ਸ਼ਬਦ
1. ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮਿ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਹੈ ਨ ਕੋਇ ॥2॥(1)॥
(ਹੁਕਮੀ=ਹੁਕਮ ਵਿਚ, ਆਕਾਰ=ਸਰੂਪ, ਸਰੀਰ,
ਉਤਮੁ=ਸ੍ਰੇਸ਼ਟ, ਲਿਖਿ=ਲਿਖੇ ਅਨੁਸਾਰ,ਪਾਈਅਹਿ=
ਪਾਈਦੇ ਹਨ, ਇਕਨਾ=ਕਈ ਮਨੁੱਖਾਂ ਨੂੰ, ਬਖਸੀਸ=
ਦਾਤ, ਭਵਾਈਅਹਿ=ਜਨਮ ਮਰਨ ਦੇ ਗੇੜ ਵਿਚ ਪਾਏ
ਜਾਂਦੇ ਹਨ)
2. ਭਰੀਐ ਹਥੁ ਪੈਰੁ ਤਨੁ ਦੇਹ
ਭਰੀਐ ਹਥੁ ਪੈਰੁ ਤਨੁ ਦੇਹ ॥
ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥
ਓਹੁ ਧੋਪੈ ਨਾਵੈ ਕੈ ਰੰਗਿ ॥
ਪੁੰਨੀ ਪਾਪੀ ਆਖਣੁ ਨਾਹਿ ॥
ਕਰਿ ਕਰਿ ਕਰਨਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥
ਨਾਨਕ ਹੁਕਮੀ ਆਵਹੁ ਜਾਹੁ ॥20॥(4)॥
(ਭਰੀਐ=ਜੇ ਭਰ ਜਾਏ, ਤਨੁ=ਸਰੀਰ,
ਦੇਹ=ਸਰੀਰ, ਉਤਰਸ=ਉਤਰ ਜਾਂਦੀ ਹੈ,
ਮੂਤ ਪਲੀਤੀ=ਮੂਤਰ ਨਾਲ ਪਲੀਤ,ਕਪੜੁ=
ਕੱਪੜਾ,ਦੇ ਸਾਬੂਣੁ=ਸਾਬਣ ਲਾ ਕੇ, ਲਈਐ
ਧੋਇ=ਧੋ ਲਈਦਾ ਹੈ, ਮਤਿ=ਬੁੱਧ, ਧੋਪ=ਧੁਪਦਾ
ਹੈ, ਨਾਵੈ ਕੈ ਰੰਗਿ=ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ)
3. ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗੁ ਜੀਤੁ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥28॥(6)॥
(ਮੁੰਦਾ=ਮੁੰਦਰਾਂ, ਸਰਮੁ=ਉੱਦਮ,ਮਿਹਨਤ, ਪਤੁ=ਪਾਤ੍ਰ,ਖੱਪਰ, ਕਰਹਿ=
ਜੇ ਤੂੰ ਬਣਾਏਂ, ਬਿਭੂਤਿ=ਗੋਹਿਆਂ ਦੀ ਸੁਆਹ, ਖਿੰਥਾ=ਗੋਦੜੀ, ਕਾਲੁ=
ਮੌਤ, ਕੁਆਰੀ ਕਾਇਆ=ਕੁਆਰਾ ਸਰੀਰ, ਵਿਕਾਰਾਂ ਤੋਂ ਬਚਿਆ ਸਰੀਰ,
ਜੁਗਤਿ=ਜੋਗ ਮੱਤ ਦੀ ਰਹਿਤ, ਪਰਤੀਤ=ਸ਼ਰਧਾ,ਯਕੀਨ)
4. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਨਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥
ਕੈਸੀ ਆਰਤੀ ਹੋਇ ॥
ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥1॥ਰਹਾਉ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥2॥
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥3॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥4॥3॥(13)॥
(ਗਗਨ ਮੈ=ਗਗਨ ਮਯ,ਆਕਾਸ਼ ਰੂਪ, ਰਵਿ=ਸੂਰਜ, ਜਨਕ=ਜਿਵੇਂ, ਮਲਆਨਲੋ=
(ਮਲਯ+ਅਨਲੋ) ਮਲਯ ਪਹਾੜ ਵਲੋਂ ਆਉਣ ਵਾਲੀ ਹਵਾ, ਮਲਯ ਪਰਬਤ ਉਤੇ ਚੰਦਨ
ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ, ਸਗਲ=ਸਾਰੀ,
ਬਨਰਾਇ=ਬਨਸਪਤੀ, ਫੂਲੰਤ=ਫੁੱਲ ਦੇ ਰਹੀ ਹੈ, ਜੋਤੀ=ਜੋਤਿ-ਰੂਪ ਪ੍ਰਭੂ, ਭਵ ਖੰਡਨਾ=
ਹੇ ਜਨਮ ਮਰਨ ਕੱਟਣ ਵਾਲੇ, ਅਨਹਤਾ=(ਅਨ+ਹਤ) ਜੋ ਬਿਨਾ ਵਜਾਏ ਵੱਜੇ,ਇੱਕ-ਰਸ,
ਸ਼ਬਦ=ਆਵਾਜ਼, ਭੇਰੀ=ਡੱਫ,ਨਗਾਰਾ, ਸਹਸ=ਹਜ਼ਾਰਾਂ, ਤਵ=ਤੇਰੇ, ਨੈਨ=ਅੱਖਾਂ, ਨਨ=ਕੋਈ
ਨਹੀਂ, ਹਹਿ=ਹੈ, ਤੋਹਿ ਕਉ=ਤੇਰੇ ਵਾਸਤੇ, ਮੂਰਤਿ=ਸ਼ਕਲ, ਪਦ=ਪੈਰ, ਬਿਮਲ=ਸਾਫ਼, ਗੰਧ=
ਨੱਕ, ਤਿਵ=ਇਸ ਤਰ੍ਹਾਂ, ਚਲਤ=ਕੌਤਕ, ਜੋਤਿ=ਚਾਨਣ, ਸੋਇ=ਉਹ ਪ੍ਰਭੂ, ਤਿਸ ਦੈ ਚਾਨਣਿ=
ਉਸ ਪ੍ਰਭੂ ਦੇ ਚਾਨਣ ਨਾਲ, ਸਾਖੀ=ਸਿੱਖਿਆ ਨਾਲ, ਮਕਰੰਦ=ਪਰਾਗ,ਫੁੱਲਾਂ ਦਾ ਰਸ, ਮਨੋ=ਮਨ,
ਅਨਦਿਨੁ=ਹਰ ਰੋਜ਼, ਮੋਹਿ=ਮੈਨੂੰ, ਆਹੀ=ਰਹਿੰਦੀ ਹੈ, ਸਾਰਿੰਗ=ਪਪੀਹਾ, ਕਉ=ਨੂੰ, ਜਾ ਤੇ=ਜਿਸ
ਤੋਂ, ਤੇਰੈ ਨਾਇ=ਤੇਰੇ ਨਾਮ ਵਿਚ)
ਰਾਗੁ ਸਿਰੀਰਾਗੁ
5. ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪ ਆਵੈ ਚਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥1॥
ਹਰਿ ਬਿਨੁ ਜੀਉ ਜਲਿ ਬਲਿ ਜਾਉ ॥
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥1॥ਰਹਾਉ॥
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥2॥
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥3॥
ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥4॥1॥(14)॥
(ਤ=ਜੇ, ਊਸਰਹਿ=ਉਸਰ ਪੈਣ, ਕੁੰਗੂ=ਕੇਸਰ, ਅਗਰਿ=ਅਗਰ ਨਾਲ,
ਊਦ ਦੀ ਸੁਗੰਧ-ਭਰੀ ਲੱਕੜੀ ਨਾਲ, ਲੀਪਿ=ਲਿਪਾਈ ਕਰ ਕੇ, ਦੇਖਿ=
ਵੇਖ ਕੇ, ਪਲਘਿ=ਪਲੰਘ ਉਤੇ, ਮੋਹਣੀ=ਸੁੰਦਰ ਇਸਤ੍ਰੀ, ਮੁਖਿ=ਮੂੰਹ ਉੱਤੇ,
ਰੰਗਿ=ਪਿਆਰ ਨਾਲ, ਪਸਾਓ=ਪਸਾਰਾ, ਰੰਗਿ ਪਸਾਉ=ਪਿਆਰ-ਭਰੀ ਖੇਡ,
ਸਿਧਿ=ਜੋਗ-ਸਮਾਧੀ ਵਿਚ ਕਾਮਯਾਬੀ, ਲਾਈ=ਮੈਂ ਲਾਵਾਂ, ਰਿਧਿ=ਜੋਗ ਤੋਂ
ਪ੍ਰਾਪਤ ਹੋਈਆਂ ਬਰਕਤਾਂ, ਬੈਸਾ=ਮੈਂ ਬੈਠਾਂ, ਭਾਉ=ਆਦਰ, ਮੇਲਿ=ਇਕੱਠਾ
ਕਰ ਕੇ, ਲਸਕਰ=ਫ਼ੌਜਾਂ, ਤਖਤਿ=ਤਖ਼ਤ ਉੱਤੇ, ਹਾਸਲੁ ਕਰੀ=ਮੈਂ ਹਾਸਲ ਕਰਾਂ,
ਵਾਉ=ਹਵਾ ਸਮਾਨ,ਵਿਅਰਥ, ਕਰੀ=ਮੈਂ ਕਰਾਂ)
6. ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
ਚੰਦੁ ਸੂਰਜੁ ਦੁਇ ਗੁਫੈ ਨਾ ਦੇਖਾ ਸੁਪਨੈ ਸਉਣ ਨ ਥਾਉ ॥
ਭੀ ਤੇਰੀ ਕੀਮਤਿ ਨ ਪਵੈ ਹਉ ਕੇਵਡੁ ਆਖਾ ਨਾਉ ॥1॥
ਸਾਚਾ ਨਿਰੰਕਾਰੁ ਨਿਜ ਥਾਇ ॥
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥1॥ਰਹਾਉ॥
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥2॥
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥3॥
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥4॥2॥(14)॥
(ਕੋਟਿ ਕੋਟੀ=ਕ੍ਰੋੜਾਂ ਹੀ ਸਾਲ, ਆਰਜਾ=ਉਮਰ, ਪੀਅਣੁ=ਪੀਣਾ,
ਅਪਿਆਉ=ਖਾਣਾ, ਸਉਣ ਥਾਉ=ਸੌਣ ਦਾ ਥਾਂ, ਭੀ=ਫਿਰ ਭੀ,
ਹਉ=ਮੈਂ, ਕੇਵਡੁ=ਕਿੰਨਾ ਵੱਡਾ, ਨਾਉ=ਵਡਿਆਈ, ਨਿਜ ਥਾਇ=
ਆਪਣੇ ਸਰੂਪ ਵਿਚ, ਆਖਣੁ=ਬਿਆਨ, ਤਮਾਇ=ਖਿੱਚ,ਤਾਂਘ,
ਕਰੇ=ਪੈਦਾ ਕਰ ਦੇਂਦਾ ਹੈ, ਕੁਸਾ=ਕੁੱਸਾਂ,ਕੁਹ ਸੁੱਟਾਂ, ਕਟੀਆ=
ਕਟਾ ਦਿਆਂ, ਪੀਸਣਿ=ਚੱਕੀ ਵਿਚ, ਪਾਇ=ਪਾ ਕੇ, ਸੇਤੀ=
ਨਾਲ, ਜਾਲੀਆ=ਜਾਲੀਆਂ,ਜੇ ਮੈਂ ਸਾੜ ਦਿਆਂ, ਸੈ=ਸੈਂਕੜੇ,
ਨਦਰੀ ਨ ਆਵਊ=ਮੈਂ ਨਾਹ ਦਿੱਸਾਂ, ਕਾਗਦ=ਕਾਗ਼ਜ਼, ਕੀਚੈ=
ਕੀਤਾ ਜਾਏ, ਭਾਉ=ਅਰਥ, ਮਸੂ=ਸਿਆਹੀ ਦੀ, ਨ ਆਵਈ=
ਨ ਆਵੈ, ਲੇਖਣਿ=ਕਲਮ, ਪਵਣੁ=ਹਵਾ, ਚਲਾਉ=ਚਲਾਵਾਂ)
7. ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥1॥
ਬਾਬਾ ਮਾਇਆ ਰਚਨਾ ਧੋਹੁ ॥
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥1॥ਰਹਾਉ॥
ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥2॥
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥3॥
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥4॥3॥(15)॥
(ਲੇਖੈ=ਲੇਖੇ ਵਿਚ,ਗਿਣਤੀ-ਮਿਣਤੀ ਵਿਚ, ਬੋਲਣੁ ਬੋਲਣਾ=ਬੋਲ-ਚਾਲ,
ਖਾਣਾ ਖਾਉ=ਖਾਣ-ਪੀਣ, ਵਾਟ=ਜ਼ਿੰਦਗੀ ਦਾ ਸਫ਼ਰ, ਚਲਾਈਆ=ਜੋ
ਚਲਾਈ ਹੋਈ ਹੈ, ਸੁਣਿ ਵੇਖਾਉ=ਸੁਣਨਾ ਵੇਖਣਾ, ਲਵਾਈਅਹਿ=ਜੋ ਲਏ
ਜਾ ਰਹੇ ਹਨ, ਪੜੇ=ਪੜ੍ਹੇ ਹੋਏ ਮਨੁੱਖ ਨੂੰ, ਕਿ=ਕੀਹ, ਬਾਬਾ=ਹੇ ਭਾਈ!
ਰਚਨਾ=ਖੇਡ, ਧੋਹੁ=ਠੱਗੀ, ਅੰਧੈ=ਅੰਨ੍ਹੇ ਨੇ, ਏਹ=ਮਾਇਆ, ਓਹੁ=ਪ੍ਰਭੂ ਦਾ
ਨਾਮ, ਜੀਵਣ ਮਰਣਾ=ਜੰਮਣ ਤੋਂ ਮਰਨ ਤਕ, ਜਾਇ ਕੈ=ਜਨਮ ਲੈ ਕੇ, ਏਥੈ=
ਇਸ ਦੁਨੀਆ ਵਿਚ, ਖਾਜੈ=ਖਾਣ ਦੇ ਆਹਰੇ, ਕਾਲਿ=ਸਾਰੀ ਉਮਰ, ਸਮਝਾਈਐ=
ਸਮਝਾਇਆ ਜਾਂਦਾ ਹੈ, ਪੰਡ ਪਰਾਲਿ=ਪਰਾਲੀ ਦੀਆਂ ਪੰਡਾਂ,ਨਕਾਰੇ ਭਾਰ, ਆਖੈ
ਬਹੁਤੁ ਬਹੁਤੁ=ਬਹੁਤੀ ਮਾਇਆ ਮੰਗਦਾ ਹੈ, ਕਹਣਿ..ਹੋਇ=ਆਪਣੇ ਕਹਿਣ-
ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਕੀਮਤਿ..ਪਾਈਆ=ਕਿਸੇ ਨੇ ਕਦੇ
ਆਪਣੇ ਮੰਗਣ ਦੀ ਕੀਮਤ ਨਹੀਂ ਪਾਈ,ਬੱਸ ਨਹੀਂ ਕੀਤੀ, ਹੋਰਿ ਕੇਤੇ=ਬਾਕੀ ਸਾਰੇ
ਬੇਅੰਤ ਜੀਵ, ਲੋਅ=ਲੋਕ,ਸ੍ਰਿਸ਼ਟੀਆਂ, ਹੂ=ਤੋਂ, ਤਿਨ ਕੈ ਸੰਗਿ=ਉਹਨਾਂ ਦੇ ਨਾਲ ਹੈ,
ਵਡਿਆ ਸਿਉ=ਮਾਇਆ-ਧਾਰੀਆਂ ਨਾਲ, ਰੀਸ=ਕਿਸੇ ਹੋਰ ਦੇ ਪੂਰਨਿਆਂ ਤੇ ਤੁਰਨਾ,
ਸਮਾਲੀਅਨਿ=ਸੰਭਾਲੇ ਜਾਂਦੇ ਹਨ)
8. ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥1॥
ਬਾਬਾ ਬੋਲੀਐ ਪਤਿ ਹੋਇ ॥
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥1॥ਰਹਾਉ॥
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥2॥
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
ਫਿਕਾ ਬੋਲਿ ਵਿਗੁਚਣਾ ਸਿਣ ਮੂਰਖ ਮਨ ਅਜਾਣ ॥
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥3॥
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥4॥4॥(15)॥
(ਲਬੁ=ਖਾਣ ਦਾ ਲਾਲਚ, ਕੂੜੁ=ਝੂਠ ਬੋਲਣਾ, ਪਰ ਮਲੁ=ਪਰਾਈ ਮੈਲ,
ਮੁਖਿ=ਮੂੰਹ ਵਿਚ, ਸੁਧੀ=ਸਾਰੀ ਦੀ ਸਾਰੀ, ਰਸ ਕਸ=ਚਸਕੇ, ਆਪੁ
ਸਲਾਹਣਾ=ਆਪਣੇ ਆਪ ਨੂੰ ਵਡਿਆਉਣਾ, ਬੋਲੀਐ=ਉਹ ਬੋਲ ਬੋਲੀਏ,
ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰੀਏ, ਪਤਿ=ਇੱਜ਼ਤ, ਸੇ=ਉਹੀ ਬੰਦੇ,
ਦਰਿ=ਪ੍ਰਭੂ ਦੀ ਹਜ਼ੂਰੀ ਵਿਚ, ਕਹੀਅਹਿ=ਕਹੇ ਜਾਂਦੇ ਹਨ, ਨੀਚ ਕਰਮ=
ਮੰਦ-ਕਰਮੀ ਬੰਦੇ, ਰਸੁ=ਚਸਕਾ, ਰੁਪਾ=ਚਾਂਦੀ, ਕਾਮਣਿ=ਇਸਤ੍ਰੀ, ਪਰਮਲ=
ਸੁਗੰਧੀ, ਪਰਮਲ ਕੀ ਵਾਸ=ਸੁਗੰਧੀ ਸੁੰਘਣੀ, ਮੰਦਰ=ਸੋਹਣੇ ਘਰ, ਏਤੇ=ਇੰਨੇ,
ਕੈ ਘਟਿ=ਕਿਸ ਹਿਰਦੇ ਵਿਚ, ਜਿਤੁ ਬੋਲਿਐ=ਜੇਹੜਾ ਬੋਲ ਬੋਲਿਆਂ, ਜਿਤੁ=ਜਿਸ
ਰਾਹੀਂ, ਪਰਵਾਣੁ=ਕਬੂਲ, ਸੁਚੱਜਾ, ਬੋਲਿ=ਬੋਲ ਕੇ, ਵਿਗੁਚਣਾ=ਖ਼ੁਆਰ ਹੋਈਦਾ ਹੈ,
ਭਾਵਹਿ=ਚੰਗੇ ਲੱਗਦੇ ਹਨ, ਤਿਸੁ=ਉਸ ਪ੍ਰਭੂ ਨੂੰ, ਕਿ=ਕੀਹ, ਕਹਣ ਵਖਾਣ=ਕਹਣ-
ਕਹਾਣ,ਫਾਲਤੂ ਗੱਲਾਂ, ਕਿ=ਕੋਈ ਲਾਭ ਨਹੀਂ, ਤਿਨ ਪਲੈ=ਉਹਨਾਂ ਮਨੁੱਖਾਂ ਦੇ ਪਾਸ,
ਜਿਨ ਹਿਰਦੈ=ਜਿਨ੍ਹਾਂ ਦੇ ਹਿਰਦੇ ਵਿਚ, ਸੁਆਲਿਉ=ਸੋਹਣਾ, ਕਾਇ=ਕੌਣ, ਨਦਰੀ ਬਾਹਰੇ=
ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ, ਦਾਨਿ=ਦਾਨ ਵਿਚ,ਪ੍ਰਭੂ ਦੇ ਦਿਤੇ ਹੋਏ ਪਦਾਰਥ
ਵਿਚ, ਨਾਇ=ਪ੍ਰਭੂ ਦੇ ਨਾਮ ਵਿਚ)
9. ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥
ਨਾਨਕ ਸਾਚੇ ਕਉ ਸਚੁ ਜਾਣੁ ॥
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ਰਹਾਉ ॥
ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥
ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥
ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥
ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥
ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥
ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥
ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥
ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥(15)॥
(ਅਮਲੁ=ਨਸ਼ਾ, ਗਲੋਲਾ=ਗੋਲਾ, ਕੂੜ=ਨਾਸ਼ਵੰਤ ਜਗਤ,
ਮਤੀ=ਮੱਤੀ,ਮਸਤ ਹੋਈ ਨੇ, ਸੋਫੀ=ਜੋ ਨਸ਼ੇ ਤੋਂ ਪਰਹੇਜ਼
ਕਰਦੇ ਹਨ, ਰਾਖਣ ਕਉ=ਮੱਲਣ ਲਈ, ਦਰਵਾਰੁ=ਪ੍ਰਭੂ
ਦਾ ਦਰ, ਜਿਤੁ ਸੇਵਿਐ=ਜਿਸ ਦਾ ਸਿਮਰਨ ਕੀਤਿਆਂ,
ਚਲੈ ਮਾਣੁ=ਆਦਰ ਮਿਲੇ, ਸਰਾ=ਸ਼ਰਾਬ, ਗੁੜ ਬਾਹਰਾ=
ਗੁੜ ਪਾਣ ਤੋਂ ਬਿਨਾ, ਵਖਾਣਹਿ=ਉਚਾਰਦੇ ਹਨ, ਜੇਤੜੇ=
ਜੋ ਜੋ ਮਨੁੱਖ, ਹਉ=ਮੈਂ, ਖੀਵਾ=ਮਸਤ, ਮਹਲੀ=ਰੱਬ ਦੀ
ਹਜ਼ੂਰੀ ਵਿਚ, ਨਾਉ=ਪ੍ਰਭੂ ਦਾ ਨਾਂ, ਨੀਰੁ=ਪਾਣੀ, ਚੰਗਿਆਈਆ=
ਪ੍ਰਭੂ ਦੇ ਗੁਣ, ਸਤੁ=ਉੱਚਾ ਆਚਰਨ, ਪਰਮਲੁ=ਸੁਗੰਧੀ,
ਵਾਸੁ=ਸੁਗੰਧੀ, ਉਜਲਾ=ਰੌਸ਼ਨ, ਸਾਫ਼-ਸੁਥਰਾ, ਆਖੀਅਹਿ=
ਆਖੇ ਜਾਂਦੇ ਹਨ, ਮਨਹੁ=ਮਨ ਤੋਂ, ਜੀਅ=ਜਿੰਦ, ਪਰਾਣ=
ਸਾਹ, ਜੀਅ ਪਰਾਣ=ਜਿੰਦ-ਜਾਨ, ਜੇਤਾ=ਸਾਰਾ ਹੀ,
ਕੂੜੀਆ=ਕੂੜ ਵਿਚ ਫਸਾਣ ਵਾਲੀਆਂ, ਪਰਵਾਣੁ=
ਸੁਚੱਜੀ,ਚੰਗੀ,ਕਬੂਲ ਕਰਨ-ਜੋਗ)
10. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥
ਬਾਬਾ ਏਹੁ ਲੇਖਾ ਲਿਖਿ ਜਾਣੁ ॥
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ਰਹਾਉ ॥
ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥
ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥
ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥(16)॥
(ਜਾਲਿ=ਸਾੜ ਕੇ, ਘਸਿ=ਘਸਾ ਕੇ, ਮਸੁ=ਸਿਆਹੀ, ਸਾਰੁ=
ਵਧੀਆ, ਭਾਉ=ਪ੍ਰੇਮ, ਪੁਛਿ=ਪੁੱਛ ਕੇ, ਪਾਰਾਵਾਰ=ਪਾਰਲਾ
ਉਰਲਾ ਬੰਨਾ, ਲਿਖਿ ਜਾਣੁ=ਲਿਖਣ ਦੀ ਜਾਚ ਸਿੱਖ, ਨੀਸਾਣੁ=
ਰਾਹਦਾਰੀ, ਮਿਲਹਿ=ਮਿਲਦੀਆਂ ਹਨ, ਸਦ=ਸਦਾ, ਤਿਨ ਮੁਖਿ=
ਉਹਨਾਂ ਬੰਦਿਆਂ ਦੇ ਮੂੰਹ ਉੱਤੇ, ਨਿਕਲਹਿ=ਲੱਗਦੇ ਹਨ, ਕਰਮਿ=
(ਪਰਮਾਤਮਾ ਦੀ) ਮਿਹਰ ਨਾਲ, ਗਲੀ ਵਾਉ ਦੁਆਉ=ਹਵਾਈ,
ਫ਼ਜ਼ੂਲ ਗੱਲਾਂ ਨਾਲ, ਇਕਿ=ਕਈ ਜੀਵ, ਰਖੀਅਹਿ=ਰੱਖੇ ਜਾਂਦੇ ਹਨ,
ਨਾਵ=ਨਾਮ, ਸਲਾਰ=ਸਰਦਾਰ, ਇਕਨਾ=ਕਈਆਂ ਦੇ, ਅਗੈ=ਹਜ਼ੂਰੀ
ਵਿਚ, ਜਾਣੀਐ=ਪਤਾ ਲਗਦਾ ਹੈ, ਵੇਕਾਰ=ਵਿਅਰਥ, ਭੈ ਤੇਰੈ=ਤੈਥੋਂ
ਭਉ ਕੀਤਿਆਂ, ਅਗਲਾ=ਬਹੁਤਾ, ਖਪਿ=ਖਪ ਕੇ, ਦੇਹ=ਸਰੀਰ,
ਉਠੀ ਚਲਿਆ=ਉਠ ਤੁਰਨ ਵੇਲੇ, ਸਭਿ ਕੂੜੇ ਨੇਹ=ਸਾਰੇ ਝੂਠੇ ਮੋਹ)
11. ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਛਤੀਹ ਅੰਮ੍ਰਿਤ ਭਾਉ ਏਕੁ ਜਾਕਉ ਨਦਰਿ ਕਰੇ ॥1॥
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ਰਹਾਉ॥
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥2॥
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ਰਹਾਉ॥
ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥3॥
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ਰਹਾਉ॥
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣ ਬਹੁਤੁ ਅਪਾਰੁ ॥
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥4॥
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ਰਹਾਉ॥4॥7॥(16)॥
(ਰਸ=ਸੁਆਦ, ਮੰਨਿਐ=ਜੇ ਮਨ ਮੰਨ ਜਾਏ, ਸੁਣਿਐ=ਜੇ ਸੁਣ ਲਏ,ਜੇ ਸੁਰਤਿ ਜੁੜ
ਜਾਏ, ਸਾਲੋਣੇ=ਲੂਣ ਵਾਲੇ, ਖਟ ਤੁਰਸੀ=ਖੱਟੇ ਤੁਰਸ਼, ਮੁਖਿ=ਮੂੰਹ ਨਾਲ, ਮਾਰਣ=ਮਸਾਲੇ,
ਨਾਦ=ਰਾਗੁ,ਕੀਰਤਨ, ਭਾਉ=ਪ੍ਰੇਮ, ਖੁਆਰ=ਜ਼ਲੀਲ, ਜਿਤ=ਜਿਸ ਦੀ ਰਾਹੀਂ, ਜਿਤੁ ਖਾਧੈ=
ਜਿਸ ਖਾਧੇ ਨਾਲ, ਪੀੜੀਐ=ਔਖਾ ਹੁੰਦਾ ਹੈ, ਚਲਹਿ=ਚੱਲ ਪੈਂਦੇ ਹਨ, ਰਤਾ=ਰੰਗਿਆ ਹੋਇਆ,
ਸੁਪੇਦੀ=ਚਿੱਟਾ ਕੱਪੜਾ, ਸਤੁ=ਦਾਨ, ਨੀਲੀ=ਨੀਲੀ ਪੁਸ਼ਾਕ, ਸਿਆਹੀ=ਮਨ ਦੀ ਕਾਲਖ, ਕਦਾ
ਕਰਣੀ=ਕੱਟ ਦੇਣੀ, ਪਹਿਰਣੁ=ਜਾਮਾ,ਚੋਗਾ, ਕਮਰ ਬੰਦੁ=ਲੱਕ ਦਾ ਪਟਕਾ, ਪਾਖਰ=ਕਾਠੀ, ਸਾਖਤਿ
ਦੁਮਚੀ, ਤੇਰੀ ਵਾਟ=ਤੇਰੇ ਚਰਨਾਂ ਤਕ ਅੱਪੜਨ ਦਾ ਰਸਤਾ, ਤਰਕਸ=ਭੱਥਾ,ਤੀਰ ਰੱਖਣ ਵਾਲਾ ਥੈਲਾ,
ਸਾਂਗ=ਬਰਛੀ, ਤੇਗਬੰਦ=ਤਲਵਾਰ ਦਾ ਗਾਤ੍ਰਾ, ਧਾਤ=ਦੌੜ-ਭੱਜ,ਜਤਨ, ਤੁਧੁ ਭਾਵਸੀ=ਤੇਰੀ ਰਜ਼ਾ ਵਿਚ
ਰਹਿਣਾ, ਹੋਰੁ ਆਖਣੁ=ਹੋਰ ਹੁਕਮ ਕਰਨ ਦਾ ਬਚਨ, ਪੂਛਿ=ਪੁੱਛ ਕੇ)
12. ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
ਬਾਬਾ ਹੋਰ ਮਤਿ ਹੋਰ ਹੋਰ ॥
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ਰਹਾਉ ॥
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥(17)॥
(ਕੁੰਗੂ=ਕੇਸਰ, ਕਾਂਇਆ=ਸਰੀਰ, ਰਤਨ=ਪ੍ਰਭੂ ਦੀ ਸਿਫ਼ਤਿ-
ਸਾਲਾਹ, ਲਲਿਤਾ=ਜੀਭ, ਅਗਰਿ=ਊਦ ਦੀ ਲਕੜੀ ਨਾਲ, ਵਾਸੁ=
ਸੁਗੰਧੀ, ਤਨਿ=ਸਰੀਰ ਵਿਚ, ਅਠਸਠਿ=ਅਠਾਹਠ, ਮੁਖਿ=ਮੂੰਹ ਉੱਤੇ,
ਤਿਤੁ ਘਟਿ=ਉਸ ਸਰੀਰ ਵਿਚ, ਵਿਗਾਸੁ=ਖਿੜਾਉ, ਓਤੁ ਮਤੀ=
ਉਸ ਮਤਿ ਨਾਲ ਹੀ, ਗੁਣ ਤਾਸੁ=ਗੁਣਾਂ ਦਾ ਖ਼ਜ਼ਾਨਾ ਪ੍ਰਭੂ, ਬਾਬਾ=
ਹੇ ਭਾਈ! ਕਮਾਈਐ=ਕਮਾਈ ਕਰੀਏ, ਕੂੜੈ=ਕੂੜ ਨਾਲ, ਪੂਜ=
ਪੂਜਾ,ਮਾਣਤਾ, ਸਿਧੁ=ਜੋਗ-ਸਾਧਨਾਂ ਵਿਚ ਪੁੱਗਿਆ ਹੋਇਆ ਜੋਗੀ,
ਸਭਾ=ਸਾਰੀ, ਲੇਖੈ=ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ, ਥਾਪਿਆ=
ਥਾਪਣਾ ਦਿੱਤੀ, ਨਾਮੋ=ਨਾਮ ਹੀ, ਅਖੰਡ=ਇਕ-ਰਸ,ਸਦਾ, ਖੇਹ=
ਮਿੱਟੀ, ਜੀਉ=ਜਿੰਦ, ਕੇਹਾ ਹੋਇ=ਭੈੜੀ ਹਾਲਤ ਹੁੰਦੀ ਹੈ, ਸਭਿ=
ਸਾਰੀਆਂ, ਰੋਇ=ਦੁਖੀ ਹੋ ਕੇ, ਨਾਮਿ ਵਿਸਾਰਿਐ=ਨਾਮ ਵਿਸਾਰ
ਦਿੱਤਾ ਜਾਏ, ਕਿਆ ਹੋਇ=ਭੈੜੀ ਹਾਲਤ ਹੀ ਹੁੰਦੀ ਹੈ)
13. ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ਰਹਾਉ॥
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥(17)॥
(ਗੁਣਵੰਤੀ=ਗੁਣਾਂ ਵਾਲੀ ਜੀਵ-ਇਸਤ੍ਰੀ, ਵੀਥਰੈ=ਕਥਨ
ਕਰਦੀ ਹੈ, ਝੂਰਿ=ਝੂਰੇ,ਝੂਰਦੀ ਹੈ, ਵਰੁ=ਖਸਮ-ਪ੍ਰਭੂ,
ਨਹ ਮਿਲੀਐ ਪਿਰ=ਪਿਰ ਨੂੰ ਨਹੀਂ ਮਿਲ ਸਕੀਦਾ, ਕੂਰਿ=
ਕੂੜ ਦੀ ਰਾਹੀਂ, ਤੁਲਹੜਾ=ਤੁਲਹਾ, ਮੇਰੇ ਠਾਕੁਰ ਅਡੋਲੁ=
ਮੇਰੇ ਠਾਕੁਰ ਦਾ ਅਹਿੱਲ ਟਿਕਾਣਾ, ਤਖਤਿ=ਤਖ਼ਤ ਉੱਤੇ,
ਗੁਰਮੁਖਿ ਪੂਰਾ=ਪੂਰਾ ਗੁਰੂ, ਜੇ ਕਰੇ=ਜੇ ਮਿਹਰ ਕਰੇ,
ਤਿਸੁ ਮਹਿ=ਉਸ ਵਿਚ, ਮਾਣਕ=ਮੋਤੀ, ਕੰਚਨ ਕੋਟ=
ਸੋਨੇ ਦੇ ਕਿਲ੍ਹੇ, ਰੀਸਾਲ=ਸੁੰਦਰ,ਆਨੰਦ ਦੇਣ ਵਾਲੇ, ਗੜਿ=
ਕਿਲ੍ਹੇ ਉੱਤੇ, ਨਿਹਾਲ=ਵਿਖਾ ਦੇਂਦਾ ਹੈ, ਸਰੁ=ਤਾਲਾਬ,
ਸਾਗਰੁ=ਸਮੁੰਦਰ, ਬੋਹਿਥੋ=ਜਹਾਜ਼, ਤਿਸੁ ਭਾਵੈ=ਉਸ ਨੂੰ
ਚੰਗਾ ਲੱਗੇ, ਊਜਲੀ=ਮਤਿ ਉਜਲੀ, ਸਤਸਰਿ=ਸਤਸੰਗ
ਸਰੋਵਰ ਵਿਚ, ਥਾਨਿ=ਥਾਂ ਉੱਤੇ, ਪੂਰੈ=ਪੂਰੀ ਕਰਦਾ ਹੈ,
ਆਸ ਨਿਰਾਸ=ਨਿਰਾਸਿਆਂ ਦੀ ਆਸ, ਕਿਉ ਘਾਟੈ=ਨਹੀਂ
ਘਟਦੇ, ਤਾਸ=ਉਸ ਜੀਵ ਦੇ)
14. ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
ਕਰਤਾ ਸਭੁ ਕੋ ਤੇਰੈ ਜੋਰਿ ॥
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ਰਹਾਉ॥
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥(17-18)॥
(ਗਲਿ=ਗਲ ਨਾਲ, ਅੰਕਿ=ਜੱਫੀ ਵਿਚ,ਸਹੇਲੜੀਆਹ=
ਹੇ ਸਹੇਲੀਹੋ! ਕਰਹ=ਆਓ ਕਰੀਏ, ਸੰਮ੍ਰਥ=ਸਭ
ਤਾਕਤਾਂ ਵਾਲਾ, ਅਸਾਹ=ਸਾਡੇ ਹੀ, ਸਭੁ ਕੋ=ਹਰੇਕ
ਜੀਵ, ਤੇਰੈ ਜੋਰਿ=ਤੇਰੇ ਹੁਕਮ ਵਿਚ, ਏਕੁ ਸਬਦੁ=
ਪ੍ਰਭੂ ਦੀ ਸਿਫ਼ਤਿ-ਸਾਲਾਹ, ਕਿਆ=ਕੀਹ, ਜਾਇ=ਜਾ
ਕੇ, ਰਾਵਿਆ=ਮਾਣਿਆ,ਮਿਲਾਪ, ਸਹਜਿ=ਸਹਜ ਨਾਲ,
ਰੀਸਾਲੂ=ਸੁੰਦਰ ਰਸ ਦਾ ਘਰ, ਕੁਦਰਤੀ=ਕੁਦਰਤਾਂ,
ਦਾਤਿ=ਦਾਤਾਂ, ਕੇਤੇ=ਬੇਅੰਤ, ਜਾਤਿ ਅਜਾਤਿ=ਉੱਚੀਆਂ
ਜਾਤਾਂ ਤੇ ਨੀਵੀਆਂ ਜਾਤਾਂ ਦੇ ਜੀਵ, ਸਾਚਿ=ਸੱਚ ਦੀ
ਰਾਹੀਂ, ਸਚ ਮਹਿ=ਸਦਾ-ਥਿਰ ਪ੍ਰਭੂ ਵਿਚ, ਭਉ ਖਾਇ=
ਦੁਨੀਆ ਵਾਲਾ ਸਹਮ-ਡਰ ਮੁਕਾ ਲੈਂਦਾ ਹੈ)
15. ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥
ਮਨ ਰੇ ਸਚੁ ਮਿਲੈ ਭਉ ਜਾਇ ॥
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ਰਹਾਉ॥
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥(18)॥
(ਸਰੀ=ਫਬ ਗਈ, ਉਬਰੀ=ਬਚ ਗਈ, ਘਰਾਹੁ=ਘਰ ਤੋਂ,
ਹਿਰਦੇ ਵਿਚੋਂ, ਦੂਤ=ਵਿਕਾਰ, ਵੇਸਾਹੁ=ਭਰੋਸਾ, ਕਲਪ=
ਕਲਪਣਾ, ਬਾਦਿ=ਵਿਅਰਥ, ਭੈ ਬਿਨੁ=ਡਰ ਤੋਂ ਬਿਨਾ,
ਕੇਤਾ ਆਖਣੁ ਆਖੀਐ=ਮੰਗ ਕਿਤਨੀ ਹੀ ਮੰਗੀਦੀ ਹੈ,
ਮਨਿ ਵਸਿਐ=ਜੇ ਮਨ ਵਿਚ ਵੱਸ ਪਏ, ਬਾਜੀ=ਖੇਡ,
ਖੇਲੁ ਖੇਲਾਇ=ਖੇਡ ਮੁਕਾ ਦੇਂਦਾ ਹੈ, ਏਕਸੇ=ਇਕੱਠੇ
ਹੋ ਜਾਂਦੇ ਹਨ, ਜਾਇ=ਚਲਾ ਜਾਂਦਾ ਹੈ, ਵੇਸਾਹੀਐ=
ਵਿਹਾਝੀਦੀ ਹੈ, ਵਖਰੁ=ਸੌਦਾ, ਰਾਸਿ=ਪੂੰਜੀ, ਸਾਬਾਸਿ=
ਪ੍ਰਸੰਨਤਾ,ਆਦਰ, ਪਛਾਣਸੀ=ਕਦਰ ਪਾਂਦਾ ਹੈ)
16. ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥
ਭਾਈ ਰੇ ਸੰਤ ਜਨਾ ਕੀ ਰੇਣੁ ॥
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ਰਹਾਉ॥
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥(18)॥
(ਫੁਨਿ=ਮੁੜ, ਧਾਤੁ=ਗਹਿਣਾ, ਸਿਫਤੀ=ਸਿਫ਼ਤਾਂ ਦਾ ਮਾਲਕ,
ਗੁਲਾਲੁ=ਲਾਲ ਫੁੱਲ, ਗਹਬਰਾ=ਗੂੜ੍ਹਾ, ਏਕੈ ਭਾਇ=ਇਕ-ਰਸ
ਪ੍ਰੇਮ ਵਿਚ, ਰੇਣੁ=ਚਰਨ-ਧੂੜ, ਧੇਣੁ=ਗਾਂ, ਮੁਕਤਿ=ਵਿਕਾਰਾਂ ਤੋਂ
ਖ਼ਲਾਸੀ, ਮੁਰਾਰਿ=ਪਰਮਾਤਮਾ, ਕਰਣੀ=ਆਚਰਨ, ਦਰੁ ਘਰੁ=
ਪ੍ਰਭੂ ਦਾ ਦਰ ਘਰ, ਆਤਮੁ ਰਾਮੁ ਬੀਚਾਰਿ=ਸਰਬ-ਵਿਆਪੀ
ਪ੍ਰਭੂ (ਦੇ ਗੁਣਾਂ) ਨੂੰ ਵਿਚਾਰ ਕੇ, ਤ੍ਰਿਬਿਧਿ=ਮਾਇਆ ਦੇ ਤਿੰਨ
ਗੁਣਾਂ (ਰਜੋ, ਸਤੋ, ਤਮੋ) ਵਾਲੇ, ਕਮਾਈਅਹਿ=ਕਮਾਏ ਜਾਂਦੇ
ਹਨ, ਅੰਦੇਸਾ=ਸਹਸਾ, ਤ੍ਰਿਕੁਟੀ=ਤਿੰਨ ਵਿੰਗੀਆਂ ਲਕੀਰਾਂ,
ਤ੍ਰਿਊੜੀ,ਖਿੱਝ, ਸਹਜਿ ਮਿਲਿਐ=ਜੇ ਅਡੋਲ ਅਵਸਥਾ ਵਿਚ
ਟਿਕੇ ਰਹੀਏ, ਨਿਜ ਘਰਿ=ਆਪਣੇ ਘਰ ਵਿਚ, ਏਕੋ=ਇਕ ਦਾ,
ਦਿਖਾਈਐ=ਵਿਖਾਇਆ ਜਾ ਸਕਦਾ ਹੈ, ਜਾਸੁ=ਜਾਂਦਾ ਹਾਂ)
17. ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ਰਹਾਉ॥
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥(19)॥
(ਧ੍ਰਿਗੁ=ਫਿਟਕਾਰ-ਜੋਗ, ਦੋਹਾਗਣੀ=ਮੰਦੇ ਭਾਗਾਂ ਵਾਲੀ,
ਪਤੀ ਤੋਂ ਵਿੱਛੁੜੀ ਹੋਈ, ਮੁਠੀ=ਠੱਗੀ ਹੋਈ, ਦੂਜੈ ਭਾਇ=
ਕਿਸੇ ਹੋਰ ਪ੍ਰੇਮ ਵਿਚ, ਕੇਰੀ=ਦੀ, ਅਹਿ=ਦਿਨ, ਨਿਸਿ=
ਰਾਤ, ਕਿਰਿ-ਕਿਰ ਕੇ, ਮੁੰਧੇ=ਹੇ ਮੂਰਖ! ਢੋਈ=ਆਸਰਾ,
ਸੁਜਾਣੁ=ਸਿਆਣਾ, ਸਾਧਿ ਕੈ=ਸਾਫ਼ ਕਰ ਕੇ, ਦੇ=ਦੇਂਦਾ ਹੈ,
ਦਾਣੁ=ਦਾਣਾ,ਬੀ, ਕਰਮਿ=ਬਖ਼ਸ਼ਸ਼ ਦੀ ਰਾਹੀਂ, ਨੀਸਾਣੁ=
ਪਰਵਾਨਾ,ਰਾਹਦਾਰੀ, ਜਾਣਿ=ਜਾਣ-ਬੁੱਝ ਕੇ, ਚਜੁ ਅਚਾਰੁ=
ਰਵਈਆ, ਅੰਧੁਲੈ=ਅੰਨ੍ਹੇ ਨੇ, ਮਨਮੁਖਿ=ਆਪਣੇ ਮਨ ਦੇ
ਪਿੱਛੇ ਤੁਰਨ ਵਾਲਾ, ਅੰਧੁ ਗੁਬਾਰੁ=ਉਹ ਅੰਨ੍ਹਾ ਜਿਸ ਦੇ
ਸਾਹਮਣੇ ਘੁੱਪ ਹਨੇਰਾ ਹੀ ਹੈ, ਨ ਚੁਕਈ=ਨਹੀਂ ਮੁੱਕਦਾ,
ਮੋਲਿ=ਮੁੱਲ ਦੇ ਕੇ, ਅਣਾਇਆ=ਮੰਗਾਇਆ, ਕੁੰਗੂ=ਕੇਸਰ,
ਮਾਂਗ=ਕੇਸਾਂ ਦੇ ਵਿਚਕਾਰ ਬਣਾਇਆ ਹੋਇਆ ਚੀਰ, ਚੋਆ=
ਅਤਰ, ਧਨ=ਇਸਤ੍ਰੀ, ਕੰਤ ਨ ਭਾਵਈ=ਕੰਤ ਨੂੰ ਚੰਗੀ ਨ
ਲੱਗੀ, ਬਾਦਿ=ਵਿਅਰਥ, ਵਿਕਾਰ=ਬੇਕਾਰ, ਧਨੁ=ਭਾਗਾਂ
ਵਾਲੀ, ਸਹ ਨਾਲਿ=ਖਸਮ ਨਾਲ)
18. ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥
ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥
ਮੂੜੇ ਰਾਮੁ ਜਪਹੁ ਗੁਣ ਸਾਰਿ ॥
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ਰਹਾਉ॥
ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥
ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥
ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥
ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥
ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥
ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥(19)॥
(ਸੁੰਞੀ=ਸੱਖਣੀ,ਉੱਜੜੀ ਹੋਈ, ਦੇਹ=ਸਰੀਰ, ਜਾ=ਜਦੋਂ,
ਜੀਉ=ਜਿੰਦ, ਭਾਹਿ=ਅੱਗ (ਜੀਵਨ-ਸੱਤਾ), ਵਿਝਵੀ=
ਬੁੱਝ ਗਈ, ਧੂਉ=ਧੂੰਆਂ,ਸੁਆਸ, ਪੰਚੇ=ਪੰਜੇ ਗਿਆਨ-
ਇੰਦ੍ਰੇ, ਦੂਜੈ ਭਾਇ=ਮਾਇਆ ਦੇ ਮੋਹ ਵਿਚ, ਸਾਰਿ=ਸੰਭਾਲ
ਕੇ, ਸਭ=ਸਾਰੀ ਸ੍ਰਿਸ਼ਟੀ, ਮੁਠੀ=ਠੱਗੀ, ਲਗਿ=ਲੱਗ ਕੇ,
ਦੁਬਿਧਾ=ਦੁਚਿੱਤਾ-ਪਨ,ਮੇਰ-ਤੇਰ, ਪਚਿ=ਖ਼ੁਆਰ ਹੋ ਕੇ,
ਮੁਏ=ਆਤਮਕ ਜੀਵਨ ਗਵਾ ਬੈਠੇ, ਉਬਰੇ=ਬਚ ਗਏ,
ਮੁਈ=ਮੁੱਕ ਗਈ, ਹਉ=ਹਉਮੈ, ਮਮਤਾ ਮਾਇਆ=
ਮਾਇਆ ਜੋੜਨ ਦੀ ਲਾਲਸਾ, ਕਰਮਿ=ਮਿਹਰ ਨਾਲ,
ਗੁਰਮੁਖਿ=ਗੁਰੂ ਦੀ ਰਾਹੀਂ, ਨਿਰੋਧੁ=(ਵਿਕਾਰਾਂ ਵਲੋਂ) ਰੋਕ,
ਕਾਰੈ=ਕਾਰ ਵਿਚ (ਲੱਗ ਕੇ), ਪਲੈ ਪਾਇ=ਪ੍ਰਾਪਤੀ ਹੋ ਜਾਏ,
ਦਰਿ=ਦਰ ਤੇ, ਪਰਧਾਨੁ=ਮੰਨਿਆ-ਪਰਮੰਨਿਆ,ਸੁਰਖ਼ਰੂ,
ਪੈਧਾ=ਸਰੋਪਾ ਲੈ ਕੇ)
19. ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥
ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥
ਮਨ ਰੇ ਸਬਦਿ ਤਰਹੁ ਚਿਤੁ ਲਾਇ ॥
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ਰਹਾਉ॥
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥(19)॥
(ਮੋਹਿ=ਮੋਹ ਵਿਚ, ਮਨੂਰੁ=ਲੋਹੇ ਦੀ ਮੈਲ, ਫਿਰਿ=
ਫਿਰ ਭੀ, ਲਾਗੂ=ਵੈਰੀ, ਕੂਰਿ=ਕੂੜ ਵਿਚ, ਤੂਰੁ=
ਵਾਜਾ (ਵਿਕਾਰਾਂ ਦਾ), ਭਰਮਾਈਐ=ਭਟਕਣਾ ਵਿਚ,
ਪੂਰੁ=ਸਾਰਾ ਪਰਵਾਰ (ਸਾਰੇ ਗਿਆਨ-ਇੰਦ੍ਰੇ), ਜਿਨਿ=
ਜਿਸ ਨੇ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ, ਸੂਚਾ=
ਸੁੱਚਾ, ਭੈ=ਨਿਰਮਲ ਡਰ ਵਿਚ, ਰਾਤੀ=ਰੰਗੀ ਹੋਈ,
ਦੇਹੁਰੀ=ਸੁੰਦਰ ਦੇਹੀ, ਸੁਆਉ=ਸੁਆਰਥ, ਨਿਹਾਲੀਐ=
ਤੱਕਿਆ ਜਾਂਦਾ ਹੈ, ਨ ਪਾਵੈ ਤਾਉ=ਤਾਅ ਨਹੀਂ ਸਹਾਰਦਾ,
ਪਵਨੈ ਤੇ=ਪਵਨ ਤੋਂ, ਤ੍ਰਿਭਵਣੁ=ਸਾਰਾ ਜਗਤ, ਸਾਜਿਆ=
ਰਚਿਆ ਗਿਆ, ਸਮੋਇ=ਸਮਾਈ ਹੋਈ ਹੈ, ਸਬਦਿ ਰਤੇ=
ਗੁਰ-ਸ਼ਬਦ ਵਿਚ ਰੰਗੇ ਰਹਿ ਕੇ, ਪੰਚ ਭੂਤ=ਪੰਜੇ ਤਤ,
ਸਾਰਾ ਸਰੀਰ, ਗੁਰਿ=ਗੁਰੂ ਨੇ, ਤਾਹਿ=ਉਸ ਦੀ)
20. ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥
ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ਰਹਾਉ॥
ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥
ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥
ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥
ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥
ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥(20)॥
(ਨਾਨਕ=ਹੇ ਨਾਨਕ! ਸਚ=ਸਦਾ-ਥਿਰ ਪ੍ਰਭੂ ਦਾ
ਨਾਮ ਸਿਮਰਨ, ਗੁਰ ਵੀਚਾਰਿ=ਗੁਰੂ ਦੀ ਦੱਸੀ
ਵਿਚਾਰ ਦੀ ਰਾਹੀਂ, ਇਕਿ=ਅਨੇਕਾਂ ਜੀਵ, ਪੂਰ=
ਬੇਅੰਤ ਜੀਵ, ਭਰੀ ਬੇੜੀ ਦੇ ਸਾਰੇ ਮੁਸਾਫ਼ਿਰਾਂ ਦੇ
ਸਮੂਹ ਨੂੰ 'ਪੂਰ' ਆਖੀਦਾ ਹੈ, ਮਨ ਹਠਿ ਮਤੀ=
ਹਠੀ ਮਤਿ ਨਾਲ, ਤਾਰਿ=ਤਾਰ ਲੈਂਦਾ ਹੈ, ਕਿਉ
ਤਰੀਐ=ਨਹੀਂ ਤਰਿਆ ਜਾ ਸਕਦਾ, ਆਗੈ=ਸਾਹਮਣੇ
ਪਾਸੇ, ਡਉ=ਜੰਗਲ ਦੀ ਅੱਗ, ਡਉ ਜਲੈ=ਮਸਾਣਾਂ ਦੀ
ਅੱਗ ਬਲ ਰਹੀ ਹੈ, ਹਰਿਓ ਅੰਗੂਰ=ਹਰੇ ਨਵੇਂ ਨਵੇਂ
ਕੋਮਲ ਬੂਟੇ,ਜੰਮਦੇ ਬਾਲ, ਜਿਸ ਤੇ=ਜਿਸ ਪਰਮਾਤਮਾ
ਤੋਂ, ਮਿਲਾਵਹੀ=ਤੂੰ ਮਿਲਾ ਲੈਂਦਾ ਹੈਂ, ਸਾਹਿ ਸਾਹਿ=
ਹਰੇਕ ਸਾਹ ਨਾਲ, ਸੰਮਲਾ=ਮੈਂ ਯਾਦ ਕਰਾਂ, ਮਨਿ=
ਮਨ ਵਿਚ, ਪੇਉ=ਮੈਂ ਪੀਆਂ, ਧਣੀ=ਮਾਲਕ, ਗਰਬੁ=
ਅਹੰਕਾਰ, ਨਿਵਾਰਿ=ਦੂਰ ਕਰ ਕੇ, ਸਮੇਉ=ਲੀਨ
ਰਹਾਂ, ਜਿਨਿ=ਜਿਸ ਨੇ, ਤ੍ਰਿਭਵਣੁ=ਤਿੰਨੇ ਭਵਨ,
ਆਕਾਰੁ=ਦਿਸੱਦਾ ਜਗਤ, ਚਾਨਣੁ=ਜੋਤਿ-ਰੂਪ ਪ੍ਰਭੂ,
ਮੁਗਧੁ=ਮੂਰਖ, ਗੁਬਾਰੁ=ਹਨੇਰਾ, ਨਿਰੰਤਰਿ=ਇਕ-
ਰਸ, ਸਾਰੁ=ਅਸਲੀਅਤ, ਕੀਚੈ=ਕੀਤੀ ਜਾਂਦੀ ਹੈ,
ਸੇਤੀ=ਨਾਲ, ਸਚੇ ਗੁਣ=ਸਦਾ-ਥਿਰ ਪ੍ਰਭੂ ਦੇ ਗੁਣ,
ਨਾਮਿ=ਨਾਮ ਵਿਚ, ਸੰਤੋਖੀਆ=ਆਤਮਕ ਸ਼ਾਂਤੀ
ਪ੍ਰਾਪਤ ਹੁੰਦੀ ਹੈ, ਜੀਉ=ਜਿੰਦ, ਪਿੰਡੁ=ਸਰੀਰ,
ਪ੍ਰਭ ਪਾਸਿ=ਪ੍ਰਭੂ ਦੇ ਹਵਾਲੇ ਕਰਦੇ ਹਨ)
21. ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥
ਮੇਰੇ ਮਨ ਲੈ ਲਾਹਾ ਘਰਿ ਜਾਹਿ ॥
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ਰਹਾਉ॥
ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥
ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥(20)॥
(ਜੋਬਨਿ=ਜੁਆਨੀ ਵਿਚ, ਜਬ ਲਗੁ=ਜਦੋਂ ਤਕ, ਦੇਹ=
ਸਰੀਰ, ਆਵਈ=ਆਵੈ, ਢਹਿ=ਢਹਿ ਕੇ, ਢੇਰੀ ਖੇਹੁ=
ਖੇਹੁ ਦੀ ਡੇਰੀ, ਲਾਹਾ=ਲਾਭ, ਲੈ=ਲੈ ਕੇ, ਘਰਿ=ਘਰ
ਵਿਚ, ਨਿਵਰੀ=ਦੂਰ ਹੋ ਜਾਇਗੀ, ਭਾਹਿ=ਅੱਗ, ਗੰਢਣੁ
ਗੰਢੀਐ=ਗਾਂਢਾ ਗੰਢੀਦਾ ਹੈ,ਵਿਅਰਥ ਜਤਨ, ਬੁਝਹਿ=
ਵਿਚਾਰਦੇ ਹਨ, ਭਾਰੁ=ਬਹੁਤ ਪੁਸਤਕਾਂ, ਅਹਿ=ਦਿਨ,
ਨਿਸਿ=ਰਾਤ, ਅਗਲੀ=ਬਹੁਤ, ਅਤੋਲਵਾ=ਜੋ ਤੋਲਿਆ
ਨ ਜਾ ਸਕੇ, ਸਾਰੁ=ਸੰਭਾਲ,ਸਮਝ ਲੈ, ਕੀਮਤਿ=ਕਦਰ,
ਕਰੀ=ਕਰੀਂ,ਮੈਂ ਕਰਾਂ, ਸਿਉ=ਨਾਲ, ਧ੍ਰਾਪੀਆ=ਰੱਜਦਾ,
ਤਸੱਲੀ ਹੁੰਦੀ, ਬਿਨੁ ਨਾਵੈ=ਨਾਮ ਤੋਂ ਬਿਨਾ, ਸੰਤਾਪੁ=
ਕਲੇਸ਼, ਜੀਅ ਰੇ=ਹੇ ਜਿੰਦੇ! ਚੀਨੈ=ਪਛਾਣਦਾ ਹੈ, ਪਹਿ=
ਪਾਸ, ਵੇਚਿਆ=ਹਵਾਲੇ ਕਰ ਦਿੱਤਾ, ਨਾਲਿ=ਭੀ, ਖੋਜਿ=
ਖੋਜ ਕੇ, ਗੁਰਮੁਖਿ=ਗੁਰੂ ਦੀ ਰਾਹੀਂ, ਨਿਹਾਲਿ=ਨਿਹਾਲਿਆ,
ਵੇਖ ਲਿਆ, ਮੇਲਿ=ਮਿਲਾ ਕੇ)
22. ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥
ਜੀਅਰੇ ਰਾਮ ਜਪਤ ਮਨੁ ਮਾਨੁ ॥
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ਰਹਾਉ॥
ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥
ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥
ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥
ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥(21)॥
(ਸਾਸ=ਸਾਹ, ਗਿਰਾਸ=ਗਿਰਾਹੀ,ਖਾਣਾ, ਨਿਰਜਾਸਿ=
ਵੇਖਦਾ ਹੈ,ਸੰਭਾਲ ਕਰਦਾ ਹੈ, ਮਾਨੁ=ਮਨਾਓ,ਗਿਝਾਓ,
ਜਲਿ=ਜਲਨ, ਗਿਆਨੁ=ਜਾਣ-ਪਛਾਣ, ਗਤਿ=ਹਾਲਤ,
ਗੁਰ ਮਿਲੀਐ=ਗੁਰੂ ਨੂੰ ਮਿਲਣਾ ਚਾਹੀਦਾ ਹੈ, ਸੰਕ=ਸ਼ੰਕਾ,
ਮੁਇਆ ਜਿਤੁ ਘਰਿ ਜਾਈਐ=ਜਿਸ ਮੌਤ ਦੇ ਵੱਸ ਅੰਤ ਨੂੰ
ਪਈਦਾ ਹੈ, ਮਰੁ=ਮੌਤ, ਮਾਰਿ=ਮਾਰ ਲਈਦਾ ਹੈ, ਅਨਹਦ=
ਬਿਨਾ ਚੋਟ ਲਾਇਆਂ ਵਜਣ ਵਾਲਾ,ਇਕ-ਰਸ, ਗੁਰ ਵੀਚਾਰਿ=
ਗੁਰੂ ਦੀ ਸਿੱਖਿਆ ਉੱਤੇ ਤੁਰ ਕੇ, ਬਾਣੀ=ਸਿਫ਼ਤਿ-ਸਾਲਾਹ,
ਤਹ=ਉਥੇ, ਤਾਸੁ=ਉਸ ਤੋਂ, ਖੜਿ=ਲੈ ਜਾ ਕੇ, ਪੈਨਾਈਐ=
ਸਰੋਪਾ ਨਾਲ ਆਦਰ ਕੀਤਾ ਜਾਂਦਾ ਹੈ, ਮੁਖਿ=ਮੂੰਹ ਵਿਚ,
ਦੇਖਾ=ਦੇਖਾਂ,ਮੈਂ ਵੇਖਦਾ ਹਾਂ, ਰਵਿ ਰਹੇ=ਰੁੱਝੇ ਪਏ ਹਨ,
ਸਿਵ=ਜੀਵਾਤਮਾ, ਸਕਤੀ=ਮਾਇਆ, ਤ੍ਰਿਹੁ ਗੁਣ=ਮਾਇਆ
ਦੇ ਤਿੰਨਾਂ ਗੁਣਾਂ ਵਿਚ, ਬੰਧੀ=ਬੱਝੀ ਹੋਈ, ਨ ਲਹਹਿ=ਨਹੀਂ
ਲੈਂਦੇ, ਬੈਰਾਗੀ=ਮਾਇਆ ਵਲੋਂ ਵੈਰਾਗਵਾਨ, ਘਰਿ=ਆਪਣੇ
ਸਰੂਪ ਵਿਚ, ਰਾਤਾ=ਰੰਗਿਆ ਹੋਇਆ, ਭੋਗਵੈ=ਮਾਣਦਾ ਹੈ,
ਭੂਖ=ਤ੍ਰਿਸ਼ਨਾ,ਲਾਲਚ, ਮਾਰਿ=ਮਾਰ ਕੇ,ਵੱਸ ਵਿਚ ਕਰ ਕੇ)
23. ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁਭਾਨੁ
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁਭਾਨੁ ॥
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥
ਮਨ ਰੇ ਹਉਮੈ ਛੋਡਿ ਗੁਮਾਨੁ ॥
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ਰਹਾਉ॥
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥
ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥
ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥
ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥
ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥
ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥(21)॥
(ਲੋਭੇ=ਲੋਭ ਵਿਚ ਹੀ, ਮਨੋ=ਮਨੁ, ਨ ਭੀਜੈ=ਪਤੀਜਦਾ ਨਹੀਂ,
ਸਾਕਤਾ=ਮਾਇਆ-ਵੇੜ੍ਹਿਆ, ਦੁਰਮਤਿ=ਭੈੜੀ ਮਤਿ ਦੇ ਕਾਰਨ,
ਆਵਨੁ ਜਾਨੁ=ਜਨਮ ਮਰਨ ਦਾ ਗੇੜ, ਸਾਧੂ=ਗੁਰੂ, ਗੁਣੀ ਨਿਧਾਨੁ=
ਗੁਣਾਂ ਦਾ ਖ਼ਜ਼ਾਨਾ,ਪਰਮਾਤਮਾ, ਸਰਵਰੁ=ਸ੍ਰੇਸ਼ਟ ਤਾਲਾਬ, ਜਾਨੁ=
ਪਛਾਣ, ਸਭਿ=ਸਾਰੇ, ਮਿਲਿ=ਮਿਲ ਕੇ, ਗਿਆਨੁ=ਡੂੰਘੀ ਸਾਂਝ,
ਅਹਿ=ਦਿਨ, ਨਿਸਿ=ਰਾਤ, ਕੂਕਰ=ਕੁੱਤੇ, ਪਚੈ ਪਚਾਨੁ=ਹਰ
ਵੇਲੇ ਖ਼ੁਆਰ ਹੀ ਹੁੰਦਾ ਰਹਿੰਦਾ ਹੈ, ਘਣੋ=ਬਹੁਤ, ਮਾਰਿ=ਮਾਰ
ਮਾਰ ਕੇ, ਖੁਲਹਾਨੁ ਕਰੈ=ਭੋਹ ਕਰ ਦੇਂਦਾ ਹੈ, ਖੁਲਹਾਨੁ=ਖੁਲ੍ਹਣਾ,
ਗੁੱਝੀ ਮਾਰ ਮਾਰਨੀ, ਸੁਭਾਨੁ=ਸੁਬਹਾਨ,ਅਚਰਜ, ਐਥੈ=ਇਸ
ਲੋਕ ਵਿਚ, ਧੰਧੁ ਪਿਟਾਈਐ=ਦੁਨੀਆ ਦੇ ਜੰਜਾਲਾਂ ਵਿਚ ਹੀ
ਖਚਿਤ ਰਹੀਦਾ ਹੈ, ਗੁਰ ਕਰਣੀ=ਗੁਰੂ ਵਾਲੀ ਕਾਰ, ਪਰਧਾਨੁ=
ਸ੍ਰੇਸ਼ਟ, ਕਰਮਿ=ਬਖ਼ਸ਼ਸ਼ ਦੀ ਰਾਹੀਂ, ਨੀਸਾਣੁ=ਪਰਵਾਨਾ,ਲੇਖ)
24. ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥
ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥
ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥
ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ਰਹਾਉ॥
ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥
ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥
ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥
ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥
ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥
ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥
ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥(21)॥
(ਇਕੁ ਤਿਲੁ=ਰਤਾ ਕੁ, ਮਾਹਿ=ਵਿਚ, ਪਤਿ=ਇੱਜ਼ਤ,
ਗੁਰਿ ਮਿਲਿਐ=ਜੇ ਗੁਰੂ ਮਿਲ ਪਏ, ਅਗਨਿ=ਤ੍ਰਿਸ਼ਨਾ
ਦੀ ਅੱਗ, ਅਹਿ ਨਿਸਿ=ਦਿਨ ਰਾਤ, ਸਾਰਿ=ਸੰਭਾਲ,
ਚੇਤੇ ਕਰ, ਜਿਨ=ਜਿਨ੍ਹਾਂ ਬੰਦਿਆਂ ਨੂੰ, ਤੇ=ਉਹ, ਜੋਤੀ=
ਜੋਤਿ ਦਾ ਮਾਲਕ ਹਰੀ, ਹਿੰਸਾ=ਨਿਰਦਇਤਾ, ਗਤੁ ਗਏ=
ਪੂਰਨ ਤੌਰ ਤੇ ਦੂਰ ਹੋ ਗਏ, ਸੰਜੋਗੁ=ਅਵਸਰ,ਮੌਕਾ,
ਕਾਮਣਿ=ਇਸਤ੍ਰੀ, ਕਾਇਆ=ਸਰੀਰ, ਕਰੀ=ਮੈਂ ਕਰਾਂ,
ਨ ਕੀਜਈ=ਨਹੀਂ ਕਰਨਾ ਚਾਹੀਦਾ, ਰਵਹਿ=ਮਾਣਦੀਆਂ
ਹਨ, ਸੇਜ ਭਤਾਰੁ=(ਹਿਰਦਾ-) ਸੇਜ ਦਾ ਪਤੀ, ਚਾਰੇ
ਅਗਨਿ=ਚਾਰੇ ਅੱਗਾਂ (ਹੰਸੁ, ਹੇਤੁ, ਲੋਭ, ਕੋਪੁ), ਨਿਰਦਇਤਾ,
ਮੋਹ, ਲੋਭ ਤੇ ਕ੍ਰੋਧ, ਪ੍ਰਗਾਸਿਆ=ਖਿੜਦਾ ਹੈ, ਅਘਾਇ=
ਰੱਜ ਕੇ,ਪੂਰੇ ਤੌਰ ਤੇ)
25. ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥1॥
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥1॥ਰਹਾਉ ॥
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥2॥
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥3॥
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥4॥24॥(23)॥
(ਅਰੁ=ਅਤੇ, ਫੁਲੜਾ=ਸੋਹਣਾ ਜਿਹਾ ਫੁੱਲ, ਨਾਠੀਅੜੇ=ਪਰਾਹੁਣੇ,
ਪਬਣਿ=ਪਾਣੀ ਦੇ ਕੰਢੇ ਉੱਗੀ ਹੋਈ ਚੌਪੱਤੀ, ਕੇਰੇ=ਦੇ, ਪਤ=ਪੱਤਰ,
ਢਲਿ ਢੁਲਿ=ਕੁਮਲਾ ਕੇ, ਜੁੰਮਣਹਾਰ=ਨਾਸਵੰਤ, ਰੰਗ=ਆਤਮਕ ਆਨੰਦ,
ਜਾ=ਜਦ ਤਕ, ਨਉਹੁਲਾ=ਨਵਾਂ, ਥਕੇ=ਥੱਕੇ,ਰਹਿ ਗਏ, ਚੋਲਾ=ਸਰੀਰ,
ਰੰਗੁਲੇ=ਪਿਆਰੇ, ਜੀਰਾਣਿ=ਜੀਰਾਣ ਵਿਚ,ਕਬਰਿਸਤਾਨ ਵਿਚ, ਹੰਭੀ=ਮੈਂ
ਭੀ, ਵੰਝਾ=ਜਾਵਾਂਗੀ, ਡੁਮਣੀ=ਦੁ-ਮਨੀ,ਦੁਚਿੱਤੀ ਹੋ ਕੇ, ਝੀਣੀ=ਮੱਧਮ,
ਧੀਮੀ, ਬਾਣਿ=ਆਵਾਜ਼,ਬਾਣੀ, ਗੋਰੀਏ=ਹੇ ਸੁੰਦਰ ਜੀਵ-ਇਸਤ੍ਰੀ, ਆਪਣ
ਕੰਨੀ=ਆਪਣੇ ਕੰਨਾਂ ਨਾਲ, ਸੋਇ=ਖ਼ਬਰ, ਲਗੀ ਆਵਹਿ=ਜ਼ਰੂਰ ਆਵੇਂਗੀ,
ਪੇਈਆ=ਪੇਕਾ-ਘਰ,ਇਹ ਜਗਤ, ਸੁਤੀ=ਬੇ-ਪਰਵਾਹ ਹੋ ਰਹੀ, ਜਾਣ=ਸਮਝ,
ਵਿਰਤੀ=(ਵਿ+ਰਾਤ੍ਰੀ), ਰਾਤ ਦੇ ਉਲਟ,ਦਿਨ-ਦਿਹਾੜੇ, ਗੰਠੜੀ=ਨਿੱਕੀ ਜਿਹੀ
ਪੋਟਲੀ, ਬੰਨਿ=ਬੰਨ੍ਹ ਕੇ)
26. ਅਰਬਦ ਨਰਬਦ ਧੁੰਧੂਕਾਰਾ
ਅਰਬਦ ਨਰਬਦ ਧੁੰਧੂਕਾਰਾ ॥
ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥
ਖਾਣੀ ਨ ਬਾਣੀ ਪਉਣ ਨ ਪਾਣੀ ॥
ਓਪਤਿ ਖਪਤਿ ਨ ਆਵਣ ਜਾਣੀ ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥
ਨਾ ਤਦਿ ਸੁਰਗੁ ਮਛੁ ਪਇਆਲਾ ॥
ਦੋਜਕੁ ਭਿਸਤੁ ਨਹੀ ਖੈ ਕਾਲਾ ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥4॥
ਨਾ ਤਦਿ ਜਤੀ ਸਤੀ ਬਨਵਾਸੀ ॥
ਨਾ ਤਦਿ ਸਿਧਿ ਸਾਧਿਕ ਸੁਖਵਾਸੀ ॥
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥5॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥
ਨਾ ਕੋ ਆਖਿ ਵਖਾਣੈ ਦੂਜਾ ॥
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥6॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥
ਗੋਪੀ ਕਾਨੁ ਨ ਗਊ ਗੁਆਲਾ ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥7॥
ਕਰਮ ਧਰਮ ਨਹੀ ਮਾਇਆ ਮਾਖੀ ॥
ਜਾਤਿ ਜਨਮੁ ਨਹੀ ਦੀਸੈ ਆਖੀ ॥
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥8॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥9॥
ਵਰਣ ਭੇਖ ਨਹੀ ਬ੍ਰਹਮਣ ਖਤ੍ਰੀ ॥
ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥10॥
ਨਾ ਕੋ ਮੁਲਾ ਨਾ ਕੋ ਕਾਜੀ ॥
ਨਾ ਕੋ ਸੇਖੁ ਮਸਾਇਕੁ ਹਾਜੀ ॥
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥11॥
ਭਾਉ ਨ ਭਗਤੀ ਨਾ ਸਿਵ ਸਕਤੀ ॥
ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥
ਪਾਠ ਪੁਰਾਣ ਉਦੈ ਨਹੀ ਆਸਤ ॥
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥13॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥
ਬਾਝੁ ਕਲਾ ਆਡਾਣੁ ਰਹਾਇਆ ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥14॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥
ਕਰਿ ਕਰਿ ਦੇਖੈ ਹੁਕਮੁ ਸਬਾਇਆ ॥
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥15॥
ਤਾ ਕਾ ਅੰਤੁ ਨ ਜਾਣੈ ਕੋਈ ॥
ਪੂਰੇ ਗੁਰ ਤੇ ਸੋਝੀ ਹੋਈ ॥
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥16॥3॥15॥(1035)॥
(ਅਰਬਦ=(ਅਬੁਲ਼ਦ) ਦਸ ਕਰੋੜ ਸਾਲ, ਨਰਬਦ=ਨ ਅਰਬਦ, ਗਿਣਤੀ ਤੋਂ ਪਰੇ,
ਧੁੰਧੂਕਾਰਾ=ਘੁੱਪ ਹਨੇਰਾ, ਧਰਣਿ=ਧਰਤੀ, ਗਗਨਾ=ਆਕਾਸ਼, ਰੈਨਿ=ਰਾਤ, ਸੁੰਨ ਸਮਾਧਿ=
ਉਹ ਸਮਾਧੀ ਜਿਸ ਵਿਚ ਪ੍ਰਭੂ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਸੀ, ਖਾਣੀ=
ਜਗਤ-ਉਤਪੱਤੀ ਦੇ ਚਾਰ ਵਸੀਲੇ: ਅੰਡਜ, ਉਤਭੁਜ, ਜੇਰਜ, ਸੇਤਜ, ਬਾਣੀ=ਜੀਵਾਂ ਦੀਆਂ
ਬਾਣੀਆਂ, ਓਪਤਿ=ਉਤਪੱਤੀ, ਖਪਤਿ=ਨਾਸ,ਪਰਲੌ, ਸਪਤ=ਸੱਤ, ਸਾਗਰ=ਸਮੁੰਦਰ, ਤਦਿ=
ਤਦੋਂ, ਮਛੁ=ਮਾਤ ਲੋਕ, ਪਇਆਲਾ=ਪਤਾਲ, ਖੈ=ਨਾਸ ਕਰਨ ਵਾਲਾ, ਕਾਲਾ=ਕਾਲ, ਮਹੇਸੁ=
ਸ਼ਿਵ, ਕੋ=ਕੋਈ ਜੀਵ, ਸਤੀ=ਉੱਚਾ ਆਚਰਨ ਬਣਾਣ ਦਾ ਜਤਨ ਕਰਨ ਵਾਲਾ, ਜਤੀ=ਜਤ
ਧਾਰਨ ਵਾਲਾ, ਸਿਧ=ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ, ਸਾਧਿਕ=ਸਾਧਨ ਕਰਨ ਵਾਲਾ,
ਸੁਖ ਵਾਸੀ=ਸੁਖਾਂ ਵਿਚ ਰਹਿਣ ਵਾਲਾ,ਗ੍ਰਿਹਸਤੀ, ਜੰਗਮ=ਸ਼ਿਵ-ਉਪਾਸਕ ਜੋਗੀਆਂ ਦਾ ਇਕ ਭੇਖ,
ਨਾਥੁ=ਜੋਗੀਆਂ ਦਾ ਗੁਰੂ, ਸੰਜਮ=ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ, ਬ੍ਰਤ=ਵਰਤ, ਆਖਿ=
ਆਖ ਕੇ, ਵਿਗਸੈ=ਖ਼ੁਸ਼ ਹੁੰਦਾ, ਸੁਚਿ=ਸਰੀਰ ਨੂੰ ਪਵਿੱਤ੍ਰ ਰੱਖਣ ਦਾ ਸਾਧਨ, ਗੋਪੀ=ਗਵਾਲਣ, ਕਾਨੁ=
ਕ੍ਰਿਸ਼ਨ, ਗੁਆਲਾ=ਗਾਂਈਆਂ ਦਾ ਰਾਖਾ,ਗੋਪਾਲਾ, ਵੰਸੁ=ਬੰਸਰੀ, ਮਾਖੀ=ਸ਼ਹਿਦ,ਮਿੱਠੀ, ਆਖੀ=ਅੱਖਾਂ
ਨਾਲ, ਮਮਤਾ=ਅਪਣੱਤ, ਬਿੰਦੁ=ਉਸਤਤਿ,ਵਡਿਆਈ, ਮਾਛਿੰਦੋ=ਮਾਛਿੰਦ੍ਰ ਨਾਥ, ਕੁਲ ਓਪਤਿ=ਕੁਲਾਂ
ਦੀ ਉਤਪੱਤੀ, ਗਣਤ=ਲੇਖਾ,ਮਾਣ, ਦੇਉ=ਦੇਵਤਾ, ਮਸਾਇਕੁ=ਸ਼ੇਖ, ਰਾਉ=ਰਾਜਾ, ਰਈਅਤਿ=ਪਰਜਾ,
ਸਿਵ=ਸ਼ਿਵ,ਚੇਤੰਨ, ਸਕਤੀ=ਪਾਰਵਤੀ,ਜੜ੍ਹ ਪਦਾਰਥ, ਬਿੰਦੁ=ਵੀਰਜ, ਰਕਤੀ=ਰੱਤ, ਕਤੇਬ=ਸ਼ਾਮੀ
ਮਜ਼ਹਬਾਂ ਦੀਆਂ ਕਿਤਾਬਾਂ (ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ), ਉਦੈ=ਸੂਰਜ ਦਾ ਚੜ੍ਹਨਾ, ਆਸਤ=ਅਸਤ
ਹੋਣਾ, ਅਗੋਚਰੁ=ਅ-ਗੋ-ਚਰ,ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ (ਗੋ=ਇੰਦ੍ਰੇ, ਚਰ=ਪਹੁੰਚ),
ਤਿਸੁ ਭਾਣਾ=ਉਸ ਪ੍ਰਭੂ ਨੂੰ ਚੰਗਾ ਲੱਗਾ, ਆਡਾਣੁ=ਪਸਾਰਾ, ਰਹਾਇਆ=ਟਿਕਾਇਆ, ਗੁਰਿ=ਗੁਰੂ ਨੇ, ਦੇਖੈ=
ਸੰਭਾਲ ਕਰਦਾ ਹੈ, ਅਰੰਭੇ=ਬਣਾਏ, ਗੁਪਤਹੁ=ਗੁਪਤ ਹਾਲਤ ਤੋਂ, ਤੇ=ਤੋਂ, ਸਾਚਿ=ਸਦਾ-ਥਿਰ ਪ੍ਰਭੂ ਵਿਚ,
ਬਿਸਮਾਦੀ=ਹੈਰਾਨ, ਬਿਸਮ=ਹੈਰਾਨ)
27. ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥1॥
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥1॥ਰਹਾਉ ॥
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥2॥
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥3॥
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥4॥
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥5॥2॥(660)॥
(ਹਮ=ਅਸੀਂ, ਇਕ ਦਮੀ=ਇਕ ਸਾਹ ਵਾਲੇ, ਮੁਹਲਤਿ=ਮਿਆਦ,
ਮੁਹਤੁ=(ਮੌਤ ਦਾ) ਸਮਾਂ, ਨ ਜਾਣਾ=ਅਸੀ ਨਹੀਂ ਜਾਣਦੇ, ਸਰੇਵਹੁ=
ਸਿਮਰੋ, ਜੀਅ ਪਰਾਣਾ=ਜਿੰਦ ਤੇ ਪ੍ਰਾਣ, ਅੰਧੇ=ਹੇ (ਮਾਇਆ ਦੇ ਮੋਹ
ਵਿਚ) ਅੰਨ੍ਹੇ ਹੋਏ ਜੀਵ, ਜੀਵਨਾ ਕੇਤੇ ਕੇ ਦਿਨਾ=ਕਿੰਨੇ ਕੁ ਦਿਨ ਦਾ
ਜੀਵਨ, ਸਾਸੁ=ਸਾਹ, ਮਾਸੁ=ਸਰੀਰ, ਜੀਉ=ਜਿੰਦ, ਖਰਾ ਪਿਆਰਾ=
ਬਹੁਤਾ ਪਿਆਰਾ, ਸਾਇਰੁ=ਕਵੀ,ਢਾਢੀ, ਏਵ=ਇਹ ਹੀ, ਕਿਆ=
ਕੀਹ, ਕੋ=ਕੋਈ ਜੀਵ, ਕਢੈ=ਪੇਸ਼ ਕਰੇ,ਦੇਵੇ, ਗਹਣਾ=ਵੱਟੇ ਵਿਚ
ਦੇਣ ਵਾਸਤੇ ਕੋਈ ਚੀਜ਼, ਸੋ ਕਿਛੁ=ਉਹੀ ਕੁਝ, ਪੁਰਬਿ=ਪਹਿਲੇ ਸਮੇਂ
ਵਿਚ, ਲਹਣਾ=ਮਿਲਣ-ਜੋਗ ਚੀਜ਼, ਚਿਤਿ=ਚਿੱਤ ਵਿਚ, ਕਪਟੁ=ਛਲ,
ਜਮ ਦੁਆਰਿ=ਜਮ ਦੇ ਦਰ ਤੇ, ਜਾ=ਜਦੋ, ਤਾ=ਤਦੋ, ਕਿਛੁ=ਕੁਝ,
ਰਹਣੁ=ਸਦਾ ਦਾ ਟਿਕਾਣਾ, ਭਾਲਿ ਰਹੇ=ਭਾਲ ਕੇ ਥੱਕ ਗਏ ਹਾਂ, ਮਰਿ=
ਮਰ ਕੇ, ਰਹੀਐ=ਇਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ)
28. ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ
ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥
ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥1॥
ਮੈ ਬਨਜਾਰਨਿ ਰਾਮ ਕੀ ॥
ਤੇਰਾ ਨਾਮੁ ਵਖਰੁ ਵਾਪਾਰੁ ਜੀ ॥1॥ਰਹਾਉ॥
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥2॥
ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥
ਉਰਵਾਰਿ ਪਾਰਿ ਮੇਰਾ ਸਹੁ ਮਿਲੈ ਹਉ ਮਿਲਉਗੀ ਬਾਹ ਪਸਾਰਿ ॥3॥
ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥4॥2॥19॥(157)॥
(ਬਨਿ=ਬਨ ਵਿਚ, ਬਸਾ=ਮੈਂ ਵੱਸਾਂ, ਕੰਦ ਮੂਲ=ਘਾਹ-ਬੂਟ (ਫਲ ਫੁੱਲ), ਚੁਣਿ=
ਚੁਣ ਕੇ, ਖਾਉ=ਮੈਂ ਖਾਵਾਂ, ਗੁਰ ਪਰਸਾਦੀ=ਗੁਰੂ ਦੀ ਕਿਰਪਾ ਨਾਲ, ਵਾਰਿ ਵਾਰਿ=
ਸਦਕੇ ਸਦਕੇ, ਹਉ=ਮੈਂ, ਜਾਉ=ਜਾਉਂ, ਬਨਜਾਰਨਿ=ਵਣਜ ਕਰਨ ਵਾਲੀ, ਵਖਰੁ=
ਸੌਦਾ, ਅੰਬਿ=ਅੰਬ ਉੱਤੇ, ਸਹਜਿ=ਅਡੋਲ ਅਵਸਥਾ ਵਿਚ, ਸਬਦ ਬੀਚਾਰੁ=ਸ਼ਬਦ
ਦਾ ਵੀਚਾਰ, ਦਰਸਨਿ=ਦਰਸ਼ਨੀ,ਸੋਹਣਾ, ਰੂਪਿ=ਰੂਪ ਵਾਲਾ, ਅਪਾਰੁ=ਬੇਅੰਤ ਪ੍ਰਭੂ,
ਜਲਿ=ਜਲ ਵਿਚ, ਸਭਿ=ਸਾਰੇ, ਸਾਰਿ=ਸੰਭਾਲਦਾ ਹੈ, ਉਰਵਾਰਿ=ਉਰਲੇ ਪਾਸੇ, ਪਾਰਿ=
ਪਾਰਲੇ ਪਾਸੇ, ਪਸਾਰਿ=ਪਸਾਰ ਕੇ, ਨਾਗਨਿ=ਸਪਣੀ, ਧਰ=ਧਰਤੀ ਵਿਚ, ਜਿਨ=
ਜਿਨ੍ਹਾਂ ਦੀ, ਜੋਤੀ=ਜੋਤਿ-ਸਰੂਪ ਪ੍ਰਭੂ ਵਿਚ)
29. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥(722)॥
(ਮੈ=ਮੈਨੂੰ, ਬਾਣੀ=ਪ੍ਰੇਰਨਾ, ਕਰੀ ਗਿਆਨੁ=ਮੈਂ ਵਾਕਫ਼ੀਅਤ ਕਰਾਂਦਾ ਹਾਂ,ਮੈਂ ਹਾਲ
ਦੱਸਦਾ ਹਾਂ, ਕਾਬਲਹੁ=ਕਾਬਲ ਤੋਂ, ਧਾਇਆ=ਹੱਲਾ ਕਰ ਕੇ ਆਇਆ, ਜੋਰੀ=ਧੱਕੇ
ਨਾਲ, ਦਾਨੁ=ਕੰਨਿਆ-ਦਾਨ, ਪਾਪ=ਜ਼ੁਲਮ, ਸਰਮੁ=ਸ਼ਰਮ,ਹਯਾ, ਪਰਧਾਨੁ=ਚੌਧਰੀ,
ਥਕੀ=ਰਹਿ ਗਈ,ਮੁੱਕ ਗਈ, ਅਗਦੁ=ਨਕਾਹ,ਵਿਆਹ, ਕਰਹਿ ਖੁਦਾਇ=ਖ਼ੁਦਾ ਖ਼ੁਦਾ
ਕਰਦੀਆਂ ਹਨ, ਸਨਾਤੀ=ਨੀਵੀਂ ਜਾਤਿ, ਏਹਿ ਭੀ=ਇਹ ਭੀ ਸਾਰੀਆਂ, ਲੇਖੈ ਲਾਇ=
ਉਸ ਜ਼ੁਲਮ ਦੇ ਲੇਖੇ ਵਿਚ ਹੀ ਗਿਣ, ਖੂਨ ਕੇ ਸੋਹਿਲੇ=ਕੀਰਨੇ,ਵਿਰਲਾਪ, ਰਤੁ=ਲਹੂ,
ਕੁੰਗੂ=ਕੇਸਰ, ਮਾਸਪੁਰੀ=ਲੋਥਾਂ-ਭਰਿਆ ਸ਼ਹਿਰ, ਆਖੁ=ਕਹੁ, ਮਸੋਲਾ=ਅਟੱਲ ਨਿਯਮ,
ਜਿਨਿ=ਜਿਸਨੇ, ਰੰਗਿ=ਮਾਇਆ ਦੇ ਮੋਹ ਵਿਚ, ਰਵਾਈ=ਰਚਾਈ, ਵਖਿ=ਨਿਰਲੇਪ ਰਹਿ
ਕੇ, ਇਕੇਲਾ=ਨਿਵੇਕਲਾ ਹੋ ਕੇ, ਸਚਾ=ਸਦਾ-ਥਿਰ, ਤਪਾਵਸੁ=ਇਨਸਾਫ਼, ਕਰੇਗੁ=ਕਰੇਗਾ,
ਟੁਕੁ ਟੁਕੁ=ਟੁਕੜੇ ਟੁਕੜੇ, ਹੋਸੀ=ਹੋਵੇਗਾ,ਹੋ ਰਿਹਾ ਹੈ, ਸਮਾਲਸੀ=ਯਾਦ ਰੱਖੇਗਾ, ਬੋਲਾ=
ਗੱਲ, ਆਵਨਿ=ਆਉਂਦੇ ਹਨ,ਆਏ ਹਨ, ਅਠਤਰੈ=ਅਠੱਤਰ ਵਿਚ, ਸੰਮਤ 1578
ਵਿਚ ਸੰਨ 1521 ਵਿਚ, ਜਾਨਿ=ਜਾਂਦੇ ਹਨ,ਜਾਣਗੇ, ਸਤਾਨਵੈ=ਸੰਮਤ 1597 ਵਿਚ
ਸੰਨ 1540 ਵਿਚ, ਉਠਸੀ=ਉੱਠੇਗਾ,ਤਾਕਤ ਫੜੇਗਾ, ਮਰਦ ਕਾ ਚੇਲਾ=ਸੂਰਮਾ (ਸ਼ੇਰ
ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਇਆ ਤੇ
ਆਪ ਸੰਨ 1540 ਵਿਚ ਇਥੋਂ ਦਾ ਰਾਜ ਸਾਂਭਿਆ ਸੀ), ਸਚ ਕੀ ਬਾਣੀ=ਸਦਾ
ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਆਖੈ=ਆਖਦਾ ਹੈ,
ਸੁਣਾਇਸੀ=ਸੁਣਾਂਦਾ ਰਹੇਗਾ, ਬੇਲਾ=ਸਮਾਂ, ਸਚ ਕੀ ਬੇਲਾ=ਸਿਮਰਨ ਦਾ ਹੀ ਇਹ
ਸਮਾਂ ਹੈ)
30. ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ
ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੇ ਸਿਰ ਕਾਤੀ ਮੁੰਨੀਅਨ੍ਹਿ ਗਲ ਵਿਚਿ ਆਵੈ ਧੂੜਿ ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹਿ ਹਦੂਰਿ ॥1॥
ਆਦੇਸੁ ਬਾਬਾ ਆਦੇਸੁ ॥
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥1॥ਰਹਾਉ ॥
ਜਦਹੁ ਸੀਆ ਵਿਹਾਆਹੀਆ ਲਾੜੇ ਸੋਹਨਿ ਪਾਸਿ ॥
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥2॥
ਇਕੁ ਲਖੁ ਲਹਨ੍ਹਿ ਬਹਿਠੀਆ ਲਖੁ ਲਹਿਨ੍ਹਿ ਖੜੀਆ ॥
ਗਰੀ ਛੁਹਾਰੇ ਖਾਂਦੀਆ ਮਾਣਨ੍ਹਿ ਸੇਜੜੀਆ ॥
ਤਿਨ੍ਹ ਗਲਿ ਸਿਲਕਾ ਪਾਈਆ ਤੁਟਨ੍ਹਿ ਮੋਤਸਰੀਆ ॥3॥
ਧਨੁ ਜੋਬਨੁ ਦੁਇ ਵੈਰੀ ਹੋਇ ਜਿਨ੍ਹੀ ਰਖੇ ਰੰਗੁ ਲਾਇ ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਇ ॥4॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥5॥
ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ ਜਾਇ ॥
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥6॥
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥
ਇਕਨਾ੍ਹ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥7॥11॥(417)॥
(ਸਿਰਿ=ਸਿਰ ਉਤੇ, ਸੋਹਨਿ=ਸੋਭਦੀਆਂ ਆ ਰਹੀਆਂ ਹਨ, ਮਾਂਗੀ=
ਮਾਂਗ ਵਿਚ, ਚੀਰ ਵਿਚ, ਪਾਇ=ਪਾ ਕੇ, ਕਾਤੀ=ਕੈਂਚੀ, ਮੁੰਨੀਅਨਿ=
ਮੁੰਨੇ ਜਾ ਰਹੇ ਹਨ, ਗਲ ਵਿਚਿ=ਮੂੰਹ ਵਿਚ, ਧੂੜਿ=ਮਿੱਟੀ, ਹਦੂਰਿ=
ਨੇੜੇ ਭੀ, ਆਦੇਸੁ=ਨਮਸਕਾਰ, ਬਾਬਾ=ਹੇ ਪ੍ਰਭੂ! ਵੇਸ=ਭਾਣੇ, ਸੀਆ
ਵੀਆਹੀਆ=ਵਿਆਹੀਆਂ ਗਈਆਂ ਸਨ, ਹੀਡੋਲੀ=ਪਾਲਕੀ, ਦੰਦਖੰਡ=
ਹਾਥੀ-ਦੰਦ ਦੇ ਚੂੜੇ, ਕੀਤੇ ਰਾਸਿ=ਸਜਾਏ ਹੋਏ, ਝਲੇ=ਪੱਖੇ (ਸ਼ੀਸ਼ਿਆਂ-
ਜੜੇ), ਝਿਮਕਨਿ=ਲਿਸ਼ਕਣ, ਲਹਨ੍ਹਿ=ਲੈਂਦੀਆਂ, ਮਾਣਨਿ=ਮਾਣਦੀਆਂ,
ਗਲਿ=ਗਲ ਵਿਚ, ਸਿਲਕਾ=ਫਾਹੀ,ਰੱਸੀ, ਮੋਤਸਰੀਆ=ਮੋਤੀਆਂ ਦੀਆਂ
ਮਾਲਾਂ, ਜੋਬਨੁ=ਜਵਾਨੀ, ਦੂਤ=ਜ਼ਾਲਮ ਸਿਪਾਹੀ, ਪਤਿ=ਇੱਜ਼ਤ, ਤਿਸ=
ਉਸ ਪ੍ਰਭੂ ਨੂੰ, ਅਗੋ ਦੇ=ਪਹਿਲਾਂ ਹੀ, ਕਾਇਤੁ=ਕਿਉਂ, ਸਾਹਾਂ=ਸ਼ਾਹਾਂ ਨੇ,
ਹਾਕਮਾਂ ਨੇ, ਰੰਗਿ=ਰੰਗ ਵਿਚ, ਚਾਇ=ਚਾਉ ਵਿਚ, ਬਾਬਰਵਾਣੀ=ਬਾਬਰ
ਦੀ ਦੁਹਾਈ, ਕੁਇਰੁ=ਰਾਜਕੁਮਾਰ,ਪਠਾਣ-ਸ਼ਾਹਜ਼ਾਦਾ, ਵਖਤ=ਨਿਮਾਜ਼
ਦੇ ਵਕਤ, ਖੁਆਈਅਹਿ=ਖੁੰਝਾਏ ਜਾ ਰਹੇ ਹਨ, ਨਾਇ=ਨ੍ਹਾ ਕੇ, ਇਕਿ=
ਕਈ ਆਦਮੀ, ਏਹੋ ਲਿਖਿਆ=ਇਹੀ ਕਿਸਮਤ ਵਿਚ ਲਿਖਿਆ ਹੈ
ਰੋਵਹਿ ਦੁਖ=ਦੁਖ ਰੋਂਦੇ ਹਨ)
31. ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥1॥
ਇਹੁ ਜਗ ਤੇਰਾ ਤੂ ਗੋਸਾਈ ॥
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਈ ॥1॥ਰਹਾਉ ॥
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥2॥
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮਿਛ ਕੁਇਰ ਰੁਲਾਇਆ ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥
ਓਨ੍ਹੀ ਤੁਪਕਿ ਤਾਣਿ ਚਲਾਈ ਓਨ੍ਹੀ ਹਸਤਿ ਚਿੜਾਈ ॥
ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ ਭਾਈ ॥5॥
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥
ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ ॥
ਜਿਨ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ ਕਿਉ ਰੈਣਿ ਵਿਹਾਣੀ ॥6॥
ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥7॥12॥(417)॥
(ਖੇਲ=ਖੇਡ ਤਮਾਸ਼ੇ, ਭੇਰੀ=ਨਗਾਰੇ, ਸਹਨਾਈ=ਤੂਤੀਆਂ, ਤੇਗਬੰਦ=
ਗਾਤ੍ਰੇ, ਗਾਡੇਰੜਿ=(ਗਾਡਰ=ਭੇਡ) ਭੇਡ ਦੀ ਪਸ਼ਮ ਤੋਂ ਬਣੇ ਹੋਏ,
ਕਵਾਈ=ਪੁਸ਼ਾਕਾਂ, ਬੰਕੇ=ਸੋਹਣੇ, ਗੋਸਾਈ=ਧਰਤੀ ਦਾ ਖਸਮ, ਥਾਪਿ=
ਰਚ ਕੇ, ਉਥਾਪੇ=ਨਾਸ ਕਰ ਦੇਂਦਾ ਹੈ, ਜਰੁ=ਧਨ, ਵੰਡਿ=ਵੰਡ ਕੇ, ਭਾਈ=
ਹੋਰਨਾਂ ਨੂੰ, ਮੰਡਪ=ਸ਼ਾਮੀਆਨੇ, ਸਰਾਈ=ਸਰਾਵਾਂ, ਕਾਮਣਿ=ਇਸਤ੍ਰੀ,
ਤੰਬੋਲੀ=ਪਾਨ ਵਾਲੀਆਂ, ਹਰਮਾ=ਪਰਦੇਦਾਰ ਇਸਤ੍ਰੀਆਂ, ਛਾਈ ਮਾਈ=
ਗੁੰਮ, ਜਰ ਕਾਰਣਿ=ਧਨ ਦੀ ਖ਼ਾਤਰ, ਘਣੀ=ਬਹੁਤ ਲੋਕਾਈ, ਵਿਗੁਤੀ=
ਖ਼ੁਆਰ ਹੋਈ, ਇਨਿ ਜਰ=ਇਸ ਧਨ ਨੇ, ਖੁਆਈ=ਖ਼ੁਆਰ ਕੀਤੀ,
ਖੁਆਏ=ਕੁਰਾਹੇ ਪਾਂਦਾ ਹੈ, ਖੁਸਿ ਲਏ=ਖੋਹ ਲੈਂਦਾ ਹੈ, ਚੰਗਿਆਈ=
ਗੁਣ, ਕੋਟੀ ਹੂ=ਕ੍ਰੋੜਾਂ ਹੀ,ਅਨੇਕਾਂ, ਵਰਜਿ=ਰੋਕ, ਮੀਰੁ=ਮੀਰ ਬਾਬਰ,
ਧਾਇਆ=ਹੱਲਾ ਕਰ ਕੇ ਆ ਰਿਹਾ ਹੈ, ਬਿਜ=ਪੱਕੇ, ਮੁਛਿ ਮੁਛਿ=ਟੋਟੇ ਕਰ
ਕਰ ਕੇ, ਕੁਇਰ=ਕੁਮਾਰ,ਸ਼ਾਹਜ਼ਾਦੇ, ਪਰਚਾ ਲਾਇਆ=ਕਰਾਮਾਤ ਵਿਖਾਈ,
ਰਣ=ਜੰਗ, ਵਗਾਈ=ਚਲਾਈ, ਓਨ੍ਹੀ=ਮੁਗਲਾਂ ਨੇ, ਤੁਪਕ=ਬੰਦੂਕਾਂ, ਤਾਣਿ=
ਤੱਕ ਤੱਕ ਕੇ, ਹਸਤਿ=ਹੱਥ ਵਿਚ, ਚਿੜਾਈ=ਚਿੜ ਚਿੜ ਕਰ ਗਈਆਂ,
ਚੀਰੀ=ਖ਼ਤ,ਚਿੱਠੀ, ਅਵਰ=ਹੋਰ, ਭਟਿਆਣੀ ਠਕੁਰਾਣੀ=ਭੱਟਾਂ ਤੇ ਠਾਕੁਰਾਂ
ਦੀਆਂ ਜ਼ਨਾਨੀਆਂ, ਪੇਰਣ=ਬੁਰਕੇ, ਸਿਰ ਖੁਰ=ਸਿਰ ਤੋਂ ਪੈਰਾਂ ਤਕ, ਮਸਾਣੀ=
ਮਸਾਣਾਂ ਵਿਚ, ਬੰਕੇ=ਬਾਂਕੇ, ਰੈਣਿ=ਰਾਤ, ਆਖਿ=ਆਖ ਕੇ, ਭਾਣੈ=ਭਾਣੇ ਵਿਚ,
ਕਿਸ ਥੈ=ਕਿਸ ਦੇ ਪਾਸ, ਜਾਇ=ਜਾ ਕੇ, ਰੂਆਈਐ=ਰੋਇਆ ਜਾਏ, ਹੁਕਮਿ=
ਆਪਣੇ ਹੁਕਮ ਵਿਚ, ਬਿਗਸੈ=ਖ਼ੁਸ਼ ਹੁੰਦਾ ਹੈ)
32. ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ ॥1॥
ਗਲੀ ਜੋਗੁ ਨ ਹੋਈ ॥
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥1॥ਰਹਾਉ ॥
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ ॥2॥
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ ॥3॥
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਤਉ ਪਾਈਐ ॥4॥1॥8॥(730)॥
(ਜੋਗੁ=ਜੋਗ ਸਾਧਨਾਂ ਦਾ ਅਭਿਆਸ,ਪਰਮਾਤਮਾ ਨਾਲ ਮਿਲਾਪ, ਖਿੰਥਾ=ਗੋਦੜੀ,
ਡੰਡੈ=ਡੰਡਾ ਹੱਥ ਵਿਚ ਫੜਿਆਂ, ਭਸਮ=ਸੁਆਹ, ਚੜਾਈਐ=ਸਰੀਰ ਉਤੇ ਮਲ
ਲਿਆਂ, ਮੁੰਦੀ=ਕੰਨਾਂ ਵਿਚ ਮੁੰਦ੍ਰਾਂ ਪਾ ਲਿਆਂ, ਮੂੰਡਿ ਮੁਡਾਇਐ=ਜੇ ਸਿਰ ਮੁਨਾ
ਲਈਏ, ਸਿੰਙੀ=ਸਿੰਙ ਦਾ ਵਾਜਾ, ਵਾਈਐ=ਜੇ ਵਜਾਈਏ, ਅੰਜਨ=ਸੁਰਮਾ,
ਮਾਇਆ ਦੇ ਮੋਹ ਦੀ ਕਾਲਖ, ਨਿਰੰਜਨਿ=ਪਰਮਾਤਮਾ ਵਿਚ ਜੋ ਮਾਇਆ ਦੇ
ਪ੍ਰਭਾਵ ਤੋਂ ਰਹਿਤ ਹੈ, ਜੁਗਤਿ=ਤਰੀਕਾ, ਇਵ=ਇਸ ਤਰ੍ਹਾ, ਗਲੀ=ਗੱਲਾਂ ਕਰਨ
ਨਾਲ ਹੀ, ਦ੍ਰਿਸਟਿ=ਨਜ਼ਰ, ਕਰਿ=ਕਰ ਕੇ, ਸਮਸਰਿ=ਬਰਾਬਰ, ਮੜੀ=ਮੜ੍ਹੀਆਂ
ਵਿਚ, ਤਾੜੀ=ਸਮਾਧੀ, ਦੇਸਿ ਦਿਸੰਤਰਿ ਭਵਿਐ=ਦੇਸ ਪਰਦੇਸ ਵਿਚ ਭੌਣ ਨਾਲ,
ਭੇਟੈ=ਮਿਲੇ, ਸਹਸਾ=ਸਹਿਮ,ਡਰ, ਧਾਵਤੁ=ਭਟਕਦਾ ਹੋਇਆ (ਮਨ), ਵਰਜਿ=
ਵਰਜ ਕੇ, ਰਹਾਈਐ=ਰੱਖ ਲਈਦਾ ਹੈ, ਨਿਝਰੁ=ਨਿਰਝਰ,ਚਸ਼ਮਾ, ਝਰੈ=ਚੱਲ ਪੈਂਦਾ
ਹੈ, ਸਹਜ=ਅਡੋਲ ਅਵਸਥਾ, ਧੁਨਿ=ਤਾਰ,ਰੌ, ਘਰਿ ਹੀ=ਹਿਰਦੇ-ਘਰ ਵਿਚ ਹੀ,
ਪਰਚਾ=ਸਾਂਝ,ਮਿਤ੍ਰਤਾ, ਮਰਿ=ਵਿਕਾਰ ਵਲੋਂ ਮਰ ਕੇ, ਵਾਜੈ=ਵੱਜਦੀ ਹੈ, ਤਉ=ਤਦੋਂ,
ਪਦ=ਆਤਮਕ ਦਰਜਾ, ਨਿਰਭਉ=ਜਿਥੇ ਡਰ ਨਹੀਂ)
33. ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥1॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥1॥ਰਹਾਉ ॥
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖਿ ਉਡਾਏ ॥2॥
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥3॥
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥4॥
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥5॥
ਜੀਅੜਾ ਅਗਨਿ ਬਰਾਬਰਿ ਤਪੈ ਭਤਿਰਿ ਵਗੈ ਕਾਤੀ ॥
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥6॥5॥17॥(156)॥
(ਕਤ ਕੀ=ਕਦੋਂ ਦੀ, ਕਤ ਕੇਰਾ=ਕਦੋਂ ਦਾ, ਕਿਦੂ ਥਾਵਹੁ=ਕਿਸ ਥਾਂ ਤੋਂ,
ਬਿੰਬ=ਮੰਡਲ, ਅਗਨਿ ਬਿੰਬ=ਮਾਂ ਦੇ ਪੇਟ ਦੀ ਅੱਗ,ਜਠਰਾਗਨੀ, ਜਲ=ਪਿਤਾ
ਦਾ ਬੀਰਜ, ਨਿਪਜੇ=ਨਿੰਮੇ,ਮਾਂ ਦੇ ਪੇਟ ਵਿਚ ਟਿਕਾਏ ਗਏ, ਕਾਹੇ ਕੰਮਿ=ਕਿਸ
ਲਈ, ਜਾਣੈ=ਡੂੰਘੀ ਸਾਂਝ ਪਾ ਸਕਦਾ ਹੈ, ਕਹੇ ਨ ਜਾਨੀ=ਕਹੇ ਨਹੀਂ ਜਾਂਦੇ, ਚੀਨੇ=
ਵੇਖੇ, ਨਾਗ=ਸੱਪ, ਪੰਖ=ਪੰਛੀ, ਪਟਣ=ਸ਼ਹਰ, ਬਿਜ=ਪੱਕੇ, ਮੰਦਰ=ਘਰ, ਨਵ ਖੰਡ=
ਨੌ ਖੰਡਾਂ ਵਾਲੀ ਸਾਰੀ ਧਰਤੀ, ਘਟ ਹੀ ਮਹਿ=ਆਪਣੇ ਅੰਦਰ ਹੀ, ਤੇਤੇ=ਉਤਨੇ,ਬੇਅੰਤ,
ਵਗੈ=ਚੱਲ ਰਹੀ ਹੈ, ਕਾਤੀ=ਛੁਰੀ,ਤ੍ਰਿਸ਼ਨਾ ਦੀ ਛੁਰੀ)
34. ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥1॥
ਕਰਤਾ ਤੂੰ ਸਭਨਾ ਕਾ ਸੋਈ ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥1॥ਰਹਾਉ ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ ॥
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥2॥
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥3॥5॥39॥(360)॥
(ਖੁਰਾਸਾਨ=ਈਰਾਨ ਦੇ ਪੂਰਬ ਅਤੇ ਅਫ਼ਗ਼ਾਨਿਸਤਾਨ ਦੇ ਪੱਛਮ ਵਲ ਦਾ
ਦੇਸ ਜਿਸ ਵਿਚ ਹਰਾਤ ਤੇ ਮਸ਼ਹਦ ਪ੍ਰਸਿੱਧ ਨਗਰ ਹਨ, ਖਸਮਾਨਾ=ਹਕੂਮਤ,
ਸਪੁਰਦਗੀ, ਆਪੈ=ਆਪਣੇ ਆਪ ਨੂੰ, ਕਰਤਾ=ਕਰਤਾਰ, ਮੁਗਲੁ=ਬਾਬਰ,ਏਤੀ=
ਇੰਨੀ, ਕਰਲਾਣੈ=ਪੁਕਾਰ ਉਠੇ, ਕਰਤਾ=ਹੇ ਕਰਤਾਰ! ਸੋਈ=ਸਾਰ ਲੈਣ ਵਾਲਾ,
ਸਕਤਾ=ਤਕੜਾ, ਮਨਿ=ਮਨ ਵਿਚ, ਰੋਸੁ=ਰੋਸਾ,ਗ਼ੁੱਸਾ, ਸੀਹੁ=ਸ਼ੇਰ, ਪੈ=ਹੱਲਾ
ਕਰ ਕੇ, ਵਗੈ=ਗਾਈਆਂ ਦੇ ਵੱਗ ਨੂੰ, ਗਰੀਬਾਂ ਨੂੰ, ਪੁਰਸਾਈ=ਪੁਰਸਿਸ਼,ਪੁੱਛ,
ਰਤਨ=ਰਤਨਾਂ ਵਰਗੇ ਇਸਤ੍ਰੀਆਂ ਮਰਦ, ਵਿਗਾੜਿ=ਵਿਗਾੜ ਕੇ, ਵਿਗੋਏ=
ਖ਼ੁਆਰ ਕੀਤੇ,ਨਾਸ ਕਰ ਦਿੱਤੇ, ਕੁਤੀਂ=ਕੁੱਤਿਆਂ ਨੇ,ਮੁਗ਼ਲਾਂ ਨੇ, ਸਾਰ=ਖ਼ਬਰ,
ਜੋੜਿ=ਜੋੜ ਕੇ, ਸਾਦ=ਰੰਗ ਰਲੀਆਂ, ਮਨਿ=ਮਨ ਵਿਚ, ਭਾਣੇ=ਭਾਉਂਦੇ, ਮਨਿ
ਭਾਣੇ=ਜੋ ਭੀ ਮਨ ਵਿਚ ਚੰਗੇ ਲੱਗਣ, ਖਸਮੈ ਨਦਰੀ=ਖਸਮ-ਪ੍ਰਭੂ ਦੀਆਂ ਨਿਗਾਹਾਂ
ਵਿਚ, ਜੇਤੇ=ਜਿੰਨੇ ਭੀ, ਮਰਿ ਮਰਿ=ਮਰ ਮਰ ਕੇ,ਆਪਣੇ ਆਪ ਨੂੰ ਵਿਕਾਰਾਂ
ਵਲੋਂ ਹਟਾ ਕੇ)
35. ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥1॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਹਉ ਹਰਿ ਬਿਨੁ ਅਵਰੁ ਨ ਜਾਨਾ ॥1॥ਰਹਾਉ॥
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥2॥
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਇ ॥
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥3॥
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥4॥7॥(991)॥
(ਬੇਤਾਲਾ=ਜਿੰਨ, ਵੇਚਾਰਾ=ਆਜਿਜ਼, ਭਇਆ=ਹੋ ਗਿਆ,
ਦਿਵਾਨਾ=ਮਸਤਾਨਾ, ਪ੍ਰੇਮੀ, ਸਾਹ ਕਾ=ਸ਼ਾਹ-ਪ੍ਰਭੂ ਦਾ, ਬਉਰਾਨਾ=
ਕਮਲਾ, ਹਉ=ਮੈਂ, ਤਉ=ਤਦੋਂ, ਜਾਣੀਐ=ਸਮਝਿਆ ਜਾਂਦਾ ਹੈ,
ਭੈ=ਦੁਨੀਆ ਦੇ ਡਰਾਂ ਵਲੋਂ, ਦੇਵਾਨਾ=ਬੇ-ਪਰਵਾਹ, ਨ ਜਾਣੈ=ਨਹੀਂ
ਪਛਾਣਦਾ, ਕਾਇ=ਕਿਸੇ ਅਰਥ ਨਹੀਂ, ਧਰੇ=ਧਰਦਾ ਹੈ)
36. ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥1॥
ਭੋਲਿਆ ਹਉਮੈ ਸੁਰਤਿ ਵਿਸਾਰਿ ॥
ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰ ॥1॥ਰਹਾਉ॥
ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥
ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥2॥
ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥
ਪਤਿ ਕਾ ਧਨੁ ਪੂਰਾ ਹੋਇਆ ਲਾਗਾ ਸਹਜਿ ਧਿਆਨੁ ॥3॥
ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥
ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥4॥1॥(1068)॥
(ਮਾਹਾ ਮਾਹ=ਵੱਡੀਆਂ ਵੱਡੀਆਂ, ਮੁਮਾਰਖੀ=ਮੁਬਾਰਕਾਂ,ਵਧਾਈਆਂ,
ਸਦਾ ਬਸੰਤੁ=ਸਦਾ ਖਿੜੇ ਰਹਿਣ ਵਾਲਾ (ਪ੍ਰਭੂ-ਪ੍ਰਕਾਸ਼), ਪਰਫੜੁ=
ਪ੍ਰਫੁਲਤ ਹੋ,ਖਿੜ, ਚਿਤ=ਹੇ ਚਿਤ! ਸਮ੍ਹਾਲਿ=ਸਾਂਭ ਰੱਖ, ਗੋਬਿੰਦੁ=
ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਪ੍ਰਭੂ, ਸੁਰਤਿ=ਬ੍ਰਿਤੀ, ਵਿਸਾਰਿ=ਭੁਲਾ
ਦੇ, ਬੀਚਾਰਿ=ਸੋਚ ਸਮਝ, ਗੁਣ ਵਿਚਿ ਗੁਣੁ=ਗੁਣਾਂ ਵਿਚ ਸ੍ਰੇਸ਼ਟ ਗੁਣ,
ਲੈ ਸਾਰਿ=ਸਾਰਿ ਲੈ,ਸੰਭਾਲ ਲੈ, ਕਰਮ=ਕੰਮ, ਪੇਡੁ=ਰੁੱਖ, ਸਾਖਾ=ਟਹਣੀਆਂ,
ਹਰੀ=ਹਰਿ-ਨਾਮ ਦਾ ਸਿਮਰਨ, ਗਿਆਨੁ=ਪ੍ਰਭੂ ਨਾਲ ਡੂੰਘੀ ਸਾਂਝ, ਪਤ=
ਪੱਤਰ, ਘਣੀ=ਸੰਘਣੀ, ਮਨ ਅਭਿਮਾਨੁ=ਮਨ ਦਾ ਅਹੰਕਾਰ, ਚੂਕਾ=ਮੁੱਕ ਗਿਆ,
ਅਖੀ=ਅੱਖਾਂ ਨਾਲ, ਬਾਣੀ=ਸਿਫ਼ਤਿ-ਸਾਲਾਹ, ਮੁਖਿ=ਮੂੰਹ ਵਿਚ, ਆਖਣੁ=ਬੋਲ,
ਪਤਿ=ਇੱਜ਼ਤ, ਸਹਜਿ=ਅਡੋਲਤਾ ਵਿਚ, ਧਿਆਨੁ=ਟਿਕਾਉ, ਮਾਹਾ ਰੁਤੀ=ਮਹੀਨੇ
ਤੇ ਰੁੱਤਾਂ, ਕਰਮ=(ਹਉਮੈ ਵਿਸਾਰਨ ਵਾਲੇ) ਕੰਮ)
37. ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥1॥
ਬਾਬਾ ਮਾਇਆ ਸਾਥਿ ਨ ਹੋਇ ॥
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ਰਹਾਉ॥
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨਿ ਹਸੁ ॥2॥
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥3॥
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥4॥2॥(595)॥
(ਹਾਲੀ=ਹਲ ਵਾਹੁਣ ਵਾਲਾ, ਕਿਰਸਾਣੀ=ਵਾਹੀ ਦਾ ਕੰਮ, ਕਰਣੀ=
ਉੱਚਾ ਆਚਰਨ, ਸਰਮੁ=ਮੇਹਨਤ, ਰਖੁ=ਰਾਖਾ, ਗਰੀਬੀ ਵੇਸੁ=
ਸਾਦਾ ਲਿਬਾਸ,ਸਾਦਗੀ, ਭਾਉ=ਪ੍ਰੇਮ, ਕਰਮ=ਬਖ਼ਸ਼ਸ਼, ਕਰਮ
ਕਰਿ=ਮੇਹਰ ਨਾਲ, ਜੰਮਸੀ=ਉੱਗੇਗਾ, ਭਾਗਠ=ਭਾਗਾਂ ਵਾਲੇ,ਧਨਾਢ,
ਇਨਿ=ਇਸ ਨੇ, ਹਾਣੁ=ਬੀਤਣਾ, ਆਰਜਾ=ਉਮਰ, ਆਰਜਾ ਹਾਣੁ=
ਉਮਰ ਦਾ ਬੀਤਣਾ, ਹਟੁ=ਦੁਕਾਨ, ਵਥੁ=ਸੌਦਾ, ਸੋਚ=ਵਿਚਾਰ,
ਭਾਂਡਸਾਲ=ਭਾਂਡਿਆਂ ਦੀ ਕਤਾਰ, ਤਿਸੁ ਵਿਚ=ਉਸ ਵਿਚ, ਤਿਸ
ਨੋ=ਉਸ ਨਾਮ-ਵਥ ਨੂੰ, ਵਣਜਾਰੇ=ਸਤਸੰਗੀ, ਮਨ ਹਸੁ=ਮਨ ਦਾ
ਖਿੜਾਉ, ਸਾਸਤ=ਧਰਮ-ਪੁਸਤਕ, ਸਤੁ=ਉੱਚਾ ਆਚਰਨ, ਮਤੁ
ਜਾਣਹਿ ਕਲੁ=ਮਤਾਂ ਕੱਲ ਜਾਣੇ,ਕੱਲ ਤੇ ਨਾਹ ਪਾਈਂ, ਮਹਲੁ=
ਟਿਕਾਣਾ, ਚਾਕਰੀ=ਨੌਕਰੀ, ਕੰਮੁ=ਨੌਕਰੀ ਦਾ ਕੰਮ, ਬੰਨੁ=ਰੋਕ
ਰੱਖ, ਧਾਵਣੀ=ਨੌਕਰੀ ਦੀ ਦੌੜ-ਭੱਜ, ਤਾ=ਤਦੋਂ ਹੀ, ਧੰਨੁ=ਸ਼ਾਬਾਸ਼ੇ,
ਚਵਗਣ=ਚੌਗੁਣਾ, ਵੰਨੁ=ਰੰਗ)
38. ਮੋਹੁ ਕੁਟੰਬੁ ਮੋਹੁ ਸਭ ਕਾਰ
ਮੋਹੁ ਕੁਟੰਬੁ ਮੋਹੁ ਸਭ ਕਾਰ ॥
ਮੋਹੁ ਤੁਮ ਤਜਹੁ ਸਗਲ ਵੇਕਾਰ ॥1॥
ਮੋਹੁ ਅਰੁ ਭਰਮੁ ਤਜਹੁ ਤੁਮ੍ਹ ਬੀਰ ॥
ਸਾਚੁ ਨਾਮੁ ਰਿਦੇ ਰਵੈ ਸਰੀਰ ॥1॥ਰਹਾਉ॥
ਸਚੁ ਨਾਮੁ ਜਾ ਨਵ ਨਿਧਿ ਪਾਈ ॥
ਰੋਵੈ ਪੂਤੁ ਨ ਕਲਪੈ ਮਾਈ ॥2॥
ਏਤੁ ਮੋਹਿ ਡੂਬਾ ਸੰਸਾਰੁ ॥
ਗੁਰਮੁਖਿ ਕੋਈ ਉਤਰੈ ਪਾਰਿ ॥3॥
ਏਤੁ ਮੋਹਿ ਫਿਰਿ ਜੂਨੀ ਪਾਹਿ ॥
ਮੋਹੇ ਲਾਗਾ ਜਮ ਪੁਰਿ ਜਾਹਿ ॥4॥
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥
ਨਾ ਮੋਹੁ ਤੂਟੈ ਨਾ ਥਾਇ ਪਾਹਿ ॥5॥
ਨਦਰਿ ਕਰੇ ਤਾ ਏਹੁ ਮੋਹੁ ਜਾਇ ॥
ਨਾਨਕ ਹਰਿ ਸਿਉ ਰਹੈ ਸਮਾਇ ॥6॥23॥(356)॥
(ਕੁਟੰਬੁ=ਪਰਵਾਰ, ਬੀਰ=ਹੇ ਭਾਈ! ਸਰੀਰ=ਮਨੁੱਖ,
ਰਵੈ=ਸਿਮਰਦਾ ਹੈ, ਜਾ=ਜਦੋਂ, ਨਵਨਿਧਿ=ਨੌ ਖ਼ਜ਼ਾਨੇ,
ਪੂਤੁ=ਮਾਇਆ ਦਾ ਪੁੱਤਰ ਮਨ, ਮਾਈ=ਮਾਇਆ,
ਏਤੁ ਮੋਹਿ=ਇਸ ਮੋਹ ਵਿਚ, ਪਾਹਿ=ਤੂੰ ਪਏਂਗਾ,
ਜਮਪੁਰਿ=ਜਮ ਦੇ ਦੇਸ਼ ਵਿਚ, ਜਾਹਿ=ਤੂੰ ਜਾਵੇਂਗਾ,
ਦੀਖਿਆ=ਸਿੱਖਿਆ, ਕਮਾਹਿ=ਲੋਕ ਕਮਾਂਦੇ ਹਨ,
ਥਾਇ ਪਾਹਿ=ਕਬੂਲ ਹੁੰਦੇ ਹਨ, ਰਹੈ ਸਮਾਇ=ਲੀਨ
ਹੋਇਆ ਰਹਿੰਦਾ ਹੈ)
39. ਸੁਣਿ ਵਡਾ ਆਖੈ ਸਭ ਕੋਈ
ਸੁਣਿ ਵਡਾ ਆਖੈ ਸਭ ਕੋਈ ॥
ਕੇਵਡੁ ਵਡਾ ਡੀਠਾ ਹੋਈ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥1॥
ਵਡੇ ਮੇਰਾ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਈ ਨ ਜਾਣੈ ਤੇਰਾ ਕੀਤਾ ਕੇਵਡੁ ਚੀਰਾ ॥1॥ਰਹਾਉ॥
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਭਿ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰ ਹਾਈ ॥
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥2॥
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆਂ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥3॥
ਆਖਣ ਵਾਲਾ ਕਿਆ ਬੇਚਾਰਾ ॥
ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਨਾਨਕ ਸਚੁ ਸਵਾਰਣਹਾਰਾ ॥4॥1॥(348)॥
(ਸਭ ਕੋਈ=ਹਰੇਕ ਜੀਵ, ਸੁਣਿ=ਸੁਣ ਕੇ,
ਕੇਵਡੁ=ਕੇਡਾ, ਡੀਠਾ=ਵੇਖਿਆਂ ਹੀ, ਹੋਈ=
ਦੱਸਿਆ ਜਾ ਸਕਦਾ ਹੈ, ਕੀਮਤਿ ਪਾਇ ਨ=
ਮੁੱਲ ਨਹੀਂ ਪਾਇਆ ਜਾ ਸਕਦਾ, ਰਹੇ ਸਮਾਇ=
ਲੀਨ ਹੋ ਜਾਂਦੇ ਹਨ, ਗਹਿਰ=ਡੂੰਘਾ, ਗੁਣੀ ਗਹੀਰਾ=
ਗੁਣਾਂ ਕਰ ਕੇ ਡੂੰਘਾ,ਬੇਅੰਤ ਗੁਣਾਂ ਵਾਲਾ, ਚੀਰਾ=
ਪਾਟ,ਚੌੜਾਈ, ਸਭਿ=ਸਾਰਿਆਂ ਨੇ, ਸੁਰਤੀ=ਸੁਰਤਿ,
ਸਭਿ ਮਿਲਿ=ਸਾਰਿਆਂ ਨੇ ਮਿਲ ਕੇ, ਸੁਰਤਿ ਕਮਾਈ=
ਸਮਾਧੀ ਲਾਈ, ਗੁਰ=ਵੱਡੇ, ਗੁਰ ਭਾਈ=ਵੱਡਿਆਂ ਦੇ
ਭਰਾ, ਗੁਰ ਗੁਰਹਾਈ=ਕਈ ਵੱਡੇ ਵੱਡੇ ਪ੍ਰਸਿੱਧ, ਗਿਆਨੀ=
ਵਿਚਾਰਵਾਨ, ਧਿਆਨੀ=ਸੁਰਤਿ ਜੋੜਨ ਵਾਲੇ, ਤਿਲੁ=ਰਤਾ
ਜਿੰਨੀ ਭੀ, ਸਭਿ ਸਤ=ਸਾਰੇ ਭਲੇ ਕੰਮ, ਤਪ=ਕਸ਼ਟ, ਸਿਧ=
ਪੁੱਗੇ ਹੋਏ, ਸਿਧੀ=ਸਫਲਤਾ, ਕਰਮਿ=ਮਿਹਰ ਨਾਲ, ਠਾਕਿ=
ਵਰਜ ਕੇ, ਸਿਫਤੀ=ਸਿਫ਼ਤਾਂ ਨਾਲ, ਚਾਰਾ=ਜ਼ੋਰ,ਜਤਨ)
40. ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵੈ ਤਿਸੁ ॥1॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹਿ ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥1॥ਰਹਾਉ ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥
ਢਠੀਆ ਕੰਮਿ ਨ ਆਵਨ੍ਹੀ ਵਿਚਹੁ ਸਖਣੀਆਹਾ ॥2॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹਿ ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹਿ ॥3॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹਿ ॥
ਸੇ ਫਲ ਕੰਮਿ ਨ ਆਵਨ੍ਹੀ ਤੇ ਗੁਣ ਮੈ ਤਨਿ ਹੰਨ੍ਹਿ ॥4॥
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥5॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥6॥1॥3॥(729)॥
(ਕੈਹਾ=ਕੈਂਹ (ਕਾਂਸੀ) ਦਾ ਭਾਂਡਾ, ਚਿਲਕਣਾ=ਲਿਸ਼ਕਵਾਂ, ਘੋਟਿਮ=
ਘਸਾਇਆ, ਕਾਲੜੀ=ਕਾਲੀ ਜੇਹੀ, ਮਸੁ=ਸਿਆਹੀ, ਸਉ=ਸੌ ਵਾਰੀ,
ਤਿਸੁ=ਉਸ ਕੈਂਹ ਨੂੰ, ਸੇਈ=ਉਹ ਹੀ, ਮੈ=ਮੇਰੇ, ਨਾਲਿ ਚਲੰਨ੍ਹਿ=ਸਾਥ
ਕਰਦੇ ਹਨ, ਮੰਗੀਐ=ਮੰਗਿਆ ਜਾਂਦਾ ਹੈ, ਖੜੇ=ਖਲੋਤੇ ਹੋਏ,ਅਝੱਕ ਹੋ ਕੇ,
ਦਿਸੰਨਿ=ਦਿਸਦੇ ਹਨ, ਮੰਡਪ=ਮੰਦਰ, ਪਾਸਹੁ=ਪਾਸਿਆਂ ਤੋਂ,ਚੁਫੇਰਿਓਂ,
ਚਿਤਵੀਆਹਾ=ਚਿੱਤਰੀਆਂ ਹੋਈਆਂ, ਆਵਨ੍ਹ੍ਹੀ=ਆਉਂਦੀਆਂ, ਵਿਚਹੁ=
ਅੰਦਰੋਂ, ਬਗਾ ਕਪੜੇ=ਬਗਲਿਆਂ ਦੇ ਖੰਭ, ਬਗੇ=ਚਿੱਟੇ, ਮੰਝਿ=ਵਿਚ, ਘੁਟਿ
ਘੁਟਿ=(ਗਲੋਂ) ਘੁੱਟ ਘੁੱਟ ਕੇ, ਖਾਵਣੇ=ਖਾਣ ਵਾਲੇ, ਕਹੀਅਨ੍ਹਿ=ਕਹੇ ਜਾਂਦੇ,
ਸਰੀਰੁ ਮੈ=ਮੇਰਾ ਸਰੀਰ, ਮੈਜਨ=ਤੋਤੇ, ਭੁਲੰਨ੍ਹਿ=ਭੁਲੇਖਾ ਖਾ ਜਾਂਦੇ ਹਨ, ਤੇ ਗੁਣ=
ਉਹੋ ਜੇਹੇ ਗੁਣ, ਮੈ ਤਨਿ=ਮੇਰੇ ਸਰੀਰ ਵਿਚ, ਅੰਧੁਲੈ=ਅੰਨ੍ਹੇ ਨੇ, ਡੂਗਰ ਵਾਟ=
ਪਹਾੜੀ ਰਸਤਾ, ਅਖੀ=ਅੱਖਾਂ ਨਾਲ, ਲੋੜੀ=ਭਾਲਦਾ ਹਾਂ, ਨਾ ਲਹਾ=ਮੈਂ ਲੱਭ ਨਹੀ
ਸਕਦਾ, ਹਉ=ਮੈਂ, ਕਿਤੁ=ਕਿਸ ਤਰੀਕੇ ਨਾਲ, ਚਾਕਰੀਆ=ਲੋਕਾਂ ਦੀਆਂ ਖ਼ੁਸ਼ਾਮਦਾਂ,
ਚੰਗਿਆਈਆ=ਬਾਹਰਲੇ ਵਿਖਾਵੇ, ਕਿਤੁ=ਕਿਸ ਕੰਮ, ਜਿਤੁ=ਜਿਸ ਤਰ੍ਹਾਂ)
41. ਵਿਦਿਆ ਵੀਚਾਰੀ ਤਾਂ ਪਰਉਪਕਾਰੀ
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥1॥
ਘੁੰਘਰੂ ਵਾਜੈ ਜੇ ਮਨੁ ਲਾਗੈ ॥
ਤਉ ਜਮੁ ਕਹਾ ਕਰੇ ਮੋ ਸਿਉ ਆਗੈ ॥1॥ਰਹਾਉ॥
ਆਸ ਨਿਰਾਸੀ ਤਉ ਸੰਨਿਆਸੀ ॥
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥2॥
ਦਇਆ ਦਿਗੰਬਰੁ ਦੇਹ ਬੀਚਾਰੀ ॥
ਆਪਿ ਮਰੈ ਅਵਰਾ ਨਹ ਮਾਰੀ ॥3॥
ਏਕੁ ਤੂ ਹੋਰਿ ਵੇਸ ਬਹੁਤੇਰੇ ॥
ਨਾਨਕੁ ਜਾਣੈ ਚੋਜ ਨ ਤੇਰੇ ॥4॥25॥(356)॥
(ਪੰਚਰਾਸੀ=ਪੰਜ ਕਾਮਾਦਿਕਾਂ ਨੂੰ ਵੱਸ ਵਿਚ ਕਰ
ਲੈਣ ਵਾਲਾ, ਆਗੈ=ਪਰਲੋਕ ਵਿਚ, ਕਾਇਆ ਭੋਗੀ=
ਕਾਇਆ ਨੂੰ ਭੋਗਣ ਵਾਲਾ,ਗ੍ਰਿਹਸਤੀ, ਦਿਗੰਬਰੁ=
(ਦਿਗ+ਅੰਬਰ) ਦਿਸ਼ਾ ਹਨ ਜਿਸ ਦੇ ਕੱਪੜੇ, ਨਾਂਗਾ
ਜੈਨੀ, ਚੋਜ=ਕੌਤਕ,ਤਮਾਸ਼ੇ)