ਸਮੱਗਰੀ 'ਤੇ ਜਾਓ

ਪਉੜੀਆਂ ਗੁਰੂ ਅਮਰ ਦਾਸ ਜੀ

ਵਿਕੀਸਰੋਤ ਤੋਂ

1. ਆਪਣਾ ਆਪੁ ਉਪਾਇਓਨੁ

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥
ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥

(ਉਪਾਇਓਨੁ=ਪੈਦਾ ਕੀਤਾ ਉਸ ਨੇ, ਮਤਾ ਮਸੂਰਤਿ=
ਸਾਲਾਹ ਮਸ਼ਵਰਾ, ਤ੍ਰੈ ਲੋਈ=ਤ੍ਰੈ ਲੋਕ, ਓਪਤਿ=ਉਤਪੱਤੀ,
ਸ੍ਰਿਸ਼ਟੀ)
2. ਸੰਜੋਗੁ ਵਿਜੋਗੁ ਉਪਾਇਓਨੁ

ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥
ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥
ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥
ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥

(ਸੰਜੋਗੁ=ਮੇਲ, ਵਿਜੋਗੁ=ਵਿਛੋੜਾ, ਮੂਲੁ=ਮੁੱਢ, ਸਾਜੀਅਨੁ=
ਸਾਜੀ ਉਸ ਨੇ, ਜੋਤੀ ਜੋਤਿ=ਜੀਵਾਂ ਦੀ ਆਤਮਾ ਵਿਚ
ਆਪਣੀ ਆਤਮਾ, ਜੋਤੀ ਹੂੰ=ਜੋਤਿ ਤੋਂ ਹੀ, ਸਿਰਿ=
ਸਿਰਜ ਕੇ,ਪੈਦਾ ਕਰ ਕੇ, ਰਚਾਇਓਨੁ=ਰਚਾਇਆ
ਉਸ ਨੇ, ਤੁਰੀਆ=ਚੌਥੇ ਪਦ ਵਿਚ)
3. ਮਾਇਆ ਮੋਹੁ ਅਗਿਆਨੁ ਹੈ

ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥
ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥
ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥
ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥
ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥

(ਬਿਖਮ=ਔਖਾ, ਤਰੀਐ ਤਾਰੀ=ਪਾਰ ਲੰਘਿਆ ਜਾਏ,
ਅਨਦਿਨੁ=ਹਰ ਰੋਜ਼, ਰਤਿਆ=ਜੇ ਰੰਗੇ ਜਾਈਏ)
4. ਪ੍ਰਭਿ ਸੰਸਾਰੁ ਉਪਾਇ ਕੈ

ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥
ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥
ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥
ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥
ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥

(ਗਣਤੈ=ਗਣਤ ਨਾਲ,ਵਿਚਾਰਾਂ ਨਾਲ, ਜੀਵਤੁ ਮਰੈ=
ਜੀਊਂਦਾ ਮਰੇ,ਵਿਕਾਰਾਂ ਵਲੋਂ ਮਰੇ, ਵਿਗਸੀਤਾ=
ਵਿਗਸਦਾ ਹੈ,ਖਿੜਦਾ ਹੈ)
5. ਢਾਢੀ ਕਰੇ ਪੁਕਾਰ

ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥
ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥
ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥
ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥
ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥

(ਢਾਢੀ=ਸਿਫ਼ਤਿ-ਸਾਲਾਹ ਕਰਨ ਵਾਲਾ, ਧੀਰਕ=
ਧੀਰਜ, ਪਾਇਸੀ=ਪਾ ਲਏਗਾ, ਧੁਰਿ=ਧੁਰੋਂ ਪ੍ਰਭ
ਦੇ ਹੁਕਮ ਅਨੁਸਾਰ)
6. ਸਭੁ ਜਗੁ ਫਿਰਿ ਮੈ ਦੇਖਿਆ

ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥
ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥
ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥
ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥

(ਫਿਰਿ=ਭਉਂ ਕੇ, ਉਪਾਇ ਕਿਤੈ=ਕਿਸੇ ਢੰਗ ਨਾਲ,
ਕਰਮ ਵਿਧਾਤਾ=ਕਰਮਾਂ ਦੀ ਬਿਧ ਬਨਾਣ ਵਾਲਾ,
ਹਰਿ ਅੰਮ੍ਰਿਤਸਰਿ=ਹਰੀ ਦੇ ਨਾਮ ਅੰਮ੍ਰਿਤ ਦੇ
ਸਰੋਵਰ ਵਿਚ, ਬੋਲਾਤਾ=ਬੁਲਾਉਂਦਾ ਹੈ)
7. ਮੇਰਾ ਸਾਹਿਬੁ ਅਤਿ ਵਡਾ

ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥
ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥
ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥
ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥
ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥

(ਗਹਿਰ=ਡੂੰਘਾ, ਗੰਭੀਰ=ਧੀਰਜ ਵਾਲਾ, ਚੀਰਾ=ਪੱਲਾ,
ਆਸਰਾ, ਧਨੁ ਧੀਰਾ=ਸਦਾ-ਥਿਰ ਰਹਿਣ ਵਾਲਾ ਧਨ,
ਭੇਟੈ=ਮਿਲਦਾ ਹੈ, ਭੇਟੈ ਗੁਰੁ=ਗੁਰੂ ਨੂੰ ਮਿਲਦਾ ਹੈ)
8. ਬਿਨੁ ਬੂਝੇ ਵਡਾ ਫੇਰੁ ਪਇਆ

ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥
ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥
ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥
ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥
ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥

(ਬਿਨੁ ਬੂਝੇ=ਸਮਝਣ ਤੋਂ ਬਿਨਾਂ, ਫੇਰੁ=ਗੇੜ,ਜਨਮ
ਮਰਨ ਦਾ ਲੰਮਾ ਚੱਕਰ)
9. ਸਤੁ ਸੰਤੋਖੁ ਸਭੁ ਸਚੁ ਹੈ

ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥
ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥
ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥
ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥
ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥

(ਗੁਰਮੁਖਿ=ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਸਹਿਜੇ=
ਸੌਖਾ ਹੀ, ਤਹ=ਓਥੇ,ਉਸ ਅਵਸਥਾ ਵਿਚ,
ਅਨੰਦ ਰਸੁ=ਆਤਮਕ ਅਨੰਦ ਦੀ ਚਾਟ)
10. ਜਿਨਾ ਹੁਕਮੁ ਮਨਾਇਓਨੁ

ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥
ਸਾਹਿਬੁ ਸੇਵਨ੍ਹਿ ਆਪਣਾ ਪੂਰੈ ਸਬਦਿ ਵੀਚਾਰਿ ॥
ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥
ਹਰਿ ਕਾ ਮਹਲੁ ਤਿਨ੍ਹ੍ਹੀ ਪਾਇਆ ਜਿਨ੍ਹ੍ਹ ਹਉਮੈ ਵਿਚਹੁ ਮਾਰਿ ॥
ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥

(ਮਨਾਇਓਨੁ=ਮਨਾਇਆ ਉਸ ਨੇ, ਪੂਰੈ=ਸਰਬ ਗੁਣ-ਸੰਪੂਰਣ,
ਵੀਚਾਰਿ=ਵਿਚਾਰ ਕਰਨ ਨਾਲ, ਚਾਕਰ=ਸੇਵਾ, ਮਹਲੁ=ਘਰ,
ਹਜ਼ੂਰੀ, ਉਰ=ਹਿਰਦਾ)
11. ਭਗਤ ਸਚੈ ਦਰਿ ਸੋਹਦੇ

ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥
ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥
ਸਫਲੁ ਜਨਮੁ ਜਿਨ੍ਹ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥
ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥

(ਰਹਾਏ=ਟਿਕਾਏ ਹੋਏ, ਪ੍ਰੇਮ ਕਸਾਏ=ਪ੍ਰੇਮ ਦੇ ਖਿੱਚੇ ਹੋਏ,
ਦੂਜੈ ਭਾਇ=ਹੋਰ ਦੇ ਪਿਆਰ ਵਿਚ, ਖੁਆਏ=ਖੁੰਝੀ ਹੋਈ,
ਦਰਿ=ਦਰ ਤੇ)
12. ਮਾਇਆ ਮੋਹੁ ਪਰੇਤੁ ਹੈ

ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥
ਮਨਮੁਖ ਜਮ ਮਗਿ ਪਾਈਅਨ੍ਹ੍ਹਿ ਜਿਨ੍ਹ੍ਹ ਦੂਜਾ ਭਾਉ ਪਿਆਰਾ ॥
ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥

(ਪਰੇਤੁ=ਭੂਤ, ਡੰਡੁ=ਡੰਡਾ, ਕਰਾਰਾ=ਕਰੜਾ, ਮਗਿ=ਰਸਤੇ ਤੇ,
ਸਿਰਕਾਰ=ਰਈਅਤ, ਪਾਈਅਨ੍ਹਿ=ਪਾਏ ਜਾਂਦੇ ਹਨ, ਜਮਪੁਰਿ=
ਜਮ ਦੇ ਸ਼ਹਿਰ ਵਿਚ, ਮਾਰੀਅਨਿ=ਮਾਰੀਦੇ ਹਨ)
13. ਕਾਇਆ ਕੋਟੁ ਅਪਾਰੁ ਹੈ

ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥

(ਕਾਇਆ=ਮਨੁੱਖਾ ਸਰੀਰ, ਅਤੀਤੁ=ਵਿਰਕਤ, ਅਲਿਪਤੁ=
ਜਿਸ ਉਤੇ ਮਾਇਆ ਦਾ ਅਸਰ ਨਾ ਹੋ ਸਕੇ, ਨਿਰਜੋਗੁ=
ਨਿਰਬੰਧ,ਮੁਕਤ, ਵਿਜੋਗੀ=ਵਿਛੋੜੇ)
14. ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ

ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥
ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥
ਗੁਰ ਸਬਦੀ ਖੋਲਾਈਅਨ੍ਹਿ ਹਰਿ ਨਾਮੁ ਜਪਾਨੀ ॥
ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

(ਬਜਰ ਕਪਾਟ=ਕਰੜੇ ਫਾਟਕ)
15. ਏ ਮਨਾ ਅਤਿ ਲੋਭੀਆ

ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥
ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥

(ਰਾਤਾ=ਰੱਤਿਆ,ਰੰਗਿਆ, ਮਨਸਾ=ਚਾਹ)
16. ਹਰਿ ਕੈ ਭਾਣੈ ਗੁਰੁ ਮਿਲੈ

ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥

(ਲਾਹਾ=ਲਾਭ)
17. ਹਰਿ ਜੀਉ ਸਚਾ ਸਚੁ ਹੈ

ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥
ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥
ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥

(ਅਨਦਿਨੁ=ਹਰ ਵੇਲੇ, ਪਚਿ ਮੁਏ=ਖਪ ਖਪ ਕੇ ਮਰ ਗਏ)
18. ਢਾਢੀ ਤਿਸ ਨੋ ਆਖੀਐ

ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥

(ਮਹਲੁ=ਨਿਵਾਸ=ਅਸਥਾਨ,ਆਤਮਕ ਅਵਸਥਾ, ਅਗਲਾ=ਉੱਚਾ)
19. ਅੰਸਾ ਅਉਤਾਰੁ ਉਪਾਇਓਨੁ

ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥
ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥
ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਨ ਲਹੀਆ ॥
ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥
ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥

(ਅੰਸਾ ਅਉਤਾਰ=ਪਰਮਾਤਮਾ ਦੇ ਅੰਸਾਂ ਦਾ ਜਗਤ ਵਿਚ
ਆਉਣਾ, ਦੇਵਤੇ ਆਦਿਕਾਂ ਦਾ ਜਨਮ, ਉਪਾਇਓਨੁ=ਉਸ
ਪ੍ਰਭੂ ਨੇ ਉਪਾਇਆ, ਦੂਜਾ ਭਾਉ=ਮਾਇਆ ਦਾ ਮੋਹ,
ਜਿਉ ਰਾਜੇ=ਰਾਜਿਆਂ ਵਾਂਗ, ਈਸਰ=ਸ਼ਿਵ, ਤਿਨ੍ਹ੍ਹੀ=
ਉਹਨਾਂ ਨੇ ਭੀ, ਤਿਥੈ=ਅਵਸਥਾ ਵਿਚ, ਸੋਗੁ=ਚਿੰਤਾ,
ਵਿਜੋਗੁ=ਵਿਛੋੜਾ, ਜਗਿ=ਜਗਤ ਵਿਚ)
20. ਤਿਸੁ ਆਗੈ ਅਰਦਾਸਿ

ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥
ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥
ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥
ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥
ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥

(ਜਿਨਿ=ਜਿਸ ਪ੍ਰਭੂ ਨੇ, ਸੇਵਿ=ਸੇਵਾ ਕਰ ਕੇ,
ਅਚਿੰਤੁ=ਬੇ=ਫ਼ਿਕਰ)
21. ਪ੍ਰਭ ਪਾਸਿ ਜਨ ਕੀ ਅਰਦਾਸਿ

ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥

(ਜਨ=ਪ੍ਰਭੂ ਦਾ ਸੇਵਕ, ਹਉ=ਮੈਂ, ਪਾਈ=ਪੈਰੀਂ)
22. ਆਪੇ ਜਗਤੁ ਉਪਾਇਓਨੁ

ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥
ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥
ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥
ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥

(ਉਪਾਇਓਨੁ=ਉਪਾਇਆ ਉਸ ਪ੍ਰਭੂ ਨੇ, ਥਾਟੁ=ਬਨਾਵਟ,
ਬਣਤਰ, ਪੂਰਾ=ਮੁਕੰਮਲ, ਵਣਜਾਰਾ=ਵਾਪਾਰੀ, ਹਾਟੁ=ਹੱਟ,
ਬੋਹਿਥਾ=ਜਹਾਜ਼, ਖੇਵਾਟੁ=ਮਲਾਹ, ਘਾਟੁ=ਪੱਤਣ, ਕਿਲਵਿਖ=ਪਾਪ)

(ਨੋਟ=੧-੨੨ ਤੱਕ ਪਉੜੀਆਂ ਰਾਗੁ ਗੁਜਰੀ ਦੀ
ਵਾਰ ਵਿੱਚੋਂ ਹਨ)