ਅਨੁਵਾਦ:ਸ਼ੇਰ ਅਤੇ ਚੂਹਾ

ਵਿਕੀਸਰੋਤ ਤੋਂ
ਸ਼ੇਰ ਅਤੇ ਚੂਹਾ

ਇਕ ਵਾਰ ਇਕ ਸ਼ੇਰ ਜਦੋਂ ਸੁੱਤਾ ਹੋਇਆ ਸੀ ਤਾਂ ਇਕ ਛੋਟਾ ਜਿਹਾ ਚੂਹਾ ਉਸ `ਤੇ ਚੜ੍ਹ ਕੇ ਖੇਡਣ ਲੱਗ ਪਿਆ। ਉਸ ਦੀਆਂ ਟਪੂਸੀਆਂ ਨਾਲ਼ ਜਲਦੀ ਹੀ ਸ਼ੇਰ ਦੀ ਜਾਗ ਖੁੱਲ੍ਹ ਗਈ। ਸ਼ੇਰ ਨੇ ਆਪਣਾ ਵੱਡਾ ਪੰਜਾ ਉਸ ਉੱਤੇ ਰੱਖਿਆ ਅਤੇ ਉਸ ਨੂੰ ਨਿਗਲਣ ਲਈ ਆਪਣੇ ਜਬਾੜੇ ਖੋਲ੍ਹ ਦਿੱਤੇ। "ਮਾਫ਼ ਕਰ ਦਿਓ, ਹੇ ਰਾਜਾ," ਚੂਹਾ ਚੀਕਿਆ। "ਇਸ ਵਾਰ ਮੈਨੂੰ ਮਾਫ਼ੀ ਦੇ ਦਿਓ। ਤੁਹਾਡੀ ਇਸ ਕਿਰਪਾ ਨੂੰ ਮੈਂ ਕਦੇ ਨਹੀਂ ਭੁੱਲਾਂਗਾ: ਕੌਣ ਜਾਣਦਾ ਹੈ ਮੈਂ ਕਦੇ ਤੁਹਾਡੇ ਕੰਮ ਆ ਜਾਵਾਂ?" ਸ਼ੇਰ ਨੂੰ ਚੂਹੇ ਦੇ ਕੰਮ ਆਉਣ ਦੇ ਵਿਚਾਰ ਨੇ ਇੰਨਾ ਗੁਦਗੁਦਾਇਆ ਕਿ ਉਸਨੇ ਆਪਣਾ ਪੰਜਾ ਚੁੱਕ ਲਿਆ ਅਤੇ ਉਸਨੂੰ ਜਾਣ ਦਿੱਤਾ। ਕੁਝ ਸਮੇਂ ਬਾਅਦ ਸ਼ੇਰ ਇੱਕ ਜਾਲ ਵਿਚ ਫਸ ਗਿਆ। ਸ਼ਿਕਾਰੀ ਉਸ ਨੂੰ ਜ਼ਿੰਦਾ ਰਾਜਾ ਕੋਲ ਲਿਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਉਸ ਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ, ਅਤੇ ਉਹ ਉਸ ਨੂੰ ਲਿਜਾਣ ਲਈ ਇਕ ਗੱਡੇ ਦੀ ਭਾਲ ਵਿਚ ਚਲੇ ਗਏ। ਬੱਸ ਉਦੋਂ ਹੀ ਛੋਟਾ ਚੂਹਾ ਉਧਰ ਆ ਨਿਕਲਿਆ, ਅਤੇ ਉਸ ਦੀ ਨਜ਼ਰ ਬਿਪਤਾ ਵਿੱਚ ਘਿਰੇ ਸ਼ੇਰ ਤੇ ਪਈ, ਉਹ ਉਸਦੇ ਕੋਲ ਗਿਆ ਅਤੇ ਜਲਦੀ ਹੀ ਉਨ੍ਹਾਂ ਰੱਸਿਆਂ ਨੂੰ ਕੁਤਰ ਦਿੱਤਾ, ਜਿਨ੍ਹਾਂ ਨਾਲ਼ ਜੰਗਲ ਦੇ ਪਾਤਸ਼ਾਹ ਨੂੰ ਸ਼ਿਕਾਰੀਆਂ ਨੇ ਬੰਨ੍ਹਿਆ ਸੀ। "ਮੈਂ ਠੀਕ ਕਿਹਾ ਸੀ ਨਾ?" ਨਿੱਕੇ ਚੂਹੇ ਨੇ ਕਿਹਾ।

ਛੋਟੇ ਦੋਸਤ ਵੱਡੇ ਕੰਮ ਆ ਸਕਦੇ ਹਨ