ਸਮੱਗਰੀ 'ਤੇ ਜਾਓ

ਅਨੁਵਾਦ:ਕੁੱਕੜ ਅਤੇ ਮੋਤੀ

ਵਿਕੀਸਰੋਤ ਤੋਂ

ਕੁੱਕੜ ਅਤੇ ਮੋਤੀ - ਈਸਪ ਦੀ ਕਹਾਣੀ

"ਆਹਾ!!" ਉਸ ਨੇ ਕਿਹਾ, "ਇਹ ਮੇਰਾ ਹੋਇਆ,"

ਇੱਕ ਕੁੱਕੜ ਇੱਕ ਵਾਰ ਵਿਹੜੇ ਵਿੱਚ ਕੁੱਕੜੀਆਂ ਦੇ ਵਿਚਕਾਰ ਸਾਹਿਬ ਬਣਿਆ ਤੁਰਿਆ ਫਿਰਦਾ ਸੀ। ਅਚਾਨਕ ਉਸਨੇ ਤੂੜੀ-ਤੰਦ ਦੇ ਵਿਚਕਾਰ ਚਮਕਦੀ ਹੋਈ ਕੋਈ ਚੀਜ਼ ਨਜ਼ਰੀਂ ਪਈ। "ਆਹਾ!!" ਉਸ ਨੇ ਕਿਹਾ, "ਇਹ ਮੇਰਾ ਹੋਇਆ," ਅਤੇ ਜਲਦੀ ਹੀ ਇਸ ਨੂੰ ਤੂੜੀ ਦੇ ਹੇਠੋਂ ਕੱਢ ਲਿਆ। ਇਹ ਇੱਕ ਸੁੰਦਰ ਮੋਤੀ ਸੀ ਜੋ ਪਤਾ ਨਹੀਂ ਕਿਵੇਂ ਕਦੋਂ ਅਤੇ ਕਿਸਦਾ ਵਿਹੜੇ ਵਿੱਚ ਗੁੰਮ ਗਿਆ ਸੀ? "ਤੂੰ ਉਨ੍ਹਾਂ ਬੰਦਿਆਂ ਲਈ ਕੀਮਤੀ ਖਜ਼ਾਨਾ ਹੋ ਸਕਦਾ ਹੈਂ," ਕੁੱਕੜ ਸਾਹਿਬ ਕਹਿਣ ਲੱਗੇ, "ਜੋ ਤੇਰਾ ਭਾਰੀ ਮੁੱਲ ਪਾਉਂਦੇ ਹਨ, ਪਰ ਮੇਰੇ ਲਈ ਤਾਂ ਮਣ ਮੋਤੀਆਂ ਨਾਲੋਂ ਜੌਆਂ ਦਾ ਇੱਕ ਦਾਣਾ ਕਿਤੇ ਬਿਹਤਰ ਹੈ।"

ਅਨਮੋਲ ਚੀਜ਼ਾਂ ਉਨ੍ਹਾਂ ਲਈ ਹੁੰਦੀਆਂ ਹਨ ਜੋ ਉਨ੍ਹਾਂ ਦੀ ਕਦਰ ਜਾਣਦੇ ਹਨ।

ਅਨੁਵਾਦ: ਚਰਨ ਗਿੱਲ