ਸਮੱਗਰੀ 'ਤੇ ਜਾਓ

ਕੇਸਰੀ ਚਰਖਾ

ਵਿਕੀਸਰੋਤ ਤੋਂ
ਕੇਸਰੀ ਚਰਖਾ (1912)
55334ਕੇਸਰੀ ਚਰਖਾ

ੴ ਸਤਿਗੁਰ ਪ੍ਰਸਾਦਿ ॥

ਕੇਸਰੀ ਚਰਖਾ
ਅਰਥਾਤ
ਵੈਰਾਗ, ਵੀਚਾਰ, ਪ੍ਰਾਰਥਨਾ, ਨਾਮ
ਨਾਲ ,
ਸਰੀਰ ਨੂੰ ਸਫਲ ਕਰਨ ਉਪਦੇਸ਼
ਸੱਚਖੰਡ ਵਾਸੀ ਡਾਕਟਰ ਚਰਨ ਸਿੰਘ ਜੀ
ਸ੍ਰੀ ਅੰਮ੍ਰਿਤਸਰ ।

ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਵਿੱਚ ਭਾਈ ਬਹਾਦ੍ਰ ਸਿੰਘ
ਮੈਨੇਜਰ ਦੇ ਯਤਨ ਨਾਲ ਛਪਿਆ

ੴ ਸਤਿਗੁਰਪ੍ਰਸਾਦਿ॥

ਭੂਮਿਕਾ

ਇਸ ਨਿੱਕੇ ਜਿਹੇ ਲੇਖ ਵਿੱਚ ਇੱਕ ਚਰਖ਼ੇ ਦਾ ਗੀਤ ਹੈ। ਚਰਖ਼ੇ ਲਿਖਣ ਦਾ ਪੰਜਾਬੀ ਵਿੱਚ ਪੁਰਾਣਾਂ ਦਸਤੂਰ ਹੈ। ਇਸ ਚਰਖ਼ੇ ਦਾ ਨਾਂ ਕਰਤਾ ਜੀ ਨੇ "ਕੇਸਰੀ ਚਰਖਾ" ਲਿਖਿਆ ਹੈ, ਤੇ ਇਸ ਦੇ ਰਚੇ ਜਾਣ ਦੀ ਵਿਥਿਆ ਇਸ ਪ੍ਰਕਾਰ ਹੈ:-

ਸ੍ਰੀ ਮਾਨ ਡਾਕਟਰ ਚਰਨ ਸਿੰਘ ਜੀ, ਜਦ ਇਸ ਸੰਸਾਰ ਤੋਂ ਸੱਚ ਖੰਡ ਜਾ ਵੱਸੇ, ਅਰ ਆਪ ਦੇ ਨਮਿੱਤ ਗੁਰਮਤ ਕਾਰਜਾਂ ਦੀ ਸਮਾਪਤੀ ਹੋ ਚੁੱਕੀ, ਛੇਕੜ ਦੇ ਦਿਨ ਜਦੋਂ ਦੀਵਾਨ, ਕੀਰਤਨ, ਭੋਗ, ਅਰਦਾਸੇ ਤੋਂ ਬਾਦ ਘਰ ਆਏ, ਤਾਂ ਰਾਤ ਆਪ ਦੇ ਸੰਚੇ ਵਿੱਚੋਂ ਕਿਸੇ ਕਾਗਜ਼ ਦੀ ਲੋੜ ਪੈਣ ਤੇ ਢੂੰਡ ਕੀਤੀ, ਉਸ ਵੇਲੇ ਇੱਕ ਮੇਜ਼ ਦੇ ਦਰਾਜ਼ ਵਿੱਚ ਛੋਟੇ ਛੋਟੇ ਲਾਲ ਕਾਗਤਾਂ ਦੀ ਇੱਕ ਪੂਣੀ ਵਲ੍ਹੇਟੀ ਹੋਈ ਤੇ ਤਾਗੇ ਨਾਲ ਬੱਧੀ ਹੋਈ ਲੁਕਾਕੇ ਰੱਖੀ ਹੋਈ ਜਾਪਦੀ,ਮਿਲ ਪਈ। ਜਦ ਖੋਹਲਿਆ ਤਾਂ ਉਸ ਵਿੱਚ ਇਹ “ਕੇਸਰੀ ਚਰਖਾ" ਲਿਖਿਆ ਹੋਇਆ ਸੀ। ਪਹਲੀ ਹੈਰਾਨੀ ਇਹ ਹੋਈ ਕਿ ਦਾਸ ਨੂੰ ਯਾ ਆਪ ਦੇ ਵਿਦਾਯਾਰਥੀਆਂ ਯਾ ਮਿੱਤ੍ਰਾਂ ਨੂੰ ਇਸ ਰਚਨਾਂ ਦਾ ਕੁਛ ਪਤਾ ਨਹੀਂ ਸੀ। ਅੱਗੇ ਦਸਤੂਰ ਇਸਤਰਾਂ ਦਾ ਸੀ ਕਿ ਆਪ ਦੀ ਹਰ ਰਚਨਾਂ ਦਾ ਰਚਦਿਆਂ ਸਭ ਨੂੰ ਪਤਾ ਹੋ ਜਾਂਦਾ ਸੀ। ਜਦ ਬਹੁਤ ਖੋਜ ਕੀਤੀ ਤਾਂ ਆਪ ਤੋਂ ਸੂਰਜ ਪ੍ਰਕਾਸ਼ ਵੀਚਾਰਨ ਵਾਲੇ ਇੱਕ ਸੱਜਣ ਨੇ ਦੱਸਿਆ ਕਿ ਚਲਾਣੇ ਤੋਂ ਤ੍ਰੈ ਕੁ ਮਹੀਨੇ ਪਹਲੇ ਜਦ ਦੁਪਹਰ ਨੂੰ ਮੈਂ ਆਉਂਦਾ ਸੀ, ਤਾਂ ਇਨ੍ਹਾਂ ਲਾਲ ਕਾਗਤਾਂ ਪਰ ਕੁਛ ਲਿਖਦੇ ਹੁੰਦੇ ਸਨ, ਅਰ ਮੇਰੇ ਆਯਾਂਂ ਵਲ੍ਹੇਟ ਕੇ ਝੱਟ ਸਾਂਭ ਲੈਂਦੇ ਸੇ॥

ਇਸ ਦੀ ਰਚਨਾਂ ਤੋਂ ਪਤਾ ਲੱਗਦਾ ਹੈ ਕਿ ਸਿਰ ਤੇ ਆ ਰਹੀ ਮੌਤ ਦੀ ਸੂਚਨਾ ਹੋ ਰਹੀ ਹੈ, ਉਸ ਦਾ ਭੈ, ਸਿਮ੍ਰਨ ਤੋਂ ਖਾਲੀ ਗਏ ਸਮੇਂ ਦਾ ਸ਼ੋਕ, ਨਾਮ ਦੀ ਮਹਿੰਮਾਂ, ਤੇ ਬੇਨਤੀ ਦਾ ਇਸ ਤਰਾਂ ਦਿਲ ਚੀਰਵਾਂ ਵੇਗ ਟੁਰਦਾ ਹੈ ਕਿ ਮਾਨੋਂ ਸੱਚ ਮੁੱਚ ਮੌਤ ਸਾਹਮਣੇ ਖੜੀ ਹੈ। ਇਹ ਗੱਲ ਕਿ ਉਨ੍ਹਾਂ ਨੇ ਅਪਣੀ ਮੌਤ ਦਾ ਅਗੰਮ ਵਾਚ ਕੇ, ਯਾ ਅਣਜਾਣੇ 'ਆਉਣ ਵਾਲੀਆਂ ਹੋਣੀਆਂ ਦੇ ਪ੍ਰਭਾਵ ਪਹਲਾਂ ਪੈਂਦੇ ਹਨ' ਇਸ ਅਸੂਲ ਮੂਜਬ ਉਮਰਾ ਦੇ ਅੰਤ ਹੋਣ ਦੇ ਪ੍ਰਭਾਵ ਹੇਠ ਏਹ ਛੰਦ ਲਿਖੇ ਹਨ, ਯੁਕਤੀ ਸਿੱਧ ਨਿਰਨੈ ਕਰਨਾ ਕਠਨ ਹੈ, ਪ੍ਰੰਤੂ ਇਸ ਵਿਚ ਸ਼ੱਕ ਨਹੀਂ ਕਿ ਰਚਨਾਂਂ ਵਿਚ ਜੀਵ ਦੇ ਅੰਤ ਆ ਪਹੁੰਚਣ ਦਾ, ਅਰ ਅਨਿਸਥਰਤਾ ਦਾ ਨਕਸ਼ਾ ਬੜਾ ਸਾਫ ਬੱਧਾ ਹੈ। ਇਸ ਵਿੱਚ ਕਾਵ੍ਯ ਅਨੁਸਾਰ ਪਹਲੇ ਬਿਰਹ ਤੇ ਪਸਚਾਤਾਪ ਦਿਖਾਯਾ ਹੈ ਅਰ ਫੇਰ ਅੰਤ ਵਿੱਚ ਮੇਹਰ ਦੀ ਨਜ਼ਰ,ਬਿਨੈ ਤੇ ਔਗਣਾਂ ਦੇ ਸਾੜਨ ਦੀ ਯਾਚਨਾਂ ਸੰਜੋਗ ਸੂਚਕ ਹੈ, ਜਿਸਦੀ ਰਚਨਾਂ ਦਾ ਨਿਬਾਹ ਪੂਰਨ ਸੁੰਦ੍ਰਤਾ ਵਾਲਾ ਹੈ॥

ਆਪ ਬ੍ਰਿੱਜ ਭਾਸ਼ਾ ਦੇ ਕੱਵੀ ਤਾਂ ਪੂਰਨ ਸੇ, ਪਰ ਪੰਜਾਬੀ ਬੀ ਐਸੀ ਠੇਠ ਲਿਖੀ ਹੈ ਕਿ ਬਿਲਕੁਲ ਬੇ ਐਬ। ਜਿਨ੍ਹਾਂ ਨੇ ਆਪ ਦੀ ਜੰਗ ਮੜੋਲੀ ਤੇ ਹੀਰ ਭਾਈ ਗੁਰਦਾਸ ਪੜੀ ਹੈ, ਓਹ ਆਪ ਵੇਖ ਸਕਦੇ ਹਨ। ਇਸ ਚਰਖੇ ਦੀ ਬੋਲੀ ਬੀ ਠੇਠ ਪੰਜਾਬੀ ਹੈ, ਕਵਿਤਾ ਐਸੀ ਸਰਲ ਤੇ ਕੁਦਰਤੀ ਢੰਗ ਦੀ ਹੈ ਕਿ ਖਿੱਚ ਤਾਣ ਕਿਤੇ ਨਹੀਂ। ਇਸ ਦੇ ਮਜ਼ਮੂਨ ਵਿੱਚ ਸੁੰਦਰ ਕਟਾਖ੍ਯ ਹਨ, ਗੁਰਸਿੱਖੀ ਦਾ ਪੂਰਨ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਬ ਦੀ ਬਾਣੀ ਦਾ ਗੂੜ੍ਹਾ ਰੰਗ ਹੈ। ਇਨ੍ਹਾਂ ਕਾਰਣਾਂ ਕਰਕੇ ਇਹ ਨਿੱਕੀ ਜਿਹੀ ਸ਼ੈ ਪੰਜਾਬੀ ਸਾਹਿਤ ਵਿੱਚ ਇੱਕ ਜੀਉਂਦਾ ਹਿੱਸਾ ਲੈਣ ਵਾਲੀ ਜਾਪਦੀ ਹੈ, ਅਰ ਇਹੋ ਕਾਰਣ ਇਸ ਨੂੰ ਛਾਪ ਕੇ ਪਬਲਕ ਦੇ ਪੇਸ਼ ਕਰਨੇ ਦਾ ਹੈ।

ਕਲਮੀ ਲਿਖੀ ਪੋਥੀ ਦਸਦੀ ਹੈ ਕਿ ਆਪ ਨੇ ਅਜੇ ਹੋਰ ਲਿਖਣਾ ਸੀ, ਕਿਉਂਕਿ ਹਰ ਥਾਂ ਸਫਿਆਂ ਦੇ ਸਫੇ ਖਾਲੀ ਛੱਡੇ ਹਨ। ਜਿਨ੍ਹੀਂ ਥਾਂਈਂ ਏਹ * * * * ਨਿਸ਼ਾਨ ਦਿੱਤੇ ਹਨ, ਓਹਨੀਂ ਥਾਂਈ ਕੋਰੇ ਸਫੇ ਹਨ, ਗੋ ਪ੍ਰਕਰਣ ਪੂਰਨ ਜਾਪਦਾ ਹੈ। ਇੱਕ ਦੋ ਥਾਂਈਂ ਛੰਦ ਪੂਰਾ

ਨਹੀਂ, ਉੱਥੇ ਇਕ ਇਕ ਸਤਰ ਪਾਣ ਦੀ ਦਾਸ ਨੇ ਖੁੱਲ ਲਈ ਹੈ; ਪਰ ਹੇਠਾਂ ਟੂਕ ਵਿੱਚ ਦੱਸ ਦਿੱਤਾ ਹੈ ਕਿ ਇਹ ਤੁਕ ਕੋਲੋਂ ਪਾਈ ਗਈ ਹੈ॥

ਸੰਸਾਰ ਯਾਤ੍ਰਾ ਵਿੱਚ ਹਰ ਕੋਈ ਐਸਾ ਭੁੱਲਦਾ ਹੈ ਕਿ 'ਡਡਾ ਡੇਰਾ ਇਹ ਨਹੀ ਜਹ ਡੇਰਾ ਤਹ ਜਾਨੁ' ਦੇ ਅਸੂਲ ਨੂੰ ਯਾਦ ਨਹੀਂ ਰੱਖ ਸਕਦਾ ਅਤੇ ਏਸ ਜਨਮ ਨੂੰ "ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ" ਨਹੀਂ ਸਮਝਦਾ। ਇਸ ਚਰਖੇ ਵਿੱਚ ਇਹੋ ਉਪਦੇਸ਼ ਹੈ ਕਿ ਹੀਰਾਂ ਜਨਮ ਅਕਾਰਥ ਨਾਂ ਗੁਆਓ ਅਰ ਸਦਾ ਰਹਣ ਵਾਲੇ ਡੇਰੇ ਦਾ ਐਥੇ ਸਾਮਾਨ ਤੇ ਤਯਾਰਾ ਕਰੋ ਅਰ ਇਹ ਉਪਦੇਸ਼ 'ਉਤਮ ਪੁਰਖ'ਅਰਥਾਤ ਆਪਨੂੰ ਕਰਕੇ ਲੋਕਾਂ ਨੂੰ ਦਿੱਤਾ ਹੈ, ਜੋ ਕਿ ਉੱਚ ਤ੍ਰੀਕਾ ਖਯਾਲ ਕੀਤਾ ਜਾਂਦਾ ਹੈ। ਜੇ ਕਰ ਇਸ ਉਪਦੇਸ਼ ਤੋਂ ਕਿਸੇ ਪਯਾਰੇ ਨੂੰ ਲਾਭ ਮਿਲੇ ਤਾਂ ਕਰਤਾ ਜੀ ਦਾ ਉੱਦਮ ਸਫਲ ਹੋਵੇ।
ਅੰਮ੍ਰਿਤਸਰ

ਸਤੰਬਰ ੧੯੧੨. ਦਾਸ-ਕਰਤਾ ਜੀ ਦੀ ਚਰਨ ਸੇਵੀ ਆਤਮਜੁ

੧ਓ ਸਤਿ ਨਾਮੁ ॥

ਕੇਸਰੀ ਚਰਖਾ

ਕੇਸਰ! ਕਿਸਨੂੰ ਆਖੀਐ ਇਹ ਵੇਲਾ ਕਿਹੜਾ?
ਸੇਜਾ ਪਲੰਘ ਦੁਲੀਚੜੇ ਉਠ ਗਇਆ ਸੁ ਜਿਹੜਾ।

--*--

ਅਜੇ ਸੁ ਵੱਲ ਨ ਆਇਆ ਰੱਸੀ ਸੜ ਗਈਆ,
ਚਰਖੀ ਹੱਲੀ ਗੁੱਡੀਆਂ ਪੀਹੜੀ ਭਜ ਪਈਆ,
ਉਠੀਆਂ ਸਭ ਸਹੇਲੀਆਂ ਓਹ ਕਿੱਥੇ ਤਿੰਞਣ,
ਗੋਹੜੇ ਪੱਛੀ ਰੂੰ ਨਹੀਂ ਨਾ ਤੇਲੀ ਪਿੰਞਣ,
ਲਾਗੀ ਆਏ ਪਹਿਨਕੇ ਓਹ ਜਾਂਞੀ ਕਪੜੇ,
ਮੋੜੇ ਮੁੜਨ ਨ ਕਿਸੇ ਦੇ ਹਥ ਪਾਏ ਤਕੜੇ।

****

੧. ਸਰੀਰ ਸਿਥਲ ਹੋ ਗਿਆ। ੨. ਸਾਥੀ ਵਿਛੁੜ ਗਏ। ੩.ਮੋਤ ਦੇ ਦੂਤ, ਕਾਲ।

ਹੈ ਨੀ ਅੰਮੜ ਮੇਰੀਏ! ਤੈਂ ਮੱਤ ਨ ਦਿੱਤੀ,
ਬਾਜੀ ਹਾਰੀ ਆਪ ਮੈਂ, ਮੈਂ ਜੇਹੀਆਂ ਜਿੱਤੀ।
ਮੈਂ ਭਰਵਾਸੇ ਰੂਪ ਦੇ ਸਭ ਆਪ ਗਵਾਇਆ,
ਗਲ ਵਿਚ ਘੋਟੂ ਪਾਉਂਦਾ ਠੱਗ' ਨਜ਼ਰੀ ਆਇਆ;
ਮੈਂ ਜੇਹੀਆਂ ਧਨ ਵਾਲੀਆਂ ਕਈ ਪਕੜ ਚਲਾਈਆਂ,
ਜੋ ਭਰਵਾਸੇ ਜ਼ਾਤ ਦੇ ਉਹ ਭੀ ਪਛਤਾਈਆਂ।
ਏਹ ਘੁਣ ਖਾਧਾ ਚਰਖੜਾ ਕਿਤ ਕੰਮ ਨਾ ਆਵੇ,
ਟੁਟੇ ਤਕਲਾ ਸਾਰ ਦਾ ਗੰਢ ਰਾਸ ਨ ਆਵੇ,
ਚਮੜੀ ਖਾਧੀ ਚੂਹਿਆਂ ਨਹਿਂਂ ਬੀੜੀ ਬਹਿੰਦੀ,
ਮਣਕਾ ਟੁੱਟਾ ਧੌਣ ਤੋਂ ਨਹਿਂਂ ਛੱਲੀ ਲਹਿੰਦੀ,
ਤੁਟੀ ਮਾਹਲ ਪਲੰਢ ਹੁਇ ਗੰਢਣ ਵਿਚ ਨਾਹੀਂਂ |
ਬਾਇੜ ਖਾਧਾ ਚੂਹਿਆਂ ਲੱਠ ਢਿੱਗੀ ਢਾਹੀਂ।
****
ਵੇਲੇ ਨਾਲ ਨ ਚੇਤਿਆ ਜਦ ਸੀਗ ਜੁਆਨੀ,
ਜੋਬਨ ਧਨ ਭਰਵਾਸੜੇ ਮੈਂ ਰਹੀ ਦਿਵਾਨੀ,

੧. ਜਮ। ੨. ਸਰੀਰ। ੩. ਸਰੀਰ ਕਮਜ਼ੋਰ ਤੇ ਨਿਤਾਣਾ
ਹੋ ਗਿਆ। ੪. ਜੁਆਨੀ ਤੇ ਅਰੋਗਤਾ ਵਿੱਚ ਵਾਹਗੁਰੂ ਦਾ ਸਿਮਰਨ
ਨਹੀਂ ਕੀਤਾ। 4. ਧਨ ਜੋਬਨ ਦਾ ਮਾਣ ਕਰਦੀ ਰਹੀ।

ਮੱਤੀ ਮਾਨ ਗੁਮਾਨ ਮੈਂ ਨਿਤ ਫਿਰਦੀ ਆਹੀ,
ਰੰਗ ਬਰੰਗੀ ਕੱਪੜੇ, ਹਥ ਸੁੰਦ੍ਰ ਬਾਹੀ।
ਜਾਂ ਮੈਂ ਦੇਖਾਂ ਆਪ ਵੱਲ ਵਿਚ ਅੰਗ ਨ ਮਾਵਾਂ,
ਇੱਕੋ ਜੇਹੀਆਂ ਨਾਲ ਬਹ ਸੁਰ ਲੰਮੀ ਗਾਵਾਂ,
ਮੱਤ ਦੇਵੇ ਉਸ ਵੇਲੜੇ ਸੋ ਵੈਰੀ ਮੇਰਾ,
ਕਿਸੇ ਨ ਆਣਾ ਖਾਤਰੀ ਕਰ ਜਾਣਾ ਚੇਰਾ।
****
ਹੈ ਨੀ ਅੰਬੜ ਮੇਰੀਏ। ਮੈਂ ਮੁਈਆਂ ਹਾਵੇ,
ਕੰਤ, ਰੀਸਾਲੂ ਸੋਹਣਾ ਨਾ ਮੁੁਹੋਂ ਬੁਲਾਵੇ,
ਓਹ ਰੱਤਾ ਪਰ ਵੇਲੜੀ, ਮੈਂ ਚੱਜ ਨ ਕੋਈ,
ਹਾਇ। ਕੁਚੱਜੀ ਜਨਮ ਦੀ ਐਵੇਂ ਪਤ ਖੋਈ,
ਕੂੜੇ ਕੀਤੇ ਕੰਮ ਮੈਂ ਤੇ ਕੋਹਝੀਆਂ ਖੇਡਾਂ,
ਹੁਣ ਮਿਲ ਮੈਨੂੰ ਕਰਦੀਆਂ ਸਹੀਆਂ ਚਾਹੇਡਾਂਂ,
ਜੇ ਗੁਣ ਹੁੰਦੇ ਗੰਠੜੀ ਤਾਂ ਸੋਭਾ ਪਾਂਦੀ,
ਜਸ ਹੁੰਦਾ ਘਰ ਸਹੁਰੇ ਮੈਂ ਧੰਨ ਸੁਆਂਦੀ।

੧. ਸੁੰਦ੍ਰਤਾ ਦਾ ਗੁਮਾਨ। ੨. ਉਪਦੇਸ਼ਾਂ ਤੋਂ ਲਭ ਨਾ ਲਿਅ॥
੩, ਸਹੀਆਂ ਤਊ ਅਸੰਖ ਮੈ ਕਹੀ ਨ ਜੇਹੀਆਂ। ੪. ਪਰਲੋਕ।

ਸੋ ਗੁਣ ਕੁਈ ਨਾ ਪੱੱਲੜੇ ਸਹੁ ਕੀਕਰ ਭਾਵਾਂ?
ਝੁਰ ਝੁਰ ਸੁੱਕਾ ਪਿੰਜਰਾ ਕਹਿੰਦੀ ਸ਼ਰਮਾਵਾਂ।
ਹੈ ਨੀ ਅੰਬੜ ਮੇਰੀਏ! ਮੈਂ ਇਹ ਕੀ ਕੀਤਾ?
ਖਹ ਕੇ ਜੋੜਾ ਪਾੜਿਆ ਫਿਰ ਮੂਲ ਨ ਸੀਤਾ।
ਵੇਲਾ ਗਇਆ ਬਿਤੀਤ ਓਹ ਹੁਣ ਹੱਥ ਨ ਆਵੇ,
ਝੋਰਾ, ਝਿੱਕਾ, ਝੀਕਣਾ, ਚਿੰਤਾ, ਦੁਖ, ਹਾਵੇ,
ਗਈ ਜੁਆਨੀ ਰੰਗਲੀ ਫਿਰ ਕਰੂ ਨ ਫੇਰਾ,
ਲਾਗੀ ਆਏ ਘਰਾਂ ਵਿਚ ਘੱਤ ਬੈਠੇ ਡੇਰਾ,
ਸਹੀਆਂ ਵਿੱਚੋਂ ਖੇਡਦੀ ਲੈ ਜਾਸਨ ਮੈਨੂੰ,
ਰੱਖਣ ਵਾਲਾ ਕੋ ਨਹੀਂ ਆਖਾਂ ਮੈਂ ਕੈਨੂੰ?
****
ਪੇਕੇ ਘਰ ਵਿਚ ਲਾਡਲੀ ਮੈਂ ਰਹੀ ਦਿਵਾਨੀ,
ਵੇਲਾ ਨਹੀਂ ਸਮਾਲਿਆ ਜਦ ਸੀਗ ਜੁਆਨੀ,
ਸ਼ਖੀਆਂ ਮਿਲ ਮਿਲ ਪੁਛਦੀਆਂ ਕੋਈ ਦਰਦ ਨ ਵੰਡੇ,
ਆਪੇ ਅਪਣੇ ਰਾਹ ਵਿੱਚ ਮੈਂ ਬੀਜੇ ਕੰਡੇ।

੧. ਵਾਹਿਗੁਰੂ। ੨. ਪਾਪ ਕੀਤੇ ਤੇ ਬਖਸ਼ਾਏ ਨਹੀਂ।
੩. ਮੌਤ ਦੇ ਦੂਤ ਹੈ। ੪ ਮੈਂ ਮਰ ਜਾਸਾ। ੫, ਸੰਸਾਰ, ਲੋਕ।
੬. ਜ੍ਵਾਨੀ ਦੇ ਦਿਨੀਂ ਵਾਹਗੁਰੂ ਸਿਮ੍ਰਨ ਨਹੀਂ ਕੀਤਾ।

ਦੋਸ ਨਹੀਂ ਕਿਛ ਕੰਤ ਨੂੰ ਮੈਥੋਂ ਹੀ ਹੋਈ,
ਪੇਕੇ ਘਰ ਵਿੱਚ ਵਸਦਿਆਂ ਮੈਂ ਲਾਹੀ ਲੋਈ,
ਸੰਗ ਨ ਲੱਗੀ ਕੰਤ ਦੇ ਗੁਣ ਮੂਲ ਨ ਸਿੱਖੇ,
ਡਰੀ" ਨ ਮੂਲੋਂ ਓਸਥੋਂ ਬੋਲੀ ਬਚ ਤਿੱਖੇ,
ਸੱਸ ਨਿਨਾਣ ਜਿਠਾਣੀਆਂ ਥਕੀਆਂ ਸਮਝਾਈ,
ਭੈਣਾਂ ਤੇ ਭਰਜਾਈਆਂ ਦੀ ਗੱਲ ਗਵਾਈ,
ਆਖੇ ਲੱਗ ਨ ਉਨ੍ਹਾਂ ਦੇ ਮੈਂ ਚਰਖਾ ਡਾਹਿਆ,
ਹੱਥ ਨ ਲਾਇਆ ਪੂਣੀਆਂ, ਨਹਿਂ ਪਿੰਜਣ ਪਾਇਆ।
ਮੈਂ ਜਾਣਾਂ ਕੀ ਉਨਹਾਂ ਨੂੰ ਘਰ ਪੇਕਾ ਮੇਰਾ,
ਓੜਕ ਮੈਂ ਅਜੇ ਦੇਖਿਆ ਵਿੱਚ ਜੰਗਲ ਡੇਰਾ,
ਜੇ ਕੋਈ ਕਦਿ ਆਖਦਾ, ਮੈਂ ਚਿੱਤ ਨ ਧਰਦੀ,
ਹੁਣ ਟੁਰਦੀ ਹੋ ਸੋਹਣੀ ਉਸ ਵੇਲੇ ਡਰਦੀ।
****
ਪੇਕੇ ਘਰ ਵਿੱਚ ਲਾਡਲੀ ਰਹੀਆਂ ਮਤਵਾਲੀ,

੧.ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ੨. ਪਰਮਾਰਥਕ ਲਾਜ ਨਹੀਂ
ਖਾਧੀ। ੩. ਬ੍ਰਿਤੀ ਨਹੀਂ ਜੋੜੀ। ੪. ਨੇਕ ਗੁਣ, ਦੈਵੀ ਸੰਪਤਾ।
ਨਿਰਮਲ ਭੈ ਨਹੀ ਧਾਰਿਆ। ੬. ਸਤਸੰਗੀਆਂ ਦੇ ਉਪਦੇਸ਼ ਨਾ ਧਾਰੇ।
੭. ਨਾਮ। ੮. ਧਯਾਨ। ੯. ਸੰਸਾਰ ਨੂੰ ਨਿੱਤ ਜਾਰੀ ਰਖਯਾ।

ਖਾਣਾ ਪੀਣਾ ਹੱਸਣਾ ਖੇਡਣ ਦੀ ਚਾਲੀ,
ਮਾਣੇ ਮੱਤੀ ਲਾਡਲੀ ਮੈਂ ਰਹੀ ਲਡਿੱਕੀ,
ਸਹੀਆਂ ਦੇ ਵਿੱਚ ਬੈਠਕੇ ਕੁਈ ਮੱਤ ਨ ਸਿੱਖੀ।
ਇਹ ਚਰਖਾ ਨਿਰਮੋਲ ਸੀ ਏਵੇਂ ਹੱਥ ਆਇਆ,
ਸੱਧਰ ਲਾਹ ਨ ਕੱਤਿਆ ਨਾ ਤਿੰੰਞਣ ਡਾਹਿਆ,
ਪਇਆ ਪੁਰਾਣਾ ਹੋਂਵਦਾ ਘੁਣ ਖਾਂਦਾ ਜਾਂਦਾ,
ਕੁੜੀਆਂ ਵੰਨੀਂ ਵੇਖਕੇ ਨਹਿਂ ਚਾਉ ਉਪਾਂਦਾ।
****
ਹੈ ਨੀ ਅੰਬੜ ਮੇਰੀਏ! ਤੁਧ ਧੀ ਪਿਆਰੀ,
ਹੈ! ਇਸ ਵੇਲੇ ਰੱਖ ਲੈ ਮੈਂ ਦੁਖੀਆ ਭਾਰੀ,
ਮੈਨੂੰ ਸੂਝ ਨ ਆਪਣੀ ਬੁੱਧ ਕਿਸੇ ਨ ਲੀਤੀ,
ਚਰਖਾ ਡੱਠਾ ਤਿੰਞਣੀਂ ਮੈਂ ਸੁਤਿਆਂ ਬੀਤੀ।
ਜੇ ਉਸ ਵੇਲੇ ਸੰਜਦੀ ਮੇਰੇ ਕੰਮ ਆਂਦਾ,
ਹੱਥੋਂ ਖਾਲੀ ਮੈਂ ਚਲੀ ਪਛਤਾਉ ਨ ਜਾਂਦਾ,
ਕਤ ਕਤ ਕੀਤੇ ਦਾਜ ਜਿਨ ਲੈ ਬੁਚ੍ਕੇ ਚਲੀਆਂ,
ਮੈਥੋਂ ਸੱਭੇ ਚੰਗੀਆਂ ਮੈਂ ਮੰਦੀ ਝਲੀਆਂ।

੧. ਏਕਾਂਤ ਸਿਮ੍ਰਨ੍। ੨. ਸਤਸੰਗ ਵਿਚ ਰਲ ਕੇ ਸਿਮ੍ਰਨ ਕੀਤਾ।
੩.ਸਰੀਰ ਬੁਢਾ ਹੁੰਦਾ ਜਾਂਦਾ ਹੈ। ੪. ਸਿਮ੍ਰਨ ਵਾਲੇ ਸੁਰਖਰੂ ਚੱਲੇ ਹਨ।

ਬੋਲਣ ਜੋਗੀ ਮੈਂ ਨਹੀਂ ਕੀ ਲੈ ਮੂੰਹ ਬੋਲਾਂ,
ਸ਼ਰਮਿੰਦੀ ਮੰਦੀ ਘਣੀ ਭ੍ਰਮ ਰੋਲ ਘਚੋਲਾ,
ਸੱਧਰ ਕੀਤੀ ਕੀ ਕਰੇ ਹੁਣ ਬਲ ਨਹੀਂ ਪਾਉਂਦਾ,
ਕੀ ਹੁੰਦਾ ਹੁਣ ਕੀਤਿਆਂ ਕਾਂ ਸਿਰ ਤੇ ਲਉਂਦਾ,
ਦੇਂਦੇ ਕੰਨ ਉਗਾਹੀਆਂ ਸੁਣ ਸੁਣ ਕੰਨਸੋਈ,
ਅੱਖੀਂਂ ਧਾਹੀ ਰੁੰਨੀਆਂ ਮੋੜੀ ਨਹਿਂਂ ਖੋਈ।
ਹੈ ਬਦਖੋਈਆਂ ਪੱਟਿਆ ਆਖਾਂ ਮੈਂ ਕੈਨੂੰ,
ਖੋਇ ਨ ਹਾਰੀ ਮੈਂ ਹਰੀ ਇਨ ਖਾਧਾ ਮੈਨੂੰ,
ਏਹਨਾਂ ਹੱਥੋਂ ਕੂਕਦੀ ਕਰ ਖੜੀਆਂ ਬਾਹੀਂ,
ਹੈ ਨੀ ਸੌਂਕਣ ਮੇਰੀਓ ਛਡਿਓ ਜੇ ਨਾਹੀਂ,
ਮੈਂ ਹੁਣ ਚਰਖਾ ਕੱਤਦੀ ਜੇ ਦੇਵਣ ਕੱਤਣ।
ਪਰ ਓਹ ਲਾਗੀ ਆ ਗਏ ਮਲ ਬੈਠੇ ਪੱਤਣ।
****
ਹੈ ਬਦਖੋਈਆਂ ਮੇਰੀਆਂ ਲਹਿੰਦੀਆਂ ਮੂਲੋਂ,

੧. ਬੁਰੇ ਸਗਨ, ਕਾਲ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਪਈਆਂ ਹਨ।
੨. ਅਪਣੇ ਅੰਗ ਹੀ ਵੈਰੀ ਹੋ ਗਏ। ੩. ਮੰਦੀਆਂ ਆਦਤਾਂ।
੪. ਏਹ ਤੁਕ ਛੰਦ ਪੂਰਾ ਕਰਨ ਲਈ ਨਵੀਂ ਪਾਈ ਗਈ ਹੈ,ਕਰਤਾ
ਜੀ ਦੇ ਖਰੜੇ ਵਿਚ ਥਾਂ ਖਾਲੀ ਹੈ, ਜੇ-ਉਪ੍ਰਲੀ ਤੇ ਏਹ-ਦੋਵੇਂ ਤੁਕਾਂ ਛਡ
ਦੇਈਏ ਤਦ ਵੀ ਪ੍ਰਕਰਣ ਸਾਫ ਟੁਰਿਆ ਚਲਦਾ ਹੈ॥

ਚੁਣ ਚੁਣ ਮੈਨੂੰ ਖਾਂਦੀਆਂ ਪਰ ਤਿੱਖੀਆਂ ਸੂਲੋਂ।
****
ਨੀ ਅੰਬੜ ਮੇਰੀਏ! ਏ ਖੋਆਂ ਬੁਰੀਆਂ!
ਝੁੁੱੱਗਾ ਝਾਹਾ ਲੁੱਟਕੇ ਮੈਂ ਕੰਗਲੀ ਕਰੀਆਂ,
ਬੈਠਣ ਜੋਗੀ ਮੈਂ ਨਹੀਂ ਕਿੱਥੇ ਮੈਂ ਜਾਵਾਂ?
ਕੀਕਰ ਛੁੱਟਾਂ ਇਨ੍ਹਾਂ ਤੋਂ ਭੁੱਲਾਂ ਬਖਸ਼ਾਵਾਂ?
ਕੰਤ ਮੇਰਾ ਉਸ਼ਨਾਕ ਹੈ ਏ ਅਤ ਵਿਕਰਾਲੀ,
ਪਾਸ ਪਹੁੰਚਨਾ ਦੂੂਰ ਹੈ ਇਨ ਹੁੰਦਿਆਂ ਨਾਲੀ,
ਹੋਇ ਨਿਮਾਣੀ ਢਹ ਪਵਾਂ ਭੁੱਲਾਂ ਬਖਸ਼ਾਵਾਂ!
ਸੰਗ ਇਨ੍ਹਾਂ ਦੇ ਹੁੰਦਿਆਂ ਕਿਹੁ ਅੰਦਰ ਜਾਵਾਂ,
ਪਾਰਬ੍ਰਹਮ ਮਿਰਾ ਕੰਤ ਹੈ ਮੈਂ ਹਾਂ ਬ੍ਰਹਮਾਣੀ,

੧ ਮੰਦੇ ਕਰਮਾਂ ਨਾਲ ਜੋ ਸੁਭਾ ਮੰਦੇ ਬਣਾਏ, ਉਹ ਪਛਤਾਵੇ ਤੇ ਅਪਨੇ
ਆਪ ਨੂੰ ਉਲ੍ਹਾਮੇ ਦੀ ਸੂਰਤ ਧਾਰਕੇ ਜੀ ਨੂੰ ਖਾਂਦੇ ਹਨ, ਇਹੋ ਸਭ ਤੋਂ
ਬੁਰਾ ਨਰਕ ਹੈ। ੨. ਸੁੰਦਰ, ਬਾਂਕਾ। ੩. ਮੇਰੀਆਂ ਮੰਦੀਆਂ ਆਦਤਾਂ
ਜੋ ਸੁਰਤ ਵਿਚ ਸਿੰਜਰ ਚੁਕੀਆਂ ਹਨ। ੪. ਏਹ ਅਭਲਾਖਾ ਉੱਤਮ
 ਹੈ, ਅਗਲੀ ਤੁਕ ਵਿਚ ਦੱਸੀ ਗਲ ਸ਼ੰਕਾ ਪਾਂਦੀ ਹੈ। ੫. ਇਹ ਸੰਕਾ
 ਪੈਂਦੀ ਹੈ ਕਿ ਬਦਖੋਆਂ ਦੇ ਹੁੰਦਿਆਂ ਕੀਕੂੰ ਬਖਸ਼ੀ ਜਾਸਾਂ। ੬. ਠਾਕਰ
ਹਮ ਪਤੀ ਹੈ, ਮੈਂ ਉਸ ਦੀ ਦਾਸੀ ਚੇਰੀ ਹਾਂ। ਪਰ ਬਦਖੋਆਂ ਦੇ
ਕਾਰਣ ਮੈਂ ਬ੍ਰਹਮਾਣੀ ਨਹੀਂ ਰਹੀ,

ਨਾਲ ਇਨਹਾਂ ਦੇ ਹੁੰਦਿਆਂ ਮੈਂ ਅੱਤਿ ਨਿਮਾਣੀ,
ਮੈਂ ਰਤ ਰੋਂਦੀ ਅੱਥਰੂ ਹਾਇ! ਕੋਈ ਛੁਡਾਏ।
ਕੇਸਰ ਸਿੰਘ ਗੁਲਾਮ ਹੋਇ ਸਦ ਘੁੰਮੇ ਜਾਏ।
ਬਿਰਥਾ ਸਾਰੀ ਦਿਲੇ ਦੀ ਉਸ ਖੋਲ੍ਹ ਸੁਨਾਵਾਂ,
ਹੋਇ ਨਿਮਾਣੀ ਢਹ ਪਵਾਂ ਜੇ ਖਸਮੇਂ ਭਾਵਾਂ,
ਮੁੰਹੋ ਨ ਬੋਲੇ, ਪੈਰ ਮੈਂ ਨਾਲ ਹੰਝੂ ਧੋਵਾਂ,
ਜੇ ਦੇਖਾਂ ਉਸ ਕੰਤ ਨੂੰ ਦੁਖ ਅਪਣਾ ਰੋਵਾਂ:-
"ਜੇ ਤੁਧ ਮਨੋਵਿਸਾਰੀਆ ਵੱਸ ਪਈ ਇਨਹਾਂ ਦੇ,
"ਮੇਰੇ ਨਾਲ ਜੁ ਬੀਤੀਆਂ ਨਹਿ ਕਹਣ ਕਹਾਂਦੇ।
"ਇੱਕ ਆਂਦੀ ਇਕ ਜਾਂਵਦੀ ਇਕ ਘੇਰ ਖਲੋਂਦੀ,
"ਇੱਕ ਘਸੀਟੇ ਇਕ ਧਿਰੇ ਇਕ ਨਾਲ ਚਲੋਂਦੀ,
"ਕੂਕਣ ਚਾਂਗਣ ਨਾ ਮਿਲੇ ਜੋ ਕਿਸੇ ਸੁਣਾਵਾਂ,

੧. ਬੁਰੀਆਂ ਆਦਤਾਂ ਵੱਲ ਇਸ਼ਾਰਾ ਹੈ ਕਿ ਹਾਂ ਤਾਂ ਮੈਂ ਪਾਰ ਬ੍ਰਹਮ ਪਤੀ
ਦੇ ਪੁਯਾਰੀ ਪਤਨੀ, ਪਰ ਸੁਰਤ ਵਿੱਚ ਫਸੀਆਂ ਮਾੜੀਆਂ ਕਰਨੀਆਂ,
ਕਹਣੀਆਂ ਤੇ ਸੋਚ ਦੇ ਨਿਵਾਸ ਨੇ ਮੈਂ ਨੀਚ ਕਰ ਦਿਤੀ ਹਾਂ।
੨. ਇਹ ਨਾਮ ਉਨਾਂ ਗੁਰਮੁਖਾਂ ਦਾ ਜਾਪਦਾ ਹੈ ਜਿਨ੍ਹਾਂ ਦੀ ਸੋਹਬਤ
ਵਿਚ ਆਪ ਨੂੰ ਆਤਮ ਜੀਵਨ ਦਾ ਲਾਭ ਹੋਯਾ ਸੀ। ੩. ਜੇ
ਵਾਹਗੁਰੂ ਦੀ ਹਜੂਰੀ ਵਿਚ ਮਨ ਰਹਵੇ ਤਾਂ ਸਿਮ੍ਰਨ ਹੁੰਦਾ ਹੈ, ਤੇ ਪਾਪ
ਨਹੀਂ ਹੁੰਦੇ, ਹੇ ਵਾਹਗਰੁ! ਆਪਣੀ ਹਜੂਰੀ ਦਾਨ ਕਰ ਨਹੀਂ ਤਾਂ ਅਸੀ
ਇਸ ਵਿਹੂਣੇ ਨਿਕਾਰੇ ਹਾਂ।

"ਇਕ ਪਲ ਜੁਦਾ ਨ ਥੀਂਦੀਆਂ ਮੈਂ ਕਿੱਥੇ ਜਾਵਾਂ
****
ਪੂਣੀ ਪੂਣੀ ਕੱਤਕੇ ਮੈਂ ਛੱਲੀ ਕੀਤੀ,
ਆਇ ਪਈ ਬਦਖੋਇੜੀ ਉਨ ਘੂੰਦਰ ਦੀਤੀ।
ਕੌਡੀ ਕੌਡੀ ਜੋੜਕੇ ਮੈਂ ਪੈਸਾ ਕੀਤਾ,
ਦੂਜੀ ਨੇ ਆ ਅੰਦਰੋਂ ਰੱਖਿਆ ਕਢ ਲੀਤਾ।
ਟਕਾ ਟਕਾ ਮੈਂ ਜੋੜਕੇ ਇਕ ਕੀਆ ਰੁਪਈਆ,
ਇੱਕ ਇਵੇਹੀ ਆ ਪਈ ਉਹ ਕਢ ਲੈ ਗਈਆ,
ਮਿੱਠੀ ਲੱਤੇ ਲੁੱਟੀਆਂ ਮੈਂ ਖਬਰ ਨ ਪਾਈ,
ਕਿਸਨੂੰ ਆਖਾਂ ਕੂਕ ਕੇ ਮੈਂ ਰੱਬ ਗਵਾਈ।
ਜੇ ਆਹੀ ਕੁਝ ਸੰਜਿਆ ਸੋ ਸਭ ਗਵਾਇਆ।

ਇਨ੍ਹਾਂ ਤੁਕਾਂ ਵਿਚ ਬੁਰੀਆਂ ਆਦਤਾਂ ਦੇ ਰੋਣੇ ਹਨ, ਜੋ ਕਰਦੇ ਕਰਦੇ
ਸੁਭਾ ਬਣ ਜਾਂਦੀਆਂ ਹਨ, ਤੇ ਸੁਭਾ ਤੋਂ ਆਪਣੇ ਆਪ ਤੇ ਹਾਵੀ ਹੋ ਕੇ
ਮਨ ਤੇ ਸਵਾਰ ਹੋ ਜਾਂਦੀਆਂ ਹਨ, ਫੇਰ ਕੱਢੋ ਤਾਂ ਨਿਕਲਦੀਆਂ ਨਹੀਂ।
"'੨."'ਇਨ੍ਹਾਂ ਤੁਕਾਂ ਵਿਚ ਉਨਾਂ ਮੇਲਾਂ ਵਲ ਇਸ਼ਾਰਾ ਹੈ ਜਿਨ੍ਹਾਂ ਦੀ
ਸੁਹਬਤ ਵਿੱਚ ਨਾਮ ਵਿੱਸਰ ਜਾਂਦਾ ਹੈ, ਧਿਮਰਨ ਵਾਲੇ ਲਈ ਜਿਸ
ਮੇਲ ਜਿਸ ਕਾਰਨ ਨਾਲ ਨਾਮ ਵਿੱਸਰੇ ਉਹ ਸਭ ਕਸੰਗ ਹੈ, ਦੱਸਿਆ
ਇਹ ਹੈ ਕਿ ਜਦ ਸਿਮ੍ਰਨ ਦਾ ਜਤਨ ਕਰੀਦਾ ਹੈ, ਕੁਛ ਰਸ ਪੈਂਦਾ ਹੈ ਤਾਂ
ਕਿਸੇ ਕੁਸੰਗੀ ਦਾ ਮੇਲ, ਕਿਸੇ ਬੁਰੀ ਆਦਤ ਦਾ ਝੱਸ, ਪਿਛਲੇ ਕਰਮਾਂ
ਦਾ ਕੋਈ ਗੇੜ ਆ ਕੇ ਵਿਘਨ ਪਾ ਦੇਂਦਾ ਹੈ।

ਮੇਰਾ ਕੀਤਾ ਕਤਰਿਆ ਮੈਂ ਆਪ ਵੰਞਾਇਆ ,
****
ਮੈਂ ਬਦਖੋਆਂ ਪਾਲੀਆਂ ਹੁਣ ਮੈਥੋਂ ਆਕੀ' ,
ਬੋਲਣ ਮੂਲ ਨ ਦੇਂਦੀਆ ਫਰਿਆਦ ਕਰਾਂ ਕ
****

ਅਖੀੰ ਕੱਜਲ ਪਾਇਕੈ ਨਾ ਮਾਂਗ ਭਰਾਈ,
ਪਾਸ ਸੁਆਣੀ ਬੈਠਕੇ ਨਾ ਮਹਿੰਦੀ ਲਾਈ,
ਪਾਟਾ ਮੂਲ ਨ ਸੀਵਿਆਂ ਹੱਥ ਸੂਈ ਲੈ ਕੇ,
ਹੱਥੋਂ ਪਾੜ ਗੁਆਇਆ ਕੁੜੀਆਂ ਸੰਗ ਖਹ ਕੇ,
ਗਰਬ ਗਹੇਲੀ ਮੈਂ ਫਿਰੀ ਵਿੱਚ ਤ੍ਰਿੰਞਣ ਸਾਰੇ,
ਜਿਉਂ ਘੁਣ ਖਾਧੀ ਲੱਕੜੀ ਮੈਂ ਤਿਉਂ ਹੰਕਾਰੇ,
ਨੀਵੇਂ ਦੀਦੇ ਕਰ ਕਦੀ ਬੈਠੀ ਘਰ ਨਾਹੀਂ,
ਸਹਜੇ ਚਾਲ ਨ ਮੈਂ ਚਲੀ ਚੰਚਲਤਾ ਮਾਹੀਂ।
****
ਤੂੰਬੇ ਹੜੇ ਪੁਣੀਆਂ ਪਛੀ ਭਰ ਆਂਦੀ,

ਇਹ ਦੋਵੇਂ ਤੁਕਾਂ ਛੰਦ ਪੂਰਾ ਕਰਨੇ ਲਈ ਨਵੀਆਂ ਪਈਆਂ ਹਨ।
੨.ਮਨ ਮਾਰਕੇ ਸਤਸੰਗ ਨਾ ਕੀਤਾ, ਕੀਤਾ ਤਾਂ ਸਤਸੰਗੀਆ ਦੀ ਮੱਤ
ਧਾਰਨ ਨਾਂ ਕੀਤੀ।

ਝੱਖੜ ਵਾਉਂ ਹਨੇਰੀਆਂ ਲੈ ਗਈ ਉਡਾਂਦੀ,
ਇਉਂ ਵੀ ਦੇਖ ਨ ਬੁਝਿਆ ਇਹ ਕੀ ਕੁਝ ਹੋਇਆ,
ਮੱਤ ਫਿਰੀ ਵਿਚ ਖੇਡ ਦੇ ਮੈਂ ਵਕਤ ਵਿਗੋਇਆ,
ਨਿੱਤ ਫਿਰਾਂ ਪਰ ਬੂਹੜੇ ਏ ਖਸਲਤ ਮੇਰੀ,
ਖੇਡਾਂ ਖੇਡਾਂ ਗਲੀ ਵਿਚ ਜਿੱਦਲ ਮਤ ਮੇਰੀ।
****
ਤ੍ਰਿੰਞਣ ਦੇ ਵਿਚ ਜਾਇਕੇ ਮੈਂ ਅਕਲ ਗਵਾਈ,
ਕੁੜੀਆਂ ਭਰੀਆਂ ਪੱਛੀਆਂ ਮੈਂ ਤੰਦ ਨ ਪਾਈ॥
ਹੱਥ ਲਏ ਪੰਜ ਗੀਟੜੇ ਦੇ ਮੈਂ ਖੇਡਨ ਲੱਗੀ,
ਕੱਤਣ ਤੁੰਮਣ ਛੱਡਕੇ ਮੈਂ ਖੇਡੇ ਠੱਗੀ,
ਕੁੜੀਆਂ ਵੰਨੀ ਵੇਖਕੇ ਮੈਂ ਚਾਉ ਨ ਆਇਆ,
ਤਕਲਾ ਮੇਰਾ ਸਾਰ ਦਾ ਤਿਹੁਰਾ ਵਲ ਪਾਇਆ,

੧. ਵਾਹਗੁਰੂ ਮਿਲਨ ਦੇ ਜੋ ਸਾਮਾਨੇ ਕੀਤੇ,ਪਛਤਾਵਾ ਕੀਤਾ, ਮੱਤ ਲੀਤੀ,
ਨਾਮ ਵਿੱਚ ਲੱਗੀ,ਪਰ ਫੇਰ ਸੰਸਾਰਕ ਰੁਝੇਵਿਆਂ ਵਿੱਚ ਭੁਲ ੨ ਗਈ।
੨. ਸਬਦ,ਸਪਰਸ, ਰੂਪ,ਰਸ ਗੰਧ ਯਾ ਕਾਮ ਕ੍ਰੋਧ ਲੋਭ ਮੋਹ ਹੰਕਾਰ।
੩. ਸਿਮ੍ਰਨ ਧ੍ਯਾਨ। ੪. ਸ਼ਤਸੰਗੀਆਂ ਵੱਲ। ੫. ਲੋਹੇ ਦਾ,ਭਾਵ ਮੇਰੀ 'ਮੈਂ'।
ਸੁਰਤ, ੬. ਸੁਰਤ ਵਿੰਗੀ ਕਰ ਲਈ, ਤਕਲੇ ਵਿੱਚ ਵਲ ਪਵੇ,
ਤਾਂ ਤੰਦ ਨਹੀਂ ਨਿਕਲਦੀ, ਸੁਰਤ ਸਾਫ ਨ ਰਹੇ, ਦਾਤਾ ਜੀ ਨਾਲ ਵਲ ਪਾ
ਲਵੇ ਤਾਂ ਸਿਮ੍ਰਨ ਦੀ ਤੰਦ ਨਹੀਂ ਨਿਕਲਦੀ।

ਚਰਖਾ ਮੇਰਾ ਸੋਹਣਾ ਅਤਿ ਰੰਗ ਬਰੰਗੀ,
ਸਾਰ ਨ ਲੱਧੀ ਓਸ ਦੀ ਮੰਦੀ ਨਾ ਚੰਗੀ।
ਵਿੱਚ ਨ ਸਹੀਆਂ ਬੈਠਕੇ ਚਰਖੇ ਤੰਦ ਪਾਈ,
ਤ੍ਰਿੰਞਣ ਕਦੀ ਨ ਅੱਪੜੀ, ਨਹਿ ਛੋਪ ਪਵਾਈ,
ਇਸ ਹੰਕਾਰੇ ਮੈਂ ਰਹੀ ਸਭ ਕਹਨ ਸੁਚੱਜੀ,
ਪਰ ਮੈਂ ਕੋਝੀ ਸੱਭ ਤੋਂ ਸਿਰ ਵਡੀ ਕੁਚੱਜੀ,
ਲੱਖ ਵਿਲੱਲੀ ਢੂੰਢੀਏ ਮੈਂ ਇਕ ਵਿਲੱਲੀ,
ਤੰਦ ਨ ਪਾਈ ਤੱਕਲੇ ਨਹਿ ਲਾਹੀ ਛਲੀ।
****
ਕੂੜਾ ਅੰਗਨ ਭਰ ਗਇਆ ਨਹਿ ਸੂਹਣੀ ਦਿੱਤੀ,
ਦਿਲ ਦੀ ਘੁੰਡੀ ਨਾ ਖੁਲੀ ਨਾ ਟੁਟੀ ਭਿੱਤੀ,

੧. ਸਤਸੰਗ। ੨. ਸਤਗੁਰ ਦੇ ਦੀਵਾਨ ਵਿੱਚ ਕਦੀ ਨਾ ਗਈ।
੩. ਨਾਮ ਦਾਨ ਦੀ ਬਰਕਤ ਨਹੀਂ ਮੰਗੀ,ਜਾਚ ਨਹੀਂ ਸਿੱਖੀ।
੪. ਸੰਸਾਰਕ 'ਮੈਂ ਮੇਰੀ' ਦੇ ਮਾਣ ਹੰਕਾਰ ਤੇ ਬੁਧ ਦੀ ਚਤ੍ਰਾਈ ਵਿੱਚ ਰਹੀ।
੫. ਸਭ ਤੋਂ ਵੱਡਾ ਮੂਰਖ ਉਹ ਹੈ ਜੋ ਹੀਰਾ ਜਨਮ ਪਾ ਕੇ
ਸਾਈੰ ਨਾਲ ਪ੍ਰੇਮ ਨਹੀਂ ਕਰਦਾ ਜਿਸ ਦਾ ਸਮਾਂ ਸਿਮ੍ਰਨ ਤੋਂ ਖਾਲੀ ਜਾਂਦਾ ਹੈ।
੬. ਸੁਰਤ ਮੈਲੀ ਹੋ ਗਈ। ੭. ਸਰਲਤ ਨਾਂ ਆਈ। ੮. ਭਰਮ ਨਾਂ ਗਿਆ, ਭੁੱਲ ਨਾਂ ਨਿਕਲੀ
ਭਾਵ ਬਿਖਮ ਗਾਂਠ -ਜੋੜ੍ਹ ਚੇਤਨ ਦੀ ਗੰਢ-ਨਾ ਖੁੱਲੀ।

ਲੰਮੇ ਅੰਦਰ ਘੁੰਡ ਦੇ ਅਖ ਪਇਆ ਚਣਾਖਾ,
ਕੱਢਣ ਜੋਗਾ ਕੋ ਨਹੀਂ ਮਾਈ ਨਾਂ ਬਾਪਾ,
****
ਕੇਸਰ! ਕਿਸ ਨੂੰ ਆਖੀਐ ਇਹ ਵੇਲਾ ਕਿਹੜਾ?
ਸੇਜਾ ਪਲੰਘ ਦੁਲੀਚੜੇ ਉਠ ਗਇਆ ਸੁ ਜਿਹੜਾ,
ਅਜੇ ਸੁ ਵੱਲ ਨ ਆਇਆ ਰੱਸੀ ਸੜ ਗਈਆ,
ਚਰਖੀ ਹੱਲੀ ਗੁਡੀਆਂ ਪੀਹੜੀ ਭਜ ਪਈਆ,
ਉਠੀਆਂ ਸਭ ਸਹੇਲੀਆਂ ਉਹ ਕਿਥੇ ਤਿੰਞਣ?
ਗੋਹੜੇ ਪੱਛੀ ਰੂ ਨਹੀਂ ਨਾ ਤੇਲੀ ਪਿੰਞਣ,
ਲਾਗੀ ਆਏ ਪਹਨਕੇ ਉਹ ਜਾਞੀ ਕਪੜੇ,
ਮੋੜੇ ਮੁੜਨ ਨ ਕਿਸੇ ਦੇ ਹਥ ਪਾਏ ਤਕੜੇ।
****
ਛਪਦੀ ਲੁਕਦੀ ਮੈਂ ਫਿਰਾਂ ਕੋਈ ਰੱਖੇ ਨਾਹੀਂ,
ਰੋਂਦੀ ਆਹਾਂ ਮਾਰਦੀ ਕਰ ਖੜੀਆਂ ਬਾਹੀਂ,

੧ ਸ਼ਰਮ ਦੀ ਮਾਰੀ ਘੁੁੰਡ ਨਹੀਂ ਚੁੱਕਦੀ, ਤੇ ਚੱਕੇ ਬਿਨਾਂ ਕੋਈ ਕਿਸਤਰਾਂ
ਚਿਣਗ ਨੂੰ ਕੱਢ ਸਕੇ, ਤੇ ਅਪਣੇ ਪੀਸੋ ਅਪਣੀ ਅੱਖ ਵਿੱਚ ਪਈ
ਚਿਣਗ ਨਿਕਲਦੀ ਨਹੀਂ, ਭਾਵ ਅਪਨੇ ਐਬ ਗੁੁੁੁਰਮੁਖਾਂ ਨੂੰ ਦੱਸੀਦੇ ਨਹੀਂ
ਤੇ ਅਪਣੇ ਪਾਸੋਂ ਨਿਕਲਦੇ ਨਹੀਂ,ਤੇ ਨਾ ਕਢੋ ਤਾਂ ਸਾੜਦੇ ਹਨ,
੨. ਮੌਤ ਦੇ ਦੂਤ ਆ ਗਏ। ੩.ਮੌਤ ਛਡਦੀ ਨਹੀਂ।੪, ਮੌਤ ਤੋਂ ਡਰ ਲਗਦਾ ਹੈ।

ਜੋਰੀ ਜੋਰੀ ਲੈ ਚਲੇ ਮਾਂ ਬਾਪ ਦਿਖੰਦੇ,
ਪਾਸ ਖੜੋਤੇ ਅੰਗ ਸਾਕ ਨਹਿ ਮੁਹੋਂ ਬੁਲੰਦੇ,
ਆਪਣ ਹੱਥੀਂ ਦੇਖਿਆ ਸਭ ਟੁਰਨੇ ਹੋਏ,
ਭਰਵਾਸੇ ਲਗ ਇਨਹਾਂ ਦੇ ਗੁਣ ਸੱਭੇ ਖੋਏ।
ਜੇ ਪਹਿਲੇ ਹੀ ਚੇਤੀਏ ਤਾਂ ਕਾਹੇ ਡਰੀਏ,
ਬਹੀਏ ਪਾਸ ਸੁਹਾਗਣੀ ਕੋਚੱਜ ਨ ਕਰੀਏ,
ਅੱਗੇ ਚਰਖਾ ਰੱਖੀਏ ਪਿਛੇ ਕਰ ਪੀਹੜੀ,
ਵਿੰਗੀ ਚਿੱਬੀ ਜੋ ਕਹੇ ਗਲ ਸਭਾ ਸੀਹੜੀ।
ਚਾਈਂਂ ਚਾਈਂ ਕੱਤੀਏ ਕਰ ਰੁਈ ਸੂਤ੍ਰ,
ਮਿੱਠੀ ਪਿਆਰੇ ਸਾਹੁਰੇ ਕੁਲ ਭਲੀ ਸਪੂਤ੍ਰ,
ਏਥੇ ਓਥੇ ਜੱਸ ਲਹੈ ਹੋਵੈ ਸਭਰਾਈ,
ਸੱਭੇ ਜਾਣਨ ਆਪਣੀ ਨਹਿ ਕਿਸੇ ਪਰਾਈ,

੧. ਮੌਤ ਤੋਂ ਕੋਈ ਰੱਖਣ ਵਾਲਾ ਨਹੀਂ। ੨ ਗੁਰ ਮੁਖ।
੩. ਕੁਚਜ ਪਣਾ ਨਾ ਕਰੀਏ, ਭੁੱਲ ਨਾ ਕਰੀਏ, ਸਾਵਧਾਨ ਰਹੀਏ।
੪. ਸਾਧਨ ਕਰੀਏ, ਚਰਖਾ ਕੱਤੀਏ = ਸਿਮ੍ਰਨ ਕਰੀਏ, ਪੀਹੜੀ = ਆਸਨ।
ਪੱਕਾ ਕਰੀਏ,ਸਿਮ੍ਰਨ ਵਿੱਚ ਮਨ ਅਡੋਲ ਹੋ ਕੇ ਲੱਗੇ। ੫, ਗੁਰਮੁਖਾਂ ਦੀ
ਕਰੜੀ ਚਾਕਰੀ, ਝਿਝਕ ਝੰਬ ਸਹਾਰਕੇ ਕਰੀਏ। ੬ ਸਿਮ੍ਰਨ ਸਮੇਂ
ਚਿਤ ਚਿੰਤਾ ਵਿਚ ਨਾਂ ਪਾਈਏ।

'ਕੇਸਰ' ਕਹ ਅਖ ਲੱਜਦੀ ਸ਼ਰਮੀਲੀ ਨੀਵੀਂ,
ਮਿੱਠੀ ਬੋਲੀ ਬੋਲਣੀ ਪਿਉ ਭਾਈ ਜੀਵੀ,
ਖਾਣਾ ਪੀਣਾਂ ਸਮਝ ਦਾ ਸੌਣਾ ਭੀ ਥੋਰਾ
ਵਹੁਟੀ, ਸੁਘੜ ਸੁਲੱਖਣੀ ਨਹਿ ਲੱਗੇ ਝੋਰਾ,
ਸਖੀਆਂ ਦੇ ਵਿੱਚ ਜਾਇਕੇ ਇਹ ਮਸਲਤ ਕਰੀਏ,
ਸੇਵਾ ਕਰਨੀ ਕੰਤ ਦੀ ਸਿਰ ਅੱਗੇ ਧਰੀਏ,
ਐਸਾ ਸੁੰਦਰ ਚਰਖੜਾ ਕਿਉਂ ਭੋੜ ਵੰਜਾਈਏ,
ਆਖੇ ਲੱਗ ਕੁਚੱਜੀਆਂ ਨਹਿ ਆਪੁ ਗਵਾਈਏ,
ਵੇਲਾਂ ਨਹੀਂ ਗੁਆਈਐ ਨਹਿ ਪਛੋ ਤਾਈਐ,
ਮੋਟਾ ਸੋਟਾ ਧੂਹ ਕੇ ਕਤ ਪੱਛੀ ਪਾਈਐ।
ਸਿੱਧਾ ਕਰਕੇ ਤੱਕਲਾ ਭਰ ਲਾਹੀਏ ਛੱਲੀ",
ਆਖੇ ਲੱਗ ਕੁਚੱਜੀਆਂ ਨਹਿ ਫਿਰੋ ਅਕੱਲੀ,
ਉੱਚਾ ਸੌਹੇਂ ਬੋਲਨਾਂ ਕੋਈ ਕਿਹੁ ਆਖੇ,
ਭਾਰੀ ਗੌਹਰੀ ਥੀ ਰਹੀ ਰੱਖੀ ਪਰ ਸਾਖ ੬,

੧.ਸੇਵਾ ਸਿੱਖੀਏ। ੨. ਸਿਮਨ ਸਿੱਖੀਏ। ੩, ਹੁਣੇ ਸਿਮ੍ਰੀਏ, ਸਮਾਂ ਅਕਾਰਥ
ਨਾਂ ਜਾਏ। ੪. ਵਿੱਥ ਨਾ ਪਏ, ਸਿਮ੍ਰੀ ਚੱਲੀਏ, ਅਸਲੀ ਨਾਮ ਦਾ ਵਾਸ
ਆਪੇ ਹੋ ਜਾਸੀ। ਪਹਿਲੇ ਇਹ ਕਰੀਏ ਕਿ ਦਮ ਬਿਰਥਾ ਨਾ ਜਾਵੇ।
੫. ਸੁਰਤ ਸਾਫ ਰਖੀਏ, ਤੇ ਚੜ੍ਹਾਉ ਚੜ੍ਹਣ।
੬. ਔਗਣਾਂ ਤੇ ਵਿਕਾਰਾਂ ਤੋਂ ਬਚੀਏ।

ਮਤ ਸੁਣੇ ਕੋਈ ਸਾਹੁਰਾ ਕਹ ਵਹੁਟੀ ਮੰਦੀ,
ਢੋਈ ਕੰਤ ਨ ਦੇਵਸੀ ਇਹ ਸੋਇ ਸੁਣੰਦੀ।
****
ਹੈ ਨੀ ਮਾਏ ਮੇਰੀਏ! ਮੈਂ ਹੁਣ ਕੀ ਕਰਸਾਂ,
ਵੇਲਾ ਹੱਥ ਨ ਆਂਵਦਾ ਮੈਂ ਡਰ ਡਰ ਮਰਸਾਂ,
ਬੱਸ ਪੁੱਛੇ ਗੀ ਕੰਮੜਾ ਕੀ ਕਹਸਾਂ ਮਾਏ?
ਲੱਧੇ ਦਿਹੁੰ ਜੋ ਗਾਣਵੇਂ ਮੈਂ ਸਗਲ ਵੰਞਾਏ,
ਉੱਤ੍ਰ ਕੋਈ ਨ ਆਉ ਸੀ ਸੁਣ ਮੇਰੀਏ ਮਾਏ,
ਜਿਤਨੇ ਗੁਣ ਮੈਂ ਚਾਹੀਏ ਸੁ ਕੋਈ ਨ ਆਏ,
ਡਾਹ ਨ ਬੈਠੀ ਪੀਹੜੀ ਧਰ ਚਰਖ਼ਾ ਅੱਗੇ,
ਤੰਦ ਨ ਪਾਈ ਤੱਕਲੇ ਨਹਿ ਸੂਈ ਧੱਗੇ,
ਨਹੀਂ ਅਟੇਰਨ ਸਿੱਖਿਆ ਭਰ ਨੜੇ ਨ ਜਾਤੇ,
ਤਿੰਞਣ ਕਦੀ ਨ ਬੈਠੀਆਂ ਦਿਨ ਗਏ ਬਘਾਤੇ,
ਚੱਜ ਨ ਕੋਈ ਸਿੱਖਿਆ ਮੱਤ ਲਈ ਨ ਕੋਈ,

੧.ਅਡੋਲ ਹੋ ਕੇ ਨਾ ਲੱਗੀ। ੨. ਸਿਮ੍ਰਨ ਨੂੰ ਸਰੀਰ ਲਈ ਮੁੱਖ
ਕੰਮ ਨੇ ਬਨਾਯਾ। ੩ ਧਯਾਨ, ੪, ਸੋਨੇ ਕੀ ਸੂਈ ਰੁਪੇ ਕਾ ਧਾਗਾ,
ਨਾਮੇ ਕਾ ਚਿਤ ਹਰਿ ਸਿਉ ਲਾਗ, ਨਾਮ ਤੇ ਬ੍ਰਿਤੀ। ੫. ਲਿਵ। ੬. ਕਮਲ
ਪ੍ਰਗਾਸ। ੭. ਪਿਛੇ ਏਕਾਂਤ ਸੇਵਨ ਦਸਿਆ ਸੀ। ਇਸ ਤੁਕ ਵਿਚ
ਦਸਦੇ ਹਨ ਕਿ ਦੀਵਾਨ ਵਿਚ ਜਾ ਕੇ ਬੀ ਬਿਰਤ ਨਹੀਂ ਜੋੜੀ।

ਕੀ ਕਰਸਾਂ ਹੁਣ ਸਾਹੁਰੇ ਕਿਉਂ ਮਿਲਸੀ ਢੋਈ?
****
ਹੈ ਨੀ ਮਾਏ ਮੇਰੀਏ। ਹੁਣ ਮੈਂ ਕੀ ਕਹਸਾਂ?
ਕੋਈ ਗੁਣ ਨਹਿ, ਪੱਲੜੇ ਮੈਂ ਅੱਢ ਨ ਲਹਸਾਂ,
ਇਹ ਗਲ ਵਿਚ ਸੰਸਾਰ ਦੇ ਮੈਂ ਸੁਣਦੀ ਆਹੀ,
ਜਿਸ ਦੇ ਸਿਰ ਤੇ ਜੋ ਬਣੇ ਸਿਰ ਓਸ ਨਿਬਾਹੀ,
ਸਾਥੀ ਕੋਈ ਨ ਕਿਸੇ ਦਾ ਔਖੇ ਵਿੱਚ ਵੇਲੇ,
ਖੇਡਾਂ ਵਾਲੀ ਖੇਡ ਦੀ ਹੁਣ ਔਗਣ ਮੇਲੇ,
ਪੁੱਛੂ ਕੰਤ ਬਹਾਲਕੇ ਕਰਤੂਤ ਜਿ ਮੇਰੀ,
ਥੀਊਂ ਕੁਚੱਜੀ ਜਨਮ ਦੀ ਸ਼ਰਮਿੰਦ ਘਨੇਰੀ,
ਮੋਟਾ, ਸੋਟਾ ਕੱਤਦੀ ਕਹਣੇ ਨੂੰ ਹੁੰਦੀ,
ਪੱਛੀ ਭਰ ਕੇ ਸੂਤ ਦੀ ਅੱਗੇ ਧਰ ਦਿੰਦੀ।
****
ਸਾਰੀ ਉਮਰ ਗੁਜ਼ਾਰੀਆ ਮੈਂ ਏਤੇ ਹਾਵੇ,
ਕੰਤ ਨ ਪੁੱਛੇ ਵਾਤੜੀ ਸੋਹਾਗ ਗਣਾਵੇ!
ਭੱਠ ਵਿਆਹੀ ਹਾਇ ਮੈਂ ਨਹਿ ਕੰਤ, ਦਿਲਾਸਾ!

੧. ਪਰਲੋਕ ਵਿਚ ਕੀ ਕਰਸਾਂ?

ਸੁਖ ਵੱਸਣ ਸੋਹਾਗਣੀ ਮੈਂ ਫਿਰੀ ਉਦਾਸਾ:-
'ਬਖਸ਼ਣ ਹਾਰੇ ਸਾਹਿਬਾ! ਮੈਂ ਤੇਰੀ ਬਰਦੀ!
'ਰੱਤੀ ਨਾਲ ਕੁਸੰਗ ਦੇ ਰਹੀ ਉਲਟੀ ਕਰਦੀ,
'ਸਾਹਿਬ ਬੇਪਰਵਾਹ ਤੂੰ ਪਰਵਾਹ ਨ ਤੈਨੂੰ!
'ਮੈਂ ਦੁਖਯਾਰੀ ਦੁਖ ਭਰੀ ਕੀ ਆਖਾਂ ਕੈਨੂੰ?
'ਢੂੰਢ ਫਿਰੀ ਸਭ ਥਾਨ ਮੈਂ, ਮੇਰਾ ਨਾ ਕੋਈ,
'ਔਗਣ ਹਾਰੀ ਨੀਚ ਹਾਂ, ਕੋਈ ਦੇਇ ਨ ਢੋਈ,
'ਕਰਮਾਂ ਮਾਰੀ, ਨਿੱਜ ਮੈਂ ਹੋਈ ਅਣਹੋਈ,
'ਜੇ ਹੋਈ ਦੁਖ ਸੜਨ ਨੂੰ ਕੁੜ ਕੁੜ ਦੁਖ ਰੋਈ,
'ਕੋਈ ਥਾਉਂ ਨ ਲੱਝਦੀ ਕੁਈ ਠੌਰ ਨ ਪਾਵਾਂ।
'ਕੀਤੇ ਕਰਮ ਕਵੱਲੜੇ ਹੁਣ ਪੱਛੋਤਾਵਾਂ,
'ਪਰ ਤੂੰ ਸਾਹਿਬ ਅਤ ਵਡਾ ਵਡਯਹੁ ਵਡ ਭਾਰਾ!
'ਬਿਰਦ ਤੇਰਾ ਬਖਸੰਦ ਹੈ ਤੂੰ ਬਖਸਨਹਾਰਾ!
'ਮੈਂ ਜੇਹੀਆਂ ਅਪਰਾਧਣਾਂ ਤੇ ਔਗਣਹਾਰਾਂ,
'ਅਕਿਰਤਘਣਾਂ ਅਨਮੋੜਨਾਂ ਬੁਰੀਆਂ ਕੁੜਿਆਰਾਂ,
'ਫਾਹਵੀਆਂ ਹੋਈਆਂ ਘੁਥੀਆਂ ਫਵੀਆਂਹੁਟ ਗਈਆਂ,
'ਢੱਠੀਆਂ ਹੋਇ ਨਿਮਾਣੀਆਂ ਜਦ ਸਰਣੀ ਪਈਆਂ,

'ਨਜ਼ਰਮਿਹਰਦੀ ਜਦ ਕਰੀ ਸਭ ਔਗਣ ਸਾੜੇ,
'ਅਪਣੇ ਚਰਨੀਂ ਲਾਈਆਂ ਗਏ ਦੁੱਖ ਦਿਹਾੜੇ,
'ਓਹ ਨ ਫਿਰਕੇ ਆਈਆਂ ਭਉਜਲ ਵਿੱਚ ਫੇਰਾ,
'ਕਾਰਣ ਕਰਣ ਸਮਰੱਥਵਾਨ ਇਹ ਬਿਰਦ ਸੁ ਤੇਰਾ,
ਤੂੰ ਸਾਹਿਬ ਸਿਰ ਸਾਹਿਬਾ ਵਡ ਸਾਹਿਬ ਊਚਾ!
'ਤੂੰ ਸਭਸੈ ਨੂੰ ਪਾਲਦਾ ਮੂਚੀ ਹੂੰ ਮੂੱਚਾ,
'ਆਜਜ਼ ਬੰਦੀ ਤੇਰੀਆ ਢਹ ਪਈ ਦੁਆਰੇ,
ਤੂੰ ਸਾਹਿਬ ਬਖਸੰਦ ਹੈਂ ਮੈਂ ਔਗਣਭਾਰੇ।'

ਇਤਿ