ਅਜ ਦੀ ਕਹਾਣੀ

ਵਿਕੀਸਰੋਤ ਤੋਂ
Jump to navigation Jump to search

ਅਜ ਦੀ ਕਹਾਣੀ 

-ਲੇਖਕ-
ਜਸਵੰਤ ਸਿੰਘ 'ਦੋਸਤ'
ਪ੍ਰੀਤ ਨਗਰ

 

ਮੈਸਰਜ਼ ਕਿਰਪਾਲ ਸਿੰਘ ਬਲਬੀਰ ਸਿੰਘ
ਘੰਟਾ ਘਰ, ਅੰਮ੍ਰਿਤਸਰ

ਮੁੜ ਛਾਪਣ ਦੇ ਹੱਕ ਲੇਖਕ ਕੋਲ ਹਨ

 

ਪਹਿਲੀ ਵਾਰ -੧੯੪੪

 


ਪ੍ਰਿੰਟਰ: ਸ: ਗੁਰਬਖ਼ਸ਼ ਸਿੰਘ, ਪ੍ਰੀਤ ਸੈਨਿਕ ਪ੍ਰੈਸ, ਪ੍ਰੀਤ ਨਗਰ

ਪਬਲਿਸ਼ਰ: ਭਾਈ ਕਿਰਪਾਲ ਸਿੰਘ ਬਲਬੀਰ ਸਿੰਘ,

ਘੰਟਾ ਘਰ, ਅੰਮ੍ਰਿਤਸਰ

 

ਭੇਟਾ

ਉਸ ਨੂੰ, ਜਿਹੜਾ ਨਾਵਲਾਂ ਦੇ ਮਣਕੇ ਘੜ ਘੜ ਕੇ
ਪੰਜਾਬੀ ਮਾਤਾ ਲਈ ਹਾਰ ਪ੍ਰੋਣ ਦੇ
ਆਹਰ ਵਿਚ ਲਗਾ ਹੋਇਆ ਹੈ।
ਤੇ
ਜਿਸ ਦੀ ਲਿਖਤ ਨੇ ਮੈਨੂੰ ਸਾਹਿਤ
ਪੜ੍ਹਨ ਤੇ ਲਿਖਣ ਲਈ ਪ੍ਰੇਰਿਆ ਹੈ।
ਸ: ਨਾਨਕ ਸਿੰਘ ਜੀ ਨਾਵਲਿਸਟ ਨੂੰ!
'ਦੋਸਤ'

 

ਪਰਵੇਸ਼

ਮੈਂ ਗਿਆਨੀ ਜਸਵੰਤ ਸਿੰਘ ਜੀ ਦੀਆਂ ਕਹਾਣੀਆਂ ਕਈ ਸਾਲਾਂ ਤੋਂ ਸੁਣਦਾ ਹਾਂ, ਓਦੋਂ ਤੋਂ ਜਦੋਂ ਇਨ੍ਹਾਂ ਪਹਿਲੀ ਵਾਰੀ 'ਵੇਸਵਾ ਕਿ ਭੈਣ' ਨਾਂ ਦੀ ਕਹਾਣੀ ਗਿਆਨੀ ਜਮਾਤ ਦੀ ਹਫ਼ਤਾ ਵਾਰ ਮੀਟਿੰਗ ਵਿਚ ਸੁਣਾਈ। ਮੈਂ ਉਸ ਵੇਲੇ ਵੇਖਿਆ ਕਿ ਸਾਦੀ ਬੋਲੀ ਵਿਚ ਨਵੇਂ ਪਲਾਟ ਦਸਣ ਦਾ ਕੁਝ ਕੁਦਰਤੀ ਜਿਹਾ ਝੁਕਾ ਇਸ ਨੌਜਵਾਨ ਵਿਚ ਹੈ। ਅਜ ਕਈ ਸਾਲ ਬਾਹਦ ਉਹ ਤੇ ਹੋਰ ਕਈ ਨਵੀਆਂ ਕਹਾਣੀਆਂ ਕਿਤਾਬੀ ਸ਼ਕਲ ਵਿਚ ਪੇਸ਼ ਹੋਈਆਂ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਮੈਂ ਇਨ੍ਹਾਂ ਕਹਾਣੀਆਂ ਨੂੰ ਮੁਢੋਂ ਲੈ ਕੇ ਅਖ਼ੀਰ ਤਕ, ਸਾਰੀਆਂ ਨੂੰ ਨਵੇਂ ਸਿਰੇ ਪੜ੍ਹਿਆ ਹੈ। ਤੇ ਇਕੋ ਵਾਰੀ ਬਹਿ ਕੇ ਸਾਰੀਆਂ ਕਹਾਣੀਆਂ ਮੁਕਾ ਕੇ ਉਠਿਆ ਹਾਂ, ਮੇਰੀ ਨਜ਼ਰ ਵਿਚ ਇਹੋ ਇਕ ਗਲ ਇਨ੍ਹਾਂ ਕਹਾਣੀਆਂ ਦੇ ਆਮ ਪ੍ਰਚਲਤ ਹੋਣ ਦੀ ਉਮੈਦ ਦਵਾਂਈ ਹੈ। ਪੰਜਾਬੀ ਦਾ ਆਮ ਪਾਠਕ ਕਹਾਣੀਆਂ ਤੋਂ ਕੇਵਲ ਏਨੀ ਮੰਗ ਕਰਦਾ ਹੈ ਕਿ ਉਹ ਉਸ ਦਾ ਦਿਲ ਲਾਈ ਰਖਣ। ਏਸ ਘਸਵੱਟੀ ਤੇ ਆ ਕੇ ਕਈ ਉਚ ਦਰਜੇ ਦੀਆਂ ਸਾਹਿਤਕ ਕਹਾਣੀਆਂ ਪੰਜਾਬੀ ਦੇ ਆਮ ਅਧਪੜ੍ਹ ਤੇ ਥਕੇ ਟੁਟੇ ਪਾਠਕ ਨੂੰ ਫਿਕੀਆਂ ਲੀਕਾਂ ਜਾਪਣ ਲਗ ਪੈਂਦੀਆਂ ਹਨ। ਉਨ੍ਹਾਂ ਦੇ ਪਾਸੇ ਦਾ ਸੋਨਾ ਹੋਣ ਵਿਚ ਤਾਂ ਸ਼ੱਕ ਨਹੀਂ, ਪਰ ਘਸਵੱਟੀ ਤੇ ਸਰਾਫ਼ ਦੀ ਮੰਗ ਹੀ ਜਦ ਹੋਰ ਕੁਝ ਹੋਵੇ ਤਾਂ ਕੀ ਕੀਤਾ ਜਾਵੇ ?

ਇਹ ਸਭੇ ਕਹਾਣੀਆਂ ਇਕ ਤਾਂ ਬਹੁਤ ਛੋਟੀਆਂ ਛੋਟੀਆਂ ਹਨ ਇਸ ਲਈ ਵਧ ਤੋਂ ਵਧ ਰੁਝੇਵੇਂ ਵਾਲਾ ਮਨੁੱਖ ਭੀ ਇਨ੍ਹਾਂ ਨੂੰ ਪੜ੍ਹਨਾ ਸ਼ੁਰੂ ਕਰਨ ਦਾ ਹੌਸਲਾ ਕਰ ਲੈਂਦਾ ਹੈ। ਲੇਖਕ ਨੇ ਨਜ਼ਾਰਿਆਂ ਜਾਂ ਪਾਤਰਾ ਦੀ ਸ਼ਕਲ ਸੂਰਤ ਜਾਂ ਪਿਛੋਕੜ ਦਾ ਬਿਆਨ ਕਰ ਕੇ ਉਨ੍ਹਾਂ ਦੀਆਂ ਲਫਜ਼ੀ ਤਸਵੀਰਾਂ ਸਾਨੂੰ ਨਹੀਂ ਵਿਖਾਈਆਂ। ਲੇਖਕ ਤਾਂ ਇਕ ਅੰਗੀ ਨਾਟਕਾਂ ਵਾਂਗ ਕਿਸੇ ਖ਼ਾਸ ਇਕ ਨੁਕਤੇ ਦੇ ਮਗਰ ਵਾਹੋ ਦਾਹੀ ਜਾਂਦਾ ਹੈ ਤੇ ਸਾਨੂੰ ਆਪਣੇ ਮਗਰ ਭਜਣ ਲਈ ਮਜ਼ਬੂਰ ਕਰਦਾ ਹੈ। ਉਹ ਨਕਤਾ ਜ਼ਰੂਰ ਚਮਕੀਲਾ ਹੁੰਦਾ ਹੈ, ਜੇ ਪਾਠਕ ਲਈ ਨਹੀਂ ਤਾਂ ਲੇਖਕ ਲਈ ਜ਼ਰੂਰ। ਇਉਂ ਇਨ੍ਹਾਂ ਕਹਾਣੀਆਂ ਵਿਚ ਬਾਹਰ ਦਾ ਜੀਵਨ ਨਹੀਂ। ਨਾ ਹੀ ਉਸ ਜੀਵਨ ਨੂੰ ਬਹੁਤਾ ਬਣਾ ਫਬਾ, ਸਜਾ ਕੇ ਪੇਸ਼ ਕਰਨ ਦਾ ਜਤਨ ਹੈ, ਸਗੋਂ ਕਵਿਤਾ ਵਾਂਗ ਮਨ ਦੀ ਕਿਸੇ ਨੁਕਰੇ ਲੁਕੇ ਹੋਏ ਭਾਵਾਂ ਤੇ ਉਮੰਗਾਂ ਨੂੰ ਹਵਾ ਲਵਾਈ ਹੋਈ ਹੈ ਤੇ ਸਮਾਜ ਦੀਆਂ ਕਈ ਇਕ ਔਕੜ ਤੇ ਸਖਤੀਆਂ ਵਲ ਧਿਆਨ ਖਿਚਿਆ ਹੈ। ਖ਼ਾਸ ਕਰਕੇ ਵੇਸਵਾ ਵਲ ਲੇਖਕ ਬੜੀ ਹਮਦਰਦੀ ਰਖਦਾ ਹੈ ਜਿਹੜੀ ਕਿ 'ਵੇਸਵਾ ਕਿ ਭੈਣ', ਤੇ 'ਦੇਵੀਆਂ ਕਿ ਨਾਗਨਾਂ' ਤੇ 'ਤਜਰਬੇ-ਕਾਰ' ਨਾਂ ਦੀਆਂ ਕਹਾਣੀਆਂ ਵਿਚੋਂ ਸਾਫ਼ ਦਿਸ ਪੈਂਦੀ ਹੈ। ਲੇਖਕ ਦਾ ਖ਼ਿਆਲ ਹੈ ਕਿ ਵੇਸਵਾ ਦੇ ਆਚਰਨ ਤੇ ਇਸ ਦੇ ਗੰਦੇ ਜੀਵਨ ਦੀ ਜ਼ੁਮੇਵਾਰੀ ਕਰੜੇ ਸਮਾਜ ਦੇ ਸਿਰ ਹੈ ਤੇ ਉਨ੍ਹਾਂ ਦੀ ਬਦ-ਕਿਸਮਤੀ ਦਾ ਕਾਰਨ ਸਮਾਜ ਹੈ।

ਸਮਾਜ ਦੀਆਂ ਸਖਤੀਆਂ ਤੇ ਓਪਰੇ ਬੰਧਨਾਂ ਦੇ ਉਲਟ ਲੇਖਕ ਦੇ ਦਿਲ ਵਿਚ ਕਾਫ਼ੀ ਗੁਫ਼ਰ ਹੈ ਜੋ ਲਗ ਪਗ ਹਰ ਇਕ ਕਹਾਣੀ ਵਿਚ ਨਜ਼ਰ ਪੈਂਦਾ ਹੈ ਕਿਤੇ ਲੁਕਵਾਂ ਤੇ ਕਿਤੇ ਪਰਤਖ, ਕਿਤੇ ਉਪਦੇਸ਼ ਵਾਂਗ ਕਿਤੇ ਸਾਧਾਰਨ ਬਾਤ ਚੀਤ ਵਾਂਗ-'ਅਥਰੀ ਕੁੜੀ' ਤੇ 'ਆਖਰੀ ਚਿਠੀ' ਅਤੇ 'ਅਜ ਦੀ ਕਹਾਣੀ' ਵਿਚੋਂ ਮੇਰੇ ਇਨ੍ਹਾਂ ਲਫ਼ਜ਼ਾਂ ਦੀ ਸਚਾਈ ਪਰਖੀ ਜਾ ਸਕਦੀ ਹੈ। 'ਅਥਰੀ ਕੁੜੀ' ਦੇ ਚਾਵਾਂ, ਮਲਾਰਾਂ, ਖੁਸ਼ੀਆਂ ਤੇ ਅਬਰੇ-ਪਨ ਦੇ ਟਾਕਰੇ ਤੇ ਜਦ ਵਿਚਾਰੀ ਨੂੰ ਕੁਛੜ ਮੁੰਡਾ ਚੁਕੀ ਤੇ ਉਦਾਸ ਤੇ ਗੰਭੀਰ ਵੇਖੀ ਦਾ ਹੈ ਤਾਂ ਜ਼ਰੂਰ ਤਰਸ ਆਉਂਦਾ ਹੈ ਤੇ ਮਨ ਆਖਦਾ ਹੈ ਸਮਾਜ ਦੇ ਹਥ ਕੀ ਆਉਂਦਾ ਹੈ, ਕੁੜੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਉਲਟ ਤੇ ਮੁੰਡਿਆਂ ਨੂੰ ਉਨ੍ਹਾਂ ਦੀ ਖੁਸ਼ੀ ਦੇ ਉਲਟ ਨਰੜ ਕੇ-ਕਿਉਂ ਨਹੀਂ ਮਨ-ਮੰਨੀਆਂ ਜੋੜੀਆਂ ਬਣਾਈਆਂ ਜਾਂਦੀਆਂ ? 'ਅਜ ਦੀ ਕਹਾਣੀ' ਏਸ ਗਲ ਤੇ ਜ਼ੋਰ ਦੇਂਦੀ ਹੈ ਕਿ ਲੇਖਕਾਂ ਤੇ ਕਵੀਆਂ ਵਰਗੇ ਕੋਮਲ ਚਿਤ ਮਨੁਖਾਂ ਪਾਸੋਂ ਭੀ, ਅਚੇਤ ਹੀ ਔਰਤਾਂ ਉਤੇ ਬੜੇ ਬੜੇ ਘਰ-ਅਤਿਆਚਾਰ ਹੋ ਜਾਂਦੇ ਹਨ ਤੇ ਉਹੀ ਸੁਧਾਰ ਕਰਨ ਵਾਲੇ ਕਿਵੇਂ ਆਪ ਹੀ ਆਪਣੇ ਕਈ ਇਕ ਲਛਣਾਂ ਜਾਂ ਕੰਮਾਂ ਦਵਾਰਾ ਕਈ ਵਿਗਾੜ ਪੈਦਾ ਕਰਨ ਦਾ ਕਾਰਨ ਬਣਦੇ ਹਨ ਜਿਨ੍ਹਾਂ ਦਾ ਕਿ ਲੇਖਕਾਂ ਨੂੰ ਚਿਤ ਚੇਤਾ ਭੀ ਨਹੀਂ ਹੁੰਦਾ।

ਸਚ ਹੈ ਸੁਧਾਰ ਤੇ ਵਿਗਾੜ, ਪੁੰਨ ਤੇ ਪਾਪ, ਨੇਕੀ ਤੇ ਬਦੀ, ਚੰਗਿਆਈ ਤੇ ਬੁਰਿਆਈ ਦਾ ਫਰਕ ਲਭਣਾ ਇੰਨਾ ਸੌਖਾ ਨਹੀਂ, ਜਿੰਨਾ ਸੌਖਾ ਅਜ ਦੇ ਸਾਦੇ ਅਜਾਣ-ਬਮਾਜ ਨੇ ਇਸਨੂੰ ਸਮਝ ਛਡਿਆ ਹੈ। ਇਨ੍ਹਾਂ ਵਿਚੋਂ ਕਈ ਕਹਾਣੀਆਂ ਦੇ ਮਜ਼ਮੂਨ ਭਾਵੇਂ ਬਹੁਤ ਖਤਰਨਾਕ ਤੇ ਗੰਦੇ ਆਲੇ ਦੁਆਲੇ ਵਿਚੋਂ ਚੁਣੇ ਹੋਏ ਹਨ ਪਰ ਖੂਬੀ ਇਹ ਜ਼ਰੂਰ ਹੈ ਕਿ ਇਹ ਕਹਾਣੀਆਂ ਗੰਦ ਵਲ ਪ੍ਰੇਰਦੀਆਂ ਨਹੀਂ ਸਗੋਂ ਉਸ ਵਲੋਂ ਨਫ਼ਰਤ ਦੁਆਂਦੀਆਂ ਹਨ ਤੇ ਉਤਸ਼ਾਹ ਦੇਂਦੀਆਂ ਹਨ ਤੇ ਉਸ ਬੁਰਿਆਈ ਵਿਚ ਵੀ ਪਵਿੱਤਰਤਾ ਲਭਦੀਆਂ ਹਨ, ਵਲਵਲੇ ਭਰੀਆਂ ਕਹਾਣੀਆਂ ਭੀ ਹਨ ਜੋ ਮਨ ਦੇ ਪ੍ਰੇਤ-ਭਾਵਾਂ ਨੂੰ ਜਗਾਉਂਦੀਆਂ ਹਨ ਤੇ ਜਾਂ ਹਾਸ-ਰਸ ਵਲ ਲਿਜਾਂਦੀਆਂ ਹਨ ‘ਜ਼ੈਨਮ’ 'ਲਿਖਾਰੀਂ 'ਅਖੀਰੀ ਚਿਠੀ' ਤੇ 'ਮੇਰਾ ਵਿਆਹ' ਅਜੇਹੇ ਨਮੂਨੇ ਹਨ। ਇਨ੍ਹਾਂ ਵਿਚ ਪ੍ਰਚਾਰ ਜ਼ਰੂਰ ਹੈ ਪਰ ਉਹ ਹੈ ਲੁਕਵਾਂ, ਇਸ ਲਈ ਉਹ ਪ੍ਰਚਾਰ ਤੇ ਉਪਦੇਸ਼ ਦੀ ਥਾਂ ਸਲਾਹ ਤੇ ਸੋਝੀ ਬਣ ਜਾਂਦੀ ਹੈ।

ਮੈਨੂੰ ਆਸ ਹੈ (ਤੇ ਸਧਰ ਭੀ) ਕਿ ਪੰਜਾਬੀ ਦੇ ਆਮ ਪਾਠਕ ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਨਿਰਾ ਇਨ੍ਹਾਂ ਦਾ ਸਵਾਦ ਹੀ ਨਹੀਂ ਲੈਣਗੇ ਸਗੋਂ ਇਹ ਭੀ ਜਤਨ ਕਰਨਗੇ ਕਿ ਸਾਡੇ ਸਮਾਜ ਦੀਆਂ ਬੀਮਾਰੀਆਂ ਹਦਣ ਤੇ ਕਦੇ ਅਸੀ ਭੀ ਕੋਈ ਅਜੇਹਾ ਜੀਵਨ ਜੀਉ ਸਕੀਏ ਜਿਸ ਵਿਚੋਂ ਲੇਖਕਾਂ ਤੇ ਕਵੀਆਂ ਨੂੰ ਖੂਬੀਆਂ ਨਜ਼ਰ ਆ ਸਕਣ ਤੇ ਉਹ ਜੀਵਨ ਨਮੂਨੇ ਦੇ ਤੌਰ ਤੇ ਦੁਨੀਆਂ ਦੇ ਪੇਸ਼ ਕੀਤਾ ਜਾ ਸਕੇ।

ਸ.ਸ.'ਅਮੋਲ’

ਗੁਰੂ ਰਾਮਦਾਸ ਕਾਲਜ ਅੰਮ੍ਰਿਤਸਰ)

ਆਪਣੇ ਵੱਲੋਂ

ਮੈਂ ਇਹ ਨਹੀਂ ਲਿਖਣ ਲੱਗਾ ਕਿ ਇਹ ਕਿਤਾਬ ਮੈਂ ਦੋ ਦਿਨਾਂ ਵਿਚ ਲਿਖੀ ਹੈ ਜਾਂ ਇਸ ਕਿਤਾਬ ਵਿਚ ਮੈਂ ਇਹ ਇਹ ਖ਼ੂਬੀ ਭਰੀ ਹੈ। ਇਸ ਕਿਤਾਬ ਦੇ ਮੁਤਅੱਲਕ ਪਾਠਕ ਪੜ੍ਹ ਕੇ ਆਪਣੀ ਰਾਇ ਆਪ ਹੀ ਬਣਾਨ ਤੇ ਜੇ ਕੋਈ ਪਾਠਕ ਆਪਣੀ ਰਾਇ ਲਿਖਣ ਦੀ ਖੇਚਲ ਕਰ ਸਕੇ ਤਾਂ ਮੈਂ ਬੜਾ ਧੰਨਵਾਦੀ ਹੋਵਾਂਗਾ।

ਮੈਂ ਆਪਣੇ ਸਨੇਹੀ ਪ੍ਰੀਤਮ ਸਿੰਘ ਜੀ ਦਾ ਧੰਨਵਾਦੀ ਹਾਂ, ਜਿਸ ਨੇ ਮੈਨੂੰ ਇਹ ਕਿਤਾਬ ਛਾਪਣ ਲਈ ਉਤਸਾਹ ਦਿਤਾ।

ਆਪਣੇ ਭਾਪੇ 'ਅਮੋਲ' ਦਾ ਵੀ ਮੈਂ ਧੰਨਵਾਦ ਕਰਨੋਂ ਨਹੀਂ ਰਹਿ ਸਕਦਾ, ਜਿਸ ਨੇ ਮੈਨੂੰ ਅਜ ਤੋਂ ਚਾਰ ਸਾਲ ਪਹਿਲਾਂ ਲਿਖੀ ਜਾਣ ਵਾਲੀ ਕਹਾਣੀ ਲਈ ਉਤਸਾਹ ਦਿਤਾ ਸੀ ਤੇ ਹੁਣ ਇਸ ਕਿਤਾਬ ਦੀ ਭੂਮਿਕਾ ਲਿਖ ਕੇ ਕਿਤਾਬ ਦੀ ਕੀਮਤ ਵਧਾਈ ਹੈ।

"ਦੋਸਤ"

ਅਸੀ ਇਥੇ ਇਥੇ ਹਾਂ

ਨੰ: ਨਾਂ ਪੰਨਾ
੧. ਵੇਸਵਾ ਕਿ ਭੈਣ
੨. ਜ਼ੈਨਮ ੧੬
੩. ਅੱਥਰੀ ਕੁੜੀ ੨੬
੪. ਮਾਸੂਮ-ਪਿਆਰ ੪੪
੫. ਦੇਵੀਆਂ ਕਿ ਨਾਗਨਾਂ ੪੯
੬. ਅਜ ਦੀ ਕਹਾਣੀ ੬੧
੭. ਇਜ਼ਤ ੬੯
੮. ਲਿਖਾਰੀ ੭੮
੯. ਮੇਰਾ ਵਿਆਹ ੮੭
੧੦. ਤਜਰਬੇਕਾਰ ੯੭
੧੧. ਫੋਟੋ ਤੇ ਟੀਮੇ ૧૦૫
੧੨. ਆਤਮਘਾਤ ੧੧੩
੧੩. ਆਖ਼ਰੀ ਚਿਠੀ ੧੨੦

Rule Segment - Circle - 10px.svg

 
 

ਵੇਸਵਾ ਕਿ ਭੈਣ !

"ਮੈਂ ਸੋਚ ਰਿਹਾ ਸੀ ਕਿ ਇਹ ਵੇਸਵਾ
ਹੈ ਜਾਂ ਪਿਆਰ-ਭੁਖੀ ਆਤਮਾ।
ਵੀਰ-ਪਿਆਰ ਦਾ ਸੁਆਦ ਲੈਣ
ਲਈ ਹੀ ਉਸ ਨੇ ਰੱਖੜੀ ਦੀਆਂ ਤੰਦਾਂ
ਮੇਰੀ ਬਾਂਹ ਤੇ ਬੰਨ੍ਹੀਆਂ ਸਨ। ਮੇਰੀ ਵੀ
ਭੈਣ ਕੋਈ ਨਹੀਂ, ਸ਼ਾਇਦ ਉਸਦਾ ਵੀ
ਕੋਈ ਵੀਰ ਨਾ ਹੋਵੇ, ਕਿਉਂ ਨਾ
ਅਸੀਂ ਦੋਵੇਂ ਹੀ ਆਪਣੀਆਂ
ਲੋੜਾਂ ਪੂਰੀਆਂ ਕਰ ਲਈਏ।"

ਰਾਤ ਦੇ ਬਾਰਾਂ ਕੁ ਵਜੇ ਦਾ ਵਕਤ ਸੀ, ਕੰਮ ਜ਼ਿਆਦਾ ਹੋਣ ਕਰਕੇ ਮੇਰੀ ਡੀਊਟੀ ਕਾਰਖਾਨੇ ਵਿਚ ਚਾਰ ਤੋਂ ਬਾਰਾਂ ਵਜੇ ਤਕ ਲੱਗੀ ਹੋਈ ਸੀ। ਮੇਰਾ ਰਾਹ ਉਸ ਬਾਜ਼ਾਰ ਵਿਚੋਂ ਸੀ ਜਿੱਥੇ ਸੁਹੱਪਣ ਵੇਚ ਕੇ ਆਪਣਾ ਪੇਟ ਪਾਲਣ ਵਾਲੀਆਂ ਬੈਠੀਆਂ ਸਨ। ਹਾਂ ਉਹ, ਜਿਹੜੀਆਂ ਸਮਾਜ ਦੇ ਰੇਸ਼ਮੀ ਰੱਸੇ ਦੀ ਮਾਰ ਨਾ ਸਹਾਰਦੀਆਂ ਹੋਈਆਂ ਨਿਧੜਕ ਹੋ ਕੇ ਬਾਰੀ ਦੇ ਤਖਤੇ ਨਾਲ ਢੋ ਲਾ ਕੇ ਬੈਠੀਆਂ ਸਨ।

ਇਕ ਸ਼ਰਾਰਤੀ ਸਾਥੀ ਨੇ ਬਾਜ਼ਾਰ ਵਿਚੋਂ ਇਕ ਡਿੱਗੀ ਪਈ ਗਨੇਰੀ ਨੂੰ ਚੁੱਕ ਕੇ ਜ਼ੋਰ ਨਾਲ ਇਕ ਬਾਰੀ ਵਿਚ ਬੈਠੀ ਨੂੰ ਮਾਰ ਦਿੱਤੀ। ਉਪਰੋਂ ਇਸ ਦਾ ਉਤਰ ਮਿਲਣ ਤੋਂ ਪਹਿਲੋਂ ਹੀ ਅਸੀ ਕਾਫ਼ੀ ਦੂਰ ਪਹੁੰਚ ਗਏ ਸਾਂ।

ਦੂਸਰੇ ਦਿਨ ਜਦ ਅਸੀ ਉਸ ਬੈਠਕ ਦੇ ਥੱਲਿਓਂ ਲੰਘ ਰਹੇ ਸਾਂ ਤਾਂ ਇਕ ਭਰਿਆ ਹੋਇਆ ਪਾਣੀ ਦਾ ਡੋਲ ਕਿਸੇ ਨੇ ਰੋਹੜ ਦਿੱਤਾ| ਬਾਕੀ ਸਾਥੀ ਅੱਗੇ ਹੀ ਹੁਸ਼ਿਆਰ ਸਨ, ਬਚ ਗਏ, ਪਰ ਮੇਰੇ ਗਰਮ ਕੱਪੜੇ ਸਾਰੇ ਭਿੱਜ ਗਏ। ਮੈਂ ਉਪਰ ਤੱਕਿਆ ਤਾਂ ਇਕ ਇਸਤ੍ਰੀ ਖੜੀ ਹੱਸ ਰਹੀ ਸੀ। ਮੇਰੇ ਮੂੰਹ ਵਿਚੋਂ ਆਪਣੇ ਆਪ ਹੀ ਨਿਕਲ ਗਿਆ-"ਭੈਣ ਜੀ! ਆਪਣੇ ਵੀਰ ਤੇ ਭੀ?"

ਅਗੋਂ ਉਸੇ ਵੇਲੇ ਹੀ ਉਤਰ ਮਿਲਿਆ - "ਵੀਰ ਜੀ! ਮੈਂ ਭੁੱਲ ਗਈ!" ਅੱਖਰ ਗਿਣਤੀ ਦੇ ਸਨ, ਪਰ ਮੇਰੇ ਸਾਥੀਆਂ ਨੇ ਇਨ੍ਹਾਂ ਅੱਖਰਾਂ ਨੂੰ ਫੜ ਲਿਆ ਤੇ ਮੈਨੂੰ ਇਸ ਗਲ ਤੇ ਮਜਬੂਰ ਕਰ ਦਿੱਤਾ ਕਿ ਆ ਰਹੀ ਰੱਖੜੀ ਤੇ ਮੈਂ ਆਪਣੀ ਉਸ ਭੈਣ ਕੋਲੋਂ ਰੱਖੜੀ ਬੰਨ੍ਹਾਵਾਂ, ਜਿਸ ਨੇ ਮੇਰੇ ਉੱਤੇ ਪਾਣੀ ਡੋਹਲ ਕੇ ਵੀਰ ਬਣਾਇਆ ਸੀ।

ਬਲਬੀਰ ਬੜਾ ਸ਼ਰਾਰਤੀ ਸੀ, ਉਸ ਨੇ ਇਕ ਨਿੱਕੇ ਜਿਹੇ ਮੁੰਡੇ ਹੱਥ, ਇਕ ਰੁਕਾ ਉਸ ਬੈਠਕ ਤੇ ਘੱਲ ਦਿੱਤਾ, ਜਿਸ ਵਿਚ ਲਿਖ ਭੇਜਿਆ ਕਿ ਰੱਖੜੀ ਵਾਲੇ ਦਿਨ ਤੁਹਾਡੇ ਉਸ ਵੀਰ ਨੂੰ ਅਸੀਂ ਆਪਣੇ ਨਾਲ ਲੈ ਕੇ ਆਵਾਂਗੇ, ਜਿਸ ਤੇ ਤੁਸੀਂ ਪਾਣੀ ਡੋਹਲਿਆ ਸੀ। ਰੱਖੜੀ ਬੰਨ੍ਹਣ ਵਾਸਤੇ ਤਿਆਰ ਰਹਿਣਾ।

ਰੱਖੜੀ ਆਈ, ਉਹ ਰੱਖੜੀ ਜਿਸ ਦਿਨ ਭੈਣਾਂ ਆਪਣੇ ਚਿਰਾਂ ਦੇ ਬੋਕੇ ਹੋਏ ਪਿਆਰ ਨੂੰ ਰੱਖੜੀ ਦੀਆਂ ਤੰਦਾਂ ਵਿਚ ਮਿਲਾ, ਵੀਰ ਅੱਗੇ ਪੇਸ਼ ਕਰਦੀਆਂ ਹਨ।

ਰੱਖੜੀ ਵਾਲੇ ਦਿਨ ਮੇਰੇ ਸਾਥੀਆਂ ਨੇ ਮੈਨੂੰ ਬਹੁਤ ਜ਼ੋਰ ਦਿੱਤਾ ਕਿ ਮੈਂ ਜ਼ਰੂਰ ਬੈਠਕ ਤੇ ਚਲਾਂ ਤੇ ਵੇਖਾਂ ਕਿ ਕੀ ਮੌਜ ਬੱਝਦੀ ਹੈ, ਮੈਂ ਤਿਆਰ ਹੋ ਹੀ ਪਿਆ ਤੇ ਅਸੀਂ ਚਾਰ ਜਣੇ ਤੁਰ ਪਏ।

ਅਸੀ ਬੈਠਕ ਤੇ ਚੜ੍ਹ ਗਏ, ਬਲਬੀਰ ਸਭ ਤੋਂ ਅੱਗੇ ਸੀ, ਉਸ ਨੇ ਜਾਂਦਿਆਂ ਹੀ ਮੇਰੇ ਵਲ ਹੱਥ ਕਰ ਕੇ ਕਿਹਾ-"ਐ ਲਓ ਜੀ, ਤੁਹਾਡਾ ਵੀਰ ਰੱਖੜੀ ਬੰਨ੍ਹਾਉਣ ਵਾਸਤੇ ਆਇਆ ਜੇ।"

ਉਹ ਸਤਾਰ ਵਜਾ ਰਹੀ ਸੀ, ਜੋ ਉਸ ਨੇ ਬੰਦ ਕਰ ਦਿੱਤੀ। ਚਾਰ ਕੁਰਸੀਆਂ ਇਕ ਪਾਸੇ ਪਈਆਂ ਹੋਈਆਂ ਸਨ, ਉਸ ਨੇ ਸਾਨੂੰ ਬੈਠਣ ਵਾਸਤੇ ਕਿਹਾ, ਅਸੀ ਬੈਠ ਗਏ।

ਉਹ ਇਕ ਥਾਲ ਲਿਆਈ ਜਿਹੜਾ ਕਿ ਮਠਿਆਈ ਨਾਲ ਭਰਿਆ ਹੋਇਆ ਸੀ ਤੇ ਉੱਤੇ ਉਸ ਦੇ ਇਕ ਵਧੀਆ ਰੱਖੜੀ ਪਈ ਹੋਈ ਸੀ। ਉਸ ਨੇ ਇਕ ਟੁਕੜੀ ਆਪਣੇ ਹੱਥਾਂ ਨਾਲ ਚੁਕ ਕੇ ਮੈਨੂੰ ਦਿਤੀ ਤੇ ਕਿਹਾ ਖਾਓ ਵੀਰ ਜੀ! ਮੈਂ ਦੇਖਿਆ ਉਸ ਦੀਆਂ ਅੱਖਾਂ ਵਿਚ ਭੈਣਾਂ ਵਰਗਾ ਪਿਆਰ ਨੱਚ ਰਿਹਾ ਸੀ। ਮੈਂ ਨਾਂਹ ਨਾ ਕਰ ਸਕਿਆ, ਉਸ ਦੇ ਵੀਰ ਅੱਖਰ ਵਿਚ ਖਿੱਚ ਸੀ ਚੁੰਬਕ ਪੱਥਰ ਵਾਂਗ। ਫੇਰ ਉਸ ਨੇ ਉਹ ਸੁਹਣੀ ਰੱਖੜੀ ਮੇਰੇ ਕੋਟ ਨੂੰ ਪਰ੍ਹਾਂ ਕਰ ਕੇ ਮੇਰੀ ਬਾਂਹ ਤੇ ਬੰਨ੍ਹ ਦਿਤੀ, ਬਾਕੀ ਥਾਲ ਸਾਰਿਆਂ ਵਿਚ ਵੰਡਣ ਵਾਸਤੇ ਉਸ ਨੇ ਮੈਨੂੰ ਕਿਹਾ। ਆਪ ਉਹ ਸਾਨੂੰ ਗਾਣਾ ਸੁਣਾਉਣ ਲਗੀ।

ਮਠਿਆਈ ਮੁਕ ਗਈ, ਗਾਣਾ ਸ਼ੁਰੂ ਹੋਇਆ, ਆਪਣੀ ਸਾਰੀ ਉਮਰ ਵਿਚ ਮੈਂ ਕਦੀ ਵੀ ਇਹੋ ਜਿਹਾ ਗਾਣਾ ਨਹੀਂ ਸੁਣਿਆ ਸੀ, ਖ਼ਾਸ ਕਰ ਕੇ ਉਹ ਤੁਕ ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਵੀ ਨਹੀਂ ਭੁਲ ਸਕਦਾ ਜਿਹੜੀ ਉਹ ਘੜੀ ਮੁੜੀ ਮੇਰੇ ਵਲ ਮੂੰਹ ਕਰ ਕੇ ਗਾਉਂਦੀ ਸੀ, "ਮੋਰੇ ਭਈਆ ਨੇ ਮੁਝੇ ਭੁਲਾਇਆ ਨਹੀਂ।"

ਉਸ ਦੀਆਂ ਉਂਗਲਾਂ ਸਤਾਰ ਤੇ ਨੱਚ ਰਹੀਆਂ ਸਨ ਤੇ ਮੇਰੇ ਦਿਲ ਦੀ ਤਾਰ ਤਾਰ ਨੂੰ ਹਿਲਾ ਰਹੀਆਂ ਸਨ, ਮੈਂ ਭੈਣ-ਪਿਆਰ ਦੇ ਸਰੂਰ ਵਿਚ ਮਸਤ ਹੋਣ ਲਗਾ।

ਗਾਣਾ ਸੁਣਦਿਆਂ ਮੈਨੂੰ ਇਕ ਦਮ ਯਾਦ ਆਇਆ ਕਿ ਰੱਖੜੀ ਬੰਨ੍ਹਾਈ ਵੀ ਕੁਝ ਦੇਈ ਦਾ ਹੈ; ਭਾਵੇਂ ਮੇਰੀ ਆਪਣੀ ਭੈਣ ਕੋਈ ਨਹੀਂ ਸੀ, ਪਰ ਸੁਣਿਆ ਤਾਂ ਹੋਇਆ ਸੀ, ਮੈਂ ਜੇਬ ਵਿਚ ਹੱਥ ਮਾਰਿਆ, ਪੌਣੇ ਤਿੰਨ ਆਨੇ, ਨਿਕਲੇ। ਮੈਂ ਬਾਕੀ ਸਾਥੀਆਂ ਨੂੰ ਇਸ਼ਾਰੇ ਨਾਲ ਪੁਛਿਆ ਕਿ ਤੁਹਾਡੇ ਪਾਸ ਕੋਈ ਪੈਸਾ ਹੈ, ਪਰ ਉਹ ਤਾਂ ਮਖੌਲ ਕਰਨ ਦੇ ਖ਼ਿਆਲ ਨਾਲ ਆਏ ਸਨ, ਨਾ ਕਿ ਰੱਖੜੀ ਬੰਨ੍ਹਾਉਣ ਨੇ ਖ਼ਿਆਲ ਨਾਲ। ਸਭ ਨੇ ਹਥ ਦੇ ਇਸ਼ਾਰੇ ਨਾਲ ਨਾਂਹ ਹੀ ਕੀਤੀ। ਮੈਂ ਝਕਦਿਆਂ ਝਕਦਿਆਂ ਉਹ ਪੌਣੇ ਤਿੰਨ ਆਨੇ ਉਸ ਨੂੰ ਦੇਣ ਵਾਸਤੇ ਹਥ ਵਧਾਇਆ ਉਸ ਨੇ ਸਤਾਰ ਤੋਂ ਹਥ ਚੁਕ ਕੇ ਮੇਰੇ ਵਲ ਕੀਤਾ, ਮੈਂ ਪੌਣੇ ਤਿੰਨ ਆਨੇ ਉਸ ਦੇ ਹਬ ਤੇ ਰਖ ਦਿਤੇ, ਉਸ ਨੇ ਫੜ ਲਏ।

ਮੈਂ ਕਿਹਾ - "ਭੈਣ ਜੀ! ਇਸ ਵੇਲੇ ਮੇਰੇ ਪਾਸ ਇਹੋ ਕੁਝ ਹੈ, ਬਾਕੀ ਹੁਧਾਰ ਰਿਹਾ।"

ਉਸ ਨੇ ਕਿਹਾ - "ਕੋਈ ਗਲ ਨਹੀਂ ਵੀਰ ਜੀ! ਮੈਨੂੰ ਇਹ ਵੀ ਤਿੰਨ ਸੌ ਰੁਪਏ ਵਰਗੇ ਨੇ।"

ਅਸੀ ਕੁਝ ਚਿਰ ਹੋਰ ਓਥੇ ਬੈਠੇ ਤੇ ਫੇਰ ਥਲੇ ਉਤਰ ਆਏ। ਸ਼ਰਾਰਤੀ ਬਲਬੀਰ ਕਹਿਣ ਲਗਾ, "ਦੇਖਿਆ ਈ ਮੇਰੀ ਚਲਾਕੀ, ਪੌਣੇ ਤਿੰਨਾਂ ਆਨਿਆਂ ਵਿਚ ਮਠਿਆਈ ਦਾ ਥਾਲ ਭਰ ਕੇ ਖਾ ਆਏ ਹਾਂ ਤੇ ਗਾਣਾ, ਰੱਖੜੀ ਝੁੱਗੇ ਦੀ।

ਮੈਂ ਸੋਚ ਰਿਹਾ ਸੀ ਕਿ ਇਹ ਵੇਸਵਾ ਹੈ ਜਾਂ ਪਿਆਰ ਭੁਖੀ ਆਤਮਾ, ਵੀਰ-ਪਿਆਰ ਦਾ ਸੁਆਦ ਲੈਣ ਲਈ ਹੀ ਉਸ ਨੇ ਰੱਖੜੀ ਦੀਆਂ ਤੰਦਾਂ ਮੇਰੀ ਬਾਂਹ ਤੇ ਬੰਨ੍ਹੀਆਂ ਸਨ, ਮੇਰੀ ਵੀ ਭੈਣ ਕੋਈ ਨਹੀਂ, ਸ਼ਾਇਦ ਉਸਦਾ ਵੀ ਕੋਈ ਵੀ ਨਾ ਹੋਵੇ, ਕਿਉਂ ਨਾ ਦੋਵੇਂ ਹੀ ਆਪਣੀਆਂ

ਲੋੜਾਂ ਪੂਰੀਆਂ ਕਰ ਲਈਏ।" ਬਲਬੀਰ ਨੇ ਮੈਨੂੰ ਸੋਚਦਿਆਂ ਵੇਖ ਕੇ ਕਿਹਾ - "ਕੀ ਹੋਇਐ ਤੈਨੂੰ, ਤੂੰ ਉਸ ਦੀ ਸਤਾਰ ਤੇ ਹੀ ਮਸਤ ਹੋ ਗਿਆ ਹੈਂ!"
ਘਰ ਪਹੁੰਚੇ, ਦੂਸਰੇ ਦਿਨ ਮੈਂ ਕੁਝ ਰੁਪਏ ਲੈਕੇ ਉਸ ਬੈਠਕ ਤੇ ਗਿਆ ਕਿ ਆਪਣੀ ਉਸ ਭੈਣ ਦਾ ਹੁਧਾਰ ਦੇ ਆਵਾਂ, ਜਿਹੜਾ ਕਿ ਕਲ੍ਹ ਉਸ ਨਾਲ ਕਰ ਆਇਆ ਸਾਂ, ਪਰ ਕੋਠੇ ਤੇ ਜਾ ਕੇ ਵੇਖਿਆ ਕਿ ਬੂਹਾ ਖੁਲ੍ਹਾ ਸੀ ਤੇ ਖਾਲੀ ਪਈ ਜਗ੍ਹਾ ਭਾਂ ਭਾ ਕਰ ਰਹੀ ਸੀ, ਮੇਰੇ ਦਿਲ ਵਿਚ ਇਕ ਘਬਰਾਹਟ ਜਿਹੀ ਉਠੀ, ਤੇ ਮੈਂ ਕਲ੍ਹ ਵਾਲੀ ਥਾਂ ਤੇ ਹੀ ਖੜੋ ਕੇ ਰੁਮਾਲ ਨਾਲ ਅੱਖਾਂ ਪੂੰਝੀਆਂ ਤੇ ਥੱਲੇ ਉਤਰ ਆਇਆ।
ਬੈਠਕ ਦੇ ਥਲੇ ਸੋਡੇ ਵਾਟਰ ਦੀ ਦੁਕਾਨ ਸੀ, ਮੈਂ ਵੇਖਿਆ ਇਕ ਪਹਾੜੀਆ ਮੁੰਡਾ ਮੇਰੇ ਵਲ ਤਕ ਰਿਹਾ ਸੀ ਤੇ ਫਿਰ ਆਪਣੇ ਆਪ ਹੀ ਕਹਿਣ ਲਗਾ - "ਬਾਈ ਜੀ! ਚਲੇ ਗਏ ਹਨ।"
ਮੈਂ ਕਿਹਾ - "ਕਦੋਂ?"
ਕਲ੍ਹ ਰਾਤੀਂ।"
"ਕਿਥੇ ਗਏ ਹਨ?" ਮੈਂ ਕਾਹਲੀ ਨਾਲ ਆਖਿਆ।
"ਮੈਨੂੰ ਨਹੀਂ ਪਤਾ" ਉਸਨੇ ਨਿਰਾਸ਼ਾ ਭਰੀਆਂ ਅੱਖਾਂ ਨਾਲ ਕਿਹਾ।
ਉਸਦੀਆਂ ਅੱਖਾਂ ਤੋਂ ਮੈਨੂੰ ਜਾਪ ਰਿਹਾ ਸੀ, ਜਿਕਰ ਬਾਈ ਜੀ ਦੇ ਹੁੰਦਿਆਂ ਉਸ ਨੂੰ ਕੁਝ ਸਹਾਇਤਾ ਮਿਲਦੀ ਰਹੀ ਸੀ।
ਮੇਰੇ ਦਿਮਾਗ ਨੇ ਝਟ ਉਸ ਦੇ ਇਥੋਂ ਚਲੇ ਜਾਣ ਦਾ ਕਾਰਨ ਲੱਭ ਲਿਆ, ਉਹ ਇਹ ਕਿ ਉਸ ਨੂੰ ਪਤਾ ਸੀ ਕਿ ਮੈਂ ਫੇਰ ਆਵਾਂਗਾ

ਤੇ ਅੱਜ ਤਕ ਕੋਈ ਵੀ ਅਣਖ ਵਾਲੀ ਭੈਣ, ਭਰਾ ਨੂੰ, ਆਪਣੀ ਇਜ਼ਤ ਲੋਕਾਂ ਦੇ ਪੈਰਾਂ ਵਿਚ ਰੁਲਦੀ ਨਹੀਂ ਵਿਖਾ ਸਕੀ। ਇਹ ਸੀ ਉਸ ਦੇ ਇਥੋਂ ਚਲੇ ਜਾਣ ਦਾ ਕਾਰਨ। ਉਹ ਚਲੀ ਗਈ ਤੇ ਮੇਰੇ ਕੋਲ ਇਕ ਸੱਧਰਾਂ-ਭਰੀ ਰੱਖੜੀ ਛਡ ਗਈ।

ਜ਼ੈਨਮ

".........ਕੁਝ ਤੀਵੀਆਂ ਦਾ ਖ਼ਿਆਲ
ਸੀ ਕਿ ਬਸ਼ੀਰ ਜੀਊ ਨਹੀਂ ਸਕੇਗਾ,
ਇੰਨੀ ਛੋਟੀ ਉਮਰ ਵਿਚ ਮਾਂ ਦਾ
ਵਿਛੋੜਾ ਤੇ ਉਤੋਂ ਮਤ੍ਰੇਈ ਦੇ ਵਸ ਪੈ
ਜਾਣਾ, ਇਹ 'ਇਕ ਸੱਪ, ਤੇ ਦੂਜਾ
ਉਡਣਾ' ਵਾਲੀ ਗ਼ਲ ਹੋਵੇਗੀ।"
"ਉਸਨੇ ਸੰਦੂਕ ਬੰਦ ਕਰਨ ਤੋਂ
ਪਹਿਲਾਂ ਆਪਣੇ ਬਸ਼ੀਰ ਨੂੰ ਚੰਗੀ ਤਰ੍ਹਾਂ
ਵੇਖਿਆ, ਫੇਰ ਸੰਦੂਕ ਵਿਚ ਆਪਣਾ
ਮੂੰਹ ਪਾ ਕੇ ਬਸ਼ੀਰ ਦਾ ਮੂੰਹ ਚੁੰਮਿਆਂ ਤੇ
ਇਸ ਦੇ ਮਗਰੋਂ ਉਹ ਚੁਪ ਕੀਤੀ
ਇਕੱਲੀ ਘਰ ਆ ਗਈ।"

੧੬
ਤੇ ਅਜ ਬਸ਼ੀਰ ਦੇ ਅਬਾ ਦੀ ਚਿਠੀ ਵਿਚੋਂ ਇਹ ਪੜ੍ਹ ਕੇ ਕਿ ਤੈਨੂੰ ਤੇਰੀ ਚਾਚੀ ਜ਼ੈਨਮ ਯਾਦ ਕਰਦੀ ਹੈ, ਮੈਂ ਉਸ ਨੂੰ ਮਿਲਣ ਲਈ ਉਤਾਵਲਾ ਹੋ ਉਠਿਆ।

ਮੇਰੀਆਂ ਅੱਖਾਂ ਅਗੇ ਇਕ ਮਿੱਠੀ ਤੇ ਪਿਆਰ ਭਰੀ ਮਾਂ ਦੀ ਤਸਵੀਰ ਆਣ ਖੜੋਤੀ। ਮੈਂ ਸੋਚਣ ਲਗਾ ਇਸ ਇਸਤ੍ਰੀ ਵਿਚ ਕਿੰਨਾ ਪਿਆਰ ਹੈ। ਮੇਰੇ ਦੋਸਤ ਨੂੰ ਗੁਜ਼ਰਿਆਂ ਢਾਈ ਸਾਲ ਦੇ ਕਰੀਬ ਹੋ ਗਏ ਹਨ, ਪਰ ਉਹ ਜ਼ੈਨਮ ਅਜ ਭੀ ਮੈਨੂੰ ਉਵੇਂ ਹੀ ਪਿਆਰ ਕਰ ਰਹੀ ਹੈ, ਜਿਕੁਰ ਬਸ਼ੀਰ ਦੇ ਜੀਊਂਦਿਆਂ ਕਰਦੀ ਸੀ।

ਜ਼ੈਨਮ ਬਸ਼ੀਰ ਦੀ ਸਕੀ ਮਾਂ ਨਹੀਂ ਸੀ। ਬਸ਼ੀਰ ਆਪਣੇ ਜਨਮ ਤੇ ਆਪਣੀ ਮਾਂ ਲਈ ਮੌਤ ਸਾਬਤ ਹੋਇਆ ਤੇ ਉਹ ਉਸ ਨੂੰ ਤਿੰਨਾਂ ਦਿਨਾਂ ਦਾ ਛਡ ਕੇ ਤੁਰ ਗਈ।

ਬਸ਼ੀਰ ਦੇ ਅਬਾ ਜੀ ਚੰਗੇ ਰੱਜੇ ਪੁਜੇ ਜ਼ਿਮੀਦਾਰ ਸਨ, ਇਸ ਲਈ ਉਨ੍ਹਾਂ ਦਾ ਨਕਾਹ ਜਲਦੀ ਹੀ ਹੋ ਗਿਆ ਤੇ ਜ਼ੈਨਮ ਨੇ ਬਸ਼ੀਰ ਨੂੰ ਆ ਕੇ ਸੰਭਾਲ ਲਿਆ। ਕੁਝ ਤੀਵੀਆਂ ਦਾ ਖ਼ਿਆਲ ਸੀ ਕਿ ਬਸ਼ੀਰ ਜੀਊ ਨਹੀਂ ਸਕੇਗਾ, ਇੰਨੀ ਛੋਟੀ ਉਮਰ ਵਿਚ ਮਾਂ ਦਾ ਵਿਛੋੜਾ ਤੇ ਉਤੋਂ ਮਤ੍ਰੇਈ ਦੇ ਵਸ ਪੈ ਜਾਣਾ ਇਹ ‘ਇਕ ਸਪ, ਤੇ ਦੂਜਾ ਉਡਣਾ' ਵਾਲੀ ਗਲ ਹੋਵੇਗੀ।

ਪਰ ਲੋਕੀ ਹੈਰਾਨ ਹੁੰਦੇ, ਜਦੋਂ ਬਸ਼ੀਰ ਨੂੰ ਜ਼ੈਨਮ ਦੇ ਕੁਛੜ ਵੇਖਦੇ ਉਹ ਇਕ ਮਿੰਟ ਭੀ ਬਸ਼ੀਰੇ ਦਾ ਵਸਾਹ ਨਹੀਂ ਸੀ ਕਰਦੀ, ਉਸ ਦੀ ਛਾਤੀ ਵਿਚ ਦੁਧ ਨਹੀਂ ਸੀ, ਪਰ ਫੇਰ ਭੀ ਉਹ ਹਰ ਵੇਲੇ ਬਸ਼ੀਰ ਨੂੰ ਆਪਣੀ ਹਿਕ ਦੀ ਪਿਆਰ ਭਰੀ ਨਿਘ ਦੇ ਕੇ ਉਸ ਦੇ ਦੁਧ ਦੀ ਥਾਂ ਪੂਰੀ ਕਰਦੀ ਰਹਿੰਦੀ ਸੀ।

ਜਦੋਂ ਬਸ਼ੀਰ ਛੇ ਸਾਲਾਂ ਦਾ ਹੋਇਆ ਤਾਂ ਉਸ ਨੇ ਬਸ਼ੀਰੇ ਨੂੰ ਪੜ੍ਹਨ ਪਾਉਣ ਵੇਲੇ ਬੜੀ ਖ਼ੁਸ਼ੀ ਮਨਾਈ ਇਉਂ ਜਾਪਦਾ ਸੀ ਕਿ ਜਿਕੁਰ ਉਨ੍ਹਾਂ ਦੇ ਘਰ ਕੋਈ ਵਿਆਹ ਹੈ। ਇਸ ਨਾਲੋਂ ਦੂਣੀ ਰੌਣਕ ਉਸ ਓਦੋਂ ਕੀਤੀ ਜਦੋਂ ਬਸ਼ੀਰੇ ਦੀਆਂ ਸੁੰਨਤਾਂ ਕੀਤੀਆਂ। ਇਸ ਸਾਰੀ ਖੁਸ਼ੀ ਵਿਚੋਂ ਬਹੁਤੀ ਖੁਸ਼ੀ ਜ਼ੋਨਮ ਨੂੰ ਹੀ ਮਿਲੀ । ਕਈ ਜ਼ੈਨਮ ਦੀ ਆਪਣੀ ਔਲਾਦ ਕੋਈ ਨਹੀਂ ਸੀ, ਉਸ ਨੇ ਕਦੀ ਵੀ ਕਿਸੇ ਅਗੇ ਆਪਣੀ ਔਲਾਦ ਦੀ ਖਾਹਸ਼ ਪ੍ਰਗਟ ਨਹੀਂ ਸੀ ਕੀਤੀ, ਮਲੰਮ ਹੁੰਦਾ ਸੀ ਬਸ਼ੀਰੇ ਦਾ ਪਿਆਰ ਉਸਦੀ ਰਗ ਰਗ ਵਿਚ ਰਚ ਗਿਆ ਸੀ।

ਉਸ ਨੇ ਬਸ਼ੀਰੇ ਦਾ ਵਿਆਹ ਕੀਤਾ, ਉਸਨੇ ਢੋਲਕੀ ਦੀ ਮਿੱਠੀ ਅਵਾਜ਼ ਵਿਚ ਬਸ਼ੀਰੇ ਦੇ ਗੀਤ ਗਾਏ। ਉਸਦੀਆਂ ਗੁਆਂਢਣਾਂ ਹੈਰਾਨ ਸਨ, ਕਿ ਇਹ ਜ਼ਨਾਣੀ ਕਿੰਨੀ ਵਡੇ ਦਿਲ ਦੀ ਮਾਲਕ ਹੈ।

ਵਿਆਹ ਦੇ ਦਿਨਾਂ ਵਿਚ ਕਿਸੇ ਇਸਤ੍ਰੀ ਨੇ ਗਲਾਂ ਗਲਾਂ ਵਿਚ ਜ਼ੈਨਮ ਨੂੰ ਆਖ ਦਿੱਤਾ - "ਜ਼ੈਨਾ, ਅਜ ਤੇਰੇ ਦਿਲ ਨੂੰ ਸੱਚੀ ਖ਼ੁਸ਼ੀ ਤਦ ਹੁੰਦੀ ਜੇ ਬਸ਼ੀਰਾ ਤੇਰਾ ਆਪਣਾ ਖੂਨ ਹੁੰਦਾ, ਕਾਸ਼! ਅੱਲਾ ਤੇਰੀ ਆਪਣੀ ਝੋਲੀ ਭਰਦਾ।"

ਜ਼ੈਨਮ ਨੂੰ ਅਗ ਲਗ ਗਈ, ਉਹ ਉਸ ਦੇ ਗਲ ਪੈ ਗਈ, ਉਸ ਦੀਆਂ ਅਖਾਂ ਵਿਚ ਗੁਸੇ ਨਾਲ ਅਥਰੂ ਆ ਗਏ, ਉਸ ਨੇ ਆਪਣੇ ਸਾਰੇ ਮਹੱਲੇ ਦੀਆਂ ਇਸਤ੍ਰੀਆਂ ਨੂੰ ਇਹ ਗਲ ਬੜੇ ਗੁਸੇ ਨਾਲ ਸੁਣਾਈ ਤੇ ਉਸ ਨੂੰ ਪੂਰੀ ਸ਼ਾਂਤੀ ਓਦੋਂ ਹੋਈ, ਜਦੋਂ ਆਖਣ ਵਾਲੀ ਨੇ ਹਥ ਜੋੜ ਕੇ ਮਾਫ਼ੀ ਨਾ ਮੰਗ ਲਈ।

ਉਸ ਨੇ ਆਪਣੀ ਰੀਝ ਨਾਲ ਬਣਾਏ ਹੋਏ ਗਹਿਣੇ ਤੇ ਜ਼ਰੀਦਾਰ ਕਪੜੇ ਬਸ਼ੀਰੇ ਦੀ ਵਹੁਟੀ ਜ਼ੁਹਰਾ ਨੂੰ ਪੁਆਏ, ਉਹ ਜ਼ੁਹਰਾ ਨੂੰ ਏਨਾ ਪਿਆਰ ਕਰਨ ਲਗ ਪਈ ਕਿ ਉਸ ਨੂੰ ਕਿਸੇ ਕੰਮ ਨੂੰ ਹਥ ਨਾ ਲਾਉਣ ਦੇਂਦੀ। ਉਸ ਨੇ ਦੋ ਸਾਲ ਜ਼ੁਹਰਾ ਨੂੰ ਪੀਹੜੇ ਤੇ ਬਿਠਾ ਕੇ ਰੀਝ ਲਾਹੀ। ਆਖਰ ਜਦ ਜ਼ੁਹਰਾ ਨੇ ਤੰਗ ਆ ਕੇ ਇਕ ਦਿਨ ਇਹ ਆਖਿਆ - "ਅੰਮਾਂ, ਜੇ ਤੂੰ ਮੈਨੂੰ ਕੋਈ ਕੰਮ ਨਹੀਂ ਕਰਨ ਦੇਵੇਂਗੀ ਤਾਂ ਮੈਂ ਆਪਣੇ ਅੱਬਾ ਕੋਲ ਚਲੀ ਜਾਵਾਂਗੀ" ਤਾਂ ਜ਼ੈਨਮ ਨੇ ਉਸ ਨੂੰ ਥੋੜਾ ਕੁ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ।

ਬਸ਼ੀਰ ਮੇਰਾ ਜਮਾਤੀ ਦੋਸਤ ਸੀ, ਇਸ ਲਈ ਉਹ ਮੈਨੂੰ ਭੀ ਬੜਾ ਪਿਆਰ ਕਰਦੀ। ਮਲੂੰਮ ਹੁੰਦਾ ਸੀ ਕਿ ਜਿਸ ਚੀਜ਼ ਨੂੰ ਬਸ਼ੀਰ ਪਿਆਰ ਕਰਦਾ ਸੀ, ਉਸੇ ਨੂੰ ਹੀ ਉਹ ਪਿਆਰ ਕਰਨਾ ਸ਼ੁਰੂ ਕਰ ਦੇਂਦੀ ਸੀ।

ਮੇਰਾ ਦੋਸਤ ਬਸ਼ੀਰ (ਖੁਦਾ ਉਸ ਨੂੰ ਬਹਿਸ਼ਤ ਵਿਚ ਵਾਸਾ ਦੇਵੇ) ਇਤਨਾ ਨੇਕ ਤੇ ਚੰਗੇ ਦਿਲ ਦਾ ਮਾਲਕ ਸੀ ਕਿ ਮੈਂ ਉਸ ਨੂੰ ਕਦੀ ਭੀ ਗੁਸੇ ਵਿਚ ਆਇਆ ਨਹੀਂ ਸੀ ਦੇਖਿਆ, ਉਹ ਕਦੀ ਵੀ ਕਿਸੇ ਨਾਲ ਲੜਨਾ ਤਾਂ ਇਕ ਪਾਸੇ ਰਿਹਾ, ਝਗੜਦਾ ਤਕ ਨਹੀਂ ਸੀ, ਉਸ ਦੀ ਮੁਹੱਬਤ ਜ਼ੈਨਮ ਨਾਲ ਇੰਨੀ ਸੀ ਕਿ ਉਹ ਬੈਠੀ ਹੋਈ ਐਨਮ ਦੀ ਗੋਦੀ

ਵਿਚ ਆਪਣਾ ਸਿਰ ਸੁਟ ਦੇਂਦਾ, ਤੇ ਆਖਦਾ, "ਅੰਮਾਂ ਤੂੰ ਕਿੰਨੀ ਚੰਗੀ ਏਂ।"
ਉਸ ਵੇਲੇ ਜ਼ੈਨਮ ਦੇ ਚੇਹਰੇ ਤੇ ਲਾਲੀ ਫਿਰ ਜਾਂਦੀ ਤੇ ਉਹ ਉਸ ਦਾ ਮੁੰਹ ਚੁੰਮ ਕੇ ਕਹਿੰਦੀ, "ਮੇਰੇ ਬਸ਼ੀਰ ........." ਤੇ ਇਸ ਦੇ ਅਗੋਂ ਉਹ ਹੋਰ ਕੁਝ ਨਾ ਕਹਿ ਸਕਦੀ।
ਓਦੋਂ ਬਸ਼ੀਰ ਇਕੀਆਂ ਸਾਲਾਂ ਦਾ ਸੀ, ਜਦੋਂ ਇਕ ਦਿਨ ਉਸ ਨੇ ਜ਼ੈਨਮ ਦੀ ਗੋਦੀ ਵਿਚ ਸਿਰ ਸੁਟਦਿਆਂ ਕਿਹਾ - "ਅੰਮਾਂ, ਮੇਰੇ ਸਿਰ ਵਿਚ ਦਰਦ ਹੈ", ਤੇ ਜ਼ੈਨਮ ਨੇ ਉਸ ਦਾ ਸਿਰ ਘੁਟਦਿਆਂ ਆਖਿਆ - "ਕਦੋਂ ਦੀ ਦਰਦ ਏ ਬਸ਼ੀਰ?"
"ਅਜ ਸਵੇਰ ਦੀ" ਬਸ਼ੀਰ ਨੇ ਖੰਘਦਿਆਂ ਹੋਇਆਂ ਕਿਹਾ।
ਜ਼ੈਨਮ ਨੇ ਕਈ ਇਲਾਜ ਕੀਤੇ, ਪਰ ਬੀਮਾਰੀ ਵਧਦੀ ਗਈ, ਇਕ ਸਿਆਣੇ ਹਕੀਮ ਨੇ ਬਸ਼ੀਰ ਨੂੰ ਵੇਖ ਕੇ ਆਖਿਆ - "ਇਸ ਨੂੰ ਤਾਂ ਤਪਦਿਕ ਹੈ।"
ਇਹ ਸੁਣ ਕੇ ਜ਼ੈਨਮ ਦੀਆਂ ਅਖਾਂ ਅਗੇ ਹਨੇਰਾ ਛਾ ਗਿਆ, ਉਹ ਬੇਸੁਧ ਜਿਹੀ ਹੋ ਗਈ, ਉਸ ਦੀਆਂ ਅਖਾਂ ਅਥਰੂਆਂ ਨਾਲ ਭਰ ਗਈਆਂ।
ਤਿੰਨ ਸਾਲ ਬਸ਼ੀਰ ਬੀਮਾਰ ਰਿਹਾ, ਕਾਫ਼ੀ ਰੁਪਿਆ ਬਸ਼ੀਰ ਦੀ ਬੀਮਾਰੀ ਤੇ ਖਰਚ ਆਇਆ। ਕਈਆਂ ਲੋਕਾਂ ਨੇ ਜ਼ੈਨਮ ਨੂੰ ਇਹ ਕਹਿੰਦਿਆਂ ਸੁਣਿਆਂ - "ਮੇਰਾ ਸਭ ਕੁਝ ਕੋਈ ਲੈ ਲਵੇ, ਪਰ ਮੇਰਾ ਬਸ਼ੀਰਾ ਰਾਜ਼ੀ ਕਰ ਦੇਵੇ।

ਇਨ੍ਹਾਂ ਤਿੰਨਾਂ ਸਾਲਾਂ ਵਿਚ ਜ਼ੁਹਰਾ ਨੂੰ ਬੜਾ ਘਟ ਸਮਾਂ ਮਿਲਿਆ ਕਿ ਉਹ ਬਸ਼ੀਰ ਦੀ ਸੇਵਾ ਕਰ ਸਕਦੀ। ਜਿਸ ਵੇਲੇ ਵੀ ਕੋਈ ਬਸ਼ੀਰ ਦੀ ਖ਼ਬਰ ਲੈਣ ਵਾਸਤੇ ਆਉਂਦਾ, ਜ਼ੈਨਮ ਨੂੰ ਉਸ ਦੇ ਮੰਜੇ ਲਾਗੇ ਵੇਖਦਾ। ਉਸ ਦਾ ਚਿਹਰਾ ਦਿਨੋ ਦਿਨ ਪੀਲਾ ਪੈਂਦਾ ਜਾ ਰਿਹਾ ਸੀ ਤੇ ਇਕ ਦਿਨ ਉਹ ਭਿਆਨਕ ਰਾਤ ਵੀ ਆਈ ਜਦੋਂ ਬਸ਼ੀਰ ਨੇ ਜ਼ੈਨਮ ਦੀ ਗੋਦੀ ਵਿਚ ਸਿਰ ਸੁਟ ਕੇ ਅਖਾਂ ਮੀਟ ਲਈਆਂ ਤੇ ਜ਼ੈਨਮ, ਜ਼ੈਨਮ ਇਕ ਚੀਕ ਮਾਰ ਕੇ ਬੇਹੋਸ਼ ਹੋ ਗਈ।

ਮਹੱਲੇ ਦੇ ਲੋਕ ਇਕੱਠੇ ਹੋ ਗਏ, ਬਸ਼ੀਰ ਚਲਾ ਗਿਆ ਸੀ, ਇਹ ਮਹੱਲੇ ਵਾਲਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਸ਼ੀਰਾ ਕੁਝ ਦਿਨਾਂ ਦਾ ਪ੍ਰਾਹੁਣਾ ਹੈ, ਪਰ ਹੁਣ ਸਾਰਿਆਂ ਨੂੰ ਜ਼ੈਨਮ ਦਾ ਫ਼ਿਕਰ ਹੋਇਆ; ਉਨ੍ਹਾਂ ਸਾਰੀ ਵਾਹ ਲਾ ਕੇ ਜ਼ੈਨਮ ਨੂੰ ਹੋਸ਼ ਵਿਚ ਆਂਦਾ। ਜ਼ੈਨਮ ਜਦੋਂ ਹੋਸ਼ ਵਿਚ ਆਈ ਤਾਂ ਖੜੀ ਹੋ ਕੇ ਬਿਟ ਬਿਟ ਤਕਣ ਲਗੀ, ਉਸ ਦੀਆਂ ਅਖਾਂ ਦੇ ਆਨੇ ਆਪਣੇ ਆਪ ਫਿਰ ਰਹੇ ਸਨ ਤੇ ਉਹ ਵੇਖਣ ਵਾਲਿਆਂ ਨੂੰ ਇਕ ਪਾਗ਼ਲ ਜਿਹੀ ਜਾਪਦੀ ਸੀ।

ਜਦ ਬਸ਼ੀਰੇ ਨੂੰ ਦਫਨਾਉਣ ਲਗੇ ਤਾਂ ਉਸ ਨੇ ਸੰਦੂਕ ਬੰਦ ਕਰਨ ਤੋਂ ਪਹਿਲਾਂ ਆਪਣੇ ਬਸ਼ੀਰੇ ਨੂੰ ਚੰਗੀ ਤਰ੍ਹਾਂ ਵੇਖਿਆ, ਫੇਰ ਸੰਦੂਕ ਵਿਚ ਆਪਣਾ ਮੂੰਹ ਪਾ ਕੇ ਬਸ਼ੀਰ ਦਾ ਮੂੰਹ ਚੁੰਮਿਆਂ ਤੇ ਇਸ ਦੇ ਮਗਰੋਂ ਉਹ ਚੁਪ ਕੀਤੀ ਇਕੱਲੀ ਘਰ ਆ ਗਈ।

ਰਿਸ਼ਤੇਦਾਰ ਬਸ਼ੀਰੇ ਦੇ ਅਫ਼ਸੋਸ ਵਾਸਤੇ ਆਏ, ਪਰ ਜ਼ੈਨਮ ਨੇ ਕਿਸੇ ਨਾਲ ਵੀ ਆਪਣੀ ਜ਼ਬਾਨ ਸਾਂਝੀ ਨਾ ਕੀਤੀ, ਤੇ ਨਾ ਹੀ ਕੋਈ ਅੱਥਰੂ ਉਸ ਦੀਆਂ ਪੀਲੀਆਂ ਗਲਾਂ ਤੇ ਡਿਗਿਆ। ਇਕ ਦੁਰੇਡਿਓਂ ਆਈ ਇਸਤ੍ਰੀ ਨੇ ਇਸ ਦਾ ਇਹ ਮਤਲਬ ਕਢਿਆ, ਕਿ ਇਸ ਨੂੰ ਬਸ਼ੀਰੇ ਦੀ ਕੋਈ ਪ੍ਰਵਾਹ ਨਹੀਂ ਤੇ ਉਸ ਨੇ ਤਰੀਕੇ ਨਾਲ ਕਿਸੇ ਹੋਰ ਨਾਲ ਗਲ ਕਰਦਿਆਂ ਜ਼ੈਨਮ ਦੀ ਕੇਨੀਂ ਇਹ ਅੱਖਰ ਪਾ ਵੀ ਦਿਤੇ - "ਆਪਣਾ ਪੁਤਰ ਹੁੰਦਾ ਤਾਂ ਕਦੀ ਵੀ ਇਸ ਤਰਾਂ ਚੁੱਪ ਕੀਤੀ ਬੈਠੀ ਨਾ ਰਹਿੰਦੀ।"

ਇਹ ਤਾਹਨਾ ਜ਼ੈਨਮ ਦੇ ਸੀਨੇ ਵਿਚ ਤੀਰ ਵਾਂਗ ਲਗਾ, ਉਸ ਦੇ ਰੁਕੇ ਅੱਥਰੂ ਵਹਿ ਪਏ, ਤੇ ਰੋਕੀ, ਹੋਈ ਆਹ ਚੀਕਾਂ ਬਣ ਕੇ ਨਿਕਲ ਗਈ। ਉਸ ਨੇ ਆਪਣੇ ਢਿਡ ਵਿਚ ਮੁਕੀਆਂ ਮਾਰੀਆਂ ਤੇ ਆਪਣੇ ਵਾਲ ਖੋਹ ਦਿਤੇ। ਜਾਪਦਾ ਸੀ, ਜਿਕੁਰ ਰੁਕਿਆ ਹੋਇਆ ਤੂਫਾਨ ਉਛਲ ਪਿਆ ਹੈ।

ਮੈਂ ਤਿੰਨ ਮਹੀਨਿਆਂ ਮਗਰੋਂ ਜਦ ਛੁਟੀ ਮਿਲਣ ਤੇ ਬਸ਼ੀਰੇ ਦੇ ਘਰ ਗਿਆ ਤਾਂ ਬਸ਼ੀਰੇ ਦੇ ਅੱਬਾ ਦੀਆਂ ਅੱਖਾਂ ਭਰ ਆਈਆਂ। ਅਸੀ ਬੈਠਕ ਵਿਚ ਬੈਠੇ ਸਾਂ ਕਿ ਜ਼ੈਨਮ ਆ ਗਈ, ਮੈਨੂੰ ਵੇਖ ਕੇ ਉਸ ਦੀਆਂ ਡਾਡਾਂ ਨਿਕਲ ਗਈਆਂ ਤੇ ਆਖਣ ਲਗੀ, "ਇਕਬਾਲ! ਤੇਰਾ ਦੋਸਤ ਟੁਰ ਗਿਆ ਹੈ, ਮੈਨੂੰ ਇਕੱਲੀ ਛਡ ਕੇ ਚਲਾ ਗਿਆ ਹੈ। ਇਕਬਾਲ ਲੋਕੀ ਆਖਦੇ ਨੇ, ਬੜਾ ਚੰਗਾ ਸੀ, ਤੇ ਹੈ ਵੀ ਚੰਗਾ ਸੀ, ਲੋਕੀ ਤਾਹੀਓਂ ਉਸ ਨੂੰ ਚੰਗਾ ਆਖਦੇ ਨੇ, ਪਰ ਮੈਨੂੰ ਕਿਉਂ ਨਹੀਂ ਨਾਲ ਲੈ ਗਿਆ।" ਮੈਂ ਜ਼ੈਨਮ ਵਲ ਵੇਖਿਆ, ਉਸਦੇ ਕੇਸ ਜਿਹੜੇ ਅਜ ਤੋਂ ਚਾਰ ਮਹੀਨੇ ਪਹਿਲਾਂ ਕਾਲੇ ਸਿਆਹ ਸਨ, ਹੁਣ ਬਿਲਕੁਲ ਚਿਟੇ ਸਨ।
ਬੈਠਕ ਵਿਚ ਇਕ ਪਾਸੇ ਇਕ ਮੰਜਾ ਡੱਠਾ ਸੀ, ਜਿਸ ਉਤੇ ਇਕ ਕੱਢੀ ਹੋਈ ਚਾਦਰ ਵਿਛੀ ਸੀ, ਉਸ ਵਲ ਹਥ ਕਰ ਕੇ ਜ਼ੈਨਮ ਕਹਿਣ ਲਗੀ - "ਇਹ ਮੇਰੇ ਬਸ਼ੀਰ ਦਾ ਮੰਜਾ ਹੈ, ਮੈਂ ਨਹੀਂ ਚਾਹੁੰਦੀ ਕਿ ਇਸ ਉਤੇ ਕੋਈ ਸੌਵੇਂ, ਇਕਬਾਲ, ਇਸ ਤੇ ਮੈਂ ਕਿਉਂ ਕਿਸੇ ਨੂੰ ਸੌਣ ਦੇਵਾਂ, ਇਹ ਮੇਰੇ ਬਸ਼ੀਰ ਦਾ ਮੰਜਾ ਹੈ", ਇਹ ਕਹਿੰਦਿਆਂ ਉਸ ਦੀ ਆਵਾਜ਼ ਗਚ ਨਾਲ ਭਰ ਗਈ।
ਚੌਧਰੀ ਸਾਹਿਬ ਨੇ ਕਿਸੇ ਥਾਂ ਕੰਮ ਜਾਣਾ ਸੀ, ਉਹ ਚਲੇ ਗਏ ਤੇ ਜ਼ੈਨਮ ਨੇ ਮੇਰੇ ਨਾਲ ਬਸ਼ੀਰ ਦੀਆਂ ਗਲਾਂ ਸ਼ੁਰੂ ਕਰ ਦਿਤੀਆਂ। ਜ਼ੈਨਮ ਵੀ ਰੋ ਰਹੀ ਸੀ, ਮੈਂ ਵੀ ਰੋ ਰਿਹਾ ਸਾਂ।
ਮੈਂ ਬੜੀ ਮੁਸ਼ਕਲ ਨਾਲ ਜ਼ੈਨਮ ਨੂੰ ਇਹ ਅੱਖਰ ਕਹੇ - "ਚਾਚੀ ਜਾਣ ਦੇ ਜੋ ਕੁਝ ਹੋ ਗਿਆ, ਭੁਲ ਜਾਓ ਇਸ ਸਾਰੇ ਕੁਝ ਨੂੰ।"
ਜ਼ੈਨਮ ਨੇ ਕਾਹਲੀ ਨਾਲ ਆਖਿਆ - "ਕੀ ਆਖਿਆ ਈ ਇਕਬਾਲ ਭੁਲ ਜਾਵਾਂ, ਬਸ਼ੀਰ ਨੂੰ ਭੁਲ ਜਾਵਾਂ, ਉਸ ਦੀ ਯਾਦ ਨੂੰ ਭੁਲ ਜਾਵਾਂ, ਉਸ ਦੇ ਪਿਆਰ ਨੂੰ ਭੁਲ ਜਾਵਾਂ, ਇਕਬਾਲ! ਇਹ ਮੈਥੋਂ ਨਹੀਂ ਹੋ ਸਕਦਾ ਤੂੰ ਹੀ ਦਸ ਖਾਂ ਇਕਬਾਲ, ਉਸ ਨੂੰ ਭੁਲ ਸਕਦਾ ਹੈਂ, ਮੇਰੇ ਬਸ਼ੀਰੇ ਨੂੰ ਤੂੰ ਭੁਲ ਸਕਦਾ ਏਂ?"
ਜ਼ੈਨਮ ਦੇ ਇਹ ਸੁਆਲ ਮੇਰੇ ਸੀਨੇ ਦੇ ਜ਼ਖ਼ਮਾਂ ਨੂੰ ਛਿਲ ਰਹੇ ਸਨ, ਮੇਰਾ ਮਨ ਕਹਿ ਰਿਹਾ ਸੀ ਕਿ ਮੈਂ ਬਸ਼ੀਰ ਨੂੰ ਨਹੀਂ ਭੁਲ ਸਕਦਾ।

ਅਚਾਨਕ ਜ਼ੈਨਮ ਕਹਿਣ ਲਗੀ - "ਇਕਬਾਲ ਲਸੀ ਪੀਵੇਂਗਾ, ਮੇਰਾ ਬਸ਼ੀਰ ਬੜਾ ਖੁਸ਼ ਹੋ ਕੇ ਮੇਰੇ ਕੋਲੋਂ ਲੱਸੀ ਪੀਂਦਾ ਸੀ", ਮੈਂ ਨਾਂਹ ਨਾ ਕਰ ਸਕਿਆ, ਉਹ ਅੰਦਰ ਜਾ ਕੇ ਚਾਟੀ ਵਿਚੋਂ ਲੱਸੀ ਲੈ ਆਈ ਤੇ ਕਹਿਣ ਲਗੀ, 'ਮਿਠਾ ਪਾ ਦੇਵਾਂ, ਮੈਂ ਨਾਂਹ ਕਰਨ ਹੀ ਲਗਾ ਸਾਂ ਕਿ ਉਹ ਕਾਹਲੀ ਨਾਲ ਬੋਲੀ - "ਮੇਰਾ ਬਸ਼ੀਰ ਕਹਿੰਦਾ ਸੀ, ਅੰਮਾਂ ਮੈਨੂੰ ਨਹੀਂ ਮਿਠੇ ਤੋਂ ਬਿਨਾਂ ਲੱਸੀ ਚੰਗੀ ਲਗਦੀ। ਤੇ ਉਹ ਝਟ ਪਟ ਮਿੱਠਾ ਪਾ ਕੇ ਚਿਮਚੇ ਨਾਲ ਹਿਲਾਣ ਲਗ ਪਈ।

ਮੈਂ ਵੇਖਿਆ ਮਿਠਾ ਖੋਰਦਿਆਂ ਖੋਰਦਿਆਂ ਉਸ ਦੇ ਅਥਰੂਆਂ ਦੇ ਕਤਰੇ ਲੱਸੀ ਵਿਚ ਡਿਗ ਰਹੇ ਸਨ, ਜਾਪਦਾ ਸੀ ਲਸੀ ਤੇ ਮਿਠੇ ਨਾਲ ਜ਼ੈਨਮ ਦੇ ਦਿਲ ਵਿਚ ਬਸ਼ੀਰੇ ਦੀ ਯਾਦ ਫਿਰ ਤਾਜ਼ਾ ਹੋ ਗਈ ਹੈ।

ਉਸ ਨੇ ਮਿੱਠਾ ਰਲਾ ਕੇ ਛੰਨਾ ਮੈਨੂੰ ਫੜਾਇਆ, ਮੈਂ ਅੱਥਰੂਆਂ ਭਰਿਆ ਛੰਨਾ ਫੜਿਆ ਤੇ ਬਿਨਾਂ ਸੋਚਿਆਂ ਪੀ ਗਿਆ।

ਫੇਰ ਉਹ ਕੰਧ ਨਾਲ ਲਗੀ ਇਕ ਤਸਵੀਰ ਲਾਹ ਲਿਆਈ, ਜਿਸ ਵਿਚ ਮੇਰੀ ਵੀ ਫੋਟੋ ਸੀ। ਵਿਚਕਾਰਲੇ ਚਿਹਰੇ ਤੇ ਉਂਗਲ ਰਖ ਕੇ ਕਹਿਣ ਲਗੀ - ਇਹ ਮੇਰਾ ਬਸ਼ੀਰਾ ਈ। ਦੇਖਿਆ ਈ ਕਿਵੇਂ ਹਸ ਰਿਹਾ ਹੈ, ਇਕਬਾਲ ਉਹ ਮਰਨ ਤੋਂ ਕੁਝ ਚਿਰ ਪਹਿਲਾਂ ਵੀ ਇਵੇਂ ਮੁਸਕ੍ਰਾਂਦਾ ਰਿਹੈ। ਤੇ ਇਹ ਆਖਦਿਆਂ ਆਖਦਿਆਂ ਉਹ ਤਸਵੀਰ ਵਲ ਤਕ ਕੇ ਹਉਕੇ ਭਰਨ ਲਗੀ।

ਮੈਂ ਕਾਫ਼ੀ ਚਿਰ ਬਹਿ ਕੇ ਜ਼ੈਨਮ ਕੋਲੋਂ ਉਠਿਆ।

+
+
+
ਤੇ ਅਜ ਬਸ਼ੀਰੇ ਦੇ ਅੱਬਾ ਦੀ ਚਿੱਠੀ ਵਿਚੋਂ ਇਹ ਪੜ੍ਹ ਕੇ ਕਿ ਤੈਨੂੰ ਤੇਰੀ ਚਾਚੀ ਜ਼ੈਨਮ ਯਾਦ ਕਰਦੀ ਹੈ, ਮੈਂ ਉਸ ਨੂੰ ਮਿਲਣ ਲਈ ਉਤਾਵਲਾ ਹੋ ਉਠਿਆ।

ਅੱਥਰੀ ਕੁੜੀ

"ਮੈਂ ਜੀਤੋ ਦੇ ਕੁਛੜ ਇਕ ਬੱਚ
ਵੇਖਿਆ, ਉਸ ਦੀਆਂ ਸੁਰਖ ਗੱਲ੍ਹਾਂ
ਪ੍ਰਾਪੜੀਆਂ ਬਣੀਆਂ ਹੋਈਆਂ ਸਨ।
ਨਾ ਹੀ ਉਸਨੇ ਮੇਰੇ ਤੇ ਕੋਈ ਸਵਾਲ
ਕੀਤਾ ਤੇ ਨਾ ਹੀ ਮੈਂ, ਪਰ ਮੈਨੂੰ
ਜਾਪਿਆ ਜਿਕੁਰ ਉਸ ਦੀਆਂ ਅੱਖਾਂ
ਕਹਿ ਰਹੀਆਂ ਸਨ, "ਜੀਜਾ" ਜੇ ਤੂੰ
ਓਦੋਂ ਜਾਣ ਲਈ ਕਾਹਲਾ ਨਾ ਪੈਂਦਾ
ਤਾਂ ਇਹ ਕੁਝ ਤੇ ਨਹੀਂ ਸੀ ਨਾ ਹੋਣਾ।"

ਮੈਂ ਜੀਤੋ ਦੇ ਕੁਛੜ ਇਕ ਬੱਚਾ ਵੇਖਿਆ, ਉਸ ਦੀਆਂ ਸੁਰਖ ਗੱਲ੍ਹਾਂ ਪ੍ਰਾਪੜੀਆਂ ਬਣੀਆਂ ਹੋਈਆਂ ਸਨ, ਨਾ ਹੀ ਉਸ ਨੇ ਮੇਰੇ ਤੇ ਕੋਈ ਸਵਾਲ ਕੀਤਾ ਤੇ ਨਾ ਹੀ ਮੈਂ, ਪਰ ਮੈਨੂੰ ਜਾਪਿਆ, ਜਿਕੁਰ ਉਸ ਦੀਆਂ ਅੱਖਾਂ ਕਹਿ ਰਹੀਆਂ ਸਨ, "ਜੀਜਾ" ਜੇ ਤੂੰ ਜਾਣ ਲਈ ਕਾਹਲਾ ਨਾ ਪੈਂਦਾ ਤੇ ਇਹ ਕੁਝ ਤੇ ਨਹੀਂ ਸੀ ਨਾ ਹੋਣਾ।

ਇਸ ਸਵਾਲ ਦੇ ਜਵਾਬ ਵਿਚ , ਮੇਰੀਆਂ ਅੱਖਾਂ ਸਾਹਮਣੇ ਸਾਲ ਪਿਛੇ ਬੀਤੀ ਘਟਨਾ ਤਾਜ਼ੀ ਹੋ ਗਈ:-

ਡੇਢ ਸਾਲ ਦਾ ਲੰਮਾ ਅਰਸਾ, ਮੈਂ ਆਪਣੇ ਸਹੁਰੇ ਨਹੀਂ ਸੀ ਜਾ ਸਕਿਆ। ਮੇਰੀ ਪਤਨੀ ਮੇਰੇ ਨਾਲ ਕਈ ਵਾਰੀ ਗੁਸੇ ਹੋ ਜਾਂਦੀ ਸੀ, ਉਹ ਗੁਸੇ ਵਿਚ ਕਹਿੰਦੀ "ਜੇ ਤੁਸੀ ਮੇਰੀ ਥਾਂ ਤੇ ਹੋਵੇ ਤਾਂ ਤੁਹਾਨੂੰ ਪਤਾ ਲਗੇ ਕਿ ਮਾਪਿਆਂ ਦੀ ਜੁਦਾਈ ਕਿਸ ਤਰ੍ਹਾਂ ਦਿਲ ਨੂੰ ਦਿੰਦੀ ਹੈ ਤੇ ਮੈਂ ਬੜਾ ਗੰਭੀਰ ਜਿਹਾ ਮੁੰਹ ਬਣਾ ਕੇ ਕਹਿੰਦਾ, "ਐਤਕੀ ਗਰਮੀਆਂ ਦੀਆਂ ਛੁੱਟੀਆਂ ਵਿਚ ਦੋ ਮਹੀਨੇ ਉਥੇ ਹੀ ਰਹਾਂਗੇ।"

"ਗਰਮੀਆਂ ਦੀਆਂ ਛੂਟੀਆਂ, ਉਹ ਤਾਂ ਅਜੇ ਪੰਜਾਂ ਮਹੀਨਿਆਂ ਨੂੰ ਹਨ।"

"ਜਿਥੇ ਡੇਢ ਸਾਲ ਗੁਜ਼ਾਰਿਆ ਜੇ, ਉਥੇ ਪੰਜ ਮਹੀਨੇ ਭੀ ਮੇਰੇ ਵਾਸਤੇ ਔਖੇ ਸੌਖੇ ਕਟ ਲਓ" ਮੈਂ ਉਸਦੇ ਦਿਲ ਨੂੰ ਢਾਰਸ ਦੇਂਦਿਆਂ ਹੋਇਆਂ ਕਹਿੰਦਾ। ਤੇ ਆਖਰ ਇਕ ਇਕ ਦਿਨ ਗਿਣ ਕੇ ਉਹ ਪੰਜ ਮਹੀਨੇ ਲੰਘ ਗਏ ਤੇ ਮੈਂ ਛੁਟੀਆਂ ਹੋਣ ਤੇ ਦੂਸਰੇ ਦਿਨ ਗਡੀ ਚੜ੍ਹਕੇ ਸਹੁਰੇ ਤੁਰ ਪਿਆ।

ਰਸਤੇ ਵਿਚ ਆਸ਼ਾ ਕਹਿਣ ਲਗੀ, "ਹੁਣ ਤਾਂ ਜੀਤੋ ਸਿਆਣੀ ਹੋ ਗਈ ਹੋਵੇਗੀ?"

"ਜੀਤੋ, ਮਰ ਜਾਣੀ ਉਹ ਤਾਂ ਸ਼ੈਤਾਨ ਦੀ ਨਾਨੀ ਹੈ, ਅਗੇ ਤਾਂ ਛੋਟੀ ਸੀ, ਤਾਂ ਭੀ ਮੈਨੂੰ ਬੜਾ ਤੰਗ ਕਰਦੀ ਸੀ, ਹੁਣ ਤਾਂ ਉਹ ਆਪਣੀ ਪੂਰੀ ਵਾਹ ਲਾ ਦੇਵੇਗੀ" ਮੈਂ ਆਖਿਆ।

"ਮੇਰੀ ਦੂਸਰੀ ਭੈਣ ਜੇ ਸੁਰਿੰਦਰ ਜੀਉਂਦੀ ਹੁੰਦੀ ਤਾਂ ਉਸ ਨੇ ਤੁਹਾਨੂੰ ਬਹੁਤ ਤੰਗ ਕਰਿਆ ਕਰਨਾ ਸੀ" ਇਹ ਆਖ ਮੇਰੀ ਪਤਨੀ ਨੇ ਆਪਣਾ ਰੁਮਾਲ ਅੱਖਾਂ ਤੇ ਫੇਰਿਆ, ਜਿਸ ਤਰ੍ਹਾਂ ਭੈਣ ਦੀ ਯਾਦ ਨੇ ਉਸ ਦੇ ਦਿਲ ਵਿਚ ਇਕ ਦੁਖ ਪੈਦਾ ਕੀਤਾ ਹੁੰਦਾ ਹੈ।

ਗੱਡੀ ਟਿਕਾਣੇ ਪਹੁੰਚ ਗਈ, ਅਸੀ ਸਾਮਾਨ ਚੁਕਾ ਕੇ ਪਿੰਡ ਵਲ ਤੁਰ ਪਏ।

ਮੈਂ ਆਪਣਾ ਸਾਮਾਨ ਪਾਂਡੀ ਪਾਸੋਂ ਲੁਹਾ ਕੇ ਮੋਕਲੇ ਜਿਹੇ ਵਿਹੜੇ ਵਿਚ ਰਖ ਦਿਤਾ, ਉਸ ਵੇਲੇ ਘਰ ਵਿਚ ਮੇਰੀ ਸਸ ਹੀ ਸੀ, ਸਾਨੂੰ ਦੇਖਦਿਆਂ ਹੀ ਉਸਨੂੰ ਚੰਨ ਚੜ੍ਹ ਗਿਆ, ਤੇ ਲਗੀ ਵਾਰਨੇ ਫੇਰਨੇ ਲੈਣ।

ਮਿੰਟਾਂ ਵਿਚ ਸਾਰਾ ਵਿਹੜਾ ਕੁੜੀਆਂ ਚਿੜੀਆਂ ਨਾਲ ਭਰ ਗਿਆ।

ਮੈਂ ਦੇਖਿਆ ਮੇਰੀ ਸਾਲੀ ਜੀਤਾਂ ਸਰੂ ਜਿਹੀ ਜਵਾਨ ਸੀ, ਉਸਦੀ ਹਰ ਨਾੜ ਵਿਚੋਂ ਜੁਆਨੀ ਅੰਬ ਦੇ ਰਸ ਵਾਂਗ ਟਪਕ ਰਹੀ ਸੀ, ਉਸਦਾ ਸਿਓ ਵਾਂਗ ਲਾਲ ਚਿਹਰਾ ਕਾਲੀ ਚੁੰਨੀ ਨਾਲ ਨਿਰਾਲੀ ਸ਼ਾਨ ਦਿਖਾ ਰਿਹਾ ਸੀ।

ਮੈਨੂੰ ਇਹ ਪੇਂਡੂ ਕੁੜੀ ਡਰਾਮੇ ਵਿਚ ਦੇਖੀ ਹੀਰ ਨਾਲੋਂ ਜ਼ਿਆਦਾ ਸੁਹੱਪਣ ਵਾਲੀ ਜਾਪ ਰਹੀ ਸੀ।

ਉਹ ਮੇਰੇ ਵਲ ਵੇਖ ਕੇ ਥੋੜ੍ਹੀ ਜਿਹੀ ਮੁਸਕ੍ਰਾਰੀ ਤੇ ਜਲਦੀ ਨਾਲ ਇਕ ਮੰਜਾ ਜਿਸ ਉਤੇ ਕੱਢੀ ਹੋਈ ਚਾਦਰ ਵਿਛੀ ਸੀ, ਵਲ ਇਸ਼ਾਰਾ ਕਰ ਕੇ ਕਹਿਣ ਲਗੀ, "ਬੈਠ ਜੀਜਾ", ਤੇ ਆਪ ਉਹ ਇਕ ਪਾਸੇ ਖੜੋ ਗਈ।

ਮੈਂ ਮੰਜੇ ਤੇ ਬੈਠ ਗਿਆ ਤੇ ਬੈਠਦਿਆਂ ਹੀ ਡਿਗ ਪਿਆ। ਸਾਰੀਆਂ ਕੁੜੀਆਂ ਨੇ ਤੌੜੀ ਮਾਰ ਦਿੱਤੀ, ਮੇਰਾ ਚਿਹਰਾ ਗੁਸੇ ਨਾਲ ਲਾਲ ਹੋ ਗਿਆ, ਮੈਂ ਬੜੀ ਮੁਸ਼ਕਲ ਨਾਲ ਟੁਟੇ ਮੰਜੇ ਵਿਚੋਂ ਨਿਕਲਿਆ। ਮੈਂ ਆਪਣੀ ਪਤਨੀ ਵਲ ਵੇਖਿਆ, ਉਹ ਬੜੀ ਸ਼ਰਮਸਾਰ ਹੋ ਰਹੀ ਸੀ, ਮੈਨੂੰ ਉਸ ਦੀਆਂ ਅੱਖਾਂ ਤੋਂ ਜਾਪਿਆ, ਜਿਕੁਰ ਉਹ ਕਹਿ ਰਹੀਆਂ ਹਨ, "ਮੇਰਾ ਇਸ ਵਿਚ ਕੀ ਕਸੂਰ ਹੈ, ਇਹ ਤੁਹਾਡੀ ਹੀ ਸਾਲੀ ਹੈ" ਤੇ ਮੈਂ ਵੀ ਉਸਨੂੰ ਅੱਖਾਂ ਰਾਹੀਂ ਹੀ ਦਸਿਆ ਕਿ ਚੰਗਾ, "ਮੈਂ ਵੀ ਉਹਦਾ ਜੀਜਾ ਹੀ ਬਣ ਕੇ ਦਿਖਾਵਾਂਗਾ।"

ਮੇਰੀ ਸੱਸ ਨੇ ਮੂੰਹ ਪਰਲੇ ਪਾਸੇ ਕਰ ਲਿਆ, ਜਿਸ ਤਰ੍ਹਾਂ ਉਸ ਨੇ ਕੁਝ ਦੇਖਿਆ ਹੀ ਨਹੀਂ ਹੁੰਦਾ।

ਮੈਂ ਸੋਚਿਆ - "ਜੀਤੋ ਹੁਣ ਬੜੀ ਚਾਲਾਕ ਹੋ ਗਈ ਹੈ, ਉਸ ਨੂੰ ਪਤਾ ਸੀ ਕਿ ਅਸੀਂ ਆਉਣਾ ਹੈ, ਇਸ ਲਈ ਉਸ ਨੇ ਮੰਜੇ ਵਾਲੀ ਸ਼ਰਾਰਤ ਪਹਿਲਾਂ ਹੀ ਤਿਆਰ ਕਰ ਰਖੀ ਸੀ।"

ਮੈਂ ਨਕਲੀ ਹਾਸਾ ਮੂੰਹ ਤੇ ਲਿਆਉਂਦਿਆਂ ਹੋਇਆਂ ਕਿਹਾ - "ਜੀਤੋ, ਤੇਰੀਆਂ ਊਹੋ ਹੀ ਆਦਤਾਂ ਰਹੀਆਂ।"

ਤੇ ਉਸੇ ਰਾਤ ਸੱਸ ਨੇ ਮੈਨੂੰ ਉਪਰਲੇ ਚੁਬਾਰੇ ਤੇ ਜੀਤੋ ਹਥ ਦੁਧ ਘਲਿਆ, ਮੈਂ ਘੁਟ ਭਰਿਆ ਤੇ ਲੂਣ ਦਾ ਸੁਆਦ ਆਇਆ, ਮੈਂ ਤਾੜ ਗਿਆ ਕਿ ਲੂਣ ਦੀ ਸ਼ਰਾਰਤ ਵੀ ਜੀਤੋ ਦੀ ਹੈ।

ਰਾਹ ਦਾ ਥਕੇਵਾਂ ਹੋਣ ਕਰਕੇ ਮੈਂ ਬੇ-ਫਿਕਰ ਹੋ ਕੇ ਸੌਂ ਗਿਆ, ਸਵੇਰੇ ਜਦ ਮੈਂ ਜਾਗਿਆ ਤਾਂ ਕਾਫੀ ਦਿਨ ਚੜ੍ਹਿਆ ਹੋਇਆ ਸੀ, ਮੈਂ ਉਠਣ ਲਗਾ ਤਾਂ ਆਪਣੇ ਆਪ ਨੂੰ ਮੰਜੇ ਨਾਲ ਬੱਧਾ ਹੋਇਆ ਪਾਇਆ, ਮੈਂ ਬਥੇਰੀ ਕੋਸ਼ਿਸ਼ ਕੀਤੀ ਕਿ ਛੁਟਕਾਰਾ ਪਾ ਸਕਾਂ, ਪਰ ਗੰਢ ਮੰਜੇ ਦੇ ਥੱਲੇ ਵਾਲੇ ਪਾਸੇ ਦਿਤੀ ਹੋਈ ਸੀ, ਮੈਂ ਜ਼ਰਾ ਕੁ ਸਿਰ ਉਚਾ ਕਰਕੇ ਵੇਖਿਆ ਤਾਂ ਸਰ੍ਹਾਂਦੀ ਵਲ ਜੀਤੋ ਖੜੀ ਹੱਸ ਰਹੀ ਸੀ।

"ਮਰ ਜਾਣੀਏ, ਇਹ ਕੀ ਕੀਤਾ ਈ ਖੋਹਲ ਇਹਨੂੰ," ਮੈਂ ਲਾਡ ਨਾਲ ਆਖਿਆ।

ਪਰ ਉਸ ਨੇ ਨਾ ਖੋਹਲਿਆ ਤੇ ਮੇਰੇ ਪੈਰਾਂ ਵਲ ਆ ਕੇ ਹੱਸਣ ਲਗੀ।

"ਖੋਹਲ, ਖੋਹਲ ਜਲਦੀ ਕਰ ਏਦਾਂ ਨਹੀਂ ਕਰੀਦਾ ਹੁੰਦਾ, ਤੂੰ ਬਾਲੜੀ ਥੋੜ੍ਹੀ ਏਂ।”

ਥਿੰਦੇ ਘੜੇ ਦੇ ਪਾਣੀ ਵਾਂਗ ਮੇਰੀਆਂ ਗਲਾਂ ਦਾ ਜੀਤੋਂ ਤੇ ਕੋਈ ਅਸਰ ਨ ਹੋਇਆ। ਜਿਉਂ ਜਿਉਂ ਮੈਂ ਆਖਦਾ ਉਹ ਤਿਉਂ ਤਿਉਂ ਆਪਣੀ ਕਾਲੀ ਚੁੰਨੀ ਮੂੰਹ ਅਗੇ ਕਰ ਕੇ ਹੋਰ ਜ਼ੋਰ ਨਾਲ ਹੱਸਦੀ, 'ਉਸਦੇ ਹਾਸੇ ਦੀ ਛਣਕਾਰ ਮੇਰੀ ਪਤਨੀ ਨੇ ਸੁਣੀ ਤੇ ਉਸ ਨੇ ਆ ਕੇ ਮੈਨੂੰ ਖੋਹਲਿਆ।

ਮੇਰਾ ਦਿਲ ਕੀਤਾ ਕਿ ਜੀਤੋ ਦੀ ਗੁਤ ਮੰਜੀ ਨਾਲ ਬੰਨ੍ਹ ਦਿਆਂ ਤੇ ਕਿਸੇ ਨੂੰ ਵੀ ਨਾ ਖੋਹਲਣ ਦਿਆਂ, ਪਰ ਉਸਦੀ ਅਲੜ੍ਹ ਜੁਆਨੀ ਨੇ ਮੈਨੂੰ ਇਹ ਕੁਝ ਕਰਨੋ ਵਰਜਿਆ।

"ਤੇ ਚੰਗਾ ਜੀਤੋ, ਬੱਚ ਕੇ ਰਹੀਂ, ਮੈਂ ਵੀ ਇਹਦਾ ਬਦਲਾ ਤੇਰੇ ਕੋਲੋਂ ਲੈ ਕੇ ਹੀ ਛੱਡਾਂਗਾ।"

"ਮੁੜ ਕੇ ਜੰਮੀਂ ਜੀਜਾ" ਇਹ ਆਖ ਕੇ ਜੀਤੋ ਫਿਰ ਖੁਲ੍ਹ ਕੇ ਹੱਸੀ।

ਤੇ ਏਸੇ ਤਰ੍ਹਾਂ ਦੀਆਂ ਹੋਰ ਕਈ ਸ਼ੈਤਾਨੀਆਂ ਉਹ ਮੇਰੇ ਨਾਲ ਕਰਦੀ ਰਹਿੰਦੀ। ਸੁਤਿਆਂ ਪਿਆਂ ਮੂੰਹ ਤੇ ਸ਼ਾਹੀ ਮਲ ਜਾਂਦੀ, ਕਦੀ ਬੂਟ ਤੇ ਬਟੂਆ ਛੁਪਾ ਛਡਦੀ, ਰੋਟੀ ਖਾਣ ਬੈਠਣ ਤੇ ਪਿਛੋਂ ਕਮੀਜ਼ ਦਰੀ ਨਾਲ ਸੀਊਂ ਛਡਦੀ, ਤੇ ਉਸਦੀਆਂ ਇਹ ਨਿਕੀਆਂ ਮੋਟੀਆਂ ਸ਼ਰਾਰਤਾਂ ਪਹਿਲਾਂ ਮੈਨੂੰ ਇਕ ਮਿਠੀ ਝੁਨਝੁਨੀ ਦੇਂਦੀਆਂ ਤੇ ਫਿਰ ਬਦਲੇ ਲਈ ਪ੍ਰੇਰਦੀਆਂ।

ਮੇਰਾ ਕਈ ਵਾਰੀ ਦਿਲ ਕਰਦਾ ਕਿ ਇਹਨਾਂ ਸ਼ਰਾਰਤਾਂ ਦੇ ਬਦਲੇ ਉਸ ਨੂੰ ਮੈਂ ਵੀ ਖਪਾਵਾਂ, ਪਰ ਉਹ ਅੱਥਰੀ ਕੁੜੀ ਹਮੇਸ਼ਾਂ ਮੇਰੇ ਕੋਲੋਂ ਹੁਸ਼ਿਆਰ ਰਹਿੰਦੀ।

ਸਭ ਤੋਂ ਬਹੁਤਾ ਦੁਖ ਮੈਨੂੰ ਓਦੋਂ ਹੋਇਆ, ਜਦੋਂ ਉਸ ਨੇ ਮੇਰੀ ਐਨਕ ਲੁਕਾ ਦਿਤੀ, ਬਿਨਾਂ ਐਨਕ ਤੋਂ ਮੇਰੇ ਲਈ ਦਿਨ ਤੇ ਰਾਤ ਇਕੋ ਜਿਹਾ ਸੀ। ਮੈਂ ਬਥੇਰੇ ਉਸਦੇ ਤਰਲੇ ਮਿੰਨਤਾਂ ਕੀਤੀਆਂ, ਪਰ ਉਹ ਮੰਨੇ ਹੀ ਨਾ। ਉਹ ਕਸਮਾਂ ਖਾ ਖਾ ਕੇ ਆਖੇ - "ਮੈਨੂੰ ਤਾਂ ਐਨਕ ਦਾ ਪਤਾ ਹੀ ਨਹੀਂ।"

ਐਨਕ ਤੋਂ ਬਿਨਾਂ ਮੇਰੇ ਲਈ ਘਰ ਤੋਂ ਬਾਹਰ ਜਾਣਾ ਬਹੁਤ ਮੁਸ਼ਕਲ ਸੀ, ਮੇਰੀ ਪਤਨੀ ਨੇ ਮੇਰੇ ਨਾਲ ਹਮਦਰਦੀ ਕਰਦਿਆਂ ਹੋਇਆਂ ਬੜੀ ਮਿਹਨਤ ਨਾਲ ਐਨਕ ਲਭ ਕੇ ਦਿਤੀ।

ਤੇ ਉਸੇ ਸ਼ਾਮ ਨੂੰ ਜਦੋਂ ਮੈਂ ਬਾਹਰੋਂ ਫਿਰ ਕੇ ਘਰ ਆਇਆ ਤਾਂ ਚਿਟੀ ਕੰਧ ਤੇ ਇਕ ਆਦਮੀ ਦੀ ਸੂਰਤ ਵਾਹੀ ਹੋਈ ਸੀ, ਦੂਰ ਸਾਰੇ ਇਕ ਐਨਕ ਜ਼ਮੀਨ ਤੇ ਪਈ ਹੋਈ ਸੀ ਤੇ ਵਾਹੀ ਹੋਈ ਸ਼ਕਲ ਕੁਬੀ ਹੋ ਕੇ ਐਨਕ ਵਲ ਹੱਥ ਕਰ ਕੇ ਖੜੋਤੀ ਸੀ, ਆਦਮੀ ਦਾ ਮੂੰਹ ਅੱਡਿਆ ਹੋਇਆ ਸੀ, ਮੂੰਹ ਦੇ ਅਗੇ ਲਿਖਿਆ ਹੋਇਆ ਸੀ - "ਹਾਏ, ਮੇਰੀ ਐਨਕ!"

ਮੇਂ ਜੀਤੋ ਦੀ ਚਿਤ੍ਰਕਾਰੀ ਕਾਫੀ ਚਿਰ ਖੜੋਤਾ ਵੇਖਦਾ ਰਿਹਾ, ਇਕ ਪੇਂਡੂ ਕੁੜੀ ਇਹੋ ਜਿਹੀ ਤਸਵੀਰ ਵਾਹ ਸਕਦੀ ਹੈ, ਮੈਨੂੰ ਇਹ ਕਦੀ ਵੀ ਖਿਆਲ ਨਹੀਂ ਸੀ ਆਇਆ, ਮੈਂ ਜੀਤੋ ਦੇ ਚੁਸਤ ਦਿਮਾਗ ਦੀ ਦਾਦ ਦੇਣ ਲਗਾ।

ਮੇਰਾ ਦਿਲ ਕੀਤਾ ਕਿ ਤਸਵੀਰ ਨੂੰ ਬੁਝਾ ਦੇਵਾਂ, ਪਰ ਮੈਂ ਝਕ ਗਿਆ। ਮੈਂ ਅੰਦਰ ਗਿਆ, ਜੀਤੋ ਪੀਹੜੀ ਤੇ ਬੇਠੀ ਕਸੀਦਾ ਕੱਢ ਰਹੀ ਸੀ, ਮੈਨੂੰ ਵੇਖ ਕੇ ਖਿੜ ਖਿੜ ਹਸਣ ਲਗੀ, ਮੈਂ ਸਿਰ ਨੀਵਾਂ ਪਾ ਕੇ ਚੁਪ ਕਰ ਗਿਆ।

ਇਕ ਮਹੀਨੇ ਵਿਚ ਜੀਤੋ ਨੇ ਇਸ ਤਰ੍ਹਾਂ ਦੀਆਂ ਅਨੇਕਾਂ ਸ਼ਰਾਰਤਾਂ ਕਰ ਕੇ ਮੈਨੂੰ ਬੁਰੀ ਤਰ੍ਹਾਂ ਪਛਾੜਿਆ, ਮੈਂ ਹੁਣ ਤਕ ਉਸ ਪਾਸੋਂ ਇਕ ਸ਼ਰਾਰਤ ਦਾ ਵੀ ਬਦਲਾ ਨਾ ਲੈ ਸਕਿਆ ਇਸ ਗਲ ਦਾ ਮੈਨੂੰ ਦੁਖ ਹੁੰਦਾ, ਪਰ ਉਸਦੇ ਮਖੌਲਾਂ ਵਿਚੋਂ ਮੈਨੂੰ ਇਕ ਅਨੋਖਾ ਸੁਆਦ ਆਉਂਦਾ, ਜਿਹੜਾ ਮੇਰੇ ਰੁਖੇ ਦਿਮਾਗ ਨੂੰ ਤ੍ਰਾਵਤ ਦਾ ਕੰਮ ਦੇ ਰਿਹਾ ਸੀ।

ਹੁਣ ਮੈਂ ਬੜਾ ਹੁਸ਼ਿਆਰ ਹੋ ਕੇ ਰਹਿੰਦਾ ਤੇ ਇਕ ਦਿਨ ਸ਼ਾਮ ਨੂੰ ਜਦੋਂ ਮੈਂ ਖੂਹ ਤੇ ਜਾ ਰਿਹਾ ਸੀ ਤਾਂ ਰਾਹ ਵਿਚ ਜੀਤੋ ਡੰਗਰਾਂ ਨੂੰ ਹਿਕੀ ਆਉਂਦੀ ਮਿਲੀ, ਮੈਂ ਆਖਿਆ - "ਜੀਤੋ, ਅੱਜ ਤੂੰ ਡੰਗਰ ਲਈ ਜਾਣੀ ਏਂ?

ਉਸ ਨੇ ਕਿਹਾ "ਬਾਪੂ ਅੱਜ ਢਿੱਲਾ ਹੈ ਤੇ ਖੂਹ ਤੇ ਲੰਮਾ ਪਿਆ ਹੋਇਆ ਹੈ" ਇਸ ਲਈ ਮੈਂ ਹੀ ਇਨ੍ਹਾਂ ਨੂੰ ਹਵੇਲੀ ਲੈ ਚਲੀ ਹਾਂ।


"ਮੈਂ ਹਿਕ ਖੜਾਂ ਜੀਤੋ" ਮੈਂ ਬੀਬਾ ਜਿਹਾ ਮੂੰਹ ਬਣਾ ਕੇ ਕਿਹਾ।

ਲੈ, ਤੇ ਮੈਨੂੰ ਤੂੰ ਬਾਲੜੀ ਸਮਝਿਆ ਹੋਇਆ ਜੀਜਾ, ਛੋਟੇ ਹੁੰਦਿਆਂ ਤਾਂ ਮੈਂ ਹੀ ਇਨ੍ਹਾਂ ਨੂੰ ਬੰਨ੍ਹਦੀ ਸਾਂ।" ਇਹ ਆਖ ਉਹ ਤੁਰਦੀ ਗਈ।

ਮੈਂ ਵੀ ਤੁਰੀ ਗਿਆ, ਪੈਲੀ ਦੇ ਨਾਲ ਇਕ ਸੂਆ ਵਗਦਾ ਸੀ, ਸੂਏ ਦੇ ਕੰਢੇ ਇਕ ਜੁਆਨ ਪਾਣੀ ਵਿਚ ਲਤਾਂ ਪਾਈ ਕੁਝ ਗਾ ਰਿਹਾ ਸੀ ਮੈਂ ਉਸਦਾ ਜਟਕੀ ਬੋਲੀ ਵਿਚ ਗੀਤ ਸੁਣਿਆ, ਉਹ ਬੜੀ ਮਿੱਠੀ ਜਿਹੀ ਸੁਰ ਵਿਚ ਇਹ ਗਾ ਰਿਹਾ ਸੀ:

ਕਦੋਂ ਫਿਰ ਆਵੋਗੇ,
ਮੁਰਝਾਈ ਜ਼ਿੰਦਗੀ ਨੂੰ,
ਆ ਕੇ ਫੇਰ ਖਿੜਾਗੇ।
ਆਸਾਂ ਅਸੀ ਲਾਈਆਂ ਨੇ,
ਇਹ ਤੁਹਾਡੇ ਦਰਸ਼ਨਾਂ ਨੂੰ,
ਅੱਖਾਂ ਸਧਰਾਈਆਂ ਨੇ।
ਕੋਇਲਾਂ ਪਈਆਂ ਗਾਂਦੀਆਂ ਨੇ,
ਗਲਾਂ ਜਦੋਂ ਯਾਦ ਆਵਣ,
ਨੈਣਾਂ ਨੂੰ ਰੁਆਂਦੀਆਂ ਨੇ।

ਮੇਰੇ ਬੂਟਾਂ ਦਾ ਖੜਾਕ ਸੁਣ ਕੇ ਉਹ ਰੁਕ ਗਿਆ, ਮੈਂ ਉਸੇ ਡੰਡੀ ਤੋਂ ਖੂਹ ਵਲ ਮੁੜ ਗਿਆ।

ਤੇ ਠੀਕ ਦੂਸਰੇ ਦਿਨ ਜਦ ਮੈਂ ਕੱਲ੍ਹ ਵਾਲੀ ਜਗਾ ਤੇ ਗਿਆ ਤਾਂ ਦੂਰ ਇਕ ਦਰੱਖਤ ਦੇ ਪਿਛੇ ਦੋ ਪਰਛਾਵੇਂ ਨਜ਼ਰੀ ਪਏ, ਮੈਂ ਜੀਤੋ ਦਾ ਸਰੂ ਜਿਹਾ ਕਦ ਪਛਾਣ ਲਿਆ ਤੇ ਦੂਸਰੇ ਜਵਾਨ ਦਾ ਲਾਲ ਪਟਕਾ ਮੇਰਾ ਕਲ੍ਹ ਦਾ ਵੇਖਿਆ ਹੋਇਆ ਸੀ।

ਮੈਂ ਚੁਪ ਕੀਤਾ ਵਾਪਸ ਆ ਗਿਆ ਤੇ ਰਾਹ ਵਿਚ ਸੋਚ ਰਿਹਾ ਸਾਂ, ਹੁਣ ਜੀਤੋ ਨੂੰ ਮੈਂ ਖਪਾਵਾਂਗਾ। ਕਿਡੀ ਚਾਲਾਕ ਛੋਕਰੀ ਏ, ਕਾਬੂ ਈ ਨਹੀਂ ਸੀ ਆਉਦੀ, ਹੁਣ ਦਸਾਂਗਾ ਇਹਨੂੰ ਸੁਆਦ, ਕਿਦਾਂ ਸ਼ਰਾਰਤਾਂ ਕਰੀਦੀਆਂ ਨੇ।

ਰਾਤ ਨੂੰ ਜਦੋਂ ਮੈਂ ਜੀਤ ਕੋਲੋਂ ਪਾਣੀ ਦਾ ਗਲਾਸ ਮੰਗਿਆ ਤਾਂ ਉਸ ਨੇ ਗਲਾਸ ਵਿਚੋਂ ਇਕ ਚੁਲੀ ਮੇਰੇ ਤੇ ਡੋਲ੍ਹ ਦਿੱਤੀ ਤਾਂ ਮੈਂ ਉਚੀ ਸਾਰੀ ਸੱਸ ਨਾਲ ਗਲ ਕਰਦਿਆਂ ਕਿਹਾ - "ਭਾਬੀ ਜੀ! ਜੀਤੋ ਕਿੰਨੀ ਬਹਾਦਰ ਏ, ਕਲ੍ਹ ਇਹ ਇਕੱਲੀ ਸਾਰੇ ਡੰਗਰ ਹਿਕ ਕੇ ਲੈ ਆਈ ਸੀ" ਇਹ ਆਖ ਕੇ ਮੈਂ ਬੜੇ ਧਿਆਨ ਨਾਲ ਉਸ ਵਲ ਤਕਿਆ ਤਾਂ ਉਸ ਨੇ ਸਿਰ ਨੀਵਾਂ ਪਾ ਲਿਆ।

ਸ਼ੈਤਾਨ ਕੁੜੀ ਕਿਕੁਰ ਸਿਧੀ ਹੋ ਗਈ ਹੈ। ਹੁਣ ਮੈਨੂੰ ਉਸ ਦੀ ਅਸਲ ਨਾੜ ਲੱਭ ਪਈ ਸੀ, ਤੇ ਨਾ ਹੀ ਉਸ ਦੀਆਂ ਸ਼ਰਾਰਤਾਂ ਦਾ ਮੈਨੂੰ ਹੁਣ ਡਰ ਰਿਹਾ ਸੀ, ਮੈਂ ਉਸ ਪਾਸੋਂ ਪਿਛਲੀਆਂ ਸਾਰੀਆਂ ਸ਼ਰਾਰਤਾਂ ਦਾ ਬਦਲਾ ਲੈਣ ਦੀ ਠਾਣ ਲਈ।

ਸਵੇਰੇ ਜਦ ਜੀਤੋ ਮੇਰੇ ਕੋਲੋਂ ਦੀ ਲੰਘੀ ਤਾਂ ਮੈਂ ਕਿਹਾ -"ਜੀਤੋ ਉਹ ਲਾਲ ਪਟਕਾ ਫੜਾਈ।" "ਕਿਹੜਾ ਲਾਲ ਪਟਕਾ" ਉਸ ਨੇ ਮੇਰੇ ਵਲ ਗਹੁ ਨਾਲ ਤਕਦਿਆਂ ਹੋਇਆਂ ਕਿਹਾ।

"ਓਹੋ ਹੀ ਜਿਹੜਾ ਤੇਰੇ ਸਾਹਮਣੇ ਪਿਆ ਹੈ, ਕੀ ਤੈਨੂੰ ਲਾਲ ਪਟਕਾ ਵੀ ਨਹੀਂ ਦਿਸਦਾ, ਚਲੀ ਮੇਰੇ ਨਾਲ ਸ਼ਹਿਰ ਮੈਂ ਤੈਨੂੰ ਐਨਕਾਂ ਲੁਆ ਦਿਆਂਗਾ।"

ਦੋ ਕੁ ਮਿੰਟ ਜੀਤੋ ਨੇ ਏਧਰ ਓਧਰ ਵੇਖਿਆ ਤੇ ਫਿਰ ਕੁਝ ਸੋਚ ਕੇ ਸਿਰ ਨੀਵਾਂ ਪਾ ਦਿੱਤਾ, ਇਸ ਤਰ੍ਹਾ ਜੀਤੋ ਨੇ ਬੜੀ ਜਲਦੀ ਮੇਰੇ ਕੋਲੋਂ ਹਾਰ ਮੰਨ ਲਈ ਤੇ ਦੂਸਰੇ ਦਿਨ ਉਸ ਨੇ ਆਪਣੇ ਸਾਰੇ ਹਥਿਆਰ ਮੇਰੇ ਅਗੇ ਸੁਟ ਪਾਏ, ਜਦ ਉਸ ਨੇ ਕਿਹਾ -"ਜੀਜਾ, ਕਿਸੇ ਨਾਲ ਗੱਲ ਨਾ ਕਰੀਂ।" "ਝੱਲੀਏ, ਮੈਨੂੰ ਕੀ ਲੋੜ ਹੈ, ਕਿਸੇ ਨਾਲ ਗੱਲ ਕਰਨ ਦੀ", ਮੈਂ ਗੰਭੀਰ ਜਿਹਾ ਮੂੰਹ ਬਣਾ ਕੇ ਆਖਿਆ, "ਹਾਂ, ਤੇ ਉਸ ਦਾ ਨਾਂ ਕੀ ਏ?"

"ਉਸ ਦਾ ਨਾਂ ਏਂ ਜਿਊਣਾ!" ਉਸ ਨੇ ਕੁਝ ਸ਼ਰਮ ਭਰੇ ਭਾਵ ਵਿਚ ਕਿਹਾ।

"ਕੀ ਤੇਨੂੰ ਉਹ ਬੜਾ ਪਿਆਰ ਕਰਦਾ ਏ?"

ਉਸ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਉਸ ਦਾ ਸੇ ਵਰਗਾ ਚਿਹਰਾ ਹੋਰ ਲਾਲੀ ਪਕੜ ਗਿਆ, ਉਹ ਚੁੰਨੀ ਦਾ ਵਲੇਵਾਂ ਸਜੇ ਹਥ ਦੀ ਉਂਗਲੀ ਤੇ ਦੇ ਰਹੀ ਸੀ ਤੇ ਉਸ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿਤਾ।

"ਜੀਤੋ! ਤੂੰ ਉਸ ਨਾਲ ਵਿਆਹ ਕਿਉਂ ਨਹੀਂ ਕਰਾ ਲੈਂਦੀ ?" ਮੈਂ ਜ਼ਰਾ ਕੁ ਸੰ ਲਾਂਹਦਿਆਂ ਹੋਇਆਂ ਕਿਹਾ।

ਮੈਨੂੰ ਜਾਪਿਆ ਜਿਕੁਰ ਮੈਂ ਬਹੁਤ ਵਧੇਰੇ ਅੱਖਰ ਆਖ ਦਿਤੇ ਸਨ ਤੇ ਇਸ ਦਾ ਅਸਰ ਵੀ ਜੀਤੋ ਤੇ ਬਹੁਤ ਜ਼ਿਆਦਾ ਹੋਇਆ। ਉਹਦੀ ਧੌਣ ਝੁਕ ਗਈ। ਮੈਨੂੰ ਉਸ ਦੇ ਰੰਗ ਢੰਗ ਤੋਂ ਜਾਪ ਰਿਹਾ ਸੀ, ਜਿਕੁਰ ਉਹ ਉਥੋਂ ਉਡ ਜਾਣਾ ਚਾਹੁੰਦੀ ਹੈ।

ਮੈਨੂੰ ਹੁਣ ਪਤਾ ਲਗਾ ਕਿ ਪਿੰਡ ਦੀਆਂ ਕੁੜੀਆਂ ਆਪਣੇ ਵਿਆਹ ਬਾਰੇ ਕੋਈ ਅੱਖਰ ਆਖਣਾ ਤਾਂ ਇਕ ਪਾਸੇ ਰਿਹਾ, ਸੁਣਨਾ ਵੀ ਸ਼ਰਮ ਮਹਿਸੂਸ ਕਰਦੀਆਂ ਹਨ।

"ਚੰਗਾ, ਫੇਰ ਮੈਂ ਭਾਬੀ ਜੀ ਨਾਲ ਗੱਲ ਕਰਾਂ?" ਮੈਂ ਜ਼ਰਾ ਕੁ ਚਾਲਾਕੀ ਪਾਸੋਂ ਕੰਮ ਲੈਂਦਿਆਂ ਕਿਹਾ।

ਉਸ ਨੇ ਥੋੜਾ ਕੁ ਸਿਰ ਚੁਕ ਕੇ ਮੇਰੇ ਨਾਲ ਅੱਖਾਂ ਮਿਲਾਈਆਂ, ਤੇ ਫਿਰ ਥਲੇ ਪਾ ਲਈਆਂ। ਮੈਨੂੰ ਉਹ ਚੰਚਲ ਕੁੜੀ, ਹਯਾ ਦੀ ਪੁਤਲੀ ਜਾਪ ਰਹੀ ਸੀ। ਮੈਂ ਉਸਦੀ ਇਸ ਤਕਣੀ ਤੋਂ ਆਪਣਾ ਉਤਰ, ਲੈ ਲਿਆ। ਉਹ ਸਿਰ ਨੀਵਾਂ ਪਾਈ ਚੁਪ ਕਰ ਕੇ ਉਥੋਂ ਚਲੀ ਗਈ।

ਹੁਣ ਮੇਰੀ ਤੇ ਜੀਤੋ ਦੀ ਸੁਲ੍ਹਾ ਸੀ, ਮੈਨੂੰ ਮਖੌਲਾਂ ਦਾ ਡਰ ਨਹੀਂ ਸੀ ਤੇ ਉਹਨੂੰ ਆਪਣਾ ਭੇਤ ਨਿਕਲਣ ਦਾ ਡਰ ਨਹੀਂ ਸੀ।

ਉਹ ਮੇਰੇ ਅੱਗੇ ਝੁਕ ਗਈ, ਉਸਦੀ ਇਕੋ ਗਲ ਨੇ ਉਸਨੂੰ ਮੇਰੇ ਅਗੇ ਝੁਕਣ ਲਈ ਮਜਬੂਰ ਕਰ ਦਿਤਾ। ਮੈਂ ਜੀਤੇ ਤੋਂ ਬਦਲਾ ਤਾਂ ਲੈਣਾ ਚਾਹੁੰਦਾ ਸੀ, ਪਰ ਇਸ ਗਲ ਨੇ ਮੈਨੂੰ ਉਸਦਾ ਹਮਦਰਦੀ ਬਣਾ ਦਿਤਾ ਸੀ।

ਤੇ ਇਸ ਦੇ ਪਿਛੋਂ ਉਹ ਮੈਨੂੰ ਜੀਜਾ ਜੀ ਕਹਿ ਕੇ ਸੱਦਦੀ, ਹੁਣ ਉਹ 'ਤੂੰ' ਦੀ ਥਾਂ 'ਤੁਸੀਂ' ਅੱਖਰ ਦੀ ਵਰਤੋਂ ਕਰਦੀ, ਮੇਰੀ ਪਤਨੀ ਬੜੀ ਹੈਰਾਨ ਹੋਈ ਜਦੋਂ ਉਸਨੇ ਜੀਤੋ ਦੀ ਇਹ ਤਬਦੀਲੀ ਵੇਖੀ।

ਉਸ ਨੂੰ ਸਾਡੇ ਸਮਝੌਤੇ ਦਾ ਪਤਾ ਨਹੀਂ ਸੀ ਤੇ ਨਾ ਹੀ ਮੈਂ ਇਹ ਸਮਝੌਤਾ ਉਸਨੂੰ ਦਸਣਾ ਚਾਹੁੰਦਾ ਸੀ।

ਹੁਣ ਜੀਤੇ ਮੇਰੀਆਂ ਲੋੜਾਂ ਦਾ ਮੇਰੀ ਪਤਨੀ ਨਾਲੋਂ ਵੀ ਜ਼ਿਆਦਾ ਖਿਆਲ ਰਖਦੀ। ਉਹ ਅੱਥਰੀ ਕੁੜੀ ਦਾ ਚੰਚਲ ਮੂੰਹ ਕਿਸੇ ਆਸ ਕਰ ਕੇ ਗੰਭੀਰਤਾ ਫੜਦਾ ਜਾਂਦਾ ਸੀ। ਅਗੇ ਉਹ ਸਾਰਾ ਸਾਰਾ ਦਿਨ ਬਾਹਰ ਪੈਲੀ ਵਿਚ ਗੁਜ਼ਾਰ ਦੇਂਦੀ ਸੀ, ਪਰ ਹੁਣ ਉਹ ਬਾਹਰ ਜਾਣਾ ਵੀ ਕੋਈ ਬਹੁਤਾ ਜ਼ਰੂਰੀ ਨਹੀਂ ਸੀ। ਸਮਝਦੀ। ਉਸ ਨੂੰ ਦੂਰ ਖੜੋਤੀ ਆਸ਼ਾ ਦਾ ਕੰਢਾ ਹੁਣ ਨੇੜੇ ਜਾਪ ਰਿਹਾ ਸੀ।

ਦੂਸਰੇ ਦਿਨ ਹੀ ਮੈਂ ਜੀਣੇ ਨੂੰ ਬਾਹਰ ਮਿਲ ਪਿਆ ਤੇ ਮਿਠੀਆਂ ਮਿਠੀਆਂ ਗਲਾਂ ਸ਼ੁਰੂ ਕਰ ਦਿਤੀਆਂ ਤੇ ਥੋੜ੍ਹਿਆਂ ਦਿਨਾਂ ਦੇ ਮੇਲ ਪਿਛੋਂ ਹੀ ਮੈਂ ਜੀਤੋ ਦੀ ਗਲ ਸ਼ੁਰੂ ਕਰ ਦਿਤੀ। ਉਹ ਕੁਝ ਸੰਙਿਆ, ਪਰ ਜਦ ਉਸ ਨੇ ਮੇਰਾ ਖੁਲ੍ਹਾ ਜਿਹਾ ਸੁਭਾ ਵੇਖਿਆ ਤਾਂ ਕਿਹਾ - "ਸਰਦਾਰ ਜੀ! ਤੁਸੀਂ ਜਾਣਦੇ ਹੀ ਹੋ ਆਖਰ।"

"ਤੇ ਜੀਊਣਿਆਂ ਤੂੰ ਫਿਕਰ ਨ ਕਰ, ਉਮੈਦ ਹੈ ਇਹ ਕੰਮ ਮੈਂ ਸਿਰੇ ਚਾੜ੍ਹ ਕੇ ਹੀ ਜਾਵਾਂਗਾ।"

ਉਹ ਮੇਰੇ ਵਲ ਧੰਨਵਾਦ ਭਰੀਆਂ ਅੱਖਾਂ ਨਾਲ ਤਕਿਆ ਤੇ ਚੁਪ ਕਰ ਗਿਆ।

ਮੈਂ ਦਿਨਾਂ ਵਿਚ ਹੀ ਜੀਊਣੇ ਦੀ ਜ਼ਬਾਨੀ ਉਸਦਾ ਖਾਨਦਾਨੀ ਚਿਠਾ ਜਾਣ ਲੀਤਾ। ਉਹ ਨਾਲ ਦੇ ਪਿੰਡ ਦੇ ਨੰਬਰਦਾਰ ਵਸਾਖਾ ਸਿੰਘ ਦਾ ਇਕਲੌਤਾ ਪੁਤਰ ਸੀ ਤੇ ਉਨ੍ਹਾਂ ਦੀ ਕਾਫੀ ਜ਼ਮੀਨ ਸੀ। ਉਹ ਪਿੰਡ ਦੇ ਮਿਡਲ ਸਕੂਲ ਤਕ ਪੜ੍ਹਿਆ ਹੋਇਆ ਸੀ। ਉਸਦੀ ਮਰਦਾਨਗੀ ਉਸ ਦੇ ਲੋਹੇ ਵਰਗੇ ਡੌਲਿਆਂ ਤੋਂ ਟਪਕ ਰਹੀ ਸੀ, ਉਹ ਕਮਾਲ ਦਾ ਗਾਂਦਾ ਸੀ। ਵਾਰਸਸ਼ਾਹ ਦੀ ਹੀਰ ਸੁਣਾ ਕੇ ਤਾਂ ਉਹ ਇਸ਼ਕ ਕਰਨ ਲਈ ਪ੍ਰੇਰਨਾ ਕਰਦਾ ਸੀ। ਤੇ ਇਕ ਦਿਨ ਮੈਂ ਆਪਣੀ ਸੱਸ ਨਾਲ ਜੀਤੋ ਦੇ ਵਿਆਹ ਬਾਰੇ ਗੱਲਾਂ ਸ਼ੁਰੂ ਕਰ ਦਿਤੀਆਂ।

ਉਹ ਆਖਣ ਲਗੀ - "ਅਜੇ ਤਕ ਕੋਈ ਵੀ ਮੁੰਡਾ ਸਾਡੇ ਪਸੰਦ ਦਾ ਨਹੀਂ ਮਿਲ ਸਕਿਆ ਮੈਂ ਤਾਂ ਚਾਹੁਣੀ ਹਾਂ ਕਿ ਜਲਦੀ ਹੀ ਇਹ ਕੰਮ ਸਿਰੇ ਚੜ੍ਹ ਜਾਏ, ਜੁਆਨ ਧੀਆਂ ਨੂੰ ਘਰ ਰਖਣਾ ਬਹੁਤ ਮੁਸ਼ਕਲ ਏ।

"ਤੁਸੀਂ ਕਿਹੋ ਜਿਹਾ ਮੁੰਡਾ ਲੱਭਦੇ ਹੋ, ਭਾਬੀ ਜੀ?"

"ਇਹੋ ਕੋਈ ਪੜ੍ਹਿਆ ਲਿਖਿਆ ਹੋਵੇ, ਤੂੰ ਹੀ ਦੱਸ ਪਾ ਖਾਂ ਕਿਸੇ ਮੁੰਡੇ ਦੀ, ਹੈ ਕੋਈ ਤੇਰਾ ਯਾਰ ਬੇਲੀ ਤੇਰੇ ਵਰਗਾ।"

"ਚੰਗਾ ਭਾਬੀ ਜੀ, ਮੈਂ ਕੋਸ਼ਿਸ਼ ਕਰਾਂਗਾ, ਪਰ ਤੁਸੀਂ ਕਿਉਂ ਨਹੀਂ ਜੀਤੋ ਦਾ ਵਿਆਹ ਕਿਸੇ ਨਾਲ ਦੇ ਪਿੰਡ ਵਿਚ ਕਰ ਦੇਂਦੇ।" ਮੈਂ ਦਾਲ ਦਾ ਦਾਣਾ ਟੋਂਹਦਿਆਂ ਹੋਇਆਂ ਕਿਹਾ।

"ਨਾਲ ਦੇ ਪਿੰਡ, ਨਾਲ ਦੇ ਪਿੰਡ ਕੋਈ ਮੁੰਡਾ ਹੈ?"

"ਹੈ ਤਾਂ ਸਹੀ, ਜੇ ਤੁਸਾਂ ਕਰਨਾ ਹੋਵੇ।"

"ਕਿਹੜਾ?"

"ਜੀਊਣ ਸਿੰਘ।"

"ਕਿਹੜਾ ਜੀਊਣ ਸਿੰਘ!"

"ਓਹੋ ਨੰਬਰਦਾਰ ਵਸਾਖਾ ਸਿੰਘ ਦਾ ਪੁਤਰ, ਜਿਹੜਾ ਕਲ੍ਹ ਹੀਰ ਗਾ ਰਿਹਾ ਸੀ, ਜਦੋਂ ਤੁਸੀ ਖੂਹ ਤੇ ਆਏ ਸਾਓ।"

"ਨੰਬਰਦਾਰ ਵਸਾਖਾ ਸਿੰਘ ਦਾ ਪੁਤਰ" ਉਸਨੇ ਕੁਝ ਸੋਚਦਿਆਂ ਹੋਇਆਂ ਕਿਹਾ। "ਓਹੋ ਹੀ ਭਾਬੀ ਜੀ, ਤੁਸੀਂ ਤਾਂ ਅਗੇ ਹੀ ਉਸ ਨੂੰ ਜਾਣਦੇ ਹੋ, ਮੈਂ ਮੀਸਣਾ ਜਿਹਾ ਮੂੰਹ ਬਣਾ ਕੇ ਕਿਹਾ ਹੈ।

ਉਹ ਕੁਝ ਸੋਚਣ ਲਗ ਪਈ।

ਮੈਂ ਆਖਿਆ - "ਮੁੰਡਾ ਚੰਗਾ ਜੇ, ਘਰ ਵੀ ਅਛਾ ਹੈ, ਇਹਦੇ ਨਾਲੋਂ ਚੰਗਾ ਸਾਕ ਸ਼ਾਇਦ ਤੁਹਾਨੂੰ ਕੋਈ ਨ ਮਿਲ ਸਕੇ।

ਮੈਂ ਸੱਸ ਦੇ ਮੂੰਹ ਵਲ ਵੇਖਿਆ ਮੈਨੂੰ ਉਸਦੇ ਚਿਹਰੇ ਤੋਂ ਜਾਪ ਰਿਹਾ ਸੀ, ਜਿਕੁਰ ਮੇਰੀ ਗਲ ਦਾ ਉਸ ਤੇ ਅਸਰ ਹੋਇਆ ਹੈ।

"ਕਾਕਾ! ਤੇਰੇ ਬਾਪੂ ਦੀ ਵੀ ਸਲਾਹ ਲੈਣੀ ਹੋਈ ਨਾ, ਉਹਦੀ ਸਲਾਹ ਤੋਂ ਬਿਨਾਂ ਤਾਂ ਕੁਝ ਨਹੀਂ ਨਾ ਹੋ ਸਕਦਾ।" ਉਸ ਨੇ ਇਸ ਗਲ ਤੇ ਫਿਰ ਸੋਚਣ ਦੇ ਖਿਆਲ ਨਾਲ ਕਿਹਾ।

ਮੈਂ ਸੱਸ ਦੇ ਇਨ੍ਹਾਂ ਅੱਖਰਾਂ ਤੋਂ ਸਮਝ ਗਿਆ ਕਿ ਉਹ ਇਸ ਗਲ ਤੇ ਰਾਜ਼ੀ ਹੈ।

ਹੁਣ ਮੇਰੀਆਂ ਛੁਟੀਆਂ ਪੰਜ ਰਹਿ ਗਈਆਂ ਸਨ। ਇਸ ਲਈ ਮੈਂ ਕਾਹਲਾਂ ਪੈ ਰਿਹਾ ਸੀ ਕਿ ਜਿਹੜਾ ਕੰਮ ਭੀ ਹੋਣਾ ਹੈ ਜਲਦੀ ਹੋ ਜਾਵੇ ਤਾਂ ਕਿ ਮੈਂ ਤਸੱਲੀ ਨਾਲ ਜਾ ਸਕਾਂ, ਪਰ ਮੇਰਾ ਸਹੁਰਾ ਬਹੁਤ ਸੁਸਤ ਸਭਾ ਦਾ ਸੀ, ਇਸ ਲਈ ਉਹਨੇ ਆਪਣੀ ਆਦਤ ਮੁਤਾਬਕ ਇਸ ਗਲ ਨੂੰ ਲਮਕਾ ਦਿਤਾ। ਮੇਰੀ ਇਕ ਛੁਟੀ ਰਹਿ ਗਈ।

ਉਸ ਦਿਨ ਜਦ ਮੈਂ ਖੂਹ ਤੇ ਬੈਠਾ ਹੋਇਆ ਸੀ ਤਾਂ ਕਿਸੇ ਨੇ ਛੋਪਲੀ ਜਿਹੀ ਮੇਰੀਆਂ ਅੱਖਾਂ ਮੀਟ ਲਈਆਂ। ਮੈਂ ਕੂਲੇ ਹਥ ਵੇਖ ਕੇ ਝਟ ਕਹਿ ਦਿਤਾ - "ਇਹ ਤਾਂ ਜੀਤੋ ਦੇ ਹਥ ਨੇ।"

ਤੇ ਜੀਤੋ ਨੇ ਹਸਦਿਆਂ ਹੋਇਆਂ ਕਿਹਾ - "ਤੁਸੀ ਕਿਦਾਂ ਜਾਣ ਗਏ ਹੋ?"

"ਲੈ ਤੇ ਏਡੇ ਕੂਲੇ ਹਥ ਹੋਰ ਕਿਸੇ ਦੇ ਹੋ ਸਕਦੇ ਨੇ।" ਮੈਂ ਉਸ ਵਲ ਤਕਦਿਆਂ ਹੋਇਆਂ ਕਿਹਾ।

ਉਸ ਨੇ ਆਪਣੇ ਦੋਹਾਂ ਹੱਥਾਂ ਵਲ ਵੇਖਿਆ ਤੇ ਚੁਪ ਕਰ ਗਈ।

ਮੈਂ ਉਸ ਦੀਆਂ ਅੱਖਾਂ ਵਲ ਵੇਖਿਆ ਕਿ ਉਹ ਮੇਰੇ ਕੋਲੋਂ ਕਿਸੇ ਸੁਆਲ ਦਾ ਜਵਾਬ ਮੰਗਣ ਲਈ ਕਾਹਲੀਆਂ ਪੈ ਰਹੀਆਂ ਸਨ।

"ਜੀਤੋ! ਮੈਂ ਆਪਣੇ ਵਲੋਂ ਤਾਂ ਸਾਰੀ ਵਾਹ ਲਾ ਦਿਤੀ ਹੈ, ਅਗੋਂ ਰਬ ਦੇ ਅਖਤਿਆਰ ਹੈ,ਭਾਬੀ ਤਾਂ ਜਾਪਦਾ ਜਿਕੁਰ ਰਜ਼ਾਮੰਦ ਹੈ," ਇਹ ਆਖ ਕੇ ਮੈਂ ਜਾਣ ਕੇ ਰੁਕ ਗਿਆ ਤੇ ਉਸ ਦੇ ਮੂੰਹ ਵਲ ਵੇਖਿਆ।

ਉਸ ਨੇ ਸਿਰ ਨੀਵਾਂ ਪਾ ਲੀਤਾ, ਪਰ ਓਦੋਂ ਵਰਗੀ ਸ਼ਰਮ ਉਸ ਦੇ ਚਿਹਰੇ ਤੇ ਨਹੀਂ ਸੀ ਟਪਕ ਰਹੀ।

ਮੈਂ ਗਲ ਨੂੰ ਜਾਰੀ ਰੱਖਦਿਆਂ ਹੋਇਆ ਕਿਹਾ - 'ਬਾਪੂ ਹੀ ਕੁਝ ਸੁਸਤ ਹੈ, ਨਹੀਂ ਤੇ ਕਦੇ ਦੀ ਗੱਲ ਪਕੀ ਹੋ ਜਾਣੀ ਸੀ।

ਉਸ ਨੂੰ ਉਸ ਦਾ ਉਤਰ ਮਿਲ ਚੁਕਾ ਸੀ, ਉਸ ਨੇ ਗਲ ਦਾ ਰੁਖ ਬਦਲਾਂਦਿਆਂ ਹੋਇਆਂ ਕਿਹਾ - "ਫੇਰ ਤੁਮੀ ਹੁਣ ਕਲ੍ਹ ਚਲੇ ਜਾਓਗੇ?"

"ਜਾਣਾ ਹੀ ਪਏਗਾ" ਛੁਟੀਆਂ ਜੂ ਮੁਕ ਗਈਆਂ ਹਨ। "ਕੁਝ ਦਿਨ ਹੋਰ ਨਹੀਂ ਰਹਿ ਸਕੋਗੇ?"

"ਬਹੁਤ ਮੁਸ਼ਕਲ ਹੈ।" ਮੈਂ ਆਖਿਆ।

ਮੈਨੂੰ ਜਾਪਦਾ ਸੀ, ਜਿਕਰ ਉਸ ਨੂੰ ਯਕੀਨ ਨਹੀਂ ਸੀ ਆਉਂਦਾ ਕਿ ਮੇਰੇ ਚਲੇ ਜਾਣ ਤੋਂ ਮਗਰੋਂ ਮੇਰੀ ਛੇੜੀ ਹੋਈ ਗਲ ਮੁਕੰਮਲ ਹੋ ਜਾਏਗੀ, ਪਰ ਮੈਂ ਕੀ ਕਰਦਾ, ਮੇਰੀਆਂ ਛੁਟੀਆਂ ਖਤਮ ਸਨ ਤੇ ਮੇਰਾ ਵਾਪਸ ਆਉਣਾ ਜ਼ਰੂਰੀ ਸੀ।

ਤੇ ਦੂਸਰੇ ਦਿਨ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਉਥੋਂ ਆ ਗਿਆ।

ਪੰਦਰਾਂ ਦਿਨਾਂ ਪਿਛੋਂ ਮੈਨੂੰ ਚਿਠੀ ਮਿਲੀ ਕਿ ਅਜ ਤੋਂ ਸੋਲ੍ਹਵੇਂ ਦਿਨ ਮਗਰੋਂ ਜੀਤੇ ਦਾ ਵਿਆਹ ਹੈ, ਤੁਸੀਂ ਜਲਦੀ ਹੀ ਆਉਣ ਦੀ ਖੇਚਲ ਕਰਨੀ।

ਮੈਂ ਛੁਟੀ ਦੀ ਅਰਜ਼ੀ ਦਿੱਤੀ, ਪਰ ਕਈਆਂ ਕਾਰਨਾਂ ਕਰਕੇ ਮਨਜ਼ੂਰ ਨਾ ਹੋ ਸਕੀ, ਇਸ ਲਈ ਮੈਂ ਆਪਣੀ ਪਤਨੀ ਨੂੰ ਇਕੱਲਿਆਂ ਹੀ ਤੋਰ ਦਿਤਾ।

ਮੈਂ ਖੁਸ਼ ਸੀ ਕਿ ਇਹ ਵਿਆਹ ਜੀਤੋ ਦੀ ਮਰਜ਼ੀ ਨਾਲ ਹੋਣ ਲਗਾ ਹੈ।

ਪਰ ਇਕ ਮਹੀਨੇ ਪਿਛੋਂ ਜਦ ਮੇਰੀ ਪਤਨੀ ਆਈ ਤਾਂ ਉਸ ਨੇ ਦਸਿਆ ਕਿ ਵਿਆਹ ਜੀਊਣੇ ਨਾਲ ਨਹੀਂ, ਸਗੋਂ ਕਿਸੇ ਹੋਰ ਨਾਲ ਹੋਇਆ ਹੈ।

ਹੁਣ ਫਿਰ ਗਰਮੀਆਂ ਦੀਆਂ ਛੁਟੀਆਂ ਵਿਚ ਮੈਂ ਆਪਣੇ ਸਹੁਰੇ ਗਿਆ ਤਾਂ ਜੀਤੋ ਭੀ ਸਹੁਰਿਓਂ ਆਈ ਹੋਈ ਸੀ, ਉਸ ਦੇ ਕੁਵੜ ਇਕ ਛੋਟਾ ਜਿਹਾ ਬੱਚਾ ਸੀ, ਉਹ ਮੇਰੇ ਵਲ ਤੱਕੀ ਤੇ ਅੱਥਰੂ ਕੇਰਨ ਲਗ ਪਈ। ਨਾ ਹੀ ਉਸ ਨੇ ਕੁਝ ਉਸ ਗਲ ਬਾਰੇ ਕਿਹਾ ਤੇ ਨਾ ਹੀ ਮੈਂ ਹੀ ਕੁਝ ਪੁਛਿਆ, ਪਰ ਉਸ ਦੇ ਅੱਥਰੂ ਕਹਿ ਰਹੇ ਸਨ, "ਜੀਜਾ, ਜੇ ਤੂੰ ਕੁਝ ਦਿਨ ਹੋਰ ਰਹਿੰਦਾ ਤਾਂ ਤੂੰ ਬਾਪੂ ਨੂੰ ਮਨਾ ਲੈਣਾ ਸੀ।"

ਮੈਂ ਉਸ ਦੀਆਂ ਅੱਖਾਂ ਵਿਚੋਂ ਇਹ ਕੁਝ ਪੜ੍ਹ ਸਿਰ ਨੀਵਾਂ ਪਾ ਲਿਆ।

ਹੁਣ ਉਸ ਦੇ ਚਿਹਰੇ ਤੇ ਲਾਲੀ ਨਹੀਂ ਸੀ, ਤੇ ਨਾ ਹੀ ਪਹਿਲੇ ਵਾਂਗ ਖਿੜਿਆ ਨਜ਼ਰ ਆ ਰਿਹਾ ਸੀ। ਉਸ ਦੀਆਂ ਗੱਲਾਂ ਪ੍ਰਾਪੜੀਆਂ ਬਣੀਆਂ ਹੋਈਆਂ ਸਨ।

 

ਮਾਸੂਮ - ਪਿਆਰ

ਮੇਰਾ ਫੌਲਾਦ ਵਰਗਾ ਦਿਲ ਮੋਮ
ਵਾਂਗ ਪੰਘਰ ਗਿਆ। ਮੈਂ ਝਟ ਪਟ
ਨੀਵਾਂ ਹੋ ਕੇ ਕੰਵਲ ਦੀ ਲੱਤ ਨੂੰ ਧਿਆਨ
ਨਾਲ ਕਢਿਆ ਤੇ ਪੰਜ ਸਾਲ ਦੀ
ਕੰਵਲਾਂ ਨੂੰ ਪਹਿਲੀ ਵਾਰੀ ਕੁਛੜ
ਚੁਕਿਆ। ਕੰਵਲ ਨੇ ਆਪਣੀ ਪਿਆਰ
ਭਰੀ ਗਲਵਕੜੀ ਮੇਰੀ ਧੌਣ ਦੁਆਲੇ
ਪਾ ਦਿਤੀ। ਮੈਨੂੰ ਨਿਘ ਪੈਂਦੀ ਜਾਪੀ ਤੇ
ਬਾਲ-ਪਿਆਰ ਦਾ ਸਰੂਰ ਚੜ੍ਹਨ ਲਗਾ,
ਆਖ਼ਰ ਬੱਚਾ ਵੀ ਇਕ ਪਿਆਰ ਦਾ
ਦੇਵਤਾ ਹੈ ਨਾ। ਮੇਰੀ ਨਫ਼ਰਤ ਖੰਭ ਲਾਕੇ
ਉਡ ਗਈ। ਮੈਨੂੰ ਅਜ ਪਤਾ ਲਗਾ ਕਿ
ਕੰਵਲ ਦੇ ਪਿਆਰ ਵਿਚ ਕਿੰਨੀ ਨਿੱਘ ਹੈ।

 
ਮੈਂ ਕਾਕੋ ਕੰਵਲ ਨੂੰ ਵੇਖ ਮੂੰਹ ਪਰ੍ਹਾਂ ਕਰ ਲਿਆ। ਕੰਵਲ ਨੇ ਉਚੀ ਆਵਾਜ਼ ਵਿਚ ਕਿਹਾ - "ਚਾਚਾ" ਮੈਂ ਤਕਿਆ, ਪਰ ਨਫ਼ਰਤ ਨਾਲ।

ਕੰਵਲ ਵਿਚਾਰੀ ਨੂੰ ਕੀ ਪਤਾ ਸੀ ਕਿ ਚਾਚੇ ਨੇ ਮੇਰੇ ਵਡੇ ਵੀਰ ਨੂੰ ਵੀ ਕਈ ਸਾਲ ਨਹੀਂ ਬੁਲਾਇਆ ਸੀ ਤੇ ਆਖ਼ਰ ਆਪਣੀ ਹਮਜਿਨਸ ਹੋਣ ਕਰ ਕੇ ਹੀ ਬੁਲਾਉਣਾ ਸ਼ੁਰੂ ਕੀਤਾ ਸੀ, ਪਰ ਮੈਂ ਇਸਤ੍ਰੀ ਜਾਤੀ ਵਿਚੋਂ ਹਾਂ। ਉਹ ਇਸਤ੍ਰੀ ਜਾਤੀ, ਜਿਸ ਨੂੰ ਚਾਚਾ ਨਫਰਤ ਦੀ ਨਜ਼ਰ ਨਾਲ ਵੇਖਦਾ ਹੈ।

ਕੰਵਲ ਨੇ ਪਹਿਲਾ ਅੱਖਰ ਜੋ ਸਿਖਿਆ ਸੀ ਉਹ ਸੀ, "ਚਾ-ਚਾ' ਤੇ ਆਪਣੇ ਵੀਰ ਨੂੰ ਮੈਨੂੰ ਚਾਚਾ ਸੱਦਦਾ ਵੇਖ ਉਸ ਨੇ ਵੀ ਇਸ ਦੀ ਰੱਟ ਲਾਉਣੀ ਸ਼ੁਰੂ ਕਰ ਦਿਤੀ।

ਮੈਂ ਵਿਚੋਂ ਵਿਚ ਸੜਦਾ ਤੇ ਚੁੱਪ ਕਰ ਜਾਂਦਾ।

ਕੰਵਲ ਸਾਢੇ ਚਾਰ ਸਾਲ ਦੀ ਸੀ, ਪਰ ਮੈਂ ਕਦੀ ਵੀ ਉਸ ਨੂੰ ਨਹੀਂ ਬੁਲਾਇਆ ਸੀ। ਬੁਲਾਉਣਾ ਕੀ, ਬਲਕਿ ਉਸ ਵਲ ਕਦੀ ਤਕਿਆ ਭੀ ਨਹੀਂ ਸੀ। ਕੰਵਲ ਨੇ ਭੀ ਆਪਣੇ ਨਾਲ ਇਹ ਸਲੂਕ ਹੁੰਦਾ ਵੇਖ ਮੇਰਾ ਬਾਈਕਾਟ ਕਰ ਦਿਤਾ।

ਆਖਰ ਕੰਵਲ ਬਾਲੜੀ ਹੀ ਸੀ ਨਾ, ਇਕ ਦਿਨ ਮੈਂ ਗੁਸਲਖ਼ਾਨੇ ਵਿਚ ਨ੍ਹਾਉਣ ਗਿਆ, ਮਗਰੋਂ ਕੰਵਲ ਨੇ ਕਮਰੇ ਵਿਚ ਪ੍ਰਵੇਸ਼ ਕੀਤਾ। ਛੋਟੇ ਜਿਹੇ ਮੇਜ਼ ਤੇ ਗੁਟ ਘੜੀ ਪਈ ਹੋਈ ਸੀ। ਕੰਵਲ ਨੇ ਚੁਕ ਲਈ ਤੇ ਟਿਕ ਟਿਕ ਦੀ ਆਵਾਜ਼ ਕੰਨ ਲਾ ਕੇ ਸੁਣੀ ਤੇ ਫੇਰ ਉਸ ਦੀਆਂ ਸੁਨਹਿਰੀ ਚਮਕ ਰਹੀਆਂ ਸੂਈਆਂ ਵਲ ਵੇਖਿਆ। ਕੰਵਲ ਨੂੰ ਘੜੀ ਪਿਆਰੀ ਲੱਗੀ, ਉਹ ਚੁੱਕ ਕੇ ਬਾਹਰ ਨਿਕਲ ਆਈ।

ਮੈਂ ਆਇਆ, ਵਕਤ ਵੇਖਣ ਵਾਸਤੇ ਘੜੀ ਨੂੰ ਲੱਭਣ ਲੱਗਾ, ਪਰ ਘੜੀ ਨਾ ਲੱਭੀ। ਜ਼ਰਾ ਕੁ ਕਮਰਿਓਂ ਬਾਹਰ ਨਿਕਲ ਕੇ ਤੱਕਿਆ ਤਾਂ ਕੰਵਲ ਦੇ ਹੱਥਾਂ ਵਿਚ ਘੜੀ ਵੇਖੀ। ਮੈਂ ਅੱਗੇ ਵਧ ਕੇ ਕੰਵਲ ਕੋਲ ਪਹੁੰਚਿਆ ਤੇ ਉਸ ਦੇ ਹਥੋਂ ਕਾਹਲੀ ਨਾਲ ਘੜੀ ਨੂੰ ਖੋਹ ਲਿਆ, ਦੇਖਿਆ ਕਿ ਸ਼ੀਸ਼ਾ ਤੇ ਸੂਈਆਂ ਗੁੰਮ ਸਨ।

ਕੰਵਲ ਦੀਆਂ ਅੱਖਾਂ ਨਾਲ ਅੱਖਾਂ ਮੇਲਦਿਆਂ ਹੋਇਆਂ ਮੈਂ ਲਾਲ ਅੱਖਾਂ ਦਿਖਾਈਆਂ। ਪਹਿਲਾਂ ਤਾਂ ਕੰਵਲ ਖੁਸ਼ ਹੋਈ ਕਿ ਚਾਚਾ ਮੈਨੂੰ ਬੁਲਾਉਣ ਲੱਗਾ ਹੈ, ਪਰ ਮੇਰੀ ਭਿਆਨਕ ਸੂਰਤ ਵੇਖ ਕੇ ਉਹ ਡਰ ਗਈ।

ਮੇਰਾ ਇਹ ਸੁਭਾ ਸੀ ਕਿ ਜਿਹੜਾ ਕੋਈ ਮੇਰੇ ਨਾਲ ਵਾਧਾ ਕਰਦਾ ਸੀ, ਉਸਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਂਦਾ ਸਾਂ। ਹੁਣ ਮੈਂ ਕੰਵਲ ਪਾਸੋਂ ਬਦਲਾ ਲੈਣ ਦੀ ਤਜਵੀਜ਼ ਸੋਚਣ ਲੱਗਾ। ਘੜੀ ਜੂ ਟੁੱਟ ਸੀ, ਤੋੜੀ ਭੀ ਉਹਨੇ ਸੀ, ਜਿਸ ਨੂੰ ਮੈਂ ਅਤਿ ਨਫਰਤ ਕਰਦਾ ਸਾਂ।

ਛੇ ਮਹੀਨੇ ਇਸ ਗਲ ਨੂੰ ਬੀਤ ਗਏ। ਇਕ ਦਿਨ ਮੈਂ ਕੋਠੇ ਤੇ ਬੈਠਾ ਪੜ੍ਹ ਰਿਹਾ ਸੀ। ਕੰਵਲ ਤੇ ਉਸਦਾ ਵੀਰ ਭੀ ਇਕ ਪਾਸੇ ਖੇਡ ਰਹੇ ਸਨ। ਸੀਖਾਂ ਵਾਲੇ ਮਘ ਵਿਚ ਕੰਵਲ ਨੇ ਸੁਭਾਵਕ ਹੀ ਲੱਤ ਪਾ ਦਿਤੀ, ਪਰ ਉਸ ਪਾਸੋਂ ਮੁੜ ਨਿਕਲ ਨਾ ਸਕੀ। ਕੰਵਲ ਰੋਈ, ਮੈਂ ਵੇਖਿਆ ਤੇ ਬੇਪਰਵਾਹੀ ਨਾਲ ਮੂੰਹ ਫੇਰ ਲਿਆ।

ਘਰ ਵਿਚ ਹੋਰ ਕੋਈ ਨਹੀਂ ਸੀ, ਇਸ ਲਈ ਕੰਵਲ ਦੀ ਮਦਦ ਵਾਸਤੇ ਕੋਈ ਨ ਪਹੁੰਚਿਆ। ਕਾਕੇ ਨੇ ਭੀ ਕੰਵਲ ਦੀ ਲੱਤ ਨੂੰ ਬਥੇਰਾ ਖਿਚਿਆ, ਪਰ ਨਤੀਜਾ ਕੁਝ ਨਾ ਨਿਕਲਿਆ, ਸਗੋਂ ਉਸਦੀ ਦਰਦ ਵਧ ਗਈ ਤੇ ਰੋਣਾ ਵੀ ਵਧ ਗਿਆ। ਕਾਕੇ ਨੇ ਕਿਹਾ - "ਚਾਚਾ ਜੀ! ਇਹਦੀ ਲੱਤ ਫਸ ਗਈ ਹੈ।"

ਮੈਂ ਗੁਸੇ ਭਰੀ ਆਵਾਜ਼ ਵਿਚ ਕਿਹਾ - "ਮੈਂ ਕੀ ਕਰਾਂ?"

ਕਾਕਾ ਡਰ ਕੇ ਚੁੱਪ ਕਰ ਗਿਆ।

ਹੁਣ ਕੰਵਲ ਨੇ ਹੋਰ ਉਚੀ ਰੋਣਾ ਸ਼ੁਰੂ ਕੀਤਾ, ਪਰ ਮੈਂ ਪਰਵਾਹ ਨਾ ਕੀਤੀ। ਮੈਂ ਤਾਂ ਆਪਣੀ ਘੜੀ ਟੁੱਟੀ ਦਾ ਬਦਲਾ ਲੈ ਰਿਹਾ ਸੀ।

ਕੰਵਲ ਦਾ ਰੋਂਦਿਆਂ ਰੋਂਦਿਆਂ ਸੰਘ ਬੈਠ ਗਿਆ, ਤੇ ਹੁਣ ਉਹ ਬੜੀ ਮੁਸ਼ਕਲ ਨਾਲ ਰੋ ਰਹੀ ਸੀ, ਕੁਝ ਚਿਰ ਪਿਛੋਂ ਕੰਵਲ ਦਾ ਰੋਣਾ ਬੰਦ ਹੋ ਗਿਆ। ਮੈਂ ਸਮਝਿਆ ਸ਼ਾਇਦ ਉਸ ਦੀ ਲੱਤ ਨਿਕਲ ਆਈ ਹੈ, ਪਰ ਜਦ ਮੈਂ ਧੌਣ ਭੁਆ ਕੇ ਪਿਛੇ ਵੇਖਿਆ ਕਿ ਕੰਵਲ ਦੀ ਲੱਤ ਅਜੇ ਭੀ ਉਸੇ ਤਰ੍ਹਾਂ ਫਸੀ ਹੋਈ ਹੈ ਤੇ ਉਹ ਮੇਰੇ ਵਲ ਤਾਂਘ ਭਰੀਆਂ ਅੱਖਾਂ ਨਾਲ ਵੇਖ ਰਹੀ ਹੈ। ਕਾਕਾ ਉਸ ਦੇ ਕੋਲ ਬੈਠਾ ਮੇਰੇ ਵਲ ਵੇਖ ਰਿਹਾ ਸੀ।

ਕੰਵਲ ਦੀਆਂ ਅੱਖਾਂ ਵਿਚ ਖਿੱਚ ਪੈਦਾ ਹੋਈ, ਮੈਸਮਰੇਜ਼ਮ ਵਰਗੀ। ਮੈਂ ਖਿਚਿਆ ਗਿਆ। ਕੰਵਲ ਦੀਆਂ ਅੱਖਾਂ ਤੇ ਮੇਰੀਆਂ ਅੱਖ ਫਿਰ ਮਿਲੀਆਂ। ਮੈਂ ਦੇਖਿਆ ਕੰਵਲ ਦੀਆਂ ਅੱਖਾਂ ਦੇ ਹੰਝ ਸਕੇ ਹੋਏ ਹਨ। ਜਿਵੇਂ ਕਿਸੇ ਸਿਆਣੇ ਦੀਆਂ ਅੱਖਾਂ ਵਿਰ ਕੁਝ ਹੁੰਦਾ ਹੈ, ਉਹੋ ਕੁਝ ਕੰਵਲ ਦੀਆਂ ਅੱਖਾਂ ਵਿਚੋਂ ਮੈਨੂੰ ਦੱਸਿਆ।

ਕੰਵਲ ਨੇ ਮੂੰਹ ਖੋਲ੍ਹਿਆ ਤੇ ਕਿਹਾ - "ਚਾਚਾ ਜੀ" ਮੇਰਾ ਫੌਲਾਦ ਵਰਗਾ ਦਿਲ ਮੋਮ ਵਾਂਗ ਪੰਘਰ ਗਿਆ। ਮੈਂ ਝਟ ਪਟ ਨੀਵਾਂ ਹੋ ਕੇ ਕੰਵਲੇ ਦੀ ਲੱਤ ਨੂੰ ਧਿਆਨ ਨਾਲ ਕੱਢਿਆ ਤੇ ਪੰਜ ਸਾਲ ਦੀ ਕੰਵਲ ਨੂੰ ਪਹਿਲੀ ਵਾਰੀ ਕੁਛੜ ਚੁੱਕਿਆ। ਕੰਵਲ ਨੇ ਆਪਣੀ ਪਿਆਰ ਭਰੀ ਗਲਵਕੜੀ ਮੇਰੀ ਧੌਣ ਦੁਆਲੇ ਪਾ ਦਿਤੀ। ਮੈਨੂੰ ਨਿੱਘ ਪੈਂਦੀ ਜਾਪੀ ਤੇ ਬਾਲ-ਪਿਆਰ ਦਾ ਸਰੂਰ ਚੜ੍ਹਨ ਲਗਾ, ਆਖਰ ਬੱਚਾ ਭੀ ਇਕ ਪਿਆਰ ਦਾ ਦੇਵਤਾ ਹੀ ਹੈ ਨਾ। ਮੇਰੀ ਨਫਰਤ ਖੰਭ ਲਾ ਕੇ ਉਡ ਗਈ। ਮੈਨੂੰ ਅਜ ਪਤਾ ਲਗਾ ਕਿ ਕੰਵਲ ਦੇ ਪਿਆਰ ਵਿਚ ਕਿੰਨੀ ਨਿੱਘ ਹੈ।

ਉਸੇ ਰਾਤ ਦੀ ਗੱਡੀ ਹੀ ਮੈਂ ਬਾਹਰ ਪਹਾੜ ਦੀ ਸੈਰ ਤੇ ਜਾਣਾ ਸੀ, ਮੈਂ ਚਲਾ ਗਿਆ। ਉਥੇ ਜਾਣ ਤੋਂ ਦਸਵੇਂ ਦਿਨ ਬਾਦ ਮੈਨੂੰ ਚਿਠੀ ਆਈ ਕਿ ਕੰਵਲ ਨੂੰ ਹੈਜ਼ਾ ਹੋਇਆ ਸੀ ਤੇ ਉਹ ਮਰ ਗਈ ਹੈ।

ਚਿਠੀ ਪੜ੍ਹ ਕੇ ਮੇਰਾ ਦਿਲ ਰੋਣ ਲੱਗ ਪਿਆ, ਮੈਂ ਕੰਵਲ ਦਾ ਪਿਆਰ ਲਿਆ ਤੇ ਦਿਤਾ, ਪਰ ਕੁਝ ਪਲਾਂ ਲਈ, ਮੈਨੂੰ ਇਹ ਪਿਆਰ ਬਾਕੀ ਰਹਿੰਦੀ ਉਮਰ ਨਹੀਂ ਭੁਲ ਸਕਿਆ, ਜਿਵੇਂ ਕਿਸੇ ਨੂੰ ਆਪਣਾ ਪਿਆਰਾ ਦੇਸ਼ ਨਹੀਂ ਭੁਲਦਾ।

ਦੇਵੀਆਂ ਕਿ ਨਾਗਨਾਂ

ਮੈਂ ਉਸ ਨੂੰ ਫਿਰ ਜ਼ਿੰਦਗੀ ਜਿਊਣ ਲਈ
ਕਿਹਾ, ਪਰ ਉਸ ਨੇ ਮੇਰੇ ਅਗੇ ਤਰਲਾ ਕਰ
ਕੇ ਕਿਹਾ:-
"ਤੁਸੀ ਮੈਨੂੰ ਉਸ ਸਮਾਜ ਵਿਚ ਫਿਰ
ਫਸਣਾ ਚਾਹੁੰਦੇ ਹੋ, ਜਿਸ ਨੇ ਮੈਨੂੰ ਏਨਾ ਦੁਖੀ
ਕੀਤਾ ਸੀ ਕਿ ਖਾਣ ਵਾਸਤੇ ਰੋਟੀ, ਪਹਿਨਣ
ਵਾਸਤੇ ਕਪੜਾ ਤੇ ਰਹਿਣ ਵਾਸਤੇ ਜਗਾ ਤੋਂ
ਵੀ ਆਤਰ ਕਰ ਦਿਤਾ ਸੀ।"
".........ਮੈਨੂੰ ਅਜ ਪਤਾ ਲਗਾ ਕਿ ਆਪਣੀ
ਮਰਜ਼ੀ ਨਾਲ ਨਹੀਂ, ਸਮਾਜ ਨੇ ਉਨ੍ਹਾਂ ਨੂੰ ਤੰਗ
ਕਰ ਕੇ ਇਥੇ ਬਿਠਾਇਆ ਹੈ। ਮੈਂ ਉਨ੍ਹਾਂ ਦੀ
ਹਾਲਤ ਉਤੇ ਚਾਰ ਅੱਥਰੂ ਕੇਰੇ ਤੇ ਇਕ ਆਹ
ਭਰੀ।"

 
 

੧.

ਉਹ ਦੇਵੀ ਨੂੰ ਪੂਜਦੀ ਸੀ, ਮੈਂ ਦੇਵੀ ਦਾ ਪੁਜਾਰੀ ਸਾਂ। ਇਕ ਦਿਨ ਚੰਦ ਦੀ ਚਾਨਣੀ ਵਿਚ ਉਸ ਨੇ ਆ ਕੇ ਦੇਵੀ ਦੇ ਦਰ ਦਾ ਬੂਹਾ ਖੁਲ੍ਹਵਾਇਆ। ਮੈਂ ਹੈਰਾਨ ਸਾਂ ਕਿ ਅਜ ਇੰਨੀ ਜਲਦੀ, ਏਨੀ ਸਵੇਰੇ ਅੰਮ੍ਰਿਤ ਵੇਲੇ ਇਹ ਕਿਉਂ ਆਈ। ਉਸ ਨੇ ਦੇਵੀ ਦੀ ਪੂਜਾ ਸ਼ੁਰੂ ਕਰ ਦਿਤੀ, ਅਜ ਉਸ ਦੇ ਪਾਸ ਫੁਲ ਧੂਪ ਆਦਿ ਪੂਜਾ ਦੀ ਸਮੱਗਰੀ ਨਹੀਂ ਸੀ। ਉਸ ਨੇ ਖੂਹ ਵਿਚੋਂ ਹੀ ਪਵਿੱਤ੍ਰ ਜਲ ਕਢ ਕੇ ਦੇਵੀ ਦੀ ਭੇਟਾ ਕੀਤਾ ਤੇ ਇਸ ਤਰ੍ਹਾਂ ਬੇਨਤੀ ਸ਼ੁਰੂ ਕੀਤੀ:-

"ਮੇਰੀ ਪਵਿੱਤ੍ਰ ਦੇਵੀ! ਅਜ ਮੈਂ ਤੇਰੇ ਪਾਸੋਂ ਕੁਝ ਮੰਗਣ ਆਈ ਹਾਂ, ਦੌਲਤ ਨਹੀਂ, ਨਾ ਹੀ ਕੋਈ ਹੋਰ ਚੀਜ਼, ਨਾ ਹੀ ਆਪਣੀ ਸਰੀਰਕ ਅਰੋਗਤਾ। ਮੰਗਣ ਆਈ ਹਾਂ ਉਸ ਲਈ, ਜਿਸ ਲਈ ਮੈਂ ਸਮਾਜ ਨੂੰ ਠੁਕਰਾਇਆ ਤੇ ਆਪਣੇ ਮਾਂ ਪਿਓ ਨੂੰ ਗੁਸੇ ਕੀਤਾ ਸੀ, ਜਿਸ ਦੇਵਤੇ ਨੂੰ ਪ੍ਰਸੰਨ ਕਰਨ ਲਈ ਮੈਂ ਵਡੀ ਤੋਂ ਵਡੀ ਕੁਰਬਾਨੀ ਕਰਨ ਲਈ ਤਿਆਰ ਹਾਂ। ਉਸੇ ਦੇਵਤੇ ਦੀ ਦੇਹ ਅਰੋਗਤਾ ਮੰਗਦੀ ਹਾਂ,ਜਿਸ ਨੇ ਮੈਂ ਵਿਧਵਾ ਨੂੰ ਗਲ ਨਾਲ ਲਾਇਆ ਏ ਤੇ ਸਮਾਜ ਵਲੋਂ ਹੋਏ ਅਤਿਆਚਾਰਾਂ ਨੂੰ ਆਪਣੀ ਚੌੜੀ ਛਾਤੀ ਤੇ ਸਹਿੰਦਿਆਂ, ਮੇਰੇ ਨਾਲ ਸਚੇ ਦਿਲੋਂ ਪਿਆਰ ਕੀਤਾ। ਜਿਸ ਨੇ ਮੈਨੂੰ ਤੇਰੀ ਪੂਜਾ ਵਿਚੋਂ ਸ਼ਾਂਤੀ ਲੈਣ ਲਈ ਕਿਹਾ ਤੇ ਓਦੋਂ ਤੋਂ ਹੀ ਮੈਂ ਤੇਰੇ ਦਰ ਦੀ ਪੂਜਾ ਸ਼ੁਰੂ ਕੀਤੀ। ਦੁਖਾਂ ਤਕਲੀਫ਼ਾਂ ਦੀ ਜ਼ਰਾ ਵੀ ਪ੍ਰਵਾਹ ਨਾ ਕਰਦਿਆਂ ਹੋਇਆਂ ਮੈਂ ਤੇਰੇ ਕੋਲੋਂ ਕੁਝ ਨਹੀਂ ਸੀ ਮੰਗਿਆ, ਪਰ ਅਜ ਉਸ ਲਈ ਮੰਗਣ ਆਈ ਨੂੰ ਦੇਹ"।

ਉਸ ਦੀ ਪਵਿੱਤਰ ਆਤਮਾ ਚੋਂ ਨਿਕਲੀ ਆਵਾਜ਼ ਮੇਰੇ ਕੰਨਾਂ ਵਿਚ ਪਈ, ਮੈਂ ਬੇਹਬਲ ਹੋ ਉਠਿਆ ਤੇ ਆਪਣੇ ਆਸਨ ਉਤੇ ਆ ਬੈਠਾ। ਉਹ ਵੀ ਪੂਜਾ ਕਰ ਕੇ ਚਲੀ ਗਈ। ਉਹ ਦੇਵੀ ਚਾਰ ਦਿਨ ਪੂਜਾ ਕਰਨ ਨਾ ਆਈ, ਮੈਂ ਹੈਰਾਨ ਸਾਂ ਕਿ ਉਹ ਤਾਂ ਕਦੀ ਨਾਗਾ ਨਹੀਂ ਸੀ ਪਾਉਂਦੀ, ਇਹ ਕੀ ਹੋ ਗਿਆ। ਛੇਕੜ ਪੰਜਵੇਂ ਦਿਨ ਉਸ ਨੇ ਮੁਰਝਾਈ ਹੋਈ ਸੂਰਤ ਦੇਵੀ ਦੇ ਅਗੇ ਪੇਸ਼ ਕੀਤੀ ਤੇ ਕਿਹਾ:-

"ਦੇਵੀ! ਤੂੰ ਮੇਰੀਆਂ ਬੇਨਤੀਆਂ ਵਲ ਕੁਝ ਖ਼ਿਆਲ ਨਾ ਕਰ ਕੇ ਮੇਰੇ ਸਹਾਰੇ ਨੂੰ ਮੇਰੇ ਕੋਲੋਂ ਖੋਹ ਲਿਆ ਹੈ, ਹੁਣ ਦਸ ਮੈਂ ਕੀ ਕਰਾਂਗੀ।" ਪਰ ਦੇਵੀ, ਪੱਥਰ ਦੀ ਦੇਵੀ ਚੁੱਪ ਸੀ। ਐਤਕੀਂ ਉਸ ਦੀ ਪ੍ਰਾਰਥਨਾ ਵਿਚ ਰੋਣ ਸੀ, ਮੈਂ ਪੁਜਾਰੀ ਸੀ, ਮੇਰਾ ਪੱਥਰ ਦਿਲ ਪਸੀਜ ਗਿਆ, ਉਸ ਨੇ ਫਿਰ ਕਹਿਣਾ ਸ਼ੁਰੂ ਕੀਤਾ:-

"ਬੋਲ ਨਾ ਦੇਵੀ! ਹੁਣ ਮੈਂ ਕੀ ਕਰਾਂ, ਕੀ ਆਖਿਆ ਈ ਤੇਰੀ ਸਮਾਜ ਸਹਾਇਤਾ ਕਰੇਗਾ, ਉਹ ਸਮਾਜ ਜਿਸ ਨੇ ਮੇਰੇ ਪਤੀ ਦੀ ਲਾਸ਼ ਨੂੰ ਚੁਕ ਕੇ ਸਮਸ਼ਾਨ ਭੂਮੀ ਤਕ ਲਿਜਾਣਾ ਮਨਜ਼ੂਰ ਨਾ ਕੀਤਾ, ਉਹ ਸਮਾਜ ਜਿਸ ਨੇ ਮੇਰੇ ਪਤੀ ਨੂੰ ਬੇਕਾਰ ਕਰਾ ਕੇ ਗ਼ਰੀਬੀ ਵਿਚ ਲਿਆਂਦਾ ਤੇ ਪੈਸੇ ਦੀ ਅਨਹੋਂਦ ਦੇ ਗ਼ਮ ਨੇ ਉਸ ਦੀ ਜਾਨ ਮੁਕਾ ਦਿੱਤੀ ਉਹ ਸਮਾਜ ਮੇਰੀ ਕੀ ਸਹਾਇਤਾ ਕਰ ਸਕਦਾ ਹੈ?"

ਉਸ ਦੀ ਪ੍ਰਾਰਥਨਾ ਨੇ ਮੇਰੀਆਂ ਅੱਖਾਂ ਵਿਚ ਅਥਰੂ ਲੈ ਆਂਦੇ। ਮੈਂ ਬਾਹਰ ਨਿਕਲ ਆਇਆ ਤੇ ਉਸ ਨੂੰ ਦਰਦ ਭਰੇ ਲਹਿਜੇ ਵਿਚ ਕਿਹਾ - "ਤੁਸੀ ਕਿਉਂ ਰੋਂਦੇ ਹੋ?"

ਮੇਰੀਆਂ ਅੱਖਾਂ ਦੀ ਪਵਿੱਤ੍ਰਤਾ ਤੇ ਮੇਰਾ ਦਰਦ ਭਰਿਆ ਦਿਲ ਵੇਖ ਕੇ ਉਸ ਨੇ ਮੈਨੂੰ ਆਪਣਾ ਹਮਦਰਦੀ ਸਮਝਿਆ।

ਉਸ ਨੇ ਆਪਣੇ ਅੱਥਰੂ ਪੂੰਝ ਦਿਤੇ ਤੇ ਮੇਰੇ ਵਲ ਤਕ ਕੇ ਕਿਹਾ - "ਪੁਜਾਰੀ ਜੀ, ਕਿਸਮਤ ਨੂੰ ਰੋ ਰਹੀ ਹਾਂ।"

ਕਿਸਮਤ ਅੱਖਰ ਦੀ ਵਰਤੋਂ ਮੈਂ ਆਪਣੀ ਕਥਾ ਵਿਚ ਬੜੀ ਕਰਦਾ ਰਹਿੰਦਾ ਸੀ, ਪਰ ਇਸ ਦੁਖੀਆ ਦੀ ਕਹਾਣੀ ਸੁਣ ਕੇ ਮੇਰਾ ਦਿਲ ਕਿਸਮਤ ਤੋਂ ਬਾਗ਼ੀ ਹੋ ਗਿਆ। ਮੈਂ ਬੜੇ ਜਜ਼ਬੇ ਨਾਲ ਕਿਹਾ - "ਕਿਸਮਤ ਤਾਂ ਅਸੀਂ ਆਪਣੀ ਆਪ ਬਣਾਂਦੇ ਹਾਂ।"

"ਬਣਾਂਦੇ ਤਾਂ ਨਹੀਂ, ਪਰ ਸੋਚਦੇ ਜ਼ਰੂਰ ਹਾਂ।"

"ਸਾਡੀ ਕਿਸਮਤ ਸਾਡੇ ਖ਼ਿਆਲਾਂ ਦੇ ਪਿਛੇ ਹੈ, ਅਸੀ ਜੋ ਕੁਝ ਸੋਚਦੇ ਹਾਂ, ਓਵੇਂ ਹੀ ਸਾਡੀ ਕਿਸਮਤ ਕਰ ਦੇਂਦੀ ਹੈ?" ਮੈਂ ਪੂਰੇ ਪੁਜਾਰੀ ਅੰਦਾਜ਼ ਵਿਚ ਕਿਹਾ।

ਪੁਜਾਰੀ ਜੀ! "ਪਹਿਲੀ ਵਾਰੀ ਮੇਰਿਆਂ ਮਾਪਿਆਂ ਮੇਰੀ ਕਿਸਮਤ ਬਣਾਈ, ਪਰ ਉਹ ਤੋੜ ਨਾ ਨਿਭੀ। ਦੂਸਰੀ ਵਾਰੀ ਮੈਂ ਸਮਾਜ ਦਾ ਮੁਕਾਬਲਾ ਕਰ ਕੇ ਆਪਣੀ ਕਿਸਮਤ ਦੀ ਨੀਂਹ ਰਖੀ, ਪਰ ਹੁਣ ਉਸ ਦੀਆਂ ਨੀਂਹਾਂ ਵੀ ਹਿਲ ਗਈਆਂ ਹਨ", ਉਸ ਨੇ ਆਪਣੀ ਬਦਕਿਸਮਤੀ ਦਾ ਜ਼ਿਕਰ ਕਰਦਿਆਂ ਮੇਰੇ ਵਲ ਤਕਿਆ।

"ਇਨਸਾਨੀ ਦਿਲ ਨੂੰ ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਹਮੇਸ਼ਾਂ ਆਪਣੀ ਤਕਦੀਰ ਬਣਾਨ ਦੇ ਯਤਨ ਵਿਚ ਲਗੇ ਰਹਿਣਾ ਚਾਹੀਦਾ ਹੈ।

ਮੈਂ ਉਸ ਦੀ ਥੱਲੇ ਡਿਗੀ ਗਰਦਨ ਵਲ ਤਕ ਰਿਹਾ ਸਾਂ, ਉਸ ਵਿਚ ਝੁਕਾ ਘਟ ਰਿਹਾ ਸੀ, ਮੈਨੂੰ ਜਾਪ ਰਿਹਾ ਸੀ ਕਿ ਜਿਕੁਰ ਮੇਰੀਆਂ ਗਲਾਂ ਉਸ ਦੇ ਦਿਲ ਉਤੇ ਅਸਰ ਕਰ ਰਹੀਆਂ ਸਨ। ਮੈਂ ਆਪਣੀ ਗਲ ਨੂੰ ਫਿਰ ਸ਼ੁਰੂ ਕੀਤਾ ਤੇ ਕਿਹਾ - "ਤੁਸੀ ਫਿਰ ਹਿੰਮਤ ਕਰੋ, ਦਿਲ ਛਡਿਆਂ ਤਾਂ ਕਦੀ ਵੀ ਮੁਸੀਬਤ ਨੇ ਪਿਛਾ ਨਹੀਂ ਛਡਿਆ, ਮੁਸੀਬਤ ਦਾ ਟਾਕਰਾ ਤਾਂ ਹੀ ਹੁੰਦਾ ਹੈ ਜੇ ਅਸੀਂ ਪਕੇ ਇਰਾਦੇ ਨਾਲ ਇਸ ਨੂੰ ਦੂਰ ਕਰਨ ਦਾ ਯਤਨ ਕਰੀਏ।"

ਮੋਮ ਸੇਕ ਨਾਲ ਪੰਘਰ ਜਾਂਦੀ ਹੈ, ਦੁਖੀ ਦਿਲ ਹਮਦਰਦੀ ਨਾਲ ਪਿਘਲ ਜਾਂਦਾ ਹੈ, ਉਸ ਨੇ ਆਪਣਾ ਦਿਲ ਮੇਰੇ ਅਗੇ ਖੋਹਲ ਦਿਤਾ ਤੇ ਆਪਣੇ ਆਪ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਦਰਦ ਭਰੀ ਕਹਾਣੀ ਸੁਣ ਕੇ ਮੈਂ ਉਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਉਤਾਵਲਾ ਹੋ ਉਠਿਆ।

ਇਸ ਤਰ੍ਹਾਂ ਉਹ ਰੋਜ਼ ਅੰਮ੍ਰਿਤ ਵੇਲੇ ਆਂਦੀ ਤੇ ਲੋਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਚਲੀ ਜਾਂਦੀ, ਹੁਣ ਉਸ ਨੂੰ ਉਤਨਾ ਭਰੋਸਾ ਦੇਵੀ ਤੇ ਨਹੀਂ ਸੀ, ਜਿੰਨਾ ਮੇਰੇ ਤੇ।

ਤੇ ਇਕ ਦਿਨ ਮੈਂ ਉਸ ਨੂੰ ਕਿਹਾ - "ਮੈਂ ਤੁਹਾਡੇ ਲਈ ਕੁਝ ਕਰ ਸਕਦਾ ਹਾਂ?"

"ਕਿਉਂ ਦੁਖੀਆਂ ਨਾਲ ਦੁਖੀ ਹੁੰਦੇ ਹੋ ਪੁਜਾਰੀ ਜੀ, ਜਦ ਦੇਵੀ ਨੇ ਮੇਰੀਆਂ ਬੇਨਤੀਆਂ ਵਲ ਕੁਝ ਖ਼ਿਆਲ ਨਹੀਂ ਕੀਤਾ ਤਾਂ ਤੁਹਾਨੂੰ ਕੀ ਵਖਤ ਪਿਆ ਹੈ ਤੁਸੀ ਦੁਖੀ ਹੋਵੇ।"

"ਮੇਰਾ ਦਿਲ ਦੇਵੀ ਵਰਗਾ ਪੱਥਰ ਨਹੀਂ।"

ਪਰ ਉਸ ਸਮਾਜ ਨੂੰ ਵੀ ਜਾਣਦੇ ਹੋ ਜਿਸ ਨੇ ਤੁਹਾਨੂੰ ਇਥੋਂ ਦਾ, ਪੁਜਾਰੀ ਬਣਾਇਆ ਹੈ।"

"ਕੀ ਕਰੇਗਾ ਸਮਾਜ?"

ਦੇਵੀ ਵਲ ਹੱਥ ਕਰ ਕੇ "ਇਸ ਦੇਵੀ ਦੀ ਪੂਜਾ ਨਸੀਬ ਨਹੀਂ ਹੋਵੇਗੀ।"

"ਪਰ ਮੈਂ ਤਾਂ ਪੂਜਾ ਹੀ ਕਰਨੀ ਹੈ, ਉਸ ਦੇਵੀ ਦੀ ਪੂਜਾ ਨਾ ਕੀਤੀ, ਇਸ ਦੇਵੀ ਦੀ ਪੂਜਾ ਕਰ ਲਈ।"

ਉਹ ਮੈਨੂੰ ਕੁਝ ਦਿਲੋਂ ਹੌਲੀ ਜਾਪਣ ਲਗ ਪਈ, ਮੈਂ ਉਸ ਦੀਆਂ ਅੱਖਾਂ ਵਲ ਤਕਿਆ ਉਸ ਵਿਚ ਆਸ਼ਾ ਦਾ ਵਾਸਾ ਹੋ ਚੁਕਾ ਸੀ।

੨.

ਮੈਂ ਹੈਰਾਨ ਸਾਂ ਕਿ ਮੈਨੂੰ ਕਿਸ ਦੋਸ਼ ਉਤੇ ਹਵਾਲਾਤ ਵਿਚ ਰਖਿਆ ਗਿਆ ਹੈ। ਆਖ਼ਰ ਇਕ ਦਿਨ ਹਵਾਲਾਤ ਵਿਚੋਂ ਲਿਆ ਕੇ ਕਚਹਿਰੀ ਦੇ ਉਸ ਅਹਾਤੇ ਵਿਚ ਖੜਾ ਕੀਤਾ ਗਿਆ, ਜਿਸ ਨੂੰ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਸੀ। ਉਸ ਵੇਲੇ ਇਕ ਮੁਟਿਆਰ ਮੇਰੇ ਸਾਹਮਣੇ ਲਿਆਂਦੀ ਗਈ। ਹਾਕਮ ਨੇ ਪੁਛਿਆ, "ਤੂੰ ਇਸ ਨੂੰ ਹਥ ਪਾਇਆ ਸੀ?"

ਮੈਂ ਕਿਹਾ – "ਕਿਹਾ ਹਥ?"

ਹਾਕਮ ਨੇ ਜ਼ਰਾ ਦਬਕਾ ਕੇ ਕਿਹਾ - "ਇਹ ਅਦਾਲਤ ਹੈ, ਇਥੇ ਸਭ ਕੁਝ ਸਚ ਸਚ ਦਸਣਾ ਪਏਗਾ।"

ਮੈਂ ਸੋਚਦਾ ਸੀ ਮੈਂ ਤਾਂ ਉਸ ਦੇਵੀ ਨਾਲ ਕਿਸੇ ਹੋਰ ਸ਼ਹਿਰ ਜਾਣ ਵਾਸਤੇ ਤਿਆਰ ਹੋਇਆ ਸੀ ਤੇ ਪੁਲੀਸ ਨੇ ਮੈਨੂੰ ਟਾਂਗੇ ਵਿਚੋਂ ਫੜ ਲਿਆਂਦਾ ਹੈ।

ਮੈਂ ਕਿਹਾ – "ਹਜ਼ੂਰ! ਮੈਨੂੰ ਕੁਝ ਪਤਾ ਨਹੀਂ।"

ਹਾਕਮ ਨੇ ਉਸ ਮੁਟਿਆਰ ਵਲ ਜੋ ਕਿ ਖੜੋਤੀ ਸੀ, ਪੁਛਿਆ - "ਤੁਸੀਂ ਹੀ ਦਸੋ, ਬੀਬੀ ਜੀ ਕੀ ਗਲ ਹੋਈ ਸੀ?"

ਉਸ ਨੇ ਬੇਧੜਕ ਹੋ ਕੇ ਕਹਿਣਾ ਸ਼ੁਰੂ ਕੀਤਾ - "ਮੈਂ ਜਦ ਮੰਦਰ ਵਿਚ ਪੂਜਾ ਕਰਨ ਗਈ ਤਾਂ ਪੁਜਾਰੀ ਜੀ ਨੇ ਦੇਵੀ ਦੇ ਕਮਰੇ ਵਿਚ ਆ ਕੇ ਮੈਨੂੰ ਫੜ ਲਿਆ। ਮੈਂ ਬਥੇਰੇ ਵਾਸਤੇ ਪਾਏ, ਪਰ ਨਿਸਫਲ, ਹਜ਼ੂਰ! ਮੇਰੀ ਇਜ਼ਤ, ਮੇਰੀ ਆਬਰੂ, ਪੁਜਾਰੀ ਜੀ ਨੇ ਪੈਰਾਂ ਕੁਚਲ ਦਿਤੀ।"

ਹਾਕਮ ਸਭ ਕੁਝ ਲਿਖਾਈ ਜਾਂਦਾ ਸੀ। ਉਸ ਨੇ ਗਵਾਹੀਆਂ ਲਈਆਂ। ਮਹੱਲੇ ਦੇ ਚੌਧਰੀ ਨੇ ਕਿਹਾ, "ਮੈਂ ਜਦ ਮੰਦਰ ਵਿਚ ਗਿਆ ਤਾਂ ਅੰਦਰੋਂ ਚੀਕਾਂ ਦੀ ਆਵਾਜ਼ ਆਈ ਤਾਂ ਮੈਂ ਬੂਹੇ ਨੂੰ ਖੜਕਾਇਆ, ਕੁਝ ਚਿਰ ਪਿਛੋ ਪੁਜਾਰੀ ਨੇ ਬੂਹਾ ਖੋਲ੍ਹਿਆ ਤੇ ਇਸ ਦਾ ਚਿਹਰਾ ਡਰ ਨਾਲ ਕੁਮਲਾਇਆ ਹੋਇਆ ਸੀ।" ਹੋਰ ਭੀ ਸਮਾਜ ਦੇ ਠੇਕੇਦਾਰਾਂ ਨੇ ਬਰਖ਼ਿਲਾਫ਼ ਗਵਾਹੀਆਂ ਦਿਤੀਆਂ ਤੇ ਆਖਿਆ, "ਸਾਨੂੰ ਅਗੇ ਭੀ ਇਸ ਪੁਜਾਰੀ ਬਾਰੇ ਕਈ ਸ਼ਿਕਾਇਤਾਂ ਆਈਆਂ ਸਨ, ਪਰ ਅਸਾਂ ਕੋਈ ਖ਼ਾਸ ਖ਼ਿਆਲ ਨਹੀਂ ਸੀ ਕੀਤਾ।"

ਹਾਕਮ ਨੇ ਮੈਨੂੰ ਆਖਿਆ, "ਤੂੰ ਆਪਣੇ ਵਲੋਂ ਕੋਈ ਸਫ਼ਾਈ ਪੇਸ਼ ਕਰਨੀ ਚਾਹੁੰਦਾ ਹੈਂ ਤਾਂ ਕਰ ਸਕਦਾ ਹੈਂ।"

ਮੈਂ ਸੋਚਦਾ ਸੀ ਕਿ ਮੈਂ ਤਾਂ ਉਸ ਮੁਟਿਆਰ ਨੂੰ ਅਗੇ ਕਦੀ ਦੇਖਿਆ ਭੀ ਨਹੀਂ ਤੇ ਉਹ ਚੌਧਰੀ ਸਾਹਿਬ ਕਦੀ ਭੁਲ ਕੇ ਵੀ ਮੰਦਰ ਵਿਚ ਨਹੀਂ ਸੀ ਆਏ।

ਮੇਰਾ ਰੰਗ ਉਡ ਗਿਆ ਤੇ ਮੈਂ ਕਿਹਾ - "ਹਜ਼ੂਰ! ਮੈਨੂੰ ਤਾਂ ਇਸ ਗਲ ਬਾਰੇ ਕੁਝ ਪਤਾ ਹੀ ਨਹੀਂ।

ਹਾਕਮ ਤੇ ਜ਼ਬਰਦਸਤ ਗਵਾਹੀਆਂ ਅਸਰ ਕਰ ਚੁਕੀਆਂ ਸਨ। ਉਸ ਨੇ ਮਿਸਲ ਵੇਖੀ ਤੇ ਮੈਨੂੰ ਪੂਰੇ ਪੰਜ ਸਾਲ ਦੀ ਕੈਦ ਦਾ ਹੁਕਮ ਸੁਣਾ ਦਿਤਾ।

੩.

ਚੱਕੀ ਪੀਂਹਦਿਆਂ ਮੇਰਾ ਖ਼ਿਆਲ ਉਸ ਦੇਵੀ ਵਲ ਜਾਂਦਾ ਤੇ ਮੈਂ ਸੋਚਦਾ ਕਿ ਜਦ ਸਮਾਜ ਮੇਰੇ ਨਾਲ ਏਨਾਂ, ਕੁਝ ਕਰ ਸਕਦਾ ਹੈ ਤਾਂ ਉਸ ਨਾਲ ਕਿਹੜੀ ਘਟ ਗੁਜ਼ਾਰੀ ਹੋਵੇਗੀ।

ਇਸ ਘਟਨਾ ਨੂੰ ਇਕ ਸਾਲ ਬੀਤ ਗਿਆ। ਇਕ ਦਿਨ ਉਹੀ ਚੌਧਰੀ ਮੇਰੇ ਨਾਲ ਮੁਲਾਕਾਤ ਕਰਨ ਆਇਆ। ਮੈਨੂੰ ਜਾਪਿਆ ਜਿਕੁਰ ਉਹ ਪਸਚਾਤਾਪ ਦੀ ਅਗ ਵਿਚ ਸੜ ਰਿਹਾ ਸੀ, ਤੇ ਹੁਣ ਮੈਥੋਂ ਸ਼ਾਂਤੀ ਲੈਣੀ ਚਾਹੁੰਦਾ ਸੀ, ਮੈਂ ਉਸ ਨੂੰ ਤਸੱਲੀ ਦਿਤੀ ਕਿ ਕੋਈ ਗਲ ਨਹੀਂ, ਇਸ ਤਰ੍ਹਾਂ ਹੋ ਹੀ ਜਾਂਦਾ ਹੈ ਤਾਂ ਉਸਦਾ ਦਿਲ ਧੀਰਜ ਵਿਚ ਆਇਆ, ਮੈਂ ਉਸਨੂੰ ਉਸ ਦੁਖੀਆ ਬਾਰੇ ਪੁਛਿਆ।

ਉਸ ਨੇ ਦਸਿਆ ਕਿ ਤੁਹਾਡੇ ਫੜੇ ਜਾਣ ਮਗਰੋਂ ਉਸ ਪਾਸ ਤੁਹਾਡੇ ਦਿਤੇ ਕੁਝ ਪੈਸੇ ਸਨ। ਜਿਸ ਨਾਲ ਉਸ ਨੇ ਕਪੜੇ ਸੀਊਣ ਵਾਲੀ ਮਸ਼ੀਨ ਲੈ ਲਈ ਤੇ ਇਕ ਛੋਟੀ ਜਿਹੀ ਕੋਠੀ ਕਰਾਏ ਲੈ ਕੇ ਲੋਕਾਂ ਦੇ ਕਪੜੇ ਸੀਊਣੇ ਸ਼ੁਰੂ ਕਰ ਦਿਤੇ। ਅਸਾਂ ਉਸ ਪਾਸ ਕੰਮ ਜਾਣਾ ਬੰਦ ਕਰ ਦਿਤਾ। ਇਕ ਦਿਨ ਇਕ ਬਦਮਾਸ਼ ਨੂੰ ਭੇਜ ਕੇ ਉਸ ਦੀ ਮਸ਼ੀਨ ਵੀ ਚੁਕਾ ਦਿਤੀ, ਉਹ ਬਿਨਾਂ ਪੈਸਿਓਂ ਸੀ, ਆਖਰ ਉਸ ਨੇ ਤੰਗ ਆ ਕੇ ਸਮਾਜ ਤੇ ਥੁਕ ਦਿਤਾ ਤੇ ਜਾ ਬੈਠੀ ਬਾਜ਼ਾਰ ਦੀ ਉਸ ਬਾਰੀ ਵਿਚ, ਜਿਥੇ ਅਨੇਕਾਂ ਉਹਦੇ ਵਰਗੀਆਂ ਦੁਖੀਆਂ ਹੋਰ ਬੈਠੀਆਂ ਸਨ।

ਚੌਧਰੀ ਨੇ ਇਕ ਠੰਡਾ ਸਾਹ ਭਰ ਕੇ ਆਖਿਆ, "ਮੈਂ ਉਸ ਪਾਸੋਂ ਭੀ ਮੁਆਫ਼ੀ ਮੰਗਣ ਗਿਆ, ਉਸ ਨੇ ਪਹਿਲਾਂ ਤੇ ਮੈਨੂੰ ਕੋਈ ਗਾਹਕ ਸਮਝ ਕੇ ਖੂਬ ਆਦਰ ਕੀਤਾ,ਮਗਰੋਂ ਜਦ ਮੈਂ ਉਸ ਨੂੰ ਆਪਣੇ ਆਉਣ ਦਾ ਕਾਰਨ ਦਸਿਆ ਤਾਂ ਉਸ ਨੇ ਮੇਰੀ ਮੰਗ ਨੂੰ ਠੁਕਰਾ ਦਿੱਤਾ ਤੇ ਆਖਿਆ - "ਜਾਓ, ਮੇਰੀ ਪੌੜੀ ਉਤਰ ਜਾਓ, ਮੁੜ ਕੇ ਕਦੀ ਇਸ ਕੰਮ ਵਾਸਤੇ ਆਉਣ ਦੀ ਖੇਚਲ ਨ ਕਰਨੀ।"

"ਮੇਰੇ ਘੜੀ ਮੁੜੀ ਮੁਆਫ਼ੀ ਮੰਗਣ ਤੇ ਉਸ ਨੇ ਆਪਣੇ ਨੌਕਰ ਨੂੰ ਆਵਾਜ਼ ਦਿਤੀ, ਮੈਂ ਬੇਇਜ਼ਤੀ ਤੋਂ ਡਰਦਾ ਥਲੇ ਉਤਰ ਆਇਆ।"

ਮੈਂ ਸਭ ਕੁਝ ਸੁਣਦਾ ਸਾਂ, ਉਸ ਨੇ ਫਿਰ ਕਿਹਾ:-

"ਪੁਜਾਰੀ ਜੀ ਮੈਂ ਤੁਹਾਡੀ ਅਪੀਲ ਕਿਸੇ ਪਾਸੋਂ ਕਰਵਾਵਾਂਗਾ, ਪੈਸਿਆਂ ਦੀ ਕੋਈ ਪ੍ਰਵਾਹ ਨਹੀਂ ਤੁਹਾਨੂੰ ਆਜ਼ਾਦ ਕਰਾਵਾਂਗਾ।"

ਉਸ ਨੇ ਹੋਰ ਭੀ ਬਹੁਤ ਸਾਰੀਆਂ ਗਲਾਂ ਕੀਤੀਆਂ, ਆਖਰ ਮੇਰੇ ਅਗੇ ਹਥ ਜੋੜਦਾ ਹੋਇਆ ਚਲਾ ਗਿਆ।

੪.

ਹੁਣ ਮੈਂ ਆਜ਼ਾਦ ਸਾਂ। ਚੌਧਰੀ ਜੀ ਮੈਨੂੰ ਮਿਲੇ, ਮੈਂ ਉਹਨਾਂ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ:- "ਪੁਜਾਰੀ ਜੀ ਸਾਡੇ ਪਾਸ ਹੀ ਰਿਹਾ ਕਰੋ, ਜੋ ਰੁਖੀ ਮਿਸੀ ਅਸੀਂ ਖਾਵਾਂਗੇ ਤੁਸੀ ਭੀ ਖਾਈ ਚਲੋ, ਪਰ ਮੈਂ ਇਹ ਗਲ ਮਨਜ਼ੂਰ ਨਾ ਕੀਤੀ। ਮੈਂ ਉਥੋਂ ਤੁਰ ਕੇ ਉਸੇ ਬਾਜ਼ਾਰ ਵਿਚ ਆਇਆ, ਜਿਥੇ ਬੈਠਕਾਂ ਵਿਚ ਬੈਠੀਆਂ ਸਨ ਉਹ (ਜਿਨ੍ਹਾਂ ਨੂੰ ਸਮਾਜ ਨਾਗਨਾਂ ਨਾਲ ਪੁਕਾਰਦਾ ਹੈ) ਦੇਵੀਆਂ, ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ ਹੋਇਆ ਸੀ। ਹੌਲੀ ਹੌਲੀ ਮੈਂ ਉਸੇ ਬਾਰੀ ਹੇਠ ਆ ਖੜੋਤਾ,ਜਿਸ ਬਾਰੀ ਵਿਚ ਮੇਰੀ ਦੇਵੀ ਬੈਠੀ ਸੀ, ਮੈਂ ਉਸ ਨੂੰ ਦੇਖ ਕੇ ਦਬਾ ਦਬ ਉਤੇ ਚੜ੍ਹ ਗਿਆ,ਉਸ ਨੇ ਮੈਨੂੰ ਕੋਈ ਨਵੀਂ ਮੁਰਗੀ ਸਮਝਕੇ ਤਕਿਆ। ਅੱਖ ਚਾਰ ਹੁੰਦਿਆਂ ਹੀ ਉਹ ਬਿਟ ਬਿਟ ਤਕਣ ਲਗ ਪਈ।

ਮੈਂ ਉਸ ਵਲ ਵੇਖਦਿਆਂ ਹੋਇਆ ਕਿਹਾ - "ਮੇਰੀ ਦੇਵੀ ਇਥੇ ਕਿਸ ਤਰ੍ਹਾਂ?"

ਉਹ ਚੁੱਪ ਸੀ।

ਮੈਂ ਫਿਰ ਪਹਿਲੇ ਅੱਖਰ ਹੀ ਦੁਹਰਾਏ ਤਾਂ ਉਸ ਨੇ ਥਥਲਾਂਦੀ ਹੋਈ ਆਵਾਜ਼ ਨਾਲ ਕਿਹਾ:- "ਮੇਰੇ ਨਾਥ ਬੈਠ ਜਾਓ।"

ਮੈਂ ਬੈਠ ਗਿਆ।

ਉਸ ਨੇ ਨੌਕਰ ਪਾਸੋਂ ਕੁਝ ਖਾਣ ਦੀਆਂ ਚੀਜ਼ਾਂ ਮੰਗਵਾਈਆਂ, ਮੈਂ ਬੇਝੱਕ ਹੋ ਕੇ ਖਾ ਗਿਆ।

ਉਸ ਨੇ ਸਭ ਕੁਝ ਦਸਿਆ, ਮੈਂ ਸੁਣਿਆ ਤੇ ਇਕ ਦੁਖੇ ਹਿਰਦੇ ਨਾਲ ਸਾਹ ਲਿਆ।

ਮੈਂ ਉਸ ਨੂੰ ਫਿਰ ਜ਼ਿੰਦਗੀ ਜੀਊਣ ਲਈ ਕਿਹਾ, ਪਰ ਉਸ ਨੇ ਮੇਰੇ ਅਗੇ ਤਰਲਾ ਕਰ ਕੇ ਕਿਹਾ:-

"ਤੁਸੀ ਮੈਨੂੰ ਉਸ ਸਮਾਜ ਵਿਚ ਫਿਰ ਫਸਾਣਾ ਚਾਹੁੰਦੇ ਹੋ, ਜਿਸ ਨੇ ਮੈਨੂੰ ਏਨਾ ਦੁਖੀ ਕੀਤਾ ਸੀ ਕਿ ਖਾਣ ਵਾਸਤੇ ਰੋਟੀ, ਪਹਿਨਣ ਵਾਸਤੇ ਕਪੜਾ ਤੇ ਰਹਿਣ ਵਾਸਤੇ ਜਗ੍ਹਾ ਤੋਂ ਭੀ ਆਤੁਰ ਕਰ ਦਿਤਾ ਸੀ।"

ਮੈਂ ਫਿਰ ਕਿਹਾ, ਪਰ ਉਸ ਵਲੋਂ ਫਿਰ ਪਹਿਲਾ ਹੀ ਜਵਾਬ ਮਿਲਿਆ। ਮੈਂ ਉਥੋਂ ਉਤਰ ਆਇਆ ਤੇ ਤੁਰਿਆ ਜਾਂਦਾ ਸੋਚਦਾ ਸੀ ਕਿ ਕੀ ਇਥੋਂ ਦੀਆਂ ਸਾਰੀਆਂ ਇਸ ਤਰ੍ਹਾਂ ਦੀਆਂ ਹੀ ਦੁਖੀਆਂ ਹਨ। ਮੈਨੂੰ ਅਜ ਪਤਾ ਲਗਾ ਕਿ ਆਪਣੀ ਮਰਜ਼ੀ ਨਾਲ ਨਹੀਂ, ਸਮਾਜ ਨੇ ਹੀ ਉਨ੍ਹਾਂ ਨੂੰ ਤੰਗ ਕਰ ਕੇ ਇਥੇ ਬਿਠਾਇਆ ਹੈ। ਮੈਂ ਉਨ੍ਹਾਂ ਦੀ ਹਾਲਤ ਉਤੇ ਚਾਰ ਅਥਰੂ ਕੇਰੇ ਤੇ ਇਕ ਆਹ ਭਰੀ।

 

Rule Segment - Circle - 10px.svg

 
 

ਅੱਜ ਦੀ ਕਹਾਣੀ

"ਲਿਖਾਰੀ! ਮੇਰਾ ਦਿਲ ਕਰਦਾ ਹੈ,
ਇਹ ਅਲਮਾਰੀ ਵਿਚ ਪਈਆਂ ਸਭ
ਕਿਤਾਬਾਂ ਫੂਕ ਦੇਵਾਂ ਤੇ ਆਖਾਂ.........
ਤੁਹਾਡੇ ਵਰਗੇ ਆਦਮੀ ਦਾ ਕੋਈ ਹਕ
ਨਹੀਂ ਕਿ ਸਮਾਜ ਵਿਚ ਰਹਿ ਕੇ
ਦੁਰਾਚਾਰ ਵਧਾਵੇ। ਅਜ ਮੈਂ ਇਨ੍ਹਾਂ
ਅੱਖਾਂ ਨਾਲ ਜੋ ਕੁਝ ਵੇਖ ਆਈ ਹਾਂ,
ਉਸ ਨੇ ਮੇਰੀ ਆਤਮਾ ਨੂੰ ਅਗ ਲਾ
ਦਿੱਤੀ ਹੈ, ਮੈਂ ਇਕ ਚੁਆਤੀ ਤੁਹਾਡੇ
ਸੀਨੇ ਤੇ ਵੀ ਰਖ ਜਾਵਾਂਗੀ,
ਜਿਸ ਨਾਲ ਤੁਹਾਡਾ ਮਨ ਤੇ
ਸਰੀਰ ਦੋਵੇਂ ਭਸਮ ਹੋ ਜਾਣ।"

 
ਉਹਦੀਆਂ ਕਹਾਣੀਆਂ ਪੜ੍ਹਨ ਵਾਲਾ ਤਿਆਗੀ ਜੀਵਨ ਦਾ ਚਾਹਵਾਨ ਹੋ ਜਾਂਦਾ ਸੀ, ਸ਼ਾਇਦ ਉਹਦੀ ਕਹਾਣੀ ਵਿਚ ਜ਼ਿਆਦਾ ਅਸਰ ਇਸ ਲਈ ਸੀ ਕਿ ਉਸ ਨੇ ਤਿਆਗ ਨੂੰ ਅਸਲੀ ਅੱਖਰਾਂ ਵਿਚ ਅਪਣਾਇਆ ਹੋਇਆ ਸੀ, ਉਹ ਵਿਆਹਿਆ ਹੋਇਆ ਵੀ ਕੁਆਰਾ ਸੀ, ਉਹ ਇਕਾਂਤ ਦਾ ਚਾਹਵਾਨ ਸੀ, ਇਸ ਲਈ ਉਸ ਨੇ ਪਤਨੀ ਨੂੰ ਪੇਕੇ ਤੋਰ ਦਿੱਤਾ ਸੀ।

ਉਸ ਨੇ ਕਲਮ ਹਥੋਂ ਰੱਖ ਕੇ ਦੋਵੇਂ ਬਾਂਹਵਾਂ ਉਚੀਆਂ ਕਰਕੇ ਇਕ ਅੰਗੜਾਈ ਲਈ। ਉਹ ਖੁਸ਼ ਸੀ ਕਿ ਉਸ ਦੇ ਦਿਮਾਗ਼ ਦੇ ਨਾਲ ਉਸ ਦੀ ਕਲਮ ਵੀ ਤੇਜ਼ੀ ਨਾਲ ਵਹਿ ਰਹੀ ਸੀ। ਅਜ ਉਸ ਨੂੰ ਕਲ੍ਹ ਵਾਂਗ ਲਿਖੇ ਹੋਏ ਕਾਗ਼ਜ਼ਾਂ ਨੂੰ ਪਾੜਨ ਦੀ ਲੋੜ ਨਹੀਂ ਸੀ।

ਅਚਾਨਕ ਕਿਸੇ ਨੇ ਬੂਹਾ ਖੜਕਾਇਆ, ਉਹ ਨਹੀਂ ਸੀ ਚਾਹੁੰਦਾ ਕਿ ਇਸ ਵੇਲੇ ਉਸ ਨੂੰ ਕੋਈ ਆ ਕੇ ਤੰਗ ਕਰੇ, ਉਹ ਨਾ ਉਠਿਆ, ਬੂਹਾ ਫਿਰ ਖੜਕਿਆ ਤੇ ਨਾਲ ਹੀ ਕਿਸੇ ਦੀ ਕੋਮਲ ਜਿਹੀ ਆਵਾਜ਼ ਆਈ - "ਜ਼ਰਾ ਬੂਹਾ ਖੋਹਲਣਾ ਜੀ!"

ਹੁਣ ਉਹ ਨੂੰ ਉਠਣਾ ਜ਼ਰੂਰੀ ਜਾਪਿਆ।

ਉਸ ਬੂਹਾ ਖੋਹਲ ਦਿੱਤਾ ਤੇ ਵੇਖਿਆ ਕਿ ਇਕ ਜਵਾਨ ਜਿਹੀ ਇਸਤ੍ਰੀ ਖੜੋਤੀ ਹੈ ਉਸ ਨੂੰ ਇਉਂ ਜਾਪਿਆ, ਜਿਕੁਰ ਆਉਣ ਵਾਲੀ ਉਸ ਤੋਂ ਕੋਈ ਸੰਙ ਨਹੀਂ ਕਰ ਰਹੀ।

"ਆਓ ਭੈਣ ਜੀ, ਕੀ ਗਲ ਹੈ?" ਲਿਖਾਰੀ ਨੇ ਕਿਹਾ। "ਮੈਂ ਤੁਹਾਡੇ ਨਾਲ ਕੁਝ ਗਲਾਂ ਕਰਨੀਆਂ ਹਨ।" ਇਸਤ੍ਰੀ ਬੋਲੀ।

"ਲੰਘ ਆਓ" ਕਹਿ ਕੇ ਲਿਖਾਰੀ ਅੰਦਰ ਆ ਗਿਆ ਤੇ ਨਾਲ ਹੀ ਇਸਤ੍ਰੀ। ਦੋਵੇਂ ਕੁਰਸੀਆਂ ਤੇ ਬਹਿ ਗਏ, ਲਿਖਾਰੀ ਨੇ ਆਪਣੀ ਖੁਲ੍ਹੀ ਹੋਈ ਕਾਪੀ ਬੰਦ ਕਰ ਦਿੱਤੀ।

ਇਸਤ੍ਰੀ ਨੇ ਕਾਹਲੀ ਨਾਲ ਗਲ ਸ਼ੁਰੂ ਕਰਦਿਆਂ ਹੋਇਆਂ ਕਿਹਾ - 'ਮੈਂ ਤੁਹਾਡੀਆਂ ਕਵਿਤਾਵਾਂ ਤੇ ਕਹਾਣੀਆਂ ਪੜ੍ਹਦੀ ਰਹਿੰਦੀ ਹਾਂ, ਤੁਹਾਡੀ ਕਵਿਤਾ ਵਿਚ ਰੋਮਾਂਸ ਹੈ, ਤੁਹਾਡੀਆਂ ਕਹਾਣੀਆਂ ਵਿਚ ਦਰਦ ਹੈ, ਪਰ ਮੈਂ ਪੁਛਦੀ ਹਾਂ, ਕਿ ਤੁਸੀ ਲਿਖਣ ਤੋਂ ਬਿਨਾਂ ਦੁਨੀਆ ਦੀਆਂ ਹੋਰ ਗਲਾਂ ਤੋਂ ਜਾਣੂ ਨਹੀਂ?'

ਲਿਖਾਰੀ ਉਸ ਦੇ ਮੂੰਹ ਵਲ ਵੇਖਣ ਲਗ ਪਿਆ।

"ਬੋਲੋ ਨਾ ਲਿਖਾਰੀ ਜੀਓ! ਚੁਪ ਕਿਉਂ ਕਰ ਗਏ ਹੋ? ਤੁਸੀ ਇਹ ਕਵਿਤਾ ਤੇ ਕਹਾਣੀਆਂ ਲਿਖ ਕੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ? ਛਡ ਦਿਓ ਲਿਖਣਾ, ਪੈਸੇ ਦਾ ਲਾਲਚ ਜੇ, ਮੈਂ ਜਿੰਨਾ ਪੈਸਾ ਆਖੋ, ਆਪਣੇ ਪਿਤਾ ਜੀ ਕੋਲੋਂ ਮੰਗਵਾ ਦੇਂਦੀ ਹਾਂ, ਪਰ ......... ਪਰ ਰਬ ਦਾ ਵਾਸਤਾ ਜੇ, ਆਪਣੀ ਇਸ, ਗਿਲੀ ਕਲਮ ਨੂੰ ਪੂੰਝ ਕੇ ਰਖ ਛਡੋ, ਇਹ ਕਲਮ ਸਬੰਧੀਆਂ ਨੂੰ ਚਿਠੀਆਂ ਲਿਖਣ ਦੇ ਕੰਮ ਆ ਸਕੇਗੀ।"

ਉਸਦੀ ਸਮਝ ਵਿਚ ਕੁਝ ਭੀ ਨਹੀਂ ਆ ਰਿਹਾ ਸੀ, ਉਹ ਉਸ ਨੂੰ ਹੈਰਾਨੀ ਭਰੀ ਨਜ਼ਰ ਨਾਲ ਵੇਖ ਰਿਹਾ ਸੀ। ਉਹ ਸੋਚਦਾ ਸੀ, ਸ਼ਾਇਦ ਇਹ ਇਸਤ੍ਰੀ ਪਾਗਲ ਹੈ।

ਇਸਤ੍ਰੀ ਜਲਦੀ ਨਾਲ ਬੋਲੀ - "ਤੁਸੀ ਮੈਨੂੰ ਪਾਗਲ ਸਮਝ ਰਹੇ ਹੋਵੋਗੇ ਕਿ ਮੈਂ ਬਿਨਾਂ ਬੁਲਾਏ ਆ ਗਈ ਤੇ ਇੰਝ ਆ ਕੇ ਬੋਲਣਾ ਬੋਲਣਾ ਸ਼ੁਰੂ ਕਰ ਦਿੱਤਾ। ਲੋਕੀ ਉਨ੍ਹਾਂ ਨੂੰ ਪਾਗਲ ਹੀ ਸਮਝਦੇ ਹਨ, ਜਿਨ੍ਹਾਂ ਦੀ ਦੌਲਤ ਲੁਟੀਂਦੀ ਜਾ ਰਹੀ ਹੋਵੇ। ਤੁਸੀ ਮੇਰੇ ਘਰ ਅਗ ਲਾ ਕੇ ਸੁਖੀ ਰਹਿ ਸਕੋਗੇ? ਨਹੀਂ, ਮੈਂ ਤੁਹਾਡੀ ਇਹ ਇਕਾਂਤ ਤੋੜ ਦਿਆਂਗੀ। ਜਿਸ ਤਰ੍ਹਾਂ ਤੁਸੀ ਮੇਰੇ ਜੀਵਨ ਨੂੰ ਬਰਬਾਦ ਕਰ ਰਹੇ ਹੋ, ਮੈਂ ਉਸ ਦਾ ਬਦਲਾ ਲਵਾਂਗੀ। ਮੈਂ ਦੁਨੀਆ ਅਗੇ ਤੁਹਾਡੀ ਕਲੀ ਖੋਹਲ ਦਿਆਂਗੀ। ਮੈਂ ਦਸਾਂਗੀ ਕਿ ਇਹ ਉਹ ਆਦਮੀ ਹੈ, ਜਿਹੜਾ ਆਪਣਾ ......" ਕਹਿੰਦੀ ਕਹਿੰਦੀ ਰੁਕ ਗਈ।

ਲਿਖਾਰੀ ਕਾਹਲੀ ਨਾਲ ਬੋਲਿਆ - ਬੋਲੋ ਭੈਣ ਜੀ ਕੀ ਗਲ ਆਖਣ ਲਗੇ ਸਾਓ?

ਇਸਤ੍ਰੀ ਨੇ ਬਿਨਾਂ ਝਿਜਕ ਕਿਹਾ - "ਜਿਹੜਾ ਆਪਣੇ ਟਬਰ ਨੂੰ ਨਹੀਂ ਸੰਭਾਲ ਸਕਦਾ। ਲਿਖਾਰੀ ਜੀਉ! ਮੈਂ ਤੁਹਾਨੂੰ ਪੁਛਦੀ ਹਾਂ ਜੇ ਤੁਸੀ ਸਾਰੀ ਉਮਰ ਇਵੇਂ ਇਕਾਂਤ ਵਿਚ ਬਹਿ ਕੇ ਲਿਖੀ ਹੀ ਜਾਣਾ ਸੀ ਤਾਂ ਫੇਰ ਵਿਆਹ ਦਾ ਗਲਾਵਾਂ ਗਲ ਪਾਉਣ ਦੀ ਕੀ ਲੋੜ ਸੀ? ਕੀ ਤੁਸਾਂ ਇਸ ਵਾਸਤੇ ਸ਼ਾਦੀ ਕੀਤੀ ਹੈ ਕਿ ਮੇਰੇ ਵਰਗੀਆਂ ਬਦਨਸੀਬਾਂ ਆਪਣੇ ਘਰ ਸੁਖੀ ਨਾ ਰਹਿ ਸਕਣ।"

ਲਿਖਾਰੀ ਦੀਆਂ ਲਤਾਂ ਜਿਹੜੀਆਂ ਮੇਜ਼ ਬਲੇ ਸਨ, ਕੰਬਣ ਲਗ ਪਈਆਂ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਖੜੀਆਂ ਹੋ ਗਈਆਂ। ਉਹ ਬੋਲੀ ਗਈ - "ਤੁਹਾਨੂੰ ਯਾਦ ਹੈ ਤੁਸਾਂ ਆਪਣੀ ਇਕ ਕਹਾਣੀ ਵਿਚ ਵਿਚ ਦਸਿਆ ਸੀ ਕਿ ਕਿਵੇਂ ਇਕ ਆਦਮੀ ਆਪਣੀ ਇਸਤ੍ਰੀ ਦੀ ਪਰਵਾਹ ਨਾ ਕਰਦਾ ਹੋਇਆ ਇਕ ਗੈਰ ਇਸਤ੍ਰੀ ਨਾਲ ਪਿਆਰ ਕਰਨ ਲਗ ਜਾਂਦਾ ਹੈ, ਜਦ ਉਸ ਦੀ ਇਸਤ੍ਰੀ ਨੂੰ ਇਸ ਗਲ ਦਾ ਪਤਾ ਲਗਦਾ ਹੈ ਤਾਂ ਉਹ ਜ਼ਹਿਰ ਖਾ ਕੇ ਮਰ ਜਾਂਦੀ ਹੈ, ਪਰ ਲਿਖਾਰੀ! ਮੈਂ ਉਸ ਇਸਤ੍ਰੀ ਵਾਂਗ ਨਹੀਂ, ਮੈਂ ਤਾਂ ਬਦਲਾ ਲਵਾਂਗੀ, ਆਪਣੇ ਪਤੀ ਤੋਂ, ਆਪਣੀ ਸੌਂਕਣ ਤੋਂ, ਪਰ ਸਚ ਆਖਾਂ ਮੇਰੇ ਦੋਸ਼ੀ ਤੁਸੀਂ ਹੋ, ਜੇ ਤੁਸੀਂ ਉਸ ਨੂੰ ਆਪਣਾ ਪੂਰਾ ਪਿਆਰ ਦੇ ਸਕਦੇ ਹੁੰਦੇ ਤਾਂ ਅਜ ਉਹ ਕਿਉਂ ਦੂਜਿਆਂ ਦੀ ਭਰੀਆਂ ਹੋਈਆਂ ਹੋਈਆਂ ਖੁਰਲੀਆਂ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰਦੀ। ਲਿਖਾਰੀ ਜੀਓ! ਮੈਂ ਤੁਹਾਡੇ ਕੋਲੋਂ ਨਹੀਂ ਸੰਙਾਂਗੀ, ਮੈਂ ਉਸ ਆਦਮੀ ਕੋਲੋਂ ਕਿਉਂ ਸੰਙਾਂ, ਜਿਹੜਾ ਲਿਖਦਾ ਕੁਝ ਹੋਰ ਹੈ,ਪਰ ਕਰਦਾ ਕੁਝ ਹੋਰ ਹੈ।

ਲਿਖਾਰੀ ਦੇ ਚਿਹਰੇ ਦੀ ਲਾਲੀ ਉਡ ਗਈ, ਉਸ ਦੇ ਹਥਾਂ ਦੀਆਂ ਤਲੀਆਂ ਵਿਚ ਮੁੜ੍ਹਕਾ ਆ ਗਿਆ।

"ਲਿਖਾਰੀ ਮੇਰਾ ਦਿਲ ਕਰਦਾ ਹੈ, ਇਹ ਅਲਮਾਰੀ ਵਿਚ ਪਈਆਂ ਸਭ ਕਿਤਾਬਾਂ ਫੂਕ ਦੇਵਾਂ। ਤੇ ਆਖਾਂ ......... ਤੁਹਾਡੇ ਵਰਗੇ ਆਦਮੀ ਦਾ ਕੋਈ ਹੱਕ ਨਹੀਂ ਕਿ ਸਮਾਜ ਵਿਚ ਰਹਿਕੇ ਦੁਰਾਚਾਰ ਵਧਾਵੇ। ਅਜ ਮੈਂ ਇਨ੍ਹਾਂ ਅੱਖਾਂ ਨਾਲ ਜੋ ਕੁਝ ਵੇਖ ਆਈ ਹਾਂ, ਉਸ ਨੇ ਮੇਰੀ ਆਤਮਾ ਨੂੰ ਅਗ ਲਾ ਦਿੱਤੀ ਹੈ, ਮੈਂ ਇਕ ਚੁਆਤੀ ਤੁਹਾਡੇ ਸੀਨੇ ਤੇ ਭੀ ਰਖ ਜਾਵਾਂਗੀ, ਜਿਸ ਨਾਲ ਤੁਹਾਡਾ ਮਨ ਤੇ ਸਰੀਰ ਦੇਵੇਂ ਭਸਮ ਹੋ ਜਾਣ।"

ਲਿਖਾਰੀ ਨੇ ਰੁਮਾਲ ਕਢ ਕੇ ਮਥੇ ਤੋਂ ਮੁੜ੍ਹਕਾ ਪੂੰਝਿਆ, ਹੁਣ ਲਿਖਾਰੀ ਦੀ ਸਮਝ ਵਿਚ ਸਾਰੀ ਗਲ ਆ ਗਈ ਸੀ। ਉਸ ਨੂੰ ਯਾਦ ਆ ਗਿਆ ਕਿ ਉਸ ਨੇ ਆਪਣੀ ਪਤਨੀ ਸ਼ੁਸ਼ੀਲਾ ਨਾਲ ਕਿਵੇਂ ਬੇਇਨਸਾਫ਼ੀ ਕਰ ਕੇ ਉਸ ਨੂੰ ਪੇਕੇ ਤੋਰ ਦਿੱਤਾ ਹੈ ਤੇ ਹਰ ਮਹੀਨੇ ਖ਼ਰਚ ਦੇਈ ਜਾਂਦਾ ਹੈ। ਉਸ ਦੀਆਂ ਅੱਖਾਂ ਖੁਲ੍ਹ ਗਈਆਂ। ਉਸ ਨੇ ਆਪਣੀ ਪਤਨੀ ਨੂੰ ਆਪਣੇ ਵਾਂਗ ਹੀ ਤਿਆਗੀ ਸਮਝਿਆ ਸੀ, ਉਸ ਨੂੰ ਨਹੀਂ ਸੀ ਪਤਾ ਕਿ ਸ਼ੁਸ਼ੀਲਾ ਇਕ ਮੋਤੀਏ ਦੀ ਕਲੀ ਹੈ, ਜਿਹੜੀ ਬਿਨਾਂ ਖਿੜੇ ਨਹੀਂ ਰਹਿ ਸਕਦੀ। ਉਸ ਨੇ ਦੁਨੀਆ ਦੀ ਹਰ ਚੀਜ਼ ਤੇ ਵਿਚਾਰ ਕੀਤੀ ਸੀ, ਪਰ ਇਹ ਗਲ ਉਸ ਦੀ ਵਿਚਾਰ ਤੋਂ ਬਿਲਕੁਲ ਪਰ੍ਹੇ ਰਹੀ ਕਿ ਕੋਈ ਪਤਨੀ ਪਤੀ ਤੋਂ ਅਲੱਗ ਰਹਿ ਕੇ ਆਪਣਾ ਜੀਵਨ ਗੁਜ਼ਾਰ ਨਹੀਂ ਸਕਦੀ।

ਇਸਤ੍ਰੀ ਬੋਲੀ - "ਲਿਖਾਰੀ ਜੀਓ! ਤੁਸੀ ਆਪਣੀ ਇਕ ਕਿਤਾਬ ਦੀ ਭੂਮਿਕਾ ਵਿਚ ਲਿਖਿਆ ਸੀ ਕਿ ਮੈਂ ਦੁਨੀਆ ਦੀ ਹਰ ਘਟਨਾ ਤੋਂ ਆਪਣੀ ਕਹਾਣੀ ਦਾ ਪਲਾਟ ਲਭਦਾ ਹਾਂ। ਲਿਖੋ, ਮੈਂ ਤੁਹਾਨੂੰ ਲਿਖਾਂਦੀ ਹਾਂ - 'ਇਕ ਲੇਖਕ ਨੂੰ ਲਿਖਣ ਨਾਲ ਇੰਨਾ ਪਿਆਰ ਸੀ ਕਿ ਉਸ ਨੇ ਆਪਣੀ ਇਸਤ੍ਰੀ ਨੂੰ ਪੇਕੇ ਤੋਰ ਦਿੱਤਾ, ਉਸ ਨੂੰ ਦੁਨੀਆ ਦੀ ਕਿਸੇ ਗਲ ਦਾ ਫਿਕਰ ਨਹੀਂ ਸੀ, ਇਸ ਲਈ ਉਸ ਨੇ ਬੜਾ ਲਿਖਿਆ, ਉਸ ਦੀ ਕਲਮ ਦੀ ਦੁਨੀਆ ਵਿਚ ਧਾਂਕ ਪੈ ਗਈ, ਪਰ ਅਚਾਨਕ ਇਕ ਦਿਨ ਜਦੋਂ ਲਿਖਾਰੀ ਲਿਖਣ ਵਿਚ ਮਗਨ ਸੀ ਤਾਂ ਉਸ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ, ਉਸ ਨੇ ਬੂਹਾ ਖੋਹਲਿਆ ਇਕ ਇਸਤ੍ਰੀ ਅੰਦਰ ਆਈ। ਉਸ ਨੇ ਆਉਂਦਿਆਂ ਹੀ ਕਿਹਾ - ਤੁਸੀ ਚੰਗੇ ਲਿਖਾਰੀ ਨਹੀਂ, ਤੁਹਾਡੀ ਪਤਨੀ ਮੇਰਾ ਹਕ ਮਾਰ ਰਹੀ ਹੈ, ਪਰ ਤੁਹਾਨੂੰ ਇਸ ਦੀ ਕੋਈ ਖ਼ਬਰ ਨਹੀਂ, ਦੁਨੀਆ ਕਹਿ ਰਹੀ ਹੈ, ਲਿਖਾਰੀ ਦੀ ਪਤਨੀ ਭੀ ਕੀ ਕਰੇ, ਵਿਚਾਰੀ ......... ।'

ਲਿਖੋ ਲਿਖਾਰੀ ਜੀ, ਮੇਰੇ ਮੁੰਹ ਵਲ ਕੀ ਵੇਖ ਰਹੇ ਹੋ, ਹੁਣ ਕਿਉਂ ਨਹੀਂ ਲਿਖਦੇ? ਇਹ 'ਅੱਜ ਦੀ ਕਹਾਣੀ' ਦਾ ਪਲਾਟ ਹੈ, ਇਸ ਨੂੰ ਕਿਉਂ ਹਥੋਂ ਜਾਣ ਦੇਦੇ ਹੋ? ਹਾਂ, ਲਿਖੋ ਤੇ ਉਹ ਇਸਤ੍ਰੀ ਲਿਖਾਰੀ ਨੂੰ ਕਹਿਣ ਲਗੀ, ਅਜ ਮੈਂ ਤੁਹਾਡੀ ਪਤਨੀ ਨੂੰ ਆਪਣਾ ਖ਼ਜ਼ਾਨਾ ਲੁਟਦੀ ਵੇਖ ਆਈ ਹਾਂ, ਉਹ ਮੇਰੀ ਚੋਰ ਹੈ, ਪਰ ਨਹੀਂ, ਉਹ ਚੋਰ ਨਹੀਂ, ਚੋਰ ਤੁਸੀ ਹੋ, ਜਿਨ੍ਹਾਂ ਉਸ ਨੂੰ ਆਪਣੇ ਖ਼ਜ਼ਾਨੇ ਤੋਂ ਲਾਂਭੇ ਰਖਿਆ ਹੈ।

ਫੜ ਲਓ ਕਲਮ, ਖੋਲ ਲਓ ਕਾਪੀ, ਝਕਦੇ ਕਿਉਂ ਹੋ ਲਿਖਾਰੀ ਜੀ, ਇਹ ਕਹਾਣੀ ਦਾ ਪਲਾਟ ਬਣਿਆ ਬਣਾਇਆ ਹੈ, ਚਾਰ ਲੀਕਾਂ ਵਾਹ ਦਿਓ, ਦੁਨੀਆਂ ਲਈ ਇਹ ਕਹਾਣੀ ਫਾਇਦੇਮੰਦ ਹੋਵੇਗੀ।

ਲਿਖਾਰੀ ਨੇ ਬੋਲਣ ਲਈ ਮੂੰਹ ਖੋਹਲਿਆ, ਪਰ ਉਹ ਜਲਦੀ ਨਾਲ ਬੋਲੀ -

"ਉਨ੍ਹਾਂ ਨੂੰ ਸ਼ਾਦੀ ਕਰਾਉਣ ਦਾ ਕੋਈ ਹਕ ਨਹੀਂ ਜਿਨ੍ਹਾਂ ਆਪਣੀਆਂ ਖਾਹਸ਼ਾਂ ਨੂੰ ਮਾਰ ਲਿਆ ਹੋਵੇ। ਮੇਰਾ ਖਿਆਲ ਹੈ ਤੁਸੀ ਮੇਰੀ ਗਲ ਸਮਝ ਗਏ ਹੋਵੇਗੇ, ਹੁਣ ਮੇਰਾ ਦਿਲ ਹੌਲਾ ਹੈ, ਹੁਣ ਮੈਂ ਉਨ੍ਹਾਂ ਦੋਹਾਂ ਤੋਂ ਬਦਲਾ ਲਵਾਂਗੀ। ਵੇਖਣਾ, ਉਹ ਕਿਵੇਂ ਤੜਫਦੇ ਹਨ।" ਇਹ ਆਖ ਇਸਤ੍ਰੀ ਉਠ ਖੜੋਤੀ ਤੇ ਤੁਰ ਪਈ।

ਲਿਖਾਰੀ ਇਸਤ੍ਰੀ ਦੀ ਪਿਠ ਵਲ ਵੇਖਦਾ ਰਿਹਾ ਤੇ ਜਦ ਉਹ ਬਾਹਰ ਨਿਕਲ ਗਈ ਤਾਂ ਉਸ ਨੇ ਆਪਣਾ ਸਿਰ ਮੇਜ਼ ਤੇ ਸੁਟ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਕਈ ਤਸਵੀਰਾਂ ਆਈਆਂ। ਆਪਣੀ ਪਤਨੀ ਸ਼ੁਸ਼ੀਲਾ ਦਾ ਭੋਲਾ ਚਿਹਰਾ, ਉਸਦੀ ਸੱਜੀ ਗਲ੍ਹ ਵਿਚ ਪੈਂਦਾ ਟੋਇਆ ਉਸ ਨੂੰ ਪਾਗ਼ਲ ਬਣਾ ਰਿਹਾ ਸੀ। ਉਸ ਨੇ ਇਸ ਗਲ ਤੇ ਬੜਾ ਸੋਚਿਆ, ਸਾਰੀ ਗਲ ਦੇ ਅਖੀਰ ਤੇ ਉਸ ਨੇ ਆਪਣੇ ਆਪ ਨੂੰ ਹੀ ਦੋਸ਼ੀ ਸਮਝਿਆ।

ਉਸ ਨੇ ਸਿਰ ਚੁਕਿਆ ਤਾਂ ਮੇਜ਼ ਪੋਸ਼ ਤੇ ਕੁਝ ਕਤਰੇ ਅਬਰੂਆਂ ਦੇ ਡਿਗੇ ਹੋਏ ਸਨ, ਉਹ ਜਲਦੀ ਨਾਲ ਤਿਆਰ ਹੋ ਕੇ ਬਾਹਰ ਨਿਕਲਿਆ ਤੇ ਡਾਕਖਾਨੇ ਜਾ ਕੇ ਤਾਰ ਦਿੱਤੀ।

"ਮੈਂ ਬੀਮਾਰ ਹਾਂ, ਸ਼ੁਸ਼ੀਲਾ ਨੂੰ ਜਲਦੀ ਭੇਜ ਦਿਓ।"

 

Rule Segment - Circle - 10px.svg

 
 

ਇਜ਼ਤ

"ਇਹ ਗੱਲਾਂ ਸੁਣ ਮੇਰੇ ਦਿਲ ਨੇ ਬੜਾ
ਦੁਖ ਅਨੁਭਵ ਕੀਤਾ। ਉਸ ਨੂੰ ਬੁਖਾਰ
ਕਿਉਂ ਚੜ੍ਹਿਆ ਹੈ, ਇਸ ਦਾ ਮੈਨੂੰ ਪਤਾ
ਸੀ ਕਿ ਉਹ ਆਪਣੀ ਇਜ਼ਤ ਰੁਲੀ
ਵੇਖ ਸਹਾਰ ਨਹੀਂ ਸਕੀ ਤੇ ਇਸੇ ਜੋਸ਼
ਵਿਚ ਉਸ ਨੂੰ ਬੁਖ਼ਾਰ ਚੜ੍ਹ ਗਿਆ ਹੈ।"
"ਉਹ ਮਰ ਗਈ ਤੇ ਇਕ ਬਲਦੀ ਹੋਈ
ਚੁਆਤੀ ਮੇਰੇ ਸੀਨੇ ਤੇ ਰਖ ਗਈ।"

 
ਮੇਰੀ ਅੰਮ੍ਰਿਤਸਰ ਤੋਂ ਲਾਹੌਰ ਬਦਲੀ ਹੋਈ, ਬੋਸਟਲ ਜੇਹਲ ਦੇ ਬਾਹਰ ਪਹਿਰਾ ਦੇਣਾ ਮੇਰਾ ਕੰਮ ਸੀ।

ਮੈਂ ਲਾਗੇ ਚਾਗੇ ਜ਼ਰਾ ਕੁ ਧਿਆਨ ਨਾਲ ਵੇਖਿਆ ਕਿ ਮੇਰਾ ਗਵਾਂਢੀ ਕੌਣ ਹੈ, ਤਾਂ ਮੈਨੂੰ ਪਤਾ ਲਗਾ ਕਿ ਇਕ ਬੁੱਢਾ ਜਿਹਾ ਸਿਪਾਹੀ ਹੈ, ਜਿਹੜਾ ਪੈਨਸ਼ਨ ਲੈਣ ਨੂੰ ਤਿਆਰ ਹੀ ਸੀ, ਇਸ ਦੀ ਡੀਉਟੀ ਜੇਹਲ ਦੇ ਅੰਦਰ ਪਹਿਰਾ ਦੇਣ ਦੀ ਸੀ, ਇਹ ਕੁਝ ਨੂੰ ਉਸ ਨਾਲ ਗੱਲਾਂ ਕਰਨ ਤੋਂ ਪਤਾ ਲਗ ਗਿਆ।

ਮੈਨੂੰ ਇਥੇ ਆਇਆਂ ਅਜੇ ਦੋ ਕੁ ਦਿਨ ਹੀ ਹੋਏ ਸਨ ਕਿ ਮੇਰੀ ਸੁਨਹਿਰੀ ਘੜੀ ਗੁੰਮ ਹੋ ਗਈ, ਜਿਹੜੀ ਅਜੇ ਮਹੀਨਾ ਕੁ ਹੋਇਆ ਸੀ ਮੈਂ ੪੫) ਦੀ ਲਈ ਸੀ, ਇਕ ਇਕ ਰ੫ਆ ਜੋੜ ਕੇ। ਕਿਉ ਕਿ ਮੈਂ ਵੱਢੀ ਨਹੀਂ ਸੀ ਲੈਂਦਾ, ਇਸ ਵਾਸਤੇ ਮੇਰੇ ਕੋਲ ਘਟ ਹੀ ਪੈਸਾ ਬਚਦਾ ਸੀ।

ਘੜੀ ਕੌਣ ਲੈ ਗਿਆ, ਇਸ ਗਲ ਤੇ ਅਜੇ ਮੈਂ ਸੋਚ ਹੀ ਰਿਹਾ ਸੀ ਕਿ ਮੇਰਾ ਲਿਖਣ ਵਾਲਾ ਪੈਨ ਗੁੰਮ ਹੋ ਗਿਆ।

ਹੈਰਾਨੀ ਤੇ ਹੈਰਾਨੀ, ਚੋਰਾਂ ਨੂੰ ਮੋਰ, ਪਲਸੀਆਂ ਦੀ ਚੋਰੀ ਕਰਨ ਭੀ ਤਾਂ ਜਾਨ ਤੇ ਖੇਡਣਾ ਹੁੰਦਾ ਹੈ। ਆਖਰ ਕੌਣ ਹੈ ਇਹੋ ਜਿਹਾ, ਜਿਹੜਾ ਪੰਜਾਂ ਦਿਨਾਂ ਵਿਚ ੫੦) ਰੁਪੈ ਦੀ ਚੋਰੀ ਕਰ ਗਿਆ। ਰੋਜ਼ ਦੇ ਦਸ, ਏਸ ਹਿਸਾਬ ਤਾਂ ਹੋਰ ਦਸਾਂ ਦਿਨਾਂ ਨੂੰ ਮੈਂ ਬਿਲਕੁਲ ਬਿਨਾਂ ਅਸਬਾਬ ਹੋ ਜਾਵਾਂਗਾ। ਮੈਂ ਚੋਰ ਦਾ ਪਤਾ ਕਰਨ ਲਈ ਸੋਚਣ ਲਗਾ। ਮੈਨੂੰ ਇਹ ਪਤਾ ਸੀ ਕਿ ਚੋਰੀ ਭੇਤੀ ਬਿਨਾਂ ਨਹੀਂ ਹੁੰਦੀ, ਪਰ ਕਿਹੜਾ ਹੈ, ਜਿਹੜਾ ਪੰਜਾਂ ਦਿਨਾਂ ਵਿਚ ਮੇਰਾ ਐਡਾ ਭੇਤੀ ਹੋ ਗਿਆ ਹੈ ਤੇ ਮੈਨੂੰ ਹੀ ਸਭ ਤੋਂ ਅਮੀਰ ਸਮਝਣ ਲਗ ਪਿਆ ਹੈ।

ਇਕ ਦਿਨ ਮੈਂ ਬੂਹੇ ਨੂੰ ਖੁਲ੍ਹਾ ਛਡ ਕੇ ਆਪ ਚੁਪ ਕੀਤਾ ਕੁਆਟਰ ਦੇ ਉਤੇ ਚੜ੍ਹ ਗਿਆ।

ਮੈਨੂੰ ਦਸ ਕੁ ਮਿੰਟ ਬੈਠੇ ਨੂੰ ਹੀ ਅਜੇ ਹੋਏ ਸਨ ਕਿ ਬੁੱਢੇ ਸਿਪਾਹੀ ਦੀ ਜਵਾਨ ਲੜਕੀ ਬਾਹਰ ਨਿਕਲੀ ਤੇ ਮੇਰੇ ਕੁਆਟਰ ਦੇ ਬਾਹਰ ਖੜੋ ਕੇ ਅੰਦਰ ਝਾਤੀਆਂ ਮਾਰਨ ਲਗੀ, ਜਦ ਉਸ ਨੇ ਵੇਖਿਆ ਕਿ ਅੰਦਰ ਕੋਈ ਨਹੀਂ ਤਾਂ ਉਹ ਕਾਹਲੀ ਨਾਲ ਅੰਦਰ ਵੜ ਗਈ। ਮੈਂ ਅਜੇ ਸੋਚ ਰਿਹਾ ਸੀ ਕਿ ਛਾਲ ਮਾਰਾਂ ਜਾਂ ਲਗੀ ਹੋਈ ਪੌੜੀ ਤੋਂ ਉਤਰਾਂ ਕਿ ਉਹ ਝਟ ਪਟ ਬਾਹਰ ਨਿਕਲ ਗਈ ਤੇ ਆਪਣੇ ਅੰਦਰ ਵੜ ਗਈ।

ਮੈਂ ਥਲੇ ਉਤਰਿਆ ਤੇ ਅੰਦਰ ਜਾ ਕੇ ਵੇਖਿਆ ਤਾਂ ਪਤਾ ਲਗਾ ਮੇਜ਼ ਤੇ ਪਿਆ ਹੋਇਆ ਮੇਰਾ ਕਾਲਾ ਬਟੂਆ ਗੁੰਮ ਹੈ। ਮੈਂ ਸੋਚਣ ਲਗਾ, "ਕਿੰਨੀ ਹੁਸ਼ਿਆਰ ਹੈ ਇਹ ਲੜਕੀ, ਜ਼ਰਾ ਨਹੀਂ ਡਰੀ, ਮਲੂਮ ਹੁੰਦਾ ਹੈ ਕਿ ਉਹ ਅਗੇ ਇਸ ਕੰਮ ਵਿਚ ਕਾਫੀ ਤਾਕ ਹੈ। ਕੀ ਮੈਨੂੰ ਉਸ ਦੇ ਪਿਤਾ ਨੂੰ ਆਖਣਾ ਚਾਹੀਦਾ ਹੈ ਕਿ ਨਹੀਂ, ਹੋ ਸਕਦਾ ਹੈ ਉਸੇ ਨੇ ਹੀ ਇਹ ਸੇਵਾ ਉਸਨੂੰ ਬਖਸ਼ੀ ਹੋਵੇ। ਮੈਂ ਇਥੋਂ ਦਾ ਅਨਜਾਣ ਹਾਂ, ਉਹ ਬੁੱਢਾ ਇਥੋਂ ਦਾ ਭੇਤੀ ਤੇ ਹਰ ਇਕ ਦਾ ਜਾਣੂ ਹੈ। ਫਿਰ ਚੁੱਪ ਕਰ ਰਹਾਂ, ਇਹ ਭੀ ਠੀਕ ਨਹੀਂ।"

ਮੈਂ ਸੋਚ ਰਿਹਾ ਸੀ ਮੈਂ ਕਿਉਂ ਨਾ ਉਸੇ ਵੇਲੇ ਥਲੇ ਉਤਰ ਕੇ ਉਸ ਨੂੰ ਫੜ ਲਿਆ। ਕਿਡੀ ਜੁਆਨ ਏ, ਉਸ ਦੀਆਂ ਅੱਖਾਂ ਦਾ ਚੰਚਲਾ-ਪਨ, ਮੇਰੇ ਵਿਚ ਕਾਮਨਾਵਾਂ ਦਾ ਹੜ੍ਹ ਲਿਆ ਰਿਹਾ ਸੀ। ਚੋਰ ਕੁੜੀ ਕਿੰਨੀ ਕੁ ਪਵਿੱਤਰ ਹੋ ਸਕਦੀ ਹੈ, ਬਿਲਕੁਲ ਨਹੀਂ, ਉਸ ਦਾ ਚਾਲ ਚਲਣ ਜ਼ਰੂਰ ਅਪਵਿੱਤਰ ਹੋਵੇਗਾ।

ਹੁਣ ਮੈਂ ਉਸ ਨੂੰ ਆਪਣੇ ਦਾਅ ਵਿਚ ਫਸਾਣ ਲਈ ਤਦਬੀਰਾਂ ਸੋਚਣ ਲੱਗਾ।

ਮਨੁੱਖ ਤੇ ਜਦੋਂ ਵਿਸ਼ੱਈ ਖ਼ਾਹਸ਼ਾਂ ਪ੍ਰਬਲ ਹੁੰਦੀਆਂ ਹਨ ਤਾਂ ਉਹ ਚੰਗੇ ਮੰਦੇ ਦੀ ਪਛਾਣ ਕਰਨੋਂ ਅਸਮਰਥ ਹੋ ਜਾਂਦਾ ਹੈ ਤੇ ਇਹੋ ਹਾਲਤ ਇਸ ਵੇਲੇ ਮੇਰੀ ਸੀ।

ਮੈਨੂੰ ਇਕ ਸੋਚ ਫੁਰੀ, ਮੈਂ ਕਮਰੇ ਦੇ ਅੰਦਰ ਖੜੀ ਮੰਜੀ ਦੇ ਪਿਛੇ ਰੋਜ਼ ਦਸ ਮਿੰਟ ਲੁਕ ਰਹਿੰਦਾ। ਪੰਜ ਦਿਨ ਹੋ ਗਏ, ਛੇਵੇਂ ਦਿਨ ਉਹ ਚੋਟੀ ਕੁੜੀ ਆਈ ਤੇ ਇਕ ਦਮ ਅੰਦਰ ਆ ਕੇ ਸੋਚਣ ਲੱਗੀ ਕਿ ਕੀ ਚੀਜ਼ ਚੁਕਾਂ।

ਮੈਂ ਇਕ ਦਮ ਮੰਜੀ ਦੇ ਪਿਛੋਂ ਨਿਕਲਿਆ ਤੇ ਜਲਦੀ ਨਾਲ ਅੰਦਰੋਂ ਕੁੰਡਾ ਮਾਰ ਦਿਤਾ। ਕਮਰੇ ਵਿਚ ਥੋੜ੍ਹਾ ਕੁ ਹਨੇਰਾ ਹੋ ਗਿਆ।

ਉਸ ਨੇ ਮੈਨੂੰ ਵੇਖ ਕੇ ਡਰ ਨਾਲ ਇਕ ਹੌਲੀ ਜਿਹੀ ਚੀਕ ਮਾਰੀ ਤੇ ਫੇਰ ਬੜੀ ਹੈਰਾਨ ਜਿਹੀ ਹੋ ਕੇ ਖੜੋ ਗਈ। ਮੈਂ ਅਗੇ ਵਧਿਆ ਤੇ ਆਪਣੀਆਂ ਦੋਹਾਂ ਬਾਹਵਾਂ ਵਿਚ ਉਸ ਨੂੰ ਲੈ ਲਿਆ ਹੈ। ਮੈਂ ਵੇਖਿਆ ਉਸਦਾ ਸਰੀਰ ਕੰਬ ਰਿਹਾ ਸੀ।

ਮੈਂ ਏਸ ਵੇਲੇ ਅੰਨ੍ਹਾ ਹੋਇਆ ਹੋਇਆ ਸਾਂ, ਮਨੁਖ ਹਿਰਦੇ ਦੀ ਹਾਲਤ ਨੂੰ ਮੈਂ ਏਸ ਵੇਲੇ ਭੁੱਲ ਚੁਕਾ ਸਾਂ, ਜਿਸ ਤਰ੍ਹਾਂ ਬੱਚਾ ਆਪਣੀ ਛੋਟੀ ਉਮਰ ਦੀਆਂ ਗੱਲਾਂ ਨੂੰ ਭੁਲ ਜਾਂਦਾ ਹੈ। ਮੈਂ ਆਪਣਾ ਮੂੰਹ ਬਿਲਕੁਲ ਉਸ ਦੇ ਮੂੰਹ ਕੋਲ ਲੈ ਗਿਆ।

ਉਹ ਅਧ-ਬੇਹੋਸ਼ੀ ਦੀ ਹਾਲਤ ਵਿਚ ਸੀ, ਮੈਂ ਉਸ ਦੀਆਂ ਅੱਖਾਂ ਵਿਚ ਵੇਖਿਆ, ਉਥੇ ਸ਼ੁਦਾ ਪੁਣਾ ਨਚ ਰਿਹਾ ਸੀ, ਮੈਂ ਉਸੇ ਹਾਲਤ ਵਿਚ ... ... ... ।

ਮੈਂ ਬੂਹਾ ਖੋਹਲ ਦਿਤਾ, ਉਹ ਚਲੀ ਗਈ, ਪਰ ਬੇ-ਡੌਰ ਜਿਹੀ ਹੋਈ ਹੋਈ। ਉਸਦੇ ਜਾਣ ਦੇ ਮਗਰੋਂ ਮੇਰੀਆਂ ਡਰ ਨਾਲ ਲੱਤਾਂ ਕੰਬਣ ਲਗੀਆਂ। ਮੈਂ ਦੂਸਰੀ ਡੱਠੀ ਹੋਈ ਮੰਜੀ ਤੇ ਲੰਮਾ ਪੈ ਗਿਆ ਤੇ ਸੋਚਣ ਲਗਾ - "ਮੈਂ ਇਹ ਕੀ ਕਰ ਬੈਠਾ ਹਾਂ, ਇਕ ਅਬਲਾ ਦੀ ਇਜ਼ਤ, ਕਸੂਰ ਕੀ ਸਿਰਫ਼ ਕੁਝ ਚੀਜ਼ਾਂ ਦੀ ਚੋਰੀ! ਮੈਂ ਮੁਸਲਮਾਨ, ਉਹ ਇਕ ਹਿੰਦੂ-ਲੜਕੀ, ਮੈਂ ਉਸ ਦਾ ਧਰਮ ਭ੍ਰਿਸ਼ਟ ਕੀਤਾ, ਤੇ ਉਸ ਦੀ ਆਬਰੂ ਨੂੰ ਆਪਣੇ ਪੈਰਾਂ ਵਿਚ ਰੋਲ ਦਿਤਾ, ਹਨੇਰ! ਅੱਲਾ! ਇਹ ਮੈਥੋਂ ਕੀ ਹੋ ਗਿਆ। ਕਸੂਰ ਮੈਂ ਨਹੀਂ ਕਰਦਾ, ਪਰ ਮੈਨੂੰ ਤਾਂ ਕਦੀ ਵੀ ਕਿਸੇ ਨੇ ਇਹੋ ਜਿਹੀ ਸਜ਼ਾ ਨਹੀਂ ਦਿੱਤੀ, ਜਿਸ ਨਾਲ ਮੇਰੇ ਮਨੁਖ ਪੁਣੇ ਨੂੰ ਠੇਸ ਪਹੁੰਚੇ।

ਦਿਨ ਚੜ੍ਹਿਆ, ਸਿਪਾਹੀ ਦੀ ਵਹੁਟੀ ਗਵਾਂਢਣ ਨੂੰ ਕਹਿ ਰਹੀ ਸੀ, ਸਾਰੀ ਰਾਤ ਕੁੜੀ ਨੂੰ ਪੰਜ ਭਠ ਤਾਪ ਚੜ੍ਹਿਆ ਰਿਹਾ ਹੈ, ਬਿਲਕੁਲ ਬੇਹੋਸ਼ ਰਹੀ ਤੇ ਕਪੜੇ ਨੂੰ ਵਗਾਹ ਵਗਾਹ ਸੁਟਦੀ ਰਹੀ ਹੈ।

ਇਹ ਗੱਲਾਂ ਸੁਣ ਮੇਰੇ ਦਿਲ ਨੇ ਬੜਾ ਦੁਖ ਅਨੁਭਵ ਕੀਤਾ, ਉਸ ਨੂੰ ਬੁਖਾਰ ਕਿਉਂ ਚੜ੍ਹਿਆ ਹੈ, ਇਸ ਦਾ ਮੈਨੂੰ ਪਤਾ ਸੀ ਕਿ ਉਹ ਆਪਣੀ ਇਜ਼ਤ ਰੁਲੀ ਵੇਖ ਸਹਾਰ ਨਹੀਂ ਸਕੀ ਤੇ ਇਸੇ ਜੋਸ਼ ਵਿਚ ਉਸ ਨੂੰ ਬੁਖਾਰ ਚੜ੍ਹ ਗਿਆ ਹੈ।

ਮੈਂ ਆਪਣੀ ਡੀਊਟੀ ਤੇ ਗਿਆ, ਪਰ ਮੇਰਾ ਖਿਆਲ ਉਸੇ ਲੜਕੀ ਵਿਚ ਸੀ। ਮੈਂ ਕੀ ਕਰ ਬੈਠਾ ਹਾਂ , ਮੇਰੀ ਆਤਮਾ ਮੇਰੇ ਸਰੀਰ ਤੇ ਲਾਹਨਤਾਂ ਪਾ ਰਹੀ ਸੀ। ਇਹ ਕੋਈ ਨਿੱਕੀ ਜਿਹੀ ਗੱਲ ਨਹੀਂ ਸੀ, ਜਿਸ ਨੂੰ ਮੈਂ ਭੁਲ ਜਾਂਦਾ, ਇਹ ਮੇਰੀ ਜ਼ਿੰਦਗੀ ਵਿਚ ਪਹਿਲਾ ਸਮਾਂ ਸੀ ਕਿ ਮੈਂ ਕਿਸੇ ਦੀ ਇਜ਼ਤ ਨੂੰ ਆਪਣੇ ਪੈਰਾਂ ਵਿਚ ਰੋਲਿਆ ਹੋਵੇ।

ਆਖਦੇ ਹਨ ਸਮਾਂ ਜ਼ਖਮ ਮੇਲਦਾ ਹੈ, ਪਰ ਮੇਰੇ ਦਿਲ ਦੇ ਜ਼ਖਮ ਤਾਂ ਹਰ ਘੜੀ ਵਧ ਰਹੇ ਸਨ। ਤਿੰਨ ਦਿਨ ਇਸ ਗਲ ਨੂੰ ਹੋ ਗਏ, ਮੈਨੂੰ ਨੀਂਦਰ ਤੇ ਭੁਖ ਸਭ ਭੁਲ ਗਈ। ਮੈਂ ਹਰ ਵੇਲੇ ਇਸੇ ਘਟਨਾ ਤੇ ਸੋਚਦਾ ਰਹਿੰਦਾ ਕਿ ਮੈਥੋਂ ਇਹ ਹੋ ਕੀ ਗਿਆ।

ਅਜ ਜਿਸ ਵੇਲੇ ਮੇਰੀ ਡੀਊਟੀ ਖਤਮ ਹੋਈ ਤਾਂ ਮੈਂ ਰੁਕਨਦੀਨ ਨੂੰ ਆਖਿਆ- "ਚਲ ਜ਼ਰਾ ਬਾਹਰ ਫਿਰ ਤੁਰ ਆਈਏ।" ਉਹ ਕਹਿਣ ਲਗਾ - "ਜ਼ਰਾ ਕਰਮ ਚੰਦ ਦੇ ਘਰੋਂ ਹੋ ਆਈਏ, ਉਸ ਦੀ ਲੜਕੀ ਬੀਮਾਰ ਹੈ, ਫੇਰ ਫਿਰਨ ਤੁਰਨ ਚਲਦੇ ਹਾਂ, ਇਹ ਸੁਣ ਕੇ ਮੇਰਾ ਜਿਸਮ ਦਾ ਲਹੂ ਸੁਕਦਾ ਜਾਪਿਆ। ਮੇਰਾ ਦਿਲ ਵੀ ਕਰਦਾ ਸੀ ਕਿ ਉਸ ਲੜਕੀ ਦੀ ਹਾਲਤ ਵੇਖਾਂ, ਮੈਂ ਵੀ ਉਸ ਦੇ ਨਾਲ ਤੁਰ ਪਿਆ।

ਰਸਤੇ ਵਿਚ ਰੁਕਨਦੀਨ ਆਖਣ ਲਗਾ-"ਵੇਖੋ ਜੀ, ਇਹੋ ਲੜਕੀ ਇਨ੍ਹਾਂ ਦੇ ਘਰ ਵਿਚ ਸਭ ਤੋਂ ਸਿਆਣੀ ਸੀ,ਅਜ ਤੋਂ ਇਕ ਸਾਲ ਪਹਿਲਾਂ ਹੈ, ਇਸ ਦਾ ਛੋਟਾ ਭਰਾ ਗੁਜ਼ਰ ਗਿਆ ਸੀ, ਉਸਦੇ ਵਿਛੋੜੇ ਵਿਚ ਵਿਚਾਰੀ ਪਾਗਲ ਹੋ ਗਈ ਸੀ, ਬੜੇ ਇਲਾਜ ਕਰਵਾਏ, ਬੜੀ ਮੁਸ਼ਕਲ ਨਾਲ ਕੁਝ ਕੁ ਆਰਾਮ ਆਇਆ, ਪਰ ਅਜੇ ਵੀ ਕਿਸੇ ਵੇਲੇ ਕੋਈ ਸ਼ੁਦਾ ਪੁਣੇ ਦੀ ਗਲ ਕਰ ਬਹਿੰਦੀ ਹੈ। ਇਕ ਇਹ ਭੀ ਬੜੀ ਭੈੜੀ ਆਦਤ ਸੂ ਕਿ ਜਿਥੋਂ ਦਾਅ ਲਗੇ ਚੀਜ਼ ਚੁਕ ਲੈਂਦੀ ਹੈ, ਕੁਝ ਚਿਰ ਆਪਣੇ ਕੋਲ ਰੱਖ ਕੇ ਫੇਰ ਉਥੇ ਰਖ ਆਉਂਦੀ ਹੈ। ਸਾਡੇ ਸਾਰੇ ਕੁਆਰਟਰਾਂ ਵਾਲਿਆਂ ਨੂੰ ਪਤਾ ਹੈ, ਇਸ ਲਈ ਕੋਈ ਗੁਆਚੀ ਚੀਜ਼ ਦੀ ਪਰਵਾਹ ਨਹੀਂ ਕਰਦਾ।"

ਮੈਂ ਆਪਣੇ ਕੀਤੇ ਗੁਨਾਹ ਦੀ ਬਲ ਰਹੀ ਅੱਗ ਨੂੰ ਲੁਕਾਉਂਦਿਆਂ ਹੋਇਆਂ ਆਖਿਆ, "ਹੱਛਾ।"

ਰੁਕਨਦੀਨ ਅਜੇ ਹੋਰ ਕੁਝ ਕਹਿਣਾ ਚਾਹੁੰਦਾ ਸੀ ਕਿ ਕਰਮ ਚੰਦ ਦਾ ਕੁਆਰਟਰ ਆ ਗਿਆ, ਰੁਕਨਦੀਨ ਅੰਦਰ ਲੰਘ ਗਿਆ, ਪਰ ਮੈਂ ਬਾਹਰ ਖੜੋਤਾ ਸੋਚ ਰਿਹਾ ਸੀ ਕਿ ਮੈਂ ਅੰਦਰ ਜਾਵਾਂ ਕਿ ਨਾ। ਮੈਂ ਉਸ ਦਾ ਮੁਜਰਮ ਸਾਂ, ਇਸ ਲਈ ਮੈਨੂੰ ਉਸ ਕੋਲ ਜਾਂਦਿਆਂ ਡਰ ਲਗਣ ਲਗਾ।

ਮੈਨੂੰ ਰੁਕਨਦੀਨ ਨੇ ਆਵਾਜ਼ ਮਾਰੀ ਲੰਘ ਆਓ। ਮੈਂ ਅੰਦਰ ਗਿਆ। ਲੜਕੀ ਮੰਜੇ ਤੇ ਲੰਮੀ ਪਈ ਹੋਈ ਸੀ, ਉਸ ਦੇ ਉਪਰ ਇਕ ਚਿਟੀ ਚਾਦਰ ਸੀ ਤੇ ਸਿਰ ਤੇ ਇਕ ਲਾਲ ਕਪੜਾ। ਮੁੰਹ ਉਸਦਾ ਨੰਗਾ ਸੀ, ਰੁਕਨਦੀਨ ਨੂੰ ਵੇਖ ਉਸਨੇ ਕਿਹਾ - "ਬਹਿ ਜਾਓ ਚਾਚਾ ਜੀ", ਪਰ ਜਿਉਂ ਹੀ ਉਸਦੀ ਨਜ਼ਰ ਮੇਰੇ ਤੇ ਪਈ ਉਸ ਨੇ ਦੋਵੇਂ ਹਥ ਆਪਣੀਆਂ ਅੱਖਾਂ ਤੇ ਰਖ ਲੀਤੇ ਤੇ ਕੂਕ ਉਠੀ - "ਉਹ ਫੇਰ ਆ ਗਿਆ, ਮੇਰੇ ਮਥੇ ਇਸ ਨੂੰ ਨਾ ਲਾਓ। ਦੇ ਦਿਓ ਇਸ ਨੂੰ ਸੰਦੂਕ ਖੋਹਲ ਕੇ ਘੜੀ, ਕਲਮ ਤੇ ਬਟੂਆ। ਮੇਰਾ ਜੀਵਨ ਮੇਰਾ ਸਭ ... ... ..." ਇਸ ਤੋਂ ਅਗੇ ਕਿ ਉਹ ਕੁਝ ਹੋਰ ਕਹਿੰਦੀ ਉਸ ਨੂੰ ਇਕ ਦਮ ਗਸ਼ੀ ਆ ਗਈ। ਰੁਕਨਦੀਨ ਮੇਰੇ ਮੂੰਹ ਵਲ ਵੇਖਣ ਲਗਾ। ਮੇਰੇ ਮੂੰਹ ਦਾ ਰੰਗ ਪੀਲਾ ਪੈ ਰਿਹਾ ਸੀ।

ਉਸਦੀ ਮਾਂ ਨੇ ਕਿਹਾ - "ਪਤਾ ਨਹੀਂ ਕੁੜੀ ਨੂੰ ਕੀ ਹੋ ਗਿਆ ਹੈ, ਹਰ ਵੇਲੇ ਇਹੋ ਕਹਿੰਦੀ ਰਹਿੰਦੀ ਹੈ, ਦੇ ਦਿਓ ਉਸ ਨੂੰ ਮੇਰਾ ਸੰਦੂਕ ਖੋਹਲ ਕੇ, ਫੇਰ ਮੇਰੇ ਵਲ ਤਕਦਿਆਂ ਹੋਇਆਂ ਆਖਣ ਲਗੀ - "ਤੁਹਾਡੀ ਕੋਈ ਚੀਜ਼ ਤਾਂ ਨਹੀਂ ਗੁਆਚੀ?"

ਮੈਂ ਥਥਲਾਂ ਦੀ ਆਵਾਜ਼ ਵਿਚ ਮਸਾਂ ਹੀ ਹਾਂ ਕੀਤੀ।

ਉਸ ਨੇ ਫਿਰ ਪੁਛਿਆ - 'ਕੀ'?

ਮੈਂ ਜ਼ਰਾ ਕੁ ਸੋਚ ਕੇ ਕਿਹਾ - "ਘੜੀ, ਲਿਖਣ ਵਾਲਾ ਪੈੱਨ ਤੇ ਬਟੂਆ", ਉਹ ਉਠੀ ਤੇ ਕੋਲ ਪਏ ਹੋਏ ਸੰਦੂਕਾਂ ਨੂੰ ਚੁਕਣਾ ਸ਼ੁਰੂ ਕੀਤਾ, ਸਭ ਤੋਂ ਹੇਠਲੇ ਸੰਦੂਕ ਨੂੰ ਚਾਬੀ ਲਾ ਕੇ ਉਸ ਨੇ ਖੋਹਲਿਆ ਤੇ ਉਸ ਵਿਚੋਂ ਫੋਲਾ ਫਾਲੀ ਕਰ ਕੇ ਮੇਰੀਆਂ ਤਿੰਨੇ ਚੀਜ਼ਾਂ ਕਢੀਆਂ ਤੇ ਕਿਹਾ ਕੁੜੀ ਨੂੰ ਕਦੀ ਕਦੀ ਸ਼ੁਦਾ ਹੋ ਜਾਂਦਾ ਹੈ ਤੇ ਉਹ ਉਸੇ ਹੀ ਲੋਰ ਵਿਚ ਲੋਕਾਂ ਦੀਆਂ ਚੀਜ਼ਾਂ ਚੁਕ ਲਿਆਉਂਦੀ ਹੈ, ਤੇ ਮੁੜ ਆਪੇ ਹੀ ਧਰ, ਆਉਂਦੀ ਹੈ, ਤੁਹਾਡੀਆਂ ਚੀਜ਼ਾਂ ਭੀ ਲਿਆਈ, ਪਰ ਬੀਮਾਰ ਹੋ ਗਈ, ਨਹੀਂ ਤੇ ਹੁਣ ਤਕ ਧਰ ਆਉਣੀਆਂ ਸਾਸੂ।"

ਉਸ ਨੇ ਤਿੰਨੇ ਚੀਜ਼ਾਂ ਮੈਨੂੰ ਫੜਾਈਆਂ, ਮੈਂ ਕੰਬਦੇ ਹੋਏ ਹਥਾਂ ਨਾਲ ਫੜ ਲਈਆਂ।

ਅਸੀ ਕੁਝ ਚਿਰ ਹੋਰ ਬੇਠੇ, ਪਰ ਉਸ ਨੂੰ ਹੋਸ਼ ਨਾ ਆਈ। ਉਸ ਦੀ ਮਾਂ ਦੇ ਬਹੁਤ ਆਹਰ ਪਾਹਰ ਕਰਨ ਤੇ ਉਸ ਨੇ ਜ਼ਰਾ ਕੁ ਅੱਖਾਂ ਖੋਹਲੀਆਂ ਤੇ ਮੈਨੂੰ ਬੈਠਾ ਵੇਖ ਫਿਰ ਅਖਾਂ ਮੀਟ ਲਈਆਂ।

ਇਸ ਗਲ ਨੂੰ ਪੰਜ ਦਿਨ ਬੀਤ ਗਏ, ਉਹ ਰਾਜ਼ੀ ਹੋਣ ਦੀ ਥਾਂ ਸਗੋਂ ਦਿਨੋ ਦਿਨ ਜ਼ਿਆਦਾ ਬੀਮਾਰ ਹੁੰਦੀ ਗਈ ਤੇ ਛੇਕੜ ਉਹ ਰਾਤ ਆ ਗਈ, ਜਿਸ ਰਾਤ ਨੇ ਮੇਰੀ ਜ਼ਿੰਦਗੀ ਵਿਚ ਇਨਕਲਾਬ ਲਿਆਂਦਾ ਤੇ ਮੇਰੇ ਕੋਲੋਂ ਹਮੇਸ਼ਾਂ ਸ਼ਾਂਤੀ ਨੂੰ ਪਰ੍ਹਾਂ ਰੱਖਿਆ ਤੇ ਉਮਰ ਭਰ ਮੈਨੂੰ ਪਸ਼ਚਾਤਾਪ ਦੀ ਅੱਗ ਵਿਚ ਸਾੜਨਾ ਸ਼ੁਰੂ ਕੀਤਾ। ਉਹ ਮਰ ਗਈ ਤੇ ਇਕ ਬਲਦੀ ਹੋਈ ਚੁਆਤੀ ਮੇਰੇ ਸੀਨੇ ਤੇ ਰਖ ਗਈ।

ਓਹੋ ਚੁਆਤੀ ਹੈ ਜੋ ਹੁਣ ਤਕ ਮੈਨੂੰ ਕਿਸੇ ਥਾਂ ਵੀ ਸ਼ਾਂਤੀ ਨਹੀਂ ਲੋਣ ਦਿੰਦੀ।

 

Rule Segment - Circle - 10px.svg

 
 

ਲਿਖਾਰੀ

ਸਤਵੰਤ ਜਾਣਦੀ ਸੀ ਕਿ ਉਸਦੇ ਪਤੀ ਨੇ
ਨੌਕਰੀ ਛਡਣ ਵੇਲੇ ਸਹੁੰ ਖਾਧੀ ਸੀ ਕਿ ਮੁੜ ਕੇ
ਕਦੀ ਨੌਕਰੀ ਨਹੀਂ ਕਰਨੀ, ਪਰ ਹੁਣ ਦਿਲ
ਵਿਚ ਰਖੇ ਹੋਏ ਖ਼ਿਆਲਾਂ ਨੂੰ ਕੁਚਲ ਕੇ ਉਹ
ਨੌਕਰੀ ਵਾਸਤੇ ਤਿਆਰ ਹੋ ਰਿਹਾ ਸੀ।
"ਤਾਂ ਕੀ ਤੁਸੀਂ ਲਿਖਣਾ ਛਡ ਦਿਓਗੇ ?"
ਸਤਵੰਤ ਨੇ ਦੁਖ ਭਰੀ ਆਵਾਜ਼ ਵਿਚ ਸੁਆਲ
ਕੀਤਾ।
"ਨਹੀਂ ਸਤਵੰਤ ਜੀ, ਬਿਨਾਂ ਲਿਖਿਆਂ
ਮੇਰਾ ਗੁਜ਼ਾਰਾ ਹੋ ਸਕਦਾ ਹੈ, ਮੈਂ ਲਿਖਾਂਗਾ
ਤੇ ਦੁਨੀਆ ਨੂੰ ਨਹੀਂ, ਆਪਣੀ ਸਤਵੰਤ ਨੂੰ
ਸੁਣਾ ਕੇ ਆਪਣੇ ਦਿਲ ਨੂੰ ਤਸੱਲੀ ਦੇ ਲਿਆ
ਕਰਾਂਗਾ।"

 
ਸੰਤੋਸ਼ ਅਜ ਖ਼ੁਸ਼ ਸੀ, ਬੀਮਾਰੀ ਦੀ ਹਾਲਤ ਵਿਚ ਵੀ। ਉਸ ਨੂੰ ਇਸ ਨਾਲੋਂ ਬਹੁਤੀ ਖੁਸ਼ੀ ਕੀ ਹੋ ਸਕਦੀ ਸੀ, ਕਿ ਉਸ ਦਾ ਛੋਹਿਆ ਹੋਇਆ ਡਰਾਮਾ ਅਜ ਪੂਰਾ ਲਿਖਿਆ ਗਿਆ ਸੀ। ਉਸ ਨੇ ਇਕ ਸੁਖ ਦਾ ਸਾਹ ਲਿਆ ਤੇ ਦੀਵੇ ਨੂੰ ਬੁਝਾ ਦਿਤਾ।

ਸਤਵੰਤ ਨੇ ਆਪਣੀ ਪਾਟੀ ਹੋਈ ਰਜਾਈ ਚੋਂ ਮੂੰਹ ਬਾਹਰ ਕਢ ਕੇ ਵੇਖਿਆ ਤੇ ਉਸ ਨੂੰ ਵੀ ਸ਼ਾਂਤੀ ਆਈ ਕਿ ਚਲੋ ਸੁਖ ਨਾਲ ਸੁਤੇ ਤਾਂ ਹਨ।

ਅਜ ਸੰਤੋਸ਼ ਦੀਆਂ ਅੱਖਾਂ ਵਿਚ ਨੀਂਦਰ ਨਹੀਂ ਸੀ। ਉਹ ਲਿਖੇ ਹੋਏ ਡਰਾਮੇ ਰਾਹੀਂ ਆਪਣੇ ਆਸਾਂ ਦੇ ਪੁਲ ਬੰਨ੍ਹ ਰਿਹਾ ਸੀ। ਇਸ ਵਾਰੀ ਉਸ ਨੂੰ ਆਪਣੀ ਗ਼ਰੀਬੀ ਦੇ ਧੋਤੇ ਜਾਣ ਦੀ ਪੂਰੀ ਆਸ ਸੀ ਤੇ ਉਸ ਨਾਲੋਂ ਵੀ ਜ਼ਿਆਦਾ ਡਰਾਮੇ ਦਾ ਸਟੇਜ ਤੇ ਚੰਗਾ ਸਾਬਤ ਹੋਣਾ ਤੇ ਦਰਸ਼ਕਾਂ ਦੀ ਵਾਹ ਵਾਹ ਦਾ। ਬਾਕੀ ਰਾਤ ਉਹ ਇਹੋ ਹੀ ਸੋਚਦਾ ਰਿਹਾ ਕਿ ਡਰਾਮਾ ਕਿਸ ਕੰਪਨੀ ਨੂੰ ਭੇਜਿਆ ਜਾਵੇ। ਬੜੀ ਸੋਚ ਮਗਰੋਂ ਉਸ ਨੇ ਇਕ ਮਸ਼ਹੂਰ ਕੰਪਨੀ ਨੂੰ ਭੇਜਣ ਦਾ ਫ਼ੈਸਲਾ ਕਰ ਲਿਆ।

ਦਿਨ ਚੜ੍ਹਿਆ, ਸੰਤੋਸ਼ ਉਠਿਆ, ਪਰ ਦੋ ਪੈਰ ਹੀ ਮੰਜੇ ਤੋਂ ਪਰ੍ਹਾਂ ਜਾਣ ਤੇ ਉਸ ਨੂੰ ਭੁਆਟਣੀ ਆ ਗਈ ਤੇ ਉਹ ਮੰਜੇ ਤੇ ਆ ਪਿਆ। ਉਸ ਦੀ ਇੱਛਾ ਇਸ ਵੇਲੇ ਇਤਨੀ ਹੀ ਸੀ ਕਿ ਉਹ ਸਿਰਫ਼ ਡਾਕਖ਼ਾਨੇ ਤਕ ਜਾ ਸਕੇ ਤੇ ਲਿਖਿਆ ਹੋਇਆ ਡਰਾਮਾ ਕੰਪਨੀ ਨੂੰ ਭੇਜ ਸਕੇ, ਪਰ ਉਸ ਦੀਆਂ ਲਤਾਂ ਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿਤਾ।

ਉਹ ਮੰਜੇ ਤੇ ਬੈਠ ਗਿਆ ਤੇ ਸੋਚਾਂ ਦੀ ਦੁਨੀਆ ਵਿਚ ਮਗਨ ਹੋ ਗਿਆ।

ਉਸ ਨੂੰ ਸਤਵੰਤ ਦਾ ਖ਼ਿਆਲ ਆਇਆ, ਜਿਹੜੀ ਸਾਰੀ ਦਿਹਾੜੀ ਲੋਕਾਂ ਦੇ ਜੂਠੇ ਭਾਂਡੇ ਮਾਂਜ ਕੇ ਉਸ ਲਈ ਦਵਾਈ ਤੇ ਦੁਧ ਪੈਦਾ ਕਰਦੀ ਸੀ। ਪਰ ਦੂਸਰੇ ਪਲ ਜਦ ਉਸ ਨੂੰ ਆਪਣਾ ਲਿਖਾਰੀਪਣਾ ਚੇਤੇ ਆਇਆ ਤਾਂ ਉਸ ਦੀਆਂ ਅੱਖਾਂ ਵਿਚ ਇਕ ਨਿਰਾਲੀ ਕਿਸਮ ਦੀ ਚਮਕ ਆ ਗਈ, ਜਿਹੜੀ ਚਮਕ 'ਆਸ' ਹਰ ਉਮੈਦਵਾਰ ਦੀ ਅੱਖ ਵਿਚ ਲਿਆਂਦੀ ਹੈ। ਉਸ ਨੂੰ ਤਸੱਲੀ ਹੋ ਰਹੀ ਸੀ ਕਿ ਮੈਂ ਸਤਵੰਤ ਦੇ ਸਾਰੇ ਅਹਿਸਾਨ ਜੋ ਕਿ ਉਹ ਮੇਰੇ ਤੇ ਕਰ ਰਹੀ ਹੈ, ਲਾਹ ਦੇਵਾਂਗਾ।

ਸੰਤੋਸ਼ ਦਾ ਬੁਖ਼ਾਰ ਦਿਨੋ ਦਿਨ ਵਧ ਰਿਹਾ ਸੀ ਤੇ ਉਸ ਨਾਲੋਂ ਜ਼ਿਆਦਾ ਲਹੂ ਘਟ ਰਿਹਾ ਸੀ। ਉਹ ਮੰਜੀ ਤੇ ਪਿਆ ਪਛਾਣਿਆ ਨਹੀਂ ਸੀ ਜਾਂਦਾ, ਪਰ ਸਤਵੰਤ ਸ਼ਾਂਤ ਸੀ, ਨਦੀ ਦੇ ਵਹਿ ਰਹੇ ਵੇਗ ਵਾਂਗ।

ਪੰਦਰਾਂ ਦਿਨ ਹੋ ਗਏ ਕਵੀ ਦਾ ਡਰਾਮਾ ਪੂਰਾ ਹੋਇਆਂ, ਪਰ ਉਸ ਵਿਚ ਅਜੇ ਤਕ ਇੰਨੀ ਹਿੰਮਤ ਨਹੀਂ ਸੀ ਹੋਈ ਕਿ ਉਹ ਕਿਸੇ ਕੰਪਨੀ ਨੂੰ ਆਪਣੇ ਡਰਾਮੇ ਬਾਰੇ ਚਿੱਠੀ ਲਿਖ ਸਕੇ।

ਅਜ ਉਸ ਦਾ ਬੁਖ਼ਾਰ, ਕੁਝ ਘਟ ਸੀ, ਸਤਵੰਤ ਜਦ ਘਰ ਆਈ ਤਾਂ ਸੰਤੋਸ਼ ਦੀ ਹਾਲਤ ਵਿਚ ਤਬਦੀਲੀ ਵੇਖ ਕੇ ਕੰਵਲ ਫੁਲ ਦੀ ਤਰ੍ਹਾਂ ਖਿੜ ਗਈ।

ਸੰਤੋਸ਼ ਨੇ ਕਿਹਾ - "ਹੁਣ ਮੇਂ ਰਾਜ਼ੀ ਹੋ ਜਾਵਾਂਗਾ, ਸਤਵੰਤ!"

ਪਰ ਸਤਵੰਤ ਚੁਪ ਸੀ।

"ਸਤਵੰਤ ਜੀ! ਤੁਸੀ ਬੋਲਦੇ ਨਹੀਂ, ਮੈਂ ਆਖਦਾ ਹਾਂ ਕਿ ਮੈਂ ਤੁਹਾਡੀਆਂ ਸਭ ਤਕਲੀਫਾਂ ਦੂਰ ਕਰ ਦੇਵਾਂਗਾ। ਇਹ ਤੁਹਾਡੇ ਸੁਆਹ ਨਾਲ ਲਿਬੜਦੇ ਹਥ, ਨੋਟਾਂ ਦੀਆਂ ਬਹੀਆਂ ਨਾਲ ਭਰ ਦਿਆਂਗਾ। ਇਹ ਤੁਹਾਡੇ ਨੰਗੇ ਪੈਰ,ਮਖਮਲੀ ਜੁਤੀ ਨਾਲ ਸਜ਼ਾ ਦਿਆਂਗਾ।" ਇਹ ਕਹਿੰਦਿਆਂ ਹੋਇਆਂ ਉਸ ਨੇ ਸਤਵੰਤ ਨੂੰ ਆਪਣੇ ਕੋਲ ਹੀ ਮੰਜੇ ਤੇ ਬਿਠਾ ਲਿਆ ਤੇ ਆਪਣੀ ਕਾਪੀ ਖੋਹਲ ਕੇ ਉਸ ਨੂੰ ਡਰਾਮਾ ਸੁਣਾਉਣ ਲਗਾ।

ਸਤਵੰਤ ਨੇ ਕਾਹਲੀ ਨਾਲ ਕਾਪੀ ਬੰਦ ਕਰਦਿਆਂ ਹੋਇਆਂ ਕਿਹਾ - "ਡਾਕਟਰ ਨੇ ਕਿਹਾ ਹੈ ਕਿ ਆਪ ਘਟ ਬੋਲੋ।"

ਸੰਤੋਸ਼ ਜਲਦੀ ਨਾਲ ਬੋਲਿਆ - "ਸਤਵੰਤ ਜੀ! ਕੀ ਤੁਸੀ ਮੇਰਾ ਬਣਿਆ ਹੋਇਆ ਡਰਾਮਾ ਨਹੀਂ ਸੁਣਨਾ ਚਾਹੁੰਦੇ? ਇਹ ਮੈਂ ਬੋਲਦਾ ਨਹੀਂ, ਇਹ ਮੇਰੇ ਦਿਲ ਦਾ ਜਮ੍ਹਾਂ ਹੋਇਆਂ ਦਰਦ ਨਿਕਲ ਰਿਹਾ ਹੈ। ਤੁਸੀ ਸੁਣ ਲੌ, ਮੈਂ ਰਾਜ਼ੀ ਹੋ ਜਾਵਾਂਗਾ।"

ਸੰਤੋਸ਼ ਨੇ ਸੁਣਾਇਆ, ਸਤਵੰਤ ਨੇ ਸੁਣਿਆਂ ਤੇ ਅੱਖਾਂ ਦੇ ਅੱਥਰੂ ਪੂੰਝੇ। ਅਜ ਸਤਵੰਤ ਨੂੰ ਦੁਨੀਆ ਦੀਆਂ ਸਭ ਤਕਲੀਫ਼ਾਂ ਭੁਲ ਗਈਆਂ। ਡਰਾਮਾ ਅਨੋਖੇ ਦਰਦਾਂ ਤੇ ਦਿਲ ਦੀਆਂ ਡੂੰਘਾਈਆਂ ਵਿਚੋਂ ਨਿਕਲਿਆ ਹੋਇਆ ਸੀ। ਉਹ ਖੁਸ਼ ਸੀ ਕਿ ਉਸ ਦਾ ਪਤੀ ਇਕ ਉਚਾ ਲਿਖਾਰੀ ਹੈ, ਉਹ ਸੋਚ ਰਹੀ ਸੀ, "ਕੀ ਹੋਇਆ ਜੇ ਅਜੇ ਤਕ ਦੁਨੀਆ ਨੇ ਇਨ੍ਹਾਂ ਦੀ ਕਦਰ ਨਹੀਂ ਪਾਈ, ਪਰ ਫੇਰ ਵੀ ਜਦ ਪਬਲਿਕ ਸਾਹਮਣੇ ਇਹ ਡਰਾਮਾ ਪੇਸ਼ ਹੋਵੇਗਾ ਤਾਂ ਪਬਲਿਕ ਆਪਣੀ ਦਿਲੀ ਸ਼ਲਾਘਾ ਕੀਤੇ ਬਿਨਾਂ ਨਹੀਂ ਰਹਿ ਸਕੇਗੀ।"

"ਕਿਉਂ ਸਤਵੰਤ ਜੀ ਚੰਗਾ ਲਗਾ ਹੈ ਡਰਾਮਾ", ਸੰਤੋਸ਼ ਨੇ ਸਤਵੰਤ ਦੀਆਂ ਅੱਖਾਂ ਵਿਚ ਤਕਦਿਆਂ ਹੋਇਆਂ ਕਿਹਾ।

"ਬਹੁਤ ਚੰਗਾ", ਸਤਵੰਤ ਨੇ ਇਕ ਆਹ ਭਰ ਕੇ ਆਖਿਆ।

"ਸਤਵੰਤ ਜੀਓ, ਇਹ ਡਰਾਮਾ ਹੈ, ਜਿਸ ਨੂੰ ਮੈਂ ਬੀਮਾਰੀ ਦੀ ਹਾਲਤ ਵਿਚ ਲਿਖਿਆ ਸੀ ਤੇ ਤੁਸੀ ਰੋਕਦੇ ਸੀ। ਏਸੇ ਦੀ ਰਾਹੀਂ ਹੀ ਮੈਂ ਆਪਣੀ ਤੇ ਤੁਹਾਡੀ ਗ਼ਰੀਬੀ ਧੋਵਾਂਗਾ। ਇਸ ਵਾਰ ਮੈਂ ਡਰਾਮਾ ਉਸ ਕੰਪਨੀ ਨੂੰ ਭੇਜਾਂਗਾ ਜਿਥੇ ਕਦਰ ਹੋਵੇ, ਚੰਗੇ ਐਕਟਰ ਹੋਣ। ਮੈਨੂੰ ਆਸ ਹੈ ਕਿ ਪਹਿਲੇ ਡਰਾਮੇ ਵਾਂਗ ਇਸ ਦੀ ਬੇਕਦਰੀ ਨਹੀਂ ਹੋਵੇਗੀ।"

"ਪਰ ਮੈਨੂੰ ਭਾਂਡੇ ਮਾਂਜਦਿਆਂ ਦੁਖ ਤਾਂ ਨਹੀਂ ਹੁੰਦਾ।" "ਤੁਹਾਨੂੰ ਤਾਂ ਦੁਖ ਨਹੀਂ ਹੁੰਦਾ, ਮੈਨੂੰ ਤਾਂ ਹੁੰਦਾ ਹੈ ਨਾ ਸਤਵੰਤ ਜੀ, ਤੁਸੀਂ ਮੇਰੇ ਵਾਸਤੇ ਬੜਾ ਕੁਝ ਕਰ ਰਹੇ ਹੋ।"

ਮੈਂ ਤਾਂ ਕੁਝ ਵੀ ਨਹੀਂ ਕਰ ਰਹੀ, ਤੁਹਾਡੇ ਵਾਸਤੇ ਕੁਝ ਕਰਨਾ ਤਾਂ ਮੇਰੇ ਫ਼ਰਜ਼ ਵਿਚ ਸ਼ਾਮਲ ਹੈ।"

ਇਹ ਗਲਾਂ ਹੋਣ ਤੋਂ ਅਠਵੇਂ ਦਿਨ ਮਗਰੋਂ ਸਤਵੰਤ ਦੋ ਪਾਸ ਲੈ ਆਈ ਤੇ ਕਹਿਣ ਲਗੀ - "ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਹਾਂ, ਉਨ੍ਹਾਂ ਦੀ ਜਗਾ ਵਿਚ ਹੀ ਸਿਨੇਮਾ ਚਲਦਾ ਹੈ, ਮੈਂ ਉਨ੍ਹਾਂ ਤੋਂ ਦੋ ਪਾਸ ਮੰਗੇ ਹੋਏ ਸਨ, ਅਜ ਉਹਨਾਂ ਦੇ ਦਿਤੇ ਹਨ, ਇਕ ਮੇਰੇ ਲਈ ਤੇ ਇਕ ਤੁਹਾਡੇ ਲਈ।"

"ਤੇ ਅਜ ਕਲ ਖੇਲ ਕਿਹੜਾ ਲਗਾ ਹੋਇਆ ਹੈ?"

ਉਹ ਕਹਿੰਦੇ ਸੀ, ਇਨਸਾਫ਼ ਖੇਲ ਲਗਾ ਹੋਇਆ ਹੈ।"

'ਇਨਸਾਫ਼' ਦਾ ਨਾਂ ਸੁਣਦਿਆਂ ਹੀ ਸੰਤੋਸ਼ ਨੂੰ ਇਉਂ ਦਰਦ ਹੋਈ, ਜਿਕੁਰ ਉਸ ਨੂੰ ਕਿਸੇ ਤੀਰ ਖੁਭਾ ਦਿਤਾ ਹੈ।

"ਚੰਗਾ, ਸਤਵੰਤ ਜੀ ਤੁਸੀ ਰੋਟੀ ਪਕਾ ਲਓ ਖਾ ਕੇ ਚਲਦੇ ਹਾਂ।

"ਬਸ ਮੈਂ ਤਾਂ ਤੁਹਾਡੇ ਵਾਸਤੇ ਦੁਧ ਲਿਆਉਣਾ ਹੈ?

"ਸਤਵੰਤ ਜੀਓ, ਮੈਂ ਹੁਣ ਬਿਲਕੁਲ ਰਾਜ਼ੀ ਹਾਂ, ਅਜ ਮੈਂ ਰੋਟੀ ਹੀ ਖਾਵਾਂਗਾ।"

xxxx

ਅੱਧਾ ਖੇਲ ਖ਼ਤਮ ਹੋਇਆ, ਬੱਤੀਆਂ ਜਗੀਆਂ, ਪਰ ਸੰਤੋਸ਼ ਦੀਆਂ ਅੱਖਾਂ ਅਗੇ ਹਨੇਰਾ ਆ ਰਿਹਾ ਸੀ। ਉਸ ਨੂੰ ਆਪਣੀਆਂ ਉਮੈਦਾਂ ਸਮੁੰਦਰ ਦੇ ਬੁਲਬੁਲਿਆਂ ਵਾਂਗ ਖ਼ਤਮ ਹੁੰਦੀਆਂ ਜਾਪੀਆਂ। ਉਸ ਪਾਸੋਂ ਇਸ ਡਰਾਮੇ ਦੀ ਅਗਲੀ ਕਹਾਣੀ ਜੇ ਕੋਈ ਸੁਣਨੀ ਚਾਹੁੰਦਾ ਤਾਂ ਸੁਣ ਸਕਦਾ ਸੀ।

ਸਤਵੰਤ ਨੂੰ ਦੁਖ ਹੋਇਆ ਕਿ ਇਹ ਤਾਂ ਉਹੀ ਡਰਾਮਾ ਹੈ, ਜਿਹੜਾ ਮੇਰੇ ਸੰਤੋਸ਼ ਨੇ ਬਣਾਇਆ ਹੈ, ਫਰਕ ਹੈ, ਨਾਵਾਂ ਤੇ ਥਾਵਾਂ ਦਾ।

ਸਤਵੰਤ ਨੇ ਸੰਤੋਸ਼ ਵਲ ਤਕਿਆ ਤੇ ਸੰਤੋਸ਼ ਨੇ ਸਤਵੰਤ ਵਲ। ਦੋਹਾਂ ਦੀਆਂ ਅੱਖਾਂ ਵਿਚ ਨਿਰਾਸ਼ਾ ਨਾਚ ਕਰ ਰਹੀ ਸੀ।
ਖੇਲ ਸ਼ੁਰੂ ਹੋਇਆ ਤੇ ਛੇਕੜ ਖ਼ਤਮ। ਲੋਕੀ ਖੁਸ਼ ਸੀ ਕਿ ਸਾਡੇ ਪੈਸੇ ਖ਼ਰਚੇ ਸਫਲ ਹੋਏ ਨੇ, ਪਰ ਸੰਤੋਸ਼ ਦੁਖੀ ਸੀ ਕਿ ਉਸ ਦਾ ਬਣਿਆ ਡਰਾਮਾ ਕਿਸੇ ਕੰਮ ਨਹੀਂ।

"ਜਿਸ ਤਰ੍ਹਾਂ ਖਿੜਨ ਤੋਂ ਪਹਿਲਾਂ ਫੁਲਾਂ ਨੂੰ ਟਾਹਣੀ ਨਾਲੋਂ ਤੋੜ ਕੇ ਵਖ ਕਰ ਦੇਈਏ ਤਾਂ ਉਹ ਨਹੀਂ ਖਿੜਦੇ, ਇਸੇ ਤਰ੍ਹਾਂ ਕਵੀ ਦਾ ਟੁਟਿਆ ਹੋਇਆ ਦਿਲ ਮੁੜ ਨਹੀਂ ਜੁੜਦਾ" ਇਹ ਅੱਖਰ ਸਨ ਜੋ ਸਤਵੰਤ ਨੇ ਕਿਸੇ ਕਿਤਾਬ ਵਿਚੋਂ ਪੜ੍ਹੇ ਸਨ, ਤੇ ਉਹ ਹੁਣ ਉਸ ਦੇ ਦਿਮਾਗ ਵਿਚ ਚੱਕਰ ਲਾ ਰਹੇ ਸਨ। ਉਸ ਨੂੰ ਸੰਤੋਸ਼ ਦੇ ਡਰਾਮੇ ਤੇ ਸਟੇਜ ਦੇ ਡਰਾਮੇ ਵਿਚ ਸਿਰਫ਼ ਇੰਨਾ ਹੀ ਫ਼ਰਕ ਜਾਪਿਆ ਕਿ ਸੰਤੋਸ਼

________________

ਤਾਂ ਅਖ਼ਰ ਤੇ ਦੋਸ਼ੀ ਨੂੰ ਕਾਲੇ ਪਾਣੀ ਦੀ ਸਜ਼ਾ ਦੁਆਂਦਾ ਹੈ ਤੇ ਸਟੇਜ ਦਾ ਡਰਾਮਾ ਫ਼ਾਂਸੀ । ਸੰਤੋਸ਼ ਕੁਮਲਾਏ ਹੋਏ ਦਿਲ ਨਾਲ ਘਰ ਪਹੁੰਚਿਆ। ਉਸ ਨੂੰ ਹੈਰਾਨੀ ਹੋ ਰਹੀ ਸੀ ਕਿ ਕਿਸ ਤਰ੍ਹਾਂ ਦੋਹਾਂ ਦਿਮਾਗਾਂ ਵਿਚ ਇਕ ਕਹਾਣੀ ਆ ਗਈ । ਮੰਜੇ ਤੇ ਲੰਮੇ ਪਿਆਂ ਹੋਇਆਂ ਉਸ ਨੇ ਬੜਾ ਸੋਚਿਆ, ਆਪਣੇ ਨਾਲ ਅਜ ਦੇ ਬੀਤੇ ਹਾਲਾਤ ਨੂੰ । ਦਿਨ ਚੜਿਆ, ਸੰਤੋਸ਼ ਸਤਵੰਤ ਨੂੰ ਕਹਿਣ ਲਗਾ - ਸਤਵੰਤ ਜੀ ਅਜ ਮੈਂ ਜਾਵਾਂਗਾ।” ਕਿਥੇ ?) ਸਤਵੰਤ ਨੇ ਹੈਰਾਨੀ ਨਾਲ ਕਿਹਾ । ਕਾਰਖ਼ਾਨੇ । ਫਿਰ ਓਹੀ ਥੋਹੜੇ ਜਿਹੇ ਰੁਪਿਆਂ ਤੇ ??? ਹਾਂ ।” ਤੇ ਆਪ ਜਾ ਕੇ ਕਹੋਗੇ ਕਿ ਮੈਨੂੰ ਨੌਕਰ ਰਖ ਲਓ ??? “ਕੀ ਕਰਾਂ ਸਤਵੰਤ ਜੀ, ਦੁਨੀਆ ਜੇ ਮੇਰੀ ਲਿਖਤ ਦਾ ਮੂਲ ਨਹੀਂ ਪਾਂਦੀ ਤਾਂ ਨਾ ਪਾਵੇ, ਮੈਂ ਹਥੀਂ ਕੰਮ ਕਰ ਕੇ ਹੀ ਗੁਜ਼ਾਰਾ ਕਰਾਂਗਾ।” ਸਤਵੰਤ ਜਾਣਦੀ ਸੀ ਕਿ ਉਸ ਦੇ ਪਤੀ ਨੇ ਨੌਕਰੀ ਛਡਣ ਵੇਲੇ ਅਤੇ ਖਾਧੀ ਸੀ ਕਿ ਮੁੜ ਕੇ ਕਦੀ ਨੌਕਰੀ ਨਹੀਂ ਕਰਨੀ, ਪਰ ਹੁਣ ਦਿਲ ਵਿਚ ਰਖੇ ਹੋਏ ਖ਼ਿਆਲਾਂ ਨੂੰ ਕੁਚਲ ਕੇ ਉਹ ਨੌਕਰੀ ਵਾਸਤੇ ਤਿਆਰ tu ________________

ਹੋ ਰਿਹਾ ਸੀ । ਤਾਂ ਕੀ ਤੁਸੀ ਲਿਖਣਾ ਵੀ ਛਡ ਦੇਵੋਗੇ ? ਸਤਵੰਤ ਨੇ ਦੁਖ ਭਰੀ ਆਵਾਜ਼ ਵਿਚ ਸੁਆਲ ਕੀਤਾ । “ਨਹੀਂ ਸਤਵੰਤ ਜੀ, ਬਿਨਾਂ ਲਿਖਿਆਂ ਮੇਰਾ ਗੁਜ਼ਾਰਾ ਹੋ ਸਕਦਾ ਹੈ, ਮੈਂ ਲਿਖਾਂਗਾ ਤੇ ਦੁਨੀਆ ਨੂੰ ਨਹੀਂ, ਆਪਣੀ ਸਤਵੰਤ ਨੂੰ ਸੁਣਾ ਕੇ ਆਪਣੇ ਦਿਲ ਨੂੰ ਤਸੱਲੀ ਦੇ ਲਿਆ ਕਰਾਂਗਾ। ________________

ਮੇਰਾ ਵਿਆਹ ਤਦ ਤੇ ਉਹ ਚੋਖਾ ਅਮੀਰ ਹੋਣਾ ਹੈ ??? “ਹਾਂ ਘਰੋਂ ਚੰਗੇ ਬਣਦੇ ਫਬਦੇ ਨੇ । “ਪਰ ਮੈਂ ... .... ਮੈਂ ਤਾਂ ਗਰੀਬ ਦੀ ਲੜਕੀ ਚਾਹੁੰਦਾ ਹਾਂ । “ਓਹੋ, ਮੈਂ ਤਾਂ ਇਹ ਗਲ ਭੁਲ ਹੀ ਗਿਆ ਸੀ ਤੇ ਫੇਰ ਉਹ ਚੁਪ ਕਰ ਗਏ । ਮੈਂ ਆਪਣਾ ਹੈਟ ਲਾਹ ਕੇ ਸਿਰ ਦੇ ਵਿਚਕਾਰ ਖੁਰਕਣਾ ਸ਼ੁਰੂ ਕਰ ਦਿਤਾ। ਮੇਰੇ ਚਕਲੇ ਵੇਲਣੇ ਸਖਤ ਹੁੰਦਿਆਂ ਹੋਇਆਂ ਵੀ ਮੇਰੇ ਪੈਰਾਂ ਵਿਚ ਮਿੱਥੇ ਗਏ ਸਨ। ________________

ਮੈਂ ਉਸ ਰਾਤ ਦੀ ਗਲ ਕਰ ਰਿਹਾ ਹਾਂ ਜਦੋਂ ਮੈਨੂੰ ਸਖਤ ਤਾਪ ਚੜਿਆ ਹੋਇਆ ਸੀ, ਮੈਂ ਮੰਜੀ ਤੋਂ ਹਿੱਲ ਨਹੀਂ ਸੀ ਸਕਦਾ। ਸਿਆਲ ਦੀ ਕੜਕਵੀਂ ਰਾਤ ਸੀ । ਕਮਰੇ ਦਾ ਬੂਹਾ ਮਾਰਨ ਖੁਣੋਂ ਖੁਲਾ ਪਿਆ ਸੀ, ਮੈਂ ਬੂਹਾ ਮਾਰਨਾ ਚਾਹੁੰਦਾ ਹੋਇਆ ਵੀ ਮਾਰ ਨਹੀਂ ਸੀ ਸਕਦਾ। ਮੇਰੇ ਨਾਲ ਦੇ ਗੁਆਂਢੀ ਮੇਰੇ ਨਾਲ ਬੜੀ ਹਮਦਰਦੀ ਰਖਦੇ ਸਨ, ਓਹ ਆਏ, ਇਹ ਚੌਥਾ ਫੇਰਾ ਸੀ ਉਨ੍ਹਾਂ ਦਾ ਮੇਰੀ ਖਬਰ ਲੈਣ ਦਾ । (fuਉਂ ਦੀ ਘੱਟ ਨੱਪ ਦੇਈਏ, ਉਨਾਂ ਮੇਰੀ ਮੰਜੀ ਦੀ ਨੀਂਹ ਤੇ ਬਹਿੰਦਿਆਂ ਹੋਇਆਂ ਕਿਹਾ। “ਨਹੀਂ ਬਾਬੂ ਜੀ, ਆਖਦੇ ਨੇ ਬੁਖਾਰ ਵਿਚ ਨਹੀਂ ਘਟਾਉਣਾ ਚਾਹੀਦਾ। ਹਾਂ, ਮੈਂ ਤੁਹਾਨੂੰ ਥੋੜੀ ਜਿਹੀ ਖੇਚਲ ਦੇਂਦਾ ਹਾਂ, ਉਸ ਡਬੇ ਵਿਚੋਂ ਖੰਡ ਕਢ ਕੇ ਇਕ ਗਲਾਸ ਸ਼ਰਬਤ ਦਾ ਬਣਾ ਦਿਓ । ਇਸ ਵੇਲੇ ਸ਼ਰਬਤ, ਫਿਰ ਬੁਖਾਰ ਵਿਚ ?? ਬਾਬੂ ਜੀ ਨੇ ਹੈਰਾਨੀ ਨਾਲ ਕਿਹਾ । ਹਾਂ, ਮੇਰੇ ਅੰਦਰ ਬਹੁਤ ਗਰਮੀ ਜਾਪਦੀ ਹੈ, ਅਜ ਕਿੰਨੇ ਦਿਨ ਹੋ ਗਏ ਹਨ ਮੈਂ ਗਰਮ ਗਰਮ ਦੁਧ ਪੀ ਲੈਂਦਾ ਸੀ, ਉਸ ਨੇ ਗਰਮੀ ਪੈਦਾ ਕਰ ਕੇ ਬੁਖਾਰ ਲਿਆਂਦਾ ਹੈ। ਸ਼ਰਬਤ ਪੀਣਾ ਤਾਂ ਨਹੀਂ ਚਾਹੀਦਾ, ਪਰ ਮੈਂ ਤੁਹਾਨੂੰ ਬਣਾ ________________

ਦਾ ਹਾਂ ਤਾਂ ਇਹ ਆਖ ਕੇ ਬਾਬੂ ਜੀ ਨੇ ਇਕ ਗਲਾਸ ਸ਼ਰਬਤ ਬਣਾਇਆ ਤੇ ਮੈਂ ਇਕੋ ਸਾਹੇ ਪੀ ਗਿਆ । “ਇਕ ਗਲਾਸ ਬਾਬੂ ਜੀ ਦੇ ਹੋਰ ਦੇ ਦਿਓ ਤਾਂ ਉਮੈਦ ਹੈ ਕਿ ਸਵੇਰ ਤਕ ਮੈਨੂੰ ਬਿਲਕੁਲ ਆਰਾਮ ਆ ਜਾਵੇਗਾ । ਬਾਬੂ ਜੀ ਨੇ , ਝਕਦਿਆਂ ਝਕਦਿਆਂ ਇਕ ਗਲਾਸ ਹੋਰ ਬਣਾ ਦਿਤਾ, ਇਸ ਵਿਚ ਮਿੱਠਾ ਬਹੁਤ ਜ਼ਿਆਦਾ ਸੀ, ਸ਼ਾਇਦ ਉਨ੍ਹਾਂ ਤੋਂ ਤਿੰਨ ਚਿਮਚਿਆਂ ਦੀ ਥਾਂ ਪੰਜ ਚਿਮਚੇ ਖੰਡ ਦੇ ਪੈ ਗਏ ਸਨ। ਜੁਗਲ ਕਿਸ਼ੋਰ ਜੀ, ਜੇ ਤੁਸੀ ਵਿਆਹ ਕਰਾ ਲਓ, ਤਾਂ ਬੜੇ ਚੰਗੇ ਰਹੋ, ਤੁਹਾਡੇ ਵਾਂਗ ਮੇਰੀ ਵੀ ਇਕ ਵਾਰੀ ਹਾਲਤ ਹੋ ਗਈ ਸੀ, ਜਿਨ ਦਿਨਾਂ ਵਿਚ ਮੈਂ ਸਾਹਿਬ ਦੇ ਸ਼ਰਾਬ ਦੇ ਕਾਰਖਾਨੇ ਵਿਚ ਕਲਰਕ ਹੁੰਦਾ ਸੀ। ਕਿਸ ਤਰ੍ਹਾਂ ਦੀ ਹਾਲਤ, ਮੇ' ਜ਼ਰਾ ਉਚੇਚਾ ਧਿਆਨ ਦੇ ਦੇ ਹੋਏ ਆਖਿਆ । ਇਸੇ ਤਰ੍ਹਾਂ ਦੀ ਹੀ, ਹਰ ਵਕਤ ਉਦਾਸ, ਕੋਈ ਨਾ ਕੋਈ ਰੋਗ ਲਗਾ ਹੀ ਰਹਿੰਦਾ ਸੀ, ਕਦੀ ਗਰਮੀ ਤੇ ਕਦੀ ਬੁਖਾਰ, ਪਰ ਮੈਂ ਤਾਂ ਝਟ ਇਸ ਦਾ ਇਲਾਜ ਕਰ ਲਿਆ ਸੀ । ਜਦ ਦਾ ਵਿਆਹ ਕੀਤਾ ਹੈ, ਵਾਧੂ ਸੋਚਾਂ ਤੇ ਇਨ੍ਹਾਂ ਗਰਮੀਆਂ ਗੁਰਮੀਆਂ ਤੋਂ ਤਾਂ ਬਚ ਗਿਆ ਹਾਂ |' ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਵਿਆਹ ਕਰਾ ਲਵਾਂ, ਪਰ ਮੈਂ ਘਰ ਨਾਂਹ ਕਰ ਚੁਕਾ ਹਾਂ, ਹੁਣ ਹਾਂ ਕਰਦਿਆਂ ਸ਼ਰਮ ਆਵੇਗੀ। te ________________

ਲਓ ਤੇ ਮੈਂ ਤੁਹਾਡੇ , ਘਰਦਿਆਂ ਨੂੰ ਆਪਣੇ ਵਲੋਂ ਚਿਠੀ ਪਾ ਦੇਦਾ ਹਾਂ, ਉਨ੍ਹਾਂ ਨੇ ਜ਼ਰਾ ਕੁ ਖੰਘੂਰਾ ਮਾਰਦਿਆਂ ਹੋਇਆਂ ਕਿਹਾ। ਨਹੀਂ ਜੀ ਇਹ ਗਲ ਨਹੀਂ, ਅਸਲ ਵਿਚ ਜਿਹੋ ਜਿਹੀ ਲੜਕੀ ਮੈਂ ਲੱਭਦਾ ਹਾਂ ਜੋ ਉਹੋ ਜਿਹੀ ਮਿਲ ਜਾਵੇ ਤਾਂ ਫੇਰ ਤਾਂ ਵਿਆਹ ਕਰਾਉਣ ਵਿਚ ਕੋਈ ਹਰਜ਼ ਨਹੀਂ ? “ ਤੁਸੀ ਕਿਹੋ ਜਿਹੀ ਚਾਹੁੰਦੇ ਹੋ ? “ਮੈਂ ਚਾਹੁੰਦਾ ਹਾਂ ਕੋਈ ਵਿਧਵਾ ਲੜਕੀ, ਜੋ ਬੜੀ ਦੁਖੀ ਹੋਵੇ ਜਾਂ ਕਸੇ ਅਜਿਹੇ ਗਰੀਬ ਦੀ, ਜਿਸਦੀ ਕੋਈ ਲੜਕੀ ਮਨਜ਼ੂਰ ਨ ਕਰਦਾ ਹੋਵੇ । ਅਸਲ ਵਿਚ ਮੈਂ ਚਾਹੁੰਦਾ ਹਾਂ , ਕਿਸੇ ਗਿਰੀ ਹੋਈ ਚੀਜ਼ ਨੂੰ ਚੁਕਣਾ । ਉਹ ਇਹ ਸੁਣ ਕੇ ਉਹ ਦੋ ਮਿੰਟ ਲਈ ਚੁਪ ਹੋ ਗਏ ਤੇ ਫੇਰ ਬੋਲੇ- ਕੀ ਤੁਸੀ ਵਿਧਵਾ ਲੜਕੀ ਮਨਜ਼ੂਰ ਕਰ ਲਵੋਗੇ ? ਮੈਂ ਖੁਸ਼ੀ ਭਰੀ ਅਵਾਜ਼ ਵਿਚ ਕਿਹਾ--“ਹਾਂ, ਪਰ ਜੇ ਉਹ ਕਿਸ ਗਰੀਬ ਦੀ ਲੜਕੀ ਹੋਵੇ ਤਾਂ ? “ਜੇ ਤੁਸੀ ਅਜ ਤੋਂ ਪਹਿਲੇ ਮੈਨੂੰ ਕਿਹਾ ਹੁੰਦਾ ਤਾਂ ਇਹ ਕੰਮ, ਝਟ ਬਣ ਜਾਣਾ ਸੀ ? • ਕਿਵੇਂ ??? ਮੈਂ ਰਜਾਈ ਵਿਚ ਦੋਵੇਂ ਹਥ ਮਲਦਿਆਂ ਹੋਇਆਂ ਕਿਹਾ । ਮੇਰਾ ਭਰਾ ਜਿਹੜਾ ਉਸ ਦਿਨ ਆਇਆ ਸੀ, ਉਸ ਨੇ ਦਸਿਆ ਤੋਂ ੬੦ ________________

ਸੀ ਕਿ ਉਨ੍ਹਾਂ ਦੇ ਗੁਆਂਢ ਹੀ ਇਕ ਵਿਧਵਾ ਲੜਕੀ ਹੈ, ਵਿਧਵਾ ਕਾਹਦੀ ਉਸ ਦਾ ਮਾਲਕ ਸ਼ਰਾਬੀ ਕਬਾਬੀ ਸੀ, ਇਸ ਲਈ ਕੁੜੀ ਦੇ . ਮਾਪਿਆਂ ਨੇ ਉਸ ਨਾਲੋਂ ਅਦਾਲਤ ਵਿਚ ਜਾ ਕੇ ਤਅੱਲਕਾਤ ਤੋੜ ਲਏ ਹਨ। ਬਾਬੂ ਜੀ ਨੇ ਕਿਹਾ | ਪਰ ਕੀ ਹੁਣ ਨਹੀਂ ਗਲ ਬਾਤ ਹੋ ਸਕਦੀ?” ਮੈਂ ਸਰਾਣੇ ਤੋਂ ਜ਼ਰਾ ਕੁ ਸਿਰ ਉਚਾ ਕਰਦਿਆਂ ਹੋਇਆਂ ਕਿਹਾ | ਇਹ ਤਾਂ ਹੁਣ ਪਤਾ ਕੀਤਿਆਂ ਹੀ ਹੋ ਸਕਦਾ ਹੈ। ਸਵੇਰੇ ਜੇ ਤੁਸੀ ਆਖੋ ਤਾਂ ਮੈਂ ਚਿਠੀ ਪਾ ਦਿਆਂ ? “ਜ਼ਰੂਰ ਪਾਓ, ਤੇ ਲਫਾਫਾ ਉਸ ਕਾਪੀ ਵਿਚੋਂ ਲੈ ਲਵੋ । ਨਹੀਂ ਲਫਾਫੇ ਦੀ ਕੀ ਲੋੜ ਹੈ, ਮੈਂ ਆਪੇ ਪਾ ਦਿਆਂਗਾ।” “ਪਰ ਤੁਸੀ ਕੰਮ ਤਾਂ ਮੇਰਾ ਹੀ ਕਰਨਾ ਹੈ। ਮੈਨੂੰ ਜਾਪਣ ਲੱਗਾ, ਜਿਕੁਰ ਮੇਰਾ ਬੁਖ਼ਾਰ ਕਾਫੀ ਹਲਕਾ ਹੋ ਗਿਆ ਹੈ,ਵਿਆਹ ਦੀ ਖ਼ੁਸ਼ੀ ਕਰ ਕੇ ਜਾਂ ਦੇ ਸ਼ਰਬਤ ਗਲਾਸਾਂ ਦੇ ਪੀਣ ਕਰਕੇ । ਉਹ ਸਵੇਰੇ ਚਿਠੀ ਪਾਉਣ ਦੀ ਪੱਕੀ ਸਲਾਹ ਕਰ ਕੇ ਚਲੇ ਗਏ । ਹੁਣ ਮੈਂ ਇਕੱਲਾ ਆਪਣੇ ਵਿਆਹ ਦੀਆਂ ਗੱਲਾਂ ਸੋਚਣ ਲੱਗਾ = ਹਾਂ ਤੇ ਥੋੜੇ ਦਿਨ ਹੀ ਤਾਂ ਹੋਏ ਹਨ, ਉਨ੍ਹਾਂ ਦਾ ਭਰਾ ਆਇਆ ਜੀ ਤੇ ਕੀ ਏਨੇ ਚਿਰ ਵਿਚ ਕੋਈ ਆਪਣੀ ਕੁੜੀ ਕਿਤੇ ਵਿਆਹ ਸਕਦਾ ਹੈ, ਨਾਲੇ ਉਹ ਤਾਂ ਅਜੇ ਮੁੰਡਾ ਲੱਭਦੇ ਹੀ ਹੋਣੇ ਹਨ, ਮੇਰਾ ਖ਼ਿਆਲ ________________

ਹੈ, ਮੇਰਾ ਕੰਮ ਜ਼ਰੂਰ ਬਣ ਜਾਏਗਾ - ਘਰਦਿਆਂ ਨਹੀਂ ਮੰਨਣਾ, ਨਾ ਮੰਨਣ, ਅਗੇ ਕਿਹੜੀ ਮੇਰੀ ਗਲ ਕੋਈ ਮੰਨਦੇ ਨੇ, ਨਾਲੇ ਮੇਰਾ ਉਹਨਾਂ ਨਾਲ ਤੁਅਲੱਕ ਹੀ ਕੀ ਹੈ, ਉਹ ਕਿਥੇ ਤੇ ਮੈਂ ਕਿਥੇ ਮਾਮਾ ਬੜਾ ਸਖਤ ਹੈ, ਮੈਂ ਸੋਚਣ ਲਗਾ - ਪਰ ਉਹ ਕੀ ਕਰ ਸਕਦਾ ਹੈ ਜੇ ਬੋਲੇਗਾ - ਤਾਂ ਕਹਿ ਦਿਆਂਗਾ, ਇਹ ਮੇਰਾ ਜ਼ਾਤੀ ਮੁਆਮਲਾ ਹੈ, ਤੁਸੀਂ ਇਸ ਵਿਚ ਦਖਲ ਨਾ ਦਿਓ ? ਮੈਨੂੰ ਸੋਚਦਿਆਂ ਸੋਚਦਿਆਂ ਗਰਮੀ ਲਗਣ ਲਗੀ, ਮੈਂ ਰਜਾਈ ਲਾਹ ਦਿੱਤੀ ਤੇ ਇਕ ਚੱਦਰ ਹੀ ਰਹਿਣ ਦਿੱਤੀ। ਫਿਰ ਸੋਚਣ ਲਗਾ, ਕੀ ਆਖਣਗੇ ਲੋਕ । ਪਰਵਾਹ ਨਹੀਂ ਲੋਕਾਂ ਦੀ ਅਗੇ ਸ਼ਰਮੇ ਦਾ ਕਿਸੇ ਕੀ ਕਰ ਲਿਆ ਹੈ, ਜਿਸ ਨੇ ਵੇਸਵਾ ਘਰ ਵਸਾ ਲਈ ਹੈ । ਫੇਰ ਮੈਂ ਆਪਣੀ ਵਹੁਟੀ ਬਾਰੇ ਸੋਚਣ ਲਗਾ - ਉਹ ਜ਼ਰੂਰ ਲੰਮੀ ਹੋਵੇਗੀ, ਤੇ ਟੰਗ ਉਸਦਾ ਜ਼ਰੂਰ ਗੋਰਾ ਹੋਣਾ ਹੈ, ਉਸ ਦੇ ਕਪੜੇ ਮੇਲੇ ਹੋਣਗੇ, ਮੈਂ ਚੰਗੇ ਚੰਗੇ ਕਪੜੇ ਆ ਦਿਆਂਗਾ, ਮੈਂ ਉਸ ਨੂੰ ਦਸ ਦਿਆਂਗਾ ਕਿ ਮੈਂ ਉਸ ਦੀ ਕਿੰਨੀ ਕਦਰ ਕਰਦਾ ਹਾਂ । ਜੇ ਉਹ ਪੜੀ ਨਾ ਹੋਈ ਤਾਂ ਮੈਂ ਉਸ ਨੂੰ ਦਿਨਾਂ ਵਿਚ ਪੜਾ ਦਿਆਂਗਾ। ਉਹ ਮੈਥੋਂ ਸ਼ੁਰੂ ਸ਼ੁਰੂ ਵਿਚ ਸ਼ਰਮਾਏਗੀ, ਪਰ ਮੈਂ ਤਾਂ ਉਸਨੂੰ ਸਾਫ ਕਹਿ ਦਿਆਂਗਾ ਕਿ ਸ਼ਰਮਾਉਣ ਦੀ ਕੀ ਲੋੜ ਹੈ, ਇਸ ਘਰ ਵਿਚ ਤੇਰੇ ਤੇ ਮੇਰੇ ਬਿਨਾਂ ਹਰ ਕੋਈ ਰਹਿੰਦਾ ਹੀ ਨਹੀਂ, ਜਿਦੇ ਕੋਲੋਂ ਤੂੰ ਸ਼ਰਮ ਕਰਨੀ ਹੈ । ਫੇਰ ਮੈਨੂੰ ਇਕ ਦਮ ਸੋਚ ਫਰੀ ਕਿ ਜੇ ਇਹ ਕੰਮ ਜਲਦੀ ਹੀ ________________

ਬਣ ਗਿਆ i ਘਰ ਦੇ ਸਾਮਾਨ ਦੀ ਲੋੜ ਪੈ ਜਾਣੀ ਹੈ, ਮੈਂ ਆਪਣੇ ਘਰੋਂ ਤਾਂ ਕੋਈ ਚੀਜ਼ ਨਹੀਂ ਲਵਾਂਗਾ, ਕੀ ਫਾਇਦਾ ਐਵੇਂ ਘਰਦਿਆਂ ਪਾਸੋਂ ਮੰਗਣ ਦਾ ! ਮੈਂ ਕਲਮ ਦਵਾਤ ਤੇ ਕਾਗ਼ਜ਼ ਲੈ ਕੇ ਲੋੜੀਂਦੀਆਂ ਚੀਜ਼ਾਂ ਦੀ ਲਿਸਟ ਬਨਾਣ ਲਗਾ, ਜੋ ਇਸ ਪ੍ਰਕਾਰ ਸੀ : (੧, ਪਰਾਤ, ੨. ਚਕਲਾ, ੩. ਵੇਲਣਾ, ੪. ਤਵਾ, ੫. ਪੰਜ ਥਾਲੀਆਂ, ੬. ਪੰਜ ਗਲਾਸ, ੭. ਦਸ ਕੌਲੀਆਂ, ੮. ਦੋ ਬਾਲਟੀਆਂ, ੯. ਦੋ ਪਤੀਲੇ, ੧੦. ਇਕ ਕੜਾਹੀ ਤੇ ਇਸ ਤਰ੍ਹਾਂ ਹੋਰ ਕਿੰਨੀਆਂ ਸਾਰੀਆਂ ਚੀਜ਼ਾਂ ਦੀ ਲਿਸਟ ਤਿਆਰ ਕੀਤੀ, ਜਿਸ ਦੀ ਗਿਣਤੀ ੪੦ ਚੀਜ਼ਾਂ ਤਕ ਪਹੁੰਚ ਗਈ ! ਇਹ ਕੁਝ ਲਿਖ ਕੇ ਜਦ ਮੈਂ ਘੜੀ ਵਲ ਵੇਖਿਆ ਤਾਂ ਬਾਰਾਂ ਵਜ ਚੁਕੇ ਸਨ, ਕੀ ਮੈਂ ਚਾਰ ਘੰਟੇ ਸੋਚ ਦਾ ਹੀ ਰਿਹਾ ਹਾਂ। ਹੁਣ ਮੈਂ ਸੌਣ ਦਾ ਇਰਾਦਾ ਕੀਤਾ ਤੇ ਸੌਂ ਗਿਆ । ਉਸ ਰਾਤ ਮੈਨੂੰ ਬੜੇ ਚੰਗੇ ਸੁਫਨੇ ਆਏ, ਮੇਰੀ ਵਹੁਟੀ ਸਾਡੇ ਕਾਲਜ ਦੀ ਫੋਟੋ ਵੇਖ ਰਹੀ ਸੀ ਤੇ ਮੈਂ ਕਿਹਾ, “ਲੱਭ ਖਾਂ ਭਲਾ ਮੇਰੀ ਫੋਟੋ, ਇਸ ਵਿਚ ਕਿਥੇ ਹੈ ?' ਉਸ ਨੇ ਕੁਰਸੀ ਤੇ ਬੈਠਿਆਂ ਹੋਇਆਂ ਵਿਚੋਂ ਝਟ ਇਕ ਤਸਵੀਰ ਦੇ ਸਿਰ ਤੇ ਹਬ ਰਖ ਕੇ ਕਿਹਾ - (ਐਹ B ਨ ਤੋਂ ਵੀ ਤੇ ਫੇਰ ਥੋਹੜੇ ਚਿਰ ਪਿਛੋਂ ਉਸਦੇ ਹਥੋਂ ਉਹ ਤਸਵੀਰ ਫਰਸ਼ ਨਾ ੯੩% ________________

ਤੇ ਡਿਗ ਪਈ ਤੇ ਸ਼ੀਸ਼ਾ ਟੁੱਟ ਗਿਆ। ਉਹ ਆਪਣੇ ਦੋਵੇਂ ਹਥ ਮੇਲ ਕੇ ਹੈਰਾਨੀ ਨਾਲ ਦੇਖਣ ਲਗੀ – “ਮੈਂ ਕਿਹਾ ਕੋਈ ਗਲ ਨਹੀਂ, “ਵਿਚੋਂ ਸ਼ੀਸ਼ਾ ਹੀ ਸੀ ਨਾ, ਹੋਰ ਚੜਾ ਲਵਾਂਗੇ । ਮੇਰੀ ਇਹ ਗਲ ਸੁਣ ਕੇ ਉਸ ਦੀਆਂ ਅੱਖਾਂ ਖਿੜ ਗਈਆਂ । ਮੈਂ ਸਵੇਰੇ ਉਠਿਆ ਤਾਂ ਮੈਨੂੰ ਜਾਪਿਆ, ਜਿਕੁਰ ਮੈਨੂੰ ਬਿਲਕੁਲ ਆਰਾਮ ਹੈ । ਮੈਂ ਗਰਮ ਕਪੜੇ ਪਾ ਕੇ ਹੌਲੀ ਹੌਲੀ ਸੈਰ ਨੂੰ ਗਿਆ, ਅਗੇ ਸਵੇਰ ਦੀ ਸੈਰ ਵਿਚ ਹੋਰ ਸੋਚਾਂ ਹੁੰਦੀਆਂ ਸਨ, ਪਰ ਹੁਣ ਇਕ ਸੋਚ ਸੀ, ਉਹ ਸੀ ਵਿਆਹ ਦੀ। ਮੈਂ ਉਹਨਾਂ ਆਦਮੀਆਂ ਵਿਚੋਂ ਹਾਂ, ਜਿਹੜੇ ਹਰ ਜ਼ਿੰਦਗੀ ਦਾ ਸਵਾਲ ਹਲ ਕਰਨ ਵੇਲੇ ਮਿੰਟਾਂ ਦੇ ਵਕਤ ਵਿਚ ਸਭ ਕੁਝ ਨਿਬੇੜਨ ਚਾਹੁੰਦੇ ਹਨ। ਲਾ ਬਾਬੂ ਜੀ ਨੇ ਚਿਠੀ ਪਾ ਦਿੱਤੀ, ਪਰ ਅਠ ਦਿਨ ਬੀਤਣ ਦੇ ਮਗਰੋਂ ਵੀ ਕੋਈ ਜੁਆਬ ਨਾ ਆਇਆ । ਮੇਰਾ ਮਨ ਅਤੇ ਤਨ ਦੇਵ ਤੜਫ ਰਹੇ ਸਨ, ਇਕ ਲਤ ਮੇਰੀ ਆਸ਼ਾ ਦੀ ਬੇੜੀ ਉਤੇ ਸੀ ਤੇ ਦੂਸਰੀ ਨਿਰਾਸ਼ਾ ਦੀ ਬੇੜੀ ਤੇ । ਇਸ ਤਰ੍ਹਾਂ ਦਸ ਦਿਨ ਬੀਤ ਗਏ, ਮੈਂ ਬਾਬੂ ਜੀ ਨਾਲ ਤਾਂ ਇਉਂ ਗਲਾਂ ਕਰਦਾ ਸਾਂ, ਜਿਕਰ ਮੈਂ ਵਿਆਹ ਦੇ ਮਾਮਲੇ ਵਿਚ ਕੋਈ ਬਹੁਤੀ ਦਿਲਚਸਪੀ ਨਹੀਂ ਲੈ ਰਿਹਾ, ਪਰ ਉਹ ਬਾਬੂ ਜੀ ਸਨ ਜਿਨ੍ਹਾਂ ਨੂੰ ਪੂਰੇ ਪੈਂਤੀ ਸਾਲਾਂ ਦੀ ਜ਼ਿੰਦਗੀ ਦਾ ਤਜਰਬਾ ਸੀ, ਉਹ ________________

ਮੇਰੀ ਹਰ ਹਰਕਤ ਨੂੰ ਸਮਝਦੇ ਸਨ 1 . ' ਇਕ ਦਿਨ ਬਾਬੂ ਜੀ ਨੇ ਆਪੇ ਹੀ ਕਿਹਾ ਕਿ ਮੈਂ ਆਪੇ ਜਾ ਕੇ ਉਸ ਚਿੱਠੀ ਬਾਰੇ ਪਤਾ ਲੈ ਆਉਂਦਾ ਹਾਂ । ਮੈਂ ਇਹ ਗੱਲ ਸੁਣ ਕੇ ਆਪਣੀ ਖੁਸ਼ੀ ਲੁਕਾ ਕੇ ਕਿਹਾ - ਚੰਗਾ ਜਿਸ ਤਰ੍ਹਾਂ ਤੁਹਾਡੀ ਮਰਜ਼ੀ !” ਉਹ ਗਏ, ਉਹ ਰਾਤ ਮੇਰੀ ਇਤਨੀ ਬੇਤਾਬੀ ਵਿਚ ਬੀਤੀ ਕਿ ਮੈਨੂੰ ਹੁਣ ਤਕ ਯਾਦ ਹੈ : . ਉਹ ਆ ਗਏ, ਮੈਂ ਆਪਣੀ ਕਿਸਮਤ ਦਾ ਫੈਸਲਾ ਸੁਣਨ ਲਈ ਕਾਹਲਾ ਪੈ ਰਿਹਾ ਸੀ, ਮੈਂ ਝਕਦਿਆਂ ਝਕਦਿਆਂ ਉਨ੍ਹਾਂ ਕੋਲੋਂ ਪੁਛਿਆ, ਉਨ੍ਹਾਂ ਦਸਿਆ ਕਿ ਸਾਡੇ ਭਰਾਤਾ ਜੀ ਤਾਂ ਨਹੀਂ ਮਿਲੇ,ਮੈਂ ਘਰ ਆਖ ਆਇਆ ਹਾਂ, ਪਰ ਮੈਂ ਇਹਨਾਂ ਕੁ ਪਤਾ ਕਰ ਆਇਆ ਹਾਂ ਕਿ ਉਹ ਕਿਸ ਦੀ ਲੜਕੀ ਹੈ ਹੁਣ ਮੈਂ ਆਪਣੀ ਕਾਹਲ ਲੁਕਾ ਨਾ ਸਕਿਆ ਤੇ ਜਲਦੀ ਨਾਲ ਕਿਹਾ - “ਉਹ ਕਿਸਦੀ ਲੜਕੀ ਹੈ ?? ਉਹੋ ਗਣਪਤ ਰਾਇ,ਜਿਹੜਾ fਪਛਲੀ ਵਾਰੀ ਸ਼ਹਿਰ ਦੀ ਮੈਂਬਰੀ ਵਾਸਤੇ ਖੜਾ ਹੋਇਆ ਸੀ ਤੇ ਕਾਮਯਾਬ ਨਹੀਂ ਹੋ ਸਕਿਆ ਸੀ ! “ਤਦ ਤੇ ਬਾਬੂ ਜੀ ਉਹ ਚੋਖਾ ਅਮੀਰ ਹੋਣਾ ਹੈ ? “ਹਾਂ ਘਰੋਂ ਚੰਗੇ ਬਣਦੇ ਫਬਦੇ ਨੇ । ________________

“ਪਰ ਮੈਂ ....... ਮੈਂ ਤਾਂ ਗਰੀਬ ਦੀ ਲੜਕੀ ਚਾਹੁੰਦਾ ਹਾਂ | ਉਹੋ ਮੈਂ ਤਾਂ ਇਹ ਗਲ ਭੁਲ ਹੀ ਗਿਆ ਸੀ ਤੇ ਫੇਰ ਉਹ ਚੁਪ ਕਰ ਗਏ । ਮੈਂ ਆਪਣਾ ਹੈਟ ਲਾਹ ਕੇ ਸਿਰ ਦੇ ਵਿਚਕਾਰ ਖੁਰਕਣਾ ਸ਼ੁਰੂ ਕਰ ਦਿੱਤਾ । ਮੇਰੇ ਚਕਲੇ ਵੇਲਣੇ ਸਖਤ ਹੁੰਦਿਆਂ ਹੋਇਆਂ ਵੀ ਮੇਰੇ ਪੈਰਾਂ ਵਿਚ ਮਿੱਥੇ ਗਏ ਸਨ । ________________

ਤਜਰਬੇਕਾਰ ਉਸ ਨੇ ਕੋਈ ਹਰਕਤ ਨਾ ਕੀਤੀ ਤੇ ਅਡੋਲ ਖੜੋਤਾ ਰਿਹਾ | 6 ) B ਕੁੜੀ ਹੈਰਾਨ ਹੋ ਰਹੀ ਸੀ, ਉਸਦਾ ਕਾਫੀ ਦੁਨੀਆ ਨਾਲ ਵਾਹ ਪੈ ਚੁਕਾ ਸੀ, ਪਰ ਇਹੋ ਜਿਹਾ ਆਦਮੀ ਉਸ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਸ ਦੇ ਪਿੰਜਰੇ ਵਿਚ ਜਿੰਨੇ ਪੰਛੀ ਫਸਦੇ ਸਨ, ਉਹ ਸਭ ਆਪੇ ਹੀ ਗਾਉਂਦੇ ਸਨ, ਪਰ ਇਹ ਅਜਬ ਪੰਛੀ ਸੀ, ਜਿਹੜਾ ਪਥਰ ਵਾਂਗ ਅਹਿੱਲ ਖੜੋਤਾ ਸੀ ।te: ________________

ਉਹ ਜਾਣਦਾ ਸੀ ਕਿ ਕਿਸ ਥਾਂ ਹਥੋੜੇ ਦੀ ਮਾਰ ਨਾਲ ਕੰਮ ਹੋ ਸਕਦਾ ਹੈ ਤੇ ਕਿਸ ਥਾਂ ਛੈਣੀ ਦੀ ਸਟ ਨਾਲ। ਉਸ ਨੇ ਕਦੀ ਭੀ ਛੈਣੀ ਦਾ ਕੰਮ ਹਥੌੜੀ ਤੋਂ ਤੇ ਹਥੋੜੀ ਦਾ ਕੰਮ ਛੈਣੀ ਤੋਂ ਨਹੀਂ ਸੀ ਲਿਆ । ਇਨਸਾਨੀ ਆਦਤਾਂ ਦਾ ਉਹ ਇੰਨਾ ਭੇਤੀ ਸੀ, ਜਿੰਨੀ ਮਾਂ ਪੁਤਰ ਦੀਆਂ ਖਸਲਤਾਂ ਤੋਂ । ਉਹ ਜ਼ਿੰਦਗੀ ਦਾ ਹਰ ਤਜਰਬਾ ਕਰਦਾ ਸੀ ਤੇ ਉਸਦੀ ਤਜਰਬਾ ਕਰਨ ਵੇਲੇ ਸ਼ਕਲ ਇਕ ਮਾਸੂਮ ਬੱਚੇ ਦੀ ਤਰ੍ਹਾਂ ਹੋ ਜਾਂਦੀ ਸੀ, ਵੇਖਣ ਵਾਲੇ ਉਸ ਨੂੰ ਇਕ ਆਲਾ ਭੋਲਾ ਸਮਝਦੇ ਸੀ। ਉਹ ਲੋਕਾਂ ਦੀਆਂ ਚਾਲਾਕੀਆਂ ਉਨ੍ਹਾਂ ਦੇ ਮੂੰਹ ਤੇ ਨਹੀਂ ਸੀ ਕਹਿੰਦਾ, ਸਗੋਂ ਆਪਣੀ ਕਾਪੀ ਵਿਚ ਲਿਖ ਕੇ ਦੁਖ ਛਡਦਾ ਸੀ। ਉਸ ਉਹ ਸੁਤੰਤਰ ਪੰਛੀ ਵਾਂਗ ਸੀ, ਜਿਹੜਾ ਕਦੀ ਵੀ ਆਪਣਾ ਆਹਲਣਾ ਇਕ ਥਾਂ ਨਹੀਂ ਬਣਾਉਂਦਾ। ਸਲਤ ਉਹ ਸ਼ਰਾਬੀਆਂ ਦੇ ਪਿੜ ਵਿਚੋਂ ਫਿਰ ਆਇਆ ਸੀ, ਬਾਗੀਆਂ ਦੀ ਕਮੇਟੀ ਦਾ ਮੈਂਬਰ ਰਹਿ ਚੁੱਕਾ ਸੀ ਤੇ ਦੁਨੀਆਂ ਦੀਆਂ ਸਭ ਗੱਲਾਂ ਆਪਣੇ ਤਜਰਬੇ ਵਿਚ ਲਿਆਉਣ ਲਈ ਉਹ ਹਰ ਥਾਂ ਤੇ ਜਾ ਘਸਦਾ, ਇਉਂ ਜਾਪਦਾ ਸੀ, ਜਿਕੁਰ ਉਸ ਨੇ ਆਪਣੀ ਸਾਰੀ ਜ਼ਿੰਦਗੀ ਤਜਰਬਿਆਂ ਵਿਚ ਹੀ ਲਾ ਦੇਣੀ ਹੈ। ੯੮ ________________

ਉਸ ਦੇ ਥੋੜੇ ਬਹੁਤੇ ਜਿਹੜੇ ਜਾਣ ਸਨ, ਉਸ ਨੂੰ ਸ਼ਕ ਦੀ ਨਜ਼ਰ ਨਾਲ ਵੇਖਦੇ ਸਨ । ਆਪੋ ਵਿਚ ਗਲਾਂ ਕਰਦੇ ਕਹਿੰਦੇ ਸਨ ਕਿ ਇਹ ਤਾਂ ਕੋਈ ਸਰਕਾਰੀ ਖੁਫ਼ੀਆ ਹੈ। ਉਹ ਉਹਨੂੰ ਕਈ ਵਾਰੀ ਭੇੜੇ ਜਿਹੇ ਕਪੜਿਆਂ ਵਿਚ ਵੇਖਦੇ ਤੇ ਕਈ ਵਾਰੀ ਇਕ ਸ਼ਹਿਜ਼ਾਦੇ ਦੀ - ਸ਼ਕਲ ਵਿਚ । ਉਸ ਦੇ ਜਾਣੂਆਂ ਦਾ ਇਹ ਸ਼ੱਕ ਓਦੋਂ ਹੋਰ ਪੱਕਾ ਹੋ ਗਿਆ, ਜਦੋਂ ਉਨ੍ਹਾਂ ਇਕ ਦਿਨ ਉਸ ਨੂੰ ਮੰਗਤਾ ਬਣਿਆ ਸੜਕ ਦੇ ਇਕ ਕੰਢੇ ਤੇ ਬੈਠਾ ਵੇਖਿਆ ਤੇ ਉਨ੍ਹਾਂ ਖ਼ੁਲਮ ਖੁਲਾ ਕਹਿਣਾ ਸ਼ੁਰੂ ਕਰ ਦਿਤਾ ਕਿ ਇਹ ਸੀ ਆਈ. ਡੀ. ਦਾ ਆਦਮੀ ਹੈ। ਪਰ ਕੌਣ ਜਾਣਦਾ ਸੀ ਕਿ ਉਹ ਇਹ ਵੀ ਇਕ ਤਜਰਬਾ ਕਰ ਰਿਹਾ ਹੈ। ਇੰਨਾ ਕੁਝ ਹੋਣ ਤੇ ਵੀ ਉਹ ਇਸਤ੍ਰੀ ਦੀ ਦੁਨੀਆ ਤੋਂ ਬਹੁਤ ਦੂਰ ਸੀ, ਉਸ ਨੇ ਮਰਦ ਦੀ ਦੁਨੀਆ ਦੀ ਨੁਕਰ ਨੁਕਰ ਵੇਖ ਲੀਤ ਸੀ, · ਪਰ ਇਸਤ੍ਰੀ ਦੇ ਦਿਲ ਦਾ ਇਕ ਕੋਨਾ ਵੀ ਨਹੀਂ ਸੀ ਜਾਣ ਸਕਿਆ । ਇਸਤ੍ਰੀ ਦੇ ਦਿਲ ਵਿਚ ਉਹ ਕਿਉਂ ਨਹੀਂ ਸੀ ਝਾਤੀ ਪਾ ਸਕਿਆ, ਸ਼ਾਇਦ ਇਸਦਾ ਕਾਰਨ ਇਹ ਸੀ ਕਿ ਉਹ ਕਦੀ ਕਿਸੇ ਇਸਤ੍ਰੀ ਨਾਲ ਨਹੀਂ ਸੀ ਬੋਲਿਆ, ਪਰ ਉਹ ਇੰਨਾ ਜਾਣਦਾ ਸੀ ਕਿ ਜਿਸ ਤਰਾਂ ਆਕਾਸ਼ ਦੀ ਵਖਰੀ ਦੁਨੀਆ ਹੈ, ਇਵੇਂ ਪਤਾਲ ਦੀ ਵੀ ਵਖਰੀ ਦੁਨੀਆ ਹੈ । ਉਹ ਇਸੜੀ ਤੇ ਆਦਮੀ ਦਾ ਫਰਕ ਚੰਨ ਤੇ ਤਾਰੇ ਵਾਂਗ ਸਮਝਦਾ ________________

ਸੀ, ਉਹ ਕਈ ਵਾਰੀ ਸੋਚਦਾ ਸ਼ਾਇਦ ਮੈਂ ਇਸੜੀ ਦਿਲ ਦੀ ਥਾਹ ਨਾ ਲੈ ਸਕਾਂ । ਉਸ ਨੇ ਇਕ ਦਿਨ ਫੈਸਲਾ ਕਰ ਲਿਆ ਕਿ ਮੈਂ ਇਸਤ੍ਰੀ ਦੀ ਦੁਨੀਆ ਜ਼ਰੂਰੀ ਵੇਖਣੀ ਹੈ ਤੇ ਇਸਦੀ ਵੀ ਉਵੇਂ ਹੀ ਹਾਥ ਲੈਣੀ ਹੈ, ਜਿਵੇਂ ਆਦਮੀ ਦੀ ਦੁਨੀਆ ਦੀ ਲੈ ਚੁਕਾ ਹਾਂ। ਹੁਣ ਉਹ ਇਸਤ੍ਰੀਆਂ ਦੇ ਲਾਗੇ ਲਾਗੇ ਜਾਣ ਲਗਾ, ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸਤ੍ਰੀਆਂ ਉਸ ਪੰਛੀ ਵਾਗ ਨੇ, ਜਿਸ ਦੇ ਕੋਲ ਜਾਈਏ ਤਾਂ ਉਹ ਉਡ ਜਾਂਦਾ ਹੈ, ਪਰ ਆਪਣੀ ਮਰਜ਼ੀ ਨਾਲ ਭਾਵੇਂ ਮੋਢਿਆਂ ਤੇ ਪਿਆ ਨੱਚੇ । ਉਹਨੂੰ ਜਾਪਣ ਲਗਾ ਜਿਵੇਂ ਇਸਤ੍ਰੀਆਂ ਕੁਝ ਖੁਸ਼ਕ , ਹਨ ਤੇ ਠੀਕ ਉਸਦਾ ਭੀ ਜਿੰਨੀਆਂ ਇਸਤ੍ਰੀਆਂ ਨਾਲ ਥੋੜਾ ਬਹੁਤਾ ਵਾਹ ਪਿਆ, ਉਸ ਨਾਲ ਬਹੁਤ ਬੇਰੁਖੀ ਨਾਲ ਪੇਸ਼ ਆਈਆਂ । ਉਸ ਨੇ ਆਪਣਾ ਖਿਆਲ ਰੋਗੀ ਇਸੜੀਆਂ ਵਲੋਂ ਹਟਾ ਕੇ ਬਾਜ਼ਾਰੀ ਇਸੜੀਆਂ ਵਲ ਲਿਆਂਦਾ, ਉਹ ਇਨ੍ਹਾਂ ਦੋਹਾਂ ਵਿਚ ਕੋਈ ਬਹੁਤਾ ਫਰਕ ਨਹੀਂ ਸਮਝਦਾ, ਉਹਦੇ ਭਾ ਦੇ ਇਹ ਦੋਵੇਂ ਗੁਲਾਬ ਦੇ ਫੁਲ ਸਨ, ਪਰ ਫਰਕ ਸਿਰਫ ਇੰਨਾ ਕਿ ਇਕ ਗੁਹੜਾ ਲਾਲ ਤੇ ਜਬਰਾ ਫਿਕਾ ਲਾਲ, ਤੇ ਰੰਗਾਂ ਦਾ ਫਰਕ ਉਸ ਦੀਆਂ ਨਜ਼ਰਾਂ ਵਿਚ ਕੋਈ ਬਹੁਤਾ ਫਰਕ ਨਹੀਂ ਸੀ । ਤੋਂ ਇਕ ਦਿਨ ਉਹ ਚਲਾ ਹੀ ਗਿਆ, ਇਕ ਸੁਨਹਿਰੀ ਵਾਲਾਂ । , ੧੦੦ ________________

ਵਾਲੀ ਕੁੜੀ ਦੀ ਬੈਠਕ ਤੇ । ਉਸ ਕੁੜੀ ਨੇ ਉਸ ਨੂੰ ਆਪਣੀਆਂ ਦੋਹਾਂ ਬਾਹਾਂ ਵਿਚ ਨੱਪ ਲਿਆ, ਉਹ ਉਸ ਵਲ ਹੈਰਾਨੀ ਭਰੀਆਂ ਅੱਖਾਂ ਨਾਲ ਵੇਖਣ ਲੱਗਾ, ਉਹ ਨਵ ਦੁਨੀਆਂ ਵਿਚ ਆਇਆ ਸੀ, ਇਸ ਲਈ ਪਾਗ਼ਲ ਹੋ ਰਿਹਾ ਸੀ, ਉਹਨੂੰ ਵਹਿਸ਼ਤ ਨੇ ਅੰਨਾ ਕਰ ਦਿਤਾ ਸੀ, ਉਹ ਤਾਂ ਤਜਰਬਾ ਕਰਨ ਆਇਆ ਸੀ ਨਾ ਕਿ ਵਹਿਸ਼ਤ ਪੂਰੀ ਕਰਨ ( ਲੜਕੀ ਨੇ ਉਸ ਦੇ ਗਲ ਵਿਚ ਬਾਹਵਾਂ ਪਾ ਦਿੱਤੀਆਂ, ਉਹ ਬੇਸੁਧ ਹੁੰਦਾ ਜਾ ਰਿਹਾ ਸੀ, ਹੁਣ ਉਹ ਕੀ ਕਰੇ, ਇਹ ਉਹ ਨਹੀਂ ਸੀ ਸੋਚ ਸਕਦਾ ॥ ਉਹ ਚੁੱਪ ਸੀ । ਕੁੜੀ ਨੇ ਆਪਣੀ ਸੁਰੀਲੀ ਜਿਹੀ ਆਵਾਜ਼ ਵਿਚ ਕਿਹਾ - “ਤੁਸੀ ਕਿੰਨੇ ਚੰਗੇ ਹੋ · ਪਰ ਉਸ ਨੇ ਕੋਈ ਜਵਾਬ ਨਾ ਦਿੱਤਾ। ਕੁੜੀ ਨੇ ਉਸ ਦਾ ਮੂੰਹ ਚੁੰਮ ਲਿਆ, ਉਸ ਨੇ ਸੱਜੇ ਹੱਥ ਦੇ ਪਿਛਲੇ ਪਾਸੇ ਨਾਲ ਆਪਣੀ ਗਲ ਨੂੰ ਪੂੰਝ ਦਿੱਤਾ, ਜਿਸ ਤਰ੍ਹਾਂ ਬੱਚਾ ਮੁੰਹ ਚੁੰਮਾਉਣ ਦੇ ਮਗਰੋਂ ਕਰਦਾ ਹੈ। ਬੈਠੇ, ਕੁੜੀ ਨੇ ਕੁਰਸੀ ਅਗੇ ਕਰਦਿਆਂ ਕਿਹਾ । ਪਰ ਉਹ ਨਾ ਬੈਠਾ। ਸ਼ਰਾਬ ਪੀਓਗੇ ??? ਕੁੜੀ ਨੇ ਪਿਆਰ ਤਕਣੀ ਤਕਦਿਆਂ ਆਖਿਆ। ૧૦૧ ________________

ਪਰ ਉਹ ਨਾ ਬੋਲਿਆ। ਕੁੜੀ ਨੇ ਉਸ ਦੇ ਪਿਛੇ ਖੜੋ ਕੇ ਆਪਣਿਆਂ ਦੋਹਾਂ ਹਥਾਂ ਨਾਲ । ਉਸ ਦੀਆਂ ਅੱਖਾਂ ਮੀਟ ਲਈਆਂ ਤੇ ਇਕ ਅਜਬ ਅੰਦਾਜ਼ ਨਾਲ ਹਸਣ ਲਗੀ । ਉਸ ਨੇ ਕੋਈ ਹਰਕਤ ਨਾ ਕੀਤੀ ਤੇ ਅਡੋਲ ਖੜੋਤਾ ਰਿਹਾ । ਕੁੜੀ ਹੈਰਾਨ ਹੋ ਰਹੀ ਸੀ, ਉਸ ਦਾ ਕਾਫ਼ੀ ਦੁਨੀਆ ਨਾਲ ਵਾਹ ਪੈ ਚੁੱਕਾ ਸੀ, ਪਰ ਇਹੋ ਜਿਹਾ ਆਦਮੀ ਉਸ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ । ਉਸ ਦੇ ਪਿੰਜਰੇ ਵਿਚ ਜਿੰਨੇ ਪੰਛੀ ਫਸਦੇ ਸਨ, ਉਹ ਸਭ ਆਪੇ ਹੀ ਗਾਉਂਦੇ ਸਨ, ਪਰ ਇਹ ਅਜੀਬ ਪੰਛੀ ਸੀ, ਜਿਹੜਾ ਪੱਥਰ ਵਾਂਗ ਅਡੋਲ ਖੜੋਤਾ ਸੀ । ਕੁੜੀ ਨੇ ਉਸ ਦੀ ਬਾਂਹ ਫੜ ਕੇ ਇਕ ਪਲੰਘ ਤੇ ਬਿਠਾ ਦਿੱਤਾ ਤੇ ਆਪ ਉਸ ਦੀ ਝੋਲੀ ਵਿਚ ਡਿਗ ਪਈ, ਉਹ ਉਸ ਨਾਲ ਬਚਿਆਂ ਵਾਂਗ ਲਾਡ ਕਰਨ ਲਗੀ । ਜਦ ਕੁੜੀ ਨੇ ਉਸਦੀਆਂ ਅੱਖਾਂ ਨਾਲ ਅੱਖਾਂ ਮਿਲਾਈਆਂ ਤਾਂ ਉਸ ਨੇ ਵੇਖਿਆ ਕਿ ਉਹ ਬਿਤਰ ਬਿਤਰ ਜ਼ਮੀਨ ਵਲ ਵੇਖ ਰਿਹਾ ਹੈ, ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਆਕੜੀਆਂ ਹੋਈਆਂ ਸਨ। ਕੁੜੀ ਨੂੰ ਉਹ ਇਕ ਸ਼ੁਦਾਈ ਜਾਪਿਆ, ਉਹ ਛੇਤੀ ਨਾਲ ਉਸਦੀ ਝੋਲੀ ਵਿਚੋਂ ਉਠ ਖੜੋਤੀ ਤੇ ਹੈਰਾਨੀ ਨਾਲ ਪਰਾਂ ਜਾ ਖੜੋਤੀ ॥ ਕਿਸ ਸ਼ੁਦਾਈ ਨਾਲ ਵਾਹ ਪੈ ਗਿਆ ਹੈ ਉਹ ਸੋਚਣ ਲਗੀ, ੧੨ ________________

ਪਾਗਲ ਹੈ ਕੋਈ,ਜਿਹੜਾ ਸੁਥਰੇ ਕਪੜੇ ਪਾ ਕੇ ਇਥੇ ਆ ਵੜਿਆ ਹੈ। ਹੁਣ ਕੁੜੀ ਉਸ ਨੂੰ ਇਥੋਂ ਕਢਣ ਦੀਆਂ ਤਦਬੀਰਾਂ ਸੋਚਣ ਲਗੀ, ਨੌਕਰਿਆਨੀ ਨੂੰ ਅਵਾਜ਼ ਦਿਆਂ, ਪਰ ਉਹ ਇਸ ਨੂੰ ਕਿਸ ਤਰ੍ਹਾਂ ਬਾਹਰ ਕਢ ਸਕਦੀ ਹੈ, ਇਹ ਪਾਗਲ ਦੋ ਆਦਮੀ ਤੇ ਭਾਰੂ ਹੈ ।” ਇਕ ਦਮ ਉਸ ਨੇ ਤੌੜੀ ਦੀ ਅਵਾਜ਼ ਸੁਣੀ ਤੇ ਵੇਖਿਆ ਕਿ ਉਹ ਦਬ ਦਬ ਕੌੜੀਆਂ ਮਾਰ ਰਿਹਾ ਹੈ ਤੇ ਫਿਰ ਇਕ ਦਮ ਹਸਣ ਲਗ ਪਿਆ । ਤੌੜੀਆਂ ਤੇ ਹਾਸਾ ਬੰਦ ਹੋ ਗਿਆ ਤੇ ਉਹ ਛੇਤੀ ਨਾਲ ਪਲੰਘ ਤੋਂ ਉਠਿਆ ਤੇ ਕੁੜੀ ਨੂੰ ਫੜ ਕੇ ਆਪਣੀ ਗੋਦੀ ਵਿਚ ਚੁਕ ਲਿਆ, ਜਿਸ ਤਰ੍ਹਾਂ ਮਾਂ ਬੱਚੇ ਨੂੰ ਚੁਕਦੀ ਹੈ। ਕੁੜੀ ਨੇ ਡਰ ਨਾਲ ਚੀਕ ਮਾਰਨੀ ਚਾਹੀ, ਪਰ ਮਾਰ ਨਾ ਸਕੀ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਕਰ ਰਹੇ ਸਨ ਤੇ ਕੁੜੀ ਦੇ ਮਥੇ ਤੇ ਡਿਗ ਰਹੇ ਹਨ । | ਕੁੜੀ ਵੀ ਪਾਗਲ ਹੋ ਰਹੀ ਸੀ, ਵਹਿਸ਼ਤ ਨਾਲ ਨਹੀਂ ਉਸ ਦੇ ਵਹਿ ਰਹੇ ਅਥਰੂਆਂ ਨੂੰ ਵੇਖ ਕੇ । ਉਸ ਨੇ ਬੱਚਿਆਂ ਵਾਂਗ ਦੋਵੇਂ ਬਾਹਵਾਂ ਉਸ ਦੇ ਗਲ ਦੁਆਲੇ ਲਪੇਟ ਦਿੱਤੀਆਂ ਤੇ ਕਿਹਾ - “ਕਿਉਂ ਰੋਂਦੇ ਹੋ ? ਮੈਂ ....... ਮੈਂ ..... ? ਉਸ ਨੇ ਇਕ ਡਰਰਾਈ ਹੋਈ ਅਵਾਜ਼ ਵਿਚ ਕਿਹਾ । ਹਾਂ ! ਤੁਸੀਂ ਕੁੜੀ ਨੇ ਕਾਹਲੀ ਨਾਲ ਕਿਹਾ ਮੈਂ ਰੋਂਦਾ ਹਾਂ ਕਿ ........” ਤੇ , ਇਸ ਦੇ ਮਗਰੋਂ ਉਹ ਚੁਪ ਕਰ ਰਿਹਾ । ੧੦੩ ________________

ਉਸ ਨੇ ਕੁੜੀ ਦਾ ਮੱਥਾ ਚੁੰਮ ਲਿਆ, ਜਿਸ ਤੇ ਗਰਮ ਅੱਥਰੂ ਡਿਗ ਰਹੇ ਸਨ । ਉਸ ਨੇ ਕੁੜੀ ਦੇ ਸੁਨਹਿਰੀ ਵਾਲਾਂ ਵਿਚ ਉਂਗਲਾਂ ਫੇਰੀਆਂ, ਕੁੜੀ ਨੇ ਆਪਣਾ ਇਕ ਹਥ ਉਸ ਦੇ ਗਲ ਦੁਆਲਿਓਂ ਲਾਹ ਕੇ ਉਸ ਦੇ ਅਥਰੂ ਪੂੰਝ ॥ ਉਸ ਨੇ ਇਕ ਦਮ ਕੁੜੀ ਨੂੰ ਕੁਛੜੇ ਉਤਾਰ ਦਿੱਤਾ ਤੇ ਤੁਰ ਪਿਆ, ਕੁੜੀ ਨੇ ਉਸਦੀ ਬਾਂਹ ਫੜ ਲਈ, ਉਸ ਨੇ ਆਪਣਾ ਬਟੂਆ ਜੇਬ ਵਿਚੋਂ ਕੱਢ ਕੇ ਕੁੜੀ ਦੇ ਹਥ ਵਿਚ ਦਿੱਤਾ ਤੇ ਆਪ ਜਲਦੀ ਨਾਲ ਬੈਠਕ ਦੇ ਥਲੇ ਉਤਰ ਆਇਆ, ਤੇ ਕੁੜੀ ਵੇਖਦੀ ਰਹੀ । ਤੇ ਇਸ ਦੇ ਪਿਛੋਂ ਉਸ ਨੇ ਕਦੀ ਵੀ ਇਸਤ੍ਰੀ ਦੀ ਦੁਨੀਆ ਦਾ ਤਜਰਬਾ ਕਰਨ ਦਾ ਹੌਸਲਾ ਨਾ ਕੀਤਾ। ੧੦੪ ________________

ਫੋਟੋ ਤੇ ਟੀਮੇ ਫੇਰ ਉਸ ਨੇ ਆਪਣੀਆਂ ਦੋਹਾਂ ਅੱਖਾਂ । ਨੂੰ ਪੂੰਝਿਆ ਤੇ ਕਿਹਾ - ਬਾਬੂ ਕੌਣ ਹੈ, ਜਿਸ ਦਾ ਆਪਣੀ ਬੱਚੀ ਨੂੰ ਮਿਲਣ ਤੇ ਦਿਲ ਨਹੀਂ ਕਰਦਾ, ਪਰ ਤੁਹਾਨੂੰ ਪਤਾ ਹੀ ਹੈ ਬਾਬੁ, ਕਿ ਉਥੇ ਜਾਪਾਨੀ ਰਾਕਸ਼ਾਂ ਦਾ ਕਬਜ਼ਾ ਹੋਇਆ ਹੋਇਆ ਹੈ, ਜਿੰਨਾ ਚਿਰ ਉਹ ਰਾਕਸ਼ ਉਥੇ ਹਨ, ਓਨਾ ਚਿਰ ਮੈਂ ਆਪਣੀ ਬੱਚੀ ਨੂੰ ਨਹੀਂ ਮਿਲ ਸਕਦਾ ? ੧੦੫ ________________

ਮੈਨੂੰ ਉਹ ਤੁਰਗਨੇਵ ਦੀ ਇਕ ਕਹਾਣੀ ਜਿਸ ਦੇ ਪਾਤਰ ਦਾ ਨਾਮ ਜਿਰੇਸ਼ਮ ਸੀ ਜਾਪ ਰਿਹਾ ਸੀ, ਜਿਰਸਮ ਬੋਲ ਨਹੀਂ ਸੀ ਸਕਦਾ, ਜਿਰੇਸ਼ਮ ਸੁਣ ਨਹੀਂ ਸੀ ਸਕਦਾ, ਉਸ ਦਾ ਜਿਸਮ ਇਕ ਦਿਓ ਵਾਂਗ ਸੀ, ਤੇ ਉਹ ਦਸਾਂ ਆਦਮੀਆਂ ਦਾ ਕੰਮ ਇਕੱਲਾ ਕਰ ਲੈਂਦਾ ਸੀ। 'ਤੇ ਫੋਟੋ ਬੋਲ ਸਕਦਾ ਸੀ ਤੇ ਸੁਣ ਸਕਦਾ ਸੀ, ਪਰ ਬ੍ਰਹਮੀ ਬੋਲੀ ਵਿਚ, ਪੰਜਾਬੀ ਉਸ ਲਈ ਇਕ ਨਵੀਂ ਬੋਲੀ ਸੀ, ਇਸ ਦਾ ਜਿਸਮ ਸ਼ਾਹ ਬਤ ਵਾਂਗ ਮਜ਼ਬੂਤ ਸੀ, ਇਹ ਵੀ ਜਿਰੇਸਮ ਵਾਂਗ ਮੋਢੇ ਤੇ ਵਾਂਸ ਪਾ ਕੇ ਦੋ ਦੋ ਪੀਪੇ ਚੁਕ ਕੇ ਕੁਝ ਵੀ ਭਾਰ ਨਹੀਂ ਸੀ ਮਹਿਸੂਸ ਕਰਦਾ । , ਉਸ ਦੇ ਡੌਲੇ ਦਰਖ਼ਤ ਵਾਂਗ ਸਖ਼ਤ ਸਨ । ਫੋਟੋ ਡਾਕਟਰ ਪ੍ਰਵਾਰ ਨਾਲ ਓਦੋਂ ਬ੍ਰਹਮਾ ਤੋਂ ਆਇਆ ਸੀ, ਜਦੋਂ ਜਾਪਾਨੀਆਂ ਨੇ ਹਮਲਾ ਕੀਤਾ ਸੀ, ਉਹਨਾਂ ਦਿਨਾਂ ਵਿਚ ਸੁਣਿਆ ਜਾਂਦਾ ਸੀ ਕਿ ਜਿਹੜੇ ਹਿੰਦੁਸਤਾਨੀ ਹਿੰਦੁਸਤਾਨ ਵਲ ਆ ਰਹੇ ਹਨ, ਰਾਹ ਵਿਚ ਬ੍ਰਹਮੀ ਉਨ੍ਹਾਂ ਦਾ ਪੈਸਾ ਤੇ ਜਾਨ ਦਾ ਨੁਕਸਾਨ ਕਰਦੇ ਹਨ, ਫੋਟੋ ਡਾਕਟਰ ਪ੍ਰਵਾਰ ਕੋਲ ਨੌਕਰ ਸੀ, ਡਾਕਟਰ ਜੀ ਨੇ ਬਥੇਰਾ ਕਿਹਾ ਕਿ ਫੋਟੋ ਸਾਡੇ ਨਾਲ ਜਾਣ ਦੀ ਤਕਲੀਫ਼ ਨਾ ਕਰ, ਪਰ ਫੋਟੋ ਆਪਣੇ ਦੇਸ ਦੇ ਬ੍ਰਹਮੀਆਂ ਨੂੰ ਜਾਣਦਾ ਸੀ ਕਿ ਉਹ ਕਿਕੂਰ ਜਾ ਰਹੇ ਹਿੰਦੁਸਤਾਨੀਆਂ ਨਾਲ ਬੁਰਾ ਸਲੂਕ ਕਰ ਰਹੇ ਹਨ, ਉਸ ਦਾ ਦਿਲ ਵਫ਼ਾਦਾਰੀ ਦੇ ਅੰਸ ਨਾਲ ਭਰਿਆ ਹੋਇਆ ਸੀ, ਉਹਨੇ ਡਾਕਟਰ ੧੦੬ ________________

ਪ੍ਰਵਾਰ ਦੀ ਹਿਫਾਜ਼ਤ ਲਈ ਆਪਣਾ ਦੇਸ਼ ਛਡਣਾ ਪ੍ਰਵਾਨ ਕੀਤਾ ਤੇ ਡਾਕਟਰ ਪ੍ਰਵਾਰ ਨੂੰ ਬਿਨਾਂ ਖ਼ਤਰੇ ਤੋਂ ਹਿੰਦੁਸਤਾਨ ਪੁਚਾ ਦਿਤਾ, ਪਰ ਉਹ ਮੁੜ ਵਾਪਸ ਬੁਹਮਾ ਨਾ ਜਾ ਸਕਿਆ, ਕਿਉਂਕਿ ਜਲਦੀ ਹੀ ਬਹਆ ਤੇ ਜਾਪਾਨ ਦਾ ਕਬਜ਼ਾ ਹੋ ਗਿਆ ਤੇ ਫੋਟੋ ਨੇ ਡਾਕਟਰ ਪ੍ਰਵਾਰ ਦੀ ਸੇਵਾ ਵਿਚ ਹੀ ਆਪਣੇ ਆਪ ਨੂੰ ਲਾ ਦਿਤਾ | ਮੈਂ ਜਦੋਂ ਫੋਟੋ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਉਹ ਮੈਨੂੰ ਇਕ ਹਉ-ਸਿਪਾ ਜਾਪਿਆ ਸੀ, ਪਰ ਹੌਲੀ ਹੌਲੀ ਮੈਨੂੰ ਉਹਦੇ ਨਾਲ ਪ੍ਰਦੇਸੀ ਹੋਣ ਦੀ ਸੂਰਤ ਵਿਚ ਉਸ ਹੁੰਦੀ ਗਈ ਤੇ ਇਹ ਉਸ ਇੰਨੀ ਵਧ ਗਈ ਕਿ ਮੈਂ ਫੋਟੋ ਨੂੰ ਪੰਜਾਬੀ ਪੜ੍ਹਾਉਣ ਲਈ ਤਿਆਰ ਹੋ ਪਿਆ, ਤੇ ਛੋਟ ਨੇ ਪੜ੍ਹਨਾ ਸ਼ੁਰੂ ਕਰ ਦਿਤਾ। ਉਸ ਨੇ ਆਪਣੀ ਸਿਆਣਪ ਦਾ ਪਹਿਲੇ ਦਿਨ ਹੀ ਸਬੂਤ ਦੇ ਦਿਤਾ ਜਦੋਂ ਦਿਤਾ ਹੋਇਆ ਸਬਕ ਥੋਹੜੇ ਚਿਰ ਮਗਰੋਂ ਹੀ ਠੀਕ ਹੁਣਾ ਦਿਤਾ, ਮੈਨੂੰ ਜਾਪਿਆ ਜਿਕੁਰ ਉਸ ਦੀ ਇਕ ਅੱਖ ਦੀ ਘਾਟ ਦਿਮਾਗ ਪੂਰੀ ਕਰਦਾ ਹੈ। ਮੈਂ ਫੋਟੋ ਨੂੰ ਖੁਲ ਦੇ ਛਡੀ ਸੀ ਕਿ ਉਹ ਜਿਸ ਵੇਲੇ ਚਾਹੇ, ਮੇਰੇ ਕੋਲੋਂ ਆ ਕੇ ਪੜ੍ਹ ਲਏ ਤੇ ਉਸ ਨੂੰ ਜਿਸ ਵੇਲੇ ਵਕਤ ਮਿਲਦਾ, ਮੈਥੋਂ ਪੜ ਲੈਂਦਾ, ਜਲਦੀ ਹੀ ਫੋਟੋ ਪੰਜਾਬੀ ਪੜ੍ਹਨ ਲਗ ਪਿਆ । ਉਸ ਦੀ ਲਿਖਤ ਮੋਤੀਆਂ ਵਾਂਗ ਜੜੀ ਹੁੰਦੀ ਸੀ, ਵੇਖਣ ਵਾਲੇ ਹੈਰਾਨ ਹੁੰਦੇ, ਫੋਟੋ ਉਹਨਾਂ ਦੀ ਹੈਰਾਨੀ ਵੇਖ ਕੇ ਥੋੜਾ ਕੁ ਮੁਸਕੂ ਛਡਦਾ । ੧੦੭ ________________

ਡਾਕਟਰ ਪ੍ਰਵਾਰ ਦਾ ਹਰ ਮੈਂਬਰ ਉਸ ਦੇ ਪੜ੍ਹਨ ਤੇ ਖ਼ੁਸ਼ ਸੀ, ਅਗੇ ਉਹਨਾਂ ਨੂੰ ਫੋਟੋ ਨਾਲ ਬ੍ਰਹਮੀ ਵਿਚ ਹੀ ਗਲ ਕਰਨੀ ਪੈਂਦੀ ਸੀ, ਪਰ ਹੁਣ ਉਹ ਕਈ ਗਲਾਂ ਟੂਟੀ ਫੁਟੀ ਪੰਜਾਬੀ ਵਿਚ ਕਰ ਲੈਂਦਾ ਸੀ । ਡਾਕਟਰ ਝਾਵਰ ਦੇ ਸਾਰੇ ਮੈਂਬਰ ਉਸ ਦੀ ਇੱਜ਼ਤ ਕਰਦੇ ਸਨ, ਉਹ ਜਾਣਦੇ ਸਨ, ਕਿ ਕਿਸ ਤਰ੍ਹਾਂ ਫੋਟੋ ਨੇ ਆਪਣੀ ਪਿਆਰੀ ਜਨਮ ਭੂਮੀ ਨੂੰ ਸਾਡੇ , ਪਿਛੇ ਛਡ ਦਿਤਾ ਹੈ। ਉਹ ਘਰ ਦਾ ਨੌਕਰ ਨਹੀਂ ਸੀ ਸਮਝਿਆ ਜਾਂਦਾ, ਬਲਕਿ ਮਾਲਕ । ਬਹੁਤ ਸਾਰੀਆਂ ਗੱਲਾਂ ਉਸ ਦੀ ਮਰਜ਼ੀ ਅਨੁਸਾਰ ਹੁੰਦੀਆਂ ਸਨ । 5 ਇਕ ਦਿਨ ਡਾਕਟਰ ਜੀ ਦੇ ਇਕ ਬੱਚੇ ਨਾਲ ਇਕ ਆਦਮੀ ਬੇਰੁਖ਼ੀ ਨਾਲ ਪੇਸ਼ ਆਇਆ । ਮੈਂ ਦੇਖਿਆ, ਫੋਟੋ ਦੀਆਂ ਗਲਾਂ ਗੁਸੇ ਨਾਲ ਲਾਲ ਹੋ ਗਈਆਂ ਸਨ ਤੇ ਉਹ ਆਪਣਾ ਆਪ ਭੁਲ ਗਿਆ ਸੀ। ਉਹ ਡਾਕਟਰ ਪ੍ਰਵਾਰ ਦਾ ਪੂਰਾ ਪਹਿਰੇਦਾਰ ਵੀ ਸੀ । ਇਕ ਵਾਕਿਆ ਨੇ ਫੋਟੋ ਦੀ ਇੱਜ਼ਤ ਮੇਰੀਆਂ ਨਜ਼ਰਾਂ ਵਿਚ ਬਹੁਤ ਵਧਾ ਦਿੱਤੀ । ਸਿਆਲ ਦੇ ਦਿਨ ਸਨ, ਮੈਨੂੰ ਬੁਖ਼ਾਰ ਹੋ ਗਿਆ, ਮੈਂ ਆਪਣੀ ਸੰਕੋਚਵੀਂ ਆਦਤ ਅਨੁਸਾਰ ਆਪਣੀ ਸੇਵਾ ਲਈ ਕਿਸੇ ਨੂੰ ਵੀ ਰਾਤ ਨੂੰ ਆਪਣੇ ਕੋਲ ਸੁਆਉਣ ਲਈ ਰਜ਼ਾਮੰਦ ਨਾ ਹੋਇਆ । ਰਾਤ ਦੇ ਯਾਰਾਂ ਕੁ ਵਜੇ ਮੈਨੂੰ ਬੁਖ਼ਾਰ ਦਾ ਇਤਨਾ ਜ਼ੋਰ ਹੋ ਗਿਆ ਕਿ ਮੈਨੂੰ ਇਕੱਲਿਆਂ ਡਰ ਆਉਣ ਲਗਾ, ਮੇਰਾ ਸੰਘ ਸੁਕ ਗਿਆ ਸੀ, ਇਸ ਲਈ ਕਿਸੇ ਨੂੰ ੧੦੮ ________________

ਆਪਣੀ ਮਦਦ ਲਈ ਸਦਣਾ ਮੁਸ਼ਕਲ ਜਾਪ ਰਿਹਾ ਸੀ, ਮੇਰੇ ਵਿਚ ਇੰਨੀ ਹਿੰਮਤ ਨਹੀਂ ਸੀ ਰਹੀ, ਕਿ ਕੋਲ ਪਏ ਮੇਜ਼ ਤੋਂ ਇਕ ਘਟ ਪਾਣੀ ਦਾ ਪੀ ਕੇ ਗਲੇ ਨੂੰ ਤਰ ਕਰ ਸਕਾਂ, ਮੈਂ ਆਪਣੇ ਗਰਮ ਗਰਮ ਅੱਬਰੂ ਜਿਹੜੇ ਮੇਰੇ ਮੂੰਹ ਵਿਚ ਪੈ ਕੇ ਲੂਣਾ ਸੁਆਦ ਦੇ ਰਹੇ ਸਨ, ਪੂੰਝ ਨਹੀਂ ਸਾਂ ਸਕਦਾ। t 2 ਅਚਾਨਕ ਚੋਏ ਹੋਏ ਬੂਹੇ ਨੂੰ ਖੋਹਲ ਕੇ ਕੋਈ , ਅੰਦਰ ਆ ਵੜਿਆ, ਇਹ ਫੋਟੋ ਸੀ, ਜਿਸ ਦੇ ਦਿਲ ਵਿਚ ਮੇਰੇ ਲਈ ਹਮਦਰਦੀ ਪੈਦਾ ਹੋ ਚੁੱਕੀ ਸੀ। ਉਸ ਨੇ ਆਉਂਦਿਆਂ ਹੀ ਕਿਹਾ - (ਬਾਬੂ ਜੀ ਸਲਾਮ। ਪਰ ਮੈਂ ਉੱਤਰ ਨਾ ਦੇ ਸਕਿਆ, ਉਸ ਨੇ ਕੋਲ ਹੋ ਕੇ ਲੰਪ ਦੇ ਚਾਨਣੇ ਵਿਚ ਮੇਰੇ ਵਲ ਧਿਆਨ ਨਾਲ ਵੇਖਿਆ, ਮੇਰੇ ਵਗ ਰਹੇ ਅੱਥਰੂ ਤਕ ਕੇ ਉਸ ਨੇ ਆਪਣੇ ਰੁਮਾਲ , ਨਾਲ ਇਹਨਾਂ ਨੂੰ ਪੂੰਝਿਆ, ਫੇਰ ਉਸ ਨੇ ਮੇਰੇ ਕਹਿਣ ਤੋਂ ਬਿਨਾਂ ਹੀ ਮੇਰੇ ਮੁੰਹ ਵਿਚ ਪਾਣੀ ਪਾਇਆ, ਮੇਰੇ ਗਲੇ ਦੀ ਖੁਸ਼ਕੀ ਦੂਰ ਹੋਣ ਲਗੀ, ਉਸ ਨੇ ਮੇਰੇ ਮਥੇ ਤੇ ਹਥ ਰਖਿਆ, ਇਹ ਤਵੇ ਵਾਂਗ ਗਰਮ ਸੀ, ਉਸ ਨੇ ਮੇਰੇ ਮਥੇ ਤੇ ਗਿਲੇ ਪਾਣੀ ਦੀਆਂ ਪੱਟੀਆਂ ' ਰਖੀਆਂ ਤੇ ਇਹ ਸਾਰੀ ਰਾਤ ਉਸ ਨੇ ਮੇਰੀ ਸੇਵਾ ਵਿਚ ਗੁਜ਼ਾਰ ਦਿਤੀ । ਉਹ ਸਾਰੀ ਰਾਤ ਮੈਨੂੰ ਘੁਟਦਾ ਰਿਹਾ, ਮੈਂ ਬੁਖ਼ਾਰ ਕਰ ਕੇ ਸਾਰੀ ਰਾਤ ਨਾ ਸੌਂ ਸਕਿਆ ਤੇ ਫੋਟੋ ਮੇਰੀ ਸੇਵਾ ਵਿਚ ਲੰਗਾ ਹੋਣ ਕਰ ਕੇ ਨਾ ਸੌਂ ਸਕਿਆ । ਸਵੇਰੇ ਜਦੋਂ ਇਕ ਲਾਗਲੇ ਦਰਖ਼ਤ ਤੋਂ ਕੋਇਲ ਦੀ ੧੦੬ ________________

ਆਵਾਜ਼ ਆਈ, ਓਦੋਂ ਮੇਰਾ ਬੁਖ਼ਾਰ ਬਹੁਤ ਘਟ ਚੁਕਾ ਸੀ ਤੇ ਮੇਰਾ ਘਟਿਆ ਬੁਖ਼ਾਰ ਵੇਖ ਕੇ ਫੋਟੋ ਦਾ ਚਿਹਰਾ ਪ੍ਰਸੰਨਤਾ ਭਰਿਆ ਦਿਖਾਈ ਦੇ ਰਿਹਾ ਸੀ । ਬਾਕੀ ਜਿੰਨੇ ਦਿਨ ਮੈਨੂੰ ਬਖ਼ਾਰ ਰਿਹਾ, ਫੋਟੋ ਮੇਰੀ ਸੇਵਾ ਕਰਦਾ b, ਇਸ ਤਰਾਂ ਇਕ ਦੇਸੀ ਨੇ ਘਟ ਹੀ ਕਿਸੇ ਨਾਲ ਹਮਦਰਦੀ ਕੀਤੀ ਵੇਗੀ, ਮੈਨੂੰ ਫੋਟੋ ਦੇ ਪੋਟਿਆਂ ਵਿਚੋਂ ਮਾਂ ਵਰਗਾ ਪਿਆਰ ਮਿਲਦਾ ਬਾਪਦਾ ਸੀ ਤੇ ਸ਼ਾਇਦ ਇਸੇ ਲਈ ਮੈਂ ਜਲਦੀ ਰਾਜ਼ੀ ਹੋ ਗਿਆ। ਇਸ ਗਲ ਨੂੰ ਸਾਲ ਦੇ ਕਰੀਬ ਹੋ ਗਿਆ ਸੀ, ਫੋਟੋ ਹੁਣ ਮੇਰੇ ਕੋਲੋਂ ਉਰਦੂ ਪੜ੍ਹ ਰਿਹਾ ਸੀ, ਜਿਸ ਤਰ੍ਹਾਂ ਪੰਜਾਬੀ ਵਿਚ ਫੋਟੋ ਦਾ ਦਿਮਾਗ਼ ਕੰਮ ਕਰਦਾ ਸੀ, ਇਵੇਂ ਹੀ ਉਹ ਉਰਦੂ ਵਿਚ ਵੀ ਹੁਸ਼ਿਆਰ ਸੀ ! ਤੇ ਇਕ ਦਿਨ ਜਦੋਂ ਉਹ ਮੇਰੇ ਕੋਲੋਂ ਪੜਨ ਵਾਸਤੇ ਆਇਆ ਤਾਂ ਮੈਂ ਉਸ ਨਾਲ ਉਸ ਦੇ ਦੇਸ ਦੀਆਂ ਗਲਾਂ ਸ਼ੁਰੂ ਕਰ ਦਿਤੀਆਂ ਮੈਂ ਕਿਹਾ- ਫੋਟੋ ਜੀ, ਕੀ ਤੁਹਾਡਾ ਦਿਲ ਬ੍ਰਹਮਾ ਜਾਣ ਤੇ ਨਹੀਂ ਕਰਦਾ ??? “ਨਹੀਂ ਜਾਵਾਂਗਾ, ਜਿੰਨਾ ਚਿਰ ਜਾਪਾਨੀਆਂ ਦਾ ਰਾਜ ਹੈ, ਉਸ ਨੇ ਟਟੀ ਫੁਟੀ ਪੰਜਾਬੀ ਵਿਚ ਜਵਾਬ ਦਿਤਾ ਕੀ ਤੁਹਾਡਾ ਉਥੇ ਕੋਈ ਰਿਸ਼ਤੇਦਾਰ ਹੈ ? ਹਾਂ।” ਕੌਣ ਹੈ ? ੧੧੦ ________________

ਮੇਰੀ ਬੀਵੀ ਹੈ ? 7 xxਨ ਦਾ ਕੋਈ ਬੱਚਾ ਹੈ ? 3 if ਧਨ ਨੂੰ a facts “ਹਾਂ, ਇਕ ਲੜਕੀ ਹੈ | Fuਦੀ ਨਲੀ ਸਬ ਕੀ ਨਾਮ ਹੈ, ਉਸ ਦਾ ?” ਮੈਂ ਉਸ ਵਲ ਵੇਖਦਿਆਂ ਹੋਇਆਂ ਕਿਹਾ । ਉਸ ਨੇ ਹਥਲੀ ਕਿਤਾਬ ਰਖ ਦਿਤੀ ਤੇ ਬਲਿਆ - ਉਸ ਦਾ ਨਾਮ ਹੈ ਬਾਬੂ ਟੀਮੇ ਤੇ ਉਸਦੀਆਂ ਗਲਾਂ ਤੇ ਪਿਲੱਤਣ ਆ ਗਈ, ਇਉਂ ਜਾਪਦਾ ਸੀ, ਜਿਕਰ ਬੱਚੀ ਦੀ ਯਾਦ ਨੇ ਉਸ ਦੇ ਜ਼ਖ਼ਮਾਂ ਨੂੰ ਛੇੜ ਦਿਤਾ | ਟੀਮੇਂ ਨੂੰ ਮਿਲਣ ਤੋਂ ਤੁਹਾਡੀ ਮੇਂ ਹਮੇਸ਼ਾਂ ਇਸ ਗੱਲ ਦਾ ਮੈਂ ਉਸ ਨਾਲ ਹਮਦਰਦੀ ਕਰਦਿਆਂ ਹੋਇਆਂ ਕਿਹਾ - “ਕੀ ਟਮ ਨੂੰ ਮਿਲਣ ਤੇ ਤੁਹਾਡਾ ਦਿਲ ਨਹੀਂ ਕਰਦਾ ? ਉਸ ਦੀ ਇਕ ਅੱਖ ਜਿਹੜੀ ਮੈਂ ਹਮੇਸ਼ਾਂ ਮਸਕਾਂਦਾ ਹੀ ਤਕਦਾ ਆਇਆ ਸਾਂ ਵਿਚੋਂ ਦੋ ਬੰਦਾਂ ਟਪਕ ਪਈਆਂ, ਉਸ ਨੇ ਮੇਰੀ ਗੱਲ ਦਾ ਜਵਾਬ ਨਾ ਦਿਤਾ, ਜਾਪਦਾ ਸੀ, ਜਿਕਰ ਬੱਚੀ ਦੀ ਯਾਦ ਨੂੰ ਉਸ ਲ ਦੀ ਕਿਸੇ ਨੁਕਰ ਵਿਚ ਛੁਪਾ ਕੇ ਰਖਿਆ ਹੋਇਆ ਏ ਤੇ ਮੇਰੀ ਹਮਦਰਦੀ ਨੇ ਉਸ ਦਾ ਇਹ ਕੋਨਾ ਛੇੜ ਦਿਤਾ ਹੈ। ਫੇਰ ਉਸ ਨੇ ਆਪਣੀਆਂ ਦੋਹਾਂ ਅੱਖਾਂ ਨੂੰ ਪੂੰਝਿਆ ਤੇ ਕਿਹਾ - "ਉ ਕਣ ਹੈ, ਜਿਸ ਦਾ ਆਪਣੀ ਬੱਚੀ ਨੂੰ ਮਿਲਣ ਤੇ ਦਿਲ ਨਹੀਂ ਪਰ ਤੁਹਾਨੂੰ ਪਤਾ ਹੀ ਹੈ ਬਾਝੁ ਕਿ ਉਥੇ ਜਾਪਾਨੀ ਰਾਕਸ਼ਾਂ ૧૧૧ ਕਰਦਾ, ਪਰ ਤੁਹਾਨੂੰ ________________

ਦਾ ਕਬਜ਼ਾ ਹੋਇਆ ਹੋਇਆ ਹੈ, ਜਿੰਨਾ ਚਿਰ ਉਹ ਰਾਕਸ਼ ਉਥੇ ਹਨ, ਉਨਾ ਚਿਰ ਮੈਂ ਆਪਣੀ ਬੱਚੀ ਨੂੰ ਨਹੀਂ ਮਿਲ ਸਕਦਾ। ਤੇ ਉਸ ਦਿਨ ਉਹ ਮੈਥੋਂ ਬਿਨਾਂ ਪੜਿਆਂ ਹੀ ਚਲਾ ਗਿਆ, ਹੁਣ ਮੈਂ ਕਦੀ ਵੀ ਫੋਟੋ ਦੇ ਲੁਕੇ ਹੋਏ ਦਰਦ ਨੂੰ ਫੋਲਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੈਂ ਜਾਣਦਾ ਹਾਂ, ਕਿ ਉਸ ਨੇ ਆਪਣੀ ਬੱਚੀ ਦੀ ਯਾਦ ਛੁਪਾ ਕੇ ਆਪਣੇ ਦਿਲ ਦੇ ਕਿਸੇ ਕੋਨੇ ਵਿਚ ਰੱਖੀ ਹੋਈ ਹੈ । ੧੧੨ . ________________

ਇਕ ਬਜ਼ੁਰਗ ਨੇ ਕਿਹਾ - ਇਹ ਵੀ ਕੋਈ ਬਹਾਦਰੀ ਹੈ, ਇਹ ਤਾਂ ਜ਼ਿੰਦਗੀ ਵਿਚੋਂ ਫੇਹਲ ਹੋਇਆ ਹੋਇਆ ਆਦਮੀ ਸੀ,, ਇਹੋ ਜਿਹੇ ਮਰਦਾਂ ਦੀ ਕਤਾਰ ਵਿਚ ਖਲੋਣ ਜੋਗੇ ਨਹੀਂ ਹੁੰਦੇ । ਅਨਜਾਣ ਛੋਕਰਾ, ਘਬਰਾ ਗਿਆ ਕਿਸੇ ਜ਼ਿੰਦਗੀ ਦੀ ਮੁਸ਼ਕਲ ਤੋਂ । ਮੈਂ ਤਾਂ ਇਹੋ ਜਿਹੇ ਬੰਦੇ ਨੂੰ ਲਾਹਨਤ ਖਾਂਦਾ ਹਾਂ, ਜਿਹੜਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਗੁਆਂਦਾ ਹੈ, ਮਰਦ ਬਣਦਾ, ਆਪਣੀ ਕੀਤੀ ਨੂੰ ਭੁਗਤਦਾ, ਜਿਸ ਤਰ੍ਹਾਂ .............. ੧੧੩ ) ________________

ਜਵਾਨੀ ਦੇ ਗੇੜ ਵਿਚ ਜੀਵਨ ਫਸਿਆ, ਅੰਨੀ ਜਵਾਨੀ, ਖੂਹ ਅਗੇ ਜੁੜੇ ਹੋਏ ਬਲਦ ਵਾਂਗ, ਦੁਨੀਆ ਦੀਆਂ ਸਿਆਣਪਾਂ ਤੋਂ ਬੇਖ਼ਬਰ । ਗੁਨਾਹ ਨਾਲ ਜ਼ਿੰਦਗੀ ਭਰ ਗਈ ਤੇ ਆਤਮਾ ਇਕ ਗਿਲੇ ਕੰਬਲ ਦੀ ਤਰ੍ਹਾਂ ਭਾਰੀ ਹੋ ਗਈ ਤੇ ਮੈਂ ਜਿਸ ਚੀਜ਼ ਨੂੰ ਇਕ ਮਿਠਾ ਮੇਵਾ ਸਮਝਿਆ ਸੀ ਉਹ ਇਕ ਜ਼ਹਿਰ ਦੀ ਡਲੀ ਸਾਬਤ ਹੋਈ। ਮੈਂ ਇਕ ਐਸੀ ਬੀਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਛੁਟਕਾਰਾ ਪਾਣਾ ਮੇਰੇ ਲਈ ਬਹੁਤ ਮੁਸ਼ਕਲ ਸੀ । ਦਿਨ ਨਿਕਲ ਗਏ, ਰਾਤਾਂ ਗੁਜ਼ਰ ਗਈਆਂ, ਪੰਜ ਸਾਲ ਇਸ ਅੰਧੇ-ਪਨ ਵਿਚ | ਆਖ਼ਰ ਆਪਣਾ ਜੀਵਨ ਬਣਾਉਣ ਲਈ ਮੈਂ ਹਰ ਇਕ ਹੀਲਾ ਕੀਤਾ, ਪਰ ਸਭ ਨਿਸਫਲ ਗਏ। ਅੱਗ ਲਗੀ ਹੋਈ ਸੀ ਤਨ ਤੇ ਮਨ ਨੂੰ । ਆਖ਼ਰ ਉਹ ਹੀ ਸੋਚਿਆ ਮੈਂ ਵੀ, ਜੋ ਟੁਟੇ ਹੋਏ ਦਿਲ ਸੋਚਿਆ ਕਰਦੇ ਨੇ । ਆਤਮਘਾਤ, ਜੀਵਹਤਿਆ, ਜਿਸ ਤੋਂ ਹਰ ਇਕ ਆਪਣੇ ਸਭ ਦੁਖਾਂ ਤੋਂ ਛੁਟਕਾਰਾ ਪਾਣ ਦੀ ਆਸ ਰਖਦਾ ਹੈ । ਇਕ ਰਾਤ ਆਈ, ਜਿਸ ਦਿਨ ਮੈਂ ਸੋਚਿਆ ਕਿ ਕਿੰਨੀ ਅਫੀਮ ਨਾਲ ਮੇਰਾ ਜੀਵਨ-ਅੰਤ ਤੇ ਸੁਖੀ ਜੀਵਨ ਹੋ ਸਕਦਾ ਹੈ । ਤੋਲਾ, ਹਾਂ ਲਾ | ਥੋੜੀ ਥੋੜੀ ਕਰ ਕੇ ਤੋਲਾ ਹੀ, ਬਸ ਬੜੀ ਹੈ ਮੇਰੇ ਵਾਸਤੇ, ੧੧੪ ________________

ਨਹਿਰ ਦੇ ਕੰਢੇ ਆਰਾਮ ਨਾਲ । ਦਿਨ ਚੜਿਆ, ਉਹ ਦਿਨ ਜਿਸ ਦਿਨ ਤੋਂ ਮੈਂ ਥੋੜੀ ਬੜੀ ਅਫ਼ੀਮ ਕੱਠੀ ਕਰ ਕੇ ਇਹ ਜੀਵਨ ਲੀਲਾ ਸਮਾਪਤ ਕਰਨ ਦਾ ਪ੍ਰੋਗਰਾਮ ਸ਼ੁਰੂ ਕਰਨਾ ਸੀ, ਮੈਂ ਉਠਿਆ ਤੇ ਆਪਣੇ ਆਪ ਨੂੰ ਹੌਲਾ ਹੌਲਾ ਸਮਝਣ ਲਗਾ । ਕਿੰਨਾ ਸੁਖ ਸੀ ਅਫੀਮ ਦੇ ਨਾਂ ਵਿਚ । ਮੈਂ ਅਜੇ ਨਹਾ ਕੇ ਵਿਹਲਾ ਹੋਇਆ ਹੀ ਸੀ ਕਿ ਉਹ ਆਇਆ, ਘਰਦਿਆਂ ਦਾ ਸੰਬੰਧੀ ਤੇ ਮੇਰਾ ਦੋਸਤ । ਉਹ ਬੈਠ ਗਿਆ ਤੇ ਗਲਾਂ ਸ਼ੁਰੂ ਕਰ ਦਿਤੀਆਂ, ਮੈਂ ਵੀ ਸ਼ਾਮਲ ਹੋ ਗਿਆ । ਅਜ ਉਹ ਮੈਨੂੰ ਬੜਾ ਪਿਆਰਾ ਲਗ ਰਿਹਾ ਸੀ, ਲਗਦਾ ਵੀ ਕਿਉਂ ਨਾ, ਆਪਣੇ ਖ਼ਿਆਲਾਂ ਦਾ ਆਦਮੀ ਹਰ ਇਕ ਨੂੰ ਚੰਗਾ ਹੀ ਲਗਦਾ ਹੈ, ਭਾਵੇਂ ਮੈਨੂੰ ਨਹੀਂ ਸੀ ਪਤਾ ਕਿ ਉਸ ਦਾ ਇਰਾਦਾ ਵੀ ਮੇਰੇ ਵਰਗਾ ਹੀ ਬਣ ਚੁਕਾ ਸੀ । ਮੈਂ ਤੁਰ ਪਿਆ, ਉਹ ਵੀ ਮੇਰੇ ਨਾਲ ਸੀ, ਰਾਹ ਵਿਚ ਉਹ ਕਹਿਣ ਲਗਾ, ਰਣਬੀਰ ! ਮੈਂ ਇਸ ਦੁਨੀਆ ਵਿਚ ਬੜਾ ਦੁਖੀ ਹਾਂ, ਦਸ ਕੋਈ ਦਾਰੂ ॥” ਮੈਂ ਪੁਛਿਆ ਕੀ ਗਲ ਹੈ ਤੈਨੂੰ, ਉਹ ਫੁਟ ਫੁਟ ਕੇ ਰੋਇਆ ਤੇ ਆਪਣੇ ਜੀਵਨ ਦੀ ਗੁੰਝਲ ਉਸ ਨੇ ਮੇਰੇ ਅਗੇ ਖੋਹਲੀ ॥ ਉਸ ਨੇ ਦਸਿਆ ਤੇ ਮੈਨੂੰ ਇਉਂ ਜਾਪਿਆ, ਜਿਕੁਣ ਉਹ ਮੇਰੀ ਜ਼ਿੰਦਗੀ ਦੇ ਸਾਰੇ ਹਾਲਾਤ ਦਸ ਰਿਹਾ ਹੈ, ਮੈਂ ਆਪਣੀ ਜ਼ਿੰਦਗੀ ਦਾ ਦੁਖ ਭਰਿਆ ਕਾਂਡ ਅਜ ਤਕ ਕਿਸੇ ਨੂੰ ਨਹੀਂ ਸੀ ਸੁਣਾਇਆ । ਉਹ ਵੀ ૧૧૫ ________________

ਆਪਣੀ ਜਵਾਨੀ ਦੀਆਂ ਗ਼ਲਤ ਕਾਰੀਆਂ ਕਰ ਕੇ, ਦੁਖੀ ਹੋਇਆ ਹੋਇਆ ਸੀ, ਉਹ ਵੀ ਮੇਰੇ ਵਾਂਗ ਇਕ ਬੀਮਾਰੀ ਦਾ ਸ਼ਿਕਾਰ ਹੋਇਆ ਹੋਇਆ ਸੀ, ਤੇ ਡਾਕਟਰਾਂ ਕੋਲੋਂ ਮਾਯੂਸ ਹੋ ਚੁਕਾ ਸੀ । ਰਣਬੀਰ ! ਅਜ ਮੈਂ ਇਸ ਜੀਵਨ ਕਾਂਡ ਨੂੰ ਸਮਾਪਤ ਕਰ ਦੇਵਾਂਗਾ, ਕਾਹਨੂੰ ਐਵੇਂ ਪਿਆ ਦੁਖੀ ਹੋਵਾਂ, ਬੀਤੇ ਸਮੇਂ ਦਾ ਸੁਆਦ ਕਿਉਂ ਨਰਕ ਦੇ ਰੂਪ ਵਿਚ ਚਖਾਂ, ਉਸ ਨੇ ਬੜੀ ਖ਼ੁਸ਼ੀ ਨਾਲ ਇਹ ਗਲ ਆਖੀ, ਜਿਵੇਂ ਇਹ ਇਕ ਮਾਮੂਲੀ ਜਿਹੀ ਗੱਲ ਹੁੰਦੀ ਹੈ। ਇਕ ਵਾਰੀ ਤਾਂ ਮੇਰਾ ਦਿਲ ਵੀ ਕੀਤਾ ਕਿ ਇਸ ਮਰ ਰਹੇ, ਨੂੰ ਆਪਣੀ ਜੀਵਨ-ਕਹਾਣੀ ਸੁਣਾ ਦੇਵਾਂ, ਪਰ ਫੇਰ ਝੁਕ ਗਿਆ, ਪਤਾ ਨਹੀਂ ਕਿਉਂ, ਪਰ ਅਜ ਮੇਰਾ ਦਿਲ ਅਨੁਭਵ ਕਰ ਰਿਹਾ ਹੈ ਕਿ ਜੇ ਮੈਂ ਓਦੋਂ ਉਸ ਨੂੰ ਆਪਣੀ ਜੀਵਨ ਕਹਾਣੀ ਸੁਣਾ ਦੇਂਦਾ ਤਾਂ ਉਹ ਕਦੀ ਵੀ ਆਪਣੀ ਜਿੰਦ ਨਾ ਗਵਾਉਂਦਾ । ਉਹ ਇਕ ਝਲੇ ਵਲਵਲੇ ਵਾਲਾ ਬੰਦਾ ਸੀ, ਖੂਨ, ਚੋਰੀ, ਧੋਖਾ, ਡਾਕਾ, ਉਹ ਸਭ ਵਲਵਲੇ ਦੇ ਜੋਸ਼ ਵਿਚ ਆ ਕੇ ਕਰਨ ਨੂੰ ਤਿਆਰ ਹੋ ਜਾਂਦਾ ਸੀ । ਮੈਂ ਇਹ ਵੀ ਉਸ ਦਾ ਇਕ ਨਵਾਂ ਉਠਿਆ ਵਲਵਲਾ ਹੀ ਸਮਝਿਆ, ਪਰ ਜਦ ਉਸ ਨੇ ਇਹ ਕਿਹਾ - (ਅਜ ਮੈਂ ਪ੍ਰਮਾਤਮਾ ਕੋਲੋਂ ਆਪਣੀਆਂ ਸਭ ਭੁਲਾਂ ਬਖ਼ਸ਼ਵਾ ਕੇ ਇਸ ਦੁਨੀਆ ਨੂੰ ਛੱਡ ਜਾਵਾਂਗਾ” ਤਾਂ ਮੈਨੂੰ ਕੁਝ ਕੁਝ ਸਚਾਈ ਜਾਪਣ ਲਗ ਪਈ । 19 ૧૧૬ ________________

ਭਾਵੇਂ ਮੈਂ ਕੁਝ ਦਿਨਾਂ ਨੂੰ ਆਪ ਵੀ ਓਹੋ ਕੁਝ ਕਰਨ ਨੂੰ ਤਿਆਰ ਸੀ, ਜੋ ਉਹ ਹੁਣ ਕਰਨ ਨੂੰ ਤਿਆਰ ਹੋਇਆ ਹੋਇਆ ਸੀ, ਪਰ ਫੇਰ ਵੀ ਮੈਂ ਉਸ ਨੂੰ ਇਸ ਕੰਮ ਤੋਂ ਹਟਾਉਣ ਲਈ ਬੜਾ ਜ਼ੋਰ ਲਾਇਆ, ਪਰ ਕੁਝ ਅਸਰ ਨਾ ਹੋਇਆ,ਕਿਸੇ ਦੀ ਆਖੀ ਗਲ ਦਾ ਤਾਂ ਹੀ ਅਸਰ ਹੁੰਦਾ ਹੈ ਜੇ ਕਹਿਣ ਵਾਲਾ ਸੱਚਾ ਹੋਵੇ ॥ ਵਿਛੜ ਗਏ, ਸ਼ਾਮ ਨੂੰ ਮਿਲਣ ਦਾ ਇਕਰਾਰ ਕਰ ਕੇ, ਪਰ ਉਹ ਸ਼ਾਮ ਨੂੰ ਮੈਨੂੰ ਕੋਈ ਨਾ ਮਿਲਿਆ। ਦੂਸਰੇ ਦਿਨ ਮੈਂ ਕੰਮ ਕਰ ਰਿਹਾ ਕਿ ਸੁਨੇਹਾ ਆਇਆ ਕਿ ਉਹ ਮਰ ਗਿਆ ਹੈ, ਮੇਰੇ ਦਿਲ ਵਿਚ ਇਕ ਦਰਦ ਜਿਹਾ ਉਠਿਆ ਤੇ ਇਕ ਗੋਲਾ ਜਿਹਾ ਬਣ ਗਿਆ ।

ਮੈਂ ਉਸੇ ਵੇਲੇ ਕੋਠੀ ਗਿਆ, ਪਰ ਜਾ ਕੇ ਪਤਾ ਲਗਾ ਕਿ ਲਾਸ਼ ਹਸਪਤਾਲ ਹੈ।

ਹਸਪਤਾਲ ਵਿਚ ਇਕ ਕਮਰੇ ਦੇ ਲਾਗੇ ਹੀ ਜ਼ਨਾਨੀਆਂ ਬੈਠੀਆਂ ਹੌਲੀ ਹੌਲੀ ਰੋ ਰਹੀਆਂ ਹਨ । ਮੈਂ ਉਸ ਕਮਰੇ ਦੇ ਲਾਗੇ ਗਿਆ, ਜਿਥੇ ਉਸ ਨੂੰ ਬਿਲਕੁਲ ਨੰਗਾ ਕਰ ਕੇ ਉਸਦਾ ਢਿੱਡ ਪਾੜਿਆ ਗਿਆ ਸੀ ਤੇ ਇਕ ਛੋਟੀ ਜਿਹੀ ਅਫੀਮ ਦੀ ਗੋਲੀ ਕਢੀ ਗਈ ਸੀ । ਇਹ ਵੇਖ ਮੇਰੇ ਦਿਲ ਨੂੰ ਬਹੁਤ ਤਕਲੀਫ਼ ਹੋਈ । ਸ਼ਮਸ਼ਾਨ ਭੂਮੀ ਵਿਚ ਲਿਜਾਣ ਦੀ ਸੇਵਾ ਮੇਰੇ ਤੇ ਇਕ ਹੋਰ ਦੇ ૧૧) ________________

ਜ਼ਿੰਮੇ ਲਗੀ, ਇਹ ਸੇਵਾ ਮੈਂ ਚਾਹੁੰਦਾ ਵੀ ਸੀ। ਔਰਤ . ਨੂੰ ਡੇਢ ਮੀਲ ਦਾ ਪੈਂਡਾ, ਗਰਮੀਆਂ ਦੇ ਦਿਨ, ਹਸਪਤਾਲ ਦੀ ਗਡੀ ਤੇ ਪਾ ਕੇ ਮੈਂ ਉਸ ਨੂੰ ਲਿਜਾ ਰਿਹਾ ਸਾਂ, ਮਗਰ ਰੋਂਦੀਆਂ ਜ਼ਨਾਨੀਆਂ ਤੇ ਗਮ ਭਰੇ ਮੂੰਹਾਂ ਵਾਲੇ ਮਰਦ ਸਨ। ਕਲ ਜੋ ਮੇਰੇ ਪਾਸ ਜੀਊਂਦਾ ਆਇਆ ਸੀ, ਅਜ ਮੁਰਦਾ ਬਣਿਆ . ਮੈਂ ਰੇਹੜ ਕੇ ਲਿਜਾ ਰਿਹਾ ਸਾਂ । ਅਗ ਲਗ ਗਈ, ਮੇਰੇ ਅਥਰੂ ਵੀ ਤੇਜ਼ ਹੋ ਗਏ, ਬਾਕੀ ਆਦਮੀ ਲਾਗੇ ਹੀ ਉਸਦੇ ਜੀਵਨ ਤੇ ਵਿਚਾਰ ਕਰ ਰਹੇ ਸਨ । ਇਕ ਬਜ਼ੁਰਗ ਜਿਹੜਾ ਹਮੇਸ਼ਾਂ ਸਾਡੀ ਬਰਾਦਰੀ ਵਿਚ ਨਿਝੱਰ ਹੋਕੇ ਗਲਾਂ ਕਰਦਾ ਹੁੰਦਾ ਸੀ, ਬਲਆ : ਇਹ ਵੀ ਕੋਈ ਬਹਾਦਰੀ ਹੈ, ਇਹ ਤਾਂ ਜ਼ਿੰਦਗੀ ਵਿਚੋਂ ਇਕ ਫੇਹਲ ਹੋਇਆ ਹੋਇਆ ਆਦਮੀ ਸੀ, ਇਹੋ ਜਿਹੇ ਮਰਦਾਂ ਦੀ ਕਤਾਰ ਵਿਚ ਖੜੋਣ ਜੋਗੇ ਨਹੀਂ ਹੁੰਦੇ, ਅਨਜਾਣ ਛੋਕਰਾ ਘਬਰਾ ਗਿਆ , ਕਿਸੇ ਜ਼ਿੰਦਗੀ ਦੇ ਦੁਖ ਤੋਂ । ਮੈਂ ਤਾਂ ਇਹੋ ਜਿਹੇ ਬੰਦੇ ਨੂੰ ਲਾਹਨਤ ਕਹਿੰਦਾ ਹਾਂ, ਜਿਹੜਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਗੁਦਾ ਹੈ । ਮਰਦ ਬਣਦਾ, ਆਪਣੀ ਕੀਤੀ ਨੂੰ ਭੁਗਤਦਾ, ਜਿਸ ਤਰ੍ਹਾਂ ਕਿ ਕਿ ਮਰਦ ਦਾ ਕੰਮ ਹੈ । ਮੈਂ ਇਹ ਸਭ ਕੁਝ ਸੁਣਿਆਂ, ਇਹ ਲਾਹਨਤ ਮੈਂ ਆਪਣੇ ੧੧੮. ________________

ਆਪ ਨੂੰ ਪੈਂਦੀ ਸਮਝੀ ਤੇ ਉਸ ਦਿਨ ਤੋਂ ਮੈਂ ਪ੍ਰਣ ਕੀਤਾ ਕਿ ਮੈਂ ਜ਼ਿੰਦਗੀ ਨਾਲ ਘੁਲਾਂਗਾ ਤੇ ਢਵਾਂਗਾ ਨਹੀਂ ਚਾਵਾਂਗਾ ਤੇ ਜ਼ਰੂਰ ਕਾਮਯਾਬ ਹੋਵਾਂਗਾ। ਇਸ ਤਰ੍ਹਾਂ ਮੈਂ ਆਤਮ-ਘਾਤ ਕਰਦਾ ਕਰਦਾ ਬਚ ਗਿਆ। 9੧੬ ________________

ਆਖਰੀ ਚਿਠੀ “ਵੇਸਵਾਆਂ ਨੂੰ ਮਾੜਾ ਤੇ ਨਾਗਨਾਂ ਕਿਹਾ ਜਾਂਦਾ ਹੈ, ਪਰ ਮੇਰਾ ਖਿਆਲ ਹੈ, ਨਾਗਨਾਂ ਉਹ ਨਹੀਂ, ਨਾਗਨਾਂ ਤੇਰੇ ਵਰਗੀਆਂ ਹਨ, ਜਿਹੜੀਆਂ ਪਹਿਲਾਂ ਪਿਆਰ ਪਾਉਂਦੀਆਂ ਹਨ ਤੇ ਮੁੜ ਕੇ ਸੁਧ ਤਕ ਨਹੀਂ ਲੈਂਦੀਆਂ। ਵੇਸਵਾਆਂ ਤਾਂ ਪੈਸੇ ਨਾਲ ਮਿੱਤਰ ਬਣ ਜਾਂਦੀਆਂ ਹਨ, ਪਰ ਤੁਸੀ, ਤੁਸੀ ਆਦਮੀ ਦਾ ਖੂਨ ਪੀ ਕੇ ਵੀ ਮਿੱਤਰ ਨਹੀਂ ਬਣਦੀਆਂ । ੧੨o ________________

ਦੋਹਾਂ ਦੇ ਸਿਰ ਤੇ ਮਾਤਾ ਪਿਤਾ ਦਾ ਸਾਇਆ ਸੀ । ਦੋਵੇਂ ਹੀ ਇਕ ਦੂਜੇ ਨੂੰ ਪਿਆਰ ਕਰਨ ਲਗ ਪਏ । ਪਹਾੜੀ ਚਸ਼ਮਿਆਂ ਦੇ ਕੰਢੇ ਤੇ ਬੈਠ ਕੇ ਦੋਹਾਂ ਨੇ ਹੀ ਆਪੋ ਵਿਚ ਸ਼ਾਦੀ ਕਰਨ ਦੀ ਸਲਾਹ ਕੀਤੀ । ਡਾਹਢੇ ਰੀਝ ਭਰੇ ਦਿਲ ਨਾਲ ਇਕ ਦੂਜੇ ਦੀ ਕਾਪੀ ਵਿਚ ਦੋਹਾਂ ਨੇ ਆਪਣੇ ਪਤੇ ਲਿਖ ਦਿਤੇ ਤੇ ਫੇਰ ਚਿਠੀ ਪਾਉਣ ਦਾ ਇਕਰਾਰ ਕਰ ਕੇ ਦੋਵੇਂ ਹੀ ਵਿਛੜ ਗਏ । ਚਿੱਠੀ ਪਾਉਣ ਦੀ ਪਹਿਲ ਕੰਵਲ ਨੇ ਹੀ ਕੀਤੀ। ਜਿਸ ਨੂੰ ਪੜ ਕੇ ਕੰਸੋ ਰੋ ਪਈ । ਚਿੱਠੀ ਕੀ ਸੀ ਇਕ ਇਹੋ ਕੁੱਠੇ ਦਿਲ ਦੀ ਪੀੜ ਨੂੰ ਅਸਲੀ ਅਰਥਾਂ ਵਿਚ ਪੇਸ਼ ਕੀਤਾ ਹੋਇਆ ਸੀ। ਕੰਸੋ ਨੂੰ ਚਿਠੀ ਪੜ੍ਹ ਕੇ ਜਾਪਿਆ, ਜਿਰ ਇਹ ਸਾਰਾ ਕੁਝ ਉਸ ਨੇ ਆਪ ਹੀ ਲਿਖਿਆ ਹੁੰਦਾ ਹੈ । ਕੰਸੋ ਨੇ ਚਿੱਠੀ ਲਿਖੀ, ਜਿਸ ਵਿਚ ਆਪਣੇ ਸੀਨੇ ਵਿਚ ਲੱਗੀ ਵਿਛੋੜੇ ਦੀ ਅੱਗ ਨੂੰ ਦਸਿਆ | ਆਪਣੇ ਨਾਲ ਬੀਤੀ ਕੁਝ ਦਿਨਾਂ ਦੀ ਹਾਲਤ ਨੂੰ ਇਸ ਤਰ੍ਹਾਂ ਬਿਆਨ ਕੀਤਾ ਕਿ ਪੜ੍ਹਨ ਵਾਲਾ ਫੜਕ ਉਠੇ ਉਹ ਚਿੱਠੀ ਨੂੰ ਘੜੀ ਮੁੜੀ ਪੜ੍ਹਦੀ ਸੀ ਤੇ ਉਸ ਨੂੰ ਸਹਿਤ ਵਾਂਗ ਮਿੱਠਾ ਰਸ ਮਿਲਦਾ ਜਾਪਦਾ ਸੀ । ਚਿੱਠੀ ਉਤੇ ਪਤਾ ਲਿਖਣ ਵਾਸਤੇ ਜਦ ਉਸ ਨੇ ਸੂਟਕੇਸ ਵਿਚੋਂ ਕਾਪੀ ਕੱਢਣੀ ਚਾਹੀ ਤਾਂ ਉਸ ਨੂੰ ਕਾਪੀ ਨਾ ਲੱਭੀ । ਉਸ ਦੇ ਚਿਹਰੇ ૧૨૧ ________________

ਦੀ ਲਾਲੀ ਇਕ ਦਮ ਮਿਲੱਤਣ ਵਿਚ ਬਦਲ ਗਈ। ਉਸ ਨੇ ਦੋਬਾਰਾ ਸੂਟਕੇਸ ਵੇਖਿਆ ਤੇ ਫੇਰ ਤੇਬਾਰਾ, ਪਰ ਚਿਠੀ ਨਾ ਮਿਲੀ, ਉਸਦੀ ਆਸ਼ਾ ਨਿਰਾਸ਼ਾ ਦਾ ਰੂਪ ਧਾਰ ਕੇ ਉਸ ਦੇ ਸਾਹਮਣੇ ਨੱਚਣ ਲਗੀ ਉਹ ਮੱਥੇ ਤੇ ਹੱਥ ਧਰ ਕੇ ਸੋਚਣ ਲਗੀ, ਪਰ ਉਹਨੂੰ ਜਾਪਣ ਲਗਾ ਜੀਕੁਰ ਉਸਦੀ ਸੋਚ-ਸ਼ਕਤੀ ਖਤਮ ਹੋ ਚੁਕੀ ਹੁੰਦੀ ਹੈ । ਅਚਾਨਕ ਉਸ ਨੂੰ ਯਾਦ ਆਇਆ ਕਿ ਪਹਾੜ ਤੋਂ ਆਉਂਦੀ ਵਾਰੀ ਮੈਂ ਕਾਪੀ ਤਾਂ ਉਸ ਟਰੰਕ ਵਿਚ ਰਖੀ ਸੀ ਜਿਹੜਾ ਗੱਡੀ ਵਿਚ ਹੀ ਰਹਿ ਗਿਆ ਸੀ। ਕੰਵਲ ਦੀ ਦੁਸਰੀ ਚਿੱਠੀ ਆਈ ਤੇ ਫੇਰ ਤੀਸਰੀ । ਇਸ ਦੇ ਪਿਛੋਂ ਕਈ ਹੋਰ ਚਿੱਠੀਆਂ ਆਈਆਂ, ਜਿਸ ਵਿਚ ਪਿਆਰ ਸਮੁੰਦਰ ਦੀਆਂ ਲਹਿਰਾਂ ਵਾਂਗ ਉਛਾਲੇ ਮਾਰਦਾ ਨਜ਼ਰ ਆਉਂਦਾ ਸੀ। ਕੰਸੋ ਕੰਵਲ ਦੀਆਂ ਚਿੱਠੀਆਂ ਪੜ੍ਹਦੀ, ਪਰ ਉਹ ਬੇ-ਵੱਸ ਸੀ, ਕੀ ਕਰਦੀ । ਹਰ ਚਿੱਠੀ ਪੜ੍ਹਨ ਮਗਰੋਂ ਉਹ ਰੋਂਦੀ ਤੇ ਆਪਣੇ ਦਿਲ ਨੂੰ ਹਲਕਾ ਕਰਨ ਦੀ ਕੋਸ਼ਸ਼ ਕਰਦੀ, ਪਰ ਕੰਸੋ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਕਿ ਪਿਆਰ ਦੀ ਅਗਨੀ ਰੋਇਆਂ ਨਹੀਂ ਬੁਝਦੀ । ਕੰਸੋ ਹਰ ਇਕ ਚਿੱਠੀ ਦਾ ਉੱਤਰ ਲਿਖਦੀ ਤੇ ਆਪੇ ਹੀ ਘੜੀ ਮੁੜੀ ਪੜ ਛਡਦੀ । ਕੰਵਲ ਦੀਆਂ ਆਈਆਂ ਚਿਠੀਆਂ ਨੂੰ ਰੋਜ਼ਾਨਾ ਪੜਨਾ ਉਸ ਨੇ ਆਪਣਾ ਨੇਮ ਬਣਾ ਲਿਆ ਸੀ, ਜਿਵੇਂ ਭਗਤ ਆਪਣੇ ਇਸ਼ਟ ਦੇਵ ਦਾ ਰੋਜ਼ਾਨਾ ਧਿਆਨ ਧਰਦਾ ਹੈ । .. ਘਘ ਵਸਦਾ ਕਲਕੱਤਾ, ਉਸ ਵਿਚੋਂ ਇਕ ਆਦਮੀ ਨੂੰ ਲੱਭਣਾ ੧੨੨ ________________

ਜੇ ਇੰਨਾ ਔਖਾ ਨਹੀਂ ਸੀ ਤਾਂ ਆਸਾਨ ਭੀ ਨਹੀਂ ਸੀ। ਕੰਸੋ ਕੀ ਸ਼ਰਮ ਕਰਕੇ ਆਪਣੇ ਦਿਲ ਦੀ ਹਾਲਤ ਆਪਣੇ ਪਿਤਾ ਨੂੰ ' ਦਸ ਨਹੀਂ ਸੀ ਸਕਦੀ । ਕੰਵਲ ਦੀਆਂ ਚਿੱਠੀਆਂ ਆਉਣੀਆਂ ਅਜੇ ਭੀ ਜਾਰੀ ਸਨ 1 ਹਰ ਇਕ ਚਿਠੀ ਵਿਚ ਇਕ ਚਿਨੀ ਪਾਉਣ ਦੀ ਮੰਗ ਤੇ ਤਰਲਾ ਕੀਤਾ ਹੁੰਦਾ ਸੀ, ਕੰਵਲ ਅੱਕ ਗਿਆ, ਕਿਸੇ ਭੀ ਚਿੱਠੀ ਦਾ ਕੋਈ ਜਵਾਬ ਨਹੀਂ । ਕੰਵਲ ਸੋਚਦਾ - “ਕੀ ਕੰਸੋ ਦੀ ਪ੍ਰੀਤ ਉਨਾਂ ਚਸ਼ਮਿਆਂ ਦੇ ਬੁਲਬੁਲਿਆਂ ਵਾਂਗ ਹੀ ਸੀ, ਜਿਨਾਂ ਦੇ ਕੰਢੇ ਤੇ ਬਹਿ ਕੇ ਉਸ ਨੇ ਪਿਆਰ ਦੀ ਕੂਕ ਕੂਕੀ ਸੀ। ਕੰਵਲ ਨੇ ਜਿੰਨਾ ਇਸਤ੍ਰੀ ਦਿਲ ਨੂੰ ਸਮਝਿਆ ਸੀ, ਹੁਣ ਉਸ ਨੂੰ ਉਹ ਸਭ ਕੁਝ ਗਲਤ ਜਾਪਿਆ । ਕੰਵਲ ਸੋਚਦਾ - “ਕਿੰਨਾ ਪਿਆਰ ਸੀ ਉਸ ਦੀਆਂ ਅੱਖਾਂ ਵਿਚ ਉਸ ਵੇਲੇ, ਜਦੋਂ ਉਹ ਆਪਣੀ , ਸਤਾਰ ਨੂੰ ਫੜ ਕੇ ਮਿੱਠਾ ਤੇ ਮਸਤੀ ਭਰਿਆ ਗੀਤ ਗਾਉਂਦੀ ਸੀ - ਮੇਰਾ ਤੁਝ ਬਿਨ ਜੀਵਨ ਕਾਹਦਾ । ਪਈ ਆਖੇ ਕ੍ਰਿਸ਼ਨ ਨੂੰ ਰਾਧਾ । ਮੇਰਾ ਤੁਝ ਬਿਨ ਜੀਵਨ ਕਾਹਦਾ । ਕਿਸੇ ਜ਼ਮਾਨੇ ਵਿਚ ਸ਼ਾਇਦ ਰਾਧਾ ਕ੍ਰਿਸ਼ਨ ਨੂੰ ਆਖਦੀ ਹੋਵੇਗੀ ਪਰ ਉਸ ਵੇਲੇ ਤਾਂ ਕੰਸੋ ਹੀ ਮੈਨੂੰ ਕਹਿੰਦੀ ਸੀ । ਕੀ ਕੰਸੋ ਉਹ ਸਭ ੧੨੩ ________________

ਝੁਲ ਗਈ ਹੈ, ਜਿਹੜੀਆਂ ਉਸ ਨੇ ਮੇਰੇ ਸੁਫਨੇ ਵਿਚ ਲਿਆਂਦੀਆਂ ਸਨ। ਪਿਆਰ ਕਰਨ ਵਾਲੇ ਨੂੰ ਜਦ ਆਪਣੇ ਪਿਆਰ ਦਾ ਮੋੜਵਾਂ ਉਤਰ ਨਾ ਮਿਲੇ ਤਾਂ ਕਈ ਵਾਰੀ ਉਹ ਰੱਬੀ ਪਾਸੇ ਵਗ ਪੈਂਦਾ ਹੈ, ਪਰ ਕਈ ਵਾਰੀ ਇਸ ਦੇ ਉਲਟ ਆਪਣੇ ਪਿਆਰੇ ਵਾਸਤੇ ਪ੍ਰੇਮੀ ਦੇ - ਦਿਲ ਵਿਚ ਨਫਰਤ ਸ਼ੁਰੂ ਹੋ ਜਾਂਦੀ ਹੈ । ਕੰਵਲ ਦਾ ਝੁਕਾਉ ਵੀ ਨਫਰਤ ਵਲ ਹੋ ਗਿਆ । ਹਰ ਚਿਠੀ ਪਾਉਣ ਦੇ ਮਗਰੋਂ ਜਦ ਉਸ ਨੂੰ ਕੋਈ ਜਵਾਬ ਨਾ ਆਉਂਦਾ ਤਾਂ ਉਹ ਕਹਿੰਦਾ - ਇਸਤੂੰ ਬੇ-ਵਫਾ ਹੁੰਦੀ ਹੈ | ਕੰਵਲ ਨੂੰ ਇਸਤ੍ਰੀ ਦੀ ਜਾਤ ਤੋਂ ਹੀ ਨਫਰਤ ਹੋ ਰਹੀ ਸੀ। ਇਕ ਵਾਰੀ ਉਸ ਦਾ ਦਿਲ ਕੀਤਾ ਕਿ ਕੰਸੋ ਨੂੰ ਮਿਲ ਆਵੇ, ਪਰ ਫੇਰ ਏ ਅਭਿਮਾਨ ਨੇ ਉਸ ਨੂੰ ਇਹ ਕੁਝ ਕਰਨੋ ਰੋਕਿਆ । ਉਹ ਸੋਚਦਾ, ਜਦ ਕੰਸੋ ਚਾਰ ਅੱਖਰਾਂ ਦੀ ਚਿੱਠੀ ਪਾਉਣੀ ਭੀ ਆਪਣੀ ਹੱਤਕ ਸਮਝਦੀ ਹੈ ਤਾਂ ਮੈਨੂੰ ਮਿਲਣਾ ਕਦੋਂ ਪਸੰਦ ਕਰੇਗੀ। ਹੁਣ ਉਹ ਆਪਣੀਆਂ ਨਜ਼ਰਾਂ ਵਿਚ ਇਸਤ੍ਰੀ ਨੂੰ ਇਕ ਤਿੱਤਰੀ ਨਾਲੋਂ ਘੱਟ ਨਹੀਂ ਸੀ ਸਮਝਦਾ, ਜਿਹੜੀ ਥਾਂ ਥਾਂ ਉਡਦੀ ਫਿਰਦੀ ਹੈ । ਅਜ ਜੇ ਉਸ ਦੇ ਗਲ ਵਿਚ ਕੋਈ ਅਤਿ ਸੁੰਦਰੀ ਬਾਂਹ ਪਾ ਕੇ ਕਹਿੰਦੀ - ਕੰਵਲ ਜੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਤਾਂ ਉਹ ਬਿਨਾਂ ਝਿਜਕ ਆਖਣ ਨੂੰ ਤਿਆਰ ਸੀ, ਮੈਂ ਤੈਨੂੰ ਨਫਰਤ ੧੨੩ ________________

ਕਰਦਾ ਹਾਂ, ਤੈਨੂੰ ਕੀ, ਤੇਰੇ ਨਾਲੋਂ ਵਧੀਕ ਹੁਸਨ ਵਾਲੀ ਲਈ ਭੀ ਮੇਰੇ ਕੋਲ ਨਫ਼ਰਤ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ | 128 ਕੰਵਲ ਨੂੰ ਹੁਣ ਓਨੇ ਗੁਲਾਬ ਦੇ ਫੁਲ ਨਹੀਂ ਸੀ ਦਿਸਦੇ, ਜਿੰਨੇ ਉਸ ਨਾਲ ਕੰਢੇ ਨਜ਼ਰ ਆਉਂਦੇ ਸਨ। ਉਸ ਦੇ ਦਿਲ ਵਿਚ ਇਸਤ੍ਰੀ ਲਈ ਘਿਣਾ ਭਰਿਆ ਆਹਲਣਾ ਬਣਦਾ ਜਾ ਰਿਹਾ ਸੀ । ਉਸ ਨੇ ਕੰਸੋ ਨੂੰ ਇਕ ਅਖੀਰਲੀ ਚਿੱਠੀ ਲਿਖੀ, ਜਿਸ ਵਿਚ ਲਿਖਿਆ : ਪੱਥਰ ਚਿਤ ਕੰਸੋ । ਤੇਰੀ ਝੂਠੀ ਪ੍ਰੀਤ ਨੇ ਹੀ ਮੈਨੂੰ ਇਸਤ੍ਰੀ ਜਾਤੀ ਨਾਲ ਹਮੇਸ਼ਾਂ ਵਾਸਤੇ ਨਫ਼ਰਤ ਕਰਨ ਲਈ ਪ੍ਰੇਰਿਆ ਹੈ। ਤੇਰੀਆਂ ਉਹ ਪਿਆਰ ਭਰੀਆਂ ਗੱਲਾਂ ਤੇ ਫੇਰ ਗੱਲਾਂ ਕਰਦਿਆਂ ਕਰਦਿਆਂ ਰੋ ਪੈਣਾ ਤੇ ਆਖਣਾ“ਕੰਵਲ ਜੀ ! ਤੁਹਾਡੇ ਬਿਨਾਂ ਮੈਂ ਕਿਵੇਂ ਰਹਿ ਸਕਾਂਗੀ, ਮੈਂ ਅੱਜ ਸਮਝਿਆ ਹਾਂ, ਉਹ ਸਭ ਫਰੇਬ ਸੀ, ਇਕ ਠੱਗੀ ਦਾ ਜਾਲ ਤੇ ਉਹ ਸਭ ਬਨਾਵਟੀ ਗੱਲਾਂ ਸਨ । ਮੈਨੂੰ ਅੱਜ ਸੋਝੀ ਆਈ ਹੈ ਕਿ ਇਸੜੀ ਕਿੰਨਾ ਮਾਇਆ ਜਾਲ ਰਚ ਸਕਦੀ ਹੈ । ਇਕ ਮਹਾਂ ਪੁਰਸ਼ ਜੀ ਦਾ ਕਹਿਣਾ ਹੈ ਕਿ ਇਸੜੀ ਜਾਤੀ ਵਿਚ ਚਾਰ ਸੌ ਚਾਰ ਚੜ ਹਨ, ਪਰ ਮੇਰਾ ਖਿਆਲ ਹੈ ਕਿ ਸ਼ਾਇਦ ਇਸ ਨਾਲੋਂ ਦੁਣੇ ਹਨ। ਉਨਾਂ ਚੜਾਂ ਵਿਚੋਂ ਹੀ ਇਕ ਚੜ ਤੇ ਪਹਾੜ ਦੀ ਚੋਟੀ ਤੇ ਦਿਖਾ ਕੇ ਮੈਨੂੰ ਪਾਗਲ ਬਣਾ ਦਿੱਤਾ ਸੀ। ਵੇਸਵਾਆਂ ਨੂੰ ਮਾੜਾ ਤੇ ਨਾਗਨਾਂ ਕਿਹਾ ਜਾਂਦਾ ਹੈ, ਪਰ ਮੇਰਾ ੧੨੫ ________________

ਖਿਆਲ ਹੈ, ਨਾਗਨਾਂ ਉਹ ਨਹੀਂ, ਨਾਗਨਾਂ ਤੇਰੇ ਵਰਗੀਆਂ ਹਨ, ਜਿਹੜੀਆਂ ਪਹਿਲਾਂ ਪਿਆਰ ਪਾਉਂਦੀਆਂ ਹਨ ਤੇ ਮੁੜ ਕੇ ਸੁਧ ਤਕ ਨਹੀਂ ਲੈਂਦੀਆਂ। ਵੇਸਵਾਆਂ ਤਾਂ ਪੈਸੇ ਨਾਲ ਮਿੱਤਰ ਬਣ ਜਾਂਦੀਆਂ ਹਨ, ਪਰ ਤੁਸੀ, ਤੁਸੀ ਆਦਮੀ ਦਾ ਖੁਨ ਪੀ ਕੇ ਭੀ ਮਿੱਤਰ ਨਹੀਂ ਬਣਦੀਆਂ । ਕੰਸੋ ਮੈਂ ਤੈਨੂੰ ਪੰਤਾਲੀ ਚਿੱਠੀਆਂ ਅਗੇ ਪਾ ਚੁਕਾ ਹਾਂ, ਇਹ ਛਿਆਲਵੀਂ ਚਿੱਠੀ ਹੈ । ਇਸ ਤੋਂ ਪਿਛੋਂ ਮੈਂ ਤੈਨੂੰ ਕਦੀ ਵੀ ਚਿੱਠੀ ਨਹੀਂ ਪਾਵਾਂਗਾ । ਅਜ ਮੈਨੂੰ ਇੱਕੁਰ ਜਾਪਦਾ ਹੈ ਕਿ ਚੰਗਾ ਹੀ ਹੋਇਆ ਹੈ, ਜਿਹੜਾ ਤੂੰ ਮੈਨੂੰ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ, ਜੇ ਤੂੰ ਜਵਾਬ ਦੇਂਦੀ ਤਾਂ ਉਹ ਭੀ ਇਕ ਮਕਰ ਭਰਿਆ ਤੇ ਝੂਠ ਦੀ ਉਸਾਰੀ ਹੋਣਾ ਸੀ। ਕੰਸੋ ! ਹੁਣ ਮੈਂ ਇਸਤ੍ਰੀ ਦੀ ਅਸਲੀਅਤ ਨੂੰ ਸਮਝ ਲਿਆ ਹੈ । ਇਸੜੀ ਜਿੰਨੀ ਬੋਲਣ ਵਿਚ ਮਿੱਠੀ ਹੈ, ਉਤਨੀ ਹੀ ਦਿਲੋਂ ਜ਼ਹਿਰੀਲੀ ਹੈ। ਜਿੰਨੀ ਚੰਮ ਦੀ ਸਫੈਦ ਹੈ, ਉਨੀ ਮਨ ਦੀ ਕਾਲੀ ਹੈ । ਮੈਂ ਹਾਂ - ਇਸਤ੍ਰੀ ਜਾਤੀ ਦੀ ਛੁਹ ਤੋਂ ਹਮੇਸ਼ਾਂ ਲਈ ਆਪਣਾ ਆਪ ਬਚਾਣ ਵਾਲਾ : 5. ਕੰਵਲ ਨੇ , ਇਹ ਚਿੱਠੀ ਪੜ ਕੇ ਕੰਸੋ ਦੀ ਹਾਲਤ - ਪਾਗਲਾਂ ਵਾਂਗ ਹੋ ਗਈ ੧੨੬ ________________

ਤੇ ਉਹ ਨੀਮ-ਬੇਹੋਸ਼ ਹੋ ਕੇ ਡਿੱਗ ਪਈ। ਇਸ ਚਿੱਠੀ ਤੋਂ ਮਗਰੋਂ ਕੰਸੋ ਦੀ ਅਸਲੀ ਹੋਸ਼ ਚਲੀ ਗਈ ਤੇ ਉਸ ਦੀ ਥਾਂ ਪਾਗਲ-ਪਨ ਨੇ ਮਲ ਲਈ। ਲੋਕੀ ਕਹਿੰਦੇ ਸਨ ਕੰਸ ਨੂੰ ਕਿਸੇ ਜਿੰਨ ਭੂਤ ਦਾ ਸਾਇਆ ਹੋ ਗਿਆ ਹੈ, ਪਰ ਕੌਣ ਜਾਣ ਸਕਦਾ ਸੀ ਕਿ ਉਹ ਇਕ ਭੁਲੇਖੇ ਤੇ ਪਿਆਰ ਦੀ ਕਹੀ ਹੋਈ ਕੰਸੋ ਹੈ । ਉਹ ਕੰਵਲ ਦੀਆਂ ਚਿੱਠੀਆਂ ਤੇ ਆਪਣੇ ਲਿਖੇ ਉੱਤਰਾਂ ਨੂੰ ਹੱਥ ਵਿਚ ਫੜ ਕੇ ਕਲਕੱਤੇ ਦੇ ਬਾਜ਼ਾਰਾਂ ਵਿਚ ਪਾਗਲਾਂ ਵਾਂਗ ਫਿਰਨ ਲੱਗੀ । ਕੰਵਲ ਆਪਣੇ ਦੇਸ ਨੂੰ ਛੱਡ ਦੇਸ ਚਲਾ ਗਿਆ ਤੇ ਸਾਰੀ ਉਮਰ ਇਸਤ੍ਰੀ ਦੀ ਛੁਹ ਤੋਂ ਦੂਰ ਹੀ ਰਿਹਾ ।

੧੨੭

ਏਸੇ ਕਲਮ ਦਾ ਨਵਾਂ ਨਾਵਲ

ਕਰਤਾ ਨੇ ਇਸ ਨਾਵਲ ਵਿਚ ਆਪਣੇ
ਤਜਰਬੇ ਅਨੁਸਾਰ ਜੀਵਨ ਦੇ ਦੋਹਾਂ ਪਾਸਿਆਂ
ਨੂੰ ਦਰਸਾਣ ਦਾ ਜਤਨ ਕੀਤਾ ਹੈ।

ਸਾਡੇ ਜੀਵਨ ਵਿਚ ਕਈ ਘੜੀਆਂ ਅਜੇਹੀਆਂ ਮਿਠੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਯਾਦ ਸਾਨੂੰ ਹਮੇਸ਼ਾਂ ਟੁੰਬਦੀ ਰਹਿੰਦੀ ਹੈ - ਪਰ ਇਹਨਾਂ ਮਿਠੀਆਂ ਘੜੀਆਂ ਦੇ ਐਨ ਮੁਕਾਬਲੇ ਤੇ ਹੀ ਕੁਝ ਫਿਕੀਆਂ ਘੜੀਆਂ ਵੀ ਹੁੰਦੀਆਂ, ਜਿਹੜੀਆਂ ਸਾਨੂੰ ਕਿਸੇ ਵੇਲੇ ਕਾਫ਼ੀ ਬੇ-ਆਰਾਮ ਕਰਦੀਆਂ ਹਨ - ਮਨੁੱਖੀ ਜੀਵਨ ਦੇ ਉਤਾਰਾਂ ਚੜ੍ਹਾਵਾਂ ਨੂੰ ਸਮਝਣ ਲਈ ਤੁਹਾਨੂੰ ਇਹ ਨਾਵਲ ਕਾਫ਼ੀ ਸਹਾਇਤਾ ਦੇ ਸਕੇਗਾ।

ਛਪ ਰਿਹਾ ਹੈ!