ਪੰਨਾ:ਕੁਰਾਨ ਮਜੀਦ (1932).pdf/195

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਤੌਬਾ ੯

੧੯੫


ਲਗੇ ॥੩੨ ॥ ਵਹੀ ( ਪਵਿਤ੍ਰ ਰੂਪ ਹੈ ) ਜਿਸ ਨੇ ਆਪਣੇ ਰਸੂਲ ਨੂੰ ਸਿਖਿਆ ਤਥਾ ਸਚਾ ਦੀਨ ਦੇਕਰ ਭੇਜਿਆ ਤਾਂ ਕਿ ਉਸ ਨੂੰ ਸਾਰਿਆਂ ਦੀਨਾਂ ਪਰ ਮੁਕਟਮਣੀ ਕਰੇ ਯਪ ਭੇਦ ਵਾਦੀਆਂ ਨੂੰ ਬੁਰਾ (ਹੀ ਕਿਉਂ ਨਾ) ਲਗੇ ॥ ੩੩ ॥ ਮੁਸਲਮਾਨੋ ! ( ਕਿਤਾਬਾਂ ਵਾਲੇ ) ਵਿਦਵਾਨਾਂ ਅਰ ਸੰਤਾਂ ਵਿਚੋਂ ਬਹੁਤੇ ਲੋਕਾਂ ਦੇ ਧਨ ਮਾਲ ਨਾਹਕ ( ਨਾ ਰਵਾ ) ਡਕਾਰ ਜਾਂਦੇ ਹਨ ਅਰ ਰੱਬ ਦੇ ਰਾਹੋਂ ( ਲੋਗਾਂ ਨੂੰ ) ਰੋਕਦੇ ਹਨ ਅਰ ਜੋ ਲੋਗ ਸੋਨਾ ਤਥਾ ਚਾਂਦੀ ਇਕਤ ਕਰਦੇ ਰਹਿੰਦੇ ਕਰ ਉਸ ਨੂੰ ਖੁਦਾ ਦੇ ਰਾਹ ਪਰ ਖਰਚ ਨਹੀਂ ਕਰਦੇ ਤਾਂ ( ਹੇ ਪੈਯੰਬਰ ) ਓਹਨਾਂ ਨੂੰ (ਲੈ ਦੇ ਦਿਨ ) ਭਿਆਨਕ ਦੁਖ ਦੀ ਖੁਸ਼ਖਬਰੀ ਸੁਣਾ ਦੇ ॥੩੪॥ ਜਦੋਂ ਕਿ ਉਸ ( ਸੋਨੇ ਚਾਂਦੀ ) ਨੂੰ ਨਾਰਕੀ ਅਗਨੀ ਵਿਚ ( ਰਖ ਕੇ ) ਸੰਤਪਤ ਕੀਤਾ ਜਾਵੇਗਾ ਪੁਨਰ ਉਸ ਦੇ ਸਾਥ ਉਨ੍ਹਾਂ ਦੇ ਮੱਥੇ ਅਰ ਓਹਨਾਂ ਦੀਆਂ ਵੱਖੀਆਂ ਅਰ ਓਹਨਾਂ ਦੀਆਂ ਪਿਠਾਂ ਦਾਗੀਆਂ ਜਾਣਗੀਆਂ ( ਅਰ ਉਨ੍ਹਾਂ ਨੂੰ ਕਹਿਆ ਜਾਵੇਗਾ ਕਿ ) ਇਹੋ ਹੀ ਹੈ ਜੋ ਤੁਸਾਂ (ਸੰਸਾਰ ਵਿਚ) ਆਪਣੇ ਵਾਸਤੇ ਇਕਤ ਕੀਤਾ ਸੀ ਤਾਂ ( ਅਜ ) ਆਪਣੇ ਇਕਤ੍ਰ ਕੀਤੇ ਦਾ ਰਸ ਚਖੋ॥੩੫॥ਜਿਸ ਦਿਨ ਤੋਂ ਖੁਦਾਨੇ ਧਰਤ ਅਗਾਸ ਉਤਪਤ ਕੀਤੇ ਹਨ ( ਤਦ ਤੋਂ ਹੀ ) ਖੁਦਾ ਦੇ ਸਮੀਪ ਮਹੀਨਿਆਂ ਦੀ ਗਣਨਾ ਰਬੀ ਪੁਸਤਕ ਵਿਚ ਦਵਾਦਸ਼ ਮਹੀਨੇ (ਲਿਖੀ ਤੁਰੀ ਆਉਂਦੀ) ਹੈ ਜਿਨ੍ਹਾਂ ਵਿਚੋਂ ਚਾਰ (ਮਹੀਨੇ) ਅਦਬ ਦੇ ਹਨ ਦੀਨ (ਦਾ) ਸੁਧਾ (ਰਸਤਾ) ਤਾਂ ਇਹੋ ਹੈ ਤਾਂ ਤੁਸੀਂ (ਮੁਸਲਮਾਨੋ) ਏਹਨਾਂ ( ਅਮਨ ਤਥਾ ਅਦਬ ਦਿਆਂ ਚਾਰ ਮਹੀਨਿਆਂ ) ਵਿਚ ਆਪਣੇ ਉਪਰ ਕਸ਼ਟ ਨਾ ਕਰਨਾ ਅਰ ਤੁਸੀਂ ਮੁਸਲਮਾਨ ਰ੍ਵ ਦਵੈਤ ਵਾਦੀਆਂ ਸਾਥ ( ਇਕਤ੍ਰ ) ਹੋ ਕਰ ਲਵੋ ਜਿਸ ਤਰਹਾਂ ਓਹ ਤੁਹਾਡੇ ਸਾਥ ਲੜਦੇ ਹਨ ਅਰ ਯਾਦ ਰਖੋ ਕਿ ਅੱਲਾ ( ਵਧੀਕੀ ਥੀਂ ) ਬਚਨੇ ਵਾਲਿਆਂ ਦਾ ਸਾਥੀ ਹੈ ॥੩੬॥ ਮਹੀਨਿਆਂ ਦਾ ਵਧਾ ਦੇਣਾ ਭੀ ਇਕ ਅਧਿਕ ਕਵਰ ਹੈ ਜਿਸ ਕਰਕੇ ਕਾਫਰ (ਦੀਨ ਦੇ ਰਾਹੋਂ) ਕਰਾਹੀ ਹੁੰਦੇ ਰਹਿੰਦੇ ਹਨ (ਕਿ) ਇਕ ਬਰਸ ਇਕ ਮਹੀਨੇ ਨੂੰ ਹਲਾਲ ਸਮਝ ਲੈਂਦੇ ਹਨ ਅਰ ਓਸੇ ਨੂੰ ਦੂਸਰੇ ਬਰਸ ਹਰਾਮ ( ਏਸ ਬਾਤ ਵਿਚ ਓਹਨਾਂ ਦਾ ਇਹ ਅਭਿਪ੍ਰਾਯ ਹੁੰਦਾ ਹੈ ) ਕਿ ਅੱਲਾ ਨੇ ਜੋ ( ਚਾਰ ਮਹੀਨੇ ) ਹਰਾਮ ਕੀਤੇ ਹਨ ( ਆਪਣੀ ਗਿਣਤੀ ਨੂੰ ) ਓਸ ਗਿਣਤੀ ਨਾਲ ਪੂਰਾ ਕਰੀਏ ਅੱਲਾ ਦੇ ਹਰਾਮ ਕੀਤੇ ਹੋਏ ( ਮਹੀਨਿਆਂ ) ਨੂੰ ਹਲਾਲ ਕਰ ਲਈਏ ਏਹਨਾਂ ਦੀਆਂ ਬਦ ਕਿਰਦਾਰੀਆਂ ਏਹਨਾਂ ਨੂੰ ਭਲੀਆਂ ਕਰਕੇ ਦਿਖਾਈਆਂ ਗਈਆਂ ਹਨ ਅਰ ਅੱਲਾ ਓਹਨਾਂ ਲੋਕਾਂ ਨੂੰ ਜੋ ਕੁਫਰ ਕਰਦੇ ਹਨ ਸਿਖਿਆ ਦਾ (ਬਲ) ਨਹੀਂ ਦਿਤਾ ਕਰਦਾ ॥ ੩੭ ॥ ਰਕੂਹ ੫ ॥ ਮੁਸਲਮਾਨੋ | ਤੁਹਾਨੂੰ ਕੀ ਹੋ ਗਿਆ ਹੈ ਕਿ ਜਦੋਂ ਤੁਹਾਨੂੰ ਕਹਿਆ