ਅਨੰਦਪੁਰੀ ਦੀ ਕਹਾਣੀ/ਗੁਰੂ ਤੇਗ ਬਹਾਦਰ ਸਾਹਿਬ
ਹੋਰ ਭਾਈ ਭਤੀਜਿਆਂ ਪਾਸ ਹੀ ਕੀਰਤਪੁਰ ਛਡ ਕੇ ਛੇ ਮੀਲ ਉਤੇ ਪਹਾੜ ਵਲ ਦਰਿਆ ਸਤਲੁਜ ਦੇ ਕਿਨਾਰੇ ਕਿਨਾਰੇ ਉਥੋ ਆ ਗਏ ਜਿਥੇ ਮਾਖੋਵਾਲ ਦਾ ਪੁਰਾਣਾ ਨਗਰ ਸੀ। ਆਪ ਨੇ ਇਸ ਨਗਰ ਦੇ ਪਛਮ ਵਲ ਦਰਿਆ ਦੇ ਕਿਨਾਰੇ ਰਾਜਾ ਬਿਲਾਸਪੁਰ ਪਾਸੋਂ ੭੫੦੦੦ ਰੁਪਏ ਤੋਂ ਬਹੁਤ ਸਾਰੀ ਥਾਂ ਮੁਲ ਲੈ ਕੇ ਸੰਮਤ ੧੭੨੧ ਵਿਚ ਆਪਣਾ ਮਕਾਨ ਬਣਵਾਇਆ ਅਤੇ ਪਿੰਡ ਬੱਧਾ ਜਿਸਦਾ ਨਾਂ ਗੁਰੂ ਕਾ ਚੱਕ' ਰਖਿਆ। ਇਹ ਪਿੰਡ ਹੁਣ ਭੀ ‘ਚੱਕ ਹੀ ਅਖਵਾਂਦਾ ਹੈ, ਸਰਕਾਰੀ ਮਾਲ ਦੇ ਕਾਗਜ਼ਾਂ ਵਿਚ ਭੀ ਇਹੋ ਨਾਂ ਹੈ ਅਤੇ ਇਸ ਦਾ ਅਡ ਹੀ ਨੰਬਰਦਾਰ ਹੈ, ਗੁਰੂ ਕੇ ਮਹਿਲ-ਭੋਰਾ ਸਾਹਿਬ, ਦਮਦਮਾ ਸਾਹਿਬ ਅਤੇ ਸੀਸ ਗੰਜ ਸਾਹਿਬ ਗੁਰਦੁਆਰੇ ਇਸੇ ਚੱਕ ਵਿਚ ਹਨ। ਹੁਣ ਇਹ ਪਿੰਡ ਅਨੰਦਪੁਰ ਸਾਹਿਬ ਦਾ ਹੀ ਇਕ ਮਹਲਾ ਬਣਿਆ ਹੋਇਆ ਹੈ।
ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਸਮਾਂ ਇਥੇ ਰਹਿਣਾ ਨਾ ਮਿਲਿਆ ਅਤੇ ਰਾਜਾ ਰਤਨ ਸਿੰਘ ਦੇ ਬੇਨਤੀ ਕਰਨ ਪਰ ਉਸਦੇ ਨਾਲ ਸਿਖੀ ਪ੍ਰਚਾਰ ਲਈ ਯੂ. ਪੀ. ਬਿਹਾਰ, ਬੰਗਾਲ, ਆਸਾਮ ਵੱਲ ਚਲੇ ਗਏ ਅਤੇ ਇਸੇ ਸਫਰ ਵਿਚ ਸੰਮਤ ੧੭੨੩ ਵਿਚ ਪਟਨੇ ਸਾਹਿਬ ਦਸਮੇਸ਼ ਜੀ ਦਾ ਜਨਮ ਹੋਇਆ। ਆਸਾਮ ਦੇ ਰਾਜੇ ਰਤਨ ਰਾਇ ਦਾ ਝਗੜਾ ਨਿਪਟਾਕੇ ਗੁਰੂ ਜੀ ਵਾਪਸ ਪੰਜਾਬ ਆ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਗਰੋਂ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਪੰਜਾਬੋਂ ਬਾਹਰ ਯੂ. ਪੀ. ਵਿਚ ਗਏ ਸਨ। ਹੁਣ ਗੁਰੂ ਤੇਗ ਬਹਾਦਰ ਜੀ ਨੇ ਸਾਰੇ ਉਤਰੀ ਤੋਂ ਪੂਰਬੀ ਹਿੰਦੁਸਤਾਨ ਵਿਚ ਦੌਰਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਲਾਏ ਹੋਏ ਸਿਖੀ ਦੇ ਬੂਟੇ ਨੂੰ ਸਤਿਨਾਮ ਦੇ ਉਪਦੇਸ਼ ਨਾਲ ਸਿੰਜਿਆ।
ਆਪ ਨੇ ੧੭੨੪-੨੫ ਵਿਚ ਆ ਕੇ ਪੰਜ ਛੇ ਸਾਲ ਗੁਰੂ ਕੇ ਚੱਕ ਨੂੰ ਤਰੱਕੀ ਦਿਤੀ ਪਰ ਆਪ ਨੂੰ ਛੇਤੀ ਹੀ ਹਿੰਦੂ ਧਰਮ ਦੀ ਰਖਿਆ ਲਈ ਸੰਮਤ ੧੭੩੧ ਵਿਚ ਆਪਣਾ ਅਸਥਾਨ ਛਡ ਕੇ ਔਰੰਗਜ਼ੇਬ ਦੇ ਜ਼ੁਲਮ ਦੀ ਅਗਨੀ ਨੂੰ ਠੰਡਾ ਕਰਨ ਲਈ ਆਪਣਾ ਸੀਸ ਅਹੂਤੀ ਪਾਣ ਲਈ ਜਾਣਾ ਪਿਆ।
ਜਦੋਂ ਭਾਈ ਜੈਤਾ (ਰੰਘਰੇਟਾ, ਗੁਰੂ ਕਾ ਬੇਟਾ) ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਬੜੀ ਬਹਾਦਰੀ ਨਾਲ ਕੀਰਤ ਪੁਰ ਲੈ ਆਇਆ ਤਾਂ ਸਿੱਖ ਸੰਗਤ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਬੇਦਾਰੀ ਵਿਚ ਕੀਰਤਪੁਰ ਪੁਜੀ ਅਤੇ ਉਥੋਂ ਮਾਤਾ ਗੁਜਰੀ ਜੀ ਦੀ ਖਾਹਿਸ਼ ਅਨੁਸਾਰ ਸੀਸ ਨੂੰ ਪਾਲਕੀ ਵਿਚ ਰੱਖ ਕੇ ਗੁਰੂ ਕੇ ਚਕ ਲੈ ਆਏ ਅ ਇਥੇ ਆ ਕੇ ਆਪਣੇ ਮਕਾਨ ਦੇ ਸਾਹਮਣੇ ਸਸਕਾਰ ਕੀਤਾ ਗਿਆ। ਇਸ ਪਵਿਤ੍ਰ ਅਸਥਾਨ ਦਾ ਨਾਂ ਸੀਸ ਗੰਜ ਹੈ।
ਅਨੰਦਪੁਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਸ੍ਰੀ ਦਸਮੇਸ਼ ਜੀ ਆਪਣੇ ਪਿਤਾ ਜੀ ਦੀ ਵਸਾਈ ਹੋਈ ਨਗਰੀ "ਚੱਕ ਗੁਰੂ) ਨੂੰ ਹਰ ਮੁਮਕਿਨ ਤਰੀਕੇ ਨਾਲ ਵਧਾਉਂਦੇ ਫੈਲਾਉਂਦੇ ਰਹੇ ਅਤੇ ਜਦੋਂ ਅਪ ਦੇ ਸ਼ੁਭ ਵਿਵਾਹ ਦਾ ਸਮਾਂ ਆਇਆ ਤਾਂ ਭੀ ਆਪ ਨੇ ਸ਼ਾਦੀ ਲਈ ਬਰਾਤ ਲੈ ਕੇ ਚੱਕ ਗੁਰੂ ਨੂੰ ਛਡ ਕੇ ਲਾਹੌਰ ਜਾਣਾ ਯੋਗ ਨਾ ਸਮਝਿਆ: ਸਗੋਂ ਇਥੇ ਹੀ ਆਪਣੇ ਤਖਤ ਅਸਥਾਨ (ਰਾਜਧਾਨੀ) ਦੇ ਨੇੜੇ ਹੀ "ਗੁਰੂ ਕਾ ਲਾਹੌਰ" ਮੁਗਲਾਂ ਦੀ ਰਾਜਧਾਨੀ (ਲਾਹੌਰ) ਦੇ ਮੁਕਾਬਲੇ ਤੇ ਕਾਇਮ ਕਰ ਦਿਤਾ ਅਤੇ ਇਸ ਤਰਾਂ ਪਹਾੜੀ ਰਾਜੇ ਗੁਰੂ ਜੀ ਦੀ ਦੂਰ ਅੰਦੇਸ਼ੀ ਨੂੰ ਵੇਖ ਕੇ ਹੈਰਾਨ ਰਹਿ ਗਏ। ਪਹਾੜੀ ਰਾਜੇ ਬਿਲਾਸਪੁਰ ਦਾ ਖਿਆਲ ਸੀ ਕਿ ਜਦੋਂ ਦਸਮੇਸ਼ ਜੀ ਲਾਹੌਰ ਸ਼ਾਦੀ ਕਰਾਨ ਲਈ ਜਾਣਗੇ ਤਾਂ ਉਹ ‘ਚੱਕ ਗੁਰੂ ਤੇ ਚੁਪਤੇ ਤੇ ਸਹਿਜੇ ਹੀ ਕਬਜ਼ਾ ਕਰਕੇ ਮੁਗਲ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰੇਗਾ ਪਰ ਗੁਰੂ ਜੀ ਉਸਦੀ ਨੀਯਤ ਨੂੰ ਸਮਝ ਗਏ ਅਤੇ ਲਾਹੌਰ ਜਾਣ ਦਾ ਖਿਆਲ ਛਡ ਕੇ ਆਪਣਾ "ਲਾਹੌਰ