ਛੰਤ ਗੁਰੂ ਅਮਰ ਦਾਸ ਜੀ

ਵਿਕੀਸਰੋਤ ਤੋਂ
Jump to navigation Jump to search

1. ਸਾ ਧਨ ਬਿਨਉ ਕਰੇ ਜੀਉ

ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥
ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥
ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥
ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥
ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥
ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥੨੪੩॥

(ਸਾ ਧਨ=ਜੀਵ-ਇਸਤ੍ਰੀ, ਬਿਨਉ=ਬੇਨਤੀ, ਸਾਰੇ=ਸੰਭਾਲਦੀ ਹੈ,
ਚੇਤੇ ਕਰਦੀ ਹੈ, ਮਹਲੁ=ਪਰਮਾਤਮਾ ਦਾ ਟਿਕਾਣਾ, ਪਰੁ ਕੀਜੈ=
ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ, ਤਿਸਨਾ ਅਗਨਿ=ਚਾਹਤ ਦੀ
ਅੱਗ, ਸਾਚਾ=ਸਦਾ-ਥਿਰ ਰਹਿਣ ਵਾਲਾ)

2. ਧਨ ਰੈਣਿ ਸੁਹੇਲੜੀਏ ਜੀਉ

ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥
ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥
ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥
ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥
ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥
ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥੨੪੩॥

(ਧਨ=ਜੀਵ-ਇਸਤ੍ਰੀ, ਰੈਣਿ=ਰਾਤ, ਸਿਉ=ਨਾਲ, ਭਾਉ=ਪ੍ਰੇਮ,
ਕਰੇ=ਕਰ ਕੇ, ਅਨਦਿਨੁ=ਹਰ ਰੋਜ਼, ਭਾਓ=ਭਾਉ,ਪਿਆਰ,
ਜੀਅ ਕੀ ਮੇਲੀ=ਦਿਲੀ ਪਿਆਰ ਵਾਲੀ, ਸਾਰੀ=ਸੰਭਾਲੇ,
ਨਾਮੇ=ਨਾਮ ਵਿਚ ਹੀ, ਕਾਮਣਿ=ਇਸਤ੍ਰੀ, ਨਾਹ ਪਿਆਰੀ=
ਖਸਮ ਦੀ ਪਿਆਰੀ, ਗਲਿ=ਗਲਿ ਵਿਚ)

3. ਧਨ ਏਕਲੜੀ ਜੀਉ

ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥
ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥
ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥
ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥
ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥
ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥੨੪੪॥

(ਭਾਇ=ਪਿਆਰ ਵਿਚ, ਮੁਠੀ=ਠੱਗੀ ਗਈ, ਕਰਾਰੇ=ਤਕੜੇ,
ਦੁਤਰੁ=ਜਿਸ ਤੋਂ ਪਾਰ ਲੰਘਣਾ ਔਖਾ ਹੋਵੇ, ਮੋਹਿ=ਮੋਹ ਵਿਚ,
ਖੁਆਈ=ਖੁੰਝੀ ਹੋਈ, ਕੂੜਿ=ਝੂਠੇ ਮੋਹ ਵਿਚ, ਵਿਗੁਤੀ=ਖ਼ੁਆਰ
ਹੋਈ, ਪਿਰਿ=ਪਤੀ ਨੇ, ਮੁਤੀ=ਛੱਡ ਦਿੱਤੀ, ਸਹਜੇ=ਆਤਮਕ
ਅਡੋਲਤਾ ਵਿਚ, ਮਾਤੀ=ਮਸਤ)

4. ਤਾ ਮਿਲੀਐ ਹਰਿ ਮੇਲੇ ਜੀਉ

ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥
ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥
ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥
ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥
ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥
ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥੨੪੪॥

(ਭਰਮੁ=ਮਨ ਦੀ ਭਟਕਣਾ, ਚੁਕਾਏ=ਦੂਰ ਕਰੇ, ਘੋਰ ਅੰਧਾਰੁ=
ਘੁੱਪ ਹਨੇਰਾ, ਮਗੁ=ਰਸਤਾ, ਵਰੁ=ਖਸਮ, ਭਾਇ=ਪਿਆਰ ਵਿਚ)

5. ਪਿਰ ਬਿਨੁ ਖਰੀ ਨਿਮਾਣੀ ਜੀਉ

ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥੨੪੪॥

(ਖਰੀ=ਬਹੁਤ, ਨਿਮਾਣੀ=ਗਰੀਬ, ਕਿਉ ਜੀਵਾ=ਕਿਵੇਂ ਮੈਂ
ਜੀਊ ਸਕਦੀ ਹਾਂ, ਕਾਪੜੁ=ਕੱਪੜਾ, ਤਨਿ=ਸਰੀਰ ਉੱਤੇ,
ਕਾਪਰੁ=ਕੱਪੜਾ, ਜਾ=ਜਦੋਂ, ਪਿਰ ਭਾਵੈ=ਪਿਰ ਨੂੰ ਪਸੰਦ
ਆਉਂਦੀ ਹੈ, ਅੰਕਿ=ਗੋਦ ਵਿਚ, ਸਬਦੈ=ਸ਼ਬਦ ਦੀ ਰਾਹੀਂ,
ਰਾਵੀ=ਮਿਲ ਸਕਦੀ ਹਾਂ, ਲਾਹਾ=ਲਾਭ, ਸੰਸਾਰੇ=ਜਗਤ ਵਿਚ,
ਕਾਮਣਿ=ਜੀਵ-ਇਸਤ੍ਰੀ, ਨਾਹ=ਖਸਮ, ਸਾਰੇ=ਸੰਭਾਲਦੀ ਹੈ)

6. ਸਾ ਧਨ ਰੰਗੁ ਮਾਣੇ ਜੀਉ

ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥੨੪੪॥

(ਸਾ ਧਨ=ਜੀਵ-ਇਸਤ੍ਰੀ, ਅਹਿ=ਦਿਨ, ਨਿਸਿ=ਰਾਤ,
ਵੀਚਾਰੇ=ਵਿਚਾਰਦੀ ਹੈ, ਇਨ ਬਿਧਿ=ਇਸ ਤਰੀਕੇ ਨਾਲ,
ਸੋਹਾਗਣਿ=ਚੰਗੇ ਭਾਗਾਂ ਵਾਲੀ, ਰੰਗਿ=ਪ੍ਰੇਮ-ਰੰਗ ਵਿਚ,
ਗਹੀਐ=ਪ੍ਰਾਪਤ ਕਰ ਲਈਦਾ ਹੈ, ਦੁਬਿਧਾ=ਮੇਰ-ਤੇਰ,
ਨਿਵਾਰੇ=ਦੂਰ ਕਰ ਲੈਂਦੀ ਹੈ, ਵਰੁ=ਖਸਮ, ਸਗਲੇ=ਸਾਰੇ)

7. ਕਾਮਣਿ ਪਿਰਹੁ ਭੁਲੀ ਜੀਉ

ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥੨੪੪॥

(ਪਿਰਹੁ=ਖਸਮ ਤੋਂ, ਮੋਹਿ=ਮੋਹ ਵਿਚ, ਮੁਠੀ=ਲੁੱਟੀ ਹੋਈ,
ਕੂੜਿਆਰੇ=ਕੂੜੇ ਪਦਾਰਥਾਂ ਦੀ ਵਣਜਾਰਨ, ਸਾਰੇ=ਸੰਭਾਲਦੀ
ਹੈ, ਜੂਐ=ਜੂਏ ਵਿਚ, ਰਿਦੈ=ਹਿਰਦੇ ਵਿਚ, ਅਧਾਰੋ=ਆਸਰਾ)

8. ਮਿਲੁ ਮੇਰੇ ਪ੍ਰੀਤਮਾ ਜੀਉ

ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥੨੪੪॥

(ਮੈ=ਮੈਨੂੰ, ਨੈਣੀ=ਅੱਖਾਂ ਵਿਚ, ਭਾਵੈ=ਚੰਗਾ ਲੱਗਦਾ, ਹਾਵੈ=
ਹਾਹੁਕੇ ਵਿਚ, ਕਰਉ=ਮੈਂ ਕਰਦੀ ਹਾਂ, ਘਰਿ=ਹਿਰਦੇ-ਘਰ
ਵਿਚ, ਆਏ=ਆ ਕੇ)

9. ਮਾਇਆ ਸਰੁ ਸਬਲੁ ਵਰਤੈ ਜੀਉ

ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥
ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥
ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥
ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥
ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥
ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥੨੪੫॥

(ਮਾਇਆ ਸਰੁ=ਮਾਇਆ ਦੇ ਮੋਹ ਦਾ ਸਰੋਵਰ, ਸਬਲੁ=
ਬਲ ਵਾਲਾ,ਤਕੜਾ, ਵਰਤੈ=ਆਪਣਾ ਪ੍ਰਭਾਵ ਪਾ ਰਿਹਾ ਹੈ,
ਦੁਤਰੁ=ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਬੋਹਿਥਾ=
ਜਹਾਜ਼, ਖੇਵਟੁ=ਮਲਾਹ, ਇਨ ਬਿਧਿ=ਇਸ ਤਰੀਕੇ ਨਾਲ,
ਗੁਰਮੁਖਿ=ਗੁਰੂ ਦੀ ਸਰਨ ਪਿਆਂ, ਇਉ=ਇਸ ਤਰ੍ਹਾਂ, ਰਾਮ
ਨਾਮਿ=ਪਰਮਾਤਮਾ ਦੇ ਨਾਮ ਨੇ, ਕਿਲਵਿਖ=ਪਾਪ, ਮਨੂਰਾ=
ਸੜਿਆ ਹੋਇਆ ਲੋਹਾ, ਕੰਚਨ=ਸੋਨਾ)

10. ਇਸਤਰੀ ਪੁਰਖ ਕਾਮਿ ਵਿਆਪੇ ਜੀਉ

ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥
ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥
ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥
ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥
ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥੨੪੬॥

(ਕਾਮਿ=ਕਾਮ-ਵਾਸਨਾ ਵਿਚ, ਵਿਆਪੇ=ਫਸੇ ਰਹਿੰਦੇ ਹਨ,
ਬਿਧਿ=ਜੁਗਤਿ, ਸੁਤ=ਪੁੱਤਰ, ਖਰੇ=ਬਹੁਤ, ਡੂਬਿ=ਡੁੱਬ ਕੇ,
ਮਾਇਆ-ਮੋਹ ਦੇ ਸਰੋਵਰ ਵਿਚ ਨਕਾ-ਨਕ ਫਸ ਕੇ, ਮੁਏ=
ਆਤਮਕ ਮੌਤ ਮਰ ਗਏ, ਗਤਿ=ਆਤਮਕ ਜੀਵਨ ਦੀ ਹਾਲਤ,
ਧਾਤੁ=ਭਟਕਣਾ, ਸੰਸਾਰੇ=ਸੰਸਾਰ ਵਿਚ, ਸਭੁ ਕੋ=ਹਰੇਕ ਜੀਵ,
ਜਾਸੀ=ਫਸ ਜਾਇਗਾ, ਉਬਰੇ=ਬਚ ਗਏ, ਵਖਾਣੈ=ਉਚਾਰਦਾ ਹੈ,
ਘਟ=ਹਿਰਦਾ, ਗੁਰਮਤਿ=ਗੁਰੂ ਦੀ ਮਤਿ ਲੈ ਕੇ)

11. ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ

ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥
ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥
ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥
ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥
ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥
ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥੨੪੬॥

(ਕੋ=ਕੋਈ ਭੀ, ਥਿਰੁ=ਸਦਾ ਕਾਇਮ ਰਹਿਣ ਵਾਲਾ, ਬਾਜੀ=ਖੇਡ,
ਦ੍ਰਿੜੁ=ਪੱਕੀ ਕਰ ਕੇ ਟਿਕਾ, ਵਾਪਾਰਾ=ਵਣਜ, ਅਗਮ=ਅਪਹੁੰਚ,
ਅਪਾਰਾ=ਬੇਅੰਤ, ਪਾਈਐ=ਹਾਸਲ ਕਰੀਦਾ ਹੈ, ਆਪੁ=ਆਪਾ-ਭਾਵ,
ਮੁਗਧ=ਮੂਰਖ, ਮਾਰਗਿ=ਰਸਤੇ ਉਤੇ, ਸੁਹਾਵੇ=ਸੋਹਣੇ ਜੀਵਨ ਵਾਲੇ,
ਅਨਦਿਨੁ=ਹਰ ਰੋਜ਼)

12. ਆਪਿ ਕਰਾਏ ਕਰੇ ਆਪਿ ਜੀਉ

ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥
ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥
ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥
ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥
ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥
ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥੨੪੬॥

(ਕਰਾਏ=ਕਰਾਂਦਾ ਹੈ, ਆਪੇ=ਆਪ ਹੀ, ਸਬਦਿ=ਸ਼ਬਦ ਵਿਚ,
ਸਵਾਰੇ=ਸੋਹਣੇ ਬਣਾਂਦਾ ਹੈ, ਜੁਗੁ ਜੁਗੁ=ਹਰੇਕ ਜੁਗ ਵਿਚ, ਦਾਨਾ=
ਸਿਆਣਾ,ਜਾਣਨ ਵਾਲਾ, ਬੀਨਾ=ਪਰਖਣ ਵਾਲਾ, ਹਿਰਦੈ=ਹਿਰਦੇ
ਵਿਚ, ਵਿਟਹੁ=ਤੋਂ)

13. ਹਮ ਘਰੇ ਸਾਚਾ ਸੋਹਿਲਾ

ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥
ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥
ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥
ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥੪੩੯॥

(ਹਮ ਘਰੇ=ਮੇਰੇ ਹਿਰਦੇ-ਘਰ ਵਿਚ, ਸਾਚਾ ਸੋਹਿਲਾ=ਸਦਾ-ਥਿਰ
ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ, ਸਾਚੈ ਸਬਦਿ=ਸਦਾ-ਥਿਰ
ਹਰੀ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ,
ਸੁਹਾਇਆ=ਸੋਹਣਾ ਬਣ ਗਿਆ ਹੈ, ਧਨ=ਜੀਵ-ਇਸਤ੍ਰੀ, ਪਿਰ=
ਪ੍ਰਭੂ-ਪਤੀ, ਕਾਮਣਿ=ਜੀਵ-ਇਸਤ੍ਰੀ, ਸਹਜੇ=ਸਹਜਿ, ਆਤਮਕ
ਅਡੋਲਤਾ ਵਿਚ, ਮਾਤੀ=ਮਸਤ, ਰਾਵੈ=ਮਾਣਦੀ ਹੈ, ਰੰਗਿ=ਪ੍ਰੇਮ-ਰੰਗ
ਵਿਚ, ਰਾਤੀ=ਰੰਗੀ ਹੋਈ, ਆਪੁ=ਆਪਾ-ਭਾਵ, ਵਰੁ=ਖਸਮ,
ਸਬਾਇਆ=ਸਾਰਾ)

14. ਦੂਜੜੈ ਕਾਮਣਿ ਭਰਮਿ ਭੁਲੀ

ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥
ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥
ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥
ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥
ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥
ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥੪੩੯॥

(ਦੂਜੜੈ=ਕਿਸੇ ਹੋਰ ਕੋਝੇ ਪਿਆਰ ਵਿਚ, ਭਰਮਿ=ਭਟਕਣਾ ਵਿਚ,
ਭੁਲੀ=ਕੁਰਾਹੇ ਪੈ ਜਾਂਦੀ ਹੈ, ਮਨਮੁਖਿ=ਆਪਣੇ ਮਨ ਦੇ ਪਿੱਛੇ ਤੁਰਨ
ਵਾਲੀ, ਝੂਰੇ=ਅੰਦਰੇ ਅੰਦਰ ਦੁੱਖੀ ਹੁੰਦੀ ਹੈ, ਸੇਵਿ=ਸੇਵਾ ਕਰ ਕੇ,
ਹਦੂਰੇ=ਅੰਗ-ਸੰਗ ਵੱਸਣ ਵਾਲਾ, ਵਿਗਸੀ=ਖਿੜ ਪਈ, ਸਰਸੀ=
ਰਸ ਸਹਿਤ ਹੋ ਗਈ,ਆਨੰਦਿਤ ਹੋ ਗਈ, ਸੁਭਾਏ=ਪ੍ਰੇਮ ਵਿਚ
ਮਗਨ ਹੋ ਗਈ, ਮਿਲਿ=ਮਿਲ ਕੇ)

15. ਪਿਰੁ ਸੰਗਿ ਕਾਮਣਿ ਜਾਣਿਆ

ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥
ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥
ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥
ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥
ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥
ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥੪੪੦॥

(ਸੰਗਿ=ਨਾਲ, ਮੇਲਿ=ਪ੍ਰਭੂ-ਮਿਲਾਪ ਵਿਚ, ਅੰਤਰਿ=ਹਿਰਦੇ ਵਿਚ,
ਸਬਦਿ=ਸ਼ਬਦ ਦੀ ਰਾਹੀਂ, ਸਹਜੇ=ਆਤਮਕ ਅਡੋਲਤਾ ਵਿਚ, ਤਪਤਿ=
ਤਪਸ਼,ਸੜਨ, ਸੁਭਾਖਿਆ=ਮਿੱਠੀ ਬੋਲੀ, ਪੜਿ=ਪੜ੍ਹ ਕੇ, ਮੋਨੀ=ਸਦਾ
ਚੁੱਪ ਰਹਿਣ ਵਾਲੇ ਸਾਧੂ, ਭੇਖੀ=ਵਖ ਵਖ ਭੇਖਾਂ ਵਾਲੇ ਸਾਧੂ, ਮੁਕਤਿ=
ਵਿਕਾਰਾਂ ਤੋਂ ਖ਼ਲਾਸੀ, ਬਉਰਾਨਾ=ਝੱਲਾ)

16. ਸਾ ਧਨ ਮਨਿ ਅਨਦੁ ਭਇਆ

ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥
ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥
ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥
ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥
ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥
ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥੪੪੦॥

(ਸਾ ਧਨ ਮਨਿ=ਜੀਵ-ਇਸਤ੍ਰੀ ਦੇ ਮਨ ਵਿਚ, ਮੇਲਿ=ਮਿਲਾਪ ਵਿਚ,
ਹਰਿ ਕੈ ਰਸਿ=ਪ੍ਰਭੂ ਦੇ ਪ੍ਰੇਮ-ਰਸ ਵਿਚ, ਰਸੀ=ਭਿੱਜ ਗਈ, ਸਾਰੇ=
ਸੰਭਾਲਦੀ ਹੈ, ਮਨਿ=ਮਨ ਵਿਚ, ਸੇਜ=ਹਿਰਦਾ-ਸੇਜ, ਸੁਹਾਵੀ=ਸੋਹਣੀ,
ਜਿਤੁ ਘਰਿ=ਜਿਸ ਹਿਰਦੇ-ਘਰ ਵਿਚ, ਸੋਹਿਲੜਾ=ਖ਼ੁਸ਼ੀ ਦਾ ਗੀਤ, ਜੁਗ
ਚਾਰੇ=ਚੌਹਾਂ ਜੁਗਾਂ ਵਿਚ,ਸਦਾ ਹੀ, ਕਾਰਜ ਸਾਰੇ=ਕੰਮ ਸਫਲ ਹੁੰਦੇ ਹਨ)

17. ਮੇਰੇ ਮਨ ਬੈਰਾਗੀਆ

ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥
ਹਰਿ ਸੋਹਿਲਾ ਤਿਨ੍ਹ੍ਹ ਸਦ ਸਦਾ ਜੋ ਹਰਿ ਗੁਣ ਗਾਵਹਿ ॥
ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥
ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥
ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥
ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥੪੪੦॥

(ਬੈਰਾਗੀਆ=ਵੈਰਾਗ ਵਿਚ ਆਇਆ ਹੋਇਆ, ਕਰਿ=ਕਰ ਕੇ,
ਕਿਸੁ=ਕਿਸ ਨੂੰ, ਸੋਹਿਲਾ=ਖੁਸ਼ੀ ਦਾ ਗੀਤ, ਸਦ=ਸਦਾ, ਜੋ=ਜੇਹੜੇ
ਮਨੁੱਖ, ਛੋਡਿ=ਛੱਡ ਦੇ, ਜਾਣਏ=ਜਾਣਦਾ ਹੈ, ਜਲਿ=ਜਲ ਵਿਚ, ਥਲਿ=
ਧਰਤੀ ਵਿਚ, ਮਹੀਅਲਿ=ਧਰਤੀ ਦੇ ਤਲ ਉਤੇ,ਆਕਾਸ਼ ਵਿਚ, ਸੋਈ=
ਉਹ ਹੀ, ਪਛਾਣਏ=ਪਛਾਣਦਾ ਹੈ, ਜਿਨਿ=ਜਿਸ ਨੇ, ਕੇਰਾ=ਦਾ, ਪਾਵਏ=
ਪਾਂਦਾ ਹੈ, ਇਵ=ਇਉਂ, ਅਨਦਿਨੁ=ਹਰ ਰੋਜ਼)

18. ਜਹ ਜਹ ਮਨ ਤੂੰ ਧਾਵਦਾ

ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥
ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥
ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥
ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥
ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥
ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥੪੪੦॥

(ਜਹ=ਜਿੱਥੇ, ਧਾਵਦਾ=ਦੌੜਦਾ, ਤਹ=ਉਥੇ, ਨਾਲੇ=ਨਾਲ ਹੀ,
ਸਿਆਣਪ=ਚਤੁਰਾਈ, ਸਮਾਲੇ=ਆਪਣੇ ਅੰਦਰ ਸਾਂਭ ਕੇ ਰੱਖ,
ਸਮਾਲਹੇ=ਸਮਾਲਹਿ,ਜੇ ਤੂੰ ਯਾਦ ਕਰੇਂ, ਪਰਮ ਪਦੁ=ਸਭ ਤੋਂ
ਉੱਚਾ ਆਤਮਕ ਦਰਜਾ, ਪਾਵਹੇ=ਤੂੰ ਪ੍ਰਾਪਤ ਕਰ ਲਏਂ, ਗੰਢੁ=
ਜੋੜ,ਪੱਕਾ ਸੰਬੰਧ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ)

19. ਮਨ ਤੂੰ ਜੋਤਿ ਸਰੂਪੁ ਹੈ

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥੪੪੧॥

(ਜੋਤਿ=ਨੂਰ,ਚਾਨਣ, ਮੂਲੁ=ਅਸਲਾ, ਪਛਾਣੁ=ਸਾਂਝ ਬਣਾਈ ਰੱਖ,
ਗੁਰਮਤੀ=ਗੁਰੂ ਦੀ ਮਤਿ ਲੈ ਕੇ, ਰੰਗੁ=ਆਤਮਕ ਆਨੰਦ, ਸਹੁ=
ਖ਼ਸਮ-ਪ੍ਰਭੂ, ਸੋਝੀ=ਸਮਝ, ਪਰਸਾਦੀ=ਕਿਰਪਾ ਨਾਲ, ਜਾਣਹਿ=
ਜੇ ਤੂੰ ਸਾਂਝ ਪਾ ਲਏਂ, ਦੂਜਾ ਭਾਉ=ਹੋਰ ਪਿਆਰ, ਵਜੀ ਵਧਾਈ=
ਚੜ੍ਹਦੀ ਕਲਾ ਪ੍ਰਬਲ ਹੋ ਜਾe, ਤਾ=ਤਦੋਂ,ਤਾਂ)

20. ਮਨ ਤੂੰ ਗਾਰਬਿ ਅਟਿਆ

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥
ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥
ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥
ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥
ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥੪੪੧॥

(ਗਾਰਬਿ=ਅਹੰਕਾਰ ਨਾਲ, ਅਟਿਆ=ਲਿਬੜਿਆ ਹੋਇਆ,
ਜਾਹਿ=ਜਾਏਂਗਾ, ਭਵਾਹਿ=ਭਵਾਇਆ ਜਾਹਿਂਗਾ, ਮੁਗਧ=
ਮੂਰਖ, ਪਛੁਤਾਵਹੇ=ਪਛੁਤਾਹਿਂਗਾ, ਤਿਸਨਾ=ਲਾਲਚ, ਚੇਤਹਿ
ਨਾਹੀ=ਤੂੰ ਚੇਤਦਾ ਨਹੀਂ, ਜਾਵਹੇ=ਜਾਏਂਗਾ)

21. ਇਕਿ ਜੰਤ ਭਰਮਿ ਭੁਲੇ

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥
ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥
ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥
ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥
ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥
ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥੪੪੧॥

(ਭਰਮਿ=ਭਟਕਣਾ ਵਿਚ, ਭੁਲੇ=ਕੁਰਾਹੇ ਪਏ ਹੋਏ, ਤਿਨਿ=ਉਸ ਨੇ,
ਤਿਨਿ ਸਹਿ=ਉਸ ਖਸਮ ਪ੍ਰਭੂ ਨੇ, ਦੂਜੈ ਭਾਇ=ਮਾਇਆ ਦੇ ਪਿਆਰ
ਵਿਚ, ਕਮਾਏ=ਕਮਾ ਕੇ,ਕਰ ਕਰ ਕੇ, ਕੁਮਾਰਗਿ=ਭੈੜੇ ਰਾਹ ਤੇ,
ਵਸਾਈ=ਵੱਸ,ਜੋਰ, ਅਵਿਗਤਿ=ਮੰਦੀ ਹਾਲਤ, ਜਿਨਿ=ਜਿਸ ਨੇ,
ਖਰਾ=ਬਹੁਤ, ਗੁਰਮੁਖਿ=ਗੁਰੂ ਦੀ ਸਰਨ ਪਾ ਕੇ, ਬੁਝਾਏ=ਸਮਝਾਂਦਾ
ਹੈ, ਤੁਧੁ=ਤੂੰ ਹੀ)

22. ਆਪਣੇ ਪਿਰ ਕੈ ਰੰਗਿ ਰਤੀ ਮੁਈਏ

ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥
ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥
ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥
ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥
ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥
ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥੫੬੭॥

(ਪਿਰ=ਪਤੀ, ਕੈ ਰੰਗਿ=ਦੇ ਪ੍ਰੇਮ-ਰੰਗ ਵਿਚ, ਰਤੀ=ਰੰਗੀ ਹੋਈ, ਮੁਈਏ=
ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀਏ, ਨਾਰੇ=ਹੇ ਜੀਵ-ਇਸਤ੍ਰੀਏ,
ਸਬਦਿ=ਗੁਰੂ ਦੇ ਸ਼ਬਦ ਦੀ ਰਾਹੀਂ, ਰਾਵੇ=ਮਾਣਦਾ ਹੈ,ਮਿਲਿਆ ਹੋਇਆ ਹੈ,
ਭਾਇ=ਪ੍ਰੇਮ ਦੇ ਕਾਰਨ, ਸਿਉ=ਨਾਲ, ਨੇਹੁ=ਪਿਆਰ, ਆਪੁ=ਆਪਾ-ਭਾਵ,
ਸਾ ਧਨ=ਜੀਵ-ਇਸਤ੍ਰੀ, ਸੁਹਾਈ=ਸੋਹਣੇ ਜੀਵਨ ਵਾਲੀ, ਪ੍ਰੇਮ ਕਸਾਈ=
ਪ੍ਰੇਮ ਦੀ ਖਿੱਚੀ ਹੋਈ, ਪਿਰਿ=ਪਿਰ ਨੇ, ਸਾਹਿ=ਸ਼ਾਹ ਨੇ)

23. ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ

ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥
ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥
ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥
ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥
ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥
ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥੫੬੭॥

(ਨਿਰਗੁਣਵੰਤੜੀਏ=ਹੇ ਗੁਣਾਂ ਤੋਂ ਸੱਖਣੀ ਜਿੰਦੇ, ਹਦੂਰੇ=ਹਾਜ਼ਰ=ਨਾਜ਼ਰ,
ਅੰਗ-ਸੰਗ, ਗੁਰਮੁਖਿ=ਗੁਰੂ ਦੀ ਸਰਨ ਪੈ ਕੇ, ਰਾਵਿਆ=ਹਿਰਦੇ ਵਿਚ
ਵਸਾਇਆ, ਮੁਈਏ=ਹੇ ਆਤਮਕ ਮੌਤ ਸਹੇੜ ਰਹੀ ਜਿੰਦੇ, ਰਵਿ
ਰਹਿਆ=ਵਿਆਪਕ ਹੈ, ਹਜੂਰੇ=ਅੰਗ-ਸੰਗ, ਏਕੋ=ਇਕ ਪ੍ਰਭੂ ਹੀ,
ਜਾਤਾ=ਪ੍ਰਸਿੱਧ, ਧਨ=ਜੀਵ-ਇਸਤ੍ਰੀ, ਬਾਲੀ=ਬਾਲ-ਸੁਭਾਵ ਵਾਲੀ,
ਸਹਜਿ=ਆਤਮਕ ਅਡੋਲਤਾ ਵਿਚ, ਕਰਮ ਵਿਧਾਤਾ=ਜੀਵਾਂ ਦੇ ਕੀਤੇ
ਕਰਮਾਂ ਅਨੁਸਾਰ ਪੈਦਾ ਕਰਨ ਵਾਲਾ, ਜਿਨਿ=ਜਿਸ ਨੇ, ਸਬਦਿ=ਗੁਰੂ
ਦੇ ਸ਼ਬਦ ਦੀ ਰਾਹੀਂ, ਸੁਭਾਖਿਆ=ਉਚਾਰਿਆ, ਸਰਿ=ਸਰੋਵਰ ਵਿਚ,
ਕਾਮਣਿ=ਜੀਵ-ਇਸਤ੍ਰੀ, ਸਾ=ਉਹ, ਪਿਰ ਭਾਵੈ=ਪਿਰ ਨੂੰ ਚੰਗੀ ਲੱਗਦੀ ਹੈ)

24. ਸੋਹਾਗਣੀ ਜਾਇ ਪੂਛਹੁ ਮੁਈਏ

ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥
ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥
ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥
ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥
ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥
ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥੫੬੮॥

(ਸੋਹਾਗਣੀ=ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਪ੍ਰਭੂ=ਪਤੀ ਨੂੰ ਪ੍ਰਸੰਨ
ਕਰ ਲਿਆ ਹੈ, ਜਾਇ=ਜਾ ਕੇ, ਮੁਈਏ=ਹੇ ਆਤਮਕ ਮੌਤ ਸਹੇੜ ਰਹੀ
ਜਿੰਦੇ, ਰੰਗ ਸਿਉ=ਆਨੰਦ ਨਾਲ, ਰਾਤੀ=ਰੰਗੀ ਹੋਈ, ਸਹਜੇ=ਆਤਮਕ
ਅਡੋਲਤਾ ਵਿਚ, ਮਾਤੀ=ਮਸਤ, ਅਨਦਿਨੁ=ਹਰ ਰੋਜ਼, ਸੁਭਾਇਆ=ਪਸੰਦ
ਆਇਆ, ਜਿਨਿ=ਜਿਸ ਨੇ, ਸਚੁ=ਸਦਾ-ਥਿਰ ਹਰਿ=ਨਾਮ)

25. ਹਉਮੈ ਮਾਰਿ ਮੁਈਏ

ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥
ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥
ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥
ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥
ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥
ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥੫੬੮॥

(ਭਾਏ=ਪ੍ਰੇਮ ਵਿਚ, ਵਰੁ=ਖਸਮ, ਰਾਵਹਿ=ਤੂੰ ਮਿਲਾਪ ਪ੍ਰਾਪਤ
ਕਰ ਲਏਂਗੀ, ਨਿਜ ਘਰਿ=ਆਪਣੇ ਅਸਲ ਘਰ ਵਿਚ,ਪ੍ਰਭੂ ਦੀ
ਹਜ਼ੂਰੀ ਵਿਚ, ਵਜਾਏ=ਵਜਾਂਦੀ ਹੈ,ਪ੍ਰਭਾਵ ਹਿਰਦੇ ਵਿਚ ਵਸਾਂਦੀ
ਹੈ, ਰਲੀਆਲਾ=ਆਨੰਦ ਦਾ ਸੋਮਾ, ਬਾਲਾ=ਜਵਾਨ, ਕਾਮਣਿ=
ਜੀਵ-ਇਸਤ੍ਰੀ, ਰੰਗਿ=ਪ੍ਰੇਮ ਵਿਚ)

26. ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ

ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥
ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥
ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥
ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥
ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥
ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥੨੬੮॥

(ਅੰਤਰਿ=ਮਨ ਦੇ ਅੰਦਰ, ਲੀਜੈ ਜਮਾਏ=ਉਗਾ ਲੈਣੀ
ਚਾਹੀਦੀ ਹੈ, ਭੁੰਚੁ=ਖਾਹ, ਲਾਹਾ=ਲਾਭ, ਪਰਥਾਏ=
ਪਰਲੋਕ ਦਾ, ਮੰਨਿ=ਮਨਿ, ਧਨੁ=ਧੰਨੁ,ਸਲਾਹੁਣ-ਜੋਗ,
ਬੂਝੈ=ਸਮਝ ਲੈਂਦਾ ਹੈ, ਮਨਮੁਖ=ਆਪਣੇ ਮਨ ਦੇ ਪਿੱਛੇ
ਤੁਰਨ ਵਾਲੇ ਮਨੁੱਖ, ਨ ਜਾਏ=ਦੂਰ ਨਹੀਂ ਹੁੰਦੀ, ਸੁਭਾਏ=
ਸੁਭਾਇ,ਪ੍ਰੇਮ ਨਾਲ)

27. ਖੇਤੀ ਵਣਜੁ ਸਭੁ ਹੁਕਮੁ ਹੈ

ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥
ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥
ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥
ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥
ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥
ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥੫੬੯॥

(ਹੁਕਮੇ=ਹੁਕਮ ਵਿਚ ਹੀ ਰਹਿ ਕੇ, ਮੇਲਿ=ਮੇਲ ਵਿਚ, ਤੇ=ਤੋਂ,
ਕਹੁ=ਆਖ,ਉਚਾਰ)

28. ਮਾਇਆ ਮੋਹੁ ਸਭੁ ਦੁਖੁ ਹੈ

ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥
ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ ॥
ਬਹੁ ਵਧਹਿ ਵਿਕਾਰਾ ਸਹਸਾ ਇਹੁ ਸੰਸਾਰਾ ਬਿਨੁ ਨਾਵੈ ਪਤਿ ਖੋਈ ॥
ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥
ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥੨॥੫੭੦॥

(ਸਭੁ ਦੁਖੁ=ਨਿਰਾ ਦੁੱਖ, ਖੋਟਾ=ਆਤਮਕ ਜੀਵਨ ਵਿਚ
ਘਾਟਾ ਪਾਣ ਵਾਲਾ, ਬੋਲਿ=ਬੋਲ ਕੇ, ਬਿਖੁ=ਮਾਇਆ ਦੇ
ਮੋਹ ਦੀ ਜ਼ਹਿਰ, ਵਧਹਿ=ਵਧਦੇ ਹਨ, ਸਹਸਾ=ਸਹਿਮ,
ਪਤਿ=ਇੱਜ਼ਤ, ਵਾਦੁ=ਝਗੜਾ, ਵਖਾਣਹਿ=ਉਚਾਰਦੇ ਹਨ,
ਨ ਚੂਕੈ=ਨਹੀਂ ਮੁੱਕਦਾ)

29. ਖੋਟੇ ਖਰੇ ਸਭਿ ਪਰਖੀਅਨਿ

ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥
ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥
ਊਭੇ ਕਰਨਿ ਪੁਕਾਰਾ ਮੁਗਧ ਗਵਾਰਾ ਮਨਮੁਖਿ ਜਨਮੁ ਗਵਾਇਆ ॥
ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥
ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥
ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥੩॥੫੭੦॥

(ਪਰਖੀਅਨਿ=ਪਰਖੇ ਜਾਂਦੇ ਹਨ, ਤਿਤੁ ਦਰਬਾਰਾ=
ਉਸ ਦਰਬਾਰ ਵਿਚ, ਊਭੇ=ਖਲੋਤੇ, ਕਰਨਿ=ਕਰਦੇ ਹਨ,
ਮੁਗਧ=ਮੂਰਖ, ਬਿਖਿਆ=ਜ਼ਹਿਰ, ਜਿਨਿ=ਜਿਸ ਮਾਇਆ
ਨੇ, ਭੁਲਾਇਆ=ਕੁਰਾਹੇ ਪਾ ਦਿੱਤਾ, ਕਰਿ=ਕਰ ਕੇ)

30. ਆਪਿ ਕਰੇ ਕਿਸੁ ਆਖੀਐ

ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ਰਾਮ ॥
ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥
ਜਿਉ ਤਿਸ ਦੀ ਵਡਿਆਈ ਆਪਿ ਕਰਾਈ ਵਰੀਆਮੁ ਨ ਫੁਸੀ ਕੋਈ ॥
ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥
ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥
ਆਪਿ ਕਰੇ ਕਿਸੁ ਆਖੀਐ ਹੋਰੁ ਕਰਣਾ ਕਿਛੂ ਨ ਜਾਈ ॥੪॥੪॥੫੭੦॥

(ਹੋਰੁ=ਹੋਰ ਕੰਮ, ਜਿਤੁ=ਜਿਸ ਕੰਮ ਵਿਚ, ਤਿਤੁ=
ਉਸ ਕੰਮ ਵਿਚ, ਵਰੀਆਮੁ=ਸੂਰਮਾ, ਫੁਸੀ=ਕਮਜ਼ੋਰ,
ਕਰਮਿ=ਕਰਮ ਅਨੁਸਾਰ, ਬਿਧਾਤਾ=ਪੈਦਾ ਕਰਨ ਵਾਲਾ,
ਪਰਸਾਦੀ=ਕਿਰਪਾ ਨਾਲ, ਆਪੁ=ਆਪਾ-ਭਾਵ, ਪਤਿ=ਇੱਜ਼ਤ)

31. ਮਾਇਆ ਮੋਹੁ ਸਭੁ ਬਰਲੁ ਹੈ

ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥
ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥
ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥
ਜਿਨਿ ਸ੍ਰਿਸਟਿ ਸਾਜੀ ਸੋ ਕਰਿ ਵੇਖੈ ਤਿਸੁ ਜੇਵਡੁ ਅਵਰੁ ਨ ਕੋਈ ॥
ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥
ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥੨॥੫੭੧॥

(ਬਰਲੁ=ਪਾਗਲ-ਪਨ,ਝੱਲ, ਦੂਜੈ ਭਾਇ=ਮਾਇਆ ਦੇ ਮੋਹ ਵਿਚ,
ਖੁਆਈ=ਕੁਰਾਹੇ ਪਈ ਹੋਈ ਹੈ, ਹੇਤੁ=ਮੋਹ, ਹੇਤੇ=ਮੋਹ ਵਿਚ ਹੀ,
ਪਲਚਾਈ=ਉਲਝੀ ਹੋਈ, ਪੁਰਬਿ=ਪਹਿਲੇ ਜਨਮ ਵਿਚ, ਜਿਨਿ=
ਜਿਸ ਕਰਤਾਰ ਨੇ, ਤਪਿ ਤਪਿ=ਸੜ ਸੜ ਕੇ, ਖਪੈ=ਦੁਖੀ ਹੁੰਦਾ ਹੈ)

32. ਪਿਰਹੁ ਵਿਛੁੰਨੀਆ ਭੀ ਮਿਲਹ

ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥
ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥
ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥
ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥
ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥੫੮੩॥

(ਪਿਰਹੁ=ਪ੍ਰਭੂ-ਪਤੀ ਤੋਂ, ਭੀ=ਮੁੜ ਭੀ, ਮਿਲਹ=ਅਸੀਂ ਮਿਲ
ਸਕਦੀਆਂ ਹਾਂ, ਜੇ ਲਾਗਹ=ਜੇ ਅਸੀ ਲੱਗੀਏ, ਦੂਜਾ ਭਾਉ=
ਮਾਇਆ ਦਾ ਪਿਆਰ, ਸਚੇ ਹੀ ਸਚਿ=ਸਦਾ ਕਾਇਮ ਰਹਿਣ
ਵਾਲੇ ਪ੍ਰਭੂ ਵਿਚ ਹੀ, ਰਾਤੀ=ਮਸਤ, ਭਰਾਤੀ=ਭਟਕਣਾ,
ਨਿਰਮਾਇਲੁ=ਪਵਿਤ੍ਰ)

33. ਸਭੁ ਜਗੁ ਆਪਿ ਉਪਾਇਓਨੁ

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥
ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥
ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥
ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥
ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ॥੨॥੫੮੩॥

(ਉਪਾਇਓਨੁ=ਉਸ ਨੇ ਪੈਦਾ ਕੀਤਾ ਹੈ, ਆਵਣ ਜਾਣੁ=
ਜੰਮਣ ਮਰਨ, ਖੁਆਇਅਨੁ=ਉਸ ਕੁਰਾਹੇ ਪਾ ਦਿੱਤੇ ਹਨ,
ਵਾਰੋ ਵਾਰਾ=ਮੁੜ ਮੁੜ, ਮਰਿ ਜੰਮੈ=ਮਰ ਕੇ ਜੰਮਣਾ ਹੈ,
ਵਧਹਿ=ਵਧਦੇ ਹਨ, ਵਿਹੂਣੀ=ਸੱਖਣੀ, ਮੂਠੀ=ਲੁੱਟੀ ਜਾਂਦੀ
ਹੈ, ਅਵਗੁਣਿਆਰੀ=ਔਗੁਣਾਂ ਨਾਲ ਭਰੀ ਹੋਈ, ਕਿਸ ਨੋ
ਰੋਈਐ=ਕਿਸੇ ਦੇ ਮਰਨ ਤੇ ਰੋਣ ਦੀ ਲੋੜ ਨਹੀਂ ਹੁੰਦੀ,
ਵਿਸਾਰੇ=ਭੁੱਲ ਕੇ,ਵਿਸਾਰ ਕੇ)

34. ਇਕਿ ਰੋਵਹਿ ਪਿਰਹਿ ਵਿਛੁੰਨੀਆ

ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥
ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥
ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥
ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥
ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥
ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥੫੮੩॥

(ਇਕਿ=ਕਈ, ਰੋਵਹਿ=ਦੁਖੀ ਹੁੰਦੀਆਂ ਹਨ, ਪਿਰਹਿ=ਪਿਰ ਤੋਂ,
ਪ੍ਰਭੂ=ਪਤੀ ਤੋਂ, ਅੰਧੀ=ਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ
ਜੀਵ-ਇਸਤ੍ਰੀ, ਜਾਤਾ=ਸਮਝਦੀ ਹੈ, ਕਾਮਿ=ਕਿਸੇ ਕੰਮ ਵਿਚ,
ਜਿਨਿ=ਜਿਸ ਨੇ, ਹਦੂਰੇ=ਅੰਗ-ਸੰਗ ਵੱਸਦਾ, ਸਾ ਧਨ=ਜੀਵ-ਇਸਤ੍ਰੀ)

35. ਭਗਤ ਜਨਾ ਕੀ ਹਰਿ ਜੀਉ ਰਾਖੈ

ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥
ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥
ਹਉਮੈ ਸਬਦਿ ਜਲਾਇਆ ਮੇਰੇ ਹਰਿ ਭਾਇਆ ਜਿਸ ਦੀ ਸਾਚੀ ਬਾਣੀ ॥
ਸਚੀ ਭਗਤਿ ਕਰਹਿ ਦਿਨੁ ਰਾਤੀ ਗੁਰਮੁਖਿ ਆਖਿ ਵਖਾਣੀ ॥
ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥
ਨਾਨਕ ਭਗਤ ਸੋਹਹਿ ਦਰਿ ਸਾਚੈ ਜਿਨੀ ਸਚੋ ਸਚੁ ਕਮਾਇਆ ॥੧॥੭੬੮॥

(ਰਾਖੈ=ਰੱਖਦਾ ਹੈ, ਜੁਗਿ ਜੁਗਿ=ਹਰੇਕ ਜੁਗ ਵਿਚ, ਭਾਇਆ=
ਪਿਆਰਾ ਲੱਗਾ, ਬਾਣੀ=ਸਿਫ਼ਤਿ-ਸਾਲਾਹ ਦੀ ਬਾਣੀ, ਆਖਿ=
ਉਚਾਰ ਕੇ, ਵਖਾਣੀ=ਸਮਝਾਈ, ਚਾਲ=ਜੀਵਨ-ਜੁਗਤਿ, ਸੋਹਹਿ=
ਸੋਭਦੇ ਹਨ, ਦਰਿ ਸਾਚੈ=ਸਦਾ-ਥਿਰ ਪ੍ਰਭੂ ਦੇ ਦਰ ਤੇ, ਸਚੋ ਸਚੁ=
ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਹੀ)