ਪੰਨਾ:ਕੁਰਾਨ ਮਜੀਦ (1932).pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਬਾ ( ਕਿਸੇ ਓਹਨਾਂ ੨੩॥ ਮਨਾ ਭਲਾ ਤੇ ਸੌ ਦਾ ਤਾਂ ਮਨਾ ਫਾਕ ਇਕ ਤ ਹੀ ਕਿ ਹੁੰਦੇ ਕੀਤੀ ਹੈ ਹੀਂ ਫਰੇ ਕ ॥ ਪੀਰੀ ੧੧ ਸੂਰਤ ਯੂਨਸ ੧੦ २११ ਸੂਰਤ ਯੂਨਸ ਮੱਕੇ ਵਿਚ ਮੱਕੇ ਵਿਚ ਉਤਰੀ ਇਸ ਦੀ ਇਕ ਸੌ ਨੌਂ ਆਯਤਾਂ ਅਰ ਗਿਆਰਾਂ ਰੁਕੂਹ ਹਨ। (ਆਰੰਭ) ਅੱਲਾ ਦੇ ਨਾਮ ਨਾਲ਼ (ਜੋ) ਅਤੀ ਦਿਆਲੂ (ਅਰ) ਕ੍ਰਿਪਾਲੂ (ਹੈ) ਅਲਫ-ਲਾਮ ਰਾ ਇਹ ਐਸੀ ਪੁਸਤਕ ਦੀਆਂ ਆਇਤਾਂ ਹਨ ਜਿਸ ਵਿਚ (ਅਧਿਕ ਤਰ) ਬਦਮਤਾਂ ਦੀਆਂ ਬਾਤਾਂ ਹਨ ॥ ੧ ॥ ਕੀ ਲੋਗਾਂ ਨੂੰ ਇਸ ਬਾਤ ਥੀਂ ਅਚੰਭਾ ਗੁਜਰਿਆ ਕਿ ਅਸਾਂ ਨੇ ਉਹਨਾਂ ਵਿਚੋਂ ਹੀ ਇਕ ਆਦਮੀ ਦੀ ਤਰਫ ਇਸ ਬਾਤ ਦੀ ਵਹੀ ਕੀਤੀ ਕਿ ਲੋਗਾਂ ਨੂੰ (ਰਬ ਦੇ ਕਸ਼ਟ ਥੀਂ) ਸਭੈ ਕਰੋ ਅਰ ਭਰੋਸੇ ਵਾਲਿਆਂ ਨੂੰ ਖੁਸ਼ਖਬਰੀ ਸੁਣਾ ਦਿਓ ਕਿ ਓਹਨਾਂ ਦੇ ਪਰਵਰਦਿਗਾਰ ਦੀ ਬਾਰਗਾਹ ਵਿਚ ਉਨ੍ਹਾਂ ਦਾ ਬੜਾ ਦਰਜਾ ਹੈ ਕਾਫਰ (ਤਾਂ ਇਤਨੇ ਵਿਸਮਿਤ ਹੋਏ ਕਿ) ਲਗੇ ਕਹਿਣ ਕਿ ਜਾਣੇ ਰਬ ਇਹ (ਪੁਰਖ) ਤੱਛ ਤਾਂਕੀ ਹੈ ॥੨॥ (ਲੋਗੋ) ਤੁਹਾਡਾ ਪਰਵਰਦਿਗਾਰ ਵਹੀ ਅੱਲਾ ਹੈ ਜਿਸ ਨੇ ਛੇ ਦਿਨ ਵਿਚ ਧਰਤੀ ਅਗਾਸ ਉਤਪਤ ਕੀਤਾ ਪੁਨਰ ਅਰਸ਼ ਪਰ ਜਾ ਬਿਰਾਜਿਆ (ਕਿ ਉਥੋਂ ਹੀ) ਸਭ ਤਰਹਾਂ ਦਾ ਪ੍ਰਬੰਧ ਕਰ ਰਹਿਆ ਹੈ (ਇਸ ਦੀ ਸਰਕਾਰ ਵਿਚ) ਕੋਈ (ਕਿਸੇ ਦਾ) ਸਫਾਰਸ਼ੀ ਨਹੀਂ (ਹੋ ਸਕਦਾ) ਪਰੰਤੂ (ਹਾਂ) ਉਸ ਦੀ ਆਗਿਆ ਹੋਇਆਂ ਪਿਛੋਂ (ਲੋਗੋ) ਇਹੋ ਅੱਲਾ ਹੀ ਤੁਹਾਡਾ ਪਰਵਰਦਿਗਾਰ ਹੈ ਤਾਂ ਉਸੀ ਦੀ ਪੂਜਾ ਕਰੋ ਕੀ ਤੁਸੀਂ ਵਿਚਾਰ ਨਹੀਂ ਕਰਦੇ॥੩॥ ਉਸੇ ਦੀ ਤਰਫ ਤੁਸਾਂ ਸਾਰਿਆਂ ਪਰਤਕੇ ਜਾਣਾ ਹੈ ਅੱਲਾ ਦੀ (ਇਹ) ਪ੍ਰਤਗਿਆ ਸਚੀ ਹੈ ਵ ਪਹਿਲੀ ਬਾਰ ਧਰਤੀ ਨੂੰ ਪੈਦਾ ਕਰਦਾ ਹੈ ਪੁਨਰ (ਵਿਨਸ਼ਟ ਹੋਇਆ ਪਿਛੋਂ ਵਹੀ) ਉਨਹਾਂ ਨੂੰ ( ਦੇ ਦਿਨ) ਦੂਜੀ ਵੇਰੀ ਸ਼ਰਾਜੀਤ ਕਰੇਗਾ ਤਾ ਕਿ ਜੋ ਲੋਗ ਭਰੋਸਾ ਲੈ ਆਏ ਅਰ ਓਹਨਾਂ ਨੇ ਸ਼ੁਭ ਕਰਮ ਭੀ ਕੀਤੇ ਇਨਸਾਫ ਦੇ ਸਾਥ ਓਹਨਾਂ ਨੂੰ ਓਹਨਾਂ ਦੇ ਕੀਤੇ ਂ ਦਾ) ਬਦਲਾ ਦੇ ਅਰ ਜੋ ਲੋਗ ਕੁਫਰ ਕਰਦੇ ਰਹੇ ਉਨ੍ਹਾਂ ਵਾਸਤੇ ਉਨ੍ਹਾਂ ਦੇ ਕੁਫਰ ਦੀ ਸਜ਼ਾ ਵਿਚ ਪੀਣ ਵਾਸਤੇ ਉਬਲਦਾ ਪਾਣੀ ਹੋਵੇਗਾ ਅਰ ਭਿਆਨਕ ਦੁਖ ( ਇਸ ਤੋਂ ਅਲਗ)॥ ੪॥ ਉਹੀ ( ਸਰਵ ਸ਼ਕਤੀਮਾਨ ) ਹੈ ਜਿਸ ਨੇ ਸੂਰਜ ਨੂੰ ਚਮਕਦਾ ਹੋਇਆ ਉਤਪਤ ਕੀਤਾ ਅਰ .ਪ੍ਰਕਾਸ਼ਮਾਨ ਚੰਦ ਅਰ ਓਸ ਦੀਆਂ ਰਾਸਾਂ ਨਿਯਤ ਕੀਤੀਆਂ ਤਾਂ ਕਿ ਤੁਸੀਂ ਲੋਕ ਵਰ੍ਹਿਆਂ ਦੀ ਗਿਣਤੀ ਅਰ ਹਿਸਾਬ ਮਾਲੂਮ ਕਰ ਲੀਤਾ ਕਰੋ ਇਹ (ਸਭ ਕੁਛ) ਖੁਦਾ ਨੇ ਮਸਲਤ (ਭਲਾਈ) ਨਾਲ ਹੀ ਬਣਾਇਆ ਹੈ ਜੋ ਲੋਗ ਗਿਆਨਵਾਨ ਹਨ ਉਨ੍ਹਾਂ ਵਾਸਤੇ ਖੁਦਾ (ਆਪਣੀ ਕੁਦਰਤ ਦੀਆਂ) ਕੋਟੀਆਂ ਵਿਸਤਾਰ ਪੂਰਵਕ ਵਰਨਣ Digitized by Panjab Digital Library | www.panjabdigilib.org