ਸਮੱਗਰੀ 'ਤੇ ਜਾਓ

ਖੁਲ੍ਹੇ ਲੇਖ/ਕਵਿਤਾ

ਵਿਕੀਸਰੋਤ ਤੋਂ

( ੨੦ )

ਕਵਿਤਾ

“ਹਰਦਮ ਖਿੜੇ ਮਲੋ ਹੋ ਮਤੋ!
             ਤੁਸਾਂ ਮੱਥੇ ਵੱਟ ਨ ਪਾਏ।                
                ਸੀਨੇ ਸਾਫ ਕੀਨਿਓ ਤੁਹਾਡੇ, 

| ਤੁਸਾਂ ਵੈਰ ਨ ਕਦੇ ਕਮਾਏ।

                ਡਿੱਠਿਆਂ ਖਿੜੇ ਕਾਲਜਾ ਸਾਡਾ,                         
ਅਸਾਂ ਦੇਖ ਦੇਖ ਸੁਖ ਪਾਏ। ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ।ਈਸਾ ਪਾਣੀ ਭਰਨ ਵਾਲੀਆਂ ਪੈਲਿਸਟੀਨ ਦੀਆਂ ਜਵਾਨ ਕੁੜੀਆਂ ਨੂੰ ਕਹਿੰਦਾ ਹੈ:-“ਬੀਬੀਓ! ਮੇਰੇ ਕੋਲ ਉਹ ਪਾਣੀ ਹੈ, ਜੋ ਸਦਾ ਦੀ ਪਿਆਸ ਬੁਝਾਂਦਾ ਹੈ ਤੇ ਜਦ ਹਵਾਰੀ ਪੁੱਛਦੇ ਹਨ, ਅਸੀ ਜੀਵਨ ਦਾ ਨਿਰਬਾਹ ਕਿਸ ਤਰਾਂ ਕਰਾਂਗੇ, ਤਦ ਉਹ ਕਹਿੰਦਾ ਹੈ “ਵੇਖੋ! ਖੇਤਾਂ ਵਿੱਚ ਲਿਲੀਆਂ ਕਿਸ ਤਰਾਂ ਖਿੜ ਰਹੀਆਂ ਹਨ, ਇਹ ਕਿਥੋਂ ਖਾਂਦੀਆਂ ਹਨ। ਨਾ ਹਲ ਵਾਂਹਦੀਆਂ ਹਨ ਨਾ ਕੱਪੜਾ ਬੂੰਦੀਆਂ ਹਨ ਪਰ ਸੁਲੇਮਾਨ ਆਪਣੇ ਐਸ਼ਵਰਜ ਸਮੇਤ ਇਨ੍ਹਾਂ ਥੀਂ ਵਧ ਫਬਨ ਤਾਂ ਨਹੀਂ ਸੀ ਬਣਾ ਸੱਕਦਾ ਫਿਰ “ਸੱਚਾ ਜੀਵਨ ਤਾਂ ਉਨਾਂ ਨੂੰ ਪ੍ਰਾਪਤ ਹੈ ਜਿਹੜੇ ਜੀਵਨ ਨੂੰ ਗਵਾ ਬੈਠੇ ਹਨ”, ਪੂਰਬ ਦੇ ਦੇਸ਼ਾਂ ਵਿੱਚ ਸਾਧਬਚਨਾਂ 

( ੨੧ )

ਨੂੰ ਹੀ ਕਵਿਤਾ ਅਥਵਾ ਉੱਚਾ ਸਾਹਿਤ੍ਯ ਮੰਨਿਆ ਹੈ। ਬਾਕੀ ਵਾਕ ਰਚਨਾ ਮੰਨੀ ਹੈ। ਸਾਹਿਤ੍ਯ ਦੇ ਰਸਿਕ ਵਾਕ ਰਚਨਾ ਦੇ ਰਸ ਘੜੀ ਪਲ ਲਈ ਲੈ ਲੈਂਦੇ ਹਨ। ਪਰ ਇਹ ਉਨ੍ਹਾਂ ਦਾ ਨਿਸ਼ਚਾ ਸਦਾ ਅਟੱਲ ਹੁੰਦਾ ਹੈ, ਕਿ ਵਾਕ ਰਚਨਾ ਇਕ ਲਫਜ਼ਾਂ ਦੀ ਮਾਯਾ ਹੈ॥ ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ। ਜਦ ਇਕ ਲਾਜਵੰਤੀ ਦੇ ਪੱਤਿਆਂ ਵਰਗਾ ਨਰਮ ਦਿਲ ਚੜ੍ਹਦੇ ਸੂਰਜ ਨੂੰ ਵੇਖ ਇਕ ਅਕਹਿ ਸੁਖ ਵਿਚ ਜਾਂਦਾ ਹੈ ਤੇ ਜਿਵੇਂ ਨੀਂਦਰ ਆਏ ਵੇਲੇ ਹੱਥ ਪੈਰ ਆਪ-ਮੁਹਾਰੇ ਡਿੱਗ ਪੈਂਦੇ ਹਨ, ਤਿਵੇਂ ਉਸ ਰਸਿਕ ਸੁਖ ਨਾਲ ਬਿਹਬਲ ਹੋ ਓਹਦੇ ਹੱਥ ਪੈਰ ਸਰੀਰ ਮਨ ਆਦਿ ਸਭ ਡਿੱਗ ਪੈਂਦੇ ਹਨ। ਉਹ ਅਕਹਿ ਸੁਖ, ਕਵਿਤਾ ਦੀ ਹਾਲਤ ਹੈ। ਅਸਲ ਵਿੱਚ ਪਾਰਖੀ ਲੋਕਾਂ ਲਈ ਤਾਂ ਬਸ ਉਹ ਦਰਸ਼ਨ ਹੀ ਬਸ ਹਨ, ਐਸੀ ਉੱਚੀ ਅਵਸਥਾ ਵਿੱਚ ਅਰੂੜ ਬੰਦੇ ਦੇ ਦਰਸ਼ਨ ਹੀ ਕਵਿਤਾ ਦੇ ਰਾਗ ਦੇ ਅਲਾਪਨ ਥੀਂ ਵਧ ਕਿਸੀ ਖੁਸ਼ੀ ਦਾ ਅਨੁਭਵ ਹੈ। ਕਵੀ ਭੀ ਆਪਣੀ ਹਾਲਤ ਥੀਂ ਉਥਾਨ ਹੋ ਕੇ ਕੁਛ ਕਹਿਣਾ ਚਾਹੁੰਦਾ ਹੈ, ਜਿਵੇਂ ਸੂਰਜ ਨੀਲੇ ਸਮੁੰਦ੍ਰ ਵਿੱਚ ਡੁਬ ਕੇ ਉੱਪਰ ਆਉਂਦਾ ਹੈ ਤੇ ਸਾਰੇ ਸਮੁੰਦ੍ਰ ਦੀ ਡੋਬ ਉਹਦੇ ਚੜ੍ਹਾਉ ਵਿੱਚ ਡਲ੍ਹਕਦੀ ਹੈ (ਇਹ ਰੰਗ ਸਮੁੰਦ੍ਰ ਵਿੱਚ ਜਹਾਜ ਤੇ ਚੜ੍ਹਿਆ ਸਵੇਰ ਵੇਲੇ ਸੂਰਜ-ਚੜ੍ਹਦੇ ਸਮੇਂ ਦਾ ਹੈ) ਤਿਵੇਂ

( ੨੨ )

ਕਵੀ ਦੇ ਦਿਲ-ਸਮੁੰਦ੍ਰ ਦੀ ਰੰਗਣ ਨਾਲ ਡਲ੍ਹਕਦੀ ਕਵਿਤਾ ਉਦਯ ਹੁੰਦੀ ਹੈ। ਇਕ ਅਨੰਤ ਦੀ ਦਵਿਤਾ ਵਿੱਚ ਘੁਲਿਆ ਕੋਈ ਅਲਾਪ ਹੈ ਤੇ ਉਹ ਕਦੀ ਕਦੀ ਸਦੀਆਂ ਵਿੱਚ ਇਕ ਜਾਂ ਵੇਰੀ ਇਕ ਅਚੰਬਾ ਕਰ ਦੇਣ ਵਾਲੀ, ਸੁਤਿਆਂ ਦੇ ਰੂਹ ਜਗਾਣ ਵਾਲੀ ਕੋਈ ਇਲਾਹੀ ਸੁਰ ਦੀ ਛੇੜ ਹੈ ਤੇ ਉਹ ਦਿਲ ਨੂੰ ਖਿੱਚ ਪਾਂਦੀ ਹੈ॥

ਉਸੀ ਤਰਾਂ ਜਿਸ ਤਰਾਂ ਇਕ ਹਰਨੀ ਮੂੰਹ ਉੱਚਾ ਕਰਕੇ ਆਪਣੇ ਵਿਛੜੇ ਸਾਥੀ ਦੀ ਆਵਾਜ਼ ਨੂੰ ਸੁਣਦੀ ਹੈ ਤੇ ਬਿਹਬਲ ਹੁੰਦੀ ਹੈ । ਤਿਵੇਂ ਹੀ ਕਵੀ ਦੇ ਦਿਲ ਦੀ ਅਵਾਜ਼ ਸਦੀਆਂ ਦੇ ਕੰਨ ਖੜੇ ਕਰ ਦਿੰਦੀ ਹੈ। ਸੁਰਤਿ ਨੂੰ ਖਿਚ ਪਾਂਦੀ ਹੈ ਤੇ ਕੜਾਕਾ ਦੇ ਕੇ ਸੁਰਤਿ ਨੂੰ ਮਾਮੂਲੀ ਧਰਤ ਥੀਂ ਉਠਾ ਕੇ ਉੱਚਾ ਕਰਕੇ ਅਣ ਡਿੱਠੇ ਗਗਨਾਂ, ਉੱਚਿਆਂ ਦਮਕਦਿਆਂ ਗਗਨਾਂ ਵਿੱਚ ਸਥਿਤੀ ਦੇ ਦਿੰਦੀ ਹੈ ॥

ਇਹ ਮਿੱਟੀ ਘੱਟਾ, ਇਹ ਕਾਹਲਾਪਣ ਖੱਪ, ਕ੍ਰਿਝ,ਇਹ ਧੂੜ ਲਿਬੜੀ ਅਣ ਨਹਾਤੀ ਜਿਹੀ ਮਾਦੀ ਭਾਰੀ ਹਾਲਤ ਨੂੰ ਸਾਫ ਸੁਥਰਾ ਕਰਕੇ ਹਲਕਾ ਫੁੱਲ ਕਰ ਦਿੰਦੀ ਹੈ। ਜਿਸਮ ਥੀਂ ਉਠ ਬੰਦੇ ਨੂੰ ਰੂਹ ਵਿੱਚ ਕਾਇਮ ਕਰ ਦਿੰਦੀ ਹੈ । ਬਸ ਐਸੀ ਕਵੀ ਦੀ ਆਵਾਜ਼ ਹੈ:-

ਕਵਿਤਾ ਨੈਣਾਂ ਵਿੱਚ ਸੁਫਨੇ ਲਟਕਾ ਦਿੰਦੀ ਹੈ । ਦਿਲਾਂ ਵਿੱਚ ਅਸ਼ਰੀਰੀਆਂ ਦੇ ਮੇਲੇ ਕਰਾ ਦਿੰਦੀ ਹੈ। ਨਵਾਂ ਅਕਾਸ਼, ਨਵੀਂ ਧਰਤ, ਨਵੀਂ ਦੁਨੀਆਂ ਤੇ ਸੋਹਣੀ ਦੁਨੀਆਂ 

( ੨੩ )

ਰਚ ਵਿਖਾਂਦੀ ਹੈ। ਹਰ ਇਕ ਜਵਾਨ ਗੱਭਰੂ ਤੇ ਜਵਾਨ ਕੁੜੀ ਉੱਪਰ ਆਪਣੀ ਜਵਾਨੀ ਇਕ ਕਵਿਤਾ ਦਾ ਰੰਗ ਜਮਾਂਦੀ ਹੈ। ਉਨ੍ਹਾਂ ਲਈ ਅਕਾਸ਼ ਧਰਤ ਨਵੇਂ ਹੋ ਜਾਂਦੇ ਹਨ। ਇਕ ਅਜੀਬ ਅਨੋਖਾ ਚਾ ਉਨ੍ਹਾ ਦੀ ਰਗ ਰਗ ਵਿੱਚ ਗੇੜੇ ਲਾਂਦਾ ਹੈ। ਭਾਵੇਂ ਉਸ ਜਵਾਨੀ ਦਾ ਚਾ ਕੁਸੰਭੇ ਦਾ ਰੰਗ ਹੁੰਦਾ ਹੈ, ਥੋੜਾ ਚਿਰ ਰਹਿੰਦਾ ਹੈ, ਸ਼ਰਾਬ ਦੇ ਨਸ਼ੇ ਵਾਂਗ ਉਤਰ ਜਾਂਦਾ ਹੈ, ਤਾਂ ਵੀ ਇਕ ਭਾਨ ਮਾਤ ਵਿਖਾਵਾ ਤਾਂ ਕਵਿਤਾ ਦੇ ਰੰਗ ਦਾ ਹਰ ਕੋਈ ਆਪ ਬੀਤੀ ਗੱਲ ਵਾਂਗ ਸਾਖਯਾਤਕਾਰ ਕਰ ਲੈਂਦਾ ਹੈ। ਕਵਿਤਾ ਦਾ ਰੰਗ ਬਸ ਉਹੋ ਜਿਹਾ ਹੈ, ਪਰ ਪੱਕਾ ਰੰਗ ਮਜੀਠੀ ਹੁੰਦਾ ਹੈ।ਜਿਸ ਬੰਦੇ ਨੂੰ ਸਦਾ ਜਵਾਨੀ ਦਾ, ਸਦਾ ਬਹਾਰ ਦਾ ਖੇੜਾ ਚਡੀਆ ਰਹੇ, ਕੇਸ ਧੋਲੇ ਹੋ ਜਾਣ, ਹੱਡੀ ਮਾਸ ਸਿਥਲ ਹੋ ਜਾਏ, ਨਿਰਬਲ, ਗਰੀਬ ਹੋਵੇ ਪਰ ਰੂਹ ਵਿੱਚ ਸਦਾ ਬਸੰਤ ਦੇ ਰੰਗ ਖਿੜੇ ਹੋਣ ਉਹ ਭਾਵੇਂ ਇਕ ਅੱਖਰ ਨਾ . ਲਿਖੇ ਭਾਵੇਂ ਇਕ ਵਚਨ ਨਾ ਬੋਲੇ, ਉਹ ਕਵੀ ਹੈ।

ਉਹਦਾ ਤੱਕਣਾ, ਉਹਦੇ ਬਾਂਹ ਦੀ ਉਲਾਰ, ਉਹਦਾ ਬਹਿਣਾ, ਚਲਣਾ, ਖਾਣਾ, ਪੀਣਾ, ਪਹਿਨਣਾ ਕਾਵਯ ਹੈ, ਜੇ ਕਦੀ ਕੋਈ ਗੱਲ ਕਰੇ ਤਾਂ ਉਹ ਲਿਖ ਲਈ ਜਾਏ,ਉਹ ਉੱਚਾ ਸ਼ਾਹਿਤ ਹੈ, ਕਵਿਤਾ ਹੈ।

ਕਵਿਤਾ ਜੀਵਨ ਰੰਗ ਹੈ। ਇਸ ਇਕ ਸਤਰ ਲਈ ਵਰ੍ਹਿਆਂ ਬੱਧੀ ਬਿਰਹਾਂ ਦੀ ਝੀਣੀ-ਬਾਣ-ਬਰਖਾ ਸਹਿਣੀ ਪੈਂਦੀ ਹੈ। ਸਾਰੀ ਉਮਰ ਬੀਤ ਜਾਏ ਤੇ ਇਕ ਪੱਕੇ

( ੨੪ )

ਫਲ ਵਾਂਗ ਕੋਈ ਬਚਨ ਕਰੇ। ਉਸ ਵਿੱਚ ਸਾਰੀ ਉਮਰ ਦੀ ਸੁਰਤਿ ਦਾ ਤਜਰਬਾ ਗਾ ਉੱਠਦਾ ਹੈ ਤੇ ਉਸ ਬਚਨ ਵਿੱਚ ਰੂਹ ਦੀ ਸਾਰੀ ਤਾਕਤ ਹੁੰਦੀ ਹੈ,ਤੇ ਭਾਵੇਂ ਇਹ ਕਵਿਤਾ ਅਕਲ ਨੂੰ ਨਾ ਵੀ ਉਕਸਾਵੇ, ਉਹ ਰੂਹ ਦੀ ਪਾਲਣਾ ਕਰਦੀ ਹੈ। ਸੁੱਤੀਆਂ ਕਲਾਂ ਨੂੰ ਜਗਾਂਦੀ ਹੈ, ਦਿਲ ਦੇ ਦੀਵੇ ਬਾਲਦੀ ਹੈ ਤੇ ਢੱਠਿਆਂ ਨੂੰ ਆਸ਼ਰਾ ਦਿੰਦੀ ਹੈ। ਸਿਦਕ ਆਪ-ਮੁਹਾਰਾ ਆਉਂਦਾ ਹੈ। ਬਿਨਾ ਦਲੀਲਾਂ ਦੇ ਤੇ ਅਕਲੀ ਸਮਝੌਤਿਆਂ ਦੇ ਸਹਿਜ ਸੁਭਾ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਸੱਚ ਹੈ ਤੇ ਜਦ ਇਹੋ ਜਿਹੇ ਵਚਨਾਂ ਨੂੰ ਮੁੜ ਮੁੜ ਪੜ੍ਹੀਏ ਉਹ ਸਦਾ ਨਵੀਂ ਚਮਕ ਤੇ ਉਜਲਤਾ ਰੂਹ ਨੂੰ ਦਿੰਦੇ ਹਨ, ਬਿਪਤਾ ਵੇਲੇ ਉਨ੍ਹਾਂ ਨੂੰ ਮੁੜ ਮੁੜ ਛੋਹਣ ਤੇ ਦਿਲ ਕਰਦਾ ਹੈ । ਤੇ ਉਨ੍ਹਾਂ ਵਚਨਾਂ ਦੇ ਪਾਠ ਵਿੱਚ ਰੂਹ ਨੂੰ ਅਰਾਮ ਮਿਲਦਾ ਹੈ। ਕਹਿੰਦੇ ਹਨ ਜਦ ਹਰਨਾਕਸ਼ ਨੇ ਆਪਣੀ ਭੈਣ ਹੋਲੀ ਨੂੰ ਕਿਹਾ ਕਿ ਪ੍ਰਹਿਲਾਦ ਨੂੰ ਝੋਲੀ ਵਿੱਚ ਬਿਠਾ ਕੇ ਬਲਦੇ ਭਾਂਬੜ ਵਿੱਚ ਜਾ ਬੈਠੇ। ਹੋਲੀ ਤਾਂ ਕਿਸੀ ਜਾਦੂ ਦੀ ਕਲਾ ਕਰਕੇ ਨਹੀਂ ਸੜਨ ਲੱਗੀ ਤੇ ਪ੍ਰਹਿਲਾਦ ਇਸ ਵਿਉਂਤ ਨਾਲ ਸੜ ਜਾਸੀ। ਪ੍ਰਹਿਲਾਦ ਦੇ ਵਿੱਚ ਗਿਆਂ ਭਾਂਬੜ ਠੰਢਾ ਹੋ ਗਿਆ, ਇਹ ਕਰਾਮਾਤ ਜੜੇ ਜਾਦੂਆਂ ਦੀ ਨਹੀਂ ਹੁੰਦੀ। ਇਹ ਸਭ ਰੂਹ ਦੇ ਦੇਸ਼ਾਂ ਦੇ ਅਲੰਕਾਰ ਹਨ। ਸਭ ਕ੍ਰਿਸ਼ਮੇ ਰੂਹ ਦੇ ਦੇਸ਼ਾਂ ਦੇ ਹੁੰਦੇ ਹਨ। ਪ੍ਰਹਿਲਾਦ ਸਾਧਬਚਨਾਂ ਦੇ ਸਿਮਰਨ ਵਿੱਚ ਵਲੇਟਿਆਂ, ਕੱਜਿਆਂ, ਤੇ ਉਸ ਰਛਿਆ ਨੂੰ ਪਾਕੇ ਜਦ ਬਲਦੀ ਅੱਗ ਵਿੱਚ ਗਿਆ, ਅੱਗ ਠੰਢੀ ਹੋ ਗਈ। ਇਹ ਅਸਰ ਸੁੱਚੀ ਕਵਿਤਾ ਦਾ ਹੈ । ਜਦ ਉਹ ਸਾਡੇ ਨਾਲ ਹੋਵੇ ਤਦ ਆਸ਼ਾ ਤ੍ਰਿਸ਼ਨਾ ਵਿੱਚ ਜਲਦੇ ਜਗਤ ਵਿੱਚ ਰਹਿੰਦੇ ਹੋਏ ਭੀ ਅਸੀ ਠੰਢੇ ਤੇ ਹਲਕੇ ਤੇ ਦੈਵੀ ਅਵਸਥਾ ਵਿੱਚ ਦਿਨ ਸੋਹਣੇ ਕੱਟ ਸੱਕਦੇ ਹਾਂ । ਕਵੀਤਾਂ ਦੂਰ ਪਹੁੰਚੀ ਰੱਬ ਦੀ ਕਰਮਾਤ ਹੈ। ਉਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੈ। ਕਵੀਬਚਨ ਨੂੰ ਧਾਰਣ ਕਰਕੇ ਪ੍ਰਹਿਲਾਦ ਵਾਂਗੂ ਉਨ੍ਹਾਂ ਵਚਨਾਂ ਦੀ ਗੂੰਜ ਵਿੱਚ ਜੀ ਉੱਠਣਾ ਤੇ ਮਸਤ ਹੋ ਉੱਚੇ “ਗਗਨਾਂ ਵਿੱਚ ਨਿਵਾਸ ਘਰ ਬਣਾ ਲੈਣਾ, ਇਹ ਕਾਵਯ ਦੇ ਰਸਿਕ ਪੁਰਸ਼ਾਂ ਨੂੰ ਹੀ ਸਿੱਧੀ ਹੋ ਸੱਕਦੀ ਹੈ। ਪੱਥਰ ਜਿਹੜਾ ਕਿਸੇ ਚੁੱਕ ਕੇ ਛੱਤ ਪਰ ਆਣ ਰੱਖਿਆ ਹੋਵੇ ਉਹਦੀ ਤਾਕਤ ਓਨੀ ਹੀ ਵਧ ਜਾਂਦੀ ਹੈ ਜਿਸ ਤਾਕਤ ਨਾਲ ਹੇਠਾਂ ਥੀਂ ਚੁੱਕ ਕੇ ਉਹ ਉੱਪਰ ਰੱਖਿਆ ਗਿਆ ਹੈ। ਪੱਥਰ ਉਹੋ ਹੀ ਹੈ ਤੇ ਉਹ ਤਾਕਤ ਕੋਈ ਦਿੱਸਦੀ ਵੀ ਨਹੀਂ, ਪਰ ਤੱਲੇ ਪਿਆ ਪੱਥਰ ਜਖਮ ਨਹੀਂ ਕਰ ਸੱਕਦਾ ਤੇ ਉੱਤੋਂ ਰੁੜ੍ਹਿਆ ਪੱਥਰ ਸੱਟ ਮਾਰਨ ਨੂੰ ਸਮਰਥ ਹੈ। ਇਸੀ ਤਰਾਂ ਬਚਨਾਂ ਬਚਨਾਂ ਵਿੱਚ ਫਰਕ ਤਾਂ ਨਹੀਂ ਦਿੱਸਦਾ, ਪਰ ਜਦ ਅਮਲ ਕਰੀਏ ਤੇ ਰੂਹ ਤੇ ਆਈ ਹਾਲਤ ਦੀ ਪਰਖ ਕਰਕੇ ਵੇਖੀਏ ਤਦ ਪਤਾ ਲੱਗਦਾ ਹੈ, ਕਿ ਕਵਿਤਾ ਕੇਹੜੀ ਹੈ ਤੇ ਵਾਕ ਰਚਨਾ ਕੇਹੜੀ?
           ਮੀਰਾਂ ਬਾਈ ਦਾ ਕਥਨ:-
           ਰਾਣਾ ਰੂਠੇ ਨਗਰੀ ਰਾਖੇ,
                 ਹਰਿ ਰੂਠੇ ਕਹਾਂ ਜਾਣਾ।।

ਜਰਾ ਪਾਠ ਕਰੋ, ਇਕ ਦੈਵੀ ਆਜ਼ਾਦੀ ਰਗਾਂ ਵਿੱਚ ਭਰਦੀ ਹੈ, ਰੂਹ ਵਿੱਚ ਤਾਕਤ ਆਉਂਦੀ ਹੈ । ਬਾਦਸ਼ਾਹ ਦੇਸ ਨਿਕਾਲਾ ਦਿੰਦੇ ਹਨ। ਜੇ ਮੇਰਾ ਰੱਬ ਨਾ ਰੁੱਠੇ ਤੇ ਦੁਨੀਆਂ ਦੇ ਬਾਦਸ਼ਾਹਾਂ ਦੀ ਕੀ ਪ੍ਰਵਾਹ ਹੈ ? ਇਕ ਅੰਦਰ ਦਾ ਉੱਚਾ ਇਖਲਾਕ ਤੇ ਆਜ਼ਾਦੀ ਰੂਹ ਦੀ ਸ਼ਿਸਤ ਸਿੱਧੀ ਕਰਦੀ ਹੈ । ਕਦੀ ਆਦਮੀ ਇਸ ਦੇ ਪਾਠ ਥੀਂ ਰੱਜਦਾ ਨਹੀਂ ॥

      ਸ੍ਰੀ ਗੁਰੂ ਨਾਨਕ ਚਮਤਕਾਰ ਦੇ ਕਰਤਾ ਜੀ ਦਾ ਕਥਨ: -      
       ਬਾਰਾਂ ਹ ਬਰਸ ਬੀਤੇ,
                  ਬਾਲਮ ਬਿਦੇਸ ਧਾਏ ॥                  
       ਆਯਾ ਨ ਸੁਖ ਸੁਨੇਹਾ,
                  ਧੌਲੇ ਹੋ ਕੇਸ ਆਏ ॥                   
       ਜਰਾ ਅਮਲ ਕਰਕੇ ਤੱਕੋ, ਇਨ੍ਹਾਂ ਸਤਰਾਂ ਵਿੱਚ ਕਿੰਨਾਂ         

ਬਿਰਹਾ ਭਰਿਆ ਹੋਇਆ ਹੈ ॥

    ਫਿਰ ਉਨ੍ਹਾਂ ਦੀਆਂ ਇਹ ਸਤਰਾਂ:-                         
    ਠਹਿਰ ਜਾਈਂ ਠਹਿਰ ਜਾਈਂ,
            ਗੁਰੂ ਦੇ ਪਿਆਰਿਆ ॥                      
    ਪਵਣ ਵੇਗ ਕੌਣ ਰੋਕੇ,
            ਬੱਦਲਾਂ ਨੂੰ ਕੌਣ ਠਾਕੇ ॥ 
  ਧੁਰਾਂ ਥੀਂ ਜੋ ਚਾਲ ਪਾਏ,
                      ਟਰਨ ਨਹੀਂ ਟਾਰਿਆ।।                   
     ਇਨ੍ਹਾਂ ਵਿੱਚ ਰੂਹ ਦੇ ਦੇਸ਼ ਦਾ ਅਕਾਸ਼ ਦਿੱਸਦਾ ਹੈ,            
  ਸਹਿਜ ਸੁਭਾ space ਸਪੇਸ ਕੋਈ ਹੋਰ ਆਣ ਪਈ ਹੈ॥
 ਮੀਰਾਂ ਬਾਈ ਦੇ ਭਾਈ ਸਾਹਿਬ ਜੀ ਦੀ ਕਵਿਤਾ ਸਿੱਖ ਕਵਿਤਾ ਹੈ, ਇਥੇ ਉਨ੍ਹਾਂ ਦੇ ਪਿਆਰੇ ਗੁਰੂਆਂ ਦੀ ਕਵਿਤਾ ਦਾ ਜ਼ਿਕਰ ਹੀ ਨਹੀਂ ਕਰਦੇ, ਕਿਉਂਕਿ ਉਹ ਤਾਂ ਉਹ ਸ਼ਬਦ ਹਨ, ਜਿਨ੍ਹਾਂ ਨੂੰ ਲੱਖਾਂ ਜ਼ਿੰਦਗੀਆਂ ਅਰਪਣ ਹੋਈਆਂ ਹੋਈਆਂ ਹਨ ਤੇ ਉਹ ਅਰਸ਼ਾਂ ਕੁਰਸ਼ਾਂ ਦੇ ਰਸ ਤੇ ਅਕਾਸ਼ ਤੇ ਸੱਚ ਦੇ ਜਵਾਹਰਾਤਾਂ ਦਾ ਖਜਾਨਾ ਹਨ । ਅਸੀ ਭਾਈ ਸਾਹਿਬ ਦੀ ਕਵਿਤਾ ਉੱਪਰ ਇਥੇ ਕੁਛ ਲਿਖਣਾ ਚਾਹੁੰਦੇ ਹਾਂ, ਪਰ ਇਹ ਦਰਦ ਜਿਹੜਾ ਕੋਲੋਂ ਦੇ ਗਲ ਲੱਗੀ ਵੇਲ ਵਿੱਚ ਆਪ ਨੇ ਦੱਸਿਆ ਹੈ, ਉਹ ਕਿਸ ਤਰਾਂ ਦਿਲ ਦੇ ਚੁੱਪ ਸਰਗਮਾਂ ਵਿੱਚ ਜਾ ਕੋਈ ਰਾਗ ਛੇੜਦਾ ਹੈ:
   ਕੋਲੋਂ ਦੇ ਗਲ ਲੱਗੀ ਵੇਲ ।                  
    ਹਾਇ ਨਾ ਧ੍ਰੀਕ ਸਾਨੂੰ,                                 
    ਹਾਇ ਵੇ ਨਾ ਮਾਰ ਖਿੱਚਾਂ,                              
    ਹਾਇ ਨਾ ਵਿਛੋੜ ਗਲ                               
    ਲੱਗੀਆਂ ਨੂੰ ਪਾਪੀਆ | 
                 ਹਾਇ ਨਾ ਤਣੁਕੇ ਮਾਰੀਂ,                   
                 ਖਿਚ ਨਾ ਫਟੱਕੇ ਦੇ ਦੇ,                 
                 ਵਰ੍ਹਿਆਂ ਦੀ ਲੱਗੀ ਸਾਡੀ
                 ਤੋੜ ਨਾ 'ਸਰਾਪੀਆ|                    

ਹਾਇ ਨਾ ਵਲੂੰਧਰੀਂ ਵੇ, ਸੱਟੀ ਨਾ ਉਤਾਰ ਭੁੱਝੇ, ਸੱਜਣ ਗੱਲੋਂ ਟੁੱਟੀਆਂ ਹੋ ਜਾਸਾਂ ਇਕਲਾਪੀਆਂ ।

                 ਮੇਰੇ ਹੱਡ ਤਾਣ ਨਾਹੀਂ,                   
                 ਸਕਾਂ ਨਾ ਖੜੋਇ ਪੈਰੀਂ,                   
                 ਖੜੀ ਸਜਣ ਆਸਰੇ ਹਾਂ,
                 ਅਬਲਾ ਮੈਂ ਅਮਾਪੀਆਂ।                  

ਪਿਆਰੇ ਨਾ ਵਿਛੋੜੀਏ ਵੇ, ਮਿਲੇ ਨਾ ਨਖੇੜੀਏ ਵੇ, ਆਸਰੇ ਨਾ ਤੋੜੀਏ ਵੇ, ਅਵੇ! ਪਾੜੀਏ ਨਾ ਜੋੜੀਆਂ।

                 ਵਸਲ ਵੇਖ ਖਿੱਝੀਏ ਨਾ,                               
                 ਅਡ ਕਰ ਰੀਝੀਏ ਨਾ,                    
                 ਅਡ ਹੋਈਆਂ ਜਿੰਦੀਆਂ ਦੀਆਂ              
                 ਹੁੰਦੀਆਂ ਨਹੀਂਓ ਕੋੜੀਆਂ। 
                 ਵਿੱਥਾਂ ਵਾਲੇ ਜਗ ਵਿਚ,                  
                 ਵਿੱਥਾਂ ਪਈਆਂ ਚੱਪੇ , ਚੱਪੇ,                
                 ਅੱਡੋ ਅੱਡ ਸਭ ਕੋਈ,                  
                 ਜੋੜੀਆਂ ਨੀ ਥੋੜੀਆਂ।
                      ਵਿੱਥਾਂ ਮੇਟ ਇਕ ਹੋਏ,             
                      ਉਹਨਾਂ ਵੇਖ ਰੀਝਣਾ ਵੇ,             
                      ਬਾਹੀਂ ਗਲੇ ਲਿਪਟੀਆਂ
                      ਨਾ ਚਾਹੀਏ ਕਦੀ ਤੋੜੀਆਂ।।          
          ਬਨਫਸ਼ੇ ਦੇ ਫੁੱਲ ਵਿੱਚ ਕਿਹਾ ਆਪ ਇਕ ਆਪਣੇ
          ਜੀਵਨ ਦਾ ਭੇਤ ਇਕ ਕਾਵਯ ਰਸ ਦੇ ਨਖਰੀਲੇ ਅੰਦਾਜ਼      ਵਿੱਚ ਦੱਸਦੇ ਹਨ ।
      ਬਨਫਸਾ਼ ਦਾ ਫੁਲ ।
             ਮੇਰੀ ਛਿਪੀ ਰਹੇ ਗੁਲਜ਼ਾਰ,
                  ਮੈਂ ਨੀਵਾਂ ਉਗਿਆ।                      
             ਕੋਈ ਲਗੇ ਨਾ ਨਜ਼ਰ ਟਪਾਰ,
                  ਮੈਂ ਪਰਬਤ ਲੁਕਿਆ।                     
            ਮੈਂ ਲਿਆਂ ਅਕਾਸ਼ੋ ਰੰਗ,
                  ਜੋ ਸ਼ੋਖ ਨਾ ਵੰਨ ਦਾ। ,                   
            ਹਾਂ ਧੁਰੋਂ ਗਰੀਬੀ ਮੰਗ,
                  ਮੈਂ ਆਇਆ ਜਗਤ ਤੇ । 

( ੩੦ )

ਮੈਂ ਪੀਆਂ ਅਰਸ਼ ਦੀ ਤ੍ਰੇਲ, ਪਲਾਂ ਮੈਂ ਕਿਰਨ ਖਾ। ਮਿਰੀ ਨਾਲ ਚਾਂਦਨੀ ਖੇਲ, ਰਾਤ ਰਲ ਖੇਲੀਏ। ਮੈਂ ਮਸਤ ਆਪਣੇ ਹਾਲ, ਮਗਨ ਗੰਧ ਆਪਣੀ।

ਦਿਨ ਨੂੰ ਭੌਰੇ ਨਾਲ,

ਬਿ ਮਿਲਨੋਂ ਸੰਗਦਾ। ਆ ਸ਼ੋਖੀ ਕਰਕ ਪੌਣ, ਜਦੋਂ ਗਲ ਲਗਦੀ। ਮੈਂ ਨਾਹੇਂ ਹਲਾਵਾਂ ਧੌਣ, ਵਾਜ ਨਾ ਕੱਢਦਾ। ਹੋ, ਫਿਰ ਭੀ ਟੁੱਟਾਂ, ਹਾਏ! ਭਿਛੋੜਨ ਵਾਲਿਓ। ਮਿਰੀ ਭਿਨੀ ਹੈ ਖ਼ੁਸ਼ਬੋਇ, ਕਿਵੇਂ ਨਾ ਛਿਪਦੀ। ਮਿਰੀ ਛਿਪੇ ਰਹਣ ਦੀ ਚਾਹਿ, ਤੇ ਛਿਪ ਟੁਰ ਜਾਣ ਦੀ। ਹਾ! ਪੂਰੀ ਹੁੰਦੀ ਨਾਂਹਿ, ਮੈਂ ਤਰਲੇ ਲੈ ਰਿਹਾ॥ 

        ਇਸ ਵਿੱਚ ਸ਼ੱਕ ਨਹੀਂ, ਕਿ ਕਵਿਤਾ ਆਪਣੀ ਹੀ ਬੋਲੀ ਵਿਚ ਉਸ ਖਾਸ ਦੇਸ਼ ਦੇ ਵਾਸੀਆਂ ਨੂੰ ਰੂਹ ਤਕ ਅਪੜਾ ਸੱਕਦੀ ਹੈ। ਇਹ ਅਸੰਭਵ ਹੈ, ਕਿ ਅੰਗ੍ਰੇਜ਼ੀ ਕਵਿਤਾ ਤੇ ਉਹਦਾ ਉਚਾਰਣ ਸਾਨੂੰ ਪੰਜਾਬੀਆਂ ਨੂੰ ਉੱਨਾਂ ਤੀਖਣ ਤੇ ਮਿੱਠਾ ਤੇ ਰਸੀਲਾ ਲੱਗੇ ਜਿਸ ਤਰਾਂ ਅੰਗ੍ਰੇਜ਼ਾਂ ਨੂੰ ਲੱਗਦਾ ਹੈ। ਮੇਰੀ ਜਾਚੇ ਇਹ ਨਾਮੁਮਕਨ ਹੈ, ਕਿ ਪੰਜਾਬੀ ਦਿਲ ਨੂੰ ਹਿੰਦੀ ਤੇ ਉਰਦੂ ਬੋਲੀ ਕਦੀ ਰੂਹ ਨੂੰ ਚੰਗੀ ਲੱਗੇ। ਜਿਸ ਵੇਲੇ ਪੰਜਾਬੀ ਮਾਂ ਤੇ ਭੈਣਾਂ ਆਪਣੇ ਪੁਤ ਤੇ ਭਰਾ ਦੇ ਗੁਜ਼ਰ ਜਾਣ ਉੱਪਰ ਰੁਦਨ ਕਰ ਕਰ ਵੈਣ ਪਾਂਦੀਆਂ ਹਨ, ਉਹ ਵੈਣ ਕਦੀ ਵੀ ਅੰਗ੍ਰੇਜੀ ਯਾ ਪਾਰਸੀ ਯਾ ਉਰਦੂ ਯਾ ਹਿੰਦੀ ਵਿੱਚ ਨਹੀਂ ਹੋ ਸਕਦੇ। ਸੋ ਜਿਸ ਤਰਾਂ ਮਾਂ ਦੇ ਖੂਨ ਤੇ ਹੱਡੀ ਨਾਲ ਸਾਡਾ ਰਿਸ਼ਤਾ ਹੈ, ਇਸੇ ਤਰਾਂ ਉਹਦੀ ਬੋਲੀ ਨਾਲ। ਰੂਹ ਤਕ ਤਾਂ ਮਾਂ ਦੀ ਬੋਲੀ ਅੱਪੜਦੀ ਹੈ, ਸੋ ਕਵੀ ਸਦਾ ਆਪਣੀ ਮਾਂ ਦੀ ਬੋਲੀ ਵਿੱਚ ਰਹਿੰਦਾ ਹੈ, ਉੱਸੇ ਨੂੰ ਉੱਚਾ ਕਰਦਾ ਹੈ।  ਵਾਕ ਰਚਨਾ ਤਾਂ ਹਰ ਕੋਈ ਹਰ ਬੋਲੀ ਵਿੱਚ ਕਰ ਸੱਕਦਾ ਹੈ । ਜੇ ਉਸਨੂੰ ਅਕਲੀ ਹੁਨਰ ਆਉਂਦਾ ਹੋਵੇ, ਪਰ ਕਵਿਤਾ ਕਦੀ ~ਪਰਾਈ ਬੋਲੀ ਵਿਚ ਨਹੀਂ ਹੋ ਸੱਕਦੀ।। 
        "ਧਨੁ ਸੁ ਦੇਸ ਜਹਾ ਤੂੰ ਵਸਿਆ, '                              
              ਮੇਰੇ ਸਜਣ ਮੀਤ ਮੁਰਾਰੇ ਜੀਉ  ।              
        ਹਉ ਘੋਲੀ ਹਉ ਘੋਲਿ ਘੁਮਾਈ ,
              ਗੁਰ ਸਜਣ ਮੀਤ ਮੁਰਾਰੇ ਜੀਉ"। ਇਹ ਇਕ ਸ਼ਬਦ ਦੱਸਦਾ ਹੈ, ਕਿਸ ਤਰਾਂ ਸਤਿਗੁਰਾਂ ਦੇ ਵੇਲੇ ਸਾਡੀ ਮਾਤ ਬੋਲੀ ਉਨ੍ਹਾਂ ਦੇ ਬਸ ਛੋਹਣ ਨਾਲ, ਨਾ ਸਿਰਫ ਉੱਚੀ ਹੋਈ, ਨਾ ਸਿਰਫ ਵੱਡੀ ਹੋਈ, ਗਹਿਰ ਤੇ 12ਗੰਭੀਰ ਹੋਈ, ਪਰ ਕਿੰਨੀ ਮਿੱਠੀ, ਸੁੱਚੀ ਤੇ ਪਿਆਰੀ ਹੋ ਗੲੀ॥

ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ, ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਭਾਵ ਦਇਆ, ਨਿੰਮ੍ਰਤਾ, ਮਿੱਠਤ, ਗਰੀਬੀ, ਤਿਆਗ, ਵੈਰਾਗਯ ਤੇ ਚਾ ਮਿਲਵਾਂ ਹੋਣਾ ਲੋੜੀਦਾ ਹੈ। ਕਵਿਤਾ ਪੜਨ ਵਾਲਿਆਂ ਦੇ ਦਿਲ ਇਕ ਵਗਦੇ ਚਸ਼ਮੇ ਵਾਂਗ ਸਦਾ ਠੰਢੇ ਤੇ ਨਿਰਮਲ ਲੋੜੀਏ। ਕਵੀ ਦੇ ਮਿੱਠੇ ਬਚਨਾਂ ਦਾ ਪਾਠ ਤਦ ਕਰ ਸੱਕਦੇ ਹਾਂ ਜਦ ਖੁੁਦਗਰਜੀ, ਕਸ਼ਮਕਸ਼, ਵੈਰ-ਵਿਰੋਧ, ਤੇ ਦੁਨਯਾਦਾਰੀ ਦੀਆਂ ਕਮੀਨੀਆਂ ਘਬਰਾਟਾਂ ਦਾ ਘੱਟਾ ਦਿਲ ਥੀਂ ਸਾਫ ਹੋ ਚੁੱਕਿਆ ਹੋਵੇ। ਅੱਖ ਵਿਚ ਕੋਈ ਜਵਾਲਾ ਲਿਸ਼ਕਾਂ ਮਾਰਦੀ ਹੋਵੇ, ਦਿਲ ਵਿਚ ਬਿਹਬਲਤਾ ਹੋਵੇ, ਹੱਥ ਪੈਰ ਅਚਲ ਚਾ ਵਿੱਚ ਚੰਚਲ ਹੋਣ, ਤੇ ਰੂਹ ਕਿਸੇ ਮੌਤ ਵਰਗੇ ਪਿਆਰ ਵਿੱਚ ਖਿੱਚਿਆ ਹੋਵੇ। ਜਿਹੜੇ ਇਕ ਦੁਨੀਆਂ ਦੇ ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ,ਉਨ੍ਹਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸੱਕਣ। ਫਰਕ ਦੇਖੋ, ਇਨ੍ਹਾਂ ਲਈ ਤਾਂ ਦਿਸਣ ਪਿਸਣ ਦੇ ਝਮੇਲੇ ਸੱਚ, ਤੇ ਕਵੀ ਲਈ ਇਹ ਸਭ ਕੂੂੜ। "ਕੂੂੜ ਰਾਜਾ ਕੂੜ ਪਰਜਾ ਕੂੜ ਸਭ

ਸੰਸਾਰ"। ਕਵੀ ਦਾ ਸੱਚ ਇਹ ਨਹੀਂ, ਉਹ ਹੈ:-'ਸਚੁ ਤਾ, ਪਰੁ ਜਾਣੀਐ ਜਾ ਰਿਦੈ ਸਚਾ ਹੋਇ’ ਤੇ ‘ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਵੈ ਮੋਖੁ ਦੁਆਰੁ।ਕਵੀ ਤਾਂ ਕਾਲੇ ਬੱਦਲਾਂ ਦੇ ਸਮੂਹ ਵਿੱਚ ਇਕ ਲਿਸ਼ਕਦੀ ਚਾਂਦੀ ਦੀ ਲਕੀਰ ਵੇਖ ਖੁਸ਼ ਹੁੰਦੇ ਹਨ। ਠੀਕ, ਨਿਰਾ ਕਾਲਾਪਣ ਕੁਸੁਹਣਾ ਨਹੀਂ, ਜੇ ਬੱਦਲਾਂ ਵਾਲੀ ਕੋਈ ਲਿਸ਼ਕ ਹੋਵੇ ਤੇ ਜੇ ਉਨ੍ਹਾਂ ਵਰਗਾ ਬਰਖਾ ਕਰਨ ਵਾਲਾ ਦਿਲ ਹੋਵੇ, ਜੇ ਕਾਲਿਆਂ ਵਿਚ“ਥਰਰ ਥਰਰ’’ ਕੋਈ "ਖਿਰਣ" ਹੋਵੇ ਤਦ ਮੋਰ ਪੈਲ ਪਾਣ ਲਗ ਜਾਂਦੇ ਹਨ। ਲੰਕਾ ਵਾਸੀਆਂ ਨੇ ਇਕ ਵੇਰੀ ਅੱਕ ਕੇ ਕਿਹਾ ਸੀ-

  "ਕੰਚਨ ਕੇ ਧਾਮ ਕਾਹੇ ਕਾਮ ਜਹਾਂ ਉਪਾਧ ਰਹੇ,
  ਰਾਮ ਰਾਜ ਭਲੋ ਜਹਾਂ ਸੋਏ ਖਾਏ ਲੋਬੀਆ"।

ਜਿਹੜੀ ਬਿਜਲੀ ਦੀ ਚਿਣਗ ਵਾਂਗ ਤੜਪ ਕੇ ਸ਼ਰੀਰੀ ਮਾਯਾਵੀ ਦੁਨੀਯਾਂ ਥੀਂ ਬਾਹਰ ਨਹੀਂ ਹੋ ਸੱਕਦੇ, ਉਹ ਕਵਿਤਾ ਨੂੰ ਕੀ ਸਿੰਝਾਣ ਸਕਦੇ ਹਨ, ਉਹ ਮਰ ਚੁਕੇ ਹਨ। ਗੁਲਬਕਾਵਲੀ ਸੈਲ ਪੱਥਰ ਤਾਂ ਹੀ ਹੋਈ ਸੀ, ਜਦ ਉਹਨੂੰ ਇਸ "ਕੁੜ" ਦਾ ਕੋਈ ਹੱਥ ਲਗ ਗਿਆ ਸੀ। ਬੰਦੇ ਠੋਸ ਕਾਲੇ ਜਗਤ ਦੇ ਕੁੜ ਨੂੰ "ਸੱਚ" ਮੰਨ ਕੇ ਪੈਰਾਂ ਵੱਲੋਂ ਲਗ ਕੇ ਸਿਰ ਤਕ ਹੌਲੀ ਹੌਲੀ ਸੈਲ ਪੱਥਰ ਹੋ ਜਾਂਦੇ ਹਨ, ਦਿਲ ਦੀ ਧੜਕ ਬੰਦ ਹੋ ਜਾਂਦੀ ਹੈ। ਸ਼ੈਕਸਪੀਅਰ ਨੇ ਵੀ ਕੁਝ ਖਿੱਝ 

ਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਕਵਿਤਾ ਚੰਗੀ ਨਹੀਂ ਲਗਦੀ ' ਉਹ ਲੋਕੀ ਫਾਂਸੀ ਲਾ ਦਿੱਤੇ ਜਾਣ ਜੋਗੇ ਹਨ ।।

       ਇਹੋ ਜਿਹੇ ਮਾਦਾ ਚਿੱਤ ਲੋਕਾਂ ਵਿੱਚ ਤਾਂ ਅੰਤ ਇਹ ਹੈ ਹੁੰਦਾ ਹੈ ਕਿ ਆਦਮੀ ਪੱਥਰ ਦੇ ਹੋ ਜਾਂਦੇ ਹਨ। ਜਿੱਥੇ ਉਹ ਚੁੱਪ ਕਵਿਤਾ ਦਾ ਰੰਗ ਅੰਦਰੇ ਅੰਦਰ ਸਿੰਜਰਦਾ ਰਹਿੰਦਾ ਹੈ, ਉੱਥੇ ਉਨ੍ਹਾਂ ਬੰਦਿਆਂ ਦੇ ਪਿਆਰ ਨਾਲ ਬ੍ਰਿਛ ਵੀ ਰੂਹ ਹੋ ਜਾਂਦੇ ਹਨ । ਲੈਕਫ਼ਡੀਊ ਹੈਰਨਜਦ ਪਹਿਲਾਂ ਜਾਪਾਨ ਪਹੁੰਚਾ ਤਦ ਪਦਮ ਤੇ ਚੈਰੀ ਦੇ ਫੁੱਲਾਂ ਭਰੇ ਬ੍ਰਿਛ ਦੇਖ ਕੇ ਹੈਰਾਨ ਹੋਇਆ ਸੀ, ਤੇ ਉਸ ਲਿਖਿਆ ਹੈ “ਹਾਏ ! ਇਹ ਬ੍ਰਿਛ ਜਾਪਾਨਵਿਚ ਕਿਉ ਇਡੇ ਸੁਹਣੇ ਲਗਦੇ ਹਨ ? ਸਾਡੇ ਦੇਸ਼ਾਂ ਵਿਚ ਇਕ ਖਿੜਿਆ ਪਦਮ ਯਾ ਚੈਰੀ ਕੋਈ ਹੈਰਾਨ ਕਰਨ ਵਾਲੀ ਗੱਲ ਸਾਨੂੰ ਨਹੀਂ ਜਾਪਦੀ, ਪਰ ਇੱਥੇ ਇਸ ਮੁਲਕ ਵਿਚ ਇਕ ਬ੍ਰਿਛ ਇਕ ਸੁਹਣੱਪ ਤੇ ਸੁਹਜ ਦੀ ਪੂਰਨ ਕਰਾਮਾਤ ਦਿੱਸਦੀ ਹੈ । ਰੂਹ ਨੂੰ ਖਿੱਚਦੀ ਹੈ ਤੇ ਭਾਵੇਂ ਅਸਾਂ ਜਾਪਾਨ ਤੇ ਲਿਖੇ ਅਨੇਕ ਪੁਸਤਕ ਪੜ੍ਹੇ ਹੋਣ ਤੇ ਇਨ੍ਹਾਂ ਨੂੰ ਬ੍ਰਿਛਾਂ ਦੀ ਖੂਬਸੂਰਤੀ ਦੇ ਵਰਣਨ ਪੜ੍ਹੇ ਹੋਣ, ਜਦ ਪ੍ਰਤੱਖ ਇਸ ਦਿਵਯ ਦੀਦਾਰ ਨੂੰ ਕਰਦੇ ਹਾਂ, ਤਦ ਇਕ ਅਚਰਜ ਵਿਸਮਾਦ ਦੀ ਚੁੱਪ ਤੇ ਰਸਿਕ ਚੁੱਪ ਸਾਡੇ ਰੂਹ ਪਰ ਛਾ ਜਾਂਦੀ ਹੈ । ਤਸੀ ਕੋਈ ਪੱਤੀਆਂ ਨਹੀਂ ਵੇਖ ਰਹੇ. ਬ੍ਰਿਛਾਂ ਨਾਲ ਪਲਮਦੀਆਂ ਇਕ ਫੁਲ-ਪੰਖੜੀਆਂ ਦੀ ਧੁੰਧਲੀ ਕੁਹਰ 

ਜਿਹੀ ਵੇਖ ਰਹੇ ਹੋ।।


“ਕੀ ਇਨ੍ਹਾਂ ਬ੍ਰਿਛਾਂ ਦੇ ਰੂਹਾਨੀ ਪ੍ਰਭਾਵ ਦਾ ਇਹ ਤਾਂ ਕਾਰਨ ਨਹੀਂ ਕਿ ਇਸ ਦੇਵਤਾ ਧਰਤੀ ਦੇ ਮਨੁੱਖਾਂ ਦੇ ਸਦਾ ਦੇ ਲਗਾਤਾਰ ਲਾਡ ਪਿਆਰ ਨਾਲ ਇਨ੍ਹਾਂ ਬ੍ਰਿਛਾਂ ਵਿੱਚ ਰੂਹ ਆਣ ਪਏ ਹਨ, ਤੇ ਰੂਹ ਪੈ ਜਾਣ ਦੀ ਸ਼ੁਕਰਗੁਜ਼ਾਰੀ ਵਿੱਚ ਇਹ ਬ੍ਰਿਛ ਵੀ ਨਿੱਤ ਨਵੇਂ ਸੋਹਣੇ ਚਾ ਨਾਲ ਆਪਣੇ ਆਪ ਨੂੰ ਨਿੱਤ ਨਵੇਂ ਸੁਹਜ ਨਾਲ ਸੰਵਾਰ ਸੰਵਾਰ ਫਬਾ ਫਬਾ ਆਪਣੇ ਪਿਆਰ ਦੇ ਦਾਤਿਆਂ ਨੂੰ ਇਉਂ ਰੀਝਾ ਰਹੇ ਹਨ ਜਿਵੇਂ ਸੁੰਦਰੀਆਂ ਆਪਣੇ ਆਪ ਨੂੰ ਗਹਿਣੇ ਪਾ ਪਾ ਤੇ ਆਪਣੇ ਕੇਸਾਂ ਦੀ ਧੜੀਆਂ ਲਵਾ ਲਵਾ ਆਪਣੇ ਪਿਆਰ ਦਾ ਤੇ ਜਵਾਨ ਛਬੀਲੇ ਬਾਂਕੇ ਜਵਾਨਾਂ ਨੂੰ ਰਿਝਾਂਂਦੀਆਂ ਹਨ । ਇਸ ਵਿਚ ਸ਼ੱਕ ਨਹੀਂ, ਕਿ ਇਨ੍ਹਾਂ ਬ੍ਰਿਛਾਂ ਨੇ ਸੋਹਣੇ ਗੁਲਾਮਾਂ ਵਾਂਗ ਮਨੁੱਖਾਂ ਦੇ ਦਿਲ ਨੂੰ ਰਿਝਾ ਲਿਆ ਹੋਇਆ ਹੈ॥

{{gap}"ਇਸ ਮੁਲਕ ਵਿਚ ਪੱਛਮ ਥੀਂ ਕੋਈ ਵਹਿਸ਼ੀਲੋਕੀ ਜਰੂਰ ਆਏ ਜਾਪਦੇ ਹਨ, ਜਿਸ ਕਰਕੇ ਹਰ ਥਾਂ ਅੰਗੇਜ਼ੀ ਵਿੱਚ ਇਹੋ ਜਿਹੇ ਨੋਟਸ ਲੱਗੇ ਪਏ ਹਨ॥

"ਇਸ ਮੁਲਕ ਵਿੱਚ ਬ੍ਰਿਛਾਂ ਨੂੰ ਦੁਖ ਪਹੁੰਚਾਣਾ ਮਨਾ ਹੈ” ॥

ਸਦੀਆਂ ਦੀ ਕਵਿਤਾ-ਅਵਸਥਾ ਦਾ ਅਸਰ ਪੱਥਰਾਂ ਪਹਾੜਾਂ ਬ੍ਰਿਛਾਂ ਤੇ ਪੈਂਦਾ ਹੈ । ਜਿਸ ਤਰਾਂ ਸਾਡੇ ਦੇਸ਼ ਵਿੱਚ ਕਿਸੀ ਸੱਚੇ ਸਾਧ ਦੀ ਕੁਟੀਆ ਵਿੱਚ ਕਦੀ ਇਕ ਰੂਹ ਦਾ ਖੇੜਾ ਤੇ ਆਰਾਮ ਇਉਂ ਹੁੰਦਾ ਸੀ ਜੋ ਸ਼ਿਲਾ ਤੇ ਬ੍ਰਿਛਾਂ ਉਤੇ ਉਨ੍ਹਾਂ ਦੇ ਪਰਛਾਵਿਆਂ ਤੇ ਸਾਯਾਂ ਵਿੱਚ ਸਾਧ ਦੇ ਅੰਦਰ ਦੇ ਪ੍ਰਭਾਵ ਦਾ ਅਸਰ ਪਤੱਖ ਹੁੰਦਾ ਸੀ। ਇਸੀ ਤਰਾਂ ਬੁੱਧ ਮਤ ਦਾ ਸਦੀਆਂ ਦਾ ਅਸਰ ਜਾਪਾਨ ਦੇ ਸਾਰੇ ਜੰਗਲਾਂ ਤੇ ਪਰਬਤਾਂ ਤੇ ਬ੍ਰਿਛਾਂ ਪਰ ਇਸ ਤਰਾਂ ਪਿਆ ਹੋਇਆ ਹੈ, ਕਿ ਮਨੁੱਖ ਤੇ ਕੁਦਰਤ ਦੀ ਇਕ ਸਾਂਝੀ ਧੜਕਦੀ ਜਿੰਦ ਦੀ ਨਬਜ਼ ਦੀ ਆਵਾਜ਼ ਸੁਣਾਈ ਦਿੰਦੀ ਹੈ॥

ਮੁਲਕ ਸਾਰਾ, ਸਮੁੰਦ੍ਰ ਸਾਰਾ ਕਵਿਤਾ ਦਾ ਰੂਪ ਹੋ ਗਿਆ ਜਾਪਦਾ ਹੈ । ਹੁਣ ਪਤਾ ਨਹੀਂ ਕਿ ਪੱਛਮੀ ਵਹਿਸ਼ੀ ਪੁਣੇ ਨੇ ਉੱਥੇ ਵੀ ਜੀਦੀਆਂ ਗੁਲਬੁਕਾਵਲੀਆਂ ਨੂੰ ਪਥਰਾ ਦਿਤਾ ਹੋਵੇ, ਯਾ ਸੈਲ ਪੱਥਰ ਹੋਣਾ ਪੈਰਾਂ ਵੱਲੋਂ ਆਰੰਭ ਹੋ ਚੁਕਾ ਹੋਵੇ ॥

ਜਿੱਥੇ ਅਕਲ ਦੀ ਬੇਚੈਨੀ, ਬੇ ਸਿਦਕੀ ਹੈ, ਜਿੱਥੇ ਸੱਚ ਦੇ ਹੋਣ ਥੀ ਸ਼ੱ ਕ ਹੈ, ਉੱਥੇ ਕਵਿਤਾ ਦਾ ਕੰਵਲ ਖਿੜ ਨਹੀਂ ਸੱਕਦਾ | ਜਿਸ ਤਰਾਂ ਫੁੱਲਾਂ ਦਾ ਸੁਹਣੱਪ ਕਿਸੀ ਉੱਚੇ ਤੇ ਅਣੋਖੇ ਅਣਡਿੱਠੇ ਦੇਸ਼ਾਂ ਦੇ ਲੁਕਵੇਂ ਪ੍ਰਭਾਵ ਦਾ ਇਕ ਚਿੰਨ੍ਹ ਮਾਤ੍ਰ ਵਿਕਾਸ਼ ਹੈ, ਉਸੀ ਤਰਾਂ ਕਵਿਤਾ ਲਈ ਵੀ ਜੋ ਮਨੁੱਖ ਦੇ ਰੂਹ ਦੇ ਬਾਗਾਂ ਦਾ ਖੜਾ ਹੈ, ਕਿਸੇ ਉੱਚੇ ਖਿੱਚੇ ਪਿਆਰ ਦੀ ਲੋੜ ਹੈ।ਬਿਨਾ ਪਿਆਰ ਨਾ ਕਵਿਤਾ ਜੀ ਸੱਕਦੀ , ਨਾ ਫੁੱਲ ਤੇ ਨ ਸੋਹਣੇ ਕਵਿਤਾ ਇਕ ਸੋਹਣੀ ਇਸਤ੍ਰੀ ਹੈ, ਜਿਹੜੀ ਆਪਣੀ ਨਿਰਾਦਰੀ ਨੂੰ ਬਰਦਾਸ਼ਤ ਨਹੀਂ ਕਰ ਸੱਕਦੀ ਤੇ ਨਾ ਉਹ ਖੁਸ਼ ਹੋ ਅਲਾਪ ਸੱਕਦੀ ਹੈ, ਜਦ ਤਕ ਉਸ ਨੂੰ ਪੂਜਾ ਤੇ ਪਿਆਰ ਕਰਨ ਵਾਲੇ ਉਸਦੀ ਨਾਜ਼ ਬਰਦਾਰੀ ਨਾ ਕਰਨ। ਕਵਿਤਾ ਭਰੀ, ਠੰਡੀ, ਰਸਿਕ ਸੁਰਤਿ ਦਾ ਸਦਾ- ਸ਼ਿਵ-ਨ੍ਰਿਤਯ ਹੈ। ਇਹ ਜਦ ਹੱਥ ਵਿੱਚੋਂ ਚੁੱਪ ਬੋਲੀ ਵਿੱਚ ਪ੍ਰਕਾਸ਼ ਕਰਦੀ ਹੈ, ਤਦ ਜੀਵਨ ਦੀਆਂ ਰਮਜਾਂ ਦਾ ਅਜੀਬ ਅਸ਼ਾਰਿਆਂ ਨਾਲ ਪਤਾ ਦਿੰਦੇ ਚਿਤ੍ਰਾਂ ਵਿੱਚ ਬੋਲਦੀ ਹੈ। ਰੰਗ ਵਿੱਚ ਰਾਗ ਤੇ ਰਾਗਣੀਆਂ ਛੇੜਦੀ ਹੈ। ਬੁੱਤਾਂ ਦੇ ਆਸਰੇ ਸਮਾਧੀ ਦੇ ਅੰਦਰਲੇ ਰਸ ਨੂੰ ਪ੍ਰਗਟ ਕਰਦੀ ਹੈ। ਕਵਿਤਾ ਜਦ ਅੰਦਰ ਸਿੰਜਰ ਜਾਂਦੀ ਹੈ, ਤਦ ਉਹ ਸਾਧੂ ਜੀਵਨ ਹੋ ਨਿਬੜਦੀ ਹੈ॥

ਕਵਿਤਾ ਪਿਆਰ ਦਾ ਕੰਵਾਰਾਪਣ ਹੈ, ਅੰਦਰ ਦੀ ਸੱਚੀ ਪ੍ਰਤੀਤ ਦਾ ਇਕ ਸੁਹਣਾ ਸੁਫਨਾ ਹੈ, ਤੇ ਜੀਵਨ ਦੀ ਕਲੀ ਦਾ ਚਟਕਣਾ ਹੈ। ਕਵਿਤਾ ਰੱਬੀ ਦਰਬਾਰ ਦਾ ਪ੍ਰਕਾਸ਼ ਹੈ। ਕਵਿਤਾ ਦੇ ਪਿੱਛੇ ਅਨੰਤ ਚੁੱਪ ਜੀਵਨ ਦਾ ਸਮੁੰਦ੍ਰ ਹੈ ਤੇ ਸੱਚੀ ਕਵਿਤਾ ਦੀ ਗੋਂਦ ਇਸ ਅਕਹਿ ਵਿਸਮਾਦੀ ਜੀਵਨ ਦੀ ਲਹਿਰ ਹੈ, ਜਿਹੜੀ ਚੰਨ ਸੂਰਜ ਨੂੰ ਆਪਣੀਆਂ ਬਾਂਹਾਂ ਵਿਚ ਪਕੜ ਕੇ ਉਨਾਂ ਨੂੰ ਆਪਣੇ ਖੇਡਣ ਦੇ ਗੇਂਦ ਬਣਾ ਉਛਾਲਦੀ ਹੈ। ਅਨੰਤ ਨੂੰ ਇਕ ਭਾਵ ਦੀ ਹੱਦ ਵਿੱਚ ਬੰਨ੍ਹ ਕੇ ਰੂਪਮਾਨ ਕਰਕੇ ਇਸ ਤਰਾਂ ਦਾ ਚੱਕਰ ਬੰਨ੍ਹਦੀ ਹੈ, ਜਿਸ ਚੱਕਰ ਦੇ ਸਦਾ ਤ੍ਰਿੱਖਾ ਚੱਲਣ ਨਾਲ ਅੰਤ ਦੀਆਂ ਲਕੀਰਾਂ ਮਿਟ ਕੇ ਅਮਿਤ ਪ੍ਰਕਾਸ਼ ਵਿੱਚ ਸਦਾ ਘੁਲਦੀਆਂ ਜਾਂਦੀਆਂ ਗੁੰਮਦੀਆਂ ਦਿਸਦੀਆਂ ਦਿਸਦੀਆਂ ਲੋਪ ਹੁੰਦੀਆਂ ਹਨ॥