ਅੱਗ ਦੇ ਆਸ਼ਿਕ

ਵਿਕੀਸਰੋਤ ਤੋਂ
ਅੱਗ ਦੇ ਆਸ਼ਿਕ
ਮੱਖਣ ਸਿੰਘ

ਇਹ ਪੇਜ਼ ਵਰਤਮਾਨ ਵਿੱਚ ਇੱਕ ਡਰਾਫਟ ਹੈ

ਇਸੇ ਕਲਮ ਤੋਂ :-
ਲਾਵਾ (ਨਾਵਲ)
ਗੱਲ ਤੇਰੇ ਸ਼ਹਿਰ ਦੀ (ਕਵਿਤਾ)

ਅੱਗ ਦੇ ਆਸ਼ਿਕ

ਮੱਖਣ ਸਿੰਘ

ਅ ਮ ਨਸਾ ਹਿ ਤਪ੍ਰ ਕਾ ਸ਼ ਨ

ਕੋਟਲਾ ਸੁਲਤਾਨ ਸਿੰਘ (ਅੰਮ੍ਰਿਤਸਰ)

ਚਿੱਤਰਕਾਰ : ਦਲੀਪ ਸਿੰਘ
ਪ੍ਰਕਾਸ਼ਕ : ਅਮਨ ਸਾਹਿਤ ਪ੍ਰਕਾਸ਼ਨ
ਕੋਟਲਾ ਸੁਲਤਾਨ ਸਿੰਘ (ਅੰਮ੍ਰਿਤਸਰ)
ਮਿਲਣ ਦਾ ਪਤਾ : ਰਵੀ ਸਾਹਿਤ ਪ੍ਰਕਾਸ਼ਨ
ਹਾਲ ਬਾਜ਼ਾਰ, ਅੰਮ੍ਰਿਤਸਰ
ਛਾਪਕ : ਸਤਪਾਲ ਪ੍ਰਿੰਟਿੰਗ ਪ੍ਰੈਸ
ਚੌਕ ਕਰੋੜੀ, ਅੰਮ੍ਰਿਤਸਰ
ਮੁੱਲ : ਅੱਠ ਰੁਪਏ

ਪ੍ਰਧਾਨ ਮੰਤਰੀ
ਸ੍ਰੀ ਮਤੀ ਇੰਦਰਾ ਗਾਂਧੀ
ਦੇ ਨਾਂ

'ਸੱਚ ਪੁਛਦੀ ਏ ਤਾਂ ਇਸ ਪਿਛੇ ਹੱਕ ਮੰਗਣ ਵਾਲੇ ਦੀ ਅਤੇ ਹੱਕ ਖੋਹਣ ਵਾਲੇ ਦੀ ਕਹਾਣੀ ਏ', ਸਚਾਈ ਦੀ ਅਤੇ ਝੂਠ ਦੀ ਟੱਕਰ ਦੀ ਕਹਾਣੀ ਏ'.. ਤੂੰ ਇਹਨੂੰ ਸੁਣ ਕੇ ਕੀ ਕਰੇਗੀ?'
'ਕੀ ਮੇਰਾ ਏਨਾ ਵੀ ਦਾਈਆ ਨਹੀਂ ਕੋਈ ਗੱਲ ਪੁਛਾਂ?'
'ਇਹ ਤਾਂ ਮੈਂ ਨਹੀਂ ਸੋਚਦਾ।'
'ਫਿਰ ਕੀ ਸੋਚਦਾ ਏ?'
ਮੈਂ ਸੋਚਦਾਂ ਕਿ ਇਸ ਦੁਨੀਆਂ ਵਿਚ ਕਿਸੇ ਨੂੰ ਕਿਸੇ ਦਾ ਦੁੱਖ ਸੁਣਨ ਦਾ ਵਿਹਲ ਕਿਥੇ! ਤੇ ਜੇ ਕੋਈ ਸੁਣੇਗਾ ਵੀ ਤਾਂ ਉਹ ਮਖੌਲ ਉਡਾਉਣ ਦੇ ਸਿਵਾ ਹੋਰ ਕੀ ਕਰੇਗਾ?
'ਕੀ ਮੈਂ ਵੀ?'
'ਮੈਂ ਕੀ ਕਹਿ ਸਕਦਾਂ... ਪਰ ਸੱਚ ਬਹੁਤ ਕੌੜਾ ਹੁੰਦਾ-ਕਹਿਣ ਵਾਲੇ ਲਈ ਵੀ ਅਤੇ ਸੁਣਨ ਵਾਲੇ ਲਈ ਵੀ।'
'ਹੋਵੇਗਾ ਹੋਰਨਾਂ ਲਈ... ਆਹ ਲਏ, ਵਾਅਦਾ ਦਿੰਦੀ ਆਂ ਪਿਆਰ ਦਾ', ਕਹਿੰਦਿਆਂ ਪ੍ਰੀਪਾਲ ਨੇ ਆਪਣਾ ਹੱਥ ਅਗੇ ਵਧਾ ਦਿੱਤਾ।
ਪ੍ਰੀਪਾਲ ਦੀ ਸੋਚ ਦੇ ਉਲਟ, ਸਰਵਣ ਨੇ ਉਹਦਾ ਹੱਥ ਫੜਿਆ ਨਹੀਂ। ਉਹਦੀਆਂ ਅਸਮਾਨੀ ਚੂੜੀਆਂ ਉਤੇ ਸਰਵਣ ਦੀ ਨਜ਼ਰ ਅਟਕੀ ਰਹੀ, ਉਹਦੇ ਚਿਹਰੇ ਦਾ ਬਦਲਦਾ ਪ੍ਰਭਾਵ ਉਹਦੀਆਂ ਅੱਖਾਂ ਵਿਚ ਸਮਾ ਗਿਆ ਅਤੇ ਉਸ ਆਖਿਆ-
'ਦੁਨੀਆਂ ਦੇ ਬਹੁਤੇ ਲੋਕ ਖੁਦਗਰਜ਼ ਨੇ...ਸਵਾਰਥ ਲਈ ਉਹ

ਸਾਰੇ ਅਸੂਲ, ਅਣਖ, ਇੱਜ਼ਤ ਛਿੱਕੇ ਤੇ ਟੰਗ ਦੇਂਦੇ। ਪੈਸੇ ਦੀ ਛਣਕਾਰ ਮਨੁੱਖ ਦੀਆਂ ਅੱਖਾਂ ਅਗੇ ਪਰਦਾ ਤਾਣ ਦੇਂਦੀ ਏ? ਉਹਨੂੰ ਖਰੇ ਖਟੇ ਅਤੇ ਖੋਟੇ ਖਰੇ ਲਗਣ ਲੱਗ ਜਾਂਦੇ।'

'ਪਰ ਮੈਨੂੰ ਇਹ ਬੁਝਾਰਤਾਂ ਸਮਝ 'ਚ ਨਹੀਂ ਆਉਂਦੀਆਂ।'

'ਇਹ ਬੁਝਾਰਤਾਂ ਨਹੀਂ, ਇਹ ਚਿੱਟੇ ਦਿਨ ਵਰਗਾ ਸੱਚ ਏ ਕਿ ਤੇਰਾ ਬਾਪ ਅੱਜ ਟੋਡੀਆਂ ਦੇ ਮਗਰ ਲਗ ਗਿਆ ਏ...ਸਾਡੇ ਨਾਲੋਂ ਸੰਬੰਧ ਇਸ ਲਈ ਤੋੜ ਲਏ ਕਿ ਅਸੀਂ ਸਰਕਾਰ ਅਤੇ ਅਣਜਾਣ ਲੋਕਾਂ ਦੀਆਂ ਨਜ਼ਰਾਂ ਵਿਚ ਬਾਗੀ ਬਣ ਗਏ ਹਾਂ। ਅੱਜ ਤੇਰਾ ਵੀਰ ਸ਼ਿਵਦੇਵ ਵੀ ਸੋਚਦਾ ਏ ਕਿ ਬਾਗੀ ਪ੍ਰੀਵਾਰ ਨਾਲ ਪਿਆਰ, ਹਮਦਰਦੀ, ਦੋਸਤੀ ਉਹਨਾਂ ਨੂੰ ਮਹਿੰਗੇ ਪੈ ਸਕਦੇ। ਪਰ ਇਕ ਗਲ ਚੇਤੇ ਰਖ ਪ੍ਰੀਪਾਲ, ਇਕ ਦਿਨ ਇਨਕਲਾਬ ਦਾ ਆਵੇਗਾ, ਜਦੋਂ ਲੋਕ ਇਹਨਾਂ ਟੋਡੀਆਂ ਦੇ ਮੂੰਹ 'ਤੇ ਥੁੱਕਣਗੇ ਅਤੇ ਉਹਨਾਂ ਦੇ ਝੋਲੀ-ਚੁੱਕਾਂ ਨੂੰ ਮਰਨ ਲਈ ਧਰਤੀ ਵਿਹਲ ਨਹੀਂ ਦੇਵੇਗੀ। ਪ੍ਰੀਪਾਲ, ਗੁੱਸਾ ਨਾ ਕਰੀਂ, ਇਹੀ ਕਾਰਨ ਏਂ ਕਿ ਤੂੰ ਸਾਡੇ ਵੜਨਾ ਛਡ ਦਿੱਤਾ ਏ।'

'ਇਹ ਗੱਲ ਤਾਂ ਨਹੀਂ, ਪਰ ਭਾਵੇਂ ਤੇਰਾ ਇਨਕਲਾਬ ਆ ਜਾਵੇ ਤੇ ਭਾਵੇਂ ਅੰਗਰੇਜ਼ ਦੇਸ਼ 'ਚੋਂ ਚਲੇ ਜਾਣ, ਪਰ ਘਾਹੀਆਂ ਦੇ ਪੁੱਤਾਂ ਘਾਹ ਦੀ ਖੋਤਣਾ ਅਤੇ ਰਾਜਿਆਂ ਰਾਜ ਈ ਕਰਨਾ।' ਇਹ ਕਹਿ ਕੇ ਪ੍ਰੀਪਾਲ ਨੇ ਸਰਵਣ ਦੀ ਗਲ ਦੀ ਕੁਸੈਲ ਉਗਲਛ ਦਿਤੀ। ਉਹ ਸਰਵਣ ਦੇ ਮੂੰਹੋਂ ਹੋਰ ਕੁਝ ਨਹੀਂ ਸੀ ਸੁਣਨਾ ਚਾਹੁੰਦੀ। ਇਸ ਲਈ ਮਘੀ ਨੂੰ ਸਿਰ ਉਤੇ ਥੰਮਦੀ, ਉਹ ਪਿੰਡ ਵੱਲ ਤੁਰ ਪਈ।

੧.

ਨੂਰਾਂ ਪਿੰਡ ਵਿਚੋਂ ਨਿਕਲੀ ਹੀ ਸੀ ਕਿ ਸਰਵਣ ਦੇ ਪਿੰਡੇ ਵਿਚ ਚਿਣਗਾਂ ਫੁੱਟਣ ਲਗੀਆਂ। ਉਹ ਜਦ ਵੀ ਉਹਨੂੰ ਤੱਕਦਾ ਸੀ, ਉਦੋਂ ਹੀ ਉਹ ਇਕ ਤਲਖ਼ੀ ਜਿਹੀ ਮਹਿਸੂਸ ਕਰਦਾ। ਮਨ ਵਿਚ ਕਈ ਢਾਹ ਉਸਾਰ ਕਰਦਾ, ਉਹਨੂੰ ਬੁਲਾਉਣ ਦੀਆਂ ਕਈ ਤਰਕੀਬਾਂ ਸੋਚਦਾ; ਪਰ ਜਦ ਉਹ ਲਾਗੇ ਆਉਂਦੀ ਤਾਂ ਉਹਦੇ ਬੁਲ੍ਹ ਬਸ ਫਰਕ ਕੇ ਹੀ ਰਹਿ ਜਾਂਦੇ। ਉਹ ਉਸਦੇ ਲੱਕ ਤੋਂ ਹੇਠਾਂ ਤਕ ਝੂਲਦੀ ਪਰਾਂਦੀ ਨੂੰ ਹੀ ਵਿੰਹਦਾ ਰਹਿੰਦਾ ਅਤੇ ਇਕ ਹੌਕਾ ਭਰ ਕੇ ਸੋਚਾਂ ਵਿਚ ਡੁੱਬ ਜਾਂਦਾ।

ਨੂਰਾਂ ਪੋਣੇ ਵਿਚ ਬੱਧੀ ਰੋਟੀ ਨੂੰ ਇਕ ਹੱਥ ਫੜੇ ਅਤੇ ਦੂਜੇ ਵਿਚ ਪਾਣੀ ਦੀ ਗੜਵੀ ਲੈ ਕੇ ਤੁਰੀ ਆਉਂਦੀ ਸੀ। ਉਹਨੂੰ ਪਿੰਡੋਂ ਨਿਕਲਦਿਆਂ ਤੱਕ ਕੇ ਹੀ ਉਹਦੇ ਕਲੇਜੇ ਵਿਚ ਵਿਚਾਰਾਂ ਦਾ ਇਕ ਝੁਲਕਾ ਜਿਹਾ ਫਿਰਿਆ। 'ਤੂੰ ਤੱਖੀਏ ਮੱਟੀਆਂ ਵੀ ਵਜਾਇਆ ਕਰੇਂਗਾ ਰਾਤ ਨੂੰ?' ਨੂਰਾਂ ਦੀ ਖੂਹ ਉਤੇ ਪੁਛੀ ਇਹ ਲਲ੍ਹੀ ਜਿਹੀ ਗੱਲ ਉਹਨੂੰ ਕਈ ਸਾਲਾਂ ਬਾਅਦ ਚੇਤੇ ਆਈ ਅਤੇ ਉਹ ਆਪ ਮੁਹਾਰੇ ਹੀ ਸਾਂਈ ਕਮਾਲ ਦੇ ਬੋਲਾਂ ਨੂੰ ਦੁਹਰਾਉਣ ਲੱਗਾ:-

‘ਬੀਕਾਨੇਰ ਚੋਂ ਉਠ ਲਿਆਂਦਾ, ਦੇ ਕੇ ਰੋਕ ਪਰਾਸੀ।
 ਸ਼ਹਿਣੇ ਦੇ ਵਿਚ ਝਾਂਜਰ ਬਣਦੀ, ਮੁਕਰ ਬਣਦੀ ਕਾਠੀ।
 ਭਾਈ ਬਖ਼ਤੌਰੇ ਬਣਦੇ ਟਕੂਏ, ਰਲੇ ਬਣੇ ਗੰਡਾਸੀ।
 ਗੁੱਤਿਆਂ ਦੇ ਵਿਚ ਬਣਦੇ ਕੁੰਡੇ, ਸ਼ਹਿਰ ਭਦੌੜ ਦੀ ਚਾਟੀ।
 ਹਿੰਮਤਪੁਰੇ ਦੀਆਂ ਬਣੀਆਂ ਕਹੀਆਂ, ਕਾਸਾਪੁਰ ਦੀ ਦਾਤੀ।
 ਚੜ ਜਾ ਬੋਤੇ ਤੇ, ਮੰਨ ਲੈ ਭੌਰ ਦੀ ਆਖੀ। ਚੜ੍ਹ ਜਾ ਬੋਤੇ ਤੇ।'
ਤੇ ਜਦ ਉਸ ਆਖਰੀ ਵਾਕ ਪੂਰਾ ਕੀਤਾ ਤਾਂ ਹਿਰਨੀ ਵਰਗੀ ਧੌਣ ਚੁੱਕੀ ਨੂਰਾਂ ਦਾ ਸਾਕਾਰ ਬੁੱਤ ਸਰਵਣ ਦੇ ਸਾਹਮਣੇ ਆਣ ਪਹੁੰਚਾ ਸੀ ਨੂਰਾਂ ਸਰਵਣ ਨੂੰ ਵੇਖ ਕੇ ਪਹਿਲਾਂ ਵੀ ਮੁਸਕਰਾ ਪੈਂਦੀ ਸੀ, ਪਰ ਅਜ ਮੁਸਕਰਾਹਟ ਨੂੰ ਚੁੰਨੀ, ਵਿਚ ਲੁਕਾਉਣ ਲਈ ਉਹਦੇ ਹੱਥ ਵਿਹਲੇ ਨਹੀਂ ਸਨ! ਫਿਰ ਵੀ ਇਕ ਸੰਗ ਜਿਹੀ ਮਹਿਸੂਸ ਕਰਦਿਆਂ, ਉਹਨੇ ਧੌਣ ਨੂੰ ਦੂਜੇ ਪਾਸੇ ਮੱੜ ਲਿਆ।
"ਨੂੰਰਾਂ!' ਬਲ ਏਨੀ ਕਾਹਲੀ ਨਿਕਲਿਆ ਕਿ ਸਰਵਣ ਥੋਹੜਾ ਢਿੱਤਾ ਜਿਹਾ ਪੈ ਗਿਆ।
ਨੂਰਾਂ, ਅਵਾਜ਼ ਸੁਣ ਕੇ, ਆਡ ਟਪਦੀ ਹੋਈ, ਮੱਕੀ ਦੇ ਖੇਤ ਵਿਚ ਸਰਵਣ ਵਲ ਮੂੰਹ ਫੇਰਦੀ ਖਲੋ ਗਈ। ਸਰਵਣ ਹੱਥਲੀ ਕਿਤਾਬ ਨੂੰ ਆਡ ਦੀ ਵੱਟ ਉਤੇ ਸੁਟਦਿਆਂ ਉਠਿਆ, ਪਰ ਉਸਨੂੰ ਆਪਣੇ ਮਨ ਵਿਚ ਖੁਸ਼ੀ ਅਤੇ ਸਹਿਮ ਇਕੋ ਸਮੇਂ ਹੀ ਗੁਥਮ-ਗੁੱਥਾ ਹੁੰਦੇ ਲਗੇ।
"ਕਿਧਰ ਚਲੀ ਏ?' ਸਰਵਣ ਦੇ ਇਹ ਬੋਲ ਪਹਿਲਾਂ ਨਾਲੋਂ ਕੁਝ ਸੰਭਲੇ ਹੋਏ ਸਨ।
"ਅੰਮਾਂ ਦੀ ਰੋਟੀ ਦੇਣ,... . .ਕਪਾਹੇ ਗਈ ਆ ਤੜਕੇ ਦੀ ਕੇਸੋ ਨਾਲ।" ਪਰ ਤੂੰ ਮੇਰੇ ਵਲ ਇੰਜ ਕਿਉਂ ਝਾਕ ਰਿਹਾ?' ਪੁਛਦਿਆਂ ਰਾਂ ਨੇ ਉਂਧੀ ਪਾਕੇ ਕਾਹਲੀ ਕਾਹਲੀ ਸਾਹਾਂ ਨਾਲ, ਠਾਂਹ-ਤਾਂਹ ਹੁੰਦੀ ਨੀ ਹੇਠ ਜਵਾਨੀ ਨੂੰ ਝਾਕਿਆ ਅਤੇ ਉਹਦਾ ਲੱਕ ਆਪ ਮੁਹਾਰੇ ਹੀ ਥੋਹੜਾ ਹੇਠਾਂ ਨੂੰ ਝੁਕ ਗਿਆ।

੧੦

'ਕਿਉਂ? ਕਿੱਦਾਂ ਝਾਕ ਰਿਹਾਂ?' ਸਰਵਣ ਨੇ ਪੁਛਿਆ।
'ਪਤਾ ਨਹੀਂ, ਪਰ ਅੱਲਾ-ਪਾਕ ਦੀ ਕਸਮ, ਅੱਜ ਤੇਰੀਆਂ ਅੱਖਾਂ ਕੋਲੋਂ ਬੜਾ ਡਰ ਲਗਦਾ,' ਕਹਿੰਦਿਆਂ ਨੂਰਾਂ ਨੇ ਇਸ ਵਾਰ ਸਰਵਣ ਦੀਆਂ ਅੱਖਾਂ ਦੇ ਪਿਛਵਾੜੇ ਤਕ ਗਹੁ ਨਾਲ ਝਾਕਿਆ ਅਤੇ ਇਕ ਅਜੀਬ ਜਿਹੀ ਸੰਗ ਨਾਲ ਸਿਰ ਨੂੰ ਝੁਕਾ ਲਿਆ।
ਦੋਵੀਂ ਬੰਨੀ ਚੁਪ ਤਣ ਗਈ। ਲਗਦਾ ਸੀ, ਜਿਵੇਂ ਦੋਵਾਂ ਕੋਲੋਂ ਗੱਲਾਂ ਦਾ ਭੰਡਾਰ ਮੁਕ ਗਿਆ ਹੋਵੇ।
'ਮੇਰਾ ਇਕ ਹੁਧਾਰ ਆ ਤੇਰੇ ਵਲ।' ਹੁਣ ਸਰਵਣ ਆਪਣੇ ਆਪ ਵਿਚ ਕਾਫੀ ਸੰਭਲ ਚੁਕਾ ਸੀ।
'ਲੈ ਲਏ, ਮੈਂ ਕਦ ਨਾਂਹ ਕੀਤੀ ਏ ਤੈਨੂੰ, ਪਰ ਦਸੇਂਗਾ ਨਾਂ ਕਿਹੜਾ ਹੁਧਾਰ ਆ?' ਨੂਰਾਂ ਦੀ ਮੁਸਕਰਾਹਟ ਨਾਲ ਤਿੜਕ ਗਏ ਹੋਠਾਂ ਵਿਚ ਦੀ ਚਿੱਟੇ ਮੋਤੀਆਂ ਵਰਗੇ ਦੰਦ ਲਿਸ਼ਕੇ।
'ਦੋ ਘੱਟ ਪਾਣੀ ਦਾ...... ਚੇਤਾ ਨਹੀਓ ਖੂਹ ਦਾ?' ਸਰਵਣ ਨੇ ਟਾਂਡੇ ਨਾਲ ਸੂਤ ਕੱਤਦੀ ਛੱਲੀ ਨੂੰ ਪਲੋਸਦਿਆਂ ਆਖਿਆ।
'ਮੇਰਾ ਤਾਂ ਕੋਈ ਖੂਹ ਨਹੀਂ.....ਆਹ ਗਵੜੀ ਆ; ਪੀ ਲਾ ਡੀਕ ਲਾ ਕੇ। ਪਰ ਵੇਖੀਂ ਬਾਬਾ ਕਿੱਤੇ ਭੱਟਿਆ ਨਾ ਜਾਵੀਂ।' ਇਸ ਵਾਰ ਨੂਰਾਂ ਦੀਆਂ ਅੱਖਾਂ ਵਿਚ ਵੀ ਇਕ ਸ਼ੇਖੀ ਸੀ।
'ਸਿਰਫ਼ ਦੋ ਚੁਲੀਆਂ......ਵਿਆਜ ਵਿਆਜ ਵਾਪਸ ਕਰਦੇ, ਮੂਲ ਫਿਰ ਸਹੀ,' ਕਹਿੰਦਿਆਂ ਸਰਵਣ ਹੱਥ ਦੀ ਓਕ ਬਣਾ ਕੇ ਜ਼ਰਾ ਕੁੱਬਾ ਹੋ ਗਿਆ ਅਤੇ ਨੂਰਾਂ ਨੇ ਗੜਵੀ ਨੂੰ ਪਲਟਦਿਆਂ ਪਾਣੀ ਓਕ ਵਿਚ ਪਾ ਦਿੱਤਾ।
'ਪਰ ਤੂੰ ਪੀਂਦਾ ਨਹੀਂ......ਮੇਰੇ ਵਲ ਝਾਕੀ ਜਾਨਾ।' ਨੂਰਾਂ ਪਾਣੀ ਪਾਉਣੋ ਹਟ ਗਈ ਅਤੇ ਸਰਵਣ ਦੇ ਕੋਈ ਉਤਰ ਦੇਣ ਤੋਂ ਪਹਿਲਾਂ ਹੀ, ਮੁਸਕਰਾਉਂਦੀ, ਮੁੜ ਮੁੜ ਪਿਛੇ ਝਾਕਦੀ ਮੱਕੀ ਵਿਚ ਦੀ ਜਾਂਦੀ ਡੰਡੀਏ ਪੈ ਗਈ।
ਨੂਰਾਂ ਤੁਰੀ ਜਾਂਦੀ ਸੀ, ਮੁਸਕਰਾਉਂਦੀ ਜਾਂਦੀ ਸੀ। ਬਾਬੇ ਵਰਿਆਮੇਂ

੧੧

ਦੇ ਖੂਹ ’ਤੇ ਕੀਤੀਆਂ ਨਿੱਕੀਆਂ ਨਿੱਕੀਆਂ ਬਚਪਨ ਦੀਆਂ ਗੱਲਾਂ ਦੀਆਂ ਯਾਦਾਂ ਮਲੋ ਮਲੀ ਉਹਦੇ ਦਿਮਾਗ ਵਿਚ ਵੜਦੀਆਂ ਜਾਂਦੀਆਂ ਸਨ।
'ਧਕੜੇ, ਬੁਰਕਾ ਪਾ ਕੇ ਨਿਕਲਿਆ ਕਰ......ਕਿਸੇ ਦੀ ਨਜ਼ਰ ਨਾ ਲਗ ਜਾਏ।'
'ਹਾਏ!' ਸੋਚਾਂ ਵਿਚ ਊਂਧੀ ਪਾ ਕੇ ਤੁਰੀ ਜਾਂਦੀ ਨੂਰਾਂ ਦਾ ਇਸ ਅਵਾਜ਼ ਨੂੰ ਸੁਣ ਕੇ ਤ੍ਰਾਹ ਨਿਕਲ ਗਿਆ। ਉਹਦੇ ਸਾਹਮਣੇ ਪ੍ਰੀਪਾਲ ਖੜੀ ਸੀ।
'ਕਿਉਂ ਨੀ, ਤੂੰ ਘਟ ਸੋਹਣੀ ਆਂ?..... ਲਿਖੀ ਪੜ੍ਹੀ......ਕਈ ਰੰਗ ਰੋਗਨ ਅਤੇ ਨਖਰੇ ਵਰਤਣੇ ਆਉਂਦੇ ਤੈਨੂੰ ਤਾਂ।' ਨੂਰਾਂ ਨੇ ਜਵਾਬ ਦਿਤਾ ਅਤੇ ਉਹ ਦੋਵੇਂ ਹੱਸ ਪਈਆਂ।
'ਨਹੀਂ, ਮੇਰੀ ਗਲ ਹੋਰ ਆ......ਪਰ ਤੈਨੂੰ ਵੇਖ ਕੇ ਮੁੰਡਿਆਂ ਦਾ ਦਿਲ 'ਧੱਕ', 'ਧੱਕ', ਕਰਨ ਲਗ ਜਾਂਦਾ ਅੱਜ ਕਲ।'
'ਮੈਨੂੰ ਬਹੁਤਾ ਨਹੀਂ ਪਤਾ...... ਪਰ ਅੱਲਾ ਦੀ ਕਸਮ ਜੇ ਕਿਤੇ ਮੈਂ ਮੁੰਡਾ ਹੁੰਦੀ ਤੈਨੂੰ ਕਿਧਰੇ ਕੱਢ ਕੇ ਜ਼ਰੂਰ ਲੈ ਜਾਂਦੀ।' ਨੂਰਾਂ ਕੋਲੋਂ ਕੋਈ ਢੁਕਵਾਂ ਉਤਰ ਨਾ ਸਰਿਆ।
'ਜੇ ਤੂੰ ਮੁੰਡਾ ਹੁੰਦੀਓਂ, ਤੇਰੀਆਂ ਇਹਨਾਂ ਸੂਹੀਆਂ ਗਲ੍ਹਾਂ ਦਾ ਮੈਂ ਸਾਰਾ ਰੰਗ ਚੂਸ ਲੈਣਾ ਸੀ।' ਉਹਦੀ ਗਲ੍ਹ ਦੀ ਚੂੰਡੀ ਭਰਦਿਆਂ ਉਸ ਕਚੀਚੀ ਵੱਟੀ।
'ਹਾਂ, ਹਾਂ ਤੇ ਫਿਰ ਬਰਕਤੇ ਆਗੂੰ ਨਿਕਲ ਜਾਣਾ ਸੀ, ਹੈ ਨਾਂ?' ਇਸ ਵਾਰ ਨੂਰਾਂ ਨੇ ਉਹਨੂੰ ਲਾ-ਜਵਾਬ ਕਰ ਦਿਤਾ ਅਤੇ ਹਾਸੇ ਨਾਲ ਲੋਟ ਪੋਟ ਹੁੰਦੀਆਂ ਉਹ ਆਪੋ ਆਪਣੇ ਰਾਹੇ ਪੈ ਗਈਆਂ।
'ਨੂਰਾਂ ਦੇ ਚਲੇ ਜਾਨ ਬਾਅਦ ਸਰਵਣ ਦਾ ਮਨ ਪੜ੍ਹਣ ਤੋਂ ਉਕਤਾ ਗਿਆ ਅਤੇ ਉਹ ਕੁਝ ਕੱਖ-ਕਾਨ ਇਕੱਠਾ ਕਰਕੇ, ਧੂੰਆਂ ਲਾ ਛੱਲੀ ਭੁੰਨ ਕੇ ਚੱਬਣ ਲਗ ਪਿਆ।
ਟਾਂਡਿਆਂ ਦੀ ਸਰਰ ਸਰਰ ਹੋਈ। ਮੁੱਢਾਂ ਵਿਚ ਦੀ ਕਿਸੇ ਦੇ ਪੈਰ ਨਜ਼ਰੀਂ ਆਏ। ਸਰਵਣ ਕੁਝ ਚੌਕਸ ਹੋ ਗਿਆ। ਪ੍ਰੀਪਾਲ ਦਾ ਹੱਸਦਾ ਮੁਸਕਰਾਂਦਾ ਚਿਹਰਾ ਸਰਵਣ ਦੇ ਸਾਹਮਣੇ ਸੀ। ਉਹਦੇ ਮੂੰਹ 'ਤੇ ਖੁਸ਼ੀ ਦੀ

੧੨

ਇਕ ਲਹਿਰ ਦੌੜ ਗਈ। ਪ੍ਰੀਪਾਲ ਇਕ ਵਾਰ ਅਗੇ ਵੀ ਉਹਨੂੰ ਏਸੇ ਪੈਲੀ ਵਿਚ ਮਣ੍ਹੇ ਹੇਠ ਮਿਲੀ ਸੀ। ਪਰ ਇਸ ਸਾਲ ਉਥੇ ਕੋਈ ਮਣ੍ਹਾ ਨਹੀਂ ਸੀ। ਉਹਨੂੰ ਝਟ ਇਕ ਸ਼ਰਾਰਤ ਸੁਝੀ। ਉਸ ਅੱਧ-ਚਬੀ ਛੱਲੀ ਦਾ ਤੁੱਕਾ ਤੋੜਿਆ ਅਤੇ ਨਿਸ਼ਾਨਾ ਬੰਨ ਪ੍ਰੀਪਾਲ ਦੀ ਹਿੱਕ ਵਿਚ ਦੇ ਮਾਰਿਆ। ਉਹ ਸਮਝ ਗਈ ਕਿ ਇਹ ਜ਼ੁਰਅੱਤ ਕੌਣ ਕਰ ਸਕਦਾ ਸੀ। ਉਹਦੀਆਂ ਡੌਰ-ਭੌਰੀਆਂ ਅੱਖਾਂ ਸਰਵਣ ਨੂੰ ਲਭਣ ਲਗੀਆਂ। ਉਥੇ ਹੀ ਖਲੋ ਕੇ ਉਹਨੇ ਏਧਰ ਓਧਰ ਝਾਕਿਆ। ਆਡ ਉਤੇ ਖਲੋਤਾ ਸਰਵਣ ਮੁਸਕਰਾ ਰਿਹਾ ਸੀ।
'ਕਿਉਂ ਵੇ, ਸਾਡੇ ਜੋਗੇ ਤੁੱਕੇ ਈ ਆ ਤੇਰੀ ਪੈਲੀ ਵਿਚ?'
'ਸਭ ਤੇਰੀਆਂ ਜੱਟੀਏ, ਜਿੰਨੀਆਂ ਮਰਜ਼ੀ ਭੰਨ ਲਾ।' ਸਰਵਣ ਨੇ ਸ਼ਰਮਿੰਦਗੀ ਅਤੇ ਖੁਸ਼ੀ ਦੇ ਰਲਵੇਂ ਮਿਲਵੇਂ ਅੰਦਾਜ਼ ਵਿਚ ਆਖਿਆ।
'ਜੇ ਏਨਾ ਈ ਪਿਆਰ ਸੀ, ਭੁਜੀ ਨਾ ਰਖ ਹੋਈ?'
'ਹੈ ਗੀ ਤਾਂ ਹੈ ਪਰ.....!'
'ਪਰ ਕੀ?'
'ਜੂਠੀ ਏ ਮੇਰੀ।'ਸਰਵਣ ਨੇ ਵਾਕ ਪੂਰਾ ਕਰ ਦਿਤਾ।
'ਫਿਰ ਤਾਂ ਮੈਂ ਜ਼ਰੂਰ ਚਬੂੰ। ਪ੍ਰੀਪਾਲ ਨੇ ਜਿਵੇਂ ਰਿਹਾੜ ਕੀਤੀ ਹੋਵੇ।
'ਕਿਸੇ ਦੀ ਜੂਠ ਨਹੀਂ ਖਾਈ ਦੀ।'
'ਕਿਉਂ, ਕੀ ਹੋ ਜਾਂਦਾ?'
'ਪਿਆਰ।'
'ਉਹ ਤਾਂ ਹੋ ਈ ਗਿਆ...ਹੁਣ ਤੂੰ ਅਗਲੀ ਗਲ ਕਰ।'
'ਇਹ ਗਲ ਆ ਤਾਂ ਆਹ ਲੈ।' ਸਰਵਣ ਨੇ ਬਚੀ ਹੋਈ ਛੱਲੀ ਉਹਦੇ ਵਲ ਵਗਾਹ ਮਾਰੀ।
'ਸੁਟੀ ਤਾਂ ਇੰਜ ਆ ਜਿਵੇਂ ਕੁਤੇ ਨੂੰ ਟੁਕ ਪਾਈ ਦਾ।......ਕਾਲਜ ਪੜ੍ਹਦੋਂ ਤਾਂ ਕੁਝ ਮੈਨਰ ਤਾਂ ਆ ਜਾਂਦੇ।'
ਸਰਵਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਕੁਝ

੧੩

ਸ਼ਰਮਿੰਦਾ ਜਿਹਾ ਹੋ ਕੇ ਹੱਸਣ ਲਗ ਪਿਆ। ਪ੍ਰੀਪਾਲ ਨੇ ਛੱਲੀ ਫੜੀ ਅਤੇ ਉਸਨੂੰ ਇੰਜ ਚੱਕ ਮਾਰਿਆ ਮਾਨੋਂ ਕਈ ਦਿਨਾਂ ਦੀ ਭੁੱਖੀ ਹੋਵੇ।
'ਜੇ ਮੈਂ ਇਕ ਗਲ ਪੁਛਾਂ ਦਸੇਂਗੀ?' ਸਰਵਣ ਉਹਦੇ ਲਾਗੇ ਹੋ ਗਿਆ।
'ਕਿਉਂ ਨਹੀਂ, ਜ਼ਰੂਰ ਦਸੂੰ ਜੇ ਮੈਨੂੰ ਪਤਾ ਹੋਇਆ।'
'ਭਲਾ ਤੂੰ ਸਾਡੇ ਘਰ ਆਉਣੋਂ ਕਿਉਂ ਹੱਟ ਗਈ ਏਂ?'
'ਐਵੇਂ ਈ......ਬਸ ਵਿਹਲ ਈ ਨਹੀਂ ਲਗਦਾ।'
"ਨਹੀਂ, ਇਹ ਗੱਲ ਨਹੀਂ।...ਸਚੋ ਸਚੀ ਦਸ ਤੈਨੂੰ ਕੰਵਰ ਨੇ ਮਨ੍ਹਾ ਨਹੀਂ ਕੀਤਾ?"
ਪ੍ਰੀਪਾਲ ਨੇ ਕੋਈ ਉਤਰ ਨਾ ਦਿਤਾ।
'ਕੰਵਰ ਕਿਹੋ ਜਿਹਾ ਮੁੰਡਾ ਏ ਪਾਲ?' ਇਹ ਦੂਜੀ ਵਾਰ ਸੀ ਕਿ ਉਹਨੇ ਸਰਵਣ ਦੇ ਮੂੰਹੋਂ 'ਪਾਲ' ਸ਼ਬਦ ਸੁਣਿਆ ਸੀ।
ਉਹ ਫਿਰ ਨਾ ਬੋਲੀ।
'ਦੇਹ ਜਵਾਬ ਮੇਰੀ ਗਲ ਦਾ।' ਸਰਵਣ ਕੁਝ ਹਿਰਖ ਕੇ ਬੋਲਿਆ।
ਪ੍ਰੀਪਾਲ ਨੂੰ ਚੁਪ ਵੇਖਕੇ ਉਹ ਫਿਰ ਕਹਿਣ ਲੱਗਾ-
'ਪਾਲ, ਮਾਸਟਰ ਇੰਦਰ ਪਾਲ ਜੀ ਕਹਿੰਦੇ ਹੁੰਦੇ, ਜਿੰਨਾ ਕੋਈ ਆਦਮੀ ਵੱਧ ਅਮੀਰ ਹੁੰਦਾ, ਓਨੀਆਂ ਉਹਦੀਆਂ ਹਰਕਤਾਂ ਕਮੀਨੀਆਂ ਹੁੰਦੀਆਂ।'
'ਹੂੰ!' ਪ੍ਰੀਪਾਲ ਨੇ ਜਿਵੇਂ ਕਿਸੇ ਸੁਪਨੇ ਵਿਚ ਹੁੰਗਾਰਾ ਭਰਿਆ ਹੋਵੇ।
'ਪਰ, ਤੂੰ ਕੰਵਰ ਨਾਲ ਬੋਲਣਾ ਕਿਉਂ ਛੱਡਿਆ?' ਪ੍ਰੀਪਾਲ ਨੇ ਗਲ ਚਾਲੂ ਰਖੀ।
'ਪਾਲ, ਤੂੰ ਇਸ ਗਲ 'ਚੋਂ ਕੀ ਲੈਣਾ?'
'ਮੈਂ ਕੁਝ ਵੀ ਲੈਣਾ ਹੋਵੇ; ਪਰ ਤੈਨੂੰ ਮੇਰੇ ਪਿਆਰ ਦੀ ਕਸਮ ਈਂ ਨਾ ਦਸੇ ਤਾਂ।'
'ਪਰ ਤੂੰ ਪਿਆਰ ਦੀ ਕਸਮ ਕਿਉਂ ਖਾ ਗਈ ਏਂ?' ਸਰਵਣ ਲਈ ਪ੍ਰੀਪਾਲ ਨੇ ਇਕ ਲੀਕ ਖਿਚ ਦਿਤੀ ਸੀ।
'ਸੱਚ ਪੁਛਦੀ ਏਂ ਤਾਂ ਇਸ ਪਿਛੇ ਹੱਕ ਮੰਗਣ ਵਾਲੇ ਦੀ ਅਤੇ ਹੱਕ

੧੪

ਖੋਹਣ ਵਾਲੇ ਦੀ ਕਹਾਣੀ ਏਂ, ਸਚਾਈ ਦੀ ਅਤੇ ਝੂਠ ਦੀ ਟੱਕਰ ਦੀ ਕਹਾਣੀ ਏਂ......ਤੂੰ ਇਹਨੂੰ ਸੁਣ ਕੇ ਕੀ ਕਰੇਂਗੀ?'
'ਕੀ ਮੇਰਾ ਏਨਾ ਵੀ ਦਾਈਆ ਨਹੀਂ ਕੋਈ ਗੱਲ ਪੁੱਛਾਂ?'
'ਇਹ ਤਾਂ ਮੈਂ ਨਹੀਂ ਸੋਚਦਾ।'
'ਫਿਰ ਕੀ ਸੋਚਦਾਂ?'
ਮੈਂ ਸੋਚਦਾ ਕਿ ਇਸ ਦੁਨੀਆਂ ਵਿਚ ਕਿਸੇ ਨੂੰ ਕਿਸੇ ਦਾ ਦੁੱਖ ਸੁਣਨ ਦਾ ਵਿਹਲ ਕਿਥੇ! ਤੇ ਜੇ ਕੋਈ ਸੁਣੇਗਾ ਵੀ ਤਾਂ ਉਹ ਮਖੌਲ ਉਡਾਉਣ ਦੇ ਸਿਵਾ ਹੋਰ ਕੀ ਕਰੇਗਾ?
'ਕੀ ਮੈਂ ਵੀ?'
'ਮੈਂ ਕੀ ਕਹਿ ਸਕਦਾ ..ਪਰ ਸੱਚ ਬਹੁਤ ਕੌੜਾ ਹੁੰਦਾ-ਕਹਿਣ ਵਾਲੇ ਲਈ ਵੀ ਅਤੇ ਸੁਣਨ ਵਾਲੇ ਲਈ ਵੀ।'
'ਹੋਵੇਗਾ ਹੋਰਨਾਂ ਲਈ......ਆਹ ਲਏ, ਵਾਅਦਾ ਦਿੰਦੀ ਆਂ ਪਿਆਰ ਦਾ', ਕਹਿੰਦਿਆਂ ਪ੍ਰੀਪਾਲ ਨੇ ਆਪਣਾ ਹੱਥ ਅਗੇ ਵਧਾ ਦਿੱਤਾ।
ਪ੍ਰੀਪਾਲ ਦੀ ਸੋਚ ਦੇ ਉਲਟ, ਸਰਵਣ ਨੇ ਉਹਦਾ ਹੱਥ ਫੜਿਆ ਨਹੀਂ। ਉਹਦੀਆਂ ਅਸਮਾਨੀ ਚੂੜੀਆਂ ਉਤੇ ਸਰਵਣ ਦੀ ਨਜ਼ਰ ਅਟਕੀ ਰਹੀ, ਉਹਦੇ ਚਿਹਰੇ ਦਾ ਬਦਲਦਾ ਪ੍ਰਭਾਵ ਉਹਦੀਆਂ ਅੱਖਾਂ ਵਿਚ ਸਮਾ ਗਿਆ ਅਤੇ ਉਸ ਆਖਿਆ :-
"ਦੁਨੀਆਂ ਦੇ ਬਹੁਤੇ ਲੋਕ ਖੁਦਗਰਜ਼ ਨੇ......ਸਵਾਰਥ ਲਈ ਉਹ ਸਾਰੇ ਅਸੂਲ, ਅਣਖ, ਇੱਜ਼ਤ ਛਿੱਕੇ 'ਤੇ ਟੰਗ ਦੇਦੇ। ਪੈਸੇ ਦੀ ਛਣਕਾਰ ਮਨੁਖ ਦੀਆਂ ਅੱਖਾਂ ਅਗੇ ਪਰਦਾ ਤਾਣ ਦੇਂਦੀ ਏ? ਉਹਨੂੰ ਖਰੇ ਖੋਟੇ ਅਤੇ ਖੋਟੇ ਖਰੇ ਲਗਣ ਲੱਗ ਜਾਂਦੇ।"
'ਪਰ ਮੈਨੂੰ ਇਹ ਬੁਝਾਰਤਾਂ ਸਮਝ 'ਚ ਨਹੀਂ ਆਉਂਦੀਆਂ।'
"ਇਹ ਬੁਝਾਰਤਾਂ ਨਹੀਂ, ਇਹ ਚਿੱਟੇ ਦਿਨ ਵਰਗਾ ਸਚ ਏ ਕਿ ਤੇਰਾ ਬਾਪ ਅੱਜ ਟੋਡੀਆਂ ਦੇ ਮਗਰ ਲਗ ਗਿਆ ਏ......ਸਾਡੇ ਨਾਲੋਂ ਸੰਬੰਧ ਇਸ ਲਈ ਤੋੜ ਲਏ ਨੇ ਕਿ ਅਸੀਂ ਸਰਕਾਰ ਅਤੇ ਅਣਜਾਣ ਲੋਕਾਂ ਦੀਆਂ ਨਜ਼ਰਾਂ

੧੫

ਵਿਚ ਬਾਗੀ ਬਣ ਗਏ ਹਾਂ। ਅੱਜ ਤੇਰਾ ਵੀਰ ਸ਼ਿਵਦੇਵ ਵੀ ਸੋਚਦਾ ਏ ਕਿ ਬਾਗੀ ਪ੍ਰੀਵਾਰ ਨਾਲ ਪਿਆਰ, ਹਮਦਰਦੀ, ਦੋਸਤੀ ਉਹਨਾਂ ਨੂੰ ਮਹਿੰਗੇ ਪੈ ਸਕਦੇ। ਪਰ ਇਕ ਗਲ ਚੇਤੇ ਰਖ ਪ੍ਰੀਪਾਲ, ਇਕ ਦਿਨ ਇਨਕਲਾਬ ਦਾ ਆਵੇਗਾ, ਜਦੋਂ ਲੋਕ ਇਹਨਾਂ ਟੋਡੀਆਂ ਦੇ ਮੂੰਹ 'ਤੇ ਥੁੱਕਣਗੇ ਅਤੇ ਉਹਨਾਂ ਦੇ ਝੋਲੀ-ਚੁੱਕਾਂ ਨੂੰ ਮਰਨ ਲਈ ਧਰਤੀ ਵਿਹਲ ਨਹੀਂ ਦੇਵੇਗੀ। ਪ੍ਰੀਪਾਲ, ਗੁੱਸਾ ਨਾ ਕਰੀਂ, ਇਹੀ ਕਾਰਨ ਏਂ ਕਿ ਤੂੰ ਸਾਡੇ ਵੜਨਾ ਛਡ ਦਿਤਾ ਏ।'

'ਇਹ ਗੱਲ ਤਾਂ ਨਹੀਂ, ਪਰ ਭਾਵੇਂ ਤੇਰਾ ਇਨਕਲਾਬ ਆ ਜਾਵੇ ਤੇ ਭਾਵੇਂ ਅੰਗਰੇਜ਼ ਦੇਸ਼ 'ਚੋਂ ਚਲੇ ਜਾਣ, ਪਰ ਘਾਹੀਆਂ ਦੇ ਪੁੱਤਾਂ ਘਾਹ ਈ ਖਤਣਾ ਅਤੇ ਰਾਜਿਆਂ ਰਾਜ ਈ ਕਰਨਾ।' ਇਹ ਕਹਿ ਕੇ ਪ੍ਰੀਪਾਲ ਨੇ ਸਰਵਣ ਦੀ ਗਲ ਦੀ ਕੁਸੈਲ ਉਗਲਛ ਦਿਤੀ। ਉਹ ਸਰਵਣ ਦੇ ਮੂੰਹੋ ਹੋਰ ਕੁਝ ਨਹੀਂ ਸੀ ਸੁਣਨਾ ਚਾਹੁੰਦੀ। ਇਸ ਲਈ ਮਘੀ ਨੂੰ ਸਿਰ ਉਤੇ ਥੰਮਦੀ, ਉਹ ਪਿੰਡ ਵਲ ਤੁਰ ਪਈ।

ਸਰਵਣ ਜਾਂਦੀ ਪ੍ਰੀਪਾਲ ਨੂੰ ਵਿੰਹਦਾ ਰਿਹਾ। ਉਹ ਡੰਡੀ ਛੱਡ ਕੇ ਵਜੀਦਪੁਰ ਵਲੋਂ ਆਉਂਦੇ ਪਹੇ ਜਾ ਚੜੀ ਅਤੇ ਤੁਰਦੀ ਤੁਰਦੀ, ਫਸਲਾਂ ਓਹਲੇ ਹੋ ਗਈ।

'ਪਾੜ੍ਹੀ ਦਾ ਅੱਜ ਕਿਦਾਂ ਜੀਅ ਕਰ ਆਇਆ ਰੋਟੀ ਖੜਨ ਦਾ?' ਪਵਿੱਤਰ ਨੇ ਪਿੰਡ ਵੜਦੀ ਪ੍ਰੀਪਾਲ ਨੂੰ ਪੁਛਿਆ। ਉਹ ਮਾਵਾਂ ਧੀਆਂ ਸਾਹਮਣਿਓਂ ਪਾਲ ਨੂੰ ਮਿਲ ਪਈਆਂ।

'ਅਜ ਐਤਵਾਰ ਏ ਨਾ', ਅਮਰੋ ਨੇ ਪ੍ਰੀਪਾਲ ਤੋਂ ਵੀ ਪਹਿਲਾਂ ਜਵਾਬ ਦੇ ਦਿਤਾ।

'ਹੈਲੋ ਪਵਿੱਤਰ, ਤੂੰ ਤਾਂ ਬੜੀ ਮਾੜੀ ਹੋ ਗਈ ਏਂ...ਚਾਚੀ ਜੀ, ਇਹਨੂੰ ਕੁਝ ਖਾਣ ਨੂੰ ਨਹੀਂ ਦੇਂਦੀ ਵਿਚਾਰੀ ਨੂੰ?'

'ਬੀਬੀ, ਗਰੀਬਾਂ ਘਰੀਂ ਖਾਣ ਖੂਣ ਕਾਹਦਾ ਹੁੰਦਾ ......ਇਹਦਾ ਵੀ ਬਾਪੂ ਘਰ ਹੁੰਦਾ ਤਾਂ ਤੇਰੇ ਆਂਗੂ ਪੜ੍ਹ ਇਹ ਵੀ...।' ਅਮਰੋ ਦੀ ਛਾਤੀ ਹੇਠ ਇਕ ਹੌਕਾ ਲਰਜਾ ਗਿਆ।

'ਇਹ ਤਾਂ ਠੀਕ ਆ ਚਾਚੀ ਜੀ, ਪਰ ਕਰਮਾਂ ਦੇ ਗੇੜ ਵੀ ਕੁਝ ਹੁੰਦੇ। ਅੱਜ ਕਿਧਰ ਤਿਆਰ ਹੋਈਆਂ ਜੇ?'
'ਮਸਿਆ ਚਲੀਆਂ, ਚਲ ਲੈ ਚਲੀਏ।' ਪਵਿਤਰ ਨੇ ਮੁਸਕਰਾਉਂਦਿਆਂ ਕਿਹਾ।
'ਕੌਣ ਜਾਵੇ ਲੱਤਾਂ ਮਾਰਦਾ? ਅਸੀਂ ਤਾਂ ਛੁੱਟੀ ਨੂੰ ਉਡੀਕਦੇ ਰਹਿਨੇ ਆਂ.....ਕਦੋਂ ਐਤਵਾਰ ਆਵੇ ਤੇ ਕਦੋਂ ਸ਼ਹਿਰ ਦੇ ਖੱਪ-ਖਾਨੇ ਤੋਂ ਜਾਨ ਛੁੱਟੇ।'
'ਮੈਂ ਵੀ ਸੁੱਖ ਬੈਠੀ ਸਾਂ ਬਾਰਾਂ......ਸੋਚਿਆ, ਬਾਬਾ ਮਿਹਰ ਕਰ ਤੇ ਆਪ ਸੁਖੀਂ ਮਿਹਰੀ ਘਰ ਪਰਤਣ।' ਅਮਰੋ ਨੇ ਆਪਣੀ ਮਜ਼ਬੂਰੀ ਦਸਦਿਆਂ ਆਖਿਆ।
'ਮੈਂ ਤਾਂ ਕਿਹਾ ਚਲ ਲੈ ਚਲੀਏ।' ਪਵਿਤਰ ਨੇ ਫਿਰ ਸੁਲਾਹ ਮਾਰੀ।
'ਮਿਹਰਬਾਨੀ ਜੀ, ਮੈਥੋਂ ਧੁੱਪੇ ਤੁਰਿਆ ਈ ਨਹੀਂ ਜਾਂਦਾ।'
'ਹਾਂ, ਹਾਂ, ਜੀਪ ਹੋਵੇ ਥੱਲੇ ਤੇ ਫਿਰ ਭਾਵੇਂ ਸਿਖਰ ਦੁਪਹਿਰ ਹੋਵੇ, ਹੈ ਨਾਂ? ਕਹਿੰਦਿਆਂ ਪਵਿਤਰ ਦੇ ਨੱਕ ਦੀਆਂ ਕੋਂਪਲਾਂ ਕੁਝ ਚੌੜੀਆਂ ਹੋ ਗਈਆਂ। ਪ੍ਰੀਪਾਲ ਵੀ ਇਸ ਹੋਏ ਵਿਅੰਗ ਨੂੰ ਸਮਝ ਗਈ। ਅਤੇ ਫਿਰ ਉਹ ਆਪੋ ਆਪਣੇ ਰਾਹੇ ਪੈ ਗਈਆਂ।
ਪ੍ਰੀਪਾਲ ਦੇ ਆ ਜਾਣ ਪਿਛੋਂ ਸਰਵਣ ਨੂੰ ਇਕ ਪਲ ਵੀ ਹੋਰ ਬਹਿਣਾ ਮੁਹਾਲ ਹੋ ਗਿਆ। ਉਹ ਇਕ ਦਮ ਉਦਾਸ ਬਹੁਤ ਉਦਾਸ ਹੋ ਗਿਆ ਅਤੇ ਕਿਤਾਬਾਂ ਨੂੰ ਕੱਛੇ ਮਾਰ ਉਹ ਵੀ ਪਿੰਡ ਆਣ ਵੜਿਆ। ਡਿਓੜੀ ਦੇ ਢੁਕੇ ਦਰਵਾਜ਼ੇ ਨੂੰ ਖੋਹਲ ਕੇ, ਪਈ ਮੰਜੀ ਉਤੇ ਕਿਤਾਬਾਂ ਸੁਟ ਕੇ, ਇੰਜ ਬੈਠਾ, ਮਾਨੋ ਮੰਜੀ ਉਤੇ ਡਿੱਗ ਪਿਆ ਹੋਵੇ। 'ਘਾਹੀਆਂ ਦੇ ਪੁੱਤਾਂ ਘਾਹ ਈ ਖੋਤਣਾ ਅਤੇ ਰਾਜਿਆਂ ਰਾਜ ਈ ਕਰਨਾ'-ਪ੍ਰੀਪਾਲ ਦੇ ਸ਼ਬਦ ਹਥੌੜਿਆਂ ਵਾਂਗ ਉਹਦੇ ਦਿਮਾਗ ’ਤੇ ਵਜੇ। ਉਹਨੇ ਸਿਰ ਨੂੰ ਛੰਡਦਿਆਂ, ਕੁਝ ਗੁਣ-ਗੁਣਾਉਣਾ ਚਾਹਿਆ। ਪਰ ਉਹਦੇ ਭਰੇ ਮਨ ਨੂੰ ਕੁਝ ਵੀ ਚੰਗਾ ਨਾ ਲੱਗਾ। ਉਹਨੇ ਅੱਖਾਂ ਮੀਟ ਕੇ ਸੌਣ ਦਾ ਯਤਨ ਕੀਤਾ ਪਰ ਨੀਂਦ ਨਾ ਆਈ। ਉਹ ਉਠਕੇ ਬਹਿ ਗਿਆਂ, ਕਾਗਜ਼ ਅਤੇ ਪੈਨਸਿਲ ਲੈ ਕੁਝ ਲਿਖ ਕੇ ਮਨ ਦਾ ਭਾਰ ਹਲਕਾ ਕਰਨ ਦੀ ਸੋਚੀ।

ਕਾਫੀ ਚਿਰ ਮਗਜ਼-ਮਾਰੀ ਬਾਅਦ, ਉਸ ਇਕ ਕਵਿਤਾ ਲਿਖੀ-'ਬੇਵਫਾ'। ਇਕ ਵਾਰ, ਦੋ ਵਾਰ ਆਪਣੀਆਂ ਲਿਖੀਆਂ ਪਾਲਾਂ ਨੂੰ ਪੜ੍ਹਿਆ ਅਤੇ ਫਿਰ ਕਿੰਨਾ ਚਿਰ ਉਹੀ ਸਤਰਾਂ ਗੁਣ-ਗੁਣਾਉਂਦਾ ਰਿਹਾ। ਪਤਾ ਨਹੀਂ, ਉਹਦੇ ਚਿੱਤ ਵਿਚ ਕੀ ਆਇਆ, ਉਹਨੇ ਲਿਖੀ ਹੋਈ ਕਵਿਤਾ ਨੂੰ ਟੁਕੜੇ ਟੁਕੜੇ ਕਰ ਦਿੱਤਾ। ਆਪਣੀ ਹੀ ਧੌਣ ਦੁਆਲੇ ਹੱਥਾਂ ਦੀ ਕੜਿੰਗੜੀ ਪਾ ਕੇ ਉਹ ਫਿਰ ਸੋਚੀਂ ਪੈ ਗਿਆ। ਕੁਝ ਚਿਰ ਸੋਚਕੇ ਉਹਨੇ ਇਕ ਹੋਰ ਕਵਿਤਾ ਸ਼ੁਰੂ ਕੀਤੀ-'ਇਨਕਲਾਬ' ਉਹ ਕਾਫੀ ਚਿਰ, ਇਸ ਕਵਿਤਾ ਦੇ ਅੱਖਰਾਂ ਨੂੰ ਸ਼ੰਗਾਰਦਾ, ਤਰਾਸ਼ਦਾ ਰਿਹਾ, ਕਿੰਨਾ ਚਿਰ ਕਵਿਤਾ ਨੂੰ ਪੜ੍ਹ ਪੜ੍ਹ ਖੁਸ਼ ਹੁੰਦਾ ਰਿਹਾ। ਪਰ ਇਸ ਕਵਿਤਾ ਦੇ ਟੁਕੜੇ ਕਰਦਿਆਂ ਵੀ ਉਹਨੂੰ ਜ਼ਰਾ ਦਰੇਗ ਨਾ ਆਇਆ। 'ਪਿਆਰ' ਤੇ 'ਇਨਕਲਾਬ'- ਦੋਵਾਂ ਵਿਸ਼ਿਆਂ ਨਾਲ ਉਹਨੂੰ ਨਫਰਤ ਜਿਹੀ ਹੁੰਦੀ ਲੱਗੀ। ਪਰ ਉਹਦੇ ਦਿਲ ਦਾ ਇਕ ਭਾਰ ਹਲਕਾ ਹੋ ਗਿਆ ਸੀ। ਨੀਂਦ ਦਾ ਝੋਕਾ ਕਦ ਆ ਗਿਆ, ਇਹਦਾ ਸਰਵਣ ਨੂੰ ਕੁਝ ਪਤਾ ਨਾ ਲਗਾ। ਹਾਂ, ਅਮਰੋ ਅਤੇ ਪਵਿਤਰ ਨੇ ਢਲੇ ਪਰਛਾਵੀਂ ਉਹਨੂੰ ਆਣ ਜਗਾਇਆ ਸੀ।

੨.

ਪਿੰਡ ਨੂਰਪੁਰ ਵਿਚ ਬਾਬੇ ਵਰਿਆਮੇ ਦਾ ਇਕੋ ਇਕ ਅਜਿਹਾ ਖੂਹ ਸੀ, ਜਿਥੇ ਪਿੰਡ ਦੀ ਸਾਰੀ ਰੌਣਕ ਵਸਦੀ ਲੱਗਦੀ ਸੀ। ਤੁੱਕੇ ਦੀ 'ਟੱਕ', 'ਟੁੱਕ' ਸੁਣਦੇ ਹੀ ਕੁੜੀਆਂ-ਚਿੜੀਆਂ, ਮੁਟਿਆਰਾਂ-ਵਿਆਹੀਆਂ, ਅਣ-ਵਿਆਹੀਆਂ, ਘੜੇ ਢਾਕਾਂ ਤੇ ਰਖ ਤੋਂ ਪਾਣੀ ਭਰਨ ਤੁਰ ਆਉਂਦੀਆਂ। ਲਗਦਾ ਜਿਵੇਂ ਇਹ ਖੂਹ ਕੋਈ ਤੀਰਥ ਹੋਵੇ-ਵਿਛੜਿਆਂ ਦੇ ਮਿਲਣ ਦੀ ਕੋਈ ਥਾਂ ਹੋਵੇ! ਉਹ ਘੜੇ ਭਰ ਕੇ ਵੀ ਕਿੰਨਾ ਕਿੰਨਾ ਚਿਰ ਆਪਣਾ ਦੁੱਖ-ਸੁੱਖ ਫੋਲਦੀਆਂ ਰਹਿੰਦੀਆਂ। ਵਡੀ ਗਲ ਇਹ ਸੀ ਕਿ ਏਥੋਂ ਸਾਰੇ ਪਿੰਡ ਦੇ ਲੋਕ ਪਾਣੀ ਲੈ ਜਾਂਦੇ ਸਨ ਅਤੇ ਮੁਸਲਮਾਨਾਂ ਦੇ ਪਾਣੀ ਭਰਿਆਂ ਵੀ ਇਹ ਭਿੱਟਿਆ ਨਹੀਂ ਸੀ ਜਾਂਦਾ।

ਗਾਧੀ ਉਤੇ ਉਘਲਾਉਂਦੇ ਸ਼ਮੀਰ ਨੂੰ ਝੋਕ ਆ ਗਈ। ਉਹ ਤ੍ਰਬਕ ਕੇ ਉਠਿਆ। ਉਹਦਾ ਧਿਆਨ ਗਾਚੀ ਕਰਕੇ ਆਂਦੀ ਪਿੱਪਲੀ 'ਤੇ ਪਿਆ ਅਤੇ ਉਹ ਬਲਦਾਂ ਨੂੰ ਛਿਛਕਰ ਮਾਰ, ਕਹੀ ਨੂੰ ਚੁਕ, ਪੁਟੇ ਹੋਏ ਟੋਏ ਵਿਚ ਪਿਪਲੀ ਲਾਉਣ ਲੱਗ ਗਿਆ। ਬਲਦ ਰਵਾਂ ਰਵੀਂ ਤੁਰੇ ਜਾਂਦੇ ਸਨ ਅਤੇ ਸ਼ਮੀਤਾ ਪਿਪਲੀ ਦੇ ਦੌਰ ਨੂੰ ਥਾਪੜ ਕੇ ਸਵਾਰੀ ਜਾਂਦਾ ਸੀ।

ਰੇਸ਼ਮਾਂ ਨੇ ਘੜਾ ਨਸਾਰ ਅਗੋਂ ਭਰ ਕੇ ਔਲੂ ਦੀ ਬੰਨ੍ਹੀ ਉਤੇ ਰਖ

ਲਿਆ ਅਤੇ ਦੂਜੇ ਨੂੰ ਨਸਾਰ ਅਗੇ ਡਾਹ ਦਿਤਾ। ਦੋਵੇਂ ਘੜੇ ਭਰ ਕੇ ਉਹਨੇ ਇਧਰ ਓਧਰ ਝਾਕਿਆ। ਸ਼ਮੀਰੇ ਸਿਵਾ ਕੋਈ ਹੋਰ ਹੈ ਨਹੀਂ ਸੀ ਜੋ ਘੜਿਆਂ ਨੂੰ ਹੱਥ ਪਵਾਉਂਦਾ। ਫੁਲਕਾਰੀ ਦੇ ਪੱਲੇ ਦਾ ਬਿਨੂ ਕਰਕੇ ਸਿਰ 'ਤੇ ਟਿਕਾਉਂਦਿਆਂ ਉਹ ਕੁਝ ਸੋਚੀ ਪੈ ਗਈ। 'ਵੇ, ਜ਼ਰਾ ਹੱਥ ਪਵਾਈਂ।' ਰੇਸ਼ਮਾ ਨੇ ਥੋਹੜਾ ਝਿਜਕਦਿਆਂ ਸ਼ਮੀਰ ਨੂੰ ਕਿਹਾ।

'ਮੈਂ ਕੋਈ ਵਿਹਲਾਂ ਹੱਥ ਪਵਾਉਣ ਨੂੰ!'ਸ਼ੁਮੀਰੇ ਦਾ ਉਤਰ ਜ਼ਰਾ ਖਰ੍ਹਵਾ ਸੀ। ਰੇਸ਼ਮਾਂ ਇਕ ਪਲ ਲਈ ਡੌਰ-ਭੌਰੀ ਹੋ ਕੇ ਖਲੋ ਗਈ।
'ਪਾ ਇਹਨੂੰ ਇਕ ਘੜਾ ਪਹਿਲਾਂ।' ਰੇਸ਼ਮਾ ਨੂੰ ਠਠੰਬਰੀ ਵੇਖ ਕੇ ਸ਼ੁਮੀਰੇ ਨੇ ਹੁਕਮਰਾਨਾ ਅੰਦਾਜ਼ ਵਿਚ ਆਖਿਆ। ਰੇਸ਼ਮਾ ਚੁਪ-ਚੁਪੀਤੀ ਘੜਾ ਚੁਕਕੇ ਪਿੱਪਲੀ ਦੇ ਦੌਰ ਵਲ ਵਧੀ।
'ਇਹ ਕੀ ਲਾਇਆ ਈ?' ਰੇਸ਼ਮੇਂ ਨੇ ਘੜਾ ਪਲਟਦਿਆਂ ਹੌਸਲਾ ਕਰਕੇ ਪੁਛਿਆ।
'ਪਿਆਰ ਦਾ ਬੂਟਾ।' ਸ਼ੁਮੀਰ ਨੂੰ ਲੱਗਾ ਜਿਵੇਂ ਇਹ ਸ਼ਬਦ ਆਪ-ਮੁਹਾਰੇ ਉਹਦੇ ਮੂੰਹੋਂ ਕਿਰ ਗਏ ਹੋਣ।
'ਕੀਹਦੇ ਪਿਆਰ ਦਾ?' ਰੇਸ਼ਮਾ ਦੀ ਝਿਜਕ ਕੁਝ ਜਾਂਦੀ ਰਹੀ।
'ਭਾਵੇਂ ਆਪਣੇ ਦਾ ਸਮਝ ਲਾ।' ਹੋਰ ਕੋਈ ਜਵਾਬ ਨਾ ਔਹੜਦਾ ਵੇਖ ਸ਼ੁਮੀਰੇ ਨੇ ਕਿਹਾ।
'ਭਲਾ ਅਮੀਰ ਗਰੀਬ ਦਾ ਪਿਆਰ ਕਾਹਦਾ? ਤੇਰੇ ਅਰਗੇ, ਸਾਡੇ ਅਰਗਿਆਂ ਦੇ ਮਰ ਗਿਆਂ ਦੀ ਮੜ੍ਹੀ 'ਤੇ ਫੋਸ ਨੀ ਮਾਰਦੇ।' ਕਹਿਰਾਂ ਦਾ ਸੋਜ਼ ਸੀ, ਰੇਸ਼ਮਾ ਦੇ ਇਸ ਵਿਅੰਗ ਵਿਚ!
'ਨਹੀਂ ਰੇਸ਼ਮਾਂ, ਇਹ ਗੱਲ ਨਹੀ ਰੇਸ਼ਮਾਂ, ਅਤੇ ਅਗੇ ਉਹਨੂੰ ਕੁਝ ਨਾ ਸੁਝਿਆ ਕਿ ਕੀ ਆਖੇ।
'ਸੂਰਜ ਏਧਰੋਂ ਏਧਰ ਚੜ੍ਹ ਸਕਦਾ, ਪਰ ਅਮੀਰ ਗਰੀਬ ਨੂੰ ਪਿਆਰ ਨਹੀਂ ਕਰ ਸਕਦਾ।'

ਰੇਸ਼ਮਾਂ ਨੇ ਜਦ ਆਪਣੇ ਹੱਥ ਨੂੰ ਪਹਿਲਾਂ ਚੜ੍ਹਦੇ ਅਤੇ ਫਿਰ ਲਹਿੰਦੇ ਵਲ ਕੀਤਾ ਤਾਂ ਉਸ ਦੀਆਂ ਵੀਣੀਆਂ ਵਿਚ ਪਾਏ ਗਜ਼ਰਿਆਂ ਨੇ ਛਣਕ ਕੇ ਜਿਵੇਂ ਉਹਦੀ ਗਲ ਦੀ ਹਾਮੀ ਭਰ ਦਿਤੀ।
'ਨਹੀਂ ਰੇਸ਼ਮਾਂ; ਸੂਰਜ ਰੁਖ ਬਦਲੇ ਸੌ ਵਾਰ, ਪਰ ਸ਼ੁਮੀਰ ਦਾ ਪਿਆਰ ਨਾ ਬਦਲੂ।' ਨਿਧੜਕ ਦ੍ਰਿੜ੍ਹਤਾ ਅਤੇ ਸਵੈ-ਭਰੋਸੇ ਨਾਲ ਸ਼ੁਮੀਰ ਨੇ ਆਪਣੇ ਪਿਆਰ ਦੀ ਸ਼ਾਹਦੀ ਭਰ ਦਿੱਤੀ।
'ਮੈਂ ਤਾਂ ਹੜ ਦਾ ਕੱਖ ਆਂ-ਬੇ-ਥਾਂਵੀਂ ਤੇ ਮਾਂ-ਮਹਿਟਰ, ਨਾ ਜਾਣੇ ਕਿਧਰ ਦੀ ਕਿਧਰ ਰੁੜ੍ਹ ਜਾਵਾਂ.....!' ਰੇਸ਼ਮਾਂ ਦਾ ਗੱਚ ਭਰ ਆਇਆ।
'ਅਸੀਂ ਸਾਰੇ ਈ ਕੱਖਾਂ ਦੀ ਨਿਆਈਂ ਆਂ ਕੁਦਰਤ ਅਗੇ ......।' ਸ਼ੁਮੀਰ ਦਾ ਦਿਲ ਪਸੀਜ ਗਿਆ। ਦੋਵੀਂ ਪਾਸੀਂ ਚੁੱਪ ਛਾ ਗਈ। ਰੇਸ਼ਮਾਂ ਨੇ ਇਕ ਹੌਕਾ ਭਰਿਆ ਅਤੇ ਖਾਲੀ ਘੜਾ ਚੁੱਕ ਕੇ ਔਲੂ ਵਲ ਤੁਰ ਪਈ। ਜਦ ਉਸ ਘੜਾ ਭਰ ਕੇ ਔਲੂ ਦੀ ਬੰਨ੍ਹੀ 'ਤੇ ਧਰਿਆ ਤਾਂ ਸ਼ੁਮੀਰ ਆਪ-ਮੁਹਾਰੇ ਹੀ ਘੜੇ ਚੁਕਾਉਣ ਲਈ ਔਲੂ ਲਾਗੇ ਆ ਗਿਆ।
ਦੋਵਾਂ ਦੀਆਂ ਬਾਹਵਾਂ ਸਿਰਾਂ ਤੋਂ ਉਪਰ ਹੋ ਗਈਆਂ, ਦੋਵਾਂ ਦੀਆਂ ਅੱਖਾਂ ਨੇ ਦੋਵਾਂ ਚਿਹਰਿਆਂ ਉਤੇ ਇਕ ਉਦਾਸ ਮੁਸਕਰਾਹਟ ਤੱਕੀ।
ਬਲਦ ਤੁਰੇ ਜਾਂਦੇ ਸਨ, ਨਸਾਰ ਵਗਦੀ ਜਾਂਦੀ ਸੀ ਅਤੇ ਰੇਸ਼ਮਾਂ ਘੜੇ ਸੰਭਾਲਦੀ ਪਿੰਡ ਨੂੰ ਤੁਰੀ ਜਾਂਦੀ ਸੀ।

੩.

'ਮਖ਼ ਇੱਸ਼ਕ ਕੀ ਹੁੰਦਾ?'
'ਕਿਉਂ, ਹੋ ਤਾਂ ਨਹੀਂ ਗਿਆ ਕਿਸੇ ਨਾਲ?
ਖੈਰੂ ਆਪਣੇ ਉਤੇ ਹੋਏ ਇਸ ਪ੍ਰਸ਼ਨ ਤੇ ਕੁਝ ਝੇਂਪ ਗਿਆ।
'ਮੈਂ ਤਾਂ ਐਵੇਂ ਈਂ ਪੁਛਿਆ।'ਖੈਰੂ ਦੀ ਇਸ ਦਿਤੀ ਸਫਾਈ ਨਾਲ ਸ਼ਮੀਰ ਨੂੰ ਵਿਸ਼ਵਾਸ਼ ਨਾ ਆਇਆ।
‘ਨਹੀਂ ਬਚੂ, ਗਲ ਜ਼ਰੂਰ ਹੈਗੀ ਕੋਈ, ਦਸ ਦੇ ਨਹੀਂ ਤੇ ਗਿਚੀ ਮਲਦੂੰ ਅਜ?' ਸ਼ਮੀਰ ਖਹਿੜੇ ਪੈ ਗਿਆ।
'ਮਖ ਨਹੀਂ, ਸੌਂਹ ਅੱਬਾ ਦੀ, ਕੋਈ ਨਹੀਂ, ਮੈਂ ਤਾਂ ਹੱਸਣ ਡਿਹਾ ਸਾਂ।'
'ਨਹੀਂ, ਮੈਂ ਨਹੀਂ ਮੰਨਦਾ', ਆਖ ਸ਼ੁਮੀਰ ਨੇ ਖੈਰੂ ਨੂੰ ਬਗਲਾਂ ਤੋਂ ਗਲਵਕੜੀ ਭਰਦਿਆਂ ਚੁੱਕ ਲਿਆ। ‘ਦੱਸਦੇ ਸੂਰਾ, ਨਹੀਂ ਤੇ ਮਣਕਾ ਤੋੜ ਦਊਂ।' ਸ਼ੁਮੀਰ ਆਪਣੀ ਜਿੱਦ ਤੇ ਅੜਿਆ ਸੀ।
'ਛਡਦੇ ਖਸਮਾਂ, ਛੱਡਦੇ, ਦਸਦੀ ਬੁੜਿਆ, ਦਸਦਾਂ!' ਹਾਰ ਮੰਨਦਿਆਂ ਖੇਰੂ ਨੇ ਜਾਨ ਛੁਡਾਈ। ਦੋਵੇਂ ਯਾਰ ਜ਼ੋਰ ਕਰਕੇ ਹਟੇ ਸਨ ਅਤੇ ਨਹਾਉਣ ਤੋਂ ਪਹਿਲਾਂ ਮੁੜ੍ਹਕਾ ਸੁਕਾ ਰਹੇ ਸਨ। ਖੈਰੂ ਸਾਰੀ ਗਲ ਦਸਣ ਦੇ ਰੌਂਅ ਵਿਚ ਸੀ। ਇਸ ਲਈ ਉਹ ਔਲੂ ਦੀ ਬੰਨ੍ਹੀ ਉਤੇ ਬਹਿ ਗਏ।

'ਯਾਰ, ਮਖ਼ ਕੀ ਦਸਾਂ, ਬਰਕਤੇ ਹੱਥ ਧੋ ਕੇ ਪਿਛੇ ਪੈ ਗਈ ਆ।' ਖੈਰੂ ਨੇ ਬਿਲੀ ਥੈਲਿਓਂ ਕਢ ਦਿਤੀ!

'ਕੀ ਆਂਹਦੀ ਆ?' ਸ਼ੁਮੀਰ ਨੇ ਥੋਹੜਾ ਮੁਸਕਰਾਉਂਦਿਆਂ ਉਤਸੁਕਤਾ ਨਾਲ ਪੁਛਿਆ।

'ਆਂਹਦੀ, ਬਸ ਸੋਹਣੀ ਆਂਗੂ ਭਾਵੇਂ ਕੱਚੇ 'ਤੇ ਤੁਰਨਾ ਪੈ ਜਾਏ, ਤਰਨਾ ਜਾਂ ਡੁਬਣਾ ਤੇਰੇ ਨਾਲੇ।'

ਬਰਕਤੇ, ਦਿੱਤ ਦੀ ਕੁੜੀ ਸੀ। ਉਹਦੀ ਮਾਂ ਉਹਦੇ ਬਚਪਨ ਵਿਚ ਹੀ ਅੱਲਾ ਨੂੰ ਪਿਆਰੀ ਹੋ ਗਈ ਸੀ। ਉਹਦੇ ਅੱਬਾ ਨੇ ਮਰਨ ਤਕ ਆਪਣੀ ਘਰ ਦੀ ਨਸੀਬਾਂ ਦੀ ਗਲ ਤੇ ਪਹਿਰਾ ਦਿਤਾ ਅਤੇ ਬਰਕਤੇ ਨੂੰ ਨਸੀਬਾਂ ਦੇ ਪਿਆਰ ਦੀ ਨਿਸ਼ਾਨੀ ਨੂੰ, ਗਲ ਨਾਲ ਲਾ ਕੇ ਪਾਲਿਆ ਅਤੇ ਮਰਨ ਵੇਲੇ ਆਪਣੇ ਇਕ ਇਕ ਛੜੇ-ਛਾਂਡ ਭਰਾ ਨੂੰ, ਭੇਡਾਂ ਦੇ ਇਜੜ ਸਮੇਤ ਬਰਕਤੇ ਦੀ ਵੀ ਸੌਂਪਣਾ ਕਰ ਕੇ ਅੱਖਾਂ ਮੀਟ ਗਿਆ। ਅਤੇ ਜਿੰਨਾ ਚਿਰ ਸੂਬੇ ਦੀ ਵਜ਼ਰ ਠੀਕ-ਠਾਕ ਰਹੀ, ਉਹਨੇ ਵੀ ਭਰਾ ਦੀ ਅਮਾਨਤ ਨੂੰ ਹਰ ਸੰਭਵ ਸੁਖ ਦਿਤਾ। ਪਰ ਹੁਣ ਜਦ ਉਹਦੀ ਇਕੋ ਇਕ ਰਹਿੰਦੀ ਅੱਖ ਦਾ ਨਜ਼ੀਰ ਵੀ ਵਹਿ ਗਿਆ ਤਾਂ ਬਰਕਤੇ ਲਈ ਵੀ ਸਾਰਾ ਜਹਾਨ ਹਨੇਰਾ ਹੋ ਗਿਆ। ਉਸ ਨਾਲ ਅਫਸੋਸ ਕਰਨ ਗਏ ਅਲੀ ਨੇ ਉਸਨੂੰ ਦਿਲਾਸਾ ਦੇਂਦਿਆਂ ਕਿਹਾ ਸੀ : 'ਤੂੰ ਫਿਕਰ ਨਾ ਕਰ। ਬਰਕਤੇ, ਖੇਰੂ ਨਾਲ ਭੇਡਾਂ ਚਾਰ ਲਿਆਇਆ ਕਰੂ ਅਤੇ ਔਖੀ-ਸੌਖੀ ਵੇਲੇ ਅਸੀਂ ਤੈਥੋਂ ਕਿਧਰੇ ਚੌੜੇ ਨਹੀਂ।' ਅਤੇ ਅਗਲੇ ਦਿਨ ਤੋਂ ਅਲੀ ਉਤੇ ਵਿਸ਼ਵਾਸ਼ ਕਰਦਿਆਂ, ਸੂਬੇ ਨੇ ਬਰਕਤੇ ਨੂੰ ਖੇਰੂ ਨਾਲ ਇੱਜੜ ਲੈ ਜਾਣ ਲਈ ਕਹਿ ਦਿੱਤਾ। ਉਸ ਦਿਨ ਤੋਂ ਹੀ ਉਹ ਦੋਵੇਂ ਇੱਜੜਾਂ ਨੂੰ ਰਾਜੇ ਦੀ ਰਖ਼ ਵਿਚ ਲੈ ਜਾਦੇ ਅਤੇ ਸ਼ਾਮ ਨੂੰ ਘਰ ਪਰਤਦੇ।

ਤੇ ਅੱਜ ਖੈਰੂ ਨੇ ਆਪਣਾ ਪਿਆਰ ਭੇਦ ਸ਼ੁਮੀਰ ਅਗੇ ਖੋਹਲ ਦਿਤਾ ਸੀ। ਖੈਰੂ ਨੇ ਸ਼ੁਮੀਰ ਨੂੰ ਇਹ ਵੀ ਦੱਸ ਦਿਤਾ ਕਿ ਰੇਸ਼ਮਾਂ, ਬਰਕਤੇ ਨੂੰ ਕਹਿੰਦੀ ਸੀ : 'ਮੇਰਾ ਜੀਅ ਕਰਦਾ ਏ, ਕਿਧਰੇ ਹਨੇਰੀ ਝੁਲ ਜਾਵੇ; ਸਭ ਕੁਝ ਤਬਾਹ ਹੋ ਜਾਵੇ,......ਬਸ ਮੈਂ ਹੋਵਾਂ ਤੇ ਜਾਂ ਫਿਰ......।'

"..... ਤੇ ਜਾਂ ਫਿਰ ?' ਸੁਮੀਰੇ ਨੇ ਖੈਰੂ ਦੀ ਗੱਲ ਨੂੰ ਬੋਚਦਿਆਂ ਪੁਛਿਆ ।
'ਤੇ ਜਾਂ ਫਿਰ', ਆਖਦਿਆਂ ਖਰੂ ਮੁਸਕਰਾ ਪਿਆ, "ਤੂੰ ਹੋਵੇਂ।' ਖੇਰੂ ਨੇ ਉਹਦੀ ਗੱਲ੍ਹ ਤੇ ਧੱਫਾ ਮਾਰਿਆ।
ਸ਼ੁਮੀਰ ਆਪਣੇ ਪਿਆਰ ਦੀ ਗੱਲ ਖੁਲ ਜਾਣ ਤੇ ਚੌਂਕ ਉਠਿਆ ਅਤੇ ਦੋਵੇਂ ਯਾਰ ਜਆਂ ਪਾਉਂਦੇ ਖਿੜ ਖਿੜਾਕੇ ਹੱਸ ਪਏ । ਹਨੇਰਾ ਹੁੰਦਾ ਵੇਖ ਉਹਨਾਂ ਵਾਰੀ ਵਾਰੀ ਟਿੰਡਾਂ ਤੇ ਚੜ੍ਹ ਖੂਹ ਗੇੜਿਆ, ਪਿੰਡੇ ਪਾਣੀ ਪਾਇਆ ਅਤੇ ਘਰਾਂ ਨੂੰ ਤੁਰ ਪਏ।
ਅਜ ਰਾਤ ਸ਼ਮੀਰ ਨੂੰ ਨੀਂਦ ਨਹੀਂ ਸੀ ਆ ਰਹੀ । ਪਾਸੇ ਪਲਟਦਿਆਂ ਅੱਧੀ ਰਾਤ ਟੱਪ ਗਈ । ਗਿੱਟੀਆਂ, ਵਹਿੰਗੀ ਅਤੇ ਸਪਤ-ਰਿਸ਼ੀ ਕਿਤੇ ਦੇ ਕਿਤੇ ਚਲੇ ਗਏ । ਉਹਦੀ ਅੱਖ ਕਦੋਂ ਲਗੀ, ਸ਼ਮੀਰ ਨੂੰ ਕੋਈ ਪਤਾ ਨਹੀਂ ।
 'ਤੈਰਾ ਨਾਮ ਜੱਪਣ ਦਾ ਵੇਲਾ, ਉਠਕੇ ਤੂੰ ਨਾਮ ਜੱਪ ਲਾ ।
 'ਤੂੰ ਨਾਮ ਜੱਪਣ ਨੂੰ ਆਇਓ, ਉਠਕੇ ਤੂੰ ਨਾਮ ਜੱਪ ਲਾ ।'
ਜਾਹਰੇ ਪੀਰ ਦੇ ਮਜ਼ੋਰ ਦੀ ਅਵਾਜ਼, ਪਿੰਡ ਦੀਆਂ ਸੁਨ-ਸ਼ਾਨ ਗਲੀਆਂ ਵਿਚ ਅਗਿਓ ਅਗੇ ਤੁਰੀ ਜਾਂਦੀ ਸੀ । ਉਹਦੇ ਚਿਮਟੇ ਦੀ 'ਠੱਕ' ਅਤੇ ਚਿਮਟੇ ਦੇ ਕੜੇ ਦੀ ‘ਛਣਨ, ਮਾਨੋ ਮਜੌਰ ਦੀ ਅਵਾਜ਼ ਨਾਲ ਤਾਲ ਮਿਲਾ ਰਹੇ ਹੋਣ । 'ਵਾਹਿਗੁਰ’, ਆਖ ਜਦ ਬਾਬਾ ਵਰਿਆਮਾ ਜਾਗਿਆ ਤਾਂ ਮਜ਼ੋਰ ਪ੍ਰਭਾਤ-ਫੇਰੀ ਕਰਦਾ ਗੁਲਾਮ ਦੀ ਹਵੇਲੀ ਲਾਗੇ ਪਹੁੰਚ ਚੁੱਕਾ ਸੀ ।
ਸ਼ੁਮੀਰ ਸਿਆਂ ! ਓ ਸ਼ਮੀਰ ਸਿਆਂ !! ਉਠ ਖੂਹ ਨਹੀਂ ਜੋੜਨਾ ਅੱਜ ? ਬੜਾ ਬੇਸੁਰਤ ਸੌਂਦਾ ਇਹ ਮੁੰਡਾ ! ਬਾਬਾ ਵਰਿਆਮਾ ਬੁੜ ਬੁੜਾ ਰਿਹਾ ਸੀ ।
ਸ਼ੁਮੀਰ ਦਾ ਉਠਣ 'ਤੇ ਅਜ ਦਿਲ ਨਹੀਂ ਸੀ ਕਰਦਾ । ਉਸਨੂੰ ਲਗ ਰਿਹਾ ਸੀ ਜਿਵੇਂ ਅੱਜ ਦਿਨ ਕੁਝ ਪਹਿਲਾਂ ਹੀ ਚੜ੍ਹ ਪਿਆ ਹੋਵੇ । ਉਹਦਾ ਇਕ ਢੱਕਾ ਹੋਰ ਲਾ ਲੈਣ ਨੂੰ ਜੀ ਕੀਤਾ । ਬਾਬਾ ਵਰਿਆਮਾ ਖੰਡ ਖੜਕਾਉਂਦਾ ਬਲਦਾਂ ਦੀ ਖੁਰਲੀ ਵੱਲ ਤੁਰਿਆ ਜਾ ਰਿਹਾ ਸੀ ਅਤੇ ਸ਼ੁਮੀਰਾ ਮੰਜੇ ਉਤੇ ਆਕੜ ਭੰਨ ਰਿਹਾ ਸੀ।








੪.
ਸਾਉਣ ਮਹੀਨੇ ਵਿਚ ਹੋਈਆਂ ਬਾਰਸ਼ਾਂ ਕਾਰਨ ਰਾਜੇ ਦੀ ਰਖ਼ ਵਿਚ ਘਾਹ ਹਰਿਆ ਹੋ ਗਿਆ। ਭਾਵੇਂ ਰੁਖ਼ ਤੋਂ ਪਾਰ ਰਾਜੇ ਦੀ ਸੰਘਣੇ ਰੁੱਖਾਂ ਦੀ ਬੀੜ ਸੀ, ਪਰ ਰੁਖ਼ ਵਿਚ ਬਹੁਤੇ ਮਲੇ ਅਤੇ ਝਾੜੀਆਂ ਹੀ ਨਜ਼ਰੀਂ ਆਉਂਦੇ । ਟਾਂਵੇ ਟਾਂਵੇਂ ਛਿਛਰੇ ਦੇ ਰੁੱਖਾਂ ਤੋਂ ਇਲਾਵਾ, ਨਿੱਕੀਆਂ ਨਿੱਕੀਆਂ ਛਪੜੀਆਂ ਸਨ, ਜੋ ਮੀਂਹ ਦੇ ਪਾਣੀ ਨਾਲ ਭਰੀਆਂ ਹੋਈਆਂ ਸਨ । ਖੇਰੂ ਅਤੇ ਬਰਕਤੇ ਇਤ ਰੱਖ ਹੇਠ ਬੈਠੇ ਹੋਏ ਸਨ । ਖੈਰੂ ਦਾ ਡਬੂ ਆਪਣੇ ਅਗਲੇ ਪਹੁੰਚਿਆਂ ਉਤੇ ਬੂਰਾ ਰਖੀ ਘਰਕ ਰਿਹਾ ਸੀ । ਖੈਰੂ ਹਥਲੇ ਦਾਤਰ ਨਾਲ ਛਿਛਰੇ ਦੀ ਇਕ ਟਾਹਣੀ ਦੇ ਬੋ ਮਤਲਬ ਹੀ ਟੋਟੇ ਟੁੱਕੀ ਜਾਂਦਾ ਸੀ । ਬਰਕਤੇ ਨੇ ਛਿਛਰੇ ਦੇ ਤਨੇ ਨਾਲ ਢਾਸਣਾ ਲਾਇਆ ਹੋਇਆ ਸੀ ਅਤੇ ਠੋਡੀ ਨੂੰ ਸਜੀ ਹਥੇਲੀ ਉਤੇ ਬੰਮ, ਅਰਕ ਨੂੰ ਪਟ ਦਾ ਆਸਰਾ ਦੇ, ਗੁਸੇ ਵਿਚ ਮੂੰਹ ਸਜਾਈ ਬੈਠੀ ਸੀ। ਦੋਵਾਂ ਦੇ ਰਲਵੇਂ ਮਿਲਵੇਂ ਇੱਜੜ ਮਲ੍ਹਿਆਂ ਵਿਚ ਰੁਝੇ ਹੋਏ ਸਨ।
‘ਬਰਕਤੇ !' ਖੈਰੂ ਨੇ ਹੱਥਲੀ ਸੋਟੀ ਦਾ ਕੁਤਰਾ ਕਰਨ ਪਿਛੋਂ ਅਵਾਜ਼ ਮਾਰੀ !

ਬਰਕਤੇ ਨੇ ਸਗੋਂ ਮੂੰਹ ਫੇਰ ਦੂਰ ਰਾਜੇ ਦੀ ਬੀੜ ਵਲ ਵੇਖਣਾ ਸ਼ੁਰੂ ਕਰ ਦਿਤਾ। ਉਹਨੇ ਬਦੋ-ਬਦੀ ਇਕ ਹੌਕਾ ਭਰਿਆ ਅਤੇ ਇੱਕ ਤੀਲ੍ਹਾ ਫੜ ਕੇ ਜ਼ਮੀਨ ਉਤੇ ਲੀਕਾਂ ਮਾਰਨ ਲਗ ਪਈ ।
ਖੈਰੁ ਉਠਿਆ ਅਤੇ ਅਛੋਪਲੇ ਹੀ ਉਹਨੇ ਬਰਕਤੇ ਦੀਆਂ ਦੋਵਾਂ ਅੱਖਾਂ ਨੂੰ ਆਪਣੇ ਹੱਥਾਂ ਨਾਲ ਘੁਟ ਲਿਆ ।
ਹਟ ਪਰੇ, ਖਬਰਦਾਰ ਜੋ ਮੈਨੂੰ ਹੱਥ ਲਾਇਆ ਤਾਂ !' ਖੈਰੁ ਦੇ ਦੋਵਾਂ ਹੱਥਾਂ ਨੂੰ ਆਪਣੇ ਹੱਥਾਂ ਨਾਲ ਤੋੜਕੇ ਮੂੰਹ ਦੁਆਲਿਓਂ ਲਾਹੁੰਦੀ ਬਰਕਤੇ ਬੋਲੀ ।
ਅੱਜ ਕੀ ਸਰਾਲ੍ਹ ਸੰਘ ਗਈ ਆ ? ਕੀ ਸੱਚੀ ਜਾਨ ?' ਖੈਰੂ ਨੇ ਬੋਹੜਾ ਢੀਠਤਾਈ ਨਾਲ ਪੁਛਿਆ !
'ਸਿਰ ਆਪਣਾ, ਹੋਰ ਕੀ ? ਬਰਕਤੇ ਦੀ ਅਵਾਜ਼ ਹਿਰਖੀ ਹੋਈ ਸੀ।
ਮਖ਼ ਤੈਨੂੰ ਕੋਈ ਵਹਿਮ ਹੋ ਗਿਆ ਵਹਿਮ ।'
ਹਾਂ; ਹਾਂ, ਮੈਨੂੰ ਹੁਣ ਵਹਿਮ ਈ ਹੋਣਾ, ਸਭ ਕੁਝ ਜੁ ਤੇਰੇ ਹਵਾਲੇ ਕਰ ਦਿਤਾ | ਦਗੇਬਾਜ਼ ਕਿਸੇ ਥਾਂ ਦਾ।
‘ਕਰਮਾ ਮਾਰੀਏ, ਮਖ਼ ਏਨਾ ਵੀ ਗੁਸਾ ਕੀ ਹੋਇਆ ।' ਉਹਦੀ ਗਲ੍ਹ ਨੂੰ ਉਂਗਲ ਨਾਲ ਛੇੜਦਿਆਂ ਖੈਰੂ ਨੇ ਕਿਹਾ ।
ਆਂਡੇ ਕਿਤੇ ਤੇ ਕੁੜ ਕੂੜ ਕਿਤੇ, ...... ਮੈਂ ਤੇਰੇ ਬਗੈਰ ਨਹੀਂ ਜੀਊਂਗਾ, ਨਕਾਹ ਪੜੇਗਾ ਤਾਂ ਤੇਰੇ ਨਾਲ । ਕਿਥੇ ਗਏ ਨੀ ਤੇਰੇ ਵਾਅਦੇ ? ਬਰਕਤੇ ਹਨੇਰੇ ਮਾਰਦੀ ਉਠ ਬੈਠੀ ।
ਪਰ ਮੈਂ ਹੁਣ ਕਦ ਮੁਕਰਨਾ ? ਖੇਰੂ ਦੀ ਚੰਚਲਤਾ ਸੰਜੀਦਗੀ ਵਿਚ ਬਦਲ ਗਈ ।
ਫਿਰਦਾ ਤਾਂ ਨਖਾਫ਼ਲਿਆਂ ਦੀ ਰੇਸ਼ਮਾ ਪਿਛੇ ਆਂ । ਕਹਿੰਦਿਆਂ ਬਰਕਤੇ ਦੀਆਂ ਅੱਖਾਂ ਵਿਚ ਅੱਥਰੂ ਆ ਗਏ ।
'ਨਹੀਂ, ਇਹ ਕਦੀ ਨਹੀਂ ਹੋਊਗਾ, ਕਦੀ ਨਹੀਂ। ਮੈਂ ਸ਼ੁਮੀਰ ਦੇ ਪਿਆਰ ਵਿਚ ਰੁਕਾਵਟ ਨਹੀਂ ਬਣਨਾ; ਮਖ਼ ਮੈਂ ਯਾਰ ਮਾਰ ਨਹੀਂ ਕਰਨੀ । ਖੇਰੂ ਨੇ ਬਰਕਤੇ ਨੂੰ ਦਿਲਾਸਾ ਦਿਤਾ !

ਖੈਰੁ ਅਤੇ ਰੇਸ਼ਮੇ ਦੇ ਨਿਕਾਹ ਦੀ ਚਲ ਰਹੀ ਗੱਲ ਬਾਤ ਦੀ ਭਿਣਖ, ਬਰਕ ਤੇ ਦੇ ਕੰਨੀ ਵੀ ਪੈ ਗਈ ਸੀ ਅਤੇ ਉਹ ਕਲੋਂ ਇਸਦਾ ਸਪਸ਼ਟੀਕਰਨ ਕਰਨਾ ਚਾਹੁੰਦੀ ਸੀ ।
'ਖਾਹ ਮੇਰੀ ਕਸਮ, ਜੋ ਪਛੈ ਸਚੋ ਸਚੀ ਦਸੇਗਾ ।' ਬਰਕਤੇ ਦੇ ਬਲ ਫਰਕੇ।
'ਤੇਰੀ ਕਸਮ ਮਖ਼ !'
'ਮੈਨੂੰ ਪਤਾ ਲਗਿਆ ਤੇਰਾ ਰੇਸ਼ਮੇਂ ਨਾਲ ਤੋਪਾ ਭਰਿਆ ਜਾਣ ਵਾਲਾ ।
'ਨਹੀਂ ਮਖ਼; ’ਤਬਾਰ ਵੀ ਕਰ, ਕਹਿੰਦਿਆਂ ਖੈਰੂ ਨੇ ਉਹਦਾ ਹੱਥ ਫੜ ਕੇ ਚੁੰਮ ਲਿਆ ਅਤੇ ਉਹਦੀ ਚੀਚੀ ਵਿਚ ਪਏ ਛੱਲੇ ਦੇ ਬੋਰ ਛਣਕ ਗਏ।
ਬਰਕਤੇ ਦੇ ਮੂੰਹ ਉਤੇ ਇਕ ਰੌਣਕ ਜਿਹੀ ਆ ਗਈ ਅਤੇ ਉਹਨੇ ਮੋਟੀਆਂ ਮੋਟੀਆਂ ਅੱਖਾਂ ਵੱਡ ਖੈਰ ਦੇ ਚਿਹਰੇ ਵੱਲ ਝਾਕਿਆ । ਖੈਰ ਨੇ ਦੋਵਾਂ ਬਾਹਵਾਂ ਨਾਲ ਛਿਛਰੇ ਦੇ ਤਨੇ ਨੂੰ ਜਫੀ ਪਾ ਬਰਕਤੇ ਨੂੰ ਪੀਚ ਸੁਟਿਆ । ਛਿਛਰੇ ਦੇ ਸਕ ਬਰਕਤੇ ਦੀਆਂ ਮੌਰਾਂ ਵਿਚ ਖੁਭ ਗਏ ਅਤੇ ਉਹਨੇ ਖੈਰੂ ਨੂੰ ਪਿਛੇ ਧੱਕ ਦਤਾ । ਖੇਰੂ ਨੇ ਰਾਜੇ ਦੀ ਬੀੜ ਵਲ ਧਿਆਨ ਚੁਕ ਕੇ ਵੇਖਿਆ । ਬੀੜ ਉਤੋਂ ਦੀ ਕਾਲੀ ਘਟ ਚੜਦੀ ਆਉਂਦੀ ਸੀ । ਹਵਾ ਦੇ ਆਟੇ ਪਹਿਲੇ ਬੁਲਿਆਂ ਨਾਲ ਜ਼ਿਰ ਦੇ ਪੱਤ ਝੜ ਝੜ ਡਿੱਗਣ ਲਗੇ । “ਬਰਕਤੇ ਝੱਖੜ ਝੁਲਦਾ ਆਉਂਦਾ ਈ, ਕਹਿੰਦਿਆਂ ਉਹ ਛਿਛਰੇ ਦੀ ਇਕ ਟਾਹਣੀ ਦੇ ਪਤੇ ਧਰੂੰਦਾ ਭੇਡਾਂ ਵਲ ਚੜ ਗਿਆ। ਖੇਰੂ ਦਾ ਡਬੁ ਉਹਦੇ ਵੀ ਅਗੇ ਅਗੇ ਦੌੜਦਾ ਜਾਂਦਾ ਸੀ ਅਤੇ ਉਹ ਭੇ ਦਾ ਭੇਡਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਪਿੰਡ ਵੜਦੇ ਦੋਵਾਂ ਦੇ ਇੱਜੜ ਆਪੋ ਆਪਣੇ ਵਾੜਆਂ ਵਲ ਮੁੜ ਗਏ 13 ਹਨੇਰੀ ਦਾ ਬੁਲਾ ਰੇਤ ਉਡਾਉਂਦਾ ਪਿੰਡ ਉਤੋਂ ਦੀ ਲੰਘ ਗਿਆ।
ਆ ਗਿਆਂ ਪੁਤਰਾ ?' ਵਾੜੇ ਦਾ ਖੜਕਾ ਖੋਹਲਦਿਆਂ ਮੁਤਾਬਾਂ ਨੇ। ਪੁਛਿਆ।
‘ਕੀ ਆਖਣਾ ਤੂੰ ਮੈਨੂੰ ?
ਅੱਲਾ ਪਾਕ ਦੀਆ ਰਖਾਂ, ਤੂੰ ਖਿਝਿਆ ਕਿਉਂ ਏਂ?......ਅਜ ਤਾਂ ਸੋ

ਸੁਖਣਾ ਦਾ ਦਿਨ ਏਂ ।
'ਕਿਉਂ, ਕੀ ਹੋਇਆ ਅੱਜ ? ਖੈਰੂ ਕੁਝ ਉਤਮਕ ਹੋ ਗਿਆ ।
'ਜੈਨਾ, ਰੇਸ਼ਮਾ ਦੀ ਗਲ ਪੱਕੀ ਕਰ ਗਈ ਆ ! ਮੁਤਾਬਾਂ ਨੇ ਖੁਸ਼ ਹੁੰਦਿਆਂ ਦਸਿਆ ।
ਮੈਨੂੰ ਨਹੀਂ ਮੰਨਜ਼ੂਰ , ਮੰਨਜ਼ਾਰ ਰਿਸ਼ਤਾ !' ਕਹਿੰਦਿਆਂ ਖੈਰੂ ਨੇ ਗੁਸੇ ਵਿਚ ਬੁੱਕ ਟਿਆ ।
'ਹਾਅ ......ਅ, ਕਾਲੀ ਜ਼ਬਾਨ ਆਲਿਆ। ਰੇਸ਼ਮਾਂ ਅਰਗੀ ਕੁੜੀ ਤਾਂ ਸਾਰੇ ਮੁਲਖ ਤੇ ਭਾਲਿਆਂ ਨਹੀਂ ਮਿਲਦੀ।
ਮਖ਼, ਆਖ ਜੂ ਦਿਤਾ ਇਕ ਵਾਰ । ਖੈਰੂ ਨੇ ਇਕ ਨੌਲੀ ਵਟੀ ਅਤੇ ਮੁਤਾਬਾਂ ਉੱਪ ਗਈ ।
'ਲੈ ਸੁਣ ਲਾ ਖੈਰੁ ਦੇ ਲਾਲਾ । ਇਹਦਾ ਤਾਂ ਡਮਾਕ ਸਤਸਮਾਨੀ ਚੜ੍ਹਿਆ।
ਆਪਣੀਆਂ ਤਾਂ ਕਬਰ 'ਚ ਲੱਤਾਂ ਨੇ, ਜਿਵੇਂ ਇਹਦੇ ਮਨ ਆਉਂਦੀ ਕਰੇ । ਆਖਦਿਆਂ ਅਲੀ ਨੂੰ ਇਕ ਉਥ ਆ ਗਿਆ ਅਤੇ ਭੜਲੀ ਦੀ ਵਾਰ ਵਿਚ ਥੱਕਦਿਆਂ ਉਸ ਪਾਸਾ ਮੋੜ ਲਿਆ ।
ਅਲੀ ਦੀ ਵਿਗੜਦੀ ਹਾਲਤ ਬਾਰੇ ਸੋਚ, ਖੈਰ ਕੁਝ ਸੋਚੀਂ ਪੈ ਗਿਆ । ਏਨੇ ਨੂੰ ਮੀਂਹ ਦਾ ਛਰਾਹਟਾ ਲੱਥ ਪਿਆ । ਮਿਆਂਕਦੇ ਲੇਲੇ ਢਾਰੇ ਹੇਠ ਜਾਂ ਖਲੋਤੇ । ਖੈਰੂ ਦਾ ਡਬੂ ਚੂਕਦਾ, ਅਲੀ ਦੀ ਮੰਜੀ ਹੇਠਾਂ ਜਾ ਵੜਿਆ । ਅਲੀ ਦੇ ਦੁਆਲੇ ਜੁਲੀ ਨੂੰ ਪੁਟਦਿਆਂ ਮੁਤਾਬਾਂ ਮੰਜੀ ਦੀ ਪੈਂਦੇ ਬਹਿ ਗਈ ਅਤੇ ਖੇਰੂ ਸੋਚੀਂ ਡੁਬਾ ਕੱਚੇ ਕੋਠੜੀ ਵਿਚ ਜਾ ਵੜਿਆ ।








੫.
'ਠੱਕ.....ਨੱਕ ......ਠੱਕ' ਦਰਵਾਜੇ ਉਤੇ ਦਸਤਕ ਹੋਈ ! “ਕੋਣ ਆਂ ?
'ਮੈਂ-ਆਂ ਝੰਡੂ ....... ‘ਆ ਚੌਕੀਦਾਰਾ ?’ ਦਰਵਾਜਾ ਖੋਹਲਦਿਆਂ ਮਿਹਰੂ ਨੇ ਪੁੱਛਿਆ |
'ਚੋਧਰੀ ਬੁਲਾਉਂਦਾ......!
'ਹਲਾ, ਤੂੰ ਚਲ, ਮੈਂ ਆਇਆ ।
'ਚੌਧਰੀ ਨੇ ਸਾਨੂੰ ਕੀ ਕਹਿਣਾ ! ਜੇਨਾ ਆਟਾ ਗੰਦੀ ਰੁਕ ਗਈ !
ਚੌਧਰੀ ਦਾ ਨਾਂ ਸੁਣ, ਸਾਗ ਵਿਚ ਘੱਟਾ ਮਾਰਦੀ ਰੋਸ਼ਮਾਂ ਦਾ ਜਿਵੇਂ ਸਾਹ ਰੰਗਿਆ ਗਿਆ ਹੋਵੇ । ਜੇ ਉਹਨੇ ਓਦੇ ਵਾਲੀ ਗਲ ਅੱਬਾ ਨਾਲ ਕਰ ਦਿਤੀ ! ਹਾਏ ਅੱਲਾ, ਕੀ ਬਣੁਗਾ !!' ਅੱਲਣ ਪਾਉਂਦੀ ਰੇਸ਼ਮਾ ਸੋਚ ਗਈ!
ਪੈਲੀਆਂ ਦੀ ਬੀਜ-ਬਜਾਈ ਬਾਰੇ ਹੋਵੇਗੀ ਕੋਈ ਗਲ ....... ਮਿਹਰੂ ਨੇ ਜੇਨਾ ਨੂੰ ਦਸਿਆ।
ਹੱਛਾ, ਹੋ ਆ ਤੇ ਮੁੜਨ ਦੀ ਕਰੀਂ ।

‘ਢੀਅ......', ਦਰਵਾਜ਼ਾ ਖੁੱਲ੍ਹਿਆ ਅਤੇ ਬੰਦ ਹੋ ਗਿਆ।
'ਘੰਟਾ ਮਾਰ ਤੇ ਹਾਂਡੀ ਅਗ ਤੇ ਧਰ ......ਕੀ ਸੋਚਣ ਡਹੇ ਆਂ ? ਜੈਨਾ ਨੇ ਰੇਸ਼ਮਾ ਵਲ ਤੱਕਦਿਆਂ ਆਖਿਆ ।
‘ਅੰਮਾਂ’, ਰੇਸ਼ਮਾ ਜਿਵੇਂ ਸੋਚਾਂ 'ਚੋਂ ਨਿਕਲੀ ਹੋਵੇ । ਇਕੋ ਅਵਾਜ਼ ਦੇ ਕੇ ਉਹ ਚੁੱਪ ਹੋ ਗਈ ।
‘ਕੀ ਗਲ ਆ, ਚੁਪ ਕਰ ਗਈ ਏਂ ? ਤੇਣ ਨੂੰ ਮੁੱਕੀ ਦੇ ਕੇ ਜੈਨਾ ਨੇ ਹੱਥ ਧੋ ਲਏ ।
'ਪੀਰ ਦੇ ਦਿਨ ਅੱਬਾ ਦੀ ਰੋਟੀ ਦੇ ਕੇ ਆਈ ਨਾਂ, ਤਾਂ ਚੌਧਤੀ ਨੇ ਮੈਨੂੰ ਅਵਾਜ਼ ਮਾਰ ਲਈ......!'
ਜੋਨਾ ਦਾ ਬੁੱਲ੍ਹ ਢਿਲਕ ਗਿਆ ਅਤੇ ਉਹ ਮੂੰਹ ਲਮਕਾ ਕੇ ਰੋਜ਼ਮਾਂ ਵਲ ਵੇਖਣ ਲਗ ਪਈ ਫਿਰ ?' ਪੁਛਦਿਆਂ ਉਹਦਾ ਕਲੋਜ਼ਾ ਧੜਕ ਰਿਹਾ ਸੀ ।
'ਘਮਾ-ਘਮ ਤੁਰਿਆ ਅਤੇ ਮੇਰੀ ਬਰਬਰ ਆਣ ਖਲੋਤਾ ......! 'ਹਾਏ ਮੈਂ ਮਰ ਗਈ !' ਜੈਨਾ ਦਾ ਹੌਕਾ ਜਿਹਾ ਨਿਕਲ ਗਿਆ ।
'ਆਖਣ ਲੱਗਾ : ਖੋਰੂ ਬਕਰੀਆਂ ਆਲੇ ਤੋਂ ਕੀ ਲੈਣਾ ? ਕਹੇ ਤੇ ਤੇਰੇ ਅਬਾ ਨੂੰ...... ਅਤੇ ਰੇਸ਼ਮਾਂ ਦਾ ਗੱਚ ਭਰ ਗਿਆ ।
ਤੈਨੂੰ ਕੁਛ ਕਿਹਾ ਤਾਂ ਨਹੀਂ ?
ਫੁਲਕਾਰੀ ਨਾਲ ਹੰਝੂ ਪੂੰਝਦਿਆਂ, ਰੇਸ਼ਮਾਂ ਨੇ ਨਾਂਹ ਵਿਚ ਜਰ ਹਿਲਾ ਦਿਤਾ ।
ਉਸ ਮੈਨੂੰ ਵੀ ਤਾਂ ਵੀਣੀਓਂ ਫੜ ਲਿਆ ਸੀ ਖੇਤੀ ਰੋਟੀ ਦੇ ਕੇ ਆਉਂਦੀ ਨੂੰ .....! ਸਰਦੀ ਜੈਨਾ ਨੂੰ ਇਕ ਕੰਬਣੀ ਜਿਹੀ ਮਹਿਸੂਸ ਹੋਈ ।
'ਚੌਧਰੀ ਜੀ ਘਰੇ ਓ ?' ਮਿਹਰੂ ਨੇ ਬੂਹਾ ਖੜਕਾਇਆ ।
'ਆ ਮਿਹਰਦੀਨਾ ਲੰਘ ਆ।'
'ਸਲਾਮ ਚੋਪਰੀ ਜੀ |' ਪਰ ਚੌਧਰੀ ਨੇ ਉਹਦੀ ਆਖੀ ਸਲਾਮ ਦਾ ਕੋਈ ਉਤਰ ਨਾ ਦਿੱਤਾ ।
'ਐਧਰ ਆ ਜਾ ਪਲੰਘ 'ਤੇ..... ਅਲਾਣੀ ਤੇ ਬਹੀ ਜਾਨਾ...... ਲੈ ਲਾ ਲਏ ਘਟ', ਹੱਕੇ ਦੀ ਨਾਲੀ ਉਹਦੇ ਵਲ ਮੋੜਦਿਆਂ ਚੌਧਰੀ ਨੇ ਆਖਿਆ ।

'ਨਹੀਂ, ਨਹੀਂ, ਮੈਂ ਐਥੇ ਈ ਠੀਕ ਆਂ......ਖੈਰ ਖਰਅੱਤ ਤਾਂ ਹੈ ? ‘ਕੁਛ ਹੈ ਵੀ, ਛ ਨਹੀਂ ਵੀ ।'
ਮਿਹਰਦੀਨ ਉਹਦੇ ਮੂੰਹ ਵਲ ਵੇਖਣ ਦੀ ਜ਼ੁਰਅੱਤ ਨਾ ਕਰ ਸਕਿਆ ! ਦੋਵੀਂ ਪਾਸੀਂ ਚੁੱਪ ਤਣ ਗਈ ।
ਚੌਧਪੀ ਗੁਲਾਮ ਕੋਈ ਚਾਲ ਬਤਾਲੀ ਦੇ ਏੜ ਗੇੜ ਹੋਵੇਗਾ । ਗਵੇਂ ਸਰੀਰ ਉਤੇ ਤਰੀਜਾਂ ਵਾਲਾ ਬੋਸਕੀ ਦਾ ਕਮੀਜ; ਭੈੜ ਡੱਬੀਦਾਰ ਲਾਚਾ, ਨੱਕ ਵੀ ਸਥੋਂ ਮੁੱਛਾਂ ਦਾ ਕਢਿਆ ਖ਼ਤ; ਠੰਡੀ ਸਫਾ ਫੱਟ । ਚੂਹੇ ਦੀ ਪੂਛ ਵਰਗੀਆਂ ਬਰੀਕ ਮੁੱਛਾਂ ਦੇ ਵਾਲ ਵਰਾਛਾਂ ਤੇ ਡਿਗੇ ਹੋਏ; ਅੱਖਾਂ ਵਿਚ ਖੱਚਰਾ ਜਿਹਾ ਹਾਸਾ ਅਤੇ ਪਿਛੇ ਨੂੰ ਵਾਹੇ ਸਵਾਰੇ ਪਏ । ਇਹ ਸੀ ਗੁਲਾਮ ਚੌਧਰੀ ਜਿਹਨੂੰ ਦੇਸ਼ ਭਗਤਾਂ ਵਿਰੁਧ ਝੂਠੀਆਂ ਗਵਾਹੀਆਂ ਦੇਣ ਲਈ ਅੰਗਰੇਜ਼ ਸਰਕਾਰ ਨੇ ਨੂਰਪੁਰ ਵਿਚ ਕੁਝ ਬੇ ਜਮੀਨ ਇਨਾਮ ਦਿੱਤਾ ਸੀ । ਪਿੰਡ ਦੇ ਬਹੁਤੇ ਲੋਕ ਉਹਦੇ ਵਾਹਕ ਸਨ ਅਤੇ ਉਹਦੇ ਦਬਦਬਾ ਕਾਰਨ ਉਹਦੇ ਪਰਛਾਵੇਂ ਨੂੰ ਵੀ ਸਲਾਮ ਕਰਦੇ ਸਨ ।
'ਬਈ, ਤੂੰ ਸਾਡੇ ਨਾਲ ਧੋਖਾ ਕੀਤਾ ......? ਗੁਲਮ ਨੇ ਚੁੱਪ ਨੂੰ ਤੋੜਦਿਆਂ ਕਿਹਾ ।
‘ਕਾਹਦਾ ਧੋਖਾ ਚੌਧਰੀ ਸਾਹਬ ? ਜਿਨੀ ਫਸਲ ਹੋਈ, ਤੁਸੀਂ ਬਾਹਰੋਂ ਦੀ ਬਹਲ ਵੰਡਾ ਆਏ ਸੀ......ਮੈਂ ਕਾਹਨੂੰ ਬਈਮਾਨੀ ਕਰਨੀ, ਅੱਲਾ ਨੂੰ ਜਾਨ ਦੇਣੀ ਆਖਰ |' ਮਿਹਰੂ ਜਾਣਦੇ ਬੁਝਦੇ ਗਲ ਦੂਜੇ ਪਾਸੇ ਪਾਈ ।
ਨਹੀਂ, ਨਹੀਂ, ਬਹਲ ਤਾਂ ਭਾਵੇਂ ਤੂੰ ਸਾਰਾ ਲੈ ਜਾਹ ਹੁਣ ਵੀ, ਬੋਹਲ ਦੀ ਕਿਹੜੀ ਗਲ ਆ......!
‘ਗਲ ਹੋਰ ਕਾਹਦੀ ਏ ?
“ਉਹ ਤਾਂ ਤੈਨੂੰ ਪਤਾ ਈ ਆ ਮੂਹਰਦੀਨਾ; ਜ਼ਰੂਰ ਮੇਰੇ ਮੂੰਹੋਂ ਅਖਵਾਉਣਾ ਏ ?'
‘ਤਾਂ ਵੀ ਦਸ ਦਿਓ ਤਾਂ ਗਲ ਹੋਰ ਨਿੱਤਰ ਆਊ !
‘ਸੁਣਿਆਂ, ਕੁੜੀ ਦਾ ਨਕਾਹ ਪੜ੍ਹਨ ਲਗਾਂ !

'ਹਾਂ, ਇਸ ਵਿਚ ਕਿਹੜੀ ਹਰਜ ਆਲੀ ਗਲ ਆਂ ......ਮਾਪਿਆਂ ਦਾ ਇਹੀ ਫਰਜ ਆਂ ।
‘ਤੁਸੀਂ ਉਹਦੇ ਮਾਪੇ ਕਦੋਂ ਦੇ ਬਣ ਗਏ ਮਿਹਰਦੀਨਾ ? ਇਸ ਵਾਰ ਦੋਧਰੀ ਦੀ ਅਵਾਜ਼ ਵਿਚ ਕੁਝ ਤਲਖੀ ਸੀ ।
ਮਿਹਰੂ ਨੂੰ ਲਗਾ ਜਿਵੇਂ ਉਹਦਾ ਦਿਲ ਬੰਦ ਹੋ ਚਲਿਆ ਹੋਵੇ ।
ਚੁਪ ਕਿਉਂ ਕਰ ਗਿਆ ਏਂ ? ......ਹੂੰ ਵਾਅਦਾ ਨਹੀਂ ਸੀ ਕੀਤਾ ਮੇਰੇ ਨਾਲ ?
'ਚੌਧਰੀ ਸਾਹਬ, ਮੈਂ ਕੋਈ ਤੁਹਾਨੂੰ ਪੱਕੀ ਹਾਂ ਥੋਹੜੀ ਕੀਤੀ ਸੀ।
'ਤਾਂ, ਇਸਦਾ ਮਤਲਬ ਬਈ ਤੂੰ ਮੈਨੂੰ ਧੋਖੇ 'ਚ ਰਖਿਆ ਐਨੀ ਦੇ।'
ਚੌਧਰੀ ਜੀ ਇਹ ਕਾਹਦਾ ਧੋਖਾ ? ਇਹ ਤਾਂ ਬਰ ਮਿਚੇ ਦੀ ਗਲ ਆ । ......ਸਾਡਾ ਗਰੀਬਾਂ ਦਾ ਨਿਭਾਹ ਹੁੰਦਾ ਤੁੜਾਂ ਲੋਕਾਂ ਨਾਲ ......?
ਨਿਭਾਹ ਦੀ ਗਲ ਤੂੰ ਛਡ; ਨਿਭਾਹ ਕਰਨਾ ਤਾਂ ਆਪਣੇ ਹੱਥ ਵੱਸ ਆ...... ਜਦੋਂ ਸਾਡੀ ਤੁਹਾਡੀ ਸੁਰ ਰਲ ਜਾਊ ਤਾਂ ਕਿਸੇ ਨੂੰ ਦਖਲ ਦੇਣ ਦਾ ਕੀ ਮਤਲਬ .........! ਚੌਧਰੀ ਨੇ ਆਪਣੇ ਦਿਲ ਦੀ ਗਲ ਫਿਰ ਉਗਲੱਛ ਦਿਤੀ।
ਨਹੀਂ ਚੌਧਰੀ ਜੀ, ਅਸੀਂ ਤਾਂ ਨਿਕਾਹ ਦੀ ਗੱਲ ਵੀ ਪੱਕੀ ਕਰ ਲਈ ਆ ।' ਇਸ ਵਾਰ ਮਿਹਰੂ ਨੇ ਪੂਰੀ ਅ ਜਜੀ ਨਾਲ ਹੱਥ ਜੋੜਦਿਆਂ ਆਖਿਆ । ਉਹਦੀਆਂ ਅੱਖਾਂ ਵਿਚ ਅਪਣੀ ਮਜਬੂਰੀ ਦਾ ਪਾਣੀ ਡਲਕ ਆਇਆ ਸੀ ।
‘ਇਹ ਗੱਲਾਂ ਤਾਂ ਮਾਮੂਲੀ ਨੇ.......'
ਤੁਹਾਡੇ ਲਈ ਮਾਮੂਲੀ ਨੇ ਚੌਧਰੀ ਜੀ ..... ਤੁਹਾਡੇ ਸੌ ਗੁਨਾਹ ਵੀ ਬਖਸ਼ੇ ਜਾਦੇ; ਸਾਡਾ ਗਰੀਬਾ ਦਾ ਇਕ ਨਹੀਂ ਲੁਕਦਾ ! ਲਗਦਾ ਸੀ ਜਿਵੇਂ ਮਿਹਰੂ ਹਾੜੇ ਕੱਢ ਰਿਹਾ ਹੋਵੇ; ਤਰਲੇ ਅਤੇ ਵਾਸਤੇ ਪਾ ਰਿਹਾ ਹੋਵੇ ।
‘ਨੂੰ ਫਿਕਰ ਨਾ ਕਰ ਰਵਾਲ ਭਰ......ਮੇਰੇ ਘਰ ਕਾਹਦੀ ਘਾਟ ਏ ? ...ਨੌਕਰ ਚਾਕਰ ਨੇ, ਇਜ਼ਤ ਮਾਣ ਆਂ ਤੇ......!

"ਨਹੀਂ ਚੌਧਰੀ ਜੀ, ਮੇਰੇ ਮੂੰਹ ਵਿਚ ਸਰ ਨਾ ਦਿਓ......ਮੈਂ ਇਹ ਪਾਪ ਨਹੀਂ ਕਰ ਸਕਦਾ ।'
ਮਿਹਰੂ ਨੇ ਚੌਧਰੀ ਦੀ ਗਲ ਵਿਚ ਹੀ ਟੁੱਕ ਦਿਤੀ ।
ਇਹ ਪਾਪ ਆ ?' ਚੌਧਰੀ ਨੇ ਅੱਖਾਂ ਕਢਦਿਆਂ ਪੁਛਿਆ ।
ਹਾਂ, ਚੌਧਰੀ ਇਹ ਪਾਪ ਆ ।' ਇਸ ਵਾਰ ਮਿਹਰੂ ਤੈਸ਼ ਵਿਚ 'ਜੀ' ਕਹਿਣਾ ਵੀ ਭੁਲ ਗਿਆ ਅਤੇ ਉਹ ਭਰਿਆ ਪੀਤਾ ਉਠ ਬੈਠਾ ।
‘ਤਾਂ, ਇਹ ਪਾਪ ਹੋ ਕੇ ਰਹੂ ਫਿਰ ...... ਚੌਧਰੀ ਨੇ ਗੁਸੇ ਨਾਲ ਲਾਲ ਪੀਲੇ ਹੁੰਦਿਆਂ ਆਖਿਆ।
ਮਿਹਰੂ ਬਿਨਾ ਕੁਝ ਹੋਰ ਬਲੇ, ਗੁਸੇ ਵਿਚ ਕੰਬਦਾ ਬੂਹਿਓਂ ਬਾਹਰ ਨਿਕਲ ਗਿਆ ।
ਗੁਲਾਮ ਨੇ ਰੇਸ਼ਮੀ ਚਾਦਰ ਮੋਢੇ ਉਤੇ ਸੁਟੀ । ਉਠਣ ਲਗੇ ਨਾਲ ਹੱਕਾ ਅੜ ਕੇ ਜ਼ਮੀਨ ਤੇ ਡਿੱਗ ਪਿਆ ਅਤੇ ਟੋਪੀ ਸਮੇਤ ਅੰਗਿਆਰੀਆਂ ਖਿਲਰ ਗਈਆਂ ।
|
'ਸੂਰਾ ਬੰਦੇ ਦਾ ਬਣ ਜਾ, ਚੌਧਰੀ ਦੀ ਮੁੱਛ ਦਾ ਸਵਾਲ ਈ.... ਗੁਲਾਮ ਨੇ ਤੁਰੇ ਜਾਂਦੇ ਮਿਹਰੂ ਨੂੰ ਅਵਾਜ਼ ਦੇਂਦਿਆਂ ਆਖਿਆ ।
‘ਤੂੰ ਸੂਰ ਦਾ ਸੂਰ ਏ, ਫਿਰ ਪੁਛੇ ਤਾਂ......ਤੇਰੀ ਮੁੱਛ ਕੋਈ ਸੁਨੇ ਦੀ ਨਹੀਂ, ਮੇਰੀ ਵੀ ਮੁੱਛ ਆ......' ਪਿਛੇ ਨੂੰ ਮੁੜਦਿਆਂ ਮਿਹਰੂ ਨੇ ਜਵਾਬ ਦਿਤਾ ।
'ਮੈਂ ਤੇਰੀ ਮੁੱਛ ਪੁਟ ਕੇ......', ਬਾਹਰ ਰਣ ਸਿੰਘ ਨੂੰ ਅੰਦਰ ਆਉਂਦੇ ਵੇਖ ਕੇ ਚੌਧਰੀ ਹੋਰ ਕਿਲਕਿਆ ।
‘ਜੋ ਤੈਥੋਂ ਹੁੰਦਾ ਈ ਕਰ ਲਈਂ......', ਮਿਹਰੂ ਗੁਸੇ ਨਾਲ ਕੰਬ ਉਠਿਆ ।
'ਫੜੀ ਰਣ ਸਿਆਂ ਇਹਨੂੰ ਜ਼ਰਾ......|' ਚੌਧਰੀ ਨੇ ਰਣ ਸਿੰਘ ਨੂੰ ਛਿਛਕਾਰਦਿਆਂ ਆਖਿਆ ।

ਰਣ ਸਿੰਘ ਨੇ ਮਿਹਰੂ ਦੀ ਸੰਘੀਓਂ ਫੜ ਕੇ ਪਰੇ ਵਗਾਹ ਮਾਰਿਆ ਅਤੇ ਉਹਨੂੰ ਢਾਹ ਕੇ ਗੋਡਾ ਫੇਰਨ ਲੱਗਾ।

ਮਿਹਰੂ ਦੀ ਹਾਲ ਦੁਹਾਈ ਸੁਣਕੇ ਪਿੰਡ ਦੇ ਲੋਕ ਗੁਲਾਮ ਦੀ ਹਵੇਲੀ ਵੱਲ ਦੌੜੇ।

ਛੱਡਦੇ ਗਰੀਬ ਨੂੰ ਤੁਖ਼ਮਾਂ।' ਬਾਬਾ ਵਰਿਆਮਾ ਅਗੇ ਵਧਿਆ। ਪਰ ਰਣ ਸਿੰਘ ਹਾਬੜੇ ਬਘਿਆੜ ਵਾਂਗ ਮਿਹਰੂ ਨੂੰ ਰੋਲ ਰਿਹਾ ਸੀ। ਮਿਹਰੂ ਉਹਦੇ ਵਾਰ ਤੋਂ ਬਚਣ ਲਈ ਆਪਣੀਆਂ ਕੰਮਜ਼ੋਰ ਬਾਹਵਾਂ ਨਾਲ ਉਹਦਾ ਹਰ ਵਾਰ ਰੋਕਣ ਦਾ ਨਿਸਫਲ ਯਤਨ ਕਰ ਰਿਹਾ ਸੀ।

'ਫੈਹ ਕਰਦਾ ਖੂੰਡ ਰਣ ਸਿੰਘ ਦੀ ਪੁੜਪੁੜੀ ਵਿਚ ਆਣ ਵੱਜਾ ਬਾਬੇ ਵਰਿਆਮੇ ਕੋਲੋਂ ਰਹਿ ਨਹੀਂ ਸੀ ਹੋਇਆ ਅਤੇ ਰਣ ਸਿੰਘ, ਇਕ ਭੁਆਂਟਣੀ ਖਾ ਕੇ ਇਕ ਪਾਸੇ ਉਲਰ ਗਿਆ।

'ਉਠ ਪੁੱਤ ਫਿਰ;...... ਜਦ ਤਕ ਮੈਂ ਜੀਂਂਦਾ ਇਸ ਪਿੰਡ ਵਿਚ ਕਿਸੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ।' ਬਾਬਾ ਵਰਿਆਮਾ ਬੁੱਕ ਰਿਹਾ ਸੀ ਅਤੇ ਪਿੰਡ ਦੇ ਕੁਝ ਹੋਰ ਬੰਦਿਆਂ ਨੇ ਉਹਨੂੰ ਫੜਿਆ ਹੋਇਆ ਸੀ। ਮਿਹਰੂ ਚੌਧਰੀ ਨੂੰ ਕੋਸਦਾ, ਗਾਹਲਾਂ ਦੇਂਦਾ ਜ਼ਮੀਨ ਤੋਂ ਉਠ ਬੈਠਾ।

ਸਾਰੀ ਰਾਤ ਲੋਕੀ ਚੌਧਰੀ ਦੀ ਧੱਕੇਸ਼ਾਹੀ ਦੀ ਚਰਚਾ ਕਰਦੇ ਰਹੇ, ਸਾਰੀ ਰਾਤ ਲੋਕੀਂ ਬਾਬੇ ਵਰਿਆਮ ਦੀ ਸ਼ਲਾਘਾ ਕਰਦੇ ਰਹੇ।

੬.

ਸ਼ਹਿਰ ਵਿਚ ਪੁਲਿਸ ਦੀ ਦਹਿਸ਼ਤ ਫੈਲ ਗਈ। ਜਿਹਲ ਤੋੜ ਕੇ ਕੁਝ ਕੈਦੀ ਫਰਾਰ ਹੋ ਗਏ ਸਨ। ਪੁਲਿਸ ਦੀਆਂ ਗਾਰਦਾਂ ਭਜ ਗਏ ਬਾਗੀਆਂ ਦੀ ਪਿੰਡੋ ਪਿੰਡ ਭਾਲ ਕਰ ਰਹੀਆਂ ਸਨ। ਪਿੰਡੋ ਪਿੰਡ ਬੇਦੋਸੇ, ਬੇਗੁਨਾਹ ਲੋਕਾਂ ਨੂੰ ਬੇਪੱਤ ਹੋਣਾ ਪਿਆ, ਢਿੱਡ ਭਾਰ ਰੀਂਗਣਾ ਪਿਆ ਅਤੇ ਵਹਿਸ਼ੀ ਪੁਲਿਸ ਕਰਮਚਾਰੀਆਂ ਦੇ ਹੰਟਰ ਖਾਣੇ ਪਏ। ਦੋ ਤਿੰਨ ਦਿਨਾਂ ਪਿਛੋਂ ਹੀ ਬਾਬੇ ਵਰਿਆਮੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹਲ ਦੇ ਦਰੋਗੇ ਨੂੰ ਮਾਰਕੇ, ਜਿਹਲ ਤੋੜਨ ਵਾਲੇ ਵਿਅਕਤੀਆਂ ਵਿਚ ਉਹਦਾ ਹੱਥ ਦਸੀਂਦਾ ਸੀ। ਭਗੌੜੇ ਹੋਏ ਕੈਦੀਆਂ ਨੇ ਇਕ ਰਾਤ ਉਹਦੇ ਖੂਹ ਉਤੇ ਵੀ ਕਟੀ ਸੀ। ਬਾਬੇ ਵਰਿਆਮੇ ਦੀ ਗ੍ਰਿਫਤਾਰੀ ਨੇ ਸ਼ਮੀਰ ਦੇ ਮੋਢਿਆਂ ਉਤੇ ਇਕ ਨਵੀਂ ਬਿਪਤਾ ਦਾ ਬੋਝ ਪਾ ਦਿਤਾ। ਭਾਗਾਂ ਲਈ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਜਦ ਬਾਬਾ ਵਰਿਆਮਾ ਅਕਾਲੀਆਂ ਦੇ ਲਾਏ ਮੋਰਚਿਆਂ ਵਿਚ ਕੈਦ ਹੋਇਆ ਸੀ, ਤਾਂ ਉਦੋਂ ਵੀ ਉਹਨੂੰ ਇਕੱਲੀ ਨੂੰ ਮੁਸੀਬਤਾਂ ਭਰੀਆਂ ਰਾਤਾਂ ਅੱਖੀਆਂ ਵਿਚ ਦੀ ਕਢਣੀਆਂ ਪਈਆਂ ਸਨ। ਅਤੇ ਹੁਣ ਉਹ ਉਹਨੂੰ ਵਰਜ ਵਰਜ ਕੇ ਹਟ ਗਈ ਸੀ। ਉਹਨੂੰ ਚਾਨਣ ਸੀ ਕਿ ਬਾਬੇ ਵਰਿਆਮ ਦੀ ਅੰਗਰੇਜ਼ਾਂ ਨੂੰ ਦੇਸ਼ੋਂ ਕਢਣ ਦੀ ਰੱਟ ਆਖਰ ਕੋਈ ਚੰਦ ਚਾਹੜੇਗੀ ਇਕ ਦਿਨ! ਤੇ ਉਹਦਾ ਇਹ ਸ਼ੰਕਾ ਅਜ ਠੀਕ ਹੀ ਤਾਂ ਨਿਕਲਿਆ ਸੀ।

ਪੱਤਝੜ ਦਾ ਮੌਸਮ ਆ ਗਿਆ। ਰਾਜੇ ਦੀ ਬੀੜ ਦੇ ਰੁੱਖਾਂ ਦੇ ਪੱਤੇ ਝੜ ਗਏ ਅਤੇ ਉਹਨਾਂ ਦੀਆਂ ਨੰਗ ਧੜੰਗੀਆਂ ਟਾਹਣਾਂ, ਅਕਾਸ਼ ਵਲ ਉਠੀਆਂ ਇੰਜ ਲਗਦੀਆਂ. ਮਾਨੋ ਪਰਲੋ ਆ ਗਈ ਹੋਵੇ ਅਤੇ ਕਬਰਾਂ ਦੇ ਮੁਰਦਿਆਂ ਉਠਕੇ ਰਬ ਦੇ ਖਿਲਾਫ਼ ਬਗਾਵਤ ਕਰ ਦਿੱਤੀ ਹੋਵੇ। ਇਸ ਉਦਾਸ ਉਦਾਸ ਮੌਸਮ ਵਿਚ ਸ਼ਮੀਰ ਦੀ ਜ਼ਿੰਦਗੀ ਦੀ ਇਹ ਪਹਿਲੀ ਪੱਤਝੜ ਸੀ।

ਪੱਤਝੜ ਲੰਘ ਗਈ, ਬਹਾਰ ਤੇ ਹੁਨਾਲ ਲੰਘ ਗਏ। ਮੀਂਹ ਦਾ ਮੌਸਮ ਆ ਗਿਆ। ਘਰ ਦੀ ਛੱਲੀ ਪੂਣੀ ਵੇਚ ਸ਼ਮੀਰੇ ਨੇ ਬਾਬੇ ਦੇ ਮੁਕਦਮੇ ਉਤੇ ਲਾ ਦਿਤੇ। ਪਰ ਪੁਲਿਸ ਟਾਊਟਾਂ ਦੀਆਂ ਗਵਾਹੀਆਂ ਨੇ ਉਸ ਦੀ ਇਕ ਨਾ ਚਲਣ ਦਿਤੀ। ਉਹਦਾ ਚੁਲਬੁਲਾ, ਹਸਦਾ ਚਿਹਰਾ. ਗੰਭੀਰ ਅਤੇ ਲੰਮੂਤਰਾ ਹੋ ਗਿਆ। ਚਿੰਤਾ ਚਿੱਖਾ ਬਰਾਬਰ। ਭਾਗੋ ਦੀ ਸਿਹਤ ਵੀ ਜਵਾਬ ਦੇ ਗਈ ਅਤੇ ਉਹ ਅਕਸਰ ਬੀਮਾਰ ਰਹਿਣ ਲਗੀ। ਸਾਰਾ ਦਿਨ ਰਜਾਈ ਵਿਚ ਲੰਮੀ ਪਈ ਰਹਿੰਦੀ ਅਤੇ ਬਾਬੇ ਵਜੀਦਪੁਰ ਵਾਲੇ ਨੂੰ ਧਿਆਉਂਦੀ ਰਹਿੰਦੀ।

ਕਰਜਾਈ ਨੂੰ ਨੀਂਦ ਆ ਜਾਵੇ ਸੌ ਵਾਰ, ਪਰ ਜਵਾਨ ਧੀ ਦੇ ਬਾਪ ਦੀ ਗਲ ਹੋਰ ਹੈ। ਮਿਹਰੂ ਨੇ ਰੇਸ਼ਮਾਂ ਦੇ ਨਿਕਾਹ ਦੀ ਠਾਣ ਲਈ। ਅਜ ਉਹ ਦੋਵੇਂ ਜੀ ਰੁਕਨੇ ਆਲੇ ਦੇ ਸੁਨਿਆਰੇ ਵਲ ਗਏ ਹੋਏ ਸਨ। ਹਫੀ ਹੋਈ ਰੇਸ਼ਮਾਂ ਦੌੜੀ ਆਈ ਅਤੇ ਸ਼ਮੀਰ ਦੇ ਦਰਵਾਜੇ ਨੂੰ ਮੁਕੀਆਂ ਮਾਰਦੀ ਆਖਣ ਲਗੀ! ‘ਤਾਈ, ਸ਼ਮੀਰੇ ਨੂੰ ਭੇਜੀ, ਮਹੀਂ ਦਾ ਸਿੰਗ ਫਸ ਗਿਆ ਕਟੀ ਦੇ ਰਸੇ ਵਿਚ, ਫਾਹਾ ਆ ਚਲਿਆ ......।'

ਬੂਹਾ ਖੋਹਲ ਸ਼ਮੀਰਾ ਰੇਸ਼ਮਾਂ ਦੇ ਪਿਛੇ ਪਿਛੇ ਕਾਹਲੀ ਕਾਹਲੀ ਤੁਰ ਪਿਆ। ਮਿਹਰੂ ਦੇ ਘਰ ਪਹੁੰਚ ਉਹਨੇ ਮੱਝ ਦਾ ਸਿਰ ਨਿਵਾ ਕੇ ਸਿੰਗ ਵਿਚ ਫਸਿਆ ਰੱਸਾ ਕਢ ਦਿਤਾ। ਜਦ ਉਹ ਪਿਛੇ ਹਟਿਆ, ਉਹਦੀ ਹਥੇਲੀ ਲਹੂ ਨਾਲ ਭਰ ਗਈ ।ਸਿੰਗ ਦੀ ਉਭਰੀ ਛਿਲਤਰ ਉਹਦੇ ਹੱਥ ਨੂੰ ਚੀਰ ਗਈ ਸੀ।

‘ਹਾਏ, ਇਹ ਕੀ ਹੋਇਆ?' ਰੇਸ਼ਮਾ ਘਬਰਾ ਗਈ।

‘ਛਿਲਤਰ ਵਜ ਗਈ ਸਿੰਗ ਦੀ......', ਸ਼ਮੀਰ ਨੇ ਉਹਦੇ ਵਲ ਵੇਂਹਦਿਆਂ ਜਵਾਬ ਦਿੱਤਾ।

ਰੇਸ਼ਮਾਂ ਨੇ ਉਹਦਾ ਹੱਥ ਫੜ, ਵੱਗਦਾ ਖੂਨ ਚੂਸਣਾ ਸ਼ੁਰੂ ਕਰ ਦਿੱਤਾ। ਹਥੇਲੀ ਅਤੇ ਬੁਲ੍ਹਾਂ ਦੇ ਮਿਲਾਪ 'ਚੋਂ ਸ਼ਮੀਰ ਨੂੰ ਇਕ ਸਰੂਰ ਜਿਹਾ ਆਇਆ। ਸ਼ਮੀਰ ਰੇਸ਼ਮਾਂ ਦੇ ਮ੍ਹੀਂਡੀਆਂ ਗੁੰਦੇ ਸਿਰ ਵਲ ਤੱਕਣ ਲੱਗਾ। ਜਦ ਰੇਸ਼ਮਾਂ ਨੇ ਉਹਦਾ ਹੱਥ ਛਡਿਆ, ਤਾਂ ਖੂਨ ਫਿਰ ਸਿੰਮ ਆਇਆ। ਸ਼ਮੀਰ ਨੇ ਖੂਨ ਭਰੀ ਹਥੇਲੀ ਨੂੰ ਰੇਸ਼ਮਾਂ ਦੀਆਂ ਮੀਂਡੀਆਂ ਵਿਚਕਾਰ ਚੀਰ ਵਿਚ ਲਾ ਦਿੱਤਾ।

'ਇਹ ਕੀ ?' ਸੁਭਾਵਕ ਹੀ ਰੇਸ਼ਮਾਂ ਦੇ ਮੂੰਹੋਂ ਨਿਕਲਿਆ।

‘ਚੀਰ ਦਾ ਸੰਧੂਰ’, ਕਹਿੰਦਿਆਂ ਸ਼ਮੀਰਾ ਕੁਝ ਮੁਸਕਰਾ ਪਿਆ।

ਰੇਸ਼ਮਾਂ ਨੇ ਉਹਦੀਆਂ ਅੱਖਾਂ ਵਿਚ ਝਾਕਿਆ। ਸ਼ਮੀਰ ਦੀ ਤੱਕਣੀ ਬੜੀ ਅਜੀਬ ਸੀ।ਰੇਸ਼ਮਾਂ ਦਾ ਸਿਰ ਕਦ ਉਸਦੀ ਹਿੱਕ ਨਾਲ ਜੁੜ ਗਿਆ, ਉਸਨੂੰ ਕੋਈ ਪਤਾ ਨਹੀਂ ਸੀ। ਉਹਦੇ ਹੰਝੂ ਪਰਲ ਪਰਲ ਵਹਿ ਰਹੇ ਸਨ ਅਤੇ ਉਹ ਸੁਬ੍ਹਕੜੇ ਮਾਰ ਮਾਰ ਰੋ ਰਹੀ ਸੀ। ਸ਼ਮੀਰ ਜਿਵੇਂ ਸੁੰਨ ਹੋ ਗਿਆ ਸੀ ਅਤੇ ਉਹਨੂੰ ਔਹੜਦਾ ਨਹੀਂ ਸੀ ਉਹ ਕੀ ਆਖੇ, ਕਿਵੇਂ ਉਹਨੂੰ ਧੀਰਜ ਬਨ੍ਹਾਏ? ਰੇਸ਼ਮਾਂ ਦੇ ਸਿਰ ਨੂੰ ਛਾਤੀ ਨਾਲ ਘੁਟ ਕੇ ਜਿਵੇਂ ਉਹਨੇ ਦਿਲ ਦੀ ਸਾਰੀ ਵੇਦਨਾ ਕਹਿ ਦਿੱਤੀ ਹੋਵੇ।

'ਰੇਸ਼ਮਾਂ, ਹੋਸ਼ ਕਰ, ਹੋਂਸਲਾ ਕਰ ......।' ਸ਼ਮੀਰ ਨੇ ਰੇਸ਼ਮਾਂ ਦੀ ਗਲ੍ਹ ਨੂੰ ਥਪਕਦਿਆਂ ਆਖਿਆ। ਦੋਵਾਂ ਦੇ ਦਿਲ ਧੜਕ ਰਹੇ ਸਨ। ਰੇਸ਼ਮਾਂ ਨੇ ਉਹਦੇ ਲੱਕ ਦੁਆਲੇ ਪਾਈ ਕੜਿੰੰਗੜੀ ਨੂੰ ਘੁਟ ਲਿਆ। ਵਰਜ ਵਰਜ ਕੇ ਹਟ ਗਈ ਸੀ। ਉਹਨੂੰ ਚਾਨਣ ਸੀ ਕਿ ਬਾਬੇ ਵਰਿਆਮੇ ਦੀ ਅੰਗਰੇਜ਼ਾਂ ਨੂੰ ਦੇਸ਼ੋਂ ਕਢਣ ਦੀ ਰੱਟ ਆਖਰ ਕੋਈ ਚੰਦ ਚਾਹੜੇਗੀ ਇਕ ਦਿਨ। ਤੇ ਉਹਦਾ ਇਹ ਸ਼ੰਕਾ ਅਜ ਠੀਕ ਹੀ ਤਾਂ ਨਿਕਲਿਆ ਸੀ।

ਪੱਤਝੜ ਦਾ ਮੌਸਮ ਆ ਗਿਆ। ਰਾਜੇ ਦੀ ਬੀੜ ਦੇ ਰੁੱਖਾਂ ਦੇ ਪੱਤੇ ਝੜ ਗਏ ਅਤੇ ਉਹਨਾਂ ਦੀਆਂ ਨੰਗ ਧੜੰਗੀਆਂ ਟਾਹਣਾਂ, ਅਕਾਸ਼ ਵਲ ਉਠੀਆਂ ਇੰਜ ਲਗਦੀਆਂ ਮਾਨੋ ਪਰਲੋ ਆ ਗਈ ਹੋਵੇ ਅਤੇ ਕਬਰਾਂ ਦੇ ਮੁਰਦਿਆਂ ਉਠਕੇ ਰਬ ਦੇ ਖਿਲਾਫ਼ ਬਗ਼ਾਵਤ ਕਰ ਦਿਤੀ ਹੋਵੇ। ਇਸ ਉਦਾਸ ਉਦਾਸ ਮੌਸਮ ਵਿਚ ਸ਼ਮੀਰ ਦੀ ਜ਼ਿੰਦਗੀ ਦੀ ਇਹ ਪਹਿਲੀ ਪੱਤਝੜ ਸੀ।

ਪੱਤਝੜ ਲੰਘ ਗਈ, ਬਹਾਰ ਤੇ ਹੁਨਾਲ ਲੰਘ ਗਏ। ਮੀਂਹ ਦਾ ਮੌਸਮ ਆ ਗਿਆ। ਘਰ ਦੀ ਛੱਲੀ ਪੂਣੀ ਵੇਚ ਸ਼ਮੀਰੇ ਨੇ ਬਾਬੇ ਦੇ ਮੁਕਦਮੇ ਉਤੇ ਲਾ ਦਿਤੇ। ਪਰ ਪੁਲਿਸ ਟਾਊਟਾਂ ਦੀਆਂ ਗਵਾਹੀਆਂ ਨੇ ਉਸ ਦੀ ਇਕ ਨਾ ਚਲਣ ਦਿਤੀ। ਉਹਦਾ ਚੁਲਬੁਲਾ, ਹਸਦਾ ਚਿਹਰਾ ਗੰਭੀਰ ਅਤੇ ਲੰਮੂਤਰਾ ਹੋ ਗਿਆ। ਚਿੰਤਾ ਚਿੱਖਾ ਬਰਾਬਰ। ਭਾਗੋ ਦੀ ਸਿਹਤ ਵੀ ਜਵਾਬ ਦੇ ਗਈ ਅਤੇ ਉਹ ਅਕਸਰ ਬੀਮਾਰ ਰਹਿਣ ਲਗੀ। ਸਾਰਾ ਦਿਨ ਰਜਾਈ ਵਿਚ ਲੰਮੀ ਪਈ ਰਹਿੰਦੀ ਅਤੇ ਬਾਬੇ ਵਜੀਦਪੁਰ ਵਾਲੇ ਨੂੰ ਧਿਆਉਂਦੀ ਰਹਿੰਦੀ।

ਕਰਜਾਈ ਨੂੰ ਨੀਂਦ ਆ ਜਾਵੇ ਸੌ ਵਾਰ, ਪਰ ਜਵਾਨ ਧੀ ਦੇ ਬਾਪ ਦੀ ਗਲ ਹੋਰ ਹੈ। ਮਿਹਰੂ ਨੇ ਰੇਸ਼ਮਾਂ ਦੇ ਨਿਕਾਹ ਦੀ ਠਾਣ ਲਈ। ਅਜ ਉਹ ਦੋਵੇਂ ਜੀ ਰੁਕਨੇ ਆਲੇ ਦੇ ਸੁਨਿਆਰੇ ਵਲ ਗਏ ਹੋਏ ਸਨ। ਹਫੀ ਹੋਈ ਰੇਸ਼ਮਾਂ ਦੌੜੀ ਆਈ ਅਤੇ ਸ਼ਮੀਰ ਦੇ ਦਰਵਾਜੇ ਨੂੰ ਮੁਕੀਆਂ ਮਾਰਦੀ ਆਖਣ ਲਗੀ। 'ਤਾਈ, ਸ਼ਮੀਰੇ ਨੂੰ ਭੇਜੀ, ਮਹੀਂ ਦਾ ਸੰਗ ਫਸ ਗਿਆ ਕੱਟੀ ਦੇ ਰਸ ਵਿਚ, ਫਾਹਾ ਆ ਚਲਿਆ......।'

ਬੂਹਾ ਖੋਹਲ ਸ਼ਮੀਰਾ ਰੇਸ਼ਮਾਂ ਦੇ ਪਿਛੇ ਪਿਛੇ ਕਾਹਲੀ ਕਾਹਲੀ ਤੁਰ ਪਿਆ। ਮਿਹਰੂ ਦੇ ਘਰ ਪਹੁੰਚ ਉਹਨੇ ਮੱਝ ਦਾ ਸਿਰ ਨਿਵਾ ਕੇ ਸਿੰਗ ਵਿਚ ਫਸਿਆ ਰੱਸਾ ਕਢ ਦਿਤਾ। ਜਦ ਉਹ ਪਿਛੇ ਹਟਿਆ, ਉਹਦੀ ਹਥੇਲੀ ਲਹੂ ਨਾਲ ਭਰ ਗਈ। ਸਿੰਗ ਦੀ ਉਭਰੀ ਛਿਲਤਰ ਉਹਦੇ ਹੱਥ ਨੂੰ ਚੀਰ ਗਈ ਸੀ।

'ਹਾਏ, ਇਹ ਕੀ ਹੋਇਆ?' ਰੇਸ਼ਮਾ ਘਬਰਾ ਗਈ।

'ਛਿਲਤਰ ਵਜ ਗਈ ਸਿੰਗ ਦੀ......', ਸ਼ਮੀਰ ਨੇ ਉਹਦੇ ਵਲ ਵੇਂਹਦਿਆਂ ਜਵਾਬ ਦਿੱਤਾ।

ਰੇਸ਼ਮਾਂ ਨੇ ਉਹਦਾ ਹੱਥ ਫੜ, ਵੱਗਦਾ ਖੂਨ ਚੂਸਣਾ ਸ਼ੁਰੂ ਕਰ ਦਿੱਤਾ। ਹਥੇਲੀ ਅਤੇ ਬੁਲ੍ਹਾਂ ਦੇ ਮਿਲਾਪ 'ਚੋਂ ਸ਼ਮੀਰ ਨੂੰ ਇਕ ਸਰੂਰ ਜਿਹਾ ਆਇਆ। ਸ਼ਮੀਰ ਰੇਸ਼ਮਾਂ ਦੇ ਮ੍ਹੀਂਡੀਆਂ ਦੇ ਸਿਰ ਵਲ ਤੱਕਣ ਲੱਗਾ। ਜਦ ਰੇਸ਼ਮਾਂ ਨੇ ਉਹਦਾ ਹੱਥ ਛਡਿਆ, ਤਾਂ ਖੂਨ ਫਿਰ ਸਿੰਮ ਆਇਆ। ਸ਼ਮੀਰ ਨੇ ਖੂਨ ਭਰੀ ਹਥੇਲੀ ਨੂੰ ਰੇਸ਼ਮਾਂ ਦੀਆਂ ਮੰਡੀਆਂ ਵਿਚਕਾਰ ਚੀਰ ਵਿਚ ਲਾ ਦਿੱਤਾ।

'ਇਹ ਕੀ?' ਸੁਭਾਵਕ ਹੀ ਰੇਸ਼ਮਾਂ ਦੇ ਮੂੰਹੋਂ ਨਿਕਲਿਆ।

'ਚੀਰ ਦਾ ਸੰਧੂਰ', ਕਹਿੰਦਿਆਂ ਸ਼ਮੀਰਾ ਕੁਝ ਮੁਸਕਰਾ ਪਿਆ।

ਰੇਸ਼ਮਾਂ ਨੇ ਉਹਦੀਆਂ ਅੱਖਾਂ ਵਿਚ ਝਾਕਿਆ। ਸ਼ਮੀਰ ਦੀ ਤੱਕਣੀ ਬੜੀ ਅਜੀਬ ਸੀ। ਰੇਸ਼ਮਾਂ ਦਾ ਸਿਰ ਕਦ ਉਸਦੀ ਹਿੱਕ ਨਾਲ ਜੁੜ ਗਿਆ, ਉਸਨੂੰ ਕੋਈ ਪਤਾ ਨਹੀਂ ਸੀ। ਉਹਦੇ ਹੰਝੂ ਪਰਲ ਪਰਲ ਵਹਿ ਰਹੇ ਸਨ ਅਤੇ ਉਹ ਬੁੜ੍ਹਕੜੇ ਮਾਰ ਮਾਰ ਰੋ ਰਹੀ ਸੀ। ਸ਼ਮੀਰ ਜਿਵੇਂ ਸੁੰਨ ਹੋ ਗਿਆ ਸੀ ਅਤੇ ਉਹਨੂੰ ਔਹੜਦਾ ਨਹੀਂ ਸੀ ਉਹ ਕੀ ਆਖੇ, ਕਿਵੇਂ ਉਹਨੂੰ ਧੀਰਜ ਬਨ੍ਹਾਏ? ਰੇਸ਼ਮਾਂ ਦੇ ਸਿਰ ਨੂੰ ਛਾਤੀ ਨਾਲ ਘੁਟ ਕੇ ਜਿਵੇਂ ਉਹਨੇ ਦਿਲ ਦੀ ਸਾਰੀ ਵੇਦਨਾ ਕਹਿ ਦਿੱਤੀ ਹੋਵੇ।

'ਰੇਸ਼ਮਾਂ, ਹੋਸ਼ ਕਰ, ਹੌਂਸਲਾ ਕਰ...... ਸ਼ਮੀਰ ਨੇ ਰੇਸ਼ਮਾਂ ਦੀ ਗਲ੍ਹ ਨੂੰ ਥਪਕਦਿਆਂ ਆਖਿਆ। ਦੋਵਾਂ ਦੇ ਦਿਲ ਧੜਕ ਰਹੇ ਸਨ। ਰੇਸ਼ਮਾਂ ਨੇ ਉਹਦੇ ਲੱਕ ਦੁਆਲੇ ਪਾਈ ਕੜਿੰਗੜੀ ਨੂੰ ਘੁਟ ਲਿਆ। 'ਸਾਥੋਂ ਕੋਈ ਪਾਪ ਨਾ ਹੋ ਜਾਏ ਰੇਸ਼ਮਾਂ, ਆਖਦਿਆਂ ਸ਼ਮੀਰ ਨੇ ਉਹਦੀ ਪਾਈ ਕੜਿੰੰਗੜੀ ਨੂੰ ਤੋੜ ਕੇ ਲਾਹ ਦਿੱਤਾ। ਉਹ ਦਰਵਾਜ਼ੇ 'ਚੋਂ ਨਿਕਲ ਆਇਆ ਅਤੇ ਰੇਸ਼ਮਾਂ ਵਿਹੜੇ ਵਿਚ ਪਈ ਮੰਜੀ ਉਤੇ ਢਹਿ ਪਈ। ਉਹਨੂੰ ਆਪਣੇ ਸਰੀਰ ਦੀ ਹਾਲਤ ਅਜੀਬ ਜਿਹੀ ਲੱਗੀ, ਪਲਕਾਂ ਭਾਰੀਆਂ ਹੋ ਗਈਆਂ। ਹੌਕੇ ਭਰਦੀ ਰੇਸ਼ਮਾਂ ਨੂੰ ਨੀਂਦ ਨੇ ਆਣ ਘੇਰਿਆ ਅਤੇ ਉਹਦੇ ਦੁੱਖਾਂ ਸਮੇਤ ਉਹਨੂੰ ਆਪਣੀ ਬੁੱਕਲ ਵਿਚ ਲੁਕਾ ਲਿਆ।

੭.

ਬਾਬੇ ਵਰਿਆਮੇਂ ਦੀ ਹੁਕਮ ਦੀ ਤਰੀਕ ਸੀ। ਲਗ ਪਗ ਸਾਰੇ ਲੋਕ ਤਰੀਕੇ ਗਏ ਹੋਏ ਸਨ। ਛਾਹ ਵੇਲੇ, ਪੁਲਿਸ ਦੀ ਇਕ ਧਾੜ ਮਿਹਰੂ ਦੇ ਘਰ ਅਗੇ ਆਣ ਰੁਕੀ। ਚੌਧਰੀ ਅਤੇ ਰਣ ਸਿੰਘ ਦੀਆਂ ਘੜੀਆਂ ਪੁਲਿਸ ਕਪਤਾਨ ਦੀ ਬਰੋਬਰ ਖਲੋਤੀਆਂ ਹੋਈਆਂ ਸਨ। ਗੰਗਾ ਸਾਂਈ ਰਣ ਸਿੰਘ ਦੇ ਮਗਰ ਬੈਠਾ ਹੋਇਆ ਸੀ।

ਮਿਹਰਦੀਨਾ ਬਾਰ ਖੋਹਲ-ਕਪਤਾਨ ਸਾਹਬ ਆਏ ਆ ਇਹ ਝੰਡੂ ਚੌਕੀਦਾਰ ਦੀ ਅਵਾਜ਼ ਸੀ। ਮਿਹਰੂ ਦਾ ਮੱਥਾ ਠਣਕਿਆ ਅਤੇ ਉਹ ਢਾਕਾਂ ਉਤੇ ਹੱਥ ਰੱਖੀ ਕੁੱਬੇ ਲੱਕ ਦਰਵਾਜ਼ੇ ਵੱਲ ਵਧਿਆ। ਜੈਨਾ ਅਤੇ ਰੇਸ਼ਮਾਂ ਦਾ ਸਾਹ ਟੰਗਿਆ ਗਿਆ ਅਤੇ ਉਹ ਰਸੋਈ ਦੀ ਥੰਮੀ ਓਹਲੇ ਕੰਬਣ ਲੱਗ ਪਈਆਂ।

'ਸ......ਲਾਮ ਸਰਕਾਰ!' ਦੋਵੇਂ ਸ਼ਬਦ ਜਿਵੇਂ ਅੜ ਕੇ ਉਹਦੇ ਸੰਘੋਂ ਨਿਕਲੇ ਹੋਣ।

'ਤੂੰ ਮਿਹਰਦੀਨ ਏ? ਪੁਲਿਸ ਅਫ਼ਸਰ ਨੇ ਪੁਛਿਆ। ਹਾਂ ਜਾਂ ਨਾਂਹ ਕਰਨ ਤੋਂ ਪਹਿਲਾਂ ਉਹਨੇ ਗੁਲਾਮ ਦੀ ਖਲੋਤੀ ਚੰਡਾਲ ਚੌਕੜੀ ਵੇਖੀ। ਉਹ ਇਕ ਜੇਤੂ ਵਰਗੇ ਫ਼ਖਰ ਖੜੇ ਸਨ।

'ਜੀ ਜਨਾਬ।' ਹੱਥ ਜੋੜ, ਸਿਰ ਨਿਵਾਉਂਦਿਆਂ ਉਹਨੇ ਉਤਰ ਦਿਤਾ।

'ਸੂਰਾ, ਧੌਲੇ-ਝਾਟੇ ਪਈਆਂ ਧੀਆਂ ਵੇਚਣੀਆਂ ਛੱਡ ਦੇ।' ਪੁਲਿਸ ਅਫ਼ਸਰ ਕੜਕਿਆ।

'ਸਰਕਾਰ, ਮੈਂ ਸਮਝਿਆ ਨਹੀਂ। ਮਿਹਰੂ ਨੇ ਆਜਜ਼ੀ ਨਾਲ ਆਖਿਆ।

‘ਲਿਆ ਸਰਕਾਰ ਦਿਆ...ਰੇਸ਼ਮਾ ਕਿਤੇ ਆ?'

'ਘਰੇ ਆਂ ਸਰਕਾਰ...ਕੀ ਖੁਨਾਮੀ ਹੋਈ ਆ ਜਨਾਬ?' ਕਹਿੰਦੇ ਮਿਹਰੂ ਦਾ ਸਾਰਾ ਧੜ ਕੰਬਣ ਲੱਗਾ।

'ਲੁਚਿਆ, ਚਾਰ ਵਲੈਤ ਦਿਆ! ਟੰਗਦਾਂ ਤੈਨੂੰ ਪੁੱਠਿਆਂ ਤੇ ਦਸਵਾਂ ਤੈਨੂੰ ਖੁਨਾਮੀ ' ਪੁਲਿਸ ਅਫ਼ਸਰ ਨੇ ਕਹਿੰਦਿਆਂ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਅਤੇ ਉਹ ਰਵਾਂ ਰਵਾਂ ਅੰਦਰ ਜਾ ਵੜੇ।

ਥੰਮੀਂ ਲਾਗੇ ਬੈਠੀ ਜੈਨਾਂ ਨੂੰ ਇਕ ਸਿਪਾਹੀ ਨੇ ਦੋ ਰੂਲ ਧਰ ਦਿਤੇ ਅਤੇ ਦੂਜਿਆਂ ਨੇ ਰੇਸ਼ਮਾਂ ਦੀਆਂ ਮੀਢੀਆਂ ਵਿਚ ਹੱਥ ਅੜਾ ਉਹਨੂੰ ਉਪਰ ਚੁਕ ਲਿਆ।

ਅੰਮਾਂ! ਅੱਬਾ!! ਮੈਨੂੰ ਬਚਾ ਲਓ ਅੰਮਾ! ਰੇਸ਼ਮਾਂ ਦੀ ਡਾਡ ਇੰਜ ਨਿਕਲੀ ਜਿਵੇਂ ਕਸਾਈ ਦੀ ਤਲਵਾਰ ਵੇਖ ਕੇ ਬਕਰਾ ਕਰਦਾ।

ਜੈਨਾ ਨੇ ਇਕ ਅੱਧ ਵਾਰ ਉਠ ਕੇ ਸਿਪਾਹੀਆਂ ਨੂੰ ਰੋਕਣਾ ਚਾਹਿਆ, ਪਰ ਉਹਨਾਂ ਦੇ ਗਧੇ ਖਾ ਕੇ ਪਿਛੇ ਡਿੱਗ ਪਈ । ਢਿੱਡ ਨੂੰ ਦੁਹੱਥੜਾਂ ਮਾਰਦੀ, ਝਾਟਾ ਖੁੱਹਦੀ ਜੈਨਾ ਵਰਲਾਪ ਕਰਦੀ ਬਾਹਰ ਵੱਲ ਦੌੜੀ।

'ਉਹ ਕੋਈ ਖੁਦਾ ਦਾ ਖੌਫ਼ ਖਾਓ-ਜਾਨੂੰ ਇਸ ਮਤੇ ਨਾ ਮਾਰੋ ...... ਬਹੁੜ ਓ ਕੋਈ ਬਹੁੜੋ ....।' ਮਿਹਰੂ ਭੁੱਬਾਂ ਭੁੱਬੀ ਰੋ ਉਠਿਆ।

ਅੜਿੱਗ ਨਾ ਬਤ ਵਾਂਗ...', ਲਾਗ ਇਕ ਸਿਪਾਹੀ ਨੇ ਕਿਹਾ। 'ਸਾਨੂੰ ਕੁੜੀ ਦੇ ਬਾਪ ਦੀ ਦਰਖਾਸਤ ਮਿਲੀ ਆ ਕਿ ਉਹਦੀ ਕੁੜੀ ਨੂੰ ਜਬਰੀ ਵੇਚਿਆ ਜਾ ਰਿਹਾ। ਸਰਕਾਰ ਦਾ ਇਹ ਫਰਜ਼ ਆ ਕਿ ਅਮਨ ਕਾਨੂੰਨ ਬਰਕਰਾਰ ਰਖੇ। ਪੁਲਿਸ ਅਫ਼ਸਰ ਰੋਂਦੇ ਮਿਹਰੂ ਨੂੰ ਕਹਿ ਰਿਹਾ ਸੀ।\

'ਕੁੜੀ ਮੇਰੀ ਆ ਜਨਾਬ, ਮਿਹਰੂ ਨੇ ਕਿਹਾ।

“ਕਿਉਂ ਕੁੜੀਏ! ਇਹ ਤੇਰਾ ਬਾਪ ਆ? ਕਪਤਾਨ ਨੇ ਘੁਰਕਦਿਆਂ ਰੇਸ਼ਮਾਂ ਨੂੰ ਪੁਛਿਆ-

ਰੇਸ਼ਮਾਂ ਨੇ ਹਾਂ ਵਿਚ ਸਿਰ ਹਿਲਾ ਦਿੱਤਾ।

'ਹਰਾਮਜ਼ਾਦੀਏ, ਲੁੱਚੀਏ ਚਾਰ ਵਲੈਤ ਦੀਏ, ਆਹ ਸਾਂਈਂ ਤੇਰਾ ਕੀ ਲੱਗਦਾ?\

'ਕੁਛ ਨਹੀਂ, ਮੇਰਾ ਕੁਛ ਨਹੀਂ ਲੱਗਦਾ।' ਦੀ ਰੇਸ਼ਮਾਂ ਕਹਿ ਰਹੀ ਸੀ।

'ਜਨਾਬ, ਮੈਂ ਬਾਪ ਆਂ ਇਹਦਾ......ਇਹ ਛੋਟੀ ਸੀ ਉਦੋਂ, ਜਦੋਂ ਇਹਦੀ ਮਾਂ ਮਰ ਗਈ। ਉਹਨੇ ਮਰਨ ਲਗਿਆਂ ਕਿਹਾ ਸੀ-"ਮੇਰੀ ਕੁੜੀ ਨੂੰ ਮੇਰੀ ਭੈਣ ਨੂੰ ਦੇ ਦੇਵੀਂ' ।ਇਹਨਾਂ ਦੀ ਔਲਾਦ ਨਹੀਂ ਸੀ। ਮੈਂ, ਇੰਜ ਈ ਕੀਤਾ ਜਨਾਬ......ਅਤੇ ਆਪ ਜਾਹਰੇਪੀਰ ਰਹਿਣ ਲੱਗ ਪਿਆ। ਕੁੜੀ ਪਾਲੀ ਇਹਨਾਂ ਨੇ ਆਂ, ਪਰ ਹੈ ਮੇਰੀ ਸਰਕਾਰ......ਤੇ ਮੈਂ ਆਪਣੀ ਮਰਜ਼ੀ ਮੁਤਾਬਕ ਨਿਕਾਹ ਪੜੈ।' ਤੋਤੇ ਵਾਂਗ ਰਟਾਈ ਸਾਰੀ ਗੱਲ ਸਾਂਈਂ ਨੇ ਕਹਿ ਦਿੱਤੀ।

ਇੱਕੜ ਦੁੱਕੜ ਕੁਝ ਹੋਰ ਲੋਕ ਵੀ ਉਥੇ ਆਣ ਜੁੜੇ। ਉਹਨਾਂ ਸਾਂਈਂ ਨੂੰ ਅੱਜ ਪਹਿਲੇ ਦਿਨ ਬੋਲਦਿਆਂ ਸੁਣਿਆਂ ਸੀ। ਉਹ ਉਹਨੂੰ ਅੱਜ ਤੱਕ ਗੰਗਾ ਹੀ ਸਮਝਦੇ ਰਹੇ ਸਨ।

'ਕੁੜੀ ਪਾਲੀ ਤਾਂ ਜਨਾਬ ਮਿਹਰੂ ਨੇ ਤੇ ਇਹ...' 'ਬੱਕ ਨਹੀਂ, ਕੁੱਤੇ!' ਫੋਜ 'ਚੋਂ ਨਾਵਾਂ ਕਟਵਾ ਕੇ ਆਏ ਕਿਸ਼ਨ ਸਿੰਘ ਨੂੰ ਪੁਲਿਸ ਅਫ਼ਸਰ ਨੇ ਝਾੜ ਦਿੱਤਾ।

'ਪਰ ਜਨਾਬ......।'

‘ਤੇਰੀ ਸਫ਼ਾਈ ਦੀ ਲੋੜ ਨਹੀਂ। ਕਿਸ਼ਨ ਸਿੰਘ ਨੂੰ ਘੂਰਦਿਆਂ ਪੁਲਿਸ ਅਫ਼ਸਰ ਨੇ ਮੁੜ ਰੋਕ ਦਿੱਤਾ।

'ਪਾਲੀ ਤਾਂ ਮਿਹਰੂ ਨੇ, ਫੌਜੀ ਸਿਰ ਅੜਾਉਣ ਨਾ ਟਲਿਆ।

‘ਭਾਵੇਂ ਤੂੰ ਸਾਰੇ ਪਿੰਡ ਦੀਆਂ ਪਾਲ ਲਏ। ਰਣ ਸਿੰਘ ਨੇ ਕਿਸ਼ਨ ਸਿੰਘ ਨੂੰ ਘੂਰਿਆ।

'ਫੌਜੀਆ ਤੁਹਾਡਾ ਦਿਮਾਗ ਘਟ ਹੁੰਦਾ...... ਕੁੜੀ ਕਿਸੇ ਦੀ, ਮਸਲਾ ਕਿਸੇ ਦਾ, ਤੂੰ ਵਿਚ ਕਿਉ ਲੱਤ ਅੜਾਉਣੈ।' ਹੁਣ ਗੁਲਾਮ ਵੀ ਕਿਸ਼ਨ ਸਿੰਘ 'ਤੇ ਵਰੁ ਪਿਆ।

'ਬੋਲ ਮਿਹਰਦੀਨਾ, ਕਾਨੂੰਨ ਕਿਸੇ ਦੀ ਕੁੜੀ, ਕਿਸੇ ਹੋਰ ਨੂੰ ਦੇਣ ਦਾ ਮਜਾਜ ਹੈ?' ਪੁਲਿਸ ਅਫ਼ਸਰ ਮਿਹਰੂ ਨੂੰ ਗੁੱਡ ਮਾਰ ਆਪਣੇ ਪੈਰਾਂ ਤੋਂ ਪਰਾਂ ਕਰਦਿਆਂ ਪੁਛਿਆ!

ਸਿਪਾਹੀ ਪੁਲਿਸ ਅਫ਼ਸਰ ਦਾ ਇਸ਼ਾਰਾ ਵੇਖ, ਦੀ ਰੇਸ਼ਮਾਂ ਨੂੰ ਧੂਹਣ ਲਗੇ। ਜਿੰਨਾ ਕੁੜੀ ਨਾਲ ਚੰਬੜੀ, ਪਰ ਗਥੇ ਖਾ ਕੇ ਗਲੀ ਵਿਚ ਡਿੱਗ ਪਈ।

ਪੁਲਿਸ ਚਲੀ ਗਈ। ਰੇਸ਼ਮਾਂ ਚਲੀ ਗਈ। ਰੋਦੇ ਮਿਹਰੂ ਅਤੇ ਜੈਨਾ ਨੇ ਗਲੀਆਂ ਦੇ ਕੱਖ ਵੀ ਰਵਾ ਦਿਤੇ।

ਜਾਹਰੇਪੀਰ ਪਹੁੰਚ, ਮੌਲਵੀ ਨੂੰ ਸਦਿਆ ਗਿਆ ਅਤੇ ਚੌਧਰੀ ਨਾਲ ਰੇਸ਼ਮਾਂ ਦਾ ਨਿਕਾਹ ਪੜ੍ਹ ਦਿੱਤਾ ਅਤੇ ਉਹ ਪੁਲਿਸ ਦੀ ਆੜ ਵਿਚ ਚੌਧਰੀ ਦੀ ਹਵੇਲੀ ਪਹੁੰਚਾ ਦਿੱਤੀ।

ਉਸ ਸ਼ਾਮ ਕੁਝ ਹਿਰਾਸੇ ਚਿਹਰੇ ਪਿੰਡ ਵੱਲ ਆ ਰਹੇ ਸਨ। ਡੁਬਦਾ ਸੂਰਜ ਉਹਨਾਂ ਨੂੰ ਲਹੂ ਦੇ ਸਾਗਰ ਵਿਚ ਨਹਾਤਾ ਲੱਗਦਾ ਸੀ। ਬਾਬੇ ਵਰਿਆਮੇ ਨੂੰ ਕਠੀ ਲਾਉਣ ਦਾ ਹੁਕਮ ਹੋ ਗਿਆ ਸੀ। ਮਿਹਰੂ ਅਤੇ ਸ਼ਮੀਰ ਦੇ ਘਰ ਕਹਿਰਾਂ ਦਾ ਵਰਲਾਪ ਸੀ, ਨਰਕਾਂ ਵਰਗੀ ਚਿਚਲਾਹਟ! ਪਰ ਗੁਲਾਮ ਦੇ ਘਰ ਸ਼ਰਾਬ ਅਤੇ ਕਬਾਬ ਦਾ ਦੌਰ ਸੀ। 'ਜੋਰਾਵਰ ਦਾ ਸਤੀਂ ਵੀਹ ਸੌ।... ਸਾਂਈਂ ਨੇ ਬਾਬਾ ਰੁਪਈਆਂ ਦਾ ਲਿਆ।' ਲੋਕ ਗੱਲਾਂ ਕਰਦੇ ਸਨ। ਉਸ ਦਿਨ ਬਾਅਦ ਸਾਂਈਂ ਕਿਧਰੇ ਨਾ ਦਿਸਿਆ। ਤਰੀਕੋ ਆਣ ਖੇਰੂ ਹੱਥਾਂ ਨੂੰ ਦੰਦੀਆਂ ਵੱਢਦਾ ਹਹਿ ਗਿਆ।

੮.

ਕਈ ਵਾਰ ਜ਼ਿੰਦਗੀ ਵਿੱਚ ਇੰਜ ਵੀ ਵਾਪਰਦਾ ਕਿ ਮਨੁੱਖ ਕੁੱਝ ਸੰਚਦਾ ਹੈ ਅਤੇ ਹੈ ਦਾ ਕੁੱਝ ਹੋਰ ਏ। ਗੁਲਾਮ ਨੂੰ ਖ਼ਤ ਮਿਲਿਆ-ਬੜਾ ਹੀ ਸੰਖੇਪ ਖ਼ਤ। ਲਿਖਿਆ ਸੀ-'ਗੁਲਾਮਾਂ! ਆਪਣੇ ਖ਼ੁਦਾ ਨੂੰ ਯਾਦ ਕਰ ਲਾ; ਮੌਤ ਬਹੁਤੀ ਦੂਰ ਨਹੀਂ। ਦੇਸ਼ ਭਗਤਾਂ ਦਾ ਖੂਨ ਕਦੀ ਨਹੀਂ ਸਕਦਾ।' ਖ਼ਤ ਸੁਣ ਕੇ ਗੁਲਾਮੀ ਦੀਆਂ ਅੱਖਾਂ ਅਗੇ ਭੰਬੂ-ਤਾਰੇ ਨੱਚਣ ਲਗੇ। ਗੁਲਾਮ ਸਾਰੀ ਤੇ ਸੌ ਨਾ ਸਕਿਆ। ਅਗਲੀ ਸਵੇਰ ਰਣ ਸਿੰਘ ਦੇ ਕਹਿਣ ਤੇ, ਉਹ ਧਮਕੀ ਭਰੇ ਖ਼ਤ ਦੀ ਇਤਲਾਹ ਬਾਨੇ ਦੇ ਆਇਆ।

ਰਣ ਸਿੰਘ ਨੇ ਉਹਦੇ ਦਿਮਾਗ ਵਿੱਚ ਬਾਗੀਆਂ ਦਾ ਐਨਾ ਸਹਿਮ ਬਿਠਾ ਦਿੱਤਾ ਕਿ ਉਹ ਹਨੇਰੇ ਸਵੇਰੇ ਬਾਹਰ ਆਉਣਾਂ ਜਾਂਣੋ ਹੱਟ ਗਿਆ। ਰਣ ਸਿੰਘ ਨੇ ਚੌਧਰੀ ਉੱਤੇ ਇੱਕ ਵੱਡਾ ਅਹਿਸਾਨ ਹੋਰ ਕੀਤਾ। ਉਹਨੇ ਦੋ ਚਾਰ ਬਦਮਾਸ਼ਾਂ ਨੂੰ ਗੁਲਾਮ ਦੀ ਰਖਵਾਲੀ ਲਈ ਪਿੰਡ ਸੱਦ ਲਿਆ ਵਜੀਦ ਪੂਰੇ ਦਾ ਬਿੱਕਰ ਤਾਂ ਦੁਨਾਲੀ ਮੋਢੇ ਉਤੇ ਪਾ ਕੇ ਹਰ ਵਕਤ ਚੌਧਰੀ ਦੇ ਪ੍ਰਛਾਵੇਂ ਵਾਂਗ ਉਹਦਾ ਸਾਥ ਪਾਲਦਾਂ। ਪਰ ਇਕ ਦਿਨ ਓਹੀ ਕੁਝ ਹੋਇਆ, ਜਿਸ ਦਾ ਉਹਨੂੰ ਡਰ ਸੀ।

ਲੋਕ ਸੌਂ ਚੁਕੇ ਸਨ। ਬਿੱਕਰ, ਰਣ ਸਿੰਘ ਅਤੇ ਚੌਧਰੀ ਅਜੇ ਵੀ ਦੋਰ ਚਲਾ ਰਹੇ ਸਨ। ਅਚਾਨਕ ਇਕ ਫਾਇਰ ਹੋਇਆ ਅਤੇ ਭਿਆਨਕ ਅਵਾਜ਼ ਸੁੰਨਸਾਨ ਰਾਤ ਨੂੰ ਚੀਰ ਗਈ। ਬਿੱਕਰ ਅਤੇ ਰਣ ਸਿੰਘ ਬਾਹਰ ਨੂੰ ਦੜੇ। ਹਵੇਲੀ ਦੇ ਦਰਵਾਜਿਓ ਬਾਹਰ ਆ ਬਿੱਕਰ ਨੇ ਹਵਾ ਵਿਚ ਫਾਇਰ ਕੀਤਾ। ਕੁਝ ਚਿਰ ਬਾਅਦ ਇਕ ਹੋਰ ਤੇ ਫਿਰ ਇਕ ਹੋਰ। ਪਿੰਡ ਦੇ ਸਾਰੇ ਲੋਕ ਟ੍ਰਿਕ ਗਏ। ਜਦ ਉਹ ਦੋਵੇਂ ਵਾਪਸ ਮੁੜੇ ਤਾਂ ਗੁਲਾਮ ਤੜਫ ਕੇ ਪਲੰਘ ਉਤੇ ਠੰਡਾ ਹੋ ਗਿਆ ਸੀ ਉਹਦਾ ਹੱਕਾ ਉਹਦੀਆਂ ਹੀ ਲੱਤਾਂ ਵਿਚ ਉਲਝਿਆ ਹੋਇਆ ਸੀ।

ਪੁਲਿਸ ਕਈ ਦਿਨ ਤਕ ਬੇਦੋਸ਼ੇ ਲੋਕਾਂ ਨੂੰ ਕੁਟਦੀ ਰਹੀ; ਕਈ ਦਿਨਾਂ ਤਕ ਦਹਿਸ਼ਤ ਫੈਲੀ ਰਹੀ; ਕਈ ਦਿਨ ਤਕ ਗੁਲਾਮ ਦੀਆਂ ਵਿਧਵਾ ਬੇਗਮ ਦੀਆਂ ਰਹੀਆਂ, ਪਰ ਪੁਲਿਸ ਨੂੰ ਕਾਤਲ ਨਾ ਹਥਿਆਏ ਅਤੇ ਇਸਦਾ ਸਾਰਾ ਦੋਸ਼ ਬਾਗੀਆਂ ਦੇ ਮੱਥੇ ਮੜ ਦਿੱਤਾ ਗਿਆ। ਸਮਾਂ ਪਾ ਕੇ ਲੋਕ ਆਪਣੇ ਕੰਮੀਂ-ਧੰਦੀ ਇੰਝ ਰੁੱਝ ਗਏ ਜਿਵੇਂ ਕੁਝ ਵਾਪਰਿਆ ਈ ਨਾ ਹੋਵੇ।

ਰੇਸ਼ਮਾਂ ਨੇ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ ਅਤੇ ਉਸ ਤਕਦੀਰ ਅਗੇ ਗੋਡੇ ਟੇਕ ਦਿਤੇ ਸਨ। ਗੁਲਾਮ ਦੀ ਮੌਤ ਤੋਂ ਬੜੇ ਦਿਨ ਬਾਅਦ ਉਹਦਾ ਚਿੱਤ ਢਿੱਲਾ ਹੋ ਗਿਆ। ਵੱਡੀਆਂ ਦੋਵਾਂ ਬੇਗਮਾਂ ਨੂੰ ਕੁਝ ਸ਼ੱਕ ਹੋਇਆ। ਉਹ ਰੇਸ਼ਮਾਂ ਨੂੰ ਸੁਣਾ ਕੇ ਕਹਿਣ ਲੱਗੀਆਂ-ਆਹ ਹੁੰਦੇ ਨੀ ਬਦ-ਚਲਣਾ ਦੇ ਕਾਰ; ਖਾਨਦਾਨ ਨੂੰ ਲੀਕ ਲਾ ਦਿੱਤੀ ਸੂ......ਖਵਰੇ ਕੀਹਦਾ ਖੂਨ ਸੰਭਾਲੀ ਬੈਠੀ!' ਰੇਸ਼ਮਾਂ ਨੇ ਸਭ ਕੁੱਝ ਸੁਣ ਲਿਆ। ਉਹ ਅੰਦਰ ਵੜ ਕੇ ਭੁਈਂ ਭੁਈਂ ਰੋਈ । ਪਰ ਉਹਨੂੰ ਦਿਲਾਸਾ ਦੇਣ ਵਾਲਾ ਕੌਣ ਸੀ ? ਹੋਲੀ ਹੋਲੀ ਰੇਸ਼ਮਾ ਦੇ ਗਰਭਵਤੀ ਹੋਣ ਦੀ ਗੱਲ ਰਣ ਸਿੰਘ ਦੇ ਕੰਨੀਂ ਵੀ ਪਹੁੰਚ ਗਈ । ਰਣ ਸਿੰਘ ਦੇ ਪੱਟੀ ਪੜਾਣ 'ਤੇ ਵੱਡੀਆਂ ਬੇਗਮਾਂ ਨੇ ਆਪਣੇ ਭਰਾ ਮੁਰਾਦ ਨੂੰ ਸਦ ਲਿਆ । ਮੰਜੀ ਉਤੇ ਬਹਿੰਦਿਆਂ ਉਸ ਕਿਹਾ, 'ਰੇਸ਼ਮਾਂ, ਤੂੰ ਹੁਣ ਆਪਣਾ ਬਿਲਾ ਕਰ ਕੋਈ......ਇਹ ਤਾਂ ਆਪ ਵਿਚਾਰੀਆਂ ਬੇ-ਆਸਰ ਹੋ ਗਈਆਂ ਨੇ ਤੇ ਤੈਨੂੰ ਕਦੋਂ ਤੱਕ ਟੁੱਕ ਦੇਣਗੀਆਂ?'

ਇਹ ਸੁਣ ਕੇ ਰੇਸ਼ਮਾਂ ਦੀ ਖਾਨਿਓ ਗਈ। ਇਕ ਤਰੇਲੀ ਉਹਦੇ ਮੱਥੇ 'ਤੇ ਚਮਕੀ ਅਤੇ ਖੁਸ਼ਕ ਬੁਲਾਂ ਤੇ ਜ਼ਬਾਨ ਫੇਰਦਿਆਂ ਉਹ ਬੋਲੀ ! ..ਤੇ ਕਿਉਂ ਮੇਰਾ ਇਸ ਘਰ ਵਿਚ ਕੋਈ ਹਿੱਸਾ ਨਹੀਂ ?......ਮੈਂ ਇਹਨਾਂ ਦੇ ਰਹਿਮ ਤੇ ਨਹੀਂ ਰਵਾਂਗੇ...ਮੈਂ ਅਖੀ ਸੁਖਾਲੀ ਦਰ ਗੁਜ਼ਰ ਕਰ ਲਵਾਂਗੇ, ਪਰ ਮੈਂ ਇਸ ਹਵੇਲੀ ਚੋਂ ਬਾਹਰ ਪੈਰ ਨਹੀਂ ਧਰਨਾ।

‘ਬੀਬੀ ਗੁੱਸਾ ਨਾ ਕਰ; ਅਸੀਂ ਤਾਂ ਭਲੇ-ਮਾਣਸਾਂ ਆਂਗੂ ਸਮਝਾਉਂਦੇ ਆਂ......ਭਲਾ ਰਖੇਲੀਆਂ ਦੇ ਵੀ ਹਿੱਸੇ ਹੁੰਦੇ ਆ ਜ਼ਮੀਨਾਂ ਜਾਇਦਾਤਾਂ ਵਿਚ ?'

“ਪਰ ਬਾਈ ਮੈਂ ਰਖੇਲੀ ਕਿਵੇਂ ਹੋਈ ?......ਕੀ ਇਸ ਘਰ ਦੇ ਮਾਲਕ ਨੇ ਨਿਕਾਹ ਨਹੀਂ ਪੜ੍ਹਿਆ ਮੇਰੇ ਨਾਲ ?'

‘ਮੂਲ ਖਾਂਦੀਆਂ ਔਰਤਾਂ ਦਾ ਨਕਾਹ ਕਾਹਦਾ ਹੁੰਦਾ? ਇਸ ਵਾਰ ਮੁਰਾਦ ਦੀ ਅਵਾਜ਼ ਵਿਚ ਖਰਵਾਪਣ ਸੀ।

ਰੇਸ਼ਮਾਂ ਆਪਣੀ ਗਲ 'ਤੇ ਅੜੀ ਹੋਈ ਸੀ ਅਤੇ ਮੁਰਾਦ ਆਪਣੀ ਜਿੱਦ ਉਤੇ । ਗੱਲਾਂ ਦਾ ਸਿਲਸਿਲਾ ਗਰਮਾ-ਗਰਮੀਂ ਅਤੇ ਝਗੜੇ ਤੱਕ ਪਹੁੰਚ ਗਿਆ । ਮੁਰਾਦ ਨੇ ਗੁਸੇ ਵਿਚ ਤੋਂ ਫੜ ਕੇ ਧੂਹਦਿਆਂ ਉਹਨੂੰ ਹਵੇਲੀਓ ਬਾਹਰ ਕੱਢ ਦਿੱਤਾ। ਹਵੇਲੀ ਦੇ ਵਡੇ ਤਾਕ 'ਠੱਕ' ਕਰਕੇ ਬੰਦ ਹੋ ਗਏ । ਹੋਂਦੀ ਤੇ ਕੁਰਲਾਉਂਦੀ ਰੇਸ਼ਮਾਂ ਦੀ ਅਵਾਜ਼ ਲਾਗਲੇ ਘਰਾਂ ਵਿਚ ਸੁਣੀਦੀ ਸੀ । ਉਸ ਬੂਹੇ ਨੂੰ ਬੜਾ ਭੰਨਿਆ, ਟੱਕਰਾਂ ਮਾਰੀਆਂ, ਹਾੜੇ ਕਢੇ ਪਰ ਬੂਹਾ ਨਾ ਖੁਲ੍ਹਿਆ । ਦੁੱਖਾਂ ਦੀ ਮਾਰੀ ਰੇਸ਼ਮਾਂ ਲਈ ਮਿਹਰੂ ਬਿਵਾ ਹੋਰ ਕਿਹੜਾ ਠਿਕਾਣਾ ਸੀ!

ਮਿਹਰੂ ਵਿਚ ਏਨੀ ਸੱਤਿਆ ਨਹੀਂ ਸੀ ਕਿ ਉਹ ਮੁਰਾਦ ਨਾਲ ਕੋਈ ਝਗੜਾ ਖੜਾ ਕਰਦਾ। ਸੋ, ਰੇਸ਼ਮਾਂ ਲਹੂ ਦੇ ਘੁੱਟ ਭਰ ਕੇ ਦਿਨ ਕੱਟਣ ਲੱਗੀ।

ਸ਼ਮੀਰਾ ਕਦੀ ਕਦਾਈਂ ਮਿਹਰੂ ਦੇ ਘਰ ਆ ਜਾਂਦਾ ਅਤੇ ਉਹਨਾਂ ਨੂੰ ਦਿਲਾਸਾ ਦੇ ਜਾਂਦਾ । ਰੇਸ਼ਮਾਂ ਉਹਦੇ ਲਈ ਇਕ ਰਹਿਮ ਦਾ ਪਾਤਰ ਸੀ। ਉਹਦਾ ਪਸੀਜਿਆ ਦਿਲ, ਉਹਦੇ ਕਸੇ ਕੰਮ ਆ ਸਕਣ ਦੀ ਤਦਬੀਰ ਸੋਚਦਾ ਰਹਿੰਦਾ ਅਤੇ ਆਖਰ ਇਕ ਤਦਬੀਰ ਉਹਨੂੰ ਸੁੱਝ ਗਈ।

ਇਕ ਰਾਤ ਉਹ ਮਿਹਰੂ ਨਾਲ ਕਾਫੀ ਰਾਤ ਤਕ ਗੱਲਾਂ ਕਰਦਾ ਰਿਹਾ ਅਤੇ ਆਖਰ ਉਸ ਮਿਹਰੂ ਨੂੰ, ਰੇਸ਼ਮੇਂ ਦੀ ਖੈਰੂ ਨਾਲ ਚਾਦਰ ਪਾ ਦੇਣ ਲਈ ਮਨਾ ਲਿਆ। ਉਹਦੀ ਦੂਰ ਦਰਿਸ਼ਟਤਾ ਦੀ ਦਾਦ ਦੇਦਿਆਂ ਉਸ ਇਕ ਦੁਬਧਾ ਜਾਹਿਰ ਕੀਤੀ। 'ਖਵਰੇ ਖੈਰੂ ਮੰਨੇ ਜਾਂ ਨਾ ਮੰਨੇ!' ਕਹਿੰਦਿਆਂ ਮਿਹਰੂ ਦਾ ਹੋਕਾ ਨਿਕਲ ਗਿਆ।

'ਉਹਨੂੰ ਮੈਂ ਪੁੱਛ ਕੇ ਈ ਗੱਲ ਤੁਰੀ ਆ ਤਾਇਆ...... ਸ਼ਮੀਰ ਨੂੰ ਇਹ ਨੇਕੀ ਕਰਦਿਆਂ ਇਕ ਆਤਮਿਕ ਖੁਸ਼ੀ ਹੋ ਰਹੀ ਸੀ।

ਉਸ ਰਾਤ ਸ਼ਮੀਰ ਨੂੰ ਕਾਫੀ ਦੇਰ ਨੀਂਦ ਨਾ ਪਈ। ਡਿਓੜੀ ਦੇ ਦਰਵਾਜ਼ੇ ਉਤੇ ਕਿਸੇ ਨੇ ਦਸਤੱਕ ਕੀਤੀ।

ਸ਼ਮੀਰ ਨੇ ਉਠਕੇ ਬੂਹਾ ਖੋਹਲਿਆ। ‘ਤੂੰ, ਇਸ ਵੇਲੇ?' ਰਾਤ ਸਮੇਂ ਵੀ ਉਹਨੇ ਰੇਸ਼ਮਾਂ ਨੂੰ ਪਹਿਚਾਣ ਲਿਆ ਸੀ।

ਰੇਸ਼ਮਾਂ ਨੇ ਅੰਦਰ ਹੁੰਦਿਆਂ ਬੂਹੇ ਦੇ ਤਾਕ ਢਾਅ ਦਿਤੇ। ਭਾਗਾਂ ਜਦ ਦੀ ਬੀਮਾਰ ਪਈ ਸੀ, ਉਸ ਆਪਣੀ ਮੰਜੀ ਅੰਦਰੋਂ ਬਾਹਰ ਨਹੀਂ ਸੀ ਕਢੀ। ਲਹਿੰਦੇ ਵਿਚ ਡੁਬਦੇ ਚੰਦ ਦੀ ਮਕਰ-ਚਾਨਣੀ ਵਿਚ ਉਹ ਮੰਜੀ ਉਤੇ ਬਹਿ ਗਈ।

ਸ਼ਮੀਰ ਦਾ ਦਿਲ ਕਾਹਲੀ ਕਾਹਲੀ ਧੜਕ ਰਿਹਾ ਸੀ। 'ਤੂੰ ਇਸ ਵੇਲੇ ਕਿਉਂ ਆਈ ਏ, ਉਹਦੇ ਕੰਨ ਲਾਗੇ ਮੂੰਹ ਕਰਦਿਆਂ ਉਸ ਪੁਛਿਆ। 'ਇਕ ਉਲਾਂਭਾ ਦੇਣ।' 'ਪਰ ਰਾਤ!' 'ਹਾਂ।'

“ਉਹ ਕੀ ?

'ਅੱਬਾ ਨਾਲ ਕੀਤੀਆਂ ਤੇਰੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਸਨ......ਮੈਂ ਵਾਸਤਾ ਪਾਉਨੀ ਆਂ ਮੈਨੂੰ ਹੁਣ ਫਿਰ ਕਿਸੇ ਮੁਸੀਬਤ ਵਿਚ ਨਾ ਝੋਕ...... ਮੈਂ ਸਾਰੀ ਉਮਰ ਤੇਰੇ ਪਿਆਰ ਸਹਾਰੇ ਕਟ ਲਾਂ ਗੀ......ਸਿਰਫ਼ ਤੇਰਾ ਪਿਆਰ, ਤੇਰਾ ਆਸਰਾ ਈ ਰਬ ਨਿਆਂਈਆਂ ਮੇਰਾ ਵਾਸਤਾ ਈ...', ਅਤੇ ਅਗੇ ਉਹ ਵਾਕ ਨੂੰ ਪੂਰਾ ਨਾ ਕਰ ਸਕੀ।

“ਤੂੰ ਮੇਰੇ ਪਿਆਰ 'ਤੇ ਭਰੋਸਾ ਰਖ ਸਕਨੀ ਏਂ, ਇਹ ਮੈਨੂੰ ਵਿਸ਼ਵਾਸ਼ ਏ. ਪਰ ਸਾਡੇ ਲੋਕ ਕਿਸੇ ਨੂੰ ਸਹੀਂ ਅੰਦਰੀਂ ਵੜ ਕੇ ਵੀ ਨਹੀਂ ਜੀਣ ਦਿੰਦੇ।

“ਨਹੀਂ, ਮੈਂ ਅਜਿਹਾ ਨਹੀਂ ਕਰਾਂਗੇ...ਮੈਨੂੰ ਮਾਫ ਕਰ ਦੇ, ਮੈਂ ਏਦਾਂ ਨਹੀਂ ਕਰ ਸਕਦੀ।' ਰੇਸ਼ਮਾਂ ਸੁਬਕੜੇ ਮਾਰ ਰਹੀ ਸੀ।

“ਰੱਬ ਅਗੇ ਕਿਸੇ ਦਾ ਜ਼ੋਰ ਨਹੀਂ, ਆਖ ਸ਼ਮੀਰ ਨੇ ਉਹਦੇ ਸਿਰ ਨੂੰ ਛਾਤੀ ਨਾਲ ਘਟ ਲਿਆ, ਰੇਸ਼ਮਾਂ ਮਾਨੋ ਸਾਰੀ ਦੀ ਸਾਰੀ ਉਹਦੇ ਉਤੇ ਢੇਰੀ ਹੋ ਗਈ। ਲੰਮੇ ਪਏ ਸ਼ਮੀਰ ਦੀ ਹਿੱਕ ਉਤੇ ਰੇਸ਼ਮਾਂ ਦੀਆਂ ਅੱਖਾਂ ਦਾ ਗੁਰਮ ਪਾਣੀ ਵਹਿੰਦਾ ਜਾਂਦਾ ਸੀ।

'ਮੈਂ ਕੁਝ ਹੋਰ ਵੀ ਕਹਿਣਾ।'

'ਤਾਂ ਫਿਰ ਕਹਿ ਕਿਉਂ ਨਹੀਂ ਦੇਂਦੀ', ਸ਼ਮੀਰ ਨੇ ਉਹਦਾ ਮੂੰਹ ਚੰਮ ਲਿਆ।

‘ਜ਼ਾਲਮ ਚੌਧਰੀ ਦਾ ਖੂਨ ਮੇਰੇ ਜਿਸਮ ਵਿਚ ਪਲ ਰਿਹਾ।' ਰੇਸ਼ਮਾਂ ਨੇ ਦਿਲ ਦਾ ਭਾਰ ਲਾਹ ਦਿਤਾ। ਸੁਣ ਕੇ ਸ਼ਮੀਰ ਦੀਆਂ ਬਾਹਵਾਂ ਢਿੱਲੀਆਂ ਹੋ ਗਈਆਂ। ਰੇਸ਼ਮਾਂ ਸਿੱਧੀ ਹੋ ਕੇ ਬੈਠ ਗਈ।

“ਇਹੀ ਦਸਣ ਆਈ ਸਾਂ...ਮੈਂ ਜਾਨੀ ਆਂ?

'ਪਰ ਤੂੰ ਹੁਣ ਜਾਏਗੀ ਕਿੱਦਾਂ? 'ਕੰਧ ਟੱਪ ਕੇ ਆਈ ਸਾਂ, ਕੰਧ ਟੱਪ ਕੇ ਚਲੀ ਜਾਊ।' ਰੇਸ਼ਮਾਂ ਨੇ ਅਹਿਸਤਾ ਨਾਲ ਬੂਹਾ ਖੋਹਲਿਆ ਅਤੇ ਤੁਰ ਗਈ । ਸ਼ਮੀਰ ਨੂੰ ਸਾਰੀ ਰਾਤ ਨੀਂਦ ਨਾ ਆਈ । ਉਸ ਸਾਰੀ ਗੱਲ ਖੈਰੂ ਨੂੰ ਦੱਸ ਦੇਣ ਦਾ ਫੈਸਲਾ ਕਰ ਲਿਆ।

ਤੇ ਅਗਲੇ ਦਿਨ ਜਦ ਉਸ ਸਾਰੀ ਗੱਲ ਖੈਰੂ ਨਾਲ ਖੋਹਲੀ ਤਾਂ ਉਹਦੀਆਂ ਅੱਖਾਂ ਹੈਰਾਨੀ ਨਾਲ ਹੱਡੀਆਂ ਗਈਆਂ ਅਤੇ ਉਸ ਆਖਿਆ-ਜੇ ਇਹ ਗੱਲ ਆ ਤਾਂ ਮੈਂ ਕਿੱਥੇ ਨੱਕ ਦਉਂ, ਲੋਕਾਂ ਨੂੰ ਕੀ ਦਊਂ? ਕੀ ਆਖੀ ਕੀਹਦਾ ਪਾਪ ਆ-ਤੇਰਾ ਕਿ ਗੁਲਾਮ ਦਾ?'

'ਸ਼ਮੀਰ ਦਾ ਜੀ ਕੀਤਾ ਉਹ ਉਹਦੀ ਜ਼ਬਾਨ ਖਿੱਚ ਸੁਟੇ। ਉਹ ਭਰਿਆ ਪੀਤਾ ਤੁਰ ਗਿਆ। ਸਾਰੀ ਦਿਹਾੜੀ ਕੋਈ ਗੱਲ ਉਹਦੀ ਅਕਲ ਫਿਕਰ ਵਿਚ ਨਾ ਆਈ। ਨੇਕੀ ਦੇ ਬਦਲੇ ਇਕ ਤੋਹਮਤ, ਇਕ ਕਲੰਕ! ਉਹ ਕਰੇ ਤਾਂ ਕੀ ਕਰੇ? ਪਰ ਇਸ ਪ੍ਰਸ਼ਨ ਦਾ ਉਹਨੂੰ ਕੋਈ ਜਵਾਬ ਨਾ ਔਹੜਿਆ। 'ਹਾਂ।'

'ਉਹ ਕੀ?'

'ਅੱਬਾ ਨਾਲ ਕੀਤੀਆਂ ਤੇਰੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਸਨ......ਮੈਂ ਵਾਸਤਾ ਪਾਉਨੀ ਆਂ ਮੈਨੂੰ ਹੁਣ ਫਿਰ ਕਿਸੇ ਮੁਸੀਬਤ ਵਿਚ ਨਾ ਝਕ......ਮੈਂ ਸਾਰੀ ਉਮਰ ਤੇਰੇ ਪਿਆਰ ਸਹਾਰੇ ਕਟ ਲਾਂ ਗੀ......ਸਿਰਫ਼ ਤੇਰਾ ਪਿਆਰ, ਤੇਰਾ ਆਸਰਾ ਈ ਰਬ ਨਿਆਂਈਂ ਆਂ ਮੇਰਾ ਵਾਸਤਾ ਈ...', ਅਤੇ ਅਗੇ ਉਹ ਵਾਕ ਨੂੰ ਪੂਰਾ ਨਾ ਕਰ ਸਕੀ।

'ਤੂੰ ਮੇਰੇ ਪਿਆਰ 'ਤੇ ਭਰੋਸਾ ਰੱਖ ਸਕਨੀ ਏਂ, ਇਹ ਮੈਨੂੰ ਵਿਸ਼ਵਾਸ਼ ਏ......ਪਰ ਸਾਡੇ ਲੋਕ ਕਿਸੇ ਨੂੰ ਸਹੀਂ ਅੰਦਰੀਂ ਵੜ ਕੇ ਵੀ ਨਹੀਂ ਜੀਣ ਦਿੰਦੇ।

"ਨਹੀਂ, ਮੈਂ ਅਜਿਹਾ ਨਹੀਂ ਕਰਾਂਗੀ...ਮੈਨੂੰ ਮਾਫ ਕਰ ਦੇ, ਮੈਂ ਏਦਾਂ ਨਹੀਂ ਕਰ ਸਕਦੀ। ਰੇਸ਼ਮਾਂ ਸੁਕੜੇ ਮਾਰ ਰਹੀ ਸੀ।

"ਰੱਬ ਅਗੇ ਕਿਸੇ ਦਾ ਜ਼ੋਰ ਨਹੀਂ, ਆਖ ਸ਼ਮੀਰ ਨੇ ਉਹਦੇ ਸਿਰ ਨੂੰ ਛਾਤੀ ਨਾਲ ਘਟ ਲਿਆ, ਰੇਸ਼ਮਾਂ ਮਾਨੋ ਸਾਰੀ ਦੀ ਸਾਰੀ ਉਹਦੇ ਉਤੇ ਢੇਰੀ ਹੋ ਗਈ। ਲੰਮੇ ਪਏ ਸ਼ਮੀਰ ਦੀ ਹਿੱਕ ਉਤੇ ਰੇਸ਼ਮਾਂ ਦੀਆਂ ਅੱਖਾਂ ਦਾ ਗਰਮ ਪਾਣੀ ਵਹਿੰਦਾ ਜਾਂਦਾ ਸੀ।

'ਮੈਂ ਕੁਝ ਹੋਰ ਵੀ ਕਹਿਣਾ।'

'ਤਾਂ ਫਿਰ ਕਹਿ ਕਿਉਂ ਨਹੀਂ ਦੇਂਦੀ, ਸ਼ਮੀਰ ਨੇ ਉਹਦਾ ਮੂੰਹ ਚੰਮ ਲਿਆ।

'ਜ਼ਾਲਮ ਚੌਧਰੀ ਦਾ ਖੂਨ ਮੇਰੇ ਜਿਸਮ ਵਿਚ ਪਲ ਰਿਹਾ।' ਰੇਸ਼ਮਾਂ ਨੇ ਦਿਲ ਦਾ ਭਾਰ ਲਾਹ ਦਿੱਤਾ। ਸੁਣ ਕੇ ਸ਼ਮੀਰ ਦੀਆਂ ਬਾਹਵਾਂ ਢਿੱਲੀਆਂ ਹੋ ਗਈਆਂ। ਰੇਸ਼ਮਾਂ ਸਿੱਧੀ ਹੋ ਕੇ ਬੈਠ ਗਈ।

'ਇਹੀ ਦਸਣ ਆਈ ਸਾਂ...ਮੈਂ ਜਾਨੀ ਆਂ?'

'ਪਰ ਤੂੰ ਹੁਣ ਜਾਏਗੀ ਕਿੱਦਾਂ?' 'ਕੰਧ ਟੱਪ ਕੇ ਆਈ ਸਾਂ, ਕੰਧ ਟੱਪ ਕੇ ਚਲੀ ਜਾਊ।' ਰੇਸ਼ਮਾਂ ਨੇ ਅਹਿਸਤਾ ਨਾਲ ਬੂਹਾ ਖੋਹਲਿਆ ਅਤੇ ਤੁਰ ਗਈ। ਸ਼ਮੀਰ ਨੂੰ ਸਾਰੀ ਰਾਤ ਨੀਂਦ ਨਾ ਆਈ। ਉਸ ਸਾਰੀ ਗੱਲ ਖੈਰੂ ਨੂੰ ਦੱਸ ਦੇਣ ਦਾ ਫੈਸਲਾ ਕਰ ਲਿਆ।

ਤੇ ਅਗਲੇ ਦਿਨ ਜਦ ਉਸ ਸਾਰੀ ਗੱਲ ਖੇਰੂ ਨਾਲ ਖੋਹਲੀ ਤਾਂ ਉਹਦੀਆਂ ਅੱਖਾਂ ਹੈਰਾਨੀ ਨਾਲ ਹੱਡੀਆਂ ਗਈਆਂ ਅਤੇ ਉਸ ਆਖਿਆ-'ਜੇ ਇਹ ਗੱਲ ਆ ਤਾਂ ਮੈਂ ਕਿੱਥੇ ਨੱਕ ਦਉਂ, ਲੋਕਾਂ ਨੂੰ ਕੀ ਦਊਂ? ਕੀ ਆਖ ਕੀਹਦਾ ਪਾਪੁ ਆ-ਤੇਰਾ ਕਿ ਗੁਲਾਮ ਦਾ?

'ਸ਼ਮੀਰ ਦਾ ਜੀ ਕੀਤਾ ਉਹ ਉਹਦੀ ਜ਼ਬਾਨ ਖਿੱਚ ਸੁਟੇ। ਉਹ ਭਰਿਆ ਪੀਤਾ ਤੁਰ ਗਿਆ। ਸਾਰੀ ਦਿਹਾੜੀ ਕੋਈ ਗੱਲ ਉਹਦੀ ਅਕਲ ਫਿਕਰ ਵਿਚ ਨਾ ਆਈ। ਨੇਕੀ ਦੇ ਬਦਲੇ ਇਕ ਤੋਹਮਤ, ਇਕ ਕਲੰਕ! ਉਹ ਕਰੇ ਤਾਂ ਕੀ ਕਰੇ? ਪਰ ਇਸ ਪ੍ਰਸ਼ਨ ਦਾ ਉਹਨੂੰ ਕੋਈ ਜਵਾਬ ਨਾ ਔਹੜਿਆ।

੯.

'ਪੁੱਤਰਾ, ਢਾਹ ਲੱਗੀ ਪਈ ਆ ਮੇਰੇ ਜਿਸਮ ਨੂੰ...... ਮੈਂ ਕਿੰਨਾ ਕੁ ਚਿਰ ਤੇਰੀ ਬੁੱਤੀ-ਨੱਤੀ ਕਰੂੰਗੀ! ਜੀਂਦੇ ਜੀ ·ਨੌਹ ਦਾ ਮੂੰਹ ਵੇਖ ਲਵਾਂ ਤਾਂ ਸ਼ੈਤ ਪ੍ਰਾਣ ਸੌਖੇ ਹੋਣ......, ਭਾਗਾਂ ਵਿਹੜੇ ਵਿਚ ਹੁੰਦੀ ਫਿਰਦੀ ਨਿੱਕਾ ਮੋਟਾ ਕੰਮ ਕਰ ਰਹੀ ਸੀ! ਸ਼ਮੀਰ ਉਹਦੀ ਇਸ ਨਿੱਤ ਦੀ ਮੁਹਾਰਨੀ ਤੋਂ ਤੰਗ ਆ ਗਿਆ ਸੀ ਅਤੇ ਉਹਨੇ ਵੀ ਉਹਦੀਆਂ ਇਹਨਾਂ ਗੱਲਾਂ ਵੱਲ ਕੋਈ ਧਿਆਨ ਦੇਣਾ ਛੱਡ ਛੱਡਿਆ ਸੀ।

ਬਾਰ੍ਹੀਂ ਸਾਲੋਂ ਤਾਂ ਰੂੜੀ ਦੇ ਵੀ ਭਾਗ ਜਾਗ ਪੈਂਦੇ ਅਤੇ ਉਹ ਦਿਨ ਭਾਗੋ ਲਈ ਵੀ ਭਾਗਾਂ ਭਰਿਆ ਸੀ, ਜਿਸ ਦਿਨ ਫੌਜੀ ਕਿਸ਼ਨ ਸਿੰਘ ਸਾਕੇ ਲਿਆਉਣਾ ਮੰਨ ਗਿਆ ਸੀ। ਉਹਨੂੰ ਲੱਗਾ ਜਿਵੇਂ ਦੁੱਖਾਂ ਦੀ ਸਾੜੀ ਧਰਤੀ ਉਤੇ ਕਈ ਸਾਲਾਂ ਬਾਅਦ ਰਹਿਮਤ ਦੀਆਂ ਕਣੀਆਂ ਡਿੱਗੀਆਂ ਹੋਣ! ਅਤੇ ਜਦ ਸ਼ਮੀਰੇ ਦੇ ਮੂੰਹ ਨੂੰ ਛੁਹਾਰਾ ਲੱਗਾ ਤਾਂ ਜਿਹੜੇ ਲੋਕ ਭਾਗਾਂ ਨੂੰ ਟਿਚਕਰਾਂ ਕਰ ਕਰ ਹੱਸਦੇ ਹੁੰਦੇ ਸਨ, ਉਹ ਮੂੰਹ ਵਧਾਈਆਂ ਦੇਣ ਲਈ ਉਹਦੇ ਘਰ ਆਏ। ਲੋਕ ਕਹਿੰਦੇ ਸਨ -'ਕਿਸ਼ਨੇ ਨੇ ਮਰਦਾਂ ਵਾਲੀ ਕਰ ਵਿਖਾਈ ਭਈ। ਕਿਸ਼ਨ ਸਿੰਘ ਸ਼ਮੀਰ ਸਿਰ ਇਹ ਅਹਿਸਾਨ ਚਾਹੜ ਕੇ ਪੱਬ ਜ਼ਮੀਨ ਤੇ ਨਹੀਂ ਸੀ ਟਿਕਾਉਂਦਾ!

ਏਸੇ ਸਾਲ ਸਿਆਲ ਦੇ ਅੱਧ ਵਿਚਾਲੇ ਭਾਗੋ ਮੰਜੀ 'ਤੇ ਪੈ ਗਈ। ਸ਼ਮੀਰ ਸਿੰਘ ਨੇ ਪਹਿਲਾਂ ਇਕ ਬਲਦ ਅਤੇ ਫਿਰ ਦੂਜਾ ਵੇਚ ਕੇ ਉਹਦੇ ਦੁਆ-ਦਾਰੂ 'ਤੇ ਲਾ ਦਿੱਤੇ। ਪਰ ਘਟੀ ਅਗੇ ਕੀਹਦਾ ਜ਼ੋਰ ਚਲਦਾ ? ਭਾਗਾਂ ਨੂੰਹ ਦਾ ਮੂੰਹ ਵੇਖਣ ਨੂੰ ਤਰਸਦੀ ਦਮ ਤੋੜ ਗਈ।

ਸ਼ਮੀਰ, ਜਿਹੜਾ ਅਜੇ ਤੱਕ ਡੋਲਿਆ ਨਹੀਂ ਸੀ, ਉਹਨੂੰ ਲੱਗਾ ਜਿਵੇਂ ਮਨੁੱਖ ਨਹੀਂ, ਸਗੋਂ ਰੱਬ ਆਪ ਅਸਮਾਨੋਂ ਉਤਰ ਉਸ ਕੋਲੋਂ ਬਦਲੇ ਲੈ ਰਿਹਾ। ਉਹਨੂੰ ਲਗਿਆ ਜਿਵੇਂ ਉਹ ਖ਼ਲਾ ਵਿਚ ਉਡ ਰਿਹਾ ਹੋਵੇ ਅਤੇ ਉਹਦੇ ਹੱਥਾਂ ਪੈਰਾਂ ਨੂੰ ਅਟਕਣ ਲਈ ਕੋਈ ਆਸਰਾ ਨਾ ਮਿਲ ਰਿਹਾ ਹੋਵੇ। ਕਿਸ਼ਨ ਸਿੰਘ ਨੇ ਰਿਸ਼ਤਾ ਕੀ ਕਰਾਇਆ ਸੀ, ਮਾਨੋ ਸ਼ਮੀਰ ਨੂੰ ਖਰੀਦ ਲਿਆ ਹੋਵੇ। ਕਈ ਵਾਰ ਤਾਂ ਉਹ ਸ਼ਮੀਰ ਨੂੰ ਅਜਿਹੀਆਂ ਵਗਾਰਾਂ ਪਾ ਦਿੰਦਾ, ਜੋ ਉਹਦੇ ਲਈ ਪੂਰੀਆਂ ਕਰਨੀਆਂ ਮੁਸ਼ਕਲ ਹੁੰਦੀਆਂ। ਪਰ ਫਿਰ ਵੀ, ਉਹ ਕਿਸ਼ਨ ਸਿੰਘ ਦੀ ਹਰ ਗੱਲ ਨੂੰ ਸੱਤ ਕਹਿ ਪ੍ਰਵਾਨ ਕਰਦਾ ਅਤੇ ਉਸ ਉਤੇ ਫੁੱਲ ਚੜ੍ਹਾਉਂਦਾ।

ਆਪੇ ਹੱਥ ਸਾੜ ਕੇ ਵਾਹੀ ਕਰਨੀ, ਸ਼ਮੀਰੇ ਨੂੰ ਮੁਸ਼ਕਲ ਲੱਗੀ ਅਤੇ ਕਿਸ਼ਨ ਸਿੰਘ ਦੀ ਸਲਾਹ ਲਗ ਉਸ ਜ਼ਮੀਨ ਹਿੱਸੇ 'ਤੇ ਦੇ ਕੇ ਆਪ ਭਰਤੀ ਹੋਣ ਦਾ ਫੈਸਲਾ ਕਰ ਲਿਆ। ਪਰ ਉਹਦੀ ਕਿਸਮਤ ਦਾ ਚੱਕਰ ਅਜੇ ਮੁੱਕਿਆ ਨਹੀਂ ਸੀ । ਭਰਤੀ ਵਾਲੇ ਅਫ਼ਸਰ ਨੂੰ ਜਿਵੇਂ ਬੋਅ ਆ ਗਈ ਸੀ। ਉਸ ਨਾਵਾਂ, ਪਤਾ ਪੁੱਛਦਿਆਂ ਹੀ ਆਖਿਆ-ਟੂਮ ਨੂੜਪੁੜ ਕਾ ਰਹਿਣੇ ਵਾਲਾ ਬਾਗੀ ਕਾ ਲੜਕਾ ਹੈ?...... ਤੁਮ ਹਮਾਰੇ ਖ਼ਲਾਫ਼ ਲਰਤਾ... ਹਮ ਤੁਮ ਲਾ ਕੇ ਗੋਲੀ ਮਾਰਤਾ, ਭਰਤੀ ਨਹੀਂ ਕਰਤਾ।'

ਕਿਸ਼ਨ ਸਿੰਘ ਦਾ ਚਲਾਇਆ ਚੱਕਰ ਸਿਰੇ ਨਾ ਚੜਿਆ ਅਤੇ ਉਹਦੀ ਪੈਲੀ ਹਿਸੇ ਉਤੇ ਲੈ ਲੈਣ ਦੀ ਉਹਦੀ ਰੀਝ, ਰੀਝ ਹੀ ਬਣੀ ਰਹੀ।

ਆਪਣੇ ਬੰਜਰ ਹੁੰਦੇ ਖੇਤਾਂ ਨੂੰ ਵੇਖ ਸ਼ਮੀਰ ਦੇ ਕਲੇਜੇ ਇਕ ਹੌਲ ਉਠਿਆ ਅਤੇ ਉਸ ਦੇ ਵਿਘੇ ਗਹਿਣੇ ਧਰ ਬਲਦ ਬਣਾਉਣ ਦੀ ਸੋਚ ਲਈ। ਪਰ ਰਣ ਸਿੰਘ ਤੋਂ ਡਰਦਾ ਕੋਈ ਵੀ ਉਹਦੀ ਪੈਲੀ ਗਹਿਣੇ ਨਹੀਂ ਸੀ ਲੈਂਦਾ। ਹਾੜੇ ਮਿੰਨਤਾਂ ਕਰਕੇ ਉਸ ਆਪਣੇ ਗੁਆਂਢੀ ਭਗਤ ਸਿੰਘ ਨੂੰ ਝਾੜ ਬੇਰੀ ਵਾਲੀ ਪੈਲੀ ਗਹਿਣੇ ਧਰ ਦਿਤੀ।

ਹੇਠੀ-ਜੇਠੀ ਕਰਕੇ ਉਹਨੇ ਫਿਰ ਜੋਗ ਬਣਾ ਲਈ ਅਤੇ ਢਿੱਡ ਨੂੰ ਝੁਲਕਾ ਦੇਣ ਖਾਤਰ, ਉਹ ਫਿਰ ਆਪਣੇ ਖੇਤਾਂ ਵਿਚ ਪਰਚ ਗਿਆ।

ਲੋਕਾਂ ਦੇ ਆਖਣ ਵੇਖਣ 'ਤੇ ਰੋਟੀ-ਟੁੱਕ ਦੀ ਦਿੱਕਤ ਦਾ ਬਹਾਨਾ ਲਾ ਉਹਨੇ ਕਿਸ਼ਨ ਸਿੰਘ ਕੋਲ ਵਿਆਹ ਲੈ ਦੇਣ ਦਾ ਤਰਲਾ ਮਾਰਿਆ।

'ਵਿਆਹ ਦੀ ਕਿਹੜੀ ਗੱਲ ਆ...... ਤੂੰ ਡਬ ਢਿੱਲੀ ਕਰ, ਵਿਆਹ ਤਾਂ ਆਉਂਦੀ ਹਾੜੀਓ ਈ ਲੈ ਦੇਨਾਂ....... ਕਿਸ਼ਨ ਸਿੰਘ ਨੇ ਮੁੱਛਾਂ ਵਿਚ ਮੀਸਣਾ ਜਿਹਾ ਹੱਸਦਿਆਂ ਕਿਹਾ।

'ਕਿੰਨੇ ਕੁ ਨਾਲ ਸਰ ਜਾਉ? ਸੋਚੀ ਪਏ ਸ਼ਮੀਰੇ ਪੁਛਿਆ।

'ਬਸ ਇਹੀ ਦੋ ਤਿੰਨ ਸੌ......ਕੁੜੀ ਦੇ ਮਾਪੇ ਕੰਜਰ ਹੈਣ ਏਂ ਅਮਲੀ ਛੈਮਲੀ।' ਕਿਸ਼ਨ ਸਿੰਘ ਨੇ ਪੋਲੇ ਜਿਹੇ ਮੁੰਹ ਨਾਲ ਕਹਿ ਦਿੱਤਾ।

"ਅੱਛਾ, ਹੁਣ ਫਸੀ ਨੂੰ ਫਟਕਣ ਕੀ! ਜੋ ਹੋਊ ਸੋ ਵੇਖੀ ਜਾਊ ...... ਉਖਲੀ 'ਚ ਸਿਰ ਦਿਤਾ ਤਾਂ ਮੋਹਲਿਆਂ ਦਾ ਕੀ ਡਰ!!' ਸੋਚਦਾ ਸ਼ਮੀਰਾਂ ਚੁੱਪ ਹੋ ਗਿਆ। ਸ਼ਮੀਰੇ ਨੇ ਆਉਂਦੇ ਦਿਨਾਂ ਵਿਚ ਭਾਗੋ ਦੇ ਇਕ ਦੋ ਪਏ ਹੋਏ ਗਹਿਣੇ ਵੇਚ ਦਿਤੇ ਅਤੇ ਥੋਹੜ-ਬਹੁਤ ਫੜ ਫੜਾ ਕੇ ਸੌ ਰੁਪਈਆ ਕਿਸ਼ਨ ਸਿੰਘ ਦੇ ਹੱਥ ਧਰਿਆ ਅਤੇ ਰਹਿੰਦੇ ਵਿਆਹ ਪਿਛੋਂ ਦੇਣ ਦਾ ਇਕਰਾਰ ਕਰ ਲਿਆ।

ਕਿਸ਼ਨ ਸਿੰਘ ਨੇ ਆਪਣਾ ਬਚਨ ਪਾਲ ਕੇ ਦਿਖਾ ਦਿੱਤਾ। ਹਾੜ ਮਹੀਨੇ ਪੰਜ ਸਤ ਬੰਦੇ ਲਿਜਾ ਕੇ ਉਹ ਸਰਹਾਲੀ ਦੇ ਲੱਖਾ ਸਿੰਘ ਦੀ ਦੋਹਤਰੀ ਅਮਰ ਨੂੰ ਵਿਆਹ ਲਿਆਏ।


ਅਮਰ, ਭਕਨੇ ਦੇ ਗੁਰਮੁਖ ਸਿੰਘ ਦੀ ਧੀ ਸੀ। ਅਮਰੋ ਦੀ ਮਾਂ, ਈਸ ਏਨਾ ਹੀ ਦੱਸਦੀ ਸੀ ਕਿ ਉਸਦਾ ਪਤੀ ਵਿਆਹ ਵੇਲੇ ਲਹੌਰ ਕਾਲਜ ਪਦਾ ਸੀ ਅਤੇ ਫਿਰ ਉਹ ਉਥੇ ਹੀ ਪੜਾਉਣ ਲੱਗ ਪਿਆ। ਵਿਆਹ ਕਰਾ ਕੇ ਵੀ ਉਹ ਹਫਤੇ ਦੋ ਹਫਤੇਂ ਪਿੰਡ ਆਉਂਦਾ। ਪਰ ਇਕ ਦਿਨ ਉਹ ਕੁਝ ਹੋਰ ਬੰਦਿਆਂ ਸਮੇਤ ਨਜਾਇਜ਼ ਅਸਲਾ ਬਣਾਉਂਦਾ ਫੜਿਆ ਗਿਆ ਸੀ। ਉਹਦੀ ਜਾਣੇ ਘੁਮਾਣੀ ਇਹ ਅਸਲਾ ਕਿਉਂ ਬਣਾਉਂਦੇ ਸਨ ਤੇ ਕਿਥੇ ਵਰਤਦੇ ਸਨ।

ਗੁਰਮੁਖ ਸਿੰਘ ਦੇ ਉਮਰ ਕੈਦ ਹੋਣ ਬਾਅਦ, ਸ਼ਰੀਕਾਂ ਨੇ ਈਸੋ ਦਾ ਭਕਣੇ ਵਸਣਾ ਮੁਹਾਲ ਕਰ ਦਿੱਤਾ। ਨਿੱਤ ਦੀਆਂ ਝੂਠੀਆਂ ਤੋਹਮਤਾਂ ਤੋਂ ਤੰਗ ਆ ਕੇ ਉਹ ਆਪਣੀ ਧੀ ਅਮਰੋ ਨੂੰ ਲੈ ਕੇ ਬਾਪ ਦੀ ਬਰੂਹੀਂ ਆਣ ਬੈਠੀ ਸੀ।

ਗਮਾਂ ਦੀ ਮਾਰੀ ਈ, ਇਕ ਬਰਸਾਤ ਦੇ ਮੌਸਮ ਵਿਚ, ਅਮਰੋ ਦੀ ਬਾਂਹ ਆਪਣੀ ਵਡੀ ਭਰਜਾਈ ਦੇ ਹੱਥ ਫੜਾ, ਮਲੇਰੀਏ ਬੁਖਾਰ ਦਾ ਸ਼ਿਕਾਰ ਹੋ ਗਈ। ਆਪਣੇ ਨਾਨੇ ਦੇ ਜੀਦਿਆਂ ਤਕ, ਉਹਦਾ ਮਾਮਾ ਮਾਮੀ ਉਹਦੀ ਪੂਰੀ ਹਿਫ਼ਾਜ਼ਤ ਕਰਦੇ ਰਹੇ, ਪਰ ਜਿਉਂ ਹੀ ਲੱਖਾ ਸਿੰਘ ਵੀ ਅੱਖਾਂ ਮੀਟ ਗਿਆ ਤਾਂ ਉਹਨਾਂ ਦਾ ਨਜਲਾ ਅਮਰ ਉਤੇ ਹੀ ਡਿੱਗਣ ਲੱਗਾ। ਉਹ ਝਿੜਕਾਂ ਝਬਾਂ ਖਾਂਦੀ ਉਸ ਟਾਹਣੀਓਂ ਟੁਟੇ ਪੱਤੇ ਵਾਂਗ ਸੀ, ਜਿਹਨੂੰ ਹਵਾ ਦੇ ਬੁਲ੍ਹੇ ਕਿਧਰੇ ਵੀ ਉਡਾ ਕੇ ਲਿਜਾ ਸਕਦੇ ਸਨ।

ਅਮਰ ਹੱਡਾਂ ਪੈਰਾਂ ਦੀ ਖੁਲੀ ਸੀ ਅਤੇ ਉਹਦਾ ਮੁੰਹ ਮੁਹਾਂਦਰਾ ਮਰਦਾਵਾਂ ਸੀ। ਵੇਖਣ-ਚਾਖਣ ਨੂੰ ਕੁਰੱਖਤ ਪਰ ਜੱਟੀਆਂ ਵਾਲੇ ਸਾਰ ਗੁਣ। ਮਾਲ-ਡੰਗਰ ਦੀ ਸੰਭਾਲ, ਪੱਠਾ-ਥਾ ਤੇ ਚਲਾ ਚੌਕਾਂ ਸਾਹ ਦੇ ਸਾਰੇ ਕੰਮ ਜਿਵੇਂ ਉਹ ਪਹਿਲਾਂ ਹੀ ਕਰਦੀ ਆਈ ਸੀ। ਸ਼ਮੀਰ ਦੀ ਜ਼ਿੰਦਗੀ 'ਚ ਕੁਝ ਹੁਲਾਸ ਆ ਗਿਆ। ਅਮਰੋ ਦੇ ਰੂਪ ਵਿਚ ਉਹਨੂੰ ਇਕ ਸਾਂਵਾਂ ਕਾਮਾਂ ਮਿਲ ਗਿਆ ਸੀ।

੧੦.

ਸ਼ਮੀਰ ਅਤੇ ਖੇਰੂ ਕਈ ਚਿਰ ਵਟੇ-ਘੁਟੇ ਰਹੇ। ਪਰ ਇਕ ਦਿਨ ਅਲੀ ਨੂੰ ਅਜਿਹਾ ਸੂਲ ਹੋਇਆ ਕਿ ਉਹ ਮੁੜ ਨਾ ਉਠਿਆ। ਉਸ ਦਿਨ ਸ਼ਮੀਰਾ ਉਹਦੇ ਜਨਾਜੇ ਮਗਰ ਗਿਆ ਸੀ ਅਤੇ ਫਿਰ ਖੈਰੂ ਨਾਲ ਅਫਸੋਸ ਕਰਕੇ, ਜਿਵੇਂ ਉਸ ਪੁਰਾਣੀ ਦੋਸਤੀ ਨੂੰ ਮੁੜ ਗੰਢ ਲਿਆ ਸੀ।

ਸਮਾਂ ਪਾ ਕੇ ਅਲੀ ਦੀ ਮੌਤ ਇਕ ਬੀਤੇ ਦੀ ਯਾਦ ਬਣ ਗਈ। ਖੇਰੂ ਨੇ ਬਰਕਤੇ ਕੋਲ ਆਪਣੀ ਗਲਤੀ ਦਾ ਇਕਬਾਲ ਕਰ ਲਿਆ ਸੀ। ਉਹਦੀ ਪੱਕੀ ਉਮਰ ਉਹਦੇ ਰਾਹ ਦਾ ਰੋੜਾ ਬਣ ਗਈ ਅਤੇ ਮਤਾਬਾਂ ਨੂੰ ਵੀ ਕਿਸੇ ਰਿਸ਼ਤੇ ਦੇ ਚੜ੍ਹਨ ਦੀ ਆਸ ਉਮੈਦ ਘਟ ਗਈ। ਇਸ ਲਈ ਉਹਨੇ ਸੂਬੇ ਕੋਲ ਜਾ ਕੇ ਬਰਕਤੇ ਦਾ ਰਿਸ਼ਤਾ ਮੰਗਣ ਤੋਂ ਵੀ ਹਿਚ-ਕਿਚਾਹਟ ਨਾ ਕੀਤੀ।

ਦੋਵੀਂ ਬੰਨੀ ਗੱਲ ਤਹਿ ਹੋ ਗਈ ਅਤੇ ਸੰਜੋਗ ਜੋਰਾਵਰ ਹੋ ਗਏ। ਬਰਕਤੇ ਅਤੇ ਖੇਰੂ ਦਾ ਨਕਾਹ ਪੜਿਆ ਗਿਆ।

ਮੂੰਹ ਜੋਰ ਬਰਕਤੇ, ਹਮੇਸ਼ਾਂ ਘਰ ਵਿਚ ਕਲਾ-ਕਲੇਸ਼ ਮਚਾਈ ਰਖਦੀ। ਮੁਤਾਬਾਂ ਨੇ ਕੁਝ ਚਿਰ ਹੋੜ-ਮਿਹਣੇ ਭਿੜੇ, ਪਰ ਹਰ ਰੋਜ਼ ਬਹਾਰੀ ਖੜੀ ਕਰੀ ਰਖਣ ਨਾਲੋਂ, ਉਹਨੇ ਇਕ ਤਰ੍ਹਾਂ ਦਿਲ ਨਾਲ ਸਮਝੌਤਾ ਕਰ ਲਿਆ। ਆਂਢਗੁਆਂਢ ਨੂੰ ਲੱਗਦਾ, ਜਿਵੇਂ ਬਰਕਤੇ ਨੇ ਮਾਂ-ਪੁੱਤ ਨੂੰ ਨੱਥ ਪਾ ਲਈ ਹੋਵੇ। ਖੇਰੂ, ਇਕ ਦੋ ਵਾਰ ਧੌਹਲ-ਧਾਂ ਵੀ ਕਰ ਹਟਿਆ, ਪਰ ਬਰਕਤੇ ਦੀ ਕੈਂਚੀ ਵਾਂਗ ਚਲਦੀ ਜ਼ਬਾਨ ਨੂੰ ਉਹ ਤਾਲਾ ਨਾ ਲਾ ਸਕਿਆ। ਬਰਕਤੇ ਸਮਝਦੀ ਸੀ ਕਿ ਜੇ ਉਸ ਆਪਣੇ ਚਾਚੇ ਸੂਬੇ ਨੂੰ ਇਸ ਘਰੋਂ ਰੋਟੀ ਦੇਣੀ ਏਂ, ਤਾਂ ਘਰ ਵਿਚ ਉਹਦੀ ਚੌਧਰ ਹੋਣੀ ਜ਼ਰੂਰੀ। ਅਤੇ ਉਹਦਾ ਅੜੀਅਲ ਸੁਭਾ ਆਪਣੀ ਜਿੱਦ ਉਤੇ ਕਾਮਯਾਬ ਹੋ ਗਿਆ।

'ਬਰਕਤੇ, ਆਹ ਖਿੜ ਖੋਹਲੀਂ ਪਹਿਲਾਂ, ਖੈਰੂ ਇੱਜੜ ਚਾਰ ਕੇ ਆਇਆ ਸੀ।

'ਢੱਠੇ ਖੂਹ 'ਚ ਪਵੇ ਤੇਰਾ ਖਿੜਕਾ, ਮੇਰੀ ਹਾਂਡੀ ਉਬਲ ਵਿਚ ਪੈਣ ਡਹੀ ਆਂ।'

'ਕਰਮਾਂ ਮਾਰੀਏ, ਹਰ ਵੇਲੇ ਮੁੰਡੇ ਨੂੰ ਇੰਝ ਝਵੀਆਂ ਲੈ ਕੇ ਨਾ ਪਿਆ ਕਰ।' ਮੁਤਾਬਾਂ ਕੋਲ ਖੈਰੂ ਦੀ ਹੁੰਦੀ ਹੇਠੀ ਨਾ ਸਹਾਰੀ ਗਈ।

'ਬਥੇਰਾ ਆਦਰ ਮਾਣ ਦੀ ਸਾਂ, ਜਦੋਂ ਦੇਂਦੀ ਸਾਂ, ..ਇਹਨੇ ਕਿਹੜਾ ਗੁਣ ਜਾਣਿਆ ਸੀ ਮੇਰਾ!

'ਤੇਰੀ ਜ਼ਬਾਨ ਬਹੁਤ ਚਲਦੀ......ਮਾਰਨਾਂ ਚਾਰ ਛਿੱਤਰ ਤੇਰੇ ਸਿਰ...' ਖੈਰੂ ਨੇ ਹਿਰਦਿਆਂ ਆਖਿਆ।

'ਦਫ਼ਾ ਕਰ ਸੋ ਇਹਨੂੰ ਚੰਦਰੀ ਨੂੰ......ਖ਼ਵਰੇ ਕੀਹਦੇ ਤੇ ਰੀਝਿਆਂ ਪਿਆ ਸੈਂ ? ਖਿੜਕਾ ਖੋਹਲਦੀ ਮਤਾਬਾਂ ਬੋਲੀ।

ਹਾਂ, ਹਾਂ, ਲੈ ਆਂਉਦਾ ਉਹਨੂੰ ਫਿਰ ਵਡੇ ਡਮਾਗ ਆਲਾ.... ਜਿਹੜਾ ਉਹਨੇ ਰੰਗ ਲਾ ਤਾ...... ਹਾਂਡੀ ਵਿਚ ਕੜਛੀ ਫੇਰਦੀ ਬਰਕਤੇ ਕਿਲਕੀ।

'ਤੇਰੇ ਨਾਲੋਂ ਤਾਂ ਚੰਗੀ ਆ...... ਕੁੜੀ ਵੀ ਸਾਂਭਦੀ ਤੇ ਬੁੜ-ਬੁੜੀ ਨੂੰ ਵੀ ਖੁਆਂਦੀ ਕਰ ਕਰਾ ਕੇ।' ਮੁਤਾਬਾਂ ਦੀ ਜ਼ਬਾਨ ਨਾ ਰਹਿ ਸਕੀ।

‘ਜਾਣਨੀ ਆਂ ਉਹਨੂੰ ਭਲੀ ਮਾਣਸ ਨੂੰ......ਵਹਿੜ ਆਂਕਣ ਦੌੜੀ ਜਾਂਦੀ ਬਾਬੇ ਦੇ ਖੁਹ ਤੇ-ਸੁੱਚੀ ਚਾਰ ਵਲੈਤ।' ਬਰਕਤੇ ਨੂੰ ਰੇਸ਼ਮਾਂ ਉਤੇ ਵੀ ਗੁੱਸਾ ਆ ਗਿਆ।

'ਏ ਲੁਤਰ, ਲੁਤਰ ਨਾ ਕਰੀ ਜਾ......ਉਹਦੇ ਸਾਊ ਦੇ ਸਿਰ ਸਵਾਹ ਪਾਉਣ ਲੱਗੀ ਆਂ ਉਠਕੇ......ਹੀਰੇ ਅਰਗਾ ਪੁੱਤ ਦੇ ਦਿੱਤਾ ਅੱਲਾ ਨੇ, ਉਹਨੂੰ ਕਹਦਾ ਘਾਟਾ? ਮੁਤਾਬਾਂ ਦਾ ਇਸ਼ਾਰਾ ਸ਼ਮੀਰੇ ਵੱਲ ਸੀ।

‘ਮਖ਼, ਤੂੰ ਕਿਉਂ ਹਿਰਖਦੀ ਏਂ ਇਸ ਚਬਲ ਨਾਲ; ਦਫ਼ਾ ਕਰ ਪਰ੍ਹਾਂ ' ਖੈਰੂ ਨੇ ਮਾਂ ਨੂੰ ਵਰਜਿਆ।

'ਖ਼ਬਰਦਾਰ, ਜੇ ਮੈਨੂੰ ਦਫ਼ਾ-ਦੁਫਾ ਆਖਿਆ......ਨਹੀਂ ਚੰਗੀ ਲਗਦੀ ਤਾਂ ਲੈ ਆ ਉਹਨੂੰ ਈਂ।' ਬਰਕਤੇ ਨੂੰ ਖੇਰੂ ਦੀ ਕੰਮਜ਼ੋਰ ਨਾੜ ਦਾ ਪਤਾ ਸੀ। ਉਹ ਜਾਣਦੀ ਸੀ ਕਿ ਰੇਸ਼ਮਾਂ ਦਾ ਨਾਂ ਲਿਆ ਉਹਨੂੰ ਚਬੂ ਚੜਦੀ।

'ਲੈ ਆਉਂ ਮਖ਼, ਛੜੀ ਨੂੰ ਢਾਰੇ ਹੇਠ ਸੁਟਦਿਆਂ, ਇਕ ਤਰ੍ਹਾਂ ਨਾਲ ਉਸ ਵੀ ਹਥਿਆਰ ਸੁੱਟ ਦਿੱਤੇ।

'ਲੇ ਕਿਉਂ ਨਾ ਆਂਦੀ ਫਿਰ ਵਡੇ ਨੱਕ ਆਲੇ?' ਬਰਕਤੇ ਦੀ ਚੜ ਮਚ ਗਈ। ਉਚੜੇ ਜ਼ਖਮਾਂ ਤੇ ਲੂਣ ਨਾ ਛਿੜਕ, ਤੈਨੂੰ ਦਸਤਾ ਇਕ ਵਾਰੀ।'

'ਚਲ, ਛੱਡ ਪੁੱਤ ਕਾਹਨੂੰ ਛੇੜਦਾਂ ਖੱਖਰ ਨੂੰ.... ਮੁਤਾਬਾਂ ਨੇ ਸੁਲਾਹ ਦੇ ਰੌਂਅ ਵਿਚ ਆਖਿਆ।

'ਖੱਖਰ ਹੋ ਤੇ, ਜਾਂ ਤੇਰਾ ਕੋਈ ਹੋਰ..... ਆਹ ਵੇਖੋ ਨੀ ਭਲੇ-ਮਾਣਸ ਦਾ ਜ਼ਮਾਨਾ,......ਇਹੋ ਜਿਹੀਆਂ ਹੁੰਦੀਆਂ ਚਾਤਰਾਂ, ਚੋਰਾਂ ਨੂੰ ਕਹਿਣਾ ਲਗੇ, ਸਾਧਾਂ ਨੂੰ ਕਹਿਣਾ ਜਾਗੇ।' ਬਰਕਤੇ ਬਾਹਵਾਂ ਮਾਰ ਮਾਰ, ਪੂਰੇ ਰੋਹ ਵਿਚ ਕੜਕਣ ਲੱਗੀ।

ਫਾਹ, ਵਾਹ...ਠਹਿਰ ਜ਼ਰਾ, ਖੈਰੂ ਮੁਸੀਂ ਟਕਰ ਪਿਆ। 'ਹਾਏ, ਮਰ ਗਈ ਲੋਕ...ਭੰਨਤੇ ਹੱਡ ਮੇਰੇ ...', ਬਰਕਤੇ ਹਾਲ ਪਾਹਰਿਆ ਕਰਨ ਲੱਗੀ!

‘ਵੇ ਜਾਣ ਦੇ ਵੇ ਪੁੱਤ ਕੁਪੱਤੀ ਰੰਨ ਨੂੰ ।' ਮੁਤਾਬਾਂ ਖੈਰੂ ਦੀਆਂ ਬਾਹਵਾਂ ਨਾਲ ਚੰਬੜ ਗਈ।

ਬੰਦਾ ਬਣ ਓ ਖੇਰੂ, ਨਾ ਮਾਰ ਇਹਨੂੰ ਔਰਤ ਜ਼ਾਤ ਨੂੰ...', ਰੌਲਾ ਸੁਣ ਸ਼ਮੀਰਾ ਦੌੜਿਆ ਆਇਆ ਅਤੇ ਉਸ ਖੈਰੂ ਨੂੰ ਖਿੱਚ ਕੇ ਪਿਛੇ ਕਰ ਦਿੱਤਾ।

“ਚਾਚਾ, ਹਟਦੀ ਨਹੀਂ ਟਊਂ ਊਂ ਕਰਨੋ... ਘੰਟਾ ਹੋਇਆ ਇਹਦੇ ਮੂੰਹ ਵਲ ਵੇਂਹਦਿਆਂ।

‘ਪਰੇ ਛਡ ਸੋ, ਐਧਰ ਆ ਤੇ ਇਹ ਦਸ ਪਹਿਲਾਂ, ਮੈਂ ਤੇਰਾ ਚਾਚਾ ਕਦ ਦਾ ਬਣ ਗਿਆਂ।

‘ਓ, ਚਾਚਾ ਉਮਰ ਦੀ ਕਿਹੜੀ ਗੱਲ ਆ, ਅਕਲੋਂ ਤਾਂ ਸਿਆਣਾ ਏਂ....ਅਸਾਂ ਤਾ ਭੇਡਾਂ ਈ ਚਾਰ ਕੇ ਲੰਘਾ ਛੱਡੀ ਆ ..... ਬੇ ਜ਼ਬਾਨ ਭੇਡਾਂ ਤਾਂ ਕਈ ਸਾਂਭ ਲਈ ਦੀਆਂ, ਪਰ ਜ਼ਬਾਨ ਵਾਲੀ ਇਕ ਵੀ ਸਾਂਭਣੀ ਮੁਸ਼ਕਲ ਆ।' ਆਖਦਿਆਂ ਉਹ ਸ਼ਮੀਰੇ ਦੇ ਨਾਲ ਈ ਦਰਵਾਜ਼ਿਓਂ ਬਾਹਰ ਹੋ ਗਿਆ।

੧੧.

ਬੇਗਮਾਂ ਨੇ ਗੁਲਾਮ ਦੇ ਮਰਨ ਪਿਛੋਂ ਜ਼ਮੀਨ ਦਾ ਸਾਰਾ ਕਾਰੋਬਾਰ ਰਣ ਸਿੰਘ ਉਤੇ ਸੁਟ ਦਿਤਾ। ਅਤੇ ਰਣ ਸਿੰਘ ਨੇ ਖੁਸ਼ੀ ਖੁਸ਼ੀ ਇਸ ਜੁਮੇਂਵਾਰੀ ਨੂੰ ਚੁਕ ਲਿਆ। ਲੋਕ ਕਹਿੰਦੇ ਸਨ! 'ਰਣ ਸਿਹੁੰ ਨੇ ਬੇਗਮਾਂ ਵੀ ਸਾਂਭ ਲਈਆਂ ਈਂ ਤੇ ਜ਼ਮੀਨ ਵੀ । ਤੇ ਉਹਨਾਂ ਦੀ ਇਹ ਗੱਲ ਹੈ ਵੀ ਸੱਚੀ ਸੀ। ਰਣ ਸਿੰਘ ਬੇਗਮਾਂ ਨੂੰ ਜਿਣਸੀ ਭੁੱਖ ਅਤੇ ਪੈਸੇ ਧਲੇ ਵਲੋਂ ਹਰ ਤਰ੍ਹਾਂ ਸੰਤੁਸ਼ਟ ਰਖਦਾ ਸੀ। ਉਹ ਕੰਮ ਕਾਰ ਦੇ ਬਹਾਨੇ, ਜ਼ਿਆਦਾ ਹਵੇਲੀ ਵਿਚ ਹੀ ਰਹਿੰਦਾ। ਉਹਦੀ ਆਪਣੀ ਧੰਨ ਤਾਂ ਤਵੇ ਦਾ ਦੂਜਾ ਪਾਸਾ ਸੀ। ਉਹ ਏਸੇ ਵਿਚ ਆਪਣੀ ਖੁਸ਼ਕਿਸਮਤੀ ਗਿਣਦੀ ਸੀ ਕਿ ਰਣ ਸਿੰਘ ਨੇ ਅਜੇ ਉਹਨੂੰ ਘਰੋਂ ਨਹੀਂ ਸੀ ਕਢਿਆ। ਇਸ ਲਈ ਮੁੰਡਾ ਜੰਮ ਕੇ ਉਹ ਆਪਣੇ ਆਪ ਵਿਚ ਸੰਤੁਸ਼ਟ ਹੋ ਗਈ ਅਤੇ ਰਣ ਸਿੰਘ ਦੀਆਂ ਕਰਤੂਤਾਂ ਵਲੋਂ ਜਾਣ ਬੁਝ ਕੇ ਅੱਖਾਂ ਮੀਟ ਲਈਆਂ।

ਕੁਝ ਚਿਰ ਲਈ ਤਾਂ ਰਣ ਸਿੰਘ ਦੀ ਮੁਰਾਦ ਨਾਲ ਬਣੀ ਰਹੀ ਪਰ ਹੁਣ ਰਣ ਸਿੰਘ ਉਹਨੂੰ ਫਸਲ ਵਾੜੀ ਦੇ ਹਿਸੇ ਵਿਚੋਂ ਕੁਝ ਨਹੀਂ ਸੀ। ਦਿੰਦਾ। ਇਸ ਲਈ ਰਣ ਸਿੰਘ ਨਾਲ ਖਾਹ-ਵਾਹ ਹੋ ਕੇ ਉਹਨੇ ਉਸ ਨਾਲ ਫੈਸਲਾ ਕੀਤਾ ਕਿ ਫਸਲ ਦਾ ਹਿਸਾਬ ਇਕ ਮੁਨੀਮ ਦੇ ਸਪੁਰਦ ਕਰ ਦਿਤਾ ਜਾਵੇ। ਰਣ ਸਿੰਘ ਨੇ ਉਹਦੀ ਇਸ ਗੱਲ ਨੂੰ ਮੰਨ ਲਿਆ ਅਤੇ ਮੁਲਖੇ ਦੇ ਮੰਡੇ ਹਰੀਏ ਨਾਲ ਗੱਲ-ਬਾਤ ਕਰ ਲਈ ਗਈ।

ਰਣ ਸਿੰਘ ਕਾਰ-ਮੁਖਤਾਰ ਅਤੇ ਹਰੀਆਂ ਮੁਨੀਮ ਬਣ ਗਿਆ। ਮੁਰਾਦ ਚਲਾ ਗਿਆ। ਪਰ ਇਸ ਵਾਰ ਉਹ ਐਸਾ ਗਿਆ ਕਿ ਮੁੜ ਕਦੀ ਨਾ ਆਇਆ। ਉਹਨੂੰ ਕਿਸੇ ਨੇ ਕਤਲ ਕਰ ਦਿਤਾ ਸੀ।

ਮੁਰਾਦ ਦੀ ਮੌਤ ਬਾਅਦ, ਰਣ ਸਿੰਘ ਦਾ ਰਸਤਾ ਸਾਫ ਹੋ ਗਿਆ ਅਤੇ ਉਹ ਹੁਣ ਆਪਣੇ ਆਪ ਨੂੰ ਗੁਲਾਮ ਦੀ ਜਮੀਨ, ਜਾਇਦਾਦ ਦਾ ਵਾਰਸ ਹੀ ਸਮਝਣ ਲੱਗ ਪਿਆ। ਬੇਗਮਾਂ ਨੇ ਕਈ ਵਾਰ ਉਹਦੇ ਰੁੱਖੇ-ਪਣ ਤੇ ਹੈਰਾਨੀ ਭਰਿਆ ਗਿਲਾ ਕੀਤਾ ਸੀ, ਪਰ ਰਣ ਸਿੰਘ ਨੂੰ ਉਹਨਾਂ ਦੀ ਕੀ ਪ੍ਰਵਾਹ ਸੀ। ਆਖਰ ਹਵੇਲੀ ਦੀ ਚਾਰ ਦੀਵਾਰੀ ਦੀ ਕੈਦ ਵਿਚ ਉਹ ਸਹਿਕ ਸਹਿਕ ਦਿਨ ਕੱਟੀ ਕਰਨ ਲੱਗੀਆਂ।

ਰਣ ਸਿੰਘ ਨੇ ਹਰੀਏ ਨੂੰ ਅਡੇ ਲਾ ਕੇ ਮੁਲਖੇ ਤੋਂ ਅੱਡ ਹੋ ਜਾਣ ਲਈ ਮਨਾ ਲਿਆ ਅਤੇ ਹਰੀਆ ਆਪਣਾ ਚੂਚੀ ਬੱਚਾ ਲੈ ਕੇ ਹਵੇਲੀ ਦੇ ਵਡੇ ਦਰਵਾਜ਼ੇ ਨਾਲ ਦੀ ਬੈਠਕ ਵਿਚ ਰਹਿਣ ਲੱਗਾ। ਬੇਗਮਾਂ ਦੀ ਅਖੀਂ ਘੱਟਾ ਪਾਉਣ ਲਈ ਉਹਨੇ ਫਸਲ-ਵਾੜੀ ਦਾ ਹਿਸਾਬ ਕਿਤਾਬ ਹਰੀਏ ਦੇ ਸਪੁਰਦ ਕਰ ਦਿਤਾ ਸੀ ਅਤੇ ਹਰੀਆ ਜੋ ਵੀ ਕਰੇ, ਜੋ ਵੀ ਕਹੇ, ਰਣ ਸਿੰਘ ਅਤੇ ਬੇਗਮਾਂ ਦੋਵੇਂ ਧਿਰਾਂ ਉਸਨੂੰ ਸਚ ਕਰਕੇ ਮੰਨ ਲੈਦੇ। ਹਰੀਏ ਦੀ ਤੁੱਕਾ ਧੌਣ ਹੁਣ ਗਾਟੇ ਵਾਂਗ ਮੋਟੀ ਹੁੰਦੀ ਜਾ ਰਹੀ ਸੀ। ਧੋਤੀ ਉਤੇ ਪਾਈ ਬਨੈਨ ਚ ਵਧੇ ਹੋਏ ਢਿੱਡ ਤੇ ਪਿਆ ਜਨੇਊ, ਸਾਹ ਲੈਣ ਨਾਲ ਠਾਂਹ-ਹ ਹੁੰਦਾ ਰਹਿੰਦਾ ਅਤੇ ਨੱਕ ਦੀ ਘੋੜੀ ਉਤੋਂ ਖਿਸਕੀ ਐਨਕ ਨੂੰ ਟਿਕਾਣੇ ਕਰਦਿਆਂ ਉਹ ਬੇਗਮਾਂ ਦੇ ਤਬਾਰਿਆਂ ਵਲ ਝਾਕਦਾ ਅਤੇ ਡਰਕ ਦੀ ਡੰਡੀ ਨਾਲ ਨੱਤੀਆਂ ਵਾਲੇ ਕੰਨਾਂ ਵਿਚੋਂ ਮੈਲ ਕਢਣ ਰੁਝ ਜਾਂਦਾ। ਉਹਦੀ ਗੰਢਾਂ ਵਾਲੀ ਬੋਦੀ ਕਦੀ ਇਕ ਪਾਸੇ ਉਲਰ ਜਾਂਦੀ ਅਤੇ ਕਦੀ ਦੂਜੇ ਪਾਸੇ।

ਸਮਾਂ ਲੰਘਦਾ ਗਿਆ ਅਤੇ ਮਾਇਆ ਦਈ ਦੀ ਚਿੰਤਾ ਵਧਦੀ ਗਈ। ਉਹ ਮੂੰਹ ਪਾੜ ਕੇ ਹਰੀਏ ਨੂੰ ਕੁਝ ਨਹੀਂ ਕਹਿੰਦੀ ਸੀ, ਪਰ ਉਹਨੂੰ, ਉਹਦਾ ਆਨੇ ਬਹਾਨੇ ਬੇਗਮਾਂ ਦੇ ਕੋਲ ਬਹਿਣਾ ਉਠਣਾ ਚੰਗਾ ਨਹੀਂ ਸੀ ਲਗਦਾ। ਹਜ਼ਾਰ ਵਾਰ ਉਹ ਖਿੱਝ ਹਟੀ ਸੀ, ਪਰ ਹਰੀਏ ਨੂੰ ਚੁਬਾਰਿਆਂ ਦੇ ਨਿੱਘ ਨੂੰ ਮਾਨਣ ਦਾ ਜਿਹੜਾ ਭੁਸ ਪੈ ਗਿਆ ਸੀ, ਉਹਨੇ ਉਹਦੀ ਸੋਚ ਦੀਆਂ ਅੱਖਾਂ ਅਗੇ ਹਨੇਰੇ ਦਾ ਪੜਦਾ ਤਾਣ ਦਿਤਾ।

ਰਣ ਸਿੰਘ ਹਰੀਏ ਦੇ ਇਸ ਜਾਲ ਵਿਚ ਫਸਣ 'ਤੇ ਖੁਸ਼ ਸੀ ਅਤੇ ਉਸ ਹਰੀਏ ਦੀਆਂ ਕਰਤੂਤਾਂ ਵਲੋਂ ਜਾਣ ਬੁਝ ਕੇ ਅੱਖਾਂ ਫੇਰ ਲਈਆਂ। ਹਾਂ, ਕਦੀ ਕਦੀ ਰਣ ਸਿੰਘ ਸ਼ਰਾਬ ਦੀ ਬੋਤਲ ਲੈ ਆਉਂਦਾ ਅਤੇ ਮਾਇਆ ਦਈ ਨੂੰ ਸ਼ਰਾਬ ਲਈ ਗਲਾਸ ਧੰਦਿਆਂ ਖਿਝ ਚੜ੍ਹ ਚੜ੍ਹ ਜਾਂਦੀ। ਹੁਣ ਕਈ ਵਾਰ ਮਾਇਆ ਦਈ ਤਾੜਕੇ ਹਵੇਲੀ ਦੇ ਅੰਦਰ ਵਲ ਖੁਦਾ ਦਰਵਾਜਾ ਦੀ ਹਰੀਏ ਲਾਗੇ ਆਣ ਬਹਿੰਦੀ, ਮੇਰਾ ਤਾਂ ਜੀ ਕਰਦਾ ਆਪਣੇ ਘਰ ਚਲੇ ਚਲੀਏ, ਬਾਊ ਜੀ ਨੇ ਕਿਹੜਾ ਕਠੇ ਹਿੱਕ 'ਤੇ ਧਰ ਕੇ ਲੈ ਜਾਣੇ ......ਸਾਡੇ ਜੋਗਾ ਈ ਏ ਨਾ ਸਭ ਕੁਝ । ਭਲਾ ਅਗੇ ਤਾਂ ਗਲ ਹਰ ਸੀ।

...ਸਰਦਾਰ ਆਪੇ ਚੁਬਾਰਿਆਂ 'ਚ ਆਉਂਦਾ ਜਾਂਦਾ ਸੀ, ਪਰ ਹੁਣ ਤਾਂ ਨਿੱਤ ਨਵੇਂ ਦਿਨ ਉਹ ਕਿਸੇ ਨਵੇਂ.... ਅਤੇ ਹਰੀਆ ਬੱਗੀਆਂ ਬੱਗੀਆਂ ਅੱਖਾਂ ਕਢਦਾ, ਡਰੰਕ ਦੀ ਡੰਡੀ ਦੀ ਹੱਜ ਮਾਰ ਉਹਦੀ ਗਲ ਟੁਕਦਿਆਂ ਆਂਹਦਾ-ਓ ਤੈਨੂੰ ਕੀੜੇ ਪੈਣ ਮਛਰਾਣੀਏ....ਤੂੰ ਹੁੰਦੇ ਈ ਮੰਗ ਮੰਗ ਖਾਂਦੀਓ ਤਾਂ ਚੰਗਾ ਸੀ। ...ਜੋ ਮਰਜ਼ੀ ਕਰੀਏ, ਜੋ ਮਰਜ਼ੀ ਰਖੀਏ, ਜੋ ਮਰਜ਼ੀ ਸੁਟੀਏ, ਸਰਦਾਰ ਨੇ ਸਾਨੂੰ ਪੁਛਿਆ ਤਕ ਨਹੀਂ ਕਦੀ.. ਜੇ ਤੂੰ ਭੁੱਖੀ ਮਰਨਾ ਤਾਂ ਜਾਹ ਨਿਕਲ ਜਾਹ ਜਿਥੇ ਮਰਜੀ, ਅਤੇ ਮਾਇਆ ਦਈ ਘਗਰੇ ਦੇ ਨੇਗ ਨੂੰ ਘੱਟਦੀ ਸਲੀਪਰਾਂ ਵਿਚ ਪੈਰ ਅੜਾ, ਉਹਦੇ ਲਾਗੇ ਉਠ ਬਹਿੰਦੀ।

ਮਾਇਆ ਦਈ ਨੂੰ ਚੁਬਾਰਿਆਂ ਵਿਚ ਆਉਣ ਜਾਣ ਵਾਲਿਆਂ ਦੀ ਐਨੀ ਚਿੰਤਾ ਨਹੀਂ ਸੀ, ਜਿੰਨੀ ਉਹਨੂੰ ਆਪਣੀ ਜਵਾਨ ਹੋ ਰਹੀ ਜਨਕ ਦੀ ਸੀ। ਉਹਨੂੰ ਰਣ ਸਿੰਘ ਦਾ ਦੂਜੇ ਚੌਥੇ ਬੋਤਲ ਲੈ ਕੇ ਘਰ ਆ ਜਾਣਾ ਜੱਚਦਾ ਨਹੀਂ ਸੀ। ਉਹ ਘੁਣ ਲਗੀ ਲਕੜੀ ਵਾਂਗ ਵਿਚੇ ਵਿਚ ਖੋਖਲੀ ਹੁੰਦੀ ਗਈ। ਗਲ ਚਬਾਰਿਆਂ ਅਤੇ ਬੇਗਮਾਂ ਤਕ ਸੀਮਤ ਰਹਿੰਦੀ ਤਾਂ ਸ਼ਾਇਦ ਉਹ ਦਰ ਗੁਜ਼ਰ ਕਰੀ ਜਾਂਦੀ, ਪਰ ਗਲ ਚੁਬਾਰਿਆਂ ਤੋਂ ਉਤਰ ਉਹਦੀ ਬੈਠਕ ਤੱਕ ਆਣ ਪਹੁੰਚੀ ਸੀ।

ਰਣ ਸਿੰਘ ਨੂੰ ਨਵਾਂ ਮਾਸ਼ੂਕ ਮਿਲ ਗਿਆ ਸੀ। ਬੇਗਮਾਂ ਨੂੰ ਉਹ ਗਲ ਘਟੂ ਬੇਰ ਵਰਗਾ ਲਗਣ ਲਗ ਪਿਆ, ਜਿਹੜਾ ਮੂੰਹ 'ਚ ਪਾਇਆਂ ਨਾ ਸੰਘ ਹੋਠਾਂ ਲੱਥਦਾ ਅਤੇ ਨਾ ਥੱਕਿਆ ਥੁਕਿਆ ਜਾਂਦਾ। ਇਸ ਲਈ ਉਹਨਾਂ ਰਣ ਸਿੰਘ ਦੀ ਕਿਸੇ ਵੀ ਗਲ ਨੂੰ ਸੂਟ ਪਾਉਣਾ ਮੁਨਾਸਬ ਨਾ ਸਮਝਿਆ। ਇਸ ਲਈ ਰਣ ਸਿੰਘ ਦੇ ਜੋਟੀਦਾਰ ਅਤੇ ਸਰਕਾਰੀ ਅਹਿਲਕਾਰ ਵੀ ਚੁਬਾਰਿਆਂ ਦੀ ਸ਼ਾਮੀ 'ਚ ਸ਼ਰੀਕ ਹੋਣ ਲਗ ਪਏ ਸਨ।

ਅਤੇ ਅਚਾਨਕ ਇਕ ਦਿਨ ਜਨਕੇ ਘਰ ਨਹੀਂ ਸੀ। ਮਾਇਆ ਦਈ ਨੇ ਬਥੇਰੇ ਘਏ ਦਿਤੇ, ਪਰ ਜਨਕੋ ਕਿਧਰੇ ਵੀ ਨਜ਼ਰੀਂ ਨਾ ਪਈ। ਜਨਕ ਦੇ ਗੁੰਮ ਹੋ ਜਾਣ ਦਾ ਚਰਚਾ ਘਰ ਘਰ ਹੋਣ ਲੱਗਾ। ਰਣ ਸਿੰਘ ਦੇ ਕਾਮੇ ਸਾਰੀ ਰਾਤ ਕੁੜੀ ਨੂੰ ਲਭਣ ਚੜੇ ਪਏ। ਉਹਨਾਂ ਨੇ ਰਾਜੇ ਦੀ ਬੀੜ ਤਕ ਸਾਰਾ ਪੱਤ ਪੱਤ ਛਾਣ ਮਾਰਿਆ। ਅਤੇ ਆਖਰ ਜਨਕ ਲੱਭ ਪਈ ਝਾੜ ਬੇਰੀ ਨਾਲ ਲਮਕਦੀ ਜਨਕੋ ਖਿੱਚੀ ਹੋਈ ਧੌਣ ਅਤੇ ਹੱਡੀਆਂ ਅੱਖਾਂ।

ਪੁਲਿਸ ਨੂੰ ਇਤਲਾਹ ਦਿਤੀ ਗਈ। ਪੋਸਟ ਮਾਰਟਮ ਹੋਇਆ। ਮਾਇਆ ਦਈ ਦਾ ਤੌਖਲਾ ਸੱਚ ਨਿਕਲਿਆ, ਕੁੜੀ ਗਰਭਵਤੀ ਸੀ। ਪੁਲਿਸ ਨੂੰ ਮਿਲ ਮਿਲਾ; ਰਣ ਸਿੰਘ ਨੇ ਮਾਮਲਾ ਆਇਆ ਗਿਆ ਕਰ ਦਿਤਾ। ਹਰੀਆ ਕੰਧਾਂ ਨਾਲ ਟੱਕਰਾਂ ਮਾਰਦਾ, ਹੱਥਾਂ ਨੂੰ ਦੰਦੀਆਂ ਵੱਢਦਾ ਸੀ। ਉਹ ਸੋਚਦਾ ਜੇ ਮੈਂ ਮਾਇਆ ਦਈ ਦੇ ਆਖੇ ਲਗ ਜਾਂਦਾ, ਜੋ ਕਦੀ ਮਾਇਆ ਦਈ ਮੈਨੂੰ ਵਿਚਲੀ ਗੱਲ ਖੋਹਲ ਦੇਂਦੀ! ਪਰ ਜੇ ਕਦੀ ਕਿਸੇ ਦੇ ਹੱਥ ਨਹੀਂ ਆਉਂਦੀ।

ਨਮੋਸ਼ੀ ਦਾ ਮਾਰਿਆ ਹਰੀਆ ਚਚੀ ਬਚਾ ਲੈ ਕੇ ਪਿੰਡਾਂ ਨਿਕਲ ਗਿਆਂ।

੧੨.

ਫੀਰੋਜ਼ਪੁਰ ਤੋਂ ਫਰੀਦਕੋਟ ਜਾਂਦੀ ਸੜਕ ਨੂੰ ਨੂਰਪੁਰ ਤੋਂ ਵਜੀਦਪੁਰ ਜਾਣ ਵਾਲਾ ਰਾਹ ਜਿਥੇ ਕੱਟਦਾ ਹੈ, ਉਸ ਰਸਤੇ ਤੋਂ ਕੋਈ ਇਕ ਫਰਲਾਂਗ ਹਟਵਾਂ ਇਕ ਪੰਝਾ ਤੀਹ ਫੁਟ ਉੱਚਾ ਸਤੂਪ ਹੈ, ਜਿਸਦੇ ਚਾਰ ਚੁਫੇਰੇ ਦੂਰ ਦੂਰ ਤਕ ਬੰਜਰ, ਬੇ-ਅਬਾਦ ਕਲਰਾਠੀ ਜ਼ਮੀਨ, ਪਸਰੀ ਹੋਈ ਹੈ। ਦਲ ਅਤੇ ਵਿਰਲੇ ਵਿਰਲੇ ਕਲਰੀ ਘਾਹ ਦੀਆਂ ਧੜੀਆਂ ਵਿਚ ਚਿੱਟਾ ਫੁਲਿਆ ਕਲਰ ਉਡਦਾ ਨਜ਼ਰੀਂ ਪੈਂਦਾ। ਸਤੂਪ ਦੇ ਨਾਲ ਇਕ ਚੱਠਾ ਜਿਹਾ ਖੋਲਾ ਏ, ਜਿਥੇ ਡੰਗਰ ਚਾਰਦੇ ਵਾਗੀ ਮੀਂਹ ਕਣੀ ਵਿਚ ਸਿਰ ਲੁਕਾਉਂਦੇ ਨੇ। ਇਹਦੇ ਤੋਂ ਪੰਦਰਾਂ ਵੀਹ ਗਜ਼ ਹਟਵੀਆਂ ਦੇ ਕਬਰਾਂ ਹਨ-ਇਕ ਕਾਫ਼ੀ ਵੱਡੀ ਅਤੇ ਦੂਜੀ ਛੋਟੀ ਜਿਹੀ। ਵਡੀ ਕਬਰ ਨੂੰ ਲੋਕ ਨੂੰ ਗਜਿਆਂ ਦੀ ਕਬਰ ਅਤੇ ਛੋਟੀ ਨੂੰ ਮੇਮ ਦੀ ਕੁੱਤੀ ਦੀ ਕਬਰ ਕਹਿੰਦੇ ਹਨ। ਕਬਰਾਂ ਅਤੇ ਖੋਲੇ ਦੇ ਵਿਚਕਾਰ ਇਕ ਛੋਟੀ ਜਿਹੀ ਢੱਠੀ ਮਣ ਵਾਲੀ ਖੂਹੀ ਹੈ।

ਕੁਝ ਦਿਨਾਂ ਤੋਂ ਏਥੇ ਇਕ ਸਾਧ ਨੇ ਰਹਿਣਾ ਸ਼ੁਰੂ ਕੀਤਾ ਏ। ਦੋਵਾਂ ਕਬਰਾਂ ਉਤੇ ਉਹਨੇ ਦੇ ਹਰੇ ਝੰਡੇ ਲਾ ਰਖੇ ਹਨ। ਇਹਨਾਂ ਕਬਰਾਂ ਦੀ ਮਹਾਨਤਾ ਬਾਰੇ ਜੋ ਵਿਚਾਰ ਮਹਾਤਮਾਂ ਜੀ ਨੇ ਦਸੇ ਹਨ, ਅਜ ਕਲ ਉਹ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਿਆ ਏ। ਉਸਦੇ ਕਹਿਣ ਅਨੁਸਾਰ ਇਹ ਸ਼ੇਸ਼ਨਾਗ ਦੀ ਜਗਾ ਏ । ਵਡੀ ਕਬਰ ਇਕ ਸਪੇਰੇ ਦੀ ਅਤੇ ਛੋਟੀ ਉਸਦੀ ਪ੍ਰੇਮਕਾ ਦੀ ਏ। ਮਹਾਤਮਾ ਜੀ ਦਸਦੇ ਹਨ ਕਿ ਸਪੇਰੇ ਨੂੰ ਇਹ ਵਰ ਹਾਸਲ ਸੀ ਕਿ ਜਦ ਤਕ ਉਹ ਜਤੀ-ਸਤੀ ਰਹੇਗਾ; ਸ਼ੇਸ਼ਨਾਗ ਜੀ ਮਹਾਰਾਜ ਦਾ ਉਸਦੇ ਸਿਰ 'ਤੇ ਹੱਥ ਰਹੇਗਾ। ਪਰ ਰੁਕਨੇਆਲੇ ਦੀ ਇਕ ਮਰਾਸਣ ਉਤੇ ਸਪੇਰੇ ਦੇ ਮੱਹਤ ਹੋ ਜਾਣ ਕਾਰਨ ਸ਼ੇਸ਼ਨਾਗ ਨੇ ਉਹਨੂੰ ਡੱਸ ਲਿਆ। ਮਰਾਸਣ ਨੇ ਆਪਣੇ ਪ੍ਰੇਮੀ ਦੀ ਯਾਦ ਵਿਚ ਇਹ ਵੱਡੀ ਕਬਰ ਬਣਵਾਈ ਸੀ। ਪਰ ਜਿਸ ਦਿਨ ਇਹ ਕਬਰ ਮੁਕੰਮਲ ਹੋਈ, ਉਸੇ ਦਿਨ, ਉਸੇ ਥਾਂਵੇਂ ਮਰਾਸਣ ਦੀ ਮੌਤ ਹੋ ਗਈ ਅਤੇ ਇਲਾਕੇ ਦੇ ਕੁਝ ਆਸ਼ਕ ਮਜਾਜ ਲੋਕਾਂ ਨੇ ਉਗਰਾਹੀਂ ਕਰਕੇ ਨਿੱਕੀ ਕਬਰ ਬਣਵਾ ਦਿਤੀ।

ਕਿੰਨੀ ਰੌਚਕ ਕਹਾਣੀ ਸੀ ਇਹ! ਏਸੇ ਕਹਾਣੀ ਦੇ ਪਿਛੋਕੜ ਵਿਚ ਹੀ ਲੋਕ ਉਸ ਸਾਧ ਨੂੰ ਬਾਬਾ ਸ਼ੇਸ਼ਨਾਗ ਆਖਣ ਲਗ ਪਏ ਸਨ।

ਇਕ ਦਿਨ ਸ਼ਮੀਰ ਖੂਹ ਨੂੰ ਚਲਿਆ ਈ ਸੀ ਕਿ ਬਾਬੇ ਸ਼ੇਸ਼ਨਾਗ ਨੇ ਆਣ ਅਲਖ ਜਗਾਈ। ਬੇਟਾ, ਬਾਬਾ ਜੀ ਆਪ ਹੀ ਕੇ ਦਰਸ਼ਣੋ ਕੋ ਆਏ ਔਰ ਆਪ ਘਰ ਛੋੜ ਕਿਸ ਲੀਏ ਭਾਗ ਚਲੇ ? ਬਾਬੇ ਸ਼ੇਸ਼ਨਾਗ ਦੀਆਂ ਮਘਦੀਆਂ ਅੱਖਾਂ ਵਿਚ ਅਜੀਬ ਜਿਹੀ ਝਲਕ ਸੀ।

'ਆਓ ਜੀ, ਧੰਨ ਭਾਗ!' ਸ਼ਮੀਰ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਅਮਰੋ ਬਲ ਪਈ । “ਦੌੜ ਜਾਉ ਓਏ ਭੂਤਨੀ ਦਿਓ, ਕੀ ਮੇਲਾ ਲਾਇਆ ਜੇ? ਦਰਵਾਜ਼ੇ ਵਿਚ ਖਲੋਤੇ ਨਿਆਣਿਆਂ ਨੂੰ ਵੇਖ ਸ਼ਮੀਰ ਨੇ ਦਬਕਾ ਮਾਰਿਆ।

'ਬੈਠੇ ਬਾਬਾ ਜੀ, ਕੀ ਸੇਵਾ ਕਰੀਏ? ਸ਼ਮੀਰ ਨੇ ਬਚਿਆਂ ਵਲੋਂ ਹੱਟ ਬਾਬੇ ਨੂੰ ਪੁਛਿਆ।

'ਨਹੀਂ ਬੇਟਾ, ਹਮੇਂ ਸੇਵਾ ਕੀ ਕੋਈ ਜ਼ਰੂਰਤ ਨਹੀਂ,......ਹਮੇਂ ਤੋਂ ਸੁਬਾ ਸਮਾਧੀ ਕੇ ਬੀਚ ਹੁਕਮ ਹੁਆ ਥਾ ਹਮਾਰੇ ਗੁਰੂ ਬਾਬਾ ਕਾ ਆ ਕੇ ਦਰਸ਼ਨ ਕਰਨੇ ਕਾ,...... ਇਸ ਲੀਏ ਆਪਣੇ ਬਾਬਾ ਕਾ ਹੁਕਮ ਮਾਨ ਆ ਗਏ। ਬਾਬੇ ਸ਼ੇਸ਼ਨਾਗ ਨੇ ਗਲ ਨੂੰ ਇੰਜ ਤੋੜ ਮੋੜ ਕੇ ਆਖਿਆ ਕਿ ਸ਼ਮੀਰ ਉਹਨੂੰ ਕਰਾਮਾਤੀ ਮਹਾਤਮਾ ਸਮਝਣ ਲੱਗ ਪਏ।

'ਬਹਿ ਜਾਉ ਮਹਾਰਾਜ... ਮੰਜੀ ਨੂੰ ਲਾਗੇ ਖਿਚਦਿਆਂ ਅਮਰੋ ਨੇ ਆਜਜ਼ੀ ਨਾਲ ਹੱਥ ਜੋੜੇ।

'ਨਹੀਂ ਬੇਟੀ, ਹਮਾਰੇ ਗੁਰੂ ਬਾਬਾ ਕਾ ਹੁਕਮ ਨਹੀਂ,...ਬੜੀ ਮੁਸੀਬਤ ਕੇ ਦਿਨ ਗੁਜ਼ਾਰੇ ਹੈਂ ਆਪ ਦੋਵਾਂ ਨੇ......ਅਬ ਚਿੰਤਾ ਕੀ ਕੋਈ ਜ਼ਰੂਰਤ ਨਹੀਂ...... ਸ਼ੇਸ਼ਨਾਗ ਖੁਦ ਆਪ ਕੀ ਰਕਸ਼ਾ ਕਰੇਗੇ । ਕਹਿੰਦਿਆਂ ਬਾਬੇ ਦੀਆਂ ਅੱਖਾਂ ਬਿੱਜਲ ਹੋ ਗਈਆਂ।

ਅਮਰੋ ਬਿੱਟਰ ਬਿੱਟਰ ਵੇਖੀ ਜਾਂਦੀ ਸੀ। ਬਾਬਾ ਜੀ, ਦੁੱਧ ਪੀਓਗੇ? ਸ਼ਮੀਰ ਨੇ ਪਸੀਜਦਿਆਂ ਪੁਛਿਆ!

“ਨਹੀਂ ਬੇਟਾ, ਹਮੇਂ ਜ਼ਰੂਰਤ ਨਹੀਂ;......ਸ਼ਮੀਰਾ ਸਿੰਘ ਆਪ ਹੀ ਕਾ ਨਾਮ ਹੈ ?" ਆਪਣਾ ਨਾਂ ਬਾਬੇ ਸ਼ੇਸ਼ਨਾਗ ਦੇ ਮੂੰਹੋਂ ਸੁਣ ਕੇ ਜਿਵੇਂ ਉਹ ਚੌਕ ਉਠਿਆ ਹੋਵੇ ।

‘ਆਪ ਕਾ ਮਸਤੱਕ ਬਹੁਤ ਭਾਗਸ਼ਾਲੀ ਹੈ... ਹੈਰਾਨ ਹੋਣੇ ਕੀ ਜ਼ਰੂਰਤ ਨਹੀਂ... ਹਮਾਰੀ ਆਤਮਾ ਕੋ ਸਬੀ ਗਿਆਨ ਹੈ ਬੇਟਾ ! ਅਤੇ ਸ਼ੇਸ਼ਨਾਗ ਦੇ ਬੁਲ ਫਰਕ ਪਏ ।

ਸ਼ਮੀਰ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ।

‘ਯਹ ਭੁਝੰਗੀ ਆਪ ਹੀ ਕੀ ਹੈ ?' ਅੰਦਰ ਲੰਘ ਆਏ ਹੋਰ ਬਚਿਆਂ ਨਾਲ ਸਰਵਣ ਅਮਰੋ ਦੀ ਲੱਤ ਨੂੰ ਆਣ ਚੰਬੜਿਆ ਸੀ ਅਤੇ ਉਹ ਭੈ-ਭੀਤ ਹੋਇਆ 'ਸ਼ੇਸ਼ਨਾਗ' ਵਲ ਝਾਕ ਰਿਹਾ ਸੀ।

ਸਾਡਾ ਕਾਹਦਾ ਮਹਾਰਾਜ, ਈਸ਼ਵਰ ਦਾ ਈ ਏ, ਬਹੁਤ ਸ਼ਰਾਰਤੀ ਏ , ਕਹਿੰਦਿਆਂ ਅਮਰੋ ਨੇ ਉਹਦੀ ਗਲ ਥੱਪ-ਥਪਾਈ।

ਬਹਾਦਰ ਬਾਬਾ ਕੀ ਅੰਸ਼ ਜੂ ਹੈ, ਮਰਾਂ, ਆਖ ਬਾਬੇ ਨੇ ਸਰਵਣ ਨੂੰ ਚੁਕ ਕੇ ਛਾਤੀ ਨਾਲ ਘਟ ਲਿਆ । ਅੱਖਾਂ 'ਚੋਂ ਹੰਝੂ ਡਿਗੇ ਅਤੇ ਬਾਬੇ ਦੀਆਂ ਮੁੱਛਾਂ 'ਚ ਅਟਕ ਗਏ ।

“ਭਾਪਾ ਤੂੰ !' ਸ਼ੇਸ਼ਨਾਗ ਦੇ ਮੂੰਹੋਂ ਆਪਣਾ ਬਚਪਨ ਦਾ ਨਾਂ ‘ਸਿਮਰਾਂ ਸੁਣ ਕੇ ਜਿਵੇਂ ਉਹਦੀ ਡਾਡ ਈ ਤਾਂ ਨਿਕਲ ਗਈ ਸੀ !

ਬਾਬਾ ਸ਼ੇਸ਼ਨਾਗ ਦਾ ਸਵੈ ਕਾਬੂ ਡੋਲ ਗਿਆ ਸੀ । ਉਸ ਅਮਰੋ ਨੂੰ ਅਤੇ ਅਮਰ ਨੇ ਉਹਨੂੰ ਗਲਵਕੜੀ ਵਿਚ ਘੁਟਿਆ ਹੋਇਆ ਸੀ । ਦੋਵੇਂ ਰੋ ਰਹੇ · ਸਨ, ਸ਼ਮੀਰਾ ਹੈਰਾਨ ਖੜਾ ਸੀ ।

‘ਬਦ ਕਿਸਮਤ ਬਚੀ !' ਆਖਰ ਬਾਬੇ ਦੇ ਮੂੰਹੋਂ ਨਿਕਲਿਆ । ‘ਉਛ ਭਾਪਾ, ਅਮਰੋ ਬਸ ਇਹੀ ਕਹਿ ਸਕੀ ।

'ਮੈਂ ਸਮਝਦਾ ਸੀ ਸ਼ਾਇਦ ਹੁਣ ਤਕ ਮੇਰੇ ਸਭ ਚਰਾਗ ਬੁਝ ਕੇ ਹੋਣਗੇ... ਜਦ ਮੈਨੂੰ ਪਤਾ ਲਗਾ ਸਿਮਰਾਂ ਜਾਂਦੀ ਏ ਤਾਂ ਮੇਰੇ ਦਿਲ ਵਿਚ ਇਕ ਤੜਪ ਜਾਗ ਪਈ ਸਿਮਰਾਂ, ...ਤੇ ਇਹ ਮੇਰੀ ਆਖਰੀ ਇੱਛਾ ਸੀ. . ਪਤੀ ਹੋ ਗਈ । 'ਬਾਬਾ ਜਿਵੇਂ ਗੱਲਾਂ ਨਹੀਂ ਸੀ ਕਰ ਰਿਹਾ, ਸਗੋਂ ਹੋ ਰਿਹਾ ਸੀ : ਫਿਰ ਅਮਰੋ ਨੂੰ ਛਡ, ਉਸ ਸ਼ਮੀਰ ਨੂੰ ਗਲਵਕੜੀ ਵਿਚ ਲੈਂਦਿਆਂ ਉਹ 31 ਮੱਥਾ ਚੁੰਮ ਲਿਆ । ਕਈ ਸਾਲ ਵਿਛੜੇ ਰਹਿਣ ਬਾਅਦ, ਪਿਉ-ਧੀ ਦਾ ਮਿਲਾਪ ਕਿੰਨਾ ਦਰਦ ਭਰਿਆ ਸੀ ।

ਪਿਤਾ-ਪਿਆਰ ਏਨਾ ਹਾਵੀ ਹੋ ਗਿਆ ਕਿ ਉਥੋਂ ਚਲੇ ਜਾਣਾ ਚਾਹੀ ਦਾ ਵੀ, ਉਸ ਰਾਤ ਉਹ ਜਾ ਨਾ ਸਕਿਆ, ਉਸ ਰਾਤ ਸਿਮਰਾਂ ਨੇ ਉਸਨੂੰ ਜਾਣ ਨਾ ਦਿਤਾ । ਉਸ ਰਾਤ ਬਾਬੇ ਨੇ ਆਪਣੇ ਦੁੱਖਾਂ ਦੀ ਵਿਥਿਆ ਸੁਣਾਈ ਸੀ। ਉਸ ਦਸਿਆ ਸੀ ਕਿ ਉਹ ਕਾਲਜ ਪੜਦਾ ਹੀ ਸੀ, ਜਦੋਂ ਅੰਗਰੇਜ਼ਾਂ ਦੇ ਖਿਲਾਫ ਉਹਦੇ ਦਿਲ ਵਿਚ ਜਜ਼ਬਾਤ ਜਾਗ ਪਏ । ਉਹ ਕੁਝ ਅਜ਼ਾਦੀ ਪ੍ਰਵਾਨਿਆਂ ਨਾਲ ਰਲ ਗਿਆ ।...ਉਹ ਕਿਧਰੇ ਵੀ ਨਹੀਂ ਸੀ ਪੜਾਉਂਦਾ, ਪਰ ਸਿਮਰਾਂ ਦੀ ਮਾਂ ਕੋਲੋਂ ਉਸ ਲੁਕਾ ਰਖਿਆ ਸੀ। ਮਿੰਟਗੁੰਮਰੀ ਜਿਹਲ ਵਿਚ ਜੈਤੋਂ ਦੇ ਮੋਰਚੇ ਸਮੇਂ ਉਹਦਾ ਮੇਲ ਵਰਿਆਮ ਨਾਲ ਹੋਇਆ ਅਤੇ ਉਹ ਪਗ-ਵੱਟ ਭਰਾ ਬਣ ਗਏ । ਅੰਗਰੇਜ਼ਾਂ ਨਾਲ ਦੋ ਹੱਥ ਕਰਨ ਲਈ ਉਹ ਅਸਲਾ ਬਣਾਉਂਦੇ ਰਹੇ ਅਤੇ ਅਸਲਾ ਬਣਾਉਂਦੇ ਹਾਂ ਉਹ ਅਤੇ ਕੁਝ ਸਾਥੀ ਫੜੇ ਗਏ ਸਨ । ਵਰਿਆਮਾ ਕਿਸੇ ਨਾ ਕਿਸੇ ਤਰਾਂ ਬਚ ਨਿਕਲਿਆ ਸੀ। ਇਹ ਵਰਿਆਮਾ ਹੀ ਸੀ ਜਿਹਨੇ ਜਿਹਲ ਦੇ ਦਰਗੇ ਨੂੰ ਮਾਰਕੇ ਜਿਹਲ ਤੋੜੀ ਸੀ, ਆਪਣੇ ਪਗ-ਵੱਟ ਭਰਾ ਨੂੰ ਅਜ਼ਾਦ ਕਰਾਇਆ ਸੀ ਅਤੇ ਉਹਦੇ ਬਦਲੇ ਆਪ ਕੋਠੀ ਲਗ ਗਿਆ ਸੀ । ਉਸ ਕਈ ਸਾਲ ਰੂਪੋਸ਼ ਰਹਿ ਕੇ ਗੁਜਾਰ ਦਿਤੇ ਅਤੇ ਆਪਣੀ ਬੱਚੀ ਦੀ ਭਾਲ ਕਰਦਾ ਰਿਹਾ।

ਸਾਰੀ ਰਾਤ ਤੋਂ ਹੀ ਦੁੱਖਾਂ ਦੀ ਵਿਥਿਆ ਕਰਦੇ ਰਹੇ। ਪਹੁਫੁਟਾਲੇ ਨਾਲ ਬਾਬਾ ਆਪਣ ਡਰੇ ਤੁਰ ਗਿਆ।

ਆਉਂਦੇ ਦਿਨਾਂ ਵਿਚ ਸ਼ੇਸ਼ਨਾਗ ਬਾਬੇ ਵਰਿਆਮੇ ਦੇ ਖੂਹ ’ਤੇ ਆਮ ਆਉਣ ਜਾਣ ਲਗ ਗਿਆ ਅਤੇ ਸ਼ਮੀਰਾ ਬਾਬੇ ਦੇ ਡੇਰੇ ਚੱਕਰ ਮਾਰਦਾ ਰਹਿੰਦਾ।

ਇਕ ਦਿਨ ਸ਼ੇਸ਼ਨਾਗ ਅਤੇ ਸ਼ਮੀਰ ਖੂਹ ਤੇ ਬੈਠੇ ਸਨ। ਰਾਤ ਦਾ ਵੇਲਾ ਸੀ। ਉਹਨਾਂ ਨੇ ਕੁਝ ਬੰਦਿਆਂ ਦੀ ਘੁਸਰ-ਮੁਸਰ ਸੁਣੀ।

'ਸ਼ਮੀਰ ਸਿੰਘ, ਕਾਕਾ, ਪੁਲਿਸ ਏ, ਕਹਿੰਦਿਆਂ ਘਬਰਾਹਟ ਵਿਚ ਸ਼ੇਸ਼ਨਾਗ ਉਠਿਆ। ਬਾਥ ਉਠਾ ਲਓ...... ਗੋਲੀ ਮਾਰ ਦੀ ਜਾਏਗੀ, ਇਕ ਕੜਕਵੀਂ ਅਵਾਜ਼ ਨੇ ਤਾੜਨਾ ਕੀਤੀ । ਬਾਬੇ ਨੇ ਪ੍ਰਵਾਹ ਨਾ ਕੀਤੀ ਅਤੇ ਉਹ ਇਕ ਪਾਸੇ ਨੂੰ ਦੌੜ ਪਿਆ।

'ਠਾਹ...ਠਾਹ, ਪਹਿਲਾਂ ਇਕ 'ਤੇ ਫਿਰ ਦੂਸਰਾ ਫਾਇਰ ਹੋਇਆ। ਸ਼ੇਸ਼ਨਾਗ ਡਿੱਗ ਪਿਆ ਸੀ।

ਸ਼ਮੀਰਾ ਬੌਦਲਿਆ ਡੌਰ-ਭੌਰ ਹੋਇਆ ਸੀ। ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ, ਕੁਝ ਸੁੱਝਦਾ ਨਹੀਂ ਸੀ ਕਿ ਕੀ ਕਰੇ ਤੇ ਕੀ ਨਾ।

ਫਾਇਰ ਕਰਨ ਵਾਲੇ ਅਗੇ ਵਧ ਆਏ। ਹਾਥ ਉਠਾ ਲਉ ਵਰਨਾ......। ਸ਼ਮੀਰ ਨੇ ਬਾਹਵਾਂ ਉਤਾਂਹ ਚੁੱਕ ਦਿਤੀਆਂ।

‘ਗ੍ਰਿਫ਼ਤਾਰ ਕਰ ਲ ਇਸਕੇ...ਬਾਗੀ ਕਾ ਬੇਟਾ ਹੈ ਨਾ, ਮਫ਼ਰੂਰੋ ਕੇ ਪਨਾਹ ਦੇਤਾ ਹੈ', ਪੁਲਿਸ ਅਫ਼ਸਰ ਕਹਿ ਰਿਹਾ ਸੀ।

੧੩.

ਪਿਤਾ ਦੀ ਮੌਤ ਅਤੇ ਪਤੀ ਦੀ ਗ੍ਰਿਫਤਾਰੀ ਨੇ ਦੁੱਖਾਂ 'ਚ ਪੰਜੀ ਅਮਰ ਨੂੰ ਇਕ ਵਾਰ ਫਿਰ ਦੁੱਖਾਂ ਦੀ ਭੱਠੀ ਵਿਚ ਝੋਕ ਦਿਤਾ। ਸੁਨੇਹਾ ਭੇਜਣ 'ਤੇ ਉਹਦੇ ਮਾਮਾਂ, ਮਾਮੀ ਆਏ। ਅਮਰੋ ਭੁਈਂ ਭੁੱਬੀ ਹੋ ਕੇ ਉਹਨਾਂ ਦੇ ਗਲ ਲਗੀ। ਮਾਮਾ---ਇਕ ਅਮਲੀ ਅਤੇ ਦੂਜਾਂ ਅਨਪੜ੍ਹ ਉਸਨੂੰ ਕੁਝ ਨਹੀਂ ਸੀ ਝਦਾ, ਉਹ ਕੀ ਕਰੇ ਅਤੇ ਕਿਧਰ ਜਾਵੇ।

ਅਮਰੋ ਦੇ ਘਰ ਬੱਚੇ-ਬੱਚ ਹੋਣ ਵਾਲਾ ਜੀ ਅਤੇ ਬਾਹਰ ਪੱਕੀਆਂ ਫ਼ਸਲਾਂ ਉਜੜ ਰਹੀਆਂ ਸਨ । ਡੁਬਦੇ ਨੂੰ ਤੀਲੇ ਦਾ ਸਹਾਰਾ । ਪੇਰੂ ਨੇ ਅਮਰੋ ਦੇ ਮਾਮੇ ਦੀ ਮਦਦ ਨਾਲ ਤੀਲਾ ਤੀਲ੍ਹਾ ਕਰਕੇ ਫਸਲ ਇਕਠੀ ਕੀਤੀ। ਅਮਰ ਨੇ ਇਸ ਵਾਰ ਕੁੜੀ ਨੂੰ ਜਨਮ ਦਿਤਾ । ਕੁੜੀ ਦਾ ਜਨਮ ਅਮਰੋ ਬਦਸ਼ਗਣੀ ਗਿਣਦੀ ਸੀ। ਝਰਦੀ, ਹੌਕੇ ਭਰਦੀ, ਉਹ ਤੇਰਵਾਂ ਹਾ ਕੇ ਫਿਰ ਕੰਮ ਕਾਜ ਵਿਚ ਰੁਝ ਗਈ !

ਰਣ ਸਿੰਘ ਮੌਕੇ ਦਾ ਗਵਾਹ ਬਣਿਆ ਸੀ ਅਤੇ ਸ਼ਮੀਰੇ ਨੂੰ ਉਮਰ ਕੈਦ ਹੋ ਗਈ। ਉਹਦੇ ਮਾਮੇ ਨੇ ਅਮਰੋ ਨੂੰ ਸੀਰੀ ਰਖ ਦਿਤਾ ਅਤੇ ਆਪ ਆਪਣੀ ਘਰਦੀ ਨੂੰ ਲੈ ਕੇ ਵਾਪਸ ਸਰਹਾਲੀ ਆ ਗਿਆ । ਅਮਰ ਸੀਰੀਂ ਦੀ ਮਦਦ ਨਾਲ ਮਾੜੇ ਮੋਟ ਵਾਹੀ ਤੋਰਨ ਲਗੀ।

ਰੇਸ਼ਮਾਂ, ਕਦੀ ਕਦਾਈਂ ਆਉਂਦੀ ਅਤੇ ਉਹਦੇ ਨਾਲ ਦੁਖ-ਸੁੱਖ ਕਰ ਜਾਂਦੀ। ਉਹ ਜਦ ਬਾਬੇ ਦੇ ਖੂਹ 'ਤੇ ਜਾਂਦੀ, ਕਿੰਨਾ ਕਿੰਨਾ ਚਿਰ ਬਚਪਨ ਦੀਆਂ ਯਾਦਾਂ ਵਿਚ ਉਲਝੀ ਰਹਿੰਦੀ। ਜਦ ਲੋਰ ਆਉਦਾ, ਪਿੱਪਲੀ ਨੂੰ ਪਾਣੀ ਪਾਉਣ ਲਗ ਪੈਂਦੀ । ਨੋਕ ਉਹਨੂੰ ਝੱਲੀ ਆਖਣ ਲਗ ਪਏ ਸਨ। ਆਪਣੇ ਪਿਆਰ ਦੇ ਬੂਟੇ ਨੂੰ ਪਾਣੀ ਪਾ ਕੇ ਜਿਵੇਂ ਉਹਦੀ ਆਤਮਾਂ ਨੂੰ ਇਕ ਸ਼ਾਂਤੀ ਮਿਲਦੀ ਸੀ । ਉਹ ਕਈ ਵਾਰ ਪਿੱਪਲੀ ਨਾਲ ਗੱਲਾਂ ਕਰਦੀ । ਭਲਾ ਰੁੱਖਾਂ ਨਾਲ ਵੀ ਕੋਈ ਗੱਲਾਂ ਕਰਦਾ ? ਰੁੱਖਾਂ ਨਾਲ ਵੀ ਕੋਈ ਗਿਲੇ ਸ਼ਿਕਵੇ ਕਰਦਾ ? ਸ਼ਾਇਦ, ਉਹਦੇ ਲਈ ਰੁਖ ਮਨੁਖ ਤੋਂ ਚੰਗੇ ਸਨ, ਰੁੱਖ ਕਿਸੇ ਨਾਲ ਗਦਾਰੀ ਨਹੀਂ ਕਰਦੇ, ਰੁੱਖ ਦੂਜਿਆਂ ਨੂੰ ਆਸਰਾ ਦੇਦੇ ਨੇ, ਅਤੇ ਸ਼ਾਇਦ ਰੁੱਖਾਂ ਦਾ ਆਸਰਾ ਮਨੁਖਾਂ ਦੇ ਆਸਰੇ ਨਾਲੋਂ ਜ਼ਿਆਦਾ ਤਸੱਲੀ ਭਰਪੂਰ ਹੋਵੇ!

ਕਿਸ਼ਨ ਸਿੰਘ ਹੁਣ ਤੱਕ ਬਚਦਾ ਆਇਆ ਸੀ ਕਿ ਉਹਦੀ ਮਦਦ ਬਗੈਰ ਅਮਰੋ ਕੋਲੋਂ ਵਾਹੀ ਨਹੀਂ ਚਲੇਗੀ, ਟੁੱਟੀਆਂ ਬਾਹਵਾਂ ਗਲ ਨੂੰ ਆਉਣਗੀਆਂ, ਸ਼ਾਇਦ ਸ਼ਮੀਰੇ ਦੀ ਜ਼ਮੀਨ ਉਹਨੂੰ ਅੱਧ ਉਤੇ ਵਾਹੁਣ ਨੂੰ ਮਿਲ ਜਾਵੇਗੀ, ਪਰ ਅਜਿਹਾ ਕੁਝ ਨਾ ਵਾਪਰਿਆ। ਉਹਨੂੰ ਦਿਲ ਹੀ ਦਿਲ ਵਿਚ ਇਕ ਬੰਦਕ ਜਿਹੀ ਆਉਣ ਲੱਗੀ, ਇਕ ਈਰਖਾ ਜਿਹੀ ਹੋਣ ਲੱਗੀ। ਉਹ ਅਮਰੋ ਨੂੰ ਜਿੱਚ ਕਰਨ ਦੀਆਂ ਵਿਉਂਤਾਂ ਸੋਚਣ ਲੱਗਾ।

ਇਕ ਦਿਨ ਅਮਰੋ ਦਾ ਸੀਰੀ-ਤਾਰ, ਦੌੜਦਾ ਦੌੜਦਾ ਆਇਆ ਅਤੇ ਆਖਣ ਲੱਗਾ-ਸਰਦਾਰਨੀ ਜੀ, ਕਿਸ਼ਨਾ ਪਾਣੀ ਨਹੀਂ ਲਾਉਣ ਦੇਂਦਾ ਆਡੇ।'

‘ਕੀ ਆਂਦਾ?

"ਆਂਹਦਾ ਮੈਂ ਆਡ ਢਾਹ ਸੁਟਣੀ......ਮੇਰੀ ਪੈਲੀ ਵਿਚ ਸੀਰਾਂ ਪੈਂਦੀਆਂ।'

'ਪਰ ਤੂੰ ਆਖਣਾ ਸੀ, ਆਡ ਤਾਂ ਪੁਰਾਣੀ ਪਈ ਆ, ਨਵੀਂ ਥੋਹੜੀ।' 'ਮੈਨੂੰ ਨਹੀਂ ਪਤਾ, ਤੁਸੀਂ ਆਪੇ ਪੁੱਛ ਲਓ ਆ ਕੇ।”

ਹੱਛਾ, ਮੈਂ ਵਿਹਨੀ ਆਂ, ਕਿਦਾਂ ਪਾਣੀ ਲੰਘਾਉਣੋਂ ਰੋਕਦਾ ?' ਆਖ ਅਮਰ ਸਿਰ 'ਤੇ ਚਾਦਰ ਲੈ ਖੂਹ ਵਲ ਤੁਰ ਪਈ ।

‘ਜੇ ਕੋਈ ਗੁਸਾ ਗਿਲਾ ਸੀ, ਮੇਰੇ ਨਾਲ ਕਰ ਲੈਂਦੇ, ਪਾਣੀ ਕਾਹਤੋਂ ਨਹੀਂ ਲੰਘਾਉਣ ਦੇਦੇ ? ਅਮਰੋ ਨੇ ਸਿਰ ਦੇ ਦੁਪੱਟੇ ਨੂੰ ਬਹੜਾ ਹੇਠਾਂ ਖਿਸਕਾਉਂਦਿਆਂ ਕਿਹਾ :

‘ਗਲਾ ਕੋਈ ਵੀ ਹੋਵੇ, ਮੈਂ ਪਾਣੀ ਨਹੀਂ ਲੰਘਣ ਦੇਣਾ । 'ਪਾਣੀ ਤਾਂ ਤੁਸੀਂ ਨਹੀਂ ਡਕ ਸਕਦੇ...।' “ਪਾਣੀ ਡੱਕਨ ਤੋਂ ਕੋਈ ਕੰਜਰ ਨਹੀਂ ਰੋਕ ਸਕਦਾ।

‘ਵੇ ਤਾਰੁ... ਫੜਾ ਕਹੀ, ਮੈਂ ਵਿਹਨੀ ਕੋਣ ਕੰਜਰ ਰਕਦਾ !' ਅਮਰ ਫਿਫ਼ਰੀ ਸ਼ੀਹਣੀ ਵਾਂਗ ਅਗੇ ਵਧੀ !

'ਭੌਕਣਾ ਬੰਦ ਕਰ-ਕਮਜਾਤ ਕਿਸੇ ਥਾਂ ਦੀ, ਕਿਸ਼ਨ ਸਿੰਘ ਨੇ ਤੈਸ਼ ਵਿਚ ਆਉਂਦਿਆਂ ਕਿਹਾ !

‘ਤੇਰੀ ਜ਼ਬਾਨ ਖਿਚਕੇ ਰਖ ਦੇ ਮੈਂ... ਤੂੰ ਅਜੇ ਮੈਨੂੰ ਇਕ ਤੀਵੀਂ ਸਮਝਿਆ.. ਹਈ ਜ਼ੋਰ ਤਾਂ ਤੇ ਹੋ ਅਗੇ, ... ਤੇਰੇ ਐਨੇ ਐਨੇ ਡਕਰੇ ਕਰ ਆਡ ਵਿਚ ਨਾ ਸੁਟਿਆ ਤਾਂ....ਇਹ ਸਮਝਿਆ ਕਿ ਘਰ ਕੋਈ ਮਰਦ ਨਹੀਂ... ਤੈਨੂੰ ਪਤਾ ਨਹੀਂ ਮੈਂ ਨੌਹ ਕੀਹਦੀ ਆਂ ? ਅਮਰੋ ਨੂੰ ਕਿਸ਼ਨ ਸਿੰਘ ਦੇ ਅਸਲੀ ਗਿਲੇ ਦਾ ਵੀ ਪਤਾ ਸੀ । ਅਮਰ ਚੰਗੀ ਤਰਾਂ ਤਾੜ ਰਦੀ ਸੀ ਕਿ ਕਿਸ਼ਨ ਸਿੰਘ ਦੀ ਫੋਕੀ ਹਮਦਰਦੀ ਪਿਛੇ ਉਹਦਾ ਕੀ ਸੁਆਰਥ ਸੀ । ਉਹਦੀ ਮੈਲੀ ਅੱਖ ਨੂੰ ਤਾੜਦਿਆਂ ਹੀ ਤਾਂ ਉਹਨੇ ਕਿਸ਼ਨ ਸਿੰਘ ਨੂੰ ਆਪਣੇ ਘਰ ਆਉਣ ਤੋਂ ਵਰਜ ਦਿੱਤਾ ਸੀ ਅਤੇ ਕਿਸ਼ਨੇ ਦੇ ਦਿਲ ਵਿਚ ਉਸੇ ਗਲ ਦੇ ਵਿਰੋਧ ਦੀ ਗੰਢ ਬੱੜੀ ਹੋਈ ਸੀ ।

ਸਹੁਰੇ ਦੀ ਇਜ਼ਤ ਦਾ ਐਡਾ ਈ ਖਿਆਲ ਸੀ ਤਾਂ ਉਸ ਸੁਰ ਨਾਲ ਯਾਰੀ ਲਾਊਦੀ ਨੂੰ ਸ਼ਰਮ ਨਾ ਆਈ?' ਕਿਸ਼ਨ ਸਿੰਘ ਨੇ ਡੱਕੇ ਹੋਏ ਆਪਣੇ ਘਰਦੀ ਨੂੰ ਲੈ ਕੇ ਵਾਪਸ ਸਰਹਾਲੀ ਆ ਗਿਆ । ਅਮਰ ਸੀਰੀਂ ਦੀ ਮਦਦ ਨਾਲ ਮਾੜ ਮੋਟ ਵਾਹੀ ਤੋਰਨ ਲਗੀ।

ਰੇਸ਼ਮਾਂ, ਕਦੀ ਕਦਾਈਂ ਆਉਂਦੀ ਅਤੇ ਉਹਦੇ ਨਾਲ ਦੁਖ-ਸੁੱਖ ਕਰ ਜਾਂਦੀ। ਉਹ ਜਦ ਬਾਬੇ ਦੇ ਖੂਹ 'ਤੇ ਜਾਂਦੀ, ਕਿੰਨਾ ਕਿੰਨਾ ਚਿਰ ਬਚਪਨ ਦੀਆਂ ਯਾਦਾਂ ਵਿਚ ਉਲਝੀ ਰਹਿੰਦੀ । ਜਦ ਲੋਰ ਆਉਦਾ, ਪਿੱਪਲੀ ਨੂੰ ਪਾਣੀ ਪਾਉਣ ਲਗ ਪੈਂਦੀ। ਲੋਕ ਉਹਨੂੰ ਝੱਲੀ ਆਖਣ ਲਗ ਪਏ ਸਨ । ਆਪਣੇ ਪਿਆਰ ਦੇ ਬੂਟੇ ਨੂੰ ਪਾਣੀ ਪਾ ਕੇ ਜਿਵੇਂ ਉਹਦੀ ਆਤਮਾਂ ਨੂੰ ਇਕ ਸ਼ਾਂਤੀ ਮਿਲਦੀ ਸੀ। ਉਹ ਕਈ ਵਾਰ ਪਿੱਪਲੀ ਨਾਲ ਗੱਲਾਂ ਕਰਦੀ। ਭਲਾ ਰੱਖਾਂ ਨਾਲ ਵੀ ਕੋਈ ਗੱਲਾਂ ਕਰਦਾ ? ਰੁੱਖਾਂ ਨਾਲ ਵੀ ਕੋਈ ਗਿਲੇ ਸ਼ਿਕਵੇ ਕਰਦਾ ਹੈ ਸ਼ਾਇਦ, ਉਹਦੇ ਲਈ ਰੁਖ ਮਨੁਖ ਤੋਂ ਚੰਗੇ ਸਨ, ਰੱਖ ਕਿਸੇ ਨਾਲ ਗਦਾਰੀ ਨਹੀਂ ਕਰਦੇ, ਰੱਖ ਦੂਜਿਆਂ ਨੂੰ ਆਸਰਾ ਦੇਦੇ ਨੇ, ਅਤੇ ਸ਼ਾਇਦ ਰੁੱਖਾਂ ਦਾ ਆਸਰਾ ਮਨੁਖਾਂ ਦੇ ਆਸਰੇ ਨਾਲੋਂ ਜ਼ਿਆਦਾ ਤਸੱਲੀ ਭਰਪੂਰ ਹੋਵੇ !

ਕਿਸ਼ਨ ਸਿੰਘ ਹੁਣ ਤੱਕ ਸੋਚਦਾ ਆਇਆ ਸੀ ਕਿ ਉਹਦੀ ਮਦਦ ਬਗੈਰ ਅਮਰ ਕੋਲੋਂ ਵਾਹੀ ਨਹੀਂ ਚਲੇਗੀ, ਟੁੱਟੀਆਂ ਬਾਹਵਾਂ ਗਲ ਨੂੰ ਆਉਣਗੀਆਂ, ਸ਼ਾਇਦ ਸ਼ਮੀਰੇ ਦੀ ਜ਼ਮੀਨ ਉਹਨੂੰ ਅੱਧ ਉਤੇ ਵਾਹੁਣ ਨੂੰ ਮਿਲ ਜਾਵੇਗੀ, ਪਰ ਅਜਿਹਾ ਕੁਝ ਨਾ ਵਾਪਰਿਆ । ਉਹਨੂੰ ਦਿਲ ਹੀ ਦਿਲ ਵਿਚ ਇਕ ਖੁੰਦਕ ਜਿਹੀ ਆਉਣ ਲੱਗੀ, ਇਕ ਈਰਖਾ ਜਿਹੀ ਹੋਣ ਲੱਗੀ । ਉਹ ਅਮਰੋ ਨੂੰ ਜਿੱਚ ਕਰਨ ਦੀਆਂ ਵਿਉਂਤਾਂ ਸੋਚਣ ਲੱਗਾ ।

ਇਕ ਦਿਨ ਅਮਰੋ ਦਾ ਸੀਰੀ-ਤਾਰ, ਦੌੜਦਾ ਦੌੜਦਾ ਆਇਆ ਅਤੇ ਆਖਣ ਲੱਗਾ-ਸਰਦਾਰਨੀ ਜੀ, ਕਿਸ਼ਨਾ ਪਾਣੀ ਨਹੀਂ ਲਾਉਣ ਦੇਦਾ ਆਡੇ ।

“ਕੀ ਆਂਹਦਾ ?'

"ਆਂਹਦਾ ਮੈਂ ਆਡ ਢਾਹ ਸੁਟਣੀ......ਮੇਰੀ ਪੈਲੀ ਵਿਚ ਸੀਰਾਂ ਪੈਂਦੀਆਂ ।

“ਪਰ ਤੂੰ ਆਖਣਾ ਸੀ, ਆਡ ਤਾਂ ਪੁਰਾਣੀ ਪਈ ਆ, ਨਵੀਂ ਥੋਹੜੀ । 'ਮੈਨੂੰ ਨਹੀਂ ਪਤਾ, ਤੁਸੀਂ ਆਪੇ ਪੁੱਛ ਲਓ ਆ ਕੇ।

“ਹੱਛਾ, ਮੈਂ ਵਿਹਨੀ ਆਂ, ਕਿਦਾਂ ਪਾਣੀ ਲੰਘਾਉਣੋਂ ਰੋਕਦਾ ?' ਆਖ ਅਮਰ ਸਿਰ 'ਤੇ ਚਾਦਰ ਲੈ ਖੂਹ ਵਲ ਤੁਰ ਪਈ।

ਜੇ ਕੋਈ ਗੁਸਾ ਗਿਲਾ ਸੀ, ਮੇਰੇ ਨਾਲ ਕਰ ਲੈਂਦੇ, ਪਾਣੀ ਕਾਹਤੋਂ ਨਹੀਂ ਲੰਘਾਉਣ ਦੇ?' ਅਮਰੋ ਨੇ ਸਿਰ ਦੇ ਦੁਪੱਟੇ ਨੂੰ ਥੋਹੜਾ ਹੇਠਾਂ ਖਿਸਕਾਉਂਦਿਆਂ ਕਿਹਾ!

‘ਗਿਲਾ ਕੋਈ ਵੀ ਹੋਵੇ, ਮੈਂ ਪਾਣੀ ਨਹੀਂ ਲੰਘਣ ਦੇਣਾ । ‘ਪਾਣੀ ਤਾਂ ਤੁਸੀਂ ਨਹੀਂ ਡਕ ਸਕਦੇ... ‘ਪਾਣੀ ਡੱਕਨ ਤੋਂ ਕੋਈ ਕੰਜਰ ਨਹੀਂ ਰੋਕ ਸਕਦਾ।

“ਵੇ ਤਾਰੁ... ਫੜਾ ਕਹੀ, ਮੈਂ ਵਿਨੀ ਕੋਣ ਕੰਜਰ ਰੋਕਦਾ !' ਅਮਰ ਫਿਫ਼ਰੀ ਸ਼ੀਹਣੀ ਵਾਂਗ ਅਗੇ ਵਧੀ!

‘ਭੌਕਣਾ ਬੰਦ ਕਰ-ਕਮਜਾਤ ਕਿਸੇ ਥਾਂ ਦੀ, ਕਿਸ਼ਨ ਸਿੰਘ ਨੇ ਤੈਸ਼ ਵਿਚ ਆਉਂਦਿਆਂ ਕਿਹਾ!

'ਤੇਰੀ ਜ਼ਬਾਨ ਖਿਚਕੇ ਰਖ ਦੇ ਮੈਂ... ਤੂੰ ਅਜੇ ਮੈਨੂੰ ਇਕ ਤੀਵੀਂ ਸਮਝਿਆ.. ਹਈ ਜ਼ਰ ਤਾਂ ਤੇ ਹੋ ਅਗੇ, . ਤੇਰੇ ਐਨੇ ਐਨੇ ਡਕਰੇ ਕਰ ਆਡ ਵਿਚ ਨਾ ਸੁਟਿਆ ਤਾਂ ...ਇਹ ਸਮਝਿਆ ਕਿ ਘਰ ਕੋਈ ਮਰਦ ਨਹੀਂ... ਤੈਨੂੰ ਪਤਾ ਨਹੀਂ ਮੈਂ ਨੌਹ ਕੀਹਦੀ ਆਂ ? ਅਮਰੋ ਨੂੰ ਕਿਸ਼ਨ ਸਿੰਘ ਦੇ ਅਸਲੀ ਗਿਲੇ ਦਾ ਵੀ ਪਤਾ ਸੀ । ਅਮਰ ਚੰਗੀ ਤਰ੍ਹਾਂ ਤਾੜ ਰਦੀ ਸੀ ਕਿ ਕਿਸ਼ਨ ਸਿੰਘ ਦੀ ਫੋਕੀ ਹਮਦਰਦੀ ਪਿਛੇ ਉਹਦਾ ਕੀ ਸੁਆਰਥ ਸੀ । ਉਹਦੀ ਮੈਲੀ ਅੱਖ ਨੂੰ ਤਾੜਦਿਆਂ ਹੀ ਤਾਂ ਉਹਨੇ ਕਿਸ਼ਨ ਸਿੰਘ ਨੂੰ ਆਪਣੇ ਘਰ ਆਉਣ ਤੋਂ ਵਰਜ ਦਿਤਾ ਸੀ ਅਤੇ ਕਿਸ਼ਨੇ ਦੇ ਦਿਲ ਵਿਚ ਉਸ ਗਲ ਦੇ ਵਿਰੋਧ ਦੀ ਗੰਢ ਬੱੜੀ ਹੋਈ ਸੀ।

ਸਹੁਰੇ ਦੀ ਇਜ਼ਤ ਦਾ ਐਡਾ ਈ ਖਿਆਲ ਸੀ ਤਾਂ ਉਸ ਸੂਰ ਨਾਲ ਯਾਰੀ ਲਾਦੀ ਨੂੰ ਸ਼ਰਮ ਨਾ ਆਈ?' ਕਿਸ਼ਨ ਸਿੰਘ ਨੇ ਡੱਕੇ ਹੋਏ ਆਪਣੇ ਜਜ਼ਬਾਤ ਉਗਲੱਛ ਦਿਤੇ। ਉਹਦਾ ਇਸ਼ਾਰਾ ਖੇਰੂ ਵਲ ਸੀ।

ਅਮਰੋ ਵਿਚ ਜਿਵੇਂ ਸ਼ੇਰਨੀ ਦੀ ਸ਼ਕਤੀ ਆ ਗਈ ਹੋਵੇ । ਗੁਸੇ ਵਿਚ ਉਸ ਚਾਦਰ ਦੇ ਪਲੇ ਨੂੰ ਉਤਾਂਹ ਚੁਕ ਦਿਤਾ ਅਤੇ ਲਾਲ ਗਹਿਰੀਆਂ ਅੱਖਾਂ ਕਢ, ਉਸ ਕਹੀ ਨੂੰ ਸੀਰੀਂ ਕੋਲੋਂ ਖੋਹ ਲਿਆ । 'ਮੇਰੀ ਇਜ਼ਤ ਨੂੰ ਹੱਥ ਪਾਉਣ ਵਾਲਾ ਅਜੇ ਤਕ ਕੋਈ ਨੀਂ ਜੰਮਿਆ, ਤੇ ਜੇ ਕਿਸੇ ਦੀ ਬੁਧ ਭਰਿਸ਼ਟੀ ਗਈ ਤਾਂ ਜਹਨਮ ਤਕ ਪਹੁੰਚਾ ਕੇ ਛੜੇ ਉਹਨੂੰ ।' ਗੁਸੇ ਨਾਲ ਅਮਰੋ ਆਪ ਤੋਂ ਬਾਹਰ ਹੋਈ ਹੋਈ ਸੀ।

ਇਕੜ ਦੁਕੜ ਲੋਕਾਂ ਦੇ ਇਕਠੇ ਹੋਣ ਤੋਂ ਪਹਿਲਾਂ ਹੀ ਕਿਸ਼ਨਾ ਨੇ ਵਲੇਟ ਕੇ ਤੁਰ ਗਿਆ। ਇਸ ਘਟਨਾ ਦਾ ਚਰਚਾ ਪਿੰਡ ਵਿਚ ਵੀ ਹੋਣ ਲੱਗਾ। ਹੁਣ ਅਮਰੋ ਨੇ ਆਪਣੀ ਸੰਗ ਸ਼ਰਮ ਨੂੰ , ਕਿੱਲੀ ਟੰਗ ਦਿੱਤਾ ਸੀ ਅਤੇ ਮਰਦਾਂ ਵਾਂਗ ਉਹ ਵਾਹੀ ਖੇਤੀ ਕਰਵਾਉਣ ਦੇ ਕੰਮ ਵਿਚ ਉਲਝ ਗਈ ! ਲੋਕ ਕਹਿੰਦੇ ਅਮਰੋ ਔਰਤ ਨਹੀਂ-ਅਮਰੋ ਮਰਦ ਹੈ।

੧੪.

‘ਕਿਧਰ ਕੁੜੇ?' ਕੇਸਰ ਨੂੰ ਆਪਣੀ ਪਤੀ ਤੋਂ ਨਿਕਲਦੀ ਵੇਖ, ਬੇਬੇ ਨੇ ਪੁਛਿਆਂ।

‘ਤੇਰੇ ਵਲੋਂ, ਕੇਸਰੋ ਨੇ ਜਵਾਬ ਦਿੱਤਾ।

'ਕਿਉਂ?'

'ਕਪਾਹ ਚੁਗਣੀ ਆਂ ਕਲ ਨੂੰ, ਬਰਕਤੇ ਤੇ ਰੇਸ਼ਮਾਂ ਨੂੰ ਵੀ ਆਖਿਆ।

'ਨੀ ਛੱਡ ਪਰੇ, - ਪੇਕੀਂ ਤਾਂ , ਸਾਹ ਲੈ ਲਿਆ ਕਰ।.....ਸੁਣਾ ਤੂੰ ਅਗਲੀ ਗੱਲ; ਸਾਡੇ ਭਾਈਏ ਕਦੋਂ ਆਉਣਾ?' ਉਹਦੇ ਢਿੱਡ ਵਿਚ ਬੀਬ ਨੇ ਉਂਗਲ ਮਾਰਦਿਆਂ ਪੁਛਿਆ।

ਹਾਲ ਤਾਂ ਵੇਖ ਲਾਂ, ਤੇਰੇ ਸਾਹਮਣੇ ਆਂ, ਕੀ ਹੋਇਆ ਮੇਰੇ ਹਾਲ ਨੂੰ ਲੱਚੀਏ?' ਕੇਸਰੋ ਦੀਆਂ ਅੱਖਾਂ ਵਿਚ ਪਿਆਰ ਭਰੀ ਘੂਰੀ ਸੀ।

‘ਚੰਦਰੀ ਸਾਊ ਬਣ ਬਣ ਬਹਿੰਦੀ, ...ਵਿਚੋਂ ਭਾਵੇਂ...' ਅਤੇ ਬੀਬ ਦੀਆਂ ਨਾਸਾਂ ਫਰਕ ਪਈਆਂ।

'ਦਸਦੇ ਛੇਤੀ ਕਦੋਂ ਆਉਣਾ, ਨਹੀਂ ਤੇ ਆਏ ਨੂੰ ਦਗੀ ਸਭ ਕੁਝ।' ਇਸ ਵਾਰ ਉਹਨੇ ਜ਼ਰਾ ਕਰੜਾਈ ਨਾਲ ਪੁੱਛਿਆ।\

'ਧਕੜੇ, ਜ਼ਬਾਨ ਅੰਦਰ ਰੱਖ;...ਗਲੀ 'ਚ ਕੋਈ ਸੁਣੁ ਤੇ ਕੀ ਆਖੂ ?? '...... ਤੇ ਫਿਰ ਦੰਦਲ ਪਈ ਊ; ਦੱਸਦੀ ਨਹੀਂ ?

‘ਕੀ ਦਸਾਂ, ਸਿਰ ਜਣਦਿਆਂ ਦਾ ? ਜਾਣਦਿਆਂ ਬੁਝਦਿਆਂ ਉਸ ਇਕ ਹਿਰਖ ਕੀਤਾ । ਤੇਰੇ ਖਸ਼ਮ ਨੇ ਕਦੋਂ ਆਉਣਾ, ਹੋਰ ਕੀ ।

ਕਦੋਂ ਵੀ ਨਾ......ਕਾਡ ਆਇਆ ਸੀ ਕੁਝ ਦਿਨ ਹੋਏ ।' ਕੇਸਰ ਕੁਝ ਚਿੰਤਾਤੁਰ ਹੋ ਗਈ ।

‘ਚੀ ਲਿਖਿਆ ? ਬੀਬ ਕੁਝ ਝੌਪ ਕੇ ਪੁਛਿਆ ।

ਲਿਖਿਆ, ਲਾਮ ਲੱਗਣ ਆਲੀ,......ਮੈਂ ਕਿਤੇ ਦੂਜੇ ਮੁਲਖ ਭੇਜੋ ਦੇਣ, ਸਾਡੀ ਰਜਮੰਟ...... ਕੇਸਰੋ ਦੀਆਂ ਅੱਖਾਂ ਵਿਚ ਅੱਥਰੂ ਉਤਰ ਆਏ ਸਨ ।

“ਅੱਛਾ, ਭੈਣਾ ਕੰਧ ਉਹਲੇ ਪਰਦੇਸ ਆਂ ।...ਅੱਲਾ ਰਾਖਾ ਸਭ ਦਾ...।' ਬੀਬ ਨੇ ਉਹਨੂੰ ਹੌਸਲਾ ਦਿਤਾ ।

ਅੱਛਾ, ਫਿਰ ਕਲ ਲਈ ਪੱਕੀ ਉ', ਕਹਿੰਦਿਆਂ, ਹੰਝੂ ਚੰਨੀ ਦੇ ਪਲ ਵਿਚ ਲੁਕਾਉਂਦੀ ਉਹ ਤੁਰ ਗਈ । | ਕੇਸਰੋ ਭਗਤ ਸਿੰਘ ਦੀ ਧੀ ਸੀ । ਵਿਆਹ ਭਾਵੇਂ ਉਹਦਾ ਹੋ ਚੁਕਾਂ ਸੀ, ਪਰ ਪਤੀ ਫੌਜ ਵਿਚ ਸੀ ਅਤੇ ਦੂਜੇ ਮਾਂ ਨਾ ਹੋਣ ਕਾਰਨ, ਭਗਤ ਸਿੰਘ ਦੇ ਰੋਟੀ-ਟੁੱਕ ਦੀ ਦਿੱਕਤ ਨੂੰ ਉਹੀ ਦੂਰ ਕਰ ਸਕਦੀ ਸੀ। ਇਹੋ ਕਾਰਨ ਸੀ ਕਿ ਉਹ ਆਪਣੇ ਬਾਪ ਕੋਲ ਨੂਰਪੁਰ ਹੀ ਰਹਿੰਦੀ ਸੀ।

ਅਗਲੇ ਦਿਨ ਉਹ ਚੋਣੀਆਂ ਨੂੰ ਲੈ ਕੇ ਕਪਾਹ ਚੁਣਨ ਗਈ । ਸਰਵਣ ਗਾਧੀ ਉਤੇ ਬੈਠਾ ਬਲਦ ਹਿੱਕ ਰਿਹਾ ਸੀ ਅਤੇ ਤਾਰ , ਕਿਆਰਾ ਮਨ ਗਿਆ ਸੀ । 'ਓ ਕੁੜੀਏ, ਆਡ ਕਿਉਂ ਰੋਹੜੀ ਜਾਨੀ ?' ਸਰਵਣ ਨੇ ਪਾਣੀ ਪੀਣ ਆਈ ਕੁੜੀ ਨੂੰ ਅਖਿਆ-

'ਮੈਂ ਕੁੜੀ ਆਂ ?...ਮੈਂ ਤੇ ਰਾਂ, ਕਹਿ ਕੇ ਉਹਨੇ ਭੋਲੇ ਜਿਹੇ ਅੰਦਾਜ ਵਿਚ ਸਰਵਣ ਵਲ ਤਕਿਆ ਅਤੇ ਵਗਦੀ ਆਡ ਵਿਚੋਂ ਬੁੱਕ ਭਰ ਲਿਆ।

‘ਹਾ-ਅ; ...ਗੰਦਾ`, ਨਿਸਾਰ 'ਚੋਂ ਪੀ ਲਾਂ।' ਗਾਧੀ ਉਤੋਂ ਉਤਰਦਿਆਂ ਸਰਵਣ ਨੇ ਕਿਹਾ।

“ਨਹੀਂ, ਤੁਹਾਡੀ ਨਸਾਰ ਭੱਟੀ ਜਾਊ ।'

ਕਿਉਂ ? “ਅਸੀਂ ਮਲੇਛ ਜੁ ਹੋਏ ।' 'ਮਲੇਛ ਕੀ ਹੁੰਦੇ ?' ਮਲੇਸ਼ ਕੀ ਹੁੰਦੇ ? 'ਪਤਾ ਨਹੀਂ...ਅੰਮਾਂ ਆਂਹਦੀ, ਹਿੰਦੂਆਂ ਸਿੱਖਾਂ ਦੇ ਖੂਹ ਭਿੱਟੇ ਜਾਂਦੇ । ਆਖ ਨੂਰਾਂ ਨੇ ਬੱਧੀ ਲੰਗੀ ਇਕ ਪਾਸੇ ਕਰ ਲਈ ਅਤੇ ਨਿੱਕੇ ਨਿੱਕੇ ਹੱਥਾਂ ਨਾਲ ਨਿਸਾਰ 'ਚੋਂ ਪਾਣੀ ਪੀ, ਸਲਵਾਰ ਨੂੰ ਗੋਡਿਆਂ ਤਕ ਟੰਗ, ਪੈਰ ਔਲੂ ਵਿਚ ਲਮਕਾ ਲਏ।

'ਟੂ-ਅੰ...ਨੂੰ..' ਫਾਂਟਾਂ ਵਾਲੀ ਕੁੰਗੀ ਦੀ ਡਬ ਵਿਚੋਂ ਅਲਗੋਜਾ ਕਢ, ਸਰਵਣ ਨੇ ਉਸ ਵਿਚ ਬੇਥਵੀ ਜਿਹੀ ਫੂਕ ਮਾਰੀ।

ਮੈਨੂੰ 'ਵਾਜ ਮਾਰੀ ? “ਕਲਵਲ ‘ਕਲਵਲ' ਕਰਕੇ ਪਾੜਛੇ 'ਚ ਡਿਗਦੇ ਪਾਣੀ ਦੇ ਰੌਲੇ ਵਿਚ ਨਰਾਂ ਨੂੰ ਅਵਾਜ਼ ਦਾ ਭੁਲੇਖਾ ਲਗ ਗਿਆ।

“ਨਹੀਂ ਤਾਂ...ਮੈਂ ਤੇ ਲੰਗੋਜਾਂ ਵਜਾਇਆ ।'

ਵਜੌਣਾ ਵਜਣਾ ਆਉਂਦਾ ਨਹੀਂ, ਐਵੇਂ ਰੂੰ-ਅੰ' ਕਰ ਦਿੱਤਾ । ਸਰਵਣ ਦੇ ਸਾਂਗ ਲਾਉਂਦਿਆਂ, ਨੂਰਾਂ ਨੇ ਅਜੀਬ ਤਰ੍ਹਾਂ ਨਾਲ ਬੁਲ ਮਰੋੜੇ ।

ਸੁਣ ਫਿਰ, ਆਖ ਸਰਵਣ ਨੇ ਟੁੱਟੀ ਭੱਜੀ ਸੁਰ ਵਿਚ ਅਲਗੋਜੇ ਵਿਚ ਫੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

'ਵੇ, ਤੂੰ ਤਾਂ ਬੜਾ ਸੋਹਣਾ ਵਚੌਨਾ ਅੜਿਆ ।' 'ਹਜੇ ਤਾਂ ਮੈਂ ਥੋਹੜੇ ਦਿਨਾਂ ਦਾ ਸਿਖਨਾ, ਸਰਵਣ ਨੇ ਬੜੇ ਮਾਣ ਨਾਲ ਛਾਤੀ ਫਲਾਉਂਦਿਆਂ ਕਿਹਾ।

'ਤੇ ਫਿਰ ਤੂੰ ਤੱਖੀਏ ਮਟੀਆਂ ਵੀ ਵਜਾਇਆ ਕਰੇਗਾ ਰਾਤ ਨੂੰ?'

"ਹਾਂ, ਬਹੁਤ ਚੰਗੀਆਂ, ਸਾਂਈਂ ਕਮਾਲ ਬਹੁਤ ਸੋਹਣੀਆਂ ਵਜੋਂਦਾ।'

ਫਿਰ ਮੈਂ ਐਦਕਾਂ ਹੋਲੀਆਂ 'ਤੇ ਲਿਆਉਂਗਾ।'

ਕੁੜੇ ਨੂ...ਰਾਂ...ਐ ! ਕਿਥੇ ਗਰਕ ਗਈ ਏ ਪੀਰਾਂ ਦੀ ਏ?

ਹਾਏ ਅੱਲਾ! ਮੇਰੀ ਤਾਂ ਸ਼ਾਮਤ ਆਉ ...ਅੰਮਾਂ ਪਈ ਵਾਜਾਂ ਮਾਰਦੀ, ਆਖ ਨੂਰਾਂ ਨੇ ਹਿਰਨੀ ਨੇ ਚੰਗੀ ਭਰੀ ਅਤੇ ਝਗੀ ਨੂੰ ਸੰਭਾਲਦੀ ਆਡ ਟੱਪ ਗਈ।

ਗੋਰੇ ਨਿਸ਼ੋਹ ਰੰਗ ਕਰਕੇ ਹੀ ਰੇਸ਼ਮਾਂ ਨੇ ਆਪਣੀ ਧੀ ਦਾ ਨਾਂ ਰਾਂ ਧਰਿਆ ਸੀ ਅਤੇ ਉਹ ਆਪਣੇ ਨਾਂ ਵਰਗੀ ਹੈ ਵੀ ਤਾਂ ਇਕ ਨੂਰ ਹੀ ਸੀ ਉਹਦੇ ਲਈ!

ਜਿਸ ਦਿਨ ਵੀ ਖੁਹ ਜੋਣਾ ਹੁੰਦਾ, ਅਮਰੋ ਸਰਵਣ ਨੂੰ ਸਕੂਲ ਨਹੀਂ ਸੀ ਭੇਜਦੀ। ਸਰਵਣ ਮਾਂ ਦੇ ਆਖੇ ਲਗ ਸਾਰੀ ਦਿਹਾੜੀ ਗਾਧੀ ਉਤੇ ਬੈਠਾ ਰਹਿੰਦਾ ਅਤੇ ਤਾਰੂ ਕਿਆਰੇ ਮੋੜਦਾ ਰਹਿੰਦਾ ਸੀ । ਅਜਿਹਾ ਕਰਕੇ ਉਹ ਆਪਣੀ ਮਾਂ ਦੇ ਦੁੱਖਾਂ ਨੂੰ ਕੁਝ ਹਦ ਤਕ ਘਟ ਕਰ ਰਿਹਾ ਸੀ।

ਨੱਕਾ ਤੋੜ ਗਈ ਏ , ਦਿਸਿਆ ਨਹੀਓ ?' ਆਖ ਸਰਵਣ ਨੇ ਕਹੀ ਚੁੱਕੀ ਅਤੇ ਰੂਹੜੀ ਆਡ ਤੇ ਮਿੱਟੀ ਦਾ ਟੁੱਪ ਰਖਣ ਲਗ ਪਿਆ ।

ਰੂਹੜਿਆ ਨੱਕਾ ਬਨ, ਉਹਨੇ ਢੰਗਿਆਂ ਨੂੰ ਛਿਛਰ ਮਾਰੀ । ਛਣ-ਨ ...ਛ ਣ ਨ ਕਰਦੀਆਂ ਮਹਿਲਾਂ ਜਿਵੇਂ ਟਿੰਡਾਂ ਨਾਲ ਜਿੱਦ ਪਈਆਂ ਹੋਣ। ਸਰਵਣ ਫਿਰ ਗਾਧੀ ਉਤੇ ਬਹਿ ਗਿਆ ਅਤੇ ਅਲਗੋਜ ਨੂੰ ਮੂੰਹ ਨਾਲ ਲਾ, ਮੋਰੀਆਂ ਉਤੇ ਪਟਿਆਂ ਨੂੰ ਰਖਦਿਆਂ ਚੁਕਦਿਆਂ ਬਥਵੀ ਜਿਹੀ ਸੂਰ ਕਢਣ ਲੱਗਾ ।

ਅਲਗੋਜੇ ਦੀ ਅਵਾਜ ਕਪਾਹ ਚੁਣਦੀ ਨੂਰਾਂ ਦੇ ਕੰਨਾਂ ਵਿਚ ਪਈ । ਉਸ ਕਪਾਹ ਚੁਣਨੀ ਬੰਦ ਕਰ ਦਿਤੀ ਅਤੇ ਸਿਰ ਚੁਕ ਕੇ ਵੋੜਾਂ ਲੈਣ ਲਗੀ ।

ਗੁਲ ਚੁਗ ਧਿਆਨ ਨਾਲ, ਪੱਤਲ ਨਾ ਲਾਈ ਜਾ..... ਕਿਧਰ ਮੂੰਹ ਚੁਕਿਆ ਅੱਤਰੀ ਬੜੀ ਜਿਹੀ ਨੇ । ਚਾਹਮਲੀ ਬਰਕਤੇ ਦੇ ਮਥੇ ਉਤੇ ਤਿਊੜੀਆਂ ਪੈ ਗਈਆਂ । ਨੂਰਾਂ ਨੇ ਇੰਜ ਝੇਪ ਕੇ ਊਧੀ ਪਾ ਲਈ ਜਿਵੇਂ ਕਿਸੇ ਗਿਰਝ ਨੇ ਬਰਾਟ ਮਾਰੀ ਹੋਵੇ ।

‘ਕੁੜੇ ਬੀਬੋ, ਅੜੀਏ ਕੋਈ ਗੁਣ ਵੀਂ ਸ਼ੁਰੂ ਕਰ; ......ਮੈਂ ਤਾਂ ਅੱਕ ਵੀ ਗਈ ਆਂ ਠਾਹ-ਤਾਂਹ ਹੁੰਦੀ ਹੁੰਦੀ... ਕੇਸਰ ਨੇ ਲੱਕ ਸਿੱਧਾ ਕਰਦਿਆਂ ਵਾਲਾਂ ਦੀ ਇਕ ਲਿਟ ਮੂੰਹ ਤੋਂ ਪਿਛੇ ਹਟਾਈ ਅਤੇ ਉੱਲ ਨਾਲ ਮਥੇ ਤੋਂ ਮੁੜਕੇ ਨੂੰ ਪੂੰਝ ਸੁਟਿਆ।

'ਕਿਉਂ, ਸਗੋਂ ਪਰਾਹੁਣਾ ਚੇਤੇ ਆ ਗਿਆ ਈ?

ਹੇਖਾਂ......ਖੇਖਨ ਕਰਦੀ ਚੰਦਰੀ, ਕਹਿੰਦਿਆਂ ਕੇਸਰੋ ਨੇ ਇਕ ਅੱਧਖਿੜਿਆ ਰੀਂਡਾ ਬੀਬ ਦੀਆਂ ਮੌਰਾਂ ਵਿਚ ਮਾਰਿਆ।

'ਉਤੋਂ ਉਤੋਂ ਈ ਗੁਸਾ ਕਰਦੀ ਆ, ਵਿਚੋਂ ਤੇ ਜੀਅ ਚੰਦਰਾ ਆਂਹਦਾ ਹੋਣਾ ਹੁਣੇ ਈ ਆ ਜਾਏ ਨੌਕਰ।'

'ਹਾਂ, ਉਹਨੇ ਆਉਣਾ! ਹੁਣ ਤਾਂ ਲਾਮ ਵੀ ਲਗਣ ਆਲੀ ਸੁਣੀ ਦੀ ਆ।' ਅਤੇ ਰੋਕਦਿਆਂ ਰੋਕਦਿਆਂ ਵੀ ਕੇ.ਰ ਦਾ ਹੋਕਾ ਨਿਕਲ ਗਿਆ, ਇਕ ਚੀਜ ਉਹਦੇ ਧੁਰ ਕਾਲਜੇ ਨੂੰ ਚੀ ਗਈ।

“ਨੀ ਮਾਏ, ਦੀਆਂ ਛੋਲਿਆਂ ਦੀ ਦਾਲ, ਜੇ ਕੋਈ ਆਏ ਨੀ ਪਰਾਹਵਣਾ ਮੇਰੀ ਜਾਂ..ਨ ।

ਦੋਵਾਂ ਕੁੜੀਆਂ ਦੀਆਂ ਗੱਲਾਂ ਸੁਣ, ਬਰਕਤੇ ਨੇ ਗੀਤ ਛੋਹ ਦਿਤਾ । ਨੀ ਮਾਏ, ਦੂਰੋ ਤੇ ਲੱਗਦਾ ਈ ਲਾਲ ਨੇੜੇ ਆਇਆ ਤੇ ਛੋਟਾ ਦੇਵਰਾਂ ਨੀ ਮੇਰੀ ਜਾਂਨ ।

ਬੀਬ ਅਤੇ ਕੇਸਰ ਦੀ ਰਲਵੀਂ ਅਵਾਜ਼ ਖਿੜੀ ਕਪਾਹ ਦੇ ਬਟਿਆਂ eਤੇ ਵਿਛ ਗਈ ਅਤੇ ਫਿਰ ਤਿੰਨਾ ਚੋਣੀਆਂ ਨੂੰ ਜਿਵੇਂ ਆਪਾ ਵਿਸਰ ਗਿਆ ਪਰਹੋਵੇ। ਰੇਸ਼ਮੇਂ ਗੁੰਮ ਦੀ ਗੰਮ ਆਪਣਾ ਕੰਮ ਕਰੀ ਜਾ ਰਹੀ ਸੀ।

'ਮਾਏ, ਦੇਵਰ ਨਾਲ ਨਾ ਤੋਰ,
ਦੇਵਰ ਅੱਖੀਆਂ ਨੀ ਗਹਿਰੀਆਂ ।
ਧੀਏ, ਘਰ ਆਇਆ ਸੱਜਣ ਨਾ ਮੌੜ,
ਨਾਲ ਘਲੂੰਗੀ ਤੇਰੇ ਵੀਰ ਨੂੰ, ਮੇਰੀ ਜਾਂ...ਨ

ਨੂਰਾਂ ਗਾਉਣ ਸੁਣਦੀ ਰਹੀ ਅਤੇ ਕੁਝ ਸੋਚਦੀ ਰਹੀ । ਤਿੰਨਾਂ ਦੇ ਗੀਤ ਨਾਲ ਜ਼ਦ ਸਾਰੀ ਕਪਾਹ ਗੂੰਜ ਉਠੀ ਤਾਂ ਖੂਹ ਉਤੇ ਵੱਜਦਾ ਅਲਗੋਜਾ ਬੰਦ ਹੋ ਗਿਆ । ਨੂਰਾਂ ਨੇ ਇਕ ਪਲ ਲਈ ਸਾਹ ਰੋਕ ਕੇ ਸੁਣਿਆ, ਪਰ ਉਹਨੂੰ 'ਟੱਕ'...ਟੱਕ' ਦੀ ਅਵਾਜ਼ ਅਤੇ ਘੁੰਗਰੂਆਂ ਦੀ ਛਣ-ਨ’ ‘ਛਣ-ਨ ਦੇ ਸਿਵਾ ਹੋਰ ਕੁੱਝ ਸੁਣਾਈ ਨਾ ਦਿਤਾ।

'ਮਾਏ, ਵਰਦੀ ਨੀ ਨਿੱਕੀ ਨਿੱਕੀ ਫੁਰ,
ਦੇਵਰ ਤੰਬੂਆ ਨੀ ਤਾਣਿਆਂ।
ਨੀ ਭਾਬ, ਆ ਵੜ ਤੰਬੂਏ ਦੇ ਹੇਠ,
ਭਿਜ ਜਾਣਗੇ ਸੂਹੇ ਨੀ ਸੋਸਨੀ ਮੇਰੀ ਜਾਂ...ਨ ।
ਨੀ ਮਾਏ, ਰਿਨ ਦੀਆਂ ਛੋਲਿਆਂ ਦੀ ਦਾਲ

ਤੇ ਗੀਤ ਪੂਰਾ ਹੋਣ ਤੋਂ ਪਹਿਲਾਂ ਈਂ ਜਿਵੇਂ ਉਹਨਾਂ ਦੇ ਬੋਲ ਉਹਨਾਂ ਦੇ ਸੰਘ ਵਿਚ ਫਸ ਗਏ ਹੋਣ। ਰਣ ਸਿੰਘ ਦੀ ਘੋੜੀ ਉਹਨਾਂ ਦੀ ਨਜਰੇ • ਉਦੋਂ ਪਈ, ਜਦ ਉਹ ਐਨ ਕਪਾਹ ਬੰਨੇ ਆਣ ਖਲੋਤੀ। ਸਿਲਕੀ ਪਜਾਮਾਂ ਤੇ ਤਰੀਜਾਂ ਵਾਲਾ ਸਿਲਕੀ ਕਮੀਜ਼, ਪੈਰੀਂ ਤਿਲੇ ਨਾਲ ਮੜਿਆ ਖੁੱਸਾ, ਸਿਰ 'ਤੇ ਨੀਲ ਲਗੀ ਚਿੱਟੀ ਪੱਗ। ਦਾਹੜੀ ਵਿਚ ਕਿਤੇ ਕਿਤੇ ਗਿੱਟਾ ਵਾਲ ਅਤੇ ਵੈਲੀਆਂ ਵਾਂਗ ਥੋਹੜੀ ਥੋਹੜੀ ਕਤਰੀ ਹੋਈ। ਮੱਛੀ ਦੇ ਖਤ ਉਸਤਰੇ ਨਾਲ ਕਢੇ ਹੋਏ। ਗਲਮੇਂ ਦੀ ਫੱਟੀ ਵਿਚ ਲਿਸ਼ਕਦੇ ਸੋਨੇ ਦੇ ਬਟਨ ਅਤੇ ਉਹਨਾਂ ਨਾਲ ਬੱਧੀ ਲਾਲ ਫੁਮਣ ਵਾਲੀ ਡਰ। ਇਕ ਹੱਥ ਵਿਚ ਖੰਡੀ ਅਤੇ ਦੂਜੇ ਵਿਚ ਕੱਸੀਆਂ ਹੋਈਆਂ ਘੋੜੀ ਦੀਆਂ ਲਗਾਮਾਂ। ਦੇਅ ਦਾ ਦੇਅ, ਜੋ ਵਕਤ ਤੋਂ ਪਹਿਲਾਂ ਬੁੱਢਾ ਹੋ ਗਿਆ ਲਗਦਾ ਸੀ, ਉਹਨਾਂ ਦੇ ਸਾਹਮਣੇ ਆਣ ਖਲੋਤਾ। ਰੇਸ਼ਮੇਂ ਨੇ ਉਹਦੇ ਵਲੋਂ ਮੂੰਹ ਮੋੜ ਲਿਆ । ਬੀਬ ਤੇ ਕੇਸਰੋ ਹੇਠਾਂ ਦੀਆਂ ਹੋਠਾਂ ਕਪਾਹ ਵਿਚ ਇੰਜ ਛਹਕ ਈ ਆਂ ਜਿਵੇਂ ਧਰਤੀ ਵਿਚ ਧਸ ਚਲੀਆਂ ਹੋਣ।

ਫੁਰ...ਰੜ’ ਘੜੀ ਨੇ ਫੁਰਕੜਾ ਮਾਰਿਆ। ਡਰ ਕੇ ਬੀਬੋ ਅਤੇ ਕੇਸਰੋ ਦਾ ਜਿਵੇਂ ਸਾਰਾ ਸਰੀਰ ਕੰਬ ਗਿਆ ਹੋਵੇ । ਆਡ ਵਿਚਦੀ ਲੰਘਦੀ ਘੜੀ ਦੀਆਂ ਲੱਤਾਂ ਉਹਨਾਂ ਨੇ ਛਿਟੀਆਂ ਵਿਚਦੀ ਵੇਖੀਆਂ ਅਤੇ ਧੱਕ ਧੱਕ ਕਰਦੇ ਕਲੇਜੇ ਨੂੰ ਵੱਸ ਵਿਚ ਕਰਕੇ ਉਠ ਬੈਠੀਆਂ।

ਔਹ ਵੇਖ ਨੀ ਨਖੱਤੀਏ, ਖੁਹ ਤੇ ਮੁੰਡਾ ਗਾਉਣ ਡਿਹਾ ਤੇਰੇ ਵਲ ਮੂੰਹ ਕਰਕੇ ' ਸਰਵਣ ਦੀ ਅਵਾਜ਼ ਸੁਣ, ਬੀਬ ਦੇ ਸਿਰ ਪਟਕੀ ਮਾਰਦਿਆਂ ਕੇਸਰੋ ਨੇ ਟਕੱਚੀ ਕੀਤੀ ।

ਬੀਬੇ ਦੋਵਾਂ ਹੱਥਾਂ ਨਾਲ ਪੂੜ-ਪੁੜੀਆਂ ਖੁਰਕਦੀ ਹੱਸ ਪਈ । 'ਮੈਂ ਤਾਂ ਭੇਣਾ ਅਜ ਸਿਰ ਵਖਾਉਣਾ, ਲਗਦਾ ਜਿਵੇਂ ਜੰਆਂ ਪੈ ਗਈਆਂ ਹੋਣ ਮੀਡੀਆਂ ਹੇਠਾਂ । ਸਿਰ ਗੁੰਦਿਆਂ ਵੀ ਤਾਂ ਕਈ ਦਿਨ ਹੋ ਗਏ ਅੱਤਰੇ । ਭਲਾ ਹੋਵੇ ਤੇਰਾ ਜੇ ਜਰਾ ਫੋਲ ਦਵੇ ਬਰੀ ਹੇਠ ਬਹਿਕੇ।

ਅੰਮਾਂ, ਮੈਂ ਪਾਣੀ ਪੀਣ ਚਲੀ ਊ", ਝੋਲੀ ਵਿਚ ਕਪਾਹ ਕਢਦਿਆਂ ਨੂੰਰਾਂ ਨੇ ਪੁਛਿਆ । ਪਰ ਰੇਸ਼ਮੇਂ ਦੇ ਕੁਝ ਬੋਲਣ ਤੋਂ ਪਹਿਲਾਂ ਈ ਬਰਕਤੇ ਘੁਰਕੀ :

ਪੀਰਾਂ ਦੀਏ, ਤੂੰ ਕਿਧਰ ਦੇ ਛਾਲੇ ਚਰਕੇ ਆਈ ਜੋ ਤੇਰੀ ਪੋਟ ਸੁੱਕ ਸੁੱਕ ਜਾਂਦੀ । ਅੱਤਰਾ ਹਲਕ ਈ ਸੁੱਕਾ ਰਹਿੰਦਾ ਇਹਦਾ ।'

ਨੂਰਾਂ ਦਾ ਸਾਹ ਟੰਗਿਆ ਦਾ ਟੰਗਿਆ ਰਹਿ ਗਿਆ ਅਤੇ ਉਹ ਫਿਰ ਕਪਾਹ ਚੁਣਨ ਰੂ5 ਗਈ।

ਮੈਂ ਤਾਂ ਕਦੀ ਨਾ ਜਾਵਾਂ ਬੇਰੀ ਹੇਠ, ਕੁਝ ਚਿਰ ਰੁਕ ਕੇ ਕਹਿ ! ਕੇਸਰੋ ਕੁਝ ਡੂੰਘੀਆਂ ਸੱਚਾਂ ਵਿਚ ਖੁਭ ਗਈ। ਅਣੀਏ, ਕਿਹੜਾ ਚਿਰ ਹੋਇਆ ਈ ਜਨਕ ਵਿਚਾਰੀ ਨੂੰ, ਕਿਤੇ ਚਿਤੋਂ ਈ ਵਿਸਰ ਗਈ ਆ।” ਮੈਨੂੰ ਕਈ ਵਾਰੀ ਉਹ ਸੁਫਨੇ 'ਚ ਮਿਲਦੀ ਰਹੀ ਆ । ਬੀਬ ਨੇ ਹੁੰਗਾਰਾ ਭਰਿਆ।

ਮਸਾਂ ਮੇਰੇ ਵਿਆਹ ਤੋਂ ਥੋੜ੍ਹੇ ਕੁ ਸਾਲ ਪਹਿਲਾਂ ਦੀ ਹੀ ਤੇ ਗੱਲ ਆ ॥ ਜਨਕ ਦੇ · ਇਹਦੇ ਨਾਲ ਫਾਹ ਲੈਣ ਪਛ ਤਾਂ ਆਪਾਂ ਨੂੰ ਇਸ ਬੇਰੀ ਹੇਠ ਡਰ ਲਗਣ ਲਗ ਗਿਆ । ਬੜੇ ਮਿਠੇ ਬੇਰ ਹੁੰਦੇ ਸੀ ਇਸ ਬੇਰੀ ਦੇਛੁਹਾਰਿਆਂ ਅਰਗੇ।'

ਨੂਰਾਂ ਨੇ ਕਪਾਹ ਵਿਚ ਖੜੀ ਝਾੜ ਬੇਰੀ ਵੱਲ fਜ ਭੈ-ਭੀਤ ਹੋ ਕੇ ਵੇਖਿਆ ਜਿਵੇਂ ਜਨ ਜੋ ਅਜੇ ਵੀ ਉਸੇ ਬੇਰੀ ਹੇਠ ਮਰੀ ਪਈ ਹੋਵੇ।

'ਹਾਇਆ ਨੀ, ਮੈਨੂੰ ਤੇ ਭੈ ਜਿਹਾ ਆਉਣ ਲੱਗ ਪਿਆ । ਬੀਬ ਨੇ ਵੇਖਿਆ-ਚਿੜੀਆਂ ਆਪਣੇ ਬਿਜੜਿਆਂ ਵਿਚ ਝੁਰਮਟ ਪਾਇਆ ਹੋਇਆ ਸੀ।

'ਅਣਿਆਈ ਮੌਤੇ ਮਰਿਆਂ ਦੀਆਂ ਰੂਹਾਂ ਭਟਕਦੀਆਂ ਫਿਰਦੀਆਂ ਰਹਿੰਦੀਆਂ । ਨੂਰਾਂ ਨੇ ਸੁਣਿਆ ਹੋਇਆ ਸੀ । ਉਹ ਸੋਚਦੀ ਰਹੀ ਅਤੇ ਕਪਾਹ ਚਣਦੀ ਰਹੀ । ਵਟ ਅਤੇ ਤੇਹ ਨਾਲ ਉਹਦੀ ਜਾਨ ਨਿਕਲ ਰਹੀ ਸੀ, ਪਰ ਬਰਕਤੇ ਤੋਂ ਡਰਦੀ ਜਿਵੇਂ ਉੱਚਾ ਸਾਹ ਵੀ ਨਹੀਂ ਸੀ ਲੈ ਰਹੀ।

ਖੂਹ ਦੀ ਰੀਂ ਰੀਂ ਬੰਦ ਹੋ ਗਈ।

'ਮੈਂ ਕਿਹਾ ਹੁਣ ਦਲੀਏ ਪਿੰਡ ਨੂੰ, ਰਹਿੰਦੇ ਹੋ ਕਿਆਰੇ ਭਲਕੇ ਸਹੀਂ।' ਬੀਬ ਨੇ ਪਛੋਂ ਵਿਚ ਡੁਬਦੇ ਸੂਰਜ ਵਲ ਵੇਖਿਆ।

ਚੰਗਾ ਫਿਰ, ਜਿਵੇਂ ਤੁਹਾਡੀ ਮਰਜੀ।' ਕੇਸਰੋ ਨੇ ਸਹਿਮਤੀ ਪ੍ਰਗਟ ਕਰ ਦਿੱਤੀ।

ਉਹਨਾਂ ਨੇ ਆਪੋ ਆਪਣੀ ਪੰਡੋਕਣੀ ਬੰਨੀ ਅਤੇ ਸਿਰਾਂ ਉਤੇ ਰਖ ਪਿਡ ਨੂੰ ਤੁਰ ਪਈਆਂ। ਤੁਰਨ ਲਗਿਆਂ ਨੂਰਾਂ ਨੇ ਇਕ ਵਾਰ ਫਿਰ ਝਾੜਬਰੀ ਵਲ ਵੇਖਿਆ । ਆਡ ਟੱਪਣ ਲਗੀ ਤੋਂ ਰਹਿ ਨਾ ਹੋਇਆ ਅਤੇ ਉਹਨੇ ਰਿਸਦੇ ਪਾਣੀ ਵਿਚੋਂ ਦੋ ਬੁੱਕ ਪਾਣੀ ਦੇ ਪੀ ਲਏ ।

੧੫.

ਕਪਾਹ ਚੁਣ ਕੇ ਘਰ ਪਰਤ ਬਰਕਤੇ ਜਾਹਰੇ ਪੀਰ ਤੇਲ ਪਾਉਣ ਚਲੀ ਗਈ । ਖੈਰੂ ਇੱਜੜ ਲੈ ਕੇ ਘਰ ਮੁੜਆ ਤਾਂ ਬਰਕਤੇ ਨੂੰ ਘਰ ਨਾ ਵੇਖ ਉਹਨੂੰ ਇਕ ਖਿੱਝ ਜਿਹੀ ਚੜ੍ਹ ਗਈ । ਕਿਧਰ ਗਈ ਆ ?' ਉਹਨੇ ਢਾਰੇ ਹੇਠ ਪਈ ਹੁੰਦੀ ਤਾਬਾਂ ਨੂੰ ਪੁਛਿਆ ।

'ਢੱਠੇ ਖੂਹ 'ਚ, ਕਿਸੇ ਨੂੰ ਦੱਸ ਪੁਛ ਕੇ ਜਾਵੇ ਤਾਂ ਕੋਈ ਦਸੇ....... ਏਨੀ ਗੱਲ ਕਰਦਿਆਂ ਈਂ ਮੁਤਾਬਾਂ ਨੂੰ ਸਾਹ ਜਿਹਾ ਚੜ੍ਹ ਗਿਆ ਸੀ ।

ਇਹ ਬੰਦੇ ਦੀ ਨਹੀਂ ਬਣਦੀ...... ਹਜ਼ਾਰ ਵਾਰ ਰੋਕਣ ਤੇ ਵੀ ਇਹ ਨਹੀਂ ਟਲਦੀ..... ਅੱਜ ਫਿਰ ਜਾਹਰੇਪੀਰ ਗਈ ਹੋਊ.. ਇਹਦੀ ਹੱਡੀ ਪਸਲੀ ਤਤਨੀ ਈ ਪਊ । ਖੇਰੂ ਨੇ ਮਨ ਈਂ ਮਨ ਵਿਚ ਸਾਰੇ ਢਾਹ-ਉਸਾਰ ਕੀਤੇ ਅਤੇ ਭਰਿਆ-ਪੀਤਾ ਘੜੇ 'ਚੋਂ ਪਾਣੀ ਪਾ ਕੇ ਪੀਣ ਲੱਗ ਪਿਆ।

ਉਸ ਪਾਣੀ ਵਾਲੀ ਬਾਟੀ ਮੂੰਹੋਂ ਲਾਹੀ ਹੀ ਸੀ ਕਿ ਬਰਕਤੇ ਆ ਗਈ।

ਕਿਥੋਂ ਆਈ ਏ ? ਕਿਉਂ, ਕੀ ਕਹਿਣਾ ਤੂੰ?

ਬਰਕਤੇ ਦੇ ਇਸ ਖਵੇਂ ਉਤਰ ਨੇ ਖੈਰੂ ਦੇ ਗੁਸੇ ਨੂੰ ਪਲੀਤਾ ਲਾਂ ਦਿਤਾ। ਉਸ ਬਰਕਤੇ ਦੀ ਗੁੱਤ ਨੂੰ ਵਲਾਵਾਂ ਦੇਦਿਆਂ, ਕੁਟਣਾ ਸ਼ੁਰੂ ਕਰ ਦਿਤਾ । ਗੂੰਗਦੀ ਹੁੰਗਦੀ ਮੁਤਾਬਾਂ ਨੇ ਖੈਰੂ ਨੂੰ ਬਥੇਰਾ ਹਟਕਿਆ, ਪਰ ਉਠਣ ਤੋਂ ਅਸਮਰਥ ਉਹ ਰੌਲਾ ਪਾਉਣ ਸਿਵਾ ਹੋਰ ਕੀ ਕਰ ਸਕਦੀ ਸੀ ! ਆਂਢਗੁਆਂਢ ਉਹਨਾਂ ਦੀ ਨਿੱਤ ਦੀ ਮਾਰ-ਕੁਟਾਈ ਤੋਂ ਪਹਿਲਾਂ ਹੀ ਤੰਗ ਆ ਚੁਕਾ ਸੀ । ਇਸ ਲਈ ਹੁਣ ਕਿਸੇ ਨੂੰ ਵੀ ਉਹਨਾਂ ਦੇ ਝਗੜੇ ਵਿਚ ਦਿਲਚਸਪੀ ਨਹੀਂ ਸੀ ਰਹੀ । ਖੈਰੁ ਪੂਰੀ ਵਾਹ ਲਾ ਕੇ ਹੰਭ ਗਿਆ । ਬਰਕਤੇ ਰੱਦੀ ਕੁਰਲਾਉਂਦੀ, ਗਾਲ ਮੰਦਾ ਕਰਦੀ ਕੋਠੜੀ ਵਿਚ ਜਾ ਵੜੀ।

ਰਾਤ ਕਿਸੇ ਨੇ ਨਾ ਪੱਕੀਆਂ, ਨਾ ਖਾਧੀਆਂ। ਬਰਕਤੇ ਨੂੰ ਦੰਦਲਾਂ, ਗਸ਼ਾਂ ਪੈਣ ਲੱਗੀਆਂ। ਖੈਰੂ ਲਈ ਇਕ ਨਵੀਂ ਬਿਪਤਾ ਆਣ ਬਣੀ । ਉਸ ਪਾਣੀ ਦੇ ਛਿੱਟੇ ਮਾਰੇ, ਤਲੀਆਂ ਝੱਸੀਆਂ ਪਰ ਬਰਕਤੇ ਨੂੰ ਕੋਈ ਮੋੜ ਨਾਂ ਪਿਆ। ਉਹ ਬੱਗੀਆਂ ਬੱਗੀਆਂ ਅੱਖਾਂ ਕੱਢਕੇ ਉਹਦੇ ਵਲ ਝਾਕਦੀ, ਤਾਂ ਖਰੂ ਨੂੰ ਉਹਦੇ ਕੋਲੋਂ ਭੈ ਜਿਹਾ ਆਉਣ ਲੱਗ ਪੈਂਦਾ। ਉਹਨੂੰ ਹੱਥਾਂ ਪੈਰਾਂ ਦੀ ੫ ਗਈ । ਮੁਤਾਬਾਂ ਆਪਣੇ ਥਾਂ ਤਰਲੋ ਮੱਛੀ ਹੋ ਰਹੀ ਸੀ ।

ਮੁਤਾਬਾਂ ਦੇ ਕਹਿਣ 'ਤੇ ਉਸ ਇਕ ਗੁਆਂਢਣ ਨੂੰ ਸਦ ਲਿਆਂਦਾ । ਇਹਨੂੰ ਜਾਹਰ ਪੀਰ ਦੀ ਕਿਰੜ ਹੋਣੀ..... ਸਾਂਈਂ ਕਮਾਲ ਕੋਲੋਂ ਫਾਂਡਾ ਕਰਵਾ।' ਬਰਕਤੇ ਦੇ ਲਲ਼ ਵੇਖ ਕੇ ਗੁਆਂਢਣ ਨੇ ਖੈਰੂ ਨੂੰ ਸਮਝਾਇਆ ।

ਖੈਰੂ ਸੋਚੀਂ ਪੈ ਗਿਆ । ਉਹ ਤਾਂ ਸਾਂ ਕਮਾਲ ਨੂੰ ਅੱਖਾਂ ਨਹੀਂ ਸੀ ਵੇਖਣਾ ਚਾਹੁੰਦਾ । ਉਹ ਇਕ ਦੋ ਵਾਰ ਉਸ ਨਾਲ ਘੂਰ ਘੂਰੀ ਵੀ ਹੋ ਚੁੱਕਾ ਸੀ । ਪਰ ਕਹਿੰਦੇ ਹਨ ਲੋੜ ਵੇਲੇ ਗੱਧੇ ਨੂੰ ਬਾਪ ਕਹਿਣਾ ਪੈਂਦਾ । ਜੇ ਬਰਕਤੇ ਠੀਕ ਹੋਵੇ ਤਾਂ ਮੈਨੂੰ ਸਾਂਈ ਨਾਲ ਖਫ਼ਾ ਹੋਣ ਦੀ ਕੀ ਲੋੜ ਆ...... ਘਰ ਆਪਣਾ ਸੰਭਾਲੀਏ ਚੋਰ ਨਾ ਕਿਸੇ ਨੂੰ ਆਖੀਏ...' ਖੈਰ ਇਹਨਾਂ ਹੀ ਵਿਚਾਰਾਂ ਵਿਚ ਗੁਆਂਢਣ ਦੇ ਆਖੇ ਲੱਗ ਜਾਹਰ ਪੀਰ ਵਲ ਤੁਰ ਪਿਆ। ਕਈ ਗੁਸੇ ਗਿਲੇ ਛਾਟਦਾ ਸਾਂਈਂ ਕਮਾਲ ਆ ਗਿਆ। ਬਰਕਤ ਨੂੰ ਵਾਲਾਂ ਤੋਂ ਫੜ, ਉਸ ਦੇ ਤਿੰਨ ਚਿਮਟੇ ਜੜ੍ਹ ਦਿਤੇ । ਗੁਗਲ ਦੀ ਭਿਭੂਤੀ ਧੁਖਾ ਕੇ ਉਸ ਸਾਰਾ ਅੰਦਰ ਧੂੰਏਂ ਨਾਲ ਭਰ ਦਿੱਤਾ । ਜੰਤਰ ਮੰਤਰ ਪੜਦਿਆਂ ਉਸ ਆਈਆਂ ਗੁਆਂਢਣਾਂ ਨੂੰ ਘਰੋਂ ਕਢ ਦਿਤਾ । ਬਰਕਤੇ ਦਾ ਸਿਰ ਹਿੱਲਣ ਲੱਗਾ। ‘ਭੂਤ-ਪ੍ਰੇਤ ਦੀ ਛਾਇਆ ਏ ।' ਸਾਂਈਂ ਨੇ ਖੈਰੁ ਵਲ ਘਰ ਘੂਰ ਵੇਂਹਦਿਆਂ ਆਖਿਆ।

ਖੇਰੂ ਨੂੰ ਕੁਝ ਘਬਰਾਹਟ ਜਿਹੀ ਹੋਈ । ਉਹ ਬਿੱਟਰ ਬਿੱਟਰ ਸਾਈਂ ਵਲ ਵੇਖਣ ਲੱਗਾ।

'ਦੂਜੇ ਪਿੰਡ ਦੀ ਜੂਹ ਦੇ ਖੂਹ ਦਾ ਪਾਣੀ ਲੈ ਕੇ ਆਓ |' ਸਾਂਈਂ ਨੇ ਹੁਕਮਰਾਨਾ ਲਹਿਜੇ ਵਿਚ ਕਿਹਾ।

ਫਸੀ ਨੂੰ ਫਟਕਣ ਕੀ? ਖੇਰੂ ਉਹਦੀ ਗੱਲ ਨੂੰ ਟਾਲ ਨਾ ਸਕਿਆ । ਰਾਤ ਅੱਧੀਓਂ ਟੱਪ ਗਈ ਸੀ, ਜਦੋਂ ਖੈਰੂ ਦੂਜੇ ਪਿੰਡ ਦੀ ਜੂਹ 'ਚੋਂ ਪਾਣੀ ਲੈਣ ਚਲਾ ਗਿਆ।

ਜਦ ਪਾਣੀ ਲੈ ਕੇ ਵਾਪਸ ਆਇਆ ਤਾਂ ਨਾ ਹੀ ਬਰਕਤੇ ਘਰ ਸੀ ਅਤੇ ਨਾ ਹੀ ਸਾਂਈਂ ਕਮਾਲ । ਮਤਾਬਾਂ ਦੀ ਅੱਖ ਲੱਗ ਗਈ ਸੀ ਅਤੇ ਘਰ ਦਾ ਬੂਹਾ ਚੌੜ-ਚੁਪੱਟ ਖੁਲਾ ਸੀ ।

ਖੋਰੂ ਸਿਰ ਨੂੰ ਫੜ ਕੇ ਬਹਿ ਗਿਆ । ਅਗਲੇ ਦਿਨ ਸਾਰਾ ਪਿੰਡ ਬਰਕਤੇ ਅਤੇ ਸਾਂਈਂ ਦੀ ਭਾਲ ਕਰਦੇ ਰਹੇ, ਪਰ ਦੋਵਾਂ ਵਿਚੋਂ ਕੋਈ ਵੀ ਉਹਨਾਂ ਦੇ ਹੱਥ ਨਾ ਲੱਗਾ । ਖੇਰੂ ਪਛਤਾਵੇ ਵਿਚ ਸ ਘੋਲਦਾ ਰਹਿ ਗਿਆ।

ਬਰਕਤੇ ਦੇ ਨਿਕਲ ਜਾਣ ਬਾਅਦ, ਸੂਬੇ ਦਾ ਵੀ ਅੰਨ-ਜਲ ਚੁਕਿਆਂ ਗਿਆ ਅਤੇ ਉਹ ਵੀ ਸਹਿਕ ਸਹਿਕ ਦਿਨ ਕੱਟਦਾ, ਕੁਝ ਸਮੇਂ ਵਿਚ ਅੱਲਾ ਨੂੰ ਪਿਆਰਾ ਹੋ ਗਿਆ !

ਵਕਤ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ । ਖੇਰੂ, ਉਪਰਾਮ ਜਿਹਾ ੮੩ ਹੋ ਕੇ ਦਿਨ ਕਟੀ ਕਰਨ ਲੱਗਾ। ਉਸ ਹੌਲੀ ਹੌਲੀ ਸਾਰੀਆਂ ਭੇਡਾਂ ਵੇਚ ਦਿਤੀਆਂ। ਉਸ ਤੰਮਾਕੂ ਪੀਣਾ ਸ਼ੁਰੂ ਕਰ ਦਿਤਾ ਅਤੇ ਡਾਂਵਾਂ ਡੋਲ ਗਲੀਆਂ ਵਿਚ ਤੁਰਿਆ ਫਿਰਦਾ । ਜਦ ਹੰਭ ਹਾਰ ਜਾਂਦਾ ਤਾਂ ਬਾਬੇ ਵਰਿਆਮੇ ਦੇ ਖੂਹ 'ਤੇ ਜਾ ਲੇਟਦਾ ਅਤੇ ਆਪਣੇ ਖੁਦਾ ਨੂੰ ਗਾਹਲਾਂ ਕੱਢਦਾ ਰਹਿੰਦਾ । ਕਦੀ ਲਰ ਆਉਂਦਾ ਤਾਂ ਅੰਡੇ ਦੇ ਸੀਰੀਂ ਨਾਲ ਹੱਥ ਵਟਾ ਛੱਡਦਾ, ਜੇ ਜੀ ਕਰਦਾ ਤਾਂ ਹੱਕੀ ਨੂੰ ਕੱਛੇ ਮਾਰੀ ਉਹਦੀ ਗੁੜ ਗੁੜ ਵਿਚ ਮਸਤ ਹੋਇਆ ਰਹਿੰਦਾ।

ਬੁਢੀ ਮਾਂ-ਮੁਤਾਬਾਂ ਉਹਦੇ ਮਲੰਗਾਂ ਵਾਲੇ ਹਾਲ ਨੂੰ ਵੇਖ ਝੂਰਦੀ ਰਹਿੰਦੀ ਅਤੇ ਕੁਬੇ ਲਕ ਘਰੋ ਘਰੀ ਤੁਰੀ ਫਿਰਦੀ ਰਹਿੰਦੀ। ਜਿਥੋਂ ਟੁੱਕ ਮਿਲ ਜਾਂਦਾ ਖਾ ਛੱਡਦੀ, ਜੇ ਕੋਈ ਦੁਆਰਾ ਨਾ ਝਲਦਾ ਤਾਂ ਅਮਰੋ ਦੀ ਡਿਓੜੀ ਹੇਠ ਆਣ ਬਹਿੰਦੀ ਅਤੇ ਉਹਦੇ ਮੁੰਡੇ ਸਰਵਣ ਅਤੇ ਕੁੜੀ ਪਵਿੱਤਰ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ।

੧੬

ਮੀਂਹ ਦਾ ਛਰਾਹਟਾ ਪੈ ਕੇ ਹਟਿਆ ਸੀ। ਸਿਲ੍ਹੀ ਸਿਲ੍ਹੀ ਰੇਤੇ, ਉਤੇ ਲਾਲ ਲਾਲ ਮਖਮਲੀ ਚੀਚ-ਵਹੁਟੀਆਂ ਨਿਕਲ ਆਈਆਂ। ਬੱਦਲ ਇਕ ਵਾਰ ਪਾਟ ਕੇ ਫਿਰ ਬੇ-ਮੁਹਾਰੇ ਹੋਏ ਅਕਾਸ਼ ਵਿਚ ਲੁਕਣ-ਮੀਟੀ ਖੇਡ ਰਹੇ ਸਨ। ਚਿੱਟੇ ਬਗ਼ਲਿਆਂ ਦੀਆਂ ਦੋ ਡਾਰਾਂ ਉਤਰ ਵਲ ਲਗੀ ਘਟ ਵਲ ਧਾਈ ਕਰੀ ਉਡੀਆਂ ਜਾਂਦੀਆਂ ਸਨ।

ਰਣ ਸਿੰਘ ਕੁਝ ਬੰਦੇ ਲੈ ਕੇ ਸ਼ਿਕਾਰ ਨੂੰ ਚੜ੍ਹਿਆ ਸੀ। ਰਣ ਸਿੰਘ ਅਤੇ ਬਿੱਕਰ ਘੋੜੀਆਂ ਉੱਤੇ ਸਨ ਅਤੇ ਬਾਕੀ ਦੀ ਢਾਣੀ, ਟੰਬੇ ਅਤੇ ਡਾਂਗਾਂ ਚੁਕੀ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ। ਮਾਘੀ ਨੇ ਦੇ ਸ਼ਿਕਾਰੀ ਕੁੱਤਿਆਂ ਦੀਆਂ ਡਾਰਾਂ ਖਿਚੀਆਂ ਹੋਈਆਂ ਸਨ। ਅਤੇ ਕੁਝ ਅਵਾਰਾ ਕੱਤੇ ਉਹਨਾਂ ਦੇ ਨਾਲ ਦੌੜ ਰਹੇ ਸਨ। ਬਿੱਕਰ ਦੇ ਮੋਢੇ ਬੰਦੂਕ ਅਤੇ ਕਾਰਤੂਸਾਂ ਦੀ ਪੇਟੀ ਸੀ।

ਪਿੰਡ ਤੋਂ ਨਿਕਲਦਿਆਂ ਹੀ ਕਿਸ਼ਨ ਸਿੰਘ ਉਹਨਾਂ ਦੇ ਮੱਥੇ ਲੱਗਾ। 'ਕੀ ਹੋਇਆ ਸੀ, ਸੁਣਿਆਂ ਖੂਬ ਤੇਰੀ ਖੁੰਬ ਠੱਪੀ ਆ ਮਸ਼ੂਕ ਨੇ?' ਮੱਛੀ ਵਿਚ ਮੁਸਕਰਾਉਦਿਆਂ ਰਣ ਸਿੰਘ ਹੱਸਿਆ ਅਤੇ ਲਗਾਮਾਂ ਖਿੱਚ ਕੇ ਘੋੜੀ ਨੂੰ ਥੰਮ ਲਿਆ।

'ਹੋਣਾ ਕੀ ਆ ਸਰਦਾਰ ਜੀ.. ਸੀਰ ਪੈਂਦੀ ਸੀ ਪੈਲੀ 'ਚ, ਮੈਂ ਮਜ਼੍ਹਬੀ ਨੂੰ ਕਿਹਾ ਵਾਹਣ ਨਾ ਭਰੀ ਜਾ......ਤੇ ਬੱਸ ਉਹ ਚੜ੍ਹਮ ਜਿਉਂ ਦੌੜਾ, ਸਦ ਲਿਆਇਆ ਲੁੱਚੀ ਨੂੰ.......'। ਦਸਦਿਆਂ ਕਿਸ਼ਨ ਸਿੰਘ ਦੀ ਸੂਰਤ ਰੋਣ ਹਾਕੀ ਹੋ ਗਈ।

'ਬਈ, ਸਾਨੂੰ ਕੀ ਆਹਨਾ... ਤੇਰੀ ਊ ਈ ਭੂਏ ਚੜ੍ਹਾਈ।'

"ਤਾਇਆ, ਹੁਣ ਝਲਦੀ ਨਹੀਂ ਹੋਣੀ......ਝਗੜਾ ਹੋਰ ਕਾਹਦਾ।' ਬਿੱਕਰ ਨੇ ਕਿਹਾ ਅਤੇ ਸਾਰੀ ਦੀ ਸਾਰੀ ਢਾਣੀ ਖਿੜ ਖਿੜਾ ਕੇ ਹੱਸ ਪਈ। ਕਿਸ਼ਨ ਸਿੰਘ ਝੇਂਪ ਜਿਹਾ ਗਿਆ।

'ਸਾਨੂੰ ਜ਼ਰ ਸ਼ਿਕਾਰ ਤੋਂ ਹੋ ਆਉਣ ਦੇ, ਕਰ ਲੈਨੇ ਆਂ ਚੜੱਤ ਦਾ ਵੀ ਪਤਾ ਤੇ ਉਹਦਾ ਵੀ।' ਆਖਦਿਆਂ ਰਣ ਸਿੰਘ ਨੇ ਘੋੜੀ ਨੂੰ ਅੱਡੀ ਲਾਈ। ਕਿਸ਼ਨ ਸਿੰਘ ਊਂਧੀ ਪਾਈ ਘਰ ਨੂੰ ਤੁਰ ਪਿਆ। ਮਾੜਕੂ ਜਿਹੇ, ਕਮਾਨ ਵਰਗੇ ਮਾਘੀ ਨੂੰ ਦੋਵੇਂ ਸ਼ਿਕਾਰੀ ਨੌਹਾਂ ਭਾਰ ਜ਼ੋਰ ਲਾ ਕੇ ਖਿੱਚੀ ਲਈ ਜਾਂਦੇ ਸਨ। ਮਾਘੀ ਦੇ ਸਾਥੀ ਮਲ੍ਹਿਆਂ ਝਾੜੀਆਂ ਵਿਚ ਵਿਚ ਟੰਬਿਆਂ ਦੀਆਂ ਹੁੱਜਾਂ ਮਾਰਦੇ, ਕੁਤਿਆਂ ਨੂੰ ਛਿਛਕਾਰਦੇ ਅਗੇ ਤੁਰੇ ਜਾਂਦੇ ਸਨ।

ਝੀਰਾ, ਤੂੰ ਤੇ ਘੋੜੀ ਜਿਨਾ ਭਜਦਾਂ, ਬਿਕਰ ਨੇ ਵਡਿਆਉਂਦਿਆਂ ਮਾਘੀ ਨੂੰ ਟਕੌਂਚੀ ਕੀਤੀ। ਮਾਘੀ ਆਪਣੀ ਸਿਫ਼ਤ 'ਤੇ ਫੁਲਿਆ ਨਹੀਂ ਸੀ ਸਮਾਉਂਦਾ। ਬਸੰਤੀ ਪੱਗ 'ਚੋਂ ਬਾਹਰ ਨਿਕਲੇ ਉਹਦੇ ਵਾਲ ਹਵਾ ਵਿਚ ਉਡ ਰਹੇ ਸਨ। ਦੋਵਾਂ ਕੁੱਤਿਆਂ ਦੀ ਡੋਰ ਨੂੰ ਖੱਬੇ ਹੱਥ ਵਿਚ ਫੜਦਿਆਂ ਉਹਨੇ ਤੇੜ ਬੱਧੇ ਲਾਲ ਡਰੀਏ ਦੇ ਪਰਨੇ ਨੂੰ ਸੱਜੇ ਹੱਥ ਨਾਲ ਘਟ ਕੇ ਫੜਿਆ ਹੋਇਆ ਸੀ ਅਤੇ ਉਹਦੀ ਢਿੱਲ੍ਹੀ ਹੋ ਗਈ ਮਰੋੜੀ ਨੂੰ ਟੰਗਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਦਾ ਗੁਲੇਲ ਵਰਗਾ ਸਰੀਰ ਕਿਸੇ ਜਜਮਾਨ ਦੇ ਗਲ ਲੱਗੇ ਕਮੀਜ਼ ਦੀ ਵੱਖੀ ਦੇ ਲੰਘਾਰ ਥਾਣੀ ਨਜ਼ਰੀਂ ਆ ਰਿਹਾ ਸੀ। ਪਰ ਮਾਘੀ ਸੀ ਕਿ ਘੋੜੀਆਂ ਕੋਲੋਂ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਹਦੀਆਂ ਤਲੁਖਣੀ ਵਰਗੀਆਂ ਲੱਤਾਂ ਅਤੇ ਨੰਗੇ ਪੈਰ ਦਭਸੂਲਾਂ ਅਤੇ ਭਖੜੇ ਦੇ ਮੂੰਹ ਮੋੜਦੇ ਚੁੰਗੀਆਂ ਭਰੀ ਜਾਂਦੇ ਸਨ।

ਰਾਜੇ ਦੀ ਰਖ਼ ਲੰਘ ਕੇ ਦੋਵੇਂ ਘੜੀ ਰੁਕੀਆਂ। ਅਗੇ ਰਾਜੇ ਦੀ ਸੰਘਣੇ ਰੁੱਖਾਂ ਦੀ ਬੀੜ ਸ਼ੁਰੂ ਹੋ ਗਈ ਸੀ। ਦੋੜੇ ਆਉਂਦੇ ਦੂਜੇ ਕੁੱਤਿਆਂ ਨੇ ਪਪੋਹਲੀ ਦੇ ਬੀ ਚੁਗਦੇ ਕਬੂਤਰਾਂ ਦੀ ਇਕ ਡਾਰ ਨੂੰ ਉਡਾ ਦਿਤਾ। ਡਾਰ ਉਡ ਕੇ ਪਹਿਲਾਂ ਨੂਰਪੁਰ ਨੂੰ ਤੁਰੀ, ਪਰ ਫਿਰ ਮੋੜ ਕਟ ਕੇ ਬੀੜ ਦੇ ਰੁੱਖਾਂ ਉਤੋਂ ਦੀ ਚੱਕਰ ਕੱਟਣ ਲੱਗੀ। ਮਾਘੀ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਉਡਦੇ ਕਬੂਤਰਾਂ ਦੇ ਪਿਛੇ ਪਿਛੇ ਤੁਰ ਰਹੀਆਂ ਸਨ। ਉਹ ਸੋਚ ਰਿਹਾ ਸੀ! ਜੇ ਕਦੀ ਮੇਰਾ ਜਾਲ ਹੋਵੇ, ਮੈਂ ਇਕ ਨਾ ਜਾਣ ਦਿਆਂ।

ਉਹਨਾਂ ਦੇ ਦੂਜੇ ਸਾਥੀ ਵੀ ਆਣ ਰਲੇ। ਮਾਘੀ ਨੂੰ ਕਬੂਤਰਾਂ ਵਲ ਬਿੱਟ ਬਿੱਟ ਝਾਕਦਿਆਂ ਵੇਖ ਕੇ ਬਿੱਕਰ ਨੇ ਬੁੱਲਾਂ ਵਿਚ ਹਸਦਿਆਂ ਆਖਿਆ- ਕਿਤੇ ਮਗਰੇ ਨਾ ਉਡ ਜਾਵੀਂ ਕੁਤਿਆਂ ਸਣੇ।' ਬਿੱਕਰ ਦੀ ਗਲ ਸੁਣ ਕੇ ਸਾਰੀ ਢਾਣੀ ਹੱਸਣ ਲਗ ਪਈ। ਮਾਘੀ ਦੀਆਂ ਬਾਚੀਆਂ ਉਤੇ ਉਗੇ ਵਿਰਲੇ ਵਾਲ ਹਿਲੇ ਅਤੇ ਠੋਡੀ ਤੇ ਚਿੜੀ ਪੂੰਝੇ ਵਰਗੀ ਉਗੀ ਦਾਹੜੀ ਨੂੰ ਸੰਵਾਰਦਿਆਂ ਉਸ ਥੋੜ੍ਹੀ ਦੂਰ ਬਹਿੰਦੀ ਡਾਰ ਨੂੰ ਵੇਖਿਆ।

'ਲੈ ਭਰਾਵਾ, ਬੰਨ੍ਹ ਜਿਸਤ ਤੇ ਫੰਡ ਘੱਤ ਪੰਜ ਸੱਤ।' ਇਹ ਗਲ ਆਖ ਕੇ ਮਾਘੀ ਨੇ ਜਿਵੇਂ ਉਸ ਕੋਲੋਂ ਬਦਲਾ ਲੈ ਲਿਆ ਸੀ। ਮਾਘੀ ਜਾਣਦਾ ਸੀ ਕਿ ਬਿੱਕਰ ‘ਭਰਾਵਾ' ਕਹਿਣ ਤੋਂ ਬਹੁਤਾ ਚਿੜਦਾ। ਅਗੇ ਵੀ ਕਈ ਵਾਰ ਬਿੱਕਰ ਜਦ ਉਹਦੀ ਜਾਤ 'ਤੇ ਹੱਲਾ ਕਰਦਾ ਸੀ ਤਾਂ ਉਹ 'ਅੱਛਾ ਭਰਾਵਾਂ, ਜਿਵੇਂ ਮਰਜ਼ੀ ਕਹਿ' ਆਖ ਕੇ ਇਕ ਤਰ੍ਹਾਂ ਉਹਨੂੰ ਬਰਫ਼ ਵਿਚ ਲਾ ਦੇਂਦਾ ਸੀ। ਅੱਜ ਫਿਰ ਜਦ ਉਹਨੇ ਉਹੀ ਗਲ ਦੁਹਰਾਈ ਤਾਂ ਮਡੇ ਪਹਿਲਾਂ ਨਾਲੋਂ ਵੀ ਵਧ ਚੁੜਗਿਲ੍ਹੀ ਮਾਰ ਕੇ ਲੋਟ ਪਟ ਹੋ ਗਏ ਅਤੇ ਬਿੱਕਰ ਨੂੰ ਜਿਵੇਂ ਧਰਤੀ ਵਿਹਲ ਨਹੀਂ ਸੀ ਦਿੰਦੀ।

'ਝੀਰਾ, ਕਿਤੇ ਜੱਟ ਨੂੰ ਤੇਰੇ ਵਲ ਨਾ ਸਿਧੀ ਕਰਨੀ ਪੈ ਜਾਏ? ਬਿੱਕਰ ਨੇ ਇਕ ਅੱਖ ਮੀਟ ਕੇ ਮਾਘੀ ਵਲ ਵੇਖਿਆ। ਮਾਘੀ ਨੂੰ ਉਹਦੀ ਦੂਜੀ ਅੱਖ ਮਘਦੇ ਅੰਗਿਆਰ ਵਰਗੀ ਲਗੀ।

‘ਗੁਲਾਮ 'ਤੇ ਮੁਰਾਦ ਵਲ ਵੀ ਸਿੱਧੀ ਕੀਤੀ ਈ ਸੀ, ਮੇਰੇ ਵਲ ਵੀ ਕਰਦੇ,.....ਜੇ ਭਰਾ ਖੁਸ਼ ਹੋ ਜਾਏ ਤਾਂ..!' ਮਾਘੀ ਨੇ ਕੁੱਤਿਆਂ ਤੋਂ ਡਰ ਕੇ ਉਡ ਗਈ ਡਾਰ ਵਲ ਝਾਕਦਿਆਂ ਆਖਿਆ। ਡਾਰ ਉਹਨਾਂ ਦੇ ਸਿਰਾਂ ਉਤੋਂ ਦੀ ਲੰਘੀ! ਬਿੱਕਰ ਨੇ ਉਡਦੇ ਕਬੂਤਰਾਂ ਉਤੇ ਫਾਇਰ ਕੀਤਾ, ਪਰ ਕੋਈ ਕਬੂਤਰ ਨਾ ਡਿੱਗਾ। ਫਾਇਰ ਕਰਕੇ ਜਿਵੇਂ ਉਹਨੇ ਆਪਣਾ ਸਾਰਾ ਗੁੱਸਾ ਕਢ ਲਿਆ ਸੀ।

ਮਾਘੀ ਨੂੰ ਭਾਵੇਂ ਬਿੱਕਰ ਦੀ ਹਰ ਗਲ ਦਾ ਭੇਦ ਸੀ, ਪਰ ਉਸ ਨੇ ਕਦੀ ਵੀ ਕੁਝ ਨਹੀਂ ਸੀ ਉਭਾਰਿਆ। ਅੱਜ ਜਦੋਂ ਉਸ ਮੁੰਹ ਪਾੜ ਕੇ ਬਿੱਕਰ ਦੇ ਭੇਦ ਤੋਂ ਪੜਦਾ ਚੁਕਿਆ ਤਾਂ ਬਿੱਕਰ ਨੂੰ ਇਹ ਗਲ ਹੋਰ ਵੀ ਬੁਰੀ ਲੱਗੀ। ਉਸ ਸੋਚਿਆ-'ਇਹਦਾ ਵੀ ਫਸਤਾ ਵਢਣਾ ਈਂ ਪੈਣਾਂ, ਨਹੀਂ ਕਿਤੇ ਮਰਵਾਊ ਮੈਨੂੰ।' ਰਣ ਸਿੰਘ ਦੀ ਘੋੜੀ ਹਿਣਕੀ ਅਤੇ ਬਿੱਕਰ ਦੀ ਸੋਚ ਟੁੱਟ ਗਈ। ਉਹ ਘੋੜੀਆਂ ਨੂੰ ਛੇੜਦੇ ਬੀੜ ਵਿਚ ਜਾ ਵੜੇ।

ਮਾਘੀ ਦਾ ਪੂਰਾ ਨਾਂ ਮੱਘਰ ਸਿੰਘ ਸੀ, ਪਰ ਉਹਨੂੰ ਅਜ ਤਕ ਕਦੀ ਕਿਸੇ ਨੇ ਇਸ ਨਾਂ ਨਾਲ ਨਹੀਂ ਸੀ ਸਦਿਆ। ਉਹਦਾ ਬਾਪ ਕਿਰਪਾ ਵਜੀਦ ਪੁਰ ਵਿਚ ਜਿਥੇ ਆਪਣਾ ਪਾਣੀ ਭਰਨ ਦਾ ਜੱਦੀ ਪੁਸ਼ਤੀ ਕੰਮ ਕਰਦਾ ਸੀ, ਓਥੇ ਉਹ ਬਿੱਕਰ ਦੇ ਪਿਓ ਸਰੈਣੇ ਨਾਲ ਰਲ ਕੇ, ਚੋਰੀ ਕਰਨ ਜਾਂ ਰਾਹਗੀਰਾਂ ਨੇ ਲੱਟਣ ਦਾ ਵੀ ਆਦੀ ਸੀ। ਲੋਕ ਉਹਨਾਂ ਨੂੰ ਪੱਗ-ਵੱਟ ਭਰਾ ਆਖਦੇ। ਪਰ ਜਦੋਂ ਸਰੈਣਾ ਸੰਨ 'ਤੇ ਢਹਿ ਗਿਆ ਤਾਂ ਉਹਦੀ ਘਰ ਦੀ ਅੱਛਰੀ ਨੂੰ ਬਸ ਕਿਰਪੇ ਦਾ ਹੀ ਆਸਰਾ ਰਹਿ ਗਿਆ ਸੀ। ਬਿੱਕਰ, ਪਿਉ ਦੇ ਮਰਨ ਤੋਂ ਬਾਅਦ ਜੰਮਿਆ ਸੀ, ਇਸ ਲਈ ਲੋਕ ਉਹਨੂੰ ਕਿਰਪੇ ਝੀਰ ਦਾ ਮੁੰਡਾ ਆਖਦੇ। ਇਸ ਘਟਨਾ ਵੇਲੇ ਮਾਘੀ, ਕੋਈ ਦਸ ਬਾਰਾਂ ਵਰ੍ਹਿਆਂ ਦਾ ਸੀ। ਸੁਰੈਣੇ ਦੇ ਜਾਂਦਿਆਂ ਤਾਂ ਉਹਦੇ ਸ਼ਰੀਕ ਜਾਣਦੇ ਬੁਝਦੇ ਵੀ ਚੁਪ ਸਨ, ਪਰ ਅਛਰੀ ਦੇ ਘਰ ਮੁੰਡੇ ਦੇ ਜੰਮਣ 'ਤੇ ਉਹ ਖੁਸ਼ ਨਹੀਂ ਸਨ। ਜ਼ਮੀਨ ਸਾਂਭਣ ਦੀ ਹੱਵਸ਼ ਖਾਤਰ, ਉਹਨਾਂ ਕਿਰਪੇ, ਅਛਰੀ ਤੇ ਬਿੱਕਰ ਤਿੰਨਾਂ ਨੂੰ ਹੀ ਮਾਰਨ ਦੀ ਸੋਚੀ। ਪਰ ਕਿਰਪੇ ਨੇ ਆਪਣੀ ਜਾਨ 'ਤੇ ਖੇਡ ਕੇ ਅੱਛਰੀ ਅਤੇ ਬਿੱਕਰ ਦੋਵਾਂ ਨੂੰ ਬਚਾ ਲਿਆ ਸੀ। ਅਤੇ ਆਪ ਬਿੱਕਰ ਦੇ ਚਾਚਿਆਂ ਦੇ ਗੁਸੇ ਦਾ ਸ਼ਿਕਾਰ ਹੋ ਗਿਆ ਸੀ।

ਮਾਘੀ ਦੀ ਮਾਂ ਰਾਜੋ, ਉਹਨਾਂ ਤੋਂ ਡਰਦੀ ਮਾਘੀ ਨੂੰ ਲੈ ਕੇ ਨੂਰਪੁਰ ਆ ਗਈ। ਆਪਣੇ ਮਾਂ-ਬਾਪ ਦਾ ਕੰਮ ਰਾਜੋ ਅਤੇ ਮਾਘੀ ਨੇ ਸੰਭਾਲ ਲਿਆ। ਮਾਘੀ ਆਪਣੇ ਨਾਨੇ ਨਾਲ ਬਾਲਣ ਚੁਣ ਲਿਆਉਂਦਾ ਅਤੇ ਜਦ ਸ਼ਾਮਾਂ ਨੂੰ ਉਹਦੀ ਨਾਨੀ ਭੱਠੀ ਤਾਅ ਲੈਂਦੀ, ਤਾਂ ਉਹ ਰਾਜੋ ਨਾਲ ਪਾਣੀ ਭਰਨ ਚਲਾ ਜਾਂਦਾ। ਉਹਦਾ ਨਾਨਾ ਗੁਲਾਮ ਦੀ ਹਵੇਲੀ ਦੇ ਬਾਹਰ ਖੂਹੀ ਤੇ ਲਗੀ ਭੌਣੀ ਗੇੜ ਗੇੜ ਘੜੇ ਭਰਦਾ ਰਹਿੰਦਾ। ਇਸਤਰ੍ਹਾਂ ਉਹ ਸਾਰਾ ਕੰਮ ਝਟ ਪਟ ਹੀ ਨਿਬੇੜ ਲੈਂਦੇ ਸਨ। ਪਰ ਕੁਦਰਤ ਨੂੰ ਸ਼ਾਇਦ ਇੰਝ ਮੰਨਜੂਰ ਨਹੀਂ ਸੀ। ਆਉਂਦੇ ਕੁਝ ਸਾਲਾਂ ਵਿਚ ਮਾਘੀ ਦੇ ਨਾਨਾ ਨਾਨੀ ਸਦਾ ਲਈ ਤੁਰ ਗਏ।

ਗੁਲਾਮ ਦੀ ਮੌਤ ਪਿਛੋਂ ਜਦ ਰਣ ਸਿੰਘ ਉਹਦੀ ਜ਼ਮੀਨ ਤੇ ਕਾਬਜ਼ ਹੋ ਗਿਆ ਤਾਂ ਉਸ ਮਾਘੀ ਨੂੰ ਰਸੋਈਆ ਬਣਾ ਲਿਆ। ਮਾਘੀ ਨੂੰ ਢਿੱਡ ਭਰਵੀਂ ਸੁਲਬੀ ਰੋਟੀ ਮਿਲ ਜਾਂਦੀ ਅਤੇ ਵਿਚ ਵਾਰ ਰਾਜੋ ਦਾ ਵੀ ਡੰਗ ਸਰ ਜਾਂਦਾ।

ਮਾਘੀ ਬੜਾ ਫੁਰਤੀਲਾ ਸੀ। ਇਸ ਕਰਕੇ ਰਣ ਸਿੰਘ ਉਹਨੂੰ ਰਸੋਈਏ ਤੋਂ ਵੀ ਚੰਗਾ ਸ਼ਿਕਾਰੀ ਗਿਣਦਾ। ਜਦ ਜੀ ਕਰਦਾ, ਉਹ ਉਹਨੂੰ ਤਿੱਤਰ ਬਟੇਰੇ ਫੜਨ ਭੇਜ ਦੇਂਦਾ ਅਤੇ ਮਾਘੀ ਆਪਣੇ ਕੰਮ ਦਾ ਪੂਰਾ ਕਾਤਬ ਹੋਣ ਕਾਰਨ ਉਸ ਰਣ ਸਿੰਘ ਨੂੰ ਸ਼ਿਕਾਰ ਦੇ ਪਖੋਂ ਕਦੀ ਨਿਰਾਸ਼ ਨਾ ਹੋਣ ਦਿਤਾ।

ਕਬੂਤਰਾਂ ਉਤੇ ਹੋਏ ਫਾਇਰ ਦੀ ਅਵਾਜ਼ ਸੁਣ ਕੇ ਹਿਰਨਾਂ ਦੀ ਇਕ ਡਾਰ ਬੀੜ ਦੇ ਇਕ ਪਾਸਿਓਂ ਨਿਕਲ ਕੇ ਚੁੰਗੀਆਂ ਭਰਦੀ ਦੌੜ ਪਈ। ਮਾਘੀ ਨੇ ਦੋਵਾਂ ਸ਼ਿਕਾਰੀਆਂ ਦੀਆਂ ਡੋਰਾਂ ਲਾਹ ਦਿਤੀਆਂ। ਸਾਰੇ ਮੁੰਡੇ ਕੁੱਤਿਆਂ ਨੂੰ ਸ਼ਿਸ਼ਕਾਰਦੇ ਹਿਰਨਾਂ ਪਿਛੇ ਦੌੜ ਨਿਕਲੇ। ਰਣ ਸਿੰਘ ਅਤੇ ਬਿਕਰ ਨੇ ਘੜੀਆਂ ਹਿਰਨਾਂ ਪਿਛੇ ਲਾ ਦਿਤੀਆਂ। ਹਿਰਨ ਚੁੰਗੀਆਂ ਭਰਦੇ ਸੰਘਣੇ ਰੁੱਖਾਂ ਵਿਚ ਜਾ ਵੜੇ, ਪਰ ਸ਼ਿਕਾਰੀ ਕੁਤਿਆਂ ਨੇ ਇਕ ਬੱਚੇ ਨੂੰ ਘੇਰ ਲਿਆ ਸੀ। ਉਹ ਬੀੜ ਤੋਂ ਬਾਹਰ ਰਖ਼ ਵਲ ਦੌੜ ਨਿਕਲਿਆ ਅਤੇ ਉਸ ਪਾਸੇ ਨੂੰ ਨਿਕਲਿਆ, ਜਿਧਰ ਮਾਘੀ ਡੋਰਾਂ ਨੂੰ ਘੁੰਮਾਉਂਦਾ ਉਹਨੂੰ ਅਗੋਂ ਘੇਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਿਰਨ ਦਾ ਬੱਚਾ ਅਤੇ ਮਾਘੀ ਇਕੋ ਸੇਧ ਵਿਚ ਦੌੜ ਰਹੇ ਸਨ, ਬਿਕਰ ਨੇ ਦੁਨਾਲੀ ਨਾਲ ਮਾਘੀ ਦੀ ਸਿਸਤ ਲਈ, ਪਰ ਰਣ ਸਿੰਘ ਦੀ ਘੜੀ ਉਹਦੀ ਬਰੋਬਰ ਆ ਗਈ ਅਤੇ ਹਿਰਨ ਮੋੜ ਕਟਦਾ ਫਿਰ ਬੀੜ ਵਲ ਮੁੜ ਪਿਆ। ਬਿਕਰ ਨੇ ਘੋੜੀ ਨੂੰ ਅੱਡੀ ਲਾ ਕੇ ਹਿਰਨ ਨੂੰ ਅਗ ਦੀ ਘੇਰ ਲਿਆ ਅਤੇ ਸਿਸਤ ਫਾਇਰ ਕਰ ਦਿੱਤਾ। ਹਿਰਨ ਦਾ ਬੱਚਾ ਜ਼ਮੀਨ ਉਤੇ ਡਿਗ ਪਿਆ। ਕੁੱਤੇ ਉਹਦੀਆਂ ਬੋਟੀਆਂ ਤੋੜ ਰਹੇ ਸਨ ਅਤੇ ਉਹ ਤੜਫ ਕੇ ਠੰਡਾ ਹੋ ਗਿਆ ਸੀ।

ਬੱਦਲ ਵਰ੍ਹਾਊ ਹੋ ਗਿਆ ਸੀ ਅਤੇ ਟਾਂਵੀਆਂ ਟਾਂਵੀਆਂ ਕਣੀਆਂ ਪੈਣ ਲਗ ਪਈਆਂ ਸਨ। ਉਹਨਾਂ ਨੇ ਕਾਹਲੀ ਕਾਹਲੀ ਹਿਰਨ ਨੂੰ ਘੋੜੀ ਉਤੇ ਸੁਟਿਆ ਅਤੇ ਵਾਪਸ ਨੂਰਪੁਰ ਪਰਤ ਆਏ। ਮਾਘੀ ਨੇ ਵੇਹਦਿਆਂ ਵੇਂਹਦਿਆਂ ਹਿਰਨ ਨੂੰ ਚੀਰ ਫਾੜ ਕਰ ਦਿਤਾ ਸੀ। ਮੀਂਹ ਪੂਰੇ ਜੋਰਾਂ ਤੇ ਲੱਥ ਪਿਆ। ਰਣ ਸਿੰਘ ਦੇ ਕਾਮੇਂ ਸ਼ਰਾਬ ਦੀਆਂ ਬੋਤਲਾਂ ਲੈ ਆਏ ਅਤੇ ਡਿਉੜੀ ਨਾਲ ਲਗਦੀ ਬੈਠਕ ਵਿਚ ਦੌਰ ਆਰੰਭ ਹੋ ਗਿਆ। ਮਾਘੀ ਨੇ ਮੀਟ ਨੂੰ ਰਾਹੜ ਲਾ ਦਿਤੀ ਅਤੇ ਕੱਚਾ ਨਾ ਕਰਕੇ ਉਹ ਇਕ ਛੰਨਾ ਭਰ ਉਹਨਾਂ ਨੂੰ ਦੇਣ ਲਈ ਬੈਠਕ ਵਿਚ ਲੈ ਗਿਆ। ਅੱਜ ਝੀਰਾ ਪੀ ਲਾ ਜੀਅ ਆਈ, ਜੱਟ ਦਿਆਲ ਹੋਇਆ ਈ।' ਬਿੱਕਰ ਨੇ ਗਲਾਸ ਨੂੰ ਗੜਗਬ ਜਿਹਾ ਕਰਕੇ ਮਾਘੀ ਨੂੰ ਫੜਾਉਂਦਿਆਂ ਕਿਹਾ। ਖੜੇ ਖਲੋਤੇ ਮਾਘੀ ਨੇ ਵੇਂਹਦਿਆਂ ਵੇਂਹਦਿਆਂ ਗਲਾਸ ਨੂੰ ਡੀਕ ਲਾ ਕੇ ਆਪਣੀਆਂ ਚੂਹੀ ਦੀ ਪੂਛ ਨੁਮਾ ਮੁਛਾਂ ਨੂੰ ਵੱਟ ਦਿਤਾ ਅਤੇ ਪਾਣੀ ਨਾਲ ਧੋ ਕੇ ਗਲਾਸ ਬਿਕਰ ਨੂੰ ਫੜਾ ਦਿਤਾ। ਮੀਂਹ ਦੇ ਪਾਣੀ ਦਾ ਰੇਹੜ ਹਵੇਲੀ ਦੇ ਬਾਹਰ ਨੂੰ ਤੁਰ ਪਿਆ ਸੀ।

ਮਾਘੀ ਰੋਟੀਆਂ ਲਾਹੁੰਦਾ ਰਿਹਾ ਅਤੇ ਉਹ ਖਾਂਦੇ ਰਹੇ, ਪੀਂਦੇ ਰਹੇ, ਹੱਸਦੇ ਰਹੇ। ਅੱਧੀ ਰਾਤ ਟੱਪ ਗਈ ਤਾਂ ਉਹ ਥਾਂਉਂ ਥਾਈਂ ਟੇਡੇ ਹੋਏ ਪਏ ਸਨ। ਮਾਘੀ ਰਸੋਈ ਵਿਚ ਪਈ ਬੋਰੀ ਉਤੇ ਟੇਢਾ ਹੋਇਆ ਪਿਆ ਸੀ। ਰੋਟੀ ਵਰਤਾਉਂਦਿਆਂ ਮਾਘੀ ਨੂੰ ਹਰ ਵਾਰ ਹੀ ਠੋਕਵਾਂ ਹਾੜਾ ਮਿਲ ਜਾਂਦਾ ਰਿਹਾ ਸੀ। ਇਸ ਕਰਕੇ ਉਹ ਬਿਲਕੁਲ ਬੇਸੁਰਤ ਅਤੇ ਬਸੁੱਧ ਸੀ। ਸਾਰਿਆਂ ਦੇ ਘੁਰਾੜੇ ਸੁਣਾਈ ਦੇ ਰਹੇ ਸਨ। ਚੁਲੇ ਵਿਚ ਅਜੇ ਵੀ ਟਾਂਵਾਂ ਟਾਂਵਾਂ ਕੋਲਾ ਮਘ ਰਿਹਾ ਸੀ। ਬਿਕਰ ਲੰਮਾ ਪਿਆ ਪਿਆ ਉਠਿਆ। ਉਸ ਮਾਘੀ ਦੀ ਬਸੰਤੀ ਪੱਗ ਨਾਲ ਉਹਦੇ ਹੱਥ ਪੈਰ ਜੂੜ ਦਿਤੇ। ਮਾਘੀ ਸੁੱਤਾ ਪਿਆ ਸੀ। ਲੜਖੜਾਂਦੇ ਬਿਕਰ ਨੇ ਮਾਘੀ ਨੂੰ ਮੌਰਾਂ ਉਤੇ ਚੁਕ ਲਿਆ ਅਤੇ ਹਵੇਲੀ ਬਾਹਰ ਖੂਹੀ ਦੀ ਮਣ ਉਤੇ ਜਾ ਚੜ੍ਹਿਆ। ਭੌਣੀ ਨਾਲ ਲੰਮਕਦੀ ਲੱਜ ਨਾਲ ਮਾਘੀ ਦੀਆਂ ਲੱਤਾਂ ਨੂੰ ਬੰਨ ਕੇ ਖੂਹੀ ਵਿਚ ਵਗਾ ਦਿਤਾ। ਭੌਣੀ 'ਘਰਲ’ ਕਰਕੇ ਘੁੰਮੀ ਅਤੇ ਮਾਘੀ ਲੱਜ ਸਮੇਤ ਖੂਹੀ ਵਿਚ ਜਾ ਡਿੱਗਾ। ਖੂਹੀ ਦਾ ਪਾਣੀ ਇਕ ਵਾਰ ਉਪਰ ਨੂੰ ਉਛਲਿਆ ਅਤੇ ਫਿਰ ਉਹਦੀ ਸਤਹ ਐਨ ਸ਼ਾਂਤ ਹੋ ਗਈ, ਜਿਵੇਂ ਕੁਝ ਵਾਪਰਿਆ ਈ ਨਾ ਹੋਵੇ।

ਅਗਲੀ ਸਵੇਰ ਮਾਘੀ ਕਿਧਰੇ ਵੀ ਨਾ ਲੱਭਾ। ਬਿਕਰ ਹੁਰੀਂ ਜਾ ਚੁਕੇ ਸਨ। ਰਣ ਸਿੰਘ ਦੀ ਕੁਝ ਸਮਝ ਵਿਚ ਨਹੀਂ ਸੀ ਆਉਂਦਾ। ਰਾਜੋ ਉਡੀਕ ਉਡੀਕ ਕਈ ਗੇੜੇ ਹਵੇਲੀ ਦੇ ਕੱਢ ਗਈ ਸੀ। ਪਰ ਮਾਘੀ ਦੀ ਕੋਈ ਦੱਸ ਧੁੱਖ ਨਾ ਪਈ। ਭਾਂਡਾ ਟਾਂਡਾ ਜਿਉਂ ਦਾ ਤਿਉਂ ਖਿਲਰਿਆ ਪਿਆ ਸੀ। ਛਾਹ ਵੇਲੇ ਰਾਜੋ ਜਦ ਭੌਣੀ ਨਾਲ ਨਵੀਂ ਲਜ ਬੰਨ੍ਹ ਕੇ ਘੜਾ ਖੂਹੀ ਵਿਚ ਵਹਾਇਆ ਤਾਂ ਮਾਘੀ ਦੀ ਲਾਸ਼ ਤੈਰ ਰਹੀ ਸੀ। ਅਤੇ ਉਹ ਫੁਲ ਕੇ ਕੁੱਪਾ ਹੋਇਆ ਪਿਆ ਸੀ। ਰਾਜੋ ਹਿੱਕ ਨੂੰ ਦੁਹੱਥੜ ਮਾਰ ਤੋਂ ਮਣ ਤੋਂ ਭੁੰਜੇ ਡਿੱਗ ਪਈ।

ਹੌਲੀ ਹੌਲੀ ਖੂਹੀ ਵਿਚ ਡੁਬ ਕੇ ਮਰੇ ਮਾਘੀ ਦਾ ਰੌਲਾ ਸਾਰੇ ਪਿੰਡ ਵਿਚ ਪੈ ਗਿਆ। ਰਣ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮੇਰਾ ਮਹਿਰਾ ਨਸ਼ੇ ਦੀ ਹਾਲਤ ਵਿਚ ਖੂਹੀ 'ਚੋਂ ਪਾਣੀ ਕੱਢਣ ਲੱਗਾ ਵਿਚ ਡਿਗ ਕੇ ਡੁਬ ਮਰਿਆ ਏ। ਪਰ ਜਦ ਪੁਲਿਸ ਨੇ ਆਪਣੀ ਹਾਜ਼ਰੀ ਵਿਚ ਲਾਸ਼ ਨੂੰ ਬਾਹਰ ਕਢਵਾਇਆ ਤਾਂ ਮਾਘੀ ਦੇ ਹੱਥਾਂ ਪੈਰਾਂ ਨੂੰ ਪੱਗ ਨਾਲ ਬੱਧਾ ਵੇਖ ਸਾਰੇ ਹੈਰਾਨ ਰਹਿ ਗਏ। ਲੱਜ ਜਿਉਂ ਦੀ ਤਿਉਂ ਲੱਤਾਂ ਵਿਚ ਉਲਝੀ ਹੋਈ ਸੀ।

ਰਣ ਸਿੰਘ ਦਾ ਬਚਾ ਏਸੇ ਵਿਚ ਹੀ ਸੀ ਕਿ ਉਹ ਬਿਕਰ ਉਤੇ ਇਸ ਦਾ ਇਲਜਾਮ ਥੱਪੇ। ਉਹ ਸਮਝਦਾ ਸੀ ਕਿ ਇਹ ਕਾਰਾ ਉਸੇ ਦਾ ਹੀ ਹੋ ਸਕਦਾ। ਪੁਲਿਸ ਨੇ ਬਿੱਕਰ ਅਤੇ ਉਹਦੇ ਦੂਜੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਮਾਘੀ ਦੀ ਮਾਂ ਰਾਜੋ ਗਲੀਆਂ ਦਾ ਕੱਖ ਬਣ ਕੇ ਰਹਿ ਗਈ। ਉਹ ਗਲੀਆਂ ਵਿਚ ਤੁਰੀ ਫਿਰਦੀ ਵੈਣ ਪਾਉਂਦੀ ਰਹਿੰਦੀ। ਉਹਦਾ ਚਿੱਟਾ ਝਾਟਾ ਉਹਦੇ ਕੰਨਾਂ ਦੇ ਏਧਰ ਉਧਰ ਖਿਲਰਿਆ ਰਹਿੰਦਾ। ਬੁਥਿਆਂ ਵਰਗੇ ਉਹਦੇ ਖੱਬੇ ਵਾਲ, ਉਹਦੀ ਧੌਣ ਉਤੇ ਗੁਛਾ ਮੁੱਛਾ ਹੋ ਕੇ ਪਏ ਰਹਿੰਦੇ। ਕਮੀਜ਼ ਗਲਮੇਂ ਤੋਂ ਪਾਟਾ ਅਤੇ ਸਲਵਾਰ ਦੇ ਲੱਥੇ ਲੰਗਾਰਾਂ ਵਿਚ ਦੀ ਉਹਦੀਆਂ ਸੁਕੜੀਆਂ ਲੱਤਾਂ ਦਿਸਦੀਆ। ਉਹਨੂੰ ਜਦ ਲੋਰ ਆਣ ਪੈਦਾ, ਉਹ ਘਟੇ ਦੀਆਂ ਮੱਠਾਂ ਭਰ ਭਰ ਸਿਰ ਵਿਚ ਪਾਈ ਜਾਂਦੀ, ਗੰਦੀਆਂ ਗਾਹਲਾਂ ਦਈ ਜਾਂਦੀ ਅਤੇ ਜਦ ਕਦੀ ਖੁਸ਼ੀ ਦੀ ਲਹਿਰ ਆਉਂਦੀ, ਉਹ ਤਾੜੀ ਮਾਰਦੀ ਫੂਮ੍ਹਣੀਆਂ ਪਾ ਪਾ ਚੁੱਟਕੀਆਂ ਵਜਾਉਂਦੀ ਰਹਿੰਦੀ। ਜਦੋਂ ਜੀ ਕਰਦਾ ਰੋਣ ਲਗ ਪੈਂਦੀ, ਜਦੋਂ ਦਿਲ ਆਉਂਦਾ ਹੱਸਣ ਲਗ ਪੈਂਦੀ! ਕਈ ਵਾਰ ਉਹ ਵਾਹੋ ਦਾਹੀ ਦੌੜਦੀ ਗੁਲਾਮ ਦੀ ਹਵੇਲੀ ਅਗੇ ਪਹੁੰਚ ਜਾਂਦੀ ਅਤੇ ਫਿਰ ਰੌਲਾ ਪਾਉਂਦੀ ਢੀਮਾਂ ਮਾਰਦੀ, ਝਾਟਾ ਖੋਹਣ ਲਗ ਜਾਂਦੀ। ਸਾਰੇ ਲੋਕ ਉਹਨੂੰ ਰਾਜੋ ਸ਼ੁਦੈਣ ਆਖਣ ਲਗ ਪਏ ਸਨ। ਕਈ ਵਾਰ ਉਹ ਕਤੂਰਿਆਂ ਨੂੰ ਚੁਕ ਕੇ ਲੋਰੀਆਂ ਦੇਦੀ, ਦੁਧ ਚੁੰਘਾਉਂਦੀ ਅਤੇ ਨਿਆਣੇ ਮਿੱਟੀ ਦੇ ਬੁੱਕ ਭਰ ਭਰ ਉਹਦੇ ਉਤੇ ਸੁਟਦੇ, ਉਹਨੂੰ ਢੀਮਾਂ ਮਾਰਦੇ ਖਿਝਾਉਂਦੇ ਰਹਿੰਦੇ। ਜਦ ਉਹ ਹੰਭ ਹਾਰ ਜਾਂਦੀ ਤਾਂ ਮੱਥੇ ਉਤੇ ਹੱਥ ਧਰ ਕੇ ਬਹਿ ਜਾਂਦੀ ਅਤੇ ਵੈਣ ਪਾਉਣ ਲਗ ਪੈਂਦੀ! ਵੇ ਡਾਢਿਆ ਰੱਬਾ! ਮੇਰੇ ਪੁੱਤ ਦੀ ਆਈ ਮੈਨੂੰ ਆ ਜਾਂਦੀ......!' ਅਤੇ ਸਿਆਣੇ ਲੋਕਾਂ ਦੇ ਦਿਲ ਪਸੀਜ ਜਾਂਦੇ ਅਤੇ ਆਖਦੇ ਤੁਰ ਜਾਂਦੇ! 'ਮਾਂਵਾਂ ਮਾਂਵਾਂ ਈ ਹੁੰਦੀਆਂ......ਵਿਚਾਰੀ ਮਾਘੀ ਦੀ ਮੌਤ ਦੇ ਵਿਯੋਗ ਵਿਚ ਦਿਮਾਗੀ ਤੁਆਜਨ ਖੋਹ ਬੈਠੀ ਊ।'

੧੭.

ਤੂੰ ਵੀ ਅਣਿਆਈ ਮੌਤੇ ਮਰਨਾ ਏਂ ਤਾਂ ਆਹ ਲੈ ......ਆਹ ਲੈ ... ਆਪਣੇ ਹੱਥੀਂ ਮਾਰ ਕੇ ਸਬਰ ਕਰ ਲਊ ਮੈਂ......' ਅਮਰੋ ਕਪਾਹ ਦੀ ਛੁੱਟੀ ਨਾਲ ਸਰਵਣ ਨੂੰ ਕੁਟ ਰਹੀ ਸੀ। ਸਰਵਣ ਅਤੇ ਕੰਵਰ ਨੇ ਅਜ ਸਕੂਲ ਵਿਚ ਹੜਤਾਲ ਕਰਵਾ ਦਿੱਤੀ ਸੀ। ਮਾਸਟਰ ਇੰਦਰਪਾਲ ਨੂੰ ਪੁਲਿਸ ਨੇ ਫੜ ਖੜਿਆ ਸੀ ਅਤੇ ਉਹਦੀ ਗ੍ਰਿਫ਼ਤਾਰੀ ਮਿਸ਼ਨ ਹਾਈ ਸਕੂਲ ਦੇ ਪ੍ਰਿੰਸੀਪਲ ਐਡਵਰਡ ਮਸੀਹ ਦੇ ਇਸ਼ਾਰੇ 'ਤੇ ਕੀਤੀ ਗਈ ਸੀ। ਦੂਸ਼ਣ ਇਹ ਸੀ ਕਿ ਉਹ ਯੂਨੀਅਨ ਜੈਕ ਨੂੰ ਸਲੂਟ ਮਾਰਨ ਤੋਂ ਮੁੰਡਿਆਂ ਨੂੰ ਵਰਜਦਾ, ਸ਼੍ਰੇਣੀ ਵਿਚ ਭਾਸ਼ਣ ਅਜਿਹੇ ਦੇਂਦਾ ਜਿਹੜੇ ਸਰਕਾਰ ਵਿਰੋਧੀ ਹੁੰਦੇ ਅਤੇ ਸਭ ਤੋਂ ਵਡਾ ਇਹ ਕਿ ਉਹ ਰਾਤ ਵੇਲੇ ਸਕੂਲ ਦੀ ਬੋਰਡਿੰਗ ਵਿਚ ਕੁਝ ਖਤਰਨਾਕ ਕਿਸਮ ਦੇ ਬੰਦਿਆਂ ਨੂੰ ਪਨਾਹ ਦੇਂਦਾ। ਸਟੇਜਾਂ ਉਤੇ ਅਜਿਹੀਆਂ ਕਵਿਤਾਵਾਂ ਪੜ੍ਹਦਾ, ਜਿਹਨਾਂ ਵਿਚੋਂ ਇਨਕਲਾਬ ਦੀ ਬੋਅ ਆਉਂਦੀ। ਅਤੇ ਬਚਿਆਂ ਵਿਚ ਹਰਮਨ ਪਿਆਰਾ ਹੋਣ ਕਾਰਨ, ਉਹ ਬਚਿਆਂ ਅਤੇ ਦੂਜੇ ਅਧਿਆਪਕਾਂ ਨੂੰ ਪ੍ਰਿੰਸੀਪਲ ਦੇ ਖਿਲਾਫ਼ ਉਕਸਾਉਂਦਾ। ਇੰਦਰਪਾਲ ਨੂੰ ਗ੍ਰਿਫਤਾਰ ਕਰਾਉਣ ਦੇ ਰੋਸ ਵਜੋਂ ਦਸਵੀਂ ਜਮਾਤ ਦੇ ਮੁੰਡਿਆਂ ਸਾਰੇ ਸਕੂਲ ਵਿਚ ਹੜਤਾਲ ਕਰਵਾ ਦਿਤੀ ਸੀ। ਸਰਵਣ ਇਕ ਤਾਂ ਦਸਵੀਂ ਦਾ ਮਨੀਟਰ ਸੀ ਅਤੇ ਦੂਜੇ ਇੰਦਰਪਾਲ ਨੂੰ ਉਹ ਗੁਰੂਆਂ ਵਾਂਗ ਪੂਜਦਾ ਸੀ, ਇਸ ਲਈ ਹੜਤਾਲ ਦੀ ਸਾਰੀ ਦੀ ਸਾਰੀ ਜੁੰਮੇਂਵਾਰੀ ਉਸੇ ਉਤੇ ਆਉਂਦੀ ਸੀ।

'ਬੀਬੀ, ਤੂੰ ਤੇ ਐਵੇਂ ਕੁਟਣ ਡਹਿ ਪੈਨੀ ਏਂ......ਆਹ ਵੇਖ, ਕਿੰਝ ਛੀਟ੍ਹੀ ਪਿੰਡਾਂ ਵਿਚ ਧੱਸ ਗਈ ਆ।' ਪਵਿਤਰ ਨੇ ਸਰਵਣ ਦੇ ਪਿੰਡੇ ਵਲ ਇਸ਼ਾਰਾ ਕਰਦਿਆਂ ਅਮਰ ਨੂੰ ਬਾਹੋਂ ਫੜ ਲਿਆ ਅਤੇ ਛੀਟ੍ਹੀ ਖੋਹ ਕੇ ਪਰੇ ਸੁਟ ਦਿਤੀ। ਅਮਰੋ ਦੀਆਂ ਅੱਖਾਂ ਵਿਚ ਗਲੇਡੂ ਉਤਰ ਆਏ ਅਤੇ ਉਹ ਦੁਪੱਟੇ ਨਾਲ ਅੱਖਾਂ ਪੂੰਝਦੀ ਅੰਦਰ ਜਾ ਵੜੀ।

'ਊਈ!......ਹਟ ਪਿਛੇ......ਸਭ ਤੇਰੀ ਕਾਰਸਤਾਣੀ ਆਂ।' ਸਰਵਣ ਨੇ ਮੌਰਾਂ ਤੇ ਹੱਥ ਫੇਰਦੀ ਪਵਿੱਤਰ ਦੀ ਬਾਂਹ 'ਤੇ ਮੁੱਕੇ ਮਾਰਦਿਆਂ ਉਹਦੀ ਬਾਂਹ ਨੂੰ ਛਿਣਕ ਸੁਟਿਆ।

'ਪਰ ਤੁਹਾਨੂੰ ਹੜਤਾਲ ਕਰਨ ਦੀ ਕੀ ਜਰੂਰਤ ਸੀ? ਪਵਿਤਰ ਨੇ ਪੁਛਿਆ।

'ਚਲ, ਚਲ ਤੂੰ ਪਰੇ, ਆਈ ਊ ਕਾਣੀ ਜਹੀ ਮੱਤਾਂ ਦੇਣ ਆਲੀ ਮੈਨੂੰ।

'ਚੰਗਾ, ਖਾਹ ਛਿੱਤਰ ਫਿਰ 'ਗਾਂਹ ਹੋ ਕੇ... ਤਾਂਹੀਓਂ ਤਾਂ ਛੋਈ ਲੱਥਦੀ।' ਪਵਿਤਰ ਨੇ ਥੋੜੀ ਰੁੱਖੀ ਹੁੰਦਿਆਂ ਆਖਿਆ।

'ਤੂੰ ਬੀਬੀ ਨੂੰ ਕਿਉਂ ਦਸਿਆ?' ਸਰਵਣ ਨੇ ਨੌਲੀ ਵਟਦਿਆਂ ਪਵਿੱਤਰ ਨੂੰ ਘੂਰਿਆ।

'ਜਾਹ ਦਸਿਆ ਈ ਫਿਰ... ਤੂੰ ਵਡਾ ਖ਼ਪਤਾਨ ਮੇਰੇ 'ਤੇ।......

ਹਾਏ ਬੀਬੀ, ਮਰ ਗਈ...... ਰੁੜ੍ਹ ਜਾਣਾ ਢੀਠ ਕਿਤੋਂ ਦਾ। ਸਰਵਣ ਨੇ ਪਵਿਤਰ ਦੀਆਂ ਮੌਰਾਂ ਵਿਚ ਦੋ ਤਿੰਨ ਮੁਕੀਆਂ ਘੱਤ ਦਿੱਤੀਆਂ ਸਨ।

'ਖਲੋ ਤੇਰੇ ਰਖੇ ਜਾਣ...ਤੂੰ ਇੰਜ ਨਹੀਂ ਹਟਣਾ, ਅੰਦਰੋਂ ਨਿਕਲ ਕੇ ਪਰ ਪਈ ਛੀਟ੍ਹੀ ਨੂੰ ਚੁੱਕਦਿਆਂ ਅਮਰੋ ਨੇ ਆਖਿਆ। 'ਨਾ ਬੀਬੀ, ਨਾ ਮਾਰੀਂ......ਅਗੇ ਈ ਬੜੀਆਂ ਲਾਸ਼ਾਂ ਪਈਆਂ ਟੋਟੇ ਨੂੰ, ਆਖ ਪਵਿਤਰ ਅਮਰੋ ਦੀ ਬਾਂਹੋਂ ਫੜ ਪਿਛੇ ਨੂੰ ਧੂਣ ਲਗੀ।

ਸਰਵਣ ਮੁੜ ਮੁੜ ਪਿਛੇ ਝਾਕਦਾ ਬੂਹਿਓਂ ਬਾਹਰ ਨਿਕਲ ਗਿਆ।

'ਓਏ ਸਰਵਣਾ!' ਗਲੀ ਵਿਚ ਤੁਰੇ ਜਾਂਦੇ ਸਰਵਣ ਨੂੰ ਕਿਸੇ ਨੇ ਅਵਾਜ਼ ਮਾਰੀ।

ਕਿਸ਼ਨ ਸਿੰਘ ਦੇ ਬਚੇ ਸ਼ਿਵਦੇਵ ਅਤੇ ਪ੍ਰੀਪਾਲ ਕੋਠੇ ਉਤੇ ਖੜੇ ਸਨ ਅਤੇ ਜਾਂਗਲੇ ਉਤੋਂ ਦੀ ਹੇਠਾਂ ਮੂੰਹ ਕਰਕੇ ਗਲੀ ਵਿਚ ਝਾਕ ਰਹੇ ਸਨ।

"ਆ ਜਾ ਕੋਠੇ ਤੇ......ਕੀ ਹੋਇਆ ਈ?' ਪ੍ਰੀਪਾਲ ਨੇ ਪੁਛਿਆ!

ਸਰਵਣ ਅੰਦਰ ਲੰਘ ਗਿਆ ਅਤੇ ਵਿਹੜੇ ਥਾਂਣੀ ਹੁੰਦਾ ਕੱਚੀਆਂ ਪੌੜੀਆਂ ਚੜ ਕੇ ਕੋਠੇ ਉਤੇ ਚਲਾ ਗਿਆ।

"ਕੀ ਹੋਇਆ?' ਸ਼ਿਵਦੇਵ ਨੇ ਫਿਰ ਦੁਹਰਾਇਆ।

"ਹਾਏ ਮੈਂ ਮਰ ਗਈ...ਤੇਰਾ ਤਾਂ ਝੱਗਾ ਲਹੂ ਨਾਲ ਲਿਬੜਿਆ।' ਇਸ ਤੋਂ ਪਹਿਲਾਂ ਕਿ ਸਰਵਣ ਸ਼ਿਵਦੇਵ ਦੀ ਗਲ ਦਾ ਜਵਾਬ ਦੇਂਦਾ, ਪ੍ਰੀਪਾਲ ਨੇ ਉਹਦੀਆਂ ਮੌਰਾਂ ਤੋਂ ਲਿਬੜੇ ਕਮੀਜ਼ ਨੂੰ ਵੇਂਹਦਿਆਂ ਆਖਿਆ।

'ਬੀਬੀ ਨੇ ਮਾਰਿਆ।' ਸਰਵਣ ਨੇ ਰੋਣ ਹਾਕੀ ਸੂਰਤ ਬਣਾਉਂਦਿਆਂ ਕਿਹਾ।

'ਕਿਉਂ? ਪ੍ਰੀਪਾਲ ਦਾ ਚਿਹਰਾ ਝੌਂ ਗਿਆ।

'ਪਵਿੱਤਰ ਨੇ ਮਾਂ ਨੂੰ ਆਣ ਦਸਿਆ ਘਰ।'

'ਯਾਰ ਆਂਹਦੇ ਆਂ, ਪ੍ਰਿੰਸੀਪਲ ਸਾਰਾ ਜੁਮਾਂ ਤੇਰੇ ਸਿਰ ਮੜਦਾ।'

'ਉਹਨੂੰ ਮੇਰਾ ਨਾਂ ਕਿਨੇ ਦਸਿਆ?

'ਕੰਵਰ ਨੇ।' ਪ੍ਰੀਪਾਲ ਸ਼ਿਵਦੇਵ ਤੋਂ ਪਹਿਲਾਂ ਈ ਬੋਲ ਪਈ।

'ਨਹੀਂ, ਨਹੀਂ, ਉਹਨੇ ਨਹੀਂ...ਇਹ ਤਾਂ ਐਵੇਂ ਭੌਂਕਦੀ।'

'ਕਿਉਂ? ਮੈਂ ਸੱਚ ਆਹਨੀ...ਤੂੰ ਤਾਂ ਹੁਣ ਲਿਹਾਜ਼ ਖੋਰੀ ਕਰਦਾਂ। ਤੇਰਾ ਨਾਂ ਜੂ ਨਹੀਂ ਲਿਆ ਉਹਨੇ।' ‘ਤੇ ਉਹ ਵੀ ਤਾਂ ਨਾਲ ਈ ਸੀ।' ਸਰਵਣ ਬੋਲਿਆ ਅਤੇ ਥੋਹੜਾ ਕੁ ਚਿੰਤਾਤੁਰ ਹੋ ਗਿਆ।

‘ਤੇਰੇ ਮੈਂ ਚਪੇੜ ਮਾਰਨੀ ਆਂ......ਬਹੁਤਾ ਚਬ੍ਹੜ ਚਬ੍ਹੜ ਕਰੀ ਜਾਨੀ ਆਂ-ਰਣ ਸਿਓ ਦਾ ਪਤਾ ਈ ਕਿ ਨਹੀਂ?

'ਚਲੋ ਵੇਖੀ ਜਾਊ ਕਲ ਜੋ ਹੋਊ; ਸੋ ਹਉ ......।'

'ਪਰ ਕੰਵਰ ਤਾਂ ਸਾਡਾ ਯਾਰ ਆ।'

"'ਨਹੀਂ ਸ਼ਿਵਦੇਵ, ਮਾਸਟਰ ਇੰਦਰਪਾਲ ਆਂਹਦਾ ਹੁੰਦਾ- 'ਇਹ ਜਗੀਰਦਾਰ ਕਿਸੇ ਦੇ ਯਾਰ ਨਹੀਂ ਹੁੰਦੇ।'

'ਮੈਂ ਤਾਂ ਇਹਨੂੰ ਅਗੇ ਵੀ ਕਈ ਵਾਰ ਆਖਿਆ, ਬਈ ਉਹ ਭੈੜਾ ਮੁੰਡਾ......ਪਰ ਇਹਦਾ ਡਮਾਕ ਈ ਤਾਲੂ ਨਾਲ ਲੱਗਾ।' ਪ੍ਰੀਪਾਲ ਨੇ ਦ੍ਰਿੜਤਾ ਨਾਲ ਕਿਹਾ।

'ਚਪੇੜ ਨਾ ਖਾਵੀਂ ਮੈਥੋਂ......, ਸ਼ਿਵਦੇਵ ਨੇ ਪਾਲ ਨੂੰ ਘੂਰਿਆ ਅਤੇ ਆਖਣ ਲੱਗਾ-'ਤੂੰ ਹੁਣ ਇਹਦਾ ਨਾਂ ਨਾ ਲਾਵੀਂ ਕੰਵਰ ਕੋਲ ਕਿ ਪਾਲ ਨੇ ਦਸਿਆ।'

'ਕਿਉਂ? ਮੈਂ ਤਾਂ ਆਖੂੰ ......ਮੇਰਾ ਨਾ ਲਾਵੀਂ, ਬੇਸ਼ਕ ਲਾਂਵੀਂ..ਮੈਨੂੰ ਉਹਦਾ ਡਰ ਨਹੀਂ ਮਾਰਿਆ...ਉਹ ਵੱਡਾ ਸਪੈਦਪੋਸ਼।'

ਸ਼ਿਵਦੇਵ ਵਿਚੇ ਵਿਚ ਗੁਸੇ ਨੂੰ ਪੀ ਗਿਆ।

'ਅੱਛਾ ਯਾਰ ਮੈਂ ਚਲਦਾ।' ਸ਼ਿਵਦੇਵ ਨੇ ਉਹਨੂੰ ਨਾ ਰੋਕਿਆ ਅਤੇ ਸਰਵਣ ਪੌੜੀਆਂ ਉਤਰ ਗਲੀਏ ਪੈ ਗਿਆ।

'ਹਾਏ ਬੀਬੀ ਮਾਰਦਾ ਈ, ਪ੍ਰੀਪਾਲ ਨੇ ਚੀਕ ਕੇ ਕਿਹਾ।

'ਵੇ ਸ਼ਿਵਦੇਵ ਦਿਆ ਬਚਿਆ!...ਤੂੰ ਬਾਜ ਨਹੀਂ ਆਉਂਦਾ.. ਨਿੱਕਾ ਹੁਣ ਤੂੰ?... ਹੇਠਾਂ ਉਤਰੋ ਦੋਵੇਂ... ਤੁਹਾਡੀ ਚੱਤੇ ਪਹਿਰ ਲੜਾਈ ਰਹਿੰਦੀ।' ਸ਼ਿਵਦੇਵ ਦੀ ਬੀਬੀ ਨੇ ਛੱਤ ਵਲ ਮੂੰਹ ਚੁੱਕ ਕੇ ਅਵਾਜ਼ ਮਾਰੀ। ਉਹ ਦੋਵੇਂ ਦੱਗੜ ਦੱਗੜ ਕਰਦੇ ਪੌੜੀ ਉਤਰ ਗਏ।

‘ਬੀਬੀ ਇਹਨੂੰ ਹਟਾ ਲਾ...ਇਹ ਐਵੇਂ ਕੰਵਰ ਦਾ ਝੂਠਾ ਨਾਂ ਲਾਉਂਦੀ ਹੜਤਾਲ ਦਾ।' ਸ਼ਿਵਦੇਵ ਨੇ ਮਾਂ ਕੋਲ ਗਿਲਾ ਕੀਤਾ।

'ਮੈਂ ਤਾਂ ਬੀਬੀ ਸੱਚ ਆਖਿਆ...ਸਾਰੇ ਮੁੰਡੇ ਕੁੜੀਆਂ ਈ ਇਹ ਆਂਹਦੇ ਸਨ ਕਿ ਕੰਵਰ ਨੂੰ ਪ੍ਰਿੰਸੀਪਲ ਨੇ ਸਦਿਆ ਸੀ ਅਤੇ ਉਹਨੇ ਸਰਵਣ ਦਾ ਨਾਂ ਲਾਇਆ।

'ਚੁੱਪ ਕਰਕੇ ਬਹੁ ਨੀਂ... ਚਪੇੜ ਮਾਰੂੰਗੀ ਬੂਥੇ ਤੇ ਬਹੁਤੀ ਡੰਡ ਪਾਉਨੀ।' ਪ੍ਰੀਪਾਲ ਦੀ ਮਾਂ ਨੇ ਉਹਨੂੰ ਝਿੜਕਿਆ।

ਪ੍ਰੀਪਾਲ ਕੁਝ ਝੇਪ ਗਈ ਅਤੇ ਸ਼ਿਵਦੇਵ ਨੂੰ ਇਕ ਤਰ੍ਹਾਂ ਨਾਲ ਧਰਾਸ ਹੋ ਗਿਆ।

ਅਗਲੇ ਦਿਨ ਸਾਰੇ ਮੁੰਡੇ ਸਕੂਲ ਚਲੇ ਗਏ। ਸਰਵਣ ਸਹਿਮਿਆਂ ਸਹਿਮਿਆਂ ਬੈਠਾ ਸੀ। ਪ੍ਰਿੰਸੀਪਲ ਵਡੀ ਗੋਗੜ ਤੋਂ ਢਿਲਕੀ ਪੈਂਟ, ਠੀਕ ਕਰਦਿਆਂ ਦਸਵੀਂ ਜਮਾਤ ਵਿਚ ਆਇਆ। ਉਹਦੀਆਂ ਨਾਸਾਂ ਫਰਕ ਰਹੀਆਂ ਸਨ!

ਸਰਵਣ ਨੇ ਪ੍ਰਿੰਸੀਪਲ ਵਲ ਵੇਖ ਕੇ ਊਂਧੀ ਪਾ ਲਈ! ਉਹਦਾ ਖੂਨ ਦੌਰਾ ਕਰਕੇ ਦਿਮਾਗ ਨੂੰ ਚੜ੍ਹ ਰਿਹਾ ਸੀ, ਦਿਲ ਜ਼ੋਰ ਜ਼ੋਰ ਦੀ ਧੜਕ ਰਿਹਾ ਸੀ।

ਪ੍ਰਿੰਸੀਪਲ ਅਗੇ ਵਧਿਆ ਅਤੇ ਸਰਵਣ ਦਾ ਕੰਨ ਮਰੋੜਦਿਆਂ ਉਹਨੂੰ ਉਤਾਂਹ ਖੜਿਆਂ ਕਰ ਆਖਣ ਲੱਗਾ-'ਕਮਜਾਤ... ਦਫਾ ਹੋ ਜਾਓ ਹਮਾਰੇ ਸਕਲ ਸੇ...ਬਾਗੀ ਕਾ ਲੜਕਾ ਬਾਗੀ ਹੀ ਨਿਕਲੇਗਾ... ਹਮੇਂ ਆਪ ਜੈਸੇ ਨੇਕ ਬਖ਼ਤੋਂ ਕੀ ਜ਼ਰੂਰਤ ਨਹੀਂ।' ਸਰਵਣ ਝੋਲਾ ਮੋਢੇ 'ਤੇ ਪਾ ਕੇ ਕਮਰੇ 'ਚੋਂ ਬਾਹਰ ਆ ਗਿਆ। ਸਾਰੇ ਮੁੰਡੇ ਸਹਿਮੇਂ ਖੜੇ ਸਨ।

ਸਰਵਣ ਸਾਰਾ ਦਿਨ ਘਰ ਨਾ ਆਇਆ। ਸਾਰਾ ਦਿਨ ਅਵਾਰਾਗਰਦੀ ਕੀਤੀ....ਢਿੱਡ 'ਚ ਭੁੱਖ ਦਾ ਝੁਲਕਾ ਫਿਰਿਆ ਪਰ ਉਹਨੇ ਕੋਈ ਪ੍ਰਵਾਹ ਨਾ ਕੀਤੀ। ਦਿਨ ਢਲਦੇ ਨਾਲ ਸਾਰੇ ਮੁੰਡੇ ਘਰੀਂ ਪਹੁੰਚ ਗਏ।

ਪਵਿੱਤਰ ਨੇ ਰੋ ਰੋ ਸਾਰੀ ਗਲ ਮਾਂ ਨੂੰ ਸੁਣਾਈ। ਅਮਰ ਮੱਥੇ ਨੂੰ ਦੁਹੱਥੜ ਮਾਰ ਕੇ ਰਹਿ ਗਈ। ਜਿਉਂ ਜਿਉਂ ਹਨੇਰਾ ਹੁੰਦਾ ਗਿਆ, ਅਮਰੋ ਨੂੰ ਮੰਡੇ ਦੀ ਚਿੰਤਾ ਹੋਣ ਲਗੀ। ਅਮਰੋ ਦਾ ਗੁਸਾ ਠੰਡਾ ਹੋ ਚੁਕਾ ਸੀ ਅਤੇ ਉਹ ਸਰਵਣ ਨੂੰ ਵੇਖਣ ਲਈ ਬੇਹਬਲ ਹੋ ਉਠੀ।

ਜਦ ਚਾਨਣ ਅਤੇ ਹਨੇਰਾ ਘੁਲ ਮਿਲ ਗਏ ਤਾਂ ਸਰਵਣ ਝੋਲਾ ਮੋਢੇ ਪਾਈ, ਪਿਛੇ ਹੱਥਾਂ ਦੀ ਕੜਿੰਗੜੀ ਪਾ ਕੇ ਊਂਧੀ ਪਾਈ ਪੈਰ ਘਸੀਟਦਾ ਦਲੀਜਾਂ ਨਾਲ ਆਣ ਲੱਗਾ।

ਅਮਰੋ ਉਡੀਕ ਉਡੀਕ ਰੋਣ ਹਾਕੀ ਹੋ ਗਈ ਸੀ ਅਤੇ ਉਹ ਸਿਰ 'ਤੇ ਚਾਦਰ ਲੈ ਸਰਵਣ ਨੂੰ ਲੱਭਣ ਤੁਰ ਪਈ। ਬੂਹਿਓਂ ਬਾਹਰ ਪੈਰ ਧਰਦਿਆਂ ਸਾਹਮਣੇ ਖੜੇ ਸਰਵਣ ਨੂੰ ਵੇਖ ਕੇ, ਉਹਦਾ ਚਿਹਰਾ ਖਿੜ ਗਿਆ ਅਤੇ ਉਹਨੇ ਘੱਟ ਕੇ ਸਰਵਣ ਨੂੰ ਜੱਫੀ ਵਿਚ ਲੈ ਲਿਆ, ਮੂੰਹ ਚੁੰਮਿਆ ਅਤੇ ਪਲੋਸਦੀ ਹੋਈ ਉਹਨੂੰ ਅੰਦਰ ਲੈ ਆਈ।

ਸਰਵਣ ਮਾਂ ਕੋਲੋਂ ਡਰਦਾ ਘਰ ਨਹੀਂ ਸੀ ਆ ਰਿਹਾ, ਪਰ ਜਿਸ ਗੱਲ ਦੀ ਉਹਨੂੰ ਆਸ ਸੀ, ਹੋਇਆ ਬਿਲਕੁਲ ਉਸਤੋਂ ਉਲਟ। ਅਗਲੇ ਦਿਨ ਸਰਵਣ ਸਕੂਲ ਨਾ ਗਿਆ।

ਪ੍ਰਿੰਸੀਪਲ ਰੋਜ਼ ਹੀ ਪਵਿੱਤਰ ਨੂੰ ਆਨੇ ਬਹਾਨੇ ਝੜਕਣ ਲੱਗਾ। ਕੁੜੀਆਂ ਵੀ ਪਵਿੱਤਰ ਲਾਗੇ ਬਹਿਣੋਂ ਝਿਜਕਦੀਆਂ ਸਨ। ਪਿੰਡ ਆਉਂਦਿਆਂ ਵੀ ਉਹਨੂੰ ਬਹੁਤੀ ਵਾਰ ਇਕੱਲਿਆਂ ਹੀ ਆਉਣਾ ਪੈਂਦਾ। ਤੇ ਆਖਰ ਇਕ ਦਿਨ ਉਹਨੇ ਵੀ ਹਥਿਆਰ ਸੁਟ ਦਿਤੇ ਅਤੇ ਸਕੂਲ ਜਾਣ ਤੋਂ ਮਾਂ ਨੂੰ ਸਾਫ ਇਨਕਾਰ ਕਰ ਦਿਤਾ।

ਦਸਵੀਂ ਦਾ ਇਮਤਿਹਾਨ ਹੋਇਆ। ਨਤੀਜੇ ਨਿਕਲੇ, ਕੰਵਰ ਅਤੇ ਸ਼ਿਵਦੇਵ ਦੋਵੇਂ ਫਿਹਲ ਹੋ ਗਏ ਅਤੇ ਪ੍ਰੀਪਾਲ ਨੌਵੀਂ ਪਾਸ ਕਰਕੇ ਉਹਨਾਂ ਨਾਲ ਜਾ ਰਲੀ।

ਸਰਵਣ ਨਾਲ ਜੋ ਬੀਤੀ ਸੀ, ਮਾਸਟਰ ਇੰਦਰਪਾਲ ਨੂੰ ਉਹਦਾ ਬਹੁਤ ਹੀ ਅਫ਼ਸੋਸ ਹੋਇਆ। ਨਵੇਂ ਸਾਲ ਦੀ ਪੜ੍ਹਾਈ ਆਰੰਭ ਹੋ ਗਈ। ਕੰਵਰ ਅਤੇ ਸ਼ਿਵਦੇਵ ਵੀ ਦੂਜੇ ਮੁੰਡਿਆਂ ਨਾਲ ਸਕੂਲ ਜਾਣ ਲਗ ਪਏ। ਮਾਸਟਰ ਇੰਦਰਪਾਲ ਦੇ ਪ੍ਰੇਰਨ ’ਤੇ ਉਹਨੇ ਪ੍ਰਾਈਵੇਟ ਇਮਤਿਹਾਨ ਦੇਣ ਦਾ ਮਨ ਬਣਾ ਲਿਆ। ਲਾਇਕ ਤਾਂ ਉਹ ਹੈ ਈ ਸੀ, ਪਰ ਜਦ ਕਦੀ ਪੜ੍ਹਨ ਵਿਚ ਮੁਸ਼ਕਲ ਆਉਂਦੀ, ਉਹ ਮਾਸਟਰ ਇੰਦਰਪਾਲ ਕੋਲੋਂ ਦੂਰ ਕਰਾ ਲੈਂਦਾ। ਮਾਸਟਰ ਇੰਦਰਪਾਲ ਨੇ ਇਕ ਕਮਰਾ ਕਰਾਏ ਉਤੇ ਲੈ ਲਿਆ ਸੀ ਅਤੇ ਟਿਊਸ਼ਨ ਪੜਾ ਕੇ ਰੋਟੀ ਦਾ ਆਹਰ ਕਰ ਲਿਆ ਸੀ।

੧੮.

ਇਕ ਰਾਤ ਸ਼ਮੀਰਾ ਅਚਾਨਕ ਘਰ ਆ ਗਿਆ। ਉਹਦੀ ਅਚਾਨਕੇ ਆਂਵਦ 'ਤੇ ਅਮਰ ਹੱਕੀ-ਬੱਕੀ ਰਹਿ ਗਈ। ਅੰਦਰ ਹੀ ਅੰਦਰ ਉਹਦੀ ਖੁਸ਼ੀ ਕਈ ਜਰਬਾਂ ਖਾ ਗਈ। ਕਿੰਨਾ ਰੋਈ ਸੀ ਉਹ ਉਸਦੇ ਗਲ ਲੱਗ ਕੇ! ਸ਼ਮੀਰੇ ਨੇ ਉਹਨੂੰ ਦਸਿਆ ਕਿ ਕਿਸਤਰ੍ਹਾਂ ਇਕ ਰਾਤ ਜਦ ਉਹਨਾਂ ਨੂੰ ਕਿਸੇ ਹੋਰ ਜਿਹਲ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਵੈਗਨ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਰਾਤ ਦੇ ਹਨੇਰੇ ਵਿਚ ਕਿੰਜ ਬਚ-ਬਚਾ ਕੇ ਨਿਕਲ ਆਇਆ ਸੀ, ਉਸ ਕਿੰਜ ਆਪਣੀਆਂ ਹੱਥਕੜੀਆਂ ਤੋਂ ਬੇੜੀਆਂ ਨੂੰ ਕਟਵਾਇਆ ਸੀ। ਉਹਦੀਆਂ ਗੱਲਾਂ ਨੂੰ ਸੁਣ ਕੇ ਅਮਰ ਦਾ ਮੂੰਹ ਲੱਥ ਗਿਆ।

ਨਿਰਛੱਲ ਅਤੇ ਨਿਰ-ਕਪਟ ਸ਼ਮੀਰ ਕੈਦ ਹੋਣ ਤੋਂ ਪਹਿਲਾਂ ਇਕ ਫੁਲ ਸੀ, ਪਿਆਰ ਦੀ ਖੁਸ਼ਬੋਈ ਵੰਡਦਾ ਫੁਲ! ਤੇ ਪੁਲਿਸ ਦੇ ਪੰਜੇ 'ਚੋਂ ਬਚ ਨਿਕਲਣ ਤਕ ਉਹ ਇਕ ਗੁਸੇ ਦਾ ਅੰਗਿਆਰ ਬਣ ਚੁੱਕਾ ਸੀ। ਜਿਹਲ ਵਿਚ ਉਹਨੇ ਆਪਣੇ ਵਰਗੇ ਅਨੇਕਾਂ ਨੌਜਵਾਨਾਂ ਨੂੰ ਆਪਣੀਆਂ ਜਵਾਨੀਆਂ ਗਾਲਦੇ ਵੇਖਿਆ ਸੀ; ਅਨੇਕਾਂ ਦੇਸ਼-ਭਗਤ ਜੰਜ਼ੀਰਾਂ ਨਾਲ ਬਝੇ ਵਹਿਸ਼ੀਆਂ ਵਰਗੇ ਪੁਲਿਸ ਰਵੱਈਏ ਨੂੰ ਸਹਾਰਦੇ, ਦੇਸ਼ ਦੀ ਅਜ਼ਾਦੀ ਲਈ ਜੂਝ ਰਹੇ ਸਨ। ਪਰ ਸਿਲ੍ਹੀਆਂ ਕੋਠੜੀਆਂ ਵਿਚ ਅਣ-ਮਨੁਖੀ ਜ਼ੁਲਮਾਂ ਦੇ ਸ਼ਿਕਾਰ ਬਹਾਦਰਾਂ ਨੂੰ, ਪੁਲਿਸ ਦੇ ਜਲਾਦਾਂ ਵਰਗੇ ਅਫਸਰ ਈਨ ਨਾ ਮਨਾ ਸਕੇ। ਅਜਿਹਾ ਤਸ਼ੱਦਦ ਵੇਖਿਆ ਸੀ ਸ਼ਮੀਰ ਨੇ, ਜਿਸਦਾ ਇਤਿਹਾਸ ਦੇ ਕਿਸ ਵਰਕੇ ਉਤੇ ਹਾਲਾਂ ਵਰਨਣ ਨਹੀਂ ਸੀ ਹੋਇਆ!

ਗੱਲਾਂ ਕਰਦੇ ਅਮਰੋ ਅਤੇ ਸ਼ਮੀਰਾ ਚੁੱਪ ਹੋ ਗਏ। ਇਸ ਤਣੀ ਚੁਪ ਵਿਚ ਬਾਬੇ ਵਰਿਆਮੇ ਅਤੇ ਸ਼ੇਸ਼ਨਾਗ ਦੀਆਂ ਸ਼ਕਲਾਂ ਸ਼ਮੀਰੇ ਦੀਆਂ ਅੱਖਾਂ ਅਗੋਂ ਦੀ ਲੰਘ ਰਹੀਆਂ ਸਨ।

'ਟੋਡੀ ਦੇਸ਼ ਦੇ ਗਦਾਰ ਹਨ......ਇਹਨਾਂ ਦਾ ਸਫਾਇਆ ਇਕ ਧਰਮ ਹੈ, ਇਕ ਪੁੰਨ ਹੈ।' ਬਾਬੇ ਸ਼ੇਸ਼ਨਾਗ ਦੀ ਆਖੀ ਗਲ, ਸ਼ਮੀਰੇ ਦੇ ਦਿਮਾਗ ਵਿਚ ਚੱਕਰ ਲਾ ਰਹੀ ਸੀ। 'ਮੈਨੂੰ ਇਸ ਧਰਤੀ ਦੀ ਕਸਮ ਆ, ਜੇ ਮੈਂ ਬਦਲਾ ਲਏ ਬਗੈਰ ਘਰ ਮੁੜੂੰ ਤਾਂ।' ਉਹਨੂੰ ਕਚਹਿਰੀ 'ਚ ਚੁਕੀ ਸੌਂਹ ਦਾ ਖਿਆਲ ਆਇਆ ਅਤੇ ਜੱਜ ਦਾ ਘਿਰਣਕ ਹਾਸਾ ਉਹਦਿਆਂ ਕੰਨਾਂ ਵਿਚ ਛਣਕਣ ਲੱਗਾ, ਆਪਣੇ ਵਿਰੁਧ ਝੂਠੀ ਗਵਾਹੀ ਦੇ ਰਹੇ ਰਣ ਸਿੰਘ ਦੀ ਮਨਹੂਸ ਸ਼ਕਲ ਉਹਦੀਆਂ ਅੱਖਾਂ ਅਗੇ ਭੌਣ ਲਗੀ।

ਦੀਵੇ ਦੀ ਡੋਲਦੀ ਲਾਟ ਦੀ ਰੋਸ਼ਨੀ ਵਿਚ ਕਿੱਲੀ ਨਾਲ ਟੰਗੀ ਬਾਬੇ ਵਰਿਆਮ ਦੀ ਕ੍ਰਿਪਾਨ ਉਹਦੀ ਨਜ਼ਰੀਂ ਪਈ। ਉਹਨੂੰ ਲੱਗਾ, ਮਾਨੋ ਬਾਬੇ ਵਰਿਆਮੇਂ ਦੀ ਰੂਹ ਉਹਨੂੰ ਧਿਰਕਾਰ ਰਹੀ ਹੋਵੇ, ਫਿਟਕਾਰ ਰਹੀ ਹੋਵੇ। ਕੁਕੜ ਨੇ ਬਾਂਗ ਦੇ ਦਿਤੀ। ਡੁਸਕਦੀ ਅਮਰੋ ਦੀਆਂ ਬਾਹਵਾਂ ਨੂੰ ਤੋੜ ਕੇ ਉਸ ਲੱਕ ਦੁਆਲਿਓਂ ਲਾਹਿਆ, ਸੁੱਤੇ ਪਏ ਸਰਵਣ ਅਤੇ ਪਵਿੱਤਰ ਦਾ ਮੂੰਹ ਚੰਮਿਆਂ ਅਤੇ ਬਾਬੇ ਦੀ ਤਲਵਾਰ ਕਿੱਲੀ ਨਾਲੋਂ ਲਾਹ ਕੇ ਘਰੋਂ ਨਿਕਲ ਗਿਆ। ਅਮਰੋ ਰਾਤ ਦੇ ਹਨੇਰੇ ਵਿਚ ਡਿਓਢੀ ਦੇ ਦਰਵਾਜ਼ੇ ਦੇ ਤਖ਼ਤੇ ਫੜ ਸਿਰ ਦੇ ਦੁਪੱਟੇ ਨਾਲ ਅੱਥਰੂ ਪੂੰਝਦੀ, ਦਲ੍ਹੀਜਾਂ ਵਿਚ ਖਲੋਤੀ, ਜਾਂਦੇ ਸ਼ਮੀਰੇ ਨੂੰ ਵੇਖਦੀ ਰਹੀ ਅਤੇ ਬਾਬੇ ਵਜੀਦਪੁਰ ਵਾਲੇ ਨੂੰ ਧਿਆਉਂਦੀ ਰਹੀ।

ਪਹੁ-ਫੁਟਾਲੇ ਨਾਲ ਰਣ ਸਿੰਘ ਦੇ ਕਤਲ ਦਾ ਰੌਲਾ ਮਚ ਗਿਆ। ਗੁਲਾਮ ਦੀ ਹਵੇਲੀ ਵਿਚ ਉਹਦੀ ਧੋਣ, ਉਹਦੇ ਧੜ ਨਾਲੋਂ ਅੱਡ ਹੋਈ ਪਈ ਸੀ ਅਤੇ ਉਹ ਲਹੂ ਦੀ ਛਪੜੀ ਵਿਚ ਠੰਢਾ ਹੋ ਗਿਆ ਸੀ।

'ਇਹ ਤਲਵਾਰ ਉਦੋਂ ਤਕ ਮਿਆਨ ਵਿਚ ਨਹੀਂ ਪਵੇਗੀ, ਜਦੋਂ ਤਕ ਦੇਸ਼ ਇਹਨਾਂ ਟੋਡੀਆਂ ਤੋਂ, ਦੇਸ਼ ਦੇ ਗਦਾਰਾਂ ਤੋਂ ਸਾਫ਼ ਨਹੀਂ ਹੋ ਜਾਂਦਾ।' ਕ੍ਰਿਪਾਨ ਕਿੱਲੀ ਨਾਲੋਂ ਲਾਹੁੰਦਿਆਂ ਸ਼ਮੀਰ ਦੇ ਆਖੇ ਬੋਲ ਅਮਰੋ ਦੇ ਕੰਨਾਂ ਵਿਚ ਗੂੰਜ ਰਹੇ ਸਨ ਅਤੇ ਚੁਲ੍ਹੇ ਅਗੇ ਬੈਠੀ ਨੂੰ ਇਕ ਕਾਂਬਾ ਜਿਹਾ ਛਿੜਿਆ ਹੋਇਆ ਸੀ।

ਪੁਲਿਸ ਪੂਰੀ ਵਾਹ ਲਾ ਕੇ ਵੀ ਰਣ ਸਿੰਘ ਦਾ ਕਾਤਲ ਨਾ ਲਭ ਸਕੀ। ਸ਼ਮੀਰਾ ਮੁੜ ਕਦੀ ਘਰ ਨਾ ਪਰਤਿਆ। ਜੇ ਉਹ ਵਾ-ਵਰੋਲੇ ਵਾਂਗ ਆਇਆ ਸੀ ਤਾਂ ਅਮਰੋ ਦੀ ਕੁਝ ਸ਼ਾਂਤ ਤੁਰਦੀ ਜ਼ਿੰਦਗੀ ਵਿਚ ਇਕ ਹਲਚਲ ਪੈਦਾ ਕਰਕੇ ਤੁਰ ਗਿਆ ਸੀ। ਸਮਾਂ ਬੀਤਣ ਲੱਗਾ ਅਤੇ ਉਹ ਦਬੀ-ਘੁੱਟੀ ਦਿਨਾਂ ਨੂੰ ਧੱਕਾ ਦੇਣ ਲੱਗ ਪਈ।

੧੯.

ਇਕ ਐਤਵਾਰ ਜਦ ਪ੍ਰੀਪਾਲ ਰੋਟੀ ਦੇ ਕੇ ਆ ਰਹੀ ਸੀ ਤਾਂ ਮੱਕੀ ਵਿਚੋਂ ਲੰਘਦਿਆਂ ਇਕ ਢੀਮ ਉਹਦੇ ਗੁੱਟ ਉਤੇ ਆਣ ਵੱਜੀ।

'ਹਾਏ ਮਰ ਗਈ।' ਪ੍ਰੀਪਾਲ ਡਰ ਗਈ।

ਸਰਵਣ ਮਣ੍ਹੇ ਉਤੇ ਖੜਾ ਗੋਪੀਆ ਘੁਮਾ ਰਿਹਾ ਸੀ ਅਤੇ ਟਾਂਡਿਆਂ ਵਿਚ ਲੁਕੀ ਸਰਵਣ ਵਲ ਵੇਖ ਕੇ ਮੁਸਕਰਾ ਰਿਹਾ ਸੀ।

ਵੇ ਟੋਟਿਆਂ, ਸ਼ਰਮ ਨਹੀਓ ਆਈ...ਮੇਰਾ ਗੁਟ ਤੋੜ ਸੁਟਿਆ ਈ ਢੀਮ ਮਾਰਕੇ।' ਪ੍ਰੀਪਾਲ ਨੇ ਕਿਹਾ।

'ਮੈਂ ਕੋਈ ਜਾਣ ਕੇ ਮਾਰੀ...ਗੋਪੀਆ ਚਲਾਇਆ ਸੀ ਤੈਨੂੰ ਵਜ ਗਈ ਹੋਊ।' ਸੋਰਵਣ ਨੇ ਲਾ-ਪਰਵਾਹੀ ਨਾਲ ਕਿਹਾ।

'ਮੈਂ ਦਸੂੰਗੀ ਬੀਬੀ ਨੂੰ ਜਾ ਕੇ।'

'ਕੀ ਦਸੇਗੀ?'

'ਜੋ ਮੇਰਾ ਜੀ ਕਰੂ।' 'ਮੈਂ ਤੇਰੀ ਗੁੱਤਣੀ ਨਾ ਪੁਟੂੰ।'

'ਸਾਰਾ ਦਿਨ ਕੀੜੇ ਮਕੌੜੇ ਮਾਰਦਾ ਰਹਿੰਦਾ ਕਾਪੀਆਂ ਕਿਤਾਬਾਂ ਵਿਚ ਵੱਡਾ ਮੇਰੀ ਗੁੱਤਣੀ ਪੁਟਣ ਵਾਲਾ।'

ਸਰਵਣ ਨੂੰ ਪਤਾ ਸੀ ਕਿ ਪ੍ਰੀਪਾਲ ਜਾਣ ਬੁਝ ਕੇ ਲਲ੍ਹੀਆਂ ਮਾਰ ਰਹੀ ਏ ਅਤੇ ਵਿਚੋਂ ਉਹ ਦੋ ਚਾਰ ਗੱਲਾਂ ਕਰਨ ਦਾ ਬਹਾਨਾ ਬਣਾਈਂ ਬੈਠੀ। 'ਲਿਆ ਖਾਂ ਦਖਾ ਕਿਥੇ ਵਜੀ ਤੈਨੂੰ ਢੀਮ੍ਹ?' ਮਣ੍ਹੇ ਤੋਂ ਉਤਰ ਸਰਵਣ ਨੇ ਉਹਦਾ ਰਾਹ ਰੋਕ ਲਿਆ।

'ਦੇਖਾਂ ਕਿਦਾਂ 'ਕੱਠਾ ਹੋਇਆ ਮੇਰਾ ਬੁਕ।' ਪ੍ਰੀਪਾਲ ਨੇ ਬਾਂਹ ਅਗੇ ਕਰਦਿਆਂ ਆਖਿਆ।

'ਝੂਠੀ ਕਿਤੋਂ ਦੀ।' ਕਹਿੰਦਿਆਂ ਸਰਵਣ ਦਾ ਮੂੰਹ ਸਵਾਦ ਸਵਾਦ ਹੋ ਗਿਆ।

'ਹਈ ਮਾਂ ਮੇਰਾ ਹੱਥ ਘੁੱਟ ਸੁਟਿਆ ਈ......ਟੋਟਿਆ ਕੁਝ ਸ਼ਰਮ ਕਰ।' ਪ੍ਰੀਪਾਲ ਨੇ ਬਣਾਉਟੀ ਜਿਹਾ ਗੁੱਸਾ ਪ੍ਰਗਟਾਉਂਦਿਆਂ ਆਖਿਆ। ਵੈਸੇ ਉਹਦੇ ਆਪਣੇ ਅੰਦਰ ਇਕ ਮਿਠੀ ਜਿਹੀ ਝਰਨਾਟ ਛਿੜ ਗਈ ਸੀ ਅਤੇ ਉਹਦੇ ਮੂੰਹ 'ਤੇ ਜਿਵੇਂ ਹਯਾ ਦਾ ਪਰਛਾਵਾਂ ਪੈ ਗਿਆ ਹੋਵੇ।

'ਹੋਰ ਕੱਢ ਲਾ ਗਾਹਲਾਂ।' ਸਰਵਣ ਨੇ ਉਹਦੇ ਬੁੱਕ ਨੂੰ ਹੋਰ ਜ਼ੋਰ ਦੀ ਘੁਟਦਿਆਂ ਕਿਹਾ।

'ਕਢੂੰਗੀ ਫਿਰ', ਪ੍ਰੀਪਾਲ ਦਾ ਕਲੇਜਾ ਧੜਕ ਰਿਹਾ ਸੀ ਅਤੇ 'ਕਢੂੰਗੀ' ਸ਼ਬਦ ਵੀ ਉਹਦੇ ਮੂੰਹੋਂ ਬੜੀ ਮੁਸ਼ਕਲ ਨਾਲ ਨਿਕਲਿਆ ਸੀ।

'ਅੱਛਾ, ਗੱਲ ਸੁਣ ਇਕ......', ਸਰਵਣ ਏਨਾ ਕਹਿ ਕੇ ਉਹਦੇ ਮੂੰਹ ਵਲ ਝਾਕਣ ਲਗ ਪਿਆ।

ਬੋਲ ਵੀ ਕਿ ਬਿੱਟਰ ਬਿੱਟਰ ਵੇਖੀ ਜਾਨਾ ਮੇਰੇ ਮੂੰਹ ਵਲ?' ਪ੍ਰੀਪਾਲ ਦੀਆਂ ਲੱਤਾਂ ਜਿਵੇਂ ਇਕ ਕੰਬਣੀ ਮਹਿਸੂਸ ਕਰ ਰਹੀਆਂ ਸਨ ਅਤੇ ਜ਼ਬਾਨ ਥਥਿਆ ਰਹੀ ਸੀ। 'ਤੂੰ ਕਿੰਨੀ ਸੋਹਣੀ ਏ!'

'ਹੂੰ ......ਫਿਰ?' ਪ੍ਰੀਪਾਲ ਦੀਆਂ ਨਾਸਾਂ ਦੀਆਂ ਕੋਂਪਲਾਂ ਚੌੜੀਆਂ ਹੋ ਗਈਆਂ ਅਤੇ ਉਹਨੂੰ ਆਪਣਾ ਮੂੰਹ ਗੋਲ ਦੀ ਥਾਂ ਲੰਮੂਤਰਾ ਹੋ ਗਿਆ ਪ੍ਰਤੀਤ ਹੋਇਆ।

'ਕੁਝ ਨਹੀਂ। ਮੈਂ ਪੁਛਣ ਲੱਗਾ ਸਾਂ ਰੋਟੀ ਦੇਣ ਤੂੰ ਕਿਉ ਆਈਂ ਏਂ, ਸ਼ਿਵਦੇਵ ਕਿਥੇ? ਪ੍ਰੀਪਾਲ ਦਾ ਹੱਥ ਛਡਦਿਆਂ ਸਰਵਣ ਨੇ ਪੁਛਿਆ।

'ਕੰਵਰ ਰਾਜ ਨਾਲ ਗਿਆ ਕਿਧਰੇ ਖੱਜਲ ਹੋਣ।' ਪ੍ਰੀਪਾਲ ਜਿਵੇਂ ਆਪੇ ਵਿਚ ਆ ਗਈ ਸੀ।

'ਪ੍ਰੀਪਾਲ, ਭਲਾ ਕੰਵਰ ਕਿਦਾਂ ਦਾ ਮੁੰਡਾ?'

'ਮੈਨੂੰ ਤਾਂ ਚੰਦਰਾ ਮੀਖਾ ਜਿਹਾ ਬਹੁਤ ਭੈੜਾ ਲਗਦਾ', ਆਖਦਿਆਂ ਪ੍ਰੀਪਾਲ ਦਾ ਹਾਸਾ ਨਿਕਲ ਚਲਿਆ ਸੀ, ਪਰ ਉਹਨੇ ਸਿਰ ਉਤੇ ਡੋਲ ਰਾਈ ਮਘੀ ਨੂੰ ਇਕ ਹੱਥ ਪਾਉਂਦਿਆਂ ਦੂਜੇ ਨਾਲ ਆਪਣੇ ਚਿੱਟੇ ਚਿੱਟੇ ਦੰਦ ਕੱਜਣ ਦੀ ਕੋਸ਼ਿਸ਼ ਕੀਤੀ। ਸਰਵਣ ਪ੍ਰੀਪਾਲ ਦੀ ਲੰਮ-ਸਲੰਮੀ ਧੋਣ ਤੋਂ ਹੇਠਾਂ ਤਕ ਝਾਕਿਆ। ਪ੍ਰੀਪਾਲ ਨੇ ਚੀਨੀ ਸਰਕਾ ਕੇ ਛਾਤੀ ਅਗੇ ਖਲਾਰ ਲਈ।

'ਤੂੰ ਠੀਕ ਕਹਿੰਦੀ ਏਂ ਪਾਲ', ਸਰਵਣ ਦੇ ਪਾਲ ਕਹਿਣ ਵਿਚ ਕਿੰਨੀ ਮਿਠਾਸ ਸੀ।

ਮਾਸਟਰ ਇੰਦਰਪਾਲ ਕਹਿੰਦਾ ਹੁੰਦਾ ਕਿ ਜਗੀਰਦਾਰ ਛੋਟਾ ਹੋਵੇ ਜਾਂ ਵੱਡਾ-ਕਦੀ ਵੀ ਚੰਗਾ ਨਹੀਂ ਹੁੰਦਾ। ਇਹ ਸਾਰੇ ਜਗੀਰਦਾਰ ਦੇਸ਼ ਦੇ ਗਦਾਰ ਨੇ...... ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਲੋਕ ਇਹਨਾਂ ਨੂੰ ਮਾਫ਼ ਨਹੀਂ ਕਰਨਗੇ...... ਦੇਸ਼ ਭਗਤਾਂ ਵਿਰੁਧ ਕੀਤੀਆਂ ਮੁਕਰੀਆਂ ਦੇ ਗਿਣ ਗਿਣ ਬਦਲੇ ਲੈਣਗੇ।'

ਪ੍ਰੀਪਾਲ ਕੁਝ ਗੰਭੀਰ ਹੋ ਗਈ। ਮੱਕੀ ਬਨੇ ਘੋੜੀ ਨੇ ਫੁਰਕੜਾਂ ਮਾਰਿਆ। ਮੱਕੀ ਦੇ ਵਿਚਕਾਰ ਖਲੋਤੇ ਦੋਵੇਂ ਜਣੇ ਤ੍ਰਬਕ ਗਏ। ਪ੍ਰੀਪਾਲ ਆਪਣੇ ਆਪ 'ਤੇ ਕਾਬੂ ਪਾਉਂਦੀ ਡੰਡੀਏ ਡੰਡੀਏ ਹੋ, ਅਤੇ ਸਰਵਣ ਗੋਪੀਏ ਵਿਚ ਢੀਮ ਪਾਉਂਦਿਆਂ ਮਣ੍ਹੇ ਵਲ।

ਪ੍ਰੀਪਾਲ ਨੂੰ ਮੱਕੀ 'ਚੋਂ ਨਿਕਲੀ ਵੇਖ ਕੰਵਰ-ਰਾਜ ਨੇ ਘੋੜੀ ਨੂੰ ਅੱਡੀ ਲਾਈ ਅਤੇ ਉਹਦੇ ਲਾਗੇ ਆਣ ਉਹਦਾ ਰਾਹ ਰੋਕ ਲਿਆ।

'ਸ਼ਿਵਦੇਵ ਕਿਥੇ ਆ?'

'ਮੈਨੂੰ ਕੀ ਪਤਾ; ਤੂੰ ਜਾਣ ਤੇ ਉਹ ਜਾਣੇ।' ਆਖਦੀ ਪ੍ਰੀਪਾਲ ਅਗੇ ਤੁਰ ਪਈ।

'ਗਲ ਤਾਂ ਸੁਣ।'

'ਹਾਂ, ਕੀ ਗੱਲ ਆ, ਪਿਛੇ ਭੌਂ ਕੇ ਵੇਂਹਦਿਆਂ ਪ੍ਰੀਪਾਲ ਨੇ ਪੁਛਿਆ। ਉਹਦੇ ਭਰਵਟਿਆਂ ਵਿਚਕਾਰ ਤਿਊੜੀਆਂ ਦੀ ਧੁਬੜੀ ਬਣ ਗਈ ਅਤੇ ਅੱਖਾਂ ਇਕ ਤਰ੍ਹਾਂ ਗੁਸੇ ਵਿਚ ਲਾਲ ਹੋ ਗਈਆਂ।

'ਪਰ ਤੂੰ ਐਨੀ ਖ਼ਫ਼ਾ ਕਿਉਂ ਹੋ ਗਈ ਏ?.....ਘੂਰੀਆਂ ਤੇਰੇ ਮੂੰਹ 'ਤੇ ਨਹੀਂ ਸ਼ੋਭਦੀਆਂ।'

'ਭੌਂਕ ਨਾ ਬਹੁਤਾ', ਕਹਿੰਦਿਆਂ ਉਹ ਕੰਨ ਵਲ੍ਹੇਟ ਅਗੇ ਤੁਰ ਪਈ।

'ਉਏ ਹੋਏ!......ਉਏ ਹੋਏ!! ਕੰਵਰ ਮੁਸਕਰਾਉਂਦਾ ਹੋਇਆ ਧੌਣ ਮੋੜ ਕੇ ਤੁਰੀ ਜਾਂਦੀ ਪ੍ਰੀਪਾਲ ਵਲ ਵੇਂਹਦਾ ਰਿਹਾ।

'ਹਲਾ......ਅੱਤ। ਮਣ੍ਹੇ 'ਤੇ ਚੜ੍ਹ ਗੋਪੀਏ ਨਾਲ ਢੀਮ ਚੜ੍ਹਾਉਂਦਿਆਂ ਸਰਵਣ ਨੇ ਹਾਕ ਮਾਰੀ। ਸਰਵਣ ਦੀ ਅਵਾਜ਼ ਸੁਣ, ਕੰਵਰ ਸੁਚੇਤ ਹੋ ਗਿਆ। ਉਹਦੀ ਘੋੜੀ ਡੰਡੀਏ ਡੰਡੀਏ ਸਰਵਣ ਦੀ ਮੱਕੀ ਵਿਚੋਂ ਦੀ ਲੰਘ ਰਹੀ ਸੀ। ਸਰਵਣ ਦੇ ਲਾਗੋਂ ਦੀ ਲੰਘਦਿਆਂ ਕੰਵਰ ਨੇ ਖੰਘੂਰਾ ਮਾਰਿਆ। ਸਰਵਣ ਨੇ ਉਹਦੇ ਵਲ ਵੇਖਿਆ। ਉਹਦੀ ਨੁਕਰੀ ਜਿਹੀ ਮੁਸਕਰਾਹਟ ਅਤੇ ਟੀਰੀ ਨਜ਼ਰ ਸਰਵਣ ਦੇ ਰੋਮ ਰੋਮ ਨੂੰ ਵਿੰਨ੍ਹ ਗਈ।

੨੦.

ਰਣ ਸਿੰਘ ਦਾ ਕਾਤਲ ਗ੍ਰਿਫ਼ਤਾਰ ਨਾ ਹੋ ਸਕਿਆ। ਕਿਸ਼ਨ ਸਿੰਘ ਲਈ ਉਹਦੀ ਮੌਤ ਵਰਦਾਨ ਸਾਬਤ ਹੋਈ। ਉਸ ਮੌਕੇ ਨੂੰ ਸੰਭਾਲਦਿਆਂ ਕੰਵਰ ਨੂੰ ਹੱਥਾਂ ਉਤੇ ਪਾ ਲਿਆ। ਮਨ ਦੇ ਖੁਰੜੇ ਅਤੇ ਮੌਕਾ-ਸ਼ਨਾਸ਼ ਕਿਸ਼ਨ ਸਿੰਘ ਨੇ ਮੁੱਛ-ਫੁਟ ਕੰਵਰ ਦੀਆਂ ਕਮਜ਼ੋਰੀਆਂ ਨੂੰ ਤਾੜ ਲਿਆ। ਕਿਸ਼ਨ ਸਿੰਘ ਚਾਹੁੰਦਾ ਸੀ ਕਿ ਕੰਵਰ ਵਿਚ ਉਸਦੇ ਪਿਉ ਵਾਲੀਆਂ ਸਾਰੀਆਂ ਕਦੂਰਤਾਂ ਭਰ ਦਿਤੀਆਂ ਜਾਣ ਤਾਂਕਿ ਉਸਨੂੰ ਆਪਣੀ ਐਸ਼ੋ-ਇਸ਼ਰਤ ਅਤੇ ਵਿਲਾਸੀ ਜ਼ਿੰਦਗੀ ਤੋਂ ਬਾਹਰ ਨਿਕਲ ਕੇ ਸੋਚਣ ਦਾ ਸਮਾਂ ਹੀ ਨਾ ਮਿਲੇ ਅਤੇ ਉਹ ਆਪ ਉਸਦਾ ਕਰਤਾ-ਧਰਤਾ ਬਣ ਜਾਵੇ। ਹੋਲੀ ਹੋਲੀ ਉਹ ਕੰਵਰ ਦਾ ਰਾਜਦਾਨ ਬਣਦਾ ਗਿਆ। ਸ਼ਿਵਦੇਵ, ਕੰਵਰ ਦਾ ਰਖਵਾਲਾ ਬਣ ਕੇ ਉਸਦੀ ਨਵੀਂ ਖਰੀਦੀ ਦੁਨਾਲੀ ਨੂੰ ਮੋਢੇ ਪਾ ਕੇ ਪਰਛਾਵੇਂ ਵਾਂਗ ਉਹਦੇ ਨਾਲ ਨਾਲ ਰਹਿਣ ਲੱਗਾ।

ਏਸ ਸਮੇਂ ਵਿਚ ਸਰਵਣ ਨੇ ਮਾਸਟਰ ਇੰਦਰਪਾਲ ਕੋਲ ਪੜ੍ਹ ਪੜ੍ਹ ਕੇ ਬਾਰਵੀਂ ਪਾਸ ਕਰ ਲਈ। ਪ੍ਰੀਪਾਲ ਬਾਹਰਵੀਂ ਵਿਚੋਂ ਵਿਹਲ ਹੋ ਗਈ। ਸ਼ਿਵਦੇਵ ਅਤੇ ਕੰਵਰ ਦਾ ਗਿਆਰਵੀਂ ਜਮਾਤ ਵਿਚ ਦੂਜਾ ਦੂਜਾ ਸਾਲ ਸੀ। ਇਸ ਸਾਲ ਜਦ ਸ਼ਿਵਦੇਵ ਦੂਜੀ ਵਾਰ ਅਤੇ ਪ੍ਰੀਪਾਲ ਪਹਿਲੀ ਵਾਰ ਫਿਹਲ ਹੋ ਗਈ ਤਾਂ ਕਿਸ਼ਨ ਸਿੰਘ ਨੇ ਦੋਵਾਂ ਨੂੰ ਕਾਲਜੋਂ ਹਟਾ ਲੈਣ ਦਾ ਫੈਸਲਾ ਕਰ ਲਿਆ। ਸ਼ਿਵਦੇਵ ਤਾਂ ਅਗੇ ਹੀ ਇਹ ਗੱਲ ਚਾਹੁੰਦਾ ਸੀ, ਪਰ ਪ੍ਰੀਪਾਲ ਦੁਬਾਰਾ ਦਾਖਲ ਹੋਣ ਲਈ ਜਿੱਦ ਕਰ ਰਹੀ ਸੀ। ਸ਼ਿਵਦੇਵ ਨਾਲ ਜਾਂਦਾ ਸੀ ਤਾਂ ਮਾਂ-ਬਾਪ ਨੂੰ ਕੋਈ ਖਲਾ ਨਹੀਂ ਸੀ। ਪਰ ਹੁਣ ਉਹਨਾਂ ਨੂੰ ਇਕੱਲੀ ਨੂੰ ਕਾਲਜ ਭੇਜਣ ਦਾ ਹੀਆ ਨਹੀਂ ਸੀ ਪੈਂਦਾ।

ਘਰ ਵਿਚ ਇਕ ਤਰ੍ਹਾਂ ਨਾਲ ਕਾਰ-ਮੁਖ਼ਤਾਰ ਹੋਣ ਕਾਰਨ ਕੰਵਰ ਆਪ ਹੁਦਰਾ ਬਣ ਗਿਆ ਸੀ। ਇਹਨੀ ਦਿਨੀ ਹੀ ਛਾਉਣੀ ਵਿਚ ਕੁਝ ਮੁਰੰਮ ਯੋਗਤ ਮਿਲਟਰੀ ਜੀਪਾਂ ਅਤੇ ਮੋਟਰਾਂ ਦੀ ਨਿਲਾਮੀ ਹੋ ਰਹੀ ਸੀ। ਸੋ ਕੰਵਰ ਨੇ ਕਿਸ਼ਨ ਸਿੰਘ ਨੂੰ ਇਕ ਨਿਲਾਮੀ ਦੀ ਜੀਪ ਲੈ ਦੇਣ ਲਈ ਆਖਿਆ। ਕਿਸ਼ਨ ਸਿੰਘ ਉਹਨੂੰ ਕਿਵੇਂ ਵਰਜ ਸਕਦਾ ਸੀ? ਇਸ ਲਈ ਕੰਵਰ ਨੇ ਇਕ ਜੀਪ ਲੈ ਕੇ ਉਹਦੀ ਮੁਰੰਮਤ ਕਰਾ ਲਈ।

ਕੰਵਰ ਅਤੇ ਸ਼ਿਵਦੇਵ ਜੀਪ ਵਿਚ ਖੂਬ ਸੈਰ ਕਰਦੇ। ਹੋਟਲਾਂ ਵਿਚ ਜਾਂਦੇ, ਸ਼ਰਾਬ ਪੀਂਦੇ ਅਤੇ ਰੋਜ ਖਜਲ-ਖੁਆਰੀ ਕਰਕੇ ਘਰ ਪਰਤਦੇ। ਕੰਵਰ ਜੀਪ ਵਿਚ ਬੈਠਾ ਫੁਲਿਆ ਨਹੀਂ ਸੀ ਸਮਾਉਂਦਾ।

ਤੇ ਇਕ ਦਿਨ ਕੰਵਰ ਝੂਮਦਾ ਝੂਮਦਾ ਕਿਸ਼ਨ ਸਿੰਘ ਦੇ ਘਰ ਆਣ ਵੜਿਆ। ਕਿਸ਼ਨ ਸਿੰਘ ਰੋਟੀ ਖਾਣ ਈਂ ਲੱਗਾ ਸੀ ਕਿ ਕੰਵਰ ਡਬ ਵਿਚ ਬੋਤਲ ਕਢ ਕੇ ਮੇਜ਼ ਉਤੇ ਰਖਦਿਆਂ ਆਖਣ ਲੱਗਾ-

'ਬੜੇ ਚਿਰਾਂ ਬਾਅਦ ਅੱਜ ਜੀਅ ਕੀਤਾ, ਤਾਈ ਦੇ ਹੱਥਾਂ ਦੀਆਂ ਪੱਕੀਆਂ ਖਾਈਏ .......।'

'ਜੰਮ ਜੰਮ ਖਾ ਕੰਵਰ ......ਤੂੰ ਤਾਂ ਭੈੜਿਆ ਖਵਰੇ ਸਾਡੇ ਵੜਨਾ ਈ ਕਿਉਂ ਛੱਡ ਦਿੱਤਾ? ਚੌਂਕ ਵਿਚ ਬੈਠੀ ਪ੍ਰੀਪਾਲ ਦੀ ਬੀਬੀ ਨੇ ਹੱਥਲੀ ਰੋਟੀ ਨੇ ਤਵੇ 'ਤੇ ਪਾਉਂਦਿਆਂ ਆਖਿਆ। ਵਟੀਰੀ 'ਤੇ ਰਖੇ ਦੀਵੇ ਦੀ ਲੋਅ ਵਿਚ ਮਾਂ ਲਾਗੇ ਬੈਠੀ ਪ੍ਰੀਪਾਲ ਦਾ ਚਿਹਰਾ ਖੁਸ਼ ਖੁਸ਼ ਦਿਖਾਈ ਦੇ ਰਿਹਾ ਸੀ। ਅੰਗਰੇਜ਼ੀ ਸ਼ਰਾਬ ਦੀ ਬੋਤਲ ਵੇਖ ਕੇ ਕਿਸ਼ਨ ਸਿੰਘ ਦੇ ਮੂੰਹ ਵਿਚ ਪਾਣੀ ਭਰ ਆਇਆ।

ਸ਼ਿਵਦੇਵ ਨੇ ਗਲਾਸ ਮੇਜ 'ਤੇ ਰਖਦਿਆਂ ਮੂੰਹ ਨਾਲ ਬੋਤਲ ਦਾ ਢੱਕਣ ਲਾਹ ਕੇ ਪਹਿਲਾ ਪੈੱਗ ਪਾ ਦਿੱਤਾ। 'ਬਲੇ ਉਏ ਕਾਹਲਿਆ।’ ਕੰਵਰ ਨੇ ਆਖਿਆ ਅਤੇ ਫਿਰ ਤਿੰਨੇ ਜਣੇ ਖਿੜ ਖਿੜਾ ਕੇ ਹੱਸ ਪਏ। ‘ਤੁਹਾਨੂੰ ਪੀਣੀ ਨਹੀਂ ਆਉਂਦੀ...ਖਵਰੇ ਸ਼ਾਹਮਣੇ ਪਈ ਵੇਖ ਕਿਵੇਂ ਜਰ ਜਾਂਦੇ ਜੇ।'

ਦੌਰ ਚਲਦਾ ਰਿਹਾ ਤੇ ਸਰੂਰ ਨਸ਼ੇ ਵਿਚ ਬਦਲ ਗਿਆ। ਕਿਸ਼ਨ ਸਿੰਘ ਦੀ ਜ਼ਬਾਨ ਥਿੜਕਣ ਲੱਗ ਪਈ।

'ਤਾਇਆ, ਪ੍ਰੀਪਾਲ ਆਂਹਦੀ ਤੁਸੀਂ ਪੜ੍ਹਨੇ ਨਹੀਂ ਪਾਉਂਦੇ? ਕੰਵਰ ਨੇ ਅਚਾਣਕ ਪ੍ਰਸ਼ਨ ਕਰ ਦਿੱਤਾ।

'ਸਰਦਾਰ ਜੀ ਜ਼ਮਾਨਾ ਬੜਾ ਖਰਾਬ ਆ ਗਿਆ। ਅਗੇ ਤਾਂ ਭਲਾ ਦੋਵੇਂ ਭੈਣ ਭਰਾ ਜਾਂਦੇ ਸੀ......ਸੋਚਿਆ ਚਲ ਪੜ ਲਵੇ।'

'ਤਾਂ ਤੁਸੀਂ ਮੈਨੂੰ ਓਪਰਾ ਈ ਗਿਣਦੇ ਜੇ? ਕੰਵਰ ਦਾ ਦੂਜਾ ਪ੍ਰਸ਼ਨ ਸੀ।

'ਨਹੀਂ, ਇਹ ਤਾਂ ਨਹੀਂ......ਪਰ...' ਕਿਸ਼ਨ ਸਿੰਘ ਜ਼ਬਾਨ ਦੱਬ ਗਿਆ।

'ਪਰ ਪੁਰ ਕੋਈ ਨਹੀਂ-ਜਿਹੋ ਜਿਹੀ ਸ਼ਿਵਦੇਵ ਦੀ ਭੈਣ ਤਿਹੋ ਜਿਹੀ ਮੇਰੀ......ਫਿਰ ਜੀਪ ਵਿਚ ਚਲੀ ਜਾਇਆ ਕਰੇ ...... ਜੀਪ ਵਿਚ ਆ ਜਾਇਆ ਕਰੇ ......ਹਰਜ ਈ ਕੀ ਆ?' ਕੰਵਰ ਨੇ ਸੋਚ ਸਮਝ ਕੇ ਨਿਸ਼ਾਨਾ ਮਾਰਿਆ ਸੀ, ਉੱਕ ਕਿਵੇਂ ਜਾਂਦਾ?

ਸ਼ਿਵਦੇਵ ਨੇ ਵੀ ਹਾਂ ਵਿਚ ਹਾਂ ਰਲਾ ਦਿਤੀ। ਪ੍ਰੀਪਾਲ ਖੁਸ਼ ਸੀ। ਉਹ ਦਿਲ ਹੀ ਦਿਲ ਵਿਚ ਕੰਵਰ ਦੀ ਚੁਸਤੀ ਦੀ ਦਾਦ ਦੇ ਰਹੀ ਸੀ।

੨੧

ਜੀਪ ਕਿਸ਼ਨ ਸਿੰਘ ਦੇ ਘਰ ਅਗੇ ਰੁਕੀ, ਪ੍ਰੀਪਾਲ ਕਿਤਾਬਾਂ ਢਾਕੇ ਲਾ ਉਸ ਵਿਚ ਸਵਾਰ ਹੋ ਗਈ ਅਤੇ ਸ਼ਿਵਦੇਵ ਮੋਢੇ 'ਤੇ ਦੁਨਾਲੀ ਪਾਈ ਕੰਵਰ ਲਾਗੇ ਢੁਕ ਕੇ ਬਹਿ ਗਿਆ। ਵੇਂਹਦਿਆਂ ਵੇਂਹਦਿਆਂ ਧੂੜ ਪਿਛੇ ਛੱਡਦੀ ਜੀਪ ਪੱਕੀਏ ਜਾ ਚੜ੍ਹੀ।

'ਲੈ ਗਡ ਆ ਜਾਣੀ ਹੁਣੇ, ਕਪਾਹ ਧਿਆਨ ਨਾਲ ਜਖਾ ਕੇ ਹਿਸਾਬ ਕਰਾ ਲਈ, ਅਸੀਂ ਦੋ ਚਾਰ ਪੀਰੀਅਡ ਲਾ ਕੇ ਆਏ ਜਾਣ।' ਜੀਪ ਆਹੜਤੀਏ ਦੀ ਹੱਟੀ ਅਗੇ ਰੋਕ ਕੰਵਰ ਨੇ ਸ਼ਿਵਦੇਵ ਨੂੰ ਪੱਕੀ ਕੀਤੀ। ਸ਼ਿਵਦੇਵ ਜੀਪ ਵਿਚੋਂ ਉਤਰ ਬੈਠਾ ਅਤੇ ਜੀਪ ਕਾਲਜ ਦੀ ਸੜਕੇ ਪੈ ਗਈ।

ਸ਼ਿਵਦੇਵ ਆਹੜਤੀ ਦੇ ਤਖ਼ਤਪੋਸ਼ 'ਤੇ ਬੈਠਾ ਰਿਹਾ। ਉਹਦੇ ਪਾਸੇ ਧੁਖਣ ਲਗ ਪਏ ਪਰ ਗਡ ਨਾ ਆਈ। ਹਾਰ ਕੇ ਉਸ ਚਾਦਰ ਦੇ ਲੜਾਂ ਨੇ ਘੁਟਿਆ ਅਤੇ ਦੁਨਾਲੀ ਮੋਢੇ ਪਾ ਕੇ ਬਜ਼ਾਰ ਨੂੰ ਤੁਰ ਪਿਆ! ਲੱਠੇ ਦੀ ਖੜ ਖੜ ਕਰਦੀ ਧੂਹਵੀਂ ਚਾਦਰ ਵਿਚ ਲੱਤਾਂ ਅਕੜਾਉਂਦਾ ਉਹ ਅਚੇਤ ਹੀ ਕਾਲਜ ਦੀ ਸੜਕੇ ਹੋ ਗਿਆ। ਉਹਦਾ ਕੰਵਰ ਨੂੰ ਕਾਲਜ ਹੀ ਜਾ ਮਿਲਣ ਦਾ ਇਰਾਦਾ ਬਣ ਗਿਆ ਸੀ।

ਸ਼ਹਿਰ ਦੇ ਬਜ਼ਾਰੇ ਵੜਨ ਤੋਂ ਪਹਿਲਾਂ ਹੀ ਉਸ ਇਕ ਦੋ ਮੰਜ਼ਲੀ ਇਮਾਰਤ ਅਗੇ ਕੰਵਰ ਦੀ ਜੀਪ ਖਲੋਤੀ ਵੇਖੀ। ਇਹਦੀ ਉਪਰਲੀ ਮੰਜ਼ਲ ਤੇ ਉਹਦਾ ਯਾਰ ਪੱਮੀ ਰਹਿੰਦਾ ਸੀ। ਪੱਮੀ ਨਾਲ ਗੁਜਾਰੇ ਦਿਨ ਉਹਨੂੰ ਯਾਦ ਆਏ, ਪਰ ਕੰਵਰ ਦੀ ਜੀਪ ਦਾ ਏਥੇ ਹੋਣਾ ਉਹਨੂੰ ਦੁਚਿੱਤੀ ਵਿਚ ਪਾ ਗਿਆ। ਉਹ ਪੈਰ ਦਬ ਦਬ ਕੇ ਪੌੜੀਆਂ ਚੜ੍ਹਿਆ, ਚੁਬਾਰੇ ਦਾ ਬੂਹਾ ਅੰਦਰੋਂ ਬੰਦ ਸੀ।

ਸ਼ਿਵਦੇਵ ਨੇ ਦਰਵਾਜ਼ਾ ਖੜਕਾਇਆ।

'ਮਾਮਾ, ਠਹਿਰਿਆ ਨਹੀਂ ਗਿਆ ਹੁਣ ਦੋ ਮਿੰਟ।' ਅੰਦਰੋਂ ਕੰਵਰ ਦੀ ਹਫ਼ੀ ਹੋਈ ਅਵਾਜ ਆਈ। ਉਸ ਘੜੀ ਵੇਖੀ, ਅਜੇ ਪੱਮੀ ਦੇ ਆਉਣ ਦਾ ਵਕਤ ਨਹੀਂ ਸੀ ਹੋਇਆ!

ਸ਼ਿਵਦੇਵ ਨੇ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਿਆਂ। ਉਹਦੇ ਦਿਮਾਗ ਨੂੰ ਇਕ ਚੱਕਰ ਚੜ੍ਹਦਾ ਜਾ ਰਿਹਾ ਸੀ। ਅਤੇ ਆਪਣੇ ਪੈਰਾਂ ਸਿਰ ਖਲੋਣਾ ਮੁਸ਼ਕਲ ਹੁੰਦਾ ਜਾਂਦਾ ਸੀ। ਇਸ ਵਾਰ ਉਹਨੇ ਦੁਨਾਲੀ ਦੇ ਬਟ ਨਾਲ ਤਖ਼ਤੇ ਕਰ।

ਕੰਵਰ ਦਰਵਾਜ਼ੇ ਦੀ ਕੁੰਡੀ ਖੋਹਲ ਇਕ ਪਾਸੇ ਹੋ ਗਿਆ। ਸਾਹਮਣੇ ਪ੍ਰੀਪਾਲ ਸੀ। ਸ਼ਿਵਦੇਵ ਨੂੰ ਵੇਖ ਉਹਦੀ ਖਾਨਿਓਂ ਈਂ ਗਈ। ਉਹ ਉਠਣ ਈਂ ਲਗੀ ਸੀ ਕਿ ਸ਼ਿਵਦੇਵ ਦਾ ਹੱਥ ਦੁਨਾਲੀ ਦੇ ਘੋੜੇ ਤੇ ਪਹੁੰਚ ਗਿਆ। 'ਠਾਹ', ਸ਼ਿਵਦੇਵ ਨੂੰ ਵੀ ਪਤਾ ਨਾ ਲੱਗਾ ਇਹ ਕਾਰਾ ਕਦ ਹੋ ਗਿਆ। ਕੰਵਰ ਤਖ਼ਤੇ ਉਹਲਿਓਂ ਨਿਕਲ ਦੱਗੜ ਦੱਗੜ ਪੌੜੀਆਂ ਉਤਰਨ ਲੱਗਾ। ਸ਼ਿਵਦੇਵ ਛੇਤੀ ਨਾਲ ਉਹਦੇ ਪਿਛੇ ਹੋਇਆ। 'ਠਾਹ', ਇਕ ਫਾਇਰ ਹੋਰ ਹੋਇਆ। ਗੋਲੀ ਕੰਵਰ ਦੀ ਬਾਂਹ ਲਾਗੋਂ ਲੰਘ ਗਈ। ਉਹ ਫੁਰਤੀ ਨਾਲ ਜੀਪ ਸਟਾਰਟ ਕਰਕੇ ਨਿਕਲ ਗਿਆ। ਪ੍ਰੀਪਾਲ ਥਾਂਏ ਹੀ ਠੰਡੀ ਹੋ ਗਈ ਸੀ।

ਕੰਵਰ ਦੀ ਜੀਪ ਸਿੱਧੀ ਥਾਣੇ ਜਾ ਕੇ ਰੁਕੀ। ਕੁਝ ਮਿੰਟਾਂ ਵਿਚ ਹੀ ਪੁਲਿਸ ਦੀ ਧਾੜ ਦੁਰਘਟਨਾ ਵਾਲੀ ਥਾਂ ਵਲ ਧਾਈ ਕਰੀ ਆ ਰਹੀ ਸੀ। ਸ਼ਿਵਦੇਵ ਵਾਹੋ ਦਾਹੀ ਸਟੇਸ਼ਨ ਵਲ ਦੌੜਿਆ। ਪੁਲਿਸ ਉਹਦਾ ਪਿੱਛਾ ਕਰ ਰਹੀ ਸੀ। ਸ਼ਿਵਦੇਵ ਲਈ ਬੱਚ ਨਿਕਲਣਾ ਮੁਸ਼ਕਲ ਹੋ ਗਿਆ। ਰੇਲਵੇ ਫਾਟਕ 'ਤੇ ਪੁਲਿਸ ਨੇ ਉਹਨੂੰ ਘੇਰ ਲਿਆ ਅਤੇ ਦੁਨਾਲੀ ਕਬਜ਼ੇ ਵਿਚ ਕਰ ਲਈ। ਪੁਲਿਸ ਨੇ ਵਕੂਏ ਈ ਕਹਾਣੀ ਆਪਣੀ ਮਰਜ਼ੀ ਅਨੁਸਾਰ ਘੜ ਲਈ।

ਇਸ ਸਾਰੀ ਦੁਰਘਟਨਾ ਬਾਰੇ ਨੂਰਪੁਰ ਵਿਚ ਕਾਂ-ਵੱਟੀ ਫਿਰ ਗਈ। ਕਿਸ਼ਨ ਸਿੰਘ ਨੂੰ ਧਰਤੀ ਵਿਹਲ ਨਹੀਂ ਦੇਂਦੀ ਸੀ। ਅਚਾਨਕ ਦੀ ਬਿਪਤਾ ਅਤੇ ਨਮੋਸ਼ੀ ਨੇ ਉਹਨੂੰ ਮਰਨ ਬਰਬਰ ਕਰ ਦਿਤਾ। ਉਹ ਹੱਥਾਂ ਨੂੰ ਦੰਦੀਆਂ ਵੱਢਣ ਸਿਵਾ ਹੋਰ ਕੀ ਕਰ ਸਕਦਾ ਸੀ?

ਅਗਲੇ ਦਿਨ ਪੋਸਟ ਮਾਰਟਮ ਕਰਨ ਬਾਅਦ, ਲਾਸ਼ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ।

ਇਸ ਸਾਲ ਮੀਂਹ ਵਕਤ ਸਿਰ ਪੈ ਗਏ ਸਨ। ਫਸਲਾਂ ਉਤੇ ਭਰ ਜੋਬਨ ਸੀ। ਮੱਕੀਆਂ ਦੇ ਖੇਤ ਝੂਮਦੇ ਨਜ਼ਰੀਂ ਆਉਂਦੇ, ਕਪਾਹਾਂ ਖਿੜੀਆਂ ਅਤੇ ਕਮਾਦ ਅਤੇ ਚਰ੍ਹੀਆਂ ਸਰ ਸਰ ਕਰਦੇ ਹਵਾ ਨਾਲ ਝੁਕ ਝੁਕ ਜਾਂਦੇ ਸਨ। ਐਦਕਾਂ ਫਿਰ ਸਰਵਣ ਨੇ ਉਸੇ ਪੈਲੀ ਵਿਚ ਮੱਕੀ ਬਿਜਾਈ ਸੀ, ਜਿਸ ਵਿਚ ਕਦੀ ਪ੍ਰੀਪਾਲ ਉਸ ਅਗੇ ਆਪਣਾ ਪਿਆਰ ਪ੍ਰਗਟਾਇਆ ਸੀ, ਜਿਸ ਵਿਚ ਸਰਵਣ ਨੇ ਉਹਦੀ ਹਿੱਕ ਵਿਚ ਤੁੱਕਾ ਮਾਰਿਆ ਸੀ।

ਪ੍ਰੀਪਾਲ ਦਾ ਸਸਕਾਰ ਕਰ ਦਿਤਾ ਗਿਆ। ਸਰਵਣ ਮੱਕੀ ਦੇ ਖੇਤ ਦੀ ਵੱਟ ਉਤੇ ਬੈਠਾ ਸੀ। ਪ੍ਰੀਪਾਲ ਦਾ ਸਿਵਾ ਬਲ ਰਿਹਾ ਸੀ ਅਤੇ ਸਰਵਣ ਦੇ ਦਿਮਾਗ ਵਿਚੋਂ ਦੀ ਉਸ ਨਾਲ ਹੋਈਆਂ ਗੱਲਾਂ ਫਿਲਮ ਦੀ ਰੀਲ ਵਾਂਗ ਲੰਘ ਰਹੀਆਂ ਸਨ।

'ਕਿਉਂ ਵੇ, ਸਾਡੇ ਜੋਗੇ ਤੁੱਕੇ ਈ ਆ ਤੇਰੀ ਪੈਲੀ ਵਿਚ?' 'ਸਭ ਤੇਰੀਆਂ ਜੱਟੀਏ, ਜਿੰਨੀਆਂ ਮਰਜ਼ੀ ਭੰਨ ਲਾ।'

'ਜੇ ਏਨਾ ਈਂ ਪਿਆਰ ਸੀ ਤਾਂ ਭੁੱਜੀ ਹੋਈ ਨਾ ਰਖੀ ਗਈ।'

'ਹੈ ਗੀ ਤਾਂ ਹੈ, ਪਰ......।'

'ਪਰ ਕੀ?'

'ਜੂਠੀ ਆ ਮੇਰੀ।'

'ਫਿਰ ਤਾਂ ਮੈਂ ਜ਼ਰੂਰ ਚਬਾਂਗੀ।'

'ਕਿਸੇ ਦੀ ਜੂਠ ਖਾਧਿਆਂ ਪਤਾ ਕੀ ਹੋ ਜਾਂਦਾ?'

'ਕੀ ਹੋ ਜਾਂਦਾ?'

'ਪਿਆਰ।'

'ਉਹ ਤਾਂ ਹੋ ਈ ਗਿਆ... ਹੁਣ ਤੂੰ ਅਗਲੀ ਗਲ ਕਰ।'

ਸ਼ਮਸ਼ਾਨਾਂ ਤੋਂ ਪਰਤਦੇ ਲੋਕਾਂ ਦੀ ਅਵਾਜ਼ ਨੇ ਉਹਦੀ ਸੋਚ ਤੋੜ ਦਿਤੀ। ਉਸ ਧਿਆਨ ਉਪਰ ਚੁਕਿਆ। ਬਲਦੇ ਸਿਵੇ ਤੋਂ ਪਾਰ ਡੁਬਦੇ ਸੂਰਜ ਨੇ ਬੱਦਲਾਂ ਨੂੰ ਅੱਗ ਲਾ ਦਿੱਤੀ ਸੀ। 

੨੨

ਇਕ ਦਿਨ ਬੀਬੋ ਅਤੇ ਕੇਸਰੋ ਦਰੀ ਉਣ, ਰਹੀਆਂ ਸਨ ਕਿ ਬਾਹਰਲੇ ਦਰਵਾਜੇ ਦਾ ਅੱਰਲ ਲਥਿਆ ਅਤੇ ਕੇਸਰ ਦਾ ਦਿਉਰ ਹਰਮੀਤ ਅੰਦਰ ਲੰਘ ਆਇਆ। ਕੇਸਰੋ ਨੇ ਸੁਫ਼ੇ ਦੇ ਢੁਕੇ ਹੋਏ ਇਕ ਤਖ਼ਤੇ ਨੂੰ ਖੋਹਲ ਕੇ ਬਾਹਰ ਝਾਕਿਆ। ਹਰਮੀਤ ਨੂੰ ਵੇਖ ਉਹਦੀ ਹੱਥਲੀ ਗੁੱਛੀ ਤਾਣੇ ਉਤੇ ਹੀ ਰਹਿ ਗਈ ਅਤੇ ਉਹ ਖੁਸ਼ੀ ਵਿਚ ਚੁੰਗੀ ਭਰਦੀ ਉਠ ਬੈਠੀ।

'ਭਾਬੀ ਸਾਸਰੀ ਕਾਲ', ਆਖਦਿਆਂ ਹਰਮੀਤ ਕੰਧ ਦੇ ਪ੍ਰਛਾਵੇਂ ਹੇਠ ਪਈ ਮੰਜੀ ਉਤੇ ਬਹਿ ਗਿਆ ਅਤੇ ਏਧਰ ਉਧਰ ਝਾਕਦਿਆਂ ਉਸ ਕੇਸਰੋ ਦੇ ਮੂੰਹ ਵਲ ਵੇਖਿਆ। ਕੇਸਰੋ ਨੇ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਸੀ ਦਿਤਾ। ਉਹਦੀਆਂ ਅੱਖਾਂ ਵਿਚ ਹੰਝੂ ਲਥੇ ਹੋਏ ਸਨ। 'ਤੂੰ ਤਾਂ ਭਾਬੀ ਐਵੇਂ ਦਿਲ ਭਰ ਲੈਨੀ......', ਹਰਮੀਤ ਹੋਰ ਕੁਝ ਵੀ ਨਾ ਕਹਿ ਸਕਿਆ। ਕੇਸਰੋ ਚੁੱਪ-ਚੁਪੀਤੀ ਉਹਦੇ ਲਾਗੋਂ ਚਲੀ ਗਈ। ਚਿੱਟੀ ਚਤੱਈ ਕਢ ਲਿਆਈ ਅਤੇ ਮੰਜੇ ਉਤੇ ਵਿਛਾਉਂਦਿਆਂ ਕਹਿਣ ਲਗੀ:

'ਤੁਹਾਡੇ ਲਈ ਤਾਂ ਮੈਂ ਮਰ ਈ ਗਈ ਆਂ ...ਨਾ ਬੇਬੇ ਜੀ ਕਦੀ ਆਏ ਨੇ, ਨਾ ਬਾਪੂ ਜੀ ......ਭਲਾ ਤੂੰ ਵੀ ਦੂਰ ਹੋਨਾ? ਆਹ ਚਾਰ ਪੈਲੀਆਂ ਤੇ ਤੇਰਾ ਕਾਲਜ ਆ ......ਸੌ ਸੁਖ ਸੁਨੇਹਾ ਹੁੰਦਾ ......' ਕੇਸਰੋ ਨੇ ਆਪਣਾ ਸਾਰਾ ਗਿਲਾ ਕੱਢ ਲਿਆ।

'ਨੀ ਬਲਸ਼ਣੀਏ ਤੂੰ ਕਿਉਂ ਰੋਣ ਬਹਿ ਗਈ ਏਂ? ਹੁੰਦਾ ਮੇਰਾ ਦਿਉਰ ਤਾਂ ਆਉਂਦੇ ਨੂੰ ਬਾਹਵਾਂ 'ਚ ਘੁੱਟ ਲੈਂਦੀ ਮੈਂ.....ਕਿਉਂ ਵੇ ਠੀਕ ਆ ਨਾ? ਬੀਬੋ ਨੇ ਹੱਥਾਂ ਨਾਲ ਧਾਗਾ ਠੋਕਦਿਆਂ ਹਰਮੀਤ ਨੂੰ ਪੁਛਿਆ।

ਹਰਮੀਤ ਥੋੜ੍ਹਾ ਸ਼ਰਮਾ ਗਿਆ ਅਤੇ ਕੁਝ ਨਾ ਬੋਲਿਆ।

'ਸਾਡੀ ਭੈਣ ਤਾਂ ਤੈਨੂੰ ਬੜਾ ਈ ਯਾਦ ਕਰਦੀ ਰਹਿੰਦੀ।' ਬੀਬੋ ਨੇ ਹਰਮੀਤ ਨੂੰ ਵਿਅੰਗ ਕੀਤਾ।

'ਚਲ ਨੀ ਚਲ ...... ਹੁਣ ਭੌਂਕਣਾ ਛਡ... ਇਹਦੀ ਲੁੱਚੀ ਦੀ ਤੋਤੀ ਮੂੰਹੋਂ ਬਾਹਰ ਈ ਰਹਿੰਦੀ।' ਕੇਸਰੋ ਦਾ ਰੋਣ ਸੁੱਕ ਗਿਆ ਸੀ ਅਤੇ ਉਹ ਬੀਬੋ ਨੂੰ ਘੂਰੀਆਂ ਵੱਟ ਰਹੀ ਸੀ।

'ਇਹ ਤਾਂ ਖਵਰੇ ਕਰਦੀ ਕਿ ਨਹੀਂ......ਲਗਦਾ ਤੂੰ ਬਹੁਤ ਕਰਦੀ ਆਂ।' ਇਸ ਵਾਰ ਹਰਮੀਤ ਨੇ ਬਰੋਬਰ ਦਾ ਵਾਰ ਕਰ ਦਿਤਾ।

'ਲੈ ਉਠ ਮੈਂ ਤਾਂ ਤੇਰੇ ਨਾਲ ਭਜ ਜਾਣ ਨੂੰ ਵੀ ਤਿਆਰ ਆਂ।' ਬੀਬੋ ਨਾਸਾਂ ਫੁਰਕਾਉਂਦੀ ਹੱਸ ਪਈ ਅਤੇ ਦਰੀ ਛਡ ਕੇ ਮੰਜੇ ਲਾਗੇ ਆ ਗਈ।

'ਖਲੋ ਤੇਰੇ ਰਖੇ ਜਾਣ, ਕਿਵੇਂ ਮੱਛਰੀ ਆ ਅੱਜ।' ਕੇਸਰੋ ਨੇ ਜੋੜ ਕੇ ਬੀਬੋ ਦੀਆਂ ਮੌਰਾਂ ਵਿਚ ਮੱਕੀ ਦੇ ਮਾਰੀ। ਹਰਮੀਤ ਕੁਝ ਛਿੱਥਾ ਪੈ ਗਿਆ।

'ਅੱਛਾ ਭੈਣਾ, ਅੱਜ ਤੁਹਾਡੀ ਈਦ ਆ ......ਆਪਾਂ ਚਲਦੇ ਭਲੇ', ਆਖਦੀ ਬੀਬੋ ਨੇ ਕੇਸਰੋ ਨੂੰ ਅੱਖ ਮਾਰੀ ਅਤੇ ਬਾਹਰ ਨਿਕਲ ਗਈ। ਕੇਸਰੋ ਵਿਚੋਂ ਖੁਸ਼ ਸੀ। ਉਹਨੇ ਕਾਹੜਨੀ ਟੇਡੀ ਕਰਕੇ ਸੁਣਗੁਦੜਾ ਦੁੱਧ ਛੰਨੇ ਵਿਚ ਪਲਟਿਆ, ਇਕ ਪੋਟਲੀ 'ਚੋਂ ਖੰਡ ਕਢੀ ਅਤੇ ਚਮਚੇ ਨਾਲ ਰਲਾ ਕੇ ਹਰਮੀਤ ਨੂੰ ਲਿਆ ਫੜਾਇਆ। ਪਰੇ ਪਈ ਪੀਹੜੀ ਨੂੰ ਮੰਜੀ ਲਾਗੇ ਖਿਚਦਿਆਂ, ਗਲ਼ ਉਤੇ ਉਂਗਲ ਰਖ ਬੈਠ ਗਈ।

'ਸੁਣਾ, ਤੇਰੇ ਵੀਰ ਦਾ ਕੋਈ ਸੁਖ-ਸੁਨੇਹਾ ਨਹੀਂ ਆਇਆ', ਝਿੱਜਕਦੀ ਝਿੱਜਕਦੀ ਨੇ ਪੁੱਛ ਈ ਲਿਆ।

'ਆਈ ਸੀ ਚਿੱਠੀ; ਲਿਖਿਆ ਸੀ, 'ਸਾਡੀ ਪਲਟਣ ਬਰਮਾਂ 'ਚ ਲੜਨ ਜਾ ਰਹੀ ......ਬੇਬੇ ਜੀ ਨੂੰ ਨਾ ਦੱਸਣਾ ....।'

'ਤੇ ਮੈਨੂੰ?'

'ਤੁਹਾਡੇ ਬਾਰੇ ਲਿਖਿਆ ਸੀ... ਜਾ ਕੇ ਦਲਾਸਾ ਦੇ ਆਈਂ, ਬਈ, ਮੈਂ ਛੇਤੀ ਹੀ ਆ ਜਾਊਂ।'

ਕੇਸਰੋ ਦੇ ਭਰਵੱਟੇ ਹਿਲ ਨਹੀਂ ਸਨ ਰਹੇ ਅਤੇ ਅੱਖਾਂ ਦੀਆਂ ਪੁਤਲੀਆਂ ਪੰਜਵੇਂ ਸਥਿਰ ਹੋ ਗਈਆਂ ਸਨ। ਉਹ ਕਿਸੇ ਡੂੰਘੀ ਸੋਚ ਵਿਚ ਗੁਆਚ ਗਈ। ਹਰਮੀਤ ਘੁਟ ਘੁਟ ਕਰਕੇ ਦੁਧ ਪੀ ਜਾਂਦਾ ਸੀ।

ਪਵਿੱਤਰ ਰੋਜ਼ ਵਾਂਗ ਕੋਠੇ 'ਤੇ ਚੜੀ ਅਤੇ ਆਦਤ ਅਨੁਸਾਰ ਪਿਛਵਾੜੇ ਝਾਤੀ ਮਾਰੀ। ਗਭਰੂ ਦਾ ਗਠਵਾਂ ਸਰੀਰ 'ਤੇ ਭੋਲਾ-ਭਾਲਾ ਲੰਮੂਤਰਾ ਮੂੰਹ, ਤਿੱਖੇ ਤਿੱਖੇ ਨਕਸ਼ਾਂ ਨਾਲ ਫੱਬ ਫੱਬ ਪੈਂਦਾ ਸੀ। ਪਵਿੱਤਰ ਨੂੰ ਉਹ ਬਹੁਤ ਪਿਆਰਾ ਪਿਆਰਾ ਲੱਗਾ ਅਤੇ ਉਹ ਇਕ ਹੱਥ ਢਾਕ 'ਤੇ ਰੱਖ ਦੂਜੇ ਨਾਲ ਦੰਦ ਲੁਕਾਉਂਦੀ ਕੇਸਰੋ ਦੇ ਵਿਹੜੇ ਵਲ ਝਾਕਣ ਲਗੀ। ਪਵਿੱਤਰ ਨੂੰ ਦਿਉਰ, ਭਰਜਾਈ ਦੀਆਂ ਗੱਲਾਂ 'ਚੋਂ ਇਕ ਸਰੂਰ ਜਿਹਾ ਆ ਰਿਹਾ ਸੀ।

'ਕੀ ਬਣਦਾ ਅੱਜ?' ਹੱਸਦੀ ਹੱਸਦੀ ਪਵਿੱਤਰ ਨੇ ਕੇਸਰੋ ਨੂੰ ਅਵਾਜ਼ ਦਿਤੀ। ਸ਼ਾਇਦ ਅਜਿਹਾ ਕਰਕੇ ਉਹ ਗਭਰੂ ਦਾ ਧਿਆਨ ਆਪਣੇ ਵੱਲ ਖਿੱਚਣਾ ਚਹੁੰਦੀ ਸੀ।

'ਦੇਰ ਆਇਆ ਈ ਭੈਣਾ ਵਰ੍ਹਿਆਂ ਪਿਛੋਂ,..... ਖਵਰੇ ਕਿਦਾਂ ਸਾਡਾ ਚੇਤਾ ਆ ਗਿਆ? ਆ ਜਾ ਉਤਰ ਆ।' ਕੇਸਰੋ ਨੇ ਸਿਰ ਉੱਤੇ ਹੱਥਾਂ ਦੀ ਕੜਿੰਗੜੀ ਪਾਉਂਦਿਆਂ ਕਿਹਾ। 'ਇੰਜ ਤਾਂ ਭਾਬੀ ਮੈਂ ਰੋਜ਼ ਆ ਜਿਆ ਕਰੂ ਸਿੱਧਾ ਕਾਲਜੋਂ ......ਪਰ ਫਿਰ ਸਾਨੂੰ ਦੁੱਧ ਮਲਾਈਆਂ ਕਿਸੇ ਨਹੀਂ ਦੇਣੇ।'

'ਡੱਕਰਿਆ, ਸਾਡੇ ਕੋਈ ਦੁੱਧ ਦਾ ਕਾਲ ਆ...... ਹੁਣ ਤਾਂ ਦੋ ਲਵੇਰੀਆਂ। ਸੱਚ ਤੇਰੇ ਵੀਰ ਲਈ ਥੋਹੜਾ ਘਿਉ ਜੋੜਿਆ......ਉਹਦਾ ਤਾਂ ਅਜੇ ਆਉਣ ਦਾ ਥਹੁ ਨਹੀ ...... ਤੂੰ ਲੈ ਜਾਵੀਂ?...ਸਾਡੇ ਕਿਹੜਾ ਕੋਈ ਖਾਣ ਆਲਾ ਹੋਰ।'

ਦੋਵਾਂ ਦੀਆਂ ਗੱਲਾਂ ਸੁਣ ਪਵਿੱਤਰ ਸਰੂਰ ਸਰੂਰ ਹੋ ਰਹੀ ਸੀ। ਉਹ ਚੰਨੀ ਨੂੰ ਉਂਗਲ ਦੁਆਲੇ ਵਲਦੀ, ਨਿੱਕਾ ਨਿੱਕਾ ਹੱਸ ਰਹੀ ਸੀ। ਦੁੱਧ ਦਾ ਛੰਨਾ ਖਾਲੀ ਹੋ ਗਿਆ। ਛੰਨੇ ਨੂੰ ਭੁੰਜੇ ਰਖ ਉਹਨੇ ਸੰਗਦੇ ਸੰਗਦੇ ਪਵਿੱਤਰ ਵਲ ਝਾਕਿਆ। ਪਰ ਜਿਵੇਂ ਉਹ ਪਵਿੱਤਰ ਦਾ ਜਲੌ ਝਲ ਨਾ ਸਕਿਆ ਹੋਵੇ। ਉਹਦੀਆਂ ਅੱਖਾਂ ਝੁਕ ਗਈਆਂ।

"ਅੱਛਾ ਭਾਬੀ, ਲਿਆ ਦੇ ਫਿਰ ਘਿਉ ...।' ਹਰਮੀਤ ਨੇ ਕੇਸਰੋ ਨੂੰ ਆਖਿਆ-'ਮੈਂ ਨਹੀਂ ਅੱਜ ਜਾਣ ਦੇਣਾ...ਆਇਆ ਕਦੋਂ, ਤੇ ਤੁਰ ਵੀ ਪਿਆ .. ਤੂੰ ਰਾਤ ਜਾ ਕੇ ਹੁਣ ਕੀ ਪੜ੍ਹ ਸੁਟਣਾ?' ਕੇਸਰੋ ਦੇ ਕਹਿਣ ਵਿਚ ਇਕ ਤਰਲਾ ਸੀ।

ਬਨ੍ਹੇਰੇ 'ਤੇ ਖੜੀ ਪਵਿੱਤਰ ਦਾ ਦਿਲ ਚੌਂਕ ਉਠਿਆ ਸੀ, 'ਹਾਏ! ਕਿੱਡਾ ਸੋਹਣਾ!'

ਹਰਮੀਤ ਨੇ ਕੇਸਰੋ ਦੀ ਗੱਲ ਦਾ ਅਜੇ ਕਈ ਜਵਾਬ ਨਹੀਂ ਸੀ ਦਿਤਾ। 'ਸਵੇਰੇ ਸਵਖ਼ਤੇ ਚਲਾ ਜਾਵੀਂ, ਮੈਂ ਨਹੀਂ ਰੋਕਦੀ। ਅਜ ਬਾਪੂ ਵੀ ਵਾਂਹਡੇ ਗਿਆ...ਮੈਂ ਕੁੜੀਆਂ ਦੇ ਚਰਖੇ 'ਕਠੇ ਕਰਦੀ ਫਿਰਦੀ ਜਾਂ ਰਾਤ ਲੰਘਾਉਣ ਲਈ।' ਕੇਸਰ ਨੇ ਇਕ ਨੱਪੀ ਪੀੜ ਕਹਿ ਦਿਤੀ।

'ਰਹਿਣ ਨੂੰ ਤਾਂ ਮੈਂ ਰਹਿ ਪੈਂਦਾ, ਪਰ ਕਲ ਈ ਸਾਡੇ ਇਮਤਿਹਾਨ ਸ਼ੁਰੂ ਨੇ ......ਮੈਂ ਫਿਰ ਕਿਸੇ ਦਿਨ ਛੇਤੀ ਈ ਆ ਜਾਊਂ ਇਮਤਿਹਾਨਾਂ ਪਿਛੋਂ।' ਏਦਾਂ ਕਰਨੀ ਸੀ ਤਾਂ ਆਉਣਾ ਈ ਕਾਹਤੋਂ ਸੀ? ਕੇਸਰੋ ਦਾ ਮੂੰਹ ਝੌਂ ਗਿਆ।

'ਮੈਂ ਅੱਜ ਆਉਣਾ ਤਾਂ ਨਹੀਂ ਸੀ...ਪਰ ਵੀਰ ਨੇ ਪੱਕੀ ਕੀਤੀ ਸੀ ਕਿ ਨੂਰਪੁਰ ਜ਼ਰੂਰ ਜਾਈਂ ਤੇ ਹੋਂਸਲਾ ਹਾਂਸਲਾ ਦੇ ਆਂਈਂ। ਹਰਜੀਤ ਨੇ ਆਪਣੇ ਆਪ ਨੂੰ ਫਸਿਆ ਫਸਿਆ ਅਨੁਭਵ ਕੀਤਾ। ਕੇਸਰੋ ਚੁੱਪ ਕੀਤੀ ਰਹੀ। ਕੁਝ ਸੋਚ ਕੇ ਉਹ ਉਠੀ। ਸਬਾਤੇ ਪੰਜ ਛੇ ਚਰਖੇ ਖੜੇ ਕੀਤੇ ਹੋਏ ਸਨ। ਚਰਖਿਆਂ ਵਲ ਵੇਖ ਕੇ ਜਿਵੇਂ ਉਹਨੂੰ ਆਪਣੇ ਆਪ 'ਤੇ ਕਹਿਰਾਂ ਦਾ ਗੁਸਾ ਆ ਰਿਹਾ ਸੀ। ਉਹ ਅੰਦਰ ਲੰਘ ਗਈ ਅਤੇ ਘਿਉ ਦੀ ਪੀਪੀ ਫੜੀ ਬਾਹਰ ਆ ਗਈ।

ਹਰਮੀਤ ਬੇ ਦਲੀਲਾ ਜਿਹਾ ਉਠਿਆ ਅਤੇ ਕੇਸਰੋ ਦੇ ਹਥੋਂ ਉਹਨੇ ਪੀਪੀ ਫੜ ਲਈ। ਤੁਰਨ ਲਗੇ ਜਦ 'ਸਾ-ਸਰੀ ਕਾਲ' ਆਖਿਆ ਤਾਂ ਪਵਿੱਤਰ ਨੂੰ ਲੱਗਾ ਜਿਵੇਂ ਉਹਦਾ ਮੂੰਹ ਕੇਸਰੋ ਵਲ ਨਹੀਂ ਸੀ, ਸਗੋਂ ਉਹਦੇ ਵੱਲ ਸੀ। ਹਰਮੀਤ ਤੁਰ ਗਿਆ। ਕੇਸਰੋ ਦਰਵਾਜ਼ੇ, ਵਿਚ ਖਲੋਤੀ ਉਹਨੂੰ ਰਣ ਸਿੰਘ ਦੀ ਹਵੇਲੀ ਦਾ ਮੋੜ ਕਟਦਿਆਂ ਵਿੰਹਦੀ ਰਹੀ। ਆਖਰ ਹੌਕਾ ਭਰਕੇ ਉਹ ਪਿਛੇ ਪਤੀ। ਦੇਰਵਾਜ਼ੇ ਦੇ ਤਖ਼ਤੇ 'ਫੜਾਹ' ਫੜਾਹ' ਕਰਕੇ ਵਜੇ।

'ਤੈਨੂੰ ਮੈਂ ਲੈ ਜਾਣਾ ਈਂ। ਸ਼ਰਾਰਤੀ ਅੰਦਾਜ ਵਿਚ ਉਹਨੇ ਬਨੇਰੇ ਉਤੇ ਖੜੀ ਪਵਿੱਤਰ ਵਲ ਉਂਗਲ ਹਲਾਉਂਦਿਆਂ ਆਖਿਆ। ਉਹਨੇ ਦੋਵਾਂ ਨੂੰ ਇਕ ਦੂਜੇ ਵਲ ਝਾਕਦਿਆਂ ਤਾੜ ਲਿਆ ਸੀ।

'ਸ਼ਰਮ ਨਹੀਂ ਆਉਂਦੀ?' ਪਵਿੱਤਰ ਹੋਰ ਕੁਝ ਨਾ ਕਹਿ ਸਕੀ।

'ਕਿਉਂ? ਪਸੰਦ ਨਹੀਉ?...ਬਾਹਰਵੀਂ 'ਚ ਪੜ੍ਹਦਾ ਈ...ਦਿਲ ਕਰਦਾ 'ਤੇ ਸਿਰ ਨਾਲ ਹਾਂ ਕਰ ਦੇ।

'ਜਾਹ ਮੈਂ ਨਹੀਂ ਕੂੰਦੀ ਤੇਰੇ ਨਾਲ। ਚੰਦਰੀ ਨਾ ਹੋਵੇ! '

'ਅੱਛਾ ਬਾਬਾ ਨਹੀਂ, ਕਹਿੰਦੀ, ਨਹੀਂ ਕਹਿੰਦੀ... ਆਹ ਲੈ ਮਾਫੀ ਦੇ' ਦੇ।' ਕੇਸਰੋ ਨੇ ਆਪਣੇ ਦੋਵੇਂ ਹੱਥ ਪਹਿਲਾਂ ਦੋਵਾਂ ਕੰਨਾਂ ਨੂੰ ਲਾਏ ਅਤੇ ਫਿਰ ਪਵਿੱਤਰ ਵਲ ਜੋੜਦਿਆਂ ਆਖਿਆ।

ਪਵਿੱਤਰ ਮੂੰਹ ਵਟੇਰਦੀ, ਮਰੋੜਾ ਮਾਰ ਕੇ ਤੁਰ ਆਈ। ਉਹਨੇ ਕਲਪਣਾ ਈਂ ਕਲਪਣਾ ਵਿਚ ਆਪਣੇ ਆਪ ਨੂੰ ਹਰਮੀਤ ਨਾਲ ਮੇਚਿਆ, ਦਿਲ ਹੀ ਦਿਲ ਵਿਚ ਉਹਦੀ ਪ੍ਰਸ਼ੰਸਾ ਕੀਤੀ। ਕੇਸਰੋ ਦੇ ਘਰ ਤ੍ਰਿੰਝਣ ਕੱਤਦਿਆਂ ਵੀ ਉਹ ਕਈਆਂ ਸੁਪਨਿਆਂ ਦਾ ਤਾਣਾ-ਬਾਣਾ ਉਣਦੀ ਰਹੀ, ਭਵਿੱਖਤ ਦੇ ਤਸੱਵਰ ਨੂੰ ਸੋਚਾਂ ਨਾਲ ਮੇਚਦੀ ਰਹੀ।

੨੩.

ਸ਼ਮੀਰ ਐਸਾ ਘਰ ਤੋਂ ਗਿਆ ਕਿ ਮੁੜ ਘਰ ਨਾ ਪਰਤਿਆ! ਸਰਵਣ ਨੂੰ ਵਾਹੀ ਦਾ ਕੰਮ ਗਾਖ਼ ਗਿਆ ਲੱਗਦਾ ਸੀ। ਆਉਂਦੇ ਕੁਝ ਸਾਲਾਂ ਵਿਚ ਉਹਨੇ ਵਾਹੀ ਦਾ ਸਾਰਾ ਭਾਰ ਸਿਰ ਚੁਕ ਕੇ, ਅਮਰੋ ਨੂੰ ਜੁਮੇਂਵਾਰੀ ਦੀ ਪੰਜਾਲੀ ਹੇਠੋਂ ਕਢ ਦਿਤਾ ਸੀ। ਰੇਸ਼ਮੇਂ ਅਤੇ ਖੈਰੂ ਇਕ ਦੂਜੇ ਨੂੰ ਹਮਦਰਦੀ ਭਰੀਆਂ ਨਜ਼ਰਾਂ ਨਾਲ ਵੇਖਣ ਲਗ ਪਏ ਸਨ। ਕਈ ਵਾਰ ਤਾਂ ਬਾਬੇ ਵਰਿਆਮੇ ਦੇ ਖੂਹ 'ਤੇ ਇਕ ਦੂਜੇ ਨੂੰ ਨਿੱਕੀ ਮੋਟੀ ਨੋਕ ਝੋਕ ਕਰਕੇ ਉਹ ਸਵਾਦ ਸਵਾਦ ਹੋ ਜਾਂਦੇ। ਉਹ ਇੰਜ ਮਹਿਸੂਸਦੇ ਮਾਨੋ ਉਹ ਦੋਵੇਂ ਇਕ ਦੂਜੇ ਲਈ ਬਣੇ ਹੋਣ, ਪਰ ਵਕਤ ਨੇ ਦੋਵਾਂ ਵਿਚਲੇ ਖੱਪੇ ਨੂੰ ਕਦੀ ਵੀ ਭਰ ਕੇ ਮਿਲਣ ਨਾ ਦਿਤਾ। ਫਿਰ ਵੀ ਕਿਸਮਤ ਨੂੰ ਕੋਸਦੇ, ਦੂਜੇ ਲੋਕਾਂ ਵਾਂਗ ਉਹ ਆਪ ਆਪਣੀ ਜੀਵਨ ਗੱਡੀ ਨੂੰ ਤੋਰੀ ਜਾਂਦੇ ਸਨ। ਕੰਵਰ ਅਤੇ ਕਿਸ਼ਨ ਸਿੰਘ ਦੀ ਦੁਸ਼ਮਣੀ ਦਾ ਪਾੜ ਜਿਉਂ ਦਾ ਤਿਉਂ ਸੀ। ਇਸਦੇ ਉਲਟ, ਕਿਸ਼ਨ ਸਿੰਘ ਢੀਠਾਂ ਤਾਣ ਸਰਵਣ ਨਾਲ ਮੁੜ ਤੋਂ ਨੇੜਤਾ ਕਰ ਲੈਣ ਦੇ ਰੌਂਅ ਵਿਚ ਸੀ। ਸ਼ਿਵਦੇਵ ਦੇ ਵੀਹ ਬਾਲ ਬੱਝ ਜਾਣ ਕਾਰਨ, ਕਿਸ਼ਨ ਸਿੰਘ ਵੈਸੇ ਵੀ ਇਕ ਤਰ੍ਹਾਂ ਹਮਦਰਦੀ ਦਾ ਪਾਤਰ ਬਣਿਆ ਹੋਇਆ ਸੀ। ਸਰਵਣ ਆਪਣੇ ਸੁਨੇਹ ਭਰਪੂਰ ਵਤੀਰੇ ਕਾਰਨ, ਨੂਰਪੁਰ ਦੇ ਲੋਕਾਂ ਦਾ ਆਦਰ ਮਾਣ ਪ੍ਰਾਪਤ ਕਰ ਚੁੱਕਾ ਸੀ, ਜਦ ਕਿ ਕੰਵਰ ਨੂੰ ਆਪਣੀ ਸਾਖ ਪਿੰਡ ਵਿਚੋਂ ਮੁਕ ਹੀ ਗਈ ਲਗਦੀ। ਇਹ ਗਲ ਕੰਵਰ ਦੀਆਂ ਅੱਖਾਂ ਵਿਚ ਭੱਖੜੇ ਵਾਂਗ ਰੜਕਦੀ ਸੀ। ਉਹ ਆਪਣੇ ਉਖੜੇ ਪੈਰਾਂ ਨੂੰ ਮੁੜ ਤੋਂ ਜਮਾਉਣ ਦੀਆਂ ਵਿਉਂਤਾਂ ਸੋਚਣ ਲੱਗਾ।

ਕੰਵਰ ਦੀਆਂ ਸੋਚਾਂ ਨੂੰ ਪਰਫੁੱਲਤ ਹੋਣ ਦਾ ਮੌਕਾ ਆ ਗਿਆ। ਦੇਸ਼ ਦੀ ਵੰਡ ਦੀਆਂ ਗੱਲਾਂ ਚਲ ਪਈਆਂ। ਹੌਲੀ ਹੌਲੀ ਹਿੰਦੂ-ਮੁਸਲਮ ਫਸਾਦ ਸ਼ੁਰੂ ਹੋ ਗਏ। ਲੋਕ, ਉਜੜ ਕੇ ਆਏ ਲੋਕਾਂ ਦੇ ਸੜਕਾਂ ਤੋਂ ਲੰਘਦੇ ਕਾਫਲੇ ਵੇਖਣ ਲਗੇ। ਰੋਂਦੇ ਕੁਰਲਾਉਂਦੇ ਹਜੂਮ, ਹਿਸੇ ਹਿਸੇ ਚਿਹਰੇ, ਘਾਬਰੇ ਘਾਬਰੇ ਤੀਵੀਆਂ ਬੱਚੇ, ਮੌਤ ਦੇ ਪਰਛਾਵੇਂ ਬੱਚੇ ਆਪਣਾ ਸਭ ਕੁਝ ਲੁਟ-ਲੁਟਾ ਕੇ ਹਾਰ-ਹੱਟੇ ਜਵਾਰੀਏ ਵਾਂਗ ਸੜਕਾਂ ਨੂੰ ਮਾਪਦੇ ਅਗਿਓਂ ਅਗੇ ਕਿਸੇ ਅਣਜਾਣੇ ਥਾਂ ਨੂੰ ਤੁਰੇ ਜਾ ਰਹੇ ਸਨ।

ਘੁੱਟੀ ਘੁੱਟੀ ਫਿਜ਼ਾ ਵਿਚ ਨਫ਼ਰਤ ਦੀ ਜ਼ਹਿਰ ਘੁਲਦੀ ਗਈ। ਦਿਨ ਦੇ ਦੋ ਵਜੇ ਸਨ ਕਿ ਆਲੇ ਦੁਆਲੇ ਦੇ ਪਿੰਡਾਂ 'ਚੋਂ ਸਿੱਖ ਘੋੜ ਸਵਾਰਾਂ ਨੂਰਪੁਰ 'ਤੇ ਆਣ ਹੱਲਾ ਬੋਲਿਆ। ਕੰਵਰ ਇਹਨਾਂ ਘੜ ਸਵਾਰਾਂ ਦਾ ਮੋਹਰੀ ਸੀ। ਸ਼ਾਮ ਪੈਣ ਤਕ ਵੱਢ-ਫੱਟ ਅਤੇ ਲੁਟ-ਮਾਰ ਦਾ ਸਿਲਸਿਲਾ ਚਲਦਾ ਰਿਹਾ। ਅੱਗ ਲਗੇ ਘਰਾਂ ਦੀਆਂ ਲਾਟਾਂ ਅਕਾਸ਼ ਨੂੰ ਛੂਹ ਰਹੀਆਂ ਲਗਦੀਆਂ ਸਨ। ਉਹੀ ਬਚਿਆ, ਜੋ ਨੱਠ ਗਿਆ। ਬੁਢੇ ਠ੍ਹੇਰੇ ਮਾਸੂਮ ਅਤੇ ਤੁਰਨ ਤੋਂ ਆਤਰ ਲੋਕਾਂ ਨੂੰ ਜੀਂਦੇ ਹੀ, ਉਹਨਾਂ ਦੇ ਘਰਾਂ ਵਿਚ ਹੀ ਫੂਕ ਦਿੱਤਾ ਗਿਆ।

ਸਵੇਰ ਹੋਣ ਤੱਕ ਮੁਸਲਮਾਨਾਂ ਦੀ ਪੱਤੀ ਅੱਧ ਵਰਿਤੇ ਸੜੇ ਸਿਵੇ ਵਰਗੀ ਲਗ ਰਹੀ ਸੀ। ਹਰ ਘਰ ਉਤੇ ਮੌਤ ਦਾ ਸਾਇਆ ਛਾਇਆ ਭਾਸਦਾ। ਸਰਵਣ ਨੂੰ ਉਸ ਸੁਬ੍ਹਾ ਦਾ ਸੂਰਜ ਲਹੂ ਦੇ ਸਾਗਰ 'ਚੋਂ ਨਹਾ ਕੇ ਨਿਕਲਿਆ ਜਾਪਿਆ। ਪਿੰਡ ਦੇ ਕੁਝ, ਇਕ ਲੋਕ ਕੰਵਰ ਦੀ ਦੂਰ ਦਰਿਸ਼ਟਤਾ ਦੀ ਦਾਦ ਦੇ ਰਹੇ ਸਨ, ਜਿਸਨੇ ਵਕਤ ਸਿਰ ਹੱਲਾ ਬੋਲ ਕੇ ਸਿੱਖਾਂ ਨੂੰ ਬਚਾ ਲਿਆ ਸੀ। ਕੰਵਰ, ਲੋਕਾਂ ਵਿਚ ਖਲੋਤਾ ਆਪਣੀ ਬਹਾਦਰੀ ਦੀਆਂ ਡੀਂਗਾ ਮਾਰ ਰਿਹਾ ਸੀ।

ਨਿਮੋਝੂਣ ਹੋਇਆ ਸਰਵਣ ਖੂਹ ਨੂੰ ਤੁਰ ਪਿਆ। ਊਂਧੀ ਪਾਈ ਤੁਰੇ ਜਾਂਦੇ ਸਰਵਣ ਨੂੰ ਲੱਗਾ ਜਿਵੇਂ ਉਹ ਦੀ ਆਪਣੀ ਆਤਮਾਂ ਉਹਨੂੰ ਧਰਿਕਾਰ ਰਹੀ ਹੋਵੇ। ਸ਼ਮੀਰੇ ਦੀ ਲਾਈ ਪਿੱਪਲੀ ਦੇ ਪੱਤੇ, ਸ਼ੂਕ ਰਹੇ ਸਨ। ਇੰਜ ਜਾਪਦਾ ਸੀ ਮਾਨੋ ਉਹ ਵੈਣ ਪਾ ਰਹੇ ਹੋਣ, ਕੁਰਲਾ ਰਹੇ ਹੋਣ। ਪਿੱਪਲੀ ਦੇ ਮੁਢ ਲਾਗੇ ਘੜੇ ਦੇ ਬੱਬਰ ਪਏ ਸਨ ਅਤੇ ਉਸ ਵਿਚਲਾ ਪਾਣੀ ਮੁਢੀ ਲਾਗੈ ਜੀਰ ਗਿਆ ਸੀ।

ਪਿੱਪਲੀ ਹੇਠ ਤਿੰਨ ਲਾਸ਼ਾਂ ਹੇਠ ਉਤੇ ਪਈਆਂ ਸਨ। ਖੈਰੂ ਅਤੇ ਰੇਸ਼ਮਾਂ ਦੀਆਂ ਲਾਸ਼ਾਂ ਅਲਫ ਨੰਗੀਆਂ ਸਨ, ਜਿਹਨਾਂ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਨੰਗਿਆਂ ਕਰਕੇ ਨਾਲ ਨਾਲ ਲਿਟਾ ਦਿਤਾ ਸੀ। ਦੋਵਾਂ ਦੇ ਹੇਠ ਨੂਰਾਂ ਦਾ ਸਰੀਰ ਦਬਿਆ ਪਿਆ ਸੀ। ਉਸਦੇ ਪੈਰਾਂ ਵਿਚ ਮਾਮੂਲੀ ਜਿਹੀ ਹਰਕਤ ਨੂੰ ਵੇਖ ਸਰਵਣ ਇਕ ਵਾਰ ਤਾਂ ਖੌਫ਼ ਖਾ ਗਿਆ, ਪਰ ਫਿਰ ਹੌਂਸਲਾ ਕਰਕੇ ਉਸ ਉਪਰ ਪਈਆਂ ਲਾਸ਼ਾਂ ਨੂੰ ਲਾਂਭੇ ਕਰ, ਹੇਠੋਂ ਨੂਰਾਂ ਨੂੰ ਕਢ ਲਿਆ।

ਲਹੂ ਨਾਲ ਲੇਥੂੰ ਪੇਥੂੰ ਨੂਰਾਂ ਇੰਜ ਜਾਪਦੀ ਸੀ, ਜਿਵੇਂ ਜੰਗਲੀ ਬਘਿਆੜ ਉਸਦੇ ਮਾਸ ਨੂੰ ਨੋਚਦੇ ਰਹੇ ਹੋਣ। ਉਹਦੀ ਅਕਲ ਫਿਕਰ ਵਿਚ ਕੁਝ ਨਹੀਂ ਸੀ ਆਉਂਦਾ ਕਿ ਉਹ ਕੀ ਕਰੇ। ਹੌਂਸਲਾਂ ਕਰਕੇ ਉਸ ਨੂਰਾਂ ਨੂੰ ਅਡੋਲ ਚੁਕਿਆ ਅਤੇ ਪੱਠਿਆਂ ਦੇ ਕੁਆਣੇ ਵਿਚ ਲਿਟਾ ਕੇ, ਉਪਰ ਬੱਲਦਾਂ ਦੇ ਝੂਲ ਦੇ ਦਿਤੇ। ਪੱਗ ਲਾਹ ਕੇ ਟਿੰਡਾਂ ਵਿਚੋਂ ਗਿਲਿਆਂ ਕੀਤਾ ਅਤੇ ਗਿਲੀ ਪੱਗ ਨੂੰ ਨੂਰਾਂ ਦੇ ਮੂੰਹ ਵਿਚ ਨਚੋੜਿਆ। ਪਾਣੀ ਦਾ ਘੁੱਟ ਗਰ, ਗਰ ਕਰਕੇ ਨੂਰਾਂ ਦੇ ਸੰਘੋ ਲੰਘ ਗਿਆ। ਸਰਵਣ ਨੂੰ ਕੁਝ ਧਰਾਸ ਹੋਇਆ। ਇਕ ਦੋ ਚੁਲੀਆਂ ਹੋਰ ਪਾਣੀ ਨੂਰਾਂ ਦੇ ਮੂੰਹ ਵਿਚ ਪਾਇਆ। ਗਿਲੀ ਪੱਗ ਨਾਲ ਉਸ ਨੂਰਾਂ ਦਾ ਮੀਹ ਪੂੰਝਿਆ। ਭਾਵੇਂ ਉਹਨੂੰ ਹੋਸ਼ ਤਾਂ ਨਹੀਂ ਸੀ ਆ ਰਹੀ, ਪਰ ਉਸਦੇ ਬਚ ਜਾਣ ਦੀ ਗਲ ਯਕੀਨੀ ਸੀ। ਨੂਰਾਂ ਨੂੰ ਝੁੱਲ ਨਾਲ ਢੱਕ, ਸਰਵਣ ਨੇ ਕਹੀ ਨਾਲ ਪਿੱਪਲੀ ਹੇਠਾਂ ਦੇ ਕਬਰਾਂ ਪੁਟੀਆਂ ਅਤੇ ਖੈਰੂ ਤੇ ਰੇਸ਼ਮਾਂ ਨੂੰ ਦਫਨਾ ਦਿਤਾ। ਸ਼ਾਮ ਹੋਣ ਤਕ ਉਹ ਨੂਰਾਂ ਦੇ ਸਰ੍ਹਾਂਦੀ ਬੈਠਾ, ਉਸਦੇ ਚਿਹਰੇ ਦੇ ਬਦਲਦੇ ਰੰਗ ਵੇਖਦਾ ਰਹਾ। ਸ਼ਾਮ ਪਿਆਂ ਨੂਰਾਂ ਨੂੰ ਕੁਝ ਹੋਸ਼ ਆਈ। ਪਹੁੰਚੇ ਸਦਮੇ ਕਾਰਨ ਉਹ ਊਲ-ਜਲੂਲ ਬੋਲੀ ਜਾ ਰਹੀ ਸੀ। ਰਾਤ ਦੇ ਘੁਸ-ਮੁਸੇ ਵਿਚ ਸਰਵਣ ਨੇ ਨੂਰਾਂ ਨੂੰ ਝੁੱਲ ਵਿਚ ਲਪੇਟ ਕੇ ਮੌਰਾਂ ਉਤੇ ਚੁੱਕ ਲਿਆ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਬਚਾਉਂਦਾ, ਉਸਨੂੰ ਆਪਣੇ ਘਰ ਲੈ ਆਇਆ।

੨੪.

ਦੇਸ਼ ਦੀ ਵੰਡ ਹੋ ਗਈ। ਸਮਾਂ ਪਾ ਕੇ ਨੂਰਾਂ ਤੰਦਰੁਸਤ ਹੋ ਗਈ। ਕਈ ਮਹੀਨੇ ਉਸ ਸੂਰਜ ਨਾਂ ਤਕਿਆ। ਲੁਕ ਛਿਪ ਦਿਨ ਗੁਜਾਰਦੀ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ। ਇੰਜ ਲਗਦਾ ਸੀ ਜਿਵੇਂ ਸਮੇਂ ਨੇ ਉਹਦੇ ਦਿਲ ਦੇ ਗਹਿਰੇ ਜ਼ਖਮਾਂ ਨੂੰ ਕੁਝ ਹੱਦ ਤਕ ਭਰ ਦਿੱਤਾ ਹੋਵੇ।

ਮਾਹੌਲ ਕੁਝ ਸ਼ਾਂਤ ਹੋ ਗਿਆ। ਨੂਰਾਂ ਹੁਣ ਕਦੀ ਕਦਾਈਂ ਦਿਨ ਵੇਲੇ ਡਿਓੜੀ ਦਾ ਕੁੰਡਾ ਅੜਾ, ਵਿਹੜੇ ਵਿਚ ਬਹਿ ਜਾਂਦੀ। ਦੇਸ਼ ਦੀ ਵੰਡ ਦੇ ਦਿਨ ਤੋਂ ਬਾਅਦ ਇਕ ਦਿਨ ਜਦ ਉਹ ਨਹਾ ਕੇ ਸਰਵਣ ਦੇ ਸਾਹਮਣੇ ਵਿਹੜੇ ਵਿਚ ਬੈਠੀ ਸੀ। ਪਵਿੱਤਰ ਕਰੋਛੀਏ ਨਾਲ ਕੁਝ ਕੱਢ ਰਹੀ ਸੀ ਅਤੇ ਅਮਰ ਅੰਨ-ਪਾਣੀ ਦੇ ਆਹਰ ਪਾਹਰ ਵਿਚ ਰੁਝੀ ਹੋਈ ਸੀ। ਨੂਰਾਂ ਦੇ ਪੱਲੇ ਵਿਸਾਰ ਚਿਹਰੇ 'ਤੇ ਉਦਾਸੀ ਦਾ ਸਾਇਆ ਸੀ, ਪਰ ਉਸਦੀਆਂ ਬਲੌਰੀ ਅੱਖਾਂ ਵਿਚ ਇਕ ਅਜੀਬ ਜਿਹੀ ਚਮਕ ਸੀ। ਸਰਵਣ ਨੇ ਨੂਰਾਂ ਦੀਆਂ ਅੱਖਾਂ ਦੇ ਪਿਛਵਾੜੇ ਤਕ ਝਾਕਿਆ। ਨੂਰਾਂ, ਨਿਝੱਕ ਤੇ ਅਡੋਲ ਉਹਦੀ ਤੱਕਣੀ ਦਾ ਹੁੰਗਾਰਾ ਭਰ ਰਹੀ ਸੀ। ਸਰਵਣ ਨੂੰ ਲੱਗਾ ਜਿਵੇਂ ਉਸਦਾ ਸਾਰਾ ਸਰੀਰ ਥਿੜਕ ਗਿਆ ਹੋਵੇ, ਜਿਵੇਂ ਉਹਦੇ ਸਿਰ ਨੂੰ ਇਕ ਚੱਕਰ ਜਿਹਾ ਆ ਗਿਆ ਹੋਵੇ; ਨੂਰਾਂ ਨੇ ਇਕ ਠੰਡਾ ਹੌਕਾ ਭਰ ਕੇ ਜਿਵੇਂ ਸਰਵਣ ਦੀ ਸਾਰੀ ਸਤਿਆ ਖਿਚ ਲਈ ਹੋਵੇ; ਮਾਨੋ ਨੂਰਾਂ ਨੇ ਉਹਦੇ ਅੰਦਰਲੀ ਪੀੜ ਨੂੰ ਚੰਗੀ ਤਰ੍ਹਾਂ ਅਨੁਭਵ ਕਰ ਲਿਆ ਹੋਵੇ।

ਉਸ ਦਿਨ ਤੋਂ ਬਾਅਦ ਸਰਵਣ ਕੁਝ ਉਖੜਿਆ ਉਖੜਿਆ ਰਹਿਣ ਲੱਗਾ। ਉਦਾਸ ਤੇ ਚੁਪ-ਚਾਨ। ਜਦ ਵੀ ਘਰ ਆਉਂਦਾ, ਉਹਦੀ ਨਜ਼ਰ ਨੂਰਾਂ ਨੂੰ ਭਾਲਦੀ। ਬਾਹਰ ਜਾਂਦਾ ਤਾਂ ਲਗਦਾ ਜਿਵੇਂ ਖੇਤ ਵੱਢ ਵੱਢ ਖਾਂਦੇ ਹੋਣ। ਨੂਰਾਂ ਆਨੇ ਬਹਾਨੇ ਉਹਦੇ ਸਾਹਮਣੇ ਹੁੰਦੀ ਪਰ ਉਹ ਝਟ ਪਟ ਬਿਜਲੀ ਦੇ ਝਲਕਾਰੇ ਵਾਂਗ ਲੁਕ ਜਾਂਦੀ। ਸਰਵਣ ਘਰ ਚਲਾ ਜਾਂਦਾ ਤਾਂ ਉਹਦੀ ਕਲਪਣਾ ਵਿਚ ਸਰਵਣ ਦੀ ਤਸਵੀਰ ਸਮਾਈ ਰਹਿੰਦੀ।

ਹਾਣ ਨੂੰ ਹਾਣ ਪਿਆਰਾ। ਨੂਰਾਂ ਤੇ ਪਵਿੱਤਰ ਇਕੱਠੀਆਂ ਬਹਿੰਦੀਆਂ, ਇਕੋ ਸਮੇਂ ਸੌਂਦੀਆ, ਇਕੋ ਵੇਲੇ ਜਾਗਦੀਆਂ। ਪਰ ਜਿਸ ਦਿਨ ਕੇਸਰ ਪਵਿੱਤਰ ਦਾ ਸਾਕ ਆਪਣੇ ਦਿਉਰ, ਹਰਮੀਤ ਲਈ ਲੈ ਗਈ, ਉਸ ਦਿਨ ਨੂਰਾਂ ਨੂੰ ਆਪਣਾ ਆਪ ਉਸ ਕੂੰਜ ਵਰਗਾ ਲੱਗਾ, ਜਿਸਦੀ ਡਾਰ ਵਿਛੜ ਗਈ ਹੋਵੇ, ਜਿਸ ਨਾਲ ਕਿਸੇ ਪਰਦੇਸੀ ਪੰਛੀ ਨੇ ਕੁਝ ਚਿਰ ਉਡਾਣ ਭਰੀ ਹੋਵੇ ਅਤੇ ਫਿਰ ਉਹਨਾਂ ਦੇ ਰਸਤੇ ਅਲੱਗ ਅਲੱਗ ਹੋ ਗਏ ਹੋਣ।

ਉਹ ਪਹਿਲੀ ਰਾਤ ਸੀ, ਜਿਸ ਰਾਤ ਸਰਵਣ ਨੂੰ ਨੂਰਾਂ ਦੇ ਭਵਿੱਖਤ ਦਾ ਤੌਖਲਾ ਹੋਇਆ ਹੋਵੇ। ਸਰਵਣ ਸੋਚਾਂ ਦੇ ਸਾਗਰ ਵਿਚ ਲੱਥ ਗਿਆ। ਨੂਰਾਂ ਦਾ ਕੀ ਕੀਤਾ ਜਾਏ!.....ਉਸਨੂੰ ਕੀਹਦੇ ਲੜ ਲਾਇਆ ਜਾਵੇ!..... ਕੋਣ ਇਸ ਡਾਹਲੀਓਂ ਟੁਟੇ ਬੇਰ ਨੂੰ ਝੋਲੀ ਪਾਏਂਗਾ?' ਸੋਚਾਂ ਦੀਆਂ ਤੰਦਾਂ ਨੇ ਉਸਦਾ ਸਿਰ ਚਕਰਾ ਦਿਤਾ। 'ਇਹਨੂੰ ਪਾਕਿਸਤਾਨ ਭੇਜ ਦੇਵਾਂ......ਪਰ ਓਥੇ ਇਹਦਾ ਕੌਣ ਏ?...... ਹੋਵੇ ਨਾ ਤਾਂ ਇਸ ਨਾਲ ਚਾਦਰ ਪਾ ਲਵਾਂ? ਉਫ਼! ਸਾਰਾ ਪਿੰਡ, ਸਾਰੇ ਲੋਕ ਕੀ ਆਖਣਗੇ? ਬੱਚੇ, ਬੁੱਢੇ ਮੇਰੇ ਵਲ ਉਂਗਲਾਂ ਚੁਕਣਗੇ .....ਨਹੀਂ...ਨਹੀਂ ...ਇਹ ਮੇਰੀ ਖ਼ੁਦਗਰਜ਼ੀ ਹੈ, ਮੈਂ ਅਜਿਹਾ ਨਹੀਂ ਕਰ ਸਕਦਾ......ਮੈਂ ਇਸਨੂੰ..', ਤੇ ਉਹਨੂੰ ਆਪਣੇ ਦਿਮਾਗ ਵਿਚ ਖਿਆਲਾਂ ਦਾ ਭੜਥੂ ਪਿਆ ਲੱਗਾ। ਕੋਈ ਵੀ ਤਾਂ ਰਸਤਾ ਉਹਨੂੰ ਨਜ਼ਰੀਂ ਨਹੀਂ ਸੀ ਆਉਂਦਾ। ਮੈਂ ਨੂਰਾਂ ਨਾਲ ਸਲਾਹ ਕਰਾਂਗਾ ...ਮੈਂ ਉਹਦੇ ਵਿਚਾਰਾਂ ਤੋਂ ਜਾਣੂ ਹੋਵਾਂਗਾ, ਤੇ ਉਹ ਅਚਾਨਕ ਇਕ ਹੰਭਲਾ ਮਾਰ ਕੇ ਮੰਜੀ ਉਤੇ ਉਠ ਬੈਠਾ।

ਅਮਰੋ ਅਤੇ ਪਵਿੱਤਰ, ਵਿਹੜੇ ਵਿਚ ਘੂਕ ਸੁੱਤੀਆਂ ਸਨ। ਨੂਰਾਂ ਨਿੱਤ ਵਾਂਗ ਸੁਫ਼ੇ ਦਾ ਬੂਹਾ ਮਾਰ ਅੰਦਰ ਸੁੱਤੀ ਹੋਈ ਸੀ। ਸਰਵਣ ਨੰਗੇ ਪੈਰੀਂ ਚੋਰਾਂ ਵਾਂਗ ਉਠਿਆ! ਦਰਵਾਜ਼ੇ 'ਤੇ ਉਗਲ ਦੇ ਨੌਂਹ ਨਾਲ ਠੱਕ ਤੱਕ ਕੀਤਾ।

'ਕੌਣ?' ਨੂਰਾਂ ਅਜੇ ਉਸਲ ਵੱਟ ਹੀ ਭੰਨ ਰਹੀ ਸੀ।

'ਸਰਵਣ', ਬੂਹੇ ਦੀ ਬੀਨੀ ਨਾਲ ਮੂੰਹ ਜੋੜ ਸਰਵਣ ਨੇ ਜਵਾਬ ਦਿੱਤਾ।

ਨੂਰਾਂ ਨੇ ਅਛੋਪਲੇ ਜਿਹੇ ਬੂਹੇ ਦਾ ਕੁੰਡਾ ਖੋਹਲ ਦਿਤਾ ਅਤੇ ਸਰਵਣ ਨੇ ਅੰਦਰ ਵੜ ਤਖ਼ਤੇ ਬੰਦ ਕਰ ਦਿੱਤੇ।

ਰਾਤ ਦੇ ਹਨੇਰੇ ਵਿਚ ਦੋਵੇਂ ਆਹਮੋ ਸਾਹਮਣੇ ਖੜੇ ਸਨ। ਰਾਤ ਦੀ ਚੁਪ-ਚਾਨ ਵਿਚ ਦੋਵਾਂ ਨੂੰ ਆਪਣੇ ਦਿਲਾਂ ਦੀ ਧੜਕਣ ਸੁਣਾਈ ਦੇ ਰਹੀ ਸੀ। ਪਤਾ ਨਹੀਂ ਕਿੰਨਾ ਸਮਾ ਉਹ ਅਬੋਲ ਖੜੇ ਰਹੇ। ਨੂਰਾਂ ਦਾ ਸਿਰ ਕਦ ਸਰਵਣ ਦੀ ਛਾਤੀ ਨਾਲ ਲੱਗਾ, ਦੋਵਾਂ ਨੂੰ ਕੋਈ ਪਤਾ ਨਹੀਂ ਸੀ।

'ਨੂਰਾਂ! ਮੰਜੀ ਟੋਹ ਕੇ ਨੂਰਾਂ ਨੂੰ ਬਹਾਲਦਿਆਂ ਸਰਵਣ ਨੂੰ ਜਾਪਿਆ ਜਿਵੇਂ ਉਹ ਸਾਹੋ ਸਾਹੀ ਹੋਇਆ ਹੋਵੇ। ਨੂਰਾਂ ਸਾਰੀ ਦੀ ਸਾਰੀ ਉਹਦੀ ਝੋਲੀ ਵਿਚ ਡਿੱਗੀ ਹੋਈ ਸੀ ਅਤੇ ਉਸਦਾ ਜਿਸਮ ਫੱਟੜ ਪੰਛੀ ਦੀ ਤਰ੍ਹਾਂ ਕੰਬ ਰਿਹਾ ਸੀ।

'ਮੈਂ ਤੇਰਾ ਵਿਆਹ ਕਰ ਦੇਣਾ ਚਾਹੁੰਨਾਂ, ਇਸ ਵਾਰ ਸਰਵਣ ਕੁਝ ਸੰਭਲਿਆ ਸੰਭਲਿਆ ਸੀ। ਉਸਦੀ ਇਹ ਗਲ ਸੁਣ ਨੂਰਾਂ ਇਕ ਦਮ ਸਿੱਧੀ ਹੋ ਕੇ ਹੀਂਅ 'ਤੇ ਬਹਿ ਗਈ।

'ਮੈਨੂੰ ਹੱਥੀਂ ਜ਼ਹਿਰ ਦੇ ਦੇ...... ਹੱਥੀਂ ਗਲ ਘੁੱਟ ਦੇ......ਮੈਂ ਤੇਰੇ ਬਗੈਰ ਨਹੀਂ ਜੀਅ ਸਕਦੀ......ਮੈਂ ਤੇਰੇ ਬਗੈਰ ਕਿਸੇ ਬਾਰੇ ਸੋਚ ਵੀ ਨਹੀਂ ਸਕਦੀ।

ਸਰਵਣ ਨੂੰ ਲੱਗਾ ਜਿਵੇਂ ਇੰਜ ਕਹਿੰਦਿਆਂ, ਉਹ ਫਿੱਸ ਪਈ ਹੋਵੇ। "ਤੂੰ ਨਹੀਂ ਸਮਝਦੀ... ਤੂੰ ਕਿਉਂ ਪਾਗਲ ਹੋ ਗਈ ਏਂ?'

'ਜੇ ਏਦਾਂ ਕਰਨੀ ਸੀ ਤਾਂ ਮੈਨੂੰ ਮਾਰ ਕੇ ਮੇਰੀ ਮਾਂ ਦੀ ਕਬਰ ਵਿਚ ਦਬ ਦੇਣਾ ਸੀ ਉਦੋਂ ਈਂ, ਨੂਰਾਂ ਦੀਆਂ ਹਿੱਚਕੀਆਂ ਰੋਕਣ ਲਈ ਸਰਵਣ ਨੇ ਉਹਦੇ ਮੂੰਹ ਅਗੇ ਹੱਥ ਦੇ ਦਿੱਤਾ।

'ਛੱਡ ਹੋਈਆਂ ਬੀਤੀਆਂ ਨੂੰ......ਸਭ ਕੁਝ ਭੁਲ ਜਾ ਨੂਰਾਂ ...ਸਮਝ ਲੈ ਪਿਆਰ ਇਕ ਬਚਪਨ ਦੀ ਖੇਡ ਸੀ, ਇਕ ਸੁਪਨਾ ਸੀ।

'ਨਹੀਂ, ਮੈਂ ਨਹੀਂ ਮੰਨਦੀ। ਤੂੰ ਕਹਿ ਦੇ ਤੂੰ ਮੈਨੂੰ ਪਿਆਰ ਨਹੀਂ ਕਰਦਾ......ਨੂਰਾਂ ਤੇਰੀ ਕੁਝ ਨਹੀਂ ਲੱਗਦੀ।'

'ਦੁਨੀਆਂ ਕੀ ਆਖੇਗੀ ਝੱਲੀਏ!'

'ਕੁਝ ਨਹੀਂ ਕਹੇਗੀ......ਜੇ ਕਹੇਗੀ ਤਾਂ ਸਾਨੂੰ ਦੁਨੀਆਂ ਦੀ ਪਰਵਾਹ ਨਹੀਂ...... ਦੁਨੀਆਂ ਨੇ ਅਗੇ ਕਿਹੜਾ ਜਬਰ ਨਹੀਂ ਢਾਹਿਆ? ਸਰਵਣ ਨੂੰ ਲਗਾ ਜਿਵੇ ਨੂਰਾਂ ਦਾ ਸਾਹਸ, ਉਸਨੂੰ ਵੀ ਨੂਰਾਂ ਬਾਰੇ ਸੋਚਣ ਲਈ ਮਜ਼ਬੂਰ ਕਰ ਦਵੇਗਾ, ਜਿਵੇਂ ਉਹਦੀ ਚੁਪ ਨੇ ਸਹਿਮਤੀ ਦਾ ਹੁੰਗਾਰਾ ਭਰ ਦਿਤਾ ਹੋਵੇ।

'ਜੇ ਮੈਂ ਨਰਾਂ ਨੂੰ ਅਪਣਾ ਲਵਾਂ ਤਾਂ ਇਹ ਸਹੀ ਅਰਥਾਂ ਵਿਚ ਇਕ ਪਰ-ਉਪਕਾਰ ਹੋਵੇਗਾ। ਮੈਂ ਇਸ ਅਬਲਾ ਦੇ ਕਿਸੇ ਕੰਮ ਆ ਸਕਾਂਗਾ ... ਘਟੋ ਘੱਟ ਮੈਂ ਇਕ ਬੇਸਹਾਰਾ ਦਾ ਸਹਾਰਾ ਬਣ ਸਕਾਂਗਾ...ਮੈਂ ਆਪਣੀਆਂ ਖੁਸ਼ੀਆਂ ਦੀ ਬਲੀ ਦੇ ਦਿਆਂਗਾ.. ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰਾਂਗਾ ..... ਮੈਂ......', ਸੋਚਦਿਆਂ ਸਰਵਣ ਨੇ ਨੂਰਾਂ ਨੂੰ ਛਾਤੀ ਨਾਲ ਘੁਟ ਲਿਆ।

੨੫.

ਇਹਨੀ ਦਿਨੀ, ਪਾਕਿਸਤਾਨੋ ਆਏ ਕੁਝ ਲੋਕ ਨੂਰਪੁਰ ਵਿਚ ਆਣ ਵਸੇ ਸਨ। ਉਹ ਆਪਣੇ ਆਪ ਨੂੰ ਕੱਚੇ ਅਲਾਟੀਏ ਕਹਿੰਦੇ ਅਤੇ ਲੋਕ ਉਹਨਾਂ ਨੂੰ ਪਨਾਹਗੀਰ। ਗੁਲਾਮ ਦੀ ਜ਼ਮੀਨ ਜੋ ਰਣ ਸਿੰਘ ਆਪਣੇ ਅਸਰ ਰਸੂਖ ਅਤੇ ਟੌਹਰ-ਟੱਪੇ ਨਾਲ ਹੀ ਜਬਰੀਂ ਵਾਹੀ ਫਿਰਦਾ ਸੀ, ਇਹਨਾਂ ਨੂੰ ਅਲਾਟ ਹੋ ਗਈ। ਕੰਵਰ ਨੂੰ ਤਾਂ ਕਦੀ ਸੁਪਨੇ ਵਿਚ ਵੀ ਅਜਿਹਾ ਵਾਪਰਨ ਦੀ ਸੋਚ ਨਹੀਂ ਸੀ ਆਈ। ਸ਼ੁਰੂ ਸ਼ੁਰੂ ਵਿਚ ਇਹਨਾਂ ਮਿੰਤ ਮਾਜਰਾ ਕਰਕੇ ਇਕ ਅੱਧ ਛਿਮਾਹੀ ਬਾਅਦ ਕਿਧਰੇ ਹੋਰ ਅਲਾਟਮੈਂਟ ਕਰਵਾ ਲੈਣ ਦਾ ਭਰੋਸਾ ਦਿਵਾ ਕੇ ਰਹਿਣ ਦੇਣ ਲਈ ਕੰਵਰ ਨੂੰ ਰਜਾਮੰਦ ਕਰ ਲਿਆ। ਕੰਵਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਇਕ ਤਾਂ ਉਸਦਾ ਇਸ ਪੈਲੀ ਉਤੇ ਕੋਈ ਕਨੂੰਨੀ ਹੱਕ ਨਹੀਂ ਅਤੇ ਦੂਜੇ ਇਹ ਲੋਕ ਉਹਦੇ ਅਹਿਸਾਨ ਥੱਲੇ ਦਬੇ ਰਹਿਣਗੇ ਅਤੇ ਪਿੰਡ ਵਿਚ ਉਸਦੀ ਮੁਕ ਗਈ ਸਾਖ ਫਿਰ ਤੋਂ ਸੁਰਜੀਤ ਹੋ ਜਾਵੇਗੀ।

ਅਫ਼ਸਰਾਂ ਨੂੰ ਮਿਲ ਮਿਲਾ ਕੇ ਉਸਨੇ ਇਹ ਅਲਾਟਮੈਂਟ ਤੁੜਾਉਣ ਲਈ ਬੜੀ ਵਾਹ ਲਾਈ, ਪਰ ਕੰਮ ਨੇਪਰੇ ਨਾ ਚੜਦਾ ਵੇਖ ਉਹ ਕੁਝ ਹੋਰ ਸਬੀਲਾਂ ਸੋਚਣ ਲੱਗਾ। ਜਗੀਰਦਾਰਾਂ ਦੀ ਪੁਰਾਣੀ ਲੀਹ ਉਤੇ ਤੁਰਦਿਆਂ ਉਸ ਕੁਝ ਬਦਮਾਸ਼ਾਂ ਦਾ ਆਸਰਾ ਲਿਆ। ਇਲਾਕੇ ਦੇ ਕੁਝ ਛੱਟੇ-ਫੂਕੇ ਮੁਸ਼ਟੰਡੇ, ਹਥਿਆਰਬੰਦ ਹੋ, ਸ਼ਰਾਬ ਵਿਚ ਗਟੂਟ, ਪਿੰਡ ਦੀਆਂ ਗਲੀਆਂ ਦੇ ਚੱਕਰ ਕਢਦੇ ਰਹਿੰਦੇ। ਅਲਾਟੀਆਂ ਨੂੰ ਹੌਲੀ ਹੌਲੀ ਸੁੱਝਣ ਲਗੀ ਕਿ ਕੰਵਰ ਅਵੱਸ਼ ਕੋਈ ਪੁਆੜਾ ਪਾਵੇਗਾ। ਉਹਨਾਂ ਨੂੰ ਇਹ ਕੰਸੋਆਂ ਵੀ ਮਿਲਣ ਲਗੀਆਂ ਕਿ ਕੰਵਰ ਨੇ ਉਹਨਾਂ ਨੂੰ ਫਸਲ ਵਢਣ ਨਹੀਂ ਦੇਣੀ।

ਖ਼ਤਰੇ ਨੂੰ ਭਾਂਪਦਿਆਂ ਉਹ ਇਕ ਮੁੱਠ ਹੋ ਗਏ। ਸਰਵਣ ਪੜ੍ਹਿਆ ਲਿਖਿਆ ਅਤੇ ਸਿਆਣਾ ਸਮਝਿਆ ਜਾਣ ਕਾਰਨ ਪਿੰਡ ਵਿਚ ਸਤਿਕਾਰਿਆ ਜਾਂਦਾ ਸੀ। ਅਲਾਟੀਆਂ ਨੇ ਉਸ ਨਾਲ ਨੇੜਤਾ ਕਰਨੀ ਸ਼ੁਰੂ ਕਰ ਦਿਤੀ ਅਤੇ ਸਰਵਣ ਉਹਨਾਂ ਦੀ ਮਦਦ ਨੂੰ ਆਪਣਾ ਇਖ਼ਲਾਕੀ ਫਰਜ਼ ਸਮਝਦਾ ਸੀ। ਰਾਤ ਬਰਾਤੇ ਇਕਠੇ ਹੋ ਉਹ ਸਰਵਣ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਅਤੇ ਸਰਵਣ ਦੀ ਭਰੀ ਹਾਮੀ ਨਾਲ ਉਹਨਾਂ ਦੇ ਹੌਂਸਲੇ ਬੁਲੰਦ ਹੋ ਜਾਂਦੇ।

ਕਣਕਾਂ ਪੱਕ ਕੇ ਮੜ੍ਹਕ ਹੋ ਗਈਆਂ ਤਾਂ ਅਲਾਟੀਆਂ ਨੇ ਫਸਲ ਵੱਢਣ ਦਾ ਨਿਰਣਾ ਕਰ ਲਿਆ। ਦਾਤੀਆਂ ਬੇੜ ਚੁਕ, ਸਾਰਾ ਨੂਰਪੁਰ ਅਲਾਟੀਆਂ ਦੀ ਮਦਦ ਲਈ ਪਿੰਡੋਂ ਨਿਕਲ ਤੁਰਿਆ। ਕੰਵਰ ਨੇ ਆਪਣੇ ਕੋਠੇ ਉਤੇ ਚੜ ਖੇਤਾਂ ਵਲ ਧਾਈ ਕਰੀ ਜਾਂਦੀ ਵਹੀਰ ਨੂੰ ਤਕਿਆ।

ਵਾਢ੍ਹਿਆਂ ਨੇ ਮੜੁਤ ਹੋਈ ਕਣਕ ਦੇ ਸੱਥਰ ਲੌਹਣੇ ਸ਼ੁਰੂ ਕਰ ਦਿਤੇ। ਕੰਵਰ ਨੇ ਕੋਠੇ ਉਤੋਂ ਉਤਰ ਇਕ ਅੱਧ ਪੈੱਗ ਲਾ ਕੇ ਆਪਣੇ ਕਿਰਕਿਰੇ ਹੌਂਸਲੇ ਨੂੰ ਸਾਣ ਉਤੇ ਚਾਹੜਿਆ ਅਤੇ ਦੁਨਾਲੀ ਮੋਢੇ ਪਾ ਗੁੱਸੇ ਵਿਚ ਖੇਤਾਂ ਨੂੰ ਤੁਰ ਪਿਆ।

'ਕਣਕ ਵੱਢਣੋ ਹਟ ਜਾਓ!!' ਕੰਵਰ ਨੇ ਪੂਰੇ ਜਬ੍ਹੇ ਵਿਚ ਆਖਿਆ। "ਉਹ ਕਿਉ?' ਸਰਵਣ ਨੇ ਮੂੰਹ ਅਗੇ ਪੱਗ ਦਾ ਲੜ ਖੋਹਲਦਿਆਂ ਪੁfਛਆ। ਜਦ ਤੱਕ ਅਲਾਟਮੈਂਟ ਦਾ ਫੈਸਲਾ ਨਹੀਂ ਹੁੰਦਾ, ਮੈਂ ਕਿਸੇ ਨੂੰ ਫਸਲ ਨਹੀਂ ਵੱਢਣ ਦੇਣੀ।

'ਕਣਕ ਇਹਨਾਂ ਗਰੀਬਾਂ ਬੀਜੀ, ਗੋਡੀ, ਪਾਣੀ ਦਿਤੇ, ਤੂੰ ਓਦੋਂ ਕਿਥੇ ਸੀ?' ਸਰਵਣ ਦੀ ਇਸ ਦਲੀਲ ਭਰੀ ਗਲ ਦਾ ਕੰਵਰ ਨੂੰ ਕੋਈ ਉਤਰ ਨਾ ਔਹੜਿਆ।

'ਤੂੰ ਪੁਆੜੇ ਦੀ ਜੜ੍ਹ ਏ,...... ਹੋਸ਼ ਨਾਲ ਗਲ ਕਰ! ਤੂੰ ਇਹਨਾਂ ਨੂੰ ਤੀਲ੍ਹਾ ਨਾ ਦੇਹ', ਕੰਵਰ ਨੇ ਹਿਰਖ ਕੇ ਆਖਿਆ।

'ਮੈਂ ਤਾਂ ਇਨਸਾਫ਼ ਦੀ ਗਲ ਕੀਤੀ...... ਹੱਕ ਦੀ। ਮੇਰੀ ਖਾਨਦਾਨੀ ਕਿਸੇ ਗਰੀਬ ਉਤੇ ਹੁੰਦੇ ਜ਼ੁਲਮ ਨੂੰ ਨਹੀਂ ਸਹਾਰਦੀ......ਮੈਂ ਕਿਸੇ ਟੋਡੀ ਦਾ ਪੁੱਤ ਨਹੀਂ।' ਸਰਵਣ ਵਿਚ ਸੱਚਮੁਚ ਉਸਦੀ ਖਾਨਦਾਨੀ ਦਾ ਖੂਨ ਉਬਾਲੇ ਖਾ ਰਿਹਾ ਸੀ।

ਮੈਂ ਤੇਰੀ ਖਾਨਦਾਨੀ ਦੀ ਯਹੀ ਦੀ ਤਹੀ ਫੇਰ ਦਊਂ। ਜਿਹੜੀਆਂ ਤੂੰ ਨੌਲੀਆਂ ਵੱਟਦਾਂ ਇਹਦਾ ਮੁਲ ਪਏ ਜਾਊ ਕਿਸੇ ਦਿਨ।' ਕੰਵਰ ਦੀਆਂ ਅੱਖਾਂ ਗੁਸੇ ਵਿਚ ਲਾਲ ਹੋ ਗਈਆਂ।

ਵਾਢ੍ਹਿਆਂ ਦਾ ਸਾਰਾ ਹਜੂਮ ਕੰਵਰ ਨੂੰ ਘੇਰੀ ਖੜਾ ਸੀ।

'ਚੁਗਲ ਖੋਰਾਂ ਅਤੇ ਟੋਡੀਆਂ ਦੇ ਜ਼ਮਾਨੇ ਲਦ ਗਏ ਨੇ-ਮੁਲਕ ਅਜ਼ਾਦ ਹੋ ਗਿਆ ਏ...... ਹੁਣ ਸੱਚ ਤੇ ਇਨਸਾਫ਼ ਦੀ ਜੈ ਹੋਣੀ...... ਤੁਹਾਡੀ ਉਹ ਮਾਂ ਮਰ ਗਈ ਆ ਜੋ ਦਹੀਂ ਨਾਲ ਟੱਕ ਦੇਂਦੀ ਸੀ।'

'ਹੱਟ ਜਾਹ ਮੇਰੇ ਅਗੋਂ ਕੋਈ ਹੋਰ ਕਾਰਾ ਨਾ ਕਰਾ ਦਈਂ, ਕੰਵਰ ਨੇ ਦੁਨਾਲੀ ਨੂੰ ਮੋਢਿਓਂ ਲਾਹ ਕਿਲਕਾਰੀ ਮਾਰੀ।

'ਇਸ ਦੀ ਵਾ ਵਲ ਵੇਖਿਆ ਤਾਂ ਤੇਰੀ ਬੋਟੀ ਬੋਟੀ ਨਹੀਂ ਲਭਣੀ... ਚਲਾ ਜਾਹ ਏਥੋਂ ਭਲੀ ਚਾਹੁੰਨਾ ਏ ਤਾਂ!! ਇਕ ਵਾਹਢਾ ਚਾਦਰ ਖਿਚਦਾ ਕਹਿ ਰਿਹਾ ਸੀ। ਮੈਂ ਸਭ ਨੂੰ ਵੇਖ ਲਉ, ਕਹਿੰਦਿਆਂ ਕੰਵਰ ਮੋਢੇ ਉਤੋਂ ਦੀ ਥੁਕਿਆ।

'ਤੂੰ ਹੁਣੇ ਵੇਖ ਲਾ', ਇਕ ਜਾਣਾ ਹੋਰ ਬੋਲ ਪਿਆ।

ਕੰਵਰ ਨੇ ਆਪਣੇ ਆਪ ਨੂੰ ਸੌੜੇ ਹੋ ਗਏ ਘਰ ਵਿਚ ਫਸਿਆ ਫਸਿਆ ਅਨੁਭਵ ਕੀਤਾ।

'ਵੇਖ ਲਉ ਵਕਤ ਆਉਣ ਤੇ', ਆਖ ਉਸ ਪਿੰਡ ਦਾ ਰੌਂਅ ਕੀਤਾ ਅਤੇ ਦੁਮ ਦਬਾ ਕੇ ਨਠੇ ਜਾ ਰਹੇ ਗਿੱਦੜ ਵਾਂਗ ਅਗੇ ਪਿਛੇ ਝਾਕਦਾ ਤੁਰ ਗਿਆ।

ਵਾਹਢੇ ਖੁਸ਼ੀ ਵਿਚ ਚੁੰਗੀਆਂ ਭਰਦੇ ਖੇਤਾਂ ਵਿਚ ਕੁੱਦ ਪਏ। ਸੂਰਜ ਡੁਬਣ ਤਕ ਖੇਤ ਲੰਮੇ ਪੈ ਗਏ। ਦੌੜ ਦੌੜ ਪੈਰੀਆਂ ਲਾਉਂਦੇ ਵਾਹਢਿਆਂ ਦੇ ਪੈਰ ਵੀ ਨਾਚ ਕਰਦੇ ਲਗਦੇ। ਪਹਿਰ ਰਾਤ ਤੱਕ ਖਲਵਾੜਾ ਲਗਦਾ ਰਿਹਾ, ਪਹਿਰ ਰਾਤ ਤਕ ਲੋਕ ਭੰਗੜੇ ਪਾਉਂਦੇ ਰਹੇ।

ਕੰਵਰ ਦੀ ਇੰਜ ਹੋਈ ਬੇਇਜ਼ਤੀ ਨੇ, ਉਸਦਾ ਨੱਕ ਵੱਢ ਦਿਤਾ ਸੀ।

੨੬.

'ਡਿਓੜੀ ਦਾ ਕੁੰਡਾ ਅੜਾ ਲਈਂ......ਅਸੀਂ ਛੇਤੀ ਵੇਲ ਪਾ ਕੇ ਮੁੜ ਆਉਣਾ।' ਅਮਰੋ ਸਰਵਣ ਨੂੰ ਸਮਝਾਉਂਦੀ, ਪਵਿੱਤਰ ਨੂੰ ਨਾਲ ਲੈ, ਪਿੰਡ ਵਿਚ ਕਿਸੇ ਦੇ ਘਰ ਗਾਉਣ ਤੁਰ ਗਈ।

ਰਸੋਈ ਵਿਚ ਜਗਦੇ ਦੀਵੇ ਦੀ ਲੋਅ, ਦਲ੍ਹੀਜਾਂ ਵਿਚ ਸਿਰ ਦੁਆਲ ਕੜਿੰਗੜੀ ਪਾ ਕੇ ਖਲੋਤੀ ਨੂਰਾਂ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ। ਉਹਦਾ ਸਿਰ ਚੌਗਾਠ ਦੇ ਉਪਰਲੇ ਸੇਰੂ ਨਾਲ ਲਗੂੰ ਲਗੂੰ ਕਰਦਾ ਜਾਪਦਾ। ਉਹ ਡਿਓੜੀ ਦਾ ਕੁੰਡਾ ਮਾਰ ਕੇ ਤੁਰੇ ਆਉਂਦੇ ਸਰਵਣ ਵਲ ਇੱਕ-ਟਿੱਕੀ ਲਾ ਕੇ ਵੇਖ ਰਹੀ ਸੀ। ਕੁਝ ਚਿਰਾਂ ਤੋਂ ਦੋਵਾਂ ਵਿਚ ਸੰਗ ਦਾ ਤਣਿਆਂ ਪੜਦਾ ਲਗ ਪਗੇ ਅਲੋਪ ਹੋ ਗਿਆ ਸੀ ਅਤੇ ਉਹ ਕਈ ਵਾਰ ਮੌਕਾ ਪਾ ਕੇ ਇਕ ਦੂਜੇ ਦੇ ਗਲ ਲਗ ਲੈਂਦੇ, ਇਕ ਦੂਜੇ ਨੂੰ ਚੁੰਮ ਲੈਂਦੇ।

ਸਰਵਣ ਵਿਹੜੇ ਵਿਚ ਪਈ ਮੰਜੀ ਉਤੇ ਲੇਟ ਗਿਆ। ਜਦ ਚੁੰਨੀ ਟੁਕਦੀ ਨੂਰਾਂ ਨਾਲ ਉਹਦੀ ਨਜ਼ਰ ਮਿਲੀ ਤਾਂ ਜਿਵੇਂ ਉਹਦੇ ਸਰੀਰ ਦੀ ਸਾਰੀ ਸਤਿਆ ਖਿੱਚੀ ਗਈ। ਉਸ ਭੁੱਖੀਆਂ ਭੁੱਖੀਆਂ ਅੱਖਾਂ ਨਾਲ ਨੂਰਾਂ ਵਲ ਤਕਿਆ।

ਨੂਰਾਂ ਊਂਧੀ ਪਾ ਕੇ ਇਕ ਕਦਮ ਪਿੱਛੇ ਹਟ ਸੁਫੇ ਅੰਦਰ ਹੋ ਗਈ। ਸਰਵਣ ਉਸਲਵਟ ਭੰਨਦਾ, ਪਾਸਾ ਮੋੜ ਮੰਜੀ ਦੀ ਦੂਜੀ ਹੀਅ ਨਾਲ ਲਰ ਗਿਆ। ਬੇਚੈਨ ਅਤੇ ਤਰਲੋ-ਮੱਛੀ ਹੁੰਦਾ ਸਰਵਣ, ਕਦੀ ਸਿੱਧਾ ਕਦੀ ਮੂਧਾ ਹੋ ਰਿਹਾ ਸੀ।

ਨੂਰਾਂ, ਚੁੰਨੀ ਨੂੰ ਉਂਗਲ 'ਤੇ ਲਪੇਟਦੀ, ਫਿਰ ਦਰਵਾਜੇ ਵਿਚ ਆਣ ਖਲੋਤੀ। ਮਿੰਟ, ਦੋ ਮਿੰਟ, ਤਿੰਨ ਮਿੰਟ-ਤੇ ਫਿਰ ਜਿਵੇਂ ਖੜੀ ਖਲੋਤੀ ਝੁੰਜਲਾ ਗਈ ਹੋਵੇ। ਉਹ ਸਾਹ ਘੁੱਟੀ, ਦਬੇ ਪੈਰੀ ਸਰਵਣ ਦੀ ਸਰ੍ਹਾਂਦੀ ਪੱਬਾਂ ਭਾਰ ਬਹਿ, ਆਪਣੀਆਂ ਛਲੀਆਂ ਵਰਗੀਆਂ ਉਂਗਲਾਂ ਉਹਦੇ ਸਿਰ ਵਿਚ ਫੇਰਨ ਲਗੀ।

ਮਿੱਠੀ ਮਿੱਠੀ ਝਰਨਾਟ ਨੇ ਸਰਵਣ ਨੂੰ ਸਰੂਰ ਸਰੂਰ ਕਰ ਦਿਤਾ। ਉਸ ਆਕੜ ਭੰਨਦਿਆਂ, ਧੌਣ ਨੂੰ ਸਰ੍ਹਾਣੇ ਵਲ ਮੋੜਿਆ ਅਤੇ ਨੂਰਾਂ ਦੇ ਸਿਰ ਦੁਆਲੇ ਕੜਿੰਗੜੀ ਪਾ ਲਈ। ਨੂਰਾਂ ਦੀ ਅਲੂਈਂ ਗਲ੍ਹ, ਸਰਵਣ ਦੇ ਖਰ੍ਹਵੇ ਜਿਹੇ ਮੂੰਹ ਉਤੇ ਪਈ ਹੋਈ ਸੀ। ਦੋਵੇਂ ਇੰਜ ਅਹਿਲ, ਅਬੋਲ ਸਨ ਜਿਵੇਂ ਕਿਸੇ ਕੀਲ ਕੇ ਬੰਨ ਦਿੱਤਾ ਹੋਵੇ। ਦੋਵਾਂ ਦੇ ਭਖ਼ਦੇ ਜਿਸਮਾਂ ਦਾ ਸਾਹ ਇੰਜ ਲਗਦਾ, ਜਿਵੇਂ ਇਕੋ ਸਾਹ-ਰਗ ਵਿਚਦੀ ਆ ਰਿਹਾ ਹੋਵੇ।

'ਮੇਰੇ ਸਰਵਣ!'

'ਮੇਰੀ ਨੂਰੀ!'

'ਮੈਨੂੰ ਇਤਬਾਰ ਨਹੀਂ ਆਉਂਦਾ, ਮੇਰੀ ਕਿਸਮਤ ਸੱਚ-ਮੁੱਚ ਮੇਰੇ 'ਤੇ ਏਨੀ ਮਿਹਰਬਾਨ ਹੋਵੇਗੀ।

'ਇਰਾਦੇ ਦੀ ਦਿੜ੍ਹਤਾ, ਜ਼ਿੰਦਗੀ ਵਿਚ ਕੀ ਨਹੀਂ ਕਰਵਾ ਦਿੰਦੀ?'

'ਸਰਵਣ, ਮੈਨੂੰ ਲਗਦਾ, ਸਾਡਾ ਪਿਆਰ ਨੇਪਰੇ ਨਹੀਂ ਚੜ੍ਹਨਾ। 'ਕੱਚੇ ਇਰਾਦੇ ਦੇ ਬੰਦੇ ਹੋਰ ਹੁੰਦੇ ਨੂਰਾਂ।'

'ਕੀ ਉਹ ਤੇਰਾ ਕੌਲ ਸੱਚ ਏ......ਕੀ ਤੂੰ ਮੇਰੇ ਨਾਲ...।'

'ਹਾਂ ਨੂਰੀ, ਖੁਦਾ ਦੇ ਯਥਾਰਥ ਵਰਗਾ ਸੱਚ!'

ਖੁਸ਼ੀ ਵਿਚ ਨੂਰ ਨੇ ਉਪਰ ਹੁੰਦਿਆਂ, ਸਰਵਣ ਦੀ ਛਾਤੀ ਦੁਆਲੇ ਗਲਵਕੜੀ ਪਾ ਲਈ। ਪਵਿੱਤਰ ਦੇ ਸ਼ਗਨ ਦੇ ਦਿਨ ਪਾਈਆਂ ਦੇ ਚੂੜੀਆਂ ਕੜੱਚ ਕੜੱਚ ਕਰਕੇ ਟੁੱਟ ਗਈਆਂ। ਜ਼ਮੀਨ ਨੂੰ ਛੋਂਹਦੇ ਪੱਬਾਂ ਤੱਕ ਉਹਦਾ ਸਰੀਰ ਕੰਬ ਉਠਿਆ। ਸਰਵਣ ਦਾ ਗਰਮ ਸਾਹ ਨੂਰਾਂ ਦੀ ਹੱਕ ਵਿਚ ਵਜ ਰਿਹਾ ਸੀ ਅਤੇ ਨੂਰਾਂ ਦੇ ਕੰਨ ਨੂੰ ਸਰਵਣ ਦੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ।

'ਹੈ! ਐਨੀ ਲੋਅ?' ਨੂਰਾਂ ਦੀ ਕੜਿੰਗੜੀ ਨੂੰ ਛਾਤੀ ਦੁਆਲਿਓਂ ਖੋਹਲਦਿਆਂ ਸਰਵਣ ਤ੍ਰਬਕ ਉਠਿਆ। ਕਾਹਲੀ ਕਾਹਲੀ ਵੰਗਾਂ ਦੇ ਟੋਟੇ ਚੁਕ ਨੂਰਾਂ ਅੰਦਰ ਚਲੇ ਗਈ। ਉਹਦਾ ਸਰੀਰ ਇੰਜ ਠਰ ਗਿਆ ਜਿਵੇਂ ਦੁੱਧ ਦੇ ਉਬਾਲ ਨੂੰ ਕਿਸੇ ਨੇ ਪਾਣੀ ਦਾ ਛੱਟਾ ਮਾਰ ਦਿੱਤਾ ਹੋਵੇ।

ਸਰਵਣ ਨੇ ਜਦ ਡਉੜੀ ਦਾ ਬੂਹਾ ਖੋਹਲਿਆ ਤਾਂ ਸਾਹਮਣੇ ਅਮਰੋ ਅਤੇ ਪਵਿੱਤਰ ਖੜੀਆਂ ਸਨ।

'ਅੱਗ ਕਿੱਥੇ ਲਗੀ?' ਸਰਵਣ ਨੇ ਹਫੀ ਅਵਾਜ਼ ਵਿਚ ਪੁਛਿਆ।

'ਪਨਾਹ ਗੀਰਾਂ ਦੇ ਖਲਵਾੜੇ ਨੂੰ।'

ਸਰਵਣ ਲੰਮੀਆਂ ਪਲਾਂਘ ਪੁੱਟਦਾ, ਅੱਗ ਲਗੇ ਖਲਵਾੜੇ ਵਲ ਤੁਰ ਪਿਆ।

'ਇਹ ਕਾਰਾ ਕਿਸਦਾ ਹੋ ਸਕਦਾ, ਦਸਣ ਦੀ ਜ਼ਰੂਰਤ ਨਹੀਂ। ਹਾਰਿਆ ਦੁਸ਼ਮਣ, ਕਮੀਨੇ ਹਥਿਆਰਾਂ 'ਤੇ ਉਤਰ ਆਉਂਦਾ। ਇਹ ਤੁਹਾਡੀ ਹਿੰਮਤ ਅਤੇ ਏਕਾ ਏ ਕਿ ਜਲਦੀ ਅੱਗ ਬੁਝਾ ਲਈ ਏ......ਹੋ ਸਕਦਾ ਸੀ ਜੇ ਦੁਸ਼ਮਣ ਕਾਮਯਾਬ ਹੋ ਜਾਂਦਾ ਤਾਂ ਸਾਡੇ ਭਰਾਵਾਂ ਨੂੰ 'ਦਾਣੇ ਦਾਣੇ ਲਈ ਆਤਰ ਹੋਣਾ ਪੈਂਦਾ। ਸਾਨੂੰ ਦੁਸ਼ਮਣ ਵਲੋਂ ਕਿਸੇ ਤਰ੍ਹਾਂ ਅਵੇਸਲੇ ਨਹੀਂ ਹੋਣਾ ਚਾਹੀਦਾ।' ਸਰਵਣ ਸੜੀਆਂ ਭਰੀਆਂ ਦੀ ਮੱਘਦੀ ਸਵਾਹ ਕੋਲ ਖੜੇ ਲੋਕਾਂ ਨੂੰ ਸਮਝਾ ਰਿਹਾ ਸੀ।

'ਗੱਲਾਂ ਨਾਲ ਕੱਖ ਨਹੀਂ ਬਣਨਾ-ਕਦੇ ਥੁੱਕੀਂ ਵੜੇ ਪੱਕੇ ਵੇਖੇ? ਗੱਧਾ ਤੇ ਜੱਟ ਜਵਾੜੀਓਂ ਬਗੈਰ ਸੂਤਰ ਨਹੀਂ ਆਉਂਦੇ, ਖੜੇ ਲੋਕਾਂ ਵਿਚੋਂ ਇਕ ਨੌਜਵਾਨ ਬੋਲਿਆ। 'ਸਾਡੇ ਲਈ ਵਕਤ ਸਾਜਗਾਰ ਨਹੀਂ......ਅਜੇ ਕੋਈ ਫੌਜਦਾਰੀ ਮੁਲ ਲੈਣੀ ਸਾਨੂੰ ਰਾਸ ਨਹੀਂ ਆਉਣੀ......ਪਹਿਲਾਂ ਆਪਣੇ ਪੈਰ ਮਜ਼ਬੂਤ ਕਰੋ।' ਸਰਵਣ ਨੇ ਸਲਾਹ ਦਿਤੀ।

ਬਹੁਤੇ ਲੋਕ ਸਰਵਣ ਦੀ ਇਸ ਗਲ ਨਾਲ ਸਹਿਮਤ ਸਨ। ਉਹ ਕਰਿਝਦੇ, ਵਿਸ ਘੋਲਦੇ ਘਰਾਂ ਨੂੰ ਪਰਤ ਪਏ।

੨੭.

'ਕੱਖਾਂ ਨੂੰ ਚੁਆਤੀ ਨਾ ਲਾ ...... ਇਹ ਅੱਗ ਦਾ ਇਸ਼ਕ ਤੈਨੂੰ ਮਹਿੰਗਾ ਪੈਣਾ......ਆਪਣੀ ਔਕਾਤ ਵਲ ਵੇਖ, ਔਕਾਤ ਵਲ।' ਰਾਹੇ ਰਾਹ ਜਾਂਦਾ ਕੰਵਰ ਵਲ ਭੰਨ ਕੇ ਸਰਵਣ ਨੂੰ ਮਿਲਿਆ ਸੀ।

'ਖਲਵਾੜੇ ਫੂਕਣ ਵਾਲਿਆਂ ਨੂੰ ਈਂ ਕੱਖਾਂ ਨੂੰ ਚੁਆਤੀ ਲਾਉਣੀ ਆਉਂਦੀ......ਅੱਗ ਦੇ ਆਸਕ ਕਦੀ ਨਫ਼ਾ ਨੁਕਸਾਨ ਨਹੀਂ ਸੋਚਦੇ।' ਆਪਣੇ ਖੇਤ ਖਲੋਤਾ ਸਰਵਣ ਕੰਵਰ ਨਾਲ ਖੁੜ੍ਹਬ ਰਿਹਾ ਸੀ।

ਆਖਰ 'ਤੂੰ ਤੂੰ, ਮੈਂ ਮੈਂ' ਕਰਦੇ ਦੋਵੇਂ ਇਕ ਦੂਜੇ ਨੂੰ ਘੂਰਦੇ ਨੌਲੀਆਂ ਵਟਦੇ ਆਪ ਆਪਣੇ ਰਾਹੇ ਪੈ ਗਏ।

ਕੰਵਰ ਨੂੰ ਰਾਤ ਦੀ ਮਿਲੀ ਰਿਪੋਰਟ ਬਾਰੇ ਹੁਣ ਜ਼ਰਾ ਵੀ ਸ਼ੱਕ ਨਹੀਂ ਸੀ ਰਿਹਾ। ਖਲਵਾੜੇ ਨੂੰ ਅੱਗ ਲਵਾਉਣ ਦਾ ਉਹਦਾ ਪੋਲ ਖੁਲ੍ਹ ਗਿਆ ਸੀ। ਜ਼ਖਮੀ ਫਨੀਅਰ ਵਾਂਗ ਪੇਲਦਾ, ਜ਼ਹਿਰ ਉਗਲਦਾ ਉਹ ਘਰ ਆਣ ਵੜਿਆ, ਆਉਂਦੇ ਸਾਰ ਅਲਮਾਰੀ ਖੋਹਲੀ, ਸ਼ਰਾਬ ਦੀ ਬੋਤਲ ਕਢੀ ਅਤੇ ਢਕਣ ਖੋਹਲ, ਮੂੰਹ ਨਾਲ ਲਾ, ਗਟ ਗਟ ਗਟ ਕਰਕੇ ਦੇ ਚੱਪੇ ਖਾਲੀ ਕਰ ਦਿੱਤੀ। ਕਾਮੇ ਨੂੰ ਪੰਜ ਸੱਤ ਗਾਹਲਾਂ ਕਢੀਆਂ ਅਤੇ ਫਿਰ ਉਹਦੇ ਕੰਨ ਵਿਚ ਕੁਝ ਸਮਝਾ ਕੇ ਬਾਹਰ ਤੋਰ ਦਿੱਤਾ।

ਹਨੇਰੀ ਸੁੰਨਸਾਨ ਰਾਤ ਸੀ। ਰੱਤੂ ਅਤੇ ਨਜੋ ਪੂਰੇ ਰਜੇ ਹੋਏ ਸਨ। ਕੰਵਰ ਦੀ ਹਵੇਲੀ ਦਾ ਦਰਵਾਜ਼ਾ ਖੁਲ੍ਹਿਆ ਅਤੇ ਉਹ ਦੋਵੇਂ ਦਬੇ ਪੈਰ ਗਲੀ ਵਿਚ ਨਿਕਲੇ। ਹਨੇਰੀ ਰਾਤ ਵਿਚ ਉਹਨਾਂ ਦੀਆਂ ਦੱਘਦੀਆਂ ਅੱਖਾਂ ਹਨੇਰਾ ਚੀਰਦੀਆਂ ਸੁੰਨਸਾਨ ਗਲੀ ਵਿਚ ਝਾਕਦੀਆਂ ਜਾਂਦੀਆਂ ਸਨ।

'ਕੋਣ ਏਂ?' ਬੂਹਾ ਖੜਕਦਾ ਸੁਣ ਸਰਵਣ ਅਭੜਵਾਹੇ ਉਠਿਆ। ਦਰਵਾਜਾ ਫਿਰ ਖੜਕਿਆ। ਸਰਵਣ ਅੱਧ-ਨੀਂਦਰੇ ਵਿਚ ਅੱਖਾਂ ਮਲਦਾ ਡਿਓੜੀ ਵਲ ਵਧਿਆ। ਦਰਵਾਜ਼ਾ ਹੋਰ ਜ਼ੋਰ ਦੀ ਖੜਕਿਆ ਅਤੇ ਫਿਰ ਹੋਰ ਜ਼ੋਰ ਦੀ। ਤਖ਼ਤਿਆਂ ਦੀ ਅਵਾਜ਼ ਸੁੱਤੇ ਹੋਏ ਪਿੰਡ ਵਿਚ ਬੜੀ ਉੱਚੀ ਜਾਪ ਰਹੀ ਸੀ।

'ਆਓ!' ਬਾਹਰ ਖੜੇ ਓਪਰੇ ਬੰਦਿਆਂ ਨੂੰ ਵੇਖ, ਖ਼ਤਰੇ ਨੂੰ ਭਾਂਪਦਿਆਂ ਉਸ ਬੂਹਾ ਬੰਦ ਕਰਨਾ ਚਾਹਿਆ।

ਨਜੋ ਨੇ ਫੁਰਤੀ ਨਾਲ ਉਹਦੀ ਵੀਣੀਓਂ ਫੜ ਲਿਆ। ਉਹਨਾਂ ਦੀ ਹਥੋਂ-ਪਾਹੀ ਤੋਂ ਭੈ-ਭੀਤ ਹੁੰਦਿਆਂ, ਅਭੜਵਾਹੇ ਜਾਗੀਆਂ ਨੂਰਾਂ ਅਤੇ ਪਵਿੱਤਰ ਦੀਆਂ ਡਾਡਾਂ ਨਿਕਲ ਗਈਆਂ। ਅਮਰੋ ਦਾ ਕਾਲਜਾ ਵੱਸ ਵਿਚ ਨਹੀਂ ਸੀ ਆਉਂਦਾ। ਉਹ ਮੰਜੀ 'ਤੋਂ ਉਠਦੀ ਉਠਦੀ ਫਿਰ ਮੰਜੀ ਉਤੇ ਡਿਗ ਪਈ। 'ਬਚਾਓ! ਬਚਾਓ!! ਲੋਕ ਮਾਰ ਸੁਟਿਆ।' ਦੀਆਂ ਅਵਾਜ਼ਾਂ ਪਿੰਡ ਦੀ ਸ਼ਾਂਤ ਫਿਜਾ ਵਿਚ ਖਿਲਰ ਗਈਆਂ। ਘਾਬਰੇ ਰੱਤੂ ਨੇ ਫਾਇਰ ਕਰ ਦਿਤਾ। ਉਹ ਤਾਂ ਪਹਿਲਾਂ ਈ ਇਸ ਕਹਿਰ ਲਈ ਤਿਆਰ ਖੜਾ ਸੀ। ਲੋਟਣੀਆਂ ਖਾਦਾ ਸਰਵਣ ਮੂਧੇ ਮੂੰਹ ਕੰਧ ਲਾਗੇ ਜਾ ਡਿਗਾ। ਰੋਲੇ ਦੀ ਅਵਾਜ਼ ਸੁਣ ਕੁੱਤਿਆਂ ਨੇ ਊਧਮ ਚੁੱਕ ਲਿਆ।

ਸਰਵਣ ਨੂੰ ਗੋਲੀ ਮਾਰਨ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਪਿੰਡ ਦੇ ਸਭ ਲੋਕ ਛਵ੍ਹੀਆਂ ਕੁਹਾੜੀਆਂ ਚੁੱਕ ਸਰਵਣ ਦੇ ਘਰ ਨੂੰ ਦੌੜੇ। ਹਮਲਾ-ਆਵਰ ਜਾ ਚੁਕੇ ਸਨ। ਉਹ ਦੇ ਘਰ ਇਕ ਤਗੜਾ ਹਜੂਮ ਗੁਸੇ ਵਿਚ ਭਰਿਆ ਪੀਤਾ, ਹੋਏ ਕਾਰੇ 'ਤੇ, ਭਾਂਤ ਭਾਂਤ ਦੀਆਂ ਗੱਲਾਂ ਕਰਕੇ ਕੰਵਰ ਪ੍ਰਤੀ ਆਪਣੇ ਗੁਸੇ ਨੂੰ ਉਗਲੱਛ ਰਿਹਾ ਸੀ।

ਸਰਵਣ ਜਿਵੇਂ ਜਾਨ ਤੋੜ ਰਿਹਾ ਹੋਵੇ, ਲੱਛ ਰਿਹਾ, ਆਪਾ ਖੋਹ ਰਿਹਾ ਹੋਵੇ! ਲਹੂ ਦੀ ਲਕੀਰ ਜ਼ਮੀਨ ਉਤੇ ਲੰਮੀ ਹੀ ਲੰਮੀ ਹੁੰਦੀ ਗਈ। ਅਮਰੋ, ਪਵਿੱਤਰ ਅਤੇ ਨੂਰਾਂ ਉਸ ਉਤੇ ਢੇਰੀ ਹੋਈਆਂ ਪਈਆਂ ਸਨ...... ਵਿਲ੍ਹਕ ਰਹੀਆਂ ਸਨ, ਰੋ ਰਹੀਆਂ ਸਨ।

'ਐ ਖੁਦਾ ਵੰਦ ਕਰੀਮ! ਮੇਰਾ ਸਰਵਣ ਮੈਨੂੰ ਮੋੜ ਦੇ......ਮੇਰੀ ਈਦ ਦਾ ਚੰਦ ਮੋੜ ਦੇਹ ਮੈਨੂੰ...... ਮੈਨੂੰ ਕੁਛ ਨਹੀਂ ਚਾਹੀਦਾ ਅੰਮਾ, ਮੈਨੂੰ ਮੇਰਾ ਸਰਵਣ ਦੇ ਦੇ ਅੰਮਾਂ ......ਮੇਰੀ ਜ਼ਿੰਦਗੀ ਦਾ ਸਹਾਰਾ ਦੇ ਦੇ ਅੰਮਾਂ', ਹੱਥਾਂ ਦੀ ਓਕ ਬਣਾਈ, ਸਰਵਣ ਦੇ ਪੈਰਾਂ ਵਿਚ ਬੈਠੀ ਨੂਰਾਂ ਅਕਾਸ਼ ਵਲ ਮੂੰਹ ਚੁੱਕੀ ਕੁਰਲਾ ਰਹੀ ਸੀ।

ਬਹੁਤ ਸਾਰੇ ਲੋਕ ਕੁਰਲਾਉਂਦੀ ਇਸ ਕੁੜੀ ਨੂੰ ਵੇਖ ਹੈਰਾਨ ਖੜੇ ਸਨ। ਇਹਨੂੰ ਖਰੈਤੀ ਹਸਪਤਾਲ ਲੈ ਚਲੀਏ......ਖੂਨ ਬਹੁਤ ਜਾ ਰਿਹਾ।' ਇਕ ਅਧੇੜ ਉਮਰ ਦੇ ਆਦਮੀ ਨੇ ਸਲਾਹ ਦਿੱਤੀ।

ਏਧਰ ਸ਼ਹਿਰ ਦੀ ਬਾਹੀ ਚੜਦਾ ਚੰਦਰਮਾ ਆਪਣਾ ਨੂਰ ਬਖੇਰ ਰਿਹਾ ਸੀ ਅਤੇ ਓਧਰ ਨੂਰਾਂ ਦਾ ਨੂਰ ਫਿੱਕਾ ਪੈਂਦਾ ਜਾ ਰਿਹਾ ਸੀ। ਮੰਜੇ 'ਤੇ ਪਾ ਕੇ ਸਰਵਣ ਨੂੰ ਚੁਕੀ ਜਾਂਦੇ ਲੋਕ ਸ਼ਹਿਰ ਨੂੰ ਤੁਰੇ ਜਾਂਦੇ ਸਨ, ਗੱਲਾਂ ਕਰੀ ਜਾਂਦੇ ਸਨ:

'ਸਫ਼ਰ ਕਾਫ਼ੀ ਐ।'

'ਕੋਈ ਨਹੀਂ, ਲੋਅ ਲਗਣ ਈ ਆਲੀ।'

'ਨਹੀਂ, ਮੱਕਰ ਚਾਨਣੀ ਰਾਤ ਪਹੁ-ਫੁਟਾਲੇ ਦਾ ਭੁਲੇਖਾ ਪਾ ਰਹੀ।'

'ਹਾਂ, ਠੀਕ ਐ, ਅਜੇ ਤਾਂ ਦਿਨ ਦਾ ਤਾਰਾ ਵੀ ਨਹੀਂ ਚੜਿਆ।'

ਕੱਕੜ ਬਾਂਗ ਦੇਣ ਈ ਆਲਾ।' ਤੇ ਇਹ ਗੱਲਾਂ ਕਰਨ ਵਾਲੇ ਲੋਕਾਂ ਦੇ ਪਿਛੇ, ਹੱਥ ਵਿਚ ਪਾਣੀ ਦੀ ਗੜਵੀ ਫੜੀ ਅਮਰ ਵਿਰੜ੍ਹੇ ਕਰਦੀ ਜਾਂਦੀ ਸੀ!

'ਮੇਰੇ ਪੁੱਤ ਦੇ ਦੁਸ਼ਮਣੋ!......ਬਾਬਾ ਵਜੀਦਪੁਰ ਆਲਾ ਪਛਾਣੇ ਤੁਹਾਨੂੰ!!... ਤੁਹਾਡਾ ਕੱਖ ਨਾ ਰਵੇ, ਵੇ ਮੇਰੇ ਪੁੱਤ ਦੇ ਵਹੀਓ!!! ਹਾਏ, ਤੂੰ ਵੀ ਨਾ ਮੁੜਓਂ ਮੇਰੇ ਸਿਰ ਦਿਆਂ ਸਾਈਂਆਂ!!! ਉਹਦੇ ਕਿਰੂੰ ਕਿਰੂੰ ਕਰਦੇ ਸਰੀਰ ਨੂੰ, ਉਹਦੇ ਪੈਰ ਬਦੋ-ਬਦੀ ਧੂਹੀ ਲਈ ਜਾਂਦੇ ਲਗਦੇ ਸਨ।

ਲੋਕਾਂ ਦਾ ਹਜੂਮ ਜਿਵੇਂ ਗ਼ਮ ਤੇ ਗੁੱਸੇ ਦਾ ਹੜ। ਤੁਰੇ ਜਾਂਦੇ, ਨਿੱਕੀਆਂ ਨਿੱਕੀਆਂ ਗੱਲਾਂ ਨਾਲ ਮਨੋ-ਭਾਵਨਾ ਕਢਦੇ ਉਹ ਹਸਪਤਾਲ ਪਹੁੰਚ ਗਏ।

ਡਾਕਟਰ ਨੇ ਖੂਨ ਮੰਗਿਆ ਤਾਂ ਹਰ ਇਕ ਦਾ ਜਿਵੇਂ ਅੰਗ ਅੰਗ ਖੂਨ ਦੇਣ ਲਈ ਫਰਕ ਉਠਿਆ ਹੋਵੇ।

ਹਸਪਤਾਲ ਖਲੋਤੇ ਲੋਕਾਂ ਨੂੰ ਛਾਹ-ਵੇਲਾ ਹੋ ਗਿਆ। 'ਪੁਲਿਸ ਨੂਰਾਂ ਨੂੰ ਚੁਕ ਖੜਿਆ।' ਨੂਰ ਪੁਰ ਤੋਂ ਦੌੜ ਕੇ ਆਇਆ ਇਕ ਫੌਜੀ ਇਹ ਮਨਹੂਸ ਸੁਨੇਹਾ ਅਮਰੋ ਨੂੰ ਦੇ ਰਿਹਾ ਸੀ। 'ਗਡੀਓ ਉਤਰ ਕੇ ਜਦੇ ਘਰ ਪਹੁੰਚਾ, ਜਦੇ ਕੇਸਰੋ ਨੇ ਇਹ ਗਲ ਦਸੀ, ਮੈਂ ਡੱਬਲ ਲਾ ਕੇ ਏਥੇ ਆ ਗਿਆ ਸਾਹਬ।' ਸਾਹੋ ਸਾਹੀ ਹੋਇਆ ਬੀਰਾ ਆਪਣੀ ਵਾਹੀ ਜਾ ਰਿਹਾ ਸੀ ਅਤੇ ਲੋਕ ਬਿੱਟ ਬਿੱਟ ਉਹਦੇ ਮੂੰਹ ਵਲ ਝਾਕ ਰਹੇ ਸਨ। ਅਮਰੋ ਕਲੇਜਾ ਘੁੱਟ ਕੇ ਬਹਿ ਗਈ। ਗੁਸੇ ਵਿਚ ਲੋਕਾਂ ਦੀਆਂ ਮੁੱਠੀਆਂ ਪੀੜ੍ਹੀਆਂ ਗਈਆਂ। ਉਹਨਾਂ ਨੂੰ ਆਪਣਾ ਖੂਨ ਰਗਾਂ ਵਿਚ ਦੋੜਦਾ ਪ੍ਰਤੀਤ ਹੋ ਰਿਹਾ ਸੀ ਅਤੇ ਕੰਵਰ ਦੀ ਘਿਨੌਣੀ ਸ਼ਕਲ ਉਹਨਾਂ ਦੀਆਂ ਅੱਖਾਂ ਅਗੋਂ ਦੀ ਲੰਘ ਰਹੀ ਸੀ।