ਪੰਨਾ:ਕੁਰਾਨ ਮਜੀਦ (1932).pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ੮

ਸੂਰਤ ਆਰਾਫ੭

੧੬੩



ਖੁਦਾ ਦਾ ਰਸੂਲ ਹੈ? ਓਹਨਾਂ ਨੇ ਉਤਰ ਦਿਤਾ ਕਿ (ਭਗਵਾਨ ਨੇ) ਜੋ ਆਗਿਆ ਉਸ ਨੂੰ ਦੇ ਕੇ ਸਾਡੀ ਤਰਫ ਭੇਜਿਆ ਗਿਆ ਹੈ ਸਾਡਾ ਤਾਂ ਓਸ ਪਰ ਨਿਸਚਾ ਹੈ ॥੭੫॥ (ਇਸ ਤੇ) ਘਮੰਡੀ ਲੋਕਾਂ ਨੇ ਆਖਿਆ ਕਿ ਜਿਸ ਚੀਜ਼ ਪਰ ਤੁਸੀਂ ਈਮਾਨ ਲੈ ਆਏ ਓ ਅਸੀਂ ਤਾਂ ਓਸ ਥੀਂ ਮੁਨਕਰ ਹਾਂ ॥੭੬॥ ਗਲ ਕਾਹਦੀ ਉਹਨਾਂ ਨੇ ਉਠਣੀ ਨੂੰ ਵਢ ਸਿਟਿਆ ਅਰ ਆਪਣੇ ਪਰਵਰਦਿਗਾਰ ਦੇ ਹੁਕਮ ਥੀਂ ਅਮੋੜਪੁਣਾ ਕੀਤਾ ਅਰ ਕਹਿਆ ਕਿ ਹੇ ਸਾਲਿਹਾ ਜਿਸ (ਦੁਖ) ਦਾ ਤੂੰ ਸਾਨੂ ਡਰਾਵਾ ਦੇਂਦਾ ਹੈਂ ਯਦੀ ਤੂੰ (ਸਚ) ਹੀ ਪੈਯੰਬਰ ਹੈਂ ਤਾਂ (ਓਸ ਨੂੰ) ਸਾਡੇ ਪਰ ਲਾ ਨਾਜ਼ਲ ਕਰ ॥੭੭॥ ਬਸ ਓਹਨਾਂ ਨੂੰ ਭੂਚਾਲ ਨੇ ਆ ਘੇਰਿਆ ਅਰ ਓਹ ਪਰਭਾਤ ਨੂੰ ਆਪਣਿਆਂ ਘਰਾਂ ਵਿਚ ਓਦੇ ਪਏ ਰਹਿ ਗਏ ॥੭੮॥ ਤਾਂ ਸਾਲਿਆ ਨੇ ਓਹਨਾਂ ਪਾਸੋਂ ਮੂੰਹ ਮੋੜ ਲੀਤਾ ਅਰ (ਓਹਨਾਂ ਨੂੰ ਸੰਬੋਧਨ ਕਰਕੇ)ਕਹਿਆ ਕਿ ਭਿਰਾਓ! ਮੈਂ ਤਾਂ ਆਪਣੇ ਪਰਵਰਦਿਗਾਰ ਦੇ ਹੁਕਮ ਤੁਹਾਨੂੰ ਪਹੁੰਚਾ ਦਿਤੇ ਸਨ ਅਰ ਤੁਹਾਨੂੰ ਉਪਦੇਸ਼ ਕੀਤਾ ਸੀ ਪਰੰਤੂ ਤੁਸੀਂ ਖੈਰਖਾਹਾਂ ਨੂੰ ਭੀ (ਆਪਣਾ) ਮਿਤਰ ਨਹੀਂ ਸਮਝਦੇ ਸੀ ॥੭€॥ ਅਰ ਲੂਤ ਨੇ ਜਦੋਂ ਆਪਣੀ ਕੌਮ ਨੂੰ (ਜਾਕੇ) ਕਹਿਆ ਕੀ ਤੁਸੀਂ ਲੋਗ ਐਸੀ ਬੇ ਹਯਾਈ ਕਰਦੇ ਹੋ ਕਿ ਸੰਸਾਰ ਭਰ ਵਿਚ ਤੁਹਾਡੇ ਨਾਲੋਂ ਪਹਿਲੇ ਕਿਸੇ ਨੇ ਐਸੀ ਬੇ ਹਯਾਈ ਨਹੀਂ ਕੀਤੀ ॥੮੦॥ ਕੀ ਤੁਸੀਂ ਇਸਤ੍ਰੀਆਂ ਨੂੰ ਛਡ ਕੇ ਭੋਗ ਬਿਲਾਸ ਵਾਸਤੇ ਆਦਮੀਆਂ ਪਰ ਮੋਹਿਤ ਹੁੰਦੇ ਹੋ ਪਰੰਤੂ ਤੁਸੀਂ ਲੋਗ ਕੁਛ ਹੋ ਹੀ (ਲਠੋਂ) ਪਾਰ ਗਏ ਹੋਏ ॥੮੧॥ ਅਰ ਲੂਤ ਦੀ ਕੌਮ ਦਾ ਤਾਂ ਜਵਾਬ ਬਸ ਏਹੋ ਹੀ ਸੀ ਕਿ ਲਗੇ ਕਹਿਣ ਕਿ ਏਹਨਾਂ ਲੋਗਾਂ ਨੂੰ ਆਂਪਣੇ ਨਗਰੋਂ ਬਾਹਰ ਨਿਕਾਸ ਦੋ (ਕਾਹੇ ਤੇ) ਇਹ ਐਸੇ ਲੋਗ ਹਨ ਜੋ ਸੁਧ ਪਵਿਤ੍ਰ ਬਣਨਾ ਚਾਹੁੰਦੇ ਹਨ ॥੮੨॥ ਫੇਰ ਅਸਾਂ ਲੂਤ ਅਰ ਓਸ ਦੇ ਘਰ ਵਾਲਿਆੰ ਨੂੰ (ਦੁਖਾਂ ਥੀਂ) ਮੁਕਤਿ ਦਿਤੀ ਪਰੰਤੂ ਓਸ ਦੀ ਇਕ ਇਸਤ੍ਰੀ (ਰਹਿ ਗਈ) ਕਿ ਓਹ ਪਿਛੇ ਰਹਿਣ ਵਿਲਆਂ ਵਿਚੋਂ ਸੀ ॥੮੩॥ ਅਰ ਅਸਾਂ ਨੈ ਏਹਨਾਂ ਪਰ (ਪਥਰਾਂ ਦੀ) ਬਰਖਾ ਕੀਤੀ ਤਾਂ(ਤਨੀਸੀ)ਦ੍ਰਿਸ਼ਟੀ ਦਿਓਂ ਕਿ ਪਾਪੀਆਂ ਦਾ ਕੀ ਅੰਜਾਮ ਹੋਇਆ ॥੮੪॥ ਰੁਕੂਹ ੧੦॥

ਅਰ (ਅਸਾਂ ਹੀ)ਮਦਯਨ (ਵਾਲਿਆਂ) ਦੀ ਤਰਫ ਓਸ ਦੇ ਭਿਰਾ ਸ਼ੁਐਬ ਨੂੰ (ਪੈਯੰਬਰ ਬਨਾਕੇ ਭੇਜਿਆ) ਓਹਨਾਂ ਨੇ (ਲੋਗਾਂ ਨੂੰ ਨੂੰ ਜਾਕੇ) ਸਿਖਿਆ ਦਿਤੀ ਕਿ ਭਿਰਾਓ! ਅੱਲਾ ਦੀ (ਹੀ)ਪੂਜਾ ਕਰੇ (ਕਾਹੇ ਤੇ) ਓਸ ਦੇ ਸਿਵਾ ਤੁਹਾਡਾ (ਹੋਰ) ਕੋਈ ਪੂਜ ਨਹੀਂ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਤੁਹਾਡੇ ਪਾਸ ਪਰਗਟ ਦਲੀਲ ਤਾਂ ਆ ਹੀ ਚੁਕੀ ਹੈ ਤਾਂ ਤੇ ਪ੍ਰਮਾਨ (ਮਾਪ) ਅਰ ਮਾਨ (ਤੋਲ)ਪੂਰਾ ਕੀਤਾ ਕਰੋ,ਅਰ ਲੋਗਾਂ ਨੂੰ ਓਹਨਾਂ ਦੀਆਂ ਵਸਤਾਂ(ਜੋ ਮੋਲ ਲੈਂਦੇ ਹਨ)