ਪੰਨਾ:ਕੁਰਾਨ ਮਜੀਦ (1932).pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੯

ਸੂਰਤ ਆਰਾਫ ੭

੧੬੪



ਵਾਲਿਆਂ ਵਿਚੋਂ ਉੱਤਮ (ਨਿਬੇੜਾ ਕਰਨ ਵਾਲਾ ) ਹੈਂ ॥੮੯॥ ਅਰ ਸ਼ੁਐਬ ਦੀ ਜਾਤੀ ਦੇ ਮਾਨਧਾਰੀ (ਓਸ ਦੀ ਰਸਾਲਤ ਤੋਂ ) ਮੁਨਕਰ ਸਨ ਓਹਨਾਂ ਨੇ (ਆਪਸ ਵਿਚ) ਕਹਿਆ ਕਿ ਯਦੀਚ ਤੁਸਾਂ ਸ਼ੁਐਬ ਦੇ ਕੈਹਣੇ ਤੇ ਚਲੇ ਤਾਂ ਏਮ ਬਾਤ ਥੀਂ ਨਿਰਸੰਸ ਰਹਿਣਾ ਕਿ ਫੇਰ ਤਾਂ ਤੁਸੀ ਉੱਜੜ ਪੁਜੜ ਗਏ ॥੯੦॥ ਗਲ ਕਾਹਦੀ ਏਹਨਾਂ ਲੋਗਾਂ ਨੂ ਭੂਕੰਪ ਨੇ ਆ ਘੇਰਿਆ ਅਰ ਪਰਭਾਤ ਆਪਣਿਆਂ ਘਰਾਂ ਵਿਚ ਓਦੇ ਮੂੰਹ ਮਰੇ ਪਏ ਸਨ ॥੯੧॥ ਜਿਨਹਾਂ ਲੋਗਾਂ ਨੇ ਸ਼ੁਐਬ ਨੂੰ ਝੂਠਿਆਂ ਕੀਤਾ (ਐਸੇ ਮਿਟੇ)ਕਿ ਮਾਨੋ ਓਹਨਾਂ ਨਗਰਾਂ ਵਿਚ ਕਦੇ ਵਸੇ ਹੀ ਨਹੀਂ ਸਨ ਜਿਨਹਾਂ ਲੋਗਾਂ ਨੇ ਸ਼ੁਐਬ ਨੂੰ ਝੂਠਿਆਂ ਕੀਤਾ ਉਹੀ ਬਰਬਾਦ ਹੋਏ ॥੯੨॥ ਤਾਂ ਸ਼ੁਐਬ ਓਹਨਾਂ ਪਾਸੋਂ ਹਟ ਗਏ ਅਰ ਕਿਹਾ ਕਿ ਭਿਰਾਓ ਮੈਂ ਤੁਹਨੂੰ ਆਪਣੇ ਪਰਵਰਦਿਗਾਰ ਦੇ ਹੁਕਮ ਪਹੁੰਚਾ ਹੀ ਦਿਤੇ ਸਨ ਅਰ ਤੁਹਾਡੀ ਸ਼ੁਭਚਿੰਤਕਤਾ ਕਰਦਾ ਰਹਿਆ ਫਿਰ (ਹੁਣ) ਮੈਂ ਨਾ ਮੰਨਨ ਵਾਲਿਆਂ ਤੇ ਕੀ ਅਫਸੋਸ ਕਰਾਂ ॥੯੩॥ ਰੁਕੂਹ ੧੧॥

ਅਰ ਜਿਸ ਨਗਰੀ ਵਿਚ ਅਸਾਂ ਪੈਯੰਬਰ ਭੇਜਿਆ (ਉਹਨਾ ਨੇ ਨਾਂ ਮੰਨਿਆਂ ਤਾਂ ਇਹੋ ਹੋਇਆ ਕਿ) ਓਸ ਦੇ ਰਹਿਣ ਵਾਲਿਆਂ ਨੂੰ ਅਸਾਂ ਸਖਤੀ ਅਰ ਤੰਗੀ ਵਿਚ ਮੁਬਤਲਾ ਕੀਤਾ ਤਾਂ ਕਿ ਏਹ ਲੋਗ(ਸਾਡੇ ਅਗੇ)ਨਮ੍ਰੀਭੂਤ ਹੋਣ (ਗਿੜਗਿੜਾਇੰ ) ॥੯੪॥ ਫੇਰ ਅਸਾਂ ਸਖਤੀ ਦੀ ਜਗਾ ਅਸਾਨੀ ਨੂੰ ਬਦਲਿਆ ਇਥੋਂ ਤਕ ਕਿ ਭਲੀ ਤਰਹਾਂ ਫਲੇ ਫੁਲੇ ਅਰ ਲਗੇ ਕਹਿਣ ਕਿ ਇਸ ਤਰਹਾਂ ਦੀਆਂ ਸਖਤੀਆਂ ਅਰ ਖੁਸ਼ੀਆਂ ਤਾਂ ਸਾਡਿਆਂ ਵਡ ਵਡੇਰਿਆਂ ਨੂੰ ਭੀ ਹੋ ਚੁਕੀਆਂ ਹਨ ਤਾਂ ਅਸਾਂ ਓਹਨਾਂ ਨੂੰ ਸਹਿਸਾ (ਅਜਾਬ ਵਿਚ ) ਧਰ ਦਬਾਇਆ ਅਰ ਓਹ (ਏਸ ਥੀਂ) ਬੇਖਬਰ ਸਨ ॥੯੫॥ ਅਰ (ਯਦੀਚ ਏਹਨਾਂ) ਬਸਤੀਆਂ ਵਾਲੇ (ਖੁਦਾ ਪਰ) ਭਰੋਸਾ ਰਖਦੇ ਅਰ ਪਰਹੇਜ਼ਗਾਰੀ(ਦਾ ਮਾਰਗ ਅਖ- ਤਿਆਰ) ਕਰਦੇ ਤਾਂ ਅਸੀਂ (ਜਰੂਰ) ਧਰਤ ਅਗਾਸ ਦੀਆਂ ਰਿਧੀਆਂ ਸਿਧੀਆਂ (ਦੇ ਕਿਵਾੜਾਂ) ਨੂੰ ਓਹਨਾਂ ਵਾਸਤੇ ਖੋਹਲ ਦੇਂਦੇ ਪਰੰਤੂ ਓਹਨਾਂ ਲੋਗਾਂ ਨੇ (ਸਾਡਿਆਂ ਪੈਯੰਬਰਾਂ ਨੂੰ) ਝੁਠਲਾਇਆ ਤਾਂ (ਓਹਨਾਂ ਦੀਆਂ) ਕਰਤੁਤਾਂ ਦੀ ਸਜ਼ਾ ਵਿਚ ਜੋ ਉਹ ਕਰਦੇ ਸਨ ਅਸਾਂ ਉਨਹਾਂ ਨੂੰ (ਅਜ਼ਾਬ ਵਿਚ ਧਰ) ਦਬਾਇਆ ॥੯੬॥ ਤਾਂ ਕੀ (ਤੁਹਾਡੀਆਂ ਏਹਨਾਂ ) ਬਸਤੀਆਂ ਦੇ ਰਹਿਣ ਵਾਲੇ ਇਸ ਬਾਤ ਥੀਂ ਨਿਡਰ ਹਨ ਕਿ ਓਹਨਾਂ ਪਰ ਸਾਡਾ ਦੁਖ ਰਾਤੋ ਰਾਤ ਆ ਪਰਾਪਤ ਹੋਵੇ ਅਰ ਉਹ ਸੁਤੇ ਪਏ ਹੋਣ ॥੯੭॥ ਕਿੰਵਾ (ਤਹਾਡੇ ਏਹਨਾਂ) ਬਸਤੀਆਂ ਦੇ ਰਹਿਣ ਵਾਲੇ ਏਸ ਗਲੋਂ ਨਿਡਰ ਹਨ ਕਿ ਓਹਨਾਂ ਪਰ ਸਾਡਾ ਅਜਾਬ ਦਿਨਦੀਵੀਂ ਆ ਪਰਾਪਤ ਹੋਵੇ ਅਰ ਓਹ ਖੇਡਣ ਮਲਣ