ਪੰਨਾ:ਕੁਰਾਨ ਮਜੀਦ (1932).pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮

ਪਾਰਾ ੮

ਸੂਰਤ ਇਰਾਫ ੭



ਕਰਮ (ਭੀ) ਕੀਤੇ (ਅਰ) ਅਸੀਂ ਤਾਂ ਕਿਸੇ ਆਦਮੀ ਪਰ ਓਸ ਦੀ ਸਾਮ- ਰਥ ਤੋਂ ਵਧਕੇ ਭਾਰ ਪਾਇਆ ਹੀ ਨਹਂੀ ਕਰਦੇ ਇਹੋ ਲੋਗ ਸਵਰਗੀ ਹੋਣਗੇ ਕਿ ਓਹ ਉਸ ਵਿਚ ਨਿਤਰਾਂ ੨ ਰਹਿਣਗੇ ॥੪੨॥ ਅਰ ਜੋ ਕੁਛ ਓਹਨਾਂ ਦੇ ਦਿਲਾਂ ਵਿਚ (ਇਕ ਦੂਸਰੇ ਨਾਲ ) ਗੁਸਾ ਹੋਵੇਗਾ (ਓਸਨੂੰ ਭੀ) ਅਸੀਂ ਨਿਕਾਸ ਦੇਵਾਂਗੇ ਓਹਨਾਂ ਦੇ ਹੇਠਾਂ ਨਹਿਰਾਂ (ਪੜੀਆਂ) ਚਲ ਰਹੀਆਂ ਹੋਣਗੀਆਂ ਅਰ ਬੋਲ ਉੱਠਣਗੇ ਕਿ ਖੁਦਾ ਦਾ ਧੰਨਵਾਦ ਹੈ ਜਿਸਨੇ ਸਾਨੂੰ ਏਸ (ਸ੍ਵਰਗ ਵਿਚ ਆਉਣ)ਦਾ ਮਾਰਗ ਦਿਖਲਾਯਾ ਅਰ ਯਦੀ ਖੁਦਾ ਸਾਨੂੰ ਸਿਖਿਆ ਨਾ ਦੇਂਦਾ ਤਾਂ ਅਸੀਂ (ਕਿਸੀ ਤਰਹਾਂ ਭੀ ਸ੍ਵਰਗ ਦਾ) ਰਸਤਾ (ਢੂੰਡਿਆ) ਨਾ ਪਾਉਂਦੇ ਨਿਰਸੰਦੇਹ ਸਾਡੇ ਪਰਵਰਦਿਗਾਰ ਦੇ ਰਸੂਲ ਸਚਾ (ਦੀਨ) ਲੈਕੇ ਆਏ ਸਨ ਅਰ ਏਹਨਾਂ ਲੋਗਾਂ ਨੂੰ ਪੁਕਾਰ ਕੇ ਕਹਿ ਦਿਤਾ ਜਾਵੇਗਾ ਕਿ ਇਹੋ ਹੀ ਸਵਰਗ ਹੈ ਜਿਸਦੇ ਤੁਸੀਂ ਆਪਣੇ ਕਰਮਾਂ ਦੇ ਫਲ ਵਿਚ ਮਾਲਕ ਕੀਤੇ ਗਏ ਹੋ ਜਿਸਨੂੰ ਤੁਸੀਂ (ਦੁਨੀਆਂ ਵਿਚ) ਕਰਦੇ ਸੀ ॥੪੩॥

ਅਰ ਜੰਨਤੀ ਲੋਗ ਨਾਰਕੀਆਂ ਨੂੰ ਪੁਕਾਰਨ ਗੇ (ਅਰ ਪੁਛਣਗੇ) ਕਿ ਸਾਡੇ ਪਰਵਰਦਿਗਾਰ ਨੇ ਜੋ ਸਾਡੇ ਨਾਲ ਪ੍ਰਤਗਿਆ ਕੀਤੀ ਸੀ ਅਸਾਂ ਨੇ ਤਾਂ (ਓਸ ਨੂੰ) ਸਤਜ ਪਾਇਆ ਤਾਂ ਕੀ ਤੁਹਾਡੇ ਪਰਵਰਦਿਗਾਰ ਨੇ (ਤੁਹਾਡੇ ਨਾਲ)ਜੋ ਪ੍ਰਤਗਿਆ ਕੀਤੀ ਸੀ ਤੁਸਾਂ(ਭੀ ਓਸ ਨੂੰ )ਸਤਯਵਾਦੀਪਾਯਾ? ਓਹ ਕਹਿਣਗੇ ਹਾਂ ਇਤਨੇ ਵਿਚ (ਇਕ) ਪੁਕਾਰਨੇ ਵਾਲ ਉਨਹਾਂ ਵਿਚ ਪੁਕਾਰ ਉਠੇਗਾ ਕਿ ਜ਼ਾਲਮਾਂ ਪਰ ਖੁਦਾ ਦੀ ਫਿਟਕਾਰ ॥੪੪॥ ਜੋ ਅੱਲਾ ਦੇ ਮਾਰਗੋਂ (ਲੋਕਾਂ ਨੂੰ) ਰੋਕਦੇ ਅਰ (ਲੋਗਾਂ ਦੇ ਦਿਲਾਂ ਵਿਚ ਭ੍ਰਮ ਪਾ ਕੇ) ਓਸ ਵਿਚ ਕਜੀ ਉਤਪਤ ਕਰਨੀ ਚਾਹੁੰਦੇ ਅਰ ਉਹ ਆਖਰਤ ਥੀਂ (ਭੀ) ਇਨਾ ਕਾਰ ਹੀ ਕਰਦੇ ਸਨ ॥੪੫॥ ਅਰ ਸਵਾਰਗੀਆਂ ਅਰ ਦੋਜਖੀਆਂ ਦੇ ਮਦ ਵਿਚ ਇਕ ਆੜ (ਅਰਥਾਤ ਪਰਦਾ) ਹੋਵੇਗਾ ਅਰ (ਉਸ ਦਾ ਨਾਮ ਇਰਾਫ) ਅਰ (ਉਸ) ਇਰਾਫ ਪਰ ਕੁਝ ਲੋਗ ਹੋਣਗੇ ਜੋ ਦੋਆਂ ਨੂੰ ਓਹਨਾਂ ਦੀਆਂ ਸੂਰਤਾਂ ਵਿਚੋਂ ਪ੍ਰੀਖਯਾ ਕਰ ਲੈਣਗੇ ਅਰ ਸਵਾਰਗੀਆਂ ਨੂੰ ਪੁਕਾਰ ਕੇ ਸਲਾਮਾਂ ਅਲੈਕ ਕਰਨਗੇ (ਓਹ ਆਪ ਅਜੇ) ਸਵਰਗ ਵਿਚ ਨਹੀ ਗਏ ਪਰੰਤੂ ਉਹ (ਸਵਰਗ ਵਿਚ ਜਾਣ ਦੀ) ਆਸ਼ਾ ਕਰ ਰਹੇ ਹਨ ॥੪੬॥ ਅਰ ਜਦੋਂ ਓਹਨਾਂ ਦੀ ਨਜਰ ਨਾਰਕੀਆਂ ਦੀ ਤਰਫ ਜਾ ਪੜੇਗੀ ਤਾਂ (ਓਹਨਾਂ ਦੀਆੰ ਖਰਾਬੀਆਂ ਦੇਖ ਕੇ ਖੁਦਾ ਪਾਸੋਂ) ਦੁਆ ਮੰਗਨ ਲਗਣਗੇ ਕਿ ਹੈ ਸਾਡੇ ਪਰਵਰਦਿਗਾਰ (ਏਹਨਾਂ) ਫ਼ਾਲਿਮ ਲੋਗਾਂ ਦੇ ਨਾਲ ਸਾਡਾ (ਮਿਲਾਪ) ਨ ਕੀਜੀਓ ॥੪੭॥ ਰਕੂਹ ੫ ॥

ਅਰ ਅਰਾਫ ਵਾਲੇ ਕੁਛਕ (ਨਾਰਕੀ) ਲੋਗਾਂ ਨੂੰ ਜਿਨਹਾਂ ਨੂੰ ਓਹਨਾਂ