ਪੰਨਾ:ਕੁਰਾਨ ਮਜੀਦ (1932).pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੨

ਪਾਰਾ ੮

ਸੂਰਤ ਇਰਾਫ ੭



ਪਰਵਰਦਿਦਗਾਰ ਨੇ ਸਰਲ ਮਾਰਗ ਦਿਖਾ ਦਿਤਾ ਹੈ ਕਿ ਓਹੀ ਠੀਕ ਦੀਨ ਹੈ (ਅਰਥਾਤ) ਇਬਰਾਹੀਮ ਦ ਮਾਰਗ ਕਿ ਉਹ ਇਕ ਹੀ (ਖੁਦਾ) ਦੇ ਹੋ ਰਹੇ ਸਨ ਅਰ ਮੁਸ਼ਰਿਕਾਂ ਵਿਚੋਂ ਨਹੀਂ ਸਨ ॥੧੬੨॥ (ਹੇ ਪੈਯੰਬਰ ਇਹਨਾਂ ਲੋਗਾਂ ਨੂੰ) ਕਹੋ ਕਿ ਮੇਰੀ ਨਮਾਜ ਅਰ ਮੇਰੀ ਸਰਵ ਪੂਜਾ ਅਰ ਮੇਰ ਜੀਉਣਾ ਅਰ ਮਰਨਾਂ (ਸਭ) ਅੱਲਾ ਦੇ ਵਾਸਤੇ ਹੈ ਜੋ ਸਾਰੇ ਸੰਸਾਰ ਦਾ ਪਰਵਰਦਿਗਾਰ ਹੈ ॥੧੬੩॥ (ਅਰ ਉਸ ਦਾ) ਕੋਈ ਸਜਾਤੀ ਨਹੀਂ ਅਰ ਮੈਨੂੰ ਐਸਾ ਹੀ ਹੁਕਮ ਦਿਤਾ ਗਇਆ ਹੈ ਅਰ ਮੈਂ ਉਸ ਦੇ ਫਰਮਾ ਬਰਦਾਰਾਂ ਵਿਚੋਂ ਪਹਿਲਾ (ਫਰਮਾਂ ਬਰਦਾਰ) ਹਾਂ ॥੧੬੪॥ (ਹੇ ਪੈਯੰਬਰ ਇਹਨਾਂ ਪਾਸੋਂ) ਪੁਛੋ ਕਿ ਕੀ (ਤੁਹਾਡੀ ਇਹ ਰੁਚੀ ਹੈ) ਕਿ ਮੈਂ ਖੁਦਾ ਥੀਂ ਭਿੰਨ (ਦੂਸਰਾ) ਪਰਵਰਦਿਗਾਰ ਤਲਾਸ਼ ਕਰਾਂ ਹਾਲਾਂ ਕਿ ਵਹੀ ਸੰਪੂਰਣ ਵਸਤਾਂ ਦਾ ਪਰਵਰਦਿਗਾਰ ਹੈ ਅਰ ਜੋ ਆਦਮੀ ਕੋਈ ਮੰਦ ਕਰਮ ਕਰਦਾ ਹੈ ਤਾਂ (ਉਸਦਾ ਉਪਦਵ) ਉਸੇ ਪਰ (ਹੀ ਪੜੇਗਾ) ਅਰ ਕੋਈ ਆਦਮੀ ਕਿਸੇ ਦੂਸਰੇ (ਦੇ ਅਵਗੁਣਾ) ਦੀ ਗਠੜੀ (ਆਪਣੇ ਪਰ) ਨਹੀਂ ਚੁਕੇਗਾ ਫਿਰ ਤੁਸਾਂ (ਸਾਰਿਆਂ) ਨੇ ਆਪਣੇ ਪਰਵਰਦਿਗਰ ਦੀ ਤਰਫ ਲੌਟ ਕੇ ਜਾਣਾ ਹੈ (ਜਦੋਂ ਓਸ ਦੇ ਸਨਮੁਖ (ਵਿਦਮਾਨ ਹੇ ਹੋਵੇਗੇ) ਤਾਂ (ਸੰਸਾਰ ਵਿਚ) ਜਿਨਹਾਂ (ਜਿਨਹਂ ਬਾਤਾਂ)ਵਿਚ ਵਿਭੇਦ ਕਰਦੇ ਰਹੇ ਹੋ ਓਹ (ਸੰਪੂਰਣ) ਤੁਹਾਨੂੰ ਦਸ ਦੇਵੇਗਾ ॥੧੬੫॥ ਅਰ ਓਹੀ (ਸਰਵ ਸ਼ਕਤੀਮਾਨ) ਹੈ ਜਿਸ ਨੇ ਪ੍ਰਿਥਵੀ ਪਰ ਤੁਹਾਨੂੰ (ਆਪਣਾ)ਨਾਇਬ ਬਣਾਇਆ ਹੈ ਅਰ ਤੁਹਾਡੇ ਵਿਚੋਂ (ਬਲ ਤਥਾ ਰਾਜ ਦੀ ਸੰਭਵਨ ਦ੍ਵਾਰਾ) ਕਈਆ ਨੂੰ ਕਈਆਂ ਪਤ ਦਰਜਿਆਂ ਵਿਚ ਬਡਾਈ ਦਿਤੀ ਤਾਂ ਕਿ ਜੋ ਪਦਾਰਥ ਤੁਹਾਨੂੰ ਦਿਤੇ ਹਨ ਉਹਨਾਂ ਦ੍ਵਾਰਾ ਤੁਹਾਡੀ (ਸ਼ੁਕਰ ਗੁਜ਼ਾਰੀ ਅਰ ਫਰਮਾ ਬਰਦਾਰੀ ਦੀ) ਪ੍ਰੀਖਆ ਕਰੋਂ ਨਿਰਸੰਦੇਹ ਤੁਹਾਡਾ ਪਰਵਰਦਿਗਾਰ ਸੀਘਰ ਸਜਾ ਦੇਣ ਵਾਲਾ ਹੈ ਅਰ ਏਸ (ਬਾਤ) ਵਿਚ (ਭੀ) ਭਰਮ ਨਹੀਂ ਕਿ ਉਹ ਬਖਸ਼ਣੇ ਵਾਲਾ ਮੇਹਰਬਾਨ (ਭੀ) ਹੈ ॥੧੬੬॥ ਰੁਕੁਹ ॥੨੦॥

ਸੂਰਤ ਇਰਾਫ ਮੱਕੇ ਵਿਚ ਉਤਰੀ ਅਰ ਏਸ ਦੀਆਂ
ਦੋ ਸੌ ਛੇ ਆਯਤਾਂ ਅਰ ਚੌਬੀਸ ਰੁਕੂਹ ਹਨ॥

ਆਰੰਭ ਅੱਲਾ ਦੇ ਨਾਮ ਨਾਲ (ਜੋ) ਬਹੁਤ ਰਹਿਮ ਵਾਲਾ ਮੇਹਰਬਾਨ (ਹੈ)॥ ਅਲਫ ਲਾਮ ਮੀਮ ਸ੍ਵਾਦ ॥੧॥(ਇਹ) ਪੁਸਤਕ ਤਸਾਂ ਪਰ ਇਸ ਭਾਵ ਨੂੰ (ਦਰਿਸ਼ਟੀ ਗੋਚਰ ਰਖਕੇ) ਉਤਾਰੀ ਗਈ ਹੈ ਕਿ ਇਸ ਦੇ ਦ੍ਵਾਰਾ