ਸਮੱਗਰੀ 'ਤੇ ਜਾਓ

ਅੱਖਰਾਂ ਦੀ ਸੱਥ/ਬੱਚਿਆਂ ਨਾਲ ਸੰਵਾਦ-‘ਅੱਖਰਾਂ ਦੀ ਸੱਥ’ ਦੇ ਸੰਦਰਭ ਵਿਚ

ਵਿਕੀਸਰੋਤ ਤੋਂ
ਅੱਖਰਾਂ ਦੀ ਸੱਥ ਇਕਬਾਲ ਸਿੰਘ
ਬੱਚਿਆਂ ਨਾਲ ਸੰਵਾਦ-‘ਅੱਖਰਾਂ ਦੀ ਸੱਥ’ ਦੇ ਸੰਦਰਭ ਵਿਚ

ਕਹਾਣੀਆਂ ਵਿੱਚੋਂ ਹੀ ਲੱਭਣਾ ਹੈ। ਸਮੇਂ ਨਾਲ ਕਹਾਣੀ ਲੇਖਕਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ। ਆਪਣੀ ਜਿੰਮੇਵਾਰੀ ਸਮਝਦਿਆਂ ਤੁਹਾਡੇ ਲਈ ਕਹਾਣੀਆਂ ਦੀ ਪੁਸਤਕ 'ਅੱਖਰਾਂ ਦੀ ਸੱਥ' ਲੈਕੇ ਹਾਜ਼ਰ ਹਾਂ।

ਪੁਸਤਕ 'ਅੱਖਰਾਂ ਦੀ ਸੱਥ’ ਵਿਚਲੀਆਂ ਕਹਾਣੀਆਂ ਜੇ ਸਾਰੀਆਂ ਨਹੀਂ ਤਾਂ ਤੁਹਾਡੀਆਂ ਕੁਝ ਸਮੱਸਿਆਵਾਂ ਦਾ ਹੱਲ ਜ਼ਰੂਰ ਸੁਝਾਉਣਗੀਆਂ। ਤੁਸੀਂ ਇਸ ਪੁਸਤਕ ਵਿਚਲੀ ਹਰੇਕ ਕਹਾਣੀ ਤੋਂ ਕੁਝ ਨਾ ਕੁਝ ਸਿੱਖਿਆ ਜ਼ਰੂਰ ਗ੍ਰਹਿਣ ਕਰੋਗੇ।

ਬੱਚਿਓ! ਅੱਖਰ ਅਮਰ ਹਨ। ਅੱਖਰ ਸਾਡੇ ਲਈ ਅਨਮੋਲ ਹਨ। ਅੱਖਰਾਂ ਨੂੰ ਜੋੜਨ ਨਾਲ ਹੀ ਕਹਾਣੀਆਂ ਬਣਦੀਆਂ ਹਨ। ਅੱਖਰਾਂ ਰਾਹੀਂ ਹੀ ਦੁਨੀਆ ਭਰ ਦਾ ਗਿਆਨ ਸਾਡੇ ਤਕ ਅੱਪੜਦਾ ਹੈ। ਅੱਖਰ ਸਾਡੇ ਲਈ ਦਾਨਿਸ਼ਮੰਦਾਂ ਦਾ ਰੋਲ ਅਦਾ ਕਰਦੇ ਹਨ। ਪਰ ਇਸ ਸਮਾਜਿਕ ਵਰਤਾਰੇ ਵਿਚ ਕਈ ਵਾਰ ਦਾਨਿਸ਼ਮੰਦਾਂ ਨੂੰ ਵੀ ਕਿਸੇ ਨਾ ਕਿਸੇ ਸਮੱਸਿਆ ਦਾ ਟਾਕਰਾ ਕਰਨਾ ਪੈ ਜਾਂਦਾ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਅੱਖਰਾਂ ਦੀ ਸੱਥ’ ਵਿਚਲੇ ਅੱਖਰਾਂ ਵਾਂਗ ਸਾਨੂੰ ਆਪਣੀ ਹਰੇਕ ਸਮੱਸਿਆ ਨੂੰ ਮਿਲ ਬਹਿ ਕੇ ਨਬੇੜ ਲੈਣਾ ਚਾਹੀਦਾ ਹੈ। ਸਾਨੂੰ ਚੱਕੀਰਾਹੇ ਵਾਂਗ ਰੀਸ ਕਰਕੇ ਕੋਠੀ ਨਹੀਂ ਬਣਾਉਣੀ ਚਾਹੀਦੀ। ਰੈਣ ਬਸੇਰਾ ਬਣਾਉਣ ਵੇਲੇ ਸਾਨੂੰ ਆਪਣੀਆਂ ਸੁਖ-ਸੁਵਿਧਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਵਾਰਾਗਰਦੀ ਕਰਨ ਵਾਲੇ ਆਪਣੇ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਸਹੇੜ ਲੈਂਦੇ ਹਨ ਤੇ ਕਿਸੇ ਦੀ ਚੁੱਕਣਾ ਵਿਚ ਆਣ ਕੇ ਕੰਮ ਕਰਨ ਵਾਲੇ ਆਪਣਾ ਹੀ ਨੁਕਸਾਨ ਕਰਦੇ ਹਨ। ਸਾਨੂੰ ਕਿਸੇ ਦੇ ਪਿੱਛੇ ਲੱਗ ਕੇ ਕਿੱਟੂ ਕੁੱਕੜ ਵਾਂਗ ਆਪਣਾ ਘਰ ਤੇ ਪਿੰਡ ਨਹੀਂ ਛੱਡਣਾ ਚਾਹੀਦਾ। ਸਾਨੂੰ ਮੋਲੂ ਮੇਮਣੇ ਵਾਂਗ ਸਿਆਣੇ ਤੇ ਚਿੜੀ ਵਾਂਗ ਮਿਹਨਤੀ ਬਣਨਾ ਚਾਹੀਦਾ ਹੈ। ਸਾਨੂੰ ਦੂਸਰਿਆਂ ਦੀ ਮਦਦ ਲਈ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਪਰ ਕਦੇ ਵੀ ਗਲਤ ਕੰਮ ਲਈ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ। ਦੂਸਰੇ ਪਾਸੇ ਜੇਕਰ ਕੋਈ ਸਾਡੀ ਮਦਦ ਕਰਦਾ ਹੈ ਤਾਂ ਸਾਨੂੰ ਉਸਦੇ ਅਹਿਸਾਨਮੰਦ ਵੀ ਹੋਣਾ ਚਾਹੀਦਾ ਹੈ।

ਅਸੀਂ ਭਾਵੇਂ ਅਥਾਹ ਵਿਕਾਸ ਕਰ ਲਿਆ ਹੈ ਪਰ ਅਸੀਂ ਅਜੇ ਵੀ ਘੁਮੰਡ ਵਿਚ ਆ ਜਾਂਦੇ ਹਾਂ। ਸਾਨੂੰ ਖਰਗੋਸ਼ ਤੇ ਕਛੂਕੰਮੇ ਵਾਲੀ ਕਹਾਣੀ ਅੱਜ ਵੀ ਮੁੱਲਵਾਨ ਜਾਪਦੀ ਹੈ। ਇਸੇ ਕਰਕੇ ਮੈਂ ਅੱਜ ਦੇ ਪ੍ਰਸੰਗ ਵਿਚ ਇਸਦੀ ਪੁਨਰ-ਸਿਰਜਣਾ ਕੀਤੀ ਹੈ। ਉਮੀਦ ਹੈ ਤੁਹਾਨੂੰ ਪੁਸਤਕ ‘ਅੱਖਰਾਂ ਦੀ ਸੱਥ' ਵਿਚਲੀਆਂ ਕਹਾਣੀਆਂ ਬੇਹਦ ਪਸੰਦ ਆਉਣਗੀਆਂ। ਮੈਨੂੰ, ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ।

ਇਕਬਾਲ ਸਿੰਘ

ਮੋ: 9416592149

ਬੱਚਿਆਂ ਨਾਲ ਸੰਵਾਦ-

'ਅੱਖਰਾਂ ਦੀ ਸੱਥ' ਦੇ ਸੰਦਰਭ ਵਿਚ

ਬੱਚਿਓ! ਸਮੇਂ ਨਾਲ ਅਸੀਂ ਅਥਾਹ ਤਰੱਕੀ ਕਰ ਲਈ ਹੈ। ਸਾਡਾ ਜੀਵਨ ਦਿਨੋਂ-ਦਿਨ ਹੋਰ ਸੁਖਾਲਾ ਹੁੰਦਾ ਜਾ ਰਿਹਾ ਹੈ। ਸਾਡੀਆਂ ਸੁਖ-ਸੁਵਿਧਾਵਾਂ ਦੀ ਕੋਈ ਸੀਮਾ ਨਹੀਂ ਰਹੀ। ਸਾਨੂੰ ਇੰਜ ਲਗਦਾ ਹੈ, ਜਿਵੇਂ ਸਾਰੀ ਦੁਨੀਆ ਸਾਡੀ ਮੁੱਠੀ ਵਿਚ ਹੋਵੇ। ਸੂਚਨਾ ਤਕਨੀਕਾਂ ਦੀ ਕ੍ਰਾਂਤੀ ਨਾਲ ਅਸੀਂ ਘਰ ਬੈਠੇ ਕਿਸੇ ਤਰ੍ਹਾਂ ਦਾ ਵੀ ਗਿਆਨ ਪ੍ਰਾਪਤ ਕਰ ਸਕਦੇ ਹਾਂ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿਚ ਆ ਕੇ ਸਾਡੇ ਲਈ ਕਥਾ-ਕਹਾਣੀਆਂ ਦੀ ਲੋੜ ਨਹੀਂ ਰਹੀ।

ਕਥਾ-ਕਹਾਣੀਆਂ, ਵਿਕਾਸ ਦੇ ਹਰੇਕ ਪੜਾਅ ਵਿਚ ਸਾਡੇ ਅੰਗ-ਸੰਗ ਰਹੀਆਂ ਹਨ। ਕਹਾਣੀਆਂ, ਮੁਢ ਤੋਂ ਸਾਡਾ ਮਨੋਰੰਜਨ ਕਰਨ ਦੇ ਨਾਲ ਨਾਲ ਸਾਨੂੰ ਬਹੁ-ਪੱਖੀ ਗਿਆਨ ਤੇ ਸਿੱਖਿਆ ਦਿੰਦੀਆਂ ਆ ਰਹੀਆਂ ਹਨ। ਕੋਈ ਵੇਲਾ ਸੀ। ਮਨੁੱਖ ਦੀਆਂ ਲੋੜਾਂ ਸੀਮਿਤ ਸਨ। ਮਨੁੱਖ ਸਿਰਫ ਮੁਢਲੀਆਂ ਜ਼ਰੂਰਤ ਦੀਆਂ ਵਸਤਾਂ ਦੀ ਲੋੜ ਮਹਿਸੂਸ ਕਰਦਾ ਸੀ। ਮਨੁੱਖ ਮੁਢਲੀਆਂ ਲੋੜਾਂ ਲਈ ਵੀ ਜੰਗਲਾਂ ਵਿਚ ਭਟਕਦਾ ਸੀ। ਉਦੋਂ ‘ਲੋੜ ਕਾਢ ਦੀ ਮਾਂ ਹੈ', ‘ਲਾਲਚ ਬੁਰੀ ਬਲਾ ਹੈ’, ‘ਹੰਕਾਰ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ’ ਜਿਹੀ ਸਿੱਖਿਆ ਦੇਣ ਲਈ ਕਹਾਣੀਆਂ ਘੜੀਆਂ ਗਈਆਂ।

ਫਿਰ ਰਜਵਾੜਾ ਸ਼ਾਹੀ ਵੇਲੇ ਤਾਂ ਬਾਲ ਕਹਾਣੀਆਂ ਦੀ ਹੋਰ ਵਧੇਰੇ ਲੋੜ ਮਹਿਸੂਸ ਕੀਤੀ ਜਾਣ ਲੱਗ ਪਈ। ਮੂਰਖ ਰਾਜਕੁਮਾਰਾਂ ਦੀ ਬੁੱਧੀ ਤੇਜ ਕਰਨ ਲਈ ਉਚੇਚੀਆਂ ਕਹਾਣੀਆਂ ਘੜੀਆਂ ਗਈਆਂ। ਰਾਜਿਆਂ ਦੇ ਵਾਰਸਾਂ ਨੂੰ ਕਹਾਣੀਆਂ ਰਾਹੀਂ ਰਾਜ ਕਰਨ ਦੀਆਂ ਕੂਟਨੀਤੀਆਂ ਸਿਖਾਈਆਂ ਜਾਣ ਲੱਗੀਆਂ।

ਅੱਜ ਰਾਜਿਆਂ ਦਾ ਰਾਜ ਨਹੀਂ ਰਿਹਾ। ਮੁਢਲੀਆਂ ਲੋੜਾਂ ਲਈ ਸਾਨੂੰ ਜੰਗਲਾਂ ਵਿਚ ਨਹੀਂ ਭਟਕਣਾ ਪੈਂਦਾ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਲਈ ਕਹਾਣੀਆਂ ਦੀ ਲੋੜ ਨਹੀਂ ਰਹੀ। ਜਿਨ੍ਹਾਂ ਨਵੀਆਂ ਨਵੇਲੀਆਂ ਚੀਜ਼ਾਂ ਤੇ ਖੋਜਾਂ ਨੇ ਸਾਡੇ ਜੀਵਨ ਨੂੰ ਬੇਹਦ ਸੁਖਾਲਾ ਬਣਾ ਦਿੱਤਾ ਹੈ, ਉਨ੍ਹਾਂ ਨੇ ਮੁਨੱਖੀ ਜੀਵਨ ਲਈ ਕਈ ਤਰ੍ਹਾਂ ਦੇ ਖਤਰੇ ਵੀ ਖੜ੍ਹੇ ਕਰ ਦਿੱਤੇ ਹਨ। ਕੁਦਰਤੀ ਨਿਆਮਤਾਂ ਦੀ ਬੇਲੋੜੀ ਵਰਤੋਂ ਨਾਲ ਮਨੁੱਖੀ ਹੋਂਦ ਖਤਰੇ ਵਿਚ ਪੈ ਗਈ ਹੈ। ਇਸ ਸਮੇਂ ਅਸੀਂ ਮਹਾਮਾਰੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਇਹ ਮਹਾਮਾਰੀ ਸਾਨੂੰ ਕਈ ਤਰ੍ਹਾਂ ਦੀਆਂ ਨਸੀਹਤਾਂ ਦੇ ਰਹੀ ਹੈ। ਮਹਾਮਾਰੀ ਨੇ ਸਾਨੂੰ ਸਫਾਈ ਰੱਖਣ ਲਈ ਤੇ ਭੀੜ-ਭੜਕੇ ਤੋਂ ਬੱਚਣ ਲਈ ਮਜ਼ਬੂਰ ਕਰ ਦਿੱਤਾ ਹੈ। ਹੁਣ ਸਾਨੂੰ ਹਰ ਹਾਲ ਵਿਚ ਪ੍ਰਕ੍ਰਿਤੀ ਨਾਲ ਜੁੜਨਾ ਪਵੇਗਾ। ਸਾਨੂੰ ਕੁਦਰਤੀ ਸਤ੍ਰੋਤਾਂ ਨੂੰ ਸੰਜਮ ਨਾਲ ਵਰਤਣਾ ਪਵੇਗਾ। ਮੋਬਾਇਲਾਂ ਤੇ ਲੈਪਟਾਪਾਂ ਉੱਪਰ ਪੜ੍ਹਾਈ ਕਰਦਿਆਂ ਸਾਨੂੰ ਮਾਨਸਿਕ ਥਕਾਨ ਉਤਾਰਨ ਦਾ ਕੋਈ ਨਾ ਕੋਈ ਵਸੀਲਾ ਲੱਭਣਾ ਪਵੇਗਾ। ਸਾਨੂੰ ਇਤਿਹਾਸ ਨੂੰ ਘੋਖਦਿਆਂ ਇਤਿਹਾਸ ਤੋਂ ਵੀ ਕੁਝ ਸਿੱਖਿਆ ਲੈਣੀ ਪਵੇਗੀ। ਇਹ ਸਾਰਾ ਕੁਝ ਸਾਨੂੰ