ਅਨੁਵਾਦ:ਖ਼ੋਜਾ ਨਸਰੁਦੀਨ ਨੇ ਕੜਾਹੀ ਹੁਧਾਰ ਲਈ

ਵਿਕੀਸਰੋਤ ਤੋਂ

ਖ਼ੋਜਾ ਨਸਰੁਦੀਨ ਨੇ ਕੜਾਹੀ ਹੁਧਾਰ ਲਈ

ਖ਼ੋਜਾ ਨਸਰੁਦੀਨ ਨੂੰ ਇੱਕ ਕੜਾਹੀ ਦੀ ਜ਼ਰੂਰਤ ਸੀ, ਉਸਨੇ ਆਪਣੇ ਗੁਆਂਢੀਆਂ ਤੋਂ ਕਹਿੰ ਦੀ ਕੜਾਹੀ ਹੁਧਾਰ ਲਈ, ਫਿਰ ਥੋੜੇ ਦਿਨਾਂ ਬਾਅਦ ਵਾਪਸ ਕਰਨ ਚਲਾ ਗਿਆ। "ਇਹ ਕੀ ਹੈ?" ਵਾਪਸ ਆ ਰਹੇ ਤੋਂ ਕੜਾਹੀ ਦੇਖ ਕੇ ਉਸਦੇ ਗੁਆਂਢੀ ਨੂੰ ਪੁੱਛਿਆ। "ਕੜਾਹੀ ਦੇ ਅੰਦਰ ਇੱਕ ਛੋਟੀ ਜਿਹੀ ਕੜਾਹੀ ਵੀ ਹੈ।" "ਓਹ," ਖ਼ੋਜਾ ਨੇ ਜਵਾਬ ਦਿੱਤਾ। "ਜਦੋਂ ਇਹ ਮੇਰੇ ਕੋਲ ਸੀ ਕਿ ਕੜਾਹੀ ਨੇ ਇਕ ਛੋਟੇ ਬੱਚੇ ਨੂੰ ਜਨਮ ਦਿੱਤਾ। ਕਿਉਂਕਿ ਤੁਸੀਂ ਕੜਾਹੀ ਦੇ ਮਾਲਕ ਹੋ, ਤਾਂ ਇਹੀ ਸਹੀ ਹੈ ਕਿ ਤੁਸੀਂ ਬੱਚੇ ਨੂੰ ਵੀ ਰੱਖੋ। ਅਤੇ ਕਿਸੇ ਵੀ ਸਥਿਤੀ ਵਿਚ, ਇੰਨੀ ਛੋਟੀ ਉਮਰ ਵਿੱਚ ਮਾਂ ਤੋਂ ਬੱਚਾ ਵੱਖ ਕਰਨਾ ਸਹੀ ਨਹੀਂ ਹੋਵੇਗਾ।"

ਗੁਆਂਢੀ ਨੇ ਇਹ ਸੋਚਦਿਆਂ ਕਿ ਖ਼ੋਜਾ ਕਾਫ਼ੀ ਪਾਗਲ ਹੋ ਗਿਆ ਸੀ, ਬਹਿਸ ਨਾ ਕੀਤੀ। ਪਾਗਲ ਆਦਮੀ ਇਸ ਦੀ ਜੋ ਵੀ ਵਿਆਖਿਆ ਕਰੇ, ਗੁਆਂਢੀ ਨੂੰ ਇੱਕ ਵਧੀਆ ਭਾਂਡਾ ਮਿਲ ਗਿਆ ਸੀ, ਅਤੇ ਉਪਰੋਂ ਉਸਦਾ ਕੁਝ ਵੀ ਖਰਚ ਨਹੀਂ ਹੋਇਆ।

ਕੁਝ ਸਮੇਂ ਬਾਅਦ ਖ਼ੋਜਾ ਨੇ ਦੁਬਾਰਾ ਕੜਾਹੀ ਉਧਾਰ ਮੰਗ ਲਈ।

"ਕਿਉਂ ਨਹੀਂ?" ਆਪਣੇ ਮਨ ਵਿੱਚ ਗੁਆਂਢੀ ਨੇ ਸੋਚਿਆ। "ਸ਼ਾਇਦ ਹੁਣ ਫੇਰ ਕੋਈ ਹੋਰ ਵਾਧੂ ਭਾਂਡਾ ਉਹ ਵਾਪਸ ਕਰੇਗਾ।"

ਪਰ ਇਸ ਵਾਰ ਖ਼ੋਜਾ ਕੜਾਹੀ ਵਾਪਸ ਕਰਨ ਨਹੀਂ ਗਿਆ। ਬਹੁਤ ਦਿਨ ਬੀਤ ਜਾਣ ਦੇ ਬਾਅਦ ਗੁਆਂਢੀ ਖ਼ੋਜਾ ਦੇ ਘਰ ਗਿਆ ਅਤੇ ਉਧਾਰ ਦਿੱਤੀ ਕੜਾਹੀ ਵਾਪਸ ਕਰਨ ਲਈ ਕਿਹਾ।

"ਮੇਰੇ ਪਿਆਰੇ ਮਿੱਤਰ," ਖ਼ੋਜਾ ਨੇ ਜਵਾਬ ਦਿੱਤਾ। "ਬੁਰੀ ਖ਼ਬਰ ਹੈ। ਤੇਰੀ ਕੜਾਹੀ ਮਰ ਗਈ ਹੈ, ਅਤੇ ਹੁਣ ਆਪਣੀ ਕਬਰ ਵਿੱਚ ਪਈ ਹੈ।"

"ਤੁਸੀਂ ਕੀ ਕਹਿ ਰਹੇ ਹੋ?" ਗੁਆਂਢੀ ਨੇ ਚੀਖ਼ ਕੇ ਕਿਹਾ। "ਕੜਾਹੀ ਜੀਉਂਦੀ ਨਹੀਂ ਹੁੰਦੀ, ਅਤੇ ਇਹ ਮਰ ਵੀ ਨਹੀਂ ਸਕਦੀ। ਮੈਨੂੰ ਮੇਰੀ ਕੜਾਹੀ ਵਾਪਸ ਕਰ ਦਿਓ!"

"ਗੱਲ ਸੁਣੋ!" ਖ਼ੋਜਾ ਨੇ ਜਵਾਬ ਦਿੱਤਾ। "ਇਹ ਉਹੀ ਕੜਾਹੀ ਹੈ ਨਾ ਜਿਸ ਨੇ ਕੁਝ ਸਮਾਂ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ ਸੀ, ਬੱਚਾ ਜੋ ਅਜੇ ਵੀ ਤੁਹਾਡੇ ਕੋਲ ਹੈ। ਜੇ ਕੜਾਹੀ ਬੱਚੇ ਨੂੰ ਜਨਮ ਦੇ ਸਕਦੀ ਹੈ, ਤਾਂ ਇਹ ਮਰ ਵੀ ਸਕਦੀ ਹੈ।"

ਅਤੇ ਗੁਆਂਢੀ ਨੂੰ ਮੁੜ ਕਦੇ ਆਪਣੀ ਕੜਾਹੀ ਦੀ ਸੂਰਤ ਨਹੀਂ ਵੇਖੀ।