ਪੰਨਾ:ਕੁਰਾਨ ਮਜੀਦ (1932).pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੧

ਸੂਰਤ ਤੌਬਾ ੯

੨੦੭


ਅਰ ( ਕੁਛ ) ਹੋਰ ਲੋਗ ਹਨ ਕਿ ਖੁਦਾ ਦੀ ਆਗਿਆ ਦੇ ਉਡੀਕ ਵਿਚ ਉਹਨਾਂ ਦਾ ਮਾਮਲਾ ਢਿਲ ਵਿਚ ਹੈ ( ਉਸ ਨੂੰ ਅਖਤਿਆਰ ਹੈ ) ਕਿ ਅਥਵਾ ਓਹਨਾਂ ਨੂੰ ਦੁਖ ਦੇਵੇ ਕਿੰਵਾ ਓਹਨਾਂ ਦੀ ਤੌਬਾ ਕਬੂਲ ਕਰ ਲਵੇ ਅਰ ਅੱਲਾ ਜਾਨਣੇ ਵਾਲਾ ਹਿਕਮਤ ਵਾਲਾ ਹੈ ॥ ੧੦੬ ।। ਅਰ ਜਿਨ੍ਹਾਂ ਨੇ ਏਸ ਇਛਾ ਸਾਥ ਇਕ ਮਸਜਦ ਬਣਾ ਖੜੀ ਕੀਤੀ ਕਿ (ਮੁਸਲਮਾਨਾਂ ਨੂੰ) ਨੁਕਸਾਨ ਪਹੁੰ- ਚਾਈਏ ਅਰ (ਖੁਦਾ ਤਥਾ ਰਸੂਲ ਦੇ ਸਾਥ) ਕੁਫਰ ਕਰਨ ਅਰ ਮੁਸਲਮਾਨਾਂ ਵਿਚ ਦਵੈਤ ਪਾ ਦੇਣ ਅਰ ਉਹਨਾਂ ਲੋਕਾਂ ਨੂੰ ਆਸਰਾ ਦੇਣ ਜੋ ਅੱਲਾ ਅਰ ਉਸਦੇ ਰਸੂਲ ਸਾਥ ਪਹਿਲੇ ਲੜ ਚੁਕੇ ਹਨ ਅਰ ( ਪੁਛਿਆ ਜਾਵੇਗਾ ਤਾਂ ) ਸੌਗੰਧਾਂ ਕਰਨ ਲਗ ਪੈਣਗੇ ਕਿ ਅਸਾਂ ਤਾਂ ਭਲਾਈ ਤੋਂ ਸਿਵਾ ਹੋਰ ਕਿਸੇ ਤਰਹਾਂ ਦਾ ਸੰਕਲਪ ਨਹੀਂ ਕੀਤਾ ਅਰ ਅੱਲਾ ਗਵਾਹੀ ਦੇਂਦਾ ਹੈ ਕਿ ਏਹ ਕੂੜੇ ਹਨ ॥ ੧੦੭ ॥ ( ਸੋ ਹੇ ਪੈ ੰਬਰ ) ਤੁਸਾਂ ਓਸ ਮਸਜਦ ਵਿਚ ਕਦਾਪਿ ਜਾ ਕੇ ) ਭੀ ਨਾ ਖੜਿਆਂ ਹੋਣਾ ਹਾਂ ਓਹ ਮਸਜਦ ਜਿਸਦੀ ਸੀਮਾਂ ਆਦ ਕਾਲ ਤੋਂ ਸੰਜਮਤਾਈ ਪਰ ਰਖੀ ਗਈ ਨਿਰਸੰਦੇਹ ਉਸ ਦਾ ਹੱਕ ਹੈ ਕਿ ਤੁਸੀਂ ਓਸ ਵਿਚ ਖੜੇ ਹੋ(ਕਿਉਂਕਿ)ਓਸ ਵਿਚ ਐਸੇ ਲੋਗ ਹਨ ਜੋ ਭਲੀ ਤਰਹਾਂ ਪਾਕ ਸਾਫ ਰਹਿਨ ਨੂੰ ਪਸੰਦ ਕਰਦੇ ਹਨ ਅਰ ਅੱਲਾ ਭਲੀ ਤਰਾਂ ਸਾਫ ਸੁਥਰਿਆਂ ਰਹਿਣ ਵਾਲਿਆਂ ਨੂੰ ਪਸੰਦ ਕਰਦਾ ਹੈ ॥੧੦੮॥ ਭਲਾ ਜੋ ਆਦਮੀ ਖੁਦਾ ਦੇ ਖੌਫ ਅਰ ਉਸਦੀ ਪ੍ਰਸੰਨਤਾਈ ਪਰ ਆਪਨੀ ਇਮਾਰਤ ਦੀ ਸੀਮਾ ਰਖੇ ਓਹ ਚੰਗਾ ਕਿੰਵਾ ਓਹ ਜੋ ਢਾਹੇ ਵਾਲੀ ਖਾਈ ਦੇ ਕਿਨਾਰੇ ਪਰ ਆਪਣੀ ਇਮਾਰਤ ਦੀ ਨੀਂਵ ਰਖੇ ਪੁਨਰ ਓਹ ( ਇਮਾਰਤ ਘੜੱਮ ਨਾਲ ) ਓਸ ਨੂੰ ਨਰਕਾਗਣੀ ਵਿਚ ਜਾ ਸੁਟੇ ਅਰ ਅੱਲਾ ਦੁਸ਼ਟ ਪੁਰਖਾਂ ਨੂੰ ਸਿ ਖਿਆ ਨਹੀਂ ਦਿਤਾ ਕਰਦਾ ॥ ੧੦੯ ॥ ਇਹ ਇਮਾਰਤ ਜੋ ਇਨਹਾਂ ਲੋਗਾਂ ਨੇ ਬਣਾਈ ਹੈ ਇਸ ਕਾਰਨ ਏਹਨਾਂ ਲੋਕਾਂ ਦੇ ਦਿਲਾਂ ਵਿਚ ਤੌਖਲਾ ਪਾਈ ਰਖੇਗੀ ਇਥੋਂ ਤਕ ਕਿ ਏਹਨਾਂ ਲੋਕਾਂ ਦੇ ਦਿਲ ਟੋਟੇ ਟੋਟੇ ਨਾ ਹੋ ਜਾਣ ਅਰ ਅੱਲਾ ( ਸਾਰਿਆਂ ਦੇ ਬਿਰਤਾਂਤ ) ਜਾਨਣੇ ਵਾਲਾ ( ਅਰ ) ਸਾਹਿਬ ਤਦਬੀਰ ਹੈ॥੧੧੦॥ ਰੁਕੂਹ ੧੩ ॥ ਅੱਲਾ ਨੇ ਮੁਸਲਮਾਨਾਂ ਪਾਸੋਂ ਓਹਨਾਂ ਦੀਆਂ ਜਾਨਾਂ ਅਰ ਓਹਨਾਂ ਦੇ ਮਾਲ(ਏਸ ਗਿਯਾ ਪਰ) ਮੋਲ ਲੈ ਲੀਤੇ ਹਨ ਕਿ ਓਹਨਾਂ ਦੇ ਬਦਲੇ ਓਹਨਾਂ ਨੂੰ ਸਵਰਗ ( ਦੇਵੇਗਾ ਏਹ ਲੋਗ ) ਅੱਲਾ ਦੇ ਰਾਹ ਵਿਚ ਲੜਦੇ ਹਨ ਅਰ ( ਵੈਰੀਆਂ ) ਨੂੰ ਮਾਰਦੇ ਅਰ ( ਆਪ ਭੀ ) ਮਾਰੇ ਜਾਂਦੇ ਹਨ ਏਹ ਖੁਦਾ ਦਾ ਪੱਕਾ ਬਚਨ ਹੈ ਜਿਸ ਦਾ ਪੂਰਾ ਕਰਨਾ ਉਸਨੇ ਆਪਣੇ ਪਰ ਲਾਜ਼ਿਮ ਕਰ ਲੀਤਾ ਹੈ ( ਅਰ ਇਹ ਬਚਨ ) ਤੋਰਾਤ ਅਰ ਅੰਜੀਲ ਅਰ ਕੁਰਆਨ