ਪੰਨਾ:ਕੁਰਾਨ ਮਜੀਦ (1932).pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੦

ਪਾਰਾ ੮

ਸੂਰਤ ਇਰਾਫ ੭



ਬਿਰਾਜਿਆ ਵਹੀ ਰਾਤ੍ਰੀ ਨੂੰ ਦਿਨ ਦਾ ਢਕਣਾ ਬਣਾਉਂਦਾ ਹੈ(ਮਾਨੋਂ) ਰਾਤ ਦਿਨ ਦੇ ਪਿਛੇ ਸ਼ਤਾਬੀ ੨ ਚਲੀ ਆਉਂਦੀ ਹੈ ਅਰ ਉਸ ਨੇ ਸੂਰਜ ਤਥਾ ਚੰਦ੍ਰ ਅਰ ਨਖਯਤ੍ਰਾਂ ਨੂੰ ਉਤਪਤ ਕੀਤਾ ਕਿ ਇਹ ਸਾਰੇ ਈਸ਼ਵਰੀ ਆਗਯਾ ਵਿਚ ਹਨ (ਲੋਗੋ) ਯਾਦ ਰਖੋ ਕਿ ਖੁਦਾ ਦੀ ਹੀ ਉਤਪਤੀ ਹੈ ਅਰ (ਖੁਦਾ ਦਾ ਹੀ) ਹੁਕਮ ਅੱਲਾ ਜੋ ਸਾਰੇ ਸੰਸਾਰ ਦਾ ਪਾਲਕ ਹੈ ਅਰ (ਬਹੁਤ ਵਡੀ) ਬਰਕਤ ਵਾਲਾ ਹੈ ॥੫੪॥ (ਲੋਗੋ) ਆਪਣੇ ਪਰਵਰਦਿਗਾਰ ਪਾਸੋਂ ਗਿੜ ਗਿੜਾਕੇ ਅਰ ਚੁਪ (ਚਾਪ) ਪ੍ਰਾਰਥਨਾ ਕਰਦੇ ਰਹੋ (ਕਾਹੇ ਤੇ) ਓਹ (ਬੰਦਗੀ ਦੀ) ਸੀਮਾਂ ਤੋਂ ਬਾਹਰ ਕਦਮ ਰਖਣ ਵਾਲਿਆ ਨੂੰ ਮਿੱਤਰ ਨਹੀਂ ਰਖਦਾ ॥੫੫॥ ਅਰ ਦੇਸ ਦਾ (ਪਰਬੰਧ) ਦਰੁਸਤ ਹੋਇਆਂ ਪਿਛੋਂ ਉਸ ਵਿਚ ਫਸਾਦ ਨਾ ਫੈਲਾਂਓ ਅਰ (ਕਸ਼ਟ ਦੇ) ਭੈ ਅਰ (ਫਜਲ ਦੀ) ਉਮੈਦ ਪਰ ਪ੍ਰਮਾਤਮਾਂ ਥੀਂ ਦੁਆਵਾਂ ਮੰਗਦੇ ਰਹੇ (ਕਾਹੇ ਤੇ) ਖੁਦਾ ਦੀ ਰਹਿਮਤ ਸੁਧ ਮਨ ਰਖਣ ਵਾਲਿਆਂ ਪਾਸੋਂ (ਬਹੁਤ ਹੀ) ਨਗੀਚ ਹੈ ॥੫੬॥ ਅਰ ਵਹੀ ਹੈ ਕਿ ਰਹਿਮਤ (ਦੀ ਵਰਖਾ ਥਂੀਂ) ਅਗੇ ਅਗੇ ਪਵਨ ਨੰ ਭੇਜਦਾ ਹੈ ਕਿ (ਲੋਕਾਂ ਨੂੰ ਬਰਖਾ ਦੀ) ਖੁਸ਼ਖ਼ਬਰੀ ਪਹੁੰਚਾ ਦੇ ਇਥੋਂ ਤਕ ਕਿ ਜਦੋਂ (ਵਾਯੂ) ਭਾਰੀ ਮੇਘਾਂ ਨੂੰ ਲੈ ਉਡਦੀ ਹੈ ਤਾਂ ਅਸੀਂ ਕਿਸੇ ਨਗਰੀ ਦੀ ਤਰਫ ਜੋ (ਢਹਿ ਢੇਰੀ ਹੇ ਜਾਣ ਦੇ ਕਾਰਣ ਮਾਨੋ) ਮੂਈ ਪੜੀ ਸੀ ਮੇਘਾਂ ਨੂੰ ਭੇਜ ਦੇਂਦੇ ਹਾ ਪੁਨਰ (ਓਥੇ)ਮੇਘਾਂ ਵਿਚੋ ਜਲ ਬਰਸਾਉਂਦੇ ਹਾਂ ਪੁਨਰ ਜਲ ਨਾਲ ਸਰਬ ਤਰਹਾਂ ਦੇ ਫਲ (ਧਰਤੀ ਵਿਚੋ) ਨਿਕਾਸਦੇ ਹਾਂ ਐਸੇ ਹੀ ਅਸੀਂ (ਪ੍ਰਲੇ ਦੇ ਦਿਨ) ਮੁਰਦਿਆਂ ਨੂੰ ਨਿਕਾਸ ਕੇ ਖੜੇ ਕਰ ਦੇਵਾਂਗੇ ਤਾਂ ਤੁਸੀਂ ਏਹਨਾਂ ਬਾਤਾਂ ਵਿਚ ਦ੍ਰਿਸ਼ਿਟੀ ਕਰੋ ॥੫੭॥ ਅਰ ਜੋ ਨਗਰ (ਐਸਾ ਹੈ ਕਿ ਉਸ ਦੀ ਧਰਤ) ਉਤਮ ਹੈ ਉਸ ਦੇ ਪਰਵਰਦਿਗਰ ਦੇ ਹੁਕਮ ਨਾਲ ਉਸ ਦੀ ਪੈਦਾਵਾਰ (ਭੀ ਉੱਤਮ ਹੀ) ਨਿਕਸਦੀ ਹੈ ਅਰ ਜੋ (ਨਗਰੀ ਐਸੀ ਹੈ ਕਿ ਓਸ ਦੀ ਧਰਤੀ) ਨਕੰਮੀ ਹੈ ਅਰ ਉਸਦੀ ਪੈਦਾਵਾਰ (ਭੀ) ਨਾਕਸ ਹੀ ਹੁੰਦੀ ਹੈ ਇਸੀ ਤਰਹਾਂ ਅਸੀਂ (ਆਪਣੀ ਕੁਦਰਤ ਦੀ) ਯੁਕਤੀਆਂ ਤਰਹਾਂ ਤਰਹਾਂ ਨਾਲ ਓਹਨਾਂ ਲੋਗਾਂ ਦੇ ਵਾਸਤੇ ਵਰਣਨ ਕਰਦੇ ਹਾਂ ਜਿਨਹਾਂ ਦਾ ਸੁਭਓ ਧਨਵਾਦੀ ਹੈ ॥੫੮॥ ਰੁਕੂਹ ੭॥

ਨਿਰਸੰਦੇਹ ਅਸਾਂ ਨੇ ਹੀ ਨੂਹ ਨੂੰ ਉਸਦੀ ਜਾਤੀ ਦੇ ਪਾਸ(ਪੈਯੰਬਰ ਬਣਾ ਕੇ) ਭੇਜਿਆ ਤਾਂ ਉਸਨੇ (ਲੋਗਾਂ ਨੂੰ ਜਾ ਕੇ) ਸਿਖਯਾ ਦਿਤੀ ਕਿ ਭਿਰਾਓ ਅੱਲਾ ਦੀ (ਹੀ) ਪੂਜਾ ਕਰੇ (ਕਾਹੇ ਤੇ) ਓਸ ਦੇ ਸਿਵਾ ਤੁਹਾਡਾ ਕੋਈ ਪੂਜ ਨਹੀਂ ਮੈਨੂੰ ਤੁਹਾਡੀ ਨਿਸਬਤ (ਪ੍ਰਲੇ ਦੇ) ਬੜੇ (ਭਿਯਾਨਕ) ਦਿਨ ਦੇ ਦੁਖ ਦਾ (ਸਖਤ) ਭੈ ਹੈ ॥੫੯॥ ਓਹ ਲੋਗ ਜੇ ਓਸ ਦੀ ਜਾਤੀ ਵਿਚ ਮਾਨ ਧਾਰੀ ਸਨ ਲਗੇ ਕਹਿਣ ਕਿ ਸਾਡੇ ਲੇਖੇ ਤਾਂ ਤੁਸੀਂ ਪ੍ਰਤੱਖਯ ਕੁਮਾਰਗੀ ਵਿਚ (ਪੜੇ) ਹੋਏ ਹੋ