ਪੰਨਾ:ਕੁਰਾਨ ਮਜੀਦ (1932).pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦੮

ਪਾਰਾ ੧੧

ਸੂਰਤ ਤੌਬਾ ੯

 (ਸੰਪੂਰਨਾਂ) ਵਿਚ (ਲਿਖਆ ਹੋਇਆ ਹੈ) ਅਰ ਖੁਦਾ ਨਾਲੋਂ ਵਧ ਕੇ ਆਪਣੇ ਬਚਨ ਦਾ ਪੱਕਾ ਹੋਰ ਕੌਣ ਹੋ ਸਕਦਾ ਹੈ ਤਾਂ ਮੁਸਲਮਾਨੋ ! ਆਪਣੇ ( ਇਸ ) ਵਿਉਪਾਰ ਦੀ ਜੋ ਤੁਸਾਂ ਖੁਦਾ ਦੇ ਨਾਲ ਕੀਤਾ ਹੈ ਖੁਸ਼ੀਆਂ ਕਰੋ ਅਰ ਏਹ (ਵਿਵਹਾਰ ਜੋ ਤੁਸਾਂ ਖੁਦਾ ਨਾਲ ਕੀਤਾ ਹੈ ਏਸ ਕਰਕੇ ਤੁਹਾਡੀ) ਬੜੀ ਕਾਮ- ਯਾਬੀ ਹੈ॥ ੧੧੧॥( ਏਹੋ ਹੀ ) ਤੌਬਾ ਕਰਨ ਵਾਲੇ, ਇਬਾਦਤ ਕਰਨ ਵਾਲੇ, ( ਖੁਦਾ ਦੀ ) ਉਸਤਤੀ ਕਰਨ ਵਾਲੇ, ( ਰੱਬ ਦੇ ਰਾਹ ਵਿਚ ) ਯਾਤ੍ਰਾ ਕਰਨ ਵਾਲੇ, ਰੁਕੂਹ ਕਰਨ ਵਾਲੇ, ਸਜਦਾ ਕਰਨ ਵਾਲੇ, ( ਲੋਕਾਂ ਨੂੰ ) ਸ਼ੁਭ ਕੰਮ ਦੀ ਸਲਾਹ ਦੇਣ ਵਾਲੇ ਅਰ ਨਖਿਧ ਕਰਮਾਂ ਥੀਂ ਰੋਕਣੇ ਵਾਲੇ ਅਰ ਅੱਲਾ ਨੇ ਜੋ ਸੀਮਾਂ ਬੰਨ੍ਹ ਰੱਖੀਆਂ ਹਨ ਓਹਨਾਂ ਦੀ ਰਾਖੀ ਰੱਖਣ ਵਾਲੇ (ਐਸਿਆਂ) ਮੁਸਲਮਾਨਾਂ ਨੂੰ ਖੁਸ਼ਖਬਰੀ ਸੁਣਾ ਦਿਓ ॥੧੧੨॥ ਪੈਯੰਬਰ ਅਰ ਮੁਸਲਮਾਨਾਂ ਨੂੰ ਸੋਭਨੀਕ ਨਹੀਂ ਕਿ ਭੇਦਵਾਦੀਆਂ ਦੀ ਬਖਸ਼ਿਸ਼ ਵਾਸਤੇ ਦੁਆ ਮੰਗਿਆ ਕਰਨ ਜਦੋਂ ਮਾਲੂਮ ਹੋ ਗਿਆ ਕਿ ਉਹ ਨਾਰਕੀ ਹਨ ਭਾਵੇਂ ਤੀਕਨ ਓਹ (ਓਹਨਾਂ) ਦੇ ਸੰਬੰਧੀ (ਹੀ ਕਿਉਂ ਨਾ ਹੋਣ ॥੧੧੩॥ ਅਰ ( ਉਹ ਜੋ ) ਇਬਰਾਹੀਮ ਨੇ ਆਪਣੇ ਪਿਤਾ ਵਾਸਤੇ ਮਨਫਰਤ ਦੀ ਦੁਆ ਮੰਗੀ ਸੀ ਸੋ (ਉਹ) ਇਕ ਪ੍ਰਤਿਗਿਆ (ਦੇ ਕਾਰਣ ਮੰਗੀ ਸੀ) ਜੋ ਇਬਰਾਹੀਮ ਨੇ ਆਪਣੇ ਪਿਤਾ ਸਾਥ ਕਰ ਲੀਤੀ ਸੀ ਪੁਨਰ ਉਹਨਾਂ ਨੂੰ ਭੀ ਜਦੋਂ ਪ੍ਰਤੀਤ ਹੋ ਗਇਆ ਕਿ ਇਹ ਖੁਦਾ ਦਾ ਵੈਰੀ ਹੈ ਤਾਂ ਪਿਤਾ ਪਾਸੋਂ (ਸਾਫ) ਹਥ ਧੋ ਬੈਠੇ ਨਿਰਸੰਦੇਹ ਂ ਇਬਰਾਹੀਮ ਬੜਾ ਨਰਮ ਦਿਲ ਅਰ ਬੁਰਦਬਾਰ ਸੀ॥੧੧੪॥ ਅਰ ਅੱਲਾ ਦੇ ਪਰਤਾਬ ਥੀਂ ਦੂਰ ਹੈ ਕਿ ਇਕ ਕੌਮ ਨੂੰ ਸਿਖਿਆ ਦਿਤਿਆਂ ਪਿਛੋਂ ਕੁਮਾਰਗੀ ਇਸਥਿਤ ਕਰੇ ਜਿਤਨਾ ਚਿਰ ਓਹਨਾਂ ਨੂੰ ਓਹ ਵਸਤਾਂ ਨਾਂ ਦਸ ਦੇਂਵੇ ਜਿਨ੍ਹਾਂ ਪਾਸੋਂ ਉਹ ਬਚਦੇ ਰਹਿਣ ਨਿਰਸੰਦੇਹ ਅੱਲਾ ਸੰਪੂਰਣ ਵਸਤਾਂ ਤੋਂ ਗਿਆਤ ਹੈ।॥੧੧੫॥ ਨਿਰਸੰਦੇਹ ਧਰਤੀ ਅਗਾਸ ਦਾ ਰਾਜ ਅੱਲਾ ਦਾ ਹੈ ਹੀ ( ਵਹੀ ) ਓਪਤ ਕਰਦਾ ਹੈ ਅਰ ( ਵਹੀ ) ਪਰਲੋ ਕਰਦਾ ਹੈ ਅਰ ਅੱਲਾ ਤੋਂ ਸਿਵਾ ਨਾ ਤਾਂ ਕੋਈ ਤੁਹਾਡਾ ਹਾਮੀ ਹੈ ਅਰ ਨਾ ਹੀ ਮਦਦ- ਗਾਰ ॥ ੧੧੬ ॥ ਅਵਸ਼ ਖੁਦਾ ਨੇ ਪੈ ੰਬਰ ਪਰ ਬੜੀ ਕਿਰਪਾ ਕੀਤੀ : ਅਰ (ਹੋਰ) ਮਹਾਜਰਾਂ ਅਰ ਅਨਸਾਰਾ ਪਰ ਜਿਹਨਾਂ ਨੇ ਤੰਗੀ ਦੇ ਵੇਲੇ ਪੈਯੰਬਰ ਦਾ ਸਾਥ ਦਿਤਾ ਜਦੋਂ ਕਿ ਇਨ੍ਹਾਂ ਵਿਚੋਂ ਕਈਆਂ ਕੁ ਦੇ ਦਿਲ ਡੋਲ ਚਲੇ ਸਨ ਪੁਨਰ ਅੱਲਾ ਨੇ ਏਹਨਾਂ ਪਰ ( ਭੀ ) ਆਪਣਾ ਫਜ਼ਲ ਕੀਤਾ ਏਸ ਵਿਚ ਭ੍ਰਮ ਨਹੀਂ ਕਿ ਖੁਦਾ ਏਹਨਾਂ ਸਾਰਿਆਂ ਪਰ ਅਤੀ ਕ੍ਰਿਪਾਲੂ ( ਅਰ ਏਹਨਾਂ ਦੇ ਹਾਲ ਪਰ ਆਪਣੀ ) ਦਇਆ ਰਖਦਾ ਹੈ ॥੧੧੭ ॥ ਅਰ ( ਅਮੁਨਾ ਪ੍ਰਕਾਰੇਣ ) ਉਹਨਾਂ ਤਿੰਨਾਂ (ਪੁਰਖਾਂ) ਪਰ ਭੀ ਜਿਨਾਂ ਨੂੰ ਢਿਲ ਦਿਤੀ