ਪੰਨਾ:ਕੁਰਾਨ ਮਜੀਦ (1932).pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੪

ਪਾਰਾ ੯

ਸੂਰਤ ਆਰਾਫ ੭



ਘਟ ਨਾ ਦਿਤਾ ਕਰੋ ਅਰ ਦੇਸ ਵਿਚ ਓਸਦਾ (ਪ੍ਰਬੰਧ) ਠੀਕ ਹੋਇਆਂ ਪਿਛੋਂ ਫਸਾਦ ਨਾ ਕਰੋ। ਯਦੀ ਤੁਸੀਂ ਈਮਾਨ ਦਾਰੀ ਹੋ ਤਾਂ ਇਹ (ਰੀਤੀ ਸੁਵਿਵਹਾਰ ਦੀ ਜੋ ਮੈਂ ਤਹਾਨੂੰ ਪੜ੍ਹਾ ਰਹਿਆ ਹਾਂ) ਤੁਹਾਡੇ ਵਾਸਤੇ ਅਤਯੁਤਮ ਹੈ ॥੮੫॥ ਅਰ ਤਸੀਂ ਜੋ ਹਰ ਏਕ ਮਾਰਗ ਪਰ ਰ (ਇਸਥਿਤ ਹੋਕੇ) ਉਸ ਪੁਰਖ ਨੂੰ ਜੋ ਪ੍ਰਮਾਤਮਾ ਤੇ ਈਮਾਨ ਲੈ ਆਉਂਦਾ ਹੈ ਸਭੈ ਕਰਦੇ ਅਰ ਖੁਦਾ ਦੇ ਮਾਰਗ ਪਰ ਪਰਵਿਰਤ ਹੋਣ ਤੋਂ ਰੋਕਦੇ ਅਰ ਉਸਵਿਚ ਦੋਸ ਢੂੰਡਦੇ ਹੋ ਹੁਣ (ਇਸ ਪਰਕਾਰ)ਨਾਂ ਬੈਠਿਆ ਕਰੋ ਅਰ। (ਅੱਲਾ ਦਾ ਉਹ ਉਪਕਾਰ) ਯਾਦ ਕਰੋ ਕਿ ਜਦੋਂ ਤੁਸੀਂ (ਗਿਣਤੀਵਿਚ) ਨੂਨ ਸੇ ਫ਼ੇਰ ਖੁਦਾ ਨੇ ਤੁਹਾਡਾ ਬੜਾ (ਟੋਲਾ) ਬਣਾ ਦਿਤਾ ਅਰ ਇਸ ਬਾਤ ਪਰ ਭੀ ਦ੍ਰਿਸ਼ਟੀ ਕਰੋ ਕਿ ਫਸਾਦੀਆਂ ਦਾ ਅੰਜਾਮ ਕਿਸਤਰਹਾਂ ਦਾ ਹੋਯਾ ॥੮੬॥ ਅਰ ਜਿਸ (ਸਿਖਿਯਾ)ਦਵਾਰਾ ਮੈਂ ਤੁਮਾਰੀ ਤਰਫ ਭੇਜਿਆ ਗਿਆ ਹਾਂ ਯਦੀ ਤਸਾਂ ਲੋਗਾਂ ਵਿਚੋ ਇਕ ਯੂਥ ਨੇ ਮੇਰੀ ਰਸਾਲਤ ਨੂੰ ਪਰਵਾਨ ਕਰ ਲਿਆ ਹੈ ਅਰ ਇਕ ਟੋਲੇ ਨੇ ਨਿਸਚਾ ਨਹੀਂ ਕੀਤਾ ਤਾਂ ਤੁਸੀਂ ਸੰਤੋਖ ਨਾਲ ਬੈਠੇ ਰਹੋ ਇਥੋਂ ਤਕ ਕਿ ਅੱਲਾ ਸਾਡੇ (ਤੁਗਾਡੇ) ਵਿਚ ਫੈਸਲਾ ਕਰ ਦੇਵੇ ਅਰ ਓਹ ਸਰਿਆਂ ਫੈਸਲਾ ਕਰਨ ਵਾਲਿਆਂ ਵਿਚੋਂ ਉਤਮ (ਫ਼ੈਸਲਾ ਕਰਨੇ ਵਾਲਾ) ਹੈ ॥੮੭॥ (ਏਸ ਗਲੋਂ) ਸ਼ੁਐਬ ਦੀ ਕੌਮ ਵਿਚ ਜੋ ਲੋਗ ਮਾਨਧਾਰੀ (ਅਰ ਆਪਣੇ ਸਾਂਸਰਿਕ ਵਿਵਹਾਰ ਪਰ) ਅਹੰਕਾਰੀ ਸਨ ਕਹਿਣ ਲਗੇ ਕਿ ਹੇ ਸ਼ੁਐਬ ਜਾਤਾਂ ਤੁਸੀਂ ਸਾਡੇ ਪੰਥ ਵਿਚ ਲੋਟ ਆਓ ਨਹੀਂ ਤਾਂ ਅਸੀਂ ਤੈਨੂੰ ਅਰ ਜੋ ਤੇਰੇ ਸਾਥ ਈਮਾਨ ਲੈ ਆਏ ਹਨ ਓਹਨਾਂ ਨੂੰ ਆਪਣੇ ਨਗਰ ਵਿਚੋਂ ਕਢ ਦੇਵਾਂਗੇ ਸ਼ੁਐਬ ਨੇ ਕਹਿਆ ਕਿਉ ਜੀ ਯਦੀਚ ਅਸੀਂ (ਤੁਹਾਡੇ ਦੀਨ ਥੀਂ ਗਿਲਾਨੀ)) ਕਰਦੇ ਹੋਈਏ (ਤਦ ਫੇਰ ਭੀ ਜੋਰ ਧਿਙਾਣੇ ਤਹਾਡੇ ਪੰਥ ਵਿਚ ਆ ਮਿਲੀਏ) ॥੮੮॥ ਜਿਸ ਹਾਲ ਵਿਚ ਕਿ ਖੁਦਾ ਨੇ ਸਾਨੂੰ ਤੁਹਾਡੇ (ਮੰਦ) ਪੰਥ ਤੋਂ ਮੁਕਤ ਦਿਤੀ ਯਦੀਚ ਇਸ ਦੇ ਪਿਛੋਂ ਅਸੀਂ ਤੁਹਾਡੇ ਦੀਨ ਵਿਚ ਲੌਟ ਆਈਏ ਤਾਂ ਨਿਰਸੰਦੇਹ ਅਸਾਂ ਅੱਲਾ ਪਰ ਝੂਠੋ ਝੂਠ ਥਪਿਆ ਅਰ ਸਾਡੇ ਪਾਸੋਂ ਤਾਂ ਇਹ ਹੋ ਨਹੀਂ ਸਕਦਾ ਕਿ ਤੁਹਾਡੇ ਦੀਨ ਦੀ ਤਰਫ ਲੌਟ ਆਈਏ ਪਰੰਤੂ ਇਹ ਕਿ ਖੁਦਾ ਜੋ ਸਾਡਾ ਪਰਵਰ- ਦਿਗਾਰ ਹੈ ਓਸ ਦੀ ਰੁਚੀ ਹੋਵੇ (ਤਾਂ ਸਾਡਾ ਕੋਈ ਹਠ ਨਹੀਂ) ਸਾਡੇ ਪਰਵਰ- ਦਾਗਾਰ ਨੇ ਵਿਦਿਆ ਦਵਾਰਾ ਸੰਪੂਰਣ ਵਸਤਾਂ ਨੂੰ ਅਵੇਢਿਆ ਹੋਇਆ ਹੈ ਸਿਡਾ ਨਿਸਚਾ ਅੱਲਾ ਪਰ ਹੀ ਹੈ । ਹੇ ਸਾਡੇ ਪਰਵਰਦਿਗਰ ਸਾਡੇ ਵਿਚ ਕਿੰਵਾ ਸਾਡੀ ਜਾਤੀ ਵਿਚ (ਜੋ ਝਗੜਾ ਪਰਗਟ ਹੋਇਆ ਹੈ ਆਪ ਹੀ ਓਸ ਦਾ) ਸਚਾ ਸਚਾ ਨਿਬੇੜਾ ਕਰ ਅਰ ਤੂੰ ਸੰਪੂਰਣ ਨਿਬੇੜਾ ਕਰਨ


*ਹੁਣ ਕਾਲਲ ਮਲਾ” ਨਾਮੀ ਨਵਾਂ ਪਾਰਾ ਚਲਾ।।