ਸਮੱਗਰੀ 'ਤੇ ਜਾਓ

ਆਓ ਪੰਜਾਬੀ ਸਿੱਖੀਏ/ਸਿਹਾਰੀ ਅੱਖਰ ਤੋਂ ਪਹਿਲਾਂ

ਵਿਕੀਸਰੋਤ ਤੋਂ
44229ਆਓ ਪੰਜਾਬੀ ਸਿੱਖੀਏ — ਸਿਹਾਰੀ ਅੱਖਰ ਤੋਂ ਪਹਿਲਾਂਚਰਨ ਪੁਆਧੀ



ਸਿਹਾਰੀ ਅੱਖਰ ਤੋਂ ਪਹਿਲਾਂ

ਫੋਲੋ ਚਾਹੋ ਕਿਤਾਬ ਜਾਂ ਫਾਇਲਾਂ।
ਸਿਹਾਰੀ ਆਉਂਦੀ ਅੱਖਰੋਂ ਪਹਿਲਾਂ।

ਹਿਸਾਬ-ਕਿਤਾਬ ਲਗਾਇਆ ਜਿਸ।
ਗਿਆਨ-ਧਿਆਨ ਵਧਾਇਆ ਉਸ।
ਸਿਮਰਨ ਕਰਿਆ ਕਿਉਂ ਮੈਂ ਟਹਿਲਾਂ।
ਸਿਹਾਰੀ ਆਉਂਦੀ.................

ਪੜ੍ਹਨ ਲਿਖਣ ਵਿੱਚ ਜਿਸਦਾ ਚਿੱਤ।
ਬਿਨ ਚਿਰ ਲਾਇਆਂ ਸਿੱਖਦਾ ਨਿੱਤ।
ਕਹਿੰਦਾ ਮੈਂ ਇਸ ਵਿੱਚ ਹੀ ਰਹਿਲਾਂ।
ਸਿਹਾਰੀ ਆਉਂਦੀ.................

ਸ਼ਹਿਰ 'ਚ ਪਹਿਰਾ ਮਚਿਆ ਕਹਿਰ।
ਦਿਖੇ ਦਿਨੇ-ਦਿਨ ਲਹਿਰ-ਬਹਿਰ।
ਝਿਲਮਿਲ-ਝਿਲਮਿਲ ਹੋਇ ਮਹਿਲਾਂ।
ਸਿਹਾਰੀ ਆਉਂਦੀ..................