ਪੰਨਾ:ਕੁਰਾਨ ਮਜੀਦ (1932).pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਆਰਾਫ ੭

੧੬੧



॥੬੦॥ (ਇਸ ਤੇ ਨੂਹ ਨੇ) ਕਹਿਆ ਭਿਰਾਓ! ਮੇਰੇ ਵਿਚ ਤਾਂ ਗੁਮਰਾਹੀ (ਦੀ ਕੋਈ ਥਾਤ) ਹੈ ਨਹੀਂ ਪ੍ਰਤਯੁਤ ਮੈਂ ਤਾਂ ਦੁਨੀਆਂ ਦੇ ਪਰਵਰਦਿਗਾਰ ਦਾ ਭੇਜਿਆ ਹੋਇਆ ਹਾਂ ॥੬੧॥ ਤੁਹਾਨੂੰ ਅਪਣੇ ਪਰਵਰਦਿਗਾਰ ਦੇ ਹੁਕਮ ਪਹੁੰਚਾਂਦਾ ਹਾਂ ਅਰ ਤੁਹਾਡੇ ਹਕ ਵਿਚ ਨੇਕ ਸੰਕਲਪਨਾਂ ਕਰਦਾ ਹਾਂ ਅਰ ਮੈਂ ਅੱਲਾ (ਦੇ ਦਸਣ) ਦ੍ਵਾਰਾ ਐਸੀਆਂ (ਐਸੀਆਂ) ਬਾਤਾਂ ਜਾਣਦਾ ਹਾਂ ਕਿ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ॥੬੨॥ ਕੀ ਤੁਸੀਂ ਏਸ ਬਾਤ ਥੀਂ ਅਸਚਰਜ ਹੁੰਦੇ ਹੋ ਕਿ ਤੁਹਾਡੇ ਵਿਚੋਂ ਹੀ ਇਕ ਆਦਮੀ ਦ੍ਵਾਰਾ ਤੁਹਾਡੇ ਪਰਵਰਦਿਗਾਰ ਦਾ ਹੁਕਮ ਤੁਹਾਨੂੰ ਪ੍ਰਾਪਤ ਹੋਇਆ ਤਾਂ ਕਿ ਓਹ ਤਹਾਨੂੰ (ਖੁਦਾ ਦੇ ਕਸ਼ਟ ਤੋਂ) ਡਰਾਵੇ ਅਰ ਤਾਂ ਤੁਸੀਂ (ਖੁਦਾ ਦੇ ਕਰੋਧ ਥਂੀ) ਬਚੋ ਅਰ ਤਾਂ ਤੁਹਾਡੇ ਪਰ ਰਹਿਮ ਕੀਤਾ ਜਾਵੇ ॥੬੩॥ ਇਹ ਹੁੰਦਿਆਂ ਸੁੰਦਿਆਂ ਲੋਗਾਂ ਨੇ ਓਹਨਾਂ ਨੂੰ ਅਲੀਕ ਕੀਤਾ ਤਾਂ ਅਸਾਂ ਨੂਹ ਨੂੰ ਅਰ ਓਹਨਾੰ ਦੇ ਸਾਥੀਆਂ ਨੂੰ ਜੋ ਨਵਕਾ ਵਿਚ ਉਹਨਾਂ ਦੇ ਨਾਲ (ਸਵਾਰ) ਸਨ (ਤੁਫਾਨ ਤੋਂ) ਮੁਕਤਿ ਦਿਤੀ ਅਰ ਜਿਨਹਾਂ ਲੋਗਾਂ ਨੇ ਸਾਡੀਆਂ ਆਇਤਾਂ ਨੂੰ ਅਲੀਕ ਕੀਤਾ ਸੀ (ਉਨਹਾਂ ਨੂੰ) ਅਸਾਂ ਗਰਕ ਕਰ ਦਿਤਾ (ਕਾਹੇ ਤੇ) ਉਹ ਲੋਗ (ਕੁਫਰ ਦੇ ਸਬਬੋਂ) ਅੰਧੇ (ਹੋ ਰਹੇ) ਸਨ ॥੬੪॥ ਰੁਕੂਹ੮ ॥

ਅਰ (ਅਸਾਂ ਹੀ) ਆਦਿ (ਦੀ ਕੌਮ) ਦੀ ਤਰਫ ਉਨ੍ਹਾਂ ਦੇ ਭਿਰਾ ਹੂਦ ਨੂੰ (ਪੈਯੰਬਰ ਬਨਾ ਕੇ ਭੇਜਿਆ) ਉਨ੍ਹਾਂ ਨੇ (ਲੋਗਾਂ ਨੂੰ) ਆਖਿਆ ਭਰਾਓ! ਅੱਲਾ ਦੀ (ਹੀ) ਪੁਜਾ ਕਰੋ(ਕਾਹੇ ਤੇ) ਉਸ ਦੇ ਸਿਵਾ ਤੁਹਾਡਾ (ਹੋਰ) ਕੋਈ ਪੂਜ ਨਹਂੀ ਤਾਂ ਕੀ ਤੁਸੀਂ ਨਹੀਂ ਡਰਦੇ ॥੬੫॥ (ਇਸ ਬਾਤ ਥਂੀ) ਉਨਹਾਂ ਦੀ ਕੌਮ ਵਿਚ ਜੇ ਲੋਗ ਮਾਨਧਾਰੀ (ਅਰ) ਮੁਨਕਰ ਸ਼ਨ ਲਗੇ ਕਹਿਣ ਕਿ ਅਸੀਂ ਤਾਂ ਨਿਰਸੰਦੇਹ ਤੈਨੂੰ ਮੂਰਖ ਪੁਣੇ ਵਿਚ ਦੇਖਦੇ ਹਾਂ ਅਰ ਨਿਰਸੰਦੇਹ ਅਸੀਂ ਤੈਨੂੰ ਝੂਠਾ (ਭੀ) ਸਮਝਦੇ ਹਾਂ ॥੬੬॥ (ਹੂਦ ਨੇ) ਕਹਿਆ ਭਿਰਾਓ ਮੇਰੇ ਵਿਚ ਮੂਰਖ ਪੁਣੇ (ਦੀ ਤਾਂ ਕੋਈ ਬਾਤ ਹੈ) ਨਹਂੀ ਪ੍ਰਤਯੁਤ ਮੈਂ ਤਾਂ ਸੈਸਾਰ ਦੇ ਪ੍ਰਿਤਪਾਲਕ ਦਾ ਭੇਜਿਆ ਹੋਇਆ ਹਾਂ ॥੬੭॥ ਤੁਹਾਨੂੰ ਆਪਣੇ ਪਰਵਰਦਿਗਾਰ ਦੇ ਹੁਕਮ ਪਹੁਚਾਉਂਦਾ ਹਾਂ ਅਰ ਮੈਂ ਤੁਹਾਡਾ ਸਚਾ ਖੈਰਖਾਹ ਹਾਂ ॥੬੮॥ ਕੀ ਤੁਸੀਂ ਏਸ ਬਾਤ ਥਂੀ ਵਿਸਮਯ (ਤਾਅਜਬ) ਹੁੰਦੇ ਹੋ ਕਿ ਤੁਹਾਡੇ ਹੀ ਵਿਚੋਂ ਦੇ ਇਕ ਦੇ (ਅਰਥਾਤ ਮੇਰੇ) ਦਵਾਰਾ ਤੁਹਾਡੇ ਪਰਵਰਦਿਗਾਰ ਦੀ ਸਿਖਿਸ਼ਾ ਤੁਹਾਨੂੰ ਪਹੁੰਚੀ ਤਾਂ ਕਿ ਓਹ ਤੁਹਾਨੂੰ (ਖੁਦਾ ਦੇ ਕਸ਼ਟ ਪਾਸੋਂ) ਸਭੈ ਕਰੇ ਅਰ ਓਹ (ਸਮਾ) ਯਾਦ ਕਰੋ ਜਦੋਂ ਓਸ ਨੇ ਤਹਾਨੂੰ ਨੂਹ ਦੀ ਜ਼ਾਤੀ ਦੇ ਪਿਛੋਂ (ਓਹਨਾਂ ਦੇ) ਅਸਥਾਨ ਧਾਰੀ ਬਣਬੰਬਰੰਆ ਅਰ ਉਤਪਤੀ ਦਾ ਵਿਸਤਾਰ (ਭੀ) ਤੁਹਨੂੰ (ਹੋਰਨਾਂ ਨਾਲੋਂ) ਵਧੇਰਾ ਦਿਤ ਤਾਂ ਅੱਲਾ ਦੀਆਂ ਨਿਆਮਤਾਂ ਨੂੰ