ਸਮੱਗਰੀ 'ਤੇ ਜਾਓ

ਖੁਲ੍ਹੇ ਲੇਖ/ਪੰਜਾਬੀ ਸਾਹਿਤਯ ਪਰ ਕਟਾਖਯ

ਵਿਕੀਸਰੋਤ ਤੋਂ
52780ਖੁਲ੍ਹੇ ਲੇਖ — ਪੰਜਾਬੀ ਸਾਹਿਤਯ ਪਰ ਕਟਾਖਯਪੂਰਨ ਸਿੰਘ

ਪੰਜਾਬੀ ਸਾਹਿਤ੍ਯ ਪਰ ਕਟਾਖ੍ਯ।

ਪੰਜਾਬੀ ਦਾ ਸਾਹਿਤ੍ਯ ਗੁਰੂ ਨਾਨਕ ਦੇਵ ਜੀ ਦੇ ਮੰਦਰਾਂ ਦੇ ਆਲੇ ਦੁਆਲੇ ਬ੍ਰਿਛਾਂ ਦੀ ਛਾਵਾਂ ਵਿੱਚ ਪਲਿਆ। ਨਸਰ ਉਨਾਂ ਲੋਕਾਂ ਨੇ ਪਹਿਲੀ ਵਾਰ ਲਿਖੀ ਜਿਨ੍ਹਾਂ ਦੇ ਹੋਠ ਗੁਰੂ ਸਾਹਿਬ ਦੇ ਪਿਆਰ ਅੰਮ੍ਰਿਤ ਨਾਲ ਸਿੰਚੇ ਗੁਲਾਬਾਂ ਦੀਆਂ ਪੱਤੀਆਂ ਵਾਂਗ ਸਿਫਤ ਸ਼ਮੀਰ ਨਾਲ ਹਿਲਦੇ ਸਨ। ਪੁਰਾਤਨ ਜਨਮ ਸਾਖੀ ਜਿਹੜੀ ਕੋਲਬ੍ਰੂਕ ਸਾਹਿਬ ਨੇ ਈਸਟ ਇੰਡੀਆ ਕੰਪਨੀ ਨੂੰ ਲਭ ਕੇ ਭੇਟ ਕੀਤੀ ਅਰ ਹੁਣ ਸੋਧਕੇ ਵਜੀਰ ਹਿੰਦ ਪ੍ਰੈਸ ਵਿੱਚ ਭਾਈ ਸਾਹਿਬ ਜੀ ਨੇ ਛਪਾਈ ਹੈ, ਦੇ ਪੜ੍ਹਣ ਨਾਲ ਪਤਾ ਲੱਗਦਾ ਹੈ ਕਿ ਨਸਰ ਲਿਖਣੀ ਕਿੱਡੀ ਮੁਸ਼ਕਲ ਹੈ, ਨਜ਼ਮ ਵਿਚ ਤਾਂ ਤੁਕਬੰਦੀ ਯਾ ਰਾਗੁ ਅਲਾਪ ਦੀ ਸਹਾਇਤਾ ਮਿਲ ਕੇ ਮਾਮੂਲੀ ਖਿਆਲ ਵੀ ਪਰ ਲਾ ਉੱਡ ਪੈਂਦੇ ਹਨ, ਤੇ ਰਹਿਣੀ ਕਰਨੀ ਥੀਂ ਵਾਂਜੇ ਲਫਜ਼ਾਂ ਨੂੰ ਹੇਰ ਫੇਰ ਜੋੜਨ ਵਾਲੇ ਵੀ ਕਵੀ ਕਹਿਲਾ ਸੱਕਦੇ ਹਨ, ਪਰ ਨਸਰ ਲਿਖਣੀ ਕਠਿਨ ਹੈ, ਕਿਉਂਕਿ ਇਥੇ ਰੂਹ ਤੇ ਦਿਮਾਗ ਦੀ ਨੰਗੀ ਤਸਵੀਰ ਖਿਚੀਂਦੀ ਹੋਈ,ਅਸੀ ਇਥੇ ਦੋ ਚਾਰ ਮਿਸਾਲਾਂ ਪੰਜਾਬੀ ਨਸਰ ਦੀ ਦਿੰਦੇ ਹਾਂ।

ਇਹ ਪੁਰਾਣੀ ਕੋਲਬ੍ਰੁਕ ਸਾਹਿਬ ਦੀ ਲੱਝੀ ਜਨਮ ਸਾਖੀ ਦੀ ਇਬਾਰਤ ਹੈ, ਆਪਣੀ ਸਾਦਗੀ ਦੇ ਕਮਾਲ ਵਿੱਚ ਕਿੰਨੀ ਭਾਵ ਭਰੀ, ਮਿੱਠੀ ਸਰਲ ਤੇ ਰੋਹਬਦਾਬ ਵਾਲੀ ਹੈ, ਜਿਸ ਤਰਾਂ ਇਕ ਵੱਡਾ ਬਜੁਰਗ ਪਿੱਪਲ ਹੇਠ ਬੈਠਾ, ਨੂਰੀ ਚਿਹਰਾ, ਨੂਰੀ ਬੀਬੀ ਲੰਮੀ ਦਾਹੜੀ ਤੇ ਕੇਸ ਮੋਹਢਿਆਂ ਤੇ ਸੁੱਟੇ ਬੈਠਾ ਗੱਲਾਂ ਕਰਦਾ ਹੋਵੇ। ਮਿੱਠੀਆਂ ਮਿੱਠੀਆਂ ਗੱਲਾਂ ਕਰ ਰਿਹਾ ਹੈ ਤੇ ਇਉਂ ਜਾਪਦਾ ਹੈ ਜਿਵੇਂ ਅਰਸ਼ਾਂ ਥੀਂ ਮਾਖਿਉਂ ਦਾ ਮੀਂਹ ਪੈ ਰਿਹਾ ਹੈ। ਉਹਦੇ ਰੂਹ ਦਾ ਰੰਗ ਵੱਖਰੇ ਵੱਖਰੇ ਫਿਕਰੇ ਬਣ ਰਿਹਾ ਹੈ, ਆਪਮੁਹਾਰੇ ਗੁੰਦੇ ਜਾ ਰਹੇ ਹਨ, ਤੇ ਇਕ ਘੜੀ ਪਲ ਦੀ ਵਾਰਤਾਲਾਭ ਹੀ ਅਫਲਾਤੂ ਦੇ ਪੁਸਤਕ ਦੇ ਟੁਕੜੇ ਸਹਿਜ ਸੁਭਾ ਹੋ ਗਈ ਹੈ। ਇਹ ਸਾਹਿਤ੍ਯ ਹੈ ਜਿਹੜਾ ਜੀਵਨ ਨੂੰ ਦੀਪਤ ਕਰਨ ਵਿੱਚ ਸਹਾਈ ਹੁੰਦਾ ਹੈ। ਨਸਰ ਤੇ ਨਜ਼ਮ ਵਿੱਚ ਫਰਕ ਬੜਾ ਘਟ ਰਹਿ ਜਾਂਦਾ ਹੈ ਜਦ ਕਿ ਅਨੁਭਵੀ ਪੁਰਸ਼ਾਂ ਦੇ ਵਚਨਾਂ ਦੀ ਮਿੱਠਤ ਦੀ ਗੋਂਦ ਹੋਵੇ। ਅੰਮ੍ਰਿਤ ਬਚਨ ਨਸਰ ਵਿੱਚ ਵੀ ਨਜ਼ਮ ਹਨ ਤੇ ਨਜ਼ਮ ਵਿੱਚ ਰਬੀ ਗੀਤ ਹਨ। ਉਹ ਬਚਨ ਸਦਾ ਰਬ ਰਸ ਦੇ ਵਜ਼ਨ ਵਿੱਚ ਹੁੰਦੇ ਹਨ, ਤੇ ਰਸ ਦਾ ਵਜ਼ਨ ਕਦੀ ਸਾਵਣ ਦੇ ਮੀਂਹ ਵਾਂਗ ਛਨ ਛਨ, ਕਦੀ ਸਰਦ ਰਿਤੂ ਦੀ ਨਿੱਕੀ ਨਿੱਕੀ ਵਰਖਾ ਵਾਂਗ, ਕਦੀ ਮਾਂ ਨਾਲ ਗੱਲਾਂ ਕਰਦੇ ਬੱਚੇ ਦੀ ਆਰਜ਼ੂ ਦੀ ਨਰਮ ਲਮਯਤ ਜਿਹੜੀ ਆਪ ਮੁਹਾਰੀ ਉੱਚੀ ਹੁੰਦੀ ਜਾਂਦੀ ਹੈ, ਕਦੀ ਕੰਵਾਰੀ ਕੰਨ੍ਯਾ ਦੇ ਸ਼ਰਮ ਵਿੱਚ ਰੰਗੇ, ਕਦੀ ਸਜਵਿਆਹੀ ਦੀ ਤੀਬਰ ਨਿਗਾਹ ਦੇ ਵਜ਼ਨਾਂ ਵਿਚ, ਜੀਵਨ ਦੀ ਨਾਜ਼ਕ ਆਬ ਦੀ ਸੋਖੀਆਂ ਨਰਮ ਰਾਗ ਹੋ ਨਿਬੜਦੀਆਂ ਹਨ। ਸੋ ਜਦ ਜਿੰਦਾ ਭਾਵਾਂ,

(੨੧੧)

ਰੂਹ ਛੋਹਾਂ, ਵਲਵਲਿਆਂ ਦੇ ਨਾਨਾ ਰੰਗ ਲਫ਼ਜ਼ਾਂ ਵਿੱਚ ਭਰੇ ਜਾਂਦੇ ਹਨ, ਯਾ ਦੁਖੜੇ ਗਾਏ ਜਾਂਦੇ ਹਨ, ਯਾ ਸੁਖਾਂ ਦੇ ਦਰਦ ਭਰੇ ਸਵਾਦਾਂ ਦੀ ਖੁਸ਼ਬੂ ਖਿਲਰਦੀ ਹੈ, ਤੇ ਜਦ ਰੂਹ ਰੂਹਾਂ ਨਾਲ ਆਣ ਜੁੜਦੇ ਹਨ, ਉਹ ਸਭ ਸਾਹਿਤਯ ਹੈ ਭਾਵੇਂ ਉਹ ਜੀਵਨ ਅੱਖਰਾਂ ਵਿੱਚ ਲਿਖਿਆ ਜਾਵੇ ਭਾਵੇਂ ਬੇਅੱਖਰਾ ਹੋਵੇ। ਬੇਅੱਖਰਾ ਸਾਹਿਤਯ ਪਹਿਲਾਂ ਆਂਵਦਾ ਹੈ ਤੇ ਫਿਰ ਅੱਖਰਾਂ ਵਿੱਚ ਚਿਤ੍ਰਿਤ ਹੁੰਦਾ ਹੈ । ਪੰਜਾਬੀ ਵਿੱਚ ਬੇਅੱਖਰਾ ਸਾਹਿਤਯ ਆਇਆ, ਗੁਰੂ ਸਾਹਿਬਾਂ ਨੇ ਆਕੇ ਜਿਹੜੀਆਂ ਚਿਣਗਾਂ ਪੰਜਾਬ ਵਿੱਚ ਸੁੱਟੀਆਂ ਉਨ੍ਹਾਂ ਨਾਲ ਦਿਲ ਬਲ ਉੱਠੇ । ਪਹਿਲੇ ਤਾਂ ਸਾਹਿਤਯ ਇਉਂ ਬੇਅੱਖਰਾ ਪ੍ਰਦੀਪਤ ਹੋਇਆ ਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਅੱਖਰਾਂ ਵਿੱਚ ਰਚਿਆ । ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੌਜਾਂ ਦੀ ਚਾਲ, ਤੇ ਤਲਵਾਰਾਂ ਦੀ ਲਿਸ਼ਕ ਤੇ ਢਾਲਾਂ ਦਿਆਂ ਕਰਤਬਾਂ ਵਿੱਚ ਸਜਾਇਆ। ਫਿਰ ਗੁਰੂ ਤੇਗਬਹਾਦੁਰ ਜੀ ਨੇ ਮੌਤ ਦੇ ਰੰਗਾਂ ਵਿੱਚ ਗਾਇਆ ਤੇ ਉਨਾਂ ਮੌਤ ਦੇ ਗੂੜ੍ਹੇੇ ਰੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਮੈਦਾਨ ਜੰਗਵਿੱਚ ਜੂਝ ਮਰਣ ਦੀ ਚਾਹ ਦੇਕੇ ਮਰਣ ਮਾਰਣ ਦੀ ਖੇਡ ਵਿੱਚ ਬੀਰ ਰਸ ਵਿੱਚ ਲਿਸ਼ਕਾਯਾ ਤੇ ਇਉਂ ਸਾਹਿਤਯ ਪੰਜਾਬ ਦਾ | ਸ਼ਹੀਦਾਂ, ਮੁਰੀਦਾਂ ਦੀ ਕਮਾਈ ਵਿੱਚ ਡੋਬੇ ਖਾ ਕੇ ਸੂਰਜਵਤ ਗਗਨਾਂ ਵਿੱਚ ਲਿਖੇ ਅੱਖਰਾਂ ਨਾਲ ਰਚਿਆ ਗਿਆ॥

(੨੧੨)

ਪੂਰਾਤਨ ਪੰਜਾਬੀ ਨਸਰ ਦਾ ਨਮੂਨਾ:

੧. ਤਬ ਆਗਿਆ ਪ੍ਰਮੇਸਰ ਕੀ ਹੋਈ, ਜੋ ਇਕ ਦਿਨ ਕਾਲੁ ਕਿਹਾ, 'ਨਾਨਕ ਇਹ ਘਰ ਦੀਆਂ ਮਹੀਂ ਹਨ, ਤੂੰ ਚਾਰ ਲੈ ਆਉ । ਤਬ ਗੁਰੂ ਨਾਨਕ ਮਹੀਂ ਲੈਕਰ ਬਾਹਰ ਗਿਆ, ਤਾਂ ਚਰਾਇ ਲੈ ਆਇਆ । ਫਿਰ ਅਗਲੇ ਦਿਨ ਗਿਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ ਤਬ ਇਕ ਭੱਟੀ ਕਿਹਾ, “ਭਾਈ ਵੇ ! ਤੈਂ ਜੋ ਖੇਤ ਉਜਾੜਿਆ ਹੈ, ਸੋ ਕਿਉਂ ਉਜਾੜਿਆ ਹੈ ? ਇਸ ਉਜਾੜੇ ਦਾ ਜਵਾਬ ਦੇਹ। ਤਬ ਗੁਰੁ ਨਾਨਕ ਕਿਹਾ, “ਭਾਈ ਵੇ ! ਤੇਰਾ ਕਿਛ ਨਾਹੀਂ ਉਜਾੜਿਆ, ਕਿਆ ਹੋਇਆ ਕਿ ਕਿਸੇ ਮਹੀਂ ਮੂੰਹ ਪਾਇਆ ਖੁਦਾ ਇਸੇ ਵਿੱਚ ਬਰਕਤ ਘੱਤਸੀ। ਤਾਂ ਭੀ ਉਹ ਰਹੇ ਨਹੀਂ, ਗੁਰੂ ਨਾਨਕ ਨਾਲ ਲੱਗਾ ਲੜਨ, ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ ਤਬ ਰਾਇ ਬੁਲਾਰ ਕਹਿਆ, “ਇਹ ਦਿਵਾਨਾ ਹੈ, ਤੁਸੀ ਕਾਲੂ ਨੂੰ ਸਦਾਵਹੁ" ਤਬ ਕਾਲੂ ਨੂੰ ਸਦਾਇਆ, ਤਬ ਰਾਇ ਬੁਲਾਰ ਆਖਿਆ। “ਕਾਲੁ ਇਸ ਪੁਤ੍ਰ ਨੂੰ ਸਮਝਾਉਂਦਾ ਕਿਉਂ ਨਹੀਂ, ਜੋ ਪ੍ਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛੋਡਿਆ ਆਹੀ । ਭਾਈ ਵੇ ਏਹ ਉਜਾੜਾ ਜਾਏ ਭਰ ਦੇਹ, ਨਾਹੀਂ ਤਾਂ ਤੁਰਕਾਂ ਪਾਸ ਜਾਇ ਖੜਾ ਹੋਸੀਆ॥

(੨੧੩)

ਤਬ ਕਾਲੂ ਕਹਿਆ “ਜੀ ਮੈਂ ਕਿਆ ਕਰਾਂ ? ਇਹ ਅਜੇ ਭੀ ਦਿਵਾਨਾ ਫਿਰਦਾ ਹੈ ਤਬ ਰਾਇ ਬੁਲਾਰ ਆਖਿਆ, “ਮੈਂ ਤੇਰੇ ਤਾਈਂ ਗੁਨਾਹ ਬਖਸ਼ਿਆ, ਪਰ ਤੂੰ ਇਸ ਦਾ ਉਜਾੜਾ ਭਰ ਦੇਹ। ਤਬ ਗੁਰੂ ਨਾਨਕ ਆਖਿਆ “ਜਾਇ ਦੇਖਹੁ ਉਥੇ ਕਿਛ ਨਾਹੀਂ ਉਜੜਿਆ ਤਬ ਭਟੀ ਕਹਿਆ “ਜੀ ਮੇਰਾ ਖੇਤ ਉਜੜਿਆ ਹੈ, ਮੇਰੀ ਤਪਾਵਸ ਕਰਿ, ਨਹੀਂ ਤਾਂ ਮੈਂ ਤੁਰਕਾਂ ਪਾਸਿ ਵੈਂਦਾ ਹਾਂ, ਤਬ ਗੁਰੁ ਨਾਨਕ ਆਖਿਆ, ਦੀਵਾਨ ਸਲਾਮਤਿ ! ਜੇ ਹਿਕੁ ਪਠਾ ਰੁੜਕਾਟੂਕਿਆ ਹੋਵੇ ਤਾਂ ਜਬਾਬੁ ਕਰਨ, ਪਰ ਤੁਸੀ ਆਪਣਾ ਆਦਮੀ ਭੇਜਿ ਕਰ ਦੇਖਹੁ |

  • * * * *
  • * * * *

ਫੇਰ ਬਾਬਾ ਚੁੱਪ ਕਰ ਰਹਿਆ ਜਾਂ ਕਛ ਬੋਲੇ, ਤਾਂ ਏਹੀ ਵਚਨ ਕਰੇ, ਜੋ “ਨਾ ਕੋ ਹਿੰਦੁ ਹੈ ਨਾ ਕੋ ਮੁਸਲਮਾਨ ਹੈ” ਤਬ ਕਾਜੀ ਕਹਿਆ “ਖਾਨ ਜੀ ਇਹ ਭਲਾ ਹੈ ਜੋ ਕਹਿੰਦਾ ਹੈ। ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ, ਤਬ ਖਾਨਿ ਕਹਿਆ “ਜਾਇ ਕਰ ਨਾਨਕ ਫਕੀਰ ਤਾਂਈ ਲੇ ਆਵਹੁ” ਤਾਂ ਪਿਆਦੇ ਗਏ-ਜਾ ਕੇ ਕਹਿਆ, “ਜੀ ਖਾਨ ਬੁਲਾਇੰਦਾ ਹੈ ਖਾਨੁ ਕਹਿੰਦਾ ਹੈ, ਅੱਜ ਬਰਾਹਿ ਖੁਦਾਇ ਦੇ ਤਾਈਂ ਦੀਦਾਰ ਦੇਹ। ਮੈਂ ਤੇਰੇ ਦੀਦਾਰ ਨੂੰ ਚਾਹਿੰਦਾ ਹਾਂ “ਤਬ ਗੁਰੂ ਨਾਨਕ ਉੱਠ ਚੱਲਿਆ”।

( ੨੧੪ )

ਤੇ ਇਉਂ ਨਸਰ ਪੰਜਾਬ ਦੇ ਫਕੀਰਾਂ ਤੇ ਖਾਸ ਕਰ ਸਿੱਖ ਫਕੀਰਾਂ ਦੇ ਹੱਥਾਂ ਵਿੱਚ ਖੇਡੀ ਤੇ ਵਡੀ ਹੋਈ, ਤੇ ਹੁਣ ਇਕ ਅਣੋਖਾ ਪਰ ਬਿਲਕੁਲ ਨਿਆ ਰੂਪ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਨਸਰ ਨੂੰ ਸਾਡੇ ਜਮਾਨੇ ਵਿੱਚ ਦਿੱਤਾ ਹੈ ਜਿਸ ਰੂਪ ਵਿੱਚ ਇਸ ਵਕਤ ਪੰਜਾਬੀ ਨਸਰ ਪ੍ਰਚਲਤ ਹੈ॥

ਨਮੂਨੇ*:-

ਇਕ ਹਿਮਾਂਚਲ ਧਾਰ ਤੇ ਨਾਲ ਲੱਗਦੀ ਤਿੱਬਤ ਦੇ ਹਿਮਈ ਪਹਾੜਾਂ ਦੇ ਵਿੱਚ ਇਕ ਹੇਮਕੁੰਟ ਨਾਮੇ ਟਿਕਾਣਾ ਹੈ, ਸੱਤ ਚੋਟੀਆਂ ਸ਼ੋਭ ਰਹੀਆਂ ਹਨ, ਸੱਤੋਂ ਹੀ ਬਰਫ ਦੇ ਟਿਕਾਓ ਨਾਲ ਮਾਨੋਂ ਸੱਤ ਚਾਂਦੀ ਦੇ ਕਲਸ ਬਨ ਰਹੀਆਂ ਹਨ, ਅੰਮ੍ਰਿਤ ਵੇਲੇ ਦਾ ਚੰਦ੍ਰਮਾ ਲੋਪ ਹੋ ਰਿਹਾ ਹੈ, ਸਵੇਰਾ ਆ ਰਿਹਾ ਹੈ, ਪਹੁ ਦਾ ਫੁਟਾਲਾ ਹੋ ਗਿਆ, ਅਕਾਸ਼ ਅੱਜ ਨਿਰਮਲ ਹੈ, ਪੁਰੇ ਵਲ ਲਾਲੀ ਫਿਰ ਗਈ ਹੈ, ਇਸ ਲਾਲੀ ਦਾ ਅਕਾਸ਼ ਹੇਮ ਕੁੰਟ ਦੀਆਂ ਸੱਤਾਂ ਦੋਟੀਆਂ ਤੇ ਪੈ ਰਿਹਾ ਹੈ, ਦੇਖੋ ਇਨ੍ਹਾਂ ਦਾ ਰੰਗ ਕਿਵੇਂ ਹੋ ਗਿਆ, ਸੂਰਜ ਦੀ ਟਿੱਕੀ ਬਾਹਰ ਨਿਕਲ ਆਈ ਜੇ, ਹੁਣ ਤੱਕੋ ਸੱਤੇ ਚੋਟੀਆਂ ਸੋਨੇ ਵਾਂਗ ਚਮਕ ਪਈਆਂ, ਉਧਰੋਂ ਸੂਰਜ ਦੇ ਸ਼ੁਆ, ਇਧਰੋਂ


* ਇਹ ਤੇ ਹੋਰ ਨਮੂਨੇ ਨਸਰ ਨਜ਼ਮ ਦੇ ਕਰਤਾ ਜੀ ਦੀ ਆਗਿਯਾ ਅਨੁਸਾਰ ਦਿੱਤੇ ਗਏ ਹਨ, ਪ. ਸ. ਇਨ੍ਹਾਂ ਪਰ ਪੈਂਦੇ ਸੂਰਜ ਦੇ ਸ਼ੁੁਆਵਾਂ ਦਾ ਇਕ ਦੂਜੇ ਤੋਂ ਆਪਸ ਦੇ ਵਿੱਚ ਪਰਤਵਾਂ ਸਰਤਵਾਂ ਸ਼ੁੁਆਵਾਂ ਦਾ ਪੈਣਾ, ਇਹ ਦਰਸ਼ਨ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਬੰਨ੍ਹ ਦੇਂਦਾ ਹੈ, ਇਹ ਹੇੇਮ ਕੁੰਟ ਪਰਬਤ ਹੈ। ਬਰਫਾਨੀ ਚੋਟੀਆਂ ਦੇ ਹੇਠਾਂ ਇਕ ਨਿਵਾਣ ਹੈ, ਛੋਟਾ ਪੱਧਰਾ ਜਿਹਾ ਥਾਉਂ ਹੈ। ਇਕ ਪਾਣੀ ਦਾ ਚਸ਼ਮਾ ਨਿਕਲਦਾ ਹੈ, ਕਾਦਰ ਦੀਆਂ ਕੁਦਰਤਾਂ ਬਰਫਾਂ ਦੇ ਘਰ ਵਿੱਚ ਤੱਕੋ, ਇਹ ਚਸ਼ਮਾ ਗਰਮ ਪਾਣੀ ਦੇ ਰਿਹਾ ਹੈ ਬੋੜ੍ਹੀ ਥੋੜ੍ਹੀ ਵਿੱਬ ਤੇ ਚਫੇਰੀ ਚਿਟਾਨਾਂ ਦੇ ਹੇਠਾਂ ਖੁੱਲੇ ਬੈਠਣ ਜੋਗੇ ਥਾਂ ਹਨ, ਕਿਤੇ ਕਿਤੇੇ ਤੇ ਇਨ੍ਹਾਂ ਵਿੱਚ ਕੁੁਟੀ ਪਈ ਹੈ ਇਨ੍ਹਾਂ ਕੁਟੀਆਂ ਵਿੱਚ ਤਪਸ਼੍ਵੀ ਵਸਦੇ ਹਨ, ਹੇਮ ਕੁੰਟ ਦੀ ਵਾਦੀ ਬਾਰਾਂ ਮਹੀਨੇ ਬਰਫਾਨੀ ਨਹੀਂ। ਸਿਆਲ ਵਿੱਚ ਬਰਫ਼ ਪੈਂਦੀ, ਹੁਨਾਲ ਵਿੱਚ ਬਰਫ ਪਿੰਗਰ ਟੁਰਦੀ ਹੈ, ਪਰ ਤਦ ਵੀ ਚੜ੍ਹਦੇ ਸੂਰਜ ਦੀ ਲਾਲੀ ਕੁਛ ਐਸੀ ਪਰਤਵੀ ਪੈਂਦੀ ਹੈ ਕਿ ਲਾਲੀ ਦਾ ਝਾਉਲਾ ਸੱਤਾਂ ਪਹਾੜੀਆਂ ਨੂੰ ਪ੍ਰੋ ਲੈਂਦਾ ਹੈ॥

... ... ... ... ... .. ... ... ...

ਅੱਜ ਚੰਦ ਨਹੀਂ ਚੜ੍ਹਿਆ, ਪਰ ਚੰਦ ! ਸੁੁੁੁੰਦ੍ਰਤਾ ਨਿਰੀ ਤੇਰੀ ਹੀ ਤਾਂ ਮੁਥਾਜ ਨਹੀਂ। ਸੁੰਦ੍ਰਤਾ ਇਕ ਇਲਾਹੀ ਜਲਵਾ ਹੈ, ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦੀ ਹੈ ਕਦੇ ਵਹਿੰਦੇ ਪਾਣੀਆਂ ਵਿੱਚੋਂ ਝਾਕੇ ਦੇਂਦੀ ਹੈ, ਕਦੇ ਪਹਾੜਾਂ ਵਿੱਚੋਂ

(੨੧੬)

ਉੱਮਲ ਉੱਮਲ ਪੈਂਦੀ ਹੈ, ਕਦੇ ਬਨਸਪਤੀ ਵਿੱਚੋਂ ਮੌਲ ਉੱਠਦੀ ਹੈ, ਕਦੇ ਬਿਜਲੀ ਦੀ ਡਰਾਉਣੀ ਗੜਗੱਜ ਵਿੱਚੋਂ

ਲਿਸ਼ਕਾਰਾ ਮਾਰ ਜਾਂਦੀ ਹੈ, ਕਦੇ ਸਮੰਦ੍ਰ ਦੀਆਂ ਲੈਹਰਾਂ ਵਿੱਚੋਂ ਤਰ ਆਉਂਦੀ ਹੈ, ਕਦੇ ਗਲੇ ਦੀਆਂ ਨਾਲੀਆਂ ਤੇ ਸਾਜਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਪਾਂਦੀ ਹੈ, ਕਦੇ ਮੈਦਾਨ ਜੰਗ ਦੇ ਗੋਲਿਆਂ ਵਿੱਚੋਂ ਕੂਕ ਦੇ ਜਾਂਦੀ ਹੈ, ਕਦੇ ਸੰਗਮਰਮਰ, ਕਦੇ ਗੱਤੇ ਕਾਗਤ, ਰੰਗ ਕਦੇ ਅੱਖਰ, ਵਾਕ ਭਾਵ ਵਿੱਚੋਂ ਪਈ ਦਰਸ਼ਨ ਦੇਂਦੀ ਹੈ, ਕਦੇ ਸੁੰਦ੍ਰੀਆਂ ਦੇ ਨੈਣਾਂ ਵਿੱਚੋਂ ਪਲਕਾਰੇ ਮਾਰਦੀ ਹੈ, ਕਦੇ ਸੋਹਣਿਆਂ ਮੁਛੈਹਾਰਿਆਂ ਤੇ ਬਾਂਕੀਆਂ ਨੁਹਾਰਾਂ ਵਿੱਚੋਂ ਫੁਟ ਫੁਟ ਨਿਕਲਦੀ ਹੈ। ਸੁੰਦ੍ਰਤਾ! ਤੂੰ ਸਥੂਲ ਸ਼ੈਨਹੀਂ, ਪਰ ਸਬੂਲ ਟਿਕਾਣਿਆਂ ਤੇ ਜਲਵੇ ਮਾਰਦੀ ਹੈਂ, ਤੂੰ ਦੈਵੀ ਹੈਂ ਕਿ ਦੈਵ ਹੈਂ, ਤੂੰ ਆਪ ਹੈਂ ਕਿ ਆਪੇ ਦਾ ਪ੍ਰਕਾਸ਼ ਹੈਂ? ਦੇਖ। ਇਕ ਸਿਆਣਾ ਪਿਆ ਆਖਦਾ ਹੈ ਕਿ ਜੋ ਸ਼ੈ ਲਾਭਦਾਇਕ ਹੈ ਉਹੀ ਸੁੰਦਰ ਹੈ। ਪਰ ਤੇਰੇ ਰਸੀਏ ਜਾਣਦੇ ਹਨ ਕਿ ਨਹੀਂ ਤੂੰ ਕੋਈ ਅਰਸ਼ਾਂ ਦੀ ਵੱਖਰੀ ਹੀ ਮਹਾਰਾਣੀ ਹੈ। ਜਿਸ ਮਨ ਵਿੱਚ ਗਰਜ਼ ਹੈ, ਜਿਸ ਵਿੱਚ ਲੋੜ ਹੈ ਉਸਨੂੰ 'ਲਾਭਦਾਇਕ ਸੁੰਦਰ' ਹੋਊ, ਜਿਨ੍ਹਾਂ ਨੂੰ ਲੋੜ ਨਹੀਂ, ਚਾਹ ਨਹੀਂ, ਉਹ ਅਸਲ ਤੇਰੇ ਸਰੂਪ ਦੇ ਜਾਣੂ ਹਨ। ਤੂੰ ਤਾਂ ਆਪਣੇ, ਆਪਣੇ ਆਪ ਵਿੱਚ ਮੁਕੰਮਲ ਦੇਵੀ ਹੈਂ। ਤੇਰੇ ਟਿਕਾਣੇ ਫਕੀਰਾਂ, ਕਵੀਸ਼ਰਾਂ, ਗਵੱਯਾਂ, ਚਿੱਤ੍ਰਕਾਰਾਂ ਤੇ ਸੰਗਤ੍ਰਾਸ਼ਾਂ ਦੇ ਅੰਦਰ ਹਨ। ਤੂੰ ਆਪਣੇ ਝਲਕਾਰੇ ਨਾਲ

(੨੧੭)

ਇਕਵੇਰ ਤਾਂ ਪਾਰਲੋਕਕ ਰਸ ਦਾ ਝੂਟਾ ਦੇ ਜਾਂਦੀ ਹੈੈਂ। ਤੇਰਾ ਲਸ਼ਕਾਰਾ ਵੱਜਦਿਆਂ ਚਿੱਤ ਆਪਣੇ ਵਿੱਚ ਕੱਠਾ ਹੋਕੇ ਆਪ ਦੇ ਰਸ ਵਿੱਚ ਟੁੱਬੀ ਲਾਲੈਂਦਾ ਹੈ। ਤੂੰ ਵਹਮ ਦੀ ਸ਼ੈ ਨਹੀਂ, ਤੂੰ ਖਯਾਲ ਤੇ ਭਰਮ ਦੀ ਬਨਾਵਟ ਨਹੀਂ, ਤੂੰ ਪਾਰਲੇ ਦੇਸ ਦਾ ਫਰਿਸ਼ਤਾ ਹੈ। ਇਸ ਸੰਸਾਰ ਤੋਂ ਅੱਗੇ ਜਿਨ੍ਹਾਂ ਨੂੰ ਕੁਝ ਨਹੀਂ ਦਿਸਦਾ ਤੂੰ ਉਨ੍ਹਾਂ ਨੂੰ ਦਸਦੀ ਹੈਂ ਕਿ ਆਹ ਤੱਕੋ ਅੱਗੇ ਦਾ ਦਰਸ਼ਨ। ਲੋਕੀ ਸਮਝਦੇ ਹਨ ਕਿ ਸੁੰਦ੍ਰਤਾ ਪਦਾਰਥਾਂ ਯਾ ਸਬੂਲ ਸਮਾਨਾਂ ਤੋਂ ਝਲਕੇ ਮਾਰਦੀ ਹੈ, ਇਹ ਉਨ੍ਹਾਂ ਦਾ ਕੋਈ ਗੁਣ ਯਾ ਖਾਸੀਅਤ ਹੈ, ਕੋਈ ਸਮਝਦੇ ਹਨ ਕਿ ਕ੍ਰਮ ਵਾਰ ਇਕੱਤਤਾ ਤੋਂ ਸੁੰਦਰਤਾ ਪੈਦਾ ਹੁੰਦੀ ਹੈ, ਬਾਜ਼ੇ ਸਮਝਦੇ ਹਨ ਕਿ ਸੁੰਦ੍ਰਤਾ ਕੇਵਲ ਆਪਣਾ ਭਾਵ ਮਾਤ੍ਰ ਹੈ। ਸੰਦ੍ਰਤਾ

ਸਭ ਕੁਛ ਹੁੰਦੀ ਹੋਈ ਇਨ੍ਹਾਂ ਦੀ ਮੁਥਾਜ ਨਹੀਂ, ਤੇ ਜੋ ਬੀ ਸੰਦ੍ਰਤਾ ਦੇ ਲਛਣ ਕਹੋ ਅਜੇ ਕੁਝ ਬਾਕੀ ਰਹ ਜਾਂਦਾ ਹੈ। ਸੰਦ੍ਰਤਾ ਪਦਾਰਥਾਂ ਰੁਪ ਵਾਲੇ ਸਮਾਨਾਂ ਯਾ ਸਥੂਲ ਆਸਰਿਆਂ ਤੇ ਖੇਡਦੀ ਦਿਸਦੀ ਹੈ, ਪਰ ਹੈ ਏਹ ਕਿਸੇ ਹੋਰ ਦੇਸ ਦੀ ਦੇਵੀ। ਇਸ ਦਾ ਅਸਰ ਜਦ ਵੱਜਦਾ ਹੈ ਤਦ ਰਸ ਪੈਂਦਾ ਹੈ, ਉਹ ਰਸ ਚਿਤ ਨੂੰ ਸੋਚਾਂ ਦੇ ਮੰਡਲ ਤੋਂ ਕਢ ਲੈਂਦਾ ਹੈ। ਇਕ ਵੇਰ ਤਾਂ ਰਸ ਵਿੱਚ ਲੀਨਤਾ ਐਸੀ ਕਰਦਾ ਹੈ ਕਿ ਸੋਚ, ਵਿਚਾਰ, ਪ੍ਰਤੀਤੀ, ਖਯਾਲ ਸਭ ਗੁੰਮ ਹੋ ਜਾਂਦੇ ਹਨ, ਸਮਾਧੀ ਹੋ ਜਾਂਦੀ ਹੈ। ਭਾਵੇਂ ਬਿਜਲੀ ਦੇ ਲਸ਼ਕਾਰੇ ਵਾਂਗੂੰ ਇਹ ਛਿਨ ਦਾ ਭੀ ਹਜਾਰਵਾਂ ਹਿੱਸਾ ਠਹਰੇ, ਪਰ ਅਸਰ ਇਹੋ ਪਾਂਦੀਹੈ।

(੨੧੮)

ਹਾਂ ਜੀ, ਸੁੰਦ੍ਰਤਾ ਦਾ ਝਲਕਾ, ਇਕ ਚਸੇ ਵਿੱਚ 'ਰਸ ਮੰਡਲ' ਦਾ ਹੁਲਾਰਾ ਦੇ ਜਾਂਦਾ ਹੈ। ਉਹ ਹੁਲਾਰਾ ਚਿੱਤਨੂੰ ਸਾਰੇ ਦੱਸਣ ਵਾਲੇ ਨਜ਼ਾਰੇ ਤੋਂ ਤ੍ਰੋੜਕੇ ਆਪਣੇ ਸਰੂਪ ਵਿੱਚ-ਦੇਖਣ ਹਾਰ ਨੂੰ ਦੇਖਣ ਹਾਰ ਵਿੱਚ-ਜੋੜ ਜਾਂਦਾ ਹੈ। ਓਹ-ਅੱਖ ਢਾਰ ਕਨ ਜਿੰਨੇ ਚਿਰ ਵਿੱਚ-ਉਸ ਰਸ ਦਾ ਝਲਕਾ ਮਾਰ ਜਾਂਦਾ ਹੈ, ਜੋ ਅੱਖਾਂ, ਨੱਕ, ਜੀਭ ਤੇ ਸਰੀਰ ਦੇ ਰਸ ਤੋਂ ਵੱਖਰਾਂ ਛੇਵਾਂ ਰਸ ਹੈ ਜੋ ਅੰਦਰਲੇ ਦੇਖਣ ਹਾਰ ਦੇ ਦੀਸਣ ਹਾਰ ਤੋਂ ਛੁਟਿਆਂ ਆਪੇ ਵਿੱਚ ਆਯਾਂ ਖੁਲ੍ਹਦਾ ਹੈ ਤੇ ਦਸਦਾ ਹੈ ਕਿ ਦੇਖ:

"ਜੇਤੇ ਘਟ ਅੰਮ੍ਰਿਤ ਸਭ
ਹੀ ਮੈ ਭਾਵੈ ਤਿਸੈ ਪਿਆਈ"

ਘਰ ਦੇ ਅੰਦਰ ਬੈਠਿਆਂ ਬਜ਼ਾਰ ਵਿੱਚੋਂ ਸੁੰਦਰ ਧ੍ਵਨੀ ਵਾਜਿਆਂ ਤੁਤੀਆਂ ਦੀ ਆਉਂਦੀ ਹੈ, ਰਾਗ ਦੀ ਸੁੰਦ੍ਰਤਾ ਸਾਡੇ ਮਨ ਉੱਤੇ ਅਸਰ ਕਰਦੀ ਹੈ, ਮਨ ਆਪਣੇ ਵਿੱਚ ਕੱਠਾ ਹੋ ਜਾਂਦਾ ਹੈ, ਨੈਣ ਮੁੰਦ ਜਾਂਦੇ ਹਨ, ਰਸਆ ਜਾਂਦਾ ਹੈ। ਰਾਗ ਦੀ ਸੰਦ੍ਰਤਾ ਨੇ ਚਿੱਤ ਨੂੰ ਚਿੱਤ ਵਿੱਚ ਜੋੜ ਦਿੱਤਾ ਹੈ, ਬ੍ਰਿਤੀ ਚੜ੍ਹ ਗਈ ਹੈ। ਪਰ ਸਾਡਾ ਸੁਭਾਵ ਵੈਰੀ ਹੈ, ਜੋ ਦਿੱਸਣ ਵਾਲੇ ਪਦਾਰਥਾਂ ਦਾ ਅਤਿ ਪਯਾਰਾ ਹੋ ਚੁਕਾ ਹੈ। ਰਾਗ ਦੀ ਸੁੰਦ੍ਰਤਾ ਨੇ ਚਿੱਤ ਨੂੰ ਕਠਿਆਂ ਕੀਤਾ ਤੇ ਰਸ ਦਿੱਤਾ ਸੀ, ਉਸਨੂੰ ਛੱਡ ਬਾਹਰ ਭੱਜੀਦਾ ਹੈ, ਬਾਰੀਆਂ ਖੋਹਲ ਕੇ ਵਾਜੇ ਵਜਾਣ ਵਾਲਿਆਂ ਨੂੰ ਲੱਕੜ ਚਮਦੇ ਢੋਲਾਂ ਤੂਤੀਆਂ ਨੂੰ ਤੱਕੀਦਾ ਹੈ, ਤੇ ਇਸ ਤੱਕਣ ਵਿੱਚ ਦ੍ਰਿਸ਼ਟਮਾਨ ਵਿੱਚ ਲੱਗ ਜਾਈਦਾ ਹੈ ਸੁੰਦ੍ਰਤਾ ਦਾ

(੨੧੯)

ਜੋ ਅਸਰ 'ਰਸ ਮੰਡਲਾਂ' ਵਿੱਚ ਲੈ ਜਾਣਾ ਸੀ ਅਤਰ ਮੁਖ ਸੁਆਦ ਵਿੱਚ ਡੋਬਣਾ ਸੀ, ਓਹ ਗੁਆ ਲਈਦਾ ਹੈ। ਜੋ ਸੁੰਦ੍ਰਤਾ ਦੇ ਝਲਕਾਰੇ ਦੇ ਵੱਜਦੇ ਸਾਰ ਤ੍ਰਿੱਖੇ ਵੇਗ ਨਾਲ ਲੰਘ ਜਾਣ ਵਾਲਾ ਰਸ ਰੂਪ ਅਸਰ ਹੁੰਦਾ ਹੈ, ਜੋ ਆਪੇ ਨੂੰ ਜੋੜ ਜਾਂਦਾ ਹੈ, ਜੇ ਉਸਦਾ ਹੀ ਅਸੀਂ ਲਾਭ ਉਠਾਈਏ ਤਾਂ ਸਮਾਧੀ ਕਹੋ, ਲੀਨਤਾ ਕਹੋ, ਪਰਮ ਸੁਖ ਕਹੋ, ਪਾ ਲਈਏ। ਪਰ ਅਸੀਂ ਸੁੰਦ੍ਰਤਾ ਪ੍ਰਕਾਸ਼ਨ ਵਾਲੇ ਪਦਾਰਥਾਂ ਵੱਲ ਦੌੜਦੇ ਹਾਂ, ਜਿਥੇ ਸੁੰਦ੍ਰਤਾ ਵਸਦੀ ਦਿਸਦੀ ਹੈ, ਉਨ੍ਹਾਂ ਟਿਕਾਣਿਆਂ ਨੂੰ ਕਾਬੂ ਕਰਨ ਤੇ ਭੋਗਣ ਵੱਲ ਲਗਦੇ ਹਾਂ, ਸੋ ਐਸਾ ਕਰਨ ਵਿੱਚ ਨੂੰ ਦ੍ਰਿਸ਼੍ਹਮਾਨ ਵਿੱਚ ਵਧੀਕ ਫਸਦੇ ਹਾਂ। ਦਿਸ਼੍ਰਮਨ ਬਿਨਸਦਾ ਹੈ, ਵਿਛੜਦਾ ਹੈ, ਬਦਲਦਾ ਹੈ ਤਦੋਂ ਦੇ ਪ੍ਰੇਮੀ ਨੂੰ ਸੁਖ ਦੀ ਥਾਂ ਦੁਖ ਹੁੰਦਾ ਹੈ। ਜੇ ਕਦੇ ਬੰਦੇ ਨੂੰ ਇਹ ਸਮਝ ਪੈ ਜਾਵੇ ਕਿ ਹਰ ਪ੍ਰਕਾਰ ਦੀ ਸੰਦ੍ਰਤਾ 'ਕਲਯਾਨ ਕਾਰੀ' ਤਾਕਤ ਹੈ, ਮੁਕਤੀ ਦਾਤਾ ਹੈ, ਰਸ ਦਾਤਾ ਹੈ, ਸੋਚ ਦੇ ਮੰਡਲ ਵਿੱਚੋਂ ਖਲਾਸੀ ਦੇਕੇ ਰਸ ਦੇ ਮੰਡਲ ਵਿੱਚ ਲੈ ਜਾਣ ਵਾਲੀ ਦੇਵੀ ਹੈ ਤਾਂ ਕਲਯਾਣ ਖਬੇ ਹੱਥ ਦੀ ਖੇਡ ਹੈ"। * * * *

ਗਲ ਬਾਤ ਵਿੱਚ ਮਨੁੱਖੀ ਦਿਲ ਦੇ ਭਾਵਾਂ ਦੀ ਜਵਾਹਾਰਾਤ ਖੋਹਲ ਕੇ ਰੱਖ ਦੇਣ ਦੀ ਅਚਰਜ ਕਰਾਮਾਤ ਭਾਈ ਸਾਹਿਬ ਨੇ ਆਪਣੇ ਗੁਰ ਪੁਰਬ ਟ੍ਰੈਕਟਾਂ ਵਿੱਚ ਹਰ ਥਾਂ ਪੰਜਾਬੀ ਨਸਰ ਵਿੱਚ ਦੱਸੀ ਹੈ। ਪਦਮਾਂ ਟ੍ਰੈਕਟ ਵਿੱਚ ਜਿੱਥੇ ਪਹਾੜੀ ਰਾਜਿਆਂ ਦੀਆਂ ਰਾਣੀਆਂ ਅਕੱਠੀਆਂ ਗੱਲਾਂ ਕਰ

(੨੨੦)

ਦੀਆਂ ਹਨ ਉਹ ਸਾਰੇ ਦਾ ਸਾਰਾ ਹਿੱਸਾ ਇੱਥੇ ਅਸੀ ਦਿੰਦੇ ਹਾਂ॥ * * *

ਪਦਮਾ-ਸੁਣਾਓ ਬਾਈ ਧਾਰ ਦੇ ਸ਼ੱਤ੍ਰੂਨਲਨਾਲ ਸੁਲਾਹ ਸਫਾਈ ਹੋ ਗਈ?

ਰਾਣੀ ਗੁਲੇਰਨ-ਐਉਂ ਨਾ ਕਹੋ ਦੁਲਾਰੀ ਜੀ ਓਹ ਤਾਂ ਪਯਾਰ ਦਾ ਅਵਤਾਰ ਹਨ, ਡਿੱਠੇ ਸੁਣੇ ਦਾ ਫਰਕ ਹੈ।

ਰਾਣੀ ਡਡਵਾਲਨ-ਸਾਰੇ ਰਾਜਿਆਂ ਦੀ ਮੱਤ ਮਾਰੀ ਹੋਈ ਸੀ , ਜੁ ਇਸ ਮੋਹਣੀ ਮੂਰਤ ਨਾਲ ਜਿਸਦੇ ਚਰਨ ਚੁੰਮਣੇ ਚਾਹੀਦੇ ਸਨ, ਮੱਥੇ ਲਾਈ ਰੱਖੇ ਨੇ।

ਰਾਣੀ ਸ੍ਰੀ ਨਗਨ-ਸੰਭਾਲਕੇ ਬੋਲ, ਘਰ ਵਾਲੇ ਦੇ ਘਰ ਨਹੀਓ ਵੱਸਣਾ, ਜੇ ਕਿਤੇ ਪਤਾ ਲੱਗ ਗਿਆ ਤਾਂ ਧੱਕਾ ਨਾ ਮਿਲ ਜਾਈ।

ਰਾਰਾਣੀ ਡਡਵਾਲਨ-ਕਿਸਦੀ ਮਜਾਲ ਹੈ? ਖਸਮ ਨੂੰ ਨੋਕ ਨਾਲ ਬੰਨ੍ਹਕੇ ਰੱਖੀਦਾ ਹੈ।

ਰਾਣੀ ਕਿਓਂਥਲਨੀ-ਰਾਮਰਾਮ! ਪਤੀਬ੍ਰਤਾ ਧਰਮ ਤੇਰਾ ਏਹੀ ਹੈ?

ਰਾਣੀ ਡਡਵਾਨ-ਡਿੱਠਾ ਨੀ ਤੁਹਾਡਾ ਪਤੀਬ੍ਰਤ ਧਰਮ, ਸੌ ਜਾਦੂ ਤੇ ਲਖ ਟੂਣਾ। ਖਸਮ ਮੁੁੱਜੂ ਵੱਸ ਕਰਨ ਦੇ ਕਾਮਟ ਦਿਨੇ ਰਾਤ! ਇਹੋ ਪਤੀਬ੍ਰਤ ਧਰਮ ਹੈ, ਨਾਲੇ ਨਿਖਸਮੈ ਖਸਮ ਇਸਤ੍ਰੀ-ਬ੍ਰਤ ਧਰਮ ਲਈ ਬੈਠੇ ਹਨ।

ਰਾਣੀ ਨੂਰਪੁਰਨ-ਸੱਚ ਕਿਹਾ ਹੀ ਬਥੇਰੀ ਸੇਵਾ ਕੀਤੀ, ਆਪਾ ਮਾਰਕੇ ਸਦਕੇ ਹੋਈ, ਦਿਨ ਰਾਤ ਇੱਕ ਕੀਤੇ, ਛੇਕੜ ਖਸਮਾਂ ਖਾਣਾ ਚੰਬੇ ਦੀ ਇੱਕ ਭਿੱਟਣ ਤੇ ਰੀਝ ਪਿਆ। ਲੈ ਹੁਣ ਓਹ ਰਾਣੀ ਤੇ ਮੈਂ ਗੋੱਲੀ। ਤਾਪ ਸੜੀ ਘਰ ਰਹ ਗਈ; ਨਹੀਂ ਤਾਂ ਮੈਨੂੰ ਕਿਨ੍ਹੇਂ ਏਥੇ ਲਿਆਉਣਾ ਸੀ ਏਨਾਂ ਮਰਦਾਂ ਦਾ ਕੋਈ ਵਸਾਹ ਨਹੀਂ।

ਰਾਣੀ ਭੁੱਟਣ―ਹੈ ਤਾਂ ਸੱਚ, ਪਰ ਸਾਨੂੰ ਕੀਹ? ਕਰੇਗਾ ਸੋ ਭਰੇਗਾ, ਅਸੀ ਆਪਣੀ ਨਿਬਾਹੀਏ ਸਾਡਾ ਪਤੀਬ੍ਰਤ ਧਰਮ ਸੀਤਾ ਵਰਗਾ ਨਿਭੇਗਾ। ਰਾਮ ਦੀ ਰਾਮ ਜਾਣੇ, ਅੱਗ ਵਿੱਚ ਪਾਏ ਕਿ ਬਨ ਨੂੰ ਤੋਰੇ।

ਪਦਮਾ―(ਮੁਸਕਾ ਕੇ ਆਪਣੇ ਆਪ ਵਿੱਚ) ਚੰਗੀ ਵਿੱਦਵਾਨ ਹੈ।

ਰਾਣੀ ਨਾਹਨ―ਭੈਣੇ! ਜੇਹੀ ਬਣੀ ਤੇਹੀ ਸਾਰ ਲਈ। ਸਦਾ ਪਰਛਾਵੇਂ ਟਿਕੇ ਹਨ, ਕਿ ਕਦੇ ਸੂਰਜ ਦੀ ਟਿੱਕੀ ਸਦਾ ਸਿਖਰੇ ਥਿਰ ਰਹੀ ਹੈ? ਸਭ ਕੁਛ ਢਲਨਹਾਰ ਹੈ। ਰੋਸ ਕਿਉਂ ਤੇ ਦੋਸ ਕਾਸ ਨੂੰ?

ਰਾਣੀ ਡਡਵਾਲਨ―ਸਾਰੇ ਤੁਹਾਡੇ ਗਯਾਨ ਮੈਂ ਜਾਣਦੀ ਹਾਂ। ਉੱਤੋਂ ਮੂੰਹ ਚੋਪੜੀਆਂ ਤੇ ਵਿੱਚੋਂ ਮੂੰਹ ਮੀਟੀਆਂ ਪਰਾਕੜੀਆਂ। ਜਿਨ੍ਹਾਂ ਤੇ ਪੈ ਗਈਆਂ ਸੌਂਂਕਣਾਂ ਤੇ ਸੌਂਕਣਾਂ ਦੀਆਂ ਚੜ੍ਹ ਪਈਆਂ ਗੁੱਡੀਆਂ ਓਹ ਤਾਂ ਸਭ ਬ੍ਰਹਮ ਗ੍ਯਾਨਣਾਂ ਹੋ ਗਈਆਂ, ਤੇ ਜਿਨ੍ਹਾਂ ਦੀ ਚੜ੍ਹ ਰਹੀ ਹੈ ਆਪਣੀ ਗੁੱਡੀ, ਉਹ ਬਣ ਬੈਠੀਆਂ ਪਤੀਬ੍ਰਤਾ। ਇਹੋ ਕੁਛ ਕਿ ਹੋਰ? (ਸਾਰੀਆਂ

( ੨੨੨ )

ਹੱਸ ਪਈਆਂ)।

ਰਾਣੀ ਕਹਲੂਰਨ--ਖਰੀਆਂ ਪਈ ਕਹਿਨੀਏ। ਡਰਨੀਏਂ ਨਹੀਂ। ਜੇ ਰਾਜੇ ਕੰਨੀ ਪਹੁੰਚ ਪਈਆਂ ਤਾਂ ਤੇਰੀ ਚੜ੍ਹੀ ਗੁੱਡੀ ਨਾਂ ਕੱਟੀ ਜਾਏ?

ਰਾਣੀ ਡਡਵਾਲਨ-ਕੱਟੀ ਜਾਏ ਤਾਂ ਜਾਏ ਕੱਟੀ, ਮਾਰੀ ਜੁੱਤੀ ਤੋਂ ਖਾਣਾ ਹੈ ਖੱਟਿਆ ਕਰਮ ਦਾ। ਜਦ ਤੋੜੀ ਹੈ ਯਾਵਰੀ ਕਰਮ ਵਿੱਚ, ਲਿਖਾਂਗੀ ਨੋਕ ਤੇ ਖਸਮ, ਤੇ ਨੋਕ ਤੇ ਰਾਜਾ। ਜਦੋਂ ਦਿੱਤੀ ਹਾਰ ਕਰਮ ਨੇ, ਬਾਹੁੜੀ ਕਰਨੀ ਨਾਂ ਰੁਪ ਨੇ, ਨਾਂ ਅਕਲ ਨੇ, ਨਾਂ ਮਿਣਮਿਣ ਨੇ ਤੇ ਨਾਂ ਇਨ੍ਹਾਂ ਗਰਾਨਾਂ ਧਯਾਨਾਂ ਨੇ।

ਰਾਣੀ ਸਕੇਤਣ-ਭੈਣੇ! ਡਰੀਏ ਕਰਮ ਦੀ ਗਤੀ ਦਾ ਕੀ ਪਤਾ? ਸੀਤਾ ਨਾਂ ਬਚੀ, ਰਾਧਾਂ ਐਡੇ ਕਰਮਾਂ ਵਾਲੀ ਸੁਕਦੀ ਸੁਕ ਗਈ, ਹੋਰ, ਕਿਸੇ ਦੀ ਗੱਲ ਹੈ?

ਰਾਣੀ ਡਡਵਾਲਨ-ਫੇਰ ਤੇਰੀ ਕੀ ਮਰਜ਼ੀ ਹੈ, ਅੱਗੋਂ ਹੀ ਪਏ ਡਰ ਡਰ ਮਰੀਏ? ਜਦੋਂ ਕਰਮ ਦੀ ਗੁੱਡੀ ਚੜ੍ਹੀ ਹੋਵੇ ਓਦੋਂ ਭੈ ਨਾਲ ਮਰੀਏ, ਜਦੋਂ ਕੱਟੀ ਜਾਵੇ ਤਦੋਂ ਦੁੱਖਾਂ ਵਿੱਚ ਸੜੀਏ, ਕੋਈ ਘੜੀ ਉਤਲੇ ਸਾਹ ਦੀ ਨਾ ਆਵੇ?

ਰਾਣੀ ਸਕੇਤਣ-ਨਹੀਂ, ਮੈਂ ਇਹਤਾਂ ਨਹੀਂ ਕਹਿੰਦੀ ਹੈ ਮੈਂ ਤਾਂ ਕਿਹਾ ਹੈ ਕਰਮ ਦਾ ਬੀ ਕਾਹਦਾ ਮਾਣਾ? ਕਰਮ ਕੋਈ ਪੱਕਾ ਥੋੜ੍ਹਾ ਹੈ?

ਰਾਣੀ ਡਡਵਾਲਨ-ਜਦ ਤਕ ਸਹੀ, ਤਦ ਤਕ ਸਹੀ।

(੨੨੩)

ਸਾਰੇ ਪੰਡਤ ਜਗਤ ਨੂੰ ਦੁਖ ਰੂਪ ਦਸਦੇ ਹਨ। ਸੋ ਇਸ ਨੂੰ ਸਰਬਥਾ ਦੁਖ-ਰੂਪ ਵਿੱਚ ਜੋ ਘੜੀ ਸੁਖ ਦੀ ਮਿਲ ਗਈ ਸੋਈ ਸਹੀ, ਓਸਨੂੰ ਕਿਉਂ ਖਰਾਬ ਕਰੀਏ।

ਰਾਣੀ ਕਹਲੂਰਨ-ਗੱਲ ਕਰਦਿਆਂ ਕੰਧ ਤੋਂ ਡਰੀਏ, ਤੇ ਤੂੰ ਜੀਉਂਦੇ ਕੰਨਾਂ ਤੋਂ ਨਹੀਂ ਡਰਨੀਏਂ, ਕਿੰਨੇ ਪਏ ਬਣਦੇ ਹਨ, ਜੇ ਕੰਨੀਂ ਜਾ ਚੜ੍ਹੀਆਂ ਤਾਂ ਰਵਾਲਸਰ ਵਿੱਚ ਹੀ ਡੇਰਾ ਨਾਂ ਲੱਗ ਜਾਏ?

ਰਾਣੀ ਡਡਵਾਲਨ-ਮੇਰਾ ਕਿ ਖਸਮ ਦਾ?

ਸਾਰੀਆਂ-ਰਾਮ? ਰਾਮ!!

ਰਾਣੀ ਸ੍ਰੀ ਨਗਰਨ-ਤੇਰੀ ਕੈਂਚੀ ਜੀਭ ਸੜੇ, ਘਰ ਵਾਲੇ ਨੂੰ?

ਰਾਣੀ ਡਡਵਾਲਨ-ਡਿੱਠਾ ਨੀ ਘਰ ਵਾਲਾ, ਐਡਾ ਡੋਬਣ ਵਾਲਾ। ਚਾਰ ਹੇਠ ਤੇ ਪੰਜ ਉੱਤੇ ਧਰ ਕੇ ਰੱਖੀਆਂ, ਨੱਕ ਵਿੱਚ ਪਾਈ ਨਕੇਲ ਤੇ ਕਿਹਾ ਨੱਚੋਂ ਜੀ ਮਹਾਰਾਜ। ( ਚੁਫੇਰੇ ਤਕ ਕੇ) ਨੱਕ ਭਰਵੱਟੇ ਨਾ ਵੱਟੋ ਅੜੀਓ! ਤੇ ਨਾਂ ਟੂਕੋ ਬਲ੍ਹ, ਖਰੀਆਂ ਖਰੀਆਂ ਲਓ ਸੁਣ, ਅੰਦਰੋਂ ਸਾਰੀਆਂ ਮੈਥੋਂ ਵੱਧ ਹੋ, ਉੱਤੋਂ ਪਈਆਂ ਮੇਮਣੀਆਂ ਬਣੋ। ਮੈਂ ਕਹਿੰਦੀ ਹਾਂ ਖਰੀ ਗੱਲ, ਤੇ ਕਹਾਂਗੀ ਖਸਮ ਦੇ ਮੂੰਹ ਤੇ ਮੈਨੂੰ ਤਾਂ ਜਦੋਂ ਕਹਿੰਦਾ ਹੈ ਨਾਂ ਕਿ ਮੇਰਾ ਉਹ ਪਯਾਰ ਹੈ ਜੋ ਰਾਮ ਜੀ ਦਾ ਸੀਤਾ ਨਾਲ ਸੀ, ਤਾਂ ਮੈਂ ਥੱਥਾ ਨਹੀਂ ਰਖਦੀ, ਮੂੰਹ ਤੇ ਮਾਰਨੀ ਹਾਂ ਸੱਚੀ: ਡਿੱਠਾ ਜੀ ਤੁਹਾਡਾ ਪਯਾਰ, ਮੈਥੋਂ

(੨੨੪)

ਪਹਿਲਾਂ ਚਾਰ ਵਿਆਹ ਹੋ ਚੁੱਕੇ, ਚਾਰੇ ਰਾਜਿਆਂ ਦੀਆਂ ਧੀਆਂ, ਇਕ ਤੋਂ ਇਕ ਚੜ੍ਹਦੀਆਂ, ਗੁਣਾਂ ਵਾਲੀਆਂ ਮੈਂ ਤਾਂ ਕਿਸੇ ਦੇ ਪੈਰਾਂ ਦੀ ਤਲੀ ਜੇਹੀ ਬੀ ਨਹੀਂ, ਉਹ ਤੁਸਾਂ ਤਾਹ ਸੁੱਟੀਆਂ, ਤੇ ਮੇਰੇ ਨਾਲ ਕਦ ਨਿਭਣ ਲੱਗੇ ਹੋ-ਤੁਸਾਂਨੂੰ ਮਰਦਾਂ ਨੂੰ ਕਿਸੇ ਨਾਲ ਪਯਾਰ ਨਹੀਂ, ਨਵੇਂ-ਪਨ ਨਾਲ ਮੋਹ ਹੈ। ਜਿਸ ਤਰਾਂ ਬਾਲ ਓਸ ਤਰਾਂ ਮਰਦ। ਨਿੱਤ ਨਵੇਂ ਖਡੌਣੇ ਨਾਲ ਪਯਾਰ ਪੁਰਾਣੇ ਭੰਨੇ, ਨਵੇਂ ਹੋਰ।

ਰਾਣੀ ਸ੍ਰੀ ਨਗ੍ਰਨ-ਫੇਰ ਗੁੱਸੇ ਨਹੀਂ ਹੋ ਜਾਂਦੇ?

ਰਾਣੀ ਡਡਵਾਲਨ-ਹੋ ਪੈਣ ਤਾਂ ਹੋ ਪੈਣ, ਮੈਂ ਤਾਂ ਸਿਰ ਤਲੀ ਤੇ ਧਰੀ ਬੈਠੀ ਹਾਂ। ਚਾਰ ਚਿਖਾਂ ਜੋ ਸਾਹਮਣੇ ਬਲਦੀਆਂ ਦੇਖਦੀ ਹਾਂ, ਪੰਜਵੀਂ ਆਪਣੀ ਸਮਝਦੀ ਹਾਂ ਬੀੜੀ ਜਾ ਰਹੀ ਹੈ, ਪਰ ਜਦੋਂ ਪਊਂ ਓਦੋਂ ਸੜੂੰ। ਮੈਂ ਕਹਿੰਦੀ ਹਾਂ ਮੈਂ ਅੱਗੋਂ ਹੀ ਕਿਉਂ ਚੁੜ ਚੁੜ ਮਰਾਂ? ਜਦ ਤੱਕ ਸਹੀ ਤਦ ਤੱਕ ਸਹੀ। ਏਹੋ ਮੈਂ ਖਸਮ ਦੇ ਮੂੰਹ ਤੇ ਮਾਰਨੀ ਹਾਂ, ਸਾਫ ਆਖਦੀ ਹਾਂ। ਕਰਮਾਂ ਦੀ ਯਾਵਰੀ ਹੈ, ਤੁਹਾਡੀ ਮੁਹੱਬਤ ਪਰਛਾਵਾਂ ਹੈ।

ਰਾਣੀ ਸੁਕੇਤਣ-ਧੰਨ ਤੂੰ ਹੈਂ, ਸਾਡੀ ਤਾਂ ਸਹਿਮਾਂ ਨਾਲ ਜਾਨ ਸੁੱਕੀ ਰਹਿੰਦੀ ਹੈ।

ਰਾਣੀ ਮੰਡਨੀ-ਵੇਖਣਾਂ ਕਿਤੇ ਏਸ ਦੀ ਰੀਸ ਨਾਂ ਕਰ ਬਹਿਣੀ। ਕੁੱਬੇ ਨੂੰ ਲੱਤ ਕਾਰ ਆ ਗਈ ਹੋਵੇ ਤਾਂ ਨਾਜ਼ਕ ਲੱਕ ਵਾਲੇ ਨੂੰ ਪੁੱਠੀ ਪਵੇਗੀ, ਭੈਣੋ! ਆਪ ਆਪਣੇ ਥਾਂ

(੨੨੫)

ਸਮਝਕੇ ਵਰਤਣਾਂ। ਏਸ ਮੂੰਹ-ਪਾਟੀ ਦੀ ਕਦੇ ਰੀਸ ਨਾ ਕਰਨੀ।

ਰਾਣੀ ਡਡਵਾਲਨ-ਸੁਣ ਲਓ ਕਥਾ ਪੰਡਤਾਣੀ ਦੀ। ਖੂਬ ਡਰਿਆ ਕਰੋ, ਸੜਿਆ ਕਰੋ, ਕੁੜ੍ਹਿਆ ਕਰੋ, ਮਿਣਮਿਣ, ਕਰਿਆ ਕਰੋ। ਇਹ ਜੇ ਸਤ ਧਰਮ, ਇਹੋ ਜੇ ਪਤੀਵਰਤ। ਉੱਤੋਂ ਠੰਡੇ ਵਿੱਚੋਂ ਆਵੇ ਦੀ ਅੱਗ ਵਾਂਙੂੂੰ। ਠੀਕ ਹੈ।

ਰਾਣੀ ਕੁਲਵਾਲ-ਡਡਵਾਲਨੇ! ਮੈਂ ਆਖਾਂ ਸੱਚੀ, ਮੇਰੇ ਗਲ ਨਾਂ ਅੜੀਏ ਪੈ ਜਾਈਂ, ਕਹਿੰਦੀ ਤਾਂ ਤੂੰ ਖਰੀਆਂ ਹੈ, ਪਰ ਯੋਗ ਨਹੀਂ। ਅਸਲ ਗੱਲ ਇਹ ਹੈ ਕਿ ਜਿੱਥੇ ਸਾਉਕਾ ਹੋਊ ਓਥੇ ਯਾ ਸਾੜਾ ਤੇਰੇ ਵਾਙੂੂੰ ਜਿੰਦ ਤਲੀ ਉੱਤੇ ਤੇ ਜੀਭ ਮੱਬੇ, ਦੁਖ ਜੁ ਹੈ ਤਾਂ ਸਾਉਕੇ ਦਾ। ਏਹਨਾਂ ਬਾਹਮਣਾਂ ਨੂੰ ਕੁਛ ਦੇਈਏ ਦਵਾਈਏ ਜੋ ਇਹ ਵੈਦ ਵਾਕ ਕੱਢ ਦੇਣ ਕਿ ਦੂਜਾ ਵਿਆਹ ਪਾਪ ਹੈ ਤਾਂ ਫਿਰ ਪਤੀ ਨਿਭ ਜਾਣ ਤੇ ਸਾਡੇ ਅੰਦਰੀਂ ਬੀ ਸਾੜੇ ਜਾਂ ਬੇਅਦਬੀ ਦੇ ਭਾਵ ਨਾਂ ਆਉਂਣ।

ਰਾਣੀ ਡਡਵਾਲਨ-ਆਖੀ ਤਾਂ ਸੱਚੀ ਹੈ, ਤੇਰੇ ਕਹੇ ਨੂੰ ਸਿਰ ਮੱਥੇ ਤੇ ਰੱਖਣੀ ਹਾਂ, ਪਰ ਕਰ ਵੇਖ ਜੋ ਪੇਸ਼ ਚਲਦੀਉ ਤਾਂ। ਭੈਣੇ! ਸਾਥੋਂ ਗ੍ਰੀਬ ਚੰਗੇ। ਚਾਰ ਆਨੇ ਲਿਆਕੇ ਰਾਤ ਨੂੰ ਵਹੁਟੀ ਗੱਭਰੂ ਪਯਾਰ ਨਾਲ ਤਾਂ ਵੰਡ ਖਾਂਦੇ ਹਨ ਨਾਂ, ਨਾਂ ਸਹੀ ਸੰਸਾਰ ਦੇ ਮੁਖ, ਪਰ ਆਪੋ ਵਿੱਚ ਮੋਹ ਤੇ ਇਤਬਾਰ ਦਾ ਸੁਖ ਸਿਰ ਸੁਖਾਂ ਦੇ ਸੁਖ ਹੈ। ਮੈਂ ਖਸਮ ਨੂੰ ਹੁਕਮ ਵਿੱਚ ਟੋਰਦੀ ਹਾਂ, ਸੁਖੀ ਹਾਂ, ਮੈਂ ਡਰਦੀ ਨਹੀਂ, ਮੂੰਹ ਤੇ ਸੁਣਾਂਦੀ

(੨੨੬)

ਹਾਂ, ਜੋ ਮੈਂ ਤੁਸਾਡੇ ਸਾਹਮਣੇ ਕਹੀਆਂ, ਓਹ ਉਹਦੇ ਮੂੰਹ ਤੇ ਆਖਦੀ ਹਾਂ, ਪਰ ਫੇਰ ਮੈਂ ਦੁਹਾਈ ਦੇ ਕੇ ਆਖਦੀ ਹਾਂ ਕਿ ਜੇ ਮੈਂ ਮਜੂਰ ਦੀ ਵਹੁਟੀ ਹੁੰਦੀ, ਇੱਕ ਡੰਗ ਲੱਭਦਾ, ਇੱਕ ਨ ਲੱਭਦਾ, ਆਪ ਭਰਦੀ, ਆਪ ਪੀਹਦੀ, ਆਪ ਪਕੌਂਦੀ, ਥੱਕੇ ਪਤੀ ਦੇ ਅੱਗੇ ਧਰਦੀ, ਉਹ ਖਾਂਦਾ ਤੇ ਸੱਜਰੇ ਪਾਣੀ ਦਾ ਘਟ ਕੇ ਮੇਰੇ ਵਲ ਪਯਾਰ ਨਾਲ ਤੱਕਦਾ, ਤਾਂ ਮੈਂ ਜੀਉ ਜੀਉ ਪੈਂਦੀ । ਉਹ ਸੱਚੇ ਪਯਾਰ ਦੀ ਚਿਤਵਨ ਉਹ ਅੰਦਲੇ ਨੇਹੁ ਦੀ ਦਿਸ਼ਟ, ਜਗਤ ਓਸ ਤੋਂ ਵਾਰ ਸੱਟਾਂ । ਓਸ। ਇੱਕ ਨਜ਼ਰ ਉਤੋਂ ਸਾਰੀ ਸਦਕੇ ਹੋ ਜਾਵਾਂ । ਮੇਰਾ ਦਿਲ, ਮੇਰੇ ਸੁਆਮੀ ਦਾ ਦਿਲ, ਇੱਕ ਝਰਨਾਟ ਵਿੱਚ ਝਿਰਦੇ । ਫੇਰ ਦੁੱਖ ਕੀਹ ਤੇ ਭੁੱਖ ਕੀਹ ? ਬੀ ਕੀਹ ਤੇ ਬਦੇਸ ਕੀ ? ਕੋਈ ਦੁੱਖ ਫੇਰ ਦੱਖ ਨਹੀਂ। ਅਸਲ ਗੱਲ ਇਹ ਹੈ ਕਿ ਅਮੀਰੀ ਮਨ ਦੇ ਸੁਖ ਦੀ ਵੈਰਨ ਹੈ ।

ਪਦਮਾ-ਮੇਰੀਓ ਵੱਡੀਓ ਤੇ ਸਤਿਕਾਰ ਯੋਗ ਵੱਡੀਓ! ਤੁਸੀਂ ਲੱਗ ਪਈਆਂ ਜੇ ਆਪਣੀ ਗੱਲੀ, ਤੇ ਮੈਂ ਕਰਨੀਆਂ ਸਨ ਹੋਰ ਗੱਲਾਂ | ਆਖੋ ਤਾਂ ਛੇੜਾਂ ?

ਰਾਣੀ ਡਡਵਾਲਨ-ਆਹੋ ਨੀ ਆਹੋ ਭੜਾਕੂਏ ! ਕਰਨੀਆਂ ਸੁ ਗੱਲਾਂ | ਤੇਰੀ ਗੱਲੀ ਚੌਲ ਜੁ ਹੋਏ, ਨਾਂ ਹੱਡ ਪਏ । ਸੁਖੀ ਵਸਨੀਏ, ਛੜੀ ਛਾਂਟ | ਨਾ ਲਾਲਚ ਕੀਤਾ ਤੇ ਨਾਂ ਪਏ ਮਾਮਲੇ । ਤੈਨੂੰ ਤਾਂ ਹੋਰ ਹੋਰ ਗੱਲਾਂ ਭਾਉਂਣੀਆਂ * ਹੋਈਆਂ ਨਾਂ !

(੨੨੭)

ਪਦਮਾ-ਦੀ ਮਾਂ-ਡਡਵਾਲਨੇ ! ਧੀਆਂ ਨਾਲ ਬੀ ਮਖੌਲ, ਆਪੋ ਵਿੱਚ ਤਾਂ ਭਲਾ ਹੋਇਆ ਨਾਂ।

ਰਾਣੀ ਡਡਵਾਲਨ-ਉਹ ਹੋ ਚਬਿਆਲਨੇ ! ਮੈਨੂੰ ਚੇਤਾ ਹੀ ਭੁੱਲ ਗਿਆ ਜੋ ਪਦਮਾ ਧੀ ਹੈ। ਮਾਫ ਕਰਨਾ,ਗੁੱਸੇ ਨਹੀ ਹੋਣਾ | ਪਰ ਮਨੂੰ ਤਾਂ ਇਸ ਧੀ ਨਾਲ ਬੀ ਸਾੜਾ ਹੈ ਜਿਨ ਪੋਥੀਆਂ ਨਾਲ ਵਿਆਹ ਕੀਤਾ ਹੈ ਤੇ ਸੁਖ ਦੀ ਨੀਂਦ ਸੌਂਦੀ ਹੈ, ਤੇਰੇ ਵਰਗੀ ਮਿਲੀ ਹੈ ਮਾਂ ਤੇ ਬਹਾਰਾਂ ਕਰਦੀ ਹੈ ਤੇਰੇ ਸਿਰ ਤੇ । ਖਿਮਾਂ ਕਰਨੀ ਮੈਂ ਮੁੰਹ ਪਾਟਾ ਢੋਲ ਜੂ ਹੋਈ ।

ਪਦਮਾ-ਤੁਸੀਂ ਸਾਰੀਆਂ ਵੱਡੀਆਂ ਮੇਰੀਆਂ ਮਾਵਾਂ * ਹੋ। ਮੈਂ ਏਹ ਦੱਸੋ ਗੁਰੁ ਕਿਹੋ ਜਿਹਾ ਡਿੱਠਾ ਨੇ ?

ਰਾਣੀ ਡਡਵਾਲਨ-ਸਭ ਤੋਂ ਪਹਿਲਾਂ ਮੈਂ ਦੱਸਾਂਗੀ, ਲੈ ਸੁਣ:

ਮੋਹਨੀ ਮੂਰਤ, ਸੋਹਨੀ ਸੂਰਤ, ਸਾਖਯਾਤ ਆਪ, ਅਰਸ਼ਾਂ ਤੇ ਕੋਈ ਨਾਂ, ਕੁਰਸ਼ਾਂ ਤੇ ਕੋਈ ਨਾਂ,ਬਰ੍ਹਮ ਲੋਕ ਸ਼ਿਵ ਲੋਕ ਸੰਦੇ ਤੇ ਸੁਰਗ ਲੋਗ ਸੱਖਣੇ, ਜੋ ਹੈ ਸੋ ਇਹ ਹੈ । ਜੇ ਓਥੇ ਬੈਕੁੰਠਾਂ ਵਿੱਚ ਕੋਈ ਤਾਂ ਹੇਠਾਂ ਉਤਰ ਆਇਆ ਜੇ, ਤੇ ਓਹ ਘਰ ਹੁਣ ਖਾਲੀ ਪਏ ਜੇ, ਬੱਸ ਇਹ ਤਾਂ ਹਈ ਸੱਚ ਤੇ ਬਾਕੀ ਮਿਣਮਿਣ ਤੇ ਗਿਣਗਿਣ ਕੁੜੀਏ ! ਸੁਣ ਲੈ ਇਨਾਂ ਸਾਰੀਆਂ ਪਤੀਵਰਤਾਂ ਕੋਲੋਂ।

ਰਾਣੀ ਚੰਬਿਆਲਨ-ਡਡਵਾਲਨੇ ? ਮੈਂ ਜੁ ਕਿਹਾ ਸੀ ਧੀਆਂ ਨਾਲ ਮਖੌਲ ਨਹੀਂ ਫੱਬਦੇ।

( ੨੨੮ )

ਰਾਣੀ ਡਡਵਾਲਨ-ਜੁਲਾਹੇ ਦੀ ਮਸਕਰੀ ਮਾਂ ਭੈਣਨਾਲ ?

ਪਦਮ-ਮੈਂ ਤੁਹਾਡੀ ਬੱਚੀ ਹਾਂ, ਤੁਸੀਂ ਪਯਾਰ ਕਰਦੇ ਹੈ । ਹਾਂ ਜੀ ਗੁਰੂ ਜੀ ਕੇਹੋ ਜੇਹੇ ਦੇਖੇ ?

ਰਾਣ ਡਡਵਾਲਨ-ਦੱਸੋ ਨੀ ਮੂੰਹ ਮੀਟੀਓ, ਪਰ ਸੱਚੋ ਸਚ ਦੱਸਣਾ ! ਰਾਣੀ ਸ੍ਰੀ ਨਾਗ੍ਰੇਨ -ਮੇਰੀ ਜਾਚ ਵਿੱਚ ਤਾਂ ਇਹ ਆਯਾ ਹੈ ਕਿ ਹਰ ਜੁਗ ਦਾ ਅਵਤਾਰ ਹੈ ਆਪੋ ਆਪਣਾ | ਸਾਡੇ ਜੁਗ ਵਿੱਚ ਅਵਤਾਰ ਏਹ ਹਨ

ਰਾਣੀ ਨਾਹਨ-ਮੇਰਾ ਖਯਾਲ ਬੀ ਇਹ ਹੈ ਕਿ ਵਿਸ਼ਨੂੰ ਜੀ ਦਾ ਸੋਲਾਂ ਕਲਾ ਅਵਤਾਰ ਹਨ ।

ਰਾਣੀ ਮੰਡੀਣੀ-ਮੇਰੀਆਂ ਅੱਖਾਂ ਵਿੱਚ ਤੇ ਮੇਰੇ ਪਤੀ ਦੀਆਂ ਅੱਖਾਂ ਵਿੱਚ ਤਾਂ ਧਯਾਨ ਵੱਸ ਗਿਆ ਹੈ। ਇੱਥੋਂ ਹੋਕੇ ਅਸਾਂ ਆਪਣੇ ਨਗਰ ਲੈ ਜਾਣਾ ਹੈ ਤੇ ਦਾਸ ਹੋਕੇ ਸੇਵਾ ਕਮਾਣੀ ਹੈ । ਬੱਸ ਮੈਥੋਂ ਹੋਰ ਕੀ ਪੁੱਛਦੇ ਹੋ ? ਮੇਰੇ ਤਾਂ ਸ਼ਰਤ ਅਧਾਰ ਹੋ ਗਏ । ਦੱਸਾਂ ਕੀ ? (ਇਹ ਕਹਕੇ ਨੈਣ ਭਰ ਗਏ) ।

ਰਾਣ ਡਡਵਾਲਨ-ਇਹ ਸੱਚ ਬੋਲੀ ਜੇ, ਸ਼ਾਬਾਸ਼! ਰਾਣੀ ਕੇਤਣ-ਮੈਂ ਤਾਂ ਘਰੋਂ ਇਹ ਧਾਰਕੇ ਗਈ ਸਾਂ

ਕਿ ਜੇ ਅਵਤਾਰ ਹਨ, ਤਾਂ ਮੈਨੂੰ ਰਾਮ ਰੂਪ ਦਿੱਸਣ । ਸੋ . ਜਦ ਮੈਂ ਗਈ ਮੈਨੂੰ ਸ਼ਾਂਵਲੀ ਸੂਰਤ, ਮੋਹਿਨੀ ਮੂਰਤ, ਧਨੁਖ ' ਧਾਰੀ ਮ੍ਰਿਗ ਨੂੰ ਤੀਰ ਮਾਰ ਰਹੇ ਦਿੱਸੇ । ਮੈਂ ਰਾਮ ਰੂਪ ਸਮ

( ੨੨੯)


ਝਦੀ ਹਾਂ ।

ਰਾਣੀ ਨੂਰਪੁਰਨ-ਮੇਰੇ ਨਗਰ ਦੀਆਂ ਹੋਣ ਠੰਢੀਆਂ ਛਾਵਾਂ, ਬਰੋਟਿਆਂ ਦੇ ਹੇਠਾਂ ਡਾਹਵਾਂ ਪਲੰਘ, ਸਤਿਗੁਰ ਦੇ ਅੱਗੇ ਲਿਆਕੇ ਧਰਾਂ ਭੋਜਨ, ਤੇ ਇਨਾਂ ਪਹਾੜੀ ਰਾਜਿਆਂ ਨੂੰ ਕਿ ਸਿੱਖਾਂ ਨੂੰ ਲੂੰ ਨਾਂ ਪੱਟ ਕੇ ਵਿਖਾਵਾਂ | ਹਾਇ ਕਟਕ ਪਵੇ, ਏਸ ਇਲਾਹੀ ਜੋਤ ਨਾਲ ਮਥੇ ਲਾਂਦੇ ਲੜਦੇ ਤੇ ਲੜਾਂਦੇ ਹਨ ? ਬੱਚੀਏ ! ਮੇਰੀਆਂ ਅੱਖਾਂ ਵਿੱਚ ਤਾਂ ਹੰਸ ਅਵਤਾਰ ਦਿੱਸਦੇ ਹਨ ।

ਰਾਣੀ ਡਡਵਾਲਨ-ਪਯਾਰੇ ਕਿੰਨੇਕੁ ਲੱਗੇ ਨੀ?


ਰਾਣੀ ਨੂਰਪੁਰਨ-ਜਿੰਨੇ ਸੁਦਾਮਾਂ ਜੀ ਨੂੰ ਕਿਸ਼ਨ,

ਭਬੀਖਣ ਜੀ ਨੂੰ ਰਾਮ, ਧ੍ਰ੍ਰੂ ਜੀ ਨੂੰ ਵਿਸ਼ਨੂੰ ।


ਰਾਣੀ ਡਡਵਾਲਨੋ-ਫੇਰ ਮਰ ਜਾਓ, ਤੁਹਾਨੂੰ ਕਟਕ ਪਵੇ, ਖਸਮਾਂ ਨੂੰ ਦੋ ਦੋ ਲਾਕੇ ਸ਼ਰਨ ਕਿਉਂ ਨਹੀਂ ਜੇ ਪਟਕਦੀਆਂ ਤੇ ਪਾਹੁਲ ਲੈਕੇ ਗਰਕ ਕਿਉਂ ਨਹੀਂ ਹੁੰਦੀਆਂ ਚਰਨੀਂ ਕਮਲੀ ॥

ਰਾਣੀ ਨੂਰਪੁਰਨ-ਤੇਰੇ ਵਰਗੀਆਂ ਭੋਜ ਸੁਪਤਨੀਆਂ ਅਸੀ ਨਹੀਂ ਨਾਂ।

ਪਦਮਾਂ-ਹਾਂ ਭੱਟਨਾਂ ਜੀਓ ।

ਰਾਣੀ ਭੁੱਟਨਾ-ਮੈਂ ਤਾਂ ਜੰਗਲੀ ਤ੍ਰੀਮਤ ਹਾਂ, ਮੈਨੂੰ ਕੀ “ਸਾਰ ਹੈ । ਇੰਨਾਂ ਪਤਾ ਹੈ ਕਿ ਜਦ ਦਰਸ਼ਨ ਕੀਤਾ ਮੇਰੇ ਲੂੰ ਜੀਭ ਵਾਂਙੂੰ ਹੋ ਗਏ ਤੇ ਆਉਂ ਸੁਣੀਵੇ ਕਿ “ਵਾਹਿਗੁਰੂ ਵਾਹ

(੨੩੦ )

ਗੁਰੂ’ ਕਰਦੇ ਹਨ। ਫੇਰ ਮੈਂ ਤਾਂ ਇਸੇ ਵਿੱਚ ਰਹਿ ਗਈ, ਹੋਰ ਮੈਨੂੰ ਕੁਛ ਨਹੀਂ ਜੇ ਆਉਂਦਾ |

ਰਾਣੀ ਕਿਓਂਥਲਨੀ-ਵਿਸ਼ਨੂੰ ਰੂਪ ਸੰਖ ਚਕ੍ਰ ਗਦਾ ਪਦਮ ॥ ਰਾਣੀ ਡਡਵਾਲਨ-ਵਿਸ਼ਨੂੰ ਦੇ ਦਸ ਅਵਤਾਰ | ਤੈਨੂੰ ਕੇਹੜੇ ਦਿੱਸੇ, ਕਿਸ਼ਨ ਰੂਪ ।

ਰਾਣੀ ਕਿਓਥਲਨੀ-ਸਾਖਯਾਤ ਚਤਭੁਜ ਰੂਪ, ਅਵਤਾਰੀ ਮਨੁੱਖ ਰੂਪ ਨਹੀਂ।

ਰਾਣੀ ਹੰਡੂਰਨ-ਮੈਨੂੰ ਤਾਂ ਉਸ ਵੇਲੇ ਇਹ ਦਿਸਿਆ ਕਿ ਹੁਣੇ ਕਾ ਨੱਥ ਕੇ ਆਏ ਆਪਣੇ ਤੇਜ ਪ੍ਰਤਾਪ ਵਿੱਚ ਦਰਬਾਰ ਲਾ ਬੈਠੇ ਹਨ ਤੇ ਸਭ ਰਾਜੇ ਸ਼ਰਨ ਆ ਗਏ ਹਨ |

ਰਾਣੀ ਗੁਲੇਰਨ-ਦਰਸ਼ਨ ਕਰਕੇ ਚਿਤ ਕੀਤਾ ਹਾਰ ਸ਼ਿੰਗਾਰ ਲਾਹਵਾਂ, ਕੱਪੜੇ ਫੁਕਾਂ ਤੇ ਅੰਗ ਬਭੁਤ ਰਮਾਵਾਂ, ਭਗਵ ਪਹਨਾਂ, ਲਿਟਾਂ ਛੋੜ ਦਿਆਂ, ਕਿੰਗ ਲੈ ਲਵਾਂ ਤੇ ਦਰ ਦਰ ਫਿਰਾਂ ਤੇ ਕੁਕਾਂ: ਆਪ ਆਏ ਜਗ ਤਾਰਨ ਕਾਰਨ ਕਿ ਉਸਤੋਂ ਸੰਸਾਰ । ਨੈਣਾਂ ਦੇ ਦਰ ਸੁਰਜ ਖੜੋਤਾ ਮਿਲ ਕੇ ਨੈਣ ਉਘਾੜ। ..

ਰਾਦੀ ਡਡਵਾਲਨ-ਫੇਰ ਭੈੜੀਏ । ਉਡੀਕਦੀ ਕੀ ਏ ? ਮਾਰ ਛਾਲ, ਅਸੀ ਬੀ ਤੇਰੀ ਚਰਨ ਧੂੜ ਮੱਥੇ ਲਾਕੇ ਟੁਰੀਏ । ਪੀਪੇ ਦੀ ਸੌ ਰਾਣੀਆਂ ਵਿੱਚੋਂ ਸੀਤਾ ਤਰੀ, ਸਾਡੇ * ਬਾਈ ਧਾਰ ਵਿੱਚੋਂ ਗੁਲੇਰਨ ਤਰੀ । ਨਿੱਤਰ ਭੇੜੀਏ । ਸ਼ੁਭ

(੨੩੧)

ਵਾਸ਼ਨਾ ਵਿੱਚ ‘ਨਹਿ ਬਿਲੰਬ ਧਰਮ’ ਚਾਹੀਏ ॥ |

ਰਾਣੀ ਗੁਲੇਰਨ-(ਠੰਢਾ ਸਾਹ ਭਰਕੇ)ਪਤ ਆਗਯਾ

ਰਾਣੀ ਡਡਵਾਲਨ-ਖਾਂਦਾਏ ਖਸਮਾਂ ਨੂੰ ।

ਰਾਣੀ ਚੰਬਿਆਨ-ਤੇਰੀ ਜੀਭ ਕੁਛ ਭੇਡ ਦੀ ਵਧ ਗਈ ਉੱਨ ਵਾਂਗੁੰ ਕਤਰਨੀ ਦੀ ਮੁਥਾਜ਼ ਹੈ । ਮਨ ਵਧਿਆ ਚੰਗਾ ਨਹੀਂ, ਜੀਭ ਵਗ ਤੁਰੀ ਚੰਗੀ ਨਹੀਂ। ਉਹ ਕਥਾ ਨਹੀਓ ਸੁਣੀ ?

ਰਾਣੀ ਸੀ ਨਗਨ-ਹਾਰ ਵਾਲੀ ?

ਰਾਣੀ ਡਡਵਾਲਨ-ਸੁਣਾ ਦੇਹ ਜੋ ਮੇਰੇ ਮਨ ਚੰਦੇ ਨੂੰ ਬੀ ਕੋਈ ਲੱਗ। ਇਹ ਤਾਂ ਆਖਦਾ ਹੈ ਜਦ ਤਕ ਗੁੱਡੀ ਚੜ੍ਹੀ ਹੈ, ਦੇਹ ਡੌਰ, ਉੱਡ ਉਤਲੇ ਘਰੀਂ ਸੁਣਾਨਾ ਫੇਰ ਕਥਾ।

ਰਾਣੀ ਚੰਬਿਆਨ-ਇੱਕ ਰਾਜੇ ਨੇ ਆਪਣੀ ਪ੍ਰਮੇਸ਼ਰ ਭਗਤ ਤੀਮਤ ਉੱਤੇ ਇਕ ਹੋਰ ਵਿਆਹ ਕਰ ਲਿਆ ਤੇ ਨਵੀਂ ਵਹੁਟੀ ਦੇ ਘਰ ਡੇਰਾ ਪਾ ਲਿਆ ੧੨ ਵਰੇ ਪਹਿਲੀ ਦੇ ਮਹਲ ਹੀ ਨਾਂ ਗਿਆ । ਇਕ ਦਿਨ ਇਸ ਨਵੀਂ ਨੇ ਕਿਹਾ, ਮਹਾਰਾਜ ! ਤੁਸੀਂ ਇੱਕ ਰਾਤ ਮੇਰੀ ਸੌਂਕਣ ਦੇ ਘਰ ਹੋ » ਆਓ, ੧੨ ਵਰੇ ਉਸਨੂੰ ਨਹੀਂ ਮਿਲੇ ਹੋ, ਅੰਤ ਉਸਦਾ ਦਿਲ ਮੇਰੇ ਹੀ ਵਰਗਾ ਹੈ ਨਾਂ । ਰਾਜਾ ਮੰਨੇ ਨਾ, ਪਰ ਉਸਦੇ ਬਹੁਤ ਜ਼ੋਰ ਦੇਣ ਤੇ ਮੰਨਕੇ ਚਲਾ ਗਿਆ। ਜਦ ਰੋਟੀ ਖਾ ਕੇ * ਰਾਤ ਪੁਰਾਣੀ ਦੇ-ਜੋ ਪ੍ਰਮੇਸ਼ਰ ਦੀ ਭਗਤ ਸੀ-ਪਾਸ ਬੈਠਾ, ਤਦ ਓਹ ਪੱਖਾ ਕਰਨ ਲੱਗੀ, ਤਾਂ ਆਪ ਨੇ ਪੁੱਛਿਆ ਕਿ

(੨੩੨ )

ਕਿਉਂ ਤੇਰੀ ਸੌਂਕਣ ਨੇ ਅੱਜ ਮੈਨੂੰ ਤੇਰੇ ਘਰ ਘੱਲਿਆ ਹੈ ?

ਰਾਣੀ-ਉਸ ਦੀ ਕ੍ਰਿਪਾ ਹੈ ।

ਰਾਜਾ-ਤੂੰ ਬਾਰਾਂ ਵਰ ਕਿਸ ਤਰਾਂ ਬਤਾਏ ?

ਰਾਣੀ-ਪ੍ਰਮੇਸ਼ਰ ਦੇ ਸਿਮ੍ਰਨ ਵਿੱਚ ।

ਰਾਜਾ-ਤੇ ਮੈਨੂੰ ਯਾਦ ਕਦੇ ਨਹੀਂ ਕੀਤਾ, ਕਦੇ ਕਿਸੇ ਸੇਵਾ ਦਾ ਖਯਾਲ ਨਾ ਆਯਾ ? ਰਾਣੀ-ਮਹਾਰਾਜ, ਆਪ ਦੀ ਯਾਦ ਕੀ ਆਖਾਂ (ਨੇਣ ਭਰ ਆਏ ।

ਰਾਜਾ-ਮੇਰੀ ਸੇਵਾ।

ਰਾਣੀ-ਜੀ ਹੋਰ ਤਾਂ ਕੁਛ ਸਰਿਆ ਨਹੀਂ, ਪਰ ਦੋ ਵੇਲੇ ਸੌਂਕਣ ਦੇ ਘਰ ਗੋਲੀਆਂ ਦਾ ਭੇਸ ਕਰਕੇ ਜਾਂਦੀ ਹੁੰਦੀ ਸਾਂ ਤੇ ਨੌਕਰਾਂ ਨੂੰ ਇਨਾਮ ਦੇਕੇ ਖੁਸ਼ ਕਰਕੇ ਇਹ ਕਰਦੀ ਸਾਂ ਕਿ ਓਹ ਆਪ ਦਾ ਜੂਠਾ ਥਾਲ ਲਿਆ ਦੇਂਦੇ ਸਨ, ਤੇ ਮੈਂ ਪੀਤ ਨਾਲ ਮਾਂਜ ਆਉਂਦੀ ਸੀ । ਇਸ ਤੋਂ ਵਧੀਕ ਕੋਈ ਸੇਵਾ ਕਿਸ ਤਰਾਂ ਕਰਦੀ ? ਰਾਜੇ ਦਾ ਦਿਲ ਭਰ ਆਇਆ ਤੇ ਉਸ ਦੇ ਸ਼ੁਭ ਗੁਣਾਂ ਦਾ ਜਾਣੂ ਹੋਕੇ ਕਹਿਣ ਲੱਗਾ ਤੇ ਕਦੇ ਸੌਂਕਣ ਨੂੰ ਮਿਲੀ ? |

ਰਾਣੀ-ਜੀ ਕਈ ਵੇਰ ਮਿਲੀ ਤੇ ਇਹ ਅਰਦਾਸ ਕੀਤੀ ਕਿ ਇੱਕ ਵਾਰ ਰਾਜਾ ਮੈਨੂੰ ਮੇਲ । ,

ਰਾਜਾ-ਕਿਉਂ ? ਰਾਣੀ-ਮੈਂ ਆਪ ਤੋਂ ਖਿਮਾਂ ਲੈਣੀ ਸੀ। ਇਹ ਕਹਿਣਾ



(੨੩੩ )

ਸੀ ਕਿ ਪਾਤਸ਼ਾਹ ! ਆਪ ਨੇ ਜੋ ਹੋਰ ਵਿਆਹ ਕੀਤਾ, ਮੇਰੇ ਵਿੱਚ ਕੋਈ ਔਗਣ ਸੀ ਪਰ ਮੈਨੂੰ ਉਸ ਔਗਣ ਦੀ ਸਾਰ ਨਹੀਂ ਸੀ, ਇਸ ਕਰਕੇ ਮੇਰਾ ਉਹ ਔਗਣ ਮਾਫ ਕਰ ਦਿਓ, ਜੋ ਮੈਂ ਹਲਕੇ ਚਿਤ ਸੰਸਾਰ ਤੋਂ ਮਰਾਂ, ਬੱਸ ਇਸ ਖਿਮਾਂ ਲਈ ਤਰਲੇ ਲੈਂਦੀ ਰਹੀ

ਰਾਜਾ-(ਹੋਰ ਨਰਮ ਹੋਕੇ ਪੁੱਛਣ ਲੱਗਾ) ਕੀ ਸੌਂਕਣ ਨੇ ਮੇਹਰ ਕਰਕੇ ਮੈਨੂੰ ਤੇਰੇ ਘਰ ਘੱਲਿਆ ਹੈ ।

ਰਾਣ-ਜੀ ਹਾਂ

ਰਾਜਾ-ਤੈਥੋਂ ਕੋਈ ਸੇਵਾ ਨਹੀਂ ਲਈ ? ਕੋਈ ਵੱਡੀ ਨਹੀਂ ਮੰਗੀ ?

ਰਾਣੀ-ਕੀਹ ਸੇਵਾ ਲੈਣੀ ਸੀ ?

ਰਾਜਾ-ਤੂੰ ਅੱਜ ਤੱਕ ਉਸ ਨੂੰ ਕੋਈ ਥਾਂ, ਮਕਾਨ, | ਮਾਲ, ਪਦਾਰਥ ਨਹੀਂ ਦਿੱਤਾ ?

ਰਾਣੀ--ਇਨਾਂ ਨਿਕਾਰੀਆਂ ਗੱਲਾਂ ਦਾ ਕੀ ਖਯਾਲ ਹੋਇਆ, ਮੈਂ ਗਬ ਦੀ ਕੀ ਪਾਯਾਂ ? . |

ਰਾਜਾ-ਨਹੀਂ ਮੈਨੂੰ ਠੀਕ ਦੱਸ ਦਿਓ ?

ਰਾਣੀ-ਜੇ ਕੋਈ ਅਜੇ ਹੀ ਵੱਡੀ ਗੱਲ ਹੋਵੇ ਤਾਂ ਦੱਸਾਂ, ਤੁਛ ਗੱਲ ਦਾ ਕੀ ਦੱਸਾਂ ?

ਰਾਜਾ-ਤੁਛ ਬੀ ਦੱਸ ਦੇਹ, ਮੇਰੀ ਖੁਸ਼ੀ ਤੇ ਹੁਕਮ ।

ਰਾਣੀ-ਓਹ ਜੋ ਨੌਲੱਖਾ ਹਾਰ ਨਿਕਾਰਪੇਕਓ ਦਾਜ ਵਿੱਚ ਪਿਆ ਸੀ ਉਹ ਸੌਂਕਣ ਨੇ ਮੰਗਿਆ ਸੀ ਕਿ ਜੇ ਏਹ


(੨੩੪)

ਦੇ ਦੇਵੇ ਤਾਂ ਇਕ ਰਾਤ ਰਾਜਾ ਜੀ ਨੂੰ ਤੇਰੇ ਘਰ ਘੱਲ ਦਿਆਂ , ਗੀ । ਸੋ ਮਹਾਰਾਜ ! ਉਸ ਨੇ ਮੇਹਰ ਕਰ ਦਿੱਤੀ ਹੈ  ਹੁਣ , ਆਪ ਮੇਰਾ ਅਵਗੁਣ ਦੱਸ ਦਿਓ ਤੇ ਬਖਸ਼ ਦਿਓ

ਰਾਜਾ ਹੁਣ ਲਾਲੋ ਲਾਲ ਹੋ ਗਿਆ ਤੇ ਕਹਿਣ ਲੱਗਾ “ਅੱਛਾ ਉਸਨੇ ਹਮਾਰੀ ਕੀਮਤ ਨੌਂ ਲੱਖ ਡਾਲੀ ਹੈ ? ਨੌ ਲੱਖ? ਹਮ ਸੁਸਰੇ ਸਿਰਫ ਨੌ ਲਾਖ ਕੇ ਹੈਂ ?? ਬਸ ਇਸੇ ਗੁੱਸੇ ਵਿੱਚ ਮੈਂ ਉਸ ਤੋਂ ਆਪਾ ਤੇ ਰਾਜ ਭਾਗ ਵਾਰਿਆ ਤੇ ਉਸਨੇ ਮੇਰਾ ਮੁੱਲ ਨੌਲੱਖ ਹੀ ਪਾਯਾ ਹੈ, ਉਸ ਤੋਂ ਉਪਰਾਮ ਹੋ ਗਿਆ ਤੇ ਉਹ ਸਦਾ ਲਈ ਛੁੱਟੜ ਹੋ ਗਈ। ਇਸ ਹਾਲ ਵਿੱਚ ਉਸ ਛੁੱਟੜ ਰਾਣੀ ਨੇ ਇਕ ਦਿਨ ਨੌਲੱਖੋ ਹਾਰ ਨੂੰ ਕਿੱਲੀ ਤੇ । ਲਟਕਦਾ ਦੇਖਕੇ ਹਾਵਾ ਭਰਿਆ, ਜਿਸਨੂੰ ਚੂਹੜ ਨਾਮੇ । ਫਕੀਰ ਨੇ ਇੰਝ ਉਚਾਰਿਆ ਹੈ

:ਸ਼ਾਲਾ ਹਾਰ ਟੱਟੇ ਅਧ ਵਿੱਚ,

ਤੇਰੇ ਥੀਵਣ ਲਾਲ ਅਜਾਈ।

ਜੇ ਜਾਣਾਂ ਹਾਰੀ ਨੂੰ ਹਾਰ ਹਰੇਂਦਾ

ਤਾਂ ਹਾਰੇ ਹੱਥ ਨ ਲਾਈ ।

ਇਕ ਡਹਾਗ ਬਿਆ ਜਗ ਦੀ ਸ਼ੁਹਰਤ,

ਮੈਂ ਕਿਸ ਥੇ ਆਖ ਸੁਣਾਈ।

ਚੂਹੜ ਮਨ ਵਧੇ ਦੀਆਂ ਮਾਰਾਂ,

ਮੈਂ ਮੱਠੀਆਂ ਬੇਪਰਵਾਹੀਂ ।

ਸੋ ਡਡਵਾਲਨੇ ! ਮਨ ਵਧੇ ਤੋਂ ਡਰਿਆ ਕਰ । 

( ੨੩੫)

'

ਫਕੀਰ ਰੱਬੀ ਖੁਸ਼ੀ ਵੇਲੇ ਮਨ ਨੂੰ ਵਧਨੋਂ ਰੋਕਦੇ ਹਨ, , ਦੁਨੀਆਂਦਾਰ ਜਗਤ ਖੁਸ਼ੀ ਵੇਲੇ ਖੁਸ਼ੀ ਨੂੰ ਜਰਦੇ ਹਨ । ਤੂੰ ਬੋਕਦੀ ਹੈਂ ਵੇਖੀ ਕਿਤੇ ਕਪਾਹ ਹਾਸਾ ਨਾ ਹੱਸੀ ਜੋ ਪਈ ਝੰਬੀਵੇਂ ਤੇ ਛਟੀਵੇਂ ?

ਰਾਣੀ ਡਡਵਾਲਨ-ਵਾਹ ਪੰਡਿਤਾ ਜੀ ਦੀ ਮਾਤਾ!

ਆਖੀ ਤਾਂ ਕਲੇਜਾ ਹਮ ਨਾਲ ਠੰਢਾਾ ਯਖ਼ ਕਰ ਦੇਣ ਵਾਲੀ ਹਈ, ਪਰ ਜਬ ਤਕ ਸਹੀ ਤਬ ਤਕ ਸਹੀ । ਜਿਥੇ, ਚਾਰ ਬਲਦੀਆਂ ਹਨ, ਓਥੇ ਪੰਜਵੀਂ ਅਸੀਂ ਬਾਲ ਬਾਹਾਂਗੇ, ਪਰ ਹਣ ਦੀ ਘੜੀ ਕੌਣ ਦਿਲਗੀਰੀ ਕਰੇ। |

ਸਨਿੱਕੋ- (ਹੌਲੇ ਜਿਹੇ) ਕਾਸ਼ ! 'ਹਣ ਸੰਭਾਲਣ ਦੀ

ਜਾਚ ਅੰਤਰ੍ਰ-ਮਖ-ਸੁਖ ਦੀ ਆ ਜਾਵੇ, ਬੱਚੀਏ ! ਤੇਰਾ ਪਾਰ ਉਤਾਰਾ ਹੋ ਜਾਵੇ ।

ਰਾਣੀ ਡਡਵਾਲਨ-(ਸੁਣਕੇ) ਇਹ ਪਾਰ ਉਤਾਰਣ ਵਾਲੀ ਕੌਣ ਕੁਸਕੀ ਹੈ । (ਤੱਕ ਕੇ) ਅੱਛਾ ! ਇਹੋ ਭਾਵੇਂ ਪੰਡਤਾਣੀ ਦੀ ਸਖੀ ਤੇ ਅੰਤੰਗ ਸਹੇਲੀ ਹੈ। ਕਿਉਂ ਨਾ ਹੋਵੇ, ਕੀ ਆਖਿਆ ਈ ਅੰਤ-ਮੁਖ ਹੋਕੇ “ਹੁਣ ਵਿੱਚ’ ਸੁਖੀ ਜੀਵਾਂ ? ਓ ਭੋਲੀਏ ਅੰਤਰ੍ਰ ਮੁਖ ਅਗਲੇ ਜਨਮ, ਇਹ ਜਨਮ ਸਫਲ ਹੋ ਗਿਆ ਈ “ਦਰਸ਼ਨ ਹੋ ਗਏ’’ ਬੱਸ ਏਹ ਨਸ਼ਾ ਇਸ ਜਨਮ ਲਈ ਬਤੇਰਾ ਹੈ । ਸੇਵਾ, ਭਗਤੀ, ਪਯਾਰ, ਕਲਗੀਆਂ ਵਾਲੇ ਦਾ ਅਗਲੇ ਜਨਮ ਕਮਾਵਾਂਗੇ। ਇਸ ਜਨਮ ਤਾਂ ਇਹ ਨਸ਼ਾ ਹੀ ਨਹੀਂ ਉਤਰਨਾਂ ਕਿ ਮੇਰੇ ਜੇਹਾ ਕੌਣ ਹੈ ਜਿਸ ਨੂੰ 

(੨੩੬)

ਸਾਖਯਾਤ ਬ੍ਰਹਮ ਦੇ ਦਰਸ਼ਨ ਹੋ ਗਏ? ਜਿਸ ਲਈ ਜੋਗੀ ਧਯਾਨ ਧਰਦੇ ਤੇ ਤਪੀ ਤਪ ਸਾਧਨੇ ਹਨ, ਹੁਣ ਨੈਣੀ ਵੇਖ ਲਿਆ, ਕਿਸ ਨੇ? ਮੇਰੇ ਵਰਗੀ ਬੜਬੋਲਣ, ਬੇਅਦਬ ਗੁਸਤਾਖ ਨੇ, ਪਤੀ ਅਵੱਗਯਾ ਕਰਨ ਵਾਲੀ ਨੇ ਦਰਸ਼ਨ ਪਾ ਲਿਆ। ਪਾਪੀਆਂ ਨੂੰ ਵੀ ਦਰਸ਼ਨ ਦੇਂ’ਦਾ ਹੈ। ਮੇਰੇ ਵਰਗੀ ਨੂੰ ਬੀ ਦਿੱਸ ਪਿਆ ਏ, ਏਹ ਨਸ਼ਾ ਕੱਲ ਦਾ ਚੜਿਆ ‘ਕਿ ਮੈਂ ਦਰਸ਼ਨ ਪਾਯਾ ਹੈ’ ਇਸ ਜਨਮ ਨਹੀਂ ਲਹਣ ਲੱਗਾ। ਸਨਿੱਕੋ! ਅਗਲੇ ਜਨਮ, ਕੁੜੀਏ! ਅਗਲੇ ਜਨਮ, ਤਪ ਕਰਾਂਗੇ, ਘਾਲਾਂ ਘਾਲਾਂਗੇ। ਏਸ ਜਨਮ ਖੁਸ਼ੀਆਂ, ਰੱਬ ਨੇ ਧਨ ਦਿੱਤਾ,ਧਾਮ ਦਿੱਤਾ ਪਤੀ ਦਿੱਤਾ ਤੇ ਪਤੀ ਮੇਰ-ਵੱਸ-ਪਤੀ ਦਿੱਤਾ; ਫੇਰ ਗੁਮਾਨਭਰੀ, ਅਭਮਾਨਭਰੀ, ਮਾਨਮੱਤੀ ਦੀ ਗਿੱਚੀ ਦੇ ਮਣਕੇ ਨਹੀਂ ਤੋੜੇ ਸੂ;ਆਪਣਾ ਦਰਸ਼ਨ ਦਿੱਤਾ ਸੂ, ਮੈਨੂੰ ਬ੍ਰਿਕ ਪੀਹਕੇ ਆਪਣੀ ਬਾਕੀ ਨਹੀਂ ਸੂ ਦਿਖਾਈ, ਮੇਰੇ ਮੋਟੇ ਮੋਟੇ ਹਰਨਾਂ ਵਰਗੇ ਤੇ ਕੰਵਲਾ ਵਰਗੇ ਨੈਣ ਕਟੋਰਿਆਂ ਨੂੰ ਦਰਸ਼ਨਾਂ-ਹਾਂ ਦਿੱਸਦੇ ਦਰਸ਼ਨਾਂ, ਜ਼ਾਹਰ ਪਰਤੱਖ ਦਰਸ਼ਨਾਂ ਦੀ ਦਾਤ ਨਾਲ ਭਰ ਦਿੱਤਾ ਸੂ। ਕਿਉਂ ਸਨਿੱਕੋ! ਏਸ ਮੇਹਰ ਦਾ ਸ਼ੁਕਰ ਇੱਕ ਜਨਮ ਵਿੱਚ ਪੂਰਾ ਹੋ ਸਕਦਾ ਹੈ ? ਦੱਸ ਘੁਠੀਏ ? ਅੱਖਾਂ ਕਿਉਂ ਨੁਟ ਬੈਠੀ ਏ ? ਮੀਟੇ ਛਪਰਾਂ ਵਿੱਚੋਂ ਮੋਤੀ ਨਾ ਕਰ, ਮੈਂ ਜੌਹਰੀ ਨਹੀਂ, ਮੈਨੂੰ ਮੇਰੇ ਕੰਨਾਂ ਦੋ ਸੁਣਨ ਗੋਚਰੇ ਅੱਖਰਾਂ ਵਿੱਚ ਕਹੁ ਖਾਂ ਕੇ ਇੱਕ ਜਨਮ ਵਿੱਚ ਏਸ ਮੇਹਰ ਦਾ ਸ਼ੁਕਰ ਇੱਕ ਪਾਪੀ, ਜਿਸ ਦੇ ਲੂੰ ਬੀ ਜੀਭਾਂ ਹੋ ਜਾਣ ਤੇ ਕਰਦਾ ਬੀ ਸ਼ਕਰ ਦਿਨੇ ਰਾਤ ਰਹੇ, ਕਦੇ ਸ਼ਕਰ ਪੂਰਾ ਕਰ ਸਕਦਾ ਹੈ? ਹੋਵੇ ਆਪ ਪਵਿੱਤਤਾ ਦਾ ਬਲਦਾ ਭਾਂਬੜ ਤੇ ਦਰਸ਼ਨ ਦੇਵੇ ਮੇਰੇ ਵਰਗੇ ਅਭਮਾਨੀਆਂ ਨੂੰ। ਸਨਿੱਕੋ! ਇਸ ਮੇਹਰ ਦਾ ਸ਼ੁਕਰ, ਏਸ ਮੇਹਰ ਦਾ ਨਸ਼ਾ, ਨੀ ਆਹੋ ਨੀ ਗਯਾਨਣੇ! ਏਸ ਮੇਹਰ ਦਾ ਅਘਮਾਨ ਨੀ, ਅਮਾਨ ਨੀ, ਨੀ ਨੀ ਮੈਂ ਭੁੱਲ, ਅਭਮਾਨ ਨੀ ਅਭਮਾਨ, ਕਾਫੀ ਹੈ, ਬੱਸ ਹੈ। ਅਗਲੇ ਜਨਮ ਤੇ ਮੇਰੀਆਂ ਗੱਲਾਂ, ਫੇਰ ਕਰਾਂਗੇ ਤੇਰੇ ਨਾਲ ਰਲਕੇ, “ਅੰਤਰ ਮੁਖ ਧਨ' ਤੇ “ਹੁਣ ਨੂੰ ਸੰਭਾਲਾਂਗੇ ਕਿਸੇ ਹੋਰ ਸੁਖ ਵਿੱਚ, ਜਿਸ ਵਿੱਚ ਮੈਂ ਮਹੀਨ ਹੋ ਗਈ ਹੋਵਾਂਗੀ, ਹਾਲੇ ਤਾਂ ਮੈਂ ਮੈਗਲ ਹਾਂ, ਮੋਟੀ ਮੋਟੀ ਫੁੱਲੀ ਫੁੱਲੀ, ਠੁੱਲੀ ਠੁੱਲੀ।

ਪਦਮਾ―(ਗੱਲ ਟੁੱਕ ਕੇ) ਖਿਮਾ ਕਰਨੀ, ਤੁਹਾਡੇ ਕਟਾਖਰ ਗੂਹਯ ਹਨ।

ਰਾਣੀ ਡਡਵਾਲਨ―ਮੂੰਹ ਫੱਟੇ ਅਭਮਾਨੀ ਹਾਂ ਤੇ ਜਾਣਦੇ ਹਾਂ ਕਿ ਮਾੜਾ ਕਰਦੇ ਹਾਂ, ਪਰ ਪੇਸ਼ ਨਹੀਂ ਜਾਂਦੀ, ਅੱਜ ਹੋਰ ਨਸ਼ਾ ਚੜ ਗਿਆ ਹੈ। ਇੱਕ ਸੀ ਕਮਲੀ ਉੱਤੋਂ ਪੀ ਲਈ ਭੰਗ!

ਰਾਣੀ ਸ੍ਰੀੀ ਨਗ੍ਰਨ―ਮੇਰੀ ਵੀ ਸੁਣੋ! ਮੇਰਾ ਜੀ ਏਹ ਕੀਤਾ ਹੈ ਤੇ ਮੈਂ ਰਾਜੇ ਨੂੰ ਕਿਹਾ ਹੈ ਕਿ ਦੇਸ ਭਾਰ ਹੇਠ ਹੈ, ਰਾਜ ਉਪਦ੍ਰਵ ਹੋ ਰਿਹਾ ਹੈ ਇਹ 'ਧਰਾ ਭਾਰ ਹਰਨ ਆਏ' ਪ੍ਰਤੱਖ ਦਿਸਦੇ ਹਨ। ਤੁਸੀਂ ਹੁਣ ਸੁਲ੍ਹਾ ਕਰਨ ਆਏ ਹੋ, ਸੁਲਾ ਹੀ ਨਾ ਕਰੋ ਸਰਨ ਲੈਕੇ ਇਕ ਭਾਰੀ ਦਲ ਸਿੱਖਾਂ ਤੇ ਰਾਜ ਪੂਤਾਂ ਦਾ ਕੱਠਾ ਕਰਕੇ ਭਾਰਤ ਦਾ ਭਾਰ ਹਰ ਦਿਓ। ਸੋ ਭੈਣੋ! ਮੈਨੂੰ ਤਾਂ “ਧਰਾ-ਭਾਰ-ਹਰਨ" ਦਿਸਦੇ ਹਨ।

ਰਾਣੀ ਬਿਲਾਸਨ—ਮੈਨੂੰ ਕੁਛ ਨਹੀਂ ਦੱਸਿਆ, ਇਕ ਚਾਨਣੇ ਵਿੱਚ ਹੋਰ ਚਾਨਣਾ ਸੀ ਤੇ ਚਾਨਣ ਦੇ ਫੁੱਲ ਚਾਨਣੇ ਅਕਾਸ਼ ਤੋਂ ਢਹਿ ਰਹੇ ਸਨ ਤੇ ਕੋਈ ਕਹਿ ਰਿਹਾ ਸੀ ਖਾਕੀ ਜਾਮੇ ਤੇ ਨਹੀਂ ਭੁਲਣਾ। ਮੇਰੇ ਖ੍ਯਾਲ ਵਿੱਚ ਸਾਖ੍ਯਾਤ ਗੁਰੂ ਹਨ, ਤੇ ਗੁਰੂਆਂ ਦੇ ਗੁਰੂ ਹਨ, ਸ਼ਬਦ ਦੇ ਦਾਤੇ ਹਨ। ਮੈਂ ਅੱਗੇ ਮੰਤ੍ਰ ਲੀਤਾ ਹੋਯਾ ਹੈ: “ਅਯੰ ਆਤਮਾ ਬ੍ਰਹਮ” ਤੇ ਨਿੱਤ ਜਪਦੀ ਹਾਂ। ਪਰ ਹਜੂਰੀ ਵਿੱਚ ਜਾਕੇ ਇਹ ਭੁੱਲ ਗਿਆ ਤੇ ਜੀਭ ਤੇ ਚੜ੍ਹ ਗਿਆ "ਵਾਹਿਗੁਰੂ"। ਇਸ ਤੋਂ ਮੈਂ ਜਾਤਾ ਕਿ ਜੁਗ ਜੁਗ ਦਾ ਗੁਰੂ, ਗੁਰੂਆਂ ਦਾ ਗੁਰੂ ਇਹੋ ਹੈ।

ਰਾਣੀ ਡਡਵਾਲਨ—ਸੱਭੇ ਝਿਲਮਿਲ ਝਿਲਮਿਲ। ਜੋ ਸਾਡੀ ਰਾਇ ਸੋ ਠੀਕ

ਪਦਮਾ—ਮੇਰੀ ਇਕ ਮਾਵਾਂ ਤੋਂ ਵਡੀਆਂ ਅੱਗੇ ਬੇਨਤੀ ਹੈ। ਉਹ ਇਹ ਕਿ ਕੀ ਤੁਸਾਂ ਕੋਈ ਕੀਤੀ ਹੈ?

ਸਾਰੀਆਂ:—ਨਹੀਂ ਜੀ।

ਰਾਣੀ ਡਡਵਾਲਨ—ਸੁਣ ਨੀ ਪੜ੍ਹੀਏ ਕੁੜੀਏ ਟਕੇ ਸੇਰੀ ਗੱਲ। ਦੋ ਤਰਾਂ ਦੇ ਹਨ ਪਰਵਾਨੇ, ਪਰਵਾਨੇ ਜਾਣਨੀ ਹੈਂ ਨਾਂ? ਭੰਬਟ! ਇਕ ਤਾਂ ਲਾਟ ਵੇਖਦਿਆਂ ਲਾਟ ਨੂੰ ਜੱਫੀ ਪਾਕੇ ਲਾਟ ਵਿੱਚ ਸਮਾ ਜਾਂਦੇ ਹਨ, ਦੁਜੇ ਨੇੜੇ ਹੋ ਹੋ ਪਰਖਦੇ ਹਨ ਕਿ ਉਹੋ ਹੈ ਕੋਈ ਹੋਰ, ਉਹ ਪਰਖਦੇ ਪਰਖਦੇ ਖੰਭ ਸੜਵਾ ਡਿੱਗ ਪੈਂਦੇ ਹਨ, ਫੇਰ ਉੱਡਣ ਜੋਗੇ ਨਹੀਂ ਰਹਿੰਦੇ, ਤੇ ਪ੍ਰੀਖਿਆਾ ਹੋ ਗਈ ਕਰਕੇ ਸਿੱਕ ਵਧ ਜਾਂਦੀ ਹੈ, ਸੋ ਵਧਦੀ ਸਿੱਕ ਵਿੱਚ ਕਿ ਕਿਵੇਂ ਮਿਲੀਏ, ਤੜਫਦੇ ਹਨ। ਕਦੇ ਡਿੱਠੇ ਨੀ ਕਿ ਨਹੀਂ ਦੀਵੇ ਦੇ ਹੇਠਾਂ ਡਿੱਗੇ ਹੋਏ ਖੰਭ ਸੜੇ ਭੰਬਟ, ਤੜਫਦੇ ਤੇ ਸਹਿਕਦੇ ਤੇ ਲਾਟ ਤੋਂ ਦੂਰ ਹੀ ਦੂਰ ਸਿੱਕਦੇ ਤੇ ਸਸਕਦੇ।

ਪਦਮਾ―ਤੇ ਕੋਈ ਪਰਖਦੇ ਸਾਰ ਲਾਟ ਵਿੱਚ ਨਹੀਂ ਪਰਵੇਸ਼ ਕਰ ਜਾਂਦੇ?

ਰਾਣੀ ਡਡਵਾਲਨ―ਹਾਂ ਨੀ ਕੁੜੀਏ ਆਹੋਨੀ, ਸੱਚੀ ਨੀ, ਐਹੋ ਜਹੇ ਬੀ ਹੁੰਦੇ ਨੀ, ਨੀ ਤੂੰ ਤਾਂ ਕੁਛ ਸਿਆਣੀ ਹੈ ਨੀ ਧੀਏ! ਲੈ ਹੁਣ ਫੇਰ ਪਰਖ, ਪਰ ਫੇਰ ਕੁਛ ਸਾਨੂੰ ਬੀ ਦੱਸਾਂਗੇ ਕਿ ਓਥੇ ਹੀ ਰਹ ਜਾਏਗੀ ਪਰ ਅਸਾਂ ਪਰਤਾਵੇ ਦੀ ਸੁਣਕੇ ਕੀਹ ਲੈਣਾ ਹੈ? ਸਾਨੂੰ ਤਾਂ ਚ ਗਿਆ ਹੈ ਨਸ਼ਾ "ਖੁਸ਼ੀਆਂ ਨਿੱਤ ਨਵੀਆਂ ਮੇਰੇ ਸਤਿਗੁਰ ਦੇ ਦਰਬਾਰ" ਸਿੱਖ ਗਾਉਂਦੇ ਸੁਣੀਂਦੇ ਸਨ, ਸੋ ਲੈ ਲਈਆਂ ਖੁਸ਼ੀਆਂ | ਸਾਖਤ ਹੈ ਸਾਖ੍ਯਾਤ।

ਪਦਮਾ―ਮੇਰੀ ਬੇਨਤੀ ਇਹ ਹੈ ਕਿ ਜੇ ਮੇਰੀ ਪਰਖ ਵੀ ਤੁਸਾਡੇ ਖ੍ਯਾਲਾਂ ਨਾਲ ਮਿਲ ਜਾਵੇ ਤਾਂ ਮੈਂ ਪਿਤਾ ਜੀ ਨੂੰ ਬਿਨੈ ਕਰਾਂਗੀ ਤੇ ਤੁਸੀਂ ਆਪਣੇ ਆਪਣੇ ਸਿਰਤਾਜਾਂ ਤੇ ਜੋਰ

ਪਾਓ ਕਿ ਇਹ ਜੰਗ ਬੰਦ ਹੋਣ ਤੇ ਇਕ ਭਾਰੀ ਤਾਕਤ ਤੁਰਕ ਰਾਜ ਦੇ ਵਿਰੁੱਧ ਬਣ ਜਾਵੇ।

ਰਾਣੀ ਡਡਵਾਲਨ-ਆਖਣਾ ਕੀਏ? ਏਹ ਪਹਾੜੀਏ ਮਾਹਣੂੰ ਖਿਨ ਤੋਲਾ ਖਿਨ ਮਾਸਾ, ਤੱਵੇ ਦੀ ਛਿੱਟ, ਪਲ ਭਰ ਸੂੰ ਸੂੰ, ਫੇਰ ਤਪਸ਼, ਕੱਲ੍ਹ ਦੇ ਸਾਰੇ ਲੱਟੂ ਹੋ ਗਏ ਹਨ ਮੇਰਾ ਮੁਣਸ ਤਾਂ ਅੰਮ੍ਰਤ ਛਕਕੇ ਤਯਾਰ ਬਰ ਤਯਾਰ ਹੋਣ ਨੂੰ ਤਯਾਰ ਹੈ। ਗੱਲ ਤਾਂ ਕਾਕੀ! ਤੇਰੀ ਸ਼ੁਭ ਹੈ ਤੇ ਹੋ ਬੀ ਜਾਉ, ਪਰ ਜਦੋਂ ਤੁਰਕਾਂ ਮਾਰੀ ਭਬਕੀ, ਆਯਾ ਅੰਦਰ ਖਾਨੇ ਇਸ਼ਾਰਾ ਦਿੱਲੀਓ, ਤਦ ਸਭ ਨੇ ਡੱਡੂਆਂ ਦੀ ਪਸੇਰੀ ਬਣ ਜਾਣਾ ਹੈ। ਫਸਾਦ ਤਾਂ ਸਾਰੇ ਨੁਰੰਗੇ ਦੇ ਹਨ ਜੋ ਆਪੋ ਵਿੱਚ ਲੜਾ ਮਰਾ ਰਿਹਾ ਹੈ। ਉਂਜ ਕਰੋ ਜਤਨ।

ਪਦਮ-ਫੇਰ ਜੋ ਅੱਗੋਂ ਭਗਵਾਨ ਕਰੇ, ਪਰ ਇੱਕ ਵੇਰੀ ਸ਼ੁਭ ਜਤਨ ਹੋ ਜਾਏ।

ਡਡਵਾਲਨ-ਪ੍ਰੀਖ੍ਯਾ ਸੰਭਲਕੇ ਕਰੀਂ। ਪ੍ਰੀਖ੍ਯਾ ਕਰਨੀ ਆਪਾ ਹੋਮ ਕਰਨਾ ਹੁੰਦਾ ਹੈ।

ਸਾਰੀਆਂ-ਜ਼ਰੂਰ ਹੋ ਜਾਏ।

ਸਾਹਿਤ੍ਯ ਪੁਸਤਕਾਂ ਲਿਖਣ ਨਾਲ ਨਹੀਂ ਬਣਦਾ, ਦੁਸਰੀਆਂ ਬੋਲੀਆਂ ਥੀਂ ਪਰਾਈਆਂ ਰਚਨਾਂ ਦੇ ਉਲਬੇ ਕਰਨ ਨਾਲ ਨਹੀਂ ਉੱਨਤ ਹੋ ਸੱਕਦਾ। ਘਰ ਘਰ ਗਲੀ ਗਲੀ ਮਾਹਵਾਰੀ ਯਾ ਹਫਤੇਵਾਰ ਯਾ ਰੋਜ਼ਾਨਾ ਅਖਬਾਰਾਂ। ਦੇ ਵਿੱਚ ਕੂੜਾ ਕਰਕਟ ਛਾਪਣਾ, ਰੋਜਾਨਾ ਜ਼ਿੰਦਗੀ ਦੇ ਝਗੜੇ ਫਸਾਦ ਝੇੜੇ ਰੌਲੇ, ਬਿਖਰੀਆਂ ਤੇ ਖਿੰਡੀਆਂ ਸੁਰਤਾਂ ਦੀਆਂ ਬੇਚੈਨੀਆਂ ਨੂੰ ਅਕਲੀ ਉਕਸਾਵਟਾਂ ਦੇ ਰੂਪ ਵਿੱਚ ਅੰਕਿਤ ਕਰ ਕਰ ਕਦੀ ਉਨ੍ਹਾਂ ਨੂੰ ਕਵਿਤਾ ਦਾ ਲਕਬ ਦੇ ਬਾਹਰ ਟੋਰਨਾ, ਕਦੀ ਪ੍ਰਸਤਾਵ, ਕਦੀ ਲੇਖ ਆਖ ਪਾਣੀ ਉੱਪਰ ਲਕੀਰਾਂ ਵਾਂਗ ਵਾਹ ਠੇਹਲਣਾ। ਇਹ ਸਭ ਸਾਹਿਤ੍ਯ ਸੁੱਚੇ ਸਾਹਿਤ੍ਯ ਦੀ ਉੱਨਤੀ ਵਿੱਚ ਪੱਥਰ ਡਾਹਵਣ ਦਾ ਕੰਮ ਕਰਨਾ ਹੈ

ਅਸਲੀ ਤੇ ਸੁੱਚਾ ਸਾਹਿਤ੍ਯ ਮਹਾਤਮਾਂ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ, ਬੰਦੇ ਜਿਸ ਕੌਮ ਵਿੱਚ ਪੈਦਾ ਹੋਣ ਉਸ ਵਿੱਚ ਸਾਹਿਤਯ ਦਾ ਧਨ, ਆਪ-ਮੁਹਾਰਾ ਮੀਂਹ ਵਾਂਗ ਵਰਦਾ ਹੈ। ਜਿਸ ਤਰਾਂ ਉੱਚੇ ਮਹਿਲਾਂ ਨਾਲ ਕੋਈ ਕੌਮ ਉੱਚੀ ਨਹੀਂ ਹੁੰਦੀ। ਜੇ ਉਹਦੇ ਬੰਦੇ ਵੱਡੇ ਦਿਲਾਂ ਵਾਲੇ ਉੱਚੀਆਂ ਸੂਰਤਾਂ ਵਾਲੇ ਹੋਣ ਤੇ ਭਾਵੇਂ ਕੱਖਾਂ ਦੀਆਂ ਝੁੱਗੀਆਂ ਵਿੱਚ ਰਹਿਣ, ਉਹ ਕੌਮ ਨੂੰ ਵੱਡਾ ਤੇ ਉੱਚਾ ਕਰਦੇ ਹਨ, ਇਸੀ ਤਰਾਂ ਸਾਹਿਤ੍ਯ ਵੀ ਉਨ੍ਹਾਂ ਮਹਾਂਪੁਰਖਾਂ ਦੇ ਪ੍ਰਛਾਵਿਆਂ ਵਿੱਚ ਪਲਦੀ ਹੈ। ਪੰਜਾਬੀ ਸਾਹਿਤ੍ਯ ਜੋ ਹੈ ਸੋ ਫਕੀਰਾਂ, ਗੁਰੂ ਪਿਆਰਿਆਂ, ਸੁਰਤੀ ਪੁਰਖਾਂ ਦੇ ਵਚਨ ਹਨ ਤੇ ਉਹ ਇਸ ਤਰਾਂ ਦਾ ਤੀਰ ਬਰਸਾਉਣਾ ਸਾਹਿਤ੍ਯ ਹੈ ਕਿ ਜਿਹੜਾ ਇਹਦਾ ਜਾਣੁ ਹੋਯਾ ਉਹਨੂੰ ਹੋਰ ਕੋਈ ਬੋਲੀ ਭਾਂਦੀ ਨਹੀਂ। ਤੇ ਪੰਜਾਬੀ ਸਾਹਿਤ੍ਯ ਦੇ ਬਾਣ ਪਿਆਰ ਭਰੇ ਕਲੇਜਿਆਂ ਨੂੰ ਵਿੰਨਦੇ ਹਨ ਅਰ ਪਿਆਰ ਦੇ ਛੇਕ ਵੀ ਕਰਦੇ ਹਨ ਅਰ ਪਿਆਰ ਦੇ ਜ਼ਖਮਾਂ ਨੂੰ ਵੀ ਭਰਦੇ ਹਨ॥

ਇਸ ਸਾਹਿਯਤ ਦੀ ਉੱਨਤੀ ਫਕੀਰ ਦਿਲਾਂ ਦੇ ਡੂੰਘੇ ਤੇ ਅਸਗਾਹ ਵਹਿਣਾਂ ਵਿੱਚ ਹੈ, ਉਹ ਵਹਿਣ ਪੈਣ, ਮਾਮਲੇ ਦਰਪੇਸ਼ ਆਣ, ਕਦੀ ਕਿਸੀ ਦੇ ਦੀਦਾਰ ਹੋਣ, ਨੈਣ ਲਾਲ ਹੋਣ, ਦਿਲ ਨੂੰ ਅਣੀਆਲੇ ਤੀਰ ਚੁੱਬਣ, ਅੱਧੇ ਅੰਦਰ ਹੋਣ ਅੱਧੇ ਬਾਹਰ, ਵਡਿਆਂ ਵਡੇ ਨਾ ਜਾਣ, ਪੀੜ ਹੋਵੇ, ਤੁਣਕੇ ਵੱਜਣ, ਤੇ ਉਨ੍ਹਾਂ ਜੀਵਨ ਦੇ ਪਿਆਰ ਤਜਰਬਿਆਂ, ਉੱਚੀਆਂ ਨੀਦਰਾਂ ਤੇ ਦਿਲ ਦੀਆਂ ਚੀਖਾਂ ਤੇ ਕਸੀਸਾਂ ਵਿੱਚ ਦੀ ਕੋਈ ਨਵੇਂ ਆਵਾਜ ਮਾਰਨ, ਉਹ ਮਿੱਠੇ ਪਿਆਰ ਰਾਗ ਦੇ ਆਪਮੁਹਾਰੇ ਅਲਾਪ, ਪੰਛੀ ਵਤ, ਫੁੱਲ ਦੇ ਚੁੱਪ-ਰੰਗ-ਅਲਾਪ, ਸੁਗੰਧ ਰਾਗ ਵਾਂਗ, ਕੋਈ ਰਚਨਾਂ, ਕੋਈ ਇਲਾਹੀ ਰੰਗ,ਕਦੀ ਕਦੀ ਕਿਧਰੋਂ ਉਪਜੇ, ਹਾਂ ਉਪਜੇ, ਬਣਾਈ ਨਾ ਜਾਵੇ, ਉਹ ਸੁੱਚੇ ਸਾਹਿਯਤ ਦਾ ਸਮਾਂ ਬੰਨ੍ਹੇ॥

ਪਰ ਕਿੱਥੇ? ਜਿੱਥੇ ਕੰਡਿਆਂ ਨੂੰ ਪਾਲਿਆ ਜਾਵੇ, ਫੁੱਲਾਂ ਨੂੰ ਸੁਕਾਇਆ ਜਾਵੇ, ਖੁਦਗਰਜ਼ੀ ਲਾਲਚ, ਮੁਹਰੇ ਹੋ ਸ਼ੋਰ ਪਾਣ, ਕਵੀ ਬਣਨ, ਸਾਹਿਤਯ ਆਚਾਰਯ ਅਖਵਾਣ ਨਿਰੇ ਅਖਵਾਣ ਲਈ ਲੋਕਾਂ ਦੀ ਸੁਰਤਾਂ ਮਲੀਨ

ਅਰ ਚੰਚਲ ਹੋਣ, ਉਥੇ ਸਾਹਿਯਤ ਦਾ ਰੰਗ ਕਿੱਥੇ ?

ਹਰ ਇਕ ਕੌਮ ਦਾ ਆਪਣਾ ਆਪਣਾ ਸਾਹਿਯਤ ਹੁੰਦਾ ਹੈ, ਅੰਗਰੇਜ਼ੀ ਸਾਹਿਤਯ ਬਹੁਤ ਕਰਕੇ ਪੋਲੀਟੀਕਲ ਇਤਹਾਸ, ਤੇ ਜੰਗ ਲੜਾਈ, ਤੇ ਕੌਮਾਂ ਨੂੰ ਫਤਹ ਕਰ ਉਨ੍ਹਾਂ ਨੂੰ ਕਿਸ ਤਰਾਂ ਹਕੂਮਤ ਤੇ ਕਾਨੂਨ ਵਿੱਚ ਰੱਖਣਾ, ਕਾਨੂਨ ਆਦਿ ਦਾ ਬਣਿਆ ਹੈ, ਜਿਹੜੇ ਪਾਰਖੀ ਬੰਦੇ ਹਨ ਉਹ ਵੇਖਦੇ ਹਨ ਕਿ ਅੰਗਰੇਜੀ ਬੋਲੀ ਵਿੱਚ ਕੋਈ ਲਿਰਕ ਤੇ ਸੁੱਚਾ ਰੋਮੈਂਟਕ ਸਾਹਿਤਯ (Lyrical and Romantic literature) ਹੀ ਨਹੀਂ, ਨਾਟਕ ਚੇਟਕ ਚੰਚਲ ਤੇ ਜਿਹੇ ਲੜਨ ਭਿੜਨ ਤੇ ਦੂਜੀਆਂ ਕੌਮਾਂ ਨੂੰ ਵਾਹੁਣ ਵਾਲੀਆਂ ਬੇਚੈਨ ਸੁਰਤਾਂ ਨੂੰ ਰਤਾਕੂੂ ਠੰਢ ਪਾਣ ਦੇ ਸਾਮਾਨ ਹਨ ਅੰਗਰੇਜ਼ੀ ਸਾਹਿਯਤ ਥੀੀ ਪਹਿਲਾਂ ਰੋਮਨ ਐਮਪਾਇਰ ਵਿੱਚ ਵੀ ਇਹੋ ਜਿਹੀਆਂ ਖੇਡਾਂ ਦਾ ਸਾਹਿਤਯ ਸੀ ਤੇ ਇਹੋ ਕੁਛ (Lyric) ਸੀ ਕਿ ਕਵੀ ਅਮੀਰਾਂ ਦੇ ਮੇਜ਼ਾਂ ਪਰ ਅਕੱਠੇ ਦੇ ਸਨ ਤੇ ਸੁਹਣੀਆਂ ਗਹਿਣੇ ਕਪੜੇ ਪਾਏ ਸਜੀਆਂ ਧਜੀਆਂ ਅਮੀਰ ਸਵਾਣੀਆਂ ਦੇ ਪ੍ਰਚਾਵੇ ਖਾਤਰ ਤੁਕਬੰਦੀ ਕਰਦੇ ਸਨ ਤੇ ਜਿਹੜੇ ਕਿਸੀ ਸਵਾਣੀ ਨੂੰ ਭਾ ਜਾਣ ਉਨਾਂ ਦੀ ਇੱਜ਼ਤ ਹੁੰਦੀ ਸੀ। ਇਓਂ ਰੋਮਨ ਐਮਪਾਇਰ ਕੰਡਿਆਂ ਨੂੰ ਪਾਣੀ ਲਾ ਲਾ ਪਾਲਦੇ ਸਨ। ਫੁੱਲਾਂ ਦੀ ਇਹੋ ਜਿਹੀਆਂ ਕੌਮਾਂ ਵਿੱਚ ਕੋਈ ਪੁੱਛ ਨਹੀਂ ਹੁੰਦੀ

ਅਮਰੀਕਾ ਵਿੱਚ ਇਹੋ ਜਿਹੀ ਤਜਾਰਤੀ ਹਲ ਚਲ ਹੈ ਕਿ ਟਿਕਾ ਦਾ ਉਥੇ ਵੀ ਕੋਈ ਸਾਹਿਤਯ ਪੈਦਾ ਨਹੀਂ ਹੋਇਆ। ਇਕ ਅਧ ਬੰਦਾ ਹੋਇਆ ਹੈ, ਐਮਰਸਨ ਨੇ ਕੁਛ ਅਨੁਭਵੀ ਪ੍ਰਸਤਾਵ ਲਿਖੇ, ਤੇ ਖੇਡ ਦੇਖੋ, ਉਹਦੇ ਖਿਆਲ ਲੈ ਲੈ ਟਰਾਈਨ ਜਿਹੇ ਬੰਦਿਆਂ ਨੇ ਕਲਮਾਂ ਸਵਾਰ ਸਵਾਰ,ਸੋਹਣੇ ਸੋਹਣੇ ਫਿਕਰੇ ਪਏ ਘੜੇ, ਤੇ ਘੜ ਘੜ ਪੋਥੀਆਂ ਬਣਾਈਆਂ ਤੇ ਲੱਖਾਂ ਦੀ ਤਹਦਾਦ ਵਿੱਚ ਵੇਚੀਆਂ ਹਾਂ ਜੀ ਵੇਚੀਆਂ, ਐਮਰਸਨ ਨੂੰ ਉਨ੍ਹਾਂ ਵੇਚਿਆ, ਉਸ ਵਿਚਾਰੇ ਨੂੰ ਇਕ ਵਿਆਖਯਾਨ ਲਈ ਦੋ ਡਾਲਰ ਤੇ ਉਹਦੇ ਘੋੋੜੇ ਵਾਸਤੇ ਦਾਣਾ ਮੂੰਹ ਚੜਕੇ ਮੰਗ ਕੇ ਮਿਲਦਾ ਸੀ। ਸੋ ਅਮਰੀਕਾ ਵਿੱਚ ਵੀ ਪੰਜਾਬੀ ਦੇ ਪਾਏ ਦਾ ਲਿਰਕ ਸਾਹਿਤਯ ਹਾਲੇ ਤਕ ਨਹੀਂ ਉਪਜ ਸਕਿਆ, ਬਣਾਇਆ ਬਹੁਤ ਕੁਛ ਪਰ ਉਪਜ ਨਹੀਂ ਸਕਿਆ॥

ਜਰਮਨ ਸਾਹਿਤਯ ਵਿੱਚ ਅਜੀਬ ਪੰਜਾਬੀ ਵਰਗਾ ਲਿਰਕ ਸਾਹਿਤਯ ਹੈ, ਉਹੋ ਜਿਹੇ ਕਲ ਵਲ ਬੰਦਿਆਂ ਨੂੰ ਹੋਏ ਤੇ ਉਨ੍ਹਾਂ ਆਪਣੇ ਹੱਡਬੀਤੀਆਂ ਗੱਲਾਂ ਲਿਖੀਆਂ ਫਰਾਂਸੀਸੀ ਵਿੱਚ ਵੀ ਪੰਜਾਬੀ ਵਰਗੀ ਲਿਰਕ ਸਾਹਿਤਯ ਹੈ॥

ਇਕ ਅਜੀਬ ਕੁਛ ਰੂਹ ਦੇ ਲਗਾਓ ਦੀ ਖੇਡ

ਦੀ ਗੱਲ ਹੈ ਪਰ ਜੋ ਸਾਹਿਤਕ ਰੰਗ ਕਵਿਤਾ ਵਿੱਚ ਰਾਣਾ ਸੂਰਤ ਸਿੰਘ ਜੀ ਦੇ ਕਰਤਾ ਜੀ ਨੇ ਆਪਣੀਆਂ ਕਈ ਇਕ ਇਕਲੋਤਰੀਆਂ ਛੋਟੀਆਂ ਕਵਿਤਾਵਾਂ ਵਿੱਚ ਭਰਿਆ ਹੈ ਉਸ ਤਰਾਂ ਦਾ ਰੰਗ ਜਾਪਾਨ ਦੀ ਲਿਰਕ ਸਾਹਿਤਯ ਵਿੱਚ ਹੈ, ਪੰਛੀਆਂ, ਬੁਟਿਆਂ, ਪੱਥਰਾਂ, ਦਰਯਾਵਾਂ, ਤੇ ਕੁਦਰਤ ਦੇ ਜਲਵਿਆਂ ਤੇ ਪਰਛਾਵਿਆਂ ਵਿੱਚ ਦੀ ਉਹ ਇਲਾਹੀ ਪਰੀਤ ਤੀਰ ਪ੍ਰੋਤੇ ਦਰਦ ਦੇ ਜੋ ਵਚਨ ਨਿਕਲੇ ਹਨ, ਉਹ ਜਾਪਾਨੀ ਲਿਰਕ ਪੋਇਟਰੀ ਦੇ ਸਾਂਝੇ ਹਨ ਤੇ ਸਹਿਜ ਸੁਭਾ ਉਪਜੇ ਹਨ॥

ਸਾਡੇ ਆਪਣੇ ਮੁਲਕ ਵਿੱਚ ਉਹ ਸਭ ਸਾਹਿਤਯ ਪੰਜਾਬੀ ਨਾਲ ਆਣ ਟੱਕਰ ਖਾਂਦੇ ਹਨ ਜਿਨਾਂ ਵਿੱਚ ਭਗਤੀ ਭਾਵ ਹੈ, ਸ਼ਾਸਤਿਕ ਸਾਹਿਤਯ ਦਾ ਪੁਰਾਣਾ ਤਰੀਕਾ ਕੋਈ ਜੀਆਦਾਨ ਦੇਣ ਵਾਲੀ ਚੀਜ਼ ਨਹੀਂ ਤੇ ਉਸ ਤਰਾਂ ਦੀਆਂ ਜਿੰਨੀਆਂ ਪੁਸਤਕਾਂ ਕਿਸੇ ਵੀ ਪੰਜਾਬੀ ਵਿੱਚ ਲਿਖੀਆਂ ਹਨ, ਉਹ ਪੰਜਾਬੀ ਸਾਹਿਤਯ ਦੇ ਮਰਮ ਥੀ ਅਣਜਾਣ ਹਨ ਮੈਂ ਉੱਪਰ ਕਹਿ ਆਇਆ ਹਾਂ ਕਿ ਹਰ ਇਕ ਮੁਲਕ ਤੇ ਕੌਮ ਦਾ ਸਾਹਿਤਯ ਆਪਣੇ ਵੱਖਰਾਪਨ ਵਿੱਚ ਹੋਕੇ ਸੁਗੰਧਿਤ ਹੋ ਸੱਕਦਾ ਹੈ, ਜੇ ਪੰਜਾਬੀ ਹੁਣ ਅੰਗਰੇਜ਼ੀ ਸਾਹਿਤਯ ਦੀ ਨਕਲ ਕਰੇ ਤਦ ਭਾਵੇਂ ਕੁਛ ਬਣ ਜਾਵੇ ਸਾਹਿਤਯ ਮਰ ਜਾਵੇ ਗਾ। ਹਰ ਕੌਮ ਦਾ ਸਾਹਿਤਯ ਉਹਦੀ ਜੀਨਅਸ ਦਾ ਸਹਿਜ ਸੁਭਾ ਉਪਜਿਆ ਪ੍ਰਕਾਸ਼ ਹੁੰਦਾ ਹੈ, ਸੋ ਪੰਜਾਬੀ ਸਿਰਫ। ਗੁਰਮੁੱਖੀ ਫਕੀਰੀ ਰੰਗ ਵਿੱਚ ਸੋਭਾ ਪਾ ਸੱਕਦੀ ਹੈ। ਬੁੱਲ੍ਹੇ ਸ਼ਾਹ ਨੂੰ ਗੁਰਮੁੱਖੀ ਮੁਰਸ਼ਦੀ ਰੰਗ ਲੱਗਾ, ਇਸ ਮੰਦਰ ਦੀ ਉਸਾਰੀ ਉਸ ਕੀਤੀ, ਵਾਰਸ ਸ਼ਾਹ ਨੂੰ ਕੁਛ ਥੋੜ੍ਹਾ ਫਕੀਰੀ ਦਾ ਠਰਕ ਹੋਇਆ ਉਹ ਵੀ ਇਸ ਵਿੱਚ ਗਾ ਉੱਠਿਆ। ਕਾਦਰਯਾਰ ਆਦਿਕ ਸਭ ਫਕੀਰੀ ਦੇ ਠਰਕ ਵਾਲੇ ਬੰਦੇ ਸਨ। ਜਿਨ੍ਹਾਂ ਵਿਚ ਸੱਚੇ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਨੇ ਬੀਰ ਰਸ ਭਰਿਆ, ਤੇ ਸਤਿਗੁਰਾਂ ਦੇ ਨਿਮਾਣੇ ਸਿੱਖ ਸਿਪਾਹੀ। ਅੰਗਰੇਜ਼ ਨਾਲ ਲੜਨ ਨੂੰ ਲਾਹੌਰੋਂ ਨਿਕਲੇ ਤੇ ਜੰਗ ਕੀਤਾ। ਉਸ ਨਿਜ਼ਾਰੇ ਨੂੰ ਇਕ ਅਜੀਬ ਫਕੀਰੀ ਉਦਾਸੀ ਵਿੱਚ ਸ਼ਾਹ ਮੁਹੰਮਦ ਨੇ ਗਾ ਦਿੱਤਾ। ਸ਼ਾਹ ਮੁਹੰਮਦ ਦਾ ਕਿੱਸਾ ਵੀ ਇਕ ਵੈਰਾਗ ਦੀ ਸ਼ੂਕਦੀ ਨੇ ਹੈ, ਗਾ ਗਾ ਕੇ ਰੋਣ ਆਉਂਦਾ ਹੈ॥

"ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੀਂ"।

ਸੋ ਕੰਗਾਲ ਦੁਨੀਆਂ ਦੇ ਧੰਧੇ ਵਿੱਚ ਫਸਿਆਂ, ਦੁਖੀ, ਚੰਚਲ, ਗੰਦੀਆਂ ਮੰਦੀਆਂ, ਦੁਖ ਮਿਧੀਆਂ ਸੂਰਤਾਂ ਦਾ ਕੰਮ ਨਹੀਂ ਕਿ ਪੰਜਾਬੀ ਸਾਹਿਤ੍ਯ ਦੇ ਮੰਦਰ ਤਕ ਅੱਪੜ ਵੀ ਸੱਕਨ, ਅੰਦਰ ਵੜਨਾ ਕਿੱਥੇ? ਇਹ ਪਿਆਰ ਕੁਠੀ ਮਰ ਜਾਣੀ ਸੱਸੀ ਦੀ ਬੋਲੀ ਹੈ: "ਉਠੀ ਫਜਰੀ ਪਨੂੰ ਨਜਰੀ ਨਹੀਂ ਆਇਆ"। ਜਿਸ ਕਦੀ ਪੁਨੂੰ ਰਾਵਿਆ ਹੀ ਨਹੀਂ, ਉਸ ਕੀ ਕੂਕਣਾ ਹੈ?

"ਇਸ਼ਕ ਕਰਨ ਤਲਵਾਰ ਦੀ ਧਾਰ ਕਪਨ,
ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ।
ਇਹ ਕੰਮ ਨਹੀਂ ਅਣਭੰਗੀਆਂ ਦਾ,
ਇਹ ਤਾਂ ਕੰਮ ਹੈ ਸਿਰਾਂ ਥੀਂਲੰਗਿਆਂ ਦਾ"॥

ਕਦੀ ਭੈਣਾਂ ਦੇ ਭਰਾਵਾਂ ਦੇ ਵਿਜੋਗ ਵਿਚ ਕੀਰਣੇ ਸੁਣੇ ਜੇ! ਕਦੀ ਮਾਵਾਂ ਦੇ ਪੁਤਾਂ ਦੇ ਸੱਲਾਂ ਦੀਆਂ ਚੀਕਾਂ ਸੁਣੀਆਂ ਜੇ, ਕਦੀ ਸੋਹਣੀ ਦੀ ਤਾਂਘਾਂ ਦੀਆਂ ਲਹਿਰਾਂ ਦੇ ਕੱਪਰ ਪੈਂਦੇ ਦੇਖੇ ਜੇ॥

"ਸਾਹਿਤ੍ਯ ਬਨਾਣਾ", ਉਪਜਣਾ ਤੇ ਉਪਜਾਣਾ ਤਾਂ ਮੰਨਿਆ ਨਾ ਹੁੰਦਾ ਹੈ ਓ ਭਲਿਓ! ਅੰਗਰੇਜ਼ਾਂ ਦਾ ਬੰਗਾਲੀਆਂ ਦਾ, ਮੁਲਾਂ ਮਲਵਾਣਿਆਂ ਦਾ ਕੰਮ ਹੋਵੇ ਤਾਂ ਹੋਵੇ, ਸੱਸੀ ਨੇ ਯਾ ਸੋਹਣੀ ਨੇ, ਯਾ ਸਾਹਿਬਾਂ ਨੇ, ਯਾ ਬੁਲ੍ਹੇ ਨੇ, ਯਾ ਸ਼ਾਹ ਹੂਸੈਨ ਨੇ ਸਾਹਿਤਯ ਕੀ ਬਨਾਉਣਾ ਹੈ, ਉਹ ਤਾਂ ਉਨ੍ਹਾਂ ਦੇ ਦਿਲਾਂ ਨੂੰ ਚੀਰ ਕੇ, ਧਰਾਂ ਨੂੰ ਫਾੜ ਕੇ ਉਨ੍ਹਾਂ ਦੀਆਂ ਵਿਲੂੰਦਰੀਆਂ ਛਾਤੀਆਂ ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓ ਭੋਲਿਓ! ਸਾਹਿਤ੍ਯ ਉਪਜਦਾ ਹੈ, ਨਾ ਬੀਜਿਆ ਜਾਂਦਾ ਹੈ, ਨਾ ਬਣਦਾ ਹੈ, ਬੀ ਹਰ ਇਕ ਸ਼ੈ ਦਾ ਹੈ ਪਰ ਸਾਹਿਤਯ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰ੍ਹਦਾ ਹੈ ਤੇ ਇਕ ਇਕ ਕਤਰੇਂ ਵਿੱਚ ਲਖ ਲਖ ਬਾਗ਼ ਹਨ।