ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋੜੇ ਵਾਂਗੂੰ ਹਨ ਜੋ ਆਪਣਾ ਪਿਛਾ ਫੋਲ ਫੋਲ ਕੇ ਇਕ ਦੂਜੇ ਨੂੰ ਚਿੜਾਂਦੇ ਰਹਿੰਦੇ ਹਨ: ਇਕ ਕਹਿੰਦਾ ਹੈ ਕਿ ਤੈਨੂੰ ਸਹੇੜਨ ਤੋਂ ਪਹਿਲਾਂ ਮੈਂ ਕੇਡਾ ਖ਼ੁਸ਼ ਸਾਂ! ਤੇ ਦੂਜੀ ਕਹਿੰਦੀ ਹੈ, ਤੇਰੇ ਪਲੇ ਪੈਣ ਤੋਂ ਪਹਿਲਾਂ ਜਦ ਮੈਂ ਪੇਕੇ ਵਸਦੀ ਸਾਂ ਤਾਂ ਬਾਪੂ ਜੀ ਇਹ ਚੀਜ਼ਾਂ ਲਿਆ ਦੇਂਦੇ ਸਨ, ਔਹ ਚੀਜ਼ਾਂ ਲਿਆ ਦੇਂਦੇ ਸਨ! ਇਹ ਨਹੀਂ ਸਮਝਦੇ ਕਿ ਹੁਣ ਓਹ ਵਿਆਹੇ ਹੋਏ ਹਨ। ਨਾ ਉਹ ਇਸ ਨੂੰ ਛਡ ਕੇ ਨਵੇਕਲੇ ਗੁਲ-ਛਰ੍ਹੇ ਉਡਾ ਸਕਦਾ ਹੈ, ਤੇ ਨਾ ਇਹ ਮੁੜ ਕੰਵਾਰੀ ਬਣ ਕੇ ਪੇਕੇ ਜਾ ਸਕਦੀ ਹੈ। ਹੁਣ ਤਾਂ ਇਕਠੇ ਰਹਿਣ ਦੀਆਂ ਹੀ ਜਾਚਾਂ ਸਿਖਣੀਆਂ ਪੈਣਗੀਆਂ।


*

੧੧੭