ਸਮੱਗਰੀ 'ਤੇ ਜਾਓ

ਆਕਾਸ਼ ਉਡਾਰੀ

ਵਿਕੀਸਰੋਤ ਤੋਂ

ਆਕਾਸ਼ ਉਡਾਰੀ


ਮਾ: ਤਾਰਾ ਸਿੰਘ ਤਾਰਾ








ਸਿਖ ਪਬਲਿਸ਼ਿੰਗ ਹਾਊਸ ਲਿਮਿਟਿਡ

ਅੰਮ੍ਰਿਤਸਰ * ਨਵੀਂ ਦਿਲੀ

ਕਾਪੀ ਰਾਈਟ




ਦੂਜੀ ਵਾਰ

ਜਨਵਰੀ ੧੯੫੬

ਮੁਲ ਦੋ ਰੁਪਏ





ਪ੍ਰਿੰੰਟਰ : ਕੁਲਦੀਪ ਸਿੰਘ ਕੁਲਦੀਪ ਈਲੈਕਟ੍ਰਿਕ ਪ੍ਰੈਸ,

ਕਚਹਿਰੀ ਰੋਡ, ਅੰਮ੍ਰਿਤਸਰ

ਪਬਲਿਸ਼ਰ : ਮੁਬਾਰਕ ਸਿੰਘ ਐਮ. ਏ.

ਸਿਖ ਪਬਲਿਸ਼ਿੰਗ ਹਾਉਸ ਲਿਮਿਟਿਡ

ਕੁਈਨਜ਼ ਰੋਡ, ਅੰਮ੍ਰਿਤਸਰ

ਸਮਰਪਨ


ਭੇਟਾ ਪਿਆਰਿਆਂ ਦੀ , ਪੁਸਤਕ ਕਰਾਂ ਨਿਮਾਣੀ ।

ਧਨ ਭਾਗ ਜੇ ਕਬੂਲਨ , ਇਹ ਪਿਆਰ ਦੀ ਨਿਸ਼ਾਨੀ ।

ਮਨਾਂ ਨੂੰ 'ਮੋਹਨ’ ਵਾਲੇ ਸੂਰਜ ਤੁਸੀਂ ਹੋ ਮੇਰੇ ,

ਚਮਕੇ ਤੁਹਾਡੇ ਸਦਕੇ, 'ਤਾਰਾ' ਇਹ ਆਸਮਾਨੀ ।


ਸ੍ਰੀ ਮਾਨ ਸਰਦਾਰ ਬਹਾਦਰ ਸਰਦਾਰ ਮੋਹਨ ਸਿੰਘ ਜੀ ਐਮ. ਐਲ. ਸੀ. ਰਈਸ ਆਜ਼ਮ ਤੇ ਆਨਰੇਰੀ ਮੈਜਿਸਟਰੇਟ ਰਾਵਲ ਪਿੰਡੀ ਜੋ ਵਿਦਵਾਨਾਂ ਦੇ ਕਦਰਦਾਨ ਅਤੇ ਪੰਜਾਬੀ ਦੀ ਬ੍ਰਿਧੀ ਦੇ ਚਾਹਵਾਨ ਹਨ, ਅਤੇ ਜਿਨ੍ਹਾਂ ਦੀ ਅਦੁਤੀ ਵਿਦਵਤਾ, ਯੋਗਤਾ, ਨਿਆਇ ਤੇ ਬੇਅੰਤ ਸ਼ੁਭ ਗੁਣਾਂ ਦੇ ਕਾਰਨ ਇਨ੍ਹਾਂ ਨੂੰ ਪੰਥ ਵਿਚ ਅਦੁਤੀ ਮਾਣ ਹਾਸਲ ਹੈ, ਤੇ ਜਿਨ੍ਹਾਂ ਦੀ ਮਿਹਰ ਤੇ ਸਤਿਸੰਗ ਦਾ ਸਦਕਾ ਦਾਸ ਨੂੰ ਪੰਜਾਬੀ ਨਾਲ ਇਸ ਕਦਰ ਪਿਆਰ ਪਿਆ ਹੈ - ਦੇ ਪਵਿਤਰ ਕਰ-ਕਮਲਾਂ ਵਿਚ ਇਹ ਨਿਮਾਣੀ ਤੇ ਤੁਛ ਪੁਸਤਕ, ਬੜੇ ਆਦਰ, ਮਾਨ, ਨਿਮਰਤਾ ਅਤੇ ਪ੍ਰੇਮ ਸਹਿਤ ਸਮਰਪਨ ਕਰਦਾ ਹਾਂ ।


ਕਨੋਹਾ

੨੯-੧੨-੩੧

ਤਾਰਾ ਸਿੰਘ ਤਾਰਾ

ਜਾਣ ਪਛਾਣ


ਮੈਨੂੰ ਸ੍ਰ. ਤਾਰਾ ਸਿੰਘ ਜੀ ਤਾਰਾ ਦੀ ਪੰਜਾਬੀ ਦੇ ਪਿਆਰਿਆਂ ਨਾਲ ਜਾਣ ਪਛਾਣ ਕਰਾਣ ਵਿਚ ਖ਼ਾਸ ਖ਼ੁਸ਼ੀ ਹਾਸਲ ਹੋ ਰਹੀ ਹੈ । 'ਤਾਰਾ' ਜੀ ਇਕ ਨੌਜਵਾਨ ਤੇ ਹੋਣਹਾਰ ਪੰਜਾਬੀ ਕਵੀ ਹਨ । ਹਾਲਾਂ ਇਨ੍ਹਾਂ ਦੀ ਆਯੂ ਮਸਾਂ ੨੦ ਕੁ ਸਾਲ ਦੀ ਹੋਵੇਗੀ , ਪਰ ਇਨ੍ਹਾਂ ਦੀਆਂ ਇਹ ਪਹਿਲੀਆਂ ਕਵਿਤਾਵਾਂ ਪੜ੍ਹਨ ਤੋਂ ਹੀ ਆਸ ਬਝਦੀ ਹੈ ਕਿ ਇਹ ਕਿਸੇ ਦਿਨ ਨੂੰ ਪੰਜਾਬੀ ਕਵਿਤਾ ਦੇ ਆਕਾਸ਼ ਵਿਚ ਸਚ ਮੁਚ ਤਾਰੇ ਵਾਂਗ ਚਮਕਣਗੇ ।


'ਆਕਾਸ਼ ਉਡਾਰੀ' ਨਾਮ ਦੀ ਪੁਸਤਕ ਆਪ ਨੇ ਛਪਵਾਈ ਹੈ । ਇਸ ਵਿਚ ਆਪ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਪੁਸਤਕ ਦੇ ਚਾਰ ਹਿਸੇ ਹਨ-


੧. ਧਾਰਮਿਕ ਕਵਿਤਾਵਾਂ ।

੨. ਖੁਲ੍ਹੀਆਂ ਕਵਿਤਾਵਾਂ ।

੩. ਪ੍ਰੇਮ ਤੇ ਬਿਰਹੋਂ ।

੪. ਸੇਹਰੇ ਤੇ ਅਸੀਸਾਂ । ਮਜ਼ਮੂਨਾਂ ਤੇ ਖ਼ਿਆਲਾਂ ਵਿਚ ਨਵੀਨਤਾਈ ਹੈ, ਕਵਿਤਾ ਵਿਚ ਰਵਾਨਗੀ ਹੈ ਅਤੇ ਤੁਕ ਤੁਕ ਵਿਚ ਤਾਰਾ ਜੀ ਦੇ ਦਿਲ ਦਾ ਉਤਸ਼ਾਹ ਤੇ ਉਮੰਗਾਂ ਟਪਕਦੀਆਂ ਹਨ ।

ਪਿਛਲੇ ਕੁਝ ਸਾਲਾਂ ਤੋਂ ਕਈ ਪੰਜਾਬੀ ਕਵੀਆਂ ਨੇ ਆਪਣੇ ਸੰਗ੍ਰਹਿ ਪਰਕਾਸ਼ਤ ਕੀਤੇ ਹਨ । ਇਹ ਪੰਜਾਬੀ ਕਵਿਤਾ ਦੀ ਉੱਨਤੀ ਤੇ ਸਾਹਿਤ ਵਾਧੇ ਦੇ ਸੋਹਣੇ ਨਿਸ਼ਾਨ ਹਨ । ਆਕਾਸ਼ ਉਡਾਰੀ ਵੀ ਪੰਜਾਬੀ ਕਵਿਤਾ ਦੇ ਭੰਡਾਰੇ ਵਿਚ ਇਕ ਸੁੰਦਰ ਵਾਧਾ ਸਾਬਤ ਹੋਵੇਗੀ ।

ਚੰਗਾ ਤੇ ਕਾਮਯਾਬ ਕਵੀ ਉਹੀ ਹੋ ਸਕਦਾ ਹੈ, ਜੋ ਆਪਣੇ ਦਿਲੀ ਵਲਵਲਿਆਂ ਨੂੰ ਨਿਰਭੈਤਾ ਨਾਲ ਪ੍ਰਗਟ ਕਰਨ ਦੀ ਦਲੇਰੀ ਕਰ ਸਕਦਾ ਹੋਵੇ । ਕਿਸੇ ਲੋਭ, ਲਾਲਚ, ਖ਼ੁਸ਼ਾਮਦ, ਜਾਂ ਡਰ ਕਰ ਕੇ ਜੋ ਕਵਿਤਾ ਕੀਤੀ ਜਾਂਦੀ ਹੈ, ਉਹ ਕਵਿਤਾ ਨਹੀਂ ਹੁੰਦੀ, ਉਹ ਤਾਂ ਮਜੂਰੀ ਹੁੰਦੀ ਹੈ । ‘ਤਾਰਾ’ ਜੀ ਨੇ ਆਪਣੀ ਕਵਿਤਾ ਦਾ ਨਿਸ਼ਾਨਾ ਬਹੁਤ ਉੱਚਾ ਰਖਿਆ ਹੈ । ਲਿਖਦੇ ਹਨ-

ਡਰਦੇ ਲੋਕ ਇਸ ਲੋਕ ਦੇ ਮਿਹਣਿਆਂ ਤੋਂ,

ਮੈਨੂੰ ਰਤੀ ਨਾ ਏਸ ਸੰਸਾਰ ਦਾ ਡਰ ।

ਲੋਕੀ ਧੌਂਸ ਹਥਿਆਰਾਂ ਦੀ ਦਸਦੇ ਨੇ,

ਮੈਨੂੰ ਤੀਰ ਨਾ ਤੋਪ ਤਲਵਾਰ ਦਾ ਡਰ । .. .. ..


.. .. ਨਾ ਹੁਕਮ, ਹਕੂਮਤ ਨਾ ਹਾਕਮ ਦਾ ਡਰ,

ਮੈਨੂੰ ਕੈਦ ਫ਼ਾਂਸੀ ਨਾ ਸਰਕਾਰ ਦਾ ਡਰ ।

ਡਰਾਂ ਮੈਂ ਨਾ ਕਿਸੇ ਦੇ ਪਿਉ ਕੋਲੋਂ,

ਮੈਨੂੰ ਤਾਰਿਆ ਇਕ ਕਰਤਾਰ ਦਾ ਡਰ ।

ਵਾਹਿਗੁਰੂ ਕਰੇ ‘ਤਾਰਾ’ ਜੀ ਦੇ ਹਿਰਦੇ ਵਿਚ ਨਿਰਭੈਤਾ ਸਦਾ ਵੱਸਦੀ ਰਹੇ ਤੇ ਉਹ ਇਸ ਉਤੇ ਅਡੋਲ ਰਹਿਣ । ਸਿਖ ਕਵੀ ਆਮ ਤੌਰ ਤੇ ਧਾਰਮਕ ਕਵਿਤਾਵਾਂ ਲਿਖਦੇ ਹਨ । ਤਾਰਾ’ ਜੀ ਨੇ ਵੀ ਧਾਰਮਕ ਕਵਿਤਾਵਾਂ ਲਿਖੀਆਂ ਹਨ । ਇਹ ਤਾਂ ਪੁਰਾਣੀਆਂ ਲੀਹਾਂ ਤੇ ਹੀ ਹਨ ਪਰ ਆਪ ਨੇ ਜੋ ਦੇਸ਼ ਪਿਆਰ, ਪਿੰਡ ਸੁਧਾਰ ਤੇ ਭਾਈਚਾਰਕ ਸੁਧਾਰ ਸਬੰਧੀ ਨਜ਼ਮਾਂ ਲਿਖੀਆਂ ਹਨ ਉਹ ਬਹੁਤ ਹੀ ਸੁੰਦਰ ਤੇ ਲਾਭਦਾਇਕ ਹਨ । ਅਜਿਹੀਆਂ ਕਵਿਤਾਵਾਂ ਦੀ ਲੋੜ ਵੀ ਜ਼ਿਆਦਾ ਹੈ ।

ਪੇਂਡੂ ਤੇ ਸ਼ਹਿਰੀ ਜੀਵਨ ਦਾ ਡਾਢਾ ਸੁਆਦਲਾ ਮੁਕਾਬਲਾ ਕੀਤਾ ਹੈ ਪਰ ਕਈ ਸ਼ਬਦ ਠੁਲ੍ਹੇ ਵੀ ਵਰਤੇ ਗਏ ਹਨ, ਤੇ ਸ਼ਹਿਰੀਆਂ ਦੀ ਭੰਡੀ ਵੀ ਜ਼ਿਆਦਾ ਕੀਤੀ ਹੈ । ‘ਮਾਂ ਦਾ ਪਿਆਰ', ‘ਖਰੀਆਂ ਖਰੀਆਂ’,‘ਬਦੇਸ਼ੀ ਵਿਦਿਆ', ਤੇ ਦੇਸ਼ ਪਿਆਰ ਵਾਲੀਆਂ ਕਵਿਤਾਵਾਂ ਚੰਗੇ ਨਮੂਨੇ ਦੀਆਂ ਨਜ਼ਮਾਂ ਹਨ । ਆਪਣੇ ਵਤਨ ਦਾ ਪਿਆਰ ਕਿਡੇ ਸੋਹਣੇ ਸ਼ਬਦਾਂ ਵਿਚ ਪ੍ਰਗਟ ਕੀਤਾ ਹੈ:-

ਜੇਕਰ ਕਿਧਰੇ ਖ਼ੁਸ਼ੀ ਦੇ ਵਿਚ ਆਵਾਂ,

ਤਾਂ ਭੀ ਗੀਤ ਗਾਵਾਂ ਹਿੰਦੁਸਤਾਨ ਦੇ ਹੀ ।

ਜੇ ਕਰ ਵਿਛੜ ਕੇ ਕਿਤੇ ਪਰਦੇਸ ਜਾਵਾਂ,

ਤਾਂ ਵੀ ਸੁਖ ਚਾਹਵਾਂ ਹਿੰਦੁਸਤਾਨ ਦੇ ਹੀ ।


ਮੰਗਾਂ ਰਬ ਤੋਂ ਜੋੜ ਕੇ ਹਥ ਇਹੋ,

ਮੈਂ ਕੁਰਬਾਨ ਜਾਵਾਂ ਹਿੰਦੁਸਤਾਨ ਦੇ ਹੀ ।

ਮਰਾਂ ਵਤਨ ਬਦਲੇ, ਜੀਵਾਂ ਵਤਨ ਬਦਲੇ,

ਲੇਖੇ ਜਾਨ ਲਾਵਾਂ ਹਿੰਦੁਸਤਾਨ ਦੇ ਹੀ ।


ਹੋਰ ਦੇਸ਼ ਵਲੈਤਾਂ ਦਾ ਪਿਆਰ ਛਡ ਕੇ,

ਹਿੰਦੁਸਤਾਨ ਹੀ ਦਿਲੋਂ ਪਿਆਰਾ ਸਮਝਾਂ ।

ਹੋਵਾਂ ਹਿੰਦ ਦਾ ਮੈਂ ਤੇ ਹਿੰਦ ਮੇਰੀ,

ਹਿੰਦੁਸਤਾਨ ਨੂੰ ਅਖਾਂ ਦਾ 'ਤਾਰਾ' ਸਮਝਾਂ ।

ਸ੍ਰ.ਤਾਰਾ ਸਿੰਘ ਜੀ ਦੇ ਦਿਲ ਵਿਚ ਕਵੀ ਬਣਨ ਅਤੇ ਕਵਿਤਾ ਰਚਣ ਦਾ ਸ਼ੌਕ ਅਥਾਹ ਭਰਿਆ ਪਿਆ ਹੈ । ਰਾਹ ਵੀ ਇਹ ਚੰਗੇ ਪੈ ਗਏ ਹਨ । ਇਸ਼ਕੀਆ ਤੇ ਪ੍ਰੇਮ ਪਿਆਰ ਦੀਆਂ ਕਵਿਤਾ ਲਿਖਣ ਦੀ ਬਜਾਏ ਇਨ੍ਹਾਂ ਨੇ ਭਾਈਚਾਰਕ ਤੇ ਪਿੰਡ-ਸੁਧਾਰ ਵੱਲ ਵਧੇਰੇ ਧਿਆਨ ਦੇਣਾ ਅਰੰਭ ਦਿਤਾ ਹੈ ।

ਜੇ ਇਨ੍ਹਾਂ ਨੂੰ ਪੰਜਾਬੀ ਪਿਆਰਿਆਂ ਵਲੋਂ ਭੀ ਹੌਸਲਾ ਮਿਲਦਾ ਰਿਹਾ ਤੇ ਇਨ੍ਹਾਂ ਦੇ ਉਤਸ਼ਾਹ ਨੂੰ ਵਧਾਇਆ ਜਾਂਦਾ ਰਿਹਾ ਤਾਂ ਮੈਨੂੰ ਆਸ ਹੈ ਕਿ ‘ਤਾਰਾ’ ਜੀ ਪੰਜਾਬੀ ਬੋਲੀ ਦੇ ਸਚੇ ਸੇਵਕ ਸਾਬਤ ਹੋਣਗੇ ਅਤੇ ਪੰਜਾਬੀ ਕਵਿਤਾ ਦੀ ਵੀ ਸੋਭਾ ਵਧਾਉਣਗੇ ।

੨੯-੧੨-੩੧

ਹੀਰਾ ਸਿੰਘ ਦਰਦ


੧੨.


ਲੇਖ-ਸੂਚੀ


ਭਾਗ ਪਹਿਲਾ--

ਧਾਰਮਿਕ ਕਵਿਤਾਵਾਂ


ਆਕਾਸ਼ ਉਡਾਰੀ ੧੯
ਬੇਨਤੀ ੨੦
ਕਰਤਾਰ ਦਾ ਡਰ ੨੧
ਮਨੁਖ ਦਾ ਜਨਮ ਹੀਰਾ ੨੨
ਹੋ ਜਾ ਇਕ ਦਾ ੨੩
ਵਾਹਿਗੁਰੁ ਅਕਾਲ ਜਪ ੨੪
ਮਨ ਮਾਲਕ ਦੇ ਅਗੇ ਨਿਵਾ ਕੇ ਰਖ ੨੫
ਜੇ ਮੈਂ ਹੁੰਦਾ ਤਾਰਾ ੨੬
ਗੁਰੂ ਨਾਨਕ ਦੇ ਚਰਨਾਂ ਤੋੜੀ ੨੭
ਗੁਰੂ ਨਾਨਕ ਦੇਵ ਜੀ ਦੇ ਚੋਜ ੨੮
ਗੁਰੂ ਨਾਨਕ ਉਡੀਕ ੨੯
ਰਾਹ ਦਸ ਜਾਵੀਂ ੩੦
ਭਾਰਤ ਵਰਸ਼ ਗੁਰੂ ਨਾਨਕ ਤੋਂ ਪਹਿਲਾਂ ੩੪
ਤੇਰੇ ਨੈਣਾਂ ਦੇ ਤੀਰ ੩੮
ਪਿਆਰਾ ਗੁਰੂ ਆ ਰਿਹਾ ੪੦
ਅਰਜਨ ਗੁਰੁ ਜੇ ਜਗ ਤੇ ਆਉਂਦੇ ਨਾ ੪੩
ਇਕੋ ਜਿਹਾ ਪਿਆਰ ਤੇਰਾ ੪੬
ਅੰਮ੍ਰਿਤ ਸ਼ਕਤੀ ੪੮
ਕੀਤੇ ਫਾੜ ਬੇਦਾਵੇ ਦੇ ਚਾਰ ਟੋਟੇ ੫੧
ਸਿਖੀ ਪਰਚਾਰ ਦੀ ਲੋੜ ੫੪
ਸਿਖ ਨੌ-ਜਵਾਨੋਂ ਜਾਗੋ ੫੬
ਕੁਝ ਆਪਣਾ ਆਪ ਸਵਾਰ ਲਈਏ ੫੮
ਮੇਰਾ ਪਿਆਰਾ ਦੇਸ਼ ਤੇ ਮੇਰਾ ਫ਼ਰਜ਼ ੬੫
ਪੇਂਡੂ ਤੇ ਸ਼ਹਿਰੀ ਜੀਵਨ ੬੮
ਕਿਉਂ ਪਾਣੀ ਪੰਜਾਬ ਦਾ ਪੀਵਦੇ ਹੋ? ੭੪
ਖੜ ਖੜ ਛਡੇ ਹੁਣ ੭੮
ਵਿਦੇਸ਼ੀ ਵਿਦਿਆ ੮੦
ਕਾਲਜੀਏਟਾਂ ਦਾ ਲਹੂ ੮੩

 



ਸਮੇਂ ਰਹੇ ਨਹੀਂ ਮੌਜ ਬਹਾਰ ਵਾਲੇ ੮੪
ਮਾਂ ਦਾ ਪਿਆਰ ੮੮
ਖਰੀਆਂ ਖਰੀਆਂ ੯੧
ਕੌਣ ਹਾਂ ਮੈਂ ੯੫



ਭਾਗ ਤੀਜਾ-

ਪ੍ਰੇਮ ਤੇ ਬਿਰਹੋਂ

ਪ੍ਰੀਤਮ ਵਿਛੋੜਾ ਤੇ ਪ੍ਰੀਤਮ ਉਡੀਕਾਂ ੯੯
ਲਿਖਦੇ ਕਿਉਂ ਨਹੀਂ ਚਿਠੀ ੧੦੧
ਜਿਨ੍ਹਾਂ ਨੂੰ ਤੁਸੀਂ ਵਿਸਾਰ ਬੈਠੇ ੧੦੨
ਕਿਥੇ ਨੇ ਮਿਤਰ ਪਿਆਰੇ ੧੦੩
ਚਾਰ ਗੱਲਾਂ ੧੦੪
ਨਿਹੁੰ ਲਾ ਕੇ ਪਾਲਣੇ ਬੜੇ ਔਖੇ ੧੦੬
ਗੁਜ਼ਰੇ ਹੋਏ ਜ਼ਮਾਨੇ ੧੦੭
ਤਾਰੇ ਦਾ ਦਿਲ ੧੦੮
ਪਿਆਰੇ ਦੇ ਨੈਣ ੧੦੯
ਪ੍ਰੀਤ ਨਹੀਂ ਟੁੱਟਦੀ ੧੧੦
ਕਿਸ ਕਾਰਨ ਰੁਠੇ ੧੧੧
ਬਾਹਰੋਂ ਹੋਰ ਤੇ ਅੰਦਰੋਂ ਹੋਰ ੧੧੨
‘ਤਾਰੇ’ ਦੇ ਕੀ ਲਗਦੇ ਹੋ? ੧੧੩
ਏਧਰ ਗੱਜਦੇ ਹੋ ਓਧਰ ਵੱਸਦੇ ਹੋ ੧੧੪
ਪੱਰ ਲਾ ਕੇ ਉਡ ਗਏ ੧੧੫

ਭਾਗ ਚੌਥਾ-
ਸਿੱਖਿਆ, ਸੇਹਰੇ, ਅਸੀਸਾਂ


ਵਧਾਈ ਪਤਰ ੧੧੯
ਅਸੀਸ ੧੨੦
ਅਮੋਲਕ ਫੁਲਾਂ ਦਾ ਹਾਰ ੧੨੩
ਮਨੋਹਰ ਸੇਹਰਾ ੧੨੬
ਮਾਨ ਪੱਤਰ ੧੨੯
ਵੀਰਾਂ ਦਾ ਵਿਛੋੜਾ ੧੩੨
ਬੱਚੀ ਦਾ ਵਿਛੋੜਾ ੧੩੫
ਬੱਚੀ ਨੂੰ ਅਮੋਲਕ ਸਿਖਿਆਂ ੧੩੮
ਪਿਆਰ ਦੇ ਹੰਝੂ ੧੪੧
ਕੁਝ ਸੁਨਹਿਰੀ ਅਸੂਲ ੧੪੪

ਭਾਗ ਪਹਿਲਾ

ਧਾਰਮਿਕ ਕਵਿਤਾਵਾਂ