ਪੰਨਾ:ਕੁਰਾਨ ਮਜੀਦ (1932).pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੯੪

ਪਾਰਾ ੧੦

ਸੂਰਤ ਤੌਬਾ ੯


ਸੂਰਤ ਤੌਬਾ ੬ ਸੁੰਦਿਆਂ ਲਗੀ ਤੁਹਾਨੂੰ ਤੰਗ ਕਰਨ ਅਤਏਵ ਤੁਸੀਂ ਪਿਠ ਦੇਕੇ ਭਗੌੜੇ ਹੋ ਗਏ ॥੨੫॥ ਪੁਨਰ ਖੁਦਾ ਨੇ ਆਪਣੇ ਰਸੂਲ ਪਰ ਅਰ (ਹੋਰ) ਮੁਸਲ- ਮਾਨਾਂ ਪਰ ਆਪਣੀ (ਤਰਫੋਂ) ਧੀਰਜ ਪ੍ਰਾਪਤਿ ਕੀਤੀ ਅਰ (ਤੁਹਾਡੀ ਸਹਾਇਤਾ ਵਾਸਤੇ) ਐਸਿਆਂ (ਫਰਿਸ਼ਤਿਆਂ) ਦੇ ਦਲ ਭੇਜੇ ਜੋ ਤੁਹਾਡੀ ਦ੍ਰਿਸ਼ਟੀ ਥੀਂ ਅਗੋਚਰ ਸਨ ਅਰ (ਅੰਤ) ਕਾਫਰਾਂ ਨੂੰ ਕਰੜੀ ਮਾਰ ਮਾਰੀ ਅਰ ਕਾਫਰਾਂ ਨੂੰ ਇਹੋ ਸਜ਼ਾ ਹੈ।। ੨੬ ॥ ਪੁਨਰ ਏਸ ਥੀਂ ਪਸਚਾਤ ਖੁਦਾ ਜਿਸ ਨੂੰ ਚਾਹੇ ਤੌਬਾਂ ਨਸੀਬ ਕਰੇ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੨੭॥ ਮੁਸਲਮਾਨੋ ! ਦਵੈਤਵਾਦੀ ਤਾਂ (ਵਾਸਤ੍ਰਿਕ ਹੀ) ਸ਼ਟ ਹਨ ਤਾਂ ਇਸ ਬਰਸ' ਦੇ ਪਿਛੋਂ (ਅਦਬ ਤਥਾ) ਹਰਮਤ ਵਾਲੀ ਮਸਜਦ ਦੇ ਪਾਸ ਭੀ ਨਾ ਫਟਕਣੇ ਪਾਉਣ ਅਰ ਯਦੀ (ਓਹਨਾਂ ਦੇ ਨਾਲ ਲੈਣ ਦੇਣ ਬੰਦ ਹੋ ਜਾਏ ਤਾਂ ) ਤੁਹਾਨੂੰ ਕੰਗਾਲੀ ਦਾ ਭੈ ਹੋਵੇ ਤਾਂ ਖੁਦਾ ( ਪਰ ਭਰੋਸਾ ਰਖੋ ਓਹ ) ਚਾਹੇ ਗਾ ਤਾਂ ਤੁਹਾਨੂੰ ਆਪਣੇ ਫ਼ਜ਼ਲ ਸਾਥ ਰਾਓ ਕਰ ਦੇਵੇਗਾ ਨਿਰਸੰਦੇਹ ਖੁਦਾ (ਸਾ- ਰਿਆਂ ਦੀਆਂ ਨੀਯਤਾਂ ਨੂੰ ਜਾਣਦਾ (ਅਰ) ਹਿਕਮਤ ਵਾਲਾ ਹੈ ॥੨੮॥ ਅਰ ਕਿਤਾਬਾਂ ਵਾਲੇ ਜੋ ਨਾ ਖੁਦਾ ਨੂੰ ਮੰਨਦੇ ਹਨ ( ਜੈਸਾ ਕਿ ਮੰਨਣਾ ਯੋਗ ਹੈ ) ਅਰ ਨਾਂ ਅੰਤ ਦੇ ਦਿਨ ਨੂੰ ਅਰ ਨਾ ਅੱਲਾ ਅਰ ਓਸਦੇ ਰਸੂਲ ਦੀਆਂ ਹਰਾਮ ਕੀ- ਤੀਆਂ ਹੋਈਆਂ ਵਸਤਾਂ ਨੂੰ ਹਰਾਮ ਸਮਝਦੇ ਹਨ ਅਰ ਨਾ ਸਚੇ ਦੀਨ ਨੂੰ ਮੰਨਦੇ ਹਨ ( ਤਾਂ ਮੁਸਲਮਾਨੋਂ ) ਏਹਨਾਂ ਲੋਗਾਂ ਸਾਥ ਯੁਧ ਕਰੋ ਏਥੋਂ ਤਕ ਕਿ ਜ਼ਲੀਲ (ਕਮੀਨੇ)ਹੋ ਕੇ (ਆਪਣੀ) ਹਥੀਂ ਜਜ਼ੀਆ ਦੇਣ॥੨੯॥ਰੁਕੂਹ ੪॥ ਅਰ ਯਹੂਦੀ ਕਹਿੰਦੇ ਹਨ ਕਿ ਉਜ਼ੋਰ ਅੱਲਾ ਦੇ ਬੇਟੇ ਹਨ ਅਰ ਨਸਾਰਾ ਕਹਿੰਦੇ ਹਨ ਕਿ ਮਸੀਹ ਅੱਲਾ ਦੇ ਬੇਟੇ ਹਨ ਇਹ ਇਹਨਾਂ ਦੇ ਦੀਆਂ ਬਾਤਾਂ ਹਨ ਲਗੇ ਉਨ੍ਹਾਂ ਹੀ ਕਾਫਰਾਂ ਦੀ ਤਰ੍ਹਾਂ ਬਾਤਾਂ ਕਰਨ ਜੋ ਇਹਨਾਂ ਨਾਲੋਂ ਭੂਤ ( ਸਮੇਂ ਵਿਚ ਹੋਏ ) ਹਨ ਖੁਦਾ ਇਨਹਾਂ ਨੂੰ ਗਾਰਤ ਕਰੇ ( ਦੇਖੋ ਖਾਂ ) ਕਿਸ ਤਰਫ ਨੂੰ ਪੜੇ ਭਟਕੇ ਫਿਰਦੇ ਹਨ ॥੩੦ ॥ ਇਨਹਾਂ ਲੋਗਾਂ ਨੇ ਅੱਲਾ ਨੂੰ ਛਡ ਕੇ ਆਪਣੇ ਵਿਦਵਾਨ ਅਰ ਆਪਣੇ ਸੰਤੋਂ ਅਰ ਮਸੀਹ ਮਰੀਯਮ ਦੇ ਪੁਤ ਨੂੰ ਖੁਦਾ ਬਣਾ ਕੇ ਖੜਾ ਕੀਤਾ, ਹਾਲਾਂ ਕਿ ( ਸਾਡੀ ਤਰਫੋਂ ) ਏਹਨਾਂ ਨੂੰ ਭੀ ਹੁਕਮ ਦਿਤਾ ਗਿਆ ਸੀ ਕਿ ਇਕ ਹੀ ਖੁਦਾ ਦੀ ਪੂਜਾ ਕਰਦਿਆਂ ਰਹਿਣਾਂ ਉਸ ਦੇ ਸਿਵਾ ( ਹੋਰ ) ਕੋਈ ( ਪੂਜ ) ਨਹੀਂ ਓਹ ਇਹਨਾਂ ਦੇ ਦਵੈਤਪੁਣੇ ਥੀਂ ਪਵਿਤ੍ਰ ਹੈ ॥ ੩੧॥ ਇਛਾ ਕਰਦੇ ਹਨ ਕਿ ਖੁਦਾ ਦਾ ਨੂਰ ( ਅਰਥਾਤ ਦੀਨ ਨੂੰ ) ਮੂੰਹ ਨਾਲ ( ਖੁਤਕਾਰ ਕਰਕੇ ) ਬੁਝਾ ਦੇਣ ਅਰ ਖੁਦਾ ਨੂੰ ਅਭੀਸ਼ਟ ਹੈ ਕਿ ਸਰਬ ਤਰ੍ਹਾਂ ਆਪਣੇ ਨੂਰ ( ਦੀ ਰੋਸ਼ਨੀ ) ਨੂੰ ਪੂਰਾ ਕਰਕੇ ਹਟੇ ਯਯਪਿ ਕਾਫਰਾਂ ਨੂੰ ਬੁਰਾ (ਹੀ ਕਿਉਂ ਨਾ)