ਪੰਨਾ:ਕੁਰਾਨ ਮਜੀਦ (1932).pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੬

ਪਾਰਾ ੧੦

ਸੂਰਤ ਅਨਫਾਲ ੮


ਕਰ ਦਿਖਲਾਏ ਯਦੀ ਉਹ (ਕਾਫਰ) ਤੁਹਾਨੂੰ ਵਧੇਰੇ ਕਰਕੇ ਦਿਖਲਾ ਦੇਂਦਾ ਤਾਂ ਤੁਸੀਂ ਅਵਸ਼ ਢੇਰੀ ਢਾਹ ਬੈਠਦੇ ਅਰ ਲੜਾਈ ਦੇ ਪ੍ਰਕਰਣ ਵਿਚ ਭੀ ਆਪਸ ਵਿਚ ਝਗੜਨ ਲਗ ਪੈਂਦੇ ਪਰੰਚ ਖੁਦਾ ਨੇ (ਤੁਹਾਨੂੰ ਕਾਇਰਪੁਣੇ ਥੀਂ) ਬਚਾਯਾ ਨਿਰਸੰਦੇਹ ਓਹ (ਲੋਗਾਂ ਦੇ) ਵਿਦਯ ਗਤ ਸੰਕਲਪਾਂ ਥੀਂ ਗਿਆਤ ਹੈ ॥੪੩॥ ਅਰ ਜਦੋਂ ਤੁਸੀਂ (ਦੋਨੋਂ ਦਲ) ਇਕ ਦੂਸਰੇ ਨਾਲ ਜੁਟ ਪਏ ਕਾਫਰਾਂ ਨੂੰ ਤੁਸਾਂ ਮੁਸਲਮਾਨਾਂ ਦੀ ਦ੍ਰਿਸ਼ਟੀ ਅਗੇ ਬੋਹੜਿਆਂ ਕਰ ਦਿਖਲਾਯਾ ਅਰ ਉਹਨਾਂ ਦੀ ਦ੍ਰਿਸ਼ਟੀ ਵਿਚ ਤੁਹਾਨੂੰ ਥੋਹੜਾ ਕਰ ਦਿਖਲਾਇਆ ਤਾ ਕਿ ਖੁਦਾ ਨੂੰ ਜੋ ਕੁਛ ਕਰਨਾ ਅਭੀਸ਼ਟ ਸੀ (ਉਸ ਨੂੰ) ਪੂਰਾ ਕਰ ਦਿਖ- ਲਾਵੇ ਅਰ ਅੰਤ ਨੂੰ ਸੰਪੂਰਣ ਕਰਮ ਤਾਂ ਅੱਲਾ ਦੀ ਤਰਫ ਹੀ ਫਿਰਦੇ ਹਨ ॥ ੪੪ ॥ ਰਕੂਹ ॥ ੫ ॥ ਮੁਸਲਮਾਨੋ | ਜਦੋਂ (ਕਾਫਰਾਂ ਦੀ) ਕਿਸੇ ਫ਼ੌਜ ਨਾਲ ਤੁਹਾਡੀ ਮੁਠ ਭੇੜ ਹੋ ਜਾਇਆ ਕਰੇ ਤਾਂ ਪੈਰ ਜਮਾਈ ਰਖੋ ਅਰ ਬਹੁਤ ਕਰਕੇ ਅੱਲਾ ਨੂੰ ਯਾਦ ਕਰੋ ਤਾ ਕਿ (ਅੰਤ ਨੂੰ) ਤੁਸੀਂ ਸਫਲਤਾ ਪਾਓ॥੪੫॥ ਅਰ ਅੱਲਾ ਤਥਾ ਉਸ ਦੇ ਰਸੂਲ ਦਾ ਹੁਕਮ ਮੰਨੋ ਅਰ ਆਪਸ ਵਿਚ ਬਿਬਾਦ ਨਾ ਕਰੋ ਕਿ (ਆਪਸ ਵਿਚ ਬਿਬਾਦ ਕਰਨ ਕਰਕੇ ਤੁਸੀਂ ਨਿਬਲ ਹੋ ਜਾਓਗੇ ਅਰ ਤੁਹਾਡੀ ਹਵਾ ਜਾਂਦੀ ਰਹੇਗੀ ਅਰ (ਲੜਾਈ ਦੀਆਂ ਤਕਲੀਫਾਂ ਪਰ) ਸਬਰ ਕਰੋ ਨਿਰਸੰਦੇਹ ਅੱਲਾ ਸੰਤੋਖੀਆਂ ਦਾ ਸਾਥੀ ਹੈ॥੪੬॥ ਅਰ ਉਹਨਾਂ (ਕਾਫਰਾਂ) ਵਰਗੇ ਨਾ ਬਨੋ ਜੋ ਅਹੰਕਾਰ ਦੇ ਲਦੇ ਮੁਦੇ ਹੋਏ । ਹੋਰਨਾਂ ਨੂੰ ਦੁਖਾਉਣ ਵਾਸਤੇ ਆਪਣੇ ਘਰੋਂ ਨਿਕਲ ਤੁਰੇ ਅਰ (ਕੰਮ ਇਹ ਹਨ ਕਿ ਲੋਗਾਂ ਨੂੰ) ਖੁਦਾ ਦੇ ਰਾਹੋਂ ਰੋਕਦੇ ਹਨ ਅਰ ਜੋ ਕੁਛ ਭੀ ਏਹ ਲੋਗ ਕਰਦੇ ਹਨ ਅੱਲਾ ਦੇ ਅਪਾਰ (ਗਿਆਨ) ਵਿਚ ਆਵੇਢਿਤ ਹੈ॥੪੭॥ ਅਰ ਜਦੋਂ ਸ਼ੈਤਾਨ ਨੇ ਓਹਨਾਂ (ਕਾਫਰਾਂ) ਦੀਆਂ ਕਰਤੂਤਾਂ ਨੂੰ' ਉੱਤਮ ਕਰ ਦਿਖਲਾਇਆ ਅਰ (ਓਹਨਾਂ ਨੂੰ) ਕਹਿਆ ਕਿ ਅਜ ਲੋਗਾਂ ਵਿਚ ਕੋਈ ਐਸਾ (ਸੂਰਮਾ) ਹੈ ਨਹੀਂ ਜੋ ਤੁਸਾਂ ਪਰ ਪਰਾਜਈ ਹੋ ਸਕੇ ਅਰ ਮੈਂ ਤੁਹਾਡਾ ਸਹਾਇਕ ਹਾਂ ਪੁਨਰ ਜਦੋਂ ਦੋਵੇਂ ਫੌਜਾਂ ਆਹਮੋ ਸਾਹਮਣੀਆਂ ਆਈਆਂ (ਤਾਂ ਸ਼ੈਤਾਨ) ਆਪਣੇ ਪਿਛਲੀਂ ਪੈਰੀਂ ਮੁੜ ਟੁਰਿਆ ਅਰ ਲਗਾ ਕਹਿਣ ਕਿ ਮੈਨੂੰ ਤੁਹਾਡੇ ਨਾਲ ਕੋਈ ਕੰਮ ਨਹੀਂ ਮੈਂ ਓਹ ਵਸਤਾਂ ਦੇਖ ਰਹਿਆ ਹਾਂ ਜੋ ਤੁਹਾਨੂੰ ਨਹੀਂ ਦਿਸਦੀਆਂ (ਅਰਥਾਤ ਫਰਿਸ਼ਤੇ) ਮੈਂ ਤਾਂ ਅੱਲਾ ਪਾਸੋਂ ਡਰਦਾ ਹਾਂ ਅਰ ਅੱਲਾ ਦੀ ਮਾਰ ਬੁੜੀ ਕਰੜੀ ਹੈ ॥੪੮॥ ਰੁਕੂਹ ੬ ॥ ਜਦੋਂ ਮੁਨਾਫਿਕ (ਦੰਭੀ) ਅਰ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ (ਕੁਫਰ ਦਾ ਰੋਗ ਸੀ ਕਹਿੰਦੇ ਸਨ ਕਿ ਏਹਨਾਂ (ਮੁਸਲਮਾਨਾਂ) ਨੂੰ ਤਾਂ ਏਹਨਾਂ ਦੇ ਪੰਥ Digitized by Panjab Digital Library | www.panjabdigilib.org