ਪੰਨਾ:ਕੁਰਾਨ ਮਜੀਦ (1932).pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੪

ਪਾਰਾ ੮

ਸੂਰਤ ਇਰਾਫ ੭



ਪੈਦਾ ਕੀਤਾ ॥੧੨॥ (ਇਸ ਪਰ ਖੁਦਾ) ਨੇ ਕਹਿਆ (ਕਿ ਤੈਨੂੰ ਏਹ ਅਹੰਕਾਰ) ਹੈ ਤੂੰ ਸਵਰਗੋਂ ਹੇਠਾਂ ਉਤਰ ਕਾਹੇ ਤੇ ਕਿ ਤੂੰ ਇਸ ਜੋਗ ਹੈ ਈ ਨਹੀਂ ਕਿ ਇਥੇ (ਰਹਿ ਕੇ) ਅਹੰਕਾਰ ਬੋਲਿਆ ਕਰੇਂ ਤੂ(ਇਥੋਂ ਬਾਹਰ) ਨਿਕਲ ਕਿ ਤੂੰ ਕਮੀਨਾਂ ਵਿਚੋਂ ਹੈ ॥੧੩॥ ਉਹ ਲਗਾ ਤਰਲੇ ਕਰਨ ਕਿ ਜਿਸ ਦਿਨ (ਸਾਰੇ) ਲੋਗ (ਦੂਜੀ ਵੇਰੀ ਸਰਜੀਤ ਕਰ) ਉਠਾਕੇ ਖੜੇ ਕੀਤੇ ਜਾਣਗੇ ਉਸ ਦਿਨ ਤਕਦੀ ਮੈਨੂੰ ਅਵਧੀ ਦਿਤੀ ਜਾਵੇ ॥੧੪॥ ਆਗਿਆ ਹੋਈ (ਚੰਗਾ) ਤੈਨੂੰ ਅਵਧੀ ਦਿਤੀ ਗਈ ॥੧੫॥ (ਤਦ ਸ਼ੈਤਾਨ) ਬੋਲਿਆਂ ਕਿ ਜਿਸ ਤਰਹਾਂ ਤੂੰ ਮੇਰਾ ਰਾਹ ਮਾਰਿਆ ਹੈ ਮੈਂ ਭੀ ਤੇਰੇ ਸੁਮਾਰਗ ਪਰ ਆਦਮ ਜ਼ਾਦ ਦੀ ਤਾਕ ਵਿਚ ਜਾ ਬੈਠਾਂਗਾ ॥੧੬॥ ਪੁਨਰ ਏਹਨਾਂ ਦੇ ਅਗੋਂ ਦੀ ਅਰ ਏਹਨਾਂ ਦੇ ਪਿਛੋਂ ਦੀ ਅਰ ਏਹਨਾਂ ਦੀ ਸਜੀ ਤਰਫੋਂ ਅਰ ਏਹਨਾਂ ਦੀ ਖਬੀ ਤਰਫੋਂ ਆਵਾਂਗਾ ਅਰ ਤੂੰ ਅਕਸਰ ਬਨੀਆਦਮ ਨੂੰ (ਆਪਣਾ) ਸ਼ੁਕਰ ਗੁਜ਼ਾਰ ਨਹੀਂ ਪਾਵੇਂਗਾ॥੧੭॥ ਫਰਮਾਇਆ ਕਿ ਇਥੋਂ ਨਿਕਲ (ਕੇ ਬਾਹਰ ਹੋ ਅਰ ਤੂੰ) ਖੁਆਰ (ਅਰ ਦਰਗਾਹ ਦਾ) ਧਕਿਆ ਹੋਇਆ ਹੈਂ। ਬਨੀ ਆਦਮ ਵਿਚੋਂ ਜੋ ਤੇਰੀ ਆਗਿਆ ਮੰਨੇਗਾ ਤਾਂ ਨਿਰਸੰਦੇਹ ਅਸੀਂ (ਤੇਰੇ ਨਾਲ ਅਰ ਓਹਨਾਂ ਨਾਲ ਅਰਥਾਤ) ਤੁਸਾਂ ਸਾਰਿਆਂ ਨਾਲ ਨਰਕ ਪੂਰਣ ਕਰ ਦੇਵਾਂਗੇ ॥੧੮॥ ਅਰ ਹੇ ਆਦਮ ਤੂੰ ਅਰ ਤੇਰੀ ਘਰ ਦੀ ਸ੍ਵਰਗ ਵਿਚ ਰਹੋ ਅਰ ਜਿਥੋਂ ਚਾਹੇ ਛਕੋ ਛਕਾਓ ਪਰੰਚ ਇਸ ਬ੍ਰਿਛ ਦੇ ਪਾਸ਼ ਦੀ (ਭੀ) ਨਾ ਲੰਘਣਾ। (ਐਸਾ ਕਰੋਗੇ) ਤਾਂ ਤੁਸੀਂ ਪਾਪੀਆਂ ਵਿਚੋ ਹੋ ਜਾਓਗੇ ॥੧੯॥ ਪੁਨਰ ਸ਼ੈਤਾਨ ਨੇ ਦੋਨੋਂ (ਮੀਆਂ ਬੀਬੀ) ਨੂੰ ਬਹਿਕਾ ਲੀਤਾ ਤਾ ਕਿ ਓਹਨਾਂ ਦੇ ਪਰਦਾ ਕਰਨ ਦੀਆਂ ਵਸਤਾਂ ਜੇ ਉਹਨਾਂ (ਦੀ ਦ੍ਰਿਸ਼ਟੀ) ਤੋਂ ਅਗੋਚਰ ਸਨ ਉਹਨਾਂ ਨੂੰ ਖੋਲ੍ਹ ਕੇ ਦਿਖਾਵੇ ਅਰ (ਉਹਨਾਂ ਦੋਹਨਾਂ ਨੂੰ) ਲਗਾ ਕਹਿਣ ਕਿ ਤੁਹਾਤੇ ਪਰਵਰ ਦਿਗਾਰ ਨੇ ਜੋ ਏਸ ਰੁਖ (ਦੇ ਫਲ ਖਾਣ) ਥੀਂ ਤੁਹਾਨੂੰ ਰੋਕ ਦਿਤਾ ਹੈ ਤਾਂ ਹੋਵੇ ਨਾ ਹੋਵੇ ਇਸ ਦਾ ਇਹੋ ਕਾਰਣ ਹੈ ਕਿ ਕਿਤੇ (ਐਸਾ ਨਾ ਹੋਵੇ) ਤਸੀਂ ਦੋਨੋਂ ਫਰਿਸ਼ਤੇ ਬਣ ਜਾਓ ਅਥਵਾ ਦੋਨੋ ਸਦਾ ਵਾਸਤੇ (ਸੁਰਜੀਤ) ਹੈ ਜਓ ॥੨੦॥ ਅਰ ਉਨਹਾਂ ਅਗੇ ਸੁਗੰਧਾਂ ਕਰ ਕਰਕੇ ਕਹਿਣ ਲਗਾ ਕਿ ਨਿਰਸੰਦੇਹ ਮੈਂ ਤੁਹਾਡਾ ਖੈਰ ਖਾਹ ਹਾਂ॥੨੧॥ ਭਾਵ ਧੋਖੇ ਨਾਲ ਓਹਨਾਂ ਨੂੰ (ਮਨ ਕੀਤੇ ਗਏ ਦਰਖਤ ਦੇ ਖਾਣ ਦੀ ਤਰਫ) ਪ੍ਰੇਰ ਲੀਤਾ ਤਾਂ ਜਦੋਂ ਹੀ ਓਹਨਾਂ ਨੇ ਬਰਿਛ (ਦੇ ਫਲ ਨੂੰ) ਚਖਿਆ ਤਾਂ ਦੋਨਾਂ ਦੀਆਂ ਪਰਦਾ ਕਰਨ ਵਾਲੀਆਂ ਵਸਤਾਂ ਓਹਨਾਂ ਨੂੰ ਦਿਸਣ ਲਗੀਆਂ ਅਰ ਲਗੇ ਬਾਗ ਦੇ ਪਤ੍ਰਾਂ ਨੂੰ ਆਪਣੇ ਪਰ ਚਮੋੜਨ ਅਰ ਓਹਨਾਂ ਦੇ ਪਰਵਰਦਿਗਾਰ ਨੇ ਉਨਹਾਂ ਨੂੰ ਤਾੜਨਾ ਕੀਤੀ ਕਿ ਅਸਾਂ ਤੁਹਾਨੂੰ ਏਸ ਬ੍ਰਿਛ (ਦੇ ਫਲ ਖਾਣ) ਦੀ