ਪੰਨਾ:ਕੁਰਾਨ ਮਜੀਦ (1932).pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੬

ਪਾਰਾ ੯

ਸੂਰਤ ਆਰਾਫ ੭


ਵਿਚ (ਲੀਨ) ਹੋਣ ॥ ੯੮ ॥ ਤਾਂ ਕੀ ਅੱਲਾ ਦੀ ਯੁਕਤੀ ਥੀਂ ਨਿਡਰ ਹੋ ਗਏ ਹਨ ਸੋ ਅੱਲਾ ਦੀ ਯੁਕਤੀਂ ਥੀਂ ਤਾਂ ਵਹੀ ਲੋਗ ਨਿਭਰ ਹੁੰਦੇ ਹਨ ਜੇ ਬਰਬਾਦ ਹੋਣ ਵਾਲੇ ਹਨ ॥ ੯੯ ॥ ਰੁਕੂਹ ੧੨।।

ਜੋ ਲੋਕ ਧਰਤੀ ਤੇ ਰਹਿਣ ਵਾਲਿਆਂ ਦੇ (ਮਰਿਆਂ) ਪਿਛੋਂ ਧਰਤੀ ਦੇ ਮਾਲਕ ਹੁੰਦੇ ਹਨ ਕੀ ਇਸ ਬਾਰਤਾ ਥੀਂ ਭੀ ਉਨ੍ਹਾਂ ਨੂੰ ਸਿਖਸ਼ ਨਾ ਹੋਈ ਕਿ ਯਦੀਚ ਅਸੀਂ ਚਾਹੀਏ ਤਾਂ ਏਹਨਾਂ ਦੇ ਗੁਨਾਹਾਂ ਦੀ ਪ੍ਰਤਿਨਿਧ ਵਿਚ ਏਹਨਾਂ ਪਰ ( ਭੀ )ਵਿਪਤੀ ਲਿਆ ਪਰਾਪਤ ਕਰੀਏ ਅਰ ਅਸੀ ਏਹਨਾਂ ਦੇ ਦਿਲਾਂ ਪਰ ਮੋਹਰ ਲਾ ਦੇਈਏ ਤਾਂ ਇਹ ਸੁਨਣ (ਹੀ) ਨਾ ॥ ੧੦੦ ॥ ਇਹ ਥੋੜੀ ਬਸਤੀਆਂ ਹਨ ਜਿਨਹਾਂ ਦੀ ਵਿਥਿਆ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਅਰ ਏਹਨਾਂ ਦੇ ਪੈਯੰੰਬਰ ਇਹਨਾਂ ਲੋਗਾਂ ਦੀ ਤਰਫ ਮੇਜਫ਼ੇ ਲੈਕੇ ਭੀ ਆਏ ਪਰੰੰਚ ਏਹ ਲੋਗ ( ਇਸ ਸ੍ਰਿਸ਼ਟ ਦੇਹੀ) ਨਾਂ ਸੀ ਜਿਸ ਵਸਤੂ ਨੂੰ ਓਹ ਪਹਿਲੇ ਝੁਠਲਾ ਚੁਕੇ ਉਸ ਉਤੇ ਈਮਾਨ ਲੈ ਆਉਂਦੇ ਕਾਫਰਾਂ ਦੇ ਦਿਲਾਂ ਪਰ ਖੁਦਾ ਇਸੀ ਤਰਹਾਂ ਮੋਹਰਾਂ ਲਗਾ ਦੇਂਂਦਾ ਹੈ ।।੧੦੧॥ ਅਰ ਅਸਾਂਂ ਤਾਂ ਏਹਨਾਂ ਵਿਚੋਂਂ ਅਕਸਰ ਲੋਗਾਂ ਵਿਚ (ਉਕ) ਬਚਨ ਦੀ ਪੁਖਤਾਈ ਨਹੀਂ ਪਾਈ ਅਰ ਅਸਾਂ ਤਾਂ ਏਹਨਾਂ ਵਿਚੋਂ ਅਕਸਰ (ਲੋਗਾਂ) ਨੂੰ ਨ। ਫਰਮਾਨ ਹੀ ਦੇਖਿਆ ਹੈ ॥ ੧੦੨ ॥ ਫੇਰ ਓਹਨਾਂ ਦੇ ਪਸ਼ਚਾਤ ਅਸਾਂ ਮੁਸਾ ਨੰ ਚਮਤਕਾਰ ਦੇ ਕੇ ਫਿਰਔਨ ਅਰ ਉਸ ਦੇ ਸਭ ਸਦਾਂ ਦੀ ਤਰਫ ਭੇਜਿਆ ਤਾਂ ਇਨਹਾਂ ਲੇਗਾਂ ਨੇ ਮੋਜਜ਼ਿਆਂ ਦੇ ਸਾਥ ਗੁਸਤਾਖੀਆਂ ਕੀਤੀਆਂ (ਤਾਂ ਤਨੀਕ ਦੀਰਘ ਦ੍ਰਿਸ਼ਟਾ ਹੋ ਕੇ) ਦੇਖਨਾ ਕਿ ਫਸਾਦੀਆਂ ਦਾ ਅੰੰਤ ਨੂੰ ਕੀ ਹਾਲ ਹੋਇਆ ॥ ੧੦੩ ॥ ਅਰ ਮੂਸਾ ਨੇ (ਫਿਰਐਨ ਨੂੰ ਸੋਬੋਧਨ ਕਰਕੇ ) ਕਹਿਆ ਕਿ ਹੇ ਫਿਰਐਨ ਸੈਂ ਸੈਸਾਰ ਦੇ ਪਰਵਰਦਿਗਾਰ (ਦੀ ਤਰਫੋ')ਭੇਜਿਆ ਹੋਇਅ(ਆਯਾ) ਹਾਂ ॥੧੦੪॥ ਜੋਗ ਹੈ ਕਿ ਸਚ ਥੀਂ ਸਿਵਾ ਈਸ਼ਵਰ ਦੀ ਤਰਫ ਕੋਈ ਬਾਤ ਭੀ ਮਨਸੂਬ ਨਾ ਕਰੂੰ ਨਿਰਸੰਂਦੇਹ ਮੈਂਂ ਤੁਹਾਡੇ ਪਾਸ ਤੁਹਾਡੇ ਪਰਵਰਦਿਗਾਰ ( ਦੀ ਤਰਫੋ' ) ਨਿਸ਼ਾਨੀਆਂ ਲੈ ਕੇ ਆਇਆ ਹਾਂ ਤਾਂ ( ਹੈ ਫਿਰਔਨ ) ਬਨੀ ਇਸਰਾਈਲ ਨੂੰ ਮੇਰੇ ਸਾਥ ਕਰ ਦੇ ।।੧੦੫॥ (ਫਿਰਔਨ) ਨੇ ਕਹਿਆ ਯਦੀ ਤੂੰ ( ਸਚਮੁਚ ) ਕੋਈ ਨਿਸ਼ਾਨੀ ਲੈ ਕੇ ਆਇਆ ਹੈਂ (ਅਰ ਆਪਣੇ ਪਖ ਦਾ) ਸਚਾ ਹੈ' ਤਾਂ ਉਹ (ਚਮਤਕਾਰ)ਲਿਆਕੇ ਦਿਖਲ।।੧੦੬॥ਇਸ ਬਾਤ ਪਰ ਮੁਸਾ ਨੇ ਆਪਣੀ ਲਾਠੀ ਸਿਟ ਦਿਤੀ ਤਾਂ ਕ) ਦੇਖਦੇ ਹਨ ਕਿ ਉਹ ਪੜਖਯ ਇਕ ਅਜਗਰ (ਵਡਾ ਸਪ) ਹੇ ॥੧੦੭॥ ਅਰ ਆਪਣਾ ਹਥ (ਬਾਹਰ) ਕਢਿਆ ਤਾਂ ਕੀ ਦੇਖਦੇ ਹਨ ਕਿ ਓਹ ਦੇਖਨ ਵਾਲਿਆਂ ਦੇ ਸਨਮੁਖ ਸਫੈਦ ਥਾ ॥ ੧੦੮ ॥ ਰਕੂਹ॥ ੧੩ ॥