ਪੰਨਾ:ਕੁਰਾਨ ਮਜੀਦ (1932).pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਰਾਫ ੭

੧੪੭



ਗੇ ਕਿ ਉਹ ਨਰਕਾਂ ਵਿਚ ਸਦਾ ੨ ਵਾਸਤੇ ਰਹਿਣਗੇ ॥੩੬॥ ਤਾਂ ਉਨਹਾਂ ਨਾਲੋ ਵਧ ਕੇ ਹਤਿਆਰਾ (ਹੋਰ) ਕੌਣ ਹੋਵੇਗ ਜੋ ਖੁਦਾ ਪਰ ਝੂਠੋ ਝੂਠ ਬਹੁ- ਤਾਨ ਬੰਨੇ ਅਥਵਾ ਓਸ ਦੀਆਂ ਆਇਤਾਂ ਨੂੰ ਅਲੀਕ ਕਰੇ ਇਹੋ ਲੋਗ ਆਪਣਾ ਵਿਭਾਗ ਤਕਦੀਰੀ ਲਿਖੇ ਵਿਚੋਂ ਪਾਵਣਗੇ ਇਥੋਂ ਤਕ ਕਿ ਜਦੋਂ ਸਾਡੇ ਫਰਿ- ਸ਼ਤੇ ਉਨਹਾਂ ਦੀ ਆਤਮਾਂ ਨੂੰ ਕਢਣ ਵਾਸਤੇ ਉਨਹਾਂ ਦੇ ਸਨਮੁਖ ਆ ਵਿਦ- ਮਾਨ ਹੇਣਗੇ ਤਾਂ (ਉਨ੍ਹਾਂ ਪਾਸੋਂ) ਪੁਛਣਗੇ ਕਿ ਹੁਣ ਓਹ ਕਿਥੇ ਹਨ ਜਿਨ੍ਹਾਂ ਨੂੰ ਤੁਸਂੀ ਖੁਦਾ ਥੀਂ ਸਿਵਾ (ਵਿਵਹਾਰ ਸਿਧੀ ਵਾਸਤੇ) ਬੁਲਾਇਆ ਕਰਦੇ ਸੀ ਤਾਂ ਓਹ ਕਹਿਣਗੇ ਕਿ ਉਹ ਤਾਂ ਸਾਡੇ ਪਾਸੋਂ ਗਾਯਬ(ਗਲਾ)ਹੋ ਗਏ ਅਰ ਆਪਣੇ ਪਰ ਆਪ ਗਵਾਹੀ ਦੇਣਗੇਕਿ ਨਿਰਸੰਦੇਹ ਉਹਕਾਫਰ ਸਨ ॥੩੭॥ (ਏਸ ਬਾਤੋਂ ਖੁਦਾ ਉਹਨਾਂ ਨੂੰ) ਹੁਕਮ ਦੇਵੇਗਾ ਕਿ ਹੋਰ ਕਾਫਰ ਸਜਾਤੀਆਂ ਜੋ ਜਿੰਨਾਂ ਤਥਾ ਆਦਮੀ ਦੀ ਕਿਸਮ ਵਿਚੋਂ ਜੋ ਤੁਹਾਭੇ ਨਾਲੋਂ ਪਹਿਲੇ ਹੋ ਚੁਕੀਆਂ ਹਨ ਉਨਹਾਂ ਨਾਲ (ਮਿਲ ਕੇ ਤੁਸੀਂ ਭੀ) ਨਰਕਾਂ ਵਿਚ ਜਾ ਪ੍ਰਵੇਸ਼ ਕਰੋ ਜਦੋਂ ਇਕ ਉਮਤ ਨਰਕਾਂ ਵਿਚ ਜਾਵੇਗੀ ਤਾਂ ਆਪਣੇ ਸਾਥੀਆਂ (ਅਰਥਾਤ ਦੂਸਰੀ ਉਮਤ) ਪਰ ਫਟਕਾਰ ਕਰੇਗੀ ਏਥੋਂ ਤਕ ਕਿ ਜਦੋਂ ਸਾਰਿਆਂ ਦੇ ਸਾਰੇ ਨਰਕਾਂ ਵਿਚ ਇਕਤ੍ਰ ਹੋਣਗੇ ਤਾਂ ਏਹਨਾੰ ਵਿਚੋਂ ਪਿਛਲੀ ਉਮਤ ਆਪਣੇ ਨਾਲੋਂ ਪਹਿਲੀ ਉਮਤ ਦੇ ਦੇ ਹੱਕ ਵਿਚ ਬਦ ਅਸੀਸਾਂ ਦੇਵੇਗੀ ਕਿ ਹੇ ਸਾਡੇ ਪਰਵਰਦਿਗਾਰ ਏਹਨਾੰ ਹੀ ਲੋਗਾਂ ਨੇ ਸਾਨੂੰ ਗੁਮਰਾਹ ਕੀਤ ਤਾਂ ਤੇ ਏਹਨਾਂ ਨੂੰ ਨਰਕ ਦਾ ਦੋਹਰਾ ਦੁਖ ਦੇ (ਏਸ ਬਾਤ ਪਰ ਭਗਵਾਨ) ਆਗਿਆ ਕਰੇਗਾ ਕਿ (ਤੁਹਾਡੇ ਵਿਚੋਂ) ਹਰੇਕ (ਯੂਥ) ਨੂੰ ਦੋਹਰਾ (ਦੁਖ) ਪਰੰਤੂ ਤੁਹਾਨੂੰ (ਏਸ ਦਾ ਕਾਰਣ) ਮਾਲੂਮ ਨਹੀਂ ॥੩੮॥ ਅਰ (ਇਹ ਸੁਣਕੇ) ਉਨਹਾਂ ਵਿਚੋਂ ਦੇ ਪਹਿਲੇ ਲੋਗ ਪਿਛਲਿਆਂ ਲੋਗਾਂ ਨੂੰ ਕਹਿਣਗੇ ਕਿ ਹੁਣ ਤਾਂ ਤੁਹਾਨੂੰ ਸਾਡੇ ਪਰ ਕਿਸੇ ਤਰਹਾਂ ਦੀ ਵਧੀਕੀ ਨਾ ਰਹੀ ਸੋ (ਤੁਸੀਂ ਭੀ) ਆਪਣੇ ਕੀਤੇ ਦੀ ਸਜਾ ਵਿਚ ਕਸ਼ਟ (ਦੇ ਸਵਾਦ) ਪੜੇ ਚਖੋ ॥੩੯॥ ਰੁਕੂਹ ੪॥ ਨਿਰਸੰਦੇਹ ਜਿਨਹਾਂ ਨੇ ਸਾਡੀਆਂ ਆਇਤਾਂ ਨੂੰ ਮਿਥਯਾ ਪਰਿਮਾਣਿਤ ਕੀਤਾ ਅਰ ਓਹਨਾਂ ਅਗੇ ਆਕੜ ਬੈਠੇ ਨ ਹੀ ਤਾਂ ਉਨਹਾਂ ਵਾਸਤੇ ਅਗਾਸ ਦੇ ਦਰ- ਵਾਜੇ ਖੋਹਲੇ ਜਾਵਣਗੇ ਅਰ ਨਾ ਹੀ ਸਵਰਗ ਵਿਚ (ਹੀ) ਜਾਣਾ ਪਾਉਣਗੇ ਇਥੋਂ ਤਕ ਕਿ ਉਠ ਸੂਈ ਦੇ ਨੱਕੇ ਵਿਚ (ਹੋਕੇ ਨਾਂ) ਲੰਘ ਜਾਵੇ ਅਰ ਦੋਸੀਆਂ ਨੂੰ ਅਸੀਂ ਐਸੀ ਹੀ ਸਜਾ ਦਿਤਾ ਕਰਦੇ ਹਾਂ ॥੪੦॥ ਕਿ ਉਨਹਾਂ ਵਾਸਤੇ ਅਗ ਦਾ ਵਿਛਾਵਣਾ ਹੋਵੇਗਾ ਅਰ ਉਨਹਾਂ ਦੇ ਉਤੇ ਵਾਸਤੇ (ਵੀ ਅਗ ਦੀ ਹੀ) ਰਜਾਈ ਅਰ ਅਮੋੜ ਲੋਗਾਂ ਨੂੰ ਅਸਂੀ ਐਸੀ ਹੀ ਸਜਾ ਦਿਤਾ ਕਰਦੇ ਹਾਂ ॥੪੧ ॥ ਅਰ ਜੋ ਲੋਗ ਈਮਾਨ ਧਾਰ ਬੈਠੇ ਅਰ ਉਨਹਾਂ ਨੇ ਸ਼ੂਭ