ਪੰਨਾ:ਕੁਰਾਨ ਮਜੀਦ (1932).pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਰਾਫ ੭

੧੫੫



ਮਨਾਹੀ ਨਹਂੀ ਸੀ ਕੀਤੀ? ਅਰ (ਕੀ) ਤੁਹਾਨੂੰ ਨਹੀਂ ਕਹਿਆ ਸੀ ਕਿ ਸ਼ੈਤਾਨ ਤੁਹਾਡਾ ਖੁਲਮਖੁਲਾ ਦੁਸ਼ਮਨ ਹੈ ॥੨੨॥ (ਇਹ) ਦੋਨੋਂ ਲਗੇ ਕਹਿਣ ਕਿ ਹੇ ਸਾਡੇ ਪਰਵਰਦਿਗਾਰ ਅਸਾਂ ਅਪਣੀ ਆਤਮਾਂ ਨੂੰ ਅਪ ਵਿਨਸ਼ਟ ਕੀਤਾ ਅਰ ਯਦੀ ਤੂੰ ਸਾਨੂੰ ਮਾਫ ਨਹੀਂ ਕਰੇਂਗਾ ਅਰ ਸਾਡੇ ਪਰ ਕਿਰਪਾ ਨਹੀਂ ਕਰੇਗਾ ਤਾਂ ਅਸੀ ਬਿਲਕੁਲ ਬਰਬਾਦ ਹੋ ਜਾਵਾਂਗੇ ॥੨੩॥ (ਇਸ ਪਰ ਖੁਦਾ ਨੇ) ਕਹਿਆ ਕਿ (ਤੁਸੀਂ ਦੰਪਤੀ) ਹੇਠਾਂ ਉਤਰ ਜਾਓ ਤੁਹਾਡੇ ਵਿਚੋਂ ਇਕ ਦਾ ਦੁਸ਼ਮਨ ਦੂਸਰਾ ਅਰ ਤੁਸਾਂ (ਬਨੀ ਆਦਮ) ਨੂੰ ਇਕ ਖਾਸ ਸਮੇਂ ਤਕ ਧਰਤੀ ਪਰ ਰਹਿਣੇ ਦਾ ਅਸਥਾਨ ਅਰ ਜ਼ਿੰਦਗੀ ਦਾ ਸਾਮਾਨ ਹੈ ॥੨੪॥ (ਖੁਦਾ ਨੇ ਇਹ ਭੀ) ਕਹਿਆ ਕਿ ਧਰਤੀ ਪਰ ਹੀ ਜੀਵਨ ਬਸਰ ਕਰੋਗੇ ਅਰ ਓਸੇ ਪਰ ਮਰੋਗੇ ਅਰ ਓਸੇ ਵਿਚੋਂ (ਪ੍ਰਲੇ ਦੇ ਦਿਨ) ਨਕਾਲ ਖੜੇ ਕੀਤੇ ਜਾਓਗੇ ॥੨੫॥ ਰੁਕੂਹ ੨॥

ਹੇ ਬਨੀ ਆਦਮ ਅਸਾਂ ਤੁਹਾਡੇ ਵਾਸਤੇ ਐਸੀ ਪੁਸ਼ਾਕ ਉਤਾਰੀ ਹੈ ਜੋ ਤੁਹਾਡੇ ਪਰਦੇ ਦੀਆਂ ਵਸਤਾਂ ਨੂੰ ਛਿਪਾਵੇ ਅਰ ਸੁਹਪਣ (ਭੀ ਹੋ)ਅਰ ਪਰਹੇਜ਼ ਗਾਰੀ ਦਾ ਲਿਬਾਸ ਇਹ ਅਤਿ ਉੱਤਮ ਹੈ ਇਹ ਖੁਦਾ ਦੀ (ਕੁਦਰਤ ਦੀਆਂ) ਨਿਸ਼ਾਨੀਆਂ (ਵਿਚੋਂ) ਹੈ ਤਾਂ ਕਿ ਲੋਗ (ਏਸ) ਬਾਤ ਦਾ ਪਰਾਮਰਸ਼ ਕਰਨ ॥੨੬॥ ਹੇ ਬਨੀ ਆਦਮ (ਕਿਤੇ) ਸ਼ੈਤਾਨ ਤਹਾਨੂੰ (ਖੁਦਾ ਦੇ ਰਾਹੋਂ) ਭਟਕਾ ਨਾ ਦੇਵੇ ਜਿਸ ਤਰਹਾਂ ਕਿ ਉਸ ਨੇ ਤੁਹਾਡੇ ਮਾਤਾ ਪਿਤਾ (ਆਦਮ ਤਥਾ ਹਵਾ) ਨੂੰ ਸ੍ਵਰਗ ਵਿਚੋਂ ਕਢਵਾਇਆ ਓਹਨਾਂ ਦਾ (ਸਵਾਰਗੀ) ਲਿਬਾਸ ਲਗਾ ਓਹਨਾਂ ਪਾਸੋਂ ਉਤਰਵਾਣ ਤਾਂ ਕਿ ਓਹਨਾਂ ਦੇ ਪਰਦਾ ਕਰਨ ਦੀਆਂ ਵਸਤਾਂ ਓਹਨਾਂ ਪਰ ਪਰਗਟ ਕਰ ਦੇਵੇ ਸ਼ੈਤਾਨ ਅਰ ਉਸ ਦੀ ਔਲਾਦ ਤੁਹਾਨੂੰ (ਓਸ ਤਰਫੋਂ) ਦੇਖਦੀ ਰਹਿੰਦੀ ਹੈ ਜਿਸ ਤਰਫੋਂ ਤੁਸੀਂ ਓਹਨਾਂ ਨੂੰ ਨਹੀਂ ਦੇਖਦੇ ਅਸਾਂ ਸ਼ੈਤਾਨ ਨੂੰ ਉਨਹਾਂ ਲੋਗਾਂ ਦਾ ਹੀ ਯਾਰ ਬਣਾਇਆ ਹੈ ਜੋ ਧਰਮ ਨਹੀਂ ਧਾਰਦੇ ॥੨੭॥ ਅਰ ਜਦੋਂ ਕਿਸੇ ਅਯੋਗ ਹਰਕਤ ਦੀ ਦਲੇਰੀ ਕਰਦੇ ਹਨ ਤਾਂ ਕਹਿੰਦੇ ਹਨ ਕਿ ਅਸਾਂ ਆਪਣਿਆਂ ਵਡਿਆਂ ਨੂੰ ਏਸੇ ਮਾਰਗ) ਪਰ ਚਲਦਿਆਂ ਦੇਖਿਆ ਹੈ ਅਰ ਅੱਲਾ ਨੇ ਸਾਨੂੰ ਇਸ ਦੀ ਆਗਿਆ ਦਿਤੀ ਹੈ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਐੱਲਾ ਤਾਂ ਅਯੋਗ ਵਿਵਹਾਰ ਦੀ ਆਗਿਆ ਦੇਂਦਾ ਨਹੀਂ ਕੀ ਤੁਸੀਂ ਲੋਗ ਨਾਦਾਨੀ ਨਾਲ ਪਰਮਾਤਮਾ ਤੇ ਝੂਠ ਬੋਲਦੇ ਹੋ?॥੨੮॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਮੇਰੇ ਪਰਵਰਦਿਗਰ ਨੇ ਤਾਂ(ਸਦਾ) ਸ਼ੁਭ (ਤਥਾ ਉੱਤਮ ਵਿਵਹਾਰ ਦੀ) ਅਗਿਆ ਦਿਤੀ ਹੈ ਅਰ (ਆਗਿਯਾ ਕਿ) ਸਭਨਾਂ ਨਿਮਾਜ਼ਾਂ ਦੇ ਵੇਲੇ (ਤੁਸੀਂ ਖੁਦਾ ਦੀ ਤਰਫ) ਧਿਆਨ ਰਖੋ ਅਰ ਕੇਵਲ