ਪੰਨਾ:ਵਲੈਤ ਵਾਲੀ ਜਨਮ ਸਾਖੀ.pdf/290

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦ ਬੇਨਤੀ ਕੀਤੀ ਆਖਿਓਸ ਜੀ ਓਹ ਕਿਥੇ ਹੈ, ਤਬ ਬਾਬੇ ਆਖਿਆ, ਓਹ ਇਕ ਮਾਲ ਵਿਚ ਹੈ ਪਇਆ ਹੋਆ, ਕੋਹਾਂ ਪੰਜਾਂ ਉਪਰਿ ਬਘਿਆੜਾ ਕਾ ਜਨਮੁ ਹੈ ਪਰੁ ਤੂੰ ਜਾਇ ਪਰਸਾਦੁ ਲੇਕਰਿ, ਪਰੁ ਡਰਣਾ ਨਾਹੀ, ਤੇਰੇ ਜਾਣੈ ਨਾਲਿ ਉਸ ਕੀ ਬੁਧਿ ਮਾਨੁਖ ਕੀ ਹੋਇ ਆਵੈਗੀ। ਪਰਸਾਦੁ ਖਾਵੇਗਾ, ਅਰ ਬਾਤਾਂ ਭੀ ਕਰੈਗਾ । ਤਬ ਦੁਨੀਚੰਦ ਪਰਸਾਦੁ ਲੈ ਗਇਆ, ਜਾਇ ਪੈਰੀ ਪਉਣਾ ਕਹਿਓਸੁ ਪਰਸਾਦੁ ਆਗੈ ਰਖਿਓਸੁ, ਤਬ ਇਸ ਪੁਛਿਆ,

279