ਪੰਨਾ:ਕੁਰਾਨ ਮਜੀਦ (1932).pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮੮

ਪਾਰਾ ੧੦

ਸੂਰਤ ਅਨਫਾਲ ੮


ਅਰ ਕਾਫਰ ਏਹ ਨਾ ਸਮਝਣ ਕਿ ( ਸਾਡੇ ਵਸ ਵਿਚੋਂ) ਨਿਕਲ ਗਏ ਓਹ ਕਦਾਪਿ (ਸਾਨੂੰ) ਪਰਾਜੈ ਨਹੀਂ ਕਰ ਸਕਦੇ ॥੫੯॥ ਅਰ (ਮੁਸਲਮਾਨੋ ! ਸੂਰਬੀਰਤਾ ਦੇ) ਬਲ ਨਾਲ ਅਰ ਘੋੜਿਆਂ ਦੇ ਬੰਨ੍ਹੀ ਰਖਣ ਨਾਲ ਜਹਾਂ ਤਕ ਹੋ ਸਕੇ ਤੁਸੀਂ ਕਾਫਰਾਂ ( ਨਾਲ ਯੁਧ ਕਰਨ ) ਵਾਸਤੇ ਸਾਜੋ ਸਾਮਾਨ ਤਿਆਰ ਕਰੀ ਰਖੋ ਐਸੇ ਕਰਨ ਕਰਕੇ ਅੱਲਾ ਦੇ ਵੈਰੀਆਂ ਪਰ ਅਰ ਆਪਣਿਆਂ ਵੈਰੀਆਂ ਪਰ ਆਪਣੀ ਧਾਂਕ ਪਾਈ ਰਖੋਗੇ ਅਰ ( ਹੋਰ ) ਉਨ੍ਹਾਂ ਤੋਂ ਸਿਵਾ ਦੂਸਰਿਆਂ ਨੂੰ ਭੀ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ (ਅਰ) ਅੱਲਾ ਉਹਨਾਂ ( ਦੇ ਹਾਲ ) ਤੋਂ ( ਭਲੀ ਤਰਹਾਂ ) ਵਾਕਿਫ ਹੈ ਅਰ ਖੁਦਾ ਦੇ ਰਾਹ ਪਰ ਜੋ ਕੁਛ ਭੀ ਖਰਚ ਕਰੋਗੇ ਉਹ ਤੁਹਾਨੂੰ ਪੂਰੋ ਪੂਰ ਭਰ ਦਿਤਾ ਜਾਵੇਗਾ ਅਰ ਤੁਹਾਡੇ ਪਰ (ਕਸੀ ਭਾਂਤ ਵੀ) ਜ਼ੁਲਮ ਨਹੀਂ ਹੋਵੇਗਾ॥੬੦॥ ਅਰ ਯਦੀ (ਕਾਫਰ) ਸੁਲਾ ਵਲ ਝੁਕਣ ਤਾਂ ਤੁਸੀਂ ਭੀ ਸੂਲਾਂ ਵਲ ਝੁਕੋ ਅਰ ਅੱਲਾ ਪਰ ਭਰੋਸਾ ਰਖੋ ਕਿਉਂਕਿ ਉਹੀ ਸੁਣਦਾ ਅਰ ਜਾਣਦਾ ਹੈ। ੬੧ ॥ ਅਰ ਯਦੀ ਓਹਨਾਂ ਦਾ ਇਰਾਦਾ ਤੁਹਾਨੂੰ ਫਰੇਬ ( ਛਲ ) ਦੇਣ ਦਾ ਹੋਵੇਗਾ ਤਾਂ ਅੱਲਾ ਤੁਹਾਨੂੰ ਪੂਰਨ ਕਰਦਾ ਹੈ ਉਸੇ ਨੇ ਆਪਣੀ ਮਦਦ ਦਵਾਰਾ ਅਤੇ ਮੁਸਲਮਾਨਾਂ ਦਵਾਰਾ ਤੁਹਾਨੂੰ ਬਲ ਦਿਤਾ ॥੬੨॥ ਅਰ (ਮੁਸਲਮਾਨਾਂ) ਦੇ ਦਿਲਾਂ ਵਿਚ ਇਕ ਦੂਜੇ ਦੀ ਪ੍ਰੀਤੀ ਉਤਪਤ ਕਰ ਦਿਤੀ ਯਦੀ ਤੁਸੀਂ ਸੰਸਾਰ ਭਰ ਦੀਆਂ ਸਾਰੀਆਂ ਨਿਧੀਆਂ ਖਰਚ ਕਰ ਦੇਂਦੇ ਤਦ ਵੀ ਇਹਨਾਂ ਦੇ ਦਿਲਾਂ ਵਿਚ ਤੀ ਨਾ ੳਤਪਤ ਕਰ ਸਕਦੋਂ ਪਰੰਤੂ (ਓਹ ਤਾਂ) ਅੱਲਾ (ਹੀ ਸੀ ਜਿਸ) ਨੇ ਇਹਨਾਂ ਲੋਕਾਂ ਵਿਚ ਪ੍ਰੇਮ ਉਤਪਤ ਕਰ ਦਿਤਾ ਨਿਰਸੰਦੇਹ ਓਹ ਜ਼ਬਰਦਸਤ ( ਅਰ ) ਤਦਬੀਰਾਂ ਦਾ ਸਾਹਿਬ ਹੈ ॥੬੩॥ਹੇ ਪੈਯੰਬਰ ਤੈਨੂੰ ਅੱਲਾ ਕਾਫੀ ਹੈ ਅਰ ਮੁਸਲਮਾਨ ਜੋ ਤੁਹਾਡੇ ਹੁਕਮ ਦੇ ਅਨੁਗਾਮੀ ਹਨ ਬਸ ਹਨ । ੬੪ ॥ ਰਕੂਹ ॥੮॥ ਹੇ ਪੈ ੰਬਰ ਮੁਸਲਮਾਨਾਂ ਨੂੰ ਯੁਧ ਕਰਨ ਪਰ ਉਤੇਜਿਤ ਕਰੋ ਕਿ ਯਦੀ ਤੁਸੀ ( ਮੁਸਲਮਾਨਾਂ ) ਵਿਚੋਂ ਸਾਬਤ ਕਦਮ ਰਹਿਣ ਵਾਲੇ ਬੀਸ ਭੀ ਹੋਣਗੇ (ਤਾਂ ਉਹ) ਦੋ ਸੌ (ਕਾਫਰਾਂ) ਪਰ ਵਿਜਈ ਰਹਿਣਗੇ ਯਦੀ ਤੁਸਾਂ (ਮੁਸਲਮਾਨਾਂ) ਵਿਚੋਂ ( ਐਸੇ ) ਸੌ ਹੋਣਗੇ ਤਾਂ ਹਜ਼ਾਰ ਕਾਫਰਾਂ ਪਰ ਵਿਜਈ ਹੋਣਗੇ ਕਿਉਂਕਿ ਇਹ ( ਕਾਫਰ ) ਐਸੇ ਹਨ ਜੋ (ਅੰਤ ਦੇ ਫਲ ਨੂੰ) ਸਮਝਦੇ ਨਹੀਂ ॥੬੫॥( ਮੁਸਲਮਾਨੋ 1 ) ਹੁਣ ਖੁਦਾ ਨੇ ਤੁਹਾਡੇ ਉਤੋਂ (ਆਪਣੀ ਆਗਿਆ ਦੀ ਗਠੜੀ) ਹੌਲੀ ਕਰ ਦਿਤੀ ਹੈ ਅਰ ਉਸ ਨੇ ਦੇਖਿਆ ਕਿ ਤੁਹਾਡੇ ਵਿਚ ( ਅਜੇ ) ਕਮਜ਼ੋਰੀ ਹੈ ਤਾਂ ਜੇਕਰ ਤੁਹਾਡੇ ਵਿਚੋਂ ਸਾਬਤ ਕਦਮ ਰਹਿਣ ਵਾਲੇ ਸੌ ਹੋਣਗੇ (ਤਾਂ ਉਹ) ਦੋ ਸੌ ( ਕਾਫਰਾਂ ) ਪਰ Digitized by Panjab Digital Library I www.panjabdigilib.org