ਪੰਨਾ:ਕੁਰਾਨ ਮਜੀਦ (1932).pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਅਨਫਾਲ ੮

੧੮੭


ਨੇ ਅਹੰਕਾਰੀ ਬਣਾ ਛਡਿਆ ਹੈ ਅਰ ਜੋ ਖਦਾ ਪਰ ਭਰੋਸਾ ਰਖੇਗਾ ਤਾਂ ਅੱਲਾ ਜ਼ਬਰਦਸਤ ਅਰ ਹਿਕਮਤ ਵਾਲਾ ਹੈ। ੪੯॥ ਅਰ ਹਾਇ ਰੱਬਾ ਤੁਸੀਂ (ਉਸ ਸਮੇਂ ਕਾਫਰਾਂ ਦੀ ਦਸ਼ਾ) ਦੇਖੋ ਜਦੋਂ ਕਿ ਫਰਿਸ਼ਤੇ (ਏਹਨਾਂ) ਕਾਫਰਾਂ ਦੀਆਂ ਰੂਹਾਂ ਅਕੁੰਠਤ ਕਰ ਰਹੇ ਹਨ (ਅਰ) ਏਹਨਾਂ ਦੇ ਮੂੰਹਾਂ ਅਰ ਪਿਠਾਂ ਪਰ ਮਾਰਦੇ ਜਾਂਦੇ ਹਨ ਅਰ (ਕਹਿੰਦੇ ਜਾਂਦੇ ਹਨ ਕਿ ਲਓ ਭਾਈ) ਨਾਰਕੀ ਦੁਖ ਦੇ ਸ੍ਵਾਦ ਚੱਖੋ।੫੦॥(ਕਾਫਰੋ ਏਹ ਸਖਤੀ)ਇਹ ਤੁਹਾਡੇ ਉਹਨਾਂ(ਅਸ਼ੁਭ ਕਰਮਾਂ)ਦਾ ਫਲ ਹੈ ਜੋ ਤੁਸਾਂ ਆਪਣੀ ਹਥੀਂ ਪਹਿਲੋਂ ਥੀਂ ਗਲੇ ਹਨ ਅਰ ਇਸ ਕਾਰਨ ਕਿ ਖੁਦਾ ਤਾਂ ਕਦਾਪਿ (ਆਪਣਿਆਂ) ਬੰਦਿਆਂ ਪਰ ਜ਼ੁਲਮ ਨਹੀਂ ਕਰਦਾ ॥੫੧॥ ਫਿਰਾਊਨ ਦੀ ਜਾਤੀ ਅਰ ਓਹਨਾਂ ਦੇ ਅਗਲਿਆਂ ਦੀ ਰੀਤ (ਤਰੀਕ) ਦੇ ਭਾਵ ਜਿਨ੍ਹਾਂ ਨੇ ਖ਼ੁਦਾਦੀਆਂ ਆਇਤਾਂ ਥੀਂ ਇਨਕਾਰ ਕੀਤਾ ਤਾਂ ਖੁਦਾ ਨੇ ਉਹਨਾਂ ਦੇ ਗੁਨਾਹਾਂ ਦੇ ਬਦਲੇ ਉਨਹਾਂ ਨੂੰ ਧਰ ਦਬਾਇਆ ਨਿਰਸੰਦੇਹ ਅੱਲਾ ਜ਼ਬਰਦਸਤ ਹੈ (ਅਰ) ਉਸ ਦੀ ਮਾਰ ਬੜੀ ਸਖਤ ਹੈ॥੫੨॥ ਇਹ (ਸਜ਼ਾ ਉਨ੍ਹਾਂ ਲੋਗਾਂ ਨੂੰ) ਏਸ ਨਮਿਤ ਕਰਕੇ (ਦਿਤੀ ਗਈ) ਕਿ ਜੋ ਨਿਆਮਤ ਖੁਦਾ ਨੇ ਕਿਸੀ ਕੌਮ ਦਿਤੀ ਹੋਵੇ ਬਦਲਾ ਨਹੀਂ ਕਰਦਾ ਯਾਵਤ ਕਾਲ ਪ੍ਰਯੰਤ ਉਹ ਲੋਗ ਸ੍ਵਯੰ ਆਪਣੀ ਦਿਸ਼ਾ ਨੂੰ ਨਾ ਬਦਲਣ ਅਰ ਨਿਰਸੰਦੇਹ ਅੱਲਾ ਸੁਣਦਾ ਅਰ ਜਾਣਦਾ ਹੈ ॥ ੫੩ ॥ (ਕਾਫਰੋ ! ਤੁਹਾਡੀ ਹੀ ਵਹੀ ਗਤ ਹੋਈ) ਜੈਸੀ ਗਤ ਫਿਰਊਨ ਦੀ ਜਾਤੀ ਅਰ ਉਨ੍ਹਾਂ ਲੋਕਾਂ ਦੀ ਹੋਈ ਜੋ ਉਨ੍ਹਾਂ ਨਾਲੋਂ ਪਹਿਲਾਂ ਸਨ ਕਿ ਉਹਨਾਂ ਨੇ ਆਪਣੇ ਪਰਵਰਦਿਗਾਰ ਦੀਆਂ ਆਇਤਾਂ ਨੂੰ ਝੂਠਿਆਂ ਠਹਿਰਾਇਆ ਤਾਂ ਅਸਾਂ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੇ ਬਦਲੇ ਰਿਵਾਣ (ਹਲਾਕ ਕਰ) ਕੇ ਮਾਰਿਆ ਅਰ ਫਿਰਾਊਨ ਦੇ ਲੋਕਾਂ ਨੂੰ ਗਰਕ ਕਰ ਦਿਤਾ ਅਰ (ਇਹ) ਸਾਰਿਆਂ (ਦੇ ਸਾਰੇ ਬੜੇ) ਪਾਪੀ ਸਨ। ੫੪ । ਅੱਲਾ ਦੇ ਸਮੀਪ ਉਹ ਲੋਗ ਪਸ਼ੂਆਂ ਨਾਲੋਂ ਭੀ ਨਫਿਟ ਹਨ ਜੋ ਕੁਫਰ ਕਰਦੇ ਹਨ ( ਅਰ ) ਓਹ ਕਿਸੀ ਪਕਾਰ ਭਰੋਸਾ ਕਰਨ ਵਾਲੇ ਨਹੀਂ ॥੫੫॥ ਜਿਨਹਾਂ ਨਾਲ ਤੁਸਾਂ (ਸੁਲਹਾ ਦੀ) ਪ੍ਰਤਿਗਿਆ ਕੀਤੀ ਪੁਨਰ ਆਪਣੇ ਬਚਨ (ਪੈਮਾਨ) ਨੂੰ ਹਰ ਵੇਰੀ ਤੋੜਦੇ ਅਰ ਓਹ ਨਹੀਂ ਡਰਦੇ ॥੫੬॥ਤਾਂ ਯਦੀ ਤੁਸੀਂ ਉਨਹਾਂ ਨੂੰ ਲੜਾਈ ਵਿਚ (ਵਿਦਮਾਨ) ਵੇਖੋ ਤਾਂ ਉਹਨਾਂ ਪਰ ਐਸਾ ਜ਼ੋਰ ਪਾਓ ਕਿ ਜੋ ਲੋਗ ਉਹਨਾਂ ਦੀ ਪਿਠ ਪਿਛੇ ਹਨ ਇਹਨਾਂ ਨੂੰ ਭਜਦੇ ਦੇਖ ਕੇ ਉਹਨਾਂ ਨੂੰ ਭੀ ਭਜਨਾਂ ਹੀ ਪਵੇ ਭਲਾ ਇਹ ਇਬਰਤ(ਸਿਖਿਆ)ਪਕੜਨ ॥ ੫੭ ॥ ਅਰ ਯ ਤੁਹਾਨੂੰ ਕਿਸੇ ਜਾਤੀ ਦੀ ਤਰਫੋਂ ਦਗੇ ਦਾ ਭੂਮ ਹੋਵੇ ਤਾਂ (ਓਹਨਾਂ ਦੀ ਪ੍ਰਤਗਿਅ ਨੂੰ) ਪ੍ਰਤਯੁਤ ਬਰਾਬਰੀ ਦੀ ਦਿਸ਼ਾ ਵਿਚ ਓਹਨਾਂ ਦੀ ਤਰਫ ਹੀ ਸੁਟ ਛਡੋ ਨਿਰਸੰਦੇਹ ਅੱਲਾ ਕਪਟੀਆਂ ਨੂੰ ਮਿੱਤਰ ਨਹੀਂ ਰਖਦਾ । ੫੮ ॥ ਰਕੂਹ ੭ ॥ Digitized by Panjab Digital Library I www.paniabdigilib.org