ਪੰਨਾ:ਕੁਰਾਨ ਮਜੀਦ (1932).pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੯੨

ਪਾਰਾ ੧੦

ਸੂਰਤ ਤੌਬਾ ੯


ਇਹੋ ਹੀ ਲੋਗ ਵਧੀਕੀ ਤੇ ਹਨ ॥ ੧੦ ॥ ਸੋ ਯਦੀ ਏਹ ਲੋਗ (ਕੁਫਰ ਤਥਾ ਸ਼ਿਰਕ ਥੀਂ) ਤੌਬਾ ਕਰਨ ਅਰ ਨਮਾਜ ਪੜ੍ਹਨ ਤਥਾ ਛਕਾਤ ਦੇਣ ਤਾਂ ਤੁਹਾਡੇ ਦੀਨੀ ਭਿਰਾ ਹਨ ਅਰ ਜੋ ਲੋਗ ਵਿਚਾਰ ਵਾਨ ਹਨ ਉਨ੍ਹਾਂ ਵਾਸਤੇ ਅਸੀਂ ਆਪਣੀਆਂ ਆਇਤਾਂ ਨੂੰ ਵਿਸਤੀਰਨ ਕਰਕੇ ਵਰਨਣ ਕਰਦੇ ਹਾਂ ॥੧੧॥ ਹੋਰ ਯਦੀ ਇਹ ਲੋਗ ਗਯਾ ਕਰ ਲੀਤਿਆਂ ਪਿਛੋਂ ਆਪਣੀਆਂ ਕਸਮਾਂ ਨੂੰ ਛੱਡ ਬੈਠਣ ਅਰ ਤੁਹਾਡੇ ਦੀਨ ਵਿਚ ਤਰਕ ਫਰਕ ਕਰਨ ਤਾਂ (ਏਹਨਾਂ) ਕੁਫਰ ਦੇ ਆਗੂਆਂ ਦੀਆਂ ਕਸਮਾਂ ਕੁਛ ਭੀ ( ਇਤਬਾਰ ਦੇ ਯੋਗ ) ਨਹੀਂ ਇਨ੍ਹਾਂ ਨਾਲ ( ਖੂਬ ) ਰਣ ਮੰਡੋ ਤਾਕਿ ਇਹ ਲੋਗ (ਆਪਣੀਆਂ ਸ਼ਰਾਰਤਾਂ ਤੋਂ) ਟਲ ਜਾਣ ॥੧੨॥ (ਮੁਸਲਮਾਨੋਂ) ਕੀ ਤੁਸੀਂ ਏਹਨਾਂ ਲੋਗਾਂ ਨਾਲ ਨਾ ਲੜੋਗੇ ਜਿਨਹਾਂ ਨੇ ਆਪਣੀਆਂ ਸਵਾਂ ਸੁਗੰਧਾਂ ਨੂੰ ਤੋੜ ਸਿਟਿਆ ਅਰ ਰਸੂਲ ਦੇ ਨਿਕਾਸ ਦੇਣ ਦਾ ਇਰਾਦਾ ਕੀਤਾ ਅਰ ਤੁਹਾਡੇ ਸਾਥ (ਛੇੜ ਖਾਨੀ ਭੀ) ਪਹਿਲੇ ਏਹਨਾਂ ਨੇ ਹੀ ਆਰੰਭ ਕੀਤੀ ਕੀ ਤੁਸੀਂ ਏਹਨਾਂ ਲੋਕਾਂ ਪਾਸੋਂ ਡਰਦੇ ਹੋ ਬਸ ਜੇਕਰ ਤੁਸੀਂ ਈਮਾਨ ਦਾਰੀ ਹੋ ਤਾਂ (ਇਨ੍ਹਾਂ ਨਾਲੋਂ) ਕਈ ਗੁਣਾਂ ਵਧਕੇ ਖੁਦਾ ਹੱਕ ਦਾਰ ਹੈ ਕਿ ਤੁਸੀਂ ਓਸ ਪਾਸੋਂ ਡਰੋ ॥ ੧੩ ॥ ਏਹਨਾਂ ਲੋਕਾਂ ਸਾਥ ਲੜੋ ਖੁਦਾ ਤੁਹਾਡੇ ਹੀ ਹਥੋਂ ਇਨ੍ਹਾਂ ਨੂੰ ਸਜਾ ਦੇਵੇਗਾ ਅਰ ਏਹਨਾਂ ਨੂੰ ਰੁਸਵਾ ਕਰੇਗਾ ਅਰ ਇਨਹਾਂ ਪਰ ਤੁਹਾਨੂੰ ਵਿਜੈਤਾ ਦੇਵੇਗਾ ਅਰ ਮੁਸਲਮਾਨਾਂ ਦੀਆਂ ਛਾਤੀਆਂ ਨੂੰ ਸੀਤਲ ਕਰੇਗਾ।੧੪।ਅਰ ਮੁਸਲਮਾਨਾਂ ਦੇ ਦਿਲਾਂ ਦਾ ਕਰੋਧ ਦੂਰ ਕਰੇਗਾ ਅਰ ਅੱਲਾ ਜਿਸਦੀ ਚਾਹੇ ਤੋਬਾ ਪ੍ਰਵਾਨ ਕਰੇ ਅਰ ਅੱਲਾ ਜਾਨਣ ਹਾਰ ਅਰ ਹਿਕਮਤ ਵਾਲਾ ਹੈ ॥੧੫॥ (ਮੁਸਲਮਾਨੋ) ਕੀ ਤੁਸਾਂ ਐਸੇ ਸਮਝ ਰਖਿਆ ਹੈ ਕਿ (ਸਸਤੇ) ਛੁਟ ਜਾਓਗੇ ਅਰ ਅਜੇ ਅੱਲਾ ਨੇ ਓਹਨਾਂ ਲੋਕਾਂ ਨੂੰ (ਭਲੀ ਤਰ੍ਹਾਂ ਠੋਕ ਬਜਾ ਕੇ) ਦੇਖਿਆ ਤਕ (ਭੀ) ਨਹੀਂ ਕਿ ਕੌਣ ਤੁਹਾਡੇ ਵਿਚੋਂ ਯੁਧ ਕਰਦੇ ਅਰ ਅੱਲਾ ਉਸ ਦਾ, ਰਸੂਲ ਅਰ ਮੁਸਲਮਾਨਾ ਨੂੰ ਛਡਕੇ ਕਿਸੇ ਆਪਣਾ ਮਿੱਤਰ ਨਹੀਂ ਰਖਦੇ ਅਰ ਜੋ ਕੁਝ ਭੀ ਤੁਸੀਂ ਕਰ ਰਹੇ ਹੋ ਅੱਲਾ ਤੁਹਾਡੇ (ਸਾਰਿਆਂ ਕਰਮਾਂ) ਦੀ ਖਬਰ ਹੈ ॥ ੧੬ ॥ ਰੁਕੂਹ ੨॥ ਭੇਦ ਵਾਦੀਆਂ ਨੂੰ ਕੋਈ ਹਕ ਨਹੀਂ ਕਿ ਆਪਣੀਆਂ ਜਾਨਾਂ ਉਤੇ ਕਫਰ ਦੀ ਗਵਾਹੀ ਦੇਂਦੇ ਹੋਏ ਅੱਲਾ ਦੀਆਂ ਮਸਜਦਾਂ ਆਬਾਦ ਰਖਣ ਅਰ ਇਹੋ ਲੋਗ ਹਨ ਜਿਨ੍ਹਾਂ ਦਾ ਕੀਤਾ ਕਤਰਿਆ ਸਭ ਅਕਾਰਥ ਹੋਇਆ ਅਰ ਇਹੋ ਹੀ ਲੋਗ ਜੋ ਸਦਾ ੨ ਨਰਕਾਂ ਵਿਚ ਰਹਿਣ ਵਾਲੇ ਹਨ ॥੧੭॥(ਵਸਤੁਤਾ ਤਾਂ) ਅੱਲਾ ਦੀਆਂ ਮਸਜਦਾਂ ਨੂੰ ਵਹੀ ਆਬਾਦ ਰਖਦਾ ਹੈ ਜੋ ਅੱਲਾ ਅਰ ਪ੍ਰਲੋ ਦੇ ਦਿਨ ਪਰ ਭਰੋਸਾ ਲੈ ਆਇਆ ਅਰ ਨਮਾਜ਼ ਪੜ੍ਹਦਾ ਅਰਜ਼ਕਾਤ ਦੇਂਦਾ ਰਿਹਾ ਅਰ ਜਿਸ ਨੇ ਖੁਦਾ ਤੋਂ ਸਿਵਾ ਕਿਸੇ ਦਾ ਡਰ ਨਾ ਮੰਨਿਆਂ ਤਾਂ ਐਸਿਆਂ '