ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


62


ਅਰਜੋਈ
ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ

63


ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀਆਂ ਮੈਂ ਤੇਰੇ ਨਾਮ ਦੀ

64


ਸਿਰ ਵੱਢ੍ਹ ਕੇ ਬਣਾ ਦਿਆਂ ਮੂਹੜਾ
ਸੰਗਤਾਂ ਦੇ ਬੈਠਣੇ ਨੂੰ

65


ਸਾਥੋਂ ਭੁੱਖਿਆਂ ਨਾ ਭਗਤੀ ਹੋਵੇ
ਆਹ ਲੈ ਸਾਂਭ ਮਾਲ਼ਾ ਆਪਣੀ

66


ਜਿਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ*

67


ਝੋਲ਼ੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾ ਦੇ ਬੰਦਗੀ ਦਾ

68


ਢੇਰੀਆਂ ਮੈਂ ਸੱਭੇ ਢਾਹ ਕੇ
ਇਕ ਰੱਖ ਲੀ ਗੁਰੂ ਜੀ ਤੇਰੇ ਨਾਮ ਦੀ

69


ਤੇਰੇ ਨਾਮ ਬਰਾਬਰ ਹੈ ਨੀ
ਖੰਡ ਮਖਿਆਲ ਮਿਸ਼ਰੀ

70


ਤੇਰੇ ਨਾਮ ਬਿਨਾ ਨਾ ਗੱਤ ਹੋਵੇ
ਆਸਰਾ ਤੇਰੇ ਚਰਨਾਂ ਦਾ

71


ਤੇਰੇ ਦਰ ਤੋਂ ਬਿਨਾ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਵਾਹਿਗੁਰੂ



  • ਹੋੜਾ——ਥੰਮੀ, ਸਹਾਰਾ, ਆਸਰਾ

ਗਾਉਂਦਾ ਪੰਜਾਬ :: 29