ਪੰਨਾ:ਕੁਰਾਨ ਮਜੀਦ (1932).pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੨

ਪਾਰਾ ੮

ਸੂਰਤ ਆਰਾਫ ੭



ਯਾਦ ਕਰੋ ਤਾਂ ਤੇ ਤੁਹਾਡੀ ਕਲਿਆਨ ਹੋ ॥੬੯॥ ਆਖਣ ਲਗੇ ਕੀ ਤੂੰ ਏਸ ਇਛਾ ਨਾਲ ਸਾੜੇ ਪਾਸ ਆਇਆ ਹੈ ਕਿ ਅਸੀਂ ਇਕਲੇ ਇਕ ਖੁਦਾ ਦੀ ਹੀ ਇਬਾਦਤ ਕਰਨ ਲਗੀਏ ਅਰ ਜਿਨਹਾਂ ਮਾਬੂਦਾਂ ਨੂੰ ਸਾਡੇ ਵਡੇ ਪੁਜਦੇ ਰਹੇ (ਓਹਨਾਂ ਸਾਰਿਆਂ ਨੂੰ) ਛਡ ਬੈਠੀਏ ਬਸ ਯਦੀ ਸਚੇ ਹੈ ਤਾਂ ਜਿਸ (ਕਸ਼ਟ) ਦ ਸਾਨੂੰ ਡਰਾਵਾ ਦੇਂਦੇ ਹੇ ਸਾਡੇ ਪਰ ਲਿਆ ਪ੍ਰਾਪਤ ਕਰੋ ॥੭੦॥ (ਹੂਦ) ਉਵਾਚ-ਕਿ ਤੁਹਾਡੇ ਅੱਲਾ ਦੀ ਕਰੋਪੀ ਅਰ ਕ੍ਰੋਧ ਤੁਸਾਂ ਤੇ ਪ੍ਰਾਪਤ ਹੋ ਗਿਆ ਕੀ ਤੁਸੀਂ ਮੇਰੇ ਨਾਲ (ਬੁਤਾਂ ਦੇ) ਨਾਮਾਂ (ਦੇ ਪਰਸੰਗ) ਵਿਚ ਝਗੜਦਿਓ ਜਿਨਾਂ ਦੇ ਤੁਸਾਂ ਅਰ ਤੁਹਾਡਿਆਂ ਵਡਿਆਂ ਨੇ ਨਾਮਾਂ ਰਖ ਛਡੇ ਹਨ (ਅਰ) ਅੱਲਾ ਨੇ ਉਨਹਾਂ ਦੀ ਕੋਈ ਸਨਦ ਨਹੀ ਉਤਾਰੀ (ਭਲਾ) ਤਾਂ ਤੁਸੀ ਭੀ ਕਸ਼ਟ ਦੀ ਪ੍ਰਤੀਖਿਆ ਕਰੋ ਮੈਂ ਭੀ ਤੁਹਾਡੇ ਨਾਲ ਪ੍ਰਤੀਖਤ ਵਾਨ ਹੁੰਦਾ ਹਾਂ ॥੭੧॥ ਅੰਤ ਨੂੰ ਅਸਾਂ ਆਪਣੀ ਰਹਿਮਤ ਨਾਲ ਹੂਦ ਨੂੰ ਅਰ ਓਹਨਾਂ ਲੋਗਾਂ ਨੂੰ ਜੋ ਉਸ ਦੇ ਸਹਿਜੋਗੀ ਸਨ ਬਚਾ ਲੀਤਾ ਅਰ ਜੋ ਲੋਗ ਸਾਡੀਆਂ ਆਇਤਾਂ ਨੂੰ ਝੂਠਿਆਰਦੇ ਸਨ ਓਹਨਾ ਦੀ ਜੜ੍ਹ ਪੁਟ(ਕੇ ਸਿਟ) ਦਿਤਾ ਅਰ ਉਹ ਮੰਨਨ ਵਾਲੇ ਸਨ ਭੀ ਨਹੀਂ ॥੭੨॥ ਰੁਕੂਹ ੯॥

ਅਰ (ਅਸਾਂ ਹੀ ਕੌਮ) ਸਮੂਦ ਦੇ ਭਿਰਾ ਨੂੰ ਓਹਨਾਂ ਦੀ ਤਰਫ (ਪੈਯੰਬਰ ਬਣਾਕੇ ਭੇਜਿਆ) ਸਾਲਿਆਂ ਨੇ ( ਲੋਗਾਂ ਨੂੰ ਜਾਕੇ) ਸਿਖਿਆ ਦਿਤੀ ਕਿ ਭਿਰਾਓ ਖੁਦਾ ਦੀ ਹੀ ਪੂਜਾ ਕਰੇ (ਕਾਹੇ ਤੇ) ਓਸ ਦੇ ਸਿਵਾ ਤੁਹਾਡਾ (ਹੋਰ) ਕੋਈ ਪੂਜ ਨਹੀਂ ਤੁਹਾਡੇ ਪਰਵਰਦਿਗਾਰ ਦੀ ਤਰਫੋ ਤਹਾਡੇ ਪਾਸ ਇਕ ਪ੍ਰਗਣ ਦਲੀਲ ਆ ਚੁਕੀ ਕਿ ਇਹ ਖੁਦਾ ਦੀ (ਭੇਜੀ ਹੋਈ) ਉਠਨੀ ਤੁਹਾਡੇ ਵਾਸਤੇ ਇਕ ਚਿਮਤਕਾਰ ਹੈ ਤਾਂ ਏਸ ਨੰ ਖੁਲਮਖੁਲੀ ਛਡ ਦਿਓ ਕਿ ਖੁਦਾ ਦੀ ਧਰਤੀ ਪਰ (ਜਿਥੇ ਚਾਹੇ) ਚੁਗੇ ਅਰ ਕਿਸੀ ਤਰਾਂ ਦੀ ਬੁਰੀ ਨੀਅਤ ਨਾਲ ਇਸ ਨੂੰ ਸਪਰਸ਼ ਭੀ ਨਾ ਕਰਨਾ (ਨਹੀਂ) ਤਾਂ ਤੁਹਨੂੰ ਦਰਦਨਾਕ ਦੁਖ ਆ ਘੇਰੇਗਾ ॥੭੩॥ ਅਰ (ਓਹ ਸਮਾਂ) ਯਾਦ ਕਰੋ ਜਦੋਂ ਓਸ ਨੇ ਤੁਹਾਨੂੰ ਆਦ (ਦੀ ਜ਼ਾਤੀ) ਦੇ ਪਿਛੋਂ (ਓਹਨਾਂ ਦੇ) ਗੱਦੀ ਨਸ਼ੀਨ ਬਨਾਇਆ ਅਰ ਹੋਰ ਤੁਹਨੂੰ ਧਰਤੀ ਪਰ ਇਸ ਤਰਹਾਂ ਵਸਾਇਆ ਸਜਇਆ ਕਿ ਤੁਸੀਂ ਮੈਦਾਨ ਵਿਚ ਤਾਂ ਮੰਦਰ ਉਸਾਰਦੇ ਅਰ ਪਰਬਤਾਂ ਨੁੰ ਘੜ ਕੇ ਘਰ ਬਨਾਉਂਦੇ ਤਾਂ ਤੇ ਅੱਲਾ ਦਿਆਂ (ਏਹਨਾਂ) ਪਦਾਰਥਾਂ ਨੂੰ ਯਾਦ ਕਰੋ ਅਰ ਮੁਲਕ ਵਿਚ ਉਪਦ੍ਰਵ ਨਾ ਫੈਲਾਂਦੇ ਫਿਰੋ ॥੭੪॥ ਸਾਲਿਆ ਦੀ ਕੌਮ ਵਿਚ ਜੋ ਆਦਮੀ ਮਾਨਧਾਰੀ ਅਰ ਬੜੇ ਸਨ ਗਰੀਬ ਲੋਗਾਂ ਨਾਲ, ਜੋ ਓਹਨਾਂ ਵਿਚੋਂ ਈਮਾਨ ਲੈ ਆਏ ਸਨ ਲਗੇ ਪੁਛਨ ਕੀ ਤਹਨੂੰ ( ਸਚਮੁਚ) ਮਾਲੂਮ ਹੈ ਕਿ ਸਾਲਿਆ (ਅਸਲ ਵਿਚ)