ਪਉੜੀਆਂ
1. ਤੂੰ ਕਰਤਾ ਪੁਰਖੁ ਅਗੰਮੁ ਹੈ
ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥
ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥
ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥
ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥
ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥
ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥
(ਅਗੰਮੁ=ਜਿਸ ਤਕ ਪਹੁੰਚ ਨਾ ਹੋ ਸਕੇ, ਰੰਗ ਪਰੰਗ=
ਕਈ ਰੰਗਾਂ ਦੀ, ਉਪਾਰਜਨਾ=ਪੈਦਾ ਕੀਤੀ, ਇਕਿ=ਕਈ
ਜੀਵ, ਚਲੂਲਿਆ=(ਚੂੰ+ਲਾਲਹ) ਲਾਲਹ ਫੁੱਲ ਵਰਗੇ ਲਾਲ,
ਗੂੜ੍ਹੇ ਲਾਲ ਰੰਗ ਵਾਲੇ, ਸੋ ਨਿਰੰਜਨੋ=ਉਸ ਮਾਇਆ ਰਹਿਤ
ਪ੍ਰਭੂ ਨੂੰ, ਬਿਧਾਤੀ=ਬਿਧਾਤਾ,ਸਿਰਜਣਹਾਰ, ਸੁਜਾਣੁ=ਚੰਗੀ
ਤਰ੍ਹਾਂ ਜਾਣਨ ਵਾਲਾ,ਸਿਆਣਾ)
2. ਤੁਧੁ ਆਪੇ ਜਗਤੁ ਉਪਾਇ ਕੈ
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥
ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥
(ਠਗਉਲੀ=ਠਗ-ਮੂਰੀ,ਠਗ-ਬੂਟੀ, ਖੁਆਇਆ=ਖੁੰਝਾ ਦਿੱਤਾ,
ਨਹ ਤਿਪਤੈ=ਨਹੀਂ ਰੱਜਦਾ, ਸਹਸਾ=ਤੌਖ਼ਲਾ, ਰਜਾ=ਰੱਜ ਗਿਆ,
ਮਾਇਆ=ਮਾਂ, ਜਣੇਦੀ=ਜੰਮਣ ਵਾਲੀ)
3. ਸਦਾ ਸਦਾ ਤੂੰ ਏਕੁ ਹੈ
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥
ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥
ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥
ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥
(ਗਰਬੁ=ਅਹੰਕਾਰ, ਖੜੇ=ਖਲੋ ਕੇ,ਸੁਚੇਤ ਹੋ ਕੇ, ਕਲਤੁ=ਇਸਤ੍ਰੀ,
ਅਲਿਪਤੁ=ਨਿਰਲੇਪ,ਨਿਰਮੋਹ, ਓਹਿ=ਉਹ ਜੀਵ, ਨਾਇ=
ਨਾਮ ਵਿਚ)
4. ਕਾਇਆ ਹੰਸਿ ਸੰਜੋਗੁ
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥
ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥
ਸੁਖਹੁ ਉਠੇ ਰੋਗ ਪਾਪ ਕਮਾਇਆ ॥
ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥
ਮੂਰਖ ਗਣਤ ਗਣਾਇ ਝਗੜਾ ਪਾਇਆ ॥
ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥
ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥
(ਹੰਸ=ਜੀਵ, ਸੰਜੋਗੁ ਮੇਲਿ=ਸੰਜੋਗ ਮੇਲ ਕੇ,
ਤਿਨ ਹੀ=ਤਿਨਿ ਹੀ, ਜਿਨਿ=ਜਿਸ ਪ੍ਰਭੂ ਨੇ,
ਤਿਨ ਹੀ=ਉਸ ਪ੍ਰਭੂ ਨੇ, ਸਬਾਇਆ=ਸਾਰੇ,
ਹਰਖਹੁ=ਖ਼ੁਸ਼ੀ ਤੋਂ, ਮੂਰਖ ਗਣਤ ਗਣਾਇ=
ਮੂਰਖਾਂ ਵਾਲੇ ਕੰਮ ਕਰ ਕੇ, ਝਗੜਾ=ਜਨਮ
ਮਰਨ ਦਾ ਲੰਬਾ ਝੰਬੇਲਾ, ਸੁ ਹੋਗੁ=ਉਹੀ ਹੋਵੇਗਾ)
5. ਇਕਿ ਕੰਦ ਮੂਲੁ ਚੁਣਿ ਖਾਹਿ
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥
ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥
ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥
ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥
ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥
ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥
ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥੫॥
(ਕੰਦ=ਗਾਜਰ ਮੂਲੀ ਗੋਂਗਲੂ ਆਦਿਕ ਸਬਜ਼ੀ ਜੋ ਜ਼ਮੀਨ
ਦੇ ਅੰਦਰ ਪੈਦਾ ਹੁੰਦੀ ਹੈ, ਕੰਦ ਮੂਲੁ=ਮੂਲੀ, ਵਣ=ਜੰਗਲ,
ਵਣਖੰਡਿ=ਜੰਗਲ ਦੇ ਹਿੱਸੇ ਵਿਚ, ਛਾਦਨ=ਕੱਪੜਾ, ਆਸਾ=
ਲਾਲਸਾ, ਗਿਰਹੀ=ਗ੍ਰਿਹਸਤੀ, ਤ੍ਰਿਬਿਧਿ=ਤਿੰਨ ਕਿਸਮ ਦੀ,
ਤ੍ਰਿਗੁਣੀ, ਮਨਸਾ=ਵਾਸਨਾ)
6. ਮਾਹਾ ਰੁਤੀ ਸਭ ਤੂੰ
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵੀਚਾਰਾ ॥
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ ॥
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥
ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥੬॥
(ਮਾਹਾ=ਮਹੀਨੇ, ਮੂਰਤ=ਮੁਹੂਰਤ, ਵੀਚਾਰਾ=
ਵਿਚਾਰਿਆ ਜਾ ਸਕਦਾ, ਤੂੰ=ਤੈਨੂੰ, ਗਣਤੈ=
ਥਿੱਤਾਂ ਦੇ ਲੇਖੇ ਕਰਨ ਨਾਲ, ਅਲਖ=ਅਦ੍ਰਿਸ਼ਟ,
ਸਚਿਆਰਾ=ਸੁਰਖ਼ਰੂ, ਵਣਜਾਰਾ=ਫੇਰੀ ਲਾ ਕੇ
ਸਉਦਾ ਵੇਚਣ ਵਾਲਾ)
7. ਇਕਿ ਰਤਨ ਪਦਾਰਥ ਵਣਜਦੇ
ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥
ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥
ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥
ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥
ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥
ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥
ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥
ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥
(ਇਕਿ=ਕਈ ਮਨੁੱਖ, ਪਾਈਅਨਿ=ਮਿਲਦੇ ਹਨ, ਤੁਜਾਰਾ=
ਖ਼ਜ਼ਾਨੇ, ਬਿਖਿਆ=ਮਾਇਆ, ਛਾਰਾ=ਸੁਆਹ,ਤੁੱਛ)
8. ਰਾਜੇ ਰਯਤਿ ਸਿਕਦਾਰ
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
ਤਾਜੀ ਰਥ ਤੁਖਾਰ ਹਾਥੀ ਪਾਖਰੇ ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥
(ਸਿਕਦਾਰ=ਚੌਧਰੀ, ਪਟਣ=ਸ਼ਹਿਰ,
ਬੰਕ=ਸੋਹਣੇ, ਦਰਬਿ=ਧਨ ਨਾਲ, ਰੀਤੇ=
ਸੱਖਣੇ, ਇਕਿ ਖਣੇ=ਇਕ ਖਿਨ ਵਿਚ,
ਤਾਜੀ=ਅਰਬੀ ਨਸਲ ਦੇ ਘੋੜੇ, ਤੁਖਾਰ=
ਊਠ, ਪਾਖਰ=ਹਉਦੇ,ਪਲਾਣੇ, ਸਿ=ਉਹ,
ਸਰਾਇਚੇ=ਕਨਾਤਾਂ, ਲਾਲਤੀ=ਅਤਲਸੀ,
ਸਿਨਾਖਤੁ=ਪਛਾਣ)
9. ਬਦਫੈਲੀ ਗੈਬਾਨਾ ਖਸਮੁ ਨ ਜਾਣਈ
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥
(ਬਦਫੈਲੀ=ਮੰਦੀ ਕਰਤੂਤ, ਗੈਬਾਨਾ=ਲੁਕ ਕੇ,
ਕਲਹਿ=ਝਗੜਾ, ਵਾਦੇ=ਝਗੜੇ ਵਿਚ ਹੀ,
ਕੁਫਰ=ਝੂਠ, ਕੁਫਰਗੋਅ=ਝੂਠ ਬੋਲਣ ਵਾਲਾ,
ਦਝਸੀ=ਸੜੇਗਾ, ਸੁਬਹਾਨੁ=ਸੁੰਦਰ, ਦੋਵੈ
ਰਾਹ=ਧਨ ਤੇ ਨਾਮ)
10. ਜਾਤੀ ਦੈ ਕਿਆ ਹਥਿ
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
ਮਹੁਰਾ ਹੋਵੈ ਹਥਿ ਮਰੀਐ ਚਖੀਐ ॥
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥
ਤਬਲਬਾਜ ਬੀਚਾਰ ਸਬਦਿ ਸੁਣਾਇਆ ॥
ਇਕਿ ਹੋਏ ਅਸਵਾਰ ਇਕਨਾ ਸਾਖਤੀ ॥
ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥
(ਸਿਰਕਾਰ=ਰਾਜ, ਜੁਗੁ ਜੁਗੁ=ਹਰੇਕ
ਜੁਗ ਵਿਚ, ਸਦਾ ਹੀ, ਦੀਬਾਣੀਐ=
ਦੀਵਾਨ ਵਿਚ,ਦਰਗਾਹ ਵਿਚ,
ਫੁਰਮਾਨੀ=ਹੁਕਮ ਮੰਨਣਾ, ਪਠਾਇਆ=
ਭੇਜਿਆ, ਤਬਲਬਾਜ=ਨਗਾਰਚੀ (ਗੁਰੂ),
ਸਾਖਤੀ=ਦੁਮਚੀ,ਤਿਆਰ ਹੋ ਗਏ,
ਤਾਖਤੀ=ਦੌੜ)
11. ਇਕਨਾ ਮਰਣੁ ਨ ਚਿਤਿ
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥
ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥
ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥
(ਆਸ ਘਣੇਰਿਆ=ਬੜੀਆਂ ਆਸਾਂ,
ਕਿਸੈ ਨ ਕੇਰਿਆ=ਕਿਸੇ ਦੇ ਭੀ ਉਹ
ਨਹੀਂ ਬਣਦੇ, ਹੇਰਿਆ=ਵੇਖਦਾ ਰਹਿੰਦਾ ਹੈ)
12. ਆਪੇ ਕੁਦਰਤਿ ਸਾਜਿ ਕੈ
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥
(ਬਾਹਰ ਵਾਰਿ=ਬਾਹਰਲੇ ਪਾਸੇ, ਸਾਰੁ=ਸ੍ਰੇਸ਼ਟ,
ਮੰਨੀਅਨਿ=ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ,
ਗਣਤ=ਦੰਦ ਕਥਾ,ਨਿੰਦਿਆ)
13. ਸਚਾ ਤੇਰਾ ਹੁਕਮੁ
ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥
(ਆਪੁ=ਆਪਣੇ ਆਪ ਨੂੰ, ਆਪਿ=ਖ਼ੁਦ ਹੀ,
ਨੀਸਾਣਿਆ=ਨੀਸਾਣ,ਰਾਹਦਾਰੀ, ਕੂੜਿਆਰ=
ਕੂੜ ਦੇ ਵਪਾਰੀ)
14. ਪੂਰੇ ਗੁਰ ਕੀ ਕਾਰ
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
ਦੂਜੀ ਕਾਰੈ ਲਗਿ ਜਨਮੁ ਗਵਾਈਐ ॥
ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥
ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥
(ਕਰਮਿ=ਮਿਹਰ ਨਾਲ, ਵਿਸੁ=ਵਿਹੁ,ਜ਼ਹਿਰ,
ਪੈਝੈ ਖਾਈਐ=ਜੋ ਕੁਝ ਪਹਿਨੀਦਾ ਤੇ ਖਾਈਦਾ
ਹੈ, ਸੁਖਿ=ਸੁਖ ਵਿਚ, ਰਾਸਿ=ਪੂੰਜੀ)
15. ਸਤਿਗੁਰੁ ਸੇਵਿ ਨਿਸੰਗੁ
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥
ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥
ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥
ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥
ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥
ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥
ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥
(ਨਿਸੰਗੁ=ਝਾਕਾ ਉਤਾਰ ਕੇ, ਸਾਰੁ=ਸ੍ਰੇਸ਼ਟ,
ਲਾਹਾ=ਲਾਭ, ਚਵਾਂਈਐ=ਬੋਲੀਐ, ਸਚਿਆਰੁ=
ਸੱਚ ਦਾ ਵਪਾਰੀ)
16. ਭਗਤਾ ਤੈ ਸੈਸਾਰੀਆ
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥
ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥
ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥
ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥
ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥
ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥
ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥
(ਮੇਲਿਅਨੁ=ਮੇਲੇ ਹਨ ਉਸ ਪ੍ਰਭੂ ਨੇ, ਖੁਆਇਅਨੁ=
ਖੁੰਝਾਏ ਹਨ ਉਸ ਨੇ, ਬਿਖੁ=ਵਿਹੁ, ਸਾਰ=ਸਮਝ,
ਵਿਸੁ=ਵਿਹੁ, ਅਨਦਿਨੁ=ਹਰ ਰੋਜ਼, ਹਰ ਵੇਲੇ,
ਦਾਸਨਿ ਦਾਸ=ਦਾਸਾਂ ਦੇ ਦਾਸ, ਸੁਹਾਇਆ=
ਸੋਹਣੇ ਲੱਗਦੇ ਹਨ)
17. ਜਾ ਤੂੰ ਤਾ ਕਿਆ ਹੋਰਿ
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
ਏਨੈ ਚਿਤਿ ਕਠੋਰਿ ਸੇਵ ਗਵਾਈਐ ॥
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
ਕੋਇ ਨ ਆਖੈ ਘਟਿ ਹਉਮੈ ਜਾਈਐ ॥
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥
(ਕਿਆ ਹੋਰਿ=ਹੋਰ ਜੀਵ ਕੀਹ ਹਨ,
ਧੰਧੈ ਚੋਰਿ=ਧੰਧੇ-ਰੂਪ ਚੋਰ ਨੇ, ਏਨੈ=
ਏਸ ਨੇ, ਜਿਤੁ ਘਟਿ=ਜਿਸ ਸਰੀਰ ਵਿਚ,
ਭੰਨਿ ਘੜਾਈਐ=ਭੱਜਦਾ ਘੜੀਦਾ ਰਹਿੰਦਾ
ਹੈ, ਪੂਰੈ ਵਟਿ=ਪੂਰੇ ਵੱਟੇ ਨਾਲ, ਤੁਲਾਈਐ=
ਤੁਲ ਸਕੇ,ਪੂਰਾ ਉਤਰ ਸਕੇ, ਜਾਈਐ=ਜੇ
ਚਲੀ ਜਾਏ, ਲਈਅਨਿ ਪਰਖਿ=ਪਰਖ ਲਏ
ਜਾਂਦੇ ਹਨ, ਦਰਿ ਬੀਨਾਈਐ=ਬੀਨਾਈ ਵਾਲੇ
ਦੇ ਦਰ ਤੇ, ਸਿਆਣੇ ਪ੍ਰਭੂ ਦੇ ਦਰ ਤੇ)
18. ਸਚਾ ਭੋਜਨੁ ਭਾਉ
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
ਸਚੇ ਹੀ ਪਤੀਆਇ ਸਚਿ ਵਿਗਸਿਆ ॥
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
(ਸਤਿਗੁਰਿ=ਸਤਿਗੁਰੂ ਨੇ, ਪਾਤਿਆਇ=
ਪਤੀਜ ਕੇ,ਪਰਚ ਕੇ, ਵਿਗਸਿਆ=ਖਿੜਿਆ,
ਕੋਟਿ=ਕਿਲ੍ਹੇ ਵਿਚ, ਗਿਰਾਂਇ=ਪਿੰਡ ਵਿਚ,
ਰਹਸਿਆ=ਖਿੜ ਪਿਆ, ਦੀਬਾਣਿ=ਦਰਬਾਰ
ਵਿਚ, ਕੂੜਿ=ਕੂੜ ਦੀ ਰਾਹੀਂ, ਖੁਆਇਐ=
ਖੁੰਝਾ ਲਈਦਾ ਹੈ, ਠਾਕ=ਰੋਕ, ਭਾਉ=ਪ੍ਰੇਮ)
19. ਵਿਣੁ ਸਚੇ ਸਭੁ ਕੂੜੁ
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
(ਵਿਣੁ=ਬਿਨਾ, ਕੂੜਿਆਰ=ਕੂੜ ਦਾ ਵਪਾਰੀ,
ਬੰਨਿ=ਬੰਨ੍ਹ ਕੇ,ਜਕੜ ਕੇ, ਛਾਰੁ ਰਲਾਈਐ=
ਮਿੱਟੀ ਵਿਚ ਰਲ ਜਾਂਦਾ ਹੈ, ਮਹਲੁ=ਪ੍ਰਭੂ ਦੇ
ਰਹਿਣ ਦੀ ਥਾਂ, ਖੁਆਈਐ=ਖੁੰਝਾ ਲਈਦਾ ਹੈ,
ਗਵਾ ਲਈਦਾ ਹੈ, ਠਗਿ=ਠੱਗ ਨੇ,ਕੂੜ-ਰੂਪ
ਠੱਗ ਨੇ)
20. ਜੀਵਦਿਆ ਮਰੁ ਮਾਰਿ
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥
(ਮਾਰਿ=ਮਾਰ ਕੇ,ਤ੍ਰਿਸ਼ਨਾ ਨੂੰ ਮਾਰ ਕੇ,
ਕਿਨਿ=ਕਿਸੇ ਵਿਰਲੇ ਨੇ, ਧਾਈਐ=
ਧਾਉਂਦਾ ਹੈ,ਭਟਕਦਾ ਹੈ, ਬੁਰਾ=ਭੈੜਾ,
ਖੈ=ਨਾਸ ਕਰਨ ਵਾਲਾ, ਜੰਦਾਰੁ=ਜੰਦਾਲ,
ਗਵਾਰ,ਅਵੈੜਾ, ਦਾਈਐ=ਦਾਉ ਲਾ ਕੇ,
ਮੰਨਿ=ਮਨ ਵਿਚ, ਮੁਹਤੁ=ਮੁਹੂਰਤ,ਪਲ-ਮਾਤ੍ਰ,
ਚਸਾ=ਨਿਮਖ-ਮਾਤ੍ਰ, ਵਿਲੰਮੁ=ਢਿੱਲ, ਭਰੀਐ
ਪਾਈਐ=ਜਦੋਂ ਪਾਈ ਭਰ ਜਾਂਦੀ ਹੈ, ਪਾਈ=
ਚਾਰ ਟੋਪੇ ਦਾ ਮਾਪ)
21. ਕੇਤੇ ਕਹਹਿ ਵਖਾਣ
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
ਖਾਲਕ ਕਉ ਆਦੇਸੁ ਢਾਢੀ ਗਾਵਣਾ ॥
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥
(ਕੇਤੇ=ਬੇਅੰਤ ਜੀਵ, ਵਖਾਣ ਕਹਹਿ=
ਬਿਆਨ ਕਰਦੇ ਹਨ, ਪੜਿਐ=ਪੜ੍ਹਨ
ਨਾਲ, ਬੁਝਿਐ=ਮਤਿ ਉੱਚੀ ਹੋਣ ਨਾਲ,
ਖਟੁ ਦਰਸਨ=ਛੇ ਭੇਖ (ਜੋਗੀ, ਜੰਗਮ,
ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ),
ਭੇਖਿ=ਬਾਹਰਲੇ ਧਾਰਮਿਕ ਲਿਬਾਸ ਦੀ
ਰਾਹੀਂ, ਕਿਸੈ=ਕਿਸੇ ਨੇ ਨਹੀਂ, ਅਲਖੁ=
ਅਦ੍ਰਿਸ਼ਟ, ਬਿਸੰਖ=ਅਸੰਖ ਦਾ,ਬੇਅੰਤ
ਹਰੀ ਦਾ, ਆਦੇਸੁ=ਨਮਸਕਾਰ)
22. ਨਾਰੀ ਪੁਰਖ ਪਿਆਰੁ
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥
(ਨਾਰੀ=ਜੀਵ-ਇਸਤ੍ਰੀ, ਪ੍ਰੇਮ=ਪ੍ਰਭੂ ਪਿਆਰ,
ਸੀਗਾਰੀਆ=ਸਜੀਆਂ ਹੋਇਆਂ, ਵਾਰੀਆ=
ਵਰਜੀਆਂ, ਸਿਧਾਰੀਆ=ਅੱਪੜੀਆਂ ਹੋਈਆਂ,
ਸਖੀ=ਸਖੀਆਂ,ਗੋਲੀਆਂ, ਮਨਹੁ=ਦਿਲੋਂ, ਧ੍ਰਿਗੁ=
ਫਿਟਕਾਰ-ਜੋਗ, ਸਵਾਰੀਆਸੁ=ਜੋ ਉਸ ਨੇ
ਸੁਧਾਰੀ ਹੈ)
23. ਖਸਮੈ ਕੈ ਦਰਬਾਰਿ ਢਾਢੀ ਵਸਿਆ
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥
(ਢਾਢੀ=ਸਿਫ਼ਤਿ ਕਰਨ ਵਾਲਾ, ਕਲਾਣਿ=
ਕਲਾਣ ਕੇ,ਸਿਫ਼ਤਿ-ਸਾਲਾਹ ਕਰਕੇ, ਵਿਗਸਿਆ=
ਖਿੜ ਪਿਆ, ਪੂਰਾ=ਪੂਰਾ ਮਰਤਬਾ, ਰਹਸਿਆ=
ਖਿੜ ਆਇਆ, ਦੁਸਮਨ=ਕਾਮਾਦਿਕ ਵਿਕਾਰ,ਵੈਰੀ,
ਸਜਣ=ਨਾਮ ਵਿਚ ਲੱਗੇ ਗਿਆਨ-ਇੰਦ੍ਰੇ, ਸੇਵਨਿ=
ਸੇਂਵਦੇ ਹਨ,ਹੁਕਮ ਵਿਚ ਤੁਰਦੇ ਹਨ, ਮਾਰਗੁ=ਰਸਤਾ,
ਵਿਧਉਸਿਆ=ਨਾਸ ਕੀਤਾ, ਗੁਣਾਂ ਰਾਸਿ=ਗੁਣ ਦੀ
ਪੂੰਜੀ, ਗਹਿ=ਗ੍ਰਹਿਣ ਕਰ ਕੇ,ਲੈ ਕੇ)
24. ਚਾਰੇ ਕੁੰਡਾ ਦੇਖਿ
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥
(ਅੰਦਰੁ=ਅੰਦਰਲਾ ਮਨ, ਅਲਖਿ=ਅੱਲਖ ਨੇ,
ਅਦ੍ਰਿਸ਼ਟ ਪ੍ਰਭੂ ਨੇ, ਸਿਰਜਿ=ਪੈਦਾ ਕਰ ਕੇ,
ਉਝੜਿ=ਔਝੜ ਵਿਚ,ਕੁਰਾਹ ਵਿਚ, ਸਤਿਗੁਰ
ਵਾਹੁ=ਗੁਰੂ ਨੂੰ ਸ਼ਾਬਾਸ਼ੇ, ਘਰਾਹੁ=ਘਰੋਂ ਹੀ,
ਗਰਬਿ=ਅਹੰਕਾਰ ਵਿਚ)
25. ਸਤਿਗੁਰੁ ਹੋਇ ਦਇਆਲੁ
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥
(ਸਰਧਾ=ਸਿਧਕ,ਭਰੋਸਾ, ਦਇਆਲੁ=ਮਿਹਰਬਾਨ,
ਪੂਰੀਐ=ਪੂਰਾ,ਪੱਕਾ)
26. ਤੁਧੁ ਸਚੇ ਸੁਬਹਾਨੁ
ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥
ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥
ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥
ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥
(ਸੁਬਹਾਨੁ=ਅਚਰਜ-ਰੂਪ, ਕਲਾਣਿਆ=ਮੈਂ
ਵਡਿਆਈ ਕੀਤੀ ਹੈ, ਦੀਬਾਣੁ=ਹਾਕਮ,
ਦੀਵਾਨ, ਹੋਰਿ=ਹੋਰ ਸਾਰੇ ਜੀਵ, ਜਿ=ਜੋ
ਜੀਵ, ਸੋਹਿਆ=ਸੋਹਣਾ ਲੱਗਾ ਹੈ, ਮੰਨਿਐ=
ਮੰਨਣ ਨਾਲ, ਗਿਆਨੁ=ਅਸਲੀਅਤ ਦੀ
ਸਮਝ, ਧਿਆਨੁ=ਉੱਚੀ ਟਿਕੀ ਸੁਰਤਿ,
ਕਰਮਿ=ਤੇਰੀ ਮਿਹਰ ਨਾਲ, ਨੀਸਾਨੁ=ਮੱਥੇ
ਤੇ ਲੇਖ)
27. ਹਉ ਢਾਢੀ ਵੇਕਾਰੁ
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥
(ਵੇਕਾਰੁ=ਬੇਕਾਰ,ਵੇਹਲਾ, ਢਾਢੀ='ਵਾਰ'
ਗਾਵਣ ਵਾਲਾ, ਕੈ=ਭਾਵੈਂ, ਵਾਰ=ਜਸ ਦੀ
ਬਾਣੀ, ਕਪੜਾ=ਸਿਰੋਪਾਉ, ਪਸਾਉ=ਖਾਣ
ਵਾਲੀ ਉਹ ਚੀਜ਼ ਜੋ ਆਪਣੇ ਇਸ਼ਟ ਦੇ
ਦਰ ਤੇ ਪਹਿਲਾਂ ਭੇਟ ਕੀਤੀ ਜਾਏ ਤੇ ਫਿਰ
ਓਥੋਂ ਦਰ ਤੇ ਗਏ ਬੰਦਿਆਂ ਨੂੰ ਮਿਲੇ,
ਜਿਵੇਂ ਕੜਾਹ ਪ੍ਰਸ਼ਾਦ, ਪਸਾਉ ਕਰੇ=
ਪ੍ਰਭੂ-ਦਰ ਤੋਂ ਮਿਲਿਆ ਭੋਜਨ ਛਕਦਾ ਹੈ,
ਵਜਾਇਆ=ਗਾਂਵਿਆ)
(ਨੋਟ=੧ ਤੋਂ ੨੭ ਤੱਕ ਪਉੜੀਆਂ ਰਾਗੁ ਮਾਝ
ਦੀ ਵਾਰ ਵਿੱਚੋਂ ਹਨ)
28. ਆਪੀਨ੍ਹੈ ਆਪੁ ਸਾਜਿਓ
ਆਪੀਨ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥੧॥
(ਆਪੀਨ੍ਹੈ=ਅਕਾਲ ਪੁਰਖ ਨੇ ਆਪ ਹੀ, ਨਾਉ=
ਨਾਮਣਾ,ਵਡਿਆਈ, ਦੁਯੀ=ਦੂਜੀ, ਸਾਜੀਐ=
ਬਣਾਈ ਹੈ, ਕਰਿ=ਕਰ ਕੇ,ਬਣਾ ਕੇ, ਚਾਉ=
ਤਮਾਸ਼ਾ, ਤੁਸਿ=ਪ੍ਰਸੰਨ ਹੋ ਕੇ, ਦੇਵਹਿ=ਤੂੰ ਦੇਂਦਾ
ਹੈਂ, ਪਸਾਉ=ਪ੍ਰਸਾਦ,ਕਿਰਪਾ, ਜਾਣੋਈ=
ਜਾਣੂ, ਸਭਸੈ=ਸਭਨਾਂ ਦਾ, ਲੈਸਹਿ=ਲੈ
ਲਵੇਂਗਾ, ਜਿੰਦੁ ਕਵਾਉ=ਜਿੰਦ ਅਤੇ ਜਿੰਦ
ਦਾ ਕਵਾਉ (ਲਿਬਾਸ, ਪੋਸ਼ਾਕ),ਸਰੀਰ)
29. ਨਾਨਕ ਜੀਅ ਉਪਾਇ ਕੈ
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥੨॥
(ਜੀਅ ਉਪਾਇ ਕੈ=ਜੀਵਾਂ ਨੂੰ ਪੈਦਾ ਕਰ ਕੇ,
ਧਰਮੁ=ਧਰਮ ਰਾਜ, ਲਿਖਿ ਨਾਵੈ=ਨਾਵਾਂ ਲਿਖਣ
ਲਈ,ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ
ਲਈ, ਓਥੈ=ਉਸ ਧਰਮ-ਰਾਜ ਦੇ ਅੱਗੇ, ਨਿਬੜੈ=
ਨਿਬੜਦੀ ਹੈ, ਜਜਮਾਲਿਆ=ਜਜ਼ਾਮੀ ਜੀਵ,ਕੋਹੜੇ
ਜੀਵ, ਮੰਦ-ਕਰਮੀ ਜੀਵ, ਸਚੇ ਹੀ ਸਚਿ=ਨਿਰੋਲ
ਸੱਚ ਹੀ ਰਾਹੀਂ, ਥਾਉ ਨ ਪਾਇਨਿ=ਥਾਂ ਨਹੀਂ ਪਾਂਦੇ,
ਦੋਜਕਿ=ਦੋਜ਼ਕ ਵਿਚ, ਚਾਲਿਆ=ਧੱਕੇ ਜਾਂਦੇ ਹਨ,
ਜਿਣਿ=ਜਿੱਤ ਕੇ, ਸਿ=ਉਹ ਮਨੁੱਖ, ਠਗਣ ਵਾਲਿਆ=
ਠੱਗਣ ਵਾਲੇ ਮਨੁੱਖ)
30. ਆਪੀਨ੍ਹੈ ਭੋਗ ਭੋਗਿ ਕੈ
ਆਪੀਨ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥
ਮਨਿ ਅੰਧੈ ਜਨਮੁ ਗਵਾਇਆ ॥੩॥
(ਭੋਗ=ਪਦਾਰਥਾਂ ਦੇ ਭੋਗ, ਭੋਗਿ ਕੈ=ਮਾਣ ਕੇ,
ਭਸਮੜਿ=ਭਸਮ ਦੀ ਮੜ੍ਹੀ,ਮਿੱਟੀ ਦੀ ਢੇਰੀ,
ਭਉਰੁ=ਆਤਮਾ, ਵਡਾ ਹੋਆ=ਮਰ ਗਿਆ,
ਦੁਨੀਦਾਰੁ=ਦੁਨੀਆਦਾਰ, ਘਤਿ=ਪਾ ਕੇ,
ਚਲਾਇਆ=ਅੱਗੇ ਲਾ ਲਿਆ, ਅਗੈ=
ਪਰਲੋਕ ਵਿਚ, ਕਰਣੀ=ਕਿਰਤ-ਕਮਾਈ,
ਕੀਰਤਿ=ਵਡਿਆਈ, ਵਾਚੀਐ=ਵਾਚੀ
ਜਾਂਦੀ ਹੈ,ਲੇਖੇ ਵਿਚ ਗਿਣੀ ਜਾਂਦੀ ਹੈ,
ਥਾਉ ਨ ਹੋਵੀ=ਢੋਈ ਨਹੀਂ ਮਿਲਦੀ,
ਪਉਦੀਈ=ਪੈਂਦਿਆਂ,ਜੁਤੀਆਂ ਪੈਂਦਿਆਂ,
ਹੁਣਿ=ਜਦੋਂ ਮਾਰ ਪੈਂਦੀ ਹੈ, ਕਿਆ
ਰੂਆਇਆ=ਕਿਹੜਾ ਰੋਣ,ਕਿਹੜਾ
ਤਰਲਾ, ਸੁਣੀਐ=ਸੁਣਿਆ ਜਾਂਦਾ ਹੈ,
ਗਵਾਇਆ=ਵਿਅਰਥ ਕਰ ਲਿਆ)
31. ਨਦਰਿ ਕਰਹਿ ਜੇ ਆਪਣੀ
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥੪॥
(ਨਦਰਿ=ਮਿਹਰ ਦੀ ਨਜ਼ਰ, ਭਰੰਮਿਆ=ਭਟਕ ਚੁਕਿਆ,
ਸਭਿ ਲੋਕ ਸਬਾਇਆ=ਹੇ ਸਾਰੇ ਲੋਕੋ, ਸਚੁ=ਸਦਾ ਕਾਇਮ
ਰਹਿਣ ਵਾਲਾ ਪ੍ਰਭੂ, ਜਿਨ੍ਹੀ=ਜਿਨ੍ਹਾਂ ਮਨੁੱਖਾਂ ਨੇ, ਆਪੁ=
ਆਪਣਾ ਆਪ,ਅਹੰਕਾਰ, ਸਚੋ ਸਚੁ=ਨਿਰੋਲ ਸੱਚ,
ਬੁਝਾਇਆ=ਸਮਝਾ ਦਿੱਤਾ, ਜਿਨਿ=ਜਿਸ ਗੁਰੂ ਨੇ)
32. ਨਾਉ ਤੇਰਾ ਨਿਰੰਕਾਰੁ ਹੈ
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
ਕੋ ਰਹੈ ਨ ਭਰੀਐ ਪਾਈਐ ॥੫॥
(ਨਾਇ ਲਇਐ=ਜੇ ਤੇਰਾ ਨਾਮ ਸਿਮਰੀਏ, ਪਿੰਡੁ=
ਸਰੀਰ, ਤਿਸ ਦਾ=ਉਸ ਰੱਬ ਦਾ, ਖਾਜੇ=ਖ਼ੁਰਾਕ,
ਲੋੜਹਿ=ਤੂੰ ਲੋੜਦਾ ਹੈਂ, ਕਰਿ ਪੁੰਨਹੁ=ਭਲਿਆਈ
ਕਰ ਕੇ, ਜਰਵਾਣਾ=ਬਲਵਾਨ, ਜਰੁ=ਬੁਢੇਪਾ,
ਪਰਹਰੈ=ਛੱਡਣਾ ਚਾਹੁੰਦਾ ਹੈ, ਵੇਸ ਕਰੇਦੀ=ਵੇਸ
ਧਾਰ ਧਾਰ ਕੇ, ਆਈਐ=ਬੁਢੇਪਾ ਆ ਰਿਹਾ ਹੈ,
ਭਰੀਐ ਪਾਈਐ=ਜਦੋਂ ਪਾਈ ਭਰੀ ਜਾਂਦੀ ਹੈ,
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ)
33. ਬਿਨੁ ਸਤਿਗੁਰ ਕਿਨੈ ਨ ਪਾਇਓ
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥੬॥
(ਕਿਨੈ=ਕਿਸੇ ਨੇ ਹੀ, ਪਾਇਓ=ਪਾਇਆ, ਰਖਿਓਨੁ=
ਉਸ ਨੇ ਰੱਖ ਦਿੱਤਾ ਹੈ, ਸਤਿਗੁਰ ਮਿਲਿਐ=ਜੇ ਇਹੋ
ਜਿਹਾ ਗੁਰੂ ਮਿਲ ਪਏ, ਜਿਨਿ=ਜਿਸ ਮਨੁੱਖ ਨੇ, ਜਗ
ਜੀਵਨੁ=ਜਗਤ ਦਾ ਜੀਵਨ)
34. ਸੇਵ ਕੀਤੀ ਸੰਤੋਖੀਈਂ
ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ॥
ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
ਵਡਿਆਈ ਵਡਾ ਪਾਇਆ ॥੭॥
(ਸੰਤੋਖੀਈਂ=ਸੰਤੋਖੀ ਮਨੁੱਖਾਂ ਨੇ, ਸਚੋ ਸਚੁ=ਨਿਰੋਲ ਸੱਚਾ
ਰੱਬ, ਮੰਦੈ=ਮੰਦੇ ਥਾਂ ਤੇ, ਸੁਕ੍ਰਿਤੁ=ਭਲਾ ਕੰਮ, ਧਰਮੁ
ਕਮਾਇਆ=ਧਰਮ ਅਨੁਸਾਰ ਆਪਣਾ ਜੀਵਨ
ਬਣਾਇਆ ਹੈ, ਬਖਸੀਸੀ=ਬਖ਼ਸ਼ਸ਼ ਕਰਨ ਵਾਲਾ,
ਅਗਲਾ=ਵੱਡਾ,ਬਹੁਤ, ਦੇਵਹਿ=ਤੂੰ ਜੀਵਾਂ ਨੂੰ ਦਾਤਾਂ
ਦੇਂਦਾ ਹੈਂ, ਚੜਹਿ=ਤੂੰ ਚੜ੍ਹਦਾ ਹੈਂ,ਤੂੰ ਵਧਦਾ ਹੈਂ,
ਸਵਾਇਆ=ਬਹੁਤ, ਵਡਿਆਈ=ਵਡਿਆਈ ਕਰ ਕੇ)
35. ਸਚਾ ਸਾਹਿਬੁ ਏਕੁ ਤੂੰ
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੀ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥
(ਵਰਤਾਇਆ=ਵੰਡ ਦਿੱਤਾ, ਤੂੰ ਦੇਹਿ=ਤੂੰ ਦੇਂਦਾ ਹੈਂ,
ਤਾ=ਤਾਂ, ਤਿਨੀ=ਉਹਨਾਂ ਨੇ, ਸਚੁ ਕਮਾਇਆ=ਸੱਚ
ਨੂੰ ਕਮਾਇਆ ਹੈ, ਜਿਨ ਕੈ=ਜਿਨ੍ਹਾਂ ਮਨੁੱਖਾਂ ਦੇ,
ਵਸਾਇਆ=ਗੁਰੂ ਨੇ ਟਿਕਾਇ ਦਿੱਤਾ, ਕਾਹੇ
ਆਇਆ=ਕਿਉਂ ਆਏ)
36. ਭਗਤ ਤੇਰੈ ਮਨਿ ਭਾਵਦੇ
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹੀ ਧਾਵਦੇ ॥
ਇਕਿ ਮੂਲੁ ਨ ਬੁਝਨ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
ਤਿਨ੍ਹ ਮੰਗਾ ਜਿ ਤੁਝੈ ਧਿਆਇਦੇ ॥੯॥
(ਕੀਰਤਿ=ਸੋਭਾ,ਵਡਿਆਈ, ਕਰਮਾ ਬਾਹਰੇ=ਭਾਗ ਹੀਣ,
ਢੋਅ=ਆਸਰਾ, ਧਾਵਦੇ=ਭਟਕਦੇ ਫਿਰਦੇ ਹਨ, ਇਕਿ=
ਕਈ ਜੀਵ, ਮੂਲੁ=ਮੁੱਢ,ਪ੍ਰਭੂ, ਅਣਹੋਦਾ=ਘਰ ਵਿਚ
ਪਦਾਰਥ ਤੋਂ ਬਿਨਾ ਹੀ, ਗਣਾਇਦੇ=ਵੱਡਾ ਜਤਲਾਂਦੇ
ਹਨ, ਹਉ=ਮੈਂ, ਢਾਢੀ=ਵਡਿਆਈ ਕਰਨ ਵਾਲਾ,ਵਾਰ
ਗਾਉਣ ਵਾਲਾ, ਭੱਟ, ਢਾਢੀ ਕਾ=ਮਾੜਾ ਜਿਹਾ ਢਾਢੀ,
ਹੋਰਿ=ਹੋਰ ਲੋਕ, ਉਤਮ ਜਾਤਿ=ਉੱਚੀ ਜ਼ਾਤ ਵਾਲੇ)
37. ਦਾਨੁ ਮਹਿੰਡਾ ਤਲੀ ਖਾਕੁ
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥
ਮਤਿ ਥੋੜੀ ਸੇਵ ਗਵਾਈਐ ॥੧੦॥
(ਮਹਿੰਡਾ=ਮੇਰਾ,ਮੇਰੇ ਵਾਸਤੇ, ਤਲੀ ਖਾਕੁ=ਪੈਰਾਂ
ਦੀਆਂ ਤਲੀਆਂ ਦੀ ਖਾਕ,ਚਰਨ-ਧੂੜ, ਤ=ਤਾਂ,
ਕੂੜਾ=ਕੂੜ ਵਿਚ ਫਸਾਣ ਵਾਲਾ, ਅਲਖੁ=ਅਦ੍ਰਿਸ਼ਟ,
ਤੇਵੇਹੋ=ਤਿਹੋ ਜਿਹਾ ਹੀ, ਜੇਵੇਹੀ=ਜਿਹੋ ਜਿਹੀ,
ਪੂਰਬਿ=ਪਹਿਲੇ ਤੋਂ,ਮੁੱਢ ਤੋਂ, ਲਿਖਿਆ=ਪਿਛਲੇ
ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ, ਮਤਿ
ਥੋੜੀ=ਆਪਣੀ ਮਤਿ ਥੋੜਿ ਹੋਵੇ)
38. ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥
(ਧੁਰਿ=ਧੁਰ ਤੋਂ, ਕਰਮੁ=ਬਖ਼ਸ਼ਸ਼, ਤੁਧੁ=ਤੂੰ, ਵੇਕੀ=ਕਈ
ਤਰ੍ਹਾਂ ਦਾ, ਇਕਨਾ ਨੋ=ਕਈ ਜੀਵਾਂ ਨੂੰ, ਇਕਿ=ਕਈ ਜੀਵ,
ਆਪਹੁ=ਆਪਣੇ ਆਪ ਤੋਂ, ਖੁਆਇਆ=ਖੁੰਝਾਏ ਹੋਏ ਹਨ,
ਜਿਥੈ=ਜਿਸ ਮਨੁੱਖ ਦੇ ਅੰਦਰ, ਆਪੁ=ਆਪਣਾ ਆਪਾ,
ਬੁਝਾਇਆ=ਸਮਝਾ ਦਿੱਤਾ ਹੈ, ਸਹਜੇ ਹੀ=ਸੁਤੇ ਹੀ,
ਸਮਾਇਆ=ਲੀਨ ਹੋ ਜਾਂਦਾ ਹੈ)
39. ਪੜਿਆ ਹੋਵੈ ਗੁਨਹਗਾਰੁ
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥
(ਪੜਿਆ=ਪੜ੍ਹਿਆ, ਗੁਨਹਗਾਰੁ=ਮੰਦੇ ਕੰਮ ਕਰਨ ਵਾਲਾ,
ਓਮੀ=ਨਿਰਾ ਸ਼ਬਦ 'ਓਮ' ਨੂੰ ਹੀ ਜਾਣਨ ਵਾਲਾ, ਅਨਪੜ੍ਹ
ਮਨੁੱਖ, ਸਾਧੁ=ਭਲਾ ਮਨੁੱਖ, ਨ ਮਾਰੀਐ=ਮਾਰ ਨਹੀਂ ਖਾਂਦਾ,
ਘਾਲਣਾ ਘਾਲੇ=ਕਮਾਈ ਕਰੇ, ਤੇਵੇਹੋ=ਤਿਹੋ ਜਿਹਾ ਹੀ,
ਪਚਾਰੀਐ=ਪਰਚਲਤ ਹੋ ਜਾਂਦਾ ਹੈ,ਮਸ਼ਹੂਰ ਹੋ ਜਾਂਦਾ ਹੈ,
ਕਲਾ=ਖੇਡ, ਜਿਤੁ=ਜਿਸ ਦੇ ਕਾਰਨ, ਵੀਚਾਰੀਐ=ਵਿਚਾਰੀ
ਜਾਂਦੀ ਹੈ, ਮੁਹਿ ਚਲੈ=ਜੋ ਮਨੁੱਖ ਮੂੰਹ-ਜ਼ੋਰ ਹੋਵੇ)
40. ਸਤਿਗੁਰ ਵਿਟਹੁ ਵਾਰਿਆ
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ ਪਾਰਿ ਉਤਾਰਿਆ ॥੧੩॥
(ਵਿਟਹੁ=ਤੋਂ, ਜਿਤ ਮਿਲਿਐ=ਜਿਸ ਗੁਰੂ ਨੂੰ ਮਿਲਣ ਕਰ ਕੇ,
ਜਿਨਿ=ਜਿਸ ਗੁਰੂ ਨੇ, ਜਗਤੁ ਨਿਹਾਲਿਆ=ਜਗਤ ਦੀ ਅਸਲੀਅਤ
ਨੂੰ ਵੇਖ ਲਿਆ ਹੈ, ਦੂਜੈ=ਦੂਜੇ ਵਿਚ, ਵਣਜਾਰਿਆ=ਵਣਜਾਰੇ)
41. ਕਪੜੁ ਰੂਪੁ ਸੁਹਾਵਣਾ
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਕਰਿ ਅਉਗਣ ਪਛੋਤਾਵਣਾ ॥੧੪॥
(ਕਪੜੁ=ਜਿੰਦ ਦਾ ਕੱਪੜਾ,ਸਰੀਰ, ਰਾਹਿ ਭੀੜੈ=ਭੀੜੇ
ਰਸਤੇ ਵਿਚੋਂ ਦੀ, ਅਗੈ=ਮਰਨ ਤੋਂ ਪਿਛੋਂ, ਨੰਗਾ=ਪਾਜ
ਉਘੇੜ ਕੇ, ਚਾਲਿਆ=ਚਲਾਇਆ ਜਾਂਦਾ ਹੈ,ਧੱਕਿਆ
ਜਾਂਦਾ ਹੈ, ਤਾ=ਤਦੋਂ, ਖਰਾ=ਬਹੁਤ)
42. ਸਾਹਿਬੁ ਹੋਇ ਦਇਆਲੁ ਕਿਰਪਾ ਕਰੇ
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਤਾ ਦਰਗਹ ਪੈਧਾ ਜਾਇਸੀ ॥੧੫॥
(ਸਾਈ ਕਾਰ=ਉਹੀ ਕੰਮ ਜੋ ਉਸ ਨੂੰ ਭਾਉਂਦਾ ਹੈ, ਪਰਵਾਣੁ=
ਦਰਗਾਹ ਵਿਚ ਕਬੂਲ,ਸੁਰਖ਼ਰੂ, ਖਸਮੈ ਕਾ ਮਹਲੁ=ਖਸਮ ਦਾ ਘਰ,
ਮਨਹੁ ਚਿੰਦਿਆ=ਮਨ-ਭਾਉਂਦਾ, ਪੈਧਾ=ਸਿਰੋਪਾਉ ਲੈ ਕੇ,ਇੱਜ਼ਤ ਨਾਲ)
43. ਚਿਤੈ ਅੰਦਰਿ ਸਭੁ ਕੋ ਵੇਖਿ
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
ਦਰਿ ਮੰਗਨਿ ਭਿਖ ਨ ਪਾਇਦਾ ॥੧੬॥
(ਚਿਤੈ ਅੰਦਰਿ=ਪ੍ਰਭੂ ਦੇ ਚਿੱਤ ਵਿਚ, ਸਭੁ ਕੋ=ਹਰੇਕ
ਜੀਵ, ਵੇਖਿ=ਵੇਖ ਕੇ,ਗਹੁ ਨਾਲ, ਚਲਾਇਦਾ=ਤੋਰਦਾ
ਹੈ, ਵਡਹੁ ਵਡਾ=ਵੱਡਿਆਂ ਤੋਂ ਵੱਡਾ, ਮੇਦਨੀ=ਸ੍ਰਿਸ਼ਟੀ,
ਧਰਤੀ, ਵਡ ਮੇਦਨੀ=ਵੱਡੀ ਹੈ ਸ੍ਰਿਸ਼ਟੀ ਉਸ ਦੀ, ਸਿਰੇ
ਸਿਰਿ=ਹਰੇਕ ਜੀਵ ਦੇ ਸਿਰ ਉੱਤੇ, ਉਪਠੀ=ਉਲਟੀ,
ਘਾਹੁ ਕਰਾਇਦਾ=ਕੱਖੋਂ ਹੌਲੇ ਕਰ ਦੇਂਦਾ ਹੈ, ਦਰਿ=
ਲੋਕਾਂ ਦੇ ਦਰ ਉੱਤੇ, ਮੰਗਨਿ=ਉਹ ਸੁਲਤਾਨ ਮੰਗਦੇ
ਹਨ, ਭਿਖ=ਭਿੱਖਿਆ,ਖ਼ੈਰ)
44. ਤੁਰੇ ਪਲਾਣੇ ਪਉਣ ਵੇਗ
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
ਜਰੁ ਆਈ ਜੋਬਨਿ ਹਾਰਿਆ ॥੧੭॥
(ਤੁਰੇ=ਘੋੜੇ, ਪਲਾਣੇ=ਕਾਠੀਆਂ ਸਮੇਤ, ਵੇਗ=ਤ੍ਰਿਖੀ ਚਾਲ,
ਹਰ ਰੰਗੀ=ਹਰੇਕ ਰੰਗ ਦੇ, ਹਰਮ=ਮਹਲ, ਸਵਾਰਿਆ=
ਸਜਾਏ ਹੋਏ ਹੋਣ, ਮੰਡਪ=ਮਹਲ,ਸ਼ਾਮੀਆਨੇ, ਪਾਸਾਰਿਆ=
ਪਸਾਰੇ ਲਾ ਕੇ ਬੈਠੇ ਹੋਣ,ਸਜਾਵਟਾਂ ਸਜਾ ਕੇ ਬੈਠੇ ਹੋਣ,
ਚੀਜ=ਚੋਜ,ਕੌਤਕ, ਹਾਰਿਆ=ਹਾਰ ਜਾਂਦੇ ਹਨ, ਫੁਰਮਾਇਸਿ=
ਹੁਕਮ, ਜਰੁ=ਬੁਢੇਪਾ, ਜੋਬਨਿ ਹਾਰਿਆ=ਜੋਬਨ ਦੇ ਠੱਗੇ
ਹੋਇਆਂ ਨੂੰ)
45. ਸਤਿਗੁਰੁ ਵਡਾ ਕਰਿ ਸਾਲਾਹੀਐ
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥
ਸਹਿ ਮੇਲੇ ਤਾ ਨਦਰੀ ਆਈਆ ॥
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥
ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥
ਸਹਿ ਤੁਠੈ ਨਉ ਨਿਧਿ ਪਾਈਆ ॥੧੮॥
(ਵਡਾ ਕਰਿ ਸਾਲਾਹੀਐ=ਗੁਣ ਗਾਵੀਏ ਤੇ ਆਖੀਏ ਕਿ
ਗੁਰੂ ਵੱਡਾ ਹੈ, ਜਿਸੁ ਵਿਚਿ=ਇਸ ਗੁਰੂ ਵਿਚ, ਵਡੀਆ
ਵਡਿਆਈਆ=ਬੜੇ ਉੱਚੇ ਗੁਣ, ਸਹਿ=ਪਤੀ ਪ੍ਰਭੂ ਨੇ,
ਨਦਰੀ ਆਇਆ=ਦਿੱਸਦੀਆਂ ਹਨ, ਮਸਤਕਿ=ਜੀਵ ਦੇ
ਮੱਥੇ ਉਤੇ, ਵਿਚਹੁ=ਜੀਵ ਦੇ ਮਨ ਵਿਚੋਂ, ਸਹਿ ਤੁਠੈ=ਜੇ
ਸ਼ਹੁ ਤ੍ਰੁੱਠ ਪਏ, ਨਉਨਿਧਿ=ਨੌ ਖ਼ਜ਼ਾਨੇ, ਸੰਸਾਰ ਦੇ ਸਾਰੇ
ਪਦਾਰਥ, ਪਾਈਆ=ਖ਼ਜ਼ਾਨੇ ਮਿਲ ਪੈਂਦੇ ਹਨ)
46. ਸਭੁ ਕੋ ਆਖੈ ਆਪਣਾ
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥
(ਆਖੈ ਆਪਣਾ=ਹਰੇਕ ਜੀਵ ਆਖਦਾ ਹੈ, 'ਇਹ ਮੇਰੀ
ਆਪਣੀ ਚੀਜ਼ ਹੈ,' ਜਿਸੁ ਨਾਹੀ=ਜਿਸ ਨੂੰ ਮਮਤਾ ਨਹੀਂ ਹੈ,
ਸੰਢੀਐ=ਭਰੀਦਾ ਹੈ, ਐਤੁ=ਇਸ, ਕਾਇਤੁ=ਕਿਉ, ਗਾਰਬਿ=
ਅਹੰਕਾਰ ਵਿਚ, ਹੰਢੀਐ=ਖਪੀਏ, ਲੁਝੀਐ=ਝਗੜੀਏ)
47. ਆਪੇ ਹੀ ਕਰਣਾ ਕੀਓ
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥
(ਕਰਣਾ=ਸਰੀਰ,ਸ੍ਰਿਸ਼ਟੀ, ਤੈ=ਤੂੰ, ਧਰਿ=ਧਰ ਕੇ,ਰੱਖ ਕੇ,
ਕਚੀ ਪਕੀ ਸਾਰੀਐ=ਕੱਚੀਆਂ ਪੱਕੀਆਂ ਨਰਦਾਂ ਨੂੰ, ਚੰਗੇ
ਮੰਦੇ ਜੀਵਾਂ ਨੂੰ, ਜਿਸ ਕੇ=ਜਿਸ ਪ੍ਰਭੂ ਦੇ)
48. ਜਿਤੁ ਸੇਵਿਐ ਸੁਖੁ ਪਾਈਐ
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥
(ਸਮ੍ਹਾਲੀਐ=ਸੰਭਾਲਣਾ ਚਾਹੀਦਾ ਹੈ,ਚੇਤੇ ਰੱਖਣਾ ਚਾਹੀਦਾ ਹੈ,
ਜਿਤੁ=ਜਿਸ ਨਾਲ, ਸਾ ਘਾਲ=ਉਹ ਮਿਹਨਤ, ਮੂਲਿ ਨ ਕੀਚਈ=
ਉੱਕਾ ਹੀ ਨਹੀਂ ਕਰਨਾ ਚਾਹੀਦਾ, ਨਿਹਾਲੀਐ=ਵੇਖਣਾ ਚਾਹੀਦਾ
ਹੈ, ਜਿਉ=ਜਿਸ ਤਰ੍ਹਾਂ, ਨ ਹਾਰੀਐ=ਨਾ ਟੁੱਟੇ, ਤੇਵੇਹਾ=ਉਹੋ
ਜਿਹਾ, ਪਾਸਾ ਢਾਲੀਐ=ਚਾਲ ਚੱਲਣੀ ਚਾਹੀਦੀ ਹੈ, ਘਾਲੀਐ=
ਘਾਲ ਘਾਲਣੀ ਚਾਹੀਦੀ ਹੈ)
49. ਚਾਕਰੁ ਲਗੈ ਚਾਕਰੀ
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥
(ਖਸਮੈ ਭਾਇ=ਖਸਮ ਦੀ ਮਰਜ਼ੀ ਅਨੁਸਾਰ, ਹੁਰਮਤਿ=
ਇੱਜ਼ਤ, ਅਗਲੀ=ਬਹੁਤੀ, ਵਜਹੁ=ਤਨਖ਼ਾਹ,ਰੋਜ਼ੀਨਾ,
ਗੈਰਤਿ=ਸ਼ਰਮਿੰਦਗੀ, ਅਗਲਾ=ਪਹਿਲਾ, ਮੁਹੇ ਮੁਹਿ=
ਸਦਾ ਆਪਣੇ ਮੂੰਹ ਉੱਤੇ, ਪਾਣਾ=ਜੁੱਤੀਆਂ)
50. ਨਾਨਕ ਅੰਤ ਨ ਜਾਪਨ੍ਹੀ
ਨਾਨਕ ਅੰਤ ਨ ਜਾਪਨ੍ਹੀ ਹਰਿ ਤਾ ਕੇ ਪਾਰਾਵਾਰ ॥
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
(ਹਰਿ ਤਾ ਕੇ=ਉਸ ਹਰੀ ਦੇ, ਸਾਖਤੀ=ਬਨਾਵਟ,ਪੈਦਾਇਸ਼,
ਇਕਿ=ਕਈ ਜੀਵ, ਤੁਰੀ=ਘੋੜਿਆਂ ਉੱਤੇ, ਬਿਸੀਆਰ=
ਬਹੁਤ ਸਾਰੇ, ਹਉ=ਮੈਂ, ਕੈ ਸਿਉ=ਕਿਸ ਦੇ ਅਗੇ, ਕਰਣਾ=
ਸ੍ਰਿਸ਼ਟੀ, ਜਿਨਿ=ਜਿਸ ਪ੍ਰਭੂ ਨੇ)
51. ਵਡੇ ਕੀਆ ਵਡਿਆਈਆ
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
ਸੋ ਕਰੇ ਜਿ ਤਿਸੈ ਰਜਾਇ ॥੨੪॥੧॥
(ਵਡਿਆਈਆ=ਗੁਣ,ਸਿਫ਼ਤਾਂ, ਕਰੀਮੁ=ਕਰਮ ਕਰਨ
ਵਾਲਾ, ਸੰਬਾਹਿ=ਇਕੱਠਾ ਕਰ ਕੇ, ਦੇ ਸੰਬਾਹਿ=ਸੰਬਾਹਿ
ਦੇਂਦਾ ਹੈ,ਅਪੜਾਂਦਾ ਹੈ, ਤਿੰਨੈ=ਤਿਨ੍ਹ ਹੀ, ਉਸੇ ਨੇ ਆਪ
ਹੀ, ਏਕੀ ਬਾਹਰੀ=ਇਕ ਥਾਂ ਤੋਂ ਬਿਨਾ, ਜਾਇ=ਥਾਂ,
ਰਜਾਇ=ਮਰਜ਼ੀ)
(ਨੋਟ=੨੮ ਤੋਂ ੫੧ ਤੱਕ ਪਉੜੀਆਂ ਰਾਗੁ ਆਸਾ
ਦੀ ਵਾਰ ਵਿੱਚੋਂ ਹਨ)