ਪੰਨਾ:ਕੁਰਾਨ ਮਜੀਦ (1932).pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੬ ਪਾਰਾ ੮

ਸੁਰਤ ਇਰਾਫ ੭



ਉਸੇ ਦੀ ਪੂਜਾ ਦ੍ਰਿਸ਼ਟੀ ਗੋਚਰ ਰਖਕੇ ਉਸੇ ਨੂੰ ਪੁਕਾਰੋ ਜਿਸ ਪ੍ਰਕਾਰ (ਉਸ ਨੇ) ਤਹਾਨੂੰ ਪਹਿਲੇ (ਉਤਪਨ) ਕੀਤਾ ਸੀ (ਉਸੀ ਭਾਂਤ ਤੁਸੀਂ) ਦੂਜੀ ਵੇਰੀ ਭੀ (ਉਤਪਤ) ਕੀਤੇ ਜਾਓਗੇ ॥੨੯॥ ਉਸਨੇ ਇਕ ਧਿਰ ਨੂੰ ਸਿਖਿਆ ਦਿਤੀ ਅਰ ਇਕ ਧਿਰ ਹੈ ਕਿ ਗੁਮਰਾਹੀ ਉਨਹਾਂ ਦੇ (ਸਿਰ) ਤੇ ਚੜ੍ਹ ਬੈਠੀ ਹੋਈ ਹੈ ਏਹਨਾਂ ਲੋਗਾਂ ਨੇ ਖੁਦਾ ਨੂੰ ਛਡਕੇ ਸ਼ੈਤਾਨ ਨੂੰ (ਆਪਣਾ) ਮਿੱਤਰ ਬਣਾਇਆ ਅਰ (ਸਾਥ ਹੀ ਏਹ ਭੀ) ਸਮਝਦੇ ਹਨ ਕਿ ਉਹ ਸਚੇ ਮਾਰਗ ਪਰ ਹਨ ॥੩੦॥ ਹੇ ਬਨੀ ਆਦਮ ਹਰ ਨਿਮਾਜ ਦੇ ਵੇਲੇ (ਵਸਤ੍ਰਾਦਿ) ਕਰਕੇ ਆਪਣੇ ਆਪਨੂੰ ਸ੍ਰਿੰਗਾਰਤ ਕਰ ਲੀਤਾ ਕਰੋ ਅਰ ਖਾਓ ਅਰ ਪੀਓ ਅਰ ਫਜ਼ੁਲ ਖਰਚੀਆਂ ਨਾਂ ਕੀਤਾ ਕਰੋ ਕਾਹੇ ਤੇ (ਖੁਦਾ) ਫਜੂਲ ਖਰਚ ਕਰਨ ਵਾਲਿਆਂ ਨੂੰ ਮਿਤ੍ਰ ਨਹੀਂ ਜਾਣਦਾ ॥੩੧॥ ਰਕੂਹ ੩॥

(ਤੁਸਾਂ) ਪੁਛੋ ਕਿ ਅੱਲਾ ਨੇ ਜੋ ਸੁਹੱਪਣ (ਦੇ ਸਾਮਾਨ) ਅਰ ਛਕਣ ਛਕਣ ਵਾਲੀਆਂ ਸੁਥਰੀਆਂ ਵਸਤਾਂ ਅਪਣਿਆੰ ਬੰਦਿਆਂ ਵਾਸਤੇ ਪੈਦਾ ਕੀਤੀਆਂ ਹਨ (ਇਨਹਾਂ ਨੂੰ) ਕਿਸ ਨੇ ਹਰਾਮ ਕੀਤਾ ਹੈ (ਤੁਸਂੀ ਹੀ ਏਹਨਾਂ ਨੂੰ) ਸਮਝਾ ਦਿਓ ਕਿ ਇਹ ਵਸਤਾਂ ਸੰਸਾਰ ਵਿਚ ਈਮਾਨ ਵਾਲਿਆਂ ਵਾਸਤੇ ਹੈਂ ਅਰ ਪ੍ਰਲੈ ਦੇ ਦਿਨ ਤਾਂ ਕੇਵਲ ਓਹਨਾਂ ਵਾਸਤੇ ਹੀ ਹੋ ਜਾਣਗੀਆਂ ਇਸੀ ਤਰਹਾਂ ਅਸੀਂ (ਆਪਣੇ) ਹੁਕਮ ਉਨਹਾਂ ਲੋਗਾਂ ਵਾਸਤੇ ਜੋ ਸਮਝਦਾਰ ਹਨ ਵਿਸਤਾਰ ਨਾਲ ਵਰਣਨ ਕਰਦੇ ਹਾਂ॥੩੨॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਮੇਰੇ ਪਰਵਰਦਿਗੀਰ ਨੇ ਤਾਂ ਕੇਵਲ ਬੇ ਹਯਾਈ ਦੇ ਕੰਮਾੰ ਨੂੰ ਮਨਾਂ ਕੀਤਾ ਹੈ ਓਹ (ਭਾਵੇਂ) ਪ੍ਰਗਟ ਹੋਣ ਤਾਂ ਅਰ ਗੁਪਤ ਹੋਣ ਤਾਂ ਅਰ ਗੁਨਾਹ ਨੂੰ ਅਰ ਨਾ ਹੱਕ (ਨਾਰਵਾ ਕਿਸੇ ਪਰ) ਵਧੀਕੀ ਕਰਨ ਨੂੰ ਅਰ ਏਸ ਬਾਤ ਨੂੰ ਕਿ ਤਸੀਂ ਕਿਸੇ ਨੂੰ ਖੁਦਾ ਦਾ ਸਜਾਤੀ) ਨਿਰਧਾਰਣ ਕਰੋ ਕਿ ਜਿਸ ਦੀ ਉਸ ਨੇ ਕੋਈ ਸਨਦ ਨਹੀਂ ਭੇਜੀ ਅਰ ਇਹ ਕਿ ਤੁਸੀਂ ਖੁਦਾ ਉਤੇ ਉਹ ਗਲਾਂ ਘੜੋ ਜਿਸ ਦਾ ਤੁਹਨੂੰ ਗਿਆਨ ਨਹੀਂ ॥੩੩॥ ਹਰ ਇਕ ਜਾਤੀ ਦੇ ਵਾਸਤੇ ਇਕ (ਨਿਰਣੀਤ) ਸਮਾਂ ਹੈ ਫਿਰ ਜਦੋਂ ਉਨਹਾਂ ਦਾ ਸਮਾ ਆ ਪਹੁੰਚਦਾ ਹੈ ਤਾਂ (ਓਸ ਥਂੀ) ਨਾ ਇਕ ਘੜੀ ਪਿਛੇ ਰਹਿ ਸਕਦੇ ਹਨ ਅਰ ਨਾ (ਹੀ ਇਕ ਘੜੀ) ਅਗੇ ਵਧ ਸਕਦੇ ਹਨ ॥੩੪॥ ਹੇ ਬਨੀ ਆਦਮ ਜਦੋਂ ਕਦੀ ਤੁਹਾਡੇ ਵਿਚੋ ਹੀ (ਸਾਡੇ) ਪੈਯੰਬਰ ਤੁਗਾਡੇ ਪਾਸ ਪਹੁੰਚਣ (ਅਰ) ਸਾਡੇ ਹੁਕਮ ਤੁਹਾਨੂੰ ਪੜ੍ਹ ੨ ਕੇ ਸੁਣਾਉਣਾ ਤਾਂ ਜੋ ਕੋਈ ਭੁਲਾ ਬਣਿਆ ਅਰ ਸੁਧਾਰ ਕੀਤਾ ਨਾ ਤਾਂ ਉਨਹਾਂ ਪਰ ਕਿਸੀ ਤਰਹਾਂ ਦਾ ਭੈ ਪ੍ਰਾਪਤ ਹੋਵੇਗਾ ਅਰ ਨਾਂ ਓਹ ਕਿਸੀ ਤਰਹਾਂ ਚਿੰਤਾਤਰ ਹੋਣਗੇ ॥੩੫॥ ਅਰ ਜਿਨਹਾਂ ਨੇ ਸਾਡੀਆਂ ਆਇਤਾਂ ਨੂੰ ਝੂਠਿਆਂ ਕਰਿਆ ਅਰ ਉਨਹਾਂ ਥੀਂ ਆਕੜ ਬੈਠਣਗੇ ਉਹੀ ਨਾਰਕੀ ਹੋਣ