ਕਾਫ਼ੀਆਂ ਬੁੱਲ੍ਹੇ ਸ਼ਾਹ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਕਾਫ਼ੀਆਂ ਬੁੱਲ੍ਹੇ ਸ਼ਾਹ  (2007) 
ਬੁੱਲ੍ਹੇ ਸ਼ਾਹ
ਕਾਫ਼ੀਆਂ


ਬੁੱਲ੍ਹੇ ਸ਼ਾਹ 


ਕਾਫ਼ੀਆਂ ਬੁੱਲ੍ਹੇ ਸ਼ਾਹਸੰਪਾਦਕ

ਚਰਨ ਪਪਰਾਲਵੀ

ਸੰਗਮ ਪਬਲੀਕੇਸ਼ਨਜ਼, ਸਮਾਣਾ ਕਾਫ਼ੀਆਂ ਬੁੱਲ੍ਹੇ ਸ਼ਾਹ

Kaffian bullhe Shah

Collection

by Charan Papralvi


© ਪ੍ਰਕਾਸ਼ਕ

2007 ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼,

502/9, ਸੇਖੋਂ ਕਲੋਨੀ, ਪਿੱਛੇ ਬੱਸ ਸਟੈਂਡ,

ਸਮਾਣਾ-147101 , ਜ਼ਿਲ੍ਹਾ ਪਟਿਆਲਾ

ਫੋਨ : 01764-223047 , 222347

ਟਾਈਪ : ਚਰਨਜੀਤ ਸਿੰਘ

ਪ੍ਰਿੰਟਰਜ਼ : ਬਰਾਈਟ ਪ੍ਰਿੰਟਰਜ਼, ਜਲੰਧਰ

ਮੁੱਲ: 60/- ਰੁਪੈ

ਤਤਕਰਾ ਵਿਸ਼ਾ ਸਫਾ ਨੰ:

ਉੱਠ ਚੱਲੇ ਗੁਆਂਢੋ ਯਾਰ ਉੱਠ ਜਾਗ ਘੁਰਾੜੇ ਮਾਰ ਨਹੀਂ ਉਲਟੇ ਹੋਰ ਜ਼ਮਾਨੇ ਆਏ ਅੱਖਾਂ ਵਿਚ ਦਿਲ ਜਾਨੀ ਪਿਆਰਿਆ ਅਬ ਕਿਉਂ ਸਾਜਨ ਚਿਰ ਲਾਇਓ ਰੇ ਆਓ ਸਈਓ ਰਲ ਦਿਉ ਨੀ ਵਧਾਈ ਆ ਸੱਜਣ ਗਲ ਲੱਗ ਅਸਾਡੇ ਆਪਣਾ ਦੱਸ ਟਿਕਾਣਾ ਆਪਣੇ ਸੰਗ ਰਲਾਈਂ ਪਿਆਰੇ ਆ ਮਿਲ ਯਾਰ ਸਾਰ ਲੈ ਮੇਰੀ ਐਸਾ ਜਗਿਆ ਗਿਆਨ ਪਲੀਤਾ ਅੰਮਾਂ ਬਾਬੇ ਦੀ ਭਲਿਆਈ ਇਹ ਅਚਰਜ ਸਾਧੋ ਕੌਣ ਲਖਾਵੇ ਇਹ ਦੁੱਖ ਜਾ ਕਹੂੰ ਕਿਸ ਆਗੇ ਇਕ ਅਲਫ਼ ਪੜੋ ਛੂਟਕਾਰ ਏ ਇਕ ਟੂਣਾ ਅਚੰਭਾ ਗਾਵਾਂਗੀ ਇਕ ਨੁਕਤਾ ਯਾਰ ਪੜਾਇਆ ਏ ਇਕ ਨੁਕਤੇ ਵਿਚ ਗੱਲ ਮੁਕਦੀ ਏ ਇਕ ਰਾਂਝਾ ਮੈਨੂੰ ਲੋੜੀਂਦਾ ਇਲਮੋਂ ਬੱਸ ਕਰੀਂ ਓ ਯਾਰ ਇਸ਼ਕ ਅਸਾਂ ਨਾਲ ਕੇਹੀ ਕੀਤੀ ਇਸ਼ਕ ਦੀ ਨਵੀਉਂ ਨਵੀਂ ਬਹਾਰ ਸੱਜਣਾਂ ਦੇ ਵਿਛੋੜੇ ਕੋਲੋਂ ਸਦਾ ਮੈਂ ਸਾਹਵਰਿਆਂ ਘਰ ਜਾਣਾ ਨੀ ਸਭ ਇਕੋ ਰੰਗ ਕਪਾਹੀਂ ਦਾ ਸਾਈਂ ਛਪ ਤਮਾਸ਼ੇ ਨੂੰ ਆਇਆ ਸਾਡੇ ਵੱਲ ਮੁੱਖੜਾ ਮੋੜ 

ਸਾਨੂੰ ਆ ਮਿਲ ਯਾਰ ਪਿਆਰਿਆ 26

ਸੁਨੋ ਤੁਮ ਇਸ਼ਕ ਕੀ ਬਾਜ਼ੀ 27

ਸੇ ਵਣਜਾਰੇ ਆਏ ਨੀ ਮਾਏ 27

ਹਜਾਬ ਕਰੇਂ ਦਰਵੇਸ਼ੀ ਕੋਲੋਂ ਹਾਜੀ ਲੋਕ ਮੱਕੇ ਨੂੰ ਜਾਂਦੇ । ਹਿੰਦੂ ਨਹੀਂ ਨਾ ਮੁਸਲਮਾਨ ਹੁਣ ਕਿਸ ਥਾਂ ਆਪ ਛੁਪਾਈਦਾ ਹੁਣ ਮੈਨੂੰ ਕੌਣ ਪਛਾਣੇ ਹੁਣ ਮੈਂ ਲੱਖਿਆ ਸੋਹਣਾ ਯਾਰ ਹੋਰੀ ਖੇਊਂਗੀ ਕਹਿ ਬਿਸਮਿਲਾ ਕੱਤ ਕੁੜੇ ਨਾ ਵੱਤ ਕੁੜੇ ਕਦੀ ਆਪਣੀ ਆਖ ਬੁਲਾਉਗੇ ਕਦੀ ਆ ਮਿਲ ਬਿਰਹੋਂ ਸਤਾਈ ਨੂੰ ਕਦੀ ਆ ਮਿਲ ਯਾਰ ਪਿਆਰਿਆ ਕਦੀ ਮੋੜ ਮੁਹਾਰਾਂ ਚੋਲਿਆ ਕਰ ਕੱਤਣ ਵੱਲ ਧਿਆਨ ਕੁੜੇ ਕਿਉਂ ਓਹਲੇ ਬਹਿ ਬਹਿ ਝਾਕੀਦਾ ਕੀਹਨੂੰ ਲਾ-ਮਕਾਨੀ ਦੱਸਦੇ ਹੋ ਕੀ ਕਰਦਾ ਨੀ ਕੀ ਕਰਦਾ ਨੀ ਕੀ ਕਰਦਾ ਬੇਪਰਵਾਹੀ ਜੇ ਕੀ ਜਾਣਾ ਮੈਂ ਕੋਈ ਵੇ ਅੜਿਆ ਕੀ ਬੇਦਰਦਾਂ ਸੰਗ ਯਾਰੀ ਕੇਹੇ ਲਾਰੇ ਦੇਨਾ ਏਂ ਸਾਨੂੰ ਖ਼ਾਕੀ ਖ਼ਾਕ ਨੂੰ ਰਲ ਜਾਣਾ ਗੁਰ ਜੋ ਚਾਹੇ ਸੋ ਕਰਦਾ ਏ ਘੜਿਆਲੀ ਦਿਓ ਨਿਕਾਲ ਨੀ ਘਰ ਮੇਂ ਗੰਗਾ ਆਈ ਸੰਤੋ ਘੁੰਘਟ ਓਹਲੇ ਨਾ ਲੁਕ ਸੋਹਣਿਆਂ ਘੁੰਘਟ ਚੁੱਕ ਓ ਸੱਜਣਾ ਵੇ ਚੱਲੋ ਦੇਖੀਏ ਉਸ ਮਸਤਾਨੜੇ ਨੂੰ ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/7 ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/8 ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/9 ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/10

ਉੱਠ ਚੱਲੇ ਗੁਆਂਢੋ ਯਾਰ


ਉਠ ਚੱਲੇ ਗੁਆਂਢੋ ਯਾਰ,
ਰੱਬਾ ਹੁਣ ਕੀ ਕਰੀਏ। ਟੇਕ।

ਉੱਠ ਚੱਲੇ ਹੁਣ ਰਹਿੰਦੇ ਨਾਹੀਂ,
ਹੋਇਆ ਸਾਥ ਤਿਆਰ,
ਰੱਬਾ ਹੁਣ ਕੀ ਕਰੀਏ।

ਚਾਰੋਂ ਤਰਫ਼ ਚੱਲਣ ਦੇ ਚਰਚੇ।
ਹਰ ਸੂ ਪਈ ਪੁਕਾਰ,
ਰੱਬਾ ਹੁਣ ਕੀ ਕਰੀਏ।

ਢਾਂਡ ਕਲੇਜੇ ਬਲ ਬਲ ਉੱਠਦੀ,
ਬਿਨ ਦੇਖੇ ਦੀਦਾਰ,
ਰੱਬਾ ਹੁਣ ਕੀ ਕਰੀਏ।

ਬੁੱਲ੍ਹਾ ਸ਼ਹੁ ਪਿਆਰੇ ਬਾਝੋ।
ਰਹੇ ਉਰਾਰ ਨਾ ਪਾਰ,
ਰੱਬਾ ਹੁਣ ਕੀ ਕਰੀਏ।

ਉੱਠ ਜਾਗ ਘੁਰਾੜੇ ਮਾਰ ਨਹੀਂ


ਉਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ।
ਇਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ,
ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ


ਤੇਰਾ ਸਾਹਾ ਨੇੜੇ ਆਇਆ ਏ, ਕੁਝ ਚੋਲੀ ਦਾਜ ਰੰਗਾਇਆ ਏ,
ਕਿਉਂ ਆਪਣਾ ਆਪ ਵੰਜਾਇਆ ਏ, ਐ ਗਾਫ਼ਲ ਤੈਨੂੰ ਸਾਰ ਨਹੀਂ।

ਤੂੰ ਸੁੱਤਿਆ ਉਮਰ ਵੰਜਾਈ ਏ, ਤੂੰ ਚਰਖੇ ਤੰਦ ਨਾ ਪਾਈ ਏ,
ਕੀ ਕਰ ਸੈਂ? ਦਾਜ ਤਿਆਰ ਨਹੀਂ, ਉਠ ਜਾਗ ਘੁਰਾੜੇ ਮਾਰ ਨਹੀਂ।

ਤੂੰ ਜਿਸ ਦਿਨ ਜੋਬਨ ਮੱਤੀ ਸੈਂ, ਤੂੰ ਨਾਲ ਸਈਆਂ ਦੇ ਰੱਤੀ ਸੈਂ,
ਹੋ ਗ਼ਫ਼ਲ ਗੱਲੀ ਵੱਤੀ ਸੈਂ, ਇਹ ਭੋਰਾ ਤੈਨੂੰ ਸਾਰ ਨਹੀਂ।

ਤੂੰ ਮੁੱਢੋਂ ਬਹੁਤ ਕੁਚੱਜੀ ਸੈਂ, ਨਿਰਲੱਜਿਆਂ ਦੀ ਨਿਰਲੱਜੀ ਸੈਂ,
ਤੂੰ ਖਾ ਖਾ ਖਾਣੇ ਰੱਜੀ ਸੈਂ, ਹੁਣ ਤਾਈਂ ਤੇਰਾ ਬਾਰ ਨਹੀਂ।

ਅੱਜ ਕਲ੍ਹ ਤੇਰਾ ਮੁੱਕਲਾਵਾ ਏ, ਕਿਉਂ ਸੁੱਤੀ ਕਰ ਕਰ ਦਾਅਵਾ ਏ,
ਅਣਡਿਠਿਆਂ ਨਾਲ ਮਿਲਾਵਾ ਏ, ਇਹ ਭਲਕੇ ਗਰਮ ਬਾਜ਼ਾਰ ਨਹੀਂ।

ਤੂੰ ਏਸ ਜਹਾਨੋ ਜਾਏਂਗੀ, ਫਿਰ ਕਦਮ ਨਾ ਏਥੇ ਪਾਏਂਗੀ,
ਇਹ ਜੋਬਨ ਰੂਪ ਵੰਜਾਏਂਗੀ, ਤੋਂ ਰਹਿਣਾ ਵਿਚ ਸੰਸਾਰ ਨਹੀਂ।

ਮੰਜ਼ਲ ਤੇਰੀ ਦੂਰ ਦੁਰਾਡੀ, ਤੂੰ ਪੌਣਾਂ ਵਿਚੋਂ ਜੰਗਲ ਵਾਦੀ,
ਔਖਾ ਪਹੁੰਚਣ ਪੈਰ ਪਿਆਦੀ, ਦਿਸਦੀ ਤੂੰ ਅਸਵਾਰ ਨਹੀਂ!

ਇਕ ਇਕੱਲੀ ਤਨਹਾ ਚਲਸੇਂ, ਜੰਗਲ ਬੱਰਬੱਰ ਦੇ ਵਿਚ ਰੁਲਸੇਂ,
ਲੈ ਲੈ ਤੋਸ਼ਾ ਏਥੋਂ ਘੱਲਸੈਂ, ਓਥੇ ਲੈਣ ਉਧਾਰ ਨਹੀਂ।

ਉਹ ਖ਼ਾਲੀ ਸੁੰਞੀ ਹਵੇਲੀ, ਤੂੰ ਵਿੱਚ ਰਹਿਸੇਂ ਇਕ ਇਕੇਲੀ,
ਓਥੇ ਹੋਸੀ ਹੋਰ ਨਾ ਬੇਲੀ, ਸਾਥ ਕਿਸੇ ਦਾ ਬਾਰ ਨਹੀਂ।

ਜਿਹੜੇ ਸਨ ਦੇਸ਼ਾਂ ਦੇ ਰਾਜੇ, ਨਾਲ ਜਿਨ੍ਹਾਂ ਦੇ ਵੱਜਦੇ ਵਾਜੇ,

ਗਏ ਹੋ ਕੇ ਬੇ-ਤਖ਼ਤੇ ਤਾਜੇ, ਕੋਈ ਦੁਨੀਆਂ ਦਾ ਇਤਬਾਰ ਨਹੀਂ।

ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬੰਰ,
ਸੱਭੇ ਛੱਡ ਛੱਡ ਗਏ ਅਡੰਬਰ, ਕੋਈ ਏਥੇ ਪਾਇਦਾਰ ਨਹੀਂ।

ਕਿੱਥੇ ਯੂਸਫ ਮਾਹਿ-ਕਨਿਆਨੀ, ਲਈ ਜ਼ੁਲੈਖਾ ਫੇਰ ਜਵਾਨੀ,
ਕੀਤੀ ਮੌਤ ਨੇ ਓੜਕ ਫ਼ਾਨੀ, ਫੇਰ ਉਹ ਹਾਰ ਸ਼ਿੰਗਾਰ ਨਹੀਂ।

ਕਿੱਥੇ ਤਖ਼ਤ ਸੁਲੇਮਾਨ ਵਾਲਾ, ਵਿੱਚ ਹਵਾ ਉਡਦਾ ਸੀ ਬਾਲਾ,
ਉਹ ਭੀ ਕਾਦਰ ਆਪ ਸੰਭਾਲਾ, ਕੋਈ ਜਿੰਦਗੀ ਦਾ ਇਤਬਾਰ ਨਹੀਂ।

ਕਿੱਥੇ ਮੀਰ ਮਲਕ ਸੁਲਤਾਨਾਂ? ਸੱਭੇ ਛੱਡ ਛੱਡ ਗਏ ਟਿਕਾਣਾ,
ਕੋਈ ਮਾਰ ਨਾ ਬੈਠੇ ਠਾਣਾ, ਲਸ਼ਕਰ ਦਾ ਜਿਨ੍ਹਾਂ ਸ਼ੁਮਾਰ ਨਹੀਂ।

ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ,
ਬਾਦਿ-ਖ਼ਿਜ਼ਾ ਕੀਤਾ ਬੁਰ ਹਾਲਾ, ਨਰਗਸ ਨਿਤ ਖ਼ੁਮਾਰ ਨਹੀਂ।

ਜੋ ਕੁੱਝ ਕਰਨੇਂ ਸੋ ਕੁਝ ਪਾਸੋਂ ਨਹੀਂ ਤੇ ਓੜਕ ਪਛੋਤਸੈਂ,
ਸੁੰਝੀ ਕੂੰਜ ਵਾਂਙ ਕੁਰਲਾਸੈਂ, ਖੰਭਾਂ ਬਾਝ ਉਡਾਰ ਨਹੀਂ।

ਡੇਰਾ ਕਰਸੇਂ ਉਹਨੀ ਜਾਈਂ, ਜਿਥੇ ਸ਼ੇਰ ਪਲੰਗ ਬਲਾਈਂ,
ਖ਼ਾਲੀ ਰਹਿਣ ਮਹਿਲ ਸਰਾਈਂ, ਫਿਰ ਤੂੰ ਵਿਰਸੇਦਾਰ ਨਹੀਂ।

ਅਸੀਂ ਆਜਜ਼ ਵਿਚ ਕੋਟ ਇਲਮ ਦੇ, ਓਸੇ ਆਂਦੇ ਵਿਚ ਕਲਮ ਦੇ,
ਬਿਨ ਕਲਮੇ ਦੇ ਨਾਹੀਂ ਕੰਮ ਦੇ ਬਾਝੋ ਕਲਮੇ ਪਾਰ ਨਹੀਂ।

ਬੁਲ੍ਹਾ ਸ਼ਹੁ ਬਿਨ ਕੋਈ ਨਾਹੀਂ ਏਥੇ ਓਥੇ ਦੋਹੀਂ ਸਰਾਈਂ,
ਸੰਭਲ ਸੰਭਲ ਕੇ ਕਦਮ ਟਿਕਾਈਂ, ਫਿਰ ਆਵਣ ਦੂਜੀ ਵਾਰ ਨਹੀਂ।

ਉਲਟੇ ਹੋਰ ਜ਼ਮਾਨੇ ਆਏ


ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ। ਟੇਕ।
ਕਾਂ ਲਗੜਾਂ ਨਫ਼ ਮਾਰਨ ਲੱਗੇ, ਚਿੜੀਆਂ ਜੁੱਰ ਢਾਏ।
ਘੋੜੇ ਚੁਗਣ ਅਰੂੜੀਆਂ ’ਤੇ, ਗੱਦੋਂ ਖਵੇਦ ਪਵਾਏ।
ਆਪਣਿਆਂ ਵਿਚ ਉਲਫ਼ਤ ਨਾਹੀਂ, ਕਿਆ ਚਾਚੇ ਕਿਆ ਤਾਏ।
ਪਿਉ ਪੁੱਤਰਾਂ ਇਤਫ਼ਾਕ ਨਾ ਲਾਈ, ਧੀਆਂ ਨਾਲ ਨਾ ਮਾਏ।
ਸੱਚਿਆਂ ਨਫ਼ ਪਏ ਮਿਲਦੇ ਧੱਕੇ, ਝੂਠੇ ਕੋਲ ਬਹਾਏ।
ਅਗਲੇ ਹੋ ਕੰਗਾਲੇ ਬੈਠੇ, ਪਿਛਲਿਆਂ ਫ਼ਰਸ਼ ਵਿਛਾਏ।
ਭੂਰੀਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ।
ਬੁਲ੍ਹਿਆ ਹੁਕਮ ਹਜ਼ੂਰੋਂ ਆਇਆਂ, ਤਿਸ ਨੂੰ ਕੌਣ ਹਟਾਏ।
ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ।

ਅੱਖਾਂ ਵਿਚ ਦਿਲ ਜਾਨੀ ਪਿਆਰਿਆ


ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹਾ ਚੇਟਕ ਲਾਇਆ ਈ। ਟੇਕ।
ਮੈਂ ਤੇਰੇ ਵਿਚ ਜ਼ਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ।
ਮੱਝੀ ਆਈਆਂ ਰਾਂਝਾ ਨਾ ਆਇਆ,
ਬਿਰਹੋਂ ਫੂਕ ਡੁਲ੍ਹਾਇਆ ਈ।
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਣਾ ਏਂ,
ਸਾਥੋਂ ਆਪ ਛੁਪਾਇਆ ਈ।
ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾ,
ਘੁੰਘਟ ਖੋਲ੍ਹ ਰੁਲਾਇਆ ਈ।
ਸ਼ੋਹ ਬੁਲ੍ਹੇ ਦੇ ਸਿਰ ਪਰ ਬੁਰਕਾ
ਤੇਰੇ ਇਸ਼ਕ ਨਚਾਇਆ ਈ।

ਅੱਖਾਂ ਵਿਚ ਦਿਲ ਜਾਨੀ ਪਿਆਰਿਆ,

ਕੇਹਾ ਚੇਟਕ ਲਾਇਆ ਈ।

ਅਬ ਕਿਉਂ ਸਾਜਨ ਚਿਰ ਲਾਇਓ ਰੇਅਬ ਕਿਉਂ ਸਾਜਨ ਚਿਰ ਲਾਇਓ ਰੇ। ਟੇਕ।
ਐਸੀ ਮਨ ਮੇਂ ਆਈ ਕਾ, ਦੁੱਖ ਸੁੱਖ ਸਭ ਵੰਜਾਇਓ ਰੇ।
ਹਾਰ ਸਿੰਗਾਰ ਕੋ ਆਗ ਲਗਾਉਂ, ਘਟ ਪਰ ਢਾਂਡ ਮਚਾਇਓ ਰੇ।
ਸੁਣ ਕੇ ਗਿਆਨ ਕੀ ਐਸੀ ਬਾਤਾਂ, ਨਾਮ ਨਿਸ਼ਾਨ ਸਭੀ ਅਣਘਾਤਾਂ।
ਕੋਇਲ ਵਾਂਗੂ ਕੂਕਾਂ ਆਤਾਂ, ਤੈਂ ਅਜੇ ਵੀ ਤਰਸ ਨਾ ਆਇਓ ਰੇ।
ਮੁੱਲਾਂ ਇਸ਼ਕ ਨੇ ਬਾਂਗ ਦਿਵਾਈ, ਉਠ ਦੌੜਨ ਗੱਲ ਵਾਜਬ ਆਈ,
ਕਰ ਕਰ ਸੱਜਦੇ ਘਰ ਵਲ ਧਾਈ, ਮੱਥੇ ਮਹਿਰਾਬ ਟਿਕਾਇਓ ਰੇ।
ਪ੍ਰੇਮ ਨਗਰ ਦੇ ਉਲਟੇ ਚਾਲੇ, ਖੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿਚ ਜਾਲੇ, ਫਸ ਫਸ ਆਪ ਕੁਹਾਇਓ ਰੇ।
ਬੁਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਅਨਾਇਤ ਸਾਈਂ, ਜੀਅ ਮੇਰਾ ਭਰ ਆਇਓ ਰੇ।

ਆਓ ਸਈਓ ਰਲ ਦਿਓ ਨੀ ਵਧਾਈ


ਆਓ ਸਈਓ ਰਲ ਦਿਓ ਨੀ ਵਧਾਈ।
ਮੈਂ ਬਰ ਪਾਇਆ ਰਾਂਝਾ ਮਾਹੀ। ਟੇਕ।
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ,
ਰਾਂਝਾ ਸਾਡੇ ਵਿਹੜੇ ਵੜਿਆ।
ਹੱਥ ਖੂੰਡੀ ਮੋਢੇ ਕੰਬਲ ਧਰਿਆ,
ਚਾਕਾਂ ਵਾਲੀ ਸ਼ਕਲ ਬਣਾਈ।
ਆਓ ਸਈਓ ਰਲ ਦਿਓ ਨੀ ਵਧਾਈ,
ਮੁਕਟ ਗਊਆਂ ਦੇ ਵਿਚ ਰੁਲਦਾ,

ਜੰਗਲ ਜੂਹਾਂ ਦੇ ਵਿਚ ਰੁਲਦਾ।
ਹੈ ਕੋਈ ਅੱਲਾ ਦੇ ਵੱਲ ਭੁਲਦਾ,
ਅਸਲ ਹਕੀਕਤ ਖ਼ਬਰ ਨਾ ਕਾਈ।
ਆਓ ਸਈਓ ਰਲ ਦਿਓ ਨੀ ਵਧਾਈ।
ਬੁਲ੍ਹੇ ਸ਼ਾਹ ਇਕ ਸੌਦਾ ਕੀਤਾ,
ਪੀਤਾ ਜ਼ਹਿਰ ਪਿਆਲਾ ਪੀਤਾ।
ਨਾ ਕੁਝ ਲਾਹਾ ਟੋਟਾ ਲੀਤਾ,
ਦਰਦ ਦੁੱਖਾਂ ਦੀ ਗਠੜੀ ਚਾਈ।
ਆਓ ਸਈਓ ਰਲ ਦਿਓ ਨੀ ਵਧਾਈ।

ਆ ਸੱਜਨ ਗਲ ਲੱਗ ਅਸਾਡੇ

ਆ ਸੱਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ। ਟੇਕ।

ਸੁੱਤਿਆਂ ਬੈਠਿਆਂ ਕੁਝ ਨਾ ਡਿੱਠਾ, ਜਾਗਦਿਆਂ ਸ਼ਹੁ ਪਾਇਓ ਈ।
ਕੁੰਮ-ਬਿ-ਇਜ਼ਨੀ ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ।
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ।
ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ।
ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਡੁਲਾਇਓ ਈ।
ਏਸ ਇਸ਼ਕ ਦੇ ਵੇਖੋ ਕਾਰੇ, ਯੂਸਫ਼ ਖੂਹ ਪਵਾਅਿਓ ਈ।
ਵਾਂਗ ਜ਼ੁਲੈਖਾ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ।
ਰੱਬ-ਇ-ਅਰਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ।
ਲਨਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ।
ਇਸ਼ਕ ਦੀਵਾਨੇ ਕੀਤਾ ਨੀ, ਦਿਲ ਯਤੀਮ ਬਣਾਇਓ ਈ।
ਬੁਲ੍ਹਾ ਸ਼ੌਹ ਘਰ ਵੱਸਿਆ ਆ ਕੇ, ਸ਼ਾਹ ਅਨਾਇਤ ਪਾਇਓ ਈ।
ਆ ਸੱਜਣ ਗਲ ਲੱਗ ਅਸਾਡੇ ਕੇਹਾ ਝੇੜਾ ਲਾਇਓ ਈ।

ਆਪਣਾ ਦੱਸ ਟਿਕਾਣਾ


ਆਪਣਾ ਦੱਸ ਟਿਕਾਣਾ, ਕਿਧਰੋਂ ਆਇਆ, ਕਿਧਰ ਜਾਣਾ।
ਜਿਸ ਠਾਣੇ ਦਾ ਮਾਣ ਕਰੇਂ ਤੂੰ, ਉਹਨੇ ਤੇਰੇ ਨਾਲ ਨਾ ਜਾਣਾ।
ਜ਼ੁਲਮ ਕਰੇਂ ਤੇ ਲੋਕ ਸਤਾਵੇਂ, ਕਸਬ ਫੜਿਉ ਲੁਟ ਖਾਣਾ।
ਕਰ ਲੈ ਚਾਵੜ ਚਾਰ ਦਿਹਾੜੇ, ਓੜਕ ਤੂੰ ਉਠ ਜਾਣਾ।
ਸ਼ਹਿਰ-ਖ਼ਮੋਸ਼ਾਂ ਦੇ ਚੱਲ ਵੱਸੀਏ, ਜਿਥੇ ਮੁਲਕ ਸਮਾਣਾ।
ਭਰ ਭਰ ਪੂਰ ਲੰਘਾਵੇ ਡਾਢਾ, ਮਲਕ-ਉਲ-ਮੌਤ ਮੁਹਾਣਾ।
ਇਨ੍ਹਾਂ ਸਭਨਾਂ ਥੀਂ ਏ, ਬੁਲਾ ਔਗੁਣਹਾਰ ਪੁਰਾਣਾ।
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ।

ਆਪਣੇ ਸੰਗ ਰਲਾਈਂ ਪਿਆਰੇ


ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ।
ਪਹਿਲੋਂ ਨੇਹੁੰ ਲਗਾਇਆ ਸੀ ਤੋਂ, ਆਪੇ ਚਾਈਂ ਚਾਈਂ।
ਮੈਂ ਪਾਇਆ ਏ ਕਿ ਤੁੱਧ ਲਾਇਆ, ਆਪਣੀ ਓੜ ਨਿਭਾਈਂ।
ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ।
ਭੌਕਣ ਚੀਤੇ ਤੇ ਚਿਤਮਚਿੱਤੇ, ਭੌਕਣ ਕਰਨ ਅਦਾਈਂ।
ਪਾਰ ਤੇਰੇ ਜਤਰ ਚੜ੍ਹਿਆ, ਕੰਢੇ ਲੱਖ ਬਲਾਈਂ।
ਹੌਲ ਦਿਲੀ ਦਾ ਥਰ ਥਰ ਕੰਬਦਾ, ਬੇੜਾ ਪਾਰ ਲੰਘਾਈਂ।
ਕਰ ਲਈਂ ਬੰਦਗੀ ਰੱਬ ਸੱਚੇ ਦੀ, ਪਵਣ ਕਬੂਲ ਦੁਆਈਂ।
ਬੁਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ, ਘੁੰਗਟ ਖੋਲ੍ਹ ਵਿਖਾਈਂ।
ਆਪਣੇ ਸੰਗ ਰਲਾਈਂ ਪਿਆਰੇ, ਆਪਣੇ ਸੰਗ ਰਲਾਈਂ।

ਆ ਮਿਲ ਯਾਰ ਸਾਰ ਲੈ ਮੇਰੀ


ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।
ਅੰਦਰ ਖ਼ਵਾਬ ਵਿਛੋੜਾ ਹੋਇਆ, ਖ਼ਬਰ ਨਾ ਪੈਂਦੀ ਤੇਰੀ।
ਸੁੰਞੀ ਬਨ ਵਿਚ ਲੁੱਟੀ ਸਾਈਆਂ, ਚੋਰ ਸ਼ੰਗ ਨੇ ਘੇਰੀ।
ਮੁੱਲਾਂ ਕਾਜ਼ੀ ਰਾਹ ਬਤਾਵਣ, ਦੇਣ ਧਰਮ ਦੇ ਫੇਰੇ।
ਇਹ ਤਾਂ ਠੱਗ ਨੇ ਜੱਗ ਦੇ ਝੀਵਰ, ਲਾਵਣ ਜਾਲ ਚੁਫੇਰੇ।
ਕਰਮ ਸ਼ਰ੍ਹਾਂ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ।
ਜ਼ਾਤ ਮਜ਼ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ।
ਨਦੀਉਂ ਪਾਰ ਮੁਲਕ ਸੱਜਨ ਦਾ, ਲੋਭ ਲਹਿਰ ਨੇ ਘੇਰੀ।
ਸਤਿਗੁਰ ਬੇੜੀ ਫੜੀ ਖਲੋਤੇ, ਤੈਂ ਕਿਉਂ ਲਾਈ ਏ ਦੇਰੀ।
ਬੁਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲਿਓਂ ਸਿਖਰ ਦੁਪਹਿਰੀ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।

ਐਸਾ ਜਗਿਆ ਗਿਆਨ ਪਲੀਤਾ

ਐਸਾ ਜਗਿਆ ਗਿਆਨ ਪਲੀਤਾ। ਟੇਕ।

ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ,
ਨਾਮ ਇਸ਼ਕ ਦੀ ਹੈ ਮਨਜ਼ੂਰੀ।
ਆਸ਼ਕ ਨੇ ਹਰਿ ਜੀਤਾ,
ਐਸਾ ਜਗਿਆ ਗਿਆਨ ਪਲੀਤਾ।
ਵੇਖੋ ਠੱਗਾਂ ਸ਼ੋਰ ਮਚਾਇਆ,
ਜੰਮਣਾ ਮਰਨਾ ਚਾ ਬਣਾਇਆ।
ਮੂਰਖ ਭੁੱਲੇ ਰੌਲਾ ਪਾਇਆ,
ਜਿਸ ਨੂੰ ਆਸ਼ਕ ਜ਼ਾਹਰ ਕੀਤਾ।
ਐਸਾ ਜਗਿਆ ਗਿਆਨ ਪਲੀਤਾ।

ਬੁਲ੍ਹਾ ਆਸ਼ਕ ਦੀ ਬਾਤ ਨਿਆਰੀ,
ਪ੍ਰੇਮ ਵਾਲਿਆਂ ਬੜੀ ਕਰਾਰੀ।
ਮੂਰਖ ਦੀ ਮੱਤ ਐਵੇਂ ਮਾਰੀ,
ਵਾਕ ਸੁਖ਼ਨ ਚੁੱਪ ਕੀਤਾ।
ਐਸਾ ਜਗਿਆ ਗਿਆਨ ਪਲੀਤਾ।

ਅੰਮਾਂ ਬਾਬੇ ਦੀ ਭਲਿਆਈ


ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ।
ਅੰਮਾਂ ਬਾਬਾ ਚੋਰ ਧੁਰਾਂ ਦੇ, ਪੁੱਤਰ ਦੀ ਵਡਿਆਈ।
ਦਾਣੇ ਉੱਤੋਂ ਰੁੱਤ ਬਿਗੁੱਤੀ, ਘਰ ਘਰ ਪਈ ਲੜਾਈ।
ਅਸਾਂ ਕਹੀਏ ਤਦਾਂਹੀ ਜਾਲੇ, ਜਦੋਂ ਕਣਕ ਉਨ੍ਹਾਂ ਟਰਕਾਈ।
ਖਾਏ ਖੈਰਾ ਤੇ ਫਾਟੀਏ ਜੁੰਮਾ, ਉਲਟੀ ਦਸਤਕ ਲਾਈ।
ਬੁਲ੍ਹਾ ਤੋਤੇ ਮਾਰ ਬਾਗਾਂ ਥੀਂ ਕੱਢੇ, ਉੱਲੂ ਰਹਿਣ ਉਸ ਜਾਈ।
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ।

ਇਹ ਅਚਰਜ ਸਾਧੋ ਕੌਣ ਲਖਾਵੇ


ਇਹ ਅਚਰਜ ਸਾਧੋ ਕੌਣ ਲਖਾਵੇ, ਛਿਨ ਛਿਨ ਰੂਪ ਕਿਤੇ ਬਣ ਆਵੇ।
ਮੱਕਾ ਲੰਕਾ ਸਹਿਦੇਵ ਕੇ, ਭੇਤ ਦੋਊ ਕੋ ਏਕ ਬਤਾਵੇ।
ਜਬ ਜੋਗੀ ਤੁਮ ਵਸਲ ਕਰੋਗੇ, ਬਾਂਗ ਕਹੈ ਭਾਵੇਂ ਨਾਦ ਵਜਾਵੇ।
ਭਗਤੀ ਭਗਤ ਨਤਾਰੋ ਨਾਹੀਂ, ਭਗਤ ਸੋਈ ਜਿਹੜਾ ਮਨ ਭਾਵੇ।
ਹਰ ਪਰਗਟ ਪਰਗਟ ਹੀ ਦੇਖੋ, ਕਿਆ ਪੰਡਤ ਫਿਰ ਬੇਦ ਸੁਨਾਵੇ।
ਧਿਆਨ ਧਰੋ ਇਹ ਕਾਫ਼ਰ ਨਾਹੀਂ, ਕਿਆ ਹਿੰਦੂ ਕਿਆ ਤੁਰਕ ਕਹਾਵੇ।
ਜਬ ਦੇਖੂੰ ਤਬ ਓਹੀ ਓਹੀ, ਬੁਲ੍ਹਾ ਸ਼ੌਹ ਹਰ ਰੰਗ ਸਮਾਵੇ।
ਇਹ ਅਚਰਜ ਸਾਧੋ ਕੌਣ ਕਹਾਵੇ, ਛਿਨ ਛਿਨ ਰੂਪ ਕਿਤੇ ਬਣ ਆਵੇ।

ਇਹ ਦੁੱਖ ਜਾ ਕਹੂੰ ਕਿਸ ਆਗੇਇਹ ਦੁੱਖ ਜਾ ਕਹੂੰ ਕਿਸ ਆਗੇ,
ਰੁਮ ਰੁਮ ਘਾ ਪ੍ਰੇਮ ਕੇ ਲਾਗੇ। ਟੇਕ।
ਸਿਕਤ ਸਿਕਤ ਹੈ ਰੈਣ ਵਿਹਾਸੀ,
ਹਮਰੇ ਪੀਆ ਨੇ ਪੀੜ ਨ ਜਾਣੀ।
ਬਿਲਕਤ ਬਿਲਕਤ ਰੈਣ ਵਿਹਾਣੀ,
ਹਾਸੇ ਦੀ ਗਲ ਪੈ ਗਈ ਫਾਂਸੀ।
ਇਕ ਮਰਨਾ ਦੂਜਾ ਜਗ ਦੀ ਹਾਂਸੀ,
ਕਰਤ ਫਿਰਤ ਨਿੱਤ ਮੋਹੀ ਰੇ ਮੋਹੀ।
ਕੌਣ ਕਰੇ ਮੋਹੇ ਸੇ ਦਿਲਜੋਈ,
ਸ਼ਾਮ ਪੀਆ ਮੈਂ ਦੇਤੀ ਤੂੰ ਰੋਈ।
ਦੁੱਖ ਜਗ ਕੇ ਮੋਹੇ ਪੂਛਣ ਆਏ,
ਜਿਨ ਕੇ ਪੀਆ ਪਰਦੇਸ ਸਿਧਾਏ।
ਨਾ ਪੀਆ ਆਏ ਨਾ ਪੀਆ ਆਏ,
ਇਹ ਦੁੱਖ ਜਾ ਕਹੂੰ ਕਿਸ ਜਾਏ।
ਬੁਲ੍ਹਾ ਸ਼ਾਹ ਘਰ ਆ ਪਿਆਰਿਆ,
ਇਕ ਘੜੀ ਕੇ ਕਰਨ ਗੁਜ਼ਾਰਿਆ।
ਇਹ ਦੁੱਖ ਜਾ ਕਹੂੰ ਕਿਸ ਆਗੇ,
ਰੁਮ ਰੁਮ ਘਾ ਪ੍ਰੇਮ ਕੇ ਲਾਗੇ।

ਇਕ ਅਲਫ਼ ਪੜ੍ਹੋ ਛੂਟਕਾਰ ਏ


ਇਕ ਅਲਫ ਪੜ੍ਹੋ ਛੁੱਟਕਾਰ ਏ। ਟੇਕ।
ਇਕ ਅਲਫ਼ੋੋਂ ਦੋ ਤਿੰਨ ਚਾਰ ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ।
ਫਿਰ ਓਥੋਂ ਬਾਝ ਸ਼ੁਮਾਰ ਹੋਏ, ਹਿਕ ਅਲਫ਼ ਦਾ ਨੁਕਤਾ ਨਿਆਰਾ ਏ।

ਕਿਉਂ ਪੜ੍ਹਨਾ ਏਂ ਗੱਡ ਕਿਤਾਬਾਂ ਦੀ ਸਿਰ ਚਾਨਾ ਏਂ ਪੰਡ ਅਜ਼ਾਬਾਂ ਦੀ।
ਹੁਣ ਹੋਇਉ ਸ਼ਕਲ ਜਲਾਦਾਂ ਦੀ, ਅੱਗੇ ਪੈਂਡਾ ਮੁਸ਼ਕਲ ਭਾਰਾ ਏ।
ਬਣ ਹਾਫ਼ਜ਼ ਹਿਫ਼ਜ਼ ਕੁਰਾਨ ਕਰੇਂ, ਪੜ੍ਹ ਪੜ੍ਹ ਕੇ ਸਾਫ਼ ਜ਼ਬਾਨ ਕਰੇਂ।
ਫਿਰ ਨਿਅਮਤ ਵਿਚ ਧਿਆਨ ਕਰੇਂ, ਮਨ ਫਿਰਦਾ ਜਿਉਂ ਹਲਕਾਰਾ ਏ।
ਬੁਲ੍ਹਾ ਬੀ ਬੁਹੜ ਦਾ ਬੋਇਆ ਸੀ, ਉਹ ਬਿਰਛ ਵੱਡਾ ਜਾਂ ਹੋਇਆ ਸੀ।
ਜਦ ਬਿਰਛ ਉਹ ਫ਼ਾਨੀ ਹੋਇਆ ਸੀ, ਫਿਰ ਰਹਿ ਗਿਆ ਬੀ ਅਕਾਰਾ ਏ।
ਇਕ ਅਲਫ ਪੜ੍ਹੋ ਛੁੱਟਕਾਰਾ ਏ।

ਇਕ ਟੂਣਾ ਅਚੰਭਾ ਗਾਵਾਂਗੀ

ਇਕ ਟੂਣਾ ਅਚੰਭਾ ਗਾਵਾਂਗੀ,
ਮੈਂ ਰੁੱਠਾ ਯਾਰ ਮਨਾਵਾਂਗੀ।
ਇਹ ਟੂਣਾ ਮੈਂ ਪੜ੍ਹ ਪੜ੍ਹ ਫੂਕਾਂ,
ਸੂਰਜ ਅਗਨ ਜਲਾਵਾਂਗੀ।
ਅੱਖੀਂ ਕਾਜਲ ਕਾਲੇ ਬਾਦਲ,
ਭਵਾਂ ਸੇ ਆਂਧੀ ਲਿਆਵਾਂਗੀ।
ਸਤ ਸਮੁੰਦਰ ਦਿਲ ਦੇ ਅੰਦਰ,
ਦਿਲ ਸੇ ਲਹਿਰ ਉਠਾਵਾਂਗੀ।
ਬਿਜਲੀ ਹੋ ਕਰ ਚਮਕ ਡਰਾਵਾਂ,
ਬਾਦਲ ਹੋ ਗਿਰ ਜਾਵਾਂਗੀ।
ਇਸ਼ਕ ਅੰਗੀਠੀ ਹਰਮਲ ਤਾਰੇ,
ਚਾਂਦ ਸੇ ਕਫ਼ਨ ਬਨਾਵਾਂਗੀ।
ਲਾ ਮਕਾਨ ਕੀ ਪਟੜੀ ਊਪਰ,
ਬਹਿ ਕੇ ਨਾਦ ਵਜਾਵਾਂਗੀ।
ਲਾਏ ਸੋ ਆਨ ਮੈਂ ਸ਼ਹੁ ਗਲ ਆਪਨੇ,
ਤਦ ਮੈਂ ਨਾਰ ਕਹਾਵਾਂਗੀ।
ਇਕ ਟੂਣਾ ਅਚੰਭਾ ਗਾਵਾਂਗੀ।

ਇਕ ਨੁਕਤਾ ਯਾਰ ਪੜ੍ਹਾਇਆ ਏ

ਇਕ ਨੁਕਤਾ ਯਾਰ ਪੜ੍ਹਾਇਆ ਏ।

ਇਕ ਨੁਕਤਾ ਯਾਰ ਪੜ੍ਹਾਇਆ ਏ। ਟੇਕ।
ਐਨ ਗੈਨ ਦੀ ਇੱਕਾ ਸੂਰਤ, ਇੱਕ ਨੁਕਤੇ ਸ਼ੋਰ ਮਚਾਇਆ ਏ।
ਇਕ ਨੁਕਤਾ ਯਾਰ ਪੜ੍ਹਾਇਆ ਏ।
ਸੱਸੀ ਦਾ ਦਿਲ ਲੁਟਣ ਕਾਰਨ, ਹੋਤ ਪੁੰਨੂੰ ਬਣ ਆਇਆ ਏ।
ਇਕ ਨੁਕਤਾ ਯਾਰ ਪੜ੍ਹਾਇਆ ਏ।
ਬੁਲ੍ਹਾ ਸ਼ੌਹ ਦੀ ਜ਼ਾਤ ਨਾ ਕਾਈ, ਮੈਂ ਸ਼ੌਹ ਅਨਾਇਤ ਪਾਇਆ ਏ।
ਇਕ ਨੁਕਤਾ ਯਾਰ ਪੜ੍ਹਾਇਆ ਏ।

ਇੱਕ ਨੁੱਕਤੇ ਵਿੱਚ ਗੱਲ ਮੁੱਕਦੀ ਏ


ਇੱਕ ਨੁੱਕਤੇ ਵਿੱਚ ਗੱਲ ਮੁੱਕਦੀ ਏ। ਟੇਕ।
ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ।
ਲਾਹ ਦੋਜ਼ਖ਼ ਗੋਰ ਅਜ਼ਾਬਾਂ ਨੂੰ, ਕਰ ਸਾਫ਼ ਦਿਲੇ ਦਿਆਂ ਖ਼ਵਾਬਾਂ ਨੂੰ।
ਗੱਲ ਏਸੇ ਘਰ ਵਿਚ ਢੁਕਦੀ ਏ, ਇਕ ਨੁਕਤੇ ਵਿਚ ਗੱਲ ਮੁਕਦੀ ਏ।
ਐਵੇਂ ਮੱਥਾ ਜ਼ਿਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈਦਾ।
ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈਦਾ।
ਕਦੀ ਬਾਤ ਸੱਚੀ ਵੀ ਲੁੱਕਦੀ ਏ, ਇਕ ਨੁਕਤੇ ਵਿਚ ਗਲ ਮੁਕਦੀ ਏ।
ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ।
ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ।
ਕਦੀ ਬਾਤ ਸੱਚੀ ਵੀ ਲੁੱਕਦੀ ਏ, ਇਕ ਨੁਕਤੇ ਵਿਚ ਗੱਲ ਮੁਕਦੀ ਏ।
ਇਕ ਜੰਗਲ ਬਹਿਰੀਂ ਜਾਂਦੇ ਨੀਂ, ਇਕ ਦਾਣਾ ਰੋਜ਼ ਲੈ ਖਾਂਦੇ ਨੀ।
ਬੇਸਮਝ ਵਜੂਦ ਥਕਾਂਦੇ ਨੀ, ਘਰ ਆਵਣ ਹੋ ਕੇ ਮਾਂਦੇ ਨੀ।
ਐਵੇਂ ਚਿੱਲਿਆਂ ਵਿਚ ਜਿੰਦ ਸੁਕਦੀ ਏ, ਇਕ ਨੁਕਤੇ ਵਿੱਚ ਗਲ।

ਇਕ ਰਾਂਝਾ ਮੈਨੂੰ ਲੋੜੀਦਾ


ਇਕ ਰਾਂਝਾ ਮੈਨੂੰ ਲੋੜੀਦਾ।
ਕੁਨ ਫ਼ਯਕੂਨੋਂ ਅੱਗੇ ਦੀਆਂ ਲਗੀਆਂ, ਨੇਹੁੰ ਨਾ ਲਗੜਾ ਚੋਰੀ ਦਾ।
ਆਪ ਛਿੜ ਜਾਂਦਾ ਨਾਲ ਮੱਝੀਂ ਦੇ, ਸਾਨੂੰ ਕਿਉਂ ਬੇਲਿਉਂ ਮੋੜੀਦਾ।
ਇਕ ਰਾਂਝਾ ਮੈਨੂੰ ਲੋੜੀਦਾ।
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ, ਮਿੰਨਤਾਂ ਕਰ ਕਰ ਮੋੜੀਦਾ।
ਮਾਨ ਵਾਲੀਆਂ ਦੇ ਨੈਣ ਸਲੋਨੇ, ਸੂਹਾ ਦੁਪੱਟਾ ਗੋਰੀ ਦਾ।
ਇਕ ਰਾਂਝਾ ਮੈਨੂੰ ਲੋੜੀਦਾ।
ਅਹਿਦ ਅਹਿਮਦ ਵਿਚ ਫ਼ਰਕ ਨਾ ਬੁਲ੍ਹਿਆ, ਇਕ ਰੱਤੀ ਭੇਤ ਮਰੋੜੀ ਦਾ।
ਇਕ ਰਾਂਝਾ ਮੈਨੂੰ ਲੋੜੀਦਾ।

ਇਲਮੋਂ ਬੱਸ ਕਰੀਂ ਓ ਯਾਰ


ਇਲਮੋਂ ਬੱਸ ਕਰੀਂ ਓ ਯਾਰ । ਟੇਕ।
ਇਲਮ ਨਾ ਆਵੇ ਵਿਚ ਸ਼ਮਾਰ, ਇੱਕੋ ਅਲਫ਼ ਤੇਰੇ ਦਰਕਾਰ।
ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ।
ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫੇਰ।
ਗਿਰਦੇ ਚਾਨਣ ਵਿਚ ਅਨ੍ਹੇਰ, ਬਾਥੋਂ ਰਾਹਬਰ ਖ਼ਬਰ ਨਾ ਸਾਰ।
ਪੜ੍ਹ ਪੜ੍ਹ ਸ਼ੇਖ਼ ਮਸ਼ਾਇਖ਼ ਹੋਇਆ, ਭਰ ਭਰ ਪੇਟ ਨੀਂਦਰ ਭਰ ਸੋਇਆ।
ਜਾਂਦੀ ਵਾਰੀ ਨੈਣ ਭਰ ਰੋਇਆ, ਡੁੱਬਾ ਵਿਚ ਉਰਾਰ ਨਾ ਪਾਰ।
ਪੜ੍ਹ ਪੜ੍ਹ ਇਲਮ ਹੋਇਆ ਬੌਰਾਨਾ, ਬੇ ਇਲਮਾਂ ਨੂੰ ਲੁੱਟ ਲੁੱਟ ਖਾਣਾ।
ਏਹ ਕੀ ਕੀਤਾ ਯਾਰ ਬਹਾਨਾ, ਕਰੇਂ ਨਾਹੀਂ ਕਦੇ ਇਨਕਾਰ।
ਪੜ੍ਹ ਪੜ੍ਹ ਨਫ਼ਲ ਨਮਾਜ਼ ਗੁਜ਼ਾਰੇਂ, ਉੱਚੀਆਂ ਬਾਂਗਾਂ ਚਾਂਘਾਂ ਮਾਰੇਂ।
ਮੰਬਰ ਚੜ੍ਹ ਕੇ ਵਾਅਜ਼ ਪੁਕਾਰੇਂ, ਤੈਨੂੰ ਕੀਤਾ ਹਿਰਸ ਖ਼ੁਆਰ।
ਪੜ੍ਹ ਪੜ੍ਹ ਮੁੱਲਾਂ ਹੋਇ ਕਾਜ਼ੀ, ਅੱਲਾਹ ਇਲਮਾਂ ਬਾਝੋਂ ਰਾਜ਼ੀ।

ਹੋਵੇ ਹਿਰਸ ਦਿਨੋਂ ਦਿਨ ਤਾਜ਼ੀ, ਨਫ਼ਾ ਨੀਅਤ ਵਿਚ ਗੁਜ਼ਾਰ।
ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ਕ ਸ਼ੁਬਹ ਦਾ ਖਾਵੇਂ।
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸੱਚਿਆਰ।
ਪੜ੍ਹ ਪੜ੍ਹ ਇਲਮ ਨਜੂਮ ਬਿਚਾਰੇਂ, ਗਿਣਦਾ ਰਾਸਾਂ ਬੁਰਜ ਸਤਾਰੇ।
ਪੜ੍ਹੇ ਅਜ਼ੀਮਤਾਂ ਮੰਤਰ ਝਾੜੇ, ਅਬਜਦ ਗਿਣੇ ਤਾਅਵੀਜ਼ ਸ਼ੁਮਾਰ।
ਇਲਮੋਂ ਪਏ ਕਜੀਏ ਹੋਰ, ਅੱਖੀਂ ਵਾਲੇ ਅੰਨ੍ਹੇ ਕੋਰ।
ਫੜੇ ਸਾਧ ਤੇ ਛੱਡੇ ਚੋਰ, ਦੋਹੀਂ ਜਹਾਨੀਂ ਹੋਇਆ ਖ਼ੁਆਰ।
ਇਲਮੋਂ ਪਏ ਹਜ਼ਾਰਾਂ ਫਸਤੇ, ਰਾਹੀ ਅਟਕ ਰਹੇ ਵਿਚ ਰਸਤੇ
ਮਾਰਿਆ ਹਿਜਰ ਹੋਏ ਦਿਲ ਖਸਤੇ, ਪਿਆ ਵਿਛੋੜੇ ਦਾ ਸਿਰ ਭਾਰ।
ਇਲਮੋਂ ਮੀਆਂ ਜੀ ਕਹਾਵੇਂ, ਤੰਬਾ ਚੁੱਕ ਚੁੱਕ ਮੰਡੀ ਜਾਵੇਂ।
ਧੇਲਾ ਲੈ ਕੇ ਛੁਰੀ ਚਲਾਵੇਂ, ਨਾਲ ਕਸਾਈਆਂ ਬਹੁਤ ਪਿਆਰ।
ਬਹੁਤਾ ਇਲਮ ਅਜ਼ਾਜ਼ੀਲੇ ਪੜ੍ਹਿਆ, ਭੁੱਗਾ ਝਾਹਾ ਓਸੇ ਦਾ ਸੜਿਆ।
ਗੱਲ ਵਿਚ ਤੌਕ ਲਾਅਨਤ ਦਾ ਪੜਿਆ, ਆਖ਼ਿਰ ਗਿਆ ਉਹ ਬਾਜ਼ੀ ਹਾਰ।
ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ, ਦਰਿਆ ਵੇਖ ਵਹਦਤ ਦਾ ਵੜਿਆ।
ਘੁੰਮਣ ਘੇਰਾਂ ਦੇ ਵਿਚ ਅੜਿਆ, ਸ਼ਾਹ ਅਨਾਇਤ ਲਾਇਆ ਪਾਰ।
ਬੁੱਲ੍ਹਾ ਨਾ ਰਾਫ਼ਜ਼ੀ ਹੈ ਨਾ ਸੁੰਨੀ, ਆਲਮ ਫ਼ਾਜ਼ਲ ਨਾ ਆਲਮ ਜੁੰਨੀ।
ਇਕੋ ਚੜ੍ਹਿਆ ਇਲਮ ਲਦੂੰਨੀ, ਵਾਹਦ ਅਲਫ ਮੀਮ ਦਰਕਾਰ।

ਇਸ਼ਕ ਅਸਾਂ ਨਾਲ ਕੇਹੀ ਕੀਤੀ


ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ।ਟੇਕ।
ਦਿਲ ਦੀ ਵੇਦਨ ਕੋਈ ਨਾ ਜਾਣੇ, ਅੰਦਰ ਦੇਸ ਬਗਾਨੇ।
ਜਿਸ ਨੂੰ ਚਾਟ ਅਮਰ ਦੀ ਹੋਵੇ, ਸੋਈ ਅਮਰ ਪਛਾਣੇ।
ਏਸ ਇਸ਼ਕ ਦੀ ਔਖੀ ਘਾਟੀ, ਜੋ ਚੜ੍ਹਿਆ ਸੋ ਜਾਣੇ।
ਆਤਸ਼ ਇਸ਼ਕ ਫਰਾਕ ਤੇਰੇ ਨੇ,ਪਲ ਵਿਚ ਸਾੜ ਵਿਖਾਈਆਂ।
ਏਸ ਇਸ਼ਕ ਦੇ ਸਾੜੇ ਕੋਲੋਂ ਜੱਗ ਵਿਚ ਦਿਆਂ ਦੁਹਾਈਆਂ।
ਜਿਸ ਤਨ ਲੱਗੇ ਸੋ ਤਨ ਜਾਣੇ, ਦੂਜਾ ਕੋਈ ਨਾ ਜਾਣੇ।

ਮੈਂ ਅਣਜਾਣੀ ਨੇਹੁੰ ਕੀ ਜਾਣਾ, ਜਾਣੇ ਸੁੱਘੜ ਸਿਆਣੀ।
ਏਸ ਮਾਹੀ ਦੇ ਸਦਕੇ ਜਾਵਾਂ, ਜਿਸ ਦਾ ਕੋਈ ਨਾ ਸਾਨੀ।
ਰੂਪ ਸਰੂਪ ਅਨੂਪ ਹੈ ਉਸਦਾ, ਸ਼ਾਲਾ ਜੁਆਨੀ ਮਾਣੇ।
ਹਿਜਰ ਤੇਰੇ ਨੇ ਝੱਲੀ ਕਰਕੇ, ਕਮਲੀ ਨਾਮ ਧਰਾਇਆ।
ਸੁਮਨ ਬੁਕਮੁਨ ਉਮਯੁਨ ਹੋ ਕੇ, ਆਪਣਾ ਵਕਤ ਲੰਘਾਇਆ।
ਕਰ ਹੁਣ ਨਜ਼ਰ ਕਰਮ ਦੀ ਸਾਈਆਂ, ਨ ਕਰ ਜ਼ੋਰ ਧਙਾਣੇ
ਹੱਸ ਬੁਲਾਉਣਾ ਤੇਰਾ ਜਾਨੀ, ਯਾਦ ਕਰਾਂ ਹਰ ਵੇਲੇ।
ਪੱਲ ਪੱਲ ਦੇ ਵਿਚ ਹਿਜਰ ਦੀ ਪੀੜੋਂ, ਇਸ਼ਕ ਮਰੇਂਦਾ ਧੇਲੇ।
ਰੋ ਰੋ ਯਾਦ ਕਰਾਂ ਦਿਨ ਰਾਤੀਂ, ਪਿਛਲੇ ਵਕਤ ਵਿਹਾਣੇ।
ਇਸ਼ਕ ਤੇਰਾ ਦਰਕਾਰ ਅਸਾਨੂੰ, ਹਰ ਵੇਲੇ ਹਰ ਹੀਲੇ।
ਪਾਕ ਰਸੂਲ ਮੁਹੰਮਦ ਸਰਵਰ, ਮੇਰੇ ਖ਼ਾਸ ਵਸੀਲੇ।
ਬੁਲ੍ਹੇ ਸ਼ਾਹ ਜੇ ਮਿਲੇ ਪਿਆਰਾ, ਲੱਖ ਕਰਾਂ ਸ਼ੁਕਰਾਨੇ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ।


ਇਸ਼ਕ ਦੀ ਨਵੀਉਂ ਨਵੀਂ ਬਹਾਰ


ਇਸ਼ਕ ਦੀ ਨਵੀਉਂ ਨਵੀਂ ਬਹਾਰ।
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ।
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ।
ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ।
ਅੰਦਰ ਬਾਹਰ ਹੋਈ ਸਫ਼ਾਈ, ਜਿੱਤ ਵਲ ਵੇਖਾਂ ਯਾਰੋ ਯਾਰ।
ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਂਦੀ ਬੇਲੇ।
ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁੱਧ ਰਹੀ ਨਾ ਸਾਰ।
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ।
ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਯਾ ਤਿਸ ਨੂਰ ਅਨਵਾਰ।
ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ।
ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ।

ਉਮਰ ਗਵਾਹੀ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ।
ਕਦੇ ਨਮਾਜ਼ ਤੌਹੀਦ ਨਾ ਕੀਤੀ, ਹੁਣ ਕੀ ਕਰਨਾ ਏਂ ਸ਼ੋਰ ਪੁਕਾਰ।
ਇਸ਼ਕ ਭੁਲਾਇਆ ਸਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ।
0ਬੁਲ੍ਹਾ ਹੁੰਦਾ ਚੁੱਪ ਬਥੇਰਾ, ਇਸ਼ਕ ਕਰੇਂਦਾ ਮਾਰੋ ਮਾਰ। ਇਸ਼ਕ ਦੀ...


ਸੱਜਣਾਂ ਦੇ ਵਿਛੋੜੇ ਕੋਲੋਂ


ਸੱਜਣਾਂ ਦੇ ਵਿਛੋੜੇ ਕੋਲੋਂ, ਤਨ ਦਾ ਲਹੂ ਛਾਣੀਦਾ।
ਦੁੱਖਾਂ ਸੁੱਖਾਂ ਕੀਤਾ ਏਕਾ, ਨਾ ਕੋਈ ਸਹੁਰਾ ਨਾ ਕੋਈ ਪੇਕਾ।
ਦਰਦ ਵਿਗੁਤੀ ਪਈ ਦਰ ਤੇਰੇ, ਤੂੰ ਹੈਂ ਦਰਦ-ਰੰਝਾਣੀ ਦਾ।
ਕੱਢ ਕਲੇਜਾ ਕਰਨੀ ਆਂ ਬੇਰੇ, ਇਹ ਭੀ ਨਹੀਂ ਹੈ ਲਾਇਕ ਤੇਰੇ।
ਹੋਰ ਤੌਫ਼ੀਕ ਨਹੀਂ ਵਿਚ ਮੇਰੇ, ਪੀਉ ਕਟੋਰਾ ਪਾਣੀ ਦਾ।
ਹੁਣ ਕਿਉਂ ਰੋਂਦੇ ਨੈਣ ਨਿਰਾਸੇ, ਆਪੇ ਓੜਕ ਫਾਹੀ ਫਾਸੇ।
ਹੁਣ ਤਾਂ ਛੁੱਟਣ ਔਖਾ ਹੋਇਆ, ਚਾਰਾ ਨਹੀਂ ਨਿਮਾਣੀ ਦਾ।
ਬੁਲ੍ਹਾ ਸ਼ੌਹ ਪਿਆ ਹੁਣ ਗੱਜੇ, ਇਸ਼ਕ ਦਮਾਮੇ ਸਿਰ ਤੇ ਵੱਜੇ।
ਚਾਰ ਦਿਹਾੜੇ ਗੋਇਲ ਵਾਸਾ, ਓੜਕ ਕੂਚ ਬਖਾਣੀ ਦਾ


ਸਦਾ ਮੈਂ ਸਾਹਵਰਿਆਂ ਘਰ ਜਾਣਾ ਨੀ


ਸਦਾ ਮੈਂ ਸਾਹਵਰਿਆਂ ਘਰ ਜਾਣਾ ਨੀ, ਮਿਲ ਲਓ ਸਹੇਲੜੀਓ।
ਤੁਸਾਂ ਵੀ ਹੋਸੀ ਅੱਲਾ ਭਾਣਾ ਨੀ, ਮਿਲ ਲਓ ਸਹੇਲੜੀਓ।
ਰੰਗ ਬਰੰਗੀ ਸੂਲ ਉਪੱਠੇ, ਚੰਬੜ ਜਾਵਣ ਮੈਨੂੰ।
ਦੁੱਖ ਅਗਲੇ ਮੈਂ ਨਾਲ ਲੈ ਜਾਵਾਂ, ਪਿਛਲੇ ਸੌਂਪਾ ਕਿਹਨੂੰ।
ਇਕ ਵਿਛੋੜਾ ਸਈਆਂ ਦਾ, ਜਿਉਂ ਡਾਰੋਂ ਕੂੰਜ ਵਿਛੁੰਨੀ।
ਮਾਪਿਆਂ ਨੇ ਮੈਨੂੰ ਇਹ ਕੁਝ ਦਿਤਾ, ਇਕ ਚੋਲੀ ਇਕ ਚੁੰਨੀ।
ਦਾਜ ਇਨ੍ਹਾਂ ਦਾ ਵੇਖ ਕੇ ਹੁਣ ਮੈਂ, ਹੰਝੂ ਭਰ ਭਰ ਰੁੰਨੀ।

ਸੱਸ ਨਨਾਣਾਂ ਦੇਵਣ ਤਾਹਨੇ, ਮੁਸ਼ਕਲ ਭਾਰੀ ਪੁੰਨੀ।
ਬੁਲ੍ਹਾ ਸ਼ੌਹ ਸੱਤਾਰ ਸੁਣੀਂਦਾ, ਇਕ ਵੇਲਾ ਟਲ ਜਾਵੇ।
ਅਦਲ ਕਰੇ ਤਾਂ ਜਾਹ ਨਾ ਕਾਈ, ਫ਼ਜ਼ਲੋਂ ਬਖਰਾ ਪਾਵੇ।
ਸਦਾ ਮੈਂ ਸਾਹਵਰਿਆਂ ਘਰ ਜਾਣਾ ਨੀ ਮਿਲ ਲਓ ਸਹੇਲੜੀਓ।
ਤੁਸਾਂ ਭੀ ਹੋਸੀ ਅੱਲਾ ਭਾਣਾ, ਨੀ ਮਿਲ ਲਉ ਸਹੇਲੜੀਓ।


ਸਭ ਇਕੋ ਰੰਗ ਕਪਾਹੀ ਦਾ


ਸਭ ਇਕੋ ਰੰਗ ਕਪਾਹੀ ਦਾ। ਟੇਕ।
ਤਾਣੀ ਤਾਣਾ ਪੇਟਾ ਨਲੀਆਂ, ਪੀਠ ਨੜਾ ਤੇ ਛੱਬਾਂ ਛੱਲੀਆਂ।
ਆਪੋ ਆਪਣੇ ਨਾਮ ਜਤਾਵਣ, ਵੱਖੋ ਵੱਖੀ ਜਾਹੀਂ ਦਾ।
ਚੌਂਸੀ ਪੈਂਸੀ ਖੱਦਰ ਧੋਤਰ, ਮਲਮਲ ਖਾਸ਼ਾ ਇੱਕ ਸੂਤਰ।
ਪੂਣੀ ਵਿਚੋਂ ਬਾਹਰ ਆਵੇ, ਭਗਵਾ ਭੇਸ ਗੋਸਾਈਂ ਦਾ।
ਕੁੜੀਆਂ ਹੱਥੀਂ ਛਾਪਾਂ ਛੱਲੇ, ਆਪੋ ਆਪਣੇ ਨਾਮ ਸਵੱਲੇ।
ਸੱਭਾ ਹਿੱਕਾਂ ਚਾਂਦੀ ਆਖੋ, ਕਣ-ਕਣ ਚੂੂੜਾ ਬਾਹੀਂ ਦਾ।
ਭੇਡਾਂ ਬਕਰੀਆਂ ਚਾਰਨ ਵਾਲਾ, ਊਠ ਮੱਝੀਆਂ ਦਾ ਕਰੇ ਸੰਭਾਲਾ।
ਰੂੜੀ ਉਤੇ ਗੱਦੋਂ ਚਾਰੇ, ਉਹ ਭੀ ਵਾਗੀ ਗਾਈਂ ਦਾ।
ਬੁਲ੍ਹਾ ਸ਼ੌਹ ਦੀ ਜ਼ਾਤ ਕੀ ਪੁੱਛਨੈ, ਸ਼ਾਕਰ ਹੋ ਰਜ਼ਾਈ ਦਾ।
ਜੇ ਤੂੰ ਲੋੜੇ ਬਾਗ ਬਹਾਰਾਂ, ਚਾਕਰ ਰਹੁ ਅਰਾਈਂ ਦਾ।


ਸਾਈਂ ਛਪ ਤਮਾਸ਼ੇ ਨੂੰ ਆਇਆ


ਤੁਸੀਂ ਰਲ ਮਿਲ ਨਾਮ ਧਿਆਓ। ਟੇਕ।
ਲਟਕ ਸੱਜਣ ਦੀ ਨਾਹੀਂ ਛਪਦੀ, ਸਾਰੀ ਖ਼ਲਕਤ ਸਿੱਕਦੀ ਤੱਪਦੀ।
ਤੁਸੀਂ ਦੂਰ ਨਾ ਢੂੰਡਨ ਜਾਓ, ਤੁਸੀਂ ਰਲ ਮਿਲ ਨਾਮ ਧਿਆਉ।
ਰਲ ਮਿਲ ਸਈਓ ਆਤਣ ਪਾਓ, ਇਕ ਬੰਨੇ ਵਿਚ ਜਾ ਸਮਾਓ।

ਨਾਲੇ ਗੀਤ ਸੱਜਣ ਦਾ ਗਾਓ, ਤੁਸੀਂ ਰਲ ਮਿਲ ਨਾਮ ਧਿਆਉ।
ਬੁਲ੍ਹਾ ਬਾਤ ਅਨੋਖੀ ਏਹਾ, ਨੱਚਣ ਲੱਗੀ ਤਾਂ ਘੁੰਗਟ ਕੇਹਾ।
ਤੁਸੀਂ ਪਰਦਾ ਅੱਖੀ ਥੀਂਂ ਲਾਹੋ, ਤੁਸੀਂ ਰਲ ਮਿਲ ਨਾਮ ਧਿਆਉ।


ਸਾਡੇ ਵਲ ਮੁੱਖੜਾ ਮੋੜ


ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁੱਖੜਾ ਮੋੜ। ਟੇਕ।
ਆਪੇ ਪਾਈਆਂ ਕੁੰਡੀਆਂ ਤੈੈਂਂ, ਤੇ ਆਪ ਖਿੱਚਦਾ ਹੈਂ ਡੋਰ।
ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵਲ ਮੁੱਖੜਾ ਮੋੜ।
ਅਰਸ਼ ਕੁਰਸੀ ਤੇ ਬਾਂਗਾਂ ਮਿਲੀਆਂ, ਮੱਕੇ ਪੈ ਗਿਆ ਸ਼ੋਰ।
ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵਲ ਮੁੱਖੜਾ ਮੋੜ।
ਬੁਲ੍ਹਾ ਸ਼ੌਹ ਅਸਾਂ ਮਰਨਾ ਨਾਹੀਂ, ਮਰ ਜਾਵੇ ਕੋਈ ਹੋਰ।
ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵਲ ਮੁੱਖੜਾ ਮੋੜ।


ਸਾਨੂੰ ਆ ਮਿਲ ਯਾਰ ਪਿਆਰਿਆ


ਸਾਨੂੰ ਆ ਮਿਲ ਯਾਰ ਪਿਆਰਿਆ। ਟੇਕ।
ਦੂਰ ਦੂਰ ਅਸਾਥੋਂ ਗਿਉਂ, ਅਸਲਾਤੇ ਆ ਕੇ ਬਹਿ ਰਹਿਉਂ।
ਕੀ ਕਸਰ ਕਸੂਰ ਵਿਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਮੇਰਾ ਇਕ ਅਨੋਖਾ ਯਾਰ ਹੈ, ਮੇਰਾ ਉਸੇ ਨਾਲ ਪਿਆਰ ਹੈ।
ਕਦੇ ਸਮਝੇਂ ਵਡ ਪਰਵਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ।
ਮੂੰਹ ਬਾਹਰਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਦਰ ਖੁੱਲ੍ਹਾ ਹਸਰ-ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ।
ਡਰ ਹਾਵੀਏ ਦੋਜ਼ਖ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ੌਹ ਮੇਰੇ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ।
ਅਨਾਇਤ ਦਮ ਦਮ ਨਾਲ ਚਿਤਾਰਿਆ, ਸਾਨੂੰ ਆ ਮਿਲ ....।

ਸੁਨੋ ਤੁਮ ਇਸ਼ਕ ਕੀ ਬਾਜ਼ੀ


ਸੁਨੋ ਤੁਮ ਇਸ਼ਕ ਕੀ ਬਾਜ਼ੀ, ਮਲਾਇਕ ਹੋ ਕਹਾਂ ਰਾਜ਼ੀ।
ਯਹਾਂ ਬਿਰਹੋਂ ਪਰ ਹੋਗਾ ਜੀ, ਵੇਖਾਂ ਫਿਰ ਕੌਣ ਹਾਰੇਗਾ।
ਸਾਜਨ ਕੀ ਭਾਲ ਹੁਣ ਹੋਈ, ਮੈਂ ਲਹੂ ਨੈਣ ਭਰ ਰੋਈ।
ਨੱਚੇ ਹਮ ਲਾਹ ਕਰ ਲੋਈ, ਹੈਰਤ ਕੇ ਪੱਥਰ ਮਾਰੇਗਾ।
ਮਹੂਰਤ ਪੂਛ ਕਰ ਜਾਊਂ, ਸਾਜਨ ਕੇ ਦੇਖਨੇ ਪਾਉਂ।
ਉਸੇ ਮੈਂ ਲੇ ਗਲੇ ਲਾਊਂ, ਨਹੀਂ ਫਿਰ ਖ਼ੁਦ ਗੁਜ਼ਾਰੇਗਾ।
ਇਸ਼ਕ ਕੀ ਤੇਗ਼ ਸੇ ਮੂਈ, ਨਹੀਂ ਵੋਹ ਜ਼ਾਤ ਕੀ ਦੂਈ।
ਔਰ ਪੀਆ ਪੀਆ ਕਰ ਮੂਈ, ਮੋਇਆਂ ਫਿਰ ਰੂਹ ਚਿਤਾਰੇਗਾ।
ਸਾਜਨ ਕੀ ਭਾਲ ਸਰ ਦੀਆ, ਲਹੂ ਮਧ ਅਪਨਾ ਪੀਆ।
ਕਫ਼ਨ ਬਾਹੋਂ ਸੇ ਸੀ ਲੀਆ, ਲਹਦ ਮੇਂ ਪਾ ਉਤਾਰੇਗਾ।
ਬੁਲ੍ਹਾ ਸ਼ੌਹ ਇਸ਼ਕ ਹੈ ਤੇਰਾ, ਉਸੀ ਨੇ ਜੀ ਲੀਆ ਮੇਰਾ।
ਮੇਰੇ ਘਰ-ਬਾਰ ਕਰ ਫੇਰਾ, ਵੇਖਾਂ ਸਿਰ ਕੌਣ ਵਾਰੇਗਾ।


ਸੇ ਵਣਜਾਰੇ ਆਏ ਨੀ ਮਾਏ


ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ।
ਲਾਲਾਂ ਦਾ ਉਹ ਵਣਜ ਕਰੇਂਦੇ, ਹੋਕਾ ਆਖ ਸੁਣਾਏ।
ਲਾਲ ਨੇ ਗਹਿਣੇ ਸੋਨੇ ਸਾਥੀ, ਮਾਏ ਨਾਲ ਲੈ ਜਾਵਾਂ।
ਸੁਣਿਆ ਹੋਕਾ ਮੈਂ ਦਿਲ ਗੁਜ਼ਰੀ, ਮੈਂ ਭੀ ਲਾਲ ਲਿਆਵਾਂ।
ਇਕ ਨਾ ਇਕ ਕੰਨਾਂ ਵਿਚ ਪਾ ਕੇ, ਲੋਕਾਂ ਨੂੰ ਦਿਖਲਾਵਾਂ।
ਲੋਕ ਜਾਨਣ ਇਹ ਲਾਲਾਂ ਵਾਲੀ, ਲਈਆਂ ਮੈਂ ਭਰਮਾਏ।"
ਓੜਕ ਜਾ ਖਲੋਤੀ ਉਹਨਾਂ ਤੇ, ਮੈਂ ਮਨੋਂ ਸੱਧਰਾਈਆਂ।
ਭਾਈ ਵੇ ਲਾਲਾਂ ਵਾਲਿਉ ਮੈਂ ਵੀ, ਲਾਲ ਲੈਵਣ ਨੂੰ ਆਈਆਂ"।

ਉਹਨਾਂ ਭਰੇ ਸੰਦੂਕ ਵਿਖਾਲੇ, ਮੈਨੂੰ ਰੀਝਾਂ ਆਈਆਂ।
ਵੇਖ ਲਾਲ ਸੁਹਾਨੇ ਸਾਰੇ, ਇਕ ਤੋਂ ਇਕ ਸਵਾਏ।
"ਭਾਈ ਵੇ ਲਾਲਾਂ ਵਾਲਿਆ ਵੀਰਾ, ਇਨ੍ਹਾਂ ਦਾ ਮੁੱਲ ਦਸਾਂਈ?"
"ਜੇ ਤੂੰ ਆਈ ਹੈਂ ਲਾਲ ਖ਼ਰੀਦਣ, ਧੜ ਤੋਂ ਸੀਸ ਲੁਹਾਈਂ।”
ਡੱਮ੍ਹ ਕਦੀ ਸੂਈ ਦਾ ਨਾ ਸਹਿਆ, ਸਿਰ ਕਿੱਥੋਂ ਦਿਤਾ ਜਾਈ।
ਨਦਾਮੀ ਹੋ ਕੇ ਮੁੜ ਘਰ ਆਈ, ਪੁੱਛਣ ਗਵਾਂਢੀ ਆਏ।"
ਤੂੰ ਜੁ ਗਈ ਸੈਂ ਲਾਲ ਖ਼ਰੀਦਣ, ਉੱਚੀ ਅੱਡੀ ਚਾਈ ਨੀ।
ਕਿਹੜੀ ਮੁਹਰ ਓਥੋਂ ਰੰਨੇ ਤੂੰ, ਲੈ ਕੇ ਘਰ ਆਈ ਨੀ।”
“ਲਾਲ ਸੀ ਭਾਰੇ ਮੈਂ ਸਾਂ ਹਲਕੀ ਖ਼ਾਲੀ ਕੰਨੀ ਸਾਈ ਨੀ।"
ਭਾਰਾ ਲਾਲ ਅਨਮੁੱਲਾ ਓਥੋਂ, ਮੈਥੇਂ ਚੁੱਕਿਆ ਨਾ ਜਾਏ।"
ਕੱਚੀ ਕੱਚ ਵਿਹਾਜਣ ਜਾਣਾ, ਲਾਲ ਵਿਹਾਜਣ ਚੱਲੀ।
ਪੱਲੇ ਖ਼ਰਚ ਨਾ ਸਾਖ ਨਾ ਕਾਈ, ਹੱਥੋਂ ਹਾਰਨ ਚੱਲੀ।
ਮੈਂ ਮੋਟੀ ਮੁਸ਼ਟੰਡੀ ਦਿੱਸਾਂ, ਲਾਲ ਨੂੰ ਚਾਰਨ ਚੱਲੀ।
ਜਿਸ ਸ਼ਾਹ ਨੇ ਮੁੱਲ ਲੈ ਕੇ ਦੇਣਾ, ਸੋ ਸ਼ਾਹ ਮੂੰਹ ਨਾ ਲਾਏ।
0ਗਲੀਆਂ ਦੇ ਵਿਚ ਫਿਰੇਂ ਦੀਵਾਨੀ, ਨੀ ਕੂੜੀਏ ਮੁਟਿਆਰੇ।
ਲਾਲ ਚੁਗੇਂਦੀ ਨਾਜ਼ਕ ਹੋਈ, ਇਹ ਗੱਲ ਕੌਣ ਨਿਤਾਰੇ।
ਜਾਂ ਮੈਂ ਮੁੱਲ ਉਨ੍ਹਾਂ ਨੂੰ ਪੁੱਛਿਆ, ਮੁੱਲ ਕਰਨ ਉਹ ਭਾਰੇ।
ਡੱਮ੍ਹ ਸੂਈ ਦਾ ਕਦੇ ਨਾ ਖਾਧਾ, ਉਹ ਆਖਣ ਸਿਰ ਵਾਰੇ।
ਜਿਹੜੀਆਂ ਗਈਆਂ ਲਾਲ ਵਿਹਾਜਣ ਉਹਨਾਂ ਸੀਸ ਲੁਹਾਏ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ।


ਹਜਾਬ ਕਰੇਂ ਦਰਵੇਸ਼ੀ ਕੋਲੋਂ


ਹਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ।
ਗਲ ਅਲਫ਼ੀ ਸਿਰ ਪਾ ਬਰਹਨਾ, ਭਲਕੇ ਰੂਪ ਵਟਾਵੇਂਗਾ।
ਇਸ ਲਾਲਚ ਨਫ਼ਸਾਨੀ ਕੋਲੋਂ, ਓੜਕ ਮੂਨ ਮਨਾਵੇਂਗਾ।
ਘਾਟ ਜ਼ਕਾਤ ਮੰਗਣਗੇ ਪਿਆਦੇ, ਕਹੁ ਕੀ ਅਮਲ ਵਿਖਾਵੇਂਗਾ।

ਆਣ ਬਣੀ ਸਿਰ ਪਰ ਭਾਰੀ, ਅੱਗੋਂ ਕੀ ਬਤਲਾਵੇਂਗਾ।
ਹੱਕ ਪਰਾਇਆ ਜਾਤੋ ਨਾਹੀਂ, ਖਾ ਕਰ ਭਾਰ ਉਠਾਵੇਂਗਾ।
ਫੇਰ ਨਾ ਆ ਕਰ ਬਦਲਾ ਦੇਸੇਂ, ਲਾਖੀ ਖੇਤ ਲੁਟਾਵੇਂਗਾ।
ਦਾਅ ਲਾ ਕੇ ਵਿਚ ਜਗ ਦੇ ਜੂਏ, ਜਿੱਤੇ ਦੁਮ ਹਰਾਵੇਂਗਾ।
ਜੈਸੀ ਕਰਨੀ ਵੈਸੀ ਭਰਨੀ, ਪਰੇਮ ਨਗਰ ਵਰਤਾਰਾ ਏ।
ਏਥੇ ਦੋਜ਼ਖ ਕੱਟ ਤੂੰ ਦਿਲਬਰ, ਅੱਗੇ ਖੁੱਲ੍ਹ ਬਹਾਰਾਂ ਏ।
ਕੇਸਰ ਬੀਜ ਜੋ ਕੇਸਰ ਜੰਮੇਂ ਲਸਣ ਬੀਜ ਠਗਾਵੇਂਗਾ।
ਕਰੋ ਕਮਾਈ ਮੇਰੇ ਭਾਈ, ਇਹੋ ਵਕਤ ਕਮਾਵਣ ਦਾ।
ਪੌਂ ਸਤਾਰਾਂ ਪੈਂਦੇ ਨੇ ਹੁਣ, ਦਾਅ ਨਾ ਬਾਜ਼ੀ ਹਾਰਣ ਦਾ।
ਉੱਜੜੀ ਖੇਡ ਛਪਣਗੀਆਂ ਨਰਦਾਂ, ਝਾੜੂ ਕਾਨ ਉਠਾਵੇਂਗਾ।
ਖਾਵੇਂ ਮਾਸ ਚਬਾਵੇਂ ਬੀੜੇ, ਅੰਗ ਪੁਸ਼ਾਕ ਲਗਾਈਆ ਈ।
ਟੇਡੀ ਪਗੜੀ ਆਕੜ ਚੱਲੇਂ, ਜੁੱਤੀ ਪੈਰ ਅੜਾਈਆ ਈ।
ਪਲਦਾ ਹੈਂ ਤੂੰ ਜਮ ਦਾ ਬੱਕਰਾ, ਆਪਣਾ ਆਪ ਕੁਹਾਵੇਂਗਾ।
ਪਲ ਦਾ ਵਾਸਾ ਵੱਸਣ ਏਥੇ, ਰਹਿਣ ਨੂੰ ਅੱਗੇ ਡੇਰਾ ਏ।
ਲੈ ਲੈ ਤੋਹਫ਼ੇ ਘਰ ਨੂੰ ਘੱਲੀ, ਇਹੋ ਵੇਲਾ ਤੇਰਾ ਏ।
ਓਥੇ ਹੱਥ ਨਾ ਲਗਦਾ ਕੁੱਝ ਵੀ, ਏਥੋਂ ਹੀ ਲੈ ਜਾਵੇਂਗਾ।
ਪੜ੍ਹ ਸਬਕ ਮੁਹੱਬਤ ਓਸੇ ਦਾ, ਤੂੰ ਬੇਮੂਜਬ ਕਿਉਂ ਡੁਬਨਾ ਏਂ।
ਪੜ੍ਹ ਪੜ੍ਹ ਕਿੱਸੇ ਮਗ਼ਜ਼ ਖਪਾਵੇਂ, ਕਿਉਂ ਖੁੱਭਣ ਵਿਚ ਖੁਭਨਾ ਏਂ।
ਹਰਫ਼ ਇਸ਼ਕ ਦਾ ਇਕੋ ਨੁੱਕਤਾ, ਕਾਹ ਕੋ ਊਠ ਲਦਾਵੇਂਗਾ।
ਭੁੱਖ ਮਰੇਂਦਿਆਂ ਨਾਮ ਅੱਲ੍ਹਾ ਦਾ, ਇਹੋ ਬਾਤ ਚੰਗੇਰੀ ਏ।
ਦੋਵੇਂ ਥੋਕ ਪੱਥਰ ਈਂ ਭਾਰੇ, ਔਖੀ ਜਿਹੀ ਇਹ ਫੇਰੀ ਏ।
ਆਣ ਬਣੀ ਜਦ ਸਿਰ ਪਰ ਭਾਰੀ, ਅੱਗੋਂ ਕੀ ਬਤਲਾਵੇਂਗਾ।
ਅੰਮਾਂ ਬਾਬਾ ਬੇਟੀ ਬੇਟਾ, ਪੁੱਛ ਵੇਖਾਂ ਕਿਉਂ ਰੋਂਦੇ ਨੀ।
ਰੰਨਾਂ ਕੰਜਕਾਂ ਭੈਣਾਂ ਭਾਈ, ਵਾਰਸ ਆਣ ਖਲੋਂਦੇ ਨੀ।
ਇਹ ਜੋ ਲੁੱਟਦੇ ਤੂੰ ਨਹੀਂ ਲੁੱਟਦਾ, ਕਰ ਕੇ ਆਪ ਲੁਟਾਵੇਂਗਾ।
ਇਕ ਇਕੱਲਿਆਂ ਜਾਣਾ ਈ ਤੈੈਂ, ਨਾਲ ਨਾ ਕੋਈ ਜਾਵੇਗਾ।
ਖ਼ਵੇਸ਼ ਕਬੀਲਾ ਰੋਟਾਂ ਪਿੱਟਦਾ, ਰਾਹੋਂ ਹੀ ਮੁੜ ਆਵੇਗਾ।
ਸ਼ਹਿਰੋਂ ਬਾਹਰ ਜੰਗਲ ਵਿਚ ਵਾਸਾ, ਓਥੇ ਡੇਰਾ ਪਾਵੇਂਗਾ।

ਕਰਾਂ ਨਸੀਹਤ ਵੱਡੀ ਜੇ ਕੋਈ, ਸੁਣ ਕਰ ਦਿਲ ਤੇ ਲਾਵੇਂਗਾ।
ਮੋਏ ਤਾਂ ਰੋਜ਼-ਹਸ਼ਰ ਨੂੰ ਉੱਠਣ, ਆਸ਼ਕ ਨਾ ਮਰ ਜਾਵੇਗਾ।
ਜੇ ਤੂੰ ਮਰੇਂ ਮਰਨ ਤੋਂ ਅੱਗੇ, ਮਰਨੇ ਦਾ ਮੁੱਲ ਪਾਵੇਂਗਾ।
ਜਾਂ ਰਾਹ ਸ਼ਰਾ ਦਾ ਪਕੜੇਗਾ, ਤਾਂ ਓਟ ਮੁਹੰਮਦੀ ਹੋਵੇਗੀ।
ਕਹਿੰਦੀ ਹੈ ਪਰ ਕਰਦੀ ਨਾਹੀ, ਇਹੋ ਖ਼ਲਕਤ ਰੋਵੇਗੀ।
ਹੁਣ ਸੁੱਤਿਆਂ ਤੈਨੂੰ ਕੌਣ ਜਗਾਏ, ਜਾਗਦਿਆਂ ਪਛਤਾਵੇਂਗਾ।
ਜੇ ਤੂੰ ਸਾਡੇ ਆਖੇ ਲੱਗੇਂ, ਤੈਨੂੰ ਤਖ਼ਤ ਬਹਾਵੇਂਗਾ।
ਜਿਸ ਨੂੰ ਸਾਰਾ ਆਲਮ ਢੂੂੰੰਡੇ, ਤੈਨੂੰ ਆਣ ਮਿਲਾਵਾਂਗੇ।
ਜ਼ੁਹਦੀ ਹੋ ਕੇ ਜ਼ੁਹਦ ਕਮਾਵੇਂ, ਲੈ ਪੀਆ ਗਲ ਲਾਵੇਂਗਾ।
ਐਵੇਂ ਉਮਰ ਗਵਾਈਆ ਔਗਤ, ਆਕਬਤ ਚਾ ਰੁੜਾਈਆ ਈ।
ਲਾਲਚ ਕਰ ਕਰ ਦੁਨੀਆਂ ਉਤੇ, ਮੁੱਖ ਸਫੈ਼ਦੀ ਆਈਆ ਈ।
ਅਜੇ ਵੀ ਸੁਣ ਜੇ ਤਾਇਬ ਹੋਵੇ, ਤਾਂ ਆਸ਼ਨਾ ਸਦਾਵੇਂਗਾ।
ਬੁਲ੍ਹਾ ਸ਼ੌਹ ਦੇ ਚਲਨਾ ਏਂ ਤਾਂ ਚੱਲ, ਕਿਹਾ ਚਿਰ ਲਾਇਆ ਈ।
ਜੱਕੋ ਤੱਕੋ ਕੀ ਕਰਨੇ, ਜਾਂ ਵਤਨੋੋਂਂ ਦਫਤਰ ਆਇਆ ਈ।
ਵਾਚਦਿਆਂ ਖਤ ਅਕਲ ਗਈਉ ਈ, ਰੋ ਰੋ ਹਾਲ ਵੰਞਾਵੇਂਗਾ।
ਹਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ।


ਹਾਜੀ ਲੋਕ ਮੱਕੇ ਨੂੰ ਜਾਂਦੇ


ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਾ ਮਾਹੀ ਮੱਕਾ।
ਨੀ ਮੈਂ ਕਮਲੀ ਹਾਂ।
ਮੈਂ ਤੇ ਮੰਗ ਰਾਂਝੇ ਦੀ ਹੋਈਆਂ, ਮੇਰਾ ਬਾਬਲ ਕਰਦਾ ਧੱਕਾ।
ਨੀ ਮੈਂ ਕਮਲੀ ਹਾਂ।
ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰੇ ਘਰ ਵਿਚ ਨੌਸ਼ੌਹ ਮੱਕਾ।
ਨੀ ਮੈਂ ਕਮਲੀ ਹਾਂ।
ਵਿੱਚੇ ਹਾਜੀ ਵਿਚੇ ਗ਼ਾਜ਼ੀ, ਵਿੱਚੇ ਚੋਰ ਉਚੱਕਾ।
ਨੀ ਮੈਂ ਕਮਲੀ ਹਾਂ।

ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ-ਹਜ਼ਾਰੇ।
ਨੀ ਮੈਂ ਕਮਲੀ ਹਾਂ।
ਜਿਤ ਵੱਲ ਯਾਰ ਉਤੇ ਵੱਲ ਕਾਅਬਾ, ਭਾਵੇਂ ਫੋਲ ਕਿਤਾਬਾਂ ਚਾਰੇ।
ਨੀ ਮੈਂ ਕਮਲੀ ਹਾਂ।


ਹਿੰਦੂ ਨਹੀਂ ਨਾ ਮੁਸਲਮਾਨ


ਹਿੰਦੂ ਨਹੀਂ ਨਾ ਮੁਸਲਮਾਨ,
ਬਹੀਏ ਤਿ੍ੰੰਜਣ ਤਜ ਅਭਿਮਾਨ। ਟੇਕ।
ਸੁੰਨੀ ਨਾ ਨਹੀਂ ਹਮ ਸ਼ਯੀਆ,
ਸੁਲ੍ਹਾ ਕੁੱਲ ਕਾ ਮਾਰਗ ਲੀਆ।
ਭੁੱਖੇ ਨਾ ਨਹੀਂ ਹਮ ਰੱਜੇ,
ਨੰਗੇ ਨਾ ਨਹੀਂ ਹਮ ਕੱਜੇ।
ਰੋਂਦੇ ਨਾ ਨਹੀਂ ਹਮ ਦੱਸਦੇ,
ਉਜੜੇ ਨਾ ਨਹੀਂ ਹਮ ਵੱਸਦੇ।
ਪਾਪੀ ਨਾ ਸੁਧਰਮੀ ਨਾ,
ਪਾਪ ਪੁੰਨ ਕੀ ਰਾਹ ਨਾ ਜਾਂ।
ਬੁਲ੍ਹੇ ਸ਼ਾਹ ਜੋ ਹਰਿ ਚਿਤ ਲਾਗੇ,
ਹਿੰਦੂ ਤੁਰਕ ਦੂਜਨ ਤਿਆਗੇ।


ਹੁਣ ਕਿਸ ਥੀਂ ਆਪ ਛੁਪਾਈਦਾ


ਹੁਣ ਕਿਸ ਥੀਂ ਆਪ ਛੁਪਾਈਦਾ। ਟੇਕ।
ਕਿਤੇ ਮੱਲਾਂ ਹੋ ਬੁਲੇਂਂਦੇ ਹੋ, ਕਿਤੇ ਸੁੰਨਤ ਫ਼ਰਜ਼ ਦੱਸੇਂਦੇ ਹੋ।
ਕਿਤੇ ਰਾਮ ਦੁਹਾਈ ਦੇਂਦੇ ਹੋ, ਕਿਤੇ ਮੱਥੇ ਤਿਲਕ ਲਗਾਈਦਾ।
ਮੈਂ ਮੇਰੀ ਹੈ ਕਿ ਤੇਰੀ ਹੈ, ਇਹ ਅੰਤ ਭਸਮ ਦੀ ਢੇਰੀ ਹੈ।

ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ।
ਕਿਤੇ ਬੇਸਿਰ ਚੂੜਾ ਪਾਓਗੇ, ਕਿਤੇ ਜੋੜਾ ਸ਼ਾਨ ਹੰਢਾਓਗੇ।
ਕਿਤੇ ਆਦਮ ਹੱਵਾ ਬਣ ਆਓਗੇ,ਕਦੀ ਮੈਥੋਂ ਵੀ ਭੁੱਲ ਜਾਈਦਾ।
ਬਾਹਰ ਜ਼ਾਹਰ ਡੇਰਾ ਪਾਇਉ, ਆਪੇ ਡੌਂ ਡੌਂ ਢੋਲ ਬਜਾਇਉ।
ਜਗ ਤੇ ਆਪਣਾ ਆਪ ਜਤਾਯੋ, ਫਿਰ ਅਬਦੁੱਲਾ ਦੇ ਘਰ ਧਾਈਦਾ।
ਜੋ ਭਾਲ ਤੁਸਾਡੀ ਕਰਦਾ ਹੈ, ਮੋਇਆਂ ਤੋਂ ਅੱਗੇ ਮਰਦਾ ਹੈ।
ਉਹ ਮੋਇਆਂ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ ਮਾਰ ਕੁਹਾਈਦਾ।
ਬਿੰਦਰਾਬਨ ਮੇਂ ਗਊਆਂ ਚਰਾਵੇਂ, ਲੰਕਾ ਚੜ੍ਹ ਕੇ ਨਾਦ ਵਜਾਵੇਂ।
ਮੱਕੇ ਦਾ ਬਣ ਹਾਜੀ ਆਵੇਂ, ਵਾਹ ਵਾਹ ਰੰਗ ਵਟਾਈਦਾ।
ਮਨਸੂਰ ਤੁਸਾਂ ਤੇ ਆਇਆ ਏ, ਤੁਸਾਂ ਸੂਲੀ ਪਕੜ ਚੜ੍ਹਾਇਆ ਏ।
ਮੇਰਾ ਭਾਈ ਬਾਬਲ ਜਾਇਆ ਏ, ਦਿਓ ਖ਼ੂਨ ਤੁਸੀਂ ਮੇਰੇ ਭਾਈ ਦਾ।
ਤੁਸੀਂ ਸਭਨੀ ਭੇਸੀਂ ਥੀਂਦੇ ਹੋ, ਆਪੇ ਮਧ ਹੋ ਆਪੇ ਪੀਂਦੇ ਹੋ।
ਮੈਨੂੰ ਹਰ ਜਾ ਤੁਸੀਂ ਦੁਸੀਂਦੇ ਹੋ, ਆਪੇ ਆਪ ਕੋ ਆਪ ਚੁਕਾਈਦਾ।
ਹੁਣ ਪਾਸ ਤੁਸਾਡੇ ਵੱਸਾਂਗੀ, ਨਾ ਬੇਦਿਲ ਹੋ ਕੇ ਨੱਸਾਂਗੀ।
ਸਭ ਭੇਤ ਤੁਸਾਡੇ ਦੱਸਾਂਗੀ, ਕਿਉਂ ਮੈਨੂੰ ਅੰਗ ਨਾ ਲਾਈਦਾ।
ਵਾਹ ਜਿਸ ਪਰ ਕਰਮ ਅਵੇਹਾ ਹੈ, ਤਸਦੀਕ ਉਹ ਵੀ ਤੈਂ ਜੇਹਾ ਹੈ।
ਸੱਚ ਸਹੀ ਰਵਾਇਤ ਏਹਾ ਹੈ, ਤੇਰੀ ਨਜ਼ਰ ਮਿਹਰ ਤਰ ਜਾਈਦਾ।
ਵਿੱਚ ਭਾਂਬੜ ਬਾਗ਼ ਲਵਾਈਦਾ, ਜਿਹੜਾ ਵਿਚੋਂ ਆਪ ਖਵਾਈਦਾ।
ਜਾਂ ਅਲਫੋਂ ਅਹਦ ਬਣਾਈਦਾ, ਤਾਂ ਬਾਤਨ ਕਿਆ ਬਤਲਾਈਦਾ।
ਬੇਲੀ ਅੱਲਾ ਵਾਲੀ ਮਾਲਕ ਹੋ, ਤੁਸੀਂ ਆਪਣੇ ਆਪ ਸਾਲਕ ਹੋ।
ਆਪੇ ਖ਼ਲਕਤ ਆਪੇ ਖ਼ਾਲਿਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ।
ਕਿਧਰੇ ਚੋਰ ਤੇ ਕਿਧਰੇ ਕਾਜ਼ੀ ਹੋ, ਕਿਤੇ ਮਿੰਬਰ ਤੇ ਬਹਿ ਵਾਅਜ਼ੀ ਹੋ।
ਕਿਤੇ ਤੇਗ਼ ਬਹਾਦਰ ਗ਼ਾਜ਼ੀ ਹੋ, ਆਪੇ ਅਪਣਾ ਕਟਕ ਚੜ੍ਹਾਈਦਾ।
ਆਪੇ ਯੂਸਫ਼ ਕੈਦ ਕਰਇਉ, ਯੂਨਸ ਮਛਲੀ ਤੋਂ ਨਿਗਲਾਇਉ।
ਸਾਬਰ ਕੀੜੇ ਘਤ ਬਹਾਇਉ, ਫੇਰ ਓਹਨਾਂ ਤਖ਼ਤ ਚੜ੍ਹਾਈਦਾ।
ਬੁਲ੍ਹਾ ਸ਼ਹੁ ਹੁਣ ਸਹੀ ਸੰਞਾਤੇ ਹੋ, ਹਰ ਸੂਰਤ ਨਾਲ ਪਛਾਤੇ ਹੋ।
ਕਿਤੇ ਆਤੇ ਹੋ ਕਿਤੇ ਜਾਤੇ ਹੋ, ਹੁਣ ਮੈਥੋਂ ਭੁੱਲ ਨਾ ਜਾਈਦਾ।

ਹੁਣ ਮੈਨੂੰ ਕੌਣ ਪਛਾਣੇ


ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ। ਟੇਕ।
ਹਾਦੀ ਮੈਨੂੰ ਸਬਕ ਪੜ੍ਹਾਇਆ, ਓਥੇ ਗ਼ੈਰ ਨਾ ਆਇਆ ਜਾਇਆ।
ਮੁਤਲਕ ਜ਼ਾਤ ਜਮਾਲ ਵਿਖਾਇਆ, ਵਹਦਤ ਪਾਇਆ ਨੀ ਸ਼ੋਰ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ।
ਅੱਵਲ ਹੋ ਕੇ ਲਾਮਕਾਨੀ, ਜ਼ਾਹਰ ਬਾਤਨ ਦਿਸਦਾ ਜਾਨੀ।
ਰਿਹਾ ਨਾ ਮੇਰਾ ਨਾਮ ਨਿਸ਼ਾਨੀ, ਮਿਟ ਗਿਆ ਝਗੜਾ ਸ਼ੋਰ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ।
ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ।
ਹੰਸਾਂ ਦੇ ਹੁਣ ਵੇਲ ਲੈ ਚਾਲੇ, ਬੁਲ੍ਹਾ ਕਾਗਾਂ ਦੀ ਭੁੱਲ ਗਈ ਟੋਰ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ।


ਹੁਣ ਮੈਂ ਲੱਖਿਆ ਸੋਹਣਾ ਯਾਰ


ਹੁਣ ਮੈਂ ਲੱਖਿਆ ਸੋਹਣਾ ਯਾਰ,
ਜਿਸ ਦੇ ਹੁਸਨ ਦਾ ਗਰਮ ਬਜ਼ਾਰ। ਟੇਕ।
ਜਦ ਅਹਿਦ ਇਕ ਇਕੱਲਾ ਸੀ, ਨਾ ਹਾਜ਼ਰ ਕੋਈ ਤਜੱਲਾ ਸੀ।
ਨਾ ਰੱਬ ਰਸੂਲੇ ਨਾ ਅੱਲਾ ਸੀ, ਨਾ ਜੱਬਾਰ ਤੇ ਨਾ ਕਹਾਰ।
ਬੇਚੂਨ ਵ ਬੇਚੂਗੂਨਾ ਸੀ, ਬੇਸ਼ਬੀਯਾ ਬੇਨਮੂਨਾ ਸੀ।
ਨਾ ਕੋਈ ਰੰਗ ਨਾ ਨਮੂਨਾ ਸੀ, ਹੁਣ ਗੂਨਾਂ-ਗੂੰ ਹਜ਼ਾਰ।
ਪਿਆਰਾ ਪਹਿਨ ਪੋਸ਼ਾਕਾਂ ਆਇਆ ਆਦਮ ਆਪਣਾ ਨਾਮ ਧਰਾਇਆ।
ਅਹਿਦ ਤੇ ਬਣ ਅਹਿਮਦ ਆਇਆ, ਨਬੀਆਂ ਦਾ ਸਰਦਾਰ।
ਕੁਨ ਕਿਹਾ ਫਯੀਕੂਨ ਕਹਾਇਆ, ਬੇਚੂਨੀ ਸੇ ਚੂਨ ਬਣਾਇਆ।
ਅਹਿਦ ਦੇ ਵਿਚ ਮੀਮ ਰਲਾਇਆ, ਤਾਂ ਕੀਤਾ ਐਡ ਪਸਾਰ।

ਤਜੂੰੰ ਮਸੀਤ, ਤਜੂੰੰ ਬੁਤਖ਼ਾਨਾ ਬਰਤੀ, ਰਹਾਂ ਨਾ ਰੋਜ਼ਾ ਜਾਨਾ।
ਭੁੱਲ ਗਿਆ ਵੁੁਜ਼ੂੂ ਨਮਾਜ਼ ਦੁਗਾਨਾ, ਤੈੈਂ ਪਰ ਜਾਨ ਕਰਾਂ ਬਲਿਹਾਰ।
ਪੀਰ ਪੈਗ਼ੰਬਰ ਇਸ ਦੇ ਬਰਦੇ, ਇਨਸ ਮਲਾਇਕ ਸਜਦੇ ਕਰਦੇ।
ਸਰ ਕਦਮਾਂ ਦੇ ਉਤੇ ਧਰਦੇ, ਸਭ ਤੋਂ ਵੱਡੀ ਉਹ ਸਰਕਾਰ।
ਜੋ ਕੋਈ ਉਸ ਨੂੰ ਲਖਿਆ ਚਾਹੇ, ਬਾਝ ਵਸੀਲੇ ਲੱਖਿਆ ਨ ਜਾਏ।
ਸ਼ਾਹ ਅਨਾਇਤ ਭੇਤ ਬਤਾਏ, ਤਾਂ ਖੁੱਲ੍ਹੇ ਸਭ ਅਸਰਾਰ।


ਹੋਰੀ ਖੇਲੂੰਗੀ ਕਹਿ ਬਿਸਮਿਲਾ


ਹੋਰੀ ਖੇਲੂੰੰਗੀ ਕਹਿ ਬਿਸਮਿਲਾ। ਟੇਕ।
ਨਾਮ ਨਬੀ ਕੀ ਰਤਨ ਚੜ੍ਹੀ, ਬੂੰਦ ਪੜੀ ਅੱਲਾ ਅੱਲਾ।
ਰੰਗ ਰੰਗੀਲੀ ਓਹੀ ਖਿਲਾਵੇ, ਜੋ ਸਿੱਖੀ ਹੋਵੇ ਫ਼ੰੰਨਾਫ਼ੀ ਅੱਲਾ।
ਅਲਸਤੋ-ਬਰੱੱ-ਬਕੁਮ ਪੀਤਮ ਬੋਲੇ, ਸਭ ਸੁਖੀਆਂ ਨੇ ਘੁੰਘਟ ਖੋਲੇ।
ਕਾਂਲੂਬਲਾ ਹੀ ਯੂੂੰੰ ਕਰ ਬੋਲੇ ਲਾਇਲਾਹ-ਇਲਇੱਲਾਹ।
ਨਾਹੁਨ-ਅਕਰਬ ਕੀ ਬੰਸੀ ਬਜਾਈ,
ਮਨ-ਅਰਫ਼ੂਹ-ਨਫ਼ਸਾ ਕੀ ਕੂਕ ਸੁਣਾਈ।
ਫ਼ਸੁਮਾਵੱੱਜੁਉਲ ਕੀ ਧੂਮ ਮਚਾਈ, ਵਿਚ ਦਰਬਾਰ ਰਸੂਲ ਅੱਲਾ।
ਹਾਥ ਜੋੜ ਕਰ ਪਾਓਂ ਪੜੂੂੰੰਗੀ, ਆਜਿਜ਼ ਹੋ ਕਰ ਬੇਨਤੀ ਕਰੂੰਗੀ।
ਝਗੜਾ ਕਰ ਭਰ ਝੋਲੀ ਲੂੰਗੀ, ਨੂਰ ਮੁਹੰਮਦ ਸਲਿ ਅੱਲਾਹ।
ਫਜ਼ਕਰੂਨੀ ਕੀ ਹੋਰੀ ਬਨਾਊਂ, ਫਸ਼ਕਰੂਲੀ ਪੀਆ ਕੋ ਰਿਝਾਊਂ।
ਐਸੇ ਪੀਆ ਕੇ ਮੈਂ ਬਲ ਬਲ ਜਾਊਂ, ਕੈਸਾ ਪੀਆ ਸੁਭਾਨ ਅੱਲਾ।
ਸਬੁਗਤਉਲਾਹ ਕੀ ਭਰ ਪਿਚਕਾਰੀ,
ਅੱਲਾ ਅਲਸਮਦ ਪੀਆ ਮੂੰਹ ਪਰ ਮਾਰੀ।
ਨੂਰ ਨਬੀ ਦਾ ਹੱਕ ਸੇ ਜਾਰੀ, ਨੂਰ ਮੁਹਮਦ ਸਲਿ-ਇੱਲਾ।
ਬਲ੍ਹਾ ਸ਼ਹੁ ਦੀ ਧੂਮ ਮਚੀ ਹੈ, ਲਾ-ਇਲਾ-ਇਲ-ਇਲਾਹ।

ਕੱਤ ਕੁੜੇ ਨਾ ਵੱਤ ਕੁੜੇ


ਕੱਤ ਕੂੜੇ ਨਾ ਵੱਤ ਕੁੜੇ, ਛੱਲੀ ਲਾਹ ਭੜੋਲੇ ਘੱਤ ਕੁੜੇ। ਟੇਕ।
ਜੇ ਪੂਣੀ ਪੂਣੀ ਕੱਤੇਂਗੀ, ਤਾਂ ਨੰਗੀ ਮੂੂਲ ਨਾ ਵੱਤੇਂਗੀ।
ਸੌਹਰਿਆਂ ਦੇ ਜੇ ਕੱਤੇਂਗੀ, ਤਾਂ ਕਾਗ ਮਾਰੇਗਾ ਝੁੁੱੱਟ ਕੁੜੇ।
ਵਿਚ ਗ਼ਫ਼ਲਤ ਜੇ ਤੈੈਂ ਦਿਨ ਜਾਲੇ, ਕੱਤ ਕੇ ਕੁਝ ਨ ਲਿਉ ਸੰਭਾਲੇ।
ਬਾਝੋੋਂ ਗੁਣ ਸ਼ਹੁ ਆਪਣੇ ਨਾਲੇ, ਤੇਰੀ ਕਿਉਂਕਰ ਹੋਸੀ ਗੱਤ ਕੁੜੇ।
ਮਾਂ ਪਿਓ ਤੇਰੇ ਗੰਢੀਂ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ।
ਦਿਨ ਥੋੜੇ ਤੇ ਚਾਅ ਮੁਕਾਈਆਂ, ਨਾ ਆਸੇਂ ਪੇਕੇ ਵੱਤ ਕੁੜੇ।
ਜੇ ਦਾਜ ਵਿਹੂੂਣੀ ਜਾਵੇਂਗੀ, ਤਾਂ ਕਿਸੇ ਭਲੀ ਨਾ ਭਾਵੇਂਗੀ।
ਓਥੇ ਸ਼ਹੁ ਨੂੰ ਕਿਵੇਂ ਰੀਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ।
ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਓਹਨਾਂ ਸੂਹੇ ਸਾਲੂ ਪਾਏ ਨੀ।
ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਓਥੇ ਲੱਗੀ ਤੱਤ ਕੁੜੇ।
ਬੁਲ੍ਹਾ ਸ਼ਹੁ ਘਰ ਆਪਣੇ ਆਵੇੇ, ਚੂੜਾ ਬੀੜਾ ਲੋਭ ਸੁਹਾਵੇ।
ਗੁਣ ਹੋਸੀ ਤਾਂ ਗਲੇ ਲਗਾਵੇ, ਨਹੀਂ ਰੋਸੋਂ ਨੈਣੀਂਂ ਰੱਤ ਕੁੜੇ।


ਕਦੀ ਆਪਣੀ ਆਖ ਬੁਲਾਉਗੇ


ਕਦੀ ਆਪਣੀ ਆਖ ਬੁਲਾਉਗੇ। ਟੇਕ।
ਮੈਂ ਬੇਗੁਣ ਕਿਆ ਗੁਣ ਕੀਆ ਹੈ, ਤਨ ਪੀਆ ਹੈ ਮਨ ਪੀਆ ਹੈ।
ਉਹ ਪੀਆ ਸੁ ਮੇਰਾ ਜੀਆ ਹੈ, ਪੀਆ ਪੀਆ ਸੇ ਰਲ ਮਿਲ ਜਾਉਗੇ।
ਮੈਂ ਫ਼ਾਨੀ ਆਪ ਕੋ ਦੁਰ ਕਰਾਂ, ਤੈੈ ਬਾਕੀ ਆਪ ਹਜ਼ੂੂਰ ਕਰਾਂ।
ਜੇ ਅਜ਼ਹਰ ਵਾਂਙ ਮਨਸੂਰ ਕਰਾਂ, ਖੜ ਸੂਲੀ ਪਕੜ ਚੜ੍ਹਾਉਗੇ।
ਮੈਂ ਜਾਗੀ ਸਭ ਜਗ ਸੋਇਆ ਹੈ, ਖੁਲੀ ਪਲਕ ਤਾਂ ਉਠ ਕੇ ਰੋਇਆ ਹੈ।
ਜੁਜ਼ ਹਸਤੀ ਕਾਮ ਨਾ ਹੋਇਆ ਹੈ, ਕਦੀ ਮਸਤ-ਅਲੱਸਤ ਬਣਾਉਗੇ।
ਜਦ ਅਨਹਦ ਬਣ ਦੇ ਨੈਣ ਧਰੇ, ਅੱਗੇ ਸਿਰ ਬਿਨ ਧੜਕੇ ਲਾਖ ਖੜੇੇ

ਉਛੱਲ ਰੰਗਣ ਦੇ ਦਰਿਆ ਚੜ੍ਹੇ, ਮੇਰੇ ਲਹੂ ਦੀ ਨਦੀ ਵਗਾਉਗੇ।
ਕਿਸੇ ਆਸ਼ਕ ਨਾ ਸੁਖ ਸੌਣਾ ਏ, ਅਸਾਂ ਰੋ ਰੋ ਕੇ ਮੁੱਖ ਧੋਣਾ ਏ।
ਇਹ ਜਾਦੂ ਹੈ ਕਿ ਟੂਣਾ ਏ, ਇਸ ਰੋਗ ਦਾ ਭੋਗ ਬਣਾਉਗੇ।
ਕਹੋ ਕਿਆ ਸਿਰ ਇਸ਼ਕ ਬਿਚਾਰੇਗਾ, ਫਿਰ ਕਿਆ ਥੀਸੀ ਨਿਰਵਾਰੇਗਾ।
ਜਬ ਦਾਰ ਉਪਰ ਸਿਰ ਵਾਰੇਗਾ, ਤੁਰ ਪਿੱਛੇ ਢੋਲ ਵਜਾਉਗੇ।
ਮੈਂ ਆਪਣਾ ਮਨ ਕਬਾਬ ਕੀਆ, ਆਂਖੋਂ ਕਾ ਅਰਕ ਸਰਾਬ ਕੀਆ।
ਰਗ ਤਾਰਾਂ ਹੱਡ ਰਬਾਬ ਕੀਆ, ਕਿਆਮਤ ਕਾ ਨਾਮ ਬੁਲਾਉਗੇ।
ਸ਼ਕਰੰਜੀ ਕੋ ਕਿਆ ਕੀਜੀਏਗਾ, ਮਨ ਪਾਣਾ ਸੌਦਾ ਲੀਜੀਏਗਾ।
ਇਹ ਦੀਨ ਦੁਨੀ ਕਿਸ ਦੀਜੀਏਗਾ, ਮੁਝੇ ਅਪਨਾ ਦਰਸ ਬਤਾਉਗੇ।


ਮੈਨੂੰ ਆਣ ਨਜ਼ਾਰੇ ਤਾਇਆ ਹੈ, ਦੋ ਨੈਣਾਂ ਬਰਖਾ ਲਾਇਆ ਹੈ।
ਬਣ ਰੋਜ਼ ਇਨਾਇਤ ਆਇਆ ਹੈ, ਐਵੇਂ ਆਪਣਾ ਆਪ ਜਿਤਾਉਗੇ।
ਬੁਲ੍ਹਾ ਸ਼ਹੁ ਨੂੰ ਵੇਖਣ ਜਾਉਗੇ, ਇਨ੍ਹਾਂ ਅੱਖੀਆਂ ਨੂੰ ਸਮਝਾਉਗੇ।
ਦੀਦਾਰ ਤਦਾਹੀਂ ਪਾਉਗੇ, ਬਣ ਸ਼ਾਹ ਅਨਾਇਤ ਘਰ ਆਉਗੇ।


ਕਦੀ ਆ ਮਿਲ ਬਿਰਹੋਂ ਸਤਾਈ ਨੂੰ


ਕਦੀ ਆ ਮਿਲ ਬਿਰਹੋਂ ਸਤਾਈ ਨੂੰ। ਟੇਕ।
ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,
ਤੂੰ ਕੀ ਜਾਣੇ ਪੀੜ ਪਰਾਈ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।
ਜੇ ਕੋਈ ਇਸ਼ਕ ਵਿਹਾਜਿਆ ਲੋੜੇ,
ਸਿਰ ਦੇਵੇ ਪਹਿਲੇ ਸਾਈਂ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।
ਅਮਲਾਂ ਵਾਲੀਆਂ ਲੰਘ ਲੰਘ ਗਈਆਂ,
ਸਾਡੀਆਂ ਲੱਜਾਂ ਮਾਹੀ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।

ਗ਼ਮ ਦੇ ਵਹਿਣ ਸਿਤਮ ਦੀਆਂ ਕਾਂਗਾਂ,
ਕਿਸ ਕਹਿਰ ਕੱਪਰ ਵਿਚ ਪਾਈ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।
ਮਾਂ ਪਿਓ ਛੱਡ ਸਈਆਂ ਮੈਂ ਭੁੱਲੀ ਆਂ,
ਬਲਿਹਾਰੀ ਰਾਮ ਦੁਹਾਈ ਨੂੰ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ।

ਕਦੀ ਆ ਮਿਲ ਯਾਰ ਪਿਆਰਿਆ


ਕਦੀ ਆ ਮਿਲ ਯਾਰ ਪਿਆਰਿਆ,
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ। ਟੇਕ।
ਚੜ੍ਹ ਬਾਗੀ ਕੋਇਲ ਕੂਕਦੀ,
ਨਿਤ ਸੋਜ਼-ਅਲਮ ਦੇ ਫੂਕਦੀ।
ਮੈਨੂੰ ਤਤੜੀ ਕੋ ਸ਼ਾਮ ਵਿਸਾਰਿਆ,
ਕਦੀ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ਹੁ ਕਦੀ ਘਰ ਆਵਸੀ,
ਮੇਰੀ ਬਲਦੀ ਭਾ ਬੁਝਾਵਸੀ।
ਉਹਦੀ ਵਾਟਾਂ ਤੋਂ ਸਿਰ ਵਾਰਿਆ,
ਕਦੀ ਆ ਮਿਲ ਯਾਰ ਪਿਆਰਿਆ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ,
ਕਦੀ ਆ ਮਿਲ ਯਾਰ ਪਿਆਰਿਆ।

ਕਦੀ ਮੋੜ ਮੁਹਾਰਾਂ ਢੋਲਿਆ

ਕਦੀ ਮੋੜ ਮੁਹਾਰਾਂ ਢੋਲਿਆ, ਤੇਰੀਆਂ ਵਾਟਾਂ ਤੋਂ ਸਿਰ ਘੋਲਿਆ। ਟੇਕ।
ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ।

ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ।
ਬੁਲ੍ਹਾ ਸ਼ਹੁ ਕਦੀ ਘਰ ਆਵ ਸੀ, ਮੇਰੀ ਬਲਦੀ ਭਾ ਬੁਝਾਵੀਸੀ।
ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ।


ਕਰ ਕੱਤਣ ਵੱਲ ਧਿਆਨ ਕੁੜੇਕਰ ਕੱਤਣ ਵੱਲ ਧਿਆਨ ਕੁੜੇ। ਟੇਕ।
ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਵੇਂ ਆ ਧੀਆ।
ਨੀ ਸ਼ਰਮ ਹਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ।
ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਅਸਾਨ ਕੁੜੇ।
ਚਰਖਾ ਮੁਫ਼ਤ ਤੇਰੇ ਹੱਥ ਆਇਆ, ਪੱਲਿਉਂ ਨਹੀਉਂ ਕੁਝ ਗਵਾਇਆ।
ਚਰਖਾ ਬਣਿਆ ਖ਼ਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ।
ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ।
ਚਰਖਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ।
ਚਲਦੇ ਚਾਰੇ ਕਰ ਲੈ ਹੀਲਾ, ਦੋ ਘਰ ਦੇ ਵਿਚ ਅਵਾਦਾਨ ਕੁੜੇ।
ਇਸ ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇਂਂ ਕਦਰ ਵਗਾਰੀ।
ਉੱਚੀ ਨਜ਼ਰ ਫਿਰੇਂ ਹੰਕਾਰੀ, ਵਿਚ ਆਪਣੀ ਸ਼ਾਨ ਗੁਮਾਨ ਕੁੜੇ।
ਮੈਂ ਕੂਕਾਂ ਕਰ ਖਲੀਆਂ ਬਾਹੀਂ, ਨਾ ਹੋ ਗਾਫ਼ਲ ਸਮਝ ਕਦਾਈਂ।
ਐਸਾ ਚਰਖਾ ਘੜਨਾ ਨਾਹੀਂ, ਫੇਰ ਕਿਸੇ ਤਰਖਾਣ ਕੁੜੇ।
ਇਹ ਚਰਖਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ।
ਜਦ ਦਾ ਹੱਥ ਤੇਰੇ ਇਹ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ।
ਨਿੱਤ ਮੱਤੀਂ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ।
ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ।
ਮਜ਼ਾਂ ਦੀ ਤੂੰ ਰਿਜ਼ਕ ਵਿਹੁਣੀ, ਗੋਹੜਿਓਂ ਨਾ ਤੂੰ ਕੱਤੀ ਪੂਣੀ।
ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਦਾ ਕਰੇਂ ਗੁਮਾਨ ਕੁੜੇ।
ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ।
ਘੜੀ ਮੁੜੀ ਕਿਉਂ ਚਰਖਾ ਚਾਵੇਂ ਤੂੰ, ਕਰਨੀ ਏਂ ਆਪਣਾ ਬਿਆਨ ਕੁੜੇ।

ਡਿੰਗਾ ਤੱਕਲਾ ਰਾਸ ਕਰਾ ਲੈ, ਨਾਲ ਸ਼ਤਾਬੀ ਬਾਇੜ ਪਵਾ ਲੈ।
ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਅਗਿਆਨ ਕੁੜੇ।
ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਝੰਬ ਝਬ ਵੇਲਣਾ ਡਾਹ ਕੁੜੇ।
ਰੂੰੰ ਵੇਲ ਪੰਜਾਵਣ ਜਾਹ ਕੁੜੇ, ਮੁੜ ਕਲ੍ਹ ਨਾ ਤੇਰਾ ਜਾਣ ਕੁੜੇ।
ਜਦ ਰੂੰੰ ਪੰਜਾ ਲਿਆਵੇਂਗੀ, ਸਈਆਂ ਵਿਚ ਪੂਣੀਆਂ ਪਾਵੇਂਗੀ।
ਮੁੜ ਆਪੇ ਹੀ ਪਈ ਭਾਵੇਂਗੀ, ਵਿਚ ਸਾਰੇ ਜੱਗ ਜਹਾਨ ਕੁੜੇ।
ਤੇਰੇ ਨਾਲ ਦੀਆਂ ਸਭ ਸਈਆਂ ਨੀ, ਕੱਤ ਪੂਣੀਆਂ ਸਭਨਾਂ ਲਈਆਂ ਨੀ।
ਤੈਨੂੰ ਬੈਠੀ ਨੂੰ ਪਿੱਛੇ ਪਈਆਂ ਨੀ, ਕਿਉਂ ਬੈਠੀ ਹੁਣ ਹੈਰਾਨ ਕੁੜੇ।
ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਤ ਸੂਤ ਭੜੋਲੀ ਪਾਵੀਂ।
ਅੱਖੀ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ।
ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੋਡੋ ਖੇਡ ਗੁਜ਼ਾਰ ਕੁੜੇ।
ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ।
ਤੂੰ ਸੁੱਤਿਆਂ ਰੈਣ ਗੁਜ਼ਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ।
ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇਕੋ ਜੇਡੇ ਹਾਣ ਕੁੜੇ।
ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏ।
ਭਾ ਅੰਤ ਵਿਛੋੜਾ ਸਹਿਣਾ ਏ, ਵੱਸ ਪਏਂਗੀ ਸੱਸ ਨਨਾਣ ਕੁੜੇ।
ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤੰਦ ਉਠਾ ਲੈ ਨੀ।
ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ।
ਜਦ ਘਰ ਬੇਗਾਨੇ ਜਾਵੇਂਗੀ, ਮੁੜ ਵੱਤ ਨਾ ਓਥੋਂ ਆਵੇਂਗੀ।
ਓਥੇ ਜਾ ਕੇ ਪਛੋਤਾਵੇਂਗੀ, ਕੁਝ ਅਗਦੋਂ ਕਰ ਸਮਿਆਨ ਕੁੜੇ।
ਅਜੇ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮ ਕੁੜੇ।
ਕੀ ਕਰ ਲੈਣਾ ਉਸ ਦਮ ਕੁੜੇ, ਜਦ ਘਰ ਆਏ ਮਹਿਮਾਨ ਕੁੜੇ।
ਆ ਚਰਖੇ ਮੂਲ ਨਾ ਡਾਹੁਣਗੀਆਂ, ਤੇਰਾ ਤਿ੍ੰੰਞਣ ਪਿਆ ਵੀਰਾਨ ਕੁੜੇ।
ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੀਲਾਨੀ ਦਾ।
ਕੋਈ ਦੁਨੀਆ ਝੂਠੀ ਫ਼ਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ।
ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭੱਜ ਜਾਵੇਗਾ।
ਕਰ ਮੱਦਤ ਪਾਰ ਲੰਘਾਵੇਗਾ, ਉਹ ਬੁਲ੍ਹੇ ਦਾ ਸੁਲਤਾਨ ਕੁੜੇ।

ਕਿਉਂ ਉਹਲੇ ਬਹਿ ਬਹਿ ਝਾਕੀਦਾ

ਕਿਉਂ ਓਹਲੇ ਬਹਿ ਬਹਿ ਝਾਕੀਦਾ, ਇਹ ਪਰਦਾ ਕਿਸ ਤੋਂ ਰਾਖੀਦਾ।
ਕਾਰਨ ਪੀਤ ਮੀਤ ਬਣ ਆਇਆ, ਮੀਮ ਦਾ ਘੁੰਘਟ ਮੁੱਖ ਪਰ ਪਾਇਆ।
ਅਹਿਦ ਤੇ ਅਹਿਮਦ ਨਾਮ ਧਰਾਇਆ, ਸਿਰ ਛਤਰ ਝੁਲੇ ਲੌਲਾਕੀ ਦਾ।
ਤੁਸੀਂ ਆਪੇ ਆਪ ਹੀ ਸਾਰੇ ਹੋ, ਕਿਉਂ ਕਹਿੰਦੇ ਤੁਸੀਂ ਨਿਆਰੇ ਹੋ।
ਆਏ ਆਪਣੇ ਆਪ ਨਜ਼ਾਰੇ ਹੋ, ਵਿਚ ਬਰਜੁੱਖ ਰੱਖਿਆ ਖ਼ਾਕੀ ਦਾ।
ਰੁੱਧ ਬਾਝੋ ਦੂਸਰਾ ਕਿਹੜਾ ਹੈ, ਕਿਉਂ ਪਾਇਆ ਉਲਟਾ ਝੇੜਾ ਹੈ।
ਇਹ ਡਿਠਾ ਬੜਾ ਅੰਧੇਰਾ ਹੈ, ਹੁਣ ਆਪ ਨੂੰ ਆਪੇ ਆਖੀ ਦਾ।
ਕਿਤੇ ਰੂਮੀ ਹੋ ਕਿਤੇ ਸ਼ਾਮੀ ਹੋ, ਕਿਤੇ ਸਾਹਿਬ ਕਿਤੇ ਗੁਲਾਮੀ ਹੋ।
ਤੁਸੀਂ ਆਪੇ ਆਪ ਤਮਾਮੀ ਹੋ, ਕਹੂੰ ਖੋਟਾ ਖਰਾ ਸੋ ਲਾਖੀ ਦਾ।
ਜ਼ਿਸ ਤਨ ਵਿਚ ਇਸ਼ਕ ਦਾ ਸੋਜ਼ ਹੋਇਆ, ਉਹ ਬੇਖ਼ੁਦ ਬੇਹੋਸ਼ ਹੋਇਆ।
ਉਹ ਕਿਉਂਕਰ ਰਹੇ ਖ਼ਾਮੋਸ਼ ਹੋਇਆ, ਜਿਸ ਪਿਆਲਾ ਪੀਤਾ ਸਾਕੀ ਦਾ।
ਤੁਸੀਂ ਆਪ ਅਸਾਂ ਨੂੰ ਧਾਏ ਜੀ, ਕਦ ਰਹਿੰਦੇ ਛਪੇ ਛਪਾਏ ਜੀ।
ਤੁਸੀਂ ਸ਼ਾਹ "ਅਨਾਇਤ ਬਣ ਆਏ ਜੀ, ਹੁਣ ਲਾ ਲਾ ਨੈਣ ਝਮਾਕੀ ਦਾ।
ਬੁਲ੍ਹਾ ਸ਼ਾਹ ਤਨ ਭਾ ਦੀ ਭੱਠੀ ਕਰ, ਅੱਗ ਬਾਲ ਹੱਡਾਂ ਤਨ ਮਾਟੀ ਕਰ।
ਇਹ ਸ਼ੌਕ ਮੁਹੱਬਤ ਬਾਕੀ ਕਰ, ਹਿਹ ਮਧੂਵਾ ਇਸ ਬਿਧ ਚਾਖੀਦਾ।

ਕੀਹਨੂੰ ਲਾ-ਮਕਾਨੀ ਦੱਸਦੇ ਹੋ

ਕੀਹਨੂੰ ਲਾ-ਮਕਾਨੀ ਦੱਸਦੇ ਹੋ, ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ।
ਕੁਨਫ਼ਯੀਕੂਨ ਤੈੈਂਂ ਆਪ ਕਹਾਇਆ, ਤੈੈਂਂ ਬਾਝੋੋਂਂ ਹੋਰ ਕਿਹੜਾ ਆਇਆ।
ਇਸ਼ਕੋਂ ਸਭ ਜ਼ਹੂਰ ਬਣਾਇਆ, ਆਸ਼ਕ ਹੋ ਕੇ ਵੱਸਦੇ ਹੋ।
ਪੁੱਛੋ ਆਦਮ ਕਿਸ ਨੇ ਆਂਦਾ ਏ, ਕਿੱਥੋਂ ਆਇਆ ਕਿੱਥੇ ਜਾਂਦਾ ਏ।
ਓਥੇ ਕਿਸ ਦਾ ਤੈਨੂੰ ਲਾਂਹਜਾ ਏ, ਓਥੇ ਖਾ ਦਾਣਾ ਉਠ ਨੱਸਦੇ ਹੋ।
ਆਪੇ ਸੁਣੇ ਤੇ ਆਪ ਸੁਣਾਵੇਂ, ਆਪੇ ਗਾਵੇਂ ਆਪ ਬਜਾਵੇਂ।

ਹੱਥੋਂ ਕੌਲ ਸਰੋਦ ਸੁਣਾਵੇਂ, ਕਿਤੇ ਜਾਹਲ ਹੋ ਕੇ ਨੱਸਦੇ ਹੋ।
ਤੇਰੀ ਵਹਦਤ ਤੂਏਂ ਪੁਚਾਵੇਂ, ਅਨਲਹੱਕ ਦੀ ਤਾਰ ਹਿਲਾਵੇਂ।
ਸੂਲੀ ਤੇ ਮਨਸੂਰ ਚੜ੍ਹਾਵੇਂ, ਓਥੇ ਕੋਲ ਖਲੋ ਕੇ ਹੱਸਦੇ ਹੋ।
ਜਿਵੇਂ ਸਿਕੰਦਰ ਤਰਫ਼ ਨੌਸ਼ਾਬਾਂ, ਹੋ ਰਸੂਲ ਲੈ ਆਇਆ ਕਿਤਾਬਾਂ।
ਯੂਸਫ਼ ਹੋ ਕੇ ਅੰਦਰ ਖੁਆਬਾਂ, ਜ਼ੁਲੈਖ਼ਾ ਦਾ ਦਿਲ ਖੱਸਦੇ ਹੋ।
ਕਿਤੇ ਰਮੀ ਹੋ ਕਿਤੇ ਜੰਗੀ ਹੋ, ਕਿਤੇ ਟੋਪੀ-ਪੋਸ਼ ਫ਼ਰੰਗੀ ਹੋ।
ਕਿਤੇ ਮੈ-ਖ਼ਾਨੇ ਵਿਚ ਭੰਗੀ ਹੋ, ਕਿਤੇ ਮਿਹਰ ਮਹਿਰੀ ਬਣ ਵੱਸਦੇ ਹੋ।
ਬੁਲ੍ਹਾ ਸ਼ਹੁ 'ਅਨਾਇਤ' ਆਰਫ਼ ਹੈ, ਉਹ ਦਿਲ ਮੇਰੇ ਦਾ ਵਾਰਸ ਹੈ।
ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਓਸੇ ਦੇ ਸੰਗ ਘੱਸਦੇ ਹੋ।

ਕੀ ਕਰਦਾ ਨੀ ਕੀ ਕਰਦਾ ਨੀ

ਕੀ ਕਰਦਾ ਨੀ ਕੀ ਕਰਦਾ ਨੀ, ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ। ਟੇਕ।
ਇਕਸੇ ਘਰ ਵਿਚ ਵੱਸਦਿਆਂ ਰੱਸਦਿਆਂ, ਨਹੀਂ ਹੁੰਦਾ ਵਿਚ ਪਰਦਾ।
ਵਿਚ ਮਸੀਤ ਨਮਾਜ਼ ਗੁਜ਼ਾਰੇ, ਬੁੱਤਖ਼ਾਨੇ ਜਾ ਵੜਦਾ।
ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ।
ਆਪ ਇੱਕੋ ਕਈ ਲਖ ਘਰਾਂ ਦੇ, ਮਾਲਕ ਸਭ ਘਰ ਘਰ ਦਾ।
ਜਿਤ ਵਲ ਵੇਖਾਂ ਉੱਤ ਵਲ ਓਹੋ, ਹਰ ਦੀ ਸੰਗਤ ਕਰਦਾ।
ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ।
ਮੂਸਾ ਤੇ ਫ਼ਰਔਨ ਬਣਾ ਕੇ, ਦੋ ਹੋ ਕੇ ਕਿਉਂ ਲੜਦਾ।
ਹਾਜ਼ਰ ਨਾਜ਼ਰ ਉਹੋ ਹਰ ਥਾਂ, ਚੂਚਕ ਕਿਸ ਨੂੰ ਖੜਦਾ।
ਕੋਈ ਪੁੱਛੇ ਖਾਂ ਦਿੱਲਬਰ ਕੀ ਕਰਦਾ
ਐਸੀ ਨਾਜ਼ਕ ਬਾਤ ਕਿਉਂ ਕਹਿੰਦਾ, ਨਾ ਕਹਿ ਸਕਦਾ ਨਾ ਜਰਦਾ।
ਬੁਲ੍ਹਾ ਸ਼ਹੁ ਦਾ ਇਸ਼ਕ ਬਘੇਲਾ, ਰੱਤ ਪੀਂਦਾ ਗੋਸ਼ਤ ਚਰਦਾ।
ਕੋਈ ਪੁੱਛੇ ਖਾਂ ਦਿਲਬਰ ਕੀ ਕਰਦਾ।

ਕੀ ਕਰਦਾ ਬੇਪਰਵਾਹੀ ਜੇ

ਕੀ ਕਰਦਾ ਬੇਪਰਵਾਹੀ ਜੇ, ਕੀ ਕਰਦਾ ਬੇਪਰਵਾਹੀ ਜੇ। ਟੇਕ।
ਕੁੰਨ ਕਿਹਾ ਫ਼ਯੀਕੂਨ ਕਹਾਇਆ, ਬਾਤਨ ਜ਼ਾਹਰ ਦੇ ਵਲ ਆਇਆ।
ਬੇਚੂਨੀ ਦਾ ਚੂਨ ਬਣਾਇਆ, ਬਿਖੜੀ ਖੇਡ ਮਚਾਈ ਜੇ।
ਸਿਰਰ ਮਖ਼ਫ਼ੀ ਦਾ ਜਿਸ ਦਮ ਬੋਲਾ, ਘੁੰਘਟ ਅਪਨੇ ਮੂੰਹ ਸੇ ਖੋਲਾ।
ਹੁਣ ਕਿਉਂ ਕਰਦਾ ਸਾਥੋਂ ਓਹਲਾ, ਸਭ ਵਿਚ ਹਕੀਕਤ ਆਈ ਜੇ।
ਕਰਮੰਨਾ ਬਨੀ ਆਦਮ ਕਿਹਾ, ਕੋਈ ਨਾ ਕੀਤਾ ਤੇਰੇ ਜਿਹਾ।
ਸ਼ਾਨ ਬਜ਼ੁਰਗੀ ਦੇ ਸੰਗ ਇਹਾ, ਡਫੜੀ ਖ਼ੂਬ ਵਜਾਈ ਜੇ।
ਆਪੇ ਬੇਪਰਵਾਹੀਆਂ ਕਰਦੇ, ਆਪਣੇ ਆਪ ਸੇ ਆਪੇ ਡਰਦੇ।
ਰਿਹਾ ਸਮਾ ਵਿਚ ਹਰ ਹਰ ਘਰ ਦੇ, ਭੁੱਲੀ ਫਿਰੇ ਲੋਕਾਈ ਜੇ।
ਚੇਟਕ ਲਾ ਦੀਵਾਨਾ ਹੋਇਆ, ਲੈਲਾ ਬਣ ਕੇ ਮਜਨੂੰ ਮੋਹਿਆ।
ਆਪੇ ਰੋਇਆ ਆਪੇ ਧੋਇਆ, ਕਹੀ ਕੀਤੀ ਅਸ਼ਨਾਈ ਜੇ।
ਆਪੇ ਹੈਂ ਤੂੰ ਸਾਜਨ ਸਈਆਂ, ਅਕਲ ਦਲੀਲਾਂ ਸਭ ਉਠ ਗਈਆਂ।
ਬੁਲ੍ਹਾ ਸ਼ਾਹ ਨੇ ਖੁਸ਼ੀਆਂ ਲਈਆਂ, ਹੁਣ ਕਰਦਾ ਕਿਉਂ ਜੁਦਾਈ ਜੇ।

ਕੀ ਜਾਣਾਂ ਮੈਂ ਕੋਈ ਵੇ ਅੜਿਆ

ਕੀ ਜਾਣਾਂ ਮੈਂ ਕੋਈ ਵੇ ਅੜਿਆ, ਕੀ ਜਾਣਾਂ ਮੈਂ ਕੋਈ। ਟੇਕ।
ਜੋ ਕੋਈ ਅੰਦਰ ਬੋਲੇ ਚਾਲੇ, ਜ਼ਾਤ ਅਸਾਡੀ ਸੋਈ।
ਜਿਸ ਦੇ ਨਾਲ ਮੈਂ ਨੇਹੁੰੰ ਲਗਾਇਆ, ਓਹੋ ਜਿਹੀ ਹੋਈ।
ਚਿੱਟੀ ਚਾਦਰ ਲਾਹ ਸੁੱਟ ਕੁੜੀਏ, ਪਹਿਨ ਫ਼ਕੀਰਾਂ ਦੀ ਲੋਈ।
ਚਿੱਟੀ ਚਾਦਰ ਨੂੰ ਦਾਗ਼ ਲੱਗੇਗਾ, ਲੋਈ ਨੂੰ ਦਾਗ਼ ਨ ਕੋਈ।
ਅਲਫ਼ ਪਛਾਤਾ ਬੇ ਪਛਾਤੀ, ਤੇ ਤਲਾਵਤ ਹੋਈ।
ਸੀਨ ਪਛਾਤਾ ਸ਼ੀਨ ਪਛਾਤਾ, ਸਾਦਕ ਸਾਬਰ ਹੋਈ।
ਕੂ ਕੂ ਕਰਦੀ ਕੁਮਰੀ ਆਹੀ, ਗਲ ਵਿਚ ਤੌਕ ਪਿਓਈ।

ਬੱਸ ਨਾ ਕਰਦੀ ਕੂ ਕੂ ਕੋਲੋਂ, ਕੂ ਕੂ ਅੰਦਰ ਮੋਈ।
ਜੋ ਕੁਝ ਕਰਸੀ ਅੱਲ੍ਹਾ ਭਾਣਾ, ਕਿਆ ਕੁਝ ਕਰਸੀ ਕੋਈ।
ਜੋ ਕੁਝ ਲੇਖ ਮੱਥੇ ਦਾ ਲਿਖਿਆ, ਮੈਂ ਉਸ ਤੇ ਸ਼ਾਕਰ ਹੋਈ।
ਆਸ਼ਕ ਬੱਕਰੀ ਮਾਸ਼ੂਕ ਕਸਾਈ, ਮੈਂ ਮੈਂ ਕਰਦੀ ਕੋਹੀ।
ਜਿਉਂ ਜਿਉਂ ਮੈਂ ਮੈਂ ਬਹੁਤਾ ਕਰਦੀ, ਤਿਉਂ ਤਿਉਂ ਮੋਈ ਮੋਈ।
ਬੁਲ੍ਹਾ ਸ਼ਾਹ ਅਨਾਇਤ ਕਰਕੇ, ਸ਼ੌੌਕ ਸ਼ਰਾਬ ਦਿੱਤੋਈ।
ਭਲਾ ਹੋਇਆ ਅਸੀਂ ਦੂਰੋਂ ਛੁੱਟੇ, ਨੇੜੇ ਆਣ ਲੱਧੋਈ।

ਕੀ ਬੇਦਰਦਾਂ ਸੰਗ ਯਾਰੀ

ਕੀ ਬੇਦਰਦਾਂ ਸੰਗ ਯਾਰੀ, ਰੋਵਣ ਅੱਖੀਆਂ ਜ਼ਾਰੋ ਜ਼ਾਰੀ।
ਸਾਨੂੰ ਗਏ ਬੇਦਰਦੀ ਛੱਡ ਕੇ, ਹਿਜਰੇ ਸਾਂਗ ਸੀਨੇ ਵਿਚ ਗੱਡ ਕੇ।
ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗਲ ਕਰ ਗਏ ਹੈਂਸਿਆਰੀ।
ਬੇਦਰਦਾਂ ਦਾ ਕੀ ਭਰਵਾਸਾ, ਖੋਫ ਨਹੀਂ ਦਿਲ ਅੰਦਰ ਮਾਸਾ।
ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ।
ਆਵਣ ਕਹਿ ਗਏ ਫੇਰ ਨਾ ਆਏ, ਆਵਣ ਤੇ ਸਭ ਕੌਲ ਭੁਲਾਏ।
ਮੈਂ ਭੁੱਲੀ ਭੁੱਲ ਨੈਣ ਲਗਾਏ, ਕੇਹੇ ਮਿਲੇ ਸਾਨੂੰ ਠੱਗ ਬੁਪਾਰੀ।
ਬੁਲ੍ਹੇ ਸ਼ਾਹ ਇਕ ਸੌਦਾ ਕੀਤਾ, ਕੀਤਾ ਜ਼ਹਿਰ ਪਿਆਲਾ ਪੀਤਾ।
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ।
ਕੀ ਬੇਦਰਦਾਂ ਸੰਗ ਯਾਰੀ, ਰੋਵਣ ਅੱਖੀਆਂ ਜ਼ਾਰੋ ਜ਼ਾਰੀ।

ਕੇਹੇ ਲਾਰੇ ਦੇਨਾ ਏਂਂ ਸਾਨੂੰ,

ਕੇਹੇ ਲਾਰੇ ਦੇਨਾ ਏਂਂ ਸਾਨੂੰ, ਦੋ ਘੜੀਆਂ ਮਿਲ ਜਾਈਂ। ਟੇਕ।
ਨੇੜੇ ਵੱਸੋਂ ਥਾਂ ਨਾ ਦੱਸੇ, ਢੂੂੰੰਡਾਂ ਕਿਤ ਵਲ ਜਾਹੀਂ।
ਆਪੇ ਝਾਤੀ ਪਾਈ ਅਹਿਮਦ, ਵੇਖਾਂ ਤਾਂ ਮੁੜ ਨਾਹੀਂ।

ਆਖ ਗਿਓਂ ਮੁੜ ਆਇਉਂ ਨਾਹੀਂ, ਸੀਨੇ ਦੇ ਵਿਚ ਭੜਕਣ ਭਾਈਂ।
ਇਕਸੇ ਘਰ ਵਿਚ ਵੱਸਦਿਆਂ ਰਸਦਿਆਂ, ਕਿਤ ਵਲ ਕੂਕ ਸੁਣਾਈਂ।
ਪਾਂਧੀ ਜਾ ਮੇਰਾ ਦੇਹ ਸੁਨੇਹਾ, ਦਿਲ ਦੇ ਉਹਲੇ ਲੁਕਦਾ ਕੇਹਾ।
ਨਾਮ ਅੱਲਾ ਦੇ ਨਾ ਹੋ ਵੈਰੀ, ਮੁੱਖ ਵੇਖਣ ਨੂੰ ਨਾ ਤਰਸਾਈਂ।
ਬੁਲ੍ਹਾ ਸ਼ਹੁ ਕੀ ਲਾਇਆ ਮੈਨੂੰ, ਰਾਤ ਅੱਧੀ ਹੈ ਤੇਰੀ ਮਹਿਮਾ।
ਔਝੜ ਬੇਲੇ ਸਭ ਕੋਈ ਡਰਦਾ, ਸੋ ਢੂੂੰੰਡਾਂ ਮੈਂ ਚਾਈਂ ਚਾਈਂ।
ਕੇਹੇ ਲਾਰੇ ਦੇਨਾ ਏਂ ਸਾਨੂੰ, ਦੋ ਘੜੀਆਂ ਮਿਲ ਜਾਈਂ।

ਖ਼ਾਕੀ ਖ਼ਾਕ ਨੂੰ ਰਲ ਜਾਣਾਖ਼ਾਕੀ ਖ਼ਾਕ ਨੂੰ ਰਲ ਜਾਣਾ, ਕੁਛ ਨਹੀਂ ਜ਼ੋਰ ਧਙਾਣਾ। ਟੇਕ।
ਗਏ ਸੋ ਗਏ ਫੇਰ ਨਹੀਂ ਆਏ, ਮੇਰੇ ਜਾਨੀ ਮੀਤ ਪਿਆਰੇ।
ਮੇਰੇ ਬਾਝੋਂ ਰਹਿੰਦੇ ਨਾਹੀਂ, ਹੁਣ ਕਿਉਂ ਅਸਾਂ ਵਿਸਾਰੇ।
ਚਿਤ ਪਿਆਰ ਨਾ ਜਾਏ ਸਾਥੋਂ, ਉਭੇ ਸਾਹ ਨਾ ਰਹਿੰਦੇ।
ਅਸੀਂ ਮੋਇਆਂ ਦੇ ਪਰਲੇ ਪਾਰ, ਜਿਉਂਦਿਆਂ ਦੇ ਵਿਚ ਬਹਿੰਦੇ।
ਓਥੇ ਮਗਰ ਪਿਆਦੇ ਲੱਗੇ, ਤਾਂ ਅਸੀਂ ਏਥੇ ਆਏ।
ਏਥੇ ਸਾਨੂੰ ਰਹਿਣ ਨਾ ਮਿਲਦਾ, ਅੱਗੇ ਕਿਤ ਵਲ ਧਾਏ।
ਬੁਲ੍ਹਾ ਏਥੇ ਰਹਿਣ ਨਾ ਮਿਲਦਾ, ਰੋਂਦੇ ਪਿੱਟਦੇ ਚੱਲੇ।
ਇਕੋ ਨਾਮ ਓਸੇ ਦਾ ਖ਼ਰਚੀ, ਪੈਸਾ ਹੋਰ ਨਾ ਪੱਲੇ।

ਗੁਰ ਜੋ ਚਾਹੇ ਸੋ ਕਰਦਾ ਏਗੁਰ ਜੋ ਚਾਹੇ ਸੋ ਕਰਦਾ ਏ। ਟੇਕ।
ਮੇਰੇ ਘਰ ਵਿਚ ਚੋਰੀ ਹੋਈ, ਸੁੱਤੀ ਰਹੀ ਨਾ ਜਾਗਿਆ ਕੋਈ।
ਮੈਂ ਗੁਰ ਫੜ ਸੋਝੀ ਹੋਈ, ਜੋ ਮਾਲ ਗਿਆ ਸੋ ਤਰਦਾ ਏ।
ਪਹਿਲੇ ਮਖ਼ਫ਼ੀ ਆਪ ਖ਼ਜ਼ਾਨਾ ਸੀ, ਓਥੇ ਹੈਰਤ ਹੈਰਤਖ਼ਾਨਾ ਸੀ।

ਫਿਰ ਵਹਦਤ ਦੇ ਵਿਚ ਆਣਾ ਸੀ, ਕੁਲ ਜੁਜ਼ ਦਾ ਮੁਜ਼ਮਲ ਪਰ
ਕੁਨਫ਼ਯੀਕੂਨ ਆਵਾਜ਼ਾ ਦੇਂਦਾ, ਵਹਦਤ ਵਿਚੋਂ ਕਸਰਤ ਲੈਂਦਾ।
ਪਹਿਨ ਲਿਬਾਸ ਬੰਦਾ ਬਣ ਬਹਿੰਦਾ, ਕਰੋ ਬੰਦਗੀ ਮਸਜਦ ਵੜਦਾ ਏ।
ਰੋਜ਼ੇਮੀਸਾਕ ਅਲੱਸਤ ਸੁਣਾਵੇ, ਕਾਲੂਬਲਾ ਅਸ਼ਹਦ ਨਾ ਚਾਹਵੇ।
ਫਿਰ ਕੁਝ ਆਪਣਾ ਆਪ ਛੁਪਾਵੇ, ਉਹ ਗਿਣ ਗਿਣ ਵਸਤਾਂ ਧਰਦਾ ਏ।
ਗੁਰ ਅੱਲ੍ਹਾ ਆਪ ਕਹੇਂਂਦਾ ਏ, ਗੁਰ ਵਲੀ ਨਬੀ ਹੋ ਬਹਿੰਦਾ ਏ।
ਘਰ ਹਰ ਦੇ ਦਿਲ ਵਿਚ ਰਹਿੰਦਾ ਏ, ਉਹ ਖ਼ਾਲੀ ਭਾਂਡੇ ਭਰਦਾ ਏ।
ਬੁਲ੍ਹਾ ਸ਼ਹੁ ਨੂੰ ਘਰ ਵਿਚ ਪਾਇਆ, ਜਿਸ ਸਾਂਗੀ ਸਾਂਗ ਬਣਾਇਆ।
ਲੋਕਾਂ ਕੋਲੋਂ ਭੇਤ ਛੁਪਾਇਆ, ਉਹ ਦਰਸ ਪਿਰਮ ਦਾ ਪੜ੍ਹਦਾ ਏ।

ਘੜਿਆਲੀ ਦਿਓ ਨਿਕਾਲ ਨੀ


ਘੜਿਆਲੀ ਦਿਓ ਨਿਕਾਲ ਨੀ, ਅੱਜ ਪੀ ਘਰ ਆਇਆ ਲਾਲ ਨੀ। ਟੇਕ।
ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ।
ਮੇਰੇ ਮਨ ਦੀ ਬਾਤ ਜੇ ਪਾਵੇ, ਹੱਥੋਂ ਚਾ ਸੱਟੇ ਘੜਿਆਲ ਨੀ।
ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁੱਘੜਾਂ ਤਾਨ ਤਰਾਨਾ।
ਨਮਾਜ਼ ਰੋਜ਼ਾ ਭੁੱਲ ਗਿਆ ਦੁਗਾਨਾ, ਮੱਧ ਪਿਆਲਾ ਦੇਣ ਕਲਾਲ ਨੀ।
ਮੁੱਖ ਵੇਖਣ ਦਾ ਅਜਬ ਨਜ਼ਾਰਾ, ਦੁੱਖ ਦਿਲੇ ਦਾ ਉਠ ਗਿਆ ਸਾਰਾ।
ਰੈਣ ਵਧੇ ਕੁਝ ਕਰੋ ਪਸਾਰਾ, ਦਿਨ ਅੱਗੇ ਧਰੋ ਦੀਵਾਲ ਨੀ।
ਮੈਨੂੰ ਆਪਣੀ ਖ਼ਬਰ ਨਾ ਕਾਈ, ਕਿਆ ਜਾਣਾ ਮੈਂ ਕਿਤ ਵਿਆਹੀ।
ਇਹ ਗੱਲ ਕਿਉਂਕਰ ਛਪੇ ਛਪਾਈ, ਹੁਣ ਹੋਇਆ ਫ਼ਜ਼ਲ ਕਮਾਲ ਨੀ।
ਟੂਣੇ ਕਾਮਣ ਕਰੇ ਬਥੇਰੇ, ਸਿਹਰੇ ਆਏ ਵੱਡ ਵਡੇਰੇ।
ਹੁਣ ਘਰ ਆਇਆ ਜਾਨੀ ਮੇਰੇ, ਰਹਾਂ ਲੱਖ ਵਰ੍ਹੇੇ ਇਹਦੇ ਨਾਲ ਨੀ।
ਬੁਲ੍ਹਾ ਸ਼ਹੁ ਦੀ ਸੇਜ ਪਿਆਰੀ, ਨੀ ਮੈਂ ਤਾਰਨਹਾਰੇ ਤਾਰੀ।
ਕਿਵੇਂ ਕਿਵੇਂ ਹੁਣ ਆਈ ਵਾਰੀ, ਹੁਣ ਵਿਛੜਨ ਹੋਇਆ ਮੁਹਾਲ ਨੀ।

ਘਰ ਮੇਂ ਗੰਗਾ ਆਈ ਸੰਤੋ


ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ।
ਆਪੇ ਮੁਰਲੀ ਆਪੇ ਘਨਈਆ ਆਪੇ ਜਾਦੂ ਰਾਈ।
ਆਪ ਗੋਬਰੀਆ ਆਪ ਗਡਰੀਆ ਆਪੇ ਦੇਤ ਦਿਖਾਈ।
ਅਨਹਦ ਦ ਕਾ ਆਇਆ ਗਵਰੀਆ ਕੰਙਣ ਦਸਤ ਚੜ੍ਹਾਈ।
ਮੂੰਡ ਮੁੰਡਾ ਮੋਹੇ ਪ੍ਰੀਤੀ ਕੋ ਰੇਨ ਕੰਨਾਂ ਮੇਂ ਪਾਈ।
ਅੰਮ੍ਰਿਤ ਫਲ ਖਾ ਲਿਓ ਰੇ ਗੋਸਾਈਂ ਥੋੜ੍ਹੀ ਕਰੋ ਬਢਾਈ।
ਘਰ ਮੇਂ ਗੰਗਾ ਆਈ ਸੰਤੋ ਘਰ ਮੇਂ ਗੰਗਾ ਆਈ।

ਘੁੰਘਟ ਓਹਲੇ ਨਾ ਲੁਕ ਸੋਹਣਿਆਂ


ਘੁੰਘਟ ਓਹਲੇ ਨਾ ਲੁਕ ਸੋਹਣਿਆਂ ਮੈਂ ਮੁਸ਼ਤਾਕ ਦੀਦਾਰ ਦੀ ਹਾਂ।
ਜਾਨੀ ਬਾਝ ਦੀਵਾਨੀ ਹੋਈ, ਟੋਕਾਂ ਕਰਦੇ ਲੋਕ ਸਭੋ ਈ।
ਜੇ ਕਰ ਯਾਰ ਕਰੇ ਦਿਲ ਜੋਈ ਮੈਂ ਤਾਂ ਫ਼ਰਿਆਦ ਪੁਕਾਰਦੀ ਹਾਂ।
ਮੁਫ਼ਤ ਵਿਕਾਂਦੀ ਜਾਂਦੀ ਬਾਂਦੀ ਮਿਲ ਮਾਹੀਆ ਜਿੰਦ ਐਵੇਂ ਜਾਂਦੀ।
ਇਕ ਦਮ ਹਿਜਰ ਨਹੀਂ ਮੈਂ ਸਹਿੰਦੀ, ਮੈਂ ਬੁਲਬੁਲ ਇਸ ਗੁਲਜ਼ਾਰ ਦੀ ਹਾਂ।

ਘੁੰਘਟ ਚੁੱਕ ਓ ਸੱਜਣਾ ਵੇ


ਘੁੰਘਟ ਚੁੱਕ ਓ ਸੱਜਣਾ ਵੇ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ। ਟੇਕ।
ਜ਼ੁਲਫ਼ ਕੁੰਡਲ ਦਾ ਘੇਰਾ ਪਾਇਆ, ਬਿਸੀਅਰ ਹੋ ਕੇ ਡੰਗ ਚਲਾਇਆ।
ਵੇਖ ਅਸਾਂ ਵਲ ਤਰਸ ਨਾ ਆਇਆ, ਕਰ ਕੇ ਖੂਨੀ ਅੱਖੀਆਂ ਵੇ।
ਘੁੰਘਟ ਚੁੱਕ ਓ ਸੱਜਣਾ ਵੇ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜਜ਼ ਦੇ ਸੀਨੇ ਲਾਇਆ।

ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ।
ਘੁੰਘਟ ਚੁੱਕ ਓ ਸੱਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਬਿਰਹੋਂ ਕਟਾਰੀ ਤੂੰ ਕੱਸ ਕੇ ਮਾਰੀ, ਤਦ ਮੈਂ ਹੋਈ ਬੇਦਿਲ ਭਾਰੀ।
ਮੁੜ ਨਾ ਲਈ ਹੈਂ ਸਾਰ ਹਮਾਰੀ, ਪੱਤੀਆਂ ਤੇਰੀਆਂ ਕੱਚੀਆਂ ਵੇ।
ਘੁੰਘਟ ਚੁੱਕ ਓ ਸੱਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਨੇਹੁ ਲਗਾ ਕੇ ਮਨ ਹਰ ਲੀਤਾ, ਫੇਰ ਨਾ ਆਪਣਾ ਦਰਸ਼ਨ ਦੀਤਾ।
ਜ਼ਹਿਰ ਪਿਆਲਾ ਮੈਂ ਆਪੇ ਪੀਤਾ, ਅਕਲੋਂ ਸੀ ਮੈਂ ਕੱਚੀਆਂ ਵੇ।
ਘੁੰਘਟ ਚੁੱਕ ਓ ਸੱਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।
ਸ਼ਾਹ ਅਨਾਇਤ ਮੁੱਖੋਂ ਨਾ ਬੋਲਾਂ, ਸੂਰਤ ਤੇਰੀ ਹਰ ਦਿਲ ਟੋਲਾਂ।
ਸਾਬਤ ਹੋ ਕੇ ਫੇਰ ਕਿਉਂ ਡੋਲਾਂ, ਅੱਜ ਕੋਲੋਂ ਮੈਂ ਸੱਚੀਆਂ ਵੇ।
ਘੁੰਘਟ ਚੁੱਕ ਓ ਸੱਜਣਾ ਵੇ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।

ਚੱਲੋ ਦੇਖੀਏ ਉਸ ਮਸਤਾਨੜੇ ਨੂੰਚੱਲੋ ਦੇਖੀਏ ਉਸ ਮਸਤਾਨੜੇ ਨੂੰ, ਜਿਦ੍ਹੀ ਤਿ੍ੰੰਞਣਾ ਦੇ ਵਿਚ ਪਈ ਏ ਧੁੰਮ। ਟੇਕ।
ਉਹ ਤੇ ਮੈ ਵਹਦਤ ਵਿਚ ਰੰਗਦਾ ਏ, ਨਹੀਂ ਪੁੱਛਦਾ ਜ਼ਾਤ ਦੇ ਕੀ ਹੋ ਤਮ।
ਜਿਦ੍ਹਾ ਸ਼ੋਰ ਚੁਫੇਰੇ ਪੈਂਦਾ ਏ, ਉਹ ਕੋਲ ਤੇਰੇ ਨਿੱਤ ਰਹਿੰਦਾ ਏ।
ਨਾਲੇ ਨਾਹਨ ਅਕਰਬ ਕਹਿੰਦਾ ਏ, ਨਾਲੇ ਆਖੇ ਵਫ਼ੀਆ-ਨਫੋਸਾ-ਕੁਮ।
ਛੱਡ ਝੂਠ ਭਰਮ ਦੀ ਬਸਤੀ ਨੂੰ, ਕਰ ਇਸ਼ਕ ਦੀ ਕਾਇਮ ਮਸਤੀ ਨੂੰ।
ਗਏ ਪਹੁੰਚ ਸਜਣ ਦੀ ਹਸਤੀ ਨੂੰ, ਜਿਹੜੇ ਹੋ ਗਏ ਸੰਮ-ਬੁਕਮੁਨ-ਉਮ।
ਨਾ ਤੇਰਾ ਏ ਨਾ ਮੇਰਾ ਏ, ਜਗ ਫ਼ਾਨੀ ਝਗੜਾ ਝੇੜਾ ਏ।
ਬਿਨਾ ਮੁਰਸ਼ਦ ਰਹਿਬਰ ਕਿਹੜਾ ਏ, ਪੜ੍ਹ ਫ਼ਾਜ਼-ਕਰੂਨੀ-ਅਜ਼-ਕੁਰ-ਕੁਮ।
ਬੁਲ੍ਹੇ ਸ਼ਾਹ ਇਹ ਬਾਤ ਇਸ਼ਾਰੇ ਦੀ, ਜਿਨ੍ਹਾਂ ਲਗ ਗਈ ਤਾਂਘ ਨਜ਼ਾਰੇ ਦੀ।
ਦੱਸ ਪੈਂਦੀ ਘਰ ਵਣਜਾਰੇ ਦੀ, ਹੈ ਯਦਉੱਲਾ-ਫ਼ੌਕਾ-ਐਦੀ-ਕੁਮ।

ਜਿਸ ਤਨ ਲਗਿਆ ਇਸ਼ਕ ਕਮਾਲਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ। ਟੇਕ।
ਦਰਦਮੰਦਾਂ ਨੂੰ ਕੋਈ ਨਾ ਛੇੜੇ, ਜਿਸਨੇ ਆਪੇ ਦੁੱਖ ਸਹੇੜੇ।
ਜੰਮਣਾ ਜੀਊਣਾ ਮੂਲ ਉਖੇੜੇ, ਬੂਝੇ ਆਪਣਾ ਆਪ ਖ਼ਿਆਲ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ।
ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫ਼ਤਵਾ ਲੀਤਾ।
ਜਦੋਂ ਹਜ਼ਰੋਂ ਪਿਆਲਾ ਪੀਤਾ, ਕੁਝ ਨਾ ਰਿਹਾ ਸਵਾਲ ਜਵਾਬ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ।
ਜਿਸਦੇ ਅੰਦਰ ਵੱਸਿਆ ਯਾਰ, ਉੱਠਿਆ ਯਾਰੋ ਯਾਰ ਪੁਕਾਰ।
ਨਾ ਉਹ ਚਾਹੇ ਰਾਗ ਨਾ ਤਾਰ, ਐਵੇਂ ਬੈਠਾ ਖੇਡੇ ਹਾਲ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ, ਬੇਸੁਰ ਤੇ ਬੇਤਾਲੇ।
ਬੁਲ੍ਹਿਆ ਸ਼ੌਹ ਨਗਰ ਸਚ ਪਾਇਆ, ਝੂਠਾ ਰੌਲਾ ਸਭ ਮੁਕਾਇਆ।
ਸੱਚਿਆਂ ਕਾਰਨ ਸੱਚ ਸੁਣਾਇਆ, ਪਾਇਆ ਉਸਦਾ ਪਾਕ ਜਮਾਲ।
ਜਿਸ ਤਨ ਲਗਿਆ ਇਸ਼ਕ ਕਮਾਲ, ਨਾਚੇ ਬੇਸੁਰ ਤੇ ਬੇਤਾਲ।

ਚੱਲੋ ਦੇਖੀਏ ਉਸ ਮਸਤਾਨੜੇ ਨੂੰਜਿਚਰ ਨਾ ਇਸ਼ਕ-ਮਜਾਜ਼ੀ ਲਾਗੇ, ਸੂਈ ਸੀਵੇ ਨਾ ਬਿਨ ਧਾਗੇ।
ਇਸ਼ਕ ਮਜਾਜ਼ੀ ਦਾਤਾ ਹੈ, ਜਿਸ ਪਿੱਛੇ ਮਸਤ ਹੋ ਜਾਤਾ ਹੈ।
ਇਸ਼ਕ ਜਿਨ੍ਹਾਂ ਦੀ ਹੱਡੀ ਪੈਂਦਾ, ਸੋਈ ਨਰ ਜੀਵਤ ਮਰ ਜਾਂਦਾ।
ਇਸ਼ਕ ਪਿਤਾ ਤੇ ਮਾਤਾ ਏ, ਜਿਸ ਪਿੱਛੇ ਮਸਤ ਹੋ ਜਾਤਾ ਏ।
ਆਸ਼ਕ ਦਾ ਤਨ ਸੁੱਕਦਾ ਜਾਏ, ਮੈਂ ਖੜੀ ਚੰਦ ਪਿਰ ਕੇ ਸਾਏ।
ਵੇਖ ਮਾਸ਼ੂਕਾਂ ਖਿੜ ਖਿੜ ਹਾਸੇ, ਇਸ਼ਕ ਬੇਤਾਲ ਪੜ੍ਹਾਤਾ ਹੈ।
ਜਿਸ ਤੇ ਇਸ਼ਕ ਇਹ ਆਇਆ ਹੈ, ਉਹ ਬੇਬਸ ਕਰ ਦਿਖਲਾਇਆ ਹੈ।
ਨਸ਼ਾ ਰੋਮ ਰੋਮ ਮੇਂ ਆਇਆ ਹੈ, ਇਸ ਵਿੱਚ ਨਾ ਰੱਤੀ ਓਹਲਾ ਹੈ।

ਹਰ ਤਰਫ਼ ਦਸੇਂਦੇ ਮੌਲਾ ਹੈ, ਬੁਲ੍ਹਾ ਆਸ਼ਕ ਵੀ ਹੁਣ ਤਰਦਾ ਹੈ।
ਜਿਸ ਫਿਕਰ ਪੀਆ ਦੇ ਘਰ ਦਾ ਹੈ, ਰੱਬ ਮਿਲਦਾ ਵੇਖ ਉਧਰਦਾ ਹੈ।
ਮਨ ਅੰਦਰ ਹੋਇਆ ਝਾਤਾ ਹੈ, ਜਿਸ ਪਿਛੇ ਮਸਤ ਹੋ ਜਾਤਾ ਹੈ।

ਜਿੰਦ ਕੁੜਿਕੀ ਦੇ ਮੂੰਹ ਆਈਜਿੰਦ ਕੁੜਿਕੀ ਦੇ ਮੂੰਹ ਆਈ। ਟੇਕ।
ਆਪੇ ਹੈ ਤੂੰ ਲਹਿਮਕ-ਲਹਿਮੀ, ਆਪੇ ਹੈਂ ਤੂੰ ਨਿਆਰਾ।
ਗੱਲਾਂ ਸੁਣ ਸੁਣ ਤੇਰੀਆਂ, ਮੇਰਾ ਅਕਲ ਗਿਆ ਉੱਡ ਸਾਰਾ।
ਸ਼ਰੀਅਤ ਤੋਂ ਬੇਸ਼ਰੀਅਤ ਕਰਕੇ, ਭਲੀ ਖੁੱਭਣ ਵਿਚ ਪਾਈ।
ਜੱਰਾ ਇਸ਼ਕ ਤੁਸਾਡਾ ਦਿਸਦਾ, ਪਰਬਤ ਕੋਲੋਂ ਭਾਰਾ।
ਇਕ ਘੜੀ ਦੇ ਵੇਖਣ ਕਾਰਨ, ਚੁੱਕ ਲਿਆ ਮੈਂ ਸਾਰਾ।
ਕੀਤੀ ਮਿਹਨਤ ਮਿਲਦੀ ਨਾਹੀਂ, ਹੁਣ ਕੀ ਕਰੇ ਲੁਕਾਈ।
ਵਾਵੇਲਾ ਕੀ ਕਰਨਾ ਜਿੰਦੇ, ਜੁ ਸਾੜੇ ਸੁ ਸਾੜੇ।
ਸੁੱਖਾਂ ਦਾ ਇਕ ਪੂਲਾ ਨਾਹੀਂ, ਦੁੱਖਾਂ ਦੇ ਖਲਵਾੜੇ।
ਹੋਣੀ ਸੀ ਜੁ ਉਸ ਦਿਨ ਹੋਈ, ਹੁਣ ਕੀ ਕਰੀਏ ਭਾਈ।
ਸੁਲਹਾ ਨਾ ਮੰਨਦਾ ਵਾਤ ਨਾ ਪੁੱਛਦਾ, ਆਖ ਵੇਖਾਂ ਕੀ ਕਰਦਾ।
ਕੱਲ ਮੈਂ ਕਮਲੀ ਤੇ ਉਹ ਕਮਲਾ, ਹੁਣ ਕਿਉਂ ਮੈਥੋਂ ਡਰਦਾ।
ਉਹਲੇ ਬਹਿ ਕੇ ਰਮਜ਼ ਚਲਾਈ, ਦਿਲ ਨੂੰ ਚੋਟ ਲਗਾਈ।
ਸੀਨੇ ਬਾਣ ਧਦਾਲਾਂ ਗਲ ਵਿਚ, ਇਸ ਹਾਲਤ ਵਿਚ ਜਾਲਾਂ।
ਚਾ ਚਾ ਸਿਰ ਭੋਏਂ ਤੇ ਮਾਰਾਂ, ਰੋ ਰੋ ਯਾਰ ਸੰਭਾਲਾਂ।
ਅੱਗੇ ਵੀ ਸਈਆਂ ਨੇਹੁ ਲਗਾਇਆ, ਕਿ ਮੈਂ ਹੀ ਪ੍ਰੀਤ ਲਗਾਈ।
ਜਗ ਵਿਚ ਰੌਸ਼ਨ ਨਾਮ ਤੁਸਾਡਾ, ਆਸ਼ਕ ਤੋਂ ਕਿਉਂ ਨੱਸਦੇ ਹੋ।
ਵੱਸੋ ਰੱਸੋ ਵਿੱਚ ਬੱਕਲ ਦੇ, ਆਪਣਾ ਭੇਤ ਨਾ ਦੱਸਦੇ ਹੋ।
ਅਧਕੜੇ ਵਿਚਕਾਰੋਂ ਫੜਕੇ, ਮੈਂ ਕਰ ਉਲਟੀ ਲਟਕਾਈ।
ਅੰਦਰ ਵਾਲਿਆਂ ਬਾਹਰ ਆਵੀਂ, ਬਾਹੋਂ ਪਕੜ ਖਲੋਵਾਂ।
ਜ਼ਾਹਰਾ ਮੈਥੋਂ ਲੁਕਣ ਛਿਪਣ, ਬਾਤਨ ਕੋਲੇ ਹੋਵਾਂ।

ਐਸੇ ਬਾਤਨ ਫਟੀ ਜ਼ੁਲੈਖਾ, ਮੈਂ ਬਾਤਨ ਬਰਲਾਈ।
ਆਖਣੀਆਂ ਸੀ ਆਖ ਸੁਣਾਈਆਂ, ਮਚਲਾ ਸੁਣਦਾ ਨਹੀਂ।
ਹੱਥ ਮਰੋੜਾਂ ਵਾਟਾਂ ਤਲੀਆਂ, ਰੋਵਾਂ ਢਾਹੀਂ ਢਾਹੀਂ।
ਲਹਿਣੇ ਥੀਂ ਮੁੜ ਦੇਣਾ ਆਇਆ, ਇਹ ਤੇਰੀ ਭਲਿਆਈ।
ਇਕ ਇਕ ਲਹਿਰ ਅਜਿਹੀ ਆਵੇ, ਨਹੀਂ ਦੱਸਣੀਆਂ ਸੋ ਦੱਸਾਂ।
ਸੱਚ ਆਖਾਂ ਤਾਂ ਸੂਲੀ ਫਾਹਾ, ਝੂਠ ਕਹਾਂ ਤਾਂ ਵੱਸਾਂ।
ਐਸੀ ਨਾਜ਼ਕ ਬਾਤ ਕਿਉਂ ਆਖਾਂ, ਕਹਿੰਦਿਆਂ ਹੋਵੇ ਪਰਾਈ।
ਵਹੀ ਵਸੀਲਾ ਪਾਕਾਂ ਦਾ, ਤੁਸੀਂ ਆਪੇ ਸਾਡੇ ਹੋਵੋ।
ਜਾਗਦਿਆਂ ਸੰਗ ਸਾਡੇ ਜਾਗੋ, ਸਵਾਂ ਤਾਂ ਨਾਲੇ ਸੋਵੋ।
ਜਿਸ ਨੇ ਤੋਂ ਸੰਗ ਪਰੀਤ ਲਗਾਈ, ਕਿਹੜੇ ਸੁੱਖ ਸੁਆਈ।
ਐਸੀਆਂ ਲੀਕਾਂ ਲਾਈਆਂ ਮੈਨੂੰ, ਹੋਰ ਕਈ ਘਰ ਗਾਲੇ।
ਉਪਰਵਾਰੋਂ ਪਾਵੇਂ ਝਾਤੀ, ਵੱਤੋਂ ਫਿਰੇਂ ਦੁਆਲੇ।
ਲੁਕਣ ਛਿਪਣ ਤੇ ਛਲ ਜਾਵਣ, ਇਹ ਤੇਰੀ ਵਡਿਆਈ।
ਤੇਰਾ ਮੇਰਾ ਨਿਆਉਂ ਨਬੇੜੇ ਰੂਮੋ ਕਾਜ਼ੀ ਆਵੇ।
ਖੋਲ੍ਹ ਕਿਤਾਬਾਂ ਕਰੇ ਤਸੱਲੀ, ਦੋਹਾਂ ਇਕ ਬਤਾਵੇ।
ਭਰਮਿਆਂ ਕਾਜ਼ੀ ਮੇਰੇ ਉੱਤੇ, ਮੈਂ ਕਾਜ਼ੀ ਭਰਮਾਈ।
ਬੁਲ੍ਹਾ ਸ਼ੌਹ ਤੂੰ ਕੇਹਾ ਜਿਹਾ, ਹੁਣ ਤੂੰ ਕਿਹਾ ਮੈਂ ਕਹੀ।
ਤੈਨੂੰ ਜੋ ਮੈਂ ਢੂੰਡਣ ਲੱਗੀ, ਮੈਂ ਭੀ ਆਪ ਨਾ ਰਹੀ।
ਪਾਇਆ ਜ਼ਾਹਰ ਬਾਤਨ ਤੈਨੂੰ, ਬਾਹਰ ਅੰਦਰ ਰੁਸ਼ਨਾਈ।

ਜੋ ਰੰਗ ਰੰਗਿਆ ਗੂੜ੍ਹਾ ਰੰਗਿਆਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲ ਓ ਯਾਰ।
ਅਹਦ ਵਿਚੋਂ ਅਹਿਮਦ ਹੋਇਆ, ਵਿਚੋਂ ਮੀਮ ਨਿਕਾਲੀ ਓ ਯਾਰ।
ਦੂਰ ਮੁਆਨੀ ਦੀ ਧੂਮ ਮਚੀ ਹੈ, ਨੈਣਾਂ ਤੋਂ ਘੁੰਡ ਉਠਾਲੀ ਓ ਯਾਰ।
ਸੂਰਾਹ ਯਾਸੀਨ ਮੁਜ਼ਮਲ ਵਾਲਾ, ਬੱਦਲਾਂ ਗਰਜ ਸੰਭਾਲੀ ਓ ਯਾਰ।
ਜ਼ੁਲਫ਼ ਸਿਆਹ ਦੇ ਵਿਚ ਯਦ-ਬੈਜ਼ਾ, ਦੇ ਚਮਕਾਰ ਵਿਖਾਲੀ ਓ ਯਾਰ।

ਮੂਤੂ ਕਬਲ-ਅੰਤ ਮੂਤੂ ਹੋਇਆ, ਮੋਇਆਂ ਨੂੰ ਫੇਰ ਜਵਾਲੀ ਓ ਯਾਰ।
ਬੁਲ੍ਹਾ ਸ਼ੌਹ ਮੇਰੇ ਘਰ ਆਇਆ, ਕਰ ਕਰ ਨਾਚ ਵਖਾਲੀ ਓ ਯਾਰ।

ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ। ਟੇਕ।
ਮੈਂ ਦੁਬੜੀ ਮੈਂ ਕੁੜੀ ਹੋਈ ਹੋਈਆਂ।
ਮੇਰੇ ਦੁਖੜੇ ਸਭ ਬਤਲਾਵੀਂ ਵੇ, ਪਾਂਧੀਆ ਹੋ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ।
ਖੁਲ੍ਹੀ ਲਿਟ ਗਲ, ਹੱਥ ਪਰਾਂਦਾ।
ਇਹ ਕਹਿੰਦਿਆਂ ਨਾ ਸ਼ਰਮਾਵੀ ਵੇ, ਪਾਂਧੀਆ ਵੇ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ।
ਯਾਰਾਂ ਲਿਖ ਕੇ ਕੜਾਬਤ ਭੇਜੀ।
ਕਿਸੇ ਗੋਸ਼ੇ ਬਹਿ ਸਮਝਾਵੀਂ ਵੇ ਪਾਂਧੀਆ ਹੋ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆ ਹੋ।
ਬੁਲ੍ਹਾ ਸ਼ਹੁ ਦੀਆਂ ਮੁੜਨ ਮੁਹਾਰਾਂ।
ਲੈ ਪੱਤੀਆਂ ਤੂੰ ਝੱਬ ਧਾਵੀਂ ਵੇ, ਪਾਂਧੀਆਂ ਹੋ।
ਝੱਬ ਸੁੱਖ ਦਾ ਸੁਨੇਹੜਾ ਲਿਆਵੀਂ ਵੇ, ਪਾਂਧੀਆਂ ਹੋ।

ਟੁਕ ਬੁਝ ਕੌਣ ਛਪ ਆਇਆ ਏਟੁਕ ਬੂਝ ਕੌਣ ਛਪ ਆਇਆ ਏ, ਕਿਸੇ ਭੇਖੀ ਭੇਖ ਵਟਾਇਆ ਏ। ਟੇਕ।
ਜਿਸ ਨਾ ਦਰਦ ਦੀ ਬਾਤ ਕਹੀ, ਉਸ ਪਰੇਮ ਨਗਰ ਨਾ ਝਾਤ ਪਈ।
ਉਹ ਡੁੱਬ ਮੋਈ ਸਭ ਘਾਤ ਗਈ, ਉਸ ਕਿਉਂ ਚੰਦਰੀ ਨੇ ਜਾਇਆ ਏ।
ਟੂਕ ਬੂਝ ਕੌਣ ਛਪ ਆਇਆ ਏ।
ਮਾਨਿੰਦ ਪਲਾਸ ਬਣਾਇਉ ਈ, ਮੇਰੀ ਸੂਰਤ ਚਾ ਲਖਾਇਉ ਈ।

ਮੁਖ ਕਾਲਾ ਕਰ ਦਿਖਲਾਇਉ ਈ, ਕਿਆ ਸਿਆਹੀ ਰੰਗ ਲਖਾਇਆ ਏ।
ਟੁਕ ਬੂਝ ਕੌਣ ਛਪ ਆਇਆ ਏ।
ਇਕ ਰੱਬ ਦਾ ਨਾਂ ਖ਼ਜ਼ਾਨਾ ਏ, ਸੰਗ ਚੋਰਾਂ ਯਾਰਾਂ ਦਾਨਾਂ ਏ।
ਉਹ ਰਹਿਮਤ ਦਾ ਖਸਮਾਨਾ ਏ, ਸੰਗ ਖ਼ੌੌਫ ਰਕੀਬ ਬਣਾਇਆ ਏ।
ਟੁੁਕ ਸੁਝ ਕੌਣ ਛਪ ਆਇਆ ਏ।
ਦੂਈ ਦੂਰ ਕਰੋ ਕੋਈ ਸ਼ੋਰ ਨਹੀਂ, ਇਹ ਤੁਰਕ ਹਿੰਦੂ ਕੋਈ ਹੋਰ ਨਹੀਂ।
ਸਭ ਸਾਧ ਕਹੋ ਕੋਈ ਚੋਰ ਨਹੀਂ, ਹਰ ਘਟ ਵਿਚ ਆਪ ਸਮਾਇਆ ਏ।
ਟੁੁਕ ਬੂਝ ਕੌਣ ਛਪ ਆਇਆ ਏ।
ਐਵੇਂ ਕਿੱਸੇ ਕਾਹਨੂੰ ਘੜਨਾ ਏਂ, ਤੇ ਗੁਲਸਤਾਂ, ਬੋਸਤਾਂ ਪੜ੍ਹਨਾ ਏਂ।
ਐਵੇਂ ਬੇਮੂਜਬ ਕਿਉਂ ਲੜਨਾ ਏਂ, ਕਿਸ ਉਲਟਾ ਵੇਦ ਪੜ੍ਹਾਇਆ ਏ।
ਟੁੁਕ ਬੂਝ ਕੌਣ ਛਪ ਆਇਆ ਏ।
ਸ਼ਰੀਅਤ ਸਾਡੀ ਦਾਈ ਏ, ਤਰੀਕਤ ਸਾਡੀ ਮਾਈ ਏ।
ਅੱਗੋਂ ਹੱਕ ਹਕੀਕਤ ਆਈ ਏ, ਅਤੇ ਮਾਰਫ਼ਤੋਂ ਕੁਝ ਪਾਇਆ ਏ।
ਟੁੁਕ ਬੂਝ ਕੌਣ ਛਪ ਆਇਆ ਏ।
ਹੈ ਵਿਰਲੀ ਬਾਤ ਬਤਾਵਣ ਦੀ, ਤੁਸੀਂ ਸਮਝੋ ਦਿਲ ਤੇ ਲਾਵਣ ਦੀ।
ਕੋਈ ਗੱਤ ਦੱਸੋ ਇਸ ਬਾਵਣ ਦੀ, ਇਹ ਕਾਹਨੂੰ ਭੇਤ ਬਣਾਇਆ ਏ।
ਟੁੁਕ ਬੂਝ ਕੌਣ ਛਪ ਆਇਆ ਏ।
ਇਹ ਪੜ੍ਹਨਾ ਇਲਮ ਜ਼ਰੂਰ ਹੋਇਆ, ਪਰ ਦੱਸਣਾ ਨਾ ਮੰਜ਼ੂਰ ਹੋਇਆ।
ਜਿਸ ਦਸਿਆ ਸੋ ਮਨਸੂਰ ਹੋਇਆ, ਉਸ ਸੂਲੀ ਪਕੜ ਚੜ੍ਹਾਇਆ ਏ।
ਟੁੁਕ ਬੁਝ ਕੌਣ ਛੁਪ ਆਇਆ ਏ।
ਮੈਂ ਨਾ ਕਸਬ ਨਾ ਵਿਕਰ ਤਮੀਜ਼ ਕੀਤਾ, ਦੁੱਖ ਤਨ ਆਰਫ਼ ਬਾਯਜ਼ੀਦ ਕੀਤਾ। ਕਰ ਜ਼ੁਹਦ ਕਿਤਾਬ ਮਜੀਦ ਕੀਤਾ, ਕਿਸੇ ਬੇ-ਮਿਹਨਤ ਨਹੀਂ ਪਾਇਆ ਏ।
ਟੁੁਕ ਬੂਝ ਕੌਣ ਛਪ ਆਇਆ ਏ।
ਇਸ ਦੁੱਖ ਸੇ ਕਿਚਰਕ ਭਾਗੇਂਗਾ, ਰਹੇਂ ਮੁਤਾ ਕਦ ਤੂੰ ਜਾਗੇਂਗਾ।
ਫੇਰ ਉਠਦਾ ਰੋਵਣ ਲਾਗੇਗਾ, ਕਿਸੇ ਗ਼ਫ਼ਲਤ ਮਾਰ ਸੁਲਾਇਆ ਏ।
ਟੁੁਕ ਬੂਝ ਕੋਣ ਛਪ ਆਇਆ ਏ।
ਗੈਨ ਐਨ ਦੀ ਸੂਰਤ ਠਹਿਰਾ, ਇਕ ਨੁਕਤੇ ਦਾ ਹੈ ਫ਼ਰਕ ਪੜਾ।
ਜੋ ਨੁਕੜਾ ਦਿਲ ਥੀਂ ਦੂਰ ਕਰਾ, ਫਿਰ ਗੈਨ ਵਾ ਐਨ ਜਤਾਇਆ ਏ।

ਟੁਕ ਬੂਝ ਕੌਣ ਛਪ ਆਇਆ ਏ।
ਜਿਹੜਾ ਮਨ ਵਿਚ ਲੱਗਾ ਦੂਆ ਰੇ, ਇਹ ਕੌਣ ਕਹੇ ਮੈਂ ਮੂਆ ਰੇ।
ਤਨ ਸਭ ਅਨਾਇਤ ਹੂਆ ਰੇ, ਫਿਰ ਬੁਲ੍ਹਾ ਨਾਮ ਧਰਾਇਆ ਏ।
ਟੁਕ ਬੂਝ ਕੌਣ ਛਪ ਆਇਆ ਏ।

ਢਿਲਕ ਗਈ ਮੇਰੇ ਚਰਖੇ ਦੀ ਹੱਥੀਢਿਲਕ ਗਈ ਮੇਰੇ ਚਰਖੇ ਦੀ ਹੱਥੀ, ਕੱਤਿਆ ਮੂਲ ਨਾ ਜਾਵੇ।
ਤੱਕਲੇ ਨੂੰ ਵਲ ਪੈ ਪੈ ਜਾਂਦੇ, ਕੌਣ ਲੁਹਾਰ ਲਿਆਵੇ।
ਤੱਕਲੇ ਤੋਂ ਵਲ ਲਾਹੀਂ ਲੁਹਾਰਾ, ਤੰਦੀ ਟੁੱਟ ਟੁੱਟ ਜਾਵੇ।
ਘੜੀ ਘੜੀ ਇਹ ਝੋਲੇ ਖਾਂਦਾ, ਛੱਲੀ ਇਕ ਨਾ ਲਾਹਵੇ।
ਪੀਤਾ ਨਹੀਂ ਜੋ ਬੀੜੀ ਬੰਨ੍ਹਾਂ, ਬਾਇੜ ਹੱਤ ਨਾ ਆਵੇ।
ਚਮੜਿਆਂ ਉੱਤੇ ਚੋਪੜ ਨਾਹੀਂ, ਮਾਲ੍ਹ ਪਈ ਬਰੜਾਵੇ।
ਦਿਨ ਚੜ੍ਹਿਆ ਕਦ ਗੁਜ਼ਰੇ, ਮੈਨੂੰ ਪਿਆਰਾ ਮੁੱਖ ਦਿਖਲਾਵੇ।
ਮਾਹੀ ਛਿੜ ਗਿਆ ਨਾਲ ਮਹੀਂ ਦੇ, ਹੁਣ ਕੱਤਣ ਕਿਸ ਨੂੰ ਭਾਵੇ।
ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ, ਮੇਰਾ ਦਿਲ ਬੇਲੇ ਵਲ ਧਾਵੇ।
ਤਿ੍ੰੰਜਣ ਕੱਤਣ ਸੱਦਣ ਸਈਆਂ, ਬਿਰਹੋਂ ਢੋਲ ਬਜਾਵੇ।
ਅਰਜ਼ ਇਹੋ ਮੈਨੂੰ ਆਣ ਮਿਲੇ ਹੁਣ, ਕੋਣ ਵਸੀਲਾ ਜਾਵੇ।
ਸੈ ਮਣਾਂ ਦਾ ਕੱਤ ਲਿਆ ਬੁਲ੍ਹਾ, ਮੈਨੂੰ ਸ਼ਹੁ ਗਲ ਲਾਵੇ।

ਢੋਲਾ ਆਦਮੀ ਬਣ ਆਇਆਢੋਲਾ ਆਦਮੀ ਬਣ ਆਇਆ। ਟੇਕ।
ਆਪੇ ਆਹੂ ਆਪੇ ਚੀਤਾ ਆਪੇ ਮਾਰਨ ਧਾਇਆ।
ਆਪੇ ਸਾਹਿਬ ਆਪੇ ਬਰਦਾ ਆਪੇ ਮੁੱਲ ਵਿਕਾਇਆ।
ਢੋਲਾ ਆਦਮੀ ਬਣ ਆਇਆ।

ਕਦੀ ਹਾਥੀ ਤੇ ਅਸਵਾਰ ਹੋਇਆ, ਕਦੀ ਠੂਠਾ ਡਾਂਗ ਭਵਾਇਆ।
ਕਦੀ ਰਾਵਲ ਜੋਗੀ ਭੋਗੀ ਹੋ ਕੇ, ਸਾਂਗੀ ਸਾਂਗ ਬਣਾਇਆ।
ਢੋਲਾ ਆਦਮੀ ਬਣ ਆਇਆ।
ਬਾਜ਼ੀਗਰ ਕਿਆ ਬਾਜ਼ੀ ਖੇਲੀ, ਮੈਨੂੰ ਪੁਤਲੀ ਵਾਂਙ ਨਚਾਇਆ।
ਮੈਂ ਉਸ ਪੜਤਾਲੀ ਨੱਚਨਾ ਹਾਂ, ਜਿਸ ਗਤ ਮਿਤ ਯਾਰ ਲਖਾਇਆ।
ਢੋਲਾ ਆਦਮੀ ਬਣ ਆਇਆ।
ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ।
ਬੁਲ੍ਹਾ ਉਨ੍ਹਾਂ ਤੋਂ ਵੀ ਅੱਗੋਂ ਆਹਾ, ਦਾਦਾ ਗੋਦ ਖਿਡਾਇਆ।
ਢੋਲ ਆਦਮੀ ਬਣ ਆਇਆ।

ਤਾਂਘ ਮਾਹੀ ਦੀ ਜਲੀਆਂਤਾਂਘ ਮਾਹੀ ਦੀ ਜਲੀਆਂ,
ਨਿਤ ਕਾਗ ਉਡਾਵਾਂ ਖਲੀਆਂ। ਟੇਕ।
ਕਉਡੀ ਦਮੜੀ ਪੱਲੇ ਨਾ ਕਾਈ, ਪਾਰ ਵੰਞਣ ਨੂੰ ਮੈਂ ਸੱਧਰਾਈ।
ਨਾਲ ਮੱਲਾਹਾਂ ਦੇ ਨਹੀਂ ਅਸ਼ਨਾਈ, ਝੇੜਾਂ ਕਰਾਂ ਵਲੱਲੀਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।
ਨੂੰ ਚੰਦਲ ਦੇ ਸ਼ੋਰ ਕਿਨਾਰੇ, ਘੁੰਮਣ ਘੇਰ ਵਿਚ ਠਾਠਾਂ ਮਾਰੇ।
ਡੁੱਬ ਡੁੱਬ ਮੋਏ ਤਾਰੂ ਭਾਰੇ, ਜੇ ਸ਼ੋਰ ਕਰਾਂ ਤਾਂ ਝੱਲੀ ਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।
ਨੈੈ ਚੰਦਲ ਦੇ ਡੂੰਘੇ ਪਾਹੇ, ਤਾਰੂ ਗੋਤੇ ਖਾਂਦੇ ਆਹੇ।
ਮਾਹੀ ਮੁੰਡੇ ਪਾਰ ਸਿਧਾਏ, ਮੈਂ ਕੇਵਲ ਰਹੀਆਂ ਕੱਲੀਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।
ਨੈੈ ਚੰਦਲ ਦੀਆਂ ਤਾਰੂ ਫਾਟਾਂ, ਖਲੀ ਉਡੀਕਾਂ ਮਾਹੀ ਦੀਆਂ ਵਾਟਾਂ।
ਇਸ਼ਕ ਮਾਹੀ ਦੇ ਲਾਈਆਂ ਚਾਟਾਂ, ਜੇ ਕੂਕਾਂ ਤਾਂ ਮੈਂ ਗਲੀਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।
ਪਾਰ ਝਨਾਉਂ ਜੰਗਲ ਬੇਲੇ, ਓਥੇ ਖੂਨੀ ਸ਼ੇਰ ਬਘੇਲੇ।

ਝਬ ਰੱਬ ਮੈਨੂੰ ਮਾਹੀ ਮੇਲੇ, ਮੈਂ ਇਸ ਫ਼ਿਕਰ ਵਿਚ ਗਲੀਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।
ਅੱਧੀ ਰਾਤ ਲਟਕਦੇ ਤਾਰੇ, ਇਕ ਲਟਕੇ ਇਕ ਲਟਕਣਹਾਰੇ।
ਮੈਂ ਉਠ ਆਈ ਨਦੀ ਕਿਨਾਰੇ, ਹੁਣ ਪਾਰ ਲੰਘਣ ਨੂੰ ਖਲੀਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।
ਮੈਂ ਅਨ-ਤਾਰੂ ਸਾਰ ਕੀ ਜਾਣਾ, ਵੰਝ ਚੱਪਾ ਨਾ ਤੁਲ੍ਹਾ ਪੁਰਾਣਾ।
ਘੁੰਮਣ ਘੇਰ ਨਾ ਟਾਂਗ ਟਿਕਾਣਾ, ਰੋ ਰੋ ਵਾਟਾਂ ਤਲੀਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।
ਬੁਲ੍ਹਾ ਸ਼ੌਹ ਘਰ ਮੇਰੇ ਆਵੇ, ਹਾਰ ਸ਼ਿੰਗਾਰ ਮੇਰੇ ਮਨ ਭਾਵੇ।
ਮੂੰਹ ਮੁਕਟ ਮੱਥੇ ਤਿਲਕ ਲਗਾਵੇ, ਜੇ ਵੇਖੇ ਤਾਂ ਮੈਂ ਭਲੀਆਂ।
ਤਾਂਘ ਮਾਹੀ ਦੀ ਜਲੀਆਂ, ਨਿਤ ਕਾਗ ਉਡਾਵਾਂ ਖਲੀਆਂ।

ਤੁਸੀਂ ਕਰੋ ਅਸਾਡੀ ਕਾਰੀਤੁਸੀਂ ਕਰੋ ਅਸਾਡੀ ਕਾਰੀ, ਕੇਹੀ ਹੋ ਗਈ ਵੇਦਨ ਭਾਰੀ। ਟੇਕ।
ਉਹ ਘਰ ਮੇਰੇ ਵਿਚ ਆਇਆ, ਉਸ ਆ ਮੈਨੂੰ ਭਰਮਾਇਆ।
ਪੁੱਛੇ ਜਾਦੂ ਹੈ ਕਿ ਸਾਇਆ, ਉਸ ਤੋਂ ਲਵੋ ਹਕੀਕਤ ਸਾਰੀ।
ਓਹੋ ਦਿਲ ਮੇਰੇ ਵਿੱਚ ਵੱਸਦਾ, ਬੈਨਾ ਨਾਲ ਅਸਾਡੇ ਹੱਸਦਾ।
ਪੁੱਛਾਂ ਬਾਤਾਂ ਤੇ ਉਠ ਨੱਸਦਾ, ਲੈ ਬਾਜ਼ਾਂ ਵਾਂਗ ਉਡਾਰੀ।
ਮੈਂ ਸ਼ੌਹ ਦਰਿਆਵਾਂ ਪਈ ਆਂ, ਠਾਠਾਂ ਲਹਿਰਾਂ ਦੇ ਮੁੰਹ ਗਈ ਆਂ।
ਅੜ ਕੇ ਘੁੰਮਣ ਘੇਰੁ ਭਵਈਆਂ, ਪੁਰ ਬਰਖਾ ਰੈਣ ਅੰਧਿਆਰੀ।
ਵੇ ਤੂੰ ਕੈਸੇ ਚੈਂਚਰ ਚਾਏ, ਤਾਰੇ ਖਾਰੀ ਹੇਠ ਛੁਪਾਏ।
ਮੁੰਜ ਦੀ ਰੱਸੀ ਨਾਗ ਬਣਾਏ, ਇਹਨਾਂ ਸਿਹਰਾਂ ਤੋਂ ਬਲਿਹਾਰੀ।
ਇਹ ਜੋ ਮੁਰਲੀ ਕਾਨੁ ਵਜਾਈ, ਦਿਲ ਮੇਰੇ ਨੂੰ ਚੋਟ ਲਗਾਈ।
ਆਹ ਦੇ ਨਾਅਰੇ ਕਰਦੇ ਆਹੀ, ਮੈਂ ਰੋਵਾਂ ਜ਼ਾਰੋ ਜ਼ਾਰੀ।
ਇਸ਼ਕ ਦੀਵਾਨੇ ਲੀਕਾਂ ਲਾਈਆਂ, ਡਾਢੀਆਂ ਗਈਆਂ ਸੱਥਾਂ ਪਾਈਆਂ।
ਹਾਂ ਮੈਂ ਬੱਕਰੀ ਕੋਲ ਕਸਾਈਆਂ, ਰਹਿੰਦਾ ਸਹਿਮ ਹਮੇਸ਼ਾ ਭਾਰੀ।

ਇਸ਼ਕ ਰੁਹੇਲਾ ਨਾਹੀਂ ਛੱਪਦਾ, ਅੰਦਰ ਧਰਿਆ ਬੰਨੀਂ ਨੱਚਦਾ।
ਮੈਨੂੰ ਦਿਉ ਸੁਨੇਹੜਾ ਸੱਚ ਦਾ, ਮੇਰੀ ਕਰੋ ਕੋਹੀ ਗ਼ਮਖ਼ਵਾਰੀ।
ਮੈਂ ਕੀ ਮਿਹਰ ਮੁਹੱਬਤ ਜਾਣਾ, ਸੱਈਆਂ ਕਰਦੀਆਂ ਜ਼ੋਰ ਧਿਙਾਾਣ।
ਗਲਗਲ ਮੇਵਾ ਕੀ ਹਦਵਾਣਾ, ਕੀ ਕੋਈ ਵੈਦ ਪਸਾਰੀ।
ਨੌਸ਼ੋਹ ਜਿਸ ਦਾ ਬਾਂਸ ਬਰੇਲੀ, ਟੂਟੀ ਡਾਲੋਂਂ ਰਹੀ ਇਕੇਲੀ।
ਕੂਕੇ ਬੇਲੀ ਬੇਲੀ ਬੇਲੀ, ਉਹਦੀ ਕਰੇ ਕੋਈ ਦਿਲਦਾਰੀ।
ਬੁਲ੍ਹਾ ਸ਼ੌਹ ਦੇ ਜੇ ਮੈਂ ਜਾਵਾਂ, ਆਪਣਾ ਸਿਰ ਧੜ ਫੇਰ ਨਾ ਪਾਵਾਂ।
ਓਥੇ ਜਾਵਾਂ ਫੇਰ ਨਾ ਆਵਾਂ, ਏਥੇ ਐਵੇਂ ਉਮਰ ਗੁਜ਼ਾਰੀ।

ਤੂਹੀਉਂ ਹੈਂ ਮੈਂ ਨਾਹੀਂ ਵੇ ਸੱਜਣਾਂਂਤੂਹੀਉਂ ਹੈਂ ਮੈਂ ਨਾਹੀਂ ਵੇ ਸੱਜਣਾ, ਤੂਹੀਉਂ ਹੈਂ ਮੈਂ ਨਾਹੀਂ।
ਖੋਲੇ ਦੇ ਪਰਛਾਵੇਂ ਵਾਂਙੂੂ, ਘੁਮ ਰਿਹਾ ਮਨ ਮਾਹੀਂ।
ਜਾਂ ਬੋਲਾਂ ਤੂੰ ਨਾਲੇ ਬੋਲੇਂ, ਚੁੱਪ ਰਹਵਾਂ ਮਨ ਮਾਹੀਂ।
ਜੇ ਸੌਵਾਂ ਤੇ ਨਾਲੇ ਸੌਵੇਂ, ਜੇ ਤੁਰਾਂ ਤੂੰ ਰਾਹੀਂ।
ਬੁਲ੍ਹਾ ਸ਼ੌਹ ਘਰ ਆਇਆ ਮੇਰੇ, ਜਿੰਦੜੀ ਘੋਲ ਘੁਮਾਈਂ।
ਤੂਹੀਉਂ ਹੈਂ ਮੈਂ ਨਾਹੀਂ ਵੇ ਸੱਜਣਾ, ਤੁਹੀਉ ਹੈਂ ਮੈਂ ਨਾਹੀਂ।

ਤੇਰੇ ਇਸ਼ਕ ਨਚਾਈਆਂਂਤੇਰੇ ਇਸ਼ਕ ਨਚਾਈਆਂਂ ਕਰ ਥਈਆ ਥਈਆ। ਟੇਕ।
ਤੇਰੇ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ।
ਭਰ ਕੇ ਜ਼ਹਿਰ ਪਿਆਲਾ ਮੈਂ ਤਾਂ ਆਪੇ ਪੀਤਾ।
ਝਬਦੇ ਬਹੁੜੀ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਛੁਪ ਗਿਆ ਵੇ ਸੂਰਜ ਬਾਹਰ ਰਹਿ ਗਈਆ ਲਾਲੀ।

ਵੇ ਮੈਂ ਸਦਕੇ ਹੋਵਾਂ ਦੇਵੇਂ ਮੁੜ ਜੇ ਵਖਾਈ।
ਪੀਰਾ ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਏਸ ਇਸ਼ਕੇ ਦੇ ਕੋਲੋਂ ਮੈਨੂੰ ਹਟਕ ਨਾ ਮਾਏ।
ਲਾਹੂ ਜਾਂਦੜੇ ਬੇੜੇ ਕਿਹੜਾ ਮੋੜ ਲਿਆਵੇ।
ਮੇਰੀ ਅਕਲ ਜੋ ਭੁੱਲੀ ਨਾਲ ਮੁਹਾਨਿਆ ਦੇ ਗਈਆ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਏਸੇ ਇਸ਼ਕੇ ਦੀ ਝੁਗੀ ਵਿਚ ਮੋਰ ਬੁਲੈਂਦਾ।
ਸਾਨੂੰ ਕਿਬਲਾ ਤੇ ਕਾਅਬਾ ਸੋਹਣਾ ਯਾਰ ਦਖੇਂਦਾ।
ਸਾਨੂੰ ਘਾਇਲ ਕਰਕੇ ਫਿਰ ਖ਼ਬਰ ਨਾ ਲਈਆ।
ਤੇਰੇ ਇਸ਼ਕ ਨਚਾਈਆ ਕਰ ਥਈਆ ਥਈਆ।
ਬੁਲ੍ਹਾ ਸ਼ੌਹ ਨੇ ਆਂਦਾ ਮੈਨੂੰ, ਅਨਾਇਤ ਦੇ ਬੂਹੇ।
ਜਿਸ ਨੇ ਮੈਨੂੰ ਪਵਾਏ ਚੋਲੇ ਸਾਵੇ ਤੇ ਸੂਹੇ।
ਜਾਂ ਮੈਂ ਮਾਰੀ ਹੈ ਅੱਡੀ ਮਿਲ ਪਿਆ ਹੈ ਵਹੀਆ।
ਤੇਰੇ ਇਸ਼ਕ ਨਚਾਈਆਂ ਕਰ ਥਈਆ ਥਈਆ।

ਦਿਲ ਲੋਚੇ ਮਾਹੀ ਯਾਰ ਨੂੰਦਿਲ ਲੋਚੇ ਮਾਹੀ ਯਾਰ ਨੂੰ
ਇਕ ਹੱਸ ਹੱਸ ਗੱਲਾਂ ਕਰਦੀਆਂ, ਇਕ ਰੋਂਦੀਆਂ ਪੈਂਦੀਆਂ ਮਰਦੀਆਂ।
ਕਹੋ ਫੁੱਲੀ ਬਸੰਤ ਬਹਾਰ ਨੂੰ, ਦਿਲ ਲੋਹੇ ਮਾਹੀ ਯਾਰ ਨੂੰ।
ਮੈਂ ਨ੍ਹਾਤੀ ਧੋਤੀ ਰਹਿ ਗਈ, ਇਕ ਰਢ ਮਾਹੀ ਦਿਲ ਬਹਿ ਗਈ।
ਭਾਹ ਲਾਈਏ ਹਾਰ ਸ਼ਿੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।
ਮੈਂ ਕਮਲੀ ਕੀਤੀ ਦੁਤੀਆਂ, ਦੁਖ ਘੇਰ ਚੁਫੇਰੋਂ ਲੀਤੀਆਂ।
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।
ਬੁਲ੍ਹਾ ਸ਼ੌਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ ਲਾਇਆ।
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।

ਨਾ ਜੀਵਾਂ ਮਹਾਰਾਜਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ।
ਇਹਨਾਂ ਸੁੱਕਿਆਂ ਫੁੱਲਾਂ ਵਿਚ ਬਾਸ ਨਹੀਂ।
ਪਰਦੇਸ ਗਿਆਂ ਦੀ ਕੋਈ ਆਸ ਨਹੀਂ
ਜਿਹੜੇ ਸਾਈਂ ਸਾਜਣ ਸਾਡੇ ਪਾਸ ਨਹੀਂ। ਨਾ ਜੀਵਾਂ ਮਹਾਰਾਜ ...
ਤੂੰ ਕੀ ਸੁੱਤਾਂ ਏਂ ਚਾਦਰ ਤਾਣ ਕੇ।
ਸਿਰ ਮੌਤ ਖਲੋਤੀ ਤੇਰੇ ਆਣ ਕੇ।
ਕੋਈ ਅਮਲ ਨਾ ਕੀਤਾ ਜਾਣ ਕੇ। ਨਾ ਜੀਵਾਂ ਮਹਾਰਾਜ ...
ਕੀ ਮੈਂ ਖੱਟਿਆ ਤੇਰੀ ਹੋ ਕੇ।
ਦੋਵੇਂ ਨੈਣ ਗਵਾਇ ਰੋ ਕੇ।
ਤੇਰਾ ਨਾਮ ਲਈਏ ਮੁਖ ਧੋ ਕੇ। ਨਾ ਜੀਵਾਂ ਮਹਾਰਾਜ ...
ਬੁਲ੍ਹੇ ਸ਼ਹੁ ਬਦੇਸੋਂ ਆਉਂਦਾ।
ਹੱਥ ਕੰਗਣਾ ਤੇ ਬਾਹੀਂ ਲਟਕਾਉਂਦਾ।
ਸਿਰ ਸਦਕਾ ਤੇਰੇ ਨਾਉਂ ਦਾ। ਨਾ ਜੀਵਾਂ ਮਹਾਰਾਜ ...

ਨੀ ਕੁਟੀਚਲ ਮੇਰਾ ਨਾਂਨੀ ਕੁਟੀਚਲ ਮੇਰਾ ਨਾਂ। ਟੇਕ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ, ਅਲਫ਼ੋ ਅੱਗੇ ਕੁਝ ਨਾ ਆਇਆ।
ਉਸ ਦੀਆਂ ਜੁੱਤੀਆਂ ਖਾਂਦਾ ਸਾਂ, ਨੀ ਕੁਟੀਚਲ ਮੇਰਾ ਨਾਂ।
ਕਿਵੇਂ ਕਿਵੇਂ ਦੋ ਅੱਖੀਆਂ ਲਾਈਆਂ, ਰਲ ਕੇ ਸਈਆਂ ਮਾਰਨ ਆਈਆਂ।
ਨਾਲੇ ਮਾਰੇ ਬਾਬਲ ਮਾਂ, ਨੀ ਕੁਟੀਚਲ ਮੇਰਾ ਨਾਂ।
ਸਾਹਵਰੇ ਸਾਨੂੰ ਵੜਨ ਨਾ ਦੇਂਦੇ, ਨਾਨਕ ਦਾਦਕ ਘਰੋਂ ਕਢੇੇਂਂਦੇ।
ਮੇਰਾ ਪੇਕੇ ਨਹੀਉਂ ਥਾਂ, ਨੀ ਕੁਟੀਚਲ ਮੇਰਾ ਨਾਂ।

ਪੜ੍ਹਨ ਸੇਤੀ ਸਭ ਮਾਰਨ ਆਹੀਂ, ਬਿਨ ਪੜ੍ਹਿਆਂ ਹੁਣ ਛੱਡਦਾ ਨਹੀਂ।
ਨੀ ਮੈਂ ਮੁੜ ਕੇ ਕਿਤ ਵਲ ਜਾਂ, ਨੀ ਕੁਟੀਚਲ ਮੇਰਾ ਨਾਂ।
ਬੁਲ੍ਹਾ ਸ਼ਹੁ ਕੀ ਲਾਈ ਮੈਨੂੰ, ਮਤ ਕੁਝ ਲੱਗੇ ਉਹ ਹੀ ਤੈਨੂੰ
ਤਦ ਕਰੇਂਗਾ ਤੂੰ ਨਿਆਂ, ਨੀ ਕੁਟੀਚਲ ਮੇਰਾ ਨਾਂ।

ਪੱਤੀਆਂ ਲਿਖਾਂ ਮੈਂ ਸ਼ਾਮ ਨੂੰਪੱਤੀਆਂ ਲਿਖਾਂ ਮੈਂ ਸ਼ਾਮ ਨੂੰ, ਮੈਨੂੰ ਪੀਆ ਨਜ਼ਰ ਨਾ ਆਵੇ। ਟੇਕ।
ਆਂਗਣ ਬਣਾ ਡਰਾਉਣਾ, ਕਿਤ ਬਿਧਿ ਰੈਣ ਵਿਹਾਵੇ।
ਕਾਗ਼ਜ਼ ਕਰੂੰ ਲਿਖ ਦਾਮਨੇ, ਨੈਣ ਆਂਸੂ ਲਾਊਂ।
ਬਿਰਹੋਂ ਜਾਰੀ ਹਉਂ ਜਰੀ, ਦਿਲ ਫੂਕ ਜਲਾਊਂ।
ਪਾਂਧੇ ਪੰਡਤ ਜਗਤ ਕੇ, ਮੈਂ ਪੂਛ ਰਹੀ ਆਂ ਸਾਰੇ।
ਪੋਥੀ ਬੇਦ ਕਿਆ ਦੋਸ਼ ਹੈ, ਜੋ ਉਲਟੇ ਭਾਗ ਹਮਾਰੇ।
ਭਾਈਆ ਵੇ ਜੋਤਸ਼ੀਆ, ਇਕ ਸੱਚੀ ਬਾਤ ਭੀ ਕਹੀਓ।
ਜੇ ਮੈਂ ਹੀਣੀ ਭਾਗ ਦੀ, ਤੁਮ ਚੁੱਪ ਨਾ ਰਹੀਓ।
ਭੱਜ ਸਕਾਂ ਤੇ ਭੱਜ ਜਾਵਾਂ, ਸਬ ਤਜ ਕੇ ਕਰਾਂ ਫ਼ਕੀਰੀ।
ਪਰ ਦੁਲੜੀ, ਤੁਲੜੀ, ਚੌਲੜੀ ਹੈ ਗਲ ਵਿਚ ਪੇਮ ਜ਼ੰਜੀਰੀ।
ਨੀਂਦ ਗਈ ਕਿਤ ਦੇਸ਼ ਨੂੰ, ਉਹ ਭੀ ਵੈਰਨ ਮੇਰੀ।
ਮਤ ਸੁਫਨੇ ਵਿਚ ਮੈਂ ਆਣ ਮਿਲੇ, ਉਹ ਨੀਂਦਰ ਕਿਹੜੀ।
ਰੋ ਰੋ ਜੀਉ ਵਲਾਉਂਦੀਆਂ, ਗ਼ਮ ਕਰਨੀਆਂ ਟੂਣਾ।
ਨੈਣੋਂ ਨੀਰ ਭੀ ਨਾ ਚੱਲਣ, ਕਿਸੇ ਕੀਤਾ ਟੂਣਾ।
ਸਾਜਨ ਤੁਮਾਰੀ ਪ੍ਰੀਤ ਸੇ, ਮੁਝ ਕੋ ਹਾਥ ਕੀ ਆਇਆ।
ਛਤਰ ਸੂਲਾਂ ਸਿਰ ਲਾਇਆ, ਪਰ ਤੇਰਾ ਪੰਥ ਨਾ ਪਾਇਆ।
ਪ੍ਰੇਮ ਨਗਰ ਚੱਲ ਵੱਸੀਏ, ਜਿੱਥੇ ਵੱਸੇ ਕੰਤ ਹਮਾਰਾ।
ਲਿਆ ਸ਼ਹੁ ਤੋਂ ਮੰਗਣੀ ਹਾਂ, ਜੇ ਦਏ ਨਜ਼ਾਰਾ।

ਪਰਦਾ ਕਿਸ ਤੋਂ ਰਾਖੀਦਾਪਰਦਾ ਕਿਸ ਤੋਂ ਰਾਖੀਦਾ, ਕਿਉਂ ਓਹਲੇ ਬਹਿ ਬਹਿ ਝਾਕੀਦਾ। ਟੇਕ।
ਪਹਿਲੋਂ ਆਪੇ ਸਾਜਨ ਸਾਜੇ ਦਾ, ਹੁਣ ਦੱਸਨਾ ਏਂ ਸਬਕ ਨਮਾਜ਼ੇ ਦਾ।
ਹੁਣ ਆਇਆ ਆਪ ਨਜ਼ਾਰੇ ਨੂੰ, ਵਿਚ ਲੈਲਾ ਬਣ ਬਣ ਝਾਕੀਦਾ।
ਸ਼ਾਹ ਸ਼ੱਮਸ ਦੀ ਖੱਲ ਲੁਹਾਇਓ, ਮਨਸੂਰ ਨੂੰ ਚਾ ਸੂਲੀ ਦਵਾਇਓ।
ਜ਼ਕਰੀਏ ਸਿਰ ਕਲਵੱੱਤਰ ਧਰਾਇਉ, ਕੀ ਲੇਖਾ ਰਹਿਆ ਬਾਕੀ ਦਾ।
ਕੁੰਨ ਕਿਹਾ ਫ਼ੈਯਕੂਨ ਕਹਾਇਆ, ਬੇ ਚੂਨੀ ਦਾ ਚੂਨ ਬਣਾਇਆ।
ਖ਼ਾਤਰ ਤੇਰੀ ਜਗਤ ਬਣਾਇਆ, ਸਿਰ ਪਰ ਛਤਰ ਲੌਲਾਕੀ ਦਾ।
ਹੁਣ ਸਾਡੇ ਵਲ ਧਾਇਆ ਏ, ਨਾ ਰਹਿੰਦਾ ਛੁਪਾ ਛੁਪਾਇਆ ਏ।
ਕਿਤੇ ਬੁਲ੍ਹਾ ਨਾਮ ਧਰਾਇਆ ਏ, ਵਿਚ ਓਹਲਾ ਰੱਖਿਆ ਖ਼ਾਕੀ ਦਾ।

ਪੜਤਾਲਿਉ ਹੁਣ ਆਸ਼ਕ ਕਿਹੜੇਪੜਤਾਲਿਉ ਹੁਣ ਆਸ਼ਕ ਕਿਹੜੇ। ਟੇਕ।
ਨੇਹੁੰ ਲੱਗਾ ਮਤ ਗਈ ਗਵਾਤੀ, ਨਾਹਨੋ-ਅਕਰਬ ਜ਼ਾਤ ਪਛਾਤੀ।
ਸਾਈਂ ਭੀ ਸ਼ਾਹ ਰੱਗ ਤੋਂ ਨੇੜੇ, ਪੜਤਾਲਿਉ ਹੁਣ ਆਸਕ ਕਿਹੜੇ।
ਹੀਰੇ ਤੂੰ ਮੁੜ ਰਾਂਝਾ ਹੋਈ, ਇਹ ਗੱਲ ਵਿਰਲਾ ਜਾਣੇ ਕੋਈ।
ਚੁੱਕ ਗਏ ਸਭ ਝਗੜੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
ਲੈ ਬਰਾਤਾਂ ਰਾਹੀਂ ਜਾਗਣ, ਨੂਰ ਨਬੀ ਦੇ ਬਰਸਣ ਲਾਗਣ।
ਉਹੋ ਵੇਖ ਅਸਾਡੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।
ਅਨਲਹੱਕ ਆਪ ਕਹਾਇਆ ਲੋਕਾ, ਮਨਸੂਰ ਨਾ ਦੇਂਦਾ ਆਪੇ ਹੋਕਾ।
ਮੁੱਲਾਂ ਬਣ ਬਣ ਆਵਣ ਨੇੜੇ, ਪਛਤਾਲਿਉ ਹੁਣ ਆਸ਼ਕ ਕਿਹੜੇ।
ਬੁਲ੍ਹਾ ਸ਼ਾਹ ਸ਼ਰੀਅਤ ਕਾਜ਼ੀ ਹੈ, ਹਕੀਕਤ ਪਰ ਭੀ ਰਾਜ਼ੀ ਹੈ।
ਸਾਈਂ ਘਰ ਘਰ ਨਿਆਉਂ ਨਬੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ।

ਪਾਇਆ ਹੈ ਕੁਛ ਪਾਇਆ ਹੈਪਾਇਆ ਹੈ ਕੁਛ ਪਾਇਆ ਹੈ, ਸਤਗੁਰ ਨੇ ਅਲਖੁ ਲਖਾਇਆ ਹੈ। ਟੇਕ।
ਕਹੂੰ ਵੈਰ ਪੜਾ ਕਹੂੰ ਬੇਲੀ ਹੈ, ਕਹੂੰ ਮਜਨੂੰ ਹੈ ਕਹੂੰ ਲੇਲੀ ਹੈ।
ਕਹੂੰ ਆਪ ਗੁਰੁ ਕਹੂੰ ਚੇਲੀ ਹੈ, ਸਭ ਆਪਣਾ ਰਾਹ ਦਿਖਾਇਆ ਹੈ।
ਕਹੂੰ ਚੋਰ ਬਣਾ ਕਹੂੰ ਸਾਹ ਜੀ ਹੈ, ਕਹੂੰ ਮੰਬਰ ਤੇ ਬਹਿ ਵਾਅਜ਼ੀ ਹੈ।
ਕਹੂੰ ਤੇਗ਼ ਬਹਾਦਰ ਗਾਜ਼ੀ ਹੈ, ਨੂੰ ਆਪਣਾ ਪੰਥ ਬਤਾਇਆ ਹੈ।
ਕਹੂੰ ਮਸਜਦ ਕਾ ਵਰਤਾਰਾ ਹੈ, ਕਹੂੰ ਬਣਿਆ ਠਾਕੁਰ ਦੁਆਰਾ ਹੈ।
ਕਹੂੰ ਬੈਰਾਗੀ ਜਪ ਧਾਰਾ ਹੈ, ਕਹੂੰ ਸ਼ੇਖ਼ਨ ਬਣ ਬਣ ਆਇਆ ਹੈ।
ਕਹੂੰ ਤੁਰਕ ਕਿਤਾਬਾਂ ਪੜ੍ਹੇ ਹੋ, ਕਹੂੰ ਭਗਤ ਹਿੰਦੂ ਜਪ ਕਰਤੇ ਹੋ।
ਕਹੂੰ ਘੋਰ ਗੁਫਾ ਮੇਂ ਪੜਤੇ ਹੋ, ਹਰ ਘਰ ਘਰ ਲਾਡ ਲਡਾਇਆ ਹੈ।
ਬੁਲ੍ਹਾ ਸ਼ਹੁ ਕਾ ਮੈਂ ਮੁਹਤਾਜ ਹੋਆ,
ਮਹਾਰਾਜ ਮਿਲੇ ਮੇਰਾ ਕਾਜ ਹੋਆ।
ਦਰਸ਼ਨ ਪੀਆ ਦਾ ਮੇਰਾ ਇਲਾਜ ਹੋਆ,
ਲੱਗਾ ਇਸ਼ਕ ਤਾਂ ਏਹ ਗੁਣ ਗਾਇਆ ਹੈ।

ਪਾਣੀ ਭਰ ਭਰ ਗਈਆਂ ਸੱਭੇਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ। ਟੇਕ।
ਇਕ ਭਰਨ ਆਈਆਂ, ਇਕ ਭਰ ਚੱਲੀਆਂ, ਇਕ ਖਲੀਆਂ ਨੇ ਬਾਹਾਂ ਪਸਾਰ
ਹਾਰ ਹਮੇਲਾਂ ਪਾਈਆਂ ਗਲ ਵਿੱਚ, ਬਾਹੀਂ ਛਣਕੇ ਚੂੜਾ।
ਕੰਨੀਂ ਬੁੱਕ ਬੁੱਕ ਝੁੁਮਰਬਾਲੇ, ਸਭ ਅਡੰਬਰ ਪੂਰਾ।
ਮੁੜ ਕੇ ਸ਼ਹੁ ਨੇ ਝਾਤ ਨਾ ਪਾਈ, ਐਵੇਂ ਗਿਆ ਸ਼ਿੰਗਾਰ।
ਹੱਥੀਂ ਮਹਿੰਦੀ ਪੈਰੀ ਮਹਿੰਦੀ, ਸਿਰ ਤੇ ਧੜੀ ਗੁੰਦਾਈ।
ਤੇਲ ਫਲੇਲ ਪਾਨਾਂ ਦਾ ਬੀੜਾ, ਦੰਦੀ ਮਿੱਸੀ ਲਾਈ।
ਕੋਈ ਜੂ ਸੱਦ ਪਈਓ ਨੇ ਗੁੱਝੀ, ਵਿੱਸਰਿਆ ਘਰ ਬਾਰ।
ਬੁਲ੍ਹਿਆ ਸ਼ਹੁ ਦੀ ਪੰਧ ਪਵੇਂ ਜੇ, ਤਾਂ ਤੂੰ ਰਾਹ ਪਛਾਣੇ।

'ਪਉਂ-ਸਤਾਰਾਂ' ਪਾਸਿਉਂ ਮੰਗਿਆ, ਦਾਅ ਪਿਆ 'ਤੈੈ੍-ਕਾਣੇ'।
ਗੁੰਗੀ ਡੋਰੀ ਕਮਲੀ ਹੋਈ, ਜਾਨ ਦੀ ਬਾਜ਼ੀ ਹਾਰ।

ਪਿਆਰਿਆ ਸੰਭਲ ਕੇ ਨੇਹੁੰ ਲਾਪਿਆਰਿਆ ਸੰਭਲ ਕੇ ਨੇਹੁੰ ਲਾ, ਪਿਛੋਂ ਪਛਤਾਵੇਂਗਾ। ਟੇਕ।
ਜਾਂਦਾ ਜਾਹ ਨਾ ਆਵੀਂ ਫੇਰ, ਓਥੇ ਬੇਪਰਵਾਹੀਆਂ ਢੇਰ।
ਓਥੇ ਡਹਿਲ ਖਲੋਂਦੇ ਸ਼ੇਰ, ਤੂੰ ਵੀ ਫੰਧਿਆ ਜਾਵੇਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ...........
ਖੂਹ ਵਿਚ ਯੂਸਫ਼ ਪਾਇਓ ਨੇ, ਫੜ ਵਿਚ ਬਾਜ਼ਾਰ ਵਿਕਾਇਓ ਨੇ।
ਇਕ ਅੱਟੀ ਮੁੱਲ ਪਵਾਇਓ ਨੇ, ਤੂੰ ਕੌਡੀ ਮੁੱਲ ਪਵਾਵੇਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ........
ਨੇਹੁੰ ਲਾ ਵੇਖ ਜ਼ੁਲੈਖਾ ਲਏ, ਓਥੋਂ ਆਸ਼ਕ ਤੜਫਣ ਪਏ।
ਮਜਨੂ ਕਰਦਾ ਹੈ ਹੈ ਹੈ, ਤੂੰ ਓਥੋਂ ਕੀ ਲਿਆਵੇਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ..........
ਓਥੇ ਇਕਨਾ ਦੇ ਪੋਸਤ ਲੁਹਾਈਦੇ, ਇਕ ਆਰਿਆਂ ਨਾਲ ਚਿਰਾਈਦੇ।
ਇਕ ਸੁਲੀ ਪਕੜ ਚੜਾਈਦੇ, ਓਥੇ ਤੂੰ ਵੀ ਸੀਸ ਕਟਾਵੇਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ.......
ਘਰ ਕਲਾਲਾਂ ਦਾ ਤੇਰੇ ਪਾਸੇ,
ਓਥੇ ਆਵਣ ਮਸਤ ਪਿਆਸੇ।
ਭਰ ਭਰ ਪੀਵਣ ਪਿਆਲੇ ਕਾਸੇ, ਤੂੰ ਵੀ ਜੀਅ ਲਲਚਾਵੇਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ........
ਦਿਲਬਰ ਹੁਣ ਗਿਉਂ ਕਿਤ ਲੌ, ਭਲਕੇ ਕੀ ਜਾਣਾ ਕੀ ਹੋ।
ਮਸਤਾਂ ਦੇ ਨਾ ਨਾਲ ਖਲੋ, ਤੂੰ ਵੀ ਮਸਤ ਸਦਾਵੇਂਗਾ।
ਪਿਆਰਿਆ ਸੰਭਲ ਕੇ ਨੇਹੁੰਲਾ.......
ਬੁਝਿਆ ਗੈਰ ਸ਼ਗੂ ਨਾ ਹੋ, ਸੁਖ ਦੀ ਨੀਂਦਰ ਭਰ ਸੌਂ।
ਮੂੰਹੋਂ ਨਾ ਅਨਲਹੱਕ ਬਗੋ, ਚੜ੍ਹ ਸੂਲੀ ਢੋਲੇ ਗਾਵੇਂਗਾ।
ਪਿਆਰਿਆ ਸੰਭਲ ਕੇ ਨੇਹੁੰ ਲਾ ...........

ਪਿਆਰੇ! ਬਿਨ-ਮਸਲ਼ਤ ਉੱਠ ਜਾਣਾਪਿਆਰੇ! ਬਿਨ-ਮਸਲ਼ਤ ਉੱਠ ਜਾਣਾ, ਤੂੰ ਕਦੀ ਤੇ ਹੋ ਸਿਆਣਾ ਟੇਕ।
ਕਰ ਲੈ ਚਾਵੜ ਚਾਰ ਦਿਹਾੜੇ, ਥੀਸੋਂ ਅੰਤ ਨਿਮਾਣਾ।
ਜੁਲਮ ਕਰੇਂ ਤੇ ਲੋਕ ਸਤਾਵੇਂ, ਛੱਡ ਦੇ ਲੋਕ ਸਤਾਣਾ।
ਜਿਸ ਜਿਸ ਦਾ ਵੀ ਮਾਣ ਕਰੇਂ ਤੂੰ, ਸੋ ਵੀ ਸਾਥ ਨਾ ਜਾਣਾ।
ਸ਼ਹਿਰ-ਖਾਮੋਸ਼ਾਂ ਵੇਖ ਹਮੇਸ਼ਾ, ਜਿਸ ਵਿਚ ਜਗ ਸਮਾਣਾ।
ਭਰ ਭਰ ਪੂਰ ਲੰਘਾਵੇ ਡਾਢਾ, ਮਲਕੁਲ-ਮੌਤ ਮੁਹਾਣਾ।
ਐਥੇ ਹੈਨ ਤਨਡੇ ਸਭ, ਮੈਂ ਅਵਗੁਣਹਾਰ ਨਿਮਾਣਾ।
ਬੁਲ੍ਹਾ ਦੁਸ਼ਮਨ ਨਾਲ ਬਰੇ ਵਿਚ,ਹੈ ਦੁਸ਼ਮਣ ਬੋਲ ਢਾਣਾ।
ਮਹਿਬੂਬ-ਰਬਾਨੀ ਕਰੇ ਰਸਾਈ, ਖੌਫ ਜਾਏ ਮਲਕਾਨਾ।

ਪੀਆ ਪੀਆ ਕਰਤੇਪੀਆ ਪੀਆ ਕਰਤੇ ਹਮੀਂ ਪੀਆ ਹੋਏ, ਅਬ ਪੀਆ ਕਿਸ ਨੂੰ ਕਹੀਏ।
ਹਿਜਰ ਵਸਲ ਹਮ ਦੋਨੋਂ ਛੋੜੇ, ਅਬ ਕਿਸ ਕੇ ਹੋ ਰਹੀਏ।
ਮਜਨੂੰ ਲਾਲ ਦੀਵਾਨੇ 'ਕੂ,ਅਬ ਲੈਲਾ ਹੋ ਰਹੀਏ।
ਬੁਲ੍ਹਾ ਸ਼ੌਹ ਘਰ ਮੇਰੇ ਆਏ, ਅਬ ਕਿਉਂ ਤਾਅਨੇ ਸਹੀਏ।

ਫ਼ਸਮਾ-ਵਜਉਲ-ਅੱਲਾ ਦੱਸਨਾ ਏਂਫ਼ਸਮਾ-ਵਜਉਲ-ਅੱਲਾ ਦੱਸਨਾ ਏਂ ਅੱਜ ਓ ਯਾਰ। ਟੇਕ।
ਘੁੰਘਟ ਖੋਲ੍ਹ ਮੁੱਖ ਵੇਖ ਨਾ ਮੇਰਾ, ਐਬ ਨਮਾਣੀ ਦੇ ਕੱਜ ਓ ਯਾਰ।
ਮੈਂ ਅਣਜਾਣੀ ਤੇਰਾ ਨੇਹੁੰ ਕੀ ਜਾਣਾ, ਲਾਵਣ ਦਾ ਨਹੀਂ ਚੱਜ ਓ ਯਾਰ।
ਹਾਜੀ ਲੋਕ ਮੱਕੇ ਨੂੰ ਜਾਂਦੇ, ਸਾਡਾ ਹੈਂ ਤੂੰ ਹੱਜ ਓ ਯਾਰੋ।

ਡੂੰਘੀ ਨਦੀ ਤੇ ਤੁਲਾਹ ਪੁਰਾਣਾ, ਮਿਲਸਾਂ ਕਿਹੜੇ ਪੱਜ ਓ ਯਾਰ।
ਬੁਲ੍ਹਾ ਸ਼ੋਹ ਮੈਂ ਜ਼ਾਹਰ ਡਿਠਾ, ਲਾਹ ਮੂੰਹ ਤੋਂ ਲੱਜ ਓ ਯਾਰ।

ਬੱਸ ਕਰ ਜੀ ਹੁਣ ਬੱਸ ਕਰ ਜੀਬੱਸ ਕਰ ਜੀ ਹੁਣ ਬੱਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ। ਟੇਕ।
ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ।
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵਲ ਜਾਸੋ ਨੱਸ ਕਰੋ ਜੀ।
ਤੁਸੀਂ ਮੋਇਆਂ ਮਾਰ ਨੂੰ ਨਾ ਮੁੱਕਦੇ ਸੀ, ਖਿੱਦੋ ਵਾਂਗ ਖੂੰਡੀ ਕੁੱਟਦੇ ਸੀ।
ਗੱਲ ਕਰਦਿਆਂ ਦਾ ਗੱਲ ਘੁੱਟਦੇ ਸੀ, ਹੁਣ ਤੀਰ ਲਗਾਇਓ ਕੱਸ ਕਰ ਜੀ।
ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ਼ ਦੇ ਜਕੜੇ ਹੋ।
ਤੁਸੀ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ।
ਬੁਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ।
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ।

ਬੁਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣਬੁਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ। ਟੇਕ।
ਨਾ ਸੂਹਾਂ ਨਾ ਕੰਮ ਬਖੇੜੇ, ਵੰਞੇ ਜਾਗਣ ਸੌਣ।
ਰਾਂਝੇ ਨੂੰ ਮੈ ਗਾਲੀਆਂ ਦੇਵਾਂ, ਮਨ ਵਿੱਚ ਕਰਾਂ ਦੁਆਈਂ।
ਮੈਂ ਤੇ ਰਾਂਝਾ ਇਕੋ ਕੋਈ, ਲੋਕਾਂ ਨੂੰ ਅਜ਼ਮਾਈਂ।
ਜਿਸ ਬੇਲੇ ਵਿਚ ਬੇਲੀ ਦਿੱਸੇ, ਉਸ ਦੀਆਂ ਲਵਾਂ ਬਲਾਈਂ।
ਬੁਲ੍ਹਾ ਸ਼ੌਹ ਨੂੰ ਪਾਸੇ ਛੱਡ ਕੇ, ਜੰਗਲ ਵੱਲ ਨਾ ਜਾਈ।
ਬੁਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ।

ਬੁਲ੍ਹੇ ਨੂੰ ਸਮਝਾਵਣ ਆਈਆਂ


ਬੁਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ। ਟੇਕ।
"ਮੰਨ ਲੈ ਬੁਲ੍ਹਿਆ ਕਹਿਣਾ ਸਾਡਾ, ਛੱਡ ਦੇ ਪੱਲਾ ਰਾਈਆਂ।
ਆਲ ਨਬੀ ਔਲਾਦ ਅਲੀ ਨੂੰ, ਤੂੰ ਕਿਉਂ ਲੀਕਾਂ ਲਾਈਆਂ।"
"ਜਿਹੜਾ ਸਾਨੂੰ ਸਯਦ ਸੱਦੇ, ਦੋਜ਼ਖ਼ ਮਿਲਣ ਜ਼ਾਈਆਂ।
ਜੋ ਕੋਈ ਸਾਨੂੰ ਰਾਈਂ ਆਖੇ, ਭਿਸ਼ਤੀ ਪੀਘਾਂ ਪਾਈਆਂ।"
ਰਾਈ ਸਾਈਂ ਸਭਨੀ ਥਾਈ, ਰੱਬ ਦੀਆਂ ਬੇਪਰਵਾਹੀਆਂ।
ਸੋਹਣੀਆਂ ਪਰੇ ਹਟਾਈਆਂ, ਤੇ ਕੋਝੀਆਂ ਲੈ ਗਲੇ ਲਾਈਆਂ।
ਜੇ ਤੂੰ ਲੋੜੀਂ ਬਾਗ਼ ਬਹਾਰਾਂ, ਚਾਕਰ ਹੋ ਜਾ ਰਾਈਆਂ।
ਬੁਲ੍ਹੇ ਸ਼ਾਹ ਦੀ ਜ਼ਾਤ ਕੀ ਪੁਛਣੈ, ਸ਼ਾਕਰ ਹੋ ਰਜ਼ਾਈਆਂ।

ਬੇਹੱਦ ਰਮਜ਼ਾਂ ਦੱਸਦਾ


ਬੇਹੱਦ ਰਮਜ਼ਾਂ ਦੱਸਦਾ ਨੀਂ ਢੋਲਣ ਮਾਹੀ,
ਮੀਮ ਦੇ ਓਹਲੇ ਵੱਸਦਾ ਨੀ ਢੋਲਣ ਮਾਹੀ। ਟੇਕ।
ਔਲੀਆ ਮਨਸੂਰ ਕਹਾਵੇ, ਰਮਜ਼ ਅਨਹੱਕ ਆਪ ਬਤਾਵੇ।
ਆਪੇ ਆਪ ਨੂੰ ਸੂਲੀ ਚੜ੍ਹਾਵੇ, ਤੇ ਕੋਲ ਖਲੋ ਕੇ ਹੱਸਦਾ ਨੀ।
ਬੇਹੱਦ ਰਮਜ਼ਾਂ ਦੱਸਦਾ ਨੀ ਢੋਲਣ ਮਾਹੀ ......

ਭਰਵਾਸਾ ਕੀ ਅਸ਼ਨਾਈ ਦਾ


ਭਰਵਾਸਾ ਕੀ ਅਸ਼ਨਾਈ ਦਾ, ਡਰ ਲਗਦਾ ਬੇਪਰਵਾਹੀ ਦਾ। ਟੇਕ।
ਇਬਰਾਹੀਮ ਚਿਖਾ ਵਿੱਚ ਪਾਇਉ, ਸੁਲੇਮਾਨ ਨੂੰ ਭੱਠ ਝੁਕਾਇਉ।
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ਼ ਮਿਸਰ ਵਿਕਾਈਦਾ।

ਜ਼ਕਰੀਆ ਸਿਰ ਕਲਕੱਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ।
ਸੁੰਨਆਂ ਗਲ ਜ਼ੁਁਨਾਰ ਪਵਾਇਉ, ਕਿਤੇ ਉਲਟਾ ਪੋਸ਼ ਲੁਹਾਈ ਦਾ।
ਪੈਗੰਬਰ ਤੇ ਨੂਰ ਉਪਾਇਉ, ਨਾਮ ਇਮਾਮ ਹੁਸੈਨ ਧਰਾਇਉ।
ਝੂਲਾ ਜਬਰਾਈਲ ਝੁਲਾਇਉ, ਫਿਰ ਪਿਆਸਾ ਗਲਾ ਕਟਾਈਦਾ।
ਜਾ ਜ਼ਕਰੀਆ ਰੁੱਖ ਛੁਪਾਇਆ, ਛਪਣਾ ਉਸ ਦਾ ਬੁਰਾ ਮਨਾਇਆ।
ਆਰਾ ਸਿਰ ਤੇ ਚਾ ਵਗਾਇਆ, ਸਣੇ ਰੁਖ ਚਰਾਈਦਾ।
ਯਈਹਾ ਉਸ ਦਾ ਯਾਰ ਕਹਾਇਆ, ਨਾਲ ਉਸੇ ਦੇ ਨੇਹੁ ਲਗਾਇਆ।
ਰਾਹ ਸ਼ਰਹ ਦਾ ਉੱਨ ਬਤਲਾਇਆ, ਸਿਰ ਉਸ ਦਾ ਬਾਲ ਕਟਾਈਦਾ।
ਬੁਲ੍ਹਾ ਸ਼ੌਹ ਹੁਣ ਸਹੀ ਸੰeਤੇ ਹੈਂ, ਹਰ ਸੂਰਤ ਨਾਲ ਪਛਾਤੇ ਹੈਂ।
ਕਿਤੇ ਆਤੇ ਹੈਂ ਕਿਤੇ ਜਾਤੇ ਹੈਂ, ਹੁਣ ਮੈਥੋਂ ਭੁੱਲ ਨਾ ਜਾਈ ਦਾ।

ਭਾਵੇਂ ਜਾਣ ਨਾ ਜਾਣ ਵੇ


ਭਾਵੇਂ ਜਾਣ ਨਾ ਜਾਣ ਵੇ, ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ ਵੇ, ਵਿਹੜੇ ਆ ਵੜ ਮੇਰੇ।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਚੂੰਡਾਂ ਜੰਗਲ ਬੇਲਾ ਰੋਹੀ।
ਢੰਡਾ ਤਾਂ ਸਾਰਾ ਜਹਾਨ ਵੇ, ਵਿਹੜੇ ਆ ਵੜ ਮੇਰੇ।
ਲੋਕਾਂ ਦੇ ਭਾਣੇ ਚਾਕ ਮਹੀਂ ਦਾ, ਰਾਂਝਾ ਤਾਂ ਲੋਕਾਂ ਵਿਚ ਕਹੀਦਾ।
ਸਾਡਾ ਤਾਂ ਦੀਨ ਈਮਾਨ ਵੇ, ਵਿਹੜੇ ਆ ਵੜ ਮੇਰੇ।
ਮਾਪੇ ਛੋੜ ਲੱਗੀ ਲੜ ਤੇਰੇ, ਸ਼ਾਹ ਅਨਾਇਤ ਸਾਈਂ ਮੇਰੇ।
ਲਾਈਆਂ ਦੀ ਲੱਜ ਪਾਲ ਵੇ, ਵਿਹੜੇ ਆ ਵੜ ਮੇਰੇ।

ਭੈਣਾਂ ਮੈਂ ਕੱਤਦੀ ਕੱਤਦੀ ਹੱਟੀ


ਭੈਣਾਂ ਮੈਂ ਕੱਤਦੀ ਕੱਤਦੀ ਹੱਟੀ।
ਪੱਛੀ ਪੜੀ ਪਿਛਵਾੜੇ ਰਹਿ ਗਈ, ਹੱਥ ਵਿੱਚ ਰਹਿ ਗਈ ਜੁੱਟੀ।

ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥੋਂ ਤੰਦ ਤਰੁੱਟੀ।
ਭੱਦਾ ਭੌਦਾ ਊਰਾ ਡਿੱਗਾ, ਚੰਬ ਉਲਝੀ ਤੰਦ ਟੁੱਟੀ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਬੋ ਛੁੱਟੀ।
ਦਾਜ ਦਹੇਜ ਨੂੰ ਉਸ ਕੀ ਕਰਨਾ, ਜਿਸ ਪ੍ਰੇਮ ਕਟੋਰੀ ਮੁੱਠੀ।
ਬੁਲ੍ਹਾ ਸ਼ੌਹ ਨੇ ਨਾਚ ਨਚਾਏ, ਧੁੰਮ ਪਈ ਕੜ ਕੁੱਟੀ।

ਮਨ ਅਟਕਿਉ ਸ਼ਾਮ ਸੁੰਦਰ ਸੋਂਮਨ ਅਟਕਿਉ ਸ਼ਾਮ ਸੁੰਦਰ ਸੋਂ। ਟੇਕ।
ਕਹੁੰ ਵੇਖੂੂੰੰ ਬਾਹਮਣ ਕਹੂੰ ਸ਼ੇਖਾ, ਆਪ ਆਪ ਕਰਨ ਸਭ ਲੇਖਾ।
ਕਿਆ ਕਿਆ ਖੇਲਿਆ ਹੁਨਰ ਸੌਂ, ਮਨ ਅਟਕਿਓ ਸ਼ਾਮ ਸੁੰਦਰ ਸੋਂ।
ਸੂਝ ਪੜੀ ਤਬ ਰਾਮ ਦੁਹਾਈ, ਹਮ ਤੁਮ ਏਕੋ ਨਾ ਦੂਜਾ ਕਾਈ।
ਇਸ ਪਰੇਮ ਨਗਰ ਕੇ ਘਰ ਸੋਂ, ਮਨ ਅਟਕਿਓ ਸ਼ਾਮ ਸੁੰਦਰ ਸੋਂ।
ਪੰਡਿਤ ਕੌਣ ਕਿਤ ਲਿਖ ਸੁਣਾਏ, ਨਾ ਕਹੀਂ ਜਾਏ ਨਾ ਕਹੀਂ ਆਏ।
ਜੈਸੇ ਗੁਰ ਕਾ ਕੰਗਣ ਕਰ ਸੋਂ, ਮਨ ਅਟਕਿਓ ਸ਼ਾਮ ਸੁੰਦਰ ਸੋਂ।
ਬੁਲ੍ਹਾ ਸ਼ਹੁ ਦੀ ਪੈਰੀਂ ਪੜੀਏ, ਸੀਸ ਭਾਟ ਕਰ ਅੱਗੇ ਧਰੀਏ।
ਹੁਣ ਮੈਂ ਹਰਿ ਦੇਖਾ ਹਰੇ ਹਰ ਸੋਂ, ਮਨ ਅਟਕਿਚ ਸ਼ਾਮ ਸੁੰਦਰ ਸੋਂ।

ਮਾਹੀ ਵੇ ਤੈਂਂ ਮਿਲਿਆਂਮਾਹੀ ਵੇ ਤੋਂ ਮਿਲਿਆਂ ਸਭ ਦੁੱਖ ਹੋਵਣ ਦੂਰ। ਟੇਕ।
ਲੋਕਾਂ ਦੇ ਭਾਣੇ ਚਾਕ ਚਕੇਟਾ, ਸਾਡਾ ਰੱਬ ਗ਼ਫੂਰ।
ਜੀਹਦੇ ਮਿਲਣ ਦੀ ਖ਼ਾਤਰ, ਚਸ਼ਮਾਂ ਰਹਿੰਦੀਆਂ ਸੀ ਨਿਤ ਝਰੋ।
ਉੱਠ ਗਈ ਹਿਜਰ ਜੁਦਾਈ ਜਿਗਰੋਂ, ਜ਼ਾਹਰ ਦਿਸਦਾ ਨੂਰ।
ਬੁਲ੍ਹਾ ਰਮਜ਼ ਸਮਝ ਦੀ ਪਾਈਆ, ਨਾ ਨੇੜੇ ਨਾ ਦੂਰ।

ਮਿੱਤਰ ਪਿਆਰੇ ਕਾਰਨ ਨੀ


ਮਿੱਤਰ ਪਿਆਰੇ ਕਾਰਨ ਨੀ, ਮੈਂ ਲੋਕ ਉਲ੍ਹਾਮੇਂ ਲੈਨੀ ਹਾਂ। ਟੇਕ।
ਲੱਗਾ ਨੇਹੁ ਮੇਰਾ ਜਿਸ ਸੇਤੀ, ਸਰਹਾਣੇ ਵੇਖ ਪਲੰਘ ਦੇ ਜੀਤੀ।
ਆਲਮ ਕਿਉਂ ਸਮਝਾਵੇ ਰੀਤੀ, ਮੈਂ ਡਿੱਠੇ ਬਾਝ ਨਾ ਰਹਿਨੀ ਹਾਂ।
ਤੁਸੀਂ ਸਮਝਾਓ ਵੀਰੋ ਭੋਰੀ, ਰਾਂਝਣ ਵੈਂਦਾ ਮੈਥੋਂ ਚੋਰੀ।
ਜੀਹਦੇ ਇਸ਼ਕ ਕੀਤੀ ਮੈਂ ਡੋਰੀ, ਮੈਂ ਨਾਲ ਆਰਾਮ ਨ ਬਹਿਨੀ ਹਾਂ।
ਬਿਰਹੋਂ ਆ ਵੜਿਆ ਵਿਚ ਵਿਹੜੇ, ਜ਼ੋਰ ਜ਼ੋਰ ਦੇਵੇ ਤਨ ਘੇਰੇ।
ਦਾਰੂ ਦਰਦ ਨਾ ਬਾਝੋ ਤੇਰੇ, ਮੈਂ ਸੱਜਣਾਂ ਬਾਝ ਮਰੇਨੀ ਹਾਂ।
ਬੁਲ੍ਹੇ ਸ਼ਾਹ ਘਰ ਰਾਂਝਣ ਆਵੇ, ਮੈਂ ਤੱਤੀ ਨੂੰ ਲੈ ਗਲ ਲਾਵੇ।
ਨਾਲ ਖੁਸ਼ੀ ਦੇ ਰੈਣ ਵਿਹਾਵੇ, ਨਾਲ ਖੁਸ਼ੀ ਦੇ ਰਹਿਨੀ ਹਾਂ।

ਮੁਰਲੀ ਬਾਜ ਉਠੀ ਅਣਘਾਤਾਂ


ਮੁਰਲੀ ਬਾਜ ਉਠੀ ਅਣਘਾਤਾਂ,
ਸੁਣ ਕੇ ਭੁੱਲ ਗਈਆਂ ਸਭ ਬਾਤਾਂ। ਟੇਕ।
ਲੱਗ ਗਏ ਅਨਹਦ ਬਾਣ ਨਿਆਰੇ, ਝੂਠੀ ਦੁਨੀਆਂ ਕੂੜ ਪਸਾਰੇ।
ਸਾਈਂ ਮੁੱਖ ਵੇਖਣ ਵਣਜਾਰੇ, ਮੈਨੂੰ ਭੁੱਲ ਗਈਆਂ ਸਭ ਬਾਤਾਂ।
ਹੁਣ ਮੈਂ ਚੰਚਲ ਮਿਰਗ ਫਹਾਇਆ, ਓਸੇ ਮੈਨੂੰ ਬੰਨ੍ਹ ਬਹਾਇਆ।
ਸਿਰਫ ਦੁਗਾਨਾ ਇਸ਼ਕ ਪੜ੍ਹਾਇਆ, ਰਹਿ ਗਈਆਂ ਤੂੰ ਚਾਰ ਰਕਾਤਾਂ।
ਬੂਹੇ ਆਣ ਖਲੋਤਾ ਯਾਰ ਬਾਬਲ ਪੁੱਜ ਪਿਆ ਤਕਰਾਰ।
ਕਲਮੇ ਨਾਲ ਰਹੇ ਵਿਹਾਰ, ਨਬੀ ਮੁਹੰਮਦ ਭਰੇ ਸਫਾਤਾਂ।
ਬਲ੍ਹੇ ਸ਼ਾਹ ਮੈਂ ਹੁਣ ਬਰਲਾਈ, ਜਦ ਦੀ ਮੁਰਲੀ ਕਾਹਨ ਬਜਾਈ।
ਬਾਵਰੀ ਹੋ ਤੁਸਾਂ ਵਲ ਧਾਈ, ਖੋਜੀਆਂ ਕਿਤ ਵਲ ਦਸਤ ਬਰਾਤਾਂ।

ਮੂੰਹ ਆਈ ਬਾਤ ਨਾ ਰਹਿੰਦੀ ਏਮੂੰਹ ਆਈ ਬਾਤ ਨਾ ਰਹਿੰਦੀ ਏ। ਟੇਕ।
ਝੂਠ ਆਖੇਂ ਤੇ ਕੁਝ ਬੱਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ।
ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜੱਚ ਜੱਚ ਕੇ ਜਿਹਬਾ ਕਹਿੰਦੀ ਏ।
ਇਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ।
ਹਰ ਹਰ ਵਿਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪੇਂਦੀ ਏ।
ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ।
ਉਹ ਵਾਸੀ ਹੈ ਸੁੱਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਏ।
ਏਥੇ ਦੁਨੀਆਂ ਵਿਚ ਅਨ੍ਹੇਰਾ ਏ, ਅਤੇ ਤਿਲਕਣਬਾਜ਼ੀ ਵਿਹੜਾ ਏ।
ਵੜ ਅੰਦਰ ਵੇਖੋ ਕਿਹੜਾ ਏ, ਬਾਹਰ ਖ਼ਫਤਣ ਪਈ ਢੁਡੇਂਦੀ ਏ।
ਏਥੇ ਲੇਖਾ ਪਾਉਂ ਪਸਾਰਾ ਏ, ਇਹਦਾ ਵੱਖਰਾ ਭੇਤ ਨਿਆਰਾ ਏ।
ਇਕ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿਚ ਪੈਂਦੀ ਏ।
ਕਿਤੇ ਨਾਜ਼-ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ।
ਕਿਤੇ ਆਸ਼ਕ ਬਣ ਬਣ ਆਈਦਾ, ਕਿਤੇ ਜਾਨ ਜੁਦਾਈਆਂ ਸਹਿੰਦੀ ਏ।
ਜਦੋਂ ਜ਼ਾਹਰ ਹੋਏ ਨੂਰ ਹੁਰੀਂ, ਜਲ ਗਏ ਪਹਾੜ ਕੋਹ-ਤੂਰ ਹੁਰੀਂ।
ਤਦੋਂ ਦਾਰ ਚੜ੍ਹੇ ਮਨਸੂਰ ਹੁਰੀਂ, ਓਥੇ ਸ਼ੇਖੀ ਮੈਂਡੀ ਨਾ ਤੈੈਂਂਡੀ ਏ।
ਜੇ ਜ਼ਾਹਰ ਕਰਾਂ ਅਸਰਾਰ ਤਾਈਂ, ਸਭ ਭੁੱਲ ਜਾਵਣ ਤਕਰਾਰ ਤਾਈਂ।
ਫਿਰ ਮਾਰਨ ਬੁਲੇ ਯਾਰ ਤਾਈਂ, ਏਥੇ ਮਖ਼ਫੀ ਗੱਲ ਸੋਦੇਂਦੀ ਏ।
ਅਸਾਂ ਪੜਿਆ ਇਲਮ ਤਹਿਕੀਕੀ ਏ, ਓਥੇ ਇਕੋ ਹਰਫ ਹਕੀਕੀ ਏ।
ਹੋਰ ਝਗੜਾ ਸਭ ਵਧੀਕੀ ਏ, ਐਵੇਂ ਰੌਲਾ ਪਾ ਪਾ ਬਹਿੰਦੀ ਏ।
ਬੁਲ੍ਹਾ ਸ਼ਹੁ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ।
ਪਰ ਵੇਖਣ ਵਾਲੀ ਅੱਖ ਨਹੀਂ, ਤਾਹੀਂ ਜਾਨ ਪਈ ਦੁੱਖ ਸਹਿੰਦੀ ਏ।

ਮੇਰਾ ਰਾਂਝਾ ਹੁਣ ਕੋਈ ਹੋਰ


ਅਰਸ਼-ਮੁਨੱਵਰ ਬਾਂਗਾਂ ਮਿਲੀਆਂ, ਤਾਂ ਸੁਣੀਆਂ ਤਖ਼ਤ ਲਾਹੌਰ।
ਇਸ਼ਕੇ ਮਾਰੇ ਐਵੇਂ ਫਿਰਦੇ, ਜਿਵੇਂ ਜੰਗਲ ਵਿਚ ਢੋੋਰ।
ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ, ਹੁਣ ਓਥੋਂ ਹੋਇਆ ਚੋਰ।
ਬੁਲ੍ਹਾ ਸ਼ਾਹ ਅਸਾਂ ਮਰਨਾ ਨਾਹੀ, ਕਬਰ ਪਾਇ ਕੋਈ ਹੋਰ।
ਮੇਰਾ ਰਾਂਝਾ ਹੁਣ ਕੋਈ ਹੋਰ।

ਮੇਰੀ ਬੁੱਕਲ ਦੇ ਵਿਚ ਚੋਰਮੇਰੀ ਬੁੱਕਲ ਦੇ ਵਿਚ ਚੋਰ, ਨੀ-ਮੇਰੀ ਬੁੱਕਲ ਦੇ ਵਿਚ ਚੋਰ। ਟੇਕ।
ਕੀਹਨੂੰ ਕੁਕ ਸੁਣਾਵਾਂ ਨੀ, ਮੇਰੀ ਬੁੱਕਲ ਦੇ ਵਿਚ ਚੋਰ।
ਚੋਰੀ ਚੋਰੀ ਨਿਕਲ ਗਿਆ। ਜਗ ਵਿਚ ਪੈ ਗਿਆ ਸ਼ੋਰ।
ਮੁਸਲਮਾਨ ਸੜਨੇ ਤੋਂ ਡਰਦੇ, ਹਿੰਦੂ ਡਰਦੇ ਗੋਰ।
ਦੋਵੇਂ ਏਸੇ ਦੇ ਵਿਚ ਮਰਦੇ, ਇਹੋ ਦੋਹਾਂ ਦੀ ਖੋਰ।
ਕਿਤੇ ਰਾਮਦਾਸ ਕਿਤੇ ਫਤਹਿ ਮੁਹੰਮਦ, ਇਹੋ ਕਦੀਮੀ ਸ਼ੋਰ।
ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ।
ਅਰਸ਼-ਮਨੱਵਰ ਬਾਗਾਂ ਮਿਲੀਆਂ, ਸੁਣੀਆਂ ਤਖ਼ਤ-ਲਾਹੌਰ।
ਸ਼ਾਹ ਅਨਾਇਤ ਕੁੰਡੀਆਂ ਪਾਈਆਂ, ਲੁੱਕ ਛੁੱਪ ਖਿੱਚਦਾ ਡੋਰ।
ਜਿਸ ਢੂੰਡਿਆ ਤਿਸ ਨੇ ਪਾਇਆ, ਨਾ ਝੂਰ ਝੂਰ ਹੋਯਾ ਮੋਰ।
ਪੀਰ-ਪੀਰਾਂ ਬਗ਼ਦਾਦ ਅਸਾਡਾ, ਮੁਰਸ਼ਦ ਤਖ਼ਤ ਲਾਹੌਰ।
ਇਹੋ ਤੁਸੀਂ ਵੀ ਆਖੋ ਸਾਰੇ, ਆਪ ਗੁੱਡੀ ਆਪ ਡੋਰ।
ਮੈਂ ਦੱਸਨਾਂ ਤੁਸੀਂ ਪਕੜ ਲਿਆਓ, ਬੁਲ੍ਹੇ ਸ਼ਾਹ ਦਾ ਚੋਰ।

ਮੇਰੇ ਕਿਉਂ ਚਿਰ ਲਾਇਆ ਮਾਹੀਮੇਰੇ ਕਿਉਂ ਚਿਰ ਲਾਇਆ ਮਾਹੀ, ਨੀ ਮੈਂ ਉਸ ਤੋਂ ਘੋਲ-ਘੁਮਾਈ।
ਦਰਦ-ਫ਼ਰਾਕ ਬਥੇਰਾ ਕਰਿਆ, ਇਹ ਦੁੱਖ ਮੈਥੋਂ ਜਾਏ ਨਾ ਜਰਿਆ।
ਟਮਕ ਅਸਾਡੇ ਸਿਰ ਤੇ ਧਰਿਆ, ਡੋਈ ਬੁਗਚਾ ਲੋਹ ਕੜਾਹੀ।
ਜਾਗਦਿਆਂ ਮੈਂ ਘਰ ਵਿਚ ਮੁੱਠੀ, ਕਦੀ ਨਹੀਂ ਸਾਂ ਬੈਠੀ ਉੱਠੀ।
ਜਿਸ ਦੀ ਸਾਂ ਮੈਂ ਉਸੇ ਕੁੱਠੀ, ਕੀ ਕਰ ਲਈਆ ਬੇਪਰਵਾਹੀ।
ਬੁਲ੍ਹਾ ਸ਼ਹੁ ਤੇਰੇ ਵਾਰੀ, ਮੈਂ ਬਲਿਹਾਰੀ ਲੱਖ ਲੱਖ ਵਾਰੀ।
ਤੇਰੀ ਸੂਰਤ ਬਹੁਤ ਪਿਆਰੀ, ਮੈਂ ਵੇ ਬਿਚਾਰੀ ਘੋਲ ਘੁਮਾਈ।
ਮੇਰੇ ਮਾਹੀ ਦੇ ਪੰਜ ਪੀਰ ਪਨਾਹੀ, ਢੰਡਣ ਉਸ ਨੂੰ ਵਿਚ ਲੋਕਾਈ।
ਮੇਰੇ ਮਾਹੀ ਤੇ ਫ਼ਜ਼ਲ-ਇਲਾਹੀ, ਜਿਸ ਨੇ ਗੈਬੋਂ ਤਾਰ ਹਿਲਾਈ।
ਕੁਨਫਯੀਕੂਨ ਆਵਾਜ਼ਾ ਆਇਆ, ਤਖ਼ਤ ਹਜ਼ਾਰਿਉਂ ਰਾਂਝਾ ਧਾਇਆ।
'ਚੂਚਕ’ ਦਾ ਉਸ ਚਾਕ ਸਦਾਇਆ, ਉਹ ਆਹਾ ਸਾਹਿਬ ਸਫ਼ਾਈ।
ਚੱਲ ਰਾਂਝਾ ਮੁਲਤਾਨ ਚਲਾਹੇਂ, ਗੌਸ ਬਹਾਵਲ ਪੀਰ ਮਨਾ ਹੈਂ।
ਆਪਣੀ ਸੂਰਤ ਮੁਰਾਦ ਲਿਆਹੈਂ, ਮੇਰਾ ਜੀ ਰੱਬ ਮੌਲਾ ਚਾਹੀ।
ਜਿੱਥੇ ਇਸ਼ਕ ਡੇਰਾ ਘਤ ਬਹਿੰਦਾ, ਓਥੇ ਸਬਰ ਕਰਾਰ ਨਾ ਰਹਿੰਦਾ।
ਕੋਈ ਛੁੱਟਕਣ ਐਵੇਂ ਕਹਿੰਦਾ, ਗਲ ਪਈ ਪ੍ਰੇਮ ਦੀ ਫਾਹੀ।
ਆ ਜੰਞ ਖੇੜਿਆ ਦੀ ਚੱਕੀ, ਮੈਂ ਹੁਣ ਹੀਰ ਨਿਮਾਣੀ ਮੁੱਕੀ।
ਮੇਰੀ ਰੱਤ ਸਰੀਰੋਂ ਸੁੱਕੀ, ਵਲ ਵਲ ਮਾਰੇ ਬਿਰਹੋਂ ਖਾਈ।
ਖੇੜਾ ਫੁੱਲ ਘੋੜੇ ਤੇ ਚਾੜਿਆ, ਫੱਕਰ ਧੂੜ ਗਰਦ ਵਿਚ ਰਲਿਆ।
ਏਡਾ ਮਾਣ ਕਿਉਂ ਕੂੜਾ ਕਰਿਆ, ਉਸ ਕੀਤੀ ਬੇਪਰਵਾਹੀ।
ਚੜ੍ਹ ਕੇ ਪੀਰ ਖੇੜਿਆਂ ਦਾ ਆਇਆ, ਉਸ ਨੇ ਕਿਹਾ ਸ਼ੋਰ ਮਚਾਯਾ।
ਮੈ ਮਾਹੀ ਨਜ਼ਰ ਨਾ ਆਇਆ, ਤਾਹੀਏਂ ਕੀਤੀ ਹਾਲ ਦੁਹਾਈ।
ਮੈਂ ਮਾਹੀ ਦੀ ਮਾਹੀ ਮੇਰਾ, ਗੋਸ਼ਤ ਪੋਸਤ ਬੇਰਾ-ਬੇਰਾ।
ਦਿਨ-ਹਸ਼ਰ ਦੇ ਕਰਮਾਂ ਝੇੜਾ, ਜਦ ਦੇਸੀ ਦਾਦ ਇਲਾਹੀ।
ਚੂਚਕ ਕਾਜ਼ੀ ਸਦ ਬਹਾਇਆ, ਮੈਂ ਮਨ ਰਾਂਝਾ ਮਾਹੀ ਭਾਇਆ।
ਧੱਕੋ ਧੱਕ ਨਿਕਾਹ ਪੜ੍ਹਾਇਆ, ਉਸ ਕੀਤਾ ਫ਼ਰਜ਼ ਅਦਾਈ।

ਤੇਲ ਵਟਨਾ ਕੰਧੇ ਮਲਿਆ, ਚੋਇਆ ਚੰਨਣ ਮੱਥੇ ਰਲਿਆ।
ਮਾਹੀ ਮੇਰਾ ਬੇਲੇ ਵੜਿਆ, ਮੈਂ ਕੀ ਕਰਨੀ ਕੰਙਣ ਬਾਹੀ।
ਹੋਰ ਸੱਭੇ ਕੁਝ ਦੱਸਣ ਕਰਿਆ, ਇਹ ਦੁੱਖ ਜਾਏ ਨਾ ਮੈਥੋਂ ਜਰਿਆ।
ਟਮਕ ਰਾਂਝਣ ਦੇ ਸਿਰ ਤੇ ਧਰਿਆ, ਮੋਢੇ ਬੁਗ਼ਚਾ ਲੋਹ ਕੜਾਹੀ।
ਟਮਕ ਸੁੱਟ ਟਿੱਲੇ ਵਲ ਜਾਵੇ, ਬੈਠਾ ਉਸ ਦਾ ਨਾਮ ਧਿਆਵੇ।
ਕੰਨ ਪੜਵਾ ਕੇ ਮੁੰਦਰਾਂ ਪਾਵੇ, ਗੁੜ ਲੈ ਕੇ ਦੋ ਸੇਰ ਸ਼ਾਹੀ।
ਗੁਰ ਗੋਰਖ ਨੂੰ ਪੀਰ ਮਨਾਵੇ, ਹੀਰੇ ਹੀਰੇ ਕਰ ਕੁਰਲਾਵੇ।
ਜਿਸ ਦੇ ਕਾਰਨ ਮੂੰਡ ਮੁੰਡਾਵੇ, ਉਹ ਮੂੰਹ ਪੀਲਾ ਜ਼ਰਦ ਮਲਾਹੀ।
ਜੋਗੀ ਜੋਗ ਸਿਧਾਰਨ ਆਇਆ, ਸਿਰ ਦਾੜ੍ਹੀ ਮੂੰਹ ਮੋਨ ਮਨਾਇਆ।
ਇਸ ਤੇ ਭਗਵਾ ਭੇਸ ਵਟਾਇਆ, ਕਾਲੀ ਸਿਹਲੀ ਗਲ ਵਿਚ ਪਾਈ।
ਜੋਗੀ ਸ਼ਹਿਰ ਖੇੜਿਆਂ ਦੇ ਆਵੇ, ਜਿਸ ਘਰ ਮਤਲਬ ਸੋ ਘਰ ਪਾਵੇ।
ਬੂਹੇ ਜਾ ਕੇ ਨਾਦ ਵਜਾਵੇ, ਆਪੇ ਹੋਇਆ ਫ਼ਜ਼ਲ ਇਲਾਹੀ।
ਬੂਹੇ ਪੈ ਖੁੜਬਿਆ ਧਝਾਣੇ, ਟੁੱਟ ਪਿਆ ਖੱਖਰ ਡੁੱਲ ਪੈ ਦਾਣੇ
ਇਸ ਦੇ ਵਲ ਛਲ ਕੌਣ ਪਛਾਣੇ, ਚੀਣਾ ਰੁਲ ਗਿਆ ਵਿਚ ਪਾਹੀ।
ਚੀਣਾ ਚੁਣ ਚੁਣ ਝੋਲੀ ਪਾਵੇ, ਬੈਠਾ ਹੀਰੇ ਤਰਫ਼ ਤਕਾਵੇ।
ਜੋ ਕੁਝ ਲਿਖਿਆ ਲੇਖ ਸੋ ਪਾਵੇ, ਰੋ ਰੋ ਲੜਦੇ ਨੈਣ ਸਿਪਾਹੀ।
ਇਹ ਗੱਲ ਸਹਿਤੀ ਨਣਦ ਪਛਾਤੀ, ਦੋਹਾਂ ਦੀ ਵੇਦਨ ਇੱਕੋ ਜਾਤੀ।
ਉਹ ਵੀ ਆਹੀ ਸੀ ਮਦਮਾਤੀ, ਓਥੇ ਦੋਹਵਾਂ ਸੱਥਰ ਪਾਹੀ।
ਬੁਲ੍ਹਾ ਸਹਿਤੀ ਫੰਦ ਮਚਾਇਆ, ਹੀਰ ਸਲੇਟੀ ਨਾਗ ਲੜਾਇਆ।
ਜੋਗੀ ਮੰਤਰ ਝਾੜਨ ਆਇਆ, ਦੁਹਾਂ ਦੀ ਆਸ ਮੁਰਾਦ ਪੁਚਾਈ।

ਮੇਰੇ ਘਰ ਆਇਆ ਪੀਆ ਹਮਰਾਮੇਰੇ ਘਰ ਆਇਆ ਪੀਆ ਹਮਰਾ। ਟੇਕ।
ਵਾਹ ਵਾਹ ਵਾਹਦਤ ਕੀਨਾ ਸ਼ੋਰ, ਅਲਹਦ ਬਾਂਸਰੀ ਦੀ ਘੰਘੋਰ।
ਅਸਾਂ ਹੁਣ ਪਾਇਆ ਤਖ਼ਤ-ਲਾਹੌਰ, ਮੇਰੇ ਘਰ ਆਇਆ ਪੀਆ ਹਮਰਾ।
ਜਲ ਗਏ ਮੇਰੇ ਖੋਟ ਨਿਖੋਟ, ਲੱਗ ਗਈ ਪ੍ਰੇਮ ਸੱਚੇ ਦੀ ਚੋਟ।
ਹੁਣ ਸਾਨੂੰ ਓਸ ਖ਼ਸਮ ਦੀ ਓਟ, ਮੇਰੇ ਘਰ ਆਇਆ ਪੀਆ ਹਮਰਾ।

ਹੁਣ ਕਿਆ ਕੰਨ੍ਹੇਂਂ ਸਾਲ ਵਸਾਲ, ਲੱਗ ਗਿਆ ਮਸਤ ਪਿਆਲਾ ਹਾਥ।
ਹੁਣ ਮੇਰੀ ਭੁੱਲ ਗਈ ਜ਼ਾਤ ਸਫ਼ਾੱੱਤ, ਮੇਰੇ ਘਰ ਆਇਆ ਪੀਆ ਹਮਰਾ।
ਹੁਣ ਕਿਆ ਕੀਨੇ ਬੀਸ ਪਚਾਸ, ਪ੍ਰੀਤਮ ਪਾਈ ਅਸਾਂ ਵਲ ਝਾਤ।
ਹੁਣ ਸਾਨੂੰ ਸਭ ਜੱਗ ਦਿੱਸਦਾ ਲਾਲ, ਮੇਰੇ ਘਰ ਆਇਆ ਪੀਆ ਹਮਰਾ।
ਹੁਣ ਸਾਨੂੰ ਆਸ ਦੀ ਫਾਸ, ਬੁਲ੍ਹਾ ਸ਼ਹੁ ਆਇਆ ਹਮਰੇ ਪਾਸ।
ਸਾਈਂ ਪੁਜਾਈ ਸਾਡੀ ਆਸ, ਮੇਰੇ ਘਰ ਆਇਆ ਪੀਆ ਹਮਰਾ।

ਮੇਰੇ ਨੌਸ਼ਹੁ ਦਾ ਕਿਤ ਮੋਲ


ਮੇਰੇ ਨੌਸ਼ਹੁ ਦਾ ਕਿਤ ਮੋਲ, ਮੇਰੇ ਨੌਸ਼ਹੁ ਦਾ ਕਿਤ ਮੋਲ। ਟੇਕ।
ਅਗਲੇ ਵੱਲ ਦੀ ਖ਼ਬਰ ਨਾ ਕੋਈ, ਰਹੇ ਕਿਤਾਬਾਂ ਫੋਲ।
ਸੱਚੀਆਂ ਨੂੰ ਪੈ ਵੱਜਣ ਪੌਲੇ, ਝੂਠੀਆਂ ਕਰਨ ਕਲੋਲ।
ਚੰਗੇ ਚੰਗੇਰੇ ਪਰੇ ਪਰੇਰੇ, ਅਸੀਂ ਆਈਆਂ ਸੀ ਅਨਭੋਲ।
ਬੁਲ੍ਹਾ ਸ਼ਾਹ ਜੇ ਬੋਲਾਂਗਾ, ਹੁਣ ਕੌਣ ਸੁਣੇ ਮੇਰੇ ਬੋਲ।
ਮੇਰੇ ਨੌਸ਼ਹੁ ਦਾ ਕਿਤ ਮੋਲ, ਮੇਰੇ ਨੌਸ਼ਹੁ ਦਾ ਕਿਤ ਮੋਲ।

ਮੈਂ ਉਡੀਕਾਂ ਕਰ ਰਹੀ


ਮੈਂ ਉਡੀਕਾਂ ਕਰ ਰਹੀ, ਕਦੀ ਆ ਕਰ ਫੇਰਾ। ਟੇਕ।
ਮੈਂ ਜੋ ਤੈਨੂੰ ਆਖਿਆ ਕੋਈ ਘੱਲ ਸੁਨੇਹੜਾ।
ਚਸ਼ਮਾਂ ਸੇਜ ਵਿਛਾਈਆਂ ਦਿਲ ਕੀਤਾ ਡੇਰਾ।
ਲਟਕ ਚਲੰਦਾ ਆਂਵਦਾ ਸ਼ਾਹ ਅਨਾਇਤ ਮੇਰਾ।
ਉਹ ਅਜਿਹਾ ਕੌਣ ਹੈ ਜਾ ਆਖੇ ਜਿਹੜਾ।
ਮੈਂ ਵਿਚ ਕੀ ਤਕਸੀਰ ਹੈ ਮੈਂ ਬਰਦਾ ਤੇਰਾ।
ਤੈੈ ਬਾਝੋਂ ਮੇਰਾ ਕੌਣ ਹੈ ਦਿਲ ਢਾਹ ਨਾ ਮੇਰਾ।
ਢੂੰਡ ਸ਼ਹਿਰ ਸਭ ਭਾਲਿਆ ਕਾਸਦ ਘੱਲਾਂ ਕਿਹੜਾ।

ਚੜ੍ਹੀਆਂ ਡੋਲੀ ਪ੍ਰੇਮ ਦੀ ਦਿਲ ਧੜਕੇ ਮੇਰਾ।
ਆਓ ਅਨਾਇਤ ਕਾਦਰੀ ਜੀ ਚਾਹੇ ਮੇਰਾ।
ਪਹਿਲੀ ਪਉੜੀ ਪ੍ਰੇਮ ਦੀ ਪੁਲ ਸਰਾਤੇ ਡੇਰਾ।
ਹਾਜੀ ਮੱਕੇ ਹਜ ਕਰਨ, ਮੈਂ ਮੁੱਖ ਵੇਖਾਂ ਤੇਰਾ।
ਆ ਅਨਾਇਤ ਕਾਦਰੀ ਹੱਥ ਪਕੜੀ ਮੇਰਾ।
ਜਲ ਬਲ ਆਹੀਂ ਮਾਰੀਆਂ ਦਿਲ ਪੱਥਰ ਤੇਰਾ।
ਪਾ ਕੇ ਕੁੰਡੀ ਪੇਮ ਦੀ ਦਿਲ ਖਿਚਿਓ ਮੇਰਾ।
ਮੈਂ ਵਿਚ ਕੋਈ ਨਾ ਆ ਪੀਆ ਵਿਚ ਪਰਦਾ ਤੇਰਾ।
ਦਸਤ ਕੰਗਣ ਬਾਹੀਂ ਚੂੜੀਆਂ ਗਲ ਨੌਰੰਗ ਚੇਲਾ।
ਰਾਂਝਣ ਮੈਨੂੰ ਕਰ ਗਿਆ ਕੋਈ ਰਾਵਲ-ਰੌਲਾ।
ਆਣ ਨਵੇਂ ਦੁਖ ਪੈ ਗਏ ਕੋਈ ਸੂਲਾਂ ਦਾ ਘੇਰਾ।
ਮੈਂ ਜਾਤਾ ਦੁਖ ਮੈਨੂੰ ਆਹਾ ਦੁਖ ਪਏ ਘਰ ਸਈਆਂ।
ਸਿਰ ਸਿਰ ਭਾਂਬੜ ਭੜਕਿਆ ਸਭ ਤਪਦੀਆਂ ਗਈਆਂ।
ਹੁਣ ਆਣ ਬਣੀ ਸਿਰ ਆਪਣੇ ਸਭ ਚੁਕ ਗਿਆ ਝੇੜਾ।
ਜਿਹੜੀਆਂ ਸਾਹਵਰੇ ਮੰਨੀਆਂ ਸੋਈ ਪੇਕੇ ਹੋਵਣ।
ਸ਼ਹੁ ਜਿਨ੍ਹਾਂ ਤੇ ਮਾਇਲ ਏ ਚੜ੍ਹ ਸੇਜੇ ਸੋਵਣ।
ਜਿਸ ਘਰ ਕੌੌਂਤ ਨ ਬੋਲਿਆ ਸੋਈ ਖ਼ਾਲੀ ਵੇੜ੍ਹਾ।
ਬੁਲ੍ਹਾ ਸ਼ਹੁ ਦੇ ਵਾਸਤੇ ਦਿਲ ਭੜਕਨ ਭਾਹੀਂ।
ਔਖਾ ਪੈਂਡਾ ਪ੍ਰੇਮ ਦਾ ਸੋ ਘਟਦਾ ਨਾਹੀਂ।
ਦਿਲ ਵਿਚ ਧੱਕੇ ਝੇੜਦੇ, ਸਿਰ ਧਾਈ ਬੇੜਾ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ।

ਮੈਂ ਕਿਉਂਕਰ ਜਾਵਾਂ ਕਾਅਬੇ ਨੂੰਮੈਂ ਕਿਉਂਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖ਼ਤ ਹਜ਼ਾਰੇ ਨੂੰ। ਟੇਕ।
ਲੋਕੀ ਸੱਜਦਾ ਕਾਅਬੇ ਨੂੰ ਕਰਦੇ, ਸਾਡਾ ਸੱਜਦਾ ਯਾਰ ਪਿਆਰੇ ਨੂੰ।
ਅਉਗੁਣ ਵੇਖ ਨਾ ਭੁੱਲ ਮੀਆਂ ਰਾਂਝਾ, ਯਾਦ ਕਰੀਂ ਉਸ ਕਾਰੇ ਨੂੰ।

ਮੈਂ ਅਨਤਾਰੂ ਤਰਨ ਨਾ ਜਾਣਾਂ, ਸ਼ਰਮ ਪਈ ਕੁੱਧ ਤਾਰੇ ਨੂੰ।
ਤੇਰਾ ਸਾਨੂੰ ਕੋਈ ਨਹੀਂ ਮਿਲਿਆ, ਲੂੰਡ ਲਿਆ ਜੱਗ ਸਾਰੇ ਨੂੰ।
ਬੁਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ ਤਾਰੇ ਅਉਗੁਣਹਾਰੇ ਨੂੰ।

ਮੈਂ ਕੁਸੁੰਬੜਾ ਚੁਣ ਚੁਣ ਹਾਰੀ


ਮੈਂ ਕੁਸੁੰਬੜਾ ਚੁਣ ਚੁਣ ਹਾਰੀ। ਟੇਕ।
ਏਸ ਕੁਸੂਬੇ ਦੇ ਕੰਡੇ ਭਲੇਰੇ ਅੜ ਅੜ ਚੁੰਨੜੀ ਪਾੜੀ।
ਏਸ ਕਸੂਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ।
ਏਸ ਕੁਸੂਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ।
ਹੋਰਨਾਂ ਚੁਗਿਆ ਫੁਹਿਆ ਫੁਹਿਆ, ਮੈਂ ਭਰ ਲਈ ਪਟਾਰੀ।
ਚੁੱਗ ਚੁੱਗ ਕੇ ਮੈਂ ਢੇਰੀ ਕੀਤਾ, ਲੱਥੇ ਆਣ ਬਪਾਰੀ।
ਔਖੀ ਘਾਟੀ ਮੁਸ਼ਕਲ ਪੈਂਡਾ, ਸਿਰ ਪਰ ਗਠੜੀ ਭਾਰੀ।
ਅਮਲਾਂ ਵਾਲੀਆਂ ਸਭ ਲੰਘ ਗਈਆਂ, ਰਹਿ ਗਈ ਔਗੁਣਹਾਰੀ।
ਸਾਰੀ ਉਮਰਾ ਖੇਡ ਗਵਾਈ, ਓੜਕ ਬਾਜ਼ੀ ਹਾਰੀ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ, ਹੋਣ ਕਿਉਂ ਯਾਰ ਵਿਸਾਰੀ।
ਇੱਕੋ ਘਰ ਵਿਚ ਵੱਸਦਿਆਂ ਰੱਸਦਿਆਂ ਹੁਣ ਕਿਉਂ ਰਹੀ ਨਯਾਰੀ।
ਮੈਂ ਕਮੀਨੀ ਕੁਚੱਜੀ ਕੋਹਜੀ, ਬੇਗੁਨ ਕੌਣ ਵਿਚਾਰੀ।
ਬੁਲ੍ਹਾ ਸ਼ਹੁ ਦੇ ਲਾਇਕ ਨਾਹੀ, ਸ਼ਾਹ ਅਨਾਇਤ ਤਾਰੀ।

ਮੈਂ ਗੱਲ ਓਥੇ ਦੀ ਕਰਦਾ ਹਾਂ


ਮੈਂ ਗੱਲ ਓਥੇ ਦੀ ਕਰਦਾ ਹਾਂ, ਪਰ ਗੱਲ ਕਰਦਾ ਵੀ ਡਰਦਾ ਹਾਂ। ਟੇਕ।
ਨਾਲ ਰੂਹਾਂ ਦੇ ਲਾਰਾ ਲਾਇਆ, ਤੁਸੀਂ ਚੱਲੋ ਮੈਂ ਨਾਲੇ ਆਇਆ,
ਏਥੇ ਪਰਦਾ ਚਾ ਬਣਾਇਆ, ਮੈਂ ਭਰਮ ਭੁਲਾਇਆ ਫਿਰਦਾ ਹਾਂ।
ਨਾਲ ਹਾਕਮ ਦੇ ਖੇਲ ਅਸਾਡੀ, ਜੇ ਮੈਂ ਮੀਰੀ ਤਾਂ ਮੈਂ ਫਾਡੀ।

ਧਰੀ ਧਰਾਈ ਪੂੰਜੀ ਤੁਹਾਡੀ, ਮੈਂ ਅਗਲਾ ਲੇਖਾ ਭਰਦਾ ਹਾਂ।
ਦੇ ਪੂੰਜੀ ਮੂਰਖ ਝੁੰਜਲਾਇਆ, ਮਗਰ ਚੋਰਾਂ ਦੇ ਪੈੜਾ ਲਾਇਆ।
ਚੋਰਾਂ ਦੀ ਮੈਂ ਪੈੜ ਲਿਆਇਆ, ਹਰ ਸ਼ਬ ਧਾੜੇ ਧੜਦਾ ਹਾਂ।
ਨਾ ਨਾਲ ਮੇਰੇ ਉਹ ਰੱਜਦਾ ਏ, ਨਾ ਮਿੰਨਤ ਕੀਤੀ ਸੱਜਦਾ ਏ।
ਜਾਂ ਮੁੜ ਬੈਠਾਂ ਤਾਂ ਭੱਜਦਾ ਏ, ਮੁੜ ਮਿੰਨਤਜ਼ਾਰੀ ਕਰਦਾ ਹਾਂ।
ਕੀ ਸੁੱਖ ਪਾਇਆ ਮੈਂ ਆਣ ਇਥੇ, ਨਾ ਮੰਜ਼ਲ ਨਾ ਡੇਰੇ ਜਿੱਥੇ।
ਘੰਟਾ ਕੂਚ ਸੁਣਾਵਾਂ ਕਿੱਥੇ, ਨਿੱਤ ਊਠ ਕਰਾਵੇ ਕੁੜਦਾ ਹਾਂ।
ਬੁਲ੍ਹੇ ਸ਼ਾਹ ਬੇਅੰਤ ਡੂੰਘਾਈ, ਦੋ ਜੱਗ ਬੀਚ ਨਾ ਲੱਗਦੀ ਕਾਈ।
ਉਰਾਰ ਪਾਰ ਦੀ ਖ਼ਬਰ ਨਾ ਕਾਈ, ਮੈਂ ਬੇ ਸਿਰ ਪੈਰੀਂ ਤੁਰਦਾ ਹਾਂ।
ਮੈਂ ਗੱਲ ਓਥੇ ਦੀ ਕਰਦਾ ਹਾਂ, ਪਰ ਗੱਲ ਕਰਦਾ ਵੀ ਡਰਦਾ ਹਾਂ।

ਮੈਂ ਚੂੜ੍ਹੇਟਰੀ ਆਂ


ਮੈਂ ਚੂੜ੍ਹੇਟਰੀ ਆਂ ਸੱਚੇ ਸਾਹਿਬ ਦੀ ਸਰਕਾਰੋਂ। ਟੇਕ।
ਧਿਆਨ ਦੀ ਛੱਜਲੀ ਗਿਆਨ ਦਾ ਝਾੜੂ, ਕਾਮ ਕ੍ਰੋਧ ਨਿੱਤ ਝਾੜੂ।
ਮੈਂ ਚੁੜੇਟਰੀ ਆਂ ਸੱਚੇ ਸਾਹਿਬ ਦੀ ਸਰਕਾਰੋਂ।
ਕਾਜ਼ੀ ਜਾਣੇ ਹਾਕਮ ਜਾਣੇ ਫ਼ਾਰਗ਼ਖ਼ਤੀ ਬੇਗਾਰੋਂ।
ਦਿਨੇ ਰਾਤ ਮੈਂ ਏਹੋ ਮੰਗਦੀ ਦੂਰ ਨਾ ਕਰ ਦਰਬਾਰੋਂ।
ਰੁੱਧ ਬਾਝੋਂ ਮੇਰਾ ਹੋਰ ਨਾ ਕੋਹੀ, ਕੈਂ ਵੱਲ ਨੂੰ ਪੁਕਾਰੋਂ।
ਬੁਲ੍ਹਾ ਸ਼ਹੁ ਅਨਾਇਤ ਕਰਕੇ ਬਖ਼ਰਾ ਮਿਲੇ ਦੀਦਾਰੋਂ।

ਮੈਂ ਚੂਹਰੇਟੜੀ ਹਾਂ


ਮੈਂ ਚੂਹਰੇਟੜੀ ਹਾਂ ਸੱਚੇ ਸਾਹਿਬ ਦੇ ਦਰਬਾਰੋਂ। ਟੇਕ।
ਪੈਰੋਂ ਨੰਗੀ ਸਿਰੋਂ ਝੰਡੋਲੀ ਸੁਨੇਹਾ ਆਇਆ ਪਾਰੋਂ।
ਤੜਬਰਾਟ ਕੁਝ ਬਣਦਾ ਨਹੀਂ ਕੀ ਲੈਸਾਂ ਸੰਸਾਰੋਂ।

ਮੈਂ ਪਕੜਾਂ ਛੱਜਲੀ ਹਿਰਸ ਉਡਾਵਾਂ ਛੁੱਟਾਂ ਮਾਲ ਗੁਜ਼ਾਰੋਂ।
ਹਿੰਦੂ ਤੁਰਕ ਨਾ ਹੁੰਦੇ ਐਸੇ ਦੋ ਜਰਮੇ ਤਰੈ ਜਰਮੇ।
ਹਰਾਮ ਹਲਾਲ ਪਛਾਤਾ ਨਾਹੀਂ ਅਸੀਂ ਦੋਹਾਂ ਤੇ ਨਹੀਂ ਭਰਮੇ।
ਗੁਰੂ ਪੀਰ ਦੀ ਪਰਖ ਅਸਾਨੂੰ ਸਭਨਾਂ ਤੋਂ ਸਿਰ ਵਾਰੋਂ।
ਘੁੰਡ ਮੁੰਡੀ ਦਾ ਬੁਹਲ ਬਣਾਇਆ,ਬਖ਼ਰਾ ਲਿਆ ਦੀਦਾਰੋਂ।
ਝੰਡ ਮੁੱਖ ਪੀਆ ਤੋਂ ਲਾਹਿਆ, ਸ਼ਰਮ ਰਹੀ ਦਰਬਾਰੋਂ।
ਬੁਲ੍ਹਾ ਸ਼ਹੁ ਦੇ ਹੋ ਕੇ ਰਹੀਏ ਛੁੱਟ ਗਏ ਕਾਰ ਬੇਰਾਰੋਂ।

ਮੈਨੂੰ ਇਸ਼ਕ ਹੁਲਾਰੇ ਦੇਂਦਾ


ਮੈਨੂੰ ਇਸ਼ਕ ਹੁਲਾਰੇ ਦੇਂਦਾ, ਮੂੰਹ ਚੜਿਆ ਯਾਰ ਬੁਲੈਂਦਾ।
ਪੁੱਛਦਾ ਹੈਂ ਕੀ ਜ਼ਾਤ ਸੱਫਾੜ ਸਾਡੀ, ਉਹੋ ਆਦਮ ਵਾਲੀ ਮੀਜ਼ਾ ਮੇਰੀ।
ਨਹਨ-ਅਕਰਬ ਦੇ ਵਿਚ ਘਾਤ ਮੇਰੀ, ਵਿਚ ਰੱਬ ਦਾ ਸਿਰ ਝਲੈਂਦਾ।
ਕਿਤੇ ਸ਼ਈਆ ਏ ਕਿਤੇ ਸੁੰਨੀ ਏ,ਕਿਤੇ ਜਟਾਧਾਰੀ ਕਿਤੇ ਮੁੰਨੀ ਏ।
ਮੇਰੀ ਸਭ ਸੇ ਫ਼ਾਰਗ਼ ਚੁੰਨੀ ਏ,ਜੋ ਕਹਾਂ ਸੋ ਯਾਰ ਮਨੇਂਦਾ।
ਬੁਲ੍ਹਾ ਦੂਰੋਂ ਚੱਲ ਕੇ ਆਇਆ ਸੀ,ਉਹਦੀ ਸੂਰਤ ਨੇ ਭਰਮਾਇਆ ਜੀ।
ਉਸੇ ਪਾਕ ਜਮਾਲ ਵਿਖਾਇਆ ਜੀ,ਉਹ ਇੱਕ ਦਮ ਨਾ ਭੁਲੈਂਦਾ।

ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ


ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ,ਕੋਈ ਕਰੇ ਅਸਾਂ ਨਾਲ ਬਾਤਾਂ ਨੀ। ਟੇਕ।
ਭੁੱਲੇ ਰਹੇ ਨਾਮ ਨਾ ਜਪਿਆ,ਗ਼ਫ਼ਲਤ ਅੰਦਰ ਯਾਰ ਹੈ ਛਪਿਆ।
ਉਹ ਸਿੱਧੁ ਪੁਰਖਾ ਤੇਰੇ ਅੰਦਰ ਧਸਿਆ,ਲਗੀਆਂ ਨਫ਼ਸ ਦੀਆ ਚਾਟਾਂ ਨੀ।
ਜਪ ਲੈ ਨਾ ਹੋ ਭੋਲੀ ਭਾਲੀ,ਮਤ ਤੂੰ ਸੱਦਏਂ ਮੁੱਖ ਮੁਕਾਲੀ।
ਉਲਟੀ ਪਰੇਮ ਨਗਰ ਦੀ ਚਾਲ, ਭੜਕਣ ਇਸ਼ਕ ਦੀਆਂ ਲਾਟਾਂ ਨੀ।
ਭੋਲੀ ਨਾ ਹੋ ਹੋ ਸਿਆਣੀ, ਇਸ਼ਕ ਨੂਰ ਦਾ ਭਰ ਲੈ ਪਾਣੀ।

ਇਸ ਦੁਨੀਆਂ ਦੀ ਛੋੜ ਕਹਾਣੀ, ਇਹ ਯਾਰ ਮਿਲਣ ਦੀਆਂ ਘਾਤਾਂ ਨੀ।
ਬੁਲਾ ਰੱਬ ਬਣ ਬੈਠੋਂ ਆਪੇ, ਤਦ ਦੁਨੀਆਂ ਦੇ ਪਏ ਸਿਆਪੇ।
ਦੂਤੀ ਵਿਹੜੇ ਦੁਸ਼ਮਨ ਮਾਪੇ, ਸਭ ਕੜਕ ਪਈਆਂ ਆਫ਼ਾਤਾਂ ਨੀ।

ਮੈਂ ਪੇ ਪੜ੍ਹਿਆਂ ਤੋਂ

ਮੈਂ ਪੇ ਪੜ੍ਹਿਆਂ ਤੋਂ ਨੱਸਨਾ ਹਾਂ, ਮੈਂ ਪੇ ਪੜ੍ਹਿਆਂ ਤੋਂ ਨੱਸਨਾਂ ਹਾਂ। ਟੇਕ।
ਕੋਈ ਮੁਨਸਫ਼ ਹੋ ਨਿਰਵਾਰੇ ਤਾਂ ਮੈਂ ਦੱਸਨਾਂ ਹਾਂ।
ਆਲਮ ਫ਼ਾਜ਼ਲ ਮੇਰੇ ਭਾਈ, ਪੇ ਪੜ੍ਹਿਆਂ ਮੇਰੀ ਅਕਲ ਗਵਾਈ।
ਦੇ ਇਸ਼ਕ ਹੁਲਾਰੇ ਤਾਂ ਮੈਂ ਦੱਸਨਾਂ ਹਾਂ।

ਮੁੱਲਾਂ ਮੈਨੂੰ ਮਾਰਦਾ ਈ

ਮੁੱਲਾਂ ਮੈਨੂੰ ਮਾਰਦਾ ਈ, ਮੁੱਲਾਂ ਮੈਨੂੰ ਮਾਰਦਾ ਈ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ, ਅਲਫ਼ੋ ਅੱਗੇ ਕੁਝ ਨਾ ਆਇਆ।
ਉਹ ਬੇ ਈ ਬੇ ਪੁਕਾਰਦਾ ਈ, ਮੁੱਲਾਂ ਮੈਨੂੰ ਮਾਰਦਾ ਈ।

ਮੈਂ ਵਿਚ ਮੈਂ ਨਾ ਰਹਿ ਗਈ

ਮੈਂ ਵਿਚ ਮੈਂ ਨਾ ਰਹਿ ਗਈ, ਜਬ ਕੀ ਪੀਆ ਸੰਗ ਪੀੜ ਲਗਾਈ।
ਜਦ ਵਸਲ ਵਸਾਲ ਬਣਾਏਗਾ, ਤਦ ਗੂੰਗੇ ਦਾ ਗੁੜ ਖਾਏਗੀ।
ਸਿਰ ਪੈਰ ਨਾ ਆਪਣਾ ਪਾਏਗਾ, ਮੈਂ ਇਹ ਹੋਰ ਨਾ ਕਿਸੇ ਬਣਾਈ।
ਹੋਏ ਨੈਣ ਨੈਣਾਂ ਦੇ ਬਰਦੇ, ਦਰਸ਼ਨ ਸੈ ਕੋਹਾਂ ਤੇ ਕਰਦੇ।
ਪਲ ਪਲ ਦੌੜਨ ਮਾਰੇ ਡਰ ਦੇ, ਤੈਂ ਕੋਈ ਲਾਲਚ ਘਾਤ ਭਰਮਾਈ।
ਹੁਣ ਅਸਾਂ ਵਹਦਤ ਵਿਚ ਘਰ ਪਾਇਆ, ਵਾਸਾ ਹੈਰਤ ਦੇ ਸੰਗ ਆਇਆ।

ਜੀਵਨ ਜੰਮਣ ਮਰਨ ਵੰਜਾਇਆ, ਆਪਣੀ ਸੁੱਧ ਬੁੱਧ ਰਹੀ ਨਾ ਕਾਈ।
ਮੈਂ ਜਾਤਾ ਸੀ ਇਸ਼ਕ ਸੁਖਾਲਾ, ਚਹੁੰ ਨਦੀਆਂ ਦਾ ਵਹਿਣ ਉਛਾਲਾ।
ਕਦੀ ਤੇ ਅੱਗ ਭੜਕੇ ਕਦੀ ਪਾਲਾ, ਨਿੱਤ ਬਿਰਹੋਂ ਅੱਗ ਲਗਾਈ।
ਡਉਂ ਡਉਂ ਇਸ਼ਕ ਨੱਕਾਰੇ ਵੱਜਦੇ, ਆਸ਼ਕ ਵੇਖ ਉਤੇ ਵੱਲ ਭੱਜਦੇ।
ਤੜ ਤੜ ਤਿੜਕ ਗਏ ਲੜ ਲੱਜ ਦੇ, ਲੱਗਿਆ ਨੇਹੁੰ ਤਾਂ ਸ਼ਰਮ ਸਿਧਾਈ।
ਪਿਆਰੇ ਬੱਸ ਕਰ ਬਹੁਤੀ ਹੋਈ, ਤੇਰਾ ਇਸ਼ਕ ਮੇਰੀ ਦਿਲਜੋਈ।
ਤੈਂ ਬਿਨ ਮੇਰਾ ਸਕਾ ਨਾ ਕੋਈ, ਅੰਮਾਂ ਬਾਬਲ ਭੈਣ ਨਾ ਭਾਈ।
ਕਦੀ ਜਾ ਅਸਮਾਨੀ ਬਹਿੰਦੇ ਹੋ, ਕਦੀ ਇਸ ਜੱਗ ਦਾ ਦੁੱਖ ਸਹਿੰਦੇ ਹੋ।
ਕਦੀ ਪੀਰੇ ਮੁਗ਼ਾਂ ਬਣ ਬਹਿੰਦੇ ਹੋ, ਮੈਂ ਤਾਂ ਇਕਸ਼ੇ ਨਾਚ ਨਚਾਈ।
ਤੇਰੇ ਹਿਜਰੇ ਵਿਚ ਮੇਰਾ ਹੁਜਰਾ ਏ, ਦੁੱਖ ਡਾਢਾ ਮੈਂ ਪਰ ਗੁਜ਼ਰਾ ਏ।
ਕਦੇ ਹੋ ਮਾਇਲ ਮੇਰਾ ਮੁਜਰਾ ਏ, ਮੈਂ ਤੈਥੋਂ ਘੋਲ ਘੁਮਾਈ।
ਤੁਧ ਕਾਰਨ ਮੈਂ ਐਸਾ ਹੋਇਆ, ਨੌ ਦਰਵਾਜ਼ੇ ਬੰਦ ਕਰ ਸੋਇਆ।
ਦਰ ਦਸਵੇਂ ਤੇ ਆਣ ਖਲੋਇਆ, ਕਦੇ ਮੰਨ ਮੇਰੀ ਅਸ਼ਨਾਈ।
ਬੁਲ੍ਹਾ ਸ਼ਹੁ ਮੈਂ ਤੇਰੇ ਵਾਰੇ ਹਾਂ, ਮੁਖ ਵੇਖਣ ਦੇ ਵਣਜਾਰੇ ਹਾਂ।
ਕੁਝ ਅਸੀਂ ਵੀ ਤੈਨੂੰ ਪਿਆਰੇ ਹਾਂ, ਕਿ ਮੈਂ ਐਵੇ ਘੋਲ ਘੁਮਾਈ ਹਾਂ।

ਮੈਂ ਵੈਸਾਂ ਜੋਗੀ ਦੇ ਨਾਲ

ਮੈਂ ਵੈਸਾਂ ਜੋਗੀ ਦੇ ਨਾਲ ਮੱਥੇ ਤਿਲਕ ਲਗਾ ਕੇ । ਟੇਕ।
ਮੈਂ ਵੈਸਾਂ ਨਾ ਰਹਿਸਾਂ ਹੋੜੇ, ਕੌਣ ਕੋਈ ਮੈਂ ਜਾਂਦੀ ਨੂੰ ਮੋੜੇ
ਮੈਨੂੰ ਮੁੜਨਾ ਹੋਇਆ ਮੁਹਾਲ, ਸਿਰ ਤੇ ਮਿਹਣਾ ਚਾ ਕੇ।
ਜੋਗੀ ਨਹੀਂ ਇਹ ਦਿਲ ਦਾ ਮੀਤਾ, ਭੁਲ ਗਈ ਮੈਂ ਪਿਆਰ ਨਾ ਕੀਤਾ।
ਮੈਨੂੰ ਰਹੀ ਨਾ ਕੁਝ ਸੰਭਾਲ, ਉਸ ਦਾ ਦਰਸ਼ਨ ਪਾ ਕੇ।
ਏਸ ਜੋਗੀ ਮੈਨੂੰ ਕਹੀਆਂ ਲਾਈਆਂ, ਹੇਠ ਕਲੇਜੇ ਕੁੰਡੀਆਂ ਪਾਈਆਂ।
ਇਸ਼ਕ ਦਾ ਪਾਇਆ ਜਾਲ, ਮਿੱਠੀ ਬਾਤ ਸੁਣਾ ਕੇ।
ਮੈਂ ਜੋਗੀ ਨੂੰ ਖ਼ੂਬ ਪਛਾਤਾ, ਲੋਕਾਂ ਮੈਨੂੰ ਕਮਲੀ ਜਾਤਾ।
ਲੁੱਟੀ ਝੰਗ ਸਿਆਲ, ਕੰਨੀਂ ਮੁੰਦਰਾਂ ਪਾ ਕੇ।

ਜੇ ਜੋਗੀ ਘਰ ਆਵੇ ਮੇਰੇ, ਮੁੱਕ ਜਾਵਣ ਸਭ ਝਗੜੇ ਝੇੜੇ।
ਲਾਂ ਸੀਨੇ ਦੇ ਨਾਲ, ਲੱਖ ਲੱਖ ਸ਼ਗਨ ਮਨਾ ਕੇ।
ਮਾਏ ਨੀ ਇਕ ਜੋਗੀ ਆਇਆ, ਦਰ ਸਾਡੇ ਉਸ ਧੂਆਂ ਪਾਇਆ।
ਮੰਗਦਾ ਹੀਰ ਸਿਆਲ, ਬੈਠਾ ਭੇਸ ਵਟਾ ਕੇ।
ਤਾਅਨੇ ਨਾ ਦੇ ਫੁਫੀ ਤਾਈ, ਏਥੇ ਜੋਗੀ ਨੂੰ ਕਿਸਮਤ ਲਿਆਈ।
ਹੁਣ ਹੋਇਆ ਫ਼ਜ਼ਲ ਕਮਾਲ, ਆਇਆ ਹੈ ਜੋਗ ਸਿਧਾ ਕੇ।
ਮਾਹੀ ਨਹੀਂ ਕੋਈ ਨੂਰ-ਇਲਾਹੀ, ਅਨਹਦ ਦੀ ਜਿਸ ਮੁਰਲੀ ਵਾਹੀ।
ਮੁਠੀਉਸੁ ਹੀਰ ਸਿਆਲ, ਡਾਹਡੇ ਮਣ ਪਾ ਕੇ।
ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ।
ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੂਰ ਚੜ੍ਹਾ ਕੇ।
ਆਬਦਾ ਰਸੂਲ ਕਹਾਇਆ, ਵਿਚ ਮੁਅਰਾਜ ਬੁਰਾਕ ਮੰਗਾਇਆ।
ਜਬਰਾਈਲ ਪਕੜ ਲੈ ਆਇਆ, ਹੁਰਾਂ ਮੰਗਲ ਗਾ ਕੇ।
ਏਸ ਜੋਗੀ ਦੇ ਸੁਣੋ ਅਖਾੜੇ, ਹਸਨ-ਹੁਸੈਨ ਨਬੀ ਦੇ ਪਿਆਰੇ।
ਮਾਰਿਓਸੁ ਵਿਚ ਜੱਦਾਲ, ਪਾਣੀ ਬਿਨ ਤਰਸਾ ਕੇ।
ਏਸ ਜੋਗੀ ਦੀ ਸੁਣੋ ਕਹਾਣੀ, ਸੋਹਣੀ ਡੁੱਬੀ ਡੂੰਘੇ ਪਾਣੀ।
ਫਿਰ ਰਲਿਆ ਮਹੀਂਵਾਲ, ਸਾਰਾ ਰਖ਼ਤ ਲੁਟਾ ਕੇ।
ਡਾਵਾਂ ਡੋਲੀ ਲੈ ਚੱਲੇ ਖੇੜੇ, ਮੁਢ ਕਦੀਮੀ ਦੁਸ਼ਮਨ ਜਿਹੜੇ।
ਰਾਂਝਾ ਤਾਂ ਹੋਇਆ ਨਾਲ, ਸਿਰ ਤੇ ਟੰਮਕ ਚਾ ਕੇ।
ਜੋਗੀ ਨਹੀਂ ਕੋਈ ਜਾਦੂ ਸਾਇਆ, ਭਰ ਭਰ ਪਿਆਲਾ ਜ਼ੋਕ ਪਿਲਾਇਆ।
ਮੈਂ ਪੀ ਪੀ ਹੋਈ ਨਿਹਾਲ, ਅੰਗ ਬਿਭੂਤੇ ਰਮਾ ਕੇ।
ਜੋਗੀ ਨਾਲ ਕਰੇਂਦੇ ਝੇੜੇ, ਕੇਹੇ ਪਾ ਬੈਠੇ ਕਾਜ਼ੀ ਘੇਰੇ।
ਵਿਚ ਕੈਦੋ ਪਾਈ ਮੁਕਾਲ, ਕੂੜਾ ਦੋਸ਼ ਲਗਾ ਕੇ।
ਬੁਲ੍ਹਾ ਮੈਂ ਜੋਗੀ ਨਾਲ ਵਿਆਹੀ, ਲੋਕਾਂ ਕਮਲਿਆਂ ਖ਼ਬਰ ਨਾ ਕਾਈ।
ਮੈਂ ਜੋਗੀ ਦਾ ਮਾਲ, ਪੰਜੇ ਪੀਰ ਮਨਾ ਕੇ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ

ਰਹੁ ਰਹੁ ਵੇ ਇਸ਼ਕਾ ਮਾਰਿਆ ਈ, ਕਹੁ ਕਿਸ ਨੂੰ ਪਾਰ ਉਤਾਰਿਆ ਈ। ਟੇਕ।
ਆਦਮ ਕਣਕੋਂ ਮਨ੍ਹਾਂ ਕਰਾਇਆ, ਆਪੇ ਮਗਰ ਸ਼ੈਤਾਨ ਦੁੜਾਇਆ।
ਕਢ ਬਹਿਸ਼ਤੋਂ ਜ਼ਮੀਨ ਰੁਲਾਇਆ, ਕੇਡ ਪਸਾਰ ਪਸਾਰਿਆ ਈ।
ਈਸਾ ਨੂੰ ਬਿਨ ਬਾਪ ਜੰਮਾਇਆ, ਨੂਹੇ ਪਰ ਤੁਫਾਨ ਮੰਗਾਇਆ।
ਨਾਲ ਪਿਓ ਦੇ ਪੁੱਤਰ ਲੜਾਇਆ, ਡੋਬ ਉਹਨਾਂ ਨੂੰ ਮਾਰਿਆ ਈ।
ਮੂਸਾ ਨੂੰ ਕੋਹ-ਤੂਰ ਚੜ੍ਹਾਇਓ, ਅਸਮਾਈਲ ਨੂੰ ਜ਼ਿਬ੍ਹਾ ਕਰਾਇਓ।
ਯੂਨਸ ਮੱਛੀ ਤੋਂ ਨਿਗਲਾਇਓ, ਕੀ ਉਹਨਾਂ ਨੂੰ ਰੁਤਬੇ ਚਾੜਿਆ ਈ।
ਖ਼ਵਾਬ ਜ਼ਲੈਖਾ ਨੂੰ ਦਿਖਲਾਇਓ, ਯੂਸਫ਼ ਖੂਹ ਦੇ ਵਿਚ ਪਵਾਇਓ।
ਭਾਈਆਂ ਨੂੰ ਇਲਜ਼ਾਮ ਦਿਵਾਇਓ, ਤਾਂ ਮਰਾਤਬ ਚੜ੍ਹਿਆ ਈ।
ਭੱਠ ਸੁਲੇਮਾਨ ਤੋਂ ਝੁਕਾਇਉ, ਇਬਰਾਹੀਮ ਚਿਖਾ ਵਿਚ ਪਾਇਓ।
ਸਾਬਰ ਦੇ ਤਨ ਕੀੜੇ ਪਾਇਉ, ਹਸਨ ਜ਼ਹਿਰ ਦੇ ਮਾਰਿਆ ਈ।
ਮਨਸੂਰ ਨੂੰ ਚਾ ਸੂਲੀ ਦਿੱਤਾ, ਰਾਹਬ ਦਾ ਕਢਵਾਇਓ ਪਿੱਤਾ।
ਜ਼ਕਰੀਆ ਸਿਰ ਕਲੱਵਤਰ ਦਿੱਤਾ, ਫੇਰ ਉਹਨਾਂ ਕੰਮ ਕੀ ਸਾਰਿਆ ਈ।
ਸ਼ਾਹ ਸਰਮਦ ਦਾ ਗਲਾ ਕਟਾਇਓ, ਸ਼ਮਸ ਤੇ ਜਾਂ ਸੁਖ਼ਨ ਅਲਾਇਓ।
ਕੁੰਮ-ਬ-ਇਜ਼ਨੀ ਆਪ ਕਹਾਇਓ, ਸਿਰ ਪੈਰੋਂ ਖੱਲ ਉਤਾਰਿਆ ਈ।
ਏਸ ਇਸ਼ਕ ਦੇ ਬੜੇ ਅਡੰਬਰ, ਇਸ਼ਕ ਨਾ ਛੁਪਦਾ ਬਾਹਰ ਅੰਦਰ।
ਇਸ਼ਕ ਕੀਤਾ ਸ਼ਾਹ ਸ਼ਰਫ ਕਲੰਦਰ, ਬਾਰਾਂ ਵਰ੍ਹੇ ਦਰਿਆ ਵਿਚ ਠਾਰਿਆ ਈ।
ਇਸ਼ਕ ਲੈਲਾ ਦੇ ਧੁੰਮਾਂ ਪਾਈਆਂ, ਤਾਂ ਮਜਨੂੰ ਨੇ ਅੱਖੀਆਂ ਲਾਈਆਂ।
ਉਹਨੂੰ ਧਾਰਾਂ ਇਸ਼ਕ ਚੁੰਘਾਈਆਂ, ਬੂਹੇ ਬਰਸ ਗੁਜ਼ਾਰਿਆ ਈ।
ਇਸ਼ਕ ਹੋਰੀਂ ਹੀਰ ਵੱਲ ਧਾਏ, ਤਾਂਹੀਏਂ ਰਾਂਝੇ ਕੰਨ ਪੜਵਾਏ।
ਸਾਹਿਬਾਂ ਨੂੰ ਜਦ ਵਿਆਹੁਣ ਆਏ, ਸਿਰ ਮਿਰਜ਼ੇ ਦਾ ਵਾਰਿਆ ਈ।
ਸੱਸੀ ਥਲਾਂ ਦੇ ਵਿਚ ਰੁਲਾਈ, ਸੋਹਣੀ ਕੱਚੇ ਘੜੇ ਰੁੜ੍ਹਾਈ।
ਰੋਡੇ ਪਿੱਛੇ ਗੱਲ ਗਵਾਈ, ਟੁਕੜੇ ਕਰ ਕਰ ਮਾਰਿਆ ਈ।
ਫੌਜਾਂ ਕਤਲ ਕਰਾਈਆਂ ਭਾਈਆਂ, ਮਸ਼ਕਾਂ ਚੂਹਿਆਂ ਤੋਂ ਕਟਵਾਈਆਂ।
ਡਿੱਠੀ ਕੁਦਰਤ ਤੇਰੀ ਸਾਈਆਂ, ਸਿਰ ਤੈਥੋਂ ਬਲਿਹਾਰਿਆ ਈ।

ਕੈਰੋਂ ਪਾਂਡੋ ਕਰਨ ਲੜਾਈਆਂ, ਅਠਾਰਾਂ ਖੂਹਣੀਆਂ ਤਦੋਂ ਖਪਾਈਆਂ।
ਮਾਰਨ ਭਾਈ ਸਕਿਆਂ ਭਾਈਆਂ, ਕੀ ਓਥੇ ਨਿਆਂ ਨਿਤਾਰਿਆ ਈ।
ਨਮਰੂਦ ਨੇ ਵੀ ਖੂਦਾ ਸਦਾਇਆ, ਉਸ ਨੇ ਰਬ ਨੂੰ ਤੀਰ ਚਲਾਇਆ।
ਮੱਛਰ ਤੋਂ ਨਮਰੂਦ ਮਰਵਾਇਆ, ਕਾਰੂੰ ਜ਼ਮੀਂ ਨਿਘਾਰਿਆ ਈ।
ਫ਼ਰਔਨ ਨੇ ਜਦੋਂ ਖ਼ੁਦਾ ਕਹਾਇਆ, ਨੀਲ ਨਦੀ ਦੇ ਵਿਚ ਆਇਆ।
ਓਸੇ ਨਾਲ ਅਸ਼ਟੰਡ ਜਗਾਇਆ ਖ਼ੁਦੀਓਂ ਕਰ ਤਨ ਮਾਰਿਆ ਈ।
ਲੰਕਾ ਚੜ੍ਹ ਕੇ ਨਾਦ ਬਜਾਇਓ, ਲੰਕਾ ਰਾਮ ਕੋਲੋਂ ਲੁਟਵਾਇਓ।
ਹਰਨਾਕਸ਼ ਕਿੱਤਾ ਬਹਿਸ਼ਤ ਬਨਾਇਓ, ਉਹ ਵਿਚ ਦਰਵਾਜ਼ੇ ਮਾਰਿਆ ਈ।
ਸੀਤਾ ਦਹਿਸਰ ਲਈ ਬੇਚਾਰੀ, ਤਦ ਹਨੂਵੰਤ ਨੇ ਲੰਕਾ ਸਾੜੀ।
ਰਾਵਣ ਦੀ ਸਭ ਢਾਹ ਅਟਾਰੀ, ਓੜਕ ਰਾਵਣ ਮਾਰਿਆ ਈ।
ਗੋਪੀਆਂ ਨਾਲ ਕੀ ਚੱਜ ਕਮਾਇਆ, ਮੱਖਣ ਕਾਨ੍ਹ ਤੋਂ ਲੁਟਵਾਇਆ।
ਰਾਜੇ ਕੰਸ ਨੂੰ ਪਕੜ ਮੰਗਾਇਆ, ਬੋਦੀਉਂ ਪਕੜ ਪਛਾੜਿਆ ਈ।
ਆਪੇ ਚਾ ਇਮਾਮ ਬਣਾਇਆ, ਉਸ ਦੇ ਨਾਲ ਯਜ਼ੀਦ ਲੜਾਇਆ।
ਚੋਧੀ ਤਬਕੀ ਸ਼ੋਰ ਮਚਾਇਆ, ਸਿਰ ਨੇਜ਼ੇ ਤੇ ਚਾੜ੍ਹਿਆ ਈ।
ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੂਰੀਆਂ ਵਾਲੇ ਰਾਜੇ ਕੀਤੇ।
ਸਭ ਅਸ਼ਰਾਫ਼ ਫਿਰਨ ਚੁੱਪ ਕੀਤੇ, ਭਲਾ ਉਨ੍ਹਾਂ ਨੂੰ ਝਾੜਿਆ ਈ।
ਬੁਲ੍ਹਾ ਸ਼ਾਹ ਫ਼ਕੀਰ ਵਿਚਾਰਾ, ਕਰ ਕਰ ਚਲਿਆ ਕੂਚ ਨਗਾਰਾ।
ਰੋਸ਼ਨ ਜਗ ਵਿਚ ਨਾਮ ਹਮਾਰਾ, ਨੂਰੋਂ ਸਿਰਜ ਉਤਾਰਿਆ ਈ।

ਰਾਤੀਂ ਜਾਗੇਂ ਕਰੇਂ ਇਬਾਦਤ

ਰਾਤੀਂ ਜਾਗੇ ਕਰੇਂ ਇਬਾਦਤ।
ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੇ।
ਭੌਕਣੋਂ ਬੰਦ ਮੂਲ ਨਾ ਹੁੰਦੇ।
ਜਾ ਰੂੜੀ ਤੇ ਸੁੱਤੇ, ਤੈਥੋਂ ਉੱਤੇ।
ਖ਼ਸਮ ਆਪਣੇ ਦਾ ਦਰ ਨਾ ਛੱਡਦੇ।
ਭਾਵੇਂ ਵੱਜਣ ਜੁੱਤੇ, ਤੈਥੋਂ ਉੱਤੇ।

ਬੁਲ੍ਹੇ ਸ਼ਾਹ ਕੋਈ ਵਸਤ ਵਿਹਾਜ ਲੈ।
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ।

ਵੱਤ ਨਾ ਕਰਸਾਂ ਮਾਣ


ਵੱਤ ਨਾਂ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ। ਟੇਕ।
ਇਸ਼ਕ ਅੱਲਾ ਦੀ ਜ਼ਾਤ ਲੋਕਾਂ ਦਾ ਮਿਹਣਾ।
ਕਿਹਨੂੰ ਕਰਾਂ ਪੁਕਾਰ ਕਿਸੇ ਨਹੀਂ ਰਹਿਣਾ।
ਓਸੇ ਦੀ ਗੱਲ ਓਹੋ ਜਾਣੇ।
ਕੌਣ ਕੋਈ ਦਮ ਮਾਰਦਾ ਵੇ ਅੜਿਆ।
ਅੱਜ ਅਜੋਕੜੀ ਰਾਤ ਮੇਰੇ ਘਰ ਰਹੀਂ ਖਾਂ ਵੇ ਅੜਿਆ।
ਦਿਲ ਦੀਆਂ ਘੁੰਡੀਆਂ ਖੋਲ ਅਸਾਂ ਨਾਲ ਹੱਸ ਖਾਂ ਵੇ ਅੜਿਆ।
ਦਿਲਬਰ ਯਾਰ ਇਕਰਾਰ ਕੀਤੋਈ।
ਕੀ ਇਤਬਾਰ ਸੋਹਣੇ ਯਾਰ ਦਾ ਵੇ ਅੜਿਆ।
ਜਾਨ ਕਰਾਂ ਕੁਰਬਾਨ ਭੇਤ ਨਾਹੀਂ ਦੱਸਨਾ ਏਂ ਵੇਂ ਅੜਿਆ।
ਢੂੰਡਾਂ ਤਕੀਏ ਦੁਆਰੇ ਮੈਥੋਂ ਉੱਠ ਨੱਸਨਾ ਏਂ ਅੜਿਆ।
ਰਲ ਮਿਲ ਸਈਆਂ ਪੁੱਛਦੀਆਂ ਫਿਰਦੀਆਂ।
ਹੋਇਆ ਵਕਤ ਭੰਡਾਰ ਦਾ ਵੇ ਅੜਿਆ।
ਹਿਕ ਕਰਦੀਆਂ ਖ਼ੁਦੀ ਹੰਕਾਰ, ਉਹਨਾਂ ਨੂੰ ਤਾਰਨੈ ਵੇ ਅੜਿਆ।
ਇਕ ਪਿੱਛੇ ਫਿਰਨ ਖੁਆਰ, ਸੜੀਆਂ ਨੂੰ ਸਾੜਨੈਂ ਵੇ ਅੜਿਆ।
ਮੈਂਡੇ ਸੋਹਣੇ ਯਾਰ ਵੇ।
ਕੀ ਇਤਬਾਰ ਤੇਰੇ ਪਿਆਰ ਦਾ ਵੇ ਅੜਿਆ।
ਚਿੱਕੜ ਭਰੀਆਂ ਨਾਲ ਨਿੱਤ ਝੂਬਰ ਘੱਤਨਾ ਏਂ ਵੇ ਅੜਿਆ।
ਲਾਇਆ ਮੈਂ ਹਾਰ ਸ਼ਿੰਗਾਰ ਮੈਥੋਂ ਉੱਠ ਨੱਸਨਾ ਏਂ ਵੇ ਅੜਿਆ।
ਬੁਲ੍ਹਾ ਸ਼ਹੁ ਘਰ ਆਓ ਪਿਆਰੇ।
ਹੋਇਆ ਵਕਤ ਦੀਦਾਰ ਦਾ ਵੇ ਅੜਿਆ।

ਵੱਲ ਪਰਦੇ ਵਿਚ ਪਾਇਆ ਯਾਰ


ਵੱਲ ਪਰਦੇ ਵਿਚ ਪਾਇਆ ਯਾਰ, ਆਪੇ ਮੇਲ ਮਿਲਾਇਆ ਏ।
ਹੁਣ ਮੈਂ ਮੋਈ ਨੀ ਮੇਰੀਏ ਮਾਂ, ਮੇਰੀ ਪੁਣੀ ਲੈ ਗਿਆ ਕਾਂ।
ਪਿੱਛੇ ਡੌਂ ਡੌਂ ਕਰਦੀ ਜਾਂ, ਜਿਸ ਮੇਰਾ ਵਤਨ ਛੁਡਾਯਾ ਏ।
ਕਾਵਾਂ ਪੂਣੀ ਦਈਂ ਪੀਆ ਦੇ ਨਾਂ, ਤੇਰੀਆਂ ਮਿੰਨਤਾਂ ਕਰਦੀ ਹਾਂ।
ਜ਼ਰਬਾਂ ਤੇਰੀਆਂ ਜਰਨੀ ਹਾਂ, ਜਿਸ ਮੈਨੂੰ ਦੂਰ ਕਰਾਇਆ ਏ।
ਹੁਣ ਮੈਨੂੰ ਭਲਾ ਨ ਲੱਗਦਾ ਸ਼ੋਰ, ਮੈਂ ਘਰ ਖਿੜਿਆ ਸ਼ਗੁਫਾ ਹੋਰ।
ਬੇ ਨਾ ਤੇ ਨਾ ਸੇ ਨਾ ਹੋਰ, ਇੱਕੋ ਅਲਫ਼ ਪੜ੍ਹਾਇਆ ਏ।
ਹੁਣ ਮੈਨੂੰ ਮਜਨੂ ਆਖੋ ਨਾ, ਦਿਨ ਦਿਨ ਲੈਲਾ ਹੁੰਦਾ ਹਾਂ।
ਡੇਰਾ ਯਾਰ ਬਣਾਏ ਤਾਂ, ਇਹ ਤਨ ਬੰਗਲਾ ਬਣਾਇਆ ਏ।
ਬੁਲ੍ਹਾ ਅਨਾਇਤ ਕਰੇ ਹਜ਼ਾਰ, ਇਹੋ ਕੌਲ ਇਹੋ ਤਕਰਾਰ।
ਵੱਲ ਪਰਦੇ ਵਿੱਚ ਪਾਇਆ ਯਾਰ, ਆਪੇ ਮੇਲ ਮਿਲਾਇਆ ਏ।

ਵਾਹ ਸੋਹਣਿਆਂ ਤੇਰੀ ਚਾਲ ਅਜਾਇਬ

ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ।
ਆਪੇ ਜ਼ਾਹਿਰ ਆਪੇ ਬਾਤਨ, ਆਪੇ ਲੁੱਕ ਲੁੱਕ ਬਹਿੰਦੇ ਓ।
ਆਪੇ ਮੁੱਲਾਂ ਆਪੇ ਕਾਜ਼ੀ, ਆਪੇ ਇਲਮ ਪੜ੍ਹੇਂਦੇ ਓ।
ਘੱਤ ਜ਼ੁੱਨਾਰ ਕੁਫਰ ਦਾ ਗਲ ਵਿਚ, ਬੁਤਖ਼ਾਨੇ ਵੜ ਬਹਿੰਦੇ ਓ।
ਲੌਲਾਕ-ਲਮਾ-ਅਫ਼ਲਾਕ ਵਿਚਾਰੋ, ਆਪੇ ਧੁੰਮ ਮਚੇਂਦੇ ਓ।
ਜ਼ਾਤ ਤੋਂ ਹੈ ਅਸ਼ਰਾਫ਼ ਰੰਝੇਟਾ, ਲਾਈਆਂ ਦੀ ਲਾਜ ਰਖੇਂਦੇ ਓ।
ਬੁਲ੍ਹਾ ਸ਼ਹੁ ਅਨਾਇਤ ਮੈਨੂੰ, ਪਲ ਪਲ ਦਰਸ਼ਨ ਦੇਂਦੇ ਓ।

ਵਾਹ ਵਾਹ ਛੰਜ ਪਈ ਦਰਬਾਰ

ਵਾਹ ਵਾਹ ਸ਼ੌਜ ਪਈ ਦਰਬਾਰ। ਟੇਕ।
ਖ਼ਲਕ ਤਮਾਸ਼ੇ ਆਈ ਯਾਰ।
ਅੱਜ ਕੀ ਕੀਤਾ, ਕਲ੍ਹ ਕੀ ਕਰਨਾ ਭੱਠ ਅਸਾਡਾ ਆਇਆ।
ਐਸੀ ਵਾਹ ਕਿਆਰੀ ਬੀਜੀ ਚਿੜੀਆਂ ਖੇਤ ਵੰਜਾਇਆ।
ਇਕ ਉਲਾਂਭਾ ਸਈਆਂ ਦਾ ਹੈ ਦੂਜਾ ਹੈ ਸੰਸਾਰ।
ਨੰਗ-ਨਾਸੂਸ ਏਥੋਂ ਦੇ ਏਥੇ ਲਾਹ ਪਗੜੀ ਭੋਇੰ ਮਾਰ।
ਨੱਢਾ ਕਿਰਦਾ ਬੁੱਢਾ ਕਿਰਦਾ, ਆਪੋ ਆਪਣੀ ਵਾਰੀ।
ਕੀ ਬੀਬੀ ਕੀ ਬਾਂਦੀ ਲੁੱਡੀ ਕੀ ਧੋਬਨ ਭਠਿਆਰੀ।
ਬੁਲ੍ਹਾ ਸ਼ਹੁ ਨੂੰ ਵੇਖਣ ਜਾਵੇ ਆਪ ਬਹਾਨਾ ਕਰਦਾ।
ਗੁਨੋਂ-ਗੁਨੀ ਭਾਂਡੇ ਘੜ ਕੇ ਠੀਕਰੀਆਂ ਕਰ ਧਰਦਾ।
ਇਹ ਤਮਾਸ਼ਾ ਵੇਖ ਕੇ ਚਲ ਪਉ ਅਗਲਾ ਵੇਖ ਬਾਜ਼ਾਰ।
ਵਾਹ ਵਾਹ ਸ਼ੌਜ ਪਈ ਦਰਬਾਰ, ਖ਼ਲਕ ਤਮਾਸ਼ੇ ਆਈ ਯਾਰ।

ਵਾਹ ਵਾਹ ਰਮਜ਼ ਸੱਜਣ ਦੀ ਹੋਰ

ਵਾਹ ਵਾਹ ਰਮਜ਼ ਸੱਜਣ ਦੀ ਹੋਰ
ਆਸ਼ਕ ਬਿਨਾ ਨਾ ਸਮਝੇ ਕੋਰ । ਟੇਕ।
ਕੋਠੇ ਤੇ ਚੜ੍ਹ ਦੇਵਾਂ ਹੋਕਾ, ਇਸ਼ਕ ਵਿਹਾਜਿਉ ਕੋਈ ਨਾ ਲੋਕਾ।
ਇਸ ਦਾ ਮੁਲ ਨਾ ਖਾਣਾ ਧੋਖਾ, ਜੰਗਲ ਬਸਤੀ ਮਿਲੇ ਨਾ ਠੌਰ।
ਆਸ਼ਕ ਦੋਹੀਂ ਜਹਾਨੀਂ ਮੁੱਠੇ, ਨਾਜ਼ ਮਸ਼ੂਕਾ ਦੇ ਉਹ ਕੁੱਠੇ।
ਇਸ਼ਕ ਦਾ ਛੱਟਿਆ ਕੋਈ ਨਾ ਛੁੱਟੇ, ਕੀਤੋ ਸੂ ਮਾਂਦਾ ਫੱਟ ਬਲੌਰ।
ਦੇ ਦੀਦਾਰ ਹੋਇਆ ਜਦ ਰਾਹੀ, ਅਚਣਚੇਤ ਪਈ ਗਲ ਫਾਹੀ।
ਡਾਢੀ ਕੀਤੀ ਲਾਪਰਵਾਹੀ, ਮੈਨੂੰ ਮਿਲ ਗਿਆ ਠੱਗ ਲਾਹੌਰ।
ਸ਼ੀਰੀਂ ਹੈ ਬਿਰਹੋਂ ਦਾ ਖਾਣਾ, ਕੋਹ ਚੋਟੀ ਫ਼ਰਹਾਦ ਨਿਮਾਣਾ।

ਯੂਸਫ਼ ਮਿਸਰ ਬਜ਼ਾਰ ਵਿਕਾਣਾ, ਉਸ ਨੂੰ ਨਹੀਂ ਵੇਖਣ ਕੋਰ।
ਲੈਲਾ ਮਜਨੂੰ ਦੋਵੇਂ ਬਰਦੇ, ਸੋਹਣੀ ਡੁੱਬੀ ਵਿਚ ਬਹਿਰ ਦੇ।
ਹੀਰ ਵੰਝਾਂਏ ਸੱਭੇ ਘਰ ਦੇ, ਉਸ ਦੀ ਖਿੱਚੀ ਮਾਹੀ ਡੋਰ।
ਆਸ਼ਕ ਫਿਰਦੇ ਚੁੱਪ ਚੁੱਪਾਤੇ, ਜੈਸੇ ਮਸਤ ਸਦਾ ਮਧ ਮਾੜੇ।
ਦਾਮ-ਜ਼ੁਲਫ ਦੇ ਅੰਦਰ ਫਾਥੇ, ਓਥੇ ਚੱਲੇ ਵੱਸ ਨਾ ਜ਼ੋਰ।
ਜੇ ਉਹ ਆਣ ਮਿਲੇ ਦਿਲਜਾਨੀ, ਉਸ ਤੋਂ ਜਾਨ ਕਰਾਂ ਕੁਰਬਾਨੀ।
ਸੂਰਤ ਦੇ ਵਿਚ ਯੂਸਫ਼ ਸਾਨੀ, ਆਲਮ ਦੇ ਵਿਚ ਜਿਸ ਦਾ ਸ਼ੋਰ।
ਬੁਲਾ ਸ਼ਹੁ ਨੂੰ ਕੋਈ ਨਾ ਵੇਖੇ, ਜੋ ਵੇਖੈ ਸੋ ਕਿਸੇ ਨਾ ਲੇਖੇ।
ਉਸ ਦਾ ਰੰਗ ਨਾ ਰੂਪ ਨਾ ਰੇਖੇ, ਉਹ ਈ ਹੋਵੇ ਹੋ ਕੇ ਚੋਰ।

ਵੇਖੋ ਨੀ ਕੀ ਕਰ ਗਿਆ ਮਾਹੀਵੇਖੋ ਨੀ ਕੀ ਕਰ ਗਿਆ ਮਾਹੀ।
ਲੈ ਦੇ ਕੇ ਦਿਲ ਹੋ ਗਿਆ ਰਾਹੀ। ਟੇਕ।
ਅੰਮਾਂ ਝਿੜਕੇ ਬਾਬਲ ਮਾਰੇ, ਤਾਅਨੇ ਦੇਂਦੇ ਵੀਰ ਪਿਆਰੇ।
ਜੇ ਬੁਰੀ ਮੈਂ ਬੁਰਿਆਰ ਵੇ ਲੋਕਾ, ਮੈਨੂੰ ਦਿਓ ਉਤੇ ਵੱਲ ਤਾਹੀ।
ਬੂਹੇ ਤੇ ਉਸ ਨਾਦ ਵਜਾਇਆ, ਅਕਲ ਫਿਕਰ ਸਭ ਚਾ ਗਵਾਯਾ।
ਅੱਲਾ ਦੀ ਸਹੁੰ ਅੱਲਾ ਜਾਣੇ, ਹੱਸਦਿਆਂ ਗਲ ਵਿਚ ਪੈ ਗਈ ਫਾਹੀ।
ਰਹੁ ਵੇ ਇਸ਼ਕਾ ਕੀ ਕਰੇਂ ਅਖਾੜੇ, ਮਨਸੂਰ ਜੇਹੇ ਸੂਲੀ ਤੇ ਚਾੜ੍ਹੇ।
ਆਣ ਬਣੀ ਜਦ ਨਾਲ ਅਸਾਡੇ, ਬੁਲ੍ਹਾ ਮੂੰਹ ਤੋਂ ਲੋਈ ਲਾਹੀ।
ਵੇਖੋ ਨੀ ਕੀ ਕਰ ਗਿਆ ਮਾਹੀ, ਲੈ ਦੇ ਕੇ ਦਿਲ ਹੋ ਗਿਆ ਰਾਹੀ।

ਵੇਖੋ ਨੀ ਸ਼ਹੁ ਅਨਾਇਤ ਸਾਈਂ


ਵੇਖੋ ਨੀ ਸ਼ਹੁ ਅਨਾਇਤ ਸਾਈਂ,
ਮੈਂ ਨਾਲ ਕਰਦਾ ਕਿਵੇਂ ਅਦਾਈਂ। ਟੇਕ।

ਕਦੀ ਆਵੇ ਕਦੀ ਆਵੇ ਨਾਹੀਂ, ਤਿਉਂ ਤਿਉਂ ਮੈਨੂੰ ਭੜਕਨ ਭਾਹੀਂ।
ਨਾਮ ਅੱਲਾ ਪੈਗ਼ਾਮ ਸੁਣਾਈਂ, ਮੁੱਖ ਵੇਖਣ ਨੂੰ ਨਾ ਤਰਸਾਈਂ।
ਬੁਲ੍ਹੇ ਸ਼ਹੁ ਕੇਹੀ ਲਾਈ ਮੈਨੂੰ, ਰਾਤ ਹਨੇਰੇ ਉੱਠ ਟੁਰਦੀ ਨੈਂ ਨੂੰ।
ਜਿਸ ਔਕੜ ਤੋਂ ਸਭ ਕੋਈ ਡਰਦਾ, ਸੋ ਮੈਂ ਢੰਡਾਂ ਚਾਈਂ ਚਾਈਂ।

ਓਹ ਇਸ਼ਕ ਅਸਾਂ ਵਲ ਆਇਆ ਜੇ


ਓਹ ਇਸ਼ਕ ਅਸਾਂ ਵਲ ਆਇਆ ਜੇ।
ਓਹ ਆਇਆ ਮੈਂ ਤਨ ਭਾਇਆ ਜੇ।

ਪਹਿਲੋਂ ਕਰਦਾ ਆਵਣ ਜਾਵਣ
ਥਿਰ ਉਂਗਲੀ ਰੱਖ ਕੇ ਬੰਨ੍ਹ ਬਹਾਵਣ।
ਪਿਛੋਂ ਸਭ ਸਮਾਇਆ ਜੇ।
ਉਹ ਇਸ਼ਕ.....

ਮੈਨੇ ਸਬਕ ਖਲੀਲੋਂ ਪੜ੍ਹਿਆ।
ਨਾਰੋਂ ਹੋ ਗੁਲਜ਼ਾਰੋਂ ਵੜਿਆ।
ਓਸਗੋਂ ਅਸਰ ਕਰਾਇਆ ਜੇ
ਉਹ ਇਸ਼ਕ....

{{Block center|<poem>ਹੇਠ ਆਰੇ ਦੇ ਹੋ ਖਲੋਤੀ।
ਕੰਘੀ ਜੁਲਮ ਮਹਿਬੂਬਾਂ ਚੋਟੀ।
ਉਸ ਆਪਣਾ ਚੀਰ ਚਿਰਾਇਆ ਜੇ
ਉਹ ਇਸ਼ਕ.....

ਬਸਖ ਦੇ ਵਿੱਚ ਮਤੀ ਲਟਕੇ।
ਰਸ ਲਬਾਂ ਦੀ ਪੀਵੇ ਗਟਕੇ।

ਇਸ ਸਾਲਮ ਜਿਸਮ ਪੜ੍ਹਾਇਆ ਜੇ
ਉਹ ਇਸ਼ਕ...

ਸਾਨੂੰ ਆਪਣੇ ਕਾਫਰ ਕਾਫਰ।
ਗਿਲਾ ਗੁਜਾਰੀ ਕਰਦੇ ਵਾਫਰ।
ਜਿਨ੍ਹਾਂ ਇਸ਼ਕ ਨਾ ਮੂਲ ਲਗਾਇਆ ਜੇ।
ਉਹ ਇਸ਼ਕ....

ਮੂੰਹ ਦੇ ਉਤੇ ਮਲੀ ਸਿਆਹੀ
ਲੱਜ ਲੇਗ ਦੀ ਧੋ ਸਭ ਲਾਹੀ
ਅਸਾਂ ਨੰਗ ਨਮੂਸ ਗਵਾਇਆ ਜੇ।
ਉਹ ਇਸ਼ਕ.....

ਮਜ਼ਬਾਂ ਦੇ ਦਰਵਾਜੇ ਉੱਚੇ।
ਕਰ-ਕਰ ਝਗੜੇ ਖਲੇ ਵਗੁੱਚੇ।
ਬੁਲ੍ਹਾ ਮੋਰੀਓ ਇਸ਼ਕ ਲੰਘਾਇਆ ਜੇ।
ਉਹ ਇਸ਼ਕ ਅਸਾਂ ਵਲ ਆਇਆ ਜੇ।
ਉਹ ਆਇਆ ਮੈਂ ਮਨ ਭਾਇਆ ਜੇ।

ਅਬ ਹਮ ਗੁੰਮ ਹੂਏਅਬ ਹਮ ਗੁੰਮ ਹੂਏ
ਪ੍ਰੇਮ ਨਗਰ ਕੇ ਸ਼ਹਿਰ।

ਆਪਣੇ ਆਪ ਨੂੰ ਸੋਧ ਰਿਹਾ ਹੂੰ
ਨਾ ਸਿਰ ਹਾਥ ਨਾ ਪੈਰ।

ਕਿੱਥੇ ਪਕੜ ਲੈ ਚੱਲੇ ਘਰਾਂ ਥੀਂ
ਕੌਣ ਕਰੇ ਨਿਰਵੈਰ।

ਖੁਦੀ ਖੋਈ ਆਪਣਾ ਆਪ ਛੀਨਾਂ
ਤਬ ਹੋਈ ਕੁੱਲ ਖੈਰ।

ਬੁਲ੍ਹਾ ਸ਼ਹੁ ਦੋਹੀਂ ਜਹਾਨੀਂ
ਕੋਈ ਨਾ ਦਿਸਦਾ ਗੈਰ।

ਅਬ ਹਮ ਗੁੰਮ ਹੂਏ
ਪ੍ਰੇਮ ਨਗਰ ਕੇ ਸ਼ਹਿਰ।

ਆਓ ਫਕੀਰੋ ਮੇਲੇ ਚੱਲੀਏ


ਆਓ ਫਕੀਰੋ ਮੇਲੇ ਚੱਲੀਏ
ਆਰਫ ਕਾ ਸੁਣ ਵਾਜਾ ਰੇ।

ਅਨਹਦ ਸ਼ਬਦ ਸੁਣੋ ਬਹੁਰੰਗੀ
ਤਜ਼ੀਏ ਭੇਖ ਪਿਆਜ਼ਾ ਰੇ।

ਅਨਹਦ ਵਾਜਾ ਸੂਰਬ ਮਿਲਾਪੀ
ਨਿਰਵੈਰੀ ਸਿਰਨਾਜਾ ਰੇ।

ਮੇਲੇ ਬਾਝੋਂ ਮੇਲਾ ਔਂਤਰ
ਰੁੜ੍ਹ ਗਿਆ ਮੂਲ ਵਿਆਜਾ ਰੇ।

ਕਰਨ ਫਕੀਰੀ ਰਸਤਾ ਆਸ਼ਿਕ
ਕਾਇਮ ਕਰੋ ਮਨ ਬਾਜਾ ਹੈ।

ਬੰਦਾ ਰੱਬ ਭਿਓ ਇੱਕ ਮਗਰ ਸੁੱਖ
ਮੁਲ੍ਹਾ ਪੜਾ ਜਗਨ ਬਰਾਜਾ ਏ।

ਐਸੀ ਮਨ ਮੇਂ ਆਇਓ ਰੇ


ਐਸੀ ਮਨ ਮੇਂ ਆਇਓ ਰੇ।
ਦੁਖ-ਸੁੱਖ ਸਭ ਵੰਞਾਇਓ ਰੇ।
ਹਾਰ ਸ਼ਿੰਗਾਰ ਕੋ ਆਗ ਲਗਾਊਂ
ਤਨ ਪਰ ਢਾਂਡ ਮਚਾਇਓ ਰੇ
ਐਸੀ ਮਨ ਮੇਂ.....

ਸੁਣਕੇ ਗਿਆਨ ਕੀਆਂ ਐਸੀ ਬਾਤਾਂ।
ਨਾਮੋ-ਨਿਸ਼ਾ ਡਬੀ ਅਨਬਾਤਾਂ।
ਕੋਇਲ ਵਾਂਗ ਮੈਂ ਕੂਕਾਂ ਰਾਤਾਂ।
ਤੈਂ ਅਜੇ ਭੀ ਤਰਸ ਨਾ ਆਇਓ ਰੇ।
ਐਸੀ ਮਨ ਮੇਂ.....

ਗਲ ਮਿਰਗਾਨੀ ਸੀਸ ਖਪਰੀਆ।
ਦਰਸ਼ਨ ਦੀ ਭੀਖ ਮੰਗਣ ਚੜਿਆ।
ਜੋਗਨ ਨਾਮ ਬਰੂਦਾਨ ਧਰਿਆ।
ਅੰਗ ਬਭੂਤ ਰਮਾਇਓ ਰੇ।ਐਸੀ ਮਨ ਮੇਂ
ਇਸ਼ਕ ਮੁੱਲਾਂ ਨੇ ਬਾਂਗ ਸੁਣਾਈ।
ਇਹ ਗੱਲ ਸੁਣਨੀ ਵਾਜਬ ਆਈ।
ਕਰ-ਕਜ ਸਿਦਕ ਸਿਜਦੇ ਵਲ ਧਾਈ।
ਮੂੰਹ ਮਹਿਰਾਬ ਟਿਕਾਇਓ ਰੇ।ਐਸੀ ਮਨ ਮੇਂ.....

ਪ੍ਰੇਮ-ਨਗਰ ਵਾਲੇ ਉਲਟੇ ਚਾਲੇ।
ਮੈਂ ਮੋਈ ਭਰ ਖੁਸ਼ੀਆਂ ਨਾਲੇ।
ਆਣ ਫਸੀ ਆਪੇ ਵਿੱਚ ਜਾਲੇ।
ਹੱਸ-ਹੱਥ ਆਪ ਕੁਹਾਇਓ ਰੇ।
ਐਸੀ ਮਨ ਮੇਂ.....

ਬੁਲ੍ਹਾ ਸੌਹ ਸੰਗ ਪ੍ਰੀਤ ਲਗਾਈ।

ਜੀਅ-ਜਾਮੇ ਦੀ ਦਿੱਤੀ ਸਾਈ
ਮੁਰਸ਼ਦ ਸ਼ਾਹ ਅਨਾਇਤ ਸਾਈ।
ਜਿਸ ਦਿਲ ਮੇਰਾ ਭਰਮਾਇਓ ਰੇ।

ਐਸੀ ਮਨ ਮੇਂ ਆਇਓ ਰੇ।
ਦੁਖ ਸੁਖ ਸਭ ਵੰਜਾਇਓ ਰੇ।
ਹਾਰ ਸ਼ਿੰਗਾਰ ਕੋ ਆਗ ਲਗਾਊਂ
ਤਨ ਪਰ ਢਾਂਡ ਮਚਾਇਓ ਰੇ।

ਅਬ ਲਗਨ ਲਗੀ ਕੀਹ ਕਰੀਏ?


ਅਬ ਲਗਨ ਲਗੀ ਕਿਹ ਕਰੀਏ?
ਨਾ ਜੀ ਸਕੀਏ ਤੇ ਨਾ ਮਰੀਏ।

ਤੁਮ ਸੁਨੋ ਹਮਾਰੀ ਬੈਨਾ।
ਮੋਹੇ ਰਾਤ ਦਿਨੇ ਨਹੀ ਚੈਨਾ।
ਹੁਣ ਪੀ ਬਿਨ ਪਲਕ ਨਾ ਸਰੀਏ
ਅਬ ਲਗਨ ਲੱਗੀ ਕਿਹ ਕਰੀਏ.....

ਇਹ ਅਗਨ ਬਿਰਹੇ ਦੀ ਜਾਰੀ।
ਕੇਈ ਹਮਰੀ ਪ੍ਰੀਤ ਨਿਵਾਰੀ।
ਬਿਨ ਦਰਸ਼ਨ ਕੈਸੇ ਤਰੀਏ?
ਅਬ ਲਗਨ ਲੱਗੀ ਕਿਹ ਕਹੀਏ.....

ਬੁੱਲੇ ਪਈ ਮੁਸੀਬਤ ਭਾਰੀ।
ਕੋਈ ਕਰੋ ਹਮਾਰੀ ਕਾਰੀ।
ਇਹ ਅਜਿਹੇ ਦੁਖ ਕੈਸੇ ਜਰੀਏ।
ਅਬ ਲਗਨ ਲੱਗੀ ਕਿਹ ਕਰੀਏ

ਆਪਣੇ ਤਨ ਦੀ ਖਬਰ ਨਾ ਕੋਈ
ਆਪਣੇ ਤਨ ਦੀ ਖਬਰ ਨਾ ਕੋਈ
ਸਾਜਨ ਦੀ ਖਬਰ ਤਿਆਵੇ ਕੌਣ?

ਇੱਕ ਜੰਮਦੇ ਇੱਕ ਮਰ-ਮਰ ਜਾਂਦੇ
ਇਹੋ ਸਾਰਾ ਆਵਾਗੌਣ।

ਨਾ ਹਮ ਖਾਕੀ ਨਾ ਹਮ ਆਤਸ਼
ਨਾ ਪਾਣੀ ਨਾ ਪੌਣ।

ਕੁੱਪੀ ਦੇ ਵਿੱਚ ਰੋੜ ਖੜਕਦਾ
ਮੂਰਖ ਆਖੇ ਬੋਲੇ ਕੌਣ।

ਬੁੱਲ੍ਹਾ ਸਾਈਂ ਘਟ-ਘਟ ਗੰਵਆ
ਜਿਉਂ ਆਟੇ ਵਿੱਚ ਲੈਣ।

ਅਸੀਂ ਲਿਵ ਤੈਂਡੇ ਸੰਗ ਲਾਈਆ


ਅਸੀਂ ਲਿਵ ਤੈਂਡੇ ਸੰਗ ਲਾਈ ਆ।
ਅਸੀਂ ਇਸਕ ਦੀ ਰੀਤ ਪੁਗਾਈ ਆ।

ਸਭ ਆਂਹਦੀ ਪਈ ਲੁਕਾਈ ਆ।
ਇਹ ਬੁਲ੍ਹਾ ਬੜਾ ਸ਼ੁਦਾਈ ਆ।

ਅਸੀਂ ਲਾਈ ਆ ਅਸੀਂ ਲਾਈ ਆ।
ਬੱਸ ਲਾਈ ਆ ਜੀ ਲਾਈ ਆ।

ਸੀਂਹ ਬੁਕਦੇ ਸਾਡੇ ਕੋਲ।
ਸਾਡੇ ਕੰਬਣ ਈਕਣ ਬੋਲ।

ਜਿਉਂ ਡੱਗੇ ਦੇ ਮਗਰੋਂ ਢੋਲ।
ਅਸੀਂ ਤਾਂ ਵੀ ਆਂ ਅਡੋਲ।

ਬੁਲੇ ਸ਼ਾਹ ਮੈਨੂੰ ਕਾਹਦਾ ਤੌਂਖਲਾ
ਤੈਂਡਾ ਸਾਈਂ ਬੈਠਾ ਕੋਲ।

ਇੱਕੋ ਰੰਗ ਕਪਾਈ ਦਾ


ਇੱਕੋ ਰੰਗ ਕਪਾਈ ਦਾ।
ਸਭੋ ਇੱਕ ਰੰਗ ਕਪਾਈ ਦਾ।
ਇਕ ਆਪੇ ਰੂਪ ਵਟਾਈ ਦਾ।

ਅਰੂੜੀ ਜੇ ਗੱਦੋਂ ਚਰਾਵੇ
ਸੋ ਵੀ ਵਾਗੀ ਗਾਈ ਦਾ।
ਸਭ ਨਗਰਾਂ ਵਿੱਚ ਆਪੇ ਵੱਸੇ
ਉਹੋ ਮੇਹਰ ਸਰਾਈਂ ਦਾ।
ਇੱਕੋ ਰੂਪ.....

ਹਰ ਜੀ ਆਪੇ ਹਰ ਹੋ ਖੇਲ੍ਹੇ
ਸੱਦਿਆ ਚਾਈਂ ਚਾਈਂ ਦਾ
ਬਾਜ ਬਹਾਰਾਂ ਤਾਂ ਤੂੰ ਵੇਖੇਂ
ਥੀਵੇਂ ਚਾਕ ਅਰਾਈਂ ਦਾ
ਇੱਕੋ ਰੂਪ.....

ਇਸ਼ਕ ਮੁਸ਼ਕ ਦੀ ਸਾਰ ਕੀ ਜਾਣੇ
ਕੁੱਤਾ ਸੂਰ ਸਰਾਈ ਦਾ।
ਬੁਲ੍ਹਾ ਤਿਸਨੂੰ ਵੇਖ ਹਮੇਸ਼ਾਂ ਇਹ ਹੈ ਦਰਸ਼ਨ ਸਾਈਂ ਦਾ।
ਇੱਕੋ ਰੂਪ ਕਪਾਈ ਦਾ
ਸਭ ਇੱਕੋ.....

ਸਾਈਂ ਮੈਂਡਿਆ

ਬਿਰਹੋਂ ਦਾ ਤਾਅਨ ਲਾਈ ਵੇ
ਸਾਈਂ ਮੈਂਡਿਆ।

ਵਿਛੋੜਿਆਂ ਦੇ ਭੱਠ ਨਾ ਤਾਈਂ ਵੇ
ਸਾਈਂ ਮੈਂਡਿਆ।

ਬੁੱਲੇ ਸ਼ਾਹ ਇਨਾਇਤ ਪਾਈ ਵੇ
ਸਾਈਂ ਮੈਂਡਿਆ।

ਨਾ ਇੰਜ ਹੀ ਮਾਰ ਮੁਕਾਈਂ ਵੇ
ਸਾਈਂ ਮੈਂਡਿਆ।

ਸੁਣ ਸਾਡੀ ਅਰਜਾਈਂ ਵੇ।
ਸਾਈਂ ਮੈਂਡਿਆ।

ਰਾਂਝੇ ਦਾ ਖਾਈ ਨਾ ਵਸਾਹ
ਜ਼ਮਾਨਾ ਠੱਗੀਆਂ ਦਾ।

ਪਈਂ ਹਜ਼ਾਰੇ ਵਾਲੇ ਰਾਹ
ਪੈਂਡਾ ਲੱਗੀਆਂ ਦਾ।

ਹੱਥੀ ਢਿਲਕ ਗਈ ਮੇਰੇ ਚਰਖੇ ਦੀਹੱਥੀ ਢਿਲਕ ਗਈ ਮੇਰੇ ਚਰਖੇ ਦੀ
ਹੁਣ ਮੈਥੋਂ ਕੱਤਿਆ ਨਾ ਜਾਵੇ।

ਹੁਣ ਦਿਨ ਚੜ੍ਹਿਆ ਕਦ ਹੋਵੇ ਮੈਨੂੰ
ਪਿਆਰਾ ਮੂੰਹ ਦਿਖਲਾਵੇ

ਤੱਕਲੇ ਨੂੰ ਵੱਲ ਪੈ-ਪੈ ਜਾਂਦੇ
ਕੌਣ ਲੁਹਾਰ ਲਿਆਵੇ।
ਹੱਥੀ ਢਿਲਕ ਗਈ.....

ਤੱਕਲਿਓਂ ਵਲ ਕੱਢ ਲੁਹਾਰਾ
ਤੰਦ ਚਲੇਂਦਾ ਨਾਹੀਂ
ਘੜੀ-ਘੜੀ ਇਹ ਝੋਲੇ ਖਾਂਦਾ
ਡੱਲੀ ਕਿਤ ਬਿਧ ਲਾਹਵੇ।
ਹੱਥੀਂ ਢਿਲਕ ਗਈ.....

ਪਲੀਤਾ ਨਹੀਂ ਜੋ ਬੀੜੀ ਬੰਨ੍ਹਾ
ਬਾਇੜ ਹੱਥ ਨਾ ਆਵੇ।
ਚਮੜਿਆ ਨੂੰ ਚੋਪੜ ਨਾਹੀਂ
ਮਾਲ੍ਹ ਪਈ ਬੜਲਾਵੇ।
ਹੱਥੀ ਢਿਲਕ ਪਈ.....

ਤ੍ਰਿਝਣ ਕੱਤਣ ਸੱਦਣ ਸਈਆਂ
ਬ੍ਰਿਹੋਂ ਢੋਲ ਵਜਾਵੇ।
ਤੀਲੀ ਨਹੀਂ ਜੋ ਪੂਣੀਆਂ ਵੱਟਾਂ
ਵੱਛਾ ਗੋਹੜੇ ਖਾਵੇ
ਹੱਥੀ ਢਿਲਕ ਗਈ।

ਮਾਹੀ ਛਿੱੱੜ ਗਿਆ ਨਾਲ ਮਹੀਂ ਦੇ
ਹੁਣ ਕੱਤਣ ਕਿਸਨੂੰ ਭਾਵੇ।
ਜਿਤ ਵਲ ਯਾਰ ਉਤੇ ਵਲ ਅੱਖੀਆਂ
ਮੇਰਾ ਦਿਲ ਬੇਲੇ ਵਲ ਜਾਵੇ
ਹੱਥੀ ਢਿਲਕ ਗਈ.....

ਅਰਜ ਏਹੋ ਮੈਨੂੰ ਆਣ ਮਿਲੇ ਹੁਣ
ਕੌਣ ਵਸੀਲਾ ਜਾਵੇ।
ਸੈ ਮਣਾਂ ਦਾ ਕੱਤ ਜਾਵੇ।

ਸਹੁ ਮੈਨੂੰ ਗਲ ਲਾਵੇ

ਹੱਥੀ ਫਿਲਕੀ ਗਈ ਮੇਰੇ ਚਰਖੇ ਦੀ
ਮੈਥੋਂ ਕੱਤਿਆ ਮੂਲ ਨਾ ਜਾਵੇ।

ਹੁਣ ਮੈਂ ਅਨਹਦ ਨਾਦ ਵਜਾਇਆ


ਹੁਣ ਮੈਂ ਅਨਹਦ ਨਾਦ ਵਜਾਇਆ।
ਤੈਂ ਕਿਉਂ ਆਪਣਾ ਆਪ ਛੁਪਾਇਆ।

ਨਾਲ ਮਹਿਬੂਬ ਸਿਰੇ ਦੀ ਬਾਜ਼ੀ।
ਜਿਸਨੇ ਕੋਲ ਤਬਕ ਲੌ ਸਾਜੀ।
ਮਨ ਮੇਰੇ ਵਿੱਚ ਜੋਤ ਬਿਰਾਜੀ।
ਆਪੇ ਜਾਹਿਰ ਹਾਲ ਵਿਖਾਇਆ
ਤੈਂ ਕਿਉਂ ਆਪਣਾ.....

ਜਦ ਉਹ ਲਾਲ ਲਾਲੀ ਪਰ ਆਵੇ।
ਸਫੈਦੀ ਸਿਆਹੀ ਦੂਰ ਕਰਾਵੇ।
ਅੰਝਣਾ ਅਨਹਦ ਨਾਦ ਵਜਾਵੇ।
ਆਪੇ ਪ੍ਰੇਮੀ ਭੌਰ ਭੁਲਾਇਆ
ਤੈਂ ਕਿਉਂ.....

ਹੁਣ ਕੈ ਥੇ ਆਪ ਛਪਾਈਦਾ।


ਮਨਸੂਰ ਭੀ ਤੈਥੇ ਆਇਆ ਹੈ।
ਤੈਂ ਸੂਲੀ ਪਕੜ ਚੜ੍ਹਾਇਆ ਹੈ।

ਤੈਂ ਖੌਂਫ ਨਾ ਕੀਤੋ ਸਾਈਂ ਦਾ।
ਹੁਣ ਕੈ ਥੇ ਆਪ ਛੁਪਾਈ ਦਾ।

ਕਹੂੰ ਸ਼ੇਖ ਮੁਸਾਇਕ ਹੋਨਾਂ ਹੈ।
ਕਹੁ ਉਦਿਆਨੀ ਬੈਠਾ ਰੋਨਾ ਹੈ।
ਤੇਰਾ ਅੰਤ ਨਾ ਕਹੂੰ ਪਾਈਦਾ।
ਹੁਣ ਕੈ ਥੇ ਆਪ.....

ਬੁੱਲ੍ਹੇ ਨਾਲੋਂ ਚੁੱਲ੍ਹਾ ਚੰਗਾ
ਜਿਸ ਤੇ ਤਾਅਮ ਪਕਾਈਦਾ
ਰਲ ਫਕੀਰਾਂ ਮਜਲਿਸ ਕੀਤੀ।
ਭੋਰਾ-ਭੋਰਾ ਖਾਈਦਾ
ਹੁਣ ਕੈ ਥੇ ਆਪ ਛੁਪਾਈ ਦਾ।

ਕੌਣ ਆਇਆ ਪਹਿਨ ਲਿਬਾਸ ਕੁੜੇ


ਕੌਣ ਆਇਆ ਪਹਿਨ ਲਿਬਾਬ ਕੁੜੇ।
ਤੁਸੀਂ ਪੁੱਛੋ ਨਾਲ ਇਖਲਾਸ ਕੁੜੇ।

ਹੱਥ ਖੂੰਡੀ ਮੋਢੇ ਕੰਬਲ ਕਾਲਾ।
ਅੱਖੀਆਂ ਦੇ ਵਿੱਚ ਵਸੇ ਉਜਾਲਾ।
ਚਾਕ ਨਹੀਂ ਕੋਈ ਹੈ ਮਤਵਾਲਾ।
ਪੁੱਛੋ ਬਿਠਾ ਕੇ ਪਾਸ ਕੁੜੇ।

ਚਾਕਰੇ ਚਾਕਾ ਨਾ ਇਸਨੂੰ ਆਖੋ।
ਇਹ ਨਾ ਖਾਲੀ ਗੁੱਲੜੀ ਘਾਤੋਂ।
ਵਿਛੜਿਆ ਹੋਇਆ ਪਹਿਲੀ ਰਾਤੋਂ।
ਆਇਆ ਕਰਨ ਤਲਾਸ਼ ਕੁੜੇ।

ਨਾ ਇਹ ਚਾਕਰ ਚਾਕ ਕਹੀ ਦਾ
ਨਾ ਇਸ ਜ਼ਰਾ ਸ਼ੌਕ ਮਹੀਂ ਦਾ।
ਨਾ ਮੁਸ਼ਤਾਕ ਹੈ ਦੁੱਧ ਦਹੀਂ ਦਾ।
ਨਾ ਉਸ ਭੁੱਖ ਪਿਆਸ ਕੁੜੇ।

ਬੁਲ੍ਹਾ ਸ਼ਹੁ ਲੁਕ ਬੈਠਾ ਓਹਲੇ।
ਦੱਸੇ ਭੇਤ ਨਾ ਮੁਖ ਸੇ ਬੋਲੇ।
ਬਾਬੁਲ ਵਰ ਖੇੜਿਆ ਤੋਂ ਟੋਹਲੇ।
ਵਰ ਮਾਂਹਢਾ ਮਾਂਹਢੇ ਪਾਸ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।

ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।


ਕਪੂਰੀ ਰੇਵੜੀ ਕਿਉਂ ਕਰ
ਲੜੇ ਪਤਾਸੇ ਨਾਲ।

ਤੇਲ ਤਿਲਾਂ ਦੇ ਲੱਡੂ ਨੇ ਜਲੇਬੀ ਪਕੜ ਮੰਗਾਈ
ਡਰਦੇ ਨੱਠੇ ਕੰਦ ਸ਼ੰਕਰ ਤੋਂ ਮਿਸ਼ਰੀ ਨਾਲ ਲੜਾਈ
ਕਾਂ ਲਗੜ ਨੂੰ ਮਾਰਨ ਲੱਗੇ ਗੱਦੋ ਦੀ ਗੱਲ੍ਹ ਲਾਲ।
ਕਪੂਰੀ ਰੇਵੜੀ.....

ਹੋ ਫਰਿਆਦੀ ਲੱਖ ਪਤੀਆਂ ਨੇ ਲੂਣ ਤੇ ਦਸਤਕ ਲਾਈ।
ਗੁਲਗਲਿਆਂ ਮਨਸੂਬਾ ਬੱਧਾ ਪਾਪੜ ਚੋਟ ਚਲਾਈ।
ਭੇਡਾਂ ਮਾਰ ਪਲੰਗ ਖਪਾਏ ਗੁਰਗਾਂ ਬੁਰਾ ਅਹਿਵਾਲ
ਕਪੂਰੀ ਰੇਵੜੀ.....

ਗੁੜ ਦੇ ਲੱਡੂ ਗੁੱਸੇ ਹੋਕੇ ਪੇੜਿਆਂ ਤੇ ਫਰਿਆਦੀ
ਬਰਫੀ ਨੂੰ ਕਹੇ ਦਾਲ ਚਨੇ ਦੀ ਤੂੰ ਹੈ ਮੇਰੀ ਬਾਂਦੀ
ਚੜ੍ਹ ਸਹੇ ਸ਼ੀਹਣਿਆਂ ਤੇ ਨੱਚਣ ਲੱਗੇ ਵੱਡੀ ਪਈ ਧਮਾਲ
ਕਪੂਰੀ ਰੇਵੜੀ.....

ਸ਼ੱਕਰ ਖੰਡ ਕਹੇ ਮਿਸ਼ਰੀ ਨੂੰ ਮੇਰੀ ਵੇਖ ਸਫਾਈ।
ਚਿੜਵੇ ਚਨੇ ਇਹ ਕਰਨ ਲੱਗੇ ਬਦਾਨੇ ਨਾਲ ਲੜਾਈ।
ਚੂਹਿਆਂ ਕੰਨ ਬਿੱਲੀ ਦੇ ਕੁਤਰੇ ਹੋ-ਹੋ ਕੇ ਖੁਸ਼ਹਾਲ
ਕਪੂਰੀ ਰੇਵੜੀ.....

ਬੁਲ੍ਹਾ ਸ਼ਹੁ ਹੁਣ ਕਿਆ ਬਤਾਵੇ ਜੋ ਦਿਸੇ ਸੋ ਲੜਦਾ।
ਲੱੜ-ਬਲੱਤ ਗੁੱਤ-ਬਗੁੱਤੀ ਕੋਈ ਨਹੀਂ ਹੱਥ ਫੜਦਾ
ਖੇਵੋ ਜੇਹੀ ਕਿਆਮਤ ਆਈ ਆਇਆ ਖਰ ਦੱਜਾਲ।
ਕਪੂਰੀ ਰੇਵੜੀ ਕਿਉਂ ਕਰ ਲੜੀ ਪਤਾਸੇ ਨਾਲ

ਖੇਡ ਲੈ ਵਿਹੜੇ ਵਿੱਚ ਘੁੰਮੀ ਘੁੰਮ


ਖੇਡ ਲੈ ਵਿਹੜੇ ਵਿੱਚ ਘੁੰਮੀ-ਘੁੰਮ
ਖੇਡ ਲੈ ਵਿਹੜੇ ਵਿੱਚ.....

ਇਸ ਵਿਹੜੇ ਵਿੱਚ ਆਲਾ ਸੋਂਹਦਾ
ਆਲੇ ਦੇ ਵਿੱਚ ਤਾਕੀ
ਤਾਕੀ ਦੇ ਵਿੱਚ ਸੇਜ ਵਿਛਾਵਾਂ
ਨਾਲ ਪੀਆ ਸੰਗ ਰਾਤੀ
ਖੇਡ ਲੈ ਵਿਹੜੇ ਵਿੱਚ.....

ਏਸ ਵਿਹੜੇ ਦੇ ਨੌ ਦਰਵਾਜੇ਼
ਦਸਵਾਂ ਗੁਪਤ ਰਖਾਤੀ।
ਓਸ ਗਲੀ ਦੀ ਮੈਂ ਸਾਰ ਨਾ ਜਾਣਾਂ
ਜਹਾਂ ਆਵੇ ਪੀਆ ਜਾਤੀ।
ਖੇਡ ਲੈ.....

ਏਸ ਵਿਹੜੇ ਵਿੱਚ ਚਰਖਾ ਸੋਂਹਦਾ।
ਆਲੇ ਦੇ ਵਿੱਚ ਤਾਕੀ
ਆਪਣੇ ਪੀਆ ਨੂੰ ਯਾਦ ਕਰੇਗਾ

ਚਰਖੇ ਦੇ ਹਰ ਫੇਰੇ।
ਖੇਡ ਲੈ ਵਿਹੜੇ ਵਿੱਚ.....

ਏਸ ਵਿਹੜੇ ਵਿਚ ਮਕਨਾ ਹਾਥੀ
ਸੰਗਲ ਨਾਲ ਕਹੇੜੇ।
ਬੁਲ੍ਹੇ ਸ਼ਾਹ ਫਕੀਰ ਸਾਈਂ ਦਾ
ਜਾਗਦਿਆਂ ਕੋ ਛੇੜੇ
ਖੇਡ ਲੈ ਵਿਹੜੇ ਵਿੱਚ ਘੁੰਮੀ ਘੁੰਮ।

ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।


ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ।

ਸੱਚ ਸੁਣਕੇ ਲੋਕ ਨਾ ਸਹਿੰਦੇ ਨੀ।
ਸੱਚ ਆਖੀਏ ਤਾਂ ਗਲ ਪੈਂਦੇ ਨੀ।
ਫਿਰ ਸੱਚੇ ਪਾਸ ਨਾ ਬਹਿੰਦੇ ਨੀ।
ਸੱਚ ਮਿੱਠਾ ਆਸ਼ਕ ਪਿਆਰੇ ਨੂੰ।
ਚੁੱਪ ਕਰਕੇ.....

ਸੱਚ ਸ਼ਰੂ ਕਰੇ ਬਰਬਾਦੀ ਏ।
ਸੱਚ ਆਸ਼ਕ ਦੇ ਘਰ ਸ਼ਾਦੀ ਏ।
ਸੱਚ ਕਰਦਾ ਨਵੀਂ ਆਬਾਦੀ ਏ।
ਜਿਹਾ ਸ਼ਰ੍ਹਾ ਤਰੀਕਤ ਹਾਰੇ ਨੂੰ।
ਚੁੱਪ ਕਰਕੇ.....

ਚੁੱਪ ਆਸ਼ਕ ਤੋਂ ਨਾ ਹੁੰਦੇ ਏ।
ਜਿਸ ਆਈ ਸੱਚ ਸੁਗੰਧੀ ਏ।
ਛੱਤ ਮਾਲ੍ਹ ਸੁਹਾਗ ਦੀ ਗੰਦੀ ਏ।
ਛੱਡ ਦੁਨੀਆਂ ਕੂੜ ਪਸਾਰੇ ਨੂੰ।
ਚੁੱਪ ਕਰਕੇ ਕਰੀਂ.....
ਬੁਲ੍ਹਾ ਸ਼ਹੁ ਸੱਚ ਹੁਣ ਬੋਲੇ ਹੈ।

ਸੱਚ ਸ਼ਰ੍ਹਾ ਤਰੀਕਤ ਫੋਲੇ ਹੈ।
ਗੱਲ ਚੌਥੇ-ਪਦ ਦੀ ਖੋਲ੍ਹੇ ਹੈ।
ਜਿਹਾ ਸ਼ਰ੍ਹਾ ਤਰੀਕਤ ਹਾਰੇ ਨੂੰ।
ਚੁੱਪ ਕਰਕੇ.....

ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ
ਮਨਾਵਾਂਗੀਟੂਣੇ ਕਾਮਨ ਕਰਕੇ ਨੀ ਮੈਂ
ਪਿਆਰਾ ਯਾਰ ਮਨਾਵਾਂਗੀ।

ਇਸੇ ਟੂਣੇ ਨੂੰ ਪੜ ਫੂਕਾਂਗੀ
ਸੂਰਜ ਅਗਨ ਜਲਾਵਾਂਗੀ।
ਟੂਣੇ ਕਾਮਨ.....

ਅੱਖੀਆਂ ਕਾਜਲ ਕਾਲੇ ਬਾਦਲ
ਭਵਾਂ ਸੇ ਆਗ ਲਗਾਵਾਂਗੀ।
ਟੂਣੇ ਕਾਮਨ.....

ਔਰ ਬਸਾਤ ਨਹੀਂ ਕੁਛ ਮੇਰੀ
ਜੋਬਨ ਧੜੀ ਗੁੰਦਾਵਾਂਗੀ।
ਟੂਣੇ ਕਾਮਨ.....

ਸੱਤ ਸਮੁੰਦਰ ਦਿਲ ਦੇ ਅੰਦਰ
ਦਿਲ ਸੇ ਲਹਿਰ ਉਠਾਵਾਂਗੀ
ਟੂਣੇ ਕਾਮਨ.....

ਬਿਜਲੀ ਹੋ ਕਰ ਚਮਕ ਡਰਾਵਾਂ
ਮੈਂ ਬਾਦਲ ਘਿਰ ਘਿਰ ਆਵਾਂਗੀ।
ਟੂਣੇ ਕਾਮਨ.....

ਇਸ਼ਕ ਅੰਗੀਠੀ ਹਰਮਲ ਤਾਰੇ
ਸੂਰਜ ਅਗਨ ਚੜ੍ਹਾਵਾਂਗੀ।
ਟੂਣੇ ਕਾਮਨ.....

ਨਾ ਮੈਂ ਵਿਆਹੀ ਨਾ ਮੈਂ ਕੁਆਰੀ
ਬੇਟਾ ਗੋਦ ਖਿਲਾਵਾਂਗੀ।
ਟੂਣੇ ਕਾਮਨ.....

ਬੁਲ੍ਹਾ ਲਾ-ਮਕਾਨ ਦੀ ਪਟੜੀ ਉੱਤੇ
ਬਹਿ ਕੇ ਨਾਦ ਵਜਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ
ਪਿਆਰਾ ਯਾਰ ਮਨਾਵਾਂਗੀ।

ਤੇਰਾ ਨਾਮ ਧਿਆਈਦਾ


ਤੇਰਾ ਨਾਮ ਧਿਆਈਦਾ।
ਸਾਈਂ ਤੇਰਾ ਨਾਮ ਧਿਆਈਦਾ।

ਬੁੱਲ੍ਹੇ ਨਾਲੋਂ ਚੁੱਲਾ ਚੰਗਾ
ਜਿਸ ਘਰ ਤੁਆਮ ਪਕਾਈਦਾ।

ਰਲ ਫਕੀਰਾਂ ਮਜਲਿਸ ਕੀਤੀ
ਭੋਰਾ-ਭੋਰਾ ਖਾਈਦਾ।

ਰੰਗੜ ਨਾਲੋਂ ਖੰਗਰ ਚੰਗਾ
ਜਿਸ ਪਰ ਪੈਰ ਘਸਾਈਦਾ

ਬੁੱਲ੍ਹਾ ਸ਼ਹੁ ਨੂੰ ਸੋਈ ਪਾਵੇ
ਜੋ ਬੱਕਰਾ ਬਣੇ ਕਸਾਈ ਦਾ

ਤੇਰਾ ਨਾਮ ਧਿਆਈਦਾ
ਸਾਈਂ ਤੇਰਾ ਨਾਮ ਧਿਆਈਦਾ।

ਤੁਸੀਂ ਆਓ ਮਿਲੋ ਮੇਰੀ ਪਿਆਰੀ

ਤੁਸੀਂ ਆਓ ਮਿਲੋ ਮੇਰੀ ਪਿਆਰੀ।
ਮੇਰੇ ਟੁਰਨੇ ਦੀ ਹੋਈ ਤਿਆਰੀ।

ਸੱਭੇ ਰਲ ਕੇ ਤੋਰਨ ਆਈਆਂ।
ਮਾਮੀਆਂ ਫੁੱਫੀਆਂ ਚਾਚੀਆਂ ਤਾਈਆਂ।
ਸੱਭੇ ਰੋਂਦੀਆਂ ਜ਼ਾਰੋ-ਜ਼ਾਰੀ
ਮੇਰੇ ਟੂਰਨੇ ਦੀ....

ਸੱਭੇ ਆਖਣ ਇਹ ਗੱਲ ਜਾਣੀ।
ਰਵ੍ਹੀਂ ਤੂੰ ਹਰਦਮ ਹੋ ਨਿਮਾਣੀ।
ਤਾਹੀਂ ਲੱਗੇਗੀ ਉਥੇ ਪਿਆਰੀ।
ਮੇਰੇ ਟੁਰਨੇ....

ਸੱਭੇ ਟੋਰ ਘਰਾਂ ਨੂੰ ਮੁੜੀਆਂ।
ਮੈਂ ਹੋ ਇੱਕ ਇਕੱਲੜੀ ਟੁਰੀ ਆਂ।
ਹੋਈ ਆਂ ਡਾਰੋਂ ਮੈਂ ਕੂੰਜ ਨਿਆਰੀ
ਮੇਰੇ ਟੁਰਨੇ...

ਬੁਲ੍ਹਾ ਸ਼ਹੁ ਮੇਰੇ ਘਰ ਆਵੇ।
ਮੈਂ ਕੁਚੱਜੀ ਨੂੰ ਲੈ ਗਲ ਲਾਵੇ।
ਇੱਕੋ ਸ਼ਹੁ ਦੀ ਏ ਬਾਤ ਨਿਆਰੀ।
ਮੇਰੇ ਟੁਰਨੇ ਦੀ ਹੋਈ ਤਿਆਰੀ।

ਤੁਸੀਂ ਆਓ ਮਿਲੋ ਮੇਰੀ ਪਿਆਰੀ
ਮੇਰੇ ਟੁਰਨੇ ਦੀ ਹੋਈ ਤਿਆਰੀ।

ਤੈਂ ਕਿਤ ਪਰ ਪਾਉਂ ਪਸਾਰਾ ਏ।

ਤੈਂ ਕਿਤ ਪਰ ਪਾਉਂ ਪਸਾਰਾ ਏ।
ਕੋਈ ਦਮ ਕਾ ਇਹਨਾਂ ਗੁਜ਼ਾਰਾ ਏ।

ਇੱਕ ਪਲਕ-ਛਲਕ ਦਾ ਮੇਲਾ ਏ।
ਕੁਝ ਕਰ ਲੈ ਇਹੋ ਵੇਲਾ ਏ।
ਇਹ ਘੜੀ ਗਨੀਮਤ ਦਿਹਾੜਾ ਏ
ਕੋਈ ਦਮ ਦਾ....

ਇੱਕ ਰਾਤ ਸਰਾਂ ਦਾ ਰਹਿਣਾ ਏ।
ਏਥੇ ਆ ਕਰ ਫੁੱਲ ਨਾ ਬਹਿਣਾ ਏ।
ਕਲ ਸਭਨਾ ਦਾ ਕੂਰ ਨਕਾਰਾ ਏ।
ਤੈ ਕਿਤ ਪਰ.....

ਤੂੰ ਉਸ ਮਕਾਨੋਂ ਆਇਆ ਏ।
ਏਥੇ ਆਦਮ ਬਣ ਸਮਾਇਆ ਹੈ।
ਹੁਣ ਛੱਡ ਮਜਲਿਸ ਕੋਈ ਕਾਰਾ ਏ।
ਤੈਂ ਕਿਤਪਰ ਪਾਵ ਪਸਾਰਾ ਏ।

ਬੁਲ੍ਹਾ ਸ਼ਹੁ ਇਹ ਭਰਮ ਤਮਾਰਾ ਏ।
ਚਿਰ ਚੁੱਕਿਆ ਪਰਬਤ ਭਾਰਾ ਏ।
ਹੁਣ ਉਸ ਮੰਜਿਲ ਰਾਂਹ ਨਾ ਖਾਹੜਾ ਏ।
ਤੈ ਕਿਤ ਪਰ ਪਾਉਂ ਪਸਾਰਾ ਏ।
ਕੋਈ ਦਮ ਕਾ ਇਹ ਨਾ ਗੁਜਾਰਾ ਏ।

ਤੂੰ ਆਇਆ ਹੈਂ ਮੈਂ ਪਾਇਆ ਹੈ

ਤੂੰ ਆਇਆ ਹੈਂ ਮੈਂ ਪਾਇਆ ਹੈ।
ਤੂੰ ਆਇਆ....

ਬੇਲੀ ਜਿਤ ਘਰ ਤੇਰਾ ਫੇਰ ਹੋਇਆ।
ਓਹ ਜਲ ਥਲ ਮਾਟੀ ਢੇਰ ਹੋਇਆਂ
ਤਨ ਰਾਖ ਉਡੀ ਨਾ ਦੇਰ ਹੋਇਆ।
ਪਹਿਲਾਂ ਇਸ਼ਕ ਰੱਬ ਤੋਂ ਆਇਆ ਹੈ।
ਤੂੰ ਆਇਆ....

ਜਕੜੀਏ ਸਿਰ ਕਲਵੜ੍ਰ ਚਲਾਇਓ ਈ।
ਯੂਸਫ ਹੱਦੇ-ਹੱਦ ਵਿਕਾਇਓ ਈ।
ਇਬਰਾਹੀਮ ਚਿਖਾ ਵਿੱਚ ਪਾਇਓ ਈ।
ਤੂੰ ਕੌਣ ਕਿਆ ਲੈ ਆਇਆ ਹੈ।
ਤੂੰ ਆਇਆ....

ਇਕਨਾ ਦੇ ਪੇਸ਼ ਲੁਹਾਈਦਾ।
ਇੱਕ ਆਰਿਆਂ ਨਾਲ ਚਿਰਾਈਦਾ।
ਇੱਕ ਸੂਲੀ ਚਾਇ ਦਿਵਾਈ ਦਾ
ਕਰ ਕਿਸ ਗਲ ਦਾ ਸਧਰਾਇਆ ਏ
ਤੂੰ ਆਇਆ....

ਬੁਲ੍ਹਾ ਸੌਹ ਦੇ ਕਾਰਨ ਕਰ।
ਤਨ ਭੱਠੀ ਇਹ ਮਨ ਆਹਰਨ ਕਰ।
ਵਿੱਚ ਦਿਲ ਦੇ ਲੋਹਾ ਮਾਰਨ ਕਰ।
ਲੁਹਾਰਾ ਕਿਉਂ ਅਟਕਾਇਆ ਹੈ।
ਤੂੰ ਆਇਆ ਹੈ ਮੈਂ ਪਾਇਆ ਹੈ।
ਤੂੰ ਆਇਆ....

ਤੂੰ ਕਿਧਰੋਂ ਆਇਆ ਕਿੱਧਰ ਜਾਣਾ

ਤੂੰ ਕਿਧਰੋਂ ਆਇਆ ਕਿੱਧਰ ਜਾਣਾ
ਆਪਣਾ ਦੱਸ ਟਿਕਾਣਾ।

ਜਿਸ ਠਾਣੇ ਦਾ ਮਾਣ ਕਰੇਂ ਤੂੰ
ਤੇਰੇ ਨਾਲ ਨਾ, ਜਾਸੀ ਠਾਣਾ।
ਤੂੰ ਕਿਧਰੋਂ ਆਇਆ.....

ਜ਼ੁਲਮ ਕਰੇਂ ਤੇ ਲੋਕ ਸਤਾਵੇਂ
ਕਸਬ ਫੜਿਓ ਲੁੱਟ ਖਾਣਾ।
ਮਹਿਬੂਬ ਸੁਜਾਨੀ ਕਰੇ ਅਸਾਨੀ
ਖੌਫ ਜਾਏ ਮਲਕਾਣਾ।
ਤੂੰ ਕਿਧਰੋਂ ਆਇਆ.....

ਸ਼ਹਿਰ ਖਾਮੋਸ਼ਾਂ ਦੇ ਚਲ ਵਸੀਏ
ਜਿੱਥੇ ਮੁਲਕ ਸਮਾਣਾ
ਭਰ-ਭਰ ਪੂਰ ਲੰਘਾਵੇ ਡਾਹਢਾ
ਮੁਲਕਉਲ-ਮੌਤ ਮੁਹਾਣਾ।
ਤੂੰ ਕਿਧਰੋਂ ਆਇਆ....

ਕਰੇ ਚਾਵੜ ਚਾਰ ਦਿਹਾੜੇ
ਓੜਕ ਤੂੰ ਉਠ ਜਾਣਾ।
ਇਨ੍ਹਾਂ ਸਭਨਾ ਬੀ ਏ ਬੁਲ੍ਹਾ
ਔਗੁਣਹਾਰ ਪੁਰਾਣਾ।
ਤੂੰ ਕਿਧਰੋਂ ਆਇਆ ਕਿੱਧਰ ਜਾਣਾ
ਆਪਣਾ ਦੱਸ ਟਿਕਾਣਾ
ਜਿਸ ਠਾਣੇ ਦਾ ਮਾਣ ਕਰੇਂ ਤੂੰ
ਤੇਰੇ ਨਾਲ ਨਾ ਜਾਸੀ ਠਾਣਾ

ਤੋਬਾ ਨਾ ਕਰ ਯਾਰ

ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ।
ਨਿਤ ਪਦੇ ਇਸਤਗੁਫਾਰ ਕੈਸੀ ਤੋਬਾ ਹੈ।

ਸਾਵੀਂ ਦੇ ਕੇ ਲਵੋ ਸਵਾਈ।
ਡਿਉਂਢੀਆਂ ਤੇ ਬਾਜੀ ਲਾਈ।
ਇਹ ਮੁਸਲਮਾਨੀ ਕਿੱਥੇ ਪਾਈ।
ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ।

ਜਿੱਥੇ ਨਾ ਜਾਣਾ ਤੂੰ ਓਥੇ ਜਾਈਂ।
ਹੱਕ ਬੇਗਾਨਾ ਮੁੱਕਰ ਜਾਂਦੇ।
ਕੂੜ ਕਿਤਾਬਾਂ ਸਿਰ ਤੇ ਗਏਂ।
ਇਹ ਤੇਰਾ ਇਤਬਾਰ ਕੈਸੀ ਤੋਬਾ ਹੈ।

ਮੂੰਹੋਂ ਤੋਬਾ ਦਿਲੋਂ ਨਾ ਕਰਦਾ।
ਨਾਹੀਂ ਖੌਂਫ ਖੁਦਾ ਦੇ ਧਰਦਾ।
ਇਸ ਤੋਬਾ ਥੀਂ ਤੋਬਾ ਕਰੀਏ
ਤਾਂ ਬਖਸ਼ੇ ਗੱਫਾਰ ਕੈਸੀ ਤੋਬਾ ਹੈ।
ਤੋਬਾ ਨਾ ਕਰ ਯਾਰ.....

ਬੁੱਲਾ ਸ਼ਹੁ ਦੀ ਸੁਣੇ ਹਕਾਇਤ
ਹਾਦੀ ਪਕੜਿਆ ਹੋਈ ਹਦਾਇਤ
ਮੇਰਾ ਮੁਰਸ਼ਦ ਸ਼ਾਹ ਅਨਾਇਤ
ਉਹ ਲੰਘਾਏ ਪਾਰ ਕੈਸੀ ਤੋਬਾ ਹੈ
ਤੋਬਾ ਨਾ ਯਾਰ ਕੈਸੀ ਤੋਬਾ ਹੈ
ਨਿਤ ਪੜਦੇ ਇਸਤਗਵਾਰ ਕੈਸੀ ਤੋਬਾ ਹੈ।

ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ

ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ।
ਅਵੱਲ ਦਾ ਰੋਜ਼ ਅਜ਼ਲ ਦਾ

ਵਿੱਚ ਕੜਾਹੀ ਤਲ-ਤਲ ਜਾਵੇ
ਤਲਿਆਂ ਨੂੰ ਚਾ ਤਲਦਾ।

ਨੀ ਮੈਨੂੰ....

ਮੋਇਆਂ ਨੂੰ ਇਹ ਵਲ-ਵਲ ਮਾਰੇ,
ਵਲਿਆਂ ਨੂੰ ਦਾ ਵਲਦਾ।
ਨੀ ਮੈਨੂੰ....

ਕਿਆ ਜਾਣਾ ਕੋਈ ਚਿਣਗ ਕੱਖੀ ਏ
ਨਿਤ ਸੂਲ ਕਲੇਜਾ ਸੱਲ੍ਹਦਾ
ਨੀ ਮੈਨੂੰ....

ਤੀਰ ਇਸ਼ਕ ਦਾ ਲੱਗਦਾ ਜਿਗਰ ਵਿੱਚ
ਹਿਲਾਇਆ ਵੀ ਨਹੀਂ ਹੱਲਦਾ।
ਨੀ ਮੈਨੂੰ ਲੱਗੜਾ.....

ਬੁਲ੍ਹੇ ਸ਼ਹੁ ਦਾ ਨੇਹੁੰ ਅਨੋਖਾ
ਨਹੀਂ ਰਲਾਇਆ ਰਲਦਾ
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ
ਅਵੱਲ ਦਾ ਰੋਜ਼ ਅਜ਼ਲ ਦਾ।

ਨੀ ਸਈਓ! ਮੈਂ ਗਈ ਗਵਾਚੀ

ਨੀ ਸਈਓ! ਮੈਂ ਗਈ ਗਵਾਚੀ
ਖੋਲ੍ਹ ਘੁੰਗਟ ਮੁੱਖ ਨਾਚੀ।

ਜਿਤ ਵਲ ਵੇਖਾਂ ਦਿਸਦਾ ਓਹੀ।
ਕਸਮ ਉਸੇ ਦੀ ਹੋਰ ਨਾ ਕੋਈ।
ਉਹੋ ਮੁਹਕਮ ਫਿਰ ਗਈ ਦੋਹੀ।
ਜਬ ਗੁਰ ਪੱਤਰੀ ਵਾਚੀ।
ਨੀ ਸਈਓ.....

ਨਾਮ ਨਿਸ਼ਾਨ ਨਾ ਮੇਰਾ ਸਈਓ!
ਜੋ ਆਖਾਂ ਤਾਂ ਚੁੱਪ ਕਰ ਰਹੀਓ।
ਇਹ ਗੱਲ ਮੂਲ ਕਿਸੇ ਨਾ ਕਹੀਓ।
ਬੁਲ੍ਹਾ ਖੂਬ ਹਕੀਕਤ ਜਾਚੀ
ਨੀ ਸਈਓ ਮੈਂ ਗਈ ਗਵਾਚੀ
ਖੋਲ੍ਹ ਘੂੰਗਟ ਮੁੱਖ ਨਾਚੀ।

ਨੀ ਮੈਂ ਕਮਲੀ ਆਂ

ਹਾਜੀ ਲੋਕ ਮੱਕੇ ਨੂੰ ਜਾਂਦੇ
ਮੇਰਾ ਰਾਂਝਾ ਮਾਹੀ ਮੱਕਾ।
ਨੀ ਮੈਂ ਕਮਲੀ ਆਂ।

ਮੈਂ ਤੇ ਮੰਗ ਰਾਂਝੇ ਦੀ ਹੋਈ।
ਮੇਰਾ ਬਾਬੁਲ ਕਰਦਾ ਧੱਕਾ।
ਨੀ ਮੈਂ ਕਮਲੀ ਆਂ।

ਵਿੱਚੇ ਹਾਜ਼ੀ ਵਿੱਚੇ ਗਾਜ਼ੀ
ਵਿੱਚੇ ਚੋਰ ਉਚੱਕਾ।
ਨੀ ਮੈਂ ਕਮਲੀ ਆਂ।

ਹਾਜੀ ਲੋਕ ਮੱਕੇ ਨੂੰ ਜਾਂਦੇ
ਮੇਰੇ ਘਰ ਵਿੱਚ ਨੌ ਸ਼ਹੁ ਮੱਕਾ
ਨੀ ਮੈਂ ਕਮਲੀ ਆਂ!

ਹਾਜੀ ਲੋਕ ਮੱਕੇ ਨੂੰ ਜਾਂਦੇ
ਅਸਾਂ ਜਾਣਾ ਤਖਤ ਹਜ਼ਾਰੇ
ਨੀ ਮੈਂ ਕਮਲੀ ਆਂ

ਜਿਤ ਵਲ ਯਾਰ ਉਤੇ ਵਲ ਕਾਅਬਾ
ਭਾਵੇਂ ਫੋਲ ਕਿਤਾਬਾਂ ਚਾਰੇ
ਨੀ ਮੈਂ ਕਮਲੀ ਆਂ।

ਪਿਆਰਿਆ ਸਾਨੂੰ ਮਿੱਠੜਾ ਨਾ ਲਗਦਾ ਸ਼ੋਰ

ਪਿਆਰਿਆ ਸਾਨੂੰ ਮਿੱਠੜਾ ਨਾ ਲਗਦਾ ਸ਼ੋਰ।
ਹੁਣ ਮੈਂ ਤੇ ਰਾਜ਼ੀ ਰਹਿਨਾ
ਪਿਆਰਿਆ ਸਾਨੂੰ ਮਿੱਠੜਾ ਨਾ ਲਗਦਾ ਸ਼ੋਰ।

ਮੈਂ ਘਰ ਖਿਲਾ ਸ਼ਗੂਫਾ ਹੋਰ।
ਵੇਖੀਆਂ ਬਾਗ ਬਹਾਰਾਂ ਹੋਰ
ਹੁਣ ਮੈਨੂੰ ਕੁਝ ਨਾ ਕਹਿਣਾ
ਪਿਆਰਿਆ....

ਹੁਣ ਮੈਂ ਮੋਈ ਨੀ ਮੇਰੀਏ ਮਾਂ।
ਪੂਣੀ ਮੇਰੀ ਲੈ ਗਿਆ ਕਾਂ।
ਡੋ ਡੋ ਕਰਦੀ ਮਗਰੇ ਜਾਂ।
ਪੂਣੀ ਦੇ ਦਈਂ ਸਾਈਂ ਦੇ ਨਾਂ
ਪਿਆਰਿਆ.....

ਬੁਲ੍ਹਾ ਸਾਈਂ ਦੇ ਨਾਲ ਪਿਆਰ।
ਮਿਹਰ ਅਨਾਇਤ ਕਰੇ ਹਜ਼ਾਰ।
ਇਹੋ ਕੌਲ ਤੇ ਇਹੋ ਕਰਾਰ।
ਦਿਲ ਬਰ ਦੇ ਵਿੱਚ ਰਹਿਣਾ
ਪਿਆਰਿਆ ਸਾਨੂੰ ਮਿੱਠੜਾ ਨਾ ਲਗਦਾ ਸ਼ੋਰ।

ਹੁਣ ਮੈਂ ਤੇ ਰਾਜ਼ੀ ਰਹਿਨਾ
ਪਿਆਰਿਆ ਸਾਨੂੰ ਮਿੱਠੜਾ ਨਾ ਲਗਦਾ ਸ਼ੋਰ।

ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ

ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ।
ਤੇਰੇ ਇਸ਼ਕ ਬਚਾਇਆ ਕਰ ਥਈਆ ਥਈਆ।

ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ।
ਭਰਕੇ ਜ਼ਹਿਰ ਪਿਆਲਾ ਮੈਂ ਪੀਤਾ।

ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ।
ਤੇਰੇ ਇਸ਼ਕ ਨਚਾਇਆ....

ਛੁਪ ਗਿਆ ਸੂਰਜ ਬਾਹਰ ਰਹਿ ਗਈਆ ਲਾਲੀ।
ਹੋਵਾਂ ਮੈਂ ਸਦਕੇ ਮੁੜ ਜੇ ਦੇ ਵਿਖਾਲੀ।
ਮੈਂ ਭੁੱਲ ਗਈਆਂ ਤੇਰੇ ਨਾਲ ਗਈਆਂ।
ਤੇਰੇ ਇਸ਼ਕ....

ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ।
ਇਹ ਸਿਰ ਆਇਆ ਏ ਮੇਰਾ ਹੇਠ ਵਦਾਨਾਂ।
ਸੱਟ ਪਈ ਇਸ਼ਕ ਦੀ ਤਾਂ ਕੂਕਾਂ ਦੱਈਆ।
ਤੇਰੇ ਇਸ਼ਕ ਨਚਾਇਆ.....

ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ।
ਲਾਹੂ ਜਾਂਦੜੇ ਬੋੜੇ ਮੋੜ ਕੌਣ ਹਟਾਏ।
ਮੇਰੀ ਅਕਲ ਭੁੱਲੀ ਨਾਲ ਮੁਹਾਣੀਆਂ ਦੇ ਗਈਆਂ।
ਤੇਰੇ ਇਸ਼ਕ ਨਚਾਇਆ.....

ਏਸ ਇਸ਼ਕੇ ਦੀ ਝੰਗੀ ਵਿੱਚ ਮੋਰ ਬੁਲੇਂਦਾ।
ਸਾਨੂੰ ਕਾਅਬਾ ਤੇ ਕਿਬਲਾ ਪਿਆਰਾ ਯਾਰ ਦਿਸੇਂਦਾ।
ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ।

ਤੇਰੇ ਇਸ਼ਕ ਨਚਾਇਆ...।

ਬੁਲ੍ਹਾ ਸ਼ਾਹ ਅਨਾਇਤ ਦੇ ਬਹਿ ਬੂਹੇ।
ਜਿਸ ਪਹਿਨਾਏ ਸਾਨੂੰ ਸਾਵੇਂ ਸਹੇ।
ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।

ਬੰਸੀ ਹਨ ਅਚਰਜ ਵਜਾਈ

ਬੰਸੀ ਵਾਲਿਆ ਚਾਕਾ ਰਾਂਝਾ।
ਤੇਰਾ ਸੁਰ ਹੈ ਸਭ ਨਾਲ ਸਾਂਝਾ।
ਤੇਰੀਆਂ ਮੌਜਾਂ ਸਾਡਾ ਮਾਂਝਾ।
ਸਾਡੀ ਸੁਰ ਤੋਂ ਆਪ ਮਿਲਾਈ।
ਬੰਸੀ ਹਨ ਅਚਰਜ ਬਜਾਈ।

ਬੰਸੀ ਵਾਲਿਆ ਕਾਹਨ ਕਹਾਵੇਂ।
ਸਭ ਦਾ ਨੇਕ ਅਨੁਪ ਮਨਾਵੇਂ।
ਅੱਖੀਆਂ ਦੇ ਵਿੱਚ ਨਜ਼ਰ ਨਾ ਆਵੇਂ।
ਕੈਸੀ ਬਿਖੜੀ ਖੇਲ ਰਚਾਈ।
ਬੰਸੀ ਕਾਹਨ.....

ਬੰਸੀ ਸਭ ਕੋਈ ਸੁਣੇ ਸੁਣਾਵੇ।
ਅਰਥ ਇਸ ਦਾ ਕੋਈ ਵਿਰਲਾ ਪਾਵੇ।
ਜੇ ਕੋਈ ਅਨਹਦ ਕੀ ਸੂਰ ਪਾਵੇ।
ਸੋ ਇਸ ਬੰਸੀ ਦਾ ਸ਼ੌਦਾਈ।
ਬੰਸੀ ਕਾਹਨ.....

ਸੁਣੀਆਂ ਬੰਸੀ ਦੀਆਂ ਘੰਗੋਰਾਂ।
ਕੂਕਾਂ ਤਨ ਮਨ ਵਾਂਗੂ ਮੋਰਾਂ।
ਡਿੱਠੀਆਂ ਇਸਦੀਆਂ ਤੋੜਾਂ ਜੋੜਾਂ।

ਇੱਕ ਸੁਰ ਦੀ ਸਭ ਕਲਾ ਉਠਾਈ।
ਬੰਸੀ ਕਾਹਨ.....

ਇਸ ਬੰਸੀ ਦਾ ਲੰਮਾ ਲੇਖਾ।
ਜਿਸ ਨੇ ਢੂੰਡਾ ਤਿਸ ਨੇ ਦੇਖਾ।
ਸਾਦੀ ਇਸ ਬੰਸੀ ਦੀ ਰੇਖਾ,
ਏਸ ਵਜੂਦੋਂ ਸਿਫਤ ਉਠਾਈ
ਬੰਸੀ ਕਾਹਨ.....

ਇਸ ਬੰਸੀ ਦੇ ਪੰਜ ਸਤ ਤਾਰੇ।
ਆਪ-ਆਪਣੀ ਸੁਰ ਭਰਦੇ ਸਾਰੇ।
ਇੱਕ ਸੁਰ ਸਭਦੇ ਵਿੱਚ ਦਮ ਮਾਰੇ।
ਸਾਡੀ ਇਸ ਨੇ ਹੋਸ਼ ਭੁਲਾਈ।
ਬੰਸੀ ਹਨ...

ਬੁੱਲ੍ਹਾ ਪੁੱਜ ਗਏ ਤਕਰਾਰ।
ਬੂਹੇ ਆਣ ਖਲੋਤੇ ਯਾਰ।
ਰੱਖੀ ਕਲਮੇਂ ਨਾਲ ਬਿਉਪਾਰ
ਤੇਰੀ ਹਜਰਤ ਭਰੇ ਗਵਾਹੀ।
ਬੰਸੀ ਕਾਹਨ ਅਚਰਜ ਬਜਾਈ।

ਮੈਨੂੰ ਕੌਣ ਪਛਾਣੇ?

ਮੈਨੂੰ ਕੌਣ ਪਛਾਣੇ
ਮੈਂ ਕੁੱਝ ਹੋ ਗਈ ਹੋਰ ਨੀ।

ਹਾਜੀ ਮੈਨੂੰ ਸ਼ਬਦ ਪੜ੍ਹਾਇਆ।
ਉਥੇ ਗੈਰ ਨਾ ਆਇਆ ਜਾਇਆ।
ਮੁਲਤ ਜਾਤ ਜਮਾਲ ਵਿਖਾਇਆ।

ਵਹਦਤੇ ਪਾਇਆ ਜੋਰ ਨੀ।
ਮੈਨੂੰ ਕੌਣ ਪਛਾਣੇ .....

ਅਵੱਲ ਹੋ ਕੇ ਲਾ-ਮਕਾਨੀ
ਜ਼ਾਹਿਰ ਬਾਤਨ ਦਿਸਦਾ ਜਾਨੀ।
ਰਹੀ ਨਾ ਮੇਰੀ ਨਾਮ ਨਿਸਾਨੀ।
ਮਿਟ ਗਿਆ ਝਗੜਾ ਸ਼ੋਰ ਨੀ
ਮੈਨੂੰ ਕੌਣ ਪਛਾਣੇ ...

ਪਿਆਰੇ ਆਪ ਜਮਾਲ ਵਿਖਾਲੀ।
ਹੋਏ ਕਲੰਦਰ ਮਸਤ ਮਵਾਲੀ।
ਹੰਸਾਂ ਦੀ ਹੁਣ ਵੇਖ ਕੇ ਚਾਲੀ।
ਭੁੱਲ ਗਈ ਕਾਗਾਂ ਟੋਰ ਨੀ
ਮੈਨੂੰ ਕੌਣ ਪਛਾਣੇ .....

ਕਿਤੇ ਨਾਜ਼ ਅਦਾ ਦਿਖਲਾਈ ਦਾ।
ਕਿਤੇ ਹੋ ਰਸੂਲ ਮਿਲਾਈਦਾ।
ਕਿਤੇ ਆਸ਼ਕ ਬਣ-ਬਣ ਆਈਦਾ।
ਕਿਤੇ ਜਾਨ ਜੁਦਾਈ ਸਹਿੰਦੀ ਏ
ਮੂੰਹ ਆਈ ........

ਜਦੋਂ ਜ਼ਹਿਰ ਹੋਏ ਨੂਰ ਹੁਰੀਂ।
ਜਲ ਗਏ ਪਹਾੜ ਕੋਹ-ਤੂਰ ਹੁਰੀਂ।
ਤਦੋ ਦਾਰ ਚੜ੍ਹੇ ਮਨਸੂਰ ਹੁਰੀਂ।
ਉਥੇ ਸ਼ੇਖੀ ਪੇਸ਼ ਨਾ ਵੈਂਦੀ ਏ
ਮੂੰਹ ਆਈ ....

ਜੇ ਜ਼ਾਹਰ ਕਰਾਂ ਇਸਰਾਰ ਤਾਈਂ।
ਸਭ ਭੁੱਲ ਜਾਵਣ ਤਕਰਾਰ ਤਾਈਂ।
ਫਿਰ ਮਾਰਨ ਬੁੱਲ੍ਹੇ ਯਾਰ ਤਾਈਂ।
ਏਥੇ ਮੁਖਫੀ ਗੱਲਾਂ ਸੋਹੇਂਦੀ ਏ।
ਮੂੰਹ ਆਈ .....

ਅਸਾਂ ਪੜਿਆ ਇਲਮ ਤਹਿਕੀਕ ਏ।
ਉਥੇ ਇਕੋ ਹਰਫ਼ ਹਕੀਕ ਏ।
ਹੋਰ ਝੇੜਾ ਸਭ ਵਧੀਕੀ ਏ।
ਐਵੇਂ ਰੌਲਾ ਪਾ-ਪਾ ਬਹਿੰਦੀ ਏ।
ਮੂੰਹ ਆਈ ....

ਐ ਸ਼ਾਹ! ਅਕਲ ਤੂੰ ਆਇਆ ਕਰ।
ਸਾਨੂੰ ਅਦਬ ਅਦਾਬ ਸਿਖਾਇਆ ਕਰ।
ਮੈਂ ਝੂਠੀ ਨੂੰ ਸਮਝਾਇਆ ਕਰ।
ਜੋ ਮੂਰਖ ਮਾਹਨੂੰ ਕਹਿੰਦੀ ਏ।
ਮੂੰਹ ਆਈ .....

ਵਾਹ-ਵਾਹ ਕੁਦਰਤ ਬੇਪਰਵਾਹੀ ਏ।
ਦੇਵੇ ਕੈਦੀ ਦੇ ਸਿਰ ਸ਼ਾਹੀ ਏ।
ਐਸਾ ਬੇਦਾ ਜਾਇਆ ਮਾਈ ਏ।
ਸਭ ਕਲਮਾ ਉਸ ਦਾ ਕਹਿੰਦੀ ਏ।
ਮੂੰਹ ਆਈ .............

ਮੈਨੂੰ ਦਰਦ ਅਵੱਲੜੇ ਦੀ ਪੀੜ

ਮੈਨੂੰ ਦਰਦ ਅਵੱਲੜੇ ਦੀ ਪੀੜ।
ਸਹੀਓ! ਦਰਦ ਅਵੱਲੜੇ ਦੀ ਪੀੜ।

ਮੈਨੂੰ ਛੱਡ ਗਏ ਆਪ ਲਦ ਗਏ
ਮੈਂ ਵਿਚ ਕੀ ਤਕਸੀਰ।

ਰਾਤੀਂ ਨੀਂਦ ਨਾ ਦਿਨ ਸੁਖ ਸੁੱਤੀ
ਅੱਖੀ ਅਲਟਿਆ ਨੀਰ।

ਤੋਪਾਂ ਤੇ ਤਲਵਾਰਾਂ ਕੋਲੋਂ
ਇਸ਼ਕ ਦੇ ਤਿੱਖੜੇ ਤੀਰ

ਇਸ਼ਕੇ ਜੰਡ ਨਾ ਜ਼ਾਲਮ ਕੋਈ
ਇਹ ਜ਼ਹਿਮਤ ਬੇ ਪੀਰ।


ਇੱਕ ਪਲ ਸਾਇਤ ਆਰਾਮ ਨਾ ਆਵੇ
ਬੁਰੀ ਬ੍ਰਿਹੋਂ ਦੀ ਪੀੜ


ਬੁੱਲ੍ਹਾ ਸ਼ਹੁ ਜੇ ਕਰੇ ਇਨਾਇਤ
ਦੁਖ ਹੋਵਣ ਤਗਯੀਰ


ਮੈਨੂੰ ਕੀ ਹੋਇਆ ਮੈਥੋਂ ਗਈ ਗੁਆਚੀ ਮੈਂ


ਮੈਨੂੰ ਕੀ ਹੋਇਆ ਮੈਥੋਂ ਗਈ ਗੁਆਚੀ ਮੈਂ
ਕਿਉਂ ਕਮਲੀ ਆਖੇ ਲੋਕਾ
ਮੈਨੂੰ ਕੀ ਹੋਇਆ ਹੈ?


ਮੈਂ ਵਿੱਚ ਵੇਖਾਂ ਤਾਂ ਮੈਂ ਨਹੀਂ ਬਣਦੀ
ਮੈਂ ਵਿੱਚ ਵਸਨਾ ਏਂ ਤੈਂ।
ਸਿਰ ਤੇ ਪੈਰੀਂ ਤੀਕ ਭੀ ਤੂੰ ਹੀ
ਅੰਦਰ ਬਾਹਰ ਹੈਂ।


ਇੱਕ ਪਾਰ ਇੱਕ ਉਰਾਰ ਸੁਣੀਂਦਾ
ਇੱਕ ਬੇੜੀ ਇੱਕ ਨੈਂ।
ਮਨਸੂਰ ਪਿਆਰੇ ਕਹਿਆ ਅਨ-ਉਲ-ਹੱਕ
ਕਹੁ ਕਰਾਇਆ ਕੈਂ?


ਬੁੱਲ੍ਹਾ ਸ਼ਾਹ ਉਥੇ ਦਾ ਆਸ਼ਕ
ਆਪਣਾ ਆਪ ਵੰਜਾਇਆ ਜੈਂ।

ਮੈਂ ਮੁਸ਼ਤਾਕ ਦੀਦਾਰ ਦੀ ਹਾਂ
ਘੁੰਗਟ ਓਹਲੇ ਨਾ ਲੁਕ ਸੋਹਣਿਆਂ
ਮੈਂ ਮੁਸ਼ਤਾਕ ਦੀਦਾਰ ਦੀ ਹਾਂ।

ਜਾਨੀ ਬਾਝ ਦੀਵਾਨੀ ਹੋਈ
ਟੋਕਾਂ ਕਰਦੇ ਲੋਕ ਸਭੋਈ
ਜੇਕਰ ਯਾਰ ਕਰੇਂ ਦਿਲਜੋਈ
ਮੈਂ ਤਾਂ ਫਰਿਆਦ ਪੁਕਾਰਦੀ ਹਾਂ।
ਮੈਂ ਮੁਸ਼ਤਾਕ......

ਮੁਫਤ ਵਿਕਾਂਦੀ ਜਾਣੀ ਬਾਂਦੀ।
ਮਿਲ ਮਾਹੀਆ ਜਿੰਦ ਐਵੇਂ ਜਾਂਦੀ।
ਇੱਕ ਦਮ ਹਿਜਰ ਨਹੀ ਮੈਂ ਸਹਿੰਦੀ
ਮੈਂ ਬੁਲਬੁਲ ਇਸ ਗੁਲਜ਼ਾਰ ਦੀ ਹਾਂ
ਮੈਂ ਮੁਸ਼ਤਾਕ ਦੀਦਾਰ ਦੀ ਹਾਂ।

ਮੈਂ ਬੇ-ਕੈਦ

ਮੈਂ ਬੇ-ਕੈਦ, ਮੈਂ ਬੇ-ਕੈਦ
ਨਾ ਰੋਗੀ ਨਾ ਵੈਦ।
ਮੈਂ ਬੇ-ਕੈਦ ਮੈਂ ਬੇ-ਕੈਦ

ਨਾ ਮੈਂ ਮੋਮਨ ਨਾ ਮੈਂ ਕਾਫਰ
ਨਾ ਸੱਯਦ ਨਾ ਸੈਦ
ਚੌਹਦੀ ਤਬਕੀ ਸੀਰ ਅਸਾਡਾ
ਕਿਤੇ ਨਾ ਹੋਵਾਂ ਕੈਦ।
ਮੈਂ ਬੇ-ਕੈਦ ਮੈਂ......

ਖਰਾਬਾਤ ਮੇਂ ਜ਼ਾਤ ਅਸਾਡੀ
ਨਾ ਸ਼ੋਭਾ ਨਾ ਐਬ।
ਬੁਲ੍ਹਾ ਸ਼ਹੁ ਦੀ ਜ਼ਾਤ ਕੀ ਪੁੱਛਨੈਂ
ਨਾ ਪੈਦਾ ਨਾ ਪੈਦ
ਮੈਂ ਬੇ-ਕੈਦ ਮੈਂ ਬੇ-ਕੈਦ।


ਮਾਟੀ ਕੁਦਮ ਕਰੇਂਦੀ ਯਾਰ


ਮਾਟੀ ਕੁਦਮ ਕਰੇਂਦੀ ਯਾਰ ।
ਮਾਟੀ ਕੁਦਮ ਕਰੇਂਦੀ ਯਾਰ ।


ਮਾਟੀ ਜੋੜਾ ਮਾਟੀ ਘੋੜਾ
ਮਾਟੀ ਦਾ ਅਸਵਾਰੇ।
ਮਾਟੀ ਮਾਟੀ ਨੂੰ ਦੌੜਾਏ
ਮਾਟੀ ਦਾ ਖੜਕਾਰ।
ਮਾਟੀ ਕੁਦਮ ਕਰੇਂਦੀ.....


ਮਾਟੀ ਮਾਟੀ ਨੂੰ ਮਾਰਨ ਲੱਗੀ
ਮਾਟੀ ਦੇ ਹਥਿਆਰ।
ਜਿਸ ਮਾਟੀ ਪਰ ਬਹੁਤੀ ਮਾਟੀ
ਤਿਸ ਮਾਟੀ ਹੰਕਾਰ।
ਮਾਟੀ ਕੁਦਮ ਕਰੇਂਦੀ.....


ਮਾਟੀ ਬਾਗ ਬਗੀਚਾ ਮਾਟੀ
ਮਾਟੀ ਦੀ ਗੁਲਜ਼ਾਰ।
ਮਾਟੀ ਮਾਟੀ ਨੂੰ ਵੇਖਣ ਆਈ
ਮਾਟੀ ਦੀ ਏ ਬਹਾਰ।
ਮਾਟੀ ਕੁਦਮ ਕਰੇਂਦੀ ਯਾਰ।

ਹੱਸ ਖੇਡ ਮੁੜ ਮਾਟੀ ਹੋਈ
ਮਾਟੀ ਪਾਓਂ ਪਸਾਰ।
ਬੁਲ੍ਹਾ ਇਹ ਬੁਝਾਰਤ ਬੁੱਝੇ
ਲਾਹਿ ਸਿਰੋਂ ਭੁਇਂਂ ਭਾਰ
ਮਾਟੀ ਕੁਦਮ ਕਰੇਂਦੀ ਯਾਰ।


ਮਾਏ ਨਾ ਮੁੜਦਾ ਇਸ਼ਕ ਦੀਵਾਨਾ


ਮਾਏ ਨਾ ਮੁੜਦਾ ਇਸ਼ਕ ਦੀਵਾਨਾ
ਸ਼ਹੁ ਨਾਲ ਪ੍ਰੀਤਾਂ ਲਾਕੇ।


ਇਸ਼ਕ ਸ਼ਹ੍ਹਾ ਦੀ ਲੱਗ ਗਈ ਬਾਜ਼ੀ
ਖੇਤਾਂ ਮੈਂ ਦਾਊ ਲਾ ਕੇ।
ਮਾਰਨ ਬੋਲੀ ਤੇ ਬੋਲੀ ਨਾ ਬੋਲਾਂ
ਸੁਣਾ ਨਾ ਕੰਨ ਲਾ ਕੇ।
ਮਾਏ ਨਾ ਮੁੜਦਾ.....


ਵਿਹੜੇ ਵਿੱਚ ਸ਼ੈਤਾਨ ਨਚੇਂਦਾ
ਉਸਨੂੰ ਰੱਖ ਸਮਝਾਕੇ।
ਤੋੜ ਸ਼ਰ੍ਹਾ ਨੂੰ ਜਿੱਤ ਲਈ ਬਾਜ਼ੀ
ਫਿਰਦੀ ਨੱਕ ਵਚਾਕੇ।
ਮਾਏ ਨਾ ਮੁੜਦਾ.....


ਮੈਂ ਵੀ ਅੰਞਾਣੀ ਖੇਡ ਵਿਗੁੱਚੀਆਂ
ਖੇਡਾ ਮੈਂ ਆਕੇ-ਬਾਕੇ।
ਇਹ ਖੇਡਾਂ ਹੁਣ ਲਗਦੀਆਂ ਝੇਡਾਂ
ਘਰ ਪੀਆ ਦੇ ਆਕੇ।
ਮਾਏ ਨਾ ਮੁੜਦਾ.....

ਸਈਆਂ ਨਾਲ ਮੈਂ ਗਿੱਧਾ ਪਾਵਾਂ
ਦਿਲਬਰ ਲੁਕ-ਲੁਕ ਝਾਕੇ।
ਪੁੱਛੋ ਨੀ ਇਹ ਕਿਉਂ ਸ਼ਰਮਾਂਦਾ
ਜਾਂਦਾ ਨਾ ਭੇਤ ਬਤਾਕੈਂ।
ਮਾਏ ਨਾ ਮੁੜਦਾ.....

ਕਾਫਰ ਆਖਣ ਤੈਨੂੰ
ਸਾਰੇ ਲੋਕ ਸੁਣਾਕੇ।
ਮੋਮਨ ਕਾਫਰ ਮੈਨੂੰ ਦੋਵੇਂ ਨਾ ਦਿਸਦੇ
ਵਹਦਤ ਦੇ ਵਿੱਚ ਆਕੇ
ਮਾਏ ਨਾ ਮੁੜਦਾ ਇਸ਼ਕ ਦੀਵਾਨਾ
ਸ਼ੌਹ ਨਾਲ ਪ੍ਰੀਤਾਂ ਲਾਕੇ

ਚੋਲੀ ਚੁੰਨੀ ਤੇ ਫੂਕਿਆ ਝੱਗਾ
ਧੂਣੀ ਸ਼ਿਰਕ ਜਲਾਕੇ।
ਵਾਰਿਆ ਕੁਫਰ ਮੈਂ ਵੱਡਾ ਦਿਲਥੀਂ
ਤਲੀ ਤੇ ਸੀਸ ਟਿਕਾਕੇ।
ਮਾਏ ਨਾ ਮੁੜਦਾ.....

ਮੈਂ ਵਡਭਾਗੀ ਮਾਰਿਆ ਖਾਵਿੰਦ
ਹੱਥੀ ਜ਼ਹਿਰ ਪਿਲਾਕੇ।
ਵਸਲ ਕਰਾਂ ਮੈਂ ਨਾਲ ਸੱਜਣ ਦੇ
ਸ਼ਰਮੋ-ਹਯਾ ਗਵਾਕੇ।
ਮਾਏ ਨਾ ਮੁੜਦਾ.....

ਵਿੱਚ ਚਮਨ ਮੈਂ ਪਲੰਘ ਵਿਛਾਇਆ
ਯਾਰ ਸੁੱਤੀ ਗਲ ਲਾਕੇ।
ਸਿਰ ਦੇ ਨਾਲ ਮਿਲ ਗਈ ਸਿਰੋਹੀ
ਬੁਲਾ ਸ਼ਹੁ ਨੂੰ ਪਾਕੇ।

ਮਾਏ ਨਾ ਮੁੜਦਾ ਇਸ਼ਕ ਦੀਵਾਨਾ
ਸ਼ਹੁ ਨਾਲ ਪ੍ਰੀਤਾਂ ਪਾਕੇ

ਰਾਂਝਾ ਰਾਂਝਾ ਕਰਦੀ ਨੀ ਮੈਂ


ਰਾਂਝਾ ਰਾਂਝਾ ਕਰਦੀ ਨੀ ਮੈਂ
ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ
ਹੀਰ ਨਾ ਆਖੋ ਕੋਈ।

ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ
ਹੋਰ ਖਿਆਲ ਨਾ ਕੋਈ।
ਮੈਂ ਨਹੀਂ ਉਹ ਆਪ ਹੈ ਆਪਣੀ
ਆਪ ਕਰੇ ਦਿਲਗੋਈ।

ਹੱਥ ਖੂੰਡੀ ਮੇਰੇ ਅੱਗੇ ਮੰਗੂ
ਮੋਢੇ ਭੂਰਾ ਲੋਈ।
ਬੁਲ੍ਹਾ ਹੀਰ ਸਲੇਟੀ ਵੇਖੋ
ਕਿੱਥੇ ਜਾ ਖਲੋਈ।

ਰਾਂਝਾ ਜੋਗੀੜਾ ਬਣ ਆਇਆ

ਰਾਂਝਾ ਜੋਗੀੜਾ ਬਣ ਆਇਆ।
ਵਾਹ ਸਾਂਗੀ ਸਾਂਗ ਰਚਾਇਆ।

ਇਸ ਜੋਗੀ ਦੇ ਨੈਣ ਕਟੋਰੇ
ਬਾਜਾਂ ਵਾਂਗੂ ਲੈਂਦੇ ਡੋਰੇ
ਮੁੱਖ ਡਿੱਠਿਆਂ ਟੁੱਟ ਜਾਵਣ ਝੋਰੇ।

ਇਹਨਾਂ ਅੱਖੀਆਂ ਲਾਲ ਵੰਜਾਇਆ।
ਰਾਂਝਾ.....

ਏਸ ਜੋਗੀ ਦੀ ਕੀ ਨਿਸ਼ਾਨੀ
ਕੰਨ ਵਿੱਚ ਮੁੰਦਰਾਂ ਗਲ ਵਿਚ ਗਾਨੀ
ਸੂਰਤ ਇਸ ਦੀ ਯੂਸਫ ਸਾਨੀ।
ਏਹਾ ਅਲਵੋਂ ਅਹਿਦ ਬਣਾਇਆ।
ਰਾਂਝਾ......

ਰਾਂਝਾ ਜੋਗੀ ਤੇ ਮੈਂ ਜੋਗਿਆਣੀ
ਇਸ ਦੀ ਖਾਤਰ ਭਰਸਾਂ ਪਾਣੀ।
ਐਵੇਂ ਪਿਛਲੀ ਉਮਰ ਵਿਹਾਣੀ ਏਵੇਂ
ਹੁਣ ਮੈਨੂੰ ਭਰਮਾਇਆ।
ਰਾਂਝਾ ਜੋਗੀੜਾ ......

ਬੁਲ੍ਹਾ ਸ਼ਹੁ ਦੀ ਇਹ ਗਲ ਬਣਾਈ।
ਪ੍ਰੀਤ ਪੁਰਾਣੀ, ਸ਼ੋਰ ਮਚਾਈ।
ਇਹ ਗਲ ਕੀਕੂੰ ਛਪ ਛਪਾਈ।
ਨੀ ਤਖਤ ਹਜ਼ਾਰਿਓਂ ਧਾਇਆ। ਰਾਂਝਾ ਜੋਗੀੜਾ ਬਣ ਆਇਆ।

ਹਜਾਬ ਕਰੇਂ ਦਰਵੇਸ਼ੀ ਕੋਲੋਂ

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ
ਗਲ ਅਲਫੀ ਸਰ ਪਾ ਬਰਹਨਾ ਭਲਕੇ ਰੂਪ ਵਟਾਵੇਂਗਾ।

ਇਸ ਲਾਲਚ ਨਫਸਾਨੀ ਕੋਲੋਂ ਓੜਕ ਮੋਨ ਮਨਾਵੇਂਗਾ
ਘਾਟ ਜ਼ਕਾਤ ਮੰਗਣਗੇ ਪਿਆਰੇ ਕਹੋ ਕੀਹ ਅਮਲ ਦਿਖਾਵੇਂਗਾ
ਜਦ ਬਨੇਗੀ ਸਰ ਪਰ ਭਾਰੀ ਅਗੋਂ ਕੀ ਬਤਲਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਜੈਸੀ ਕਰਨੀ ਵੈਸੀ ਭਰਨੀ ਪ੍ਰੇਮ ਨਗਰ ਵਰਤਾਰਾ ਏ
ਐਥੇ ਦੋਜ਼ਖ ਕੱਟ ਤੂੰ ਦਿਲਬਰ ਉਥੇ ਖੁਲ੍ਹ ਬਹਾਰ ਏ

ਕੇਸਰ ਬੀਜ ਜੋ ਕੇਸਰ ਜੰਮੇ ਲਸਨ ਬੀਜ ਕੀਹ ਖਾਵੇਂਗਾ?
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਕਰੋ ਕਮਾਈ ਮੇਰੇ ਭਾਈ ਏਹੋ ਵਕਤ ਕਮਾਵਨ ਦਾ
ਦਾਨੇ ਸਿਤਾਰਾਂ ਪੈਂਡੇ ਨੇਂ ਹੁਨ ਦਾ ਨਾ ਬਾਜ਼ੀ ਹਾਰਨ ਦਾ
ਉਜੜੀ ਖੇਡ ਛਪਣਗੀਆਂ ਨਰਦਾਂ ਝਾੜ ਦੁਕਾਨ ਉਠਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਖਾਵੇਂ ਰਾਸ ਚਬਾਵੇਂ ਬੀੜੇ ਅੰਗ ਪੋਸ਼ਾਕ ਲਗਾਇਆ ਈ
ਟੇਢੀ ਪਗੜੀ ਆਕੜ ਚੱਲੋਂ ਜੁੱਤੀ ਪੈਰ ਅੜਾਇਆ ਈ
ਪਲ ਦੀ ਹੈਂ ਤੂੰ ਜਮ ਦਾ ਬੱਕਰਾ ਅਪਨਾ ਆਪ ਕੁਹਾਵੇਂਗਾ
ਹਜ਼ਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਪੜ੍ਹ ਸਬਕ ਮੁਹੱਬਤ ਓਸੇ ਦਾ ਤੂੰ ਬੇਮੂਜਬ ਕਿਉਂ ਉੜਨਾ ਈਂ
ਪੜ੍ਹ ਪੜ੍ਹ ਕਿੱਸੇ ਜੀ ਪਰਚਾਵੇਂ ਅੱਖੀਂ ਵਿਚ ਕਿਉਂ ਵੜਨਾ ਈਂ
ਹਰਫ਼ ਇਸਕ ਦਾ ਇਕੋ ਨੁਕਤਾ ਕਿਉਂ ਕਰ ਕੁਝ ਹੋਰ ਉਠਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਐਥੇ ਗੋਮਲ ਵਾਸਾ ਏ ਵੱਸਨ ਨੂੰ ਓਥੇ ਡੇਰਾ ਏ
ਲੈ ਲੈ ਤੁਹਫੇ ਘੱਲ ਘਰਾਂ ਨੂੰ ਏਹੋ ਵੇਲਾ ਤੇਰਾ ਏ
ਓਥੇ ਹੱਥ ਨਾ ਲਗਦਾ ਏ ਕੁਝ ਐਥੋਂ ਈ ਲੈ ਜਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਕਰ ਲੈ ਸੌਦਾ ਪਾਸ ਸੁਦਾਗਰ ਵੇਲਾ ਹੱਥ ਨਾ ਆਵੇਗਾ
ਵਨਜ ਵਨੋਟੇ ਨਾਲ ਸਤਾਬੀ ਵਨਜਾਰਾ ਉਠ ਜਾਵੇਗਾ
ਤਦੇ ਹੋ ਨਹੀਂ ਕੁਝ ਸਕੇਗਾ ਜਦ ਕੂਚ ਨਗਾਰਾ ਵਜਾਵੇਂਗਾ
ਹਜਾਬ ਕਰੇ ਦਰਵੇਸੀ ਕੋਲੋਂ ਕਦ ਤਕ ਹੁਕਮ ਵਜਾਵੇਂਗਾ

ਕੱਲਾ ਏਥੋਂ ਜਾਨਾ ਏ ਤੇ ਸੰਗ ਨਾ ਕੋਈ ਜਾਵੇਗਾ
ਖਵੇਸ਼ ਕਬੀਲਾ ਰੋਂਦਾ ਪਿੱਟਦਾ ਰਾਹੋਂ ਈ ਮੁੜ ਆਵੇਗਾ

ਸ਼ਹਿਰੋਂ ਬਾਹਰ ਜੰਗਲ ਵਾਸਾ ਓਥੇ ਡੇਰਾ ਲਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਮੋਏ ਤਾਂ ਰੋਜ਼ ਹਸ਼ਰ ਨੂੰ ਉੱਠਣ ਆਸ਼ਿਕ ਨਾ ਮਰ ਜਾਵੇਗਾ
ਵੱਡੀ ਨਸੀਹਤ ਕਰਨਾ ਹਾਂ ਜੇ ਸੁਨ ਕਰ ਦਿਲ ਪਰ ਲਾਵੇਂਗਾ
ਜੇ ਤੂੰ ਮਰੇਂ ਮਰਨ ਤੋਂ ਅੱਗੇ ਮਰਨੇ ਦਾ ਮੁੱਲ ਪਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਜਾਂ ਰਾਹ ਸਰਾ ਦਾ ਪਕਰੇਂਗਾ, ਤੂੰ ਉਟ ਮੁਹੰਮਦੀ ਹੋਵੇਗੀ
ਕਹਿੰਦੇ ਨੇ ਪਰ ਕਰਦੇ ਨਾਹੀਂ ਏਹੋ ਖ਼ਲਕਤ ਰੋਵੇਗੀ
ਸੁੱਤਿਆ ਤੈਨੂੰ ਕੌਨ ਜਗਾਵੇ ਜਾਗਦਿਆਂ ਪਛਤਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਐਂਵੇ ਉਮਰ ਗਵਾਈ ਓ ਗਤ ਅਕਬਤ ਚਾ ਰੂੜ੍ਹਾਈ ਏ
ਲਾਲਚ ਕਰਕੇ ਦੁਨੀਆਂ ਉੱਤੇ ਸਫੈਦੀ ਮੂੰਹ ਤੇ ਆਈ ਏ
ਅਜੇ ਵੀ ਸਮਝ ਜੇ ਤਾਇਬ ਹੋਵੇਂ ਤਾ ਅਸ਼ਨਾ ਸਦਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਬੁੱਲ੍ਹਾ ਸ਼ੌਹ ਦੇ ਚਲਨਾ ਈਂ ਤੇ ਚੱਲ ਕੇਹਾ ਚਿਰ ਲਾਇਆ ਈ
ਜੱਕੋ ਤੱਕੋ ਕੀਹ ਕਰਨੇ ਜਾਂ ਵਤਨੋਂ ਦਫਤਰ ਆਇਆ ਈ
ਵਾਚਦਿਆਂ ਖਤੂ ਅਕਲ ਗਈ ਸਬ ਰੋ ਰੋ ਹਾਲ ਵੰਜਾਵੇਂਗਾ
ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ

ਦਰਵੇਸ਼ੀ ਸੇ ਤੁ ਕਤਰਾਏ

ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ
ਅਲਫੀ ਗਲੇ ਮੇਂ ਸਰ ਹੈ ਬਰਹਨਾ ਕਲ ਕਿਆ ਰੂਪ ਬਨਾਏਗਾ

ਇਸ ਇਨਸਾਨੀ ਲਾਲਚ ਸੇ ਤੂ ਆਖਿਰ ਧੋਕਾ ਖਾਏਗਾ
ਘਾਟ ਪਰ ਭਾੜਾ ਮਾਂਗੇਗੇ ਤੋਂ ਫਿਰ ਤੂ ਕਿਆ ਕਰ ਪਾਏਗਾ

ਸਰ ਪਰ ਜੋ ਭਾਰੀ ਬਨ ਜਾਏਗੀ ਫਿਰ ਕਿਆ ਬਾਤ ਬਨਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਜੈਸੀ ਕਰਨੀ ਵੈਸੀ ਭਰਨੀ ਪ੍ਰੇਮ ਨਗਰ ਕੀ ਰੀਤੇਂ ਹੈ
ਝੀਲ ਯਹਾਂ ਕੀ ਸਖ਼ਤੀ ਪਿਆਰੇ ਆਗੇ ਮੌਜ ਬਹਾਰੇ ਹੈਂ
ਕੇਸਰ ਬੋ ਹੋ ਕੇਸਰ ਪੈਦਾ ਲਹਸਨ ਸੇ ਕਿਆ ਪਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਕਰੇ ਕਮਾਈ ਮੇਰੇ ਭਾਈ ਵਕਤ ਯਹੀ ਹੈ ਕਮਾਨੇ ਕਾ
ਢਬ ਕਾ ਪਾਸਾ ਅਬ ਜੋ ਪੜੇ ਯਹ ਵਕਤ ਨਹੀਂ ਫਿਰ ਆਨੇ ਕਾ
ਬਿਗੜੇ ਖੇਲ ਤੋ ਫਿਰ ਕਿਆ ਨਰਦੇਂ ਹਾਰ ਦੁਕਾਨ ਬੜਾਏਗਾ
ਦਰਵੇਸ਼ੀ ਸੇ ਤੂ ਕਰਾਏ ਕਬ ਤਕ ਹੁਕਮ ਚਲਾਏਗਾ

ਖਾਏ ਰਾਸ ਚਬਾਏ ਬੀੜੇ ਬਾਨਾ ਖੂਬ ਸਜਾਇਆ ਏ
ਟੋੜ੍ਹੀ ਪਗੜੀ ਚਾਲ ਅਕੜ ਕੀ ਪਾਉਂ ਮੇਂ ਜੋੜਾ ਫਬਾਇਆ ਏ
ਜਮ ਕਾ ਬਕਰਾ ਪਲਤਾ ਹੈ ਤੇ ਆਖਿਰ ਮਾਰਾ ਜਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਦਰਸ ਉਸੀ ਕੀ ਉਲਫਤ ਕਾ ਲੇ ਬੇਮੂਜਬ ਕਿਉਂ ਮਰਤਾ ਹੈ
ਪੜ੍ਹ ਪੜ੍ਹ ਕਿੱਸੇ ਜੀ ਪਰਚਾਏ ਕਿਉਂ ਉਲਝਨ ਮੇਂ ਫਸਤਾ ਹੈ
ਇਸ਼ਕ ਕਾ ਏਕ ਹੀ ਨੁਕਤਾ ਹੈ ਕਿਆ ਇਸ ਕੇ ਸਿਵਾ ਪੜੁ ਪਾਏਗਾ
ਦਰਵੇਸ਼ੀ ਸੇ ਤੁ ਕਤਰਾਏ ਕਬ ਤਕ ਹੁਕਮ ਚਲਾਏਗਾ

ਬਾਸ ਯਹਾਂ ਹੈ ਪਲ ਦੋ ਪਲ ਦਾ ਆਗੇ ਪੱਕਾ ਡੇਰਾ ਹੈ
ਅਪਨੇ ਲੀਏ ਲੇ ਕੋਈ ਤੁਹਫਾ ਵਕਤ ਯੇਹੀ ਅਬ ਤੇਰਾ ਹੈ
ਆਗੇ ਕੁਛ ਨਾ ਮਿਲੇਗਾ ਸਬ ਕੁਛ ਦੁਨੀਆਂ ਸੇ ਲੇ ਜਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਸੋਦਾਗਰ ਸੇ ਕਰ ਲੇ ਸੌਦਾ ਮੌਕਾ ਨਾ ਫਿਰ ਹਾਥ ਆਏਗਾ
ਕਰ ਲੇ ਬਨਜ ਜਲਦੀ ਸੇ ਕੋਈ ਬਨਜਾਰਾ ਉਠ ਜਾਏਗਾ

ਫਿਰ ਕਿਆ ਹੋਗਾ ਕੂਚ ਕਾ ਜਿਸ ਦਮ ਨਕਾਰਾ ਬਜ ਜਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਫਾਕੋਂ ਮਰਤੇ ਸ਼ੁਕਰ ਅੱਲਾ ਕਾ ਹੈ ਤੋ ਯੇਹੀ ਹੈ ਬਾਤ ਭਲੀ
ਦੋਨੋਂ ਹੈਂ ਯੇਹ ਭਾਰੀ ਪੱਥਰ ਫੇਰੀ ਹੈ ਮੁਸ਼ਕਲ ਸੀ
ਇਸ ਤਲਖੀ ਕੋ ਸਹਾਰੇਗਾ ਤੋਂ ਚੈਨ ਵਹਾਂ ਤੁ ਪਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਅੱਮਾਂ ਬਾਵਾ ਭੱਈਆਂ ਦੇਖਕੇ ਰੋਏਂਗੇ ਚਿੱਲਾਏਂਗੇ
ਕੰਵਾਰੀ ਬਿਆਹੀ ਬੇਟੇ ਬੇਟੀਆਂ ਦਰ ਪਰ ਸਬ ਆ ਜਾਏਂਗੇ
ਲੂਟਨੇ ਪਰ ਜੋ ਰੋਕੇਂ ਨਹੀਂ ਮਰ ਕਰ ਉਨ ਸੋ ਲੁਟਵਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਜਾਨਾ ਤਨ ਤਿਨਹਾ ਹੈ ਤੁਝ ਕੋ ਸਾਥ ਨਾ ਕੋਈ ਜਾਏਗਾ
ਖਵੇਸ਼ ਕਬੀਲਾ ਰੋੜੇ ਧੋਤੇ ਰਸਤੇ ਸੇ ਲੌਟ ਆਏਗਾ
ਸ਼ਹਿਰ ਸੇ ਬਾਹਰ ਜੰਗਲ ਮੇਂ ਜਾਂ ਅਪਨਾ ਬਾਸ ਬਸਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਮੁਰਦੇ ਹਸ਼ਰ ਕੋ ਜੀ ਉਠੇਂਗੇ ਆਸ਼ਿਕ ਮੌਤ ਨਾ ਪਾਏਗਾ
ਭਲੀ ਨਸੀਹਤ ਮੈਂ ਕਰਤਾ ਹੂੰ ਤੂੰ ਜੋ ਦਿਲ ਮੇਂ ਬਿਠਾਏਗਾ
ਮੌਤ ਸੇ ਪਹਿਲੇ ਮਰ ਜਾਏ ਤੂ ਫਲ ਅਕਬਾ ਮੈਂ ਪਾਏਗਾ
ਦਰਵੇਸ਼ੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਸ਼ਰਾ ਕਾ ਰਸਤਾ ਪਕੜੇਗਾ ਤੋ ਓਟ ਨਬੀ ਕੀ ਆਏਗੀ
ਬਦ ਅਹਿਤੀ ਮੇਂ ਡੂਬੀ ਖਲਕਤ ਆਖਿਰ ਕੋ ਪਛਤਾਏਗੀ
ਨੀਂਦ ਸੇ ਤੁਝ ਕੋ ਕੌਨ ਜਗਾਏ ਜਾਗ ਕੇ ਤੂ ਪਛਤਾਏਗਾ
ਦਰਵੇਸੀ ਸੇ ਤੂ ਕਰਾਏ ਕਬ ਤਕ ਹੁਕਮ ਚਲਾਏਗਾ

ਯੂੰਹੀ ਸਾਰੀ ਉਮਰ ਗੰਵਾਈ ਅਕਬਾ ਕੋ ਬਰਬਾਦ ਕੀਆ
ਬੁੜੀ ਹੋ ਗਏ ਦੁਨੀਆਂ ਕੇ ਲਾਲਚ ਮੇਂ ਸਰ ਪਰ ਬੋਝ ਲੀਆ

ਅਬ ਭੀ ਹੋਸ਼ ਮੇਂ ਆ ਹੋ ਤਾਇਬ ਅਪਨੋਂ ਮੇਂ ਕਹਿਲਾਏਗਾ
ਦਰਵੇਸੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਬੁੱਲ੍ਹਾ ਸ਼ੌਹ ਕੇ ਪਾਸ ਹੈ ਜਾਨਾ ਤੋਂ ਕਿਉਂ ਦੇਰ ਲਗਾਈ ਹੈ।
ਦੋ ਦਿਲ ਹੋ ਕਰ ਅਬ ਕਿਆ ਰਹਿਨਾ ਅਪਨੀ ਸਫ ਜੋ ਉਠਾਈ
ਪੜ੍ਹ ਕੇ ਬੁਲਾਵਾ ਹੋਸ਼ ਉੜੇਗੇ ਰੋ ਰੋ ਹਾਲ ਗੰਵਾਏਗਾ
ਦਰਵੇਸੀ ਸੇ ਤੂ ਕਤਰਾਏ ਕਬ ਤਕ ਹੁਕਮ ਚਲਾਏਗਾ

ਹੁਣ ਮੈਂ ਲਖਿਆ ਸੋਹਨਾਂ ਯਾਰ!

ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਜਦ ਅਹਿਦ ਇਕ ਇਕੱਲਾ ਸੀ
ਨਾ ਜ਼ਾਹਰ ਕੋਈ ਤਸੱਲੀ ਸੀ
ਨਾ ਰੱਬ ਰਸੂਲ ਨਾ ਅੱਲਾ ਸੀ
ਨਾ ਸੀ ਜੱਬਾਰ ਕਹਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਬੇਚੂਨ ਵੀ ਬੇਚਗੋ ਨਾ ਸੀ
ਵੇਸ਼ੁਬਹ ਬੇਨਮੂਨਾ ਸੀ
ਨਾ ਕੋਈ ਰੰਗ ਨਮੂਨਾ ਸੀ
ਹੁਨ ਗੂਨਾਂ ਗੂਨ ਹਜ਼ਾਰ
ਹੁਨ ਮੈਂ ਲਿਖਿਆ ਸੋਹਨਾਂ ਯਾਰ
ਦਜਸ ਦੇ ਹੁਸਨ ਦਾ ਗਰਮ ਬਾਜ਼ਾਰ

ਪਿਆਰਾ ਪਹਿਨ ਪੌਸ਼ਾਕਾਂ ਆਇਆ
ਆਦਮ ਅਪਨਾ ਨਾਮ ਧਰਾਇਆ
ਅਹਿਦ ਤੇ ਅਹਿਮਦ ਬਨ ਆਇਆ

ਨਬੀਆਂ ਦਾ ਸਰਦਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਕੁਨ ਕਹਿਆ ਫੈਕੂਨ ਕਹਾਇਆ
ਬੇਚੂਨੀ ਸੇ ਚੂਨ ਬਨਾਇਆ
ਅਹਿਦ ਦੇ ਵਿਚ ਮੀਮ ਰਲਾਇਆ
ਤਾਂ ਕੀਤਾ ਏਡ ਪਸਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਤਜੂੰ ਮਸੀਤ ਤਜੂੰ ਬੁਤਖਾਨਾ
ਬਰਤੀ ਰਹੂੰ ਨਾ ਰੋਜ਼ਹ ਜਾਨਾਂ
ਭੁੱਲ ਗਿਆ ਵਜੂ ਨਮਾਜ਼ ਦੋਗਾਨਾ
ਤੋਂ ਪਰ ਜਾਨ ਕਰਾਂ ਬਲਿਹਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਪੀਰ ਪੈਗੰਬਰ ਉਸਦੇ ਬਰਦੇ
ਇੰਸ ਮਲਾਇਕ ਸਿਜਦਾ ਕਰਦੇ
ਸਰ ਕਦਮਾਂ ਦੇ ਉੱਤੇ ਧਰਦੇ
ਸਬ ਸੇ ਵੱਡੀ ਉਹ ਸਰਕਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸਦੇ ਹੁਸਨ ਦਾ ਗਰਮ ਬਾਜ਼ਾਰ

ਜੇ ਕੋਈ ਉਸ ਨੂੰ ਲਖਨਾ ਚਾਹੇ
ਬਝ੍ਹ ਵਸੀਲੇ ਨਾ ਲਖਿਆ ਜਾਏ
ਬੁੱਲ੍ਹਾ ਅਨਾਇਤ ਭੇਤ ਬਤਾਏ
ਤਾਂ ਖੁੱਲ੍ਹੇ ਸਬ ਇਸਰਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸਦੇ ਹੁਸਨ ਦਾ ਗਰਮ ਬਾਜਾਰ