ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੭)

ਰਹਿੰਦਾ ਹੈ। ਜਬ ਮਾਂਗੈ ਤਾਂ ਦੇਵਣਾ। ਤਦਹੀ ਓਹੁ ਆਦਮੀ ਤਲਵੰਡੀ ਆਇਆ, ਕੋਹਾਂ ਦੋਹੁ ਉਪਰਿ ਆਇ ਬੈਠਾ, ਅਤੇ ਆਖਿਓਸੁ, ਜੇ ਸਚੁ ਹੈ, ਤਾ ਮੈਂ ਕਉ ਸਦਾਇ ਲੇਵੈਗਾ। ਤਬ ਬਾਬੈ ਭਸਮਾ* ਸਿਖ ਭੇਜਿਆ,ਆਖਿਓਸੁ, ਬਾਗ ਵਿਚ ਜੋ ਆਦਮੀ: ਹੈ ਸੋ ਮੁਲਤਾਨ ਤੇ ਆਇਆ ਹੈ, ਮਖਦੂਮ ਬਹਾਵਦੀ ਕਾ, ਸੋ ਸਦਿ ਲੈਆਓ। ਤਬ ਓਹ ਗੁਰੁ ਪਾਰਿ ਲੇਇ ਆਇਆ। ਆਇ ਪੈਰਿ ਚੁਮਿਅਸੁ॥ ਕਾਗਦੁ ਗੁਰੂ ਮੰਗਿ ਲਇਆ ਮਖਦੂਮ ਬਹਾਵਦੀ ਕੀ ਲਿਖਿਆ ਪੜਿਆ। ਜੋ ਮਖਦੂਮ ਬਹਾਵਦੀ ਲਿਖਿਆ ਹੈ:―

ਜੋ ਅਸਾ ਲਦਣੁ ਲਦਿਆ ਅਸਾਡੀ ਕਰਿ ਕਾਇ॥

ਤਬ ਬਾਬੇ ਲਿਖਿਆ ਸਲੋਕੁ ਉਸਕੇ ਸਲੋਕ ਉਪਰ ਕੀਤਾ:

ਜੋ ਭਰਿਆ ਸੋ ਲਸੀ, ਸਭਨਾਂ ਹੁਕਮੁ ਰਜਾਇ॥
ਨਾਨਕ ਤੇ ਮੁਖ ਉਜਲੇ ਚਲੇ ਹਕੁ ਕਮਾਇ॥੧॥

ਤਬ ਬਾਬੇ 'ਮੁਕਤੁ! ਮੁਕਤੁ! ਮਖਦੂਮ ਬਹਾਵਦੀ ਕਉ ਲਿਖਿਆ, ਜੋ ਤੁਸੀ ਚਲਹੁ, ਅਸੀ ਭੀ ਆਵਹਗੇ ਚਾਲੀਹ ਦਿਨਿ ਪਿਛੈ। ਤਿਤੁ ਮਹਲਿ ਸਬਦੁ ਹੋਇਆ, ਰਾਗੁ ਸੀ ਰਾਗ ਵਿਚਿ ਮਃ ੧॥:

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ॥ ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੰਮਣਹਾਰ॥੧॥ ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ॥੧॥ ਰਹਾਉ॥ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥ ਹੰਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ॥੨॥ ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ॥ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ॥ ੩॥ਨਾਨਕ ਸਤੀ ਪੇਈਐ ਜਾਣੁ ਵਿਰਤੀ ਸੰਨਿ॥ ਗੁਣ ਗਵਾਈ ਗੰਠੜੀ ਅਵਗਣ ਚਲੀ ਬੰਨਿ॥੪॥੨੪॥

ਤਬ ਓਹੁ ਆਦਮੀ ਮੁਲਤਾਨ ਗਇਆ। ਤਦਹੁ ਮਖਦੂਮ ਬਹਾਵਦੀ ਆਪਣਿਆਂ ਮੁਰੀਦਾਂ ਨਾਲ ਬਾਹਰ ਆਇਆ | ਅਗਹੁ ਓਹੁ ਇਕੁ ਨਾਉ ਲੈ ਆਇਆ# ਤਬ ਮਖਦੂਮ ਬਹਾਵਦੀ ਦੇਖਿ ਕਰਿ ਲਾਗਾ ਬੈਰਾਗੁ ਕਰਣ। ਤਬ ਮੁਰੀਦਾਂ ਪੁਛਿਆ “ਜੀ ਤੁਸੀ ਕਿਉਂ ਰੋਇ? ਤਬ ਮਖਦੂਮ ਬਹਾਵਦੀ ਆਖਿਆ,*ਵਲੈਤ ਵਾਲੇ ਨੁਸਖੇ ਵਿਚ 'ਭ' ਤੇ 'ਸ' ਉਡੇ ਹੋਏ ਹਨ ਤੇ ਥਾਂ ਖਾਲੀ ਹੈ ਤੇ ਅਗੇ “ਮਾ ਸਾਬਤ ਦਿੱਸਦਾ ਹੈ। ਇਹ ਪੂਰਾ ਨਾਮ ‘ਭ ਸਮਾ” ਪਦ ਖਾਲਜਾ ਕਾਲਜ ਵਾਲੇ ਨੁਸਖੇ ਤੋਂ ਪਾਇਆ ਹੈ। ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ, ਗੁਰਬਾਣੀ ਨਹੀਂ। ਅਗਹੁਤੇ ਲੈ ਆਇਆਤੱਕ ਦਾ ਪਾਠ ਹਾ:ਵਾਨੁ: ਵਿਚ ਨਹੀਂ ਹੈ