ਝਗੜਾ ਸੁਚੱਜੀ ਤੇ ਕੁਚੱਜੀ ਨਾਰ ਦਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਝਗੜਾ ਸੁਚੱਜੀ ਤੇ ਕੁਚੱਜੀ ਨਾਰ ਦਾ  (1910) 
ਭਾਈ ਇੰਦਰ ਸਿੰਘ

ਸਭ ਹੱਕ ਮਹਫੂਜ਼ ਹੈ ਇਜਾਜ਼ਤ ਬਿਨਾ ਕੋਈ ਨਾ ਛਾਪੇ ॥

ਪਤਾ ਕਵੀਸ਼ਰ ਦਾ

ਇੰਦਰ ਸਿੰਘ ਨੌਕਰ ਪਲਟਨ ਨੰ: ੫੬

ਪਿੰਡ ਤਰਗੜ ਡਾ: ਖਾ: ਮਜੀਠਾ ਜ਼ਿਲਾ ਅਮ੍ਰਤਸਰ

ਝਗੜਾ

ਸੁਚੱਜੀ ਤੇ ਕੁਚੱਜੀ

ਨਾਰ ਦਾ

ਜਿਸਨੂੰ

ਭਾਈ ਇੰਦਰ ਸਿੰਘ

ਤਰੱਗੜ ਵਾਲਾ ਜ਼ਿਲਾ ਅਮ੍ਰਿਤਸਰ ਨੇ ਰਚ ਕੇ

ਛਪਾਇਆ


ਮਈ ੧੯੧੦


ਭਾਈ ਬੁਧ ਸਿੰਘ ਮੈਨੇਜਰ ਦੇ ਯਤਨ ਨਾਲ ਸ੍ਰੀ ਗੁਰਮਤ ਪ੍ਰੇਸ ਅਮ੍ਰਿਤਸਰ ਵਿਚ ਛਪਿਆ


ਪਹਿਲੀ ਵਾਰ

ਇਕ ਹਜ਼ਾਰ

ਕੀਮਤ ਇਕ ਪੈਸਾ

ੴਸਤਿਗੁਰਪ੍ਰਸਾਦਿ॥

ਦੋਹਰਾ ॥ ਏਕੰਕਾਰ ਕਰਤਾਰ ਪ੍ਰਭੁ ਹਰ ਹਰ ਰੂਪ ਅਪਾਰ। ਬਲਿਹਾਰੇ ਗੁਰ ਤੈਂਡੜੇ ਤੇਰਾ ਅੰਤ ਨ ਪਾਰਾਵਾਰ॥ ਨਮੋ ਨਮੋ ਮਮ ਦਸਮ ਗੁਰ ਕਲਗੀਧਰ ਗੁਰ ਮੋਰ। ਹਰੋ ਸੰਕਟ ਨਿਜ ਦਾਸ ਕੇ ਸ਼ਰਨ ਪਰਾ ਹੂੰ ਤੌਰ॥ ਕਬਿਤ॥ ਕਾਰਨ ਕਰਨ ਪ੍ਰਭ ਤਾਰਨ ਤਰਨ ਹੈਂ ਤੂੰ ਕਰੇਂ ਬੇੜਾ ਪਾਰ ਲਵੇ ਛਿਨ ਤੇਰਾ ਨਾਮ ਜੋ ਰੂਪ ਰੰਗਸੇ ਹੈਂ ਰਹਿਤ ਨਾ ਕਹਿਤ ਤੇਰੀ ਕਰ ਸਕਾਂ ਬੜਾ ਹੈ ਬਿਅੰਤ ਕਰਤਾਰ ਤੇਰਾ ਨਾਮਜੋ।ਹੋਂਵਦੀ ਮੁਕਤ ਜੇਹੜਾ ਕਰਦਾ ਭਜਨ ਤੇਰਾ ਆਵੇ ਨਾ ਨਜਰ ਅਦਿ੍ਸ਼ਟ ਤੇਰਾ ਧਾਮ ਜੋ। ਕਹਿਤ ਕਬਿਤ ਮੁਖੋਂ ਬੋਲਕੇ ਇੰਦਰ ਸਿੰਘ ਯਾਦ ਕਰਾਂ ਆਪ ਨੂੰ ਤਮਾਮ ਛੋਡ ਕਾਮ ਜੋ॥ ਦੋਹਰਾ॥ ਕਿੱਸਾ ਸੁਚੱਜੀ ਨਾਰ ਦਾ ਔਰ ਕੁਚੱਜੀ ਨਾਰ। ਜੈਸਾ ਹਾਲ ਮੈਂ ਦੇਖਿਆਾ ਵੈਸਾ ਕਹੂੰ ਪੁਕਾਰ॥ ਕੋਰੜਾ ਛੰਦ॥ ਕੁਚੱਜੀ ਦਾ ਜਵਾਬ ਸੁਣਨੀ ਸੁਚੱਜੀਏ। ਬਾਤ ਮੈਂ ਸੁਣਾਵਾਂ ਸੁਣ ਲਵੀਂ ਰਜੀਏ। ਹੋਇਕੇ ਗੁਲਾਮ ਨੀ ਤੂੰ ਕਰੇਂ ਕੰਮ ਨੀ। ਰਹੇਂ ਕੰਮ ਲਗੀ ਨਾਂ ਲਵੇਂ ਤੂੰ ਦੰਮ ਨੀ। ਬਾਹਰੋਂ ਜਦੋਂ ਆਂਵਦਾ ਹੈ ਕੰਤ ਤੇਰਾ ਨੀ। ਕਰਦਾ ਹਵਾਲ ੳਹਵੀ ਹੈ ਬਥੇਰਾ ਨੀ। ਕਢੇ ਤੈਨੂੰ ਗਾਲੀਂ ਕਰ ਰਹੇਂ ਚੁਪ ਨੀ। ਨਾਰੀਆਂ ਬਨਾਏਂ ਏਹੋਂ ਜਹੇ ਪੁਤਨੀ। ਕਢਨਾਕੀ ਕੰਮ ਓਂਹਦਾ ਤੈਨੂ ਗਾਲੀਆਂ। ਇਹੋ ਜਹੀਆਂ ਜੂਠਾਂ ਤਾਂ ਅਨੇਕ ਖਾਲੀਆਂ। ਅਸੀ ਕਾਰੇ ਹਥੀਆਂ ਹਾਂ ਬਾਰਾਂ ਤਾਲੀਆਂ। ਮਰਦਾਂ ਤੇ ਉਤੇ ਨੀ ਰਕਾਬਾਂ ਪਾਲੀਆਂ। ਮਰਦਾਂ ਦਾ ਕੰਮ ਨਹੀਓਂ ਸਾਨੂੰ ਘੂਰਨਾ। ਸਗੋਂ ਸਾਨੂੰ ਦੇਣ ਕੁਰ ਕੁਰ ਚੂਰਮਾ। ਉਰਾ ਪਰਾ ਕਰੇ ਫੜ ਲਈਏ ਦਾਹੜੀਓਂ। ਓਂਦੋ ਬਸ ਕਰੀਂ ਜਦੋਂ ਥਕ ਹਾਰੀਓਂ। ਮਾਂ ਭੈਣ ਆਖਕੇ ਤੇ ਜਾਵੇ ਛੁਟ ਨੀ। ਤਾਂਬੀ ਤੂੰ ਬਣਾਈਂ ਮੂਹਰੇ ਤਾਂਈ ਪੁਤ ਨੀ। ਝੁਡੂਆਂ ਦਾ ਦਾਰੂ ਤੈਨੂੰ ਠੀਕ ਦਸਿਆ। ਸ਼ਰਮ ਹਯਾਉ ਨੂੰ ਨਾ ਪੱਲੇ ਰਖਿਆ। ਓਂਸਨੇ ਨਾਂ ਤੇਰੇ ਤਾਂਈ ਕੁਛ ਆਖਣਾ। ਕਰ ਨਾ ਬਚਾਉਹੈਨੀ ਓਸ ਆਖਣਾ। ਲਗਜਾਵੇ ਸਟ ਦੇਂਵੀ ਧੂਣੀ ਹਿੰਗਦੀ। ਮੰਨ ਲਵੀਂ ਗਲ ਨੀ ਇੰਦਰ ਸਿੰਘ ਦੀ॥ ਦੌਹਰਾ॥ ਸੁਚੱਜੀ ਕਰੇ ਜਵਾਬ ਹੁਣ ਨੀ ਸੁਣ ਗੁੰਡੀ ਨਾਰ। ਹੈ ਹਤਿਆਰੀ ਪਾਪਣੇ ਹੈਂ ਤੂੰ ਬਡੀ ਮਕਾਰ॥ ਕਬਿਾ॥ ਏ ਸੁਚੱਜੀ ਦਾ ਜਵਾਬ ਕਰੇ ਪਤੀ ਨੂੰ ਖਰਾਬ ਹੈਨੀ ਬੜਾ ਅਪਰਾਧ ਦੇਣਾ ਪਤੀ ਤਾਂਈ ਦੁੱਖ ਨੀ। ਨਹੀਓਂ ਨਾਰੀਆਂ ਦਾ ਕੰਮ ਮਾਰੇ ਪਤੀਅਗੋਂ ਦਮ ਭਾਂਵੇ ਲਾਹ ਦੇਣ ਛੰਮ ਰਹੀਏ ਅਗੋਂ ਕਰ ਚੁੱਪ ਨੀ। ਨਹੀਓਂ ਨਾਰੀਆਂ ਦੀ ਕਾਰ ਕਰੇ ਪਤੀ ਸੋਂ ਕਰਾਰ ਭਾਵੇਂ ਜਾਨੋ ਦੇਣਮਾਰ ਹੋਵੇ ਅਜੋਂ ਨਾਹੀਂ ਹੁਤਨੀ। ਸੁਣ ਨਾਰੀਆਂ ਦੀ ਗਲ ਤੁਰ ਨਾਲ ਮੇਰੇ ਚਲ ਤੈਨੂੰ ਦਸਾਂ ਇੱਕ ਵਲ ਇੰਦਰ ਸਿੰਘ ਕੋਲੋਂ ਕੁਛ ਨੀ॥ ਦੋਹਰਾ ॥ ਛਡ ਛਡ ਨੀ ਬਿਭਚਾਰਨੇ ਵਡੀ ਤੂੰ ਪਰਧਾਨ। ਕੁਚੱਜੀ ਕਹੇ ਸੁਚੱਜੀਏ ਨਾ ਕਰ ਐਡ ਗੁਮਾਨ॥ ਕੋਰੜਾ ਛੰਦ॥ ਅਸਾਂ ਨੇ ਭਰਾਈਆਂ ਮਰਦਾਂ ਤੋਂ ਮੁਠੀਆਂ। ਅਖਾਂ ਖੇਹਲ ਦੇਖ ਨੀ ਤੂੰ ਛੈਦ ਸੁਤੀਆਂ। ਮਰਦਾਂ ਦਾ ਕਹਿਆ ਜੇ ਮੰਨਨ ਨਾਰੀਆਂ। ਬਸ ਫੇਰ ਪੈਣ ਪੂਰੀਆਂ ਨੀ ਸਾਰੀਆਂ।ਕੰਮ ਸਾਡਾ ਹੈਗਾਹੈ ਸਿਰ ਫ ਇਕ ਨੀ।ਰੋਟੀ ਨੂੰ ਪਕਾਕੇ ਜਾਈਏ ਜਿਥੇ ਚਿਤਨੀ। ਮੂਰਿਆਂ ਦੇ ਆਖੇ ਜੇਨੀ ਅਸੀ ਲਗੀਏ। ਦੁਧ ਮਠਿਆ ਈ ਨਾਲ ਕਿਥੋਂ ਰਜੀਏ। ਲਠੇ ਖਾਸੇ ਨੈਣੂ ਦਾ ਹੰਡੌਨਾ ਫੇਰ ਕੀ। ਰਖਣੀ ਸ਼ਰਮ ਜੇ ਨੀ ਜੇਠ ਦਿਓੁਰ ਦੀ। ਦਸੀਆਂ ਨੇ ਗਲਾਂ ਜੇਹੜੀਆਂ ਮੈਂ ਤੁਧ ਨੂੰ। ਦੇਣ ਨੀ ਭਲਾਇ ਮਰਦਾਂ ਦੀ ਬੁਧ ਨੂੰ। ਆਵੇ ਜਦੌਂ ਬਾਹਰੌਂ ਓਹਨੂੰ ਇਓੁਂ ਆਖੀਏ। ਆ ਲੈ ਫੜ ਪੁਤਨੂੰ ਅਸੀ ਨਾ ਰਖੀਏ। ਮਾਰੀਏ ਚੁਪੇੜ ਮੁੰਡੇ ਦੇ ਨੀ ਮੁਖਤੇ। ਕਰ ਲਾਈਏ ਮੁਖ ਰੁਸਣੇ ਦੇ ਰੁਖ ਦੇ। ਰੋਟੀ ਟੁਕ ਮੰਗੇ ਜੇ ਹੋਵੇ ਨਰਾਜ ਨੀ। ਘਰ ਵਿਚ ਛੇੜ ਦੇਵੀਂ ਤੂੰ ਬਖਾਂਧ ਨੀ। ਆਹਲੈ ਫੜ ਮੂਰਿਆ ਜਿ ਖਾਣਾ ਤੋਸਾ ਵੇ। ਏਸ ਘਰ ਵਿਚ ਦਿਨੇ ਰਾਤ ਰੋਸਾ ਵੇ। ਗਲ ਵਿਚ ਰਸੀ ਪਾਕੇ ਜਾਓੂਂ ਮਰਵੇ। ਫਿਰ ਕਿਹੜੀ ਮਾਂਨੂੰ ਲਿਆਵੇਂ ਘਰ ਵੇ। ਚੌਂਦਾਂ ਪੰਦਰਾ ਸੈ ਲਗੂ ਹੋਰ ਮੁਲ ਵੇ। ਘਰ ਬਾਰ ਵਿਕ ਜਾਓੂ ਤੇਰਾ ਕੁਲ ਵੇ। ਸ਼ਰਮ ਹਿਯਾ ਵੇ ਨਾਬ ਤੈਨੂੰ ਆਂਵਦੀ। ਓੁਰਾ ਪਰਾ ਕਰੇ ਗਲ ਰਸੀਪਾਂਵਦੀ। ਮਰਦਾਂ ਨੂੰ ਐਸੀ ਜੇ ਸੁਨਾਵੇ ਬਾਤ ਨੀ। ਕਰਨ ਗੁਲਾਮੀ ਤੇਰੀ ਦਿਨੇ ਰਾਤ ਨੀ। ਕਲਯੁਗ ਵਿਚ ਔਰਤਾਂ ਦਾ ਰਾਜਨੀ। ਹਥ ਹੈ ਅਸਾਡੇ ਸਭ ਰਾਜ ਭਾਗਨੀ। ਹਾਕਮ ਦੇ ਵਿਚ ਸਾਡਾ ਬਹੁਤ ਮਾਨ ਹੈ। ਜਣੇ ਖਣੇ ਨਾਲ ਸਾਡਾ ਨੀ ਸਿਆਂਣ ਹੈ। ਦਸਦੀ ਹਵਾਲ ਤੈਨੂੰ ਸਾਰਾ ਹੁਣਦਾ। ਗਲਾਂ ਸਾਡੀਆਂ ਇੰਦਰ ਸਿੰਘ ਸੁਣਦਾ॥ ਦੋਹਰਾ॥ ਕਹੇ ਸੁਚੱਜੀ ਪਾਪਣੇ ਨਾ ਕਰ ਐਡ ਗੁਮਾਨ। ਤੇਰੇ ਜਿਹੀਆਂ ਦੇਖੀਆਂ ਪਈਆਂ ਫਿਰਨ ਵੈਰਾਨ॥ ਕੋਰੜਾ ਚੰਦ॥ ਮਰਦਾਂ ਬਗੈਰ ਨਾ ਸਾਡੀ ਹੈ ਪਤ ਨੀ। ਮਰਦਾਂ ਬਗੈਰ ਨਹੀਓ ਜਤ ਸਤ ਨੀ। ਪਤੀ ਤੇ ਬਗੈਰ ਦੁਖ ਪੌਣ ਨਾਰੀਆਂ। ਪਤੀ ਤੇ ਬਗੈਰ ਪੈਦੀਆਂ ਖੁਆਂਰੀਆਂ। ਸਭ ਵਿੱਚ ਮਾਣ ਹੋਵੇ ਬਹੁਤ ਮੁਛ ਦਾ।ਤੀਵੀਆਂ ਨੂੰ ਸਭਾ ਵਿਚ ਕੌਣਪੁਛਦਾ। ਗਲ ਜੇਹੜੀ ਕਰਨੀ ਹੈ ਸੁਣ ਮਰਦਾਂ ਹੋੲੀਏ ਸਭਾ ਵਿਚ ਪੀਲੀਆਂ ਤੇ ਜ਼ਰਦਾਂ। ਮਰਦਾਂ ਬਗੈਰ ਨਾ ਸਾਡਾ ਟਿਕਾਣਾ ਨੀ। ਲੂਲਾ ਹੋੲੇ ਲੰਗੜਾ ਤੇ ਭਾਂਵੇ ਕਾਣਾ ਨੀ ਗੁਰੂ ਦੇ ਹੁਕਮ ਨੂੰ ਨਾ ਕਦੀ ਤੋੜੀੲੇ। ਪਤੀਬ੍ਰਤ ਨਾਰੀਆਂ ਨੂੰ ਜਤ ਲੋੜੀੲੇ। ਤੇਰੇ ਜਿਹੀਆਂ ਦੇਖੀਆਂ ਮੈ ਧਕੇ ਖਾਂਦੀਆਂ। ਟਿਕੀਦਾ ਟਿਕਾਣਾ ਕਿਤੇ ਨ ਰਖਾਂਦੀਆਂ। ਓੁਮਰ ਜਵਾਨੀ ਵਿਚ ਮੌਜਾਂ ਕਰੇ ਨੀ। ਬੁਢੇ ਵਾਰੇ ਮੰਗ ਤੰਗ ਪੇਟ ਭਰੇ ਨੀ। ਤੇਰੇ ਜਹੀਆਂ ਨਾਰੀਆਂ ਦਾ ਕੰਮ ਏੇਹੇ ਨੀ। ਉਡ ਜਾਵੇ ਰੰਗ ਟੁਕ ਮੰਗ ਲੋਵੇ ਨੀ। ਘਰ ਵਲ ਕਰੋ ਮੂਖ ਪੈਣ ਜੂਤੀਆਂ। ਭੁਲ ਜਾਣ ਮੌਜਾਂ ਜੇਹੜੀਆਂ ਨੇ ਲਟੀਆਂ। ਮੰਗੀਆਂ ਨੂੰ ਟੁਕ ਕੋਈ ਨਹੀਓਂ ਪਾਂਵਦਾ। ਜੇਹੜਾ ਤੇਰਾ ਯਾਰ ਓਹ ਭੀ ਨਾ ਬੁਲਾਂਵਦਾ। ਜਵਾਨੀ ਵੇਲੇ ਤੇਰਾ ਸਭ ਕੋਈ ਯਾਰ ਸੀ। ਬੜੇ ਬੜੇ ਸਹਿਰਾਂ ਦੀ ਕਰੀ ਬਹਾਰਸੀ। ਕਰਨ ਸਵਾਰੀ ਜੋ ਨੀ ਬੰਬੂਕਾਟ ਦੀ। ਪੈਰੀ ਗੁਰਗਾਬੀ ਤੇ ਸੁਥਨ ਕਾਟ ਦੀ। ਜੀ ਆਇਆਂ ਤਾਈਂ ਸਭ ਕੋਈ ਬੋਲਦਾ। ਘੋੜਾ ਦੇਣ ਹੇਠ ਨੂੰ ਹਜ਼ਾਰ ਮੋਲ ਦਾ। ਬੁਢੇ ਵਾਰੇ ਓਂਭੀ ਨ ਕਦੀ ਪਛਾਨਦੇ। ਇਨਾਂ ਗਲਾਂ ਤਾਂਈ ਸਭ ਲੋਕ ਜਾਣਦੇ। ਓਂਦੋਂ ਪਛੋਤਾਉਨ ਜਦੋਂ ਪਵੇ ਦੁਖ ਨੀ। ਸਭ ਭੁਲਜਾਣ ਜੇਹੜੇ ਲਏ ਸੁਖ ਨੀ। ਕਹਿਣਾ ਸਾਡਾ ਇਹੋ ਅਗੇ ਤੇਰੀ ਮਰਜ਼ੀ। ਕਰੂ ਇਨਸਾਫ਼ ਇੰਦਰਸਿੰਘ ਹਰ ਜੀ॥ ਕਬਿਤ॥ ਬੋਲਦੀ ਕੁਚੱਜੀ ਆਪ ਸੁਣੀਂ ਤੂੰ ਸੁਚੱਜੀਏ ਨੀ ਤੇਰੇ ਤਾਈੰ ਨਹੀ ਕੋਈ ਅਕਲ ਸ਼ਹੂਰ ਨੀ। ਸੁੰਦਰ ਸਰੀਰਦੀ ਤੂੰ ਰਖਦੀ ਮਟਕ ਵਡੀ ਤੈਨੂੰ ਜੇ ਬੁਲਾਵੇ ਕੋਈ ਰਹੇ ਮਗਰੂਰ ਨੀ। ਵੇਖਕੇ ਤਮਾਮਜੋ ਜਹਾਨ ਜੋ ਸਭ ਡੋਲਦਾ ਹੈ ਆਸ਼ਕ ਤੜਫ ਰਹੇ ਖੜੇ ਤੈਥੋ ਦੂਰ ਨੀ। ਠਗ ਤੂੰ ਜਹਾਨ ਨੂੰ ਮੈਂ ਆਖਦੀ ਸੁਚੱਜੀਏ ਨੀ ਮਥੇ ਤੇ ਦਮਕ ਰਿਹਾ ਤੇਰੇ ਸੋਹਣਾ ਨੂਰ ਨੀ॥ ਕਬਿਤ॥ ਬੋਲਦੀ ਸੁਚੱਜੀ ਆਪ ਸੁਣ ਤੂੰ ਕੁਚੱਜੀਏ ਨੀ ਕਰਦੀ ਤੂੰ ਗਲਾਂ ਹੈ ਕੁਚੱਜ ਦੀਆਂ ਨਿਤ ਨੀ। ਤੇਰੇ ਵਲ ਦੇਖਦਾ ਨਾ ਕੋਈ ਭੀ ਕੁਚੱਜੀਏ ਨੀ ਲੋਚਦੀ ਦਲੀਲ ਤੇਰੀ ਰਖਾਂ ਸੋਹਣੇ ਮਿਤ ਨੀ। ਆਪ ਜਹੇ ਭਾਲ ਤੂੰ ਕੁਚੱਜੀਏ ਕਚੱਜੇਯਾਰ ਇਨਾਂ ਨਾਲ ਪਾਲੈਤੂੰ ਪਿਅਾਰਜਾਕੇ ਹਿਤਨੀ। ਬੋਲਦੀਸੁਚੱਜੀ ਤੇਰੇਵਲ ਕੀ ਜਹਾਨਦੇਖੇ ਵੇਖਤੇਰੇਵਲਲਗੇ ਕਿਸੇ ਦਾ ਨਾ ਚਿਤਨੀ॥ਦੋਹਰਾ॥ ਕਹੇ ਕੁਚਜੀ ਨਾਰ ਤੂੰ ਵਾਹ ਵਾਹ ਆਖੇ ਠੀਕ। ਨਿਜ ਜੰਮਦੀ ਸੁਚੱਜੀੲੇ ਤੇਰੇ ਜਹੀ ਧਰੀਕ॥ਕੋਰੜਾ ਛੰਦ॥ ਜੰਮਕੇ ਬਣਾਯਾ ਤੂੰ ਕੀ ਘਰ ਬਾਰ ਦਾ। ਵੇਖਿਆ ਖਸਮ ਤੈਨੂੰ ਦੁਰਕਾਰਦਾ। ਏਹੋਜੇਹਾ ਹਾਲ ਜੇ ਕਰੌਣ ਔਰਤਾਂ। ਘਰ ਬਾਰ ਜਾਵੇ ਓਹਨਾਂ ਕੁਲ ਸੌਰ ਤਾਂ। ਛਿਤ੍ਰ ਪੌਲੇ ਖਾਂਵਦੀ ਮੈਂ ਨਿਤ ਵੇਖਦੀ। ਪੁਟ ਛਡੀ ਜੜ ਨੀ ਤੂੰ ੲੇਸ ਭੇਖ ਦੀ। ਸੈਂਕੜੇ ਡਰਾਵੇ ਦੇਣ ਅਸੀ ਜਾਣੀਏ। ਮਾਰਕੇ ਮਰੋੜਾ ਭਾਂਵੈ ਮੌਜਾਂ ਮਾਣੀਏ। ਏਸ ਰੰਗ ਰੂਪ ਨੇ ਨਾ ਫੇਰ ਆਵਣਾ। ਹੁਣ ਹੈ ਜਵਾਨੀ ਫੇਰ ਪਛੋਤਾਵਣਾ। ਕਰ ਲੈ ਤੂੰ ਮੌਜਾਂ ਮੈਂ ਰਹੀ ਪੁਕਾਰ। ਹੁਣ ਸਾਡੀ ਵਲ ਆਪ ਸਰਕਾਰ ਨੀ। ਕਰੇ ਡਿਕ ਤੈਨੂੰ ਕਰੀ ਦਰਕਾਸਨੀ। ਨਿਤ ਮੌਜਾਂ ਲੁਟੀ ਇੰਦਰ ਸਿੰਘ ਪਾਸ ਨੀ॥ ਕਬਿਤ॥ ਪੁਕਾਰ ਦੀ ਸੁਚੱਜੀ ਨੀ ਕੁਚੱਜੀਏ ਕੀ ਹੋਇਅਾ ਤੈਨੂੰ ਦੇਵੇ ਕੀ ਜੁਵਾਬ ਦਰਗਾਹ ਵਿਚ ਜਾਇਕੇ॥ ਕਰਦੀ ਹੈ ਮੌਜਾਂ ਨੀ ਤੂੰ ਏਸ ਸੰਸਾਰ ਵਿਚ ਹੋਸੀ ਇਨਸਾਫ ਸਚੇ ਰਬ ਅਗੇ ਜਾਏ ਕੇ। ਏਥੇ ਦਾ ਹਿਸਾਬ ਅਗੇ ਸੁਣਨਾ ਨਾ ਕਿਸੇ ਤੇਰਾ ਕਰ ਨਾਂ ਹਿਸਾਬ ਜਿਥੇ ਆੲੀਹੈ ਲਿਖਾਏ ਕੇ। ਰਿਹਾ ਹੈ ਪੁਕਾਰ ਤੈਨੂੰ ਇੰਦਰਸਿੰਘ ਬਾਰ ਬਾਰ ਜਪ ਕਰਤਾਰ ਸਤਸੰਗ ਵਿਚ ਜਾਏਕੇ॥ਜੁਵਾਬ ਕੁਚੱਜੀ॥ ਕਬਿਤ॥ ਅਗਾ ਨਹੀਓ ਦੇਖਿਆ ਕਿਸੇ ਨੇ ਅਜ ਤੀਕ ਭੈਣੇ ਲਿਖਿਆ ਨਸੀਬ ਦਾ ਨੀ ਸੋਈ ਅਸਾਂ ਪਾਵਣਾ। ਚਾਰ ਦਿਨ ਦੀ ਬਹਾਰ ਨਾ ਜੁਵਾਨੀ ਨੇ ਨੀ ਫੇਰ ਔਣਾ ਲੈ ਜਾਣਾ ਅਸਾਂ ਏਥੋਂ ਛਕਣਾਂ ਛਕਾਵਣਾਂ। ਅਗੇ ਜੇਹੜੀ ਹੌਵਨੀ ਨਾ ਦੇਖੀ ਕਿਸੇ ਆਪ ਜਾਕੇ ਮੂਰਖ ਚਾਰ ਦਿਨ ਦਾ ਪਰਾਉਣਾਂ। ਚਾਰ ਦਿਨ ਮੋਜਾਂ ਲੁਟਲਵੀਂ ਤੂੰ ਇੰਦਰ ਸਿੰਘ ਸੁੰਦਰ ਸਰੂਪਨੇ ਨਾ ਕਿਸੇ ਕੰਮ ਆਂਵਣਾ॥ਦੋਹਰਾ॥ ਬੋਲ ਕੁਚੱਜੀ ਨਾਰ ਦੇ ਸੀ ਬਹੁਤੋ ਗਲਤਾਨ। ਛੰਦ ਹੋਰ ਇਕ ਬੋਲਦੀ ਸੁਣ ਲੀ ਜੇ ਬੁਧਵਾਨ॥ ਕਬਿਤ॥ ਲੁਟਣੀ ਬਹਾਰ ਅਸਾਂ ਰਾਜ ਅਗੰਰੇਜੀ ਬਿਚ ਹੋਵੇ ਅਨਸਾਫ ਸਾਡਾ ਵਿਚ ਨੀ ਕਚੈਹਰੀਆ। ਸਤਜੁਗ ਵਿਚ ਸਾਡਾ ਮਾਣ ਸੀ ਬਹੁਤ ਸਾਰਾ ਕੀਤਾ ਹੈ ਕਥਨ ਨੀ ਕਿਤਾਬਾਂ ਵਿਚ ਸੈਰੀਆਂ। ਮੁਢ ਤੋਂ ਕਦੀਮਤਕ ਆਦਮੀ ਗੁਲਾਮ ਸਾਡੇ ਹੁਣ ਕਲਜੁਗ ਭਾਵੇ ਕਿਥੇ ਲਈਏ ਤਾਰੀਆ। ਵੈਰੀਆਂ ਤੋਂ ਮਿਤਰ ਬਨਾਏ ਇੰਦਰ ਸਿੰਘ ਜੈਸੇ ਹੋਵੇ ਤੈਨੂੰ ਸ਼ਕ ਜਾਕੇ ਪੁਛੀ ਕੋਲੋ ਸੈਰੀ ਆਂ॥ ਜਵਾਬ ਸੁਚੱਜੀ ਦੀ॥ ਦੋਹਰਾ॥ ਤੇਰੇ ਬੋਲ ਨਾਂ ਭਾਂਵਦੇ ਮਨਮੇਰੇ ਸੁਣ ਭੈਂਣ। ਐਵ ਮਗਜ ਖਪਾਂਵਦੀ ਫੌਕੇ ਪਾਵੇਂ ਵੈਣ। ਚੌਪਈ॥ ਕਹੇ ਸੁਚੱਜੀ ਨੀ ਸੁਣ ਭੈਂਣ। ਏਹ ਸਭ ਤੇਰੇ ਫੋਕੇ ਵੈਣ। ਗਲ ਨਾ ਤੇਰੀ ਮੈਨੂੰ ਭਾਵੇ। ਐਵੇਂ ਫੋਕੇ ਲੈਂਦੀ ਹਾਵੇ।ਗਲ ਨਾਂ ਤੇਰੀ ਮੈਨੂੰ ਭਾਵੇ।ਫੌਕੇ ਲੈਦੀ ਹਾਵੇ ਗਲ ਨਾ ਤੇਰੀ ਮੈਂਨੂੰ ਸਰਦੀ ਮਾਰੀ ਫਿਟਕਨੀ ਤੈਨੂੰ ਹਰਦੀ। ਨਾਲ ਖਸਮ ਜੋ ਕਰੇ ਕਰਾਰ। ਕਹੇ ਗੁਰੂ ਜਮ ਕਰੇ ਖੁਵਾਰ। ਤੇਰੇ ਜਹੀਆ ਟੁਕੋਂ ਆਤਰ। ਫਿਰੇ ਦਰ ਬਦਰ ਰੋਟੀ ਖਾਤਰ। ਰੋਟੀ ਮੰਗੀ ਨਾ ਦੇਵੇ ਕੋਈ। ਜਬ ਸੇ ਬਿਰਦ ਅਵਸਥਾ ਹੋਈ। ਉਮਰ ਜੁਵਾਨੀ ਕਰੇ ਬਹਾਰ। ਬਿਰਧ ਅਵਸਥਾ ਖਾਏਂਗੀ ਮਾਰ। ਹੁਕਮ ਗੂਰੂ ਕੇ ਨਾ ਜੇ ਮੰਨੇ। ਕਹੇ ਗੁਰੁ ਜਮ ਆਕੜ ਭੰਨੇ। ਨੀ ਤੂੰ ਸੁਣਿਆ ਨਹੀਂ ਉਪਦੇਸ਼। ਯੁਧ ਸੁੰਦਰੀ ਦੇ ਵਲ ਦੇਖ। ਹਥ ਦਖਾਏ ਤੁਰਕਾਂ ਤਾਈਂ। ਕੀਆ ਰੰਡੀਆਂ ਤੁਰਕਣਾਂ ਤਾਂਈ। ਤੇਰੇ ਜਹੀ ਨਾਂ ਗਿਦੜ ਮਾਗੇ ਏਹ ਉਪਕਾਰ ਗੁਰੂ ਕੇ ਸਾਰੇ। ਏਹ ਪਤੀਬਰਤਾ ਦਾ ਕੰਮ। ਤੇਰੇ ਜਹੀ ਨਾਂ ਮਾਰੇ ਦਮ। ਇੰਦਰ ਸਿੰਘ ਸਚ ਹੈ ਧਰਮ। ਨਾ ਕੀਜੈ ਕੋਈ ਮਾੜੇ ਕਰਮ॥ ਕਬਿਤ ਆਖਦੀ ਸੁਚੱਜੀ ਨੀ ਤੂੰ ਮਾੜੇ ਨਾ ਕਰਮ ਕਰ ਤੇਰੇ ਜਹੀਆਂ ਦੇਖੀਆਂ ਮੈਂ ਹੁੰਦੀਆਂ ਖੁਆਰ ਨੀ। ਖਸਮ ਦਾ ਹੁਕਮ ਨਾ ਮੰਨਣ ਜੋ ਸਚ ਜਾਣ ਗੁਰੂ ਦਾ ਹੁਕਮ ਜਮ ਕਰਦਾ ਖੁਵਾਰ ਨੀ। ਪਤੀ ਬਰਤ ਨਾਰੀਆਂ ਨੂੰ ਪਾਲਣਾ ਹੁਕਮ ਚਾਹੀਏ ਮਰਦਾਂ ਬਗੈਰ ਨਾ ਅਸਾਡੜਾ ਉਧਾਰ ਨੀ। ਕਹੇ ਇੰਦਰ ਸਿੰਘ ਝੂਠ ਦਿਨਾ ਦਾ ਪਰਾਹੁਣਾ ਹੈ ਹੋਸੀ ਦਰਗਾਹ ਵਿਚ ਸਚ ਦਾ ਪਸਾਰ ਨੀ॥ ਜੁਵਾਬ ਕੁਚੱਜੀ ਦਾ॥ ਦੋਹਰਾ॥ ਵਾਹ ਵਾਹ ਭੈਣੇ ਠੀਕ ਤੂੰ ਕਰ ਗਈ ਮੈਨੂੰ ਸੁਧ। ਬਿਨ ਸਮਝਾਏ ਮੂਰਖਾਂ ਕਦੇ ਨਾਂ ਆਵੇ ਬੁਧ॥ ਕਥਿਤ॥ ਅਜ ਤਾਈਂ ਪਤਾ ਨਾਂ ਸੀ ਮੇਰੇ ਭਾਣੇ ਕੁਝ ਭੈਣੇਂ ਹੋਵੇ ਨਾ ਗਿਆਨ ਬਿਨਾ ਮੂਰਖਾਂ ਨੂੰ ਬੁਧ ਨੀ। ਕੀਤਾ ਉਪਕਾਰ ਤੂਤਾ ਬੁਧ ਨੀ। ਮਾਕੀ ਮੈਂ ਸੰਗਤ ਕੀਤੀ ਪਿਛਲੀ ਬ੍ਰੇਸ ਵਿੱਚ ਤਾਂਹੀ ਅਜ ਤੀਕ ਮੈਨੂੰ ਆਈ ਨਹੀ ਸੁਧ ਨੀ। ਕੀਤਾ ਉਪਕਾਰ ਤੂੰਤਾਂ ਭੈਣ ਅਜ ਨਾਲ ਮੇਰੇ ਦਸੀਆਂ ਜੋ ਗਲਾਂ ਮੈਨੂੰ ਸਭੋ ਗਈਆਂ ਸੁਧਨੀ। ਬਹੁਤ ਵਾਰੀ ਰਿਹਾ ਸਮਝਾ ਨੀ ਇੰਦਰ ਸਿੰਘ ਮਾਰੀ ਗਈ ਮਤ ਰਹੀ ਓਥੋਂ ਵੀ ਵਰੁਧਨੀ॥ ਦੋਹਰਾ॥ ਦੋਊ ਜੋੜ ਕਰ ਆਖਦੀ ਨੀ ਭੈਣੇ ਸਤਨਾਮ। ਕਿਹਾ ਤੇਰਾਮੈਂ ਮੰਨਿਆਂ ਹਥੀਂ ਬਧੀ ਗੁਲਾਮ॥ਇਤਿ ਸੰਪੂਰਣੰ

ਇਹ ਕੰਮ ਹੁਣ ਜਨਤਕ ਖੇਤਰ ਵਿੱਚ ਹੈ ਕਿਉਂਕਿ ਇਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦੀ ਕਾਪੀਰਾਈਟ ਦੀ ਸਮਾਂ ਸੀਮਾ ਸਮਾਪਤ ਹੋ ਗਈ ਹੈ। ਭਾਰਤੀ ਕਾਪੀਰਾਈਟ ਐਕਟ, 1957 ਦੇ ਅਨੁਸਾਰ, ਸੱਠ ਸਾਲਾਂ ਤੋਂ ਲੇਖਕ ਦੀ ਮੌਤ ਤੋਂ ਬਾਅਦ ਅਗਲੇ ਸਾਲ ਕੈਲੰਡਰ ਸਾਲ ਦੀ ਸ਼ੁਰੂਆਤ ਤੋਂ (ਜਿਵੇਂ ਕਿ 2023 ਤੱਕ, 1 ਜਨਵਰੀ 1963 ਤੋਂ) ਸਾਰੇ ਦਸਤਾਵੇਜ਼ ਜਨਤਕ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ।