ਪੰਨਾ:ਕੁਰਾਨ ਮਜੀਦ (1932).pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੧

ਸੂਰਤ ਤੌਬਾ ੯

੨੦੯



ਗਈ ਸੀ, ਇਥੋਂ ਤਕ ਕਿ ਜਦੋਂ ਧਰਤੀ ਵਿਸਤਾਰ ਵਾਲੀ ਹੋਣ ਕਰਕੇ ਭੀ ਉਨ੍ਹਾਂ ਪਰ ਸੰਕੁਚਿਤ ਹੋਣ ਲਗੀ ਅਰ ਉਹ ਆਪਣੀ ਜਾਨ ਥੀਂ ਭੀ ਤੰਗ ਆ ਗਏ ਅਰ ਸਮਝ ਚੁਕੇ ਕਿ ਖੁਦਾ ( ਦੀ ਪਕੜ ) ਪਾਸੋਂ ਉਸ ਤੋਂ ਸਿਵਾ ਹੋਰ ਕਿਤੇ ਆਸਰਾ ਨਹੀਂ, ਅਤਏਵ ਖੁਦਾ ਨੇ ਓਹਨਾਂ ਦੀ ਤੌਬਾ ਕਬੂਲ ਕਰ ਲੀਤੀ ਤਾਂ ਉਹ ਤੌਬਾ ਕੀਤੀ ਰੇਣ ਨਿਰਸੰਦੇਹ ਅੱਲਾ ਬੜਾ ਹੀ ਤੌਬਾ ਕਬੂਲ ਕਰਨੇ ਵਾਲਾ ਮਿਹਰਬਾਨ ਹੈ ॥ ੧੧੮ ॥ ਰੁਕੂਹ ੧੪ ॥ ਮੁਸਲਮਾਨੋ ! ਖੁਦਾ ( ਦੇ ਗਜ਼ਬ ਥੀਂ ) ਡਰੋ ਅਰ ਸੱਚ ਬੋਲਣ ਵਾ ਲਿਆਂ ਦੇ ਸਹਿਜੋਗੀ ਹੋਵੋ ॥ ੧੧੯ ॥ ਮਦੀਨੇ ਦੇ ਰਹਿਣ ਵਾਲੇ ਅਰ ਏਹਨਾਂ ਦੇ ਲਾਂਭੇ ਚਾਂਭੇ ਦੇ ਗ੍ਰਾਮੀਣਾਂ ਨੂੰ ਯੋਗ ਨਹੀਂ ਸੀ ਕਿ ਖੁਦਾ ਦੇ ਰਸੂਲ (ਦੇ ਸਹਿ- ਜੋਗ ) ਤੋਂ ਪਿਛੇ ਰਹਿ ਜਾਣ ਅਰ ਨਾ ਹੀ ਏਹ ( ਜੋਗ ਸੀ ) ਕਿ ਰਸੂਲ ਦੇ ਪ੍ਰਾਣਾਂ ਵਲ ਧਿਆਨ ਨਾ ਕਰਕੇ ਆਪਣਿਆਂ ਪ੍ਰਾਣਾਂ ਦੇ ਸੰਸੇ ਵਿਚ ਲਗ ਜਾਣ ਇਹ ਇਸ ਵਾਸਤੇ ਕਿ ਏਹਨਾਂ ( ਯੁਧ ਕਰਨ ਵਾਲਿਆਂ ) ਨੂੰ ਰੱਬ ਦੇ ਰਾਹ ਵਿਚ ਤ੍ਰਿਖਾ ਅਰ ਯਤਨ ਅਰ ਭੁਖ ਦੀ ਤਕਲੀਫ ਪਹੁੰਚਦੀ ਹੈ ਤਾਂ ਅਰ ਜਿਨ੍ਹਾਂ ਅਸਥਾਨਾਂ ਪਰ ਉਨ੍ਹਾਂ ਦੇ ਚਲਨ ਕਰਕੇ ਕਾਫਰ ਕੁੜ ਦੇ ਹਨ ਓਥੇ ਚਲਦੇ ਹਨ ਅਰ ਵੈਰੀਆਂ ਪਾਸੋਂ ਜੋ(ਕਦੀ)ਕੁਛ ਮਿਲ ਮਲਾ ਜਾਂਦਾ ਹੈ ਤਾਂ ਹਰਹਰਕਰਮ ਦੇ ਬਦਲੇ (ਖੁਦਾ ਦੇ ਪਾਸ) ਏਹਨਾਂ ਦਾ ਨੇਕ ਕਰਮ ਲਿਖਿਆ ਜਾਂਦਾ ਹੈ, ਨਿਰ- ਸੰਦੇਹ ਅੱਲਾ ਸਾਫ ਦਿਲੀ ਨਾਲ ( ਇਸਲਾਮ ਦੀ ਸੇਵਾ ਕਰਨ ) ਵਾਲਿਆਂ ਦੇ ਅਜਰ ਨੂੰ ਅਨਰਥ ਨਹੀਂ ਹੋਣ ਦਿਤਾ ਕਰਦਾ ॥ ੧੨੦ ॥ ਅਰ ( ਇਸੀ ਭਾਂਤ ) ਯੁਨ ਅਥਵਾ ਅਧਿਕ ਜੋ ਕੁਛ ( ਰੱਬ ਦੇ ਰਾਹ ਵਿਚ ) ਖਰਚ ਕਰਦੇ ਹਨ ਅਰ ਜੋ ਮੈਦਾਨ ਉਹਨਾਂ ਨੂੰ ਉਲੰਘਣ ਕਰਨੇ ਪੈਂਦੇ ਹਨ ਇਹ ਸਭ ( ਇਨ੍ਹਾਂ ਦੇ ਇਮਾਲਨਾਮੇ ਪਰ ) ਏਹਨਾਂ ਦੇ ਨਾਮ ਲਿਖਿਆ ਜਾਂਦਾ ਹੈ ਤਾ ਕਿ ਅੱਲਾ ਏਹਨਾਂ ਨੂੰ ਏਹਨਾਂ ਦੇ ਕਰਮਾਂ ਦਾ ਉੱਤਮ ਤੋਂ ਉੱਤਮ ਫਲ ਪ੍ਰਦਾਨ ਕਰੇ ॥੧੨੧ ॥ ਅਰ ( ਇਹ ਭੀ ) ਯੋਗ ਨਹੀਂ ਕਿ ਸਾਰਿਆਂ ਦੇ ਸਾਰੇ ਮੁਸਲਮਾਨ ( ਆਪੋ ਆਪਣਿਆਂ ਘਰਾਂ ਵਿਚੋਂ ) ਨਿਕਸ ਖੜੇ ਹੋਣ ਅਰ ਐਸੇ ਕਿਓਂ ਨਾ ਕੀਤਾ ਕਿ ਓਹਨਾਂ ਦੀ ਹਰ ਇਕ ਸ਼ਰੇਣੀ ਵਿਚੋਂ ਕਛਕ ਲੋਗ ( ਆਪਣਿਆਂ ਘਰਾਂ ਵਿਚੋਂ ) ਨਿਕਸੇ ਹੁੰਦੇ ਕਿ ਦੀਨ ਦੀ ਸਮਝ ਉਤਪਤ ਕਰਦੇ ਅਰ ਜਦੋਂ ( ਸਿਖ ਸਮਝ ਕੇ ) ਆਪਣੀ ਜਾਤੀ ਵਿਚ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ( ਖੁਦ ਦੀ ਨਾ ਫੁਰਮਾਨੀ ਤੋਂ ) ਡਰਾਂਦੇ ਤਾ ਕਿ ਓਹ ਲੋਗ ( ਭੀ ਬੁਰਿਆਂ ਕੰਮਾਂ ਥੀਂ ) ਬਚਨ ॥ ੧੨੨ ॥ ਰੁਕੂਹ ੧੫ ॥ ਕੇ ਮੁਸਲਮਾਨੋ ! ਆਪਣੇ ਸਮੀਪੀ ਵਰਤੀ ਕਾਫਰਾਂ ਸਾਥ ਲੜੋ ਅਰ