ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


51


ਕਬਰਾਂ ਉਡੀਕ ਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ

52


ਪਾਪੀ ਰੋਂਦੇ ਨੇ ਛੱਪੜ ਤੇ ਖੜ੍ਹ ਕੇ
ਧਰਮੀ ਬੰਦੇ ਪਾਰ ਲੰਘਗੇ

53


ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾ ਤੂੰ ਮਾਣ ਨਾ ਕਰੀਂ

54


ਬਾਝ ਪੁੱਤਰਾਂ ਗਤੀ ਨੀ ਹੋਣੀ
ਪੁੱਤਰੀ ਮੈਂ ਰਾਜੇ ਰਘੂ ਦੀ

55


ਬਾਹਲ਼ੀਆਂ ਜਗੀਰਾਂ ਵਾਲ਼ੇ
ਖ਼ਾਲੀ ਹੱਥ ਜਾਂਦੇ ਦੇਖ ਲੈ

56


ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆਂ
ਇਕ ਦਿਨ ਚਲਦਾ ਹੋਇਆ

57


ਮੇਲੇ ਹੋਣਗੇ ਸੰਜੋਗੀ ਰਾਮਾਂ
ਨਦੀਆਂ ਦੇ ਨੀਰ ਵਿਛੜੇ

58


ਮਿੱਠੇ ਬੇਰ ਨੇ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ

59


ਰੋਟੀ ਦਿੰਦਾ ਹੈ ਪੱਥਰ ਵਿਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ

60


ਲੁੱਟ ਲੁੱਟ ਲੋ ਨਸੀਬਾਂ ਵਾਲ਼ਿਓ
ਲੁਟ ਪੈਗੀ ਰਾਮ ਨਾਮ ਦੀ

61


ਵੇਲ਼ਾ ਬੀਤਿਆ ਹੱਥ ਨੀ ਜੇ ਆਉਣਾ
ਪੁੱਛ ਲੈ ਸਿਆਣਿਆਂ ਨੂੰ

28:: ਗਾਉਂਦਾ ਪੰਜਾਬ