ਪੰਨਾ:ਕੁਰਾਨ ਮਜੀਦ (1932).pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੦

ਸੂਰਤ ਤੌਬਾ ੯

੧੯੯



ਜਾਣ ਵਾਸਤੇ) ਕੰਦਰਾ ਕਿੰਵਾ ਸਿਰਲੁਕਾਈ ਵਾਸਤੇ (ਕੋਈ ਹੋਰ) ਅਸਥਾਨ ਤਾਂ ਰਸੇ ਤੋੜਾ ੨ ਕੇ ਓਸੇ ਤਰਫ ਦੌੜ ਪੈਣ॥੫੭॥ ਅਰ ਏਹਨਾਂ ਵਿਚ ਕਈ ਲੋਕ ਐਸੇ ਭੀ ਹਨ ਜੋ (ਲੋਗਾਂ ਦੇ) ਬੈਰਾਇਤੀ (ਮਾਲਾਂ ਦੀ ਤਕਸੀਮ) ਵਿਚ ਤੁਹਾਡੇ ਪਰ (ਬੇਇਨਸਾਫੀ ਦੀ ਤੁਹਮਤ) ਲਗਾਉਂਦੇ ਹਨ ਪੁਨਰ ਯਦੀ ਇਹਨਾਂ ਨੂੰ ਉਸ ਵਿਚੋਂ (ਇਹਨਾਂ ਦੀ ਇਛਾਨੁਸਾਰ) ਦਿਤਾ ਜਾਵੇ ਤਾਂ (ਬਸ)ਉਹ ਰਾਜ਼ੀ ਰਹਿੰਦੇ ਹਨ ਅਰ ਜੇਕਰ ਇਨ੍ਹਾਂ ਨੂੰ ਓਸ ਵਿਚੋਂ (ਇਨਹਾਂ ਦੀ ਇਛਾਨੁਸਾਰ) ਨਾ ਦਿਤਾ ਜਾਵੇ ਤਾਂ ਬਸ ਉਹ ਸ਼ੀਘਰ ਹੀ ਬਿਗੜ ਖੜੇ ਹੁੰਦੇ ਹਨ ॥੫੮ ॥ ਅਰ ਜੋ ਖੁਦਾ ਨੇ ਅਰ ਉਸ ਦੇ ਰਸੂਲ ਨੇ ਇਹਨਾਂ ਨੂੰ ਦਿਤਾ ਸੀ ਜੇਕਰ ਇਹ ਉਸ ਨੂੰ ਖੁਸ਼ੀ ਖੁਸ਼ੀ ਲੈ ਲੈਂਦੇ ਅਰ ਕਹਿੰਦੇ ਕਿ ਸਾਨੂੰ ਅੱਲਾ ਨਿਰਭਰ ਕਰਦਾ ਹੈ (ਅਰ ਹੁਣ ਨਾ ਦਿਤਾ ਤਾਂ ਕੀ ਹੋਇਆ) ਅਗੋਂ ਨੂੰ ਆਪਣੀ ਕ੍ਰਿਪਾ ਸਾਥ ਅੱਲਾ ਅਰ ਉਸਦਾ ਰਸੂਲ ਸਾਨੂੰ (ਬਹਤ ਕੁਛ) ਦੇਵੇਗਾ ਅਸੀਂ ਤਾਂ ਅੱਲਾ ਸਾਥ ਹੀ ਲਿਵ ਲਗਾਈ ਬੈਠੇ ਹਾਂ (ਤਾਂ ਇਹ ਇਹਨਾਂ ਵਾਸਤੇ ਕੈਸੀ ਹੀ ਭਲੀ ਬਾਤ ਹੁੰਦੀ ) ॥ ੫੯ ॥ ਰੁਕੂਹ ੭ ॥

ਦਾਨ (ਦੇ ਪਦਾਰਥ ਦਾ ਹਕ) ਬਸ ਫਕੀਰਾਂ ਦਾ ਹੀ ਹੈ ਅਰ ਮੁਹ- ਤਾਜਾਂ ਦਾ ਅਰ ਓਹਨਾਂ ਕੰਮ ਕਰਨ ਵਾਲਿਆਂ ਦਾ ਜੋ ਖੈਰਾਇਤ (ਦਾ ਮਾਲ ਵਸੂਲ ਕਰਨ) ਪਰ(ਮੁਕਰਰ ਹਨ ਅਰ ਉਨ੍ਹਾਂ ਲੋਕਾਂ ਦਾ ਜਿਨਾਂ ਦੇ ਦਿਲਾਂ ਦਾ ਪਰਚਾਉਣਾ ਅਭੀਸ਼ਟ ਹੈ ਅਰ (ਹੋਰ ਕੈਦੀ ਗੁਲਾਮਾਂ ਦੀ) ਗਰਦਨ (ਨੂੰ ਕੈਦ ਵਿਚੋਂ ਛੁਡਾਣ) ਵਾਸਤੇ ਅਰ ਕਰਜ਼ਾ ਦਾਰਾਂ ਦੇ ਕਰਜੇ ਵਿਚੋਂ ਅਰ (ਹੋਰ) ਖੁਦਾਈ ਮਾਰਗ ( ਯੋਧਿਆਂ ਦੇ ਸ਼ਸਤ੍ਰ ਬਸਤਾਦਿ ) ਵਾਸਤੇ ਅਰ ਰਾਹੀਆਂ ( ਦੇ ਰਾਹ ਦੇ ਖਰਚ ) ਵਿਚ (ਏਹ ਹਕੂਕ) ਅੱਲਾਂ ਦੇ ਨਿਯਤ ਕੀਤੇ ਹੋਏ (ਹਨ) ਅਰ ਅੱਲਾ ਜਾਣੀ ਜਾਣ ( ਅਰ ) ਯੁਕਤੀਮਾਨ ਹੈ ॥ ੬੦ ॥ ( ਅਰ ਏਹਨਾਂ ਮੁਨਾਫਕਾ ) ਵਿਚੋਂ ( ਕਈਕ) ਐਸੇ ਭੀ ਹਨ ਜੋ ਪੈਯੰਬਰਾਂ ਨੂੰ ਦੁਖ ਦੇਂਦੇ ਅਰ ਕਹਿੰਦੇ ਹਨ ਕਿ ਏਹ ਪੁਰਖ ਕੰਨਾਂ ( ਦਾ ਬੜਾ ਕੱਚਾ ) ਹੈ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ( ਕੰਨਾਂ ਦਾ ਕੱਚਾ ਹੈ ਤਾਂ ਓਸਦੇ ਕੰਨਾਂ ਦਾ ਕੱਚਾ ਹੋਣਾ) ਤੁਹਾਡੀ ਭਲਾਈ ਦਾ ( ਕਾਰਨ ) ਹੈ ਉਹ ਅੱਲਾ ਦਾ ਨਿਸਚਾ ਰਖਦਾ ਹੈ ਅਰ ਮੁਸਲਮਾਨਾਂ (ਦੀ ਬਾਤ) ਦਾ ਭੀ ਨਿਸਚਾ ਰਖਦਾ ਹੈ ਅਰ ਜੋ ਲੋਗ ਤੁਹਾਡੇ ਵਿਚੋਂ ਈਮਾਨ ਲੈ ਆਏ ਹਨ ਓਹਨਾਂ ਵਾਸਤੇ ( ਸਿਰ ਤੋਂ ਲੈਕੇ ਪੈਰਾਂ ਤਕ ) ਰਹਿਮਤ ਹੈ ਅਰ ਜੋ ਲੋਗ ਅੱਲਾ ਦੇ ਰਸੂਲ ਨੂੰ ਦੁਖ ਦੇਂਦੇ ਹਨ ਉਨਹਾਂ ਨੂੰ ( ਲੈ ਦੇ ਦਿਨ ) ਭਿਆਨਕ ਕਸ਼ਟ ਹੋਵੇਗਾ ॥੬੧॥(ਮੁਸਲਮਾਨੋਂ ਇਹ ਲੋਗ) ਤੁਹਾਡੇ ਸਨਮੁਖ ਖੁਦਾ ਦੀਆਂ ਸੌਗੰਧਾਂ ਖਾਂਦੇ ਹਨ ਤਾ ਕਿ ਤੁਹਾਨੂੰ ਪਰਸੰਨ ਕਰ ਲੈਣ ਹਾਲਾਂ ਕਿ ਅੱਲਾ ਅਰ ਉਸ ਦਾ ਰਸੂਲ ਵਧੇਰਾ ਹੱਕ ਰਖਦੇ ਹੈਂ ਕਿ ਇਹ