ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰਥਕ ਮੰਦਵਾੜਾ

1106


ਰੇਸ਼ਮੀ ਦੁਪੱਟੇ ਵਿਚ ਤਿੰਨ ਧਾਰੀਆਂ
ਪਹਿਨਣੇ ਨਾ ਦਿੰਦੀਆਂ ਕਬੀਲਦਾਰੀਆਂ

1107


ਹੁਣ ਦੇ ਗੱਭਰੂਆਂ ਦੇ
ਚਿੱਟੇ ਚਾਦਰੇ ਲੜਾਂ ਤੋਂ ਖਾਲੀ

1108


ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ

1109


ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
ਬੰਦ ਫੇਰ ਬਣ ਜਾਣਗੇ

1110


ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ

1111


ਲੱਡੂ ਡੂਢ ਦੇ ਦਸਾਂ ਦੀ ਕੁੜਤੀ
ਜੱਫੀ ਪਾ ਕੇ ਪਾੜ ਨਾ ਸੁੱਣੋਂ

1112


ਪੱਲੇ ਨਿਕਲੀ ਦੁਆਨੀ ਖੋਟੀ
ਲੱਡੂਆਂ ਦਾ ਭਾਅ ਪੁੱਛਦੀ

1113


ਔਖੇ ਲੰਘਦੇ ਘਰਾਂ ਦੇ ਲਾਂਘੇ
ਛੱਡ ਦੇ ਤੂੰ ਬੈਲਦਾਰੀਆਂ

1114


ਮੇਰੀ ਰੱਖ ਲੀ ਸੁੱਥਣ 'ਚੋਂ ਟਾਕੀ
ਟੁੱਟ ਪੈਣੇ ਦਰਜੀ ਨੇ

ਗਾਉਂਦਾ ਪੰਜਾਬ:: 147