ਪੰਨਾ:ਕੁਰਾਨ ਮਜੀਦ (1932).pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਰਾਫ ੭

੧੫੯



ਦੀਆਂ ਸੂਰਤਾਂ ਥੀਂ ਪ੍ਰੀਖਯਾ ਕਰਦੇ ਹੋਣਗੇ ਪੁਕਾਰ ਕੇ ਕਹਿਣਗੇ ਕਿ ਨਾ (ਤਾਂ) ਤਹਾਡੇ ਜਥੇ ਹੀ ਤੁਹਾਡੇ ਕਿਸੇ ਕੰਮ ਆਏ ਅਰ(ਨਾ ਤੁਹਾਡੀਆਂ)ਸ਼ੇਖੀਆਂ (ਹੀ) ਜੇ ਤੁਸੀਂ (ਸੰਸਾਰ ਵਿਚ) ਮਾਰਿਆ ਕਰਦੇ ਸੀ॥੪੮॥(ਕਿ) ਕੀ ਇਹੋ ਹੀ (ਸਵਰਗੀ) ਲੋਗ ਹਨ ਜਿਨਹਾਂ ਦੀ ਨਿਸਬਤ ਤੁਸੀਂ ਸੋਗੰਧਾਂ ਕਰ ਕਰਕੇ ਕਿਹਾ ਕਰਦੇ ਸੀ ਕਿ ਅੱਲਾ ਏਹਨਾਂ ਪਰ (ਆਪਣੀ) ਰਹਿਮਤ ਨਹੀਂ ਕਰੇਗਾ (ਅਰ ਏਹਨਾਂ ਨੂੰ ਹੁਕਮ ਮਿਲ ਗਿਆ) ਕਿ ਸਵਰਗ ਵਿਚ ਚਲੇ ਜਾਓ (ਇਥੇ) ਤੁਹਾਡੇ ਪਰ ਨਾ (ਤਾਂ ਕਿਸੀ ਤਰਹਾਂ ਦਾ)ਭੈ ਹੋਵੇਗਾ ਅਰ ਨਾ ਹੀਂ ਤੁਸੀਂ(ਕਿਸੀ ਤਰ੍ਹਾਂ) ਚਿੰਤਤੁਰ ਹੋਵੋਗੇ ॥੪੯॥ ਅਰ ਨਾਰਕੀ ਪੁਕਾਰ ੨ ਕੇ ਸਵਾਰਗੀਆ ਨੂੰ ਕਹਿਣਗੇ ਕਿ ਸਾਡੇ ਪਰ ਤਨੀਸਾ ਪਾਣੀ ਹੀ ਡੋਹਲ ਦਿਓ ਕਿੰਵਾ ਤੁਹਾਨੂੰ ਜੋ ਖੁਦਾ ਨੇ(ਖੁਲ ਡੁਲਾ)ਭੋਜਨ ਦਿਤਾ ਓਸ ਵਿਚੋਂ ਸਾਨੂੰ (ਭੀ ਕੁਛ)ਦੇ ਦਿਓ ਓਹ ਕਹਿਣਗੇ ਕਿ ਖੁਦਾ ਨੇ ਸਵਰਗੀ ਅੰਨ ਜਲ ਕਾਫਰਾਂ ਪਰ ਹਰਾਮ ਕਰ ਦਿਤਾ ਹੈ ॥੫੦॥ ਕਿ ਇਹਨਾਂ ਲੋਗਾਂ ਨੇ ਆਪਣੇ ਦੀਨ ਨੁੰ ਹਸਾ ਅਰ ਮਖੋਲ ਬਨਾ ਰਖਿਆ ਸੀ ਅਰ ਸਾਂਸਮਰਕ ਜੀਵਨ ਏਹਨਾਂ ਨੰ ਧੋਖੇ ਵਿਚ ਪਾਈ ਬੈਠਾ ਸੀ ਤਾਂ ਅੱਜ ਅਸੀਂ ਇਨਹਾਂ ਨੂੰ (ਜਾਣ ਬੁਝ ਕੇ) ਭੁਲਾ ਦੇਵਾਂਗੇ ਜੈਸੇ ਕਿ ਇਹ ਲੋਗ (ਸੰਸਾਰ ਵਿਚ) ਆਪਣੇ ਏਸ ਦਿਨ ਦੇ ਪੇਸ਼ ਆਉਣ ਨੂੰ ਭੁਲੇ ਅਰ ਸਾਡੀਆਂ ਆਇਤਾਂ ਥੀ ਇਨਕਾਰ ਕਰਦੇ ਰਹੇ ॥੫੧॥ ਅਰ ਅਸਾਂ ਤਾਂ ਏਹਨਾਂ (ਮਕੇ ਦਿਆਂ ਕਾਫਰਾਂ ਨੂੰ) ਕਿਤਾਬ (ਕੁਰਾਨ) ਪਹੁੰਚਾ ਦਿਤੀ (ਜਿਸ ਨੂੰ) ਅਸਾਂ ਗਿਆਨ ਨਾਲ ਵਿਸਤਾਰ ਪੂਰਵਕ ਵਰਣਨ ਕੀਤਾ (ਅਰ ਓਹ) ਈਮਾਨ ਵਾਲਿਆਂ ਦੇ ਹੱਕ ਵਿਚ ਸਿਖਯਾ ਅਰ ਕਿਰਪਾਲਤਾ ਹੈ ॥੫੨॥ ਕੀ ਇਹ (ਮਕੇ ਵਾਲੇ) ਇਸ ਉਡੀਕ ਵਿਚ ਹਨ(ਕਿ ਓਸ ਦਾ ਫਲ ਪਰਗਟ ਹੋ ਸੋ) ਜਿਸ ਦਿਨ ਓਸ ਦਾ ਫਲ (ਪਰਗਟ) ਹੋਵੇਗਾ ਤਾਂ ਜੋ (ਆਦਮੀ) ਉਸ ਨੂੰ ਪਹਿਲਾਂ ਤੋਂ ਭੁਲਾਈ (ਬੈਠੇ) ਸਨ ਓਹ ਇਕਰਾਰ ਕਰ ਲੈਣਗੇ ਕਿ ਨਿਰਸੰਦੇਹ ਸਾਡੇ ਪਰਵਰਦਿਗਾਰ ਦੇ ਪੈਯੰਬਰ ਸਚੀ ਬਾਤ ਲੈਕੇ ਆਏ ਸਨ ਤਾਂ ਕੀ ਸਾਡੇ ਕੋਈ ਸਪਾਰਸ਼ੀ ਭੀ ਹਨ ਤਾਕਿ(ਅਜ) ਸਾਡੀ ਸਫਾਰਸ਼ ਕਰਨ ਕਿੰਵਾ ਸਾਨੂੰ (ਸੰਸਾਰ ਵਿਚ) ਫੇਰ ਭੇਜ ਦਿਤਾ ਜਾਵੇ ਤਾਂ ਜੈਸੇ ਕਰਮ ਅਸੀਂ (ਪਹਿਲੇ) ਕਰਦੇ ਹੁੰਦੇ ਸੀ ਓਹਨਾਂ ਤੋਂ ਸਿਵਾ (ਭਲੇ ਕਰਮ) ਕਰੀਏ ਨਿਰਸੰਦੇਹ ਏਹਨਾਂ ਲੋਗਾਂ ਨੇ ਅਪ ਹੀ ਆਪਣਾ ਨੁਕਸਾਨ ਕੀਤਾ ਅਰ ਜੋ ਝੂਠ ਥਪਿਆ ਕਰਦੇ ਸਨ ਓਹ ਏਹਨਾਂ ਪਾਸੋਂ ਗਿਆ ਗੁਜਰਿਆ ਹੋ ਗਿਆ ॥੫੩॥ ਰਕੂਹ ੬॥

ਨਿਰਸੰਦੇਹ ਤੁਹਾਡਾ ਪਰਵਰਦਿਗਾਰ (ਓਹੀ) ਅੱਲਾ ਹੈ ਜਿਸਨੇ ਛਿਆਂ ਦਿਨਾਂ ਵਿਚ ਆਗਾਸ ਧਰਤੀ ਨੂੰ ਉਤਪਤ ਕੀਤਾ ਪੁਨਰ ਅਰਸ਼ ਪਰ ਜਾ