ਸਮੱਗਰੀ 'ਤੇ ਜਾਓ

ਉਸਦਾ ਰੱਬ

ਵਿਕੀਸਰੋਤ ਤੋਂ
ਉਸਦਾ ਰੱਬ
52244ਉਸਦਾ ਰੱਬ

ਪੰਨਾ

ਉਸ ਦਾ ਰੱਬ

(ਕਹਾਣੀ ਸੰਗ੍ਰਹਿ)

ਬਲਵੰਤ ਚੌਹਾਨ

ਬਾਬਲਸਾ ਪ੍ਰਕਾਸ਼ਨ ।

ਪੰਨਾ

US DA RABB
(Collection of Panjabi Short Stories)
By:
BALWANT CHAUHAN


© ਲੇਖਕ ਦੇ ।


ਪੁਸਤਕ : ਉਸ ਦਾ ਰੱਬ
(ਪੰਜਾਬੀ ਕਹਾਣੀਆਂ)
ਲੇਖਕ : ਬਲਵੰਤ ਚੌਹਾਨ
ਹੀਰਾ ਕੁਟੀਰ, ਬਡੂੰਗਰ, ਪਟਿਆਲਾ।
ਪ੍ਰਕਾਸ਼ਕ : ਬਾਬਲੀਸਾ ਪ੍ਰਕਾਸ਼ਨ
2439, ਲਾਜਪਤ ਨਗਰ, ਅਬੋਹਰ।
ਰੂਪਕਾਰ : ਡਾ. ਲੋਕ ਰਾਜ ਜੱਸਲ
ਛਾਪਕ : ਪਟਿਆਲਾ ਕੋਆਪ੍ਰੇਟਿਵ ਪ੍ਰੈਸ,
ਅਨਾਰਦਾਨਾ ਚੌਕ, ਪਟਿਆਲਾ (ਫੋਨ 72542)
ਮੁੱਲ : ਅਠਾਰ੍ਹਆਂ ਰੁਪਏ

ਪੰਨਾ



ਚੀਖ਼ ਦੀ ਦਾਸਤਾਨ

ਰੋਜ਼ ਰਾਤ ਦੇ ਢਾਈ ਵਜੇ ਇਕ ਗੱਡੀ ਦੀ ਵਿਸਲ ਨਾਲ ਬੇਬੇ ਦੀ ਅੱਖ ਖੁਲ੍ਹ ਜਾਂਦੀ। ਅੱਖ ਖੁਲ੍ਹਦਿਆਂ ਹੀ ਬੇਬੇ ਦੇ ਵੈਣ ਕਮਰੇ ਦੀ ਚੁੱਪ ਤੋੜ ਦਿੰਦੇ। ਇਸ ਗੱਡੀ ਦੀ ਚੀਕਵੀਂ ਵਿਸਲ ਮੇਰੇ ਵੱਡੇ ਭਰਾ ਦੀ ਮੌਤ ਨਾਲ ਜੁੜੀ ਹੋਈ ਸੀ । ਕਿਸੇ ਰਾਤ ਨੂੰ ਢਾਈ ਵਜੇ ਮੇਰੇ ਭਰਾ ਨੇ ਬੇਬੇ ਦੀ ਗੋਦੀ 'ਚ ਆਖਰੀ ਸਾਹ ਲਿਆ ਸੀ ਤੇ ਉਧਰੋਂ ਬੇਬੇ ਦੀ ਜ਼ਿੰਦਗੀ 'ਚ ਗੱਡੀ ਦੀ ਵਿਸਲ ਚੀਖ਼ ਵਾਂਗ ਵੱਜੀ ਸੀ ।

ਅਸੀਂ ਰੋਜ਼ ਬੇਬੇ ਨੂੰ ਕਹਿੰਦੇ ਕਿ ਵੀਰਾ ਆਪਣੇ ਨਾਲ ਬਹੁਤੀ ਦੇਰ ਸਬੰਧ ਨਹੀਂ ਸੀ ਰੱਖਣਾ ਚਾਹੁੰਦਾ, ਉਸ ਨਿਰਮੋਹੇ ਦੀ ਯਾਦ ਆਪਣੇ ਦਿਲ 'ਚੋਂ ਕਢ ਦੇਵੇ । ਪਰ ਬੇਬੇ ਹੁਬਕੀਂ ਹੁਬਕੀ ਰੋਂਦੀ ਕਹਿੰਦੀ ਕਿ ਆਪਣੇ ਖੂਨ ਨੂੰ ਕਿਵੇਂ ਭੁਲਾਇਆ ਜਾ ਸਕਦੈ । ਉਹਨੇ ਮੇਰੇ ਸਿਰ ਤੇ ਹੱਥ ਰੱਖਣਾ ਸੀ । ਵੱਡਾ ਭਰਾ ਪਿਉ ਸੰਮਾਨ ਹੁੰਦੇ । “ਕੱਲੀ ਤਾਂ ਪੁੱਤ, ਬਣ 'ਚ ਲਕੜੀ ਨਾ ਹੋਵੇ ... ਤੇਰੇ 'ਕਲਾਪੇ ਨੂੰ ਦੇਖ ਦੇਖ ਰੋਣ ਆਉਂਦੇ ।” ਉਹ ਫੇਰ ਵੀਰੇ ਦੀ ਕਿਸੇ ਗੱਲ ਨੂੰ ਯਾਦ ਕਰਕੇ ਰੋਣ ਲੱਗ ਪੈਂਦੀ ।

ਅੰਤ ਸਮੇਂ ਸਿਰਾਣੇ ਬੈਠੀ ਨੂੰਹ ਨੂੰ ਬੇਬੇ ਬੜੀ ਕੋਸ਼ਿਸ਼ ਨਾਲ ਅੰਤਿਮ ਇੱਛਾ ਬਾਰੇ ਸਮਝਾ ਸਕੀ ਸੀ । ਪਤਨੀ ਗੀਤਾ ਤੇ ਸਿਰ ਰੱਖੀ ਫੁਟ ਫੁਟ ਕੇ ਰੋਂਦੀ ਰਹੀ ਸੀ । ਜ਼ਿੰਦਗੀ ਦਾ ਕੋਰਾ ਸੱਚ ਉਹਦੇ ਕਲਾਵੇ 'ਚ ਨਹੀਂ ਸੀ ਆ ਰਿਹਾ | ਮੈਂ ਉਹਦੇ ਮੋਢਿਆਂ ਤੇ ਹੱਥ ਰਖਿਆ । ਉਹਨੂੰ ਸਹਾਰੇ ਦਾ ਅਹਿਸਾਸ ਹੋਇਆ । ਉਹ ਗੀਤਾ ਪੜ੍ਹਨ ਲਗ ਪਈ । ਉਹਦਾ ਮੋਹ ਅੱਖਾਂ 'ਚੋਂ ਵਹਿੰਦਾ ਗੀਤਾ ਦੇ ਪੰਨੇ ਭਿਉਂਦਾ ਰਿਹਾ ਸੀ । ਬੇਬੇ ਸਿਸਕ ਸਿਸਕ ਕੇ ਪਰਲ ਪਰਲ ਹੰਝੂ ਵਹਾਉਂਦੀ ਕੁਝ ਕਹਿਣਾ ਚਾਹੁੰਦੀ ਸੀ ਪਰ ਕੁਝ ਕਿਹਾ ਨਹੀਂ ਸੀ ਜਾ ਰਿਹਾ । ਹੱਥ 'ਚ ਫੜੀ ਗੀਤਾ (ਜ਼ਿੰਦਗੀ ਦਾ ਸੱਚ)ਕਈ ਵਾਰੀ ਹੱਥੋਂ ਛੁਟਣ ਨੂੰ ਹੋਈ ਪਰ ਪਤਨੀ ਨੇ ਫੇਰ ਆਪਣੀ ਪਕੜ ਪੀਡੀ ਕੀਤੀ ।

ਬੇਬੇ ਸ਼ਾਇਦ ਸਾਨੂੰ ਦੱਸਣਾ ਚਾਹੁੰਦੀ ਸੀ ਕਿ ਉਹ ਸਾਨੂੰ ਉਹੋ ਜਿਹਾ ਜੀਵਨ ਜਿਉਣ ਲਈ ਨਹੀਂ ਦੇ ਸਕੀ ਜਿਹੋ ਜਿਹਾ ਸਾਨੂੰ ਅਸਲ 'ਚ ਜਿਉਣਾ ਚਾਹੀਦਾ ਸੀ । ਜਾਂ ਜਿਹੋ ਜਿਹਾ ਜੀਵਨ ਉਹ ਪਿਉ ਦੇ ਹੁੰਦਿਆਂ ਜਿਉਂ ਚੁੱਕੀ ਸੀ ਉਸ ਤਰ੍ਹਾਂ ਦਾ ਜੀਵਨ ਜਿਉਣ ਲਈ ਸਾਨੂੰ ਸਮਰੱਥ ਬਣਾਉਣਾ ਚਾਹੁੰਦੀ ਸੀ । ਜਾਂ ਸ਼ਾਇਦ ਉਹ ਪੋਤੇ ਦਾ ਮੂੰਹ ਵੇਖੇ ਬਿਨਾਂ ਹੀ ਜਾ ਰਹੀ ਸੀ । ਜਾਂ ਸ਼ਾਇਦ ਉਹ ਮੇਰੇ ਬਾਰੇ ਸੋਚ ਕੇ ਫਿਕਰਮੰਦ ਹੋਵੇ ਕਿ ਮੈਂ ਉਹਦੀ ਨੂੰਹ ਨੂੰ ਖੁਸ਼ ਰੱਖ ਸਕਾਂਗਾ ਕਿ ਨਹੀਂ । ਕਦੇ ਕਦੇ ਉਹਦਾ ਹੱਥ ਉਪਰ ਨੂੰ ਉਠਦਾ ਪਰ ਸ਼ਕਤੀਹੀਣ ਹੋਇਆ ਹੱਥ ਫੇਰ ਹੇਠਾਂ ਡਿੱਗ ਜਾਂਦਾ । ਢਾਈ ਵਜੇ ਅਚਾਨਕ ਗੱਡੀ ਦੀ ਵਿਸਲ ਵਜੀ, ਬੇਬੇ 

ਦੀਆਂ ਅੱਖਾਂ ਤਿਰਛੀਆਂ ਜਿਹੀਆਂ ਸਾਡੇ ਵਲ ਨੂੰ ਵੇਖਦੀਆਂ ਖੜ੍ਹ ਗਈਆਂ ਸਨ । ਨਾ ਉਨ੍ਹਾਂ ਅੱਖਾਂ 'ਚ ਕੁਝ ਰਿਹਾ ਸੀ ਤੇ ਨਾ ਹੀ ਉਥੇ ਬੇਬੇ ਰਹੀ ਸੀ । ਪਤਨੀ ਦੀ ਚੀਖ਼ ਬੇਬੇ ਦੀ ਦੇਹ ਤੇ ਨਿਢਾਲ ਜਿਹੀ ਹੋਈ ਪਈ ਰਹੀ ਸੀ । ਇਉਂ ਇਹ ਚੀਖ਼ ਬੇਬੇ ਦੇ ਅੰਤਿਮ ਸਾਹਾਂ ਨਾਲ ਹੀ ਖਤਮ ਹੋਈ ਸੀ ।
ਜਿਵੇਂ ਬੇਬੇ ਕੁਝ ਕਹਿਣਾ ਚਹੁੰਦੀ ਹੋਈ ਵੀ ਬੇਬਸ ਹੋਈ ਪਈ ਸੀ, ਉਹਦੇ ਹਰ ਜਿਉਣ ਦੀ ਲਾਲਸਾ ਉਹਦੇ ਨੈਣਾਂ ਬਣੀ ਡੁਲ੍ਹ ਡੁਲ੍ਹ ਪੈਂਦੀ ਸਾਡੇ ਮੋਹ ਦੇ ਪੰਨਿਆਂ ਨੂੰ ਧੋਂਦੀ ਰਹੀ ਸੀ, ਠੀਕ ਉਸੇ ਤਰ੍ਹਾਂ ਮੈਂ ਵੀ ਜ਼ਿੰਦਗੀ ਪ੍ਰਤੀ ਕਲਮ ਰਾਹੀਂ ਬਹੁਤ ਕੁਝ ਕਹਿਣਾ ਚਾਹੁੰਦਾਂ ਹਾਂ । ਬਹੁਤ ਕੁਝ ਕਹੇ ਜਾਣ ਤੋਂ ਬਾਦ ਵੀ ਬੜਾ ਕੁਝ ਅਣਕਿਹਾ ਰਹਿ ਜਾਂਦਾ ਹੈ । ਕੁਝ ਕਹਿਣ ਲਈ ਮੇਰੀ ਕਲਮ ਵਹਿ ਰਹੀ ਹੈ ਲਗਾਤਾਰ । ਫਰਕ ਸਿਰਫ ਐਨਾ ਹੈ ਕਿ ਇਸ ਵਿਚ ਮੇਰੇ ਆਲੇ ਦੁਆਲੇ ਤੇ ਸਮਾਜ ਦਾ ਸਾਰਾ ਦੁਖ ਦਰਦ ਮੇਰੀ ਕਲਮ ਦੀ ਝੋਲੀ ਆਣ ਪਿਆ ਹੈ ।
ਕੁਝ ਸਾਰਥਕ ਕਹਿ ਸਕਣ ਲਈ ਕੋਸ਼ਿਸ਼ ਜਾਰੀ ਹੈ । ਅਮੀਨ !

-ਬਲਵੰਤ ਚੌਹਾਨ

ਪੰਨਾ

ਉਨਾਂ ਕੰਧਾਂ ਦੇ ਨਾਂ
ਜਿਨ੍ਹਾਂ ਨੂੰ ਮੈਂ ਚੀਕਦਿਆਂ
ਸੁਣਿਆ ਹੈ।

ਪੰਨਾ

ਅੰਦਰ-ਝਾਤ
ਖ਼ਜ਼ਾਨਾ
ਹਿੰਦਸੇ ਤੋਂ ਜ਼ੀਰੋ ਖ਼ੁਦਕੁਸ਼ੀ
ਗੁਬਾਰ
ਅਵਾਰਾਗਰਦ
ਕਬਾੜ
ਪੈਰਾਂ ਵਾਲਾ ਸੱਪ
ਉਸ ਦਾ ਰੱਬ
ਉਖੜੇ ਹੋਏ
ਤਪਸ਼
ਜ਼ਖ਼ਮ

ਪੰਨਾ